Monday, 8 November 2021

Pay commission update: ਆਪਸ਼ਨ ਸਬੰਧੀ ਡਾਟਾ ehrms ਤੇ ਅਪਡੇਟ ਕਰਨ ਉਪਰੰਤ ਆਪਸ਼ਨਾ ਸਬੰਧੀ ਹਦਾਇਤਾਂ

ਨਹੀਂ ਹੋਣ ਦਿਆਂਗੇ ਪਦਉੱਨਤ ਕੀਤੇ ਲੈਕਚਰਾਰਾਂ ਦਾ ਵਿਭਾਗੀ ਟੈਸਟ- ਮਾਸਟਰ ਕੇਡਰ ਯੂਨੀਅਨ

 ਮਾਸਟਰ ਕੇਡਰ ਯੂਨੀਅਨ ਵੱਲੋਂ ਪਦਉੱਨਤ ਲੈਕਚਰਾਰ ਦਾ ਟੈਸਟ ਲੈਣ ਦੀ ਨਿਖੇਧੀ


ਮਾਸਟਰ ਕੇਡਰ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਅਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਨੇ ਸਿੱਖਿਆ ਵਿਭਾਗ ਵੱਲੋਂ ਅਗਸਤ 2018 ਵਿੱਚ ਪਦਉੱਨਤ ਕੀਤੇ ਲੈਕਚਰਾਰਾਂ ਦੀ ਪ੍ਰੀਖਿਆ ਲੈਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੂਹ ਲੈਕਚਰਾਰ ਇਸ ਦਾ ਸਖ਼ਤ ਵਿਰੋਧ ਕਰਨਗੇ ਅਤੇ ਇਹ ਪ੍ਰੀਖਿਆ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਪਦਉੱਨਤ ਅਧਿਆਪਕਾਂ ਦੇ ਹੁਕਮਾਂ ਵਿੱਚ ਕਿਤੇ ਵੀ ਅਜਿਹਾ ਨਹੀਂ ਲਿਖਿਆ ਗਿਆ। ਵਿਭਾਗ ਵੱਲੋਂ ਵਿਸ਼ਾ ਟੈਸਟ ਅਤੇ ਕੰਪਿਊਟਰ ਟੈਸਟ ਦੋਵੇਂ ਲੈਣ ਦੀ ਗੱਲ ਚੱਲ ਰਹੀ ਹੈ। ਜੋ ਕਿ 12/12/2021 ਨੂੰ ਹੋਵੇਗਾ।

ਮਾਸਟਰ ਕਾਡਰ ਦੀ ਤਰੱਕੀ ਲੰਬੇ ਸਮੇਂ ਬਾਅਦ ਹੋਈ ਹੈ, ਹੁਣ ਇਹ ਪ੍ਰੀਖਿਆ ਦੀ ਗੱਲ ਕਰ ਰਹੇ ਹਨ।ਦਵਿੰਦਰ ਸਿੰਘ, ਜਗਦੀਪ ਸਿੰਘ, ਹਰਪ੍ਰੀਤ ਸਿੰਘ, ਮਨੋਜ ਕੁਮਾਰ, ਨੇ ਕਿਹਾ ਕਿ ਪਹਿਲਾਂ ਅਜਿਹਾ ਕੋਈ ਟੈਸਟ ਨਹੀਂ ਹੁੰਦਾ ਸੀ।

ਕਿਸਾਨ ਆਗੂ ਹਰਦੇਵ ਸਿੰਘ ਸਕਰੌਦੀ ਨੂੰ ਵੱਖ-ਵੱਖ ਆਗੂਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ

 ਕਿਸਾਨ ਆਗੂ ਹਰਦੇਵ ਸਿੰਘ ਸਕਰੌਦੀ ਨੂੰ ਵੱਖ-ਵੱਖ ਆਗੂਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ  


ਦਲਜੀਤ ਕੌਰ ਭਵਾਨੀਗੜ੍ਹ


ਭਵਾਨੀਗੜ੍ਹ, 08 ਨਵੰਬਰ, 2021: ਇਥੋਂ ਨੇੜਲੇ ਪਿੰਡ ਸਕਰੌਦੀ ਦੇ ਗੁਰਦੁਆਰਾ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਾਬਕਾ ਸੂਬਾ ਵਿੱਤ ਸਕੱਤਰ ਮਰਹੂਮ ਹਰਦੇਵ ਸਿੰਘ ਸਕਰੌਦੀ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਰਦੇਵ ਸਿੰਘ ਸਕਰੌਦੀ ਇੱਕ ਇਮਾਨਦਾਰ ਤੇ ਨਿਸ਼ਕਾਮ ਸੇਵਾ ਭਾਵਨਾ ਵਾਲੇ ਆਗੂ ਸਨ, ਉਨ੍ਹਾਂ ਵਰਗੇ ਆਗੂਆਂ ਦੀਆਂ ਘਾਲਣਾ ਸਦਕਾ ਅੱਜ ਕਿਸਾਨ ਅੰਦੋਲਨ ਦੁਨੀਆਂ ਪੱਧਰ ਤੇ ਆਪਣੀ ਨਿਵੇਕਲੀ ਥਾਂ ਬਣਾ ਗਿਆ ਹੈ। ਇਸ ਮੌਕੇ ਉਨ੍ਹਾਂ ਜਥੇਬੰਦੀ ਦੀ ਤਰਫੋਂ ਹਰਦੇਵ ਸਿੰਘ ਸਕਰੌਦੀ ਦੇ ਵੱਡੇ ਪੁੱਤਰ ਭਲਿੰਦਰ ਸਿੰਘ ਨੂੰ ਪਗੜੀ ਦੇਣ ਦੀ ਰਸ਼ਮ ਅਦਾ ਕੀਤੀ।


ਇਸ ਮੌਕੇ ਸੁਖਵੰਤ ਸਿੰਘ ਸਰਾਂ ਸਾਬਕਾ ਏਡੀਸੀ, ਪੁਸ਼ਪਿੰਦਰ ਸਿੰਘ ਗਰੇਵਾਲ ਸਾਬਕਾ ਡਿਪਟੀ ਡਾਇਰੈਕਟਰ ਮਾਲਵਿੰਦਰ ਸਿੰਘ ਮਾਲੀ, ਰਜਿੰਦਰ ਸਿੰਘ ਸੰਘਰੇੜੀ, ਕਸ਼ਮੀਰਾ ਸਿੰਘ ਕਾਕੜਾ, ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਜਗਮੀਤ ਸਿੰਘ ਭੋਲਾ ਬਲਿਆਲ, ਤੇਜਿੰਦਰ ਸਿੰਘ ਸੰਘਰੇੜੀ, ਪਰੇਮਜੀਤ ਸਿੰਘ ਗਰੇਵਾਲ, ਬਲਦੇਵ ਸਿੰਘ ਬਿੱਟੂ, ਇੰਦਰਜੀਤ ਸਿੰਘ ਗਰੇਵਾਲ ਅਤੇ ਹਰਜਿੰਦਰ ਸਿੰਘ ਗਰੇਵਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਤੇ ਸਰਪੰਚ ਹਾਜਰ ਸਨ। ਪਰਿਵਾਰ ਵੱਲੋਂ ਕਿਸਾਨ ਯੂਨੀਅਨ, ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਨੂੰ ਦਾਨ ਰਾਸ਼ੀ ਵੀ ਦਿੱਤੀ ਗਈ।

Dewan and Pallizhikki honor Charan Singh Gill, NRI from Fresno (US)

 Dewan and Pallizhikki honor Charan Singh Gill, NRI from Fresno (US)


Ropar, October 8 ( Pramod Bharti): Despite settling abroad, many members of the NRI community are attached to the soil of Punjab and continue to perform their duties from time to time. Punjab Large Industrial Development Board Chairman Pawan Dewan, District Planning Board Nawanshahr Chairman Satveer Singh Palijhiki honored Charan Singh Gill from Fresno (USA).

On this occasion, Dewan and Mr. Palijhikki said that NRIs who have contributed to the progress of the state by connecting to the soil of Punjab, even while living abroad have always been appreciated, who from time to time, contribute to the development of their village and area. He said that nowadays, the NRI community needs to contribute in the field of education and health so that everyone can get better education and health care.

NRI Charan Singh Gill said that his aim is to see his society progress and he strives for this from time to time.Among others, Dravjit Singh Pooni ,Chairman Market Committee Banga was also present.
24 ਕੈਟਾਗਿਰੀਜ ਨੂੰ ਪੇ ਕਮਿਸ਼ਨ ਵੱਲੋ ਦਿਤੇ ਸਕੇਲ ਨਾ ਲਾਗੂ ਕਰਨ ਤੇ ਹੋਰ ਮੰਗਾਂ ਲਈ ਨੋਟੀਫੀਕੇਸ਼ਨ ਲਈ ਹੋਵੇਗਾ ਝੰਡਾ ਮਾਰਚ

 *ਅਧਿਆਪਕ ਗਠਜੋੜ ਤੇ ਨਰਸਿੰਗ ਸਟਾਫ  ਵੱਲੋ 13 ਨੂੰ ਮੁੱਖ ਮੰਤਰੀ ਦੇ ਹਲਕੇ ਚ ਹੋਣ ਵਾਲੇ ਝੰਡਾ ਮਾਰਚ ਤਿਆਰੀਆਂ ਲਈ ਅੱਜ ਰੋਪੜ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ।*                                                                            

*ਗਠਜੋੜ ਦੇ ਰੋਹ ਨੂੰ ਵੇਖਦਿਆ ਪ੍ਰਸ਼ਾਸ਼ਨ ਵੱਲੋ ਐਸ ਡੀ ਐਮ ਰੋਪੜ ਵੱਲੋ ਮੀਟਿਂਗ ਚ ਆਕੇ ਲਿਆ ਮੰਗ ਪੱਤਰ *।                                 *24 ਕੈਟਾਗਿਰੀਜ ਨੂੰ ਪੇ ਕਮਿਸ਼ਨ ਵੱਲੋ ਦਿਤੇ ਸਕੇਲ ਨਾ ਲਾਗੂ ਕਰਨ ਤੇ ਹੋਰ ਮੰਗਾਂ ਲਈ  ਨੋਟੀਫੀਕੇਸ਼ਨ ਲਈ ਹੋਵੇਗਾ ਝੰਡਾ ਮਾਰਚ*।                                      

👉*2000 ਗੱਡੀਆਂ ਤੇ 500 ਮੋਟਰ ਸਾਈਕਲਾਂ ਦਾ ਕਾਫਲਾ ਰੋਪੜ ਬਜਾਰਾਂ ਚੋ ਹੁੰਦਾ ਹੋਇਆ ਚਮਕੌਰ ਸਾਹਿਬ ਵੱਲ ਹੋਵੇਗਾ ਝੰਡਾ ਮਾਰਚ *।

👉*ਪੰਜਾਬ ਰਾਜ ਅਧਿਆਪਕ ਗੱਠਜੋੜ ਦੇ ਆਗੂਆ ਹਰਜਿੰਦਰਪਾਲ ਸਿੰਘ ਪੰਨੂ ਸੂਬਾ ਪ੍ਰਧਾਨ ਈ.ਟੀ.ਯੂ , ਬਲਦੇਵ ਸਿੰਘ ਬੁੱਟਰ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ,  ਰਣਜੀਤ ਸਿੰਘ ਬਾਠ ਸੂਬਾ ਪ੍ਰਧਾਨ ਈ.ਟੀ.ਟੀ. ਅਧਿਆਪਕ ਯੂਨੀਅਨ,  ਸੰਜੀਵ ਕੁਮਾਰ ਸੂਬਾ ਪ੍ਰਧਾਨ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ , ਪ੍ਰਗਟਜੀਤ ਸਿੰਘ ਕਿਸ਼ਨਪੁਰਾ ਚੇਅਰਮੈਨ ਬੀ ਐਡ ਫਰੰਟ ਵਸ਼ਿੰਗਟਨ ਸਿੰਘ ਸਮੀਰੋਵਾਲ, ਹਰਜੀਤ ਸਿੰਘ ਸੈਣੀ , ਅਵਤਾਰ ਸਿੰਘ ਧਨੋਆ,ਸਤਵੀਰ ਸਿਂਘ ਰੌਣੀ ,ਅਮਰਜੀਤ ਲਾਡੀ . ਬਲਜਿੰਦਰ ਸਿੰਘ ਸ਼ਾਂਤਪੁਰੀ, ਗੁਰਪ੍ਰੀਤ ਸਿੰਘ ਕੈਬੋਂ, ਜਤਿਂਦਰ ਪੰਡਤ ਬਲਜਿੰਦਰ ਸਿੰਘ ਵਿਰਕ ਗੁਰਮੀਤ ਸਿਂਘ ਪਾਰੋਵਾਲ ਤੇ ਹੋਰ ਵੱਡੀ ਗਿਣਤੀ ਸ਼ਾਮਿਲ ਆਗੂਆ ਨੇ ਤਿਆਰੀਆ ਸਬਂਧੀ ਮੀਟਿੰਗ ਕਰਕੇ ਕਿਹਾ ਕਿ 13 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕਾ  ਵਿੱਚ ਇੱਕ ਵਿਸ਼ਾਲ ਝੰਡਾ ਮਾਰਚ ਰੋਪੜ ਰਣਜੀਤ ਪਾਰਕ ਤੋ ਸ਼ੁਰੂ ਹੋਕੇ  ਸ਼ਹਿਰ ਵਿਚੋ ਸ਼ੁਰੂ ਹੋਕੇ ਹਲਕੇ ਦੇ ਸਾਰੇ ਪਿੰਡਾਂ ਚੋ ਹੁੰਦਾ ਹੋਇਆ ਚਮਕੌਰ ਸਾਹਿਬ ਵੱਲ 14 ਲਈ  ਤਿੱਖੇ ਐਕਸ਼ਨਾਂ ਲਈ ਵਧੇਗਾ।             ਆਗੂਆਂ ਨੇ ਸਰਕਾਰ ਤੇ ਵਿੱਤ ਵਿਭਾਗ ਤੇ ਦੋਸ਼ ਲਾਇਆ ਕਿ 24 ਕੈਟਾਗਿਰੀਜ਼ ਵਿੱਚ ਸ਼ਾਮਿਲ ਸਮੁੱਚਾ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਦੇ ਪੇ ਸਕੇਲਾਂ ਸਬੰਧੀ ਜੋ ਵੱਧ ਗੁਣਾਂਕ ਪੇ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ, ਉਹ ਸਰਕਾਰ ਵੱਲੋਂ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਕੀਤਾ ਜਾ ਰਿਹਾ,ਪੁਰਾਣੀ ਪੈਨਸ਼ਨ ਬਹਾਲ,ਪੇ ਕਮਿਸ਼ਨ ਵੱਲੋਂ ਦਿੱਤੇ ਕਈ ਵੱਧ ਭੱਤੇ ਲਾਗੂ ਕਰਨ,ਇਲਾਵਾ ਬਾਰਡਰ ਏਰੀਏ ਸਮੇਤ ਹੋਰ ਭੱਤੇ ਲਾਗੂ ਕਰਨ, ਖਤਮ ਕੀਤੀਆਂ ਹੈੱਡ ਟੀਚਰਜ਼ ਸਮੇਤ ਬਾਕੀ ਪੋਸਟਾਂ ਬਹਾਲ ਕਰਨ, ਕੱਚੇ ਅਧਿਆਪਕ  ਅਤੇ ਬੇਰੁਜਗਾਰ ਅਧਿਆਪਕ ਜਲਦ ਭਰਤੀ ਕਰਨ ਤੇ ਹੋਰ ਮੰਗਾਂ ਦਾ ਹੱਲ ਨਾ ਹੋਣ ਤੇ ਸਬੰਧੀ ਚੱਲ ਰਹੇ ਸੰਘਰਸ਼ ਬਾਅਦ ਅਧਿਆਪਕ ਗਠਜੋੜ ਦੀਆਂ ਪਿਛਲੇ ਸਮੇਂ ਵਿੱਚ  ਗਰੁੱਪ ਆਫ ਆਫਿਸਰਜ਼ ਤੇ  ਪ੍ਰਮੁੱਖ ਸਕੱਤਰ ਪੰਜਾਬ ਨਾਲ ਵੱਖ ਵੱਖ ਮੀਟਿੰਗਾਂ ਚ ਬਣੀ ਸਹਿਮਤੀਆਂ ਤੋ ਬਾਅਦ ਵੀ  ਦੁੱਖ ਦੀ ਗੱਲ ਹੈ ਕਿ 24 ਕੈਟਾਗਿਰੀਜ ਦੀਆ  ਮੰਗਾਂ ਨੂੰ ਟਾਲਿਆ ਜਾ ਰਿਹਾ ਹੈ *।  


ਨੋਟੀਫੀਕੇਸ਼ਨਜ ਹੱਲ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ ਮੁੱਖ ਮੰਤਰੀ ਦੇ ਹਲਕੇ ਚ  ਹੋ ਰਹੇ ਝੰਡਾ  ਮਾਰਚ ਚ ਹਜ਼ਾਰਾਂ ਅਧਿਆਪਕ ਤੇ ਨਰਸਿੰਗ ਸਟਾਫ ਦੀਆਂ 24 ਕੈਟਾਗਰਿਜ਼ ਸ਼ਾਮਿਲ ਹੋਣਗੀਆਂ, ਜਿਸਦੀਆ ਤਿਆਰੀਆ ਸਬੰਧੀ ਅੱਜ ਮੀਟਿੰਗ ਕਰਕੇ ਹਰੇਕ ਤਰਾ ਦੀਆ ਡਿਊਟੀਆ ਲਗਾ ਦਿਤੀਆ ਗਈਆ ਹਨ । 2000 ਗੱਡੀ ਤੇ 500 ਮੋਟਰ ਸਾਈਕਲਾਂ ਦਾ ਕਾਫਲਾ ਹਜਾਰਾ ਅਧਿਆਪਕ ਤੇ ਨਰਸਿੰਗ ਸਟਾਫ ਨਾਲ ਕਰਨਗੇ ਝਂਡਾ ਮਾਰਚ ।

PUNJAB CABINET MEETING: ਪੰਜਾਬ ਕੈਬਨਿਟ ਦੀ ਐਮਰਜੈਂਸੀ ਮੀਟਿੰਗ 9 ਨਵੰਬਰ ਨੂੰ, ਕੱਚੇ ਕਰਮਚਾਰੀਆਂ ਲਈ ਹੋ ਸਕਦਾ ਵੱਡਾ ਐਲਾਨ

ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ 9 ਨਵੰਬਰ ਨੂੰ ਹੋਵੇਗੀ।

08 ਨਵੰਬਰ 2021- ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ ਕੱਲ੍ਹ 9 ਨਵੰਬਰ ਨੂੰ ਦੁਪਹਿਰ 3 ਵਜੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਹੈ।ਕੱਚੇ ਕਰਮਚਾਰੀਆਂ ਲਈ   ਵੱਡਾ ਐਲਾਨ ਹੋ ਸਕਦਾ ਹੈ


 

 

 

PADAM AWARD 2021: ਕੇਂਦਰ ਸਰਕਾਰ ਵੱਲੋਂ ਪਦਮ ਐਵਾਰਡਾਂ ਦਾ ਐਲਾਨ, ਦੇਖੋ ਸੂਚੀ

 

GK OF TODAY: IMPORTANT QUESTIONS OF WEEK (1/11/2021 TO 7/11/2021)

 GOOD NEWS: We have started daily quiz on current affairs for all our readers who are preparing for exams. Here we will post important current affairs and important questions on general knowledge on various subjects.


Q1 .  COP26 ਗਲਾਸਗੋ ਜਲਵਾਯੂ ਸੰਮੇਲਨ ਕਿਸ ਮਿਤੀ ਨੂੰ ਆਯੋਜਿਤ ਕੀਤਾ ਗਿਆ ਹੈ?

 • (a) 1 ਨਵੰਬਰ 2021
 • (b) 05 ਸਤੰਬਰ 2021
 • (c) 24 ਅਕਤੂਬਰ 2021
 • (d) 4 ਨਵੰਬਰ 2021
 • (a) 1 ਨਵੰਬਰ 2021

Q2. ਕਿਸ ਦਿਨ ਨੂੰ ਹਾਲ ਹੀ ਵਿੱਚ 6ਵੇਂ ਅੰਤਰਰਾਸ਼ਟਰੀ ਸਿੰਗਲ ਹੈਲਥ ਡੇ ਵਜੋਂ ਮਨਾਇਆ ਗਿਆ ਸੀ?

 • (a) 1 ਨਵੰਬਰ
 • (b) 2 ਨਵੰਬਰ
 • (c) 3 ਨਵੰਬਰ
 • (d) 4 ਨਵੰਬਰ

 • (c) 3 ਨਵੰਬਰ


Q3. ਪਵਨ ਕਪੂਰ ਨੂੰ ਕਿਸ ਦੇਸ਼ ਵਿੱਚ ਭਾਰਤੀ ਰਾਜਦੂਤ ਨਿਯੁਕਤ ਕੀਤਾ ਗਿਆ ਹੈ?

 • (a) ਅਮਰੀਕਾ
 • (b) ਜਾਪਾਨ
 • (c) ਚੀਨ
 • (d) ਰੂਸ

 • (d) ਰੂਸ


Q4. ਸੰਯੁਕਤ ਰਾਸ਼ਟਰ ਦੁਆਰਾ ਹਰ ਸਾਲ ਵਿਸ਼ਵ ਸੁਨਾਮੀ ਦਿਵਸ ਕਦੋਂ ਮਨਾਇਆ ਜਾਂਦਾ ਹੈ।

 • (a) 30 ਅਕਤੂਬਰ
 • (b) 3 ਨਵੰਬਰ
 • (c) 5 ਨਵੰਬਰ
 • (d) 6 ਦਸੰਬਰ

 • (c) 5 ਨਵੰਬਰ

Q5. ਕਿਹੜੇ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਦਾ ਨਾਮ ਬਦਲ ਕੇ 'ਮੈਟਾ' ਰੱਖਿਆ ਗਿਆ ਹੈ?

 • (a) ਟਵਿੱਟਰ
 • (b) ਫੇਸਬੁੱਕ
 • (c) ਇੰਸਟਾਗ੍ਰਾਮ
 • (d) ਲਿੰਕਡਇਨ

 • (b)  ਫੇਸਬੁੱਕ


Q6. ਹਰ ਸਾਲ ਰਾਸ਼ਟਰੀ ਏਕਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ?

 • (a) 31 ਅਕਤੂਬਰ
 • (b) 14 ਨਵੰਬਰ
 • (c) 05 ਸਤੰਬਰ
 • (d) 06 ਦਸੰਬਰ

 • (a) 31 ਅਕਤੂਬਰ


Q7. ਭਾਰਤ ਦਾ ਸਭ ਤੋਂ ਵੱਡਾ ਪਾਵਰ ਪਲਾਂਟ ਕਿਹੜਾ ਹੈ?

 • (a) ਵਿੰਧਿਆਚਲ ਥਰਮਲ ਪਾਵਰ ਸਟੇਸ਼ਨ
 • (b) ਨਾਗਈ ਥਰਮਲ ਪਾਵਰ ਪਲਾਂਟ
 • (c) ਐਨੋਰ ਪਾਵਰ ਪਲਾਂਟ
 • (d) ਉਪਰੋਕਤ ਵਿੱਚੋਂ ਕੋਈ ਨਹੀਂ

 • (a) ਵਿੰਧਿਆਚਲ ਥਰਮਲ ਪਾਵਰ ਸਟੇਸ਼ਨ


Q8. ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਕਿਹੜੀ ਬਰਸੀ 31 ਅਕਤੂਬਰ 2021 ਨੂੰ ਮਨਾਈ ਜਾਂਦੀ ਹੈ?

 • (a) 34ਵਾਂ
 • (b) 38ਵਾਂ
 • (c) 37ਵਾਂ
 • (d) 25ਵਾਂ

 • (c) 37ਵਾਂ


Q9. DRDO ਅਤੇ ਭਾਰਤੀ ਹਵਾਈ ਸੈਨਾ (IAF) ਨੇ ਲੰਬੀ ਰੇਂਜ ਦੇ ਬੰਬ ਦੀ ਜਾਂਚ  ਕਦੋਂ ਕੀਤੀ?

 • (a) ਅਕਤੂਬਰ 02, 2021
 • (b) 03 ਨਵੰਬਰ, 2021
 • (c) ਅਕਤੂਬਰ 25, 2021
 • (d) ਅਕਤੂਬਰ 29, 2021

 • (d) ਅਕਤੂਬਰ 29, 2021

Q10. ਨੀਤੀ ਆਯੋਗ ਦਾ ਮੁੱਖ ਦਫਤਰ ਕਿੱਥੇ ਹੈ?

 • (a) ਮੁੰਬਈ
 • (b) ਨਵੀਂ ਦਿੱਲੀ
 • (c) ਬੰਗਲੌਰ
 • (d) ਚੇਨਈ

 • (b) ਨਵੀਂ ਦਿੱਲੀ


Q11 . SERB ਦੀ ਸਥਾਪਨਾ ਕਦੋਂ ਕੀਤੀ ਗਈ ਸੀ?

 • (a) 2008
 • (b) 2009
 • (c) 2010
 • (d) 2015
 • (a) 2008

Q12. ਬਰਨਦੀ ਵਾਈਲਡਲਾਈਫ ਸੈਂਚੂਰੀ ਕਿੱਥੇ ਸਥਿਤ ਹੈ?

 • (a) ਮਨੀਪੁਰ
 • (b) ਅਸਾਮ
 • (c) ਨਾਗਾਲੈਂਡ
 • (d) ਪੱਛਮੀ ਬੰਗਾਲ

 • (b) ਅਸਾਮ


Q13. ਅਗਨੀ ਪੀ ਮਿਜ਼ਾਈਲ ਦੀ ਰੇਂਜ ਸਮਰੱਥਾ ਕੀ ਹੈ?

 • a) 1000 ਤੋਂ 2000 ਕਿ.ਮੀ
 • (b) 1400 ਤੋਂ 2000 ਕਿ.ਮੀ
 • (c) 1600 ਤੋਂ 2000 ਕਿ.ਮੀ
 • (d) 1000 ਤੋਂ 4000 ਕਿ.ਮੀ

 • a) 1000 ਤੋਂ 2000 ਕਿ.ਮੀ


Q14.28 ਅਕਤੂਬਰ, 2021 ਨੂੰ ਸ਼ੁਰੂ ਕੀਤਾ ਗਿਆ ਕਮਿਸ਼ਨ ਤੱਟ ਰੱਖਿਅਕ ਜਹਾਜ਼ ਕੀ ਹੈ?

 • (a) ਸਾਰਥਕ
 • (b) ਸਾਤਵਿਕ
 • (c) ਸੰਜਮ
 • (d) ਸਮਰੱਥ 

 • (a) ਸਾਰਥਕ

Q15. ਰਾਸ਼ਟਰੀ ਮਹਿਲਾ ਕਮਿਸ਼ਨ ਦਾ ਮੁੱਖ ਦਫਤਰ ਕਿੱਥੇ ਹੈ?

 • (a) ਮੁੰਬਈ
 • (b) ਕੋਲਕਾਤਾ
 • (c) ਨਵੀਂ ਦਿੱਲੀ
 • (d) ਇਹਨਾਂ ਵਿੱਚੋਂ ਕੋਈ ਨਹੀਂ

 • (c) ਨਵੀਂ ਦਿੱਲੀ


Q16. ਪਾਰਲੀਮੈਂਟ ਆਰਗੂਮੈਂਟਸ (ਸੰਸਦਵਾਦ) ਦਾ ਅੰਤਰਰਾਸ਼ਟਰੀ ਦਿਵਸ ਕਿਸ ਸਾਲ ਘੋਸ਼ਿਤ ਕੀਤਾ ਗਿਆ ਸੀ?

 • (a) 2018
 • (b) 2016
 • (c) 2017
 • (d) 2014

 • (a) 2018


Q17. ਆਕਸਫੋਰਡ ਡਿਕਸ਼ਨਰੀ ਦਾ ਸਾਲ 2021 ਦਾ ਸ਼ਬਦ?

 • (a) VAX
 • (a) ਫੋਰਡ ( FORD)
 • (c) TEX
 • (d) MEET

 • (a) VAX


Q18. ਜਪਾਨ ਦਾ ਫੁਕੂਓਕਾ ਗ੍ਰੈਂਡ ਪ੍ਰਾਈਜ਼ 2021 ਕਿਸਨੂੰ ਦਿੱਤਾ ਗਿਆ ਹੈ?

 • (a) ਰੋਮਿਲਾ ਥਾਪਰ
 • (b) ਏ ਆਰ ਰਹਿਮਾਨ
 • (c) ਪੀ ਸਾਈਨਾਥ
 • (d) ਰਾਮਚੰਦਰ ਗੁਹਾ

 • (c) ਪੀ ਸਾਈਨਾਥ


Q19. ਸਾਲਟ (SALT) ਪ੍ਰੋਗਰਾਮ ਹੇਠ ਲਿਖੇ ਵਿੱਚੋਂ ਕਿਸ ਰਾਜ ਵਿੱਚ ਸ਼ੁਰੂ ਕੀਤਾ ਗਿਆ ਹੈ?

 • (a) ਤਾਮਿਲਨਾਡੂ
 • (b) ਆਂਧਰਾ ਪ੍ਰਦੇਸ਼
 • (c) ਕੇਰਲ
 • (d) ਕਰਨਾਟਕ

 • (b) ਆਂਧਰਾ ਪ੍ਰਦੇਸ਼

Q20. ਕਿਸ ਰਾਜ ਵਿੱਚ ਡੇਅਰੀ ਸਹਿਕਾਰ ਯੋਜਨਾ ਸ਼ੁਰੂ ਕੀਤੀ ਗਈ ਹੈ?

 • (a) ਮਹਾਰਾਸ਼ਟਰ
 • (b) ਮੱਧ ਪ੍ਰਦੇਸ਼
 • (c) ਰਾਜਸਥਾਨ
 • (d) ਗੁਜਰਾਤ

ਮੁਲਾਜ਼ਮ ਲਈ ਵੱਡੀ ਖ਼ਬਰ, ਅੱਜ ਤੋਂ ਇਹ ਸਹੁਲਤ ਹੋ ਜਾਵੇਗੀ ਖ਼ਤਮ

 

 

 

ਕੇਂਦਰ ਸਰਕਾਰ ਨੇ 8 ਨਵੰਬਰ ਤੋਂ ਆਪਣੇ ਸਾਰੇ ਮੁਲਾਜ਼ਮਾਂ ਲਈ ਬਾਇਓਮੀਟਰਿਕ ਹਾਜ਼ਰੀ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਕਰੋਨਾ ਕਾਲ ਵਿੱਚ ਮੁਲਾਜ਼ਮ ਆਫਲਾਈਨ ਹਾਜ਼ਰੀ ਲਾਉਂਦੇ ਸਨ , ਹੁਣ ਇਹ ਸਹੂਲਤ ਖ਼ਤਮ ਕੀਤੀ ਗਈ ਹੈ।

 ਅਮਲਾ ਮੰਤਰਾਲਾ ਨੇ ਕਿਹਾ ਕਿ ਵਿਭਾਗਾਂ ਦੇ ਮੁਖੀ ਬਾਇਓਮੀਟਰਿਕ ਮਸ਼ੀਨਾਂ ਲਾਜ਼ਮੀ ਸੈਨੋਟਾਈਜ਼ਰ ਰੱਖਣਾ ਯਕੀਨੀ ਬਣਾਉਣਗੇ। ਇਹ ਵੇਖਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਸਾਰੇ ਮੁਲਾਜ਼ਮ ਹਾਜ਼ਰੀ ਲਾਉਣ ਤੋਂ ਪਹਿਲਾਂ ਤੇ ਮਗਰੋਂ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਨ। 


 ਕਰੋਨਾਵਾਇਰਸ ਮਹਾਮਾਰੀ ਕਰਕੇ ਮੁਲਾਜ਼ਮਾਂ ਦੀ  ਬਾਇਓਮੀਟਰਿਕ ਹਾਜ਼ਰੀ ਤੇ ਰੋਕ ਲਾ ਦਿੱਤੀ ਗਈ ਸੀ। ਅਮਲਾ ਮੰਤਰਾਲੇ ਨੇ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਨੂੰ ਕੀਤੇ ਹੁਕਮਾਂ ਵਿੱਚ ਕਿਹਾ, “ਹਾਜ਼ਰੀ ਲਾਉਣ ਮੋਕੇ ਸਾਰੇ ਮੁਲਾਜ਼ਮ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਦੂਰੀ ਨੇਮ ਦੀ ਪਾਲਣਾ ਯਕੀਨੀ ਬਣਾਉਣਗੇ। ਲੋੜ ਪੈਣ ਤੇ ਭੀੜ ਘਟਾਉਣ ਲਈ ਵਧੀਕ ਬਾਇਓਮੀਟਰਿਕ ਮਸ਼ੀਨਾਂ ਵੀ  ਲਾਈਆਂ ਜਾ ਸਕਦੀਆਂ ਹਨ। 


ਹੁਕਮਾਂ ਵਿੱਚ ਅੱਗੇ ਕਿਹਾ ਗਿਆ ਕਿ ਸਾਰੇ ਮੁਲਾਜ਼ਮਾਂ ਨੂੰ ਹਾਜ਼ਰੀ ਲਾਉਣ ਮੌਕੇ ਹਰ ਸਮੇਂ ਮਾਸਕ ਜਾਂ ਫੇਸ ਕਵਰ ਪਾ ਕੇ ਰੱਖਣੇ ਹੋਣਗੇ। ਜਿੱਥੋਂ ਤੱਕ ਸੰਭਵ ਹੋਵੇ ਮੀਟਿੰਗਾਂ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਹੋਣ ਤੇ ਨਿੱਜੀ ਮੀਟਿੰਗਾਂ ਤੋਂ ਟਾਲਾ ਵੱਟਿਆ ਜਾਵੇ। ਸਾਰੇ ਅਧਿਕਾਰੀਆਂ ਤੇ ਹੋਰ ਸਟਾਫ਼ ਨੂੰ ਵਿਡ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।

10 ਨਵੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਣ ਜਾਂ ਅਸਫਲ ਰਹਿਣ ਦੀ ਸੂਰਤ ਵਿੱਚ ਉਸੇ ਦਿਨ ਚੰਡੀਗੜ੍ਹ ਦੀ ਵਿਖੇ ਕੰਪਿਊਟਰ ਅਧਿਆਪਕਾਂ ਵੱਲੋਂ ਗੁਪਤ ਐਕਸਨ ਕੀਤਾ ਜਾਵੇਗਾ ---ਗੁਰਵਿੰਦਰ ਸਿੰਘ ਤਰਨਤਾਰਨ

 10 ਨਵੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਣ ਜਾਂ ਅਸਫਲ ਰਹਿਣ ਦੀ ਸੂਰਤ ਵਿੱਚ ਉਸੇ ਦਿਨ ਚੰਡੀਗੜ੍ਹ ਦੀ ਵਿਖੇ ਕੰਪਿਊਟਰ ਅਧਿਆਪਕਾਂ ਵੱਲੋਂ ਗੁਪਤ ਐਕਸਨ ਕੀਤਾ ਜਾਵੇਗਾ ---ਗੁਰਵਿੰਦਰ ਸਿੰਘ ਤਰਨਤਾਰਨ ”

“11 ਨਵੰਬਰ ਮੁੱਖ ਮੰਤਰੀ ਦੇ ਸਹਿਰ ਮੋਰਿੰਡਾ ਵਿਖੇ ਸੂਬਾ ਪੱਧਰੀ ਵਿਸਾਲ ਰੋਸ ਰੈਲੀ ਕੀਤੀ ਜਾਵੇਗੀ ਅਤੇ ਉਸ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ “
08 ਨਵੰਬਰ ( ), ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ ਅਤੇ ਉਸ ਤੋਂ ਬਾਅਦ ਪ੍ਰੈਸ ਕਲੱਬ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ ਵੱਖ ਜਿਲਿ੍ਆਂ ਤੋਂ ਸੂਬਾ ਕਮੇਟੀ ਮੈਂਬਰ ਅਤੇ ‘ ਜ਼ਿਲ੍ਹਾ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਯੂਨੀਅਨ ਆਗੂਆਂ ਨੇ ਸ਼ਿਰਕਤ ਕੀਤੀ। ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਹਰਜਿੰਦਰ ਸਿੰਘ , ਰਾਜਵਿੰਦਰ ਲਾਖਾ , ਵਰਿੰਦਰ ਕੁਾਮਰ, ਰਮਨ ਕੁਮਾਰ, ਲਖਵਿੰਦਰ ਸਿੰਘ ਅਤੇ ਸਤਿੰਦਰ ਸੋਢੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਦੱਸਿਆ ਕਿ ਕੰਪਿਊਟਰ ਅਧਿਆਪਕ ਆਪਣੀ ਸਿੱਖਿਆ ਵਿਭਾਗ ਵਿੱਚ ਮਰਜਿੰਗ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸੂਬਾ ਸਰਕਾਰ ਅਤੇ ਅਫਸਰਸ਼ਾਹੀ ਵਲੋਂ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਦਿਨੋ ਦਿਨ ਕੰਪਿਊਟਰ ਅਧਿਆਪਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਕੰਪਿਊਟਰ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੰਪਿਊਟਰ ਅਧਿਆਪਕਾਂ ਦੇ ਨਿਯੁਕਤੀ ਪੱਤਰਾਂ ਵਿਚ ਦਰਜ ਪੰਜਾਬ ਸਿਵਲ ਸਰਵਿਸ ਰੂਲਜ ਉਹਨਾਂ ਤੇ ਲਾਗੂ ਨਹੀਂ ਕੀਤੇ ਜਾ ਰਹੇ।ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਿਵਲ ਸਰਵਿਸ ਰੂਲਜ ਮੁਤਾਬਿਕ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਇੰਟਰਮ ਰਿਲੀਫ, ਏ.ਸੀ.ਪੀ , ਲੀਵ ਇੰਨਕੇਸਮੈਂਟ, ਮੈਡੀਕਲ ਛੁੱਟੀਆਂ, ਸੀ.ਪੀ.ਐਫ ਆਦਿ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਇੱਥੇ ਇਹ ਵੀ ਜਕਿਰ ਕਰਨਾ ਜਰੂਰੀ ਹੈ ਕਿ ਪਿਛਲੇ ਸਾਲਾਂ ਦੌਰਾਨ 70 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੇ ਪਰਿਵਾਰ ਰੁਲਣ ਲਈ ਮਜਬੂਰ ਹੋ ਰਹੇ ਹਨ। ਇਹਨਾਂ ਕੰਪਿਊਟਰ ਅਧਿਆਪਕਾਂ ਦੇ ਆਸਰਿਤ ਪਰਿਵਾਰਾਂਨੂੰ ਨਾ ਕੋਈ ਵਿੱਤੀ ਲਾਭ ਅਤੇ ਨਾ ਹੀ ਤਰਸ ਦੇ ਅਧਾਰ ਤੇ ਪੱਧਰੀ ਰੋਸ ਰੈਲੀ 31 ਅਕਤੂਬਰ ਕੀਤੀ ਗਈ। ਪੰਜਾਬ ਸਰਕਾਰੀ ਨੌਕਰੀ ਦਿੱਤੀ ਗਈ ਤੇ ਅੱਜ ਰੈਲੀ ਵਿੱਚ ਇਹ ਸਮੂਹ ਕੰਪਿਊਟਰ ਅਧਿਆਪਕਾਂ ਵਲੋਂ ਮੁੱਖ ਮੰਤਰੀ ਦੇ ਸ਼ਹਿਰ ਦੇ ਪਰਿਵਾਰ ਵੀ ਸ਼ਾਮਿਲ ਹੋਏ ਹਨ। ਪਿਛਲੇ 4 ਸਾਲਾਂ ਵਿੱਚ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਹੱਲ ਕਰਨ ਦੀ ਬਜਾਏ ਲਾਰੇ ਲੋਪੇ ਹੀ ਮਿਲੇ ਹਨ। ਇਸੇ ਲੜੀ ਤਹਿਤ ਮਿਤੀ 12 ਅਕਤੂਬਰ ਅਤੇ ਮਿਤੀ 18 ਅਕਤੂਬਰ ਨੂੰ ਨਵੇਂ ਸਿੱਖਿਆ ਮੰਤਰੀ ਨਾਲ ਵੀ 2 ਪੈਨਲ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮਿਤੀ 18 ਅਕਤੂਬਰ ਨੂੰ ਚੀਫ ਸੈਕਟਰੀ ਟੂ ਸੀ.ਐਮ ਨਾਲ ਹੋਈ ਮੀਟਿੰਗ ਵਿਚ ਉਹਨਾਂ ਨੇ ਮੰਨਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਜਾਇਜ ਹਨ ਅਤੇ ਉਹਨਾਂ ਤੇ ਨਿਯੁਕਤੀ ਪੱਤਰ ਵਿਚ ਲਿਖੀਆਂ ਸ਼ਰਤਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਣਾ ਬਣਦਾ ਹੈ ਪਰੰਤੂ ਉਹਨਾਂ ਦੇ ਇਸ ਵਿਸਵਾਸ ਦਿਵਾਉਣ ਤੋਂ ਬਾਅਦ ਵੀ ਪੰਜਾਬ ਸਰਕਾਰ ਮੰਗਾਂ ਨਹੀਂ ਮੰਨ ਰਹੀ ਹੈ, ਜਿਸ ਕਾਰਨ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ, ਜਿਸਦੇ ਰੋਸ ਵਜੋਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ ਸਰਕਾਰ ਦੇ ਅੜੀਅਲ ਰੋਵੀਏ ਅਤੇ ਅਫਸਰਸਾਹੀ ਦੇ ਇਸ ਵਤੀਰੇ ਤੋਂ ਤੰਗ ਆ ਕਿ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਸੂਬਾ

ਵਿਖੇ ਰੋਸ ਮਾਰਚ ਕਰਨ ਉਪਰੰਤ ਮੁੱਖ ਮੰਤਰੀ ਦੇ ਘਰ ਦਾ ਘਿਰਾਉ ਕੀਤਾ ਗਿਆ ਅਤੇ ਮੋਰਿਡਾ ਵਿਖੇ ਧਰਨਾ ਸ਼ੁਰੂ ਕੀਤਾ ਗਿਆ।ਇਸ ਰੈਲੀ ਦੀ ਸਮਾਪਤੀ ਪ੍ਰਸ਼ਾਸਨ ਵੱਲੋਂ 10 ਤਰੀਕ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਹੋਣ ਦਾ ਵਾਅਦਾ ਕਰਕੇ ਸਮਾਪਤ ਕਰਵਾਈ ਗਈ। ਅੱਜ ਜਥੇਬੰਦੀ ਵੱਲੋਂ ਹੇਠ ਲਿਖੇ ਫੈਸਲੇ ਲਏ ਗਏ

ਹਨ: 1. 10 ਨਵੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਨਾ ਹੋਣ ਜਾਂ ਅਸਫਲ ਰਹਿਣ ਦੀ ਸੂਰਤ ਵਿੱਚ ਉਸੇ ਦਿਨ ਚੰਡੀਗੜ੍ਹ ਵਿਖੇ ਗੁਪਤ ਐਕਸਨ ਕੀਤਾ ਜਾਵੇਗਾ। 2. 11 ਨਵੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ ਵਿਖੇ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ ਅਤੇ ਉਸ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। 3. ਇਸ ਤੋਂ ਬਾਅਦ ਸਮੂਹ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਸਕੂਲ ਮੀਡੀਆ ਤੇ ਵੀ ਸਰਕਾਰ ਨੂੰ ਹਰ ਮੁਹਾਜ ਤੋਂ ਘੇਰਿਆ ਜਾਵੇਗਾ। ਇਸ ਮੌਕੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਘੁਮਾਣ, ਪਰਮਿੰਦਰ ਸਿੰਘ ਭੁੱਲਰ, ਅਰੁਣਦੀਪ ਸਿੰਘ ਸੈਦਪੁਰ, ਹਰਪ੍ਰੀਤ ਸਿੰਘ ਲੁਧਿਆਣਾ, ਕਰਨਜੀਤ ਸਿੰਘ, ਪਰਮਜੀਤ ਸਿੰਘ, ਪਵਨ ਸ਼ਰਮਾ, ਰਮਨ ਸ਼ਰਮਾ, ਗਗਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਜਗਦੀਸ ਸੰਗਰੂਰ, ਅਮਨਦੀਪ ਸਿੰਘ, ਰਾਕੇਸ਼ ਸਿੰਘ, ਸਤਿਆ ਸਵਰੂਪ , ਜਸਪਾਲ ਸਿੰਘ, ਜਗਜੀਤ ਸਿੰਘ, ਲਖਵੀਰ ਸਿੰਘ, ਪ੍ਰਦੀਪ ਕੁਮਾਰ, ਹਰਭਗਵਾਨ ਸਿੰਘ, ਅਵਤਾਰ ਸਿੰਘ, ਪ੍ਰਦੀਪ ਬੇਰੀ ਆਦਿ ਹਾਜਰ ਸਨ।

VIDHAN SABHA SPECIAL SESSION: ਸਿੱਖਿਆ ਮੰਤਰੀ ਪਰਗਟ ਸਿੰਘ , ਨਵਜੋਤ ਸਿੱਧੂ ਨਾਲ ਵਿਧਾਨ ਸਭਾ ਪਹੁੰਚੇ

 

ਮੁੱਖ ਅਧਿਆਪਕ ਜਥੇਬੰਦੀ ਵੱਲੋਂ 13 ਨਵੰਬਰ ਦੇ ਧਰਨੇ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਸ਼ੁਰੂ :ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ

 ਮੁੱਖ ਅਧਿਆਪਕ ਜਥੇਬੰਦੀ ਵੱਲੋਂ 13 ਨਵੰਬਰ ਦੇ ਧਰਨੇ ਦੀਆਂ ਵੱਡੇ ਪੱਧਰ ਤੇ ਤਿਆਰੀਆਂ ਸ਼ੁਰੂ :ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ।   

     ਅਧਿਆਪਕਾਂ, ਮਿੱਡ ਡੇ ਮੀਲ ਵਰਕਰਾਂ, ਆਂਗਣਵਾਡ਼ੀ ਵਰਕਰਾਂ ਵੱਡੇ ਪੱਧਰ ਤੇ ਕਰਨਗੀਆ ਸਮੂਲੀਅਤ:ਹੀਰਾ ਲਾਲ ਫਰੀਦਕੇ

  ਹਰੇਕ ਮੁਲਾਜ਼ਮ ਨੂੰ ਘੱਟੋ ਘੱਟ ਜਿਊਣ ਜੋਗੀ ਤਨਖਾਹ ਜ਼ਰੂਰ ਮਿਲੇ ਸਤਿੰਦਰ ਸਿੰਘ ਦੁਆਬੀਆ  


ਬਠਿੰਡਾ 08 ਨਵੰਬਰ

      ਪੇ ਕਮਿਸ਼ਨ ਸਬੰਧੀ ਮੰਗਾ ਨੂੰ ਲੈ ਕੇ ਪੰਜਾਬ ਯੂ ਟੀ ਇੰਪਲਾਈਜ਼ ਅਤੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਦਿੱਤੇ ਪ੍ਰੋਗਰਾਮ ਨੂੰ ਲੈ ਕੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ 13 ਨਵੰਬਰ ਨੂੰ ਬਠਿੰਡਾ ਵਿਖੇ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਅੱਜ ਬਠਿੰਡਾ ,ਮਾਨਸਾ ਸਮੇਤ ਪੂਰੇ ਪੰਜਾਬ ਭਰ ਦੇ ਸਕੂਲ ਮੁਖੀ ਮੁਖੀਆਂ ਦੀਆਂ 13 ਨਵੰਬਰ ਦੇ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿੱਚ ਭਾਗ ਲੈਣ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਕਿਹਾ ਕਿ ਸਕੂਲਾਂ ਵਿੱਚ ਕੰਮ ਕਰਦੀਆਂ ਮਿੱਡ ਡੇ ਮੀਲ ਵਰਕਰਾਂ ,ਪਾਰਟ ਟਾਇਮ ਸਵੀਪਰਾ ਦੀ ਘੱਟੋ ਘੱਟ ਉਜਰਿਤ ਤਨਖਾਹ,ਪੇ ਕਮਿਸਨ ਗੁਣਾਕ 2.72 ,ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕਾ ਨੂੰ ਪ੍ਰਬੰਧਕੀ ਭੱਤੇ ਸਬੰਧੀ ਅਤੇ ਤਨਖਾਹ ਕਮਿਸ਼ਨ ਦੇ ਮਸਲਿਆਂ ਸਬੰਧੀ ਵੱਡੀ ਗਿਣਤੀ ਵਿਚ ਅਧਿਆਪਕ 13 ਨਵੰਬਰ ਨੂੰ ਬਠਿੰਡਾ ਪਹੁੰਚ ਰਹੇ ਹਨ। ਜਥੇਬੰਦੀ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਰਘਵੀਰ ਸਿੰਘ ਬਠਿੰਡਾ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਦੀਆਂ ਡਿਓਢੀਆਂ ਇਸ ਸੰਬੰਧੀ ਲਗਾ ਦਿੰਦੀਆਂ ਹਨ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਭਗਵੰਤ ਸਿੰਘ ਭਟੇਜਾ,ਰਕੇਸ ਚੋਟੀਆਂ ,ਲਵਨੀਸ ਨਾਭ‍ਾ,ਬਲਵਿੰਦਰ ਹਾਕਮਵਾਲਾ,ਗੁਰਜੰਟ ਬੋਹਾ ਆਦਿ ਅਧਿਆਪਕ ਆਗੂਆ ਨੂੰ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਲਿਜਾਣ ਦੀ ਜਿੰਮੇਵਾਰੀ ਦਿੱਤੀ ਹੈ


ETT RECRUITMENT : ਫਾਈਨਲ ਆਂਸਰ ਕੀ (OFFICIAL ANSWER KEY) ਜਾਰੀ, ਡਾਊਨਲੋਡ ਕਰੋ ਇਥੇ

 

RECENT UPDATES

Today's Highlight