Friday, 29 October 2021

ਪੰਜਾਬ ਸਰਕਾਰ ਵੱਲੋਂ 57 ਪੁਲਿਸ ਅਧਿਕਾਰੀਆਂ ਦੇ ਤਬਾਦਲੇ

 

BIG BREAKING: ਪੰਜਾਬ ਸਰਕਾਰ ਵਲੋਂ 37 ਤਹਿਸੀਲਦਾਰਾਂ ਤੇ 61 ਨਾਇਬ ਤਹਿਸੀਲਦਾਰਾਂ ,57 ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਵੇਖੋ ਸੂਚੀ

 

ਪੰਜਾਬ ਸਰਕਾਰ ਵੱਲੋਂ 57 ਪੁਲਿਸ ਅਧਿਕਾਰੀਆਂ ਦੇ ਤਬਾਦਲੇ


ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਮੁਫ਼ਤ ਖਾਣੇ ਦੀ ਸਹੂਲਤ ਮੁੜ ਹੋਈ ਸ਼ੁਰੂ

 ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਮੁਫ਼ਤ ਖਾਣੇ ਦੀ ਸਹੂਲਤ ਮੁੜ ਹੋਈ ਸ਼ੁਰੂ 
ਨਵਾਂਸ਼ਹਿਰ, 29 ਅਕਤੂਬਰ : 

  ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਇਲਾਜ ਲਈ ਆਉਣ ਵਾਲੇ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮੁਫ਼ਤ ਖਾਣੇ ਦੀ ਸਹੂਲਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਯਤਨਾਂ ਸਦਕਾ ਮੁੜ ਸ਼ੁਰੂ ਕੀਤੀ ਗਈ ਹੈ। ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ, ਪੁਰ ਹੀਰਾਂ (ਹੁਸ਼ਿਆਰਪੁਰ) ਦੇ ਉੱਦਮ ਨਾਲ ਸ਼ੁਰੂ ਕੀਤੀ ਗਈ ਇਸ ਸਹੂਲਤ ਦਾ ਸ਼ੁੱਭ ਆਰੰਭ ਅੱਜ ਜ਼ਿਲਾ ਮਾਲ ਅਫ਼ਸਰ ਅਜੀਤ ਪਾਲ ਸਿੰਘ ਅਤੇ ਐਸ. ਐਮ. ਓ ਨਵਾਂਸ਼ਹਿਰ ਡਾ. ਮਨਦੀਪ ਕਮਲ ਵੱਲੋਂ ਸੰਸਥਾ ਦੇ ਨੁੰਮਾਇੰਦਿਆਂ ਮਨਜੀਤ ਸਿੰਘ ਯੂ. ਐਸ. ਏ, ਮੱਖਣ ਸਿੰਘ ਯੂ. ਐਸ. ਏ ਅਤੇ ਬੂਟਾ ਸਿੰਘ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਇਹ ਸਹੂਲਤ, ਜਿਹੜੀ ਕਿ ਪਹਿਲਾਂ ਕਿਸੇ ਕਾਰਨ ਬੰਦ ਹੋ ਗਈ ਸੀ, ਕੇਵਲ ਮਰੀਜ਼ਾਂ ਲਈ ਹੀ ਨਹੀਂ ਬਲਕਿ ਹਸਪਤਾਲ ਆਉਣ ਵਾਲੇ ਸਾਰੇ ਲੋਕਾਂ ਲਈ ਬਿਲਕੁਲ ਮੁਫ਼ਤ ਹੋਵੇਗੀ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਇਸ ਪੁੰਨ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਹਰੇਕ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਨੁਮਾਇੰਦੇ ਬੂਟਾ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਇਸ ਤੋਂ ਪਹਿਲਾਂ ਹੋਰਨਾਂ ਜ਼ਿਲਿਆਂ ਦੇ ਸਿਵਲ ਹਸਪਤਾਲਾਂ ਅਤੇ ਪੀ. ਜੀ. ਆਈ ਚੰਡੀਗੜ ਵਿਚ ਇਹ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਉਨਾਂ ਦਾ ਮਕਸਦ ਸਾਰੇ ਪੰਜਾਬ ਵਿਚ ਇਹ ਸੇਵਾ ਮੁਹੱਈਆ ਕਰਵਾਉਣ ਦਾ ਹੈ। ਉਨਾਂ ਦੱਸਿਆ ਕਿ ਐਤਵਾਰ ਨੂੰ ਛੱਡ ਕੇ ਇਹ ਸੇਵਾ ਰੋਜ਼ਾਨਾ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਇਹ ਸੇਵਾ ਸਾਰਿਆਂ ਲਈ ਬਿਲਕੁਲ ਮੁਫ਼ਤ ਹੈ ਅਤੇ ਕੋਈ ਵੀ ਪ੍ਰਾਣੀ ਇਥੇ ਖਾਣਾ ਖਾ ਸਕਦਾ ਹੈ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਜ਼ਿਲਾ ਨਾਜਰ ਹਰਪਾਲ ਸਿੰਘ, ਡਿਪਟੀ ਨਾਜਰ ਮਨਿੰਦਰ ਤੋਂ ਇਲਾਵਾ ਹਸਪਤਾਲ ਦੇ ਹੋਰ ਡਾਕਟਰ ਸਾਹਿਬਾਨ ਅਤੇ ਸਟਾਫ ਹਾਜ਼ਰ ਮੌਜੂਦ ਸੀ।

ਭਿ੍ਰਸ਼ਟਾਚਾਰ ਦੇ ਖ਼ਾਤਮੇ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ-ਦਲਜਿੰਦਰ ਸਿੰਘ ਢਿੱਲੋਂ

 ਭਿ੍ਰਸ਼ਟਾਚਾਰ ਦੇ ਖ਼ਾਤਮੇ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ-ਦਲਜਿੰਦਰ ਸਿੰਘ ਢਿੱਲੋਂ

*ਕਿਹਾ, ਰਿਸ਼ਵਤ ਦੀ ਮੰਗ ਕਰਨ ਵਾਲਿਆਂ ਦੀ ਸੂਚਨਾ ਫੌਰਨ ਵਿਜੀਲੈਂਸ ਵਿਭਾਗ ਨੂੰ ਦਿੱਤੀ ਜਾਵੇ

*ਰਿਸ਼ਵਤ ਲੈਣਾ ਤੇ ਰਿਸ਼ਵਤ ਦੇਣਾ ਦੋਵੇਂ ਜ਼ੁਰਮ-ਜਸਬੀਰ ਸਿੰਘ

*ਵਿਜੀਲੈਂਸ ਬਿਊਰੋ ਵੱਲੋਂ ਭਿ੍ਰਸ਼ਟਾਚਾਰ ਖਿਲਾਫ਼ ਜ਼ਿਲਾ ਪੱਧਰੀ ਜਾਗਰੂਕਤਾ ਸੈਮੀਨਾਰ

ਨਵਾਂਸ਼ਹਿਰ, 29 ਅਕਤੂਬਰ :   

   ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੂਬੇ ਵਿਚੋਂ ਭਿ੍ਰਸ਼ਟਾਚਾਰ ਦੇ ਖਾਤਮੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਹ ਮੁਹਿੰਮ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇਕਰ ਸਮਾਜ ਦੇ ਸਾਰੇ ਵਰਗ ਮਿਲ ਕੇ ਹੰਭਲਾ ਮਾਰਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ. ਐਸ. ਪੀ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਸ. ਦਲਜਿੰਦਰ ਸਿੰਘ ਢਿੱਲੋਂ ਨੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਤਹਿਤ ਵਿਜੀਲੈਂਸ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਾਂਝੇ ਤੌਰ ’ਤੇ ਭਿ੍ਰਸ਼ਟਾਚਾਰ ਖਿਲਾਫ਼ ਕਰਵਾਏ ਜ਼ਿਲਾ ਪੱਧਰੀ ਜਾਗਰੂਕਤਾ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਕੀਤਾ। ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਡੀ. ਐਸ. ਪੀ ਵਿਜੀਲੈਂਸ ਸ਼ਹੀਦ ਭਗਤ ਸਿੰਘ ਨਗਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ. ਪੀ (ਸਥਾਨਕ) ਮਨਵਿੰਦਰ ਬੀਰ ਸਿੰਘ ਤੋਂ ਇਲਾਵਾ ਹੋਰਨਾਂ ਸਿਵਲ ਤੇ ਪੁਲਿਸ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। 

  ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਜੀਲੈਂਸ ਜਾਗਰੂਕਤਾ ਹਫ਼ਤਾ ਲੋਹ ਪੁਰਸ਼ ਵੱਲਭ ਭਾਈ ਪਟੇਲ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਮਨਾਇਆ ਜਾਂਦਾ ਹੈ। ਭਿ੍ਰਸ਼ਟਾਚਾਰ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਸਮਾਜ ਦੇ ਹਰ ਵਰਗ ਖਾਸ ਕਰਕੇ ਨੌਜਵਾਨ ਵਰਗ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਬੁਰਾਈ ਨੂੰ ਜੜ ਤੋਂ ਖ਼ਤਮ ਕਰਨ ਲਈ ਅੱਗੇ ਆਉਣ। ਉਨਾਂ ਕਿਹਾ ਕਿ ਨੋਰੋਏ ਸਿਹਤਮੰਤ ਤੇ ਭਿ੍ਰਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਲਈ ਸਾਨੂੰ ਆਪਣੀ ਜਿੰਮੇਵਾਰੀ ਸਮਝਦਿਆਂ ਕ੍ਰਾਂਤੀਕਾਰੀ ਬਣਨਾ ਪੈਣਾ ਹੈ। ਉਨਾਂ ਕਿਹਾ ਕਿ ਇਸ ਦੇ ਖ਼ਾਤਮੇ ਲਈ ਸਾਰੇ ਸਬੰਧਤ ਪੱਖਾਂ, ਜਿਵੇਂ ਕਿ ਸਰਕਾਰ, ਨਾਗਰਿਕਾਂ ਅਤੇ ਨਿੱਜੀ ਖੇਤਰ ਨੂੰ ਇਕੱਠਿਆਂ ਮਿਲ ਕੇ ਕੰਮ ਕਰਨ ਦੀ ਲੋੜ ਹੈ। ਉਨਾਂ ਵਿਜੀਲੈਂਸ ਬਿਊਰੋ ਪੰਜਾਬ ਦੇ ਕਾਰਜਾਂ, ਜਿੰਮੇਵਾਰੀਆਂ, ਕਾਨੂੰਨੀ ਪੱਖਾਂ ਅਤੇ ਇਸ ਦੀ ਕਾਰਜਸ਼ੈਲੀ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਦੱਸਿਆ ਕਿ ਜੇਕਰ ਕਿਸੇ ਵੀ ਮਹਿਕਮੇ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਕੰਮ ਕਰਨ ਬਦਲ ਕਿਸੇ ਵੀ ਕਿਸਮ ਦੀ ਰਿਸ਼ਵਤ (ਗਿਫਟ ਜਾਂ ਪੈਸੇ) ਦੀ ਮੰਗ ਕਰਦਾ ਹੈ ਤਾਂ ਡੀ. ਐਸ. ਪੀ ਵਿਜੀਲੈਂਸ ਸ਼ਹੀਦ ਭਗਤ ਸਿੰਘ ਨਗਰ ਸੁਖਵਿੰਦਰ ਸਿੰਘ ਨੂੰ ਸੂਚਿਤ ਕੀਤਾ ਜਾ ਸਕਦਾ ਹੈ ਜਾਂ ਵਿਭਾਗ ਦੇ ਟੋਲ ਫਰੀ ਨੰਬਰ 1800-1800-1000 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਦੀ ਈਮੇਲ ਆਈ. ਡੀ ੨0.. ’ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਜੇਕਰ ਅਸੀਂ ਰਿਸ਼ਵਤ ਦੀ ਬਿਮਾਰੀ ਨੂੰ ਖ਼ਤਮ ਕਰਨਾ ਹੈ ਤਾਂ ਸਾਨੂੰ ਆਪ ਅੱਗੇ ਆਉਣਾ ਪਵੇਗਾ ਅਤੇ ਆਪਣੇ ਜ਼ਮੀਰ ਨੂੰ ਜਗਾਉਣਾ ਪਵੇਗਾ। 

  ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਇਸ ਮੌਕੇ ਭਿ੍ਰਸ਼ਟਾਚਾਰ ਖਿਲਾਫ਼ ਡਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਰਿਸ਼ਵਤ ਲੈਣਾ ਅਤੇ ਰਿਸ਼ਵਤ ਦੇਣਾ ਦੋਵੇਂ ਜ਼ੁਰਮ ਹਨ ਅਤੇ ਸਾਨੂੰ ਇਸ ਦੇ ਖ਼ਾਤਮੇ ਲਈ ਆਪਣੇ ਆਪ ਤੋਂ ਹੀ ਪਹਿਲ ਕਰਨੀ ਹੋਵੇਗੀ। ਉਨਾਂ ਵਿਜੀਲੈਂਸ ਵੱਲੋਂ ਭਿ੍ਰਸ਼ਟਾਚਾਰ ਖਿਲਾਫ਼ ਵਿੱਢੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਦੀ ਕਾਮਯਾਬੀ ਲਈ ਜਨਤਾ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। 

  ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੰੁਚੇ ਬੁੱਧੀਜੀਵੀ ਤੇ ਲੇਖਕ ਇੰਦਰਜੀਤ ਸਿੰਘ ਨੇ ਭਿ੍ਰਸ਼ਟਾਚਾਰ ਦੇ ਕਾਰਨਾਂ ਅਤੇ ਇਸ ਦੇ ਖ਼ਾਤਮੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਦਾ ਸੱਦਾ ਦਿੱਤਾ। ਉਨਾਂ ਦੱਸਿਆ ਕਿ ਭਿ੍ਰਸ਼ਟਾਚਾਰ ਸਾਡੀ ਜ਼ਿੰਦਗੀ ਵਿਚ ਕੀਤੀਆਂ ਛੋਟੀਆਂ-ਛੋਟੀਆਂ ਗ਼ਲਤੀਆਂ ਤੋਂ ਸ਼ੁਰੂ ਹੁੰਦਾ ਹੈ, ਇਸ ਲਈ ਉਦੋਂ ਹੀ ਇਸ ਨੂੰ ਰੋਕਣਾ ਚਾਹੀਦਾ ਹੇ।

  ਇਸ ਮੌਕੇ ਸਕੂਲ ਦੀ ਦਸਵੀਂ ਦੀ ਵਿਦਿਆਰਥਣ ਅਮਰਜੀਤ ਕੌਰ ਨੇ ਵੀ ਭਿ੍ਰਸ਼ਟਾਚਾਰ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਕੂਲ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਨਾਲ ਸਮਾਗਮ ਦੀ ਆਰੰਭਤਾ ਹੋਈ ਅਤੇ ਰਾਸ਼ਟਰੀ ਗਾਣ ਨਾਲ ਸਮਾਗਮ ਸਫਲਤਾ ਪੂਰਵਕ ਨੇਪਰੇ ਚੜਿਆ। ਇਸ ਤੋਂ ਪਹਿਲਾਂ ਸਕੂਲ ਪਹੁੰਚਣ ’ਤੇ ਪਿ੍ਰੰਸੀਪਲ ਡਾ. ਦਰਸ਼ਨ ਸਿੰਘ ਵੱਲੋਂ ਸਮੂਹ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਟੇਜ ਸੰਚਾਲਨ ਦੀ ਜਿੰਮੇਵਾਰੀ ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਵੱਲੋਂ ਨਿਭਾਈ ਗਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।   

ਕੈਪਸ਼ਨਾਂ :

ਵਿਜੀਲੈਂਸ ਜਾਗਰੂਕਤਾ ਸਬੰਧੀ ਜ਼ਿਲਾ ਪੱਧਰੀ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਐਸ. ਐਸ. ਪੀ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਲਜਿੰਦਰ ਸਿੰਘ ਢਿੱਲੋਂ


 

 

ਬੋਰਡ ਪ੍ਰੀਖਿਆਵਾਂ ਦੀਆਂ ਪ੍ਰੀਖਿਆ ਫੀਸਾਂ ਅਤੇ ਪ੍ਰੀਖਿਆ ਫਾਰਮ ਪ੍ਰਾਪਤ ਕਰਨ ਦਾ ਸ਼ਡਿਊਲ ਮੁੜ ਨਿਸ਼ਚਿਤ

 

ਦਸਵੀਂ ਅਤੇ ਬਾਰਵੀਂ ਰੈਗੂਲਰ ਅਤੇ ਓਪਨ ਸਕੂਲ ਟਰਮ+1 ਅਤੇ 02 ਸ਼ੈਸ਼ਨ 2021-2022 ਦੀਆਂ ਪ੍ਰੀਖਿਆ ਫੀਸਾਂ ਅਤੇ ਪ੍ਰੀਖਿਆ ਫਾਰਮ ਪ੍ਰਾਪਤ ਕਰਨ ਦਾ ਸ਼ਡਿਊਲ ਹੇਠ ਲਿਖੇ ਮੁੜ ਨਿਸ਼ਚਿਤ ਗਿਆ ਹੈ। 


ਮੈਟ੍ਰਿਕ ਲਈ ਪ੍ਰੀਖਿਆ ਫੀਸ ਪ੍ਰਤੀ ਪ੍ਰੀਖਿਆਰਥੀ :- 800/-ਰੂ:+100/-ਪ੍ਰਤੀ ਪ੍ਰਯੋਗੀ ਵਿਥਾਂ ਦੀ ਫੀਸ + ਵਾਧੂ ਵਿਸ਼ੇ ਦੀ ਫੀਸ 350/-ਰੂ (ਪ੍ਰਤੀ ਵਿਸ਼ਾ)

 ਬਾਰਵੀਂ ਲਈ ਪ੍ਰੀਖਿਆ ਫੀਸ ਪ੍ਰਤੀ ਪ੍ਰੀਖਿਆਰਥੀ :- 1200/-ਰੂ+150/-ਰੁ ਪ੍ਰਤੀ ਯੋਗੀ ਵਿਸ਼ਾ + ਵਾਧੂ ਵਿਸ਼ੇ ਦੀ ਫੀਸ 350/ (ਪ੍ਰਤੀ ਵਿਸ਼ਾ)


 ਸ਼ਡਿਊਲ ਦਾ ਵੇਰਵਾ:
 8/11/2021
ਬੈਂਕ ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ : 12/11/2021

ਫੀਸ ਭਰਨ ਦੀ ਆਖਰੀ ਮਿਤੀ :  12/11/2021


1000/- ਲੇਟ ਫੀਸ ਦੀ ਆਖਰੀ ਮਿਤੀ 
ਬੈਂਕ ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ : 15/11/2021
ਫੀਸ ਭਰਨ ਦੀ ਆਖਰੀ ਮਿਤੀ : 22/11/2021

2000/- ਲੇਟ ਫੀਸ ਦੀ ਆਖਰੀ ਮਿਤੀ 
ਬੈਂਕ ਚਲਾਨ ਜਨਰੇਟ ਕਰਨ ਦੀ ਅੰਤਿਮ ਮਿਤੀ : 22/11/2021

ਫੀਸ ਭਰਨ ਦੀ ਆਖਰੀ ਮਿਤੀ : 26/11/2021

ਇਹ ਜਾਣਕਾਰੀ ਜੇ ਆਰ ਮਹਿਰੋਕ (ਕੰਟਰੋਲਰ ਪ੍ਰੀਖਿਆਵਾਂ ) ਵਲੋਂ ਸਾੰਝੀ ਕੀਤੀ ਗਈ ਹੈ।

Also read: 
ਸਿੱਖਿਆ ਬੋਰਡ ਵੱਲੋਂ ਪੰਜਵੀਂ/ਅੱਠਵੀਂ ਸ਼੍ਰੇਣੀ ਰਜਿਸਟਰੇਸ਼ਨ/ਕੰਟੀਨਿਊਸ਼ਨ ਸ਼ਡਿਊਲ ਸਬੰਧੀ ਸੂਚਨਾ  


PSEB FIRST TERM EXAMS: ਪੰਜਵੀ , ਅਠਵੀਂ, ਦਸਵੀਂ ਅਤੇ ਬਾਰ੍ਹਵੀਂ ਪ੍ਰੀਖਿਆਵਾਂ ਵਾਰੇ ਨਵੀਆਂ ਹਦਾਇਤਾਂ ਜਾਰੀ 


ਪਹਿਲੀ ਨਵੰਬਰ ਤੋਂ ਬਦਲੇਗਾ ਸਰਕਾਰੀ ਸਕੂਲਾਂ ਦਾ ਸਮਾਂ 

1 ਨਵੰਬਰ ਤੋਂ 30 ਨਵੰਬਰ ਤੱਕ ਬਣਨਗੀਆਂ ਨਵੀਂਆਂ ਵੋਟਾਂ : ਜ਼ਿਲ੍ਹਾ ਚੋਣ ਅਫ਼ਸਰ
 

PSEB BOARD EXAM : ਬੋਰਡ ਪ੍ਰੀਖਿਆਵਾਂ ਲਈ ਡੇਟ ਸੀਟ ਜਾਰੀ

ਸਿੱਖਿਆ ਬੋਰਡ ਵੱਲੋਂ ਪੰਜਵੀਂ/ਅੱਠਵੀਂ ਸ਼੍ਰੇਣੀ ਰਜਿਸਟਰੇਸ਼ਨ/ਕੰਟੀਨਿਊਸ਼ਨ ਸ਼ਡਿਊਲ ਸਬੰਧੀ ਸੂਚਨਾ

 

ਪੰਜਾਬ ਸਕੂਲ ਸਿੱਖਿਆ ਬੋਰਡ  ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ  ਪੰਜਵੀਂ/ਅੱਠਵੀਂ ਸ਼੍ਰੇਣੀ ਦੀਆਂ ਰਜਿਸਟਰੇਸ਼ਨ/ਕੰਟੀਨਿਊਸ਼ਨ ਸ਼ਡਿਊਲ (ਸੈਸ਼ਨ 2021-22) ਦੀਆਂ ਮਿਤੀਆਂ ਵਿੱਚ ਜੁਰਮਾਨਾ ਫੀਸ ਨਾਲ ਵਾਧਾ ਨਹੀਂ ਹੋਵੇਗਾ। ਮਿੱਥੀਆਂ ਮਿਤੀਆਂ ਵਿੱਚ ਹੀ ਰਜਿਸਟਰੇਸ਼ਨ ਪ੍ਰਕਿਰਿਆ ਪੂਰੀ ਕੀਤੀ ਜਾਵੇ।

ਨਿਰਧਾਰਿਤ ਮਿਤੀਆਂ ਵਿੱਚ ਰਜਿਸਟੇਸ਼ਨ ਨਾ ਕਰਨ ਦੀ ਜ਼ਿੰਮੇਵਾਰੀ ਸਕੂਲ ਮੁੱਖੀ ਦੀ ਹੋਵੇਗੀ।

Also read;
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਵਾਂ ਲਈ ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਜਾਰੀ 


ਬਲਜੀਤ ਸਿੰਘ ਵਾਲੀਆ ਵੀ ਪੀਏਸੀ ਦੇ ਮੈਂਬਰ ਨਾਮਜ਼ਦ

 ਬਲਜੀਤ ਸਿੰਘ ਵਾਲੀਆ ਵੀ ਪੀਏਸੀ ਦੇ ਮੈਂਬਰ ਨਾਮਜ਼ਦ 


ਪੂਰੀ ਫਸਲ ਵਿਕਣ ਤੱਕ ਝੋਨੇ ਦੀ ਖਰੀਦ ਬੰਦ ਨਾਂ ਕੀਤੀ ਨਾ ਜਾਵੇ-ਬਰਾੜ ਰਾਜਪੁਰਾ 28 ਅਕਤੂਬਰ ( )ਰਾਜਪੁਰਾ ਹਲਕੇ ਚ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਤੇ ਟਕਸਾਲੀ ਵਰਕਰਾਂ ਨੂੰ ਪਾਰਟੀ ਚ ਪੂਰਾ ਮਾਣ ਸਤਿਕਾਰ ਦੇਣ ਦੇ ਵਿਚਾਰ ਅਨੁਸਾਰ ਵਰਕਰਾਂ ਨੂੰ ਦਰਜਾ ਬਾ ਦਰਜਾ ਆਹੁਦੇਦਾਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ, ਇਸ ਲੜੀ ਤਹਿਤ ਪਾਰਟੀ ਦੇ ਸੀਨੀਅਰ ਆਗੂ ਬਲਜੀਤ ਸਿੰਘ ਵਾਲੀਆਂ ਨੂੰ ਵੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ ਏ ਸੀ)ਦਾ ਮੈਂਬਰ ਨਾਮਜ਼ਦ ਕੀਤਾ ਗਿਆ , ਇਸ ਨਿਯੁਕਤੀ ਦਾ ਪੱਤਰ ਬਲਜੀਤ ਸਿੰਘ ਵਾਲੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਰਾਜਪੁਰਾ ਹਲਕੇ ਤੋਂ ਅਕਾਲੀ ਬਸਪਾ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਸੌਪਦਿਆਂ ਵਾਲੀਆਂ ਪਰਿਵਾਰ ਅਤੇ ਸਮੂਹ ਵਰਕਰਾਂ ਨੂੰ ਵਧਾਈਆਂ ਦਿੰਦਿਆਂ, ਜਿੱਥੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਨਵ ਨਿਯੁਕਤ ਆਹੁਦੇ ਦਾਰਾ ਨੂੰ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਲਗਨ ਨਾਲ ਮਿਹਨਤ ਕਰਨ ਲਈ ਪ੍ਰੇਰਿਆ।

ਇਸ ਤੋਂ ਇਲਾਵਾ ਇਸ ਮੌਕੇ ਤੇ ਉਹਨਾਂ ਕਿਹਾ ਕਿ ਹਲਕਾ ਰਾਜਪੁਰਾ ਵਿੱਚ ਇਹ ਚਰਚਾਵਾਂ ਚੱਲ ਰਹੀਆਂ ਹਨ ਕਿ 31 ਅਕਤੂਬਰ ਤੋਂ ਸਰਕਾਰ ਝੋਨੇ ਦੀ ਸਰਕਾਰੀ ਖਰੀਦ ਮੰਡੀਆਂ ਵਿੱਚ ਬੰਦ ਕਰ ਰਹੀ ਹੈ, ਜੋ ਕਿ ਕਿਸਾਨਾਂ ਨਾਲ ਸ਼ਰੇਆਮ ਧੱਕਾ ਹੈ, ਇਸ ਨਾਲ ਬਹੁਤ ਵੱਡਾ ਨੁਕਸਾਨ ਹੋਵੇਗਾ, ਕਿਉਂਕਿ ਮੌਸਮ ਦੀ ਖਰਾਬੀ ਕਾਰਨ ਅਜੇ ਵੀ ਝੋਨੇ ਦੀ ਫਸਲ ਖੇਤ ਵਿੱਚ ਖੜੀ ਹੈ, ਜੇਕਰ ਇਹ ਚਰਚਾਵਾਂ ਹਕੀਕਤ ਰੂਪ ਵਿੱਚ ਬਦਲ ਦੀਆਂ ਹਨ ਤਾ ਅਸੀ ਇਸ ਦਾ ਰੱਜਵਾਂ ਵਿਰੋਧ ਕਰਨਗੇ ਅਤੇ ਇਸ ਮਾਰੂ ਫੈਸਲੇ ਖਿਲਾਫ ਮੈਦਾਨ ਵਿੱਚ ਡਟਣਗੇ , ਜਿਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ ਇਸ ਲਈ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਜਿੰਨਾ ਚਿਰ ਕਿਸਾਨਾਂ ਦਾ ਸਾਰਾ ਝੋਨਾ ਮੰਡੀ ਚ ਆ ਕੇ ਵਿੱਕ ਨਹੀ ਜਾਂਦਾ ਉਹਨਾਂ ਚਿਰ ਇਹ ਖਰੀਦ ਬੰਦ ਨਾ ਕੀਤੀ ਜਾਵੇ ਅਤੇ ਇਸ ਨੂੰ 15 ਨਵੰਬਰ ਤੱਕ ਚਾਲੂ ਰੱਖਿਆ ਜਾਵੇ , ਇਸ ਮੌਕੇ ਤੇ ਉਹਨਾਂ ਨਾਲ ਹਰਦੇਵ ਸਿੰਘ ਆਕੜੀ, ਰਨਜੀਤ ਸਿੰਘ ਰਾਣਾ ਸ਼ਹਿਰ ਪ੍ਰਧਾਨ, ਸਿਮਰਨਜੀਤ ਸਿੰਘ ਬਿੱਲਾ, ਹਰਿੰਦਰ ਸਿੰਘ ਵਾਲੀਆ, ਅਤੇ ਹੋਰ ਆਗੂ ਸਾਹਿਬਾਨ ਵੀ ਹਾਜਰ ਸਨ।

6TH PAY COMMISSION: ਪੈਨਸ਼ਨ ਰਿਵਾਇਜ ਕਰਨ ਲਈ ਹਦਾਇਤਾਂ ਜਾਰੀ

 

PSEB FIRST TERM EXAMS: ਪੰਜਵੀ , ਅਠਵੀਂ, ਦਸਵੀਂ ਅਤੇ ਬਾਰ੍ਹਵੀਂ ਪ੍ਰੀਖਿਆਵਾਂ ਵਾਰੇ ਨਵੀਆਂ ਹਦਾਇਤਾਂ ਜਾਰੀ

 

Also read ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀ ਪ੍ਰੀਖਿਆਵਾਂ ਲਈ ਸਿਲੇਬਸ, ਪੇਪਰ ਪੈਟਰਨ, ਅਤੇ ਮਾਡਲ ਪ੍ਰਸ਼ਨ ਪੱਤਰ ਇਥੇ ਡਾਊਨਲੋਡ ਕਰੋ

6TH PAY COMMISSION BREAKING: 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਨਵੀਆਂ ਹਦਾਇਤਾਂ ਜਾਰੀ, ਪੜ੍ਹੋ

 

ALSO READ 6TH PAY COMMISSION: ਪੈਨਸ਼ਨ ਰਿਵਾਇਜ ਕਰਨ ਲਈ ਹਦਾਇਤਾਂ ਜਾਰੀ https://pb.jobsoftoday.in/2021/10/Revision%20of%20Pension%20pay%20commission.html

ਸਿੱਧੀ ਭਰਤੀ ਦੀ ਥਾਂ ਪ੍ਰਮੋਸ਼ਨਾਂ ਰਾਹੀਂ ਖਾਲੀ ਅਸਾਮੀਆਂ ਨੂੰ ਭਰਨ ਦੀ ਮੰਗ

 ਸਿੱਧੀ ਭਰਤੀ ਦੀ ਥਾਂ ਪ੍ਰਮੋਸ਼ਨਾਂ ਰਾਹੀਂ ਖਾਲੀ ਅਸਾਮੀਆਂ ਨੂੰ ਭਰਨ ਦੀ ਮੰਗ 

ਮੁਹਾਲੀ: 29 ਅਕਤੂਬਰ
ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਧੀ ਭਰਤੀ 50% ਅਤੇ ਪਦਉਨਤੀਆਂ ਦਾ ਕੋਟਾ 50% ਕਰਨ ਕਾਰਨ ਲੰਬੀ ਸੇਵਾ ਵਾਲੇ ਕਰਮਚਾਰੀਆਂ ਦੀਆਂ ਤਰੱਕੀਆਂ ਨੂੰ ਖੋਰਾ ਲੱਗ ਰਿਹਾ ਹੈ। ਸਿੱਖਿਆ ਵਿਭਾਗ ਵਿੱਚ ਪਿਛਲੇ ਮਹੀਨਿਆਂ 119 ਪ੍ਰਿੰਸੀਪਲਾਂ ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਦਿੱਤਾ ਗਿਆ ਹੈ ਜਿਸ ਵਿੱਚ ਕੋਟੇ ਅਨੁਸਾਰ ਜਨਰਲ ਕੈਟਾਗਰੀ ਦੇ 46, ਜਨਰਲ ਆਰਥਿਕ ਤੌਰ ‘ਤੇ ਕਮਜ਼ੋਰ ਸੈਕਸਨ ਦੇ 12, ਸਾਬਕਾ ਫੌਜੀ 08, ਆਜਾਦੀ ਘੁਲਾਟੀਏ 01, ਸਪੋਰਟਸ ਪਰਸ਼ਨ 03, ਹੈਂਡੀਕੈਪਡ 03, ਡਿਸਏਬਿਲਟੀ 02, ਐਸ.ਸੀ.(ਅ) ਅਤੇ ਐਕਸਸਰਵਿਸ ਦੇ 15, ਐਸ.ਸੀ.(ਬਾਲਮੀਕੀ/ਮਜ਼ਬੀ) ਅਤੇ ਐਕਸਸਰਵਿਸ 15, ਬੀ.ਸੀ. ਅਤੇ ਬੀ.ਸੀ.ਐਕਸਮੈਨ 14, ਸਾਮਲ ਹਨ। ਕੁਲ 119 ਅਸਾਮੀਆਂ ਵਿਚੋਂ 46 ਅਸਾਮੀਆ ਜਨਰਲ ਕੈਟਾਗਰੀ ਲਈ ਹਨ। ਬਾਕੀ ਸਾਰੀਆਂ ਵੱਖ-ਵੱਖ ਰਾਖਵਾਂਕਰਨ ਅਧੀਨ ਭਰੀਆਂ ਜਾਣੀਆਂ ਹਨ।


ਇਸੇ ਤਰਾਂ ਜੇਕਰ 119 ਅਸਾਮੀਆਂ ਪਦਉਨਤੀ ਰਾਹੀ ਭਰੀਆਂ ਜਾਣ ਤਾਂ ਜਨਰਲ ਅਤੇ ਬੀ.ਸੀ. ਦੇ ਸੇਵਾ ਕਰ ਰਹੇ ਕਰਮਚਾਰੀਆਂ ਲਈ 102 ਅਸਾਮੀਆਂ ਅਤੇ ਐਸ.ਸੀ. ਲਈ 17 ਅਸਾਮੀਆਂ ਤੇ ਪਦਉਨਤੀ ਕੀਤੀਆ ਜਾ ਸਕਦੀਆਂ ਹਨ। ਇਸ ਪ੍ਰਕਾਰ ਸਿੱਖਿਆ ਵਿਭਾਗ ਵਿੱਚ ਸਿੱਧੀ ਭਰਤੀ ਦੀਆਂ ਐਚ.ਟੀ., ਸੀ.ਐਚ.ਟੀ., ਬੀ.ਪੀ.ਈ.ਓ., ਮੁੱਖ ਅਧਿਆਪਕਾਂ ਅਤੇ ਪ੍ਰਿੰਸੀਪਲ ਦੀਆਂ ਅਸਾਮੀਆਂ ਭਰਨ ਨਾਲ ਜਨਰਲ ਵਰਗ ਨੂੰ ਭਾਰੀ ਖੋਰਾ ਲੱਗ ਰਿਹਾ ਹੈ। ਲੰਬੀ ਸੇਵਾ ਕਰ ਰਹੇ ਕਰਮਚਾਰੀਆਂ ਨੂੰ ਇਨਸਾਫ ਦੇਣ ਲਈ ਸਿੱਧੀ ਭਰਤੀ ਦਾ ਕੋਟਾ 25% ਅਤੇ ਵਿਭਾਗੀ ਪਦਉਨਤੀਆਂ ਲਈ 75% ਕੋਟਾ ਨਿਧਾਰਤ ਕਰਨ ਲਈ ਨਿਯਮਾਂ ਵਿੱਚ ਸੋਧ ਕਰਨਾ ਸਿੱਖਿਆ ਵਿਭਾਗ ਵਿੱਚ ਸੁਧਾਰ ਕਰਨ ਲਈ ਅਤੀ ਜਰੂਰੀ ਹੈ ਤਾਂ ਜੋ ਤਜਰਬੇਕਾਰ ਅਤੇ ਸਿੱਖਿਅਤ ਅਧਿਆਪਕਾਂ ਦਾ ਲਾਹਾ ਲਿਆ ਜਾ ਸਕੇ।


ਸਮੁੱਚਾ ਅਧਿਆਪਕ ਵਰਗ, ਲ਼ੈਕਚਰਾਰ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ, ਅਧਿਆਪਕ ਦਲ ਦੇ ਸੁਬਾਈ ਆਗੂ ਜਸਵਿੰਦਰ ਸਿੰਘ ਔਲਖ , ਜਨਰਲ ਕੈਟਾਗਰੀ ਦੇ ਆਗੂ ਜਸਵੀਰ ਸਿੰਘ ਗੜਾਂਗ, ਮਾਸਟਰ ਕਾਡਰ ਸਿੱਖਿਆ ਮੰਤਰੀ ਨੂੰ ਨਿਯਮਾਂ ਵਿੱਚ ਸੋਧ ਕਰਕੇ ਪਦਉਨਤੀ ਦਾ ਕੋਟਾ 75% ਕਰਨ ਦੀ ਪੂਰ ਜ਼ੋਰ ਅਪੀਲ ਕਰਦੇ ਹਨ।

31 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਜਲੰਧਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਮੁਲਾਜ਼ਮ

 *31 ਅਕਤੂਬਰ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਜਲੰਧਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਮੁਲਾਜ਼ਮ*
*ਵਿੱਤ ਵਿਭਾਗ ਦੀ ਮੰਨਜ਼ੂਰੀ ਦੇ 22 ਮਹੀਨੇ ਬੀਤਣ ਦੇ ਬਾਵਜੂਦ ਰੈਗੂਲਰ ਨਾ ਕਰਨ ਤੋਂ ਖਫਾ ਨੇ ਦਫ਼ਤਰੀ ਮੁਲਾਜ਼ਮ*ਮਿਤੀ 29-10-2021( ਨਵਾਂਸਹਿਰ ) ਅਸੀ ਅਕਸਰ ਸੁਣਦੇ ਹਾਂ ਤੇ ਦੇਖਦੇ ਹਾਂ ਕਿ ਮੰਤਰੀ ਸਰਕਾਰ ਹੁੰਦਾ ਹੈ। ਸਰਕਾਰ ਵੱਲੋ ਐਡਵੋਕੇਟ ਜਨਰਲ ਦੀ ਨਿਯੁਕਤੀ ਲੀਗਲ ਰਾਏ ਦੇਣ ਲਈ ਕੀਤੀ ਜਾਂਦੀ ਹੈ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ, ਸਿੱਖਿਆ ਮੰਤਰੀ 22 ਮਹੀਨਿਆ ਤੋਂ AG ਪੰਜਾਬ ਤੋਂ ਇੱਕ ਲੀਗਲ ਰਾਏ ਨਹੀ ਲੈ ਸਕੇ ਉਹ ਵੀ ਓਸ ਕੰਮ ਲਈ ਜੋ ਪਹਿਲਾਂ ਹੀ ਸਰਕਾਰ ਵੱਲੋ ਕੀਤਾ ਜਾ ਚੁੱਕਾ ਹੈ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨੇ ਦੱਸਿਆ ਕਿ ਸਾਲ 2018 ਵਿੱਚ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਦੇ 8886 ਅਧਿਆਪਕਾਂ ਨੂੰ ਵਿਭਾਗ ਵਿੱਚ ਪੱਕਾ ਕੀਤਾ ਤੇ ਉਹਨਾਂ ਦੇ ਨਾਲ ਕੰਮ ਕਰਦੇ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਗਿਆ, ਇਸ ਫੈਸਲੇ ਤੋਂ ਬਾਅਦ ਹੀ ਸਿੱਖਿਆ ਮੰਤਰੀ ਤੇ ਵਿਭਾਗ ਦੇ ਅਧਿਕਾਰੀ ਲਗਾਤਾਰ ਇਹ ਗੱਲ ਕਿਹ ਰਹੇ ਹਨ ਕਿ ਤੁਹਾਡਾ ਹੱਕ ਬਣਦਾ ਹੈ ਤੇ ਤੁਹਾਨੂੰ ਵੀ ਅਧਿਆਪਕਾਂ ਵਾਂਗ ਪੱਕਾ ਕਰਾਂਗੇ। ਪਰ ਵਿੱਤ ਵਿਭਾਗ ਵੱਲੋਂ 16 ਦਸੰਬਰ 2019 ਵਿਚ ਮੰਨਜ਼ੂਰੀ ਮਿਲਣ ਦੇ ਬਾਵਜੂਦ ਵੀ ਸਿੱਖਿਆ ਮੰਤਰੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਮਸਲਾ ਕੈਬਿਨਟ ਤੋਂ ਪਾਸ ਨਹੀ ਕਰਵਾ ਸਕੇ ਤੇ ਹਰ ਵਾਰ ਮਿਲਣ ਤੇ ਉਹਨਾਂ ਵੱਲੋ ਇਹੀ ਕਿਹਾ ਜਾ ਰਿਹਾ ਹੈ ਕਿ ਮਾਮਲਾ ਮੇਰੇ ਧਿਆਨ ਵਿਚ ਹੈ।

ਮੁਲਾਜ਼ਮਾਂ ਨੇ ਅੱਗੇ ਦੱਸਿਆ ਕਿ ਇਹ ਨਹੀ ਕਿ ਇਸ ਸਮੇਂ ਦੌਰਾਨ ਉਹ ਸਿਰਫ ਸਿੱਖਿਆ ਮੰਤਰੀ ਨੂੰ ਹੀ ਮਿਲੇ ਨੇ ਬਲਕਿ ਉਹ ਸਰਕਾਰੇ ਦਰਬਾਰੇ ਹਰ ਮੰਤਰੀ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਤੇ ਵਿਧਾਇਕਾਂ ਸਭ ਨੂੰ ਮਿਲ ਚੁੱਕੇ ਹਨ ਪਰ ਤੇ ਉਹਨਾਂ ਦਾ ਕੇਸ ਸੁਣਨ ਤੋਂ ਬਾਅਦ ਹਰ ਕੋਈ ਇਹੀ ਕਹਿੰਦਾ ਹੈ ਕਿ ਤੁਹਾਡੇ ਨਾਲ ਗ਼ਲਤ ਹੋਇਆ ਤੇ ਤੁਹਾਨੂੰ ਵੀ ਰੈਗੂਲਰ ਕਰਨਾ ਬਣਦਾ ਪਰ ਅੱਜ ਤੱਕ ਕਿਸੇ ਨੇ ਵੀ ਉਹਨਾਂ ਨੂੰ ਇਨਸਾਫ ਨਹੀਂ ਦਿਵਾਇਆ ਜਿਸ ਕਾਰਣ ਮੁਲਾਜ਼ਮਾਂ ਵਿੱਚ ਕਾਫੀ ਰੋਸ ਹੈ। 

ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਕਈ ਵਾਰ ਬਿਆਨ ਦੇ ਚੁੱਕੇ ਹਨ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ ਪਰ ਚਾਰ ਸਾਲਾਂ ਦੇ ਕੈਪਟਨ ਦੇ ਬਿਆਨਾਂ ਵਾਗ ਚਰਨਜੀਤ ਚੰਨੀ ਦੇ ਬਿਆਨ ਵੀ ਅਖਬਾਰਾਂ ਦਾ ਸ਼ਿੰਗਾਰ ਬਣ ਰਹੇ ਹਨ। ਆਗੂਆ ਨੇ ਕਿਹਾ ਕਿ ਦਫਤਰੀ ਮੁਲਾਜ਼ਮਾਂ ਵਿਚ ਬਹੁਤ ਰੋਸ ਹੈ ਅਤੇ ਆਪਣਾ ਰੋਸ ਜਾਹਿਰ ਕਰਨ ਲਈ 31 ਅਕਤੂਬਰ ਨੂੰ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ ਅਤੇ ਦਿਵਾਲੀ ਤੋਂ ਬਾਅਦ ਪੱਕਾ ਮੋਰਚਾ ਲਾਉਣਗੇ।

ਪੰਜਾਬ ਪੁਲੀਸ ਦੇ 72 ਅਫ਼ਸਰਾਂ ਦੇ ਤਬਾਦਲੇ, ਜ਼ਿਲ੍ਹਾ ਫ਼ਾਜ਼ਿਲਕਾ ਦੇ ਵੀ ਕਈ ਅਫ਼ਸਰ ਬਦਲੇ, ਵੇਖੋ ਪੂਰੀ ਲਿਸਟ

1 ਨਵੰਬਰ ਤੋਂ 30 ਨਵੰਬਰ ਤੱਕ ਬਣਨਗੀਆਂ ਨਵੀਂਆਂ ਵੋਟਾਂ : ਜ਼ਿਲ੍ਹਾ ਚੋਣ ਅਫ਼ਸਰ

  ਵੋਟਰ ਸੂਚੀਆਂ ਦੀ ਸਮਰੀ  ਰਵੀਜਨ  ਦਾ ਕੰਮ ਜਾਰੀ 1 ਨਵੰਬਰ ਤੋਂ1 ਨਵੰਬਰ ਤੋਂ 30 ਨਵੰਬਰ ਤੱਕ ਬਣਨਗੀਆਂ ਨਵੀਂਆਂ ਵੋਟਾਂ : ਜ਼ਿਲ੍ਹਾ ਚੋਣ ਅਫ਼ਸਰ-1 ਜਨਵਰੀ 2022 ਨੂੰ 18 ਸਾਲ ਪੂਰੇ ਕਰਦੇ ਨੌਜਵਾਨ ਆਪਣੀ ਵੋਟ ਜ਼ਰੂਰ ਬਣਵਾਉਣ :ਰਾਮਵੀਰ
ਮਲੇਰਕੋਟਲਾ, 29 ਮਲੇਰਕੋਟਲਾ :


           ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਵੋਟਰ ਸੂਚੀਆਂ ਦੀ ਸਮਰੀ ਰਵੀਜਨ ਦਾ ਕੰਮ ਜ਼ਿਲ੍ਹੇ ’ਚ 1 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਮਲੇਰਕੋਟਲਾ ਸ੍ਰੀ ਰਾਮਵੀਰ ਨੇ ਦੱਸਿਆ ਕਿ ਨਵੀਂ ਵੋਟ ਬਣਵਾਉਣ, ਵੋਟ ਕਟਵਾਉਣ ਜਾਂ ਸੋਧ ਕਰਵਾਉਣ ਲਈ 01 ਨਵੰਬਰ 2021 ਤੋਂ 30 ਨਵੰਬਰ 2021 ਤੱਕ ਫਾਰਮ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 06 ਨਵੰਬਰ ਅਤੇ 07 ਨਵੰਬਰ ਅਤੇ 20 ਨਵੰਬਰ ਅਤੇ 21 ਨਵੰਬਰ ਨੂੰ ਪੋਲਿੰਗ ਸਟੇਸ਼ਨਾਂ 'ਤੇ ਵਿਸ਼ੇਸ਼ ਕੈਂਪਾਂ ਵੀ ਲਗਾਏ ਜਾਣਗੇ ਅਤੇ ਬੀ.ਐਲ.ਓਜ਼ ਆਪਣੇ ਆਪਣੇ ਪੋਲਿੰਗ ਬੂਥਾਂ ਉਪਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠ ਕੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ।


 


            ਉਨ੍ਹਾਂ 1 ਜਨਵਰੀ 2022 ਨੂੰ 18 ਸਾਲ ਦੀ ਉਮਰ ਪੁਰੀ ਕਰਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਬਣਵਾਉਣ ਲਈ 01 ਨਵੰਬਰ 2021 ਤੋਂ 30 ਨਵੰਬਰ 2021 ਤੱਕ ਚੱਲਣ ਵਾਲੀ ਵਿਸ਼ੇਸ਼ ਸਮਰੀ  ਰਵੀਜਨ ਦੌਰਾਨ ਆਪਣੇ ਵੋਟ ਬਣਾਉਣ ਲਈ ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟwww.nvsp.in ਜਾਂ www.voterportal.eci.gov.in ਤੇ ਅਪਲਾਈ ਕਰਨ ਜਾਂ ਭਾਰਤ ਚੋਣ ਕਮਿਸ਼ਨ ਦੀVoter Helpline App ਰਾਹੀਂ ਵੀ ਇਹ ਫਾਰਮ ਨੰਬਰ 6 ਭਰਿਆ ਜਾ ਸਕਦਾ ਹੈ।  ਉਨ੍ਹਾਂ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਮੌਤ ਹੋਣ ਜਾਂ ਸ਼ਿਫ਼ਟ ਹੋਣ ਕਾਰਨ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟਰ ਸ਼ਨਾਖ਼ਤੀ ਕਾਰਡ ਵਿਚ ਕਿਸੇ ਵੀ ਤਰ੍ਹਾਂ ਦੀ ਦਰੁਸਤੀ ਲਈ ਫਾਰਮ ਨੰਬਰ 8 ਅਤੇ ਵਿਧਾਨ ਸਭਾ ਹਲਕੇ ਵਿਚ ਇਕ ਥਾਂ ਤੋਂ ਦੂਜੀ ਥਾਂ ਤੇ ਸ਼ਿਫ਼ਟ ਹੋਣ ਲਈ ਫਾਰਮ ਨੰਬਰ 8 (ੳ) ਭਰੇ ਜਾਣਗੇ।


               ਉਨ੍ਹਾਂ ਹੋਰ ਦੱਸਿਆ ਕਿ 06 ਨਵੰਬਰ ਅਤੇ 07 ਨਵੰਬਰ ਅਤੇ 20 ਨਵੰਬਰ ਅਤੇ 21 ਨਵੰਬਰ 2021 ਨੂੰ ਲੱਗਣ ਵਾਲੇ ਵਿਸ਼ੇਸ਼ ਕੈਂਪਾਂ 'ਚ ਜ਼ਰੂਰ ਜਾਣ ਅਤੇ ਆਪਣੀ ਵੋਟ ਬਣਵਾਉਣ ਲਈ ਬੀ.ਐਲ.ਓਜ਼ ਕੋਲ ਆਪਣੇ ਫਾਰਮ ਜਮਾਂ ਕਰਵਾਉਣ।ਫਾਰਮ ਭਰਨ ਸਮੇਂ ਰੰਗੀਨ ਫ਼ੋਟੋ, ਜਨਮ ਮਿਤੀ, ਰਿਹਾਇਸ਼ ਦੇ ਪਤੇ ਦਾ ਪ੍ਰਮਾਣ ਜ਼ਰੂਰ ਲਗਾਇਆ ਜਾਵੇ।


ਉਨ੍ਹਾਂ ਕਿਹਾ ਨਵੀਂਆਂ ਵੋਟਾਂ ਬਣਾਉਣ, ਵੋਟਰ ਕਾਰਡ ਵਿੱਚ ਸੁਧਾਈ ਜਾ ਫੇਰ ਵੋਟ ਡਿਲੀਟ ਕਰਨ ਲਈ ਆਫ਼ ਲਾਈਨ ਦੇ ਨਾਲ-ਨਾਲ ਆਨ-ਲਾਈਨ ਵਿਧੀ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਲਈ ਚੋਣ ਕਮਿਸ਼ਨ ਦੀ ਵੈੱਬਸਾਈਟ ਜਾਂ ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾਂ ਵੋਟਰ ਹੈਲਪ ਲਾਈਨ ਮੋਬਾਈਲ ਐਪ ਦੀ ਵਰਤੋਂ ਕਰਕੇ ਘਰ ਬੈਠੇ ਹੀ ਫਾਰਮ ਭਰੇ ਜਾ ਸਕਦੇ ਹਨ।

ਸੰਯੁਕਤ ਅਧਿਆਪਕ ਫ਼ਰੰਟ ਵੱਲੋਂ 31 ਅਕਤੂਬਰ ਨੂੰ ਕੀਤੀ ਜਾਵੇਗੀ ਮੋਰਿੰਡਾ ਵਿਖੇ ਮਹਾਂ-ਰੈਲੀ

 *ਸੰਯੁਕਤ ਅਧਿਆਪਕ ਫ਼ਰੰਟ ਵੱਲੋਂ 31 ਅਕਤੂਬਰ ਨੂੰ ਕੀਤੀ ਜਾਵੇਗੀ ਮੋਰਿੰਡਾ ਵਿਖੇ ਮਹਾਂ-ਰੈਲੀ*


*ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ 6505 ਜੈ ਸਿੰਘ ਵਾਲਾ ਫਿਰੋਜਪੁਰ ਨੇ ਆਰੰਭੀਆਂ ਤਿਆਰੀਆਂ* ਸੰਯੁਕਤ ਅਧਿਆਪਕ ਫ਼ਰੰਟ ਪੰਜਾਬ ਵੱਲੋਂ 31 ਅਕਤੂਬਰ ਨੂੰ ਅਧਿਆਪਕਾ ਦੇ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਦੇ ਹਲਕੇ ਸ਼ਹਿਰ ਮੋਰਿੰਡਾ ਵਿਖੇ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਰੈਲੀ ਦੀਆਂ ਤਿਆਰੀਆਂ ਸੰਬੰਧੀ ਯੂਨੀਅਨ ਆਗੂ ਸੰਦੀਪ ਵਿਨਾਇਕ ਜ਼ੀਰਾ ਅਤੇ ਕਮਲ ਜ਼ੀਰਾ ਨੇ ਦੱਸਿਆ ਕਿ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਅਧਿਆਪਕ/ਮੁਲਾਜ਼ਮ ਪੱਖੀ ਸੋਧਾਂ ਲਾਗੂ ਕਰਾਉਣ ਲਈ, ਜਨਵਰੀ 2016 ਤੋਂ ਬਾਅਦ ਭਰਤੀ/ਰੈਗੂਲਰ ਹੋਏ ਅਧਿਆਪਕਾਂ ਨੂੰ ਬਾਕੀ ਮੁਲਾਜ਼ਮਾਂ ਦੀ ਤਰਜ਼ 'ਤੇ ਤਨਖਾਹ ਕਮਿਸ਼ਨ ਦੇ ਲਾਭ ਦਿਵਾਉਣ ਲਈ, ਕੇਂਦਰ ਦੀ ਤਰਜ ਤੇ ਡੀ ਏ 31% ਦਾ ਨੋਟੀਫਿਕੇਸ਼ਨ ਕਰਨ ਤੇ,180 ਈਟੀਟੀ ਅਧਿਆਪਕਾਂ ਤੇ ਜਬਰੀ ਲਾਗੂ ਕੀਤੇ ਨਵੇਂ ਪੇ ਸਕੇਲ ਨੂੰ ਰੱਦ ਕਰਾਉਣ ਲਈ,ਬਦਲੀ ਹੋਏ ਅਧਿਆਪਕਾਂ ਨੂੰ ਤੁਰੰਤ ਫਾਰਗ ਕਰਵਾਉਣ ਲਈ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਪੰਜਾਬ ਦੇ ਸਮੂਹ ਅਧਿਆਪਕਾਂ ਨੇ ਸੰਯੁਕਤ ਅਧਿਆਪਕ ਫ਼ਰੰਟ ਦੀ ਅਗਵਾਈ ਵਿੱਚ ਸੰਘਰਸ਼ ਵਿੱਢਿਆ ਹੈ ਤੇ ਇਸਦੇ ਮੱਦੇਨਜ਼ਰ ਰੱਖੀ ਗਈ ਉੱਕਤ ਰੈਲੀ ਵਿੱਚ 6505 ਈਟੀਟੀ ਅਧਿਆਪਕ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਗੇ।ਇਸ ਮੌਕ ਸੋਨੂ ਕਪੂਰ, ਸਾਜਨ ਫਾਜ਼ਿਲਕਾ,ਅਮਨ ਛਾਬੜਾ,ਰਵਿੰਦਰ ਜੋਧਪੁਰ, ਬਲਵਿੰਦਰ ਸਿੰਘ, ਚੰਦ ਸਿੰਘ, ਭਗਵਾਨ ਦਾਸ ,ਜੈਨੇਦਰ ਕੁਮਾਰ, ਗੁਰਪ੍ਰੀਤ ਜੌੜਾ, ਰਜਿੰਦਰ ਹਾਂਡਾ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।

ਪਹਿਲੀ ਨਵੰਬਰ ਤੋਂ ਬਦਲੇਗਾ ਸਰਕਾਰੀ ਸਕੂਲਾਂ ਦਾ ਸਮਾਂ, ਪੜ੍ਹੋ

7000 ਕੰਪਿਊਟਰ ਅਧਿਆਪਕਾਂ ਵੱਲੋਂ ਮੋਰਿੰਡਾ ਵਿਖੇ 31 ਅਕਤੂਬਰ ਨੂੰ ਕੀਤੀ ਜਾਵੇਗੀ ਸੂਬਾ ਪੱਧਰੀ ਰੋਸ ਰੈਲੀ ਵਾਲੇ ਦਿਨ ਹੀ ਸ਼ੁਰੂ ਕੀਤਾ ਜਾਵੇਗਾ ਪੱਕਾ ਮੋਰਚਾ

7000 ਕੰਪਿਊਟਰ ਅਧਿਆਪਕਾਂ ਵੱਲੋਂ ਮੋਰਿੰਡਾ ਵਿਖੇ 31 ਅਕਤੂਬਰ ਨੂੰ ਕੀਤੀ ਜਾਵੇਗੀ ਸੂਬਾ ਪੱਧਰੀ ਰੋਸ ਰੈਲੀ ਵਾਲੇ ਦਿਨ ਹੀ ਸ਼ੁਰੂ ਕੀਤਾ ਜਾਵੇਗਾ ਪੱਕਾ ਮੋਰਚਾ 

ਮੋਹਾਲੀ 29 ਅਕਤੂਬਰ
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 31 ਅਕਤੂਬਰ ਨੂੰ ਪੂਰੇ ਪੰਜਾਬ ਭਰ ਵਿੱਚੋਂ ਹਜਾਰਾਂ ਦੀ ਗਿਣਤੀ ਵਿਚ ਕੰਪਿਊਟਰ ਅਧਿਆਪਕ ਸੀ.ਐਮ. ਸਿਟੀ ਮੋਰਿੰਡਾਂ ਵਿਖੇ ਰੈਲੀ ਕਰਨਗੇ ਅਤੇ ਸੀ.ਐਮ ਹਾਊਸ ਦਾ ਘਿਰਾਉ ਕਰਨਗੇ ਅਤੇ ਇਸੇ ਦਿਨ ਸ਼ਾਮ ਨੂੰ ਮੋਰਿੰਡਾਂ ਵਿਖੇ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ। 

ਇਹ ਪੱਕਾ ਧਰਨਾ ਮੰਗਾਂ ਦੇ ਹੱਲ ਤੱਕ ਜਾਰੀ ਰਹੇਗਾ। ਕੰਪਿਊਟਰ ਅਧਿਆਪਕ ਆਪਣੀ ਸਿੱਖਿਆ ਵਿਭਾਗ ਵਿੱਚ ਮਰਜਿੰਗ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸੂਬਾ ਸਰਕਾਰ ਅਤੇ ਅਫਸਰਸ਼ਾਹੀ ਵਲੋਂ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਦਿਨੋ ਦਿਨ ਕੰਪਿਊਟਰ ਅਧਿਆਪਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਕੰਪਿਊਟਰ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । 

ਕੰਪਿਊਟਰ ਅਧਿਆਪਕਾਂ ਦੇ ਨਿਯੁਕਤੀ ਪੱਤਰਾਂ ਵਿਚ ਦਰਜ ਪੰਜਾਬ ਸਿਵਲ ਸਰਵਿਸ ਰੂਲਜ ਉਹਨਾਂ ਤੇ ਲਾਗੂ ਨਹੀਂ ਕੀਤੇ ਜਾ ਰਹੇ। ਯੂਨੀਅਨ ਆਗੂਆਂ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਿਵਲ ਸਰਵਿਸ ਰੂਲਜ ਮੁਤਾਬਿਕ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਇੰਟਰਮ ਰਿਲੀਫ, ਏ.ਸੀ.ਪੀ.ਲੀਵ ਇੰਨਕੈਸ਼ਮੈਂਟ, ਮੈਡੀਕਲ ਛੁੱਟੀਆਂ, ਸੀ.ਪੀ.ਐਫ ਆਦਿ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।ਇੱਥੇ ਇਹ ਵੀ ਜ਼ਿਕਰ ਕਰਨਾ ਜਰੂਰੀ ਹੈ ਕਿ ਪਿਛਲੇ ਸਾਲਾਂ ਦੌਰਾਨ 70 ਦੇ ਕਰੀਬ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੇ ਪਰਿਵਾਰ ਰੁਲਣ ਲਈ ਮਜ਼ਬੂਰ ਹੋ ਰਹੇ ਹਨ। ਇਹਨਾਂ ਕੰਪਿਊਟਰ ਅਧਿਆਪਕਾਂ ਦੇ ਆਸ਼ਰਿਤ ਪਰਿਵਾਰਾਂ ਨੂੰ ਨਾ ਕੋਈ ਵਿੱਤੀ ਲਾਭ ਅਤੇ ਨਾ ਹੀ ਤਰ ਦੇ ਅਧਾਰ ਤੇ ਸਰਕਾਰੀ ਨੌਕਰੀ ਦਿੱਤੀ ਗਈ । ਪਿਛਲੇ 4 ਸਾਲਾਂ ਵਿੱਚ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਹੱਲ ਕਰਨ ਦੀ ਬਜਾਏ ਲਾਰੇ ਲੱਪੇ ਹੀ ਮਿਲੇ ਹਨ। ਇਸੇ ਲੜੀ ਤਹਿਤ ਮਿਤੀ 12 ਅਕਤੂਬਰ ਅਤੇ ਮਿਤੀ 18 ਅਕਤੂਬਰ ਨੂੰ ਨਵੇਂ ਸਿੱਖਿਆ ਮੰਤਰੀ ਨਾਲ ਵੀ 2 ਪੈਨਲ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮਿਤੀ 18 ਅਕਤੂਬਰ ਨੂੰ ਚੀਫ ਸੈਕਟਰੀ ਟੂ ਸੀ.ਐਮ ਨਾਲ ਹੋਈ ਮੀਟਿੰਗ ਵਿਚ ਉਹਨਾਂ ਨੇ ਮੰਨਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਅਤੇ ਉਹਨਾਂ ਤੇ ਨਿਯੁਕਤੀ ਪੱਤਰ ਵਿਚ ਲਿਖੀਆਂ ਸ਼ਰਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਣਾ ਬਣਦਾ ਹੈ ਪਰੰਤੂ ਉਹਨਾਂ ਦੇ ਇਸ ਵਿਸ਼ਵਾਸ਼ ਦਿਵਾਉਣ ਤੋਂ ਬਾਅਦ ਵੀ ਪੰਜਾਬ ਸਰਕਾਰ ਮੰਗਾਂ ਨਹੀਂ ਮੰਨ ਰਹੀ ਹੈ, ਜਿਸ ਕਾਰਨ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਜਿਸਦੇ ਰੋਸ ਵਜੋਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ ਸਰਕਾਰ ਦੇ ਅੜੀਅਲ ਰੱਵੀਏ ਅਤੇ ਅਫਸਰਸ਼ਾਹੀ ਦੇ ਇਸ ਵਤੀਰੇ ਤੋਂ ਤੰਗ ਆ ਕੇ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾਂ ਵਿਖੇ ਸੂਬਾ ਪੱਧਰੀ ਰੋਸ ਰੈਲੀ ਅਤੇ ਪੱਕਾ ਧਰਨਾਂ ਲਾਉਣ ਦਾ ਫੈਸਲਾ ਕੀਤਾ ਗਿਆ।

 ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜਥੇਬੰਦੀ ਦੀ ਸਮੁੱਚੀ ਲੀਡਰਸ਼ਿਪ ਦੀ ਸੂਬਾ ਪੱਧਰੀ ਮੀਟਿੰਗ ਮੋਰਿੰਡਾਂ ਵਿਖੇ 27 ਅਕਤੂਬਰ ਨੂੰ ਸੱਦ ਲਈ ਗਈ ਹੈ। ਇਸ ਮੌਕੇ ਰਾਜਵਿੰਦਰ ਲਾਖਾ, ਗੁਰਜੀਤ ਸਿੰਘ, ਸਚਿਨ , ਸੁਰਿੰਦਰ ਸ਼ਹਿਜਲ, ਲਖਵਿੰਦਰ ,ਰਮਨ ਕੁਮਾਰ, ਸੁਖਵਿੰਦਰ, ਵਰਿੰਦਰ, ਸ਼ਮਾ,ਹਰਮਨ , ਰਣਜੀਤ, ਹਰਜਿੰਦਰ ਕੌਰ, ਸੋਨੀਆ ਹਾਜ਼ਰ ਸਨ।

ਪੰਜਾਬ ਸਰਕਾਰ ਵੱਲੋਂ ਇਸ ਅਧਿਆਪਕ ਜਥੇਬੰਦੀ ਨਾਲ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਅੱਜ

 

PUNJAB CABINET MEETING ; ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਨਿਸ਼ਚਿਤ, ਹੋ ਸਕਦੇ ਅਹਿਮ ਫੈਸਲੇ

 

ਫੇਸਬੁੱਕ ਨੇ ਬਦਲਿਆ ਆਪਣਾ ਨਾਂ , ਹੁਣ ਕੰਪਨੀ ਦਾ ਨਾਂਮ ਹੋਵੇਗਾ Meta


 ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਆਪਣਾ ਨਾਂ ਬਦਲ ਲਿਆ ਹੈ। ਹੁਣ ਤੋਂ ਦੁਨੀਆ ਫੇਸਬੁੱਕ ਨੂੰ 'ਮੇਟਾ' ਵਜੋਂ ਜਾਣੇਗੀ। ਸੰਸਥਾਪਕ ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਇਕ ਬੈਠਕ ਦੌਰਾਨ ਇਹ ਐਲਾਨ ਕੀਤਾ। ਫੇਸਬੁੱਕ ਦਾ ਨਾਂ ਬਦਲਣ ਦੀ ਗੱਲ ਕਾਫੀ ਸਮੇਂ ਤੋਂ ਚੱਲ ਰਹੀ ਸੀ। ਹੁਣ ਉਹੀ ਪ੍ਰਕਿਰਿਆ ਪੂਰੀ ਹੋ ਗਈ ਹੈ ਅਤੇ ਫੇਸਬੁੱਕ ਦਾ ਨਵਾਂ ਨਾਂ ਬਦਲ ਕੇ 'ਮੇਟਾ' ਕਰ ਦਿੱਤਾ ਗਿਆ ਹੈ।


ਫੇਸਬੁੱਕ ਨੇ ਆਪਣਾ ਨਾਮ ਬਦਲ ਕੇ "ਮੇਟਾ" ਕਰ ਦਿੱਤਾ ਹੈ


ਲੰਬੀ ਚਰਚਾ, ਮਾਰਕ ਜ਼ੁਕਰਬਰਗ ਨੇ ਐਲਾਨ ਕੀਤਾ


ਮੈਟਾਵਰਸ ਨਾਲ ਇੱਕ ਸੰਸਾਰ ਬਣਾਉਣ 'ਤੇ ਜ਼ੋਰ

ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਆਪਣਾ ਨਾਂ ਬਦਲ ਲਿਆ ਹੈ। ਹੁਣ ਤੋਂ ਦੁਨੀਆ ਫੇਸਬੁੱਕ ਨੂੰ 'ਮੇਟਾ' ਵਜੋਂ ਜਾਣੇਗੀ। ਸੰਸਥਾਪਕ ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਇਕ ਬੈਠਕ ਦੌਰਾਨ ਇਹ ਐਲਾਨ ਕੀਤਾ। ਫੇਸਬੁੱਕ ਦਾ ਨਾਂ ਬਦਲਣ ਦੀ ਗੱਲ ਕਾਫੀ ਸਮੇਂ ਤੋਂ ਚੱਲ ਰਹੀ ਸੀ। ਹੁਣ ਉਹੀ ਪ੍ਰਕਿਰਿਆ ਪੂਰੀ ਹੋ ਗਈ ਹੈ ਅਤੇ ਫੇਸਬੁੱਕ ਦਾ ਨਵਾਂ ਨਾਂ ਬਦਲ ਕੇ 'ਮੇਟਾ' ਕਰ ਦਿੱਤਾ ਗਿਆ ਹੈ।


ਫੇਸਬੁੱਕ ਨੇ ਆਪਣਾ ਨਾਂ ਬਦਲ ਲਿਆ ਹੈ


ਮਾਰਕ ਜ਼ੁਕਰਬਰਗ ਲੰਬੇ ਸਮੇਂ ਤੋਂ ਆਪਣੀ ਸੋਸ਼ਲ ਮੀਡੀਆ ਕੰਪਨੀ ਨੂੰ ਰੀਬ੍ਰਾਂਡ ਕਰਨਾ ਚਾਹੁੰਦੇ ਹਨ। ਉਹ ਇਸ ਨੂੰ ਪੂਰੀ ਤਰ੍ਹਾਂ ਵੱਖਰੀ ਪਛਾਣ ਦੇਣਾ ਚਾਹੁੰਦੇ ਹਨ, ਜਿੱਥੇ ਫੇਸਬੁੱਕ ਨੂੰ ਸਿਰਫ਼ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਵਜੋਂ ਨਹੀਂ ਦੇਖਿਆ ਜਾਂਦਾ ਹੈ। ਹੁਣ ਉਸੇ ਦਿਸ਼ਾ ਵੱਲ ਵਧਦੇ ਹੋਏ ਫੇਸਬੁੱਕ ਦਾ ਨਾਂ ਬਦਲ ਕੇ ਮੇਟਾ ਕਰ ਦਿੱਤਾ ਗਿਆ ਹੈ। ਕੰਪਨੀ ਦਾ ਫੋਕਸ ਹੁਣ ਇੱਕ ਮੈਟਾਵਰਸ ਬਣਾਉਣ 'ਤੇ ਹੈ, ਜਿਸ ਰਾਹੀਂ ਇੱਕ ਵਰਚੁਅਲ ਸੰਸਾਰ ਸ਼ੁਰੂ ਕੀਤਾ ਜਾ ਸਕਦਾ ਹੈ ਜਿੱਥੇ ਟ੍ਰਾਂਸਫਰ ਅਤੇ ਸੰਚਾਰ ਲਈ ਵੱਖ-ਵੱਖ ਟੂਲ ਵਰਤੇ ਜਾ ਸਕਦੇ ਹਨ।

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਸੇਵਾ ਵਿੱਚ ਅਗਲੇ ਤਿੰਨ ਸਾਲਾਂ ਲਈ ਵਾਧਾ

 


ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਸੇਵਾ ਵਿੱਚ ਅਗਲੇ ਤਿੰਨ ਸਾਲਾਂ ਲਈ ਵਾਧਾ ਹੋਇਆ ਹੈ। ਉਹ ਭਾਜਪਾ ਦੀ ਮੌਜੂਦਾ ਸਰਕਾਰ ਵਿੱਚ ਪਹਿਲੇ ਗਵਰਨਰ ਹਨ, ਜਿਨ੍ਹਾਂ ਨੂੰ ਇਸ ਅਹੁਦੇ ਵਿੱਚ ਵਾਧਾ ਮਿਲਿਆ ਹੈ। ਇਸ ਤੋਂ ਪਹਿਲਾਂ ਦੇ ਗਵਰਨਰਾਂ ਨੇ ਜਾਂ ਤਾਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜਾਂ ਉਹ ਅਕਾਦਮਿਕ ਵਜੋਂ ਆਪਣੀ ਸੇਵਾ 'ਤੇ ਵਾਪਸ ਚਲੇ ਗਏ ਹਨ।

ਨਗਰ ਪੰਚਾਇਤ, ਬਿਲਗਾ ( ਜਲੰਧਰ) ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 

ਕਾਨੂੰਗੋ ਭਰਤੀ: ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਫਾਈਨਲ ANSWER KEY ਅਤੇ ਨਤੀਜਾ ਜਾਰੀ , ਦੇਖੋ ਇਥੇ

 ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਕਾਨੂੰਗੋ ਭਰਤੀ ਲਈ ਫਾਈਨਲ ANSWER KEY ਅਤੇ ਨਤੀਜਾ ਜਾਰੀ  ਕਰ ਦਿੱਤਾ ਹੈ। ਫਾਈਨਲ ਨਤੀਜਾ ਅਤੇ ANSWER KEY   ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਡਾਊਨਲੋਡ ਕਰੋ।Final Answer key and Result of written examination conducted for the post of Election Kanugo on dated 23/09/2021 in reference to Advt. No. 10/2021  announced by Pssb


Download answer key set wise here

SET - A

SET - B

SET - C

SET - D

To download final result click here

RESULT


RECENT UPDATES

Today's Highlight