Wednesday, 3 November 2021

ਸਕੱਤਰ ਸਕੂਲ ਸਿੱਖਿਆ ਵੱਲੋਂ ਦੀਵਾਲੀ ਮੌਕੇ ਬੱਚਿਆਂ ਨੂੰ ਕੀਤਾ ਸੰਬੋਧਨ

 ਸਕੱਤਰ ਸਕੂਲ ਸਿੱਖਿਆ ਵੱਲੋਂ ਦੀਵਾਲੀ ਮੌਕੇ ਬੱਚਿਆਂ ਨੂੰ ਕੀਤਾ ਸੰਬੋਧਨ 


ਗਰੀਨ ਦੀਵਾਲੀ ਸੁਰੱਖਿਅਤ ਦੀਵਾਲੀ ਦਾ ਦਿੱਤਾ ਗਿਆ ਸੁਨੇਹਾ 


ਅੱਜ ਦੇ ਬੱਚੇ ਇੱਕ ਬਿਹਤਰ ਕੱਲ੍ਹ ਦੇ ਸਿਰਜਣਹਾਰ ਬਣਨਗੇ- ਅਜੋਏ ਸ਼ਰਮਾਐੱਸ ਏ ਐੱਸ ਨਗਰ 3 ਨਵੰਬਰ ( ਚਾਨੀ) ਜੇਕਰ ਅੱਜ ਦੇ ਬੱਚੇ ਵਾਤਾਵਰਨ ਨੂੰ ਪਲੀਤ ਹੋਣੋ ਬਚਾਉਣਗੇ ਤਾਂ ਜਿੱਥੇ ਉਹ ਇੱਕ ਚੰਗੇ ਨਾਗਰਿਕ ਬਣਨਗੇ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰਦੂਸ਼ਨ ਰਹਿਤ ਆਲਾ ਦੁਆਲਾ ਪ੍ਰਦਾਨ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਜੋਏ ਸ਼ਰਮਾ ਸਕੱਤਰ ਸਕੂਲ ਸਿੱਖਿਆ ਵੱਲੋਂ ਦੀਵਾਲੀ ਮੌਕੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। 

ਉਹਨਾਂ ਵਿਦਿਆਰਥੀਆਂ ਨੂੰ ਪਟਾਕੇ ਨਾ ਚਲਾ ਕੇ ਗਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ।


👉👉

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

👈👈

ਉਹਨਾਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪਟਾਕੇ ਚਲਾਉਣ ਦੇ ਜਾਨੀ ਅਤੇ ਮਾਲੀ ਨੁਕਸਾਨਾਂ ਬਾਰੇ ਜਾਗਰੂਕ ਕਰਦਿਆਂ ਪਟਾਕਿਆਂ ਦੀ ਜਗ੍ਹਾ ਇਸ ਦੀਵਾਲੀ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ।

  ਉਹਨਾਂ ਕਿਹਾ ਕਿ ਅਜੋਕੇ ਸਮੇਂ ਵਾਤਾਵਰਨ ਬੇਹੱਦ ਪ੍ਰਦੂਸ਼ਿਤ ਹੋਣ ਕਾਰਨ ਗੰਭੀਰ ਬਿਮਾਰੀਆਂ ਜਿਵੇਂ ਸਾਹ , ਚਮੜੀ ਰੋਗ ,ਅੱਖਾਂ ਦੇ ਰੋਗ ਅਤੇ ਕੈਂਸਰ ਆਦਿ ਮਨੁੱਖ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਰਹੀਆਂ ਹਨ। ਇਸ ਲਈ ਜੇਕਰ ਅੱਜ ਦੇ ਬੱਚੇ ਚੰਗਾ ਕੱਲ੍ਹ ਜੀਵਨ ਬਤੀਤ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਪਣੇ ਅੱਜ ਨੂੰ ਚੰਗੀਆਂ ਆਦਤਾਂ ਅਪਣਾ ਕੇ ਸਵਾਰਨਾ ਹੋਵੇਗਾ। 

ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਸਮੂਹ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।


Also read: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ NTT RECRUITMENT, SCHOOL LECTURER RECRUITMENT SCHOOL PRINCIPAL RECRUITMENT, COLLEGE LECTURERS RECRUITMENT, ਦੇਖੋ ਇਥੇ

ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਵਿਰਾਸਤੀ ਦਿਵਾਲੀ ਮਨਾਉਣ ਦੀ ਅਪੀਲ

 ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਵਿਰਾਸਤੀ ਦਿਵਾਲੀ ਮਨਾਉਣ ਦੀ ਅਪੀਲਦੀਪਮਾਲਾ ਦੀ ਥਾਂ ਜ਼ਿਲ੍ਹਾ ਵਾਸੀ ਰਵਾਇਤੀ ਦੀਵੇ ਖਰੀਦ ਕੇ ਮਨਾਉਣ ਦਿਵਾਲੀ: ਵਿਜੈ ਇੰਦਰ ਸਿੰਗਲਾ
ਦਲਜੀਤ ਕੌਰ ਭਵਾਨੀਗੜ੍ਹਸੰਗਰੂਰ, 3 ਨਵੰਬਰ, 2021: ਲੋਕ ਨਿਰਮਾਣ ਤੇ ਪ੍ਰਬੰਧਕੀ ਸੁਧਾਰ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਜ਼ਿਲ੍ਹਾ ਵਾਸੀਆਂ ਨੂੰ ਦਿਵਾਲੀ ਤੇ ਬੰਦੀ ਛੋੜ੍ਹ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਦਿਵਾਲੀ ਦਾ ਤਿਓਹਾਰ ਵਿਰਾਸਤੀ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ।ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸਾਨੂੰ ਦੀਪਮਾਲਾ ਦੀ ਜਗ੍ਹਾ ਰਵਾਇਤੀ ਦੀਵੇ ਬਾਲ ਕੇ ਵਿਰਾਸਤੀ ਢੰਗ ਨਾਲ ਦਿਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਦੀ ਰੋਜ਼ੀ ਰੋਟੀ ਕਮਾਉਣ ਵਿੱਚ ਵੀ ਅਸੀਂ ਆਪਣਾ ਯੋਗਦਾਨ ਦੇ ਸਕਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਸਥਾਨਕ ਕਾਰੀਗਰਾਂ ਤੋਂ ਦੀਵੇ ਖਰੀਦ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜੇਕਰ ਅਸੀਂ ਸਥਾਨਕ ਕਾਰੀਗਰਾਂ ਤੋਂ ਦੀਵੇ ਖਰੀਦਾਂਗੇ ਤਾਂ ਹੀ ਉਹ ਵੀ ਸੁਖਾਲੀ ਦਿਵਾਲੀ ਮਨਾ ਸਕਣਗੇ।ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਦੀਵੇ ਸਿਰਫ ਭਾਰਤ ਵਿੱਚ ਹੀ ਬਣਦੇ ਹਨ ਤੇ ਪੰਜਾਬ ਦੀ ਮਿੱਟੀ ਤੋਂ ਬਣੇ ਦੀਵਿਆਂ ਨੂੰ ਸਾਨੂੰ ਦਿਵਾਲੀ ਮੌਕੇ ਜ਼ਰੂਰ ਆਪਣੇ ਘਰਾਂ ਵਿੱਚ ਬਾਲਣਾ ਚਾਹੀਦਾ ਹੈ।ਸ਼੍ਰੀ ਸਿੰਗਲਾ ਨੇ ਜ਼ਿਲ੍ਹਾ ਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦਿਵਾਲੀ ਮੌਕੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਟਾਕਿਆ ਨਾਲ ਜਿੱਥੇ ਹਵਾ ਤੇ ਧੁਨੀ ਪ੍ਰਦੂਸ਼ਣ ਹੁੰਦਾ ਹੈ ਉੱਥੇ ਹੀ ਪਟਾਕੇ ਚਲਾਉਂਦਿਆਂ ਕਈ ਵਾਰ ਹਾਦਸੇ ਵੀ ਹੋ ਜਾਂਦੇ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਾਸੀ ਆਪਣੇ ਘਰਾਂ ਵਿੱਚ ਦੀਵੇ ਬਾਲਣ ਤੇ ਆਪਣੇ ਦੋਸਤ ਤੇ ਰਿਸ਼ਤੇਦਾਰਾਂ ਨਾਲ ਦਿਵਾਲੀ ਦਾ ਤਿਉਹਾਰ ਤੇ ਬੰਦੀ ਛੋੜ੍ਹ ਦਿਵਸ ਮਨਾਉਣ।

ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਨੋਖੀ ਪਹਿਲ; ਸੰਗਰੂਰ ਤੇ ਭਵਾਨੀਗੜ ਦੇ ਸਫ਼ਾਈ ਸੇਵਕਾਂ ਨਾਲ ਮਿਲ ਕੇ ਮਨਾਇਆ ਦੀਵਾਲੀ ਦਾ ਤਿਉਹਾਰ

 ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਨੋਖੀ ਪਹਿਲ; ਸੰਗਰੂਰ ਤੇ ਭਵਾਨੀਗੜ ਦੇ ਸਫ਼ਾਈ ਸੇਵਕਾਂ ਨਾਲ ਮਿਲ ਕੇ ਮਨਾਇਆ ਦੀਵਾਲੀ ਦਾ ਤਿਉਹਾਰ


ਤਿਉਹਾਰਾਂ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲਾਉਣ ’ਚ ਸਫ਼ਾਈ ਸੇਵਕਾਂ ਦਾ ਵੱਡਾ ਯੋਗਦਾਨ: ਵਿਜੈਇੰਦਰ ਸਿੰਗਲਾਦਲਜੀਤ ਕੌਰ ਭਵਾਨੀਗੜ੍ਹ


ਸੰਗਰੂਰ, 3 ਨਵੰਬਰ, 2021: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਹਲਕਾ ਸੰਗਰੂਰ ਦੇ ਵਿਧਾਇਕ ਸ੍ਰੀ ਵਿਜੈਇੰਦਰ ਸਿੰਗਲਾ ਵੱਲੋਂ ਇਸ ਵਾਰ ਨਵੀਂ ਪਿਰਤ ਪਾਉਂਦਿਆਂ ਹਲਕੇ ਦੇ ਸਾਰੇ ਸਫ਼ਾਈ ਸੇਵਕਾਂ ਨਾਲ ਮਿਲ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ।


ਸ੍ਰੀ ਸਿੰਗਲਾ ਦੀ ਰਿਹਾਇਸ਼ ’ਚ ਹੋਏ ਇਸ ਸਮਾਗਮ ਵਿੱਚ ਸੰਗਰੂਰ ਤੇ ਭਵਾਨੀਗੜ ਦੇ ਵੱਡੀ ਗਿਣਤੀ ਸਫ਼ਾਈ ਸੇਵਕ ਮੌਜ਼ੂਦ ਸਨ। ਗੱਲਬਾਤ ਦੌਰਾਨ ਸ੍ਰੀ ਸਿੰਗਲਾ ਨੇ ਕਿਹਾ ਕਿ ਸਫ਼ਾਈ ਸੇਵਕਾਂ ਦਾ ਤਿਉਹਾਰਾਂ ਮੌਕੇ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਦੀਵਾਲੀ ਦੌਰਾਨ ਜਦੋਂ ਅਸੀਂ ਸਾਰੇ ਆਪੋ ਆਪਣੇ ਘਰਾਂ ਦੀ ਸਫਾਈ ਕਰਕੇ ਦੀਵਾਲੀ ਦੀਆਂ ਖੁਸ਼ੀਆਂ ਮਨਾਉਂਦੇ ਹਾਂ ਤਾਂ ਉਥੇ ਇਹ ਸਫ਼ਾਈ ਸੇਵਕ ਘਰਾਂ ਦੇ ਨਾਲ ਨਾਲ ਆਸੇ ਪਾਸੇ ਦੀ ਸਫ਼ਾਈ ਵੀ ਕਰਦੇ ਹਨ ਜਿਸ ਨਾਲ ਤਿਉਹਾਰਾਂ ਦੀਆਂ ਖੁਸ਼ੀਆਂ ਨੂੰ ਚਾਰ ਚੰਦ ਲੱਗ ਜਾਂਦੇ ਹਨ। 


ਉਨਾਂ ਕਿਹਾ ਕਿ ਗਲੀਆਂ ਮੁਹੱਲਿਆਂ ਵਿੱਚ ਸਫ਼ਾਈ ਸੇਵਕਾਂ ਦਾ ਮੌਜ਼ੂਦ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਇਸੇ ਤਰਾਂ ਪੂਰੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਜੇਕਰ ਕੁਝ ਦਿਨ ਸਫ਼ਾਈ ਨਾ ਹੋਵੇ ਤਾਂ ਸਾਰੇ ਪਾਸੇ ਕੂੜਾ ਕਰਕਟ ਫੈਲ ਸਕਦਾ ਹੈ। ਉਨਾਂ ਸਮੂਹ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਹੀ ਨਹੀਂ ਆਮ ਦਿਨਾਂ ਵਿੱਚ ਵੀ ਸਫ਼ਾਈ ਸੇਵਕਾਂ ਨਾਲ ਮਿਲਵਰਤਣ ਰੱਖਣ ਅਤੇ ਇਨਾਂ ਦੀਆਂ ਮੰਗਾਂ ਦਾ ਵਿਸ਼ੇਸ਼ ਧਿਆਨ ਰੱਖਣ।


ਉਨਾਂ ਸਮੂਹ ਸਫ਼ਾਈ ਸੇਵਕਾਂ ਨੂੰ ਇਹ ਵੀ ਕਿਹਾ ਕਿ ਜਿਹੜੀਆਂ ਵੀ ਉਨਾਂ ਦੀਆਂ ਮੰਗਾਂ ਹਨ, ਉਹ ਲੋਕਾਂ ਦਾ ਨੁਮਾਇੰਦਾ ਹੋਣ ਕਰਕੇ ਸਰਕਾਰ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਉਹ ਹਮੇਸ਼ਾ ਹੀ ਆਪਣੇ ਲੋਕਾਂ ਦੇ ਨਾਲ ਖੜੇ ਹਨ। ਉਨਾਂ ਸਮੂਹ ਸਫ਼ਾਈ ਸੇਵਕਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਉਨਾਂ ਦਾ ਸਨਮਾਨ ਵੀ ਕੀਤਾ।


ਇਸ ਦੌਰਾਨ ਸਫਾਈ ਸੇਵਕਾਂ ਨੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਤੋਂ ਪਹਿਲਾਂ ਕਿਸੇ ਵੀ ਆਗੂ ਨੇ ਉਨਾਂ ਨਾਲ ਇਸ ਤਰਾਂ ਤਿਉਹਾਰ ਨਹੀਂ ਮਨਾਇਆ। ਉਨਾਂ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਕਰਕੇ ਉਨਾਂ ਨੂੰ ਆਪਣੀ ਡਿਊਟੀ ਵਿੱਚ ਹੋਰ ਉਤਸ਼ਾਹ ਨਾਲ ਕੰਮ ਕਰਨ ਵਿੱਚ ਮੱਦਦ ਮਿਲੇਗੀ। 👉👉

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

👈👈

ਇਸ ਮੌਕੇ ਉਨਾਂ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਨਰੇਸ਼ ਗਾਬਾ, ਬਿੰਦਰ ਬਾਂਸਲ, ਅਮਰਜੀਤ ਸਿੰਘ ਟੀਟੂ, ਸਤੀਸ਼ ਕਾਂਸਲ, ਹਰਪਾਲ ਸੋਨੂੰ, ਨਵੀਨ ਕੁਮਾਰ ਬੱਗਾ, ਰਵੀ ਚਾਵਲਾ, ਸ਼ਕਤੀਜੀਤ ਸਿੰਘ, ਮੈਡਮ ਨਰੇਸ਼ ਸ਼ਰਮਾ, ਬੀਬੀ ਬਲਵੀਰ ਕੌਰ ਸੈਣੀ, ਮਹੇਸ਼ ਕੁਮਾਰ ਮੇਸ਼ੀ, ਰਣਬੀਰ ਕੁਮਾਰ ਤੋਂ ਇਲਾਵਾ ਭਵਾਨੀਗੜ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਘਾਬਦੀਆਂ, ਉਪ ਪ੍ਰਧਾਨ ਵਰਿੰਦਰ ਕੁਮਾਰ, ਐਸ.ਐਮ.ਓ ਸੰਗਰੂਰ ਡਾ: ਬਲਜੀਤ ਸਿੰਘ, ਐਸ.ਐਮ.ਓ ਭਵਾਨੀਗੜ, ਪਰਮਿੰਦਰ ਬਜਾਜ ਕਾਂਗਰਸੀ ਆਗੂ, ਰਵਿੰਦਰ ਸਿੰਘ ਮੀਨ, ਗੌਰਵ ਸਿੰਗਲਾ, ਸੰਜੇ ਬਾਂਸਲ ਤੋਂ ਇਲਾਵਾ ਨਗਰ ਕੌਂਸਲ ਭਵਾਨੀਗੜ ਦੇ ਸਮੂਹ ਨਗਰ ਕੌਂਸਲਰ ਤੋਂ ਇਲਾਵਾ ਹੋਰ ਵੀ ਕਾਂਗਰਸੀ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।


ਇਸ ਉਪਰੰਤ ਮੰਤਰੀ ਜੀ ਵੱਲੋਂ ਸਟਾਫ਼ ਨਰਸ ਤੇ ਪੈਰਾ ਮੈਡੀਕਲ ਸਟਾਫ਼ ਨਾਲ ਵੀ ਦੀਵਾਲੀ ਦੇ ਤਿਉਹਾਰ ਸਬੰਧੀ ਇਕੱਤਰਤਾ ਕੀਤੀ ਗਈ।

ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਵਿੱਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਸਬੰਧੀ ਡੀ.ਜੀ.ਪੀ. ਤੋਂ ਰਿਪੋਰਟ ਮੰਗੀ

 ਉਪ ਮੁੱਖ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਵਿੱਚ ਗ਼ੈਰ ਪੰਜਾਬੀਆਂ ਦੀ ਹੋਈ ਭਰਤੀ ਬਾਰੇ ਛਪੀਆਂ ਮੀਡੀਆ ਰਿਪੋਰਟਾਂ ਦਾ ਸਖ਼ਤ ਨੋਟਿਸ ਲੈਂਦਿਆਂ ਸੂਬੇ ਦੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪਿਛਲੇ ਸਮੇਂ ਦੌਰਾਨ ਪੰਜਾਬ ਪੁਲਿਸ ਵਿੱਚ ਹੋਈ ਭਰਤੀ ਦੇ ਵੇਰਵਿਆਂ ਦੀ ਸੱਤ ਦਿਨਾਂ ਅੰਦਰ ਰਿਪੋਰਟ ਮੰਗੀ ਹੈ।


Watch video: 


https://www.facebook.com/1412317599064359/posts/2965451110417659/ 
ਮੁੱਖ ਮੰਤਰੀ ਵੱਲੋਂ ਦਿਵਾਲੀ ਦੀਆਂ ਵਧਾਈਆਂ: ਮੁੱਖ ਮੰਤਰੀ ਵੱਲੋਂ ਰਜਿਸਟਰਡ ਉਸਾਰੀ ਕਿਰਤੀਆਂ ਲਈ 3100 ਰੁਪਏ ਦੀ ਵਿੱਤੀ ਰਾਹਤ ਦੇਣ ਦਾ ਐਲਾਨ

 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੀਵਾਲੀ ਦੇ ਸ਼ੁਭ ਮੌਕੇ 'ਤੇ ਸ਼ਗਨ ਵਜੋਂ ਨਿਰਮਾਣ ਤੇ ਹੋਰ ਉਸਾਰੀ ਕਿਰਤੀ (ਬੀ.ਓ.ਸੀ.ਵੀ.) ਭਲਾਈ ਬੋਰਡ ਨਾਲ ਰਜਿਸਟਰਡ ਕਰੀਬ 3.17 ਲੱਖ ਉਸਾਰੀ ਕਿਰਤੀਆਂ ਲਈ 3100 ਰੁਪਏ ਦੀ ਵਿੱਤੀ ਗ੍ਰਾਂਟ ਦਾ ਐਲਾਨ ਕੀਤਾ। ਉਸਾਰੀ ਕਿਰਤੀਆਂ, ਜਿਨ੍ਹਾਂ ਦੀ ਰੋਜ਼ੀ-ਰੋਟੀ ਕੋਵਿਡ ਮਹਾਂਮਾਰੀ ਦੌਰਾਨ ਪ੍ਰਭਾਵਿਤ ਹੋਈ, ਨੂੰ ਇਹ ਰਾਹਤ ਪ੍ਰਦਾਨ ਕਰਦੇ ਹੋਏ ਮੁੱਖ ਮੰਤਰੀ ਨੇ ਸਾਰੇ ਸਰਪੰਚਾਂ ਅਤੇ ਕੌਂਸਲਰਾਂ ਨੂੰ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਨੂੰ ਰਜਿਸਟਰ ਕਰਨ ਲਈ ਕਿਹਾ ਹੈ ਤਾਂ ਜੋ ਉਹ ਬੋਰਡ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੈ ਸਕਣ।

Watch video

https://www.facebook.com/1412317599064359/posts/2965476507081786/ਪੰਜਾਬ ਸਰਕਾਰ ਵੱਲੋਂ ਇਹਨਾਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ

6th pay commission: 1 ਜਨਵਰੀ 2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਮਿਲੇਗਾ 15% ਵਾਧਾ, ਨੋਟੀਫਿਕੇਸ਼ਨ ਜਾਰੀ

👉👉

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

👈👈

 

GK OF TODAY : MOST IMPORTANT QUESTIONS FOR ALL COMPETITIONS


GOOD NEWS: We have started daily quiz on current affairs for all our readers who are preparing for exams. Here we will post important current affairs and important questions on general knowledge on various subjects.

Q1 .  ਭਾਰਤੀ ਕ੍ਰਿਪਟੋ ਐਕਸਚੇਂਜ ਸਿੱਕਾ ਕੰਪਨੀ DCX ਨੇ ਕਿਸ ਬਾਲੀਵੁੱਡ ਅਦਾਕਾਰ ਨੂੰ ਆਪਣਾ ਨਵਾਂ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ

 • (a) ਅਕਸ਼ੈ ਕੁਮਾਰ
 • (b) ਮਿਥੁਨ ਚੱਕਰਵਰਤੀ
 • (c) ਅਮਿਤਾਭ ਬੱਚਨ
 • (d) ਇਹਨਾਂ ਵਿੱਚੋਂ ਕੋਈ ਨਹੀਂ
 • (c) ਅਮਿਤਾਭ ਬੱਚਨ

Q2. ਸੇਲਾ ਸੁਰੰਗ ਕਿਸ ਰਾਜ/ਯੂਟੀ ਵਿੱਚ ਸਥਿਤ ਹੈ?

 • (a) ਉੱਤਰਾਖੰਡ
 • (b) ਹਿਮਾਚਲ ਪ੍ਰਦੇਸ਼
 • (c) ਅਰੁਣਾਚਲ ਪ੍ਰਦੇਸ਼
 • (d) ਜੰਮੂ ਅਤੇ ਕਸ਼ਮੀਰ

 • (c) ਅਰੁਣਾਚਲ ਪ੍ਰਦੇਸ਼


Q3. ਜਨਵਰੀ 2022 ਵਿੱਚ ਪ੍ਰਗਤੀ ਮੈਦਾਨ, ਦਿੱਲੀ ਵਿਖੇ ਹੋਣ ਵਾਲੇ ਵਿਸ਼ਵ ਪੁਸਤਕ ਮੇਲੇ ਦਾ ਵਿਸ਼ਾ (theme) ਕੀ ਹੈ?

 • (a) ਸਵੈ-ਨਿਰਭਰ ਭਾਰਤ
 • (b) ਅਜ਼ਾਦੀ ਦਾ ਅੰਮ੍ਰਿਤ ਉਤਸਵ
 • (c) ਗਾਂਧੀ: ਲੇਖਕ ਲੇਖਕ
 • (d) ਉਪਰੋਕਤ ਵਿੱਚੋਂ ਕੋਈ ਨਹੀਂ

 • (b) ਅਜ਼ਾਦੀ ਦਾ ਅੰਮ੍ਰਿਤ ਉਤਸਵ


Q4. ਕਿਸ ਅੰਤਰਰਾਸ਼ਟਰੀ ਸੰਸਥਾ ਨੇ “ਸ਼ਿਫਟਿੰਗ ਗੇਅਰਸ: ਡਿਜਿਟਲੀਕਰਨ ਅਤੇ ਸੇਵਾਵਾਂ-ਅਗਵਾਈ ਵਿਕਾਸ” ਸਿਰਲੇਖ ਵਾਲੀ ਰਿਪੋਰਟ ਜਾਰੀ ਕੀਤੀ ਹੈ।

 • (a) IMF
 • (b) ਵਿਸ਼ਵ ਬੈਂਕ
 • (c) ਨੀਤੀ ਆਯੋਗ
 • (d) ਵਿਸ਼ਵ ਵਪਾਰ ਸੰਗਠਨ

 • (b) ਵਿਸ਼ਵ ਬੈਂਕ

Q5. ਹਾਲ ਹੀ ਵਿੱਚ ਜਾਰੀ ਆਈਆਈਐਫਐਲ ਵੈਲਥ ਹੁਰੁਨ ਇੰਡੀਆ ਰਿਚਲਿਸਟ ਵਿੱਚ ਕੌਣ ਸਿਖਰ 'ਤੇ ਹੈ?

 • (a) ਗੌਤਮ ਅਹਾਨੀ
 • (b) ਮੁਕੇਸ਼ ਅੰਬਾਨੀ
 • (c) ਦਿਲੀਪ ਸੰਘਵੀ
 • (ਡੀ) ਅਜ਼ੀਮ ਪ੍ਰੇਮਜੀ

 • (b) ਮੁਕੇਸ਼ ਅੰਬਾਨੀ


Q6. ਅਗਨੀ-5 ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕਦੋਂ ਕੀਤਾ ਗਿਆ ਸੀ?

 • (a) 28 ਅਕਤੂਬਰ
 • (b) 27 ਅਕਤੂਬਰ
 • (c) 30 ਅਕਤੂਬਰ
 • (d) 31 ਅਕਤੂਬਰ

 • (c) 30 ਅਕਤੂਬਰ


Q7. ਅੰਤਰਰਾਸ਼ਟਰੀ ਐਨੀਮੇਸ਼ਨ ਦਿਵਸ ਕਦੋਂ ਮਨਾਇਆ ਜਾਂਦਾ ਹੈ?

 • (a) 29 ਅਕਤੂਬਰ
 • (b) 28 ਅਕਤੂਬਰ
 • (c) 30 ਅਕਤੂਬਰ
 • (d) 31 ਅਕਤੂਬਰ

 • (b) 28 ਅਕਤੂਬਰ


Q8. ਵਿਸ਼ਵ ਆਡੀਓ-ਵਿਜ਼ੂਅਲ ਹੈਰੀਟੇਜ ਦਿਵਸ ਕਦੋਂ ਮਨਾਇਆ ਜਾਂਦਾ ਹੈ?

 • (a) 26 ਅਕਤੂਬਰ
 • (b) 27 ਅਕਤੂਬਰ
 • (c) 28 ਅਕਤੂਬਰ
 • (d) 25 ਅਕਤੂਬਰ

 • (b) 27 ਅਕਤੂਬਰ


Q9. ਅਨੀਤਾ ਆਨੰਦ ਨੂੰ ਹਾਲ ਹੀ ਵਿੱਚ ਕਿਸ ਦੇਸ਼ ਦੀ ਰੱਖਿਆ ਮੰਤਰੀ ਬਣਾਇਆ ਗਿਆ ਹੈ?

 • (a) ਅਮਰੀਕਾ
 • (b) ਬ੍ਰਿਟੇਨ
 • (c) ਕੈਨੇਡਾ
 • (d) ਆਸਟ੍ਰੇਲੀਆ

 • (c) ਕੈਨੇਡਾ

Q10.YouWe Can Foundation ਦਾ ਸੰਸਥਾਪਕ ਕੌਣ ਹੈ

 • (a) ਸਚਿਨ ਤੇਂਦੁਲਕਰ
 • (b) ਐਮਐਸ ਧੋਨੀ
 • (c) ਯੁਵਰਾਜ ਸਿੰਘ
 • (ਡੀ) ਵਿਰਾਟ ਕੋਹਲੀ

 • (c) ਯੁਵਰਾਜ ਸਿੰਘ


Q11 .  ਸ਼ਿਜਿਆਨ-21 ਕਿਸਨੇ ਲਾਂਚ ਕੀਤਾ ਹੈ?

 • (a) ਜਪਾਨ
 • (b) ਉੱਤਰੀ ਕੋਰੀਆ
 • (c) ਚੀਨ
 • (d) ਮਲੇਸ਼ੀਆ
 • (c) ਚੀਨ

Q12. ਫੀਫਾ ਰੈਂਕਿੰਗ ਵਿੱਚ ਭਾਰਤ ਦਾ ਸਥਾਨ ਕੀ ਹੈ?( October 2021)

 • (a) 100
 • (b) 160
 • (c) 106
 • (d) 166

 • (c) 106


Q13. ਸੰਯੁਕਤ ਰਾਸ਼ਟਰ ਨਿਸ਼ਸਤਰੀਕਰਨ ਹਫ਼ਤਾ ਕਦੋਂ ਸ਼ੁਰੂ ਹੁੰਦਾ ਹੈ?

 • (a) 24 ਅਕਤੂਬਰ
 • (b) 23 ਅਕਤੂਬਰ
 • (c) 22 ਅਕਤੂਬਰ
 • (d) 21 ਅਕਤੂਬਰ

 • (a) 24 ਅਕਤੂਬਰ


Q14. ਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾ ਕਦੋਂ ਸ਼ੁਰੂ ਕੀਤੀ ਗਈ ਹੈ?

 • a) 24 ਅਕਤੂਬਰ
 • (b) 26 ਅਕਤੂਬਰ
 • (c) 25 ਅਕਤੂਬਰ
 • (d) 23 ਅਕਤੂਬਰ

 • (c) 25 ਅਕਤੂਬਰ

Q15. 2022 ਵਿੱਚ ਨੈਸ਼ਨਲ ਕਰਾਸ ਕੰਟਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੌਣ ਕਰ ਰਿਹਾ ਹੈ?

 • (a) ਅਸਾਮ
 • (b) ਨਾਗਾਲੈਂਡ
 • (c) ਉੱਤਰ ਪ੍ਰਦੇਸ਼
 • (d) ਮਨੀਪੁਰ

 • (b) ਨਾਗਾਲੈਂਡ


Q16. ਭਾਰਤ ਦਾ ਪਹਿਲਾ IVF ਵੱਛਾ ਕਿੱਥੇ ਪੈਦਾ ਹੋਇਆ ਸੀ?

 • (a) ਰਾਜਸਥਾਨ
 • (b) ਬਿਹਾਰ
 • (c) ਗੁਜਰਾਤ
 • (d) ਉੜੀਸਾ

 • (c) ਗੁਜਰਾਤ


Q17. ਸਾਊਦੀ ਅਰਬ ਨੇ ਗ੍ਰੀਨ ਇਨੀਸ਼ੀਏਟਿਵ ਫੋਰਮ ਕਦੋਂ ਸ਼ੁਰੂ ਕੀਤਾ ਸੀ?

 • (a) 22 ਅਕਤੂਬਰ
 • (b) ਅਕਤੂਬਰ 24
 • (c) 21 ਅਕਤੂਬਰ
 • (d) 23 ਅਕਤੂਬਰ

 • (d) 23 ਅਕਤੂਬਰ


Q18.ਵਿਸ਼ਵ ਪੋਲੀਓ ਦਿਵਸ ਕਦੋਂ ਮਨਾਇਆ ਜਾਂਦਾ ਹੈ?

 • (a) 26 ਅਕਤੂਬਰ
 • (b) 27 ਅਕਤੂਬਰ
 • (c) 24 ਅਕਤੂਬਰ
 • (d) 25 ਅਕਤੂਬਰ

 • (c) 24 ਅਕਤੂਬਰ


Q19. ਪੰਜਾਬ ਵਿੱਚ ਇਸ ਸਮੇਂ ਕਿੰਨੇ ਡਿਪਟੀ ਮੁੱਖ ਮੰਤਰੀ ਹਨ? ( October 2021)

 • (a) 1
 • (b) 2
 • (c) 3
 • (d) ਕੋਈ ਨਹੀਂ

 • (b) 2

Q20. ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਕੌਣ ਹੈ?

 • a) ਤਨੂ ਕਸ਼ਯਪ
 • (b) ਵਿਨੀ ਮਹਾਜਨ
 • (c) ਹਰਸਿਮਰਤ ਕੌਰ ਬਾਦਲ
 • (d) ਕੋਈ ਨਹੀਂ

 • (b) ਵਿਨੀ ਮਹਾਜਨ


BREAKING NEWS: ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਦਾ ਰਿਵਾਇਜਡ ਸ਼ਡਿਊਲ ਕੀਤਾ ਜਾਰੀ

ਹੁਣ ਘਰ ਬੈਠੇ ਹੀ ਦਰੁਸਤ ਕਰਵਾਓ ਜਾਂ ਬਣਵਾਓ ਆਪਣੀ ਵੋਟ

  ਹੁਣ ਘਰ ਬੈਠੇ ਹੀ ਦਰੁਸਤ ਕਰਵਾਓ ਜਾਂ ਬਣਵਾਓ ਆਪਣੀ ਵੋਟ


ਵੋਟਰ ਹੈਲਪਲਾਈਨ ਐਪ ਵੋਟਰ ਸੂਚੀ ਵਿੱਚ ਨਾਮ ਅਤੇ ਹੋਰ ਮਹੱਤਵਪੂਰਨ ਵੇਰਵੇ ਲੱਭਣ ਲਈ ਹੋਵੇਗੀ ਸਹਾਈ


 


- ਭਾਰਤੀ ਚੋਣ ਕਮਿਸ਼ਨ ਵੱਲੋਂ ਵੈੱਬਸਾਈਟ ਅਤੇ ਟੋਲ ਫ਼ਰੀ ਨੰਬਰ 1950 ਜਾਰੀ


 


ਮਲੇਰਕੋਟਲਾ 03 ਨਵੰਬਰ :


               ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਇੱਕ ਸਮਾਰਟ ਵੋਟਰ ਬਣਕੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨ ਆਪਣੀ ਵੋਟ ਹੁਣ ਘਰ ਬੈਠੇ ਹੀ ਬਣਵਾ ਸਕਦੇ ਹਨ ਜਾਂ ਦਰੁਸਤ ਕਰਵਾ ਸਕਦੇ ਹਨ ।ਹੈਲਪਲਾਈਨ ਐਪ ਸਾਰੇ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਨਾਮ ਲੱਭਣ, ਆਨਲਾਈਨ ਫਾਰਮ ਜਮ੍ਹਾਂ ਕਰਨ, ਅਰਜ਼ੀ ਦੀ ਸਥਿਤੀ ਦੀ ਜਾਂਚ ਕਰਨ, ਸ਼ਿਕਾਇਤਾਂ ਦਾਇਰ ਕਰਨ, ਨਤੀਜੇ ਦੇਖਣ, ਹਲਫ਼ਨਾਮੇ, ਜਵਾਬੀ ਹਲਫ਼ਨਾਮੇ ਅਤੇ ਉਨ੍ਹਾਂ ਦੀ ਮੋਬਾਈਲ ਐਪਲੀਕੇਸ਼ਨ 'ਤੇ ਜਵਾਬ ਪ੍ਰਾਪਤ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ।


               ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮਲੇਰਕੋਟਲਾ ਸ੍ਰੀ ਰਾਮਵੀਰ ਨੇ ਕਿਹਾ ਕਿ ਕੁਝ ਕਲਿੱਕ ਅਤੇ ਘੱਟ ਤੋਂ ਘੱਟ ਜਾਣਕਾਰੀ ਨਾਲ, ਉਪਭੋਗਤਾ ਵੋਟਰ ਹੈਲਪਲਾਈਨ ਐਪਲੀਕੇਸ਼ਨ ਦੀ ਵਰਤੋਂ ਕਰਕੇ ਆਪਣਾ ਵੋਟਰ ਸ਼ਨਾਖ਼ਤੀ ਕਾਰਡ ਬਣਾਵਾਂ ਸਕਦੇ ਹਨ ਜਾ ਆਪਣੇ ਵੋਟਰ ਸ਼ਨਾਖ਼ਤੀ ਕਾਰਡ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਬਹੁਤ ਹੀ ਸਰਲ ਐਪ ਹੈ ਜੋ ਕਿ ਟੈਗ-ਅਧਾਰਿਤ ਖੋਜ, ਐਪਲੀਕੇਸ਼ਨ ਦੇ ਡੈਸ਼ ਬੋਰਡ 'ਤੇ ਉਪਲਬਧ ਹੈ ਜੋ ਪਹੁੰਚ ਵਿੱਚ ਆਸਾਨੀ ਅਤੇ ਸੌਖੇ ਨੈਵੀਗੇਸ਼ਨ ਦੀ ਪੇਸ਼ਕਸ਼ ਕਰਦੀ ਹੈ।


               ਉਹਨਾਂ ਕਿਹਾ ਕਿ ਨਾਗਰਿਕ ਆਪਣੀ ਦਿਲਚਸਪੀ ਦੇ ਅਧਾਰ 'ਤੇ ਐਪ ਨੂੰ ਚਲਾ ਸਕਦੇ ਹਨ ਅਤੇ ਚੋਣ ਪ੍ਰਕਿਰਿਆ ਬਾਰੇ ਵਧੇਰੇ ਦਿਲਚਸਪ ਤਰੀਕੇ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਰਾਹੀਂ ਵੋਟਰ ਭਾਰਤੀ ਚੋਣ ਕਮਿਸ਼ਨ ਬਾਰੇ ਸਮੁੱਚੀ ਜਾਣਕਾਰੀ, ਮੌਜੂਦਾ ਖ਼ਬਰਾਂ, ਸਮਾਗਮਾਂ, ਗੈਲਰੀ ਅਤੇ ਹੋਰ ਜਾਣਕਾਰੀ ਤੱਕ ਪਹੁੰਚ ਬਣਾ ਸਕਦੇ ਹਨ। ਇਹ ਛੋਟੀ ਜਿਹੀ ਐਪਲੀਕੇਸ਼ਨ ਬਹੁਤ ਹੀ ਜਾਣਕਾਰੀ ਨਾਲ ਲੈਸ ਹੈ।


               ਇਸ ਤੋਂ ਇਲਾਵਾ ਜਿਨ੍ਹਾਂ ਨਾਗਰਿਕਾਂ ਦੀ ਉਮਰ ਮਿਤੀ 01 ਜਨਵਰੀ, 2022 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਨ੍ਹਾਂ ਦੀ ਵੋਟ ਨਹੀਂ ਬਣੀ, ਨੂੰ ਆਪਣੀ ਵੋਟ ਬਣਾਉਣ ਜਾਂ ਦਰੁਸਤੀ ਕਰਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ 30 ਨਵੰਬਰ, 2021 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ ਕੰਮ-ਕਾਜ ਵਾਲੇ ਦਿਨ ਆਪਣੇ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫ਼ਤਰ ਵਿੱਚ ਜਾ ਕੇ ਆਪਣੀ ਨਵੀਂ ਵੋਟ ਦਾ ਫਾਰਮ ਭਰ ਕੇ ਦੇ ਸਕਦਾ ਹੈ।


      ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ www.nvsp.in ਜਾਂ www.voterportal.eci.gov.in 'ਤੇ ਜਾ ਕੇ ਘਰ ਬੈਠੇ ਹੀ ਆਨਲਾਈਨ ਫਾਰਮ ਭਰਕੇ ਆਪਣੀ ਵੋਟ ਬਣਵਾਈ ਜਾ ਸਕਦੀ ਹੈ ,ਅਗਰ ਫਿਰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ 1950 ਟੋਲ ਫ਼ਰੀ ਨੰਬਰ 'ਤੇ ਮੁਫ਼ਤ ਫ਼ੋਨ ਕਰਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

FESTIVAL loan : ਪੰਜਾਬ ਸਰਕਾਰ ਵੱਲੋਂ ਫੈਸਟੀਵਲ ਲੋਨ ਲਈ ਸਮਾਂ ਵਧਾਇਆ

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

BIG BREAKING: ਵਿੱਤ ਵਿਭਾਗ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਆਪਸ਼ਨਾ ਲਈ ਸਮਾਂ ਵਧਾਇਆ

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

 

HOLIDAY ALERT: ਰਾਖਵੀਂ ਛੁੱਟੀ ਰੱਦ, ਹੁਣ 6 ਨਵੰਬਰ ਨੂੰ ਹੋਵੇਗੀ ਛੁੱਟੀ


ਗੁਰਦਾਸਪੁਰ 3 ਨਵੰਬਰ

 ਬਲਾਕ  ਪ੍ਰਾਇਮਰੀ ਸਿੱਖਿਆ ਅਫਸਰ  ਗੁੁਰਦਾਸਪੁਰ ਵੱਲੋਂ 15 ਸਤੰਬਰ 2011 ਨੂੰ ਇਸ ਦਫ਼ਤਰ ਅਧੀਨ ਆਉਂਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ ਦੀ ਰਾਖਵੀਂ ਛੁੱਟੀ ਪ੍ਰਵਾਨ ਕਰਵਾਈ ਗਈ ਸੀ।


 N.A.S ਦਾ ਪੇਪਰ ਹੋਣ ਕਰਕੇ ਇਸ ਛੁੱਟੀ ਨੂੰ ਰੱਦ ਕਰਨਾ ਪਿਆ ਅਤੇ ਹੁਣ ਇਹ ਛੁੱਟੀ ਦੀ ਮਿਤੀ ਬਦਲ ਕੇ 06 ਨਵੰਬਰ 2021 ਦਿਨ ਸ਼ਨੀਵਾਰ ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਦਿਨ ਕੀਤੀ ਗਈ ਹੈ।


ਨਗਰ ਕੌਂਸਲ, ਬੁਢਲਾਡਾ ਵਲੋਂ 56 ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਕਰੋ ਅਪਲਾਈ

 ਪਾਓ ਹਰ ਅਪਡੇਟ ਆਪਣੇ ਮੋਬਾਈਲ ਫੋਨ ਤੇ ਜੁਆਇੰਨ ਕਰੋ ਟੈਲੀਗਰਾਮ ਚੈਨਲ; ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ

 ਦਫ਼ਤਰ ਨਗਰ ਕੌਂਸਲ, ਬੁਢਲਾਡਾ ਕੰਟਰੈਕਟ ਬੇਸ ਭਰਤੀ ਸਬੰਧੀ ਸੂਚਨਾ (ਸਥਾਨਕ ਸਰਕਾਰ ਵਿਭਾਗ) ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਲਈ ਭਰਤੀ ਸੂਚਨਾਸਥਾਨਕ ਸਰਕਾਰ ਪੰਜਾਬ, ਚੰਡੀਗੜ੍ਹ ਅਧੀਨ ਨਗਰ ਕੌਂਸਲ, ਬੁਢਲਾਡਾ ਵੱਲੋਂ ਨਿਮਨ ਅਨੁਸਾਰ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ:- 

ਅਸਾਮੀ ਦਾ ਨਾਮ : ਸਫ਼ਾਈ ਸੇਵਕ  

ਖਾਲੀ ਅਸਾਮੀਆਂ ਦੀ ਗਿਣਤੀ :56


ਮਿਹਨਤਾਨਾ: 

  ਕੰਟਰੈਕਟ ਤੇ ਰੱਖੇ ਜਾਣ ਵਾਲੇ ਸਫ਼ਾਈ ਸੇਵਕਾਂ ਨੂੰ ਕਿਰਤ ਵਿਭਾਗ , ਪੰਜਾਬ ਵੱਲੋਂ ਨਿਰਧਾਰਿਤ ਲੇਬਰ ਰੋਟਾਂ (ਡੀ ਸੀ। ਰੇਟ) ਅਨੁਸਾਰ ਤਨਖ਼ਾਹ ਦੀ ਅਦਾਇਗੀ ਕੀਤੀ ਜਾਵੇਗੀ। ਬਿਬਿਨੈ- ਪੱਤਰ ਕਰਵਾਉਣ ਲਈ ਅੰਤਿਮ ਮਿਤੀ ਅਤੇ ਸਮਾਂ 23.11.2021 ਨੂੰ ਸ਼ਾਮ 4.00 ਵਜੇ ਤੱਕ ਵੇਰਵਿਆਂ ਲਈ ਲਾਗਆਨ ਕਰੋ: https:Igpunjab.gov.in

ਜ਼ਿਲ੍ਹਾ ਰੂਪਨਗਰ ਵਿਖੇ 333 ਸਫ਼ਾਈ ਸੇਵਕਾਂ ਦੀ ਭਰਤੀ ਸਬੰਧੀ ਨੋਟਿਸ ਨਗਰ ਪੰਚਾਇਤ, ਬਿਲਗਾ ( ਜਲੰਧਰ) ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ 

CTET 2021: CTET ਦੇ ਸੈਂਪਲ ਪੇਪਰ ਜਾਰੀ, ਇੱਥੇ ਡਾਊਨਲੋਡ ਕਰੋ


 CTET 2021 ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਵੱਡੀ ਖਬਰ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀਟੀਈਟੀ) 2021 ਲਈ ਨਮੂਨਾ ਪੇਪਰਾਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਜੋ ਉਮੀਦਵਾਰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਅਧਿਕਾਰਤ ਵੈੱਬਸਾਈਟ ctet.nic.in ਤੋਂ ਨਮੂਨਾ ਪੇਪਰ ਡਾਊਨਲੋਡ ਕਰ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਸੀਟੀਈਟੀ ਪ੍ਰੀਖਿਆ ਨਵੇਂ ਪੈਟਰਨ ਦੇ ਆਧਾਰ 'ਤੇ ਆਨਲਾਈਨ ਢੰਗ ਨਾਲ ਕਰਵਾਈ ਜਾਵੇਗੀ। ਨਵੇਂ ਇਮਤਿਹਾਨ ਪੈਟਰਨ ਨੂੰ ਵਿਸਥਾਰ ਵਿੱਚ ਸਮਝਣ ਲਈ ਉਮੀਦਵਾਰ ਇਹਨਾਂ ਨਮੂਨਾ ਪੇਪਰਾਂ ਦੀ ਮਦਦ ਲੈ ਸਕਦੇ ਹਨ।ਇਸ ਵਾਰ CTET ਪ੍ਰੀਖਿਆ 16 ਦਸੰਬਰ 2021 ਤੋਂ 13 ਜਨਵਰੀ 2022 ਤੱਕ ਆਨਲਾਈਨ ਢੰਗ ਨਾਲ ਕਰਵਾਈ ਜਾਵੇਗੀ। ਪ੍ਰੀਖਿਆ ਦੋ ਸ਼ਿਫਟਾਂ ਵਿੱਚ ਹੋਵੇਗੀ, ਪਹਿਲੀ ਸ਼ਿਫਟ ਸਵੇਰੇ 9.30 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਦੁਪਹਿਰ 12 ਵਜੇ ਤੱਕ ਚੱਲੇਗੀ। ਜਦਕਿ ਦੂਜੀ ਸ਼ਿਫਟ ਦੁਪਹਿਰ 2.30 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਸਮਾਪਤ ਹੋਵੇਗੀ।ਇੱਥੇ ਨਮੂਨਾ ਪੇਪਰ ਡਾਊਨਲੋਡ ਕਰਨ ਦਾ ਤਰੀਕਾ ਹੈ

1- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।

2- ਇਸ ਤੋਂ ਬਾਅਦ ਸੈਂਪਲ ਪੇਪਰ ਲਿੰਕ 'ਤੇ ਕਲਿੱਕ ਕਰੋ।

3- PDF ਫਾਈਲ ਲਿੰਕ 'ਤੇ ਕਲਿੱਕ ਕਰੋ।

4- ਡਾਉਨਲੋਡ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ। 

Important Links: 

Official website : www.ctet.nic.in

ਸੈਂਪਲ ਪੇਪਰ ਡਾਊਨਲੋਡ ਕਰਨ ਲਈ ਲਿੰਕ: ਸੈਂਪਲ ਪੇਪਰ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ

RECENT UPDATES

Today's Highlight