Tuesday, 26 October 2021

ਪੰਜਾਬ 'ਚ ਪਟਾਖੇ ਬਣਾਉਣ ਅਤੇ ਵਿਕਰੀ ਤੇ ਲੱਗੀ ਪਾਬੰਦੀ

 

ਐੱਚਟੀ,ਸੀਐੱਚਟੀ,ਬੀਈਪੀਓ ਦੀਆਂ ਪ੍ਰਮੋਸ਼ਨਾਂ ਕਰਕੇ ਅਧਿਆਪਕਾਂ ਨੂੰ ਦਿੱਤਾ ਜਾਵੇਗਾ ਦੀਵਾਲੀ ਦਾ ਤੋਹਫ਼ਾ- ਡੀਪੀਆਈ (ਐਲੀ. ਸਿੱਖਿਆ)

 ਐਲੀਮੈਂਟਰੀ ਟੀਚਰਜ਼ ਯੂਨੀਅਨ(ਰਜਿ) ਦੀ ਦੋਵਾਂ ਡੀਪੀਆਈ ਨਾਲ ਹੋਈ ਮੀਟਿੰਗ

  


ਐੱਚਟੀ,ਸੀਐੱਚਟੀ,ਬੀਈਪੀਓ ਦੀਆਂ ਪ੍ਰਮੋਸ਼ਨਾਂ ਕਰਕੇ ਅਧਿਆਪਕਾਂ ਨੂੰ ਦਿੱਤਾ ਜਾਵੇਗਾ ਦੀਵਾਲੀ ਦਾ ਤੋਹਫ਼ਾ- ਡੀਪੀਆਈ (ਐਲੀ. ਸਿੱਖਿਆ)  ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਜਲਦ ਕਰਨ ਦਾ ਡੀਪੀਆਈ ਸੈਕੰਡਰੀ ਨੇ ਦਿੱਤਾ ਭਰੋਸਾ  


ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ)ਪੰਜਾਬ ਦੀ ਅੱਜ ਦੋਵੇ ਡੀਪੀਆਈ ਮੈਡਮ ਹਰਿੰਦਰ ਕੌਰ ਡੀ ਪੀ ਆਈ ਐਲੀਮੈਂਟਰੀ ਸੁਖਜੀਤ ਸਿੰਘ ਡੀਪੀਆਈ(ਸੈਕੰਡਰੀ) ਨਾਲ ਮੀਟਿੰਗ ਹੋਈ। ਪ੍ਰਮੋਸ਼ਨ ਅਤੇ ਹੋਰ ਅਹਿਮ ਮੁੱਦੇ ਨੂੰ ਲੈ ਕੇ ਮੀਟਿੰਗਾਂ ਹੋਈਆਂ।ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਨੇ ਅਧਿਆਪਕ ਵਰਗ ਦੇ ਰੋਸ਼ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਵਿਭਾਗ ਵੱਲੋਂ 25 ਅਕਤੂਬਰ ਦਾ ਪ੍ਰਮੋਸ਼ਨਾਂ ਕਰਨ ਦਾ ਸਮਾਂ ਲੰਘ ਚੁੱਕਿਆ ਹੈ ਪਰ ਆਰਡਰ ਨਹੀਂ ਹੋਏ ਇਸ ਸੰਬੰਧੀ ਕੋਈ ਠੋਸ ਫੈਸਲਾ ਲਿਆ ਜਾਵੇ। ਮੀਟਿੰਗ ਵਿੱਚ ਡੀਪੀਆਈ ਐਲੀਮੈਂਟਰੀ ਨੇ ਦੱਸਿਆ ਕਿ ਪ੍ਰਾਇਮਰੀ ਪੱਧਰ ਦੀਆਂ ਹਰ ਤਰ੍ਹਾਂ ਦੀਆਂ ਪ੍ਰਮੋਸ਼ਨਾਂ ਦੇ ਪ੍ਰੋਸੈੱਸ ਨੂੰ ਜਲਦ ਸਿਰੇ ਚੜ੍ਹਨ ਦਾ ਫ਼ੈਸਲਾ ਲਿਆ ਹੋਇਆ ਹੈ ।ਐਲੀਮੈਂਟਰੀ ਟੀਚਰ ਯੂਨੀਅਨ ਦੀ ਮੀਟਿੰਗ ਵਿਚ ਅੱਜ ਡੀਪੀਆਈ ਨੇ ਦੱਸਿਆ ਕਿ ਅੱਜ ਸਾਰੇ ਡੀਈਓਜ਼ ਦੀ ਯੂਮ ਮੀਟਿੰਗ ਬੁਲਾ ਕੇ ਹੈੱਡਟੀਚਰ ਦੀਆਂ ਪ੍ਰਮੋਸ਼ਨਾਂ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਡੀਪੀਆਈ ਮੈਡਮ ਨੇ ਦੱਸਿਆ ਕਿ ਰਹਿੰਦੇ ਜ਼ਿਲ੍ਹਿਆਂ ਦੇ ਰੋਸਟਰ ਪਾਸ ਕਰਵਾਉਣ ਲਈ ਭਲਾਈ ਵਿਭਾਗ ਨਾਲ ਲਗਾਤਾਰ ਸੰਪਰਕ ਜਾਰੀ ਹੈ।ਰਹਿੰਦੇ ਸਾਰੇ ਜਿਲਿਆਂ ਦੇ ਰੋਸਟਰ ਅੱਜਕਲ੍ਹ ਵਿਚ ਪਾਸ ਕਰਵਾ ਦਿੱਤੇ ਜਾਣਗੇ।ਮੈਡਮ ਡੀਪੀਆਈ ਨੇ ਕਿਹਾ ਦੀਵਾਲੀ ਤੋਂ ਪਹਿਲਾਂ- ਪਹਿਲਾਂ ਪ੍ਰਮੋਸ਼ਨਾਂ ਕਰਕੇ ਅਧਿਆਪਕਾਂ ਨੂੰ ਵਿਭਾਗ ਵੱਲੋਂ ਦੀਵਾਲੀ ਦਾ ਤੋਹਫਾ ਦਿੱਤਾ ਜਾਵੇਗਾ।ਜ਼ਿਲ੍ਹਾ ਪ੍ਰੀਸ਼ਦ ਦੇ ਅਧਿਆਪਕਾਂ ਦੇ ਬਕਾਇਆਂ ਸਬੰਧੀ ਡੀਪੀਆਈ ਐਲੀਮੈਂਟਰੀ ਨੇ ਦੱਸਿਆ ਕਿ ਅਧਿਆਪਕਾਂ ਦੇ ਬਕਾਇਆ ਦੀ ਅਦਾਇਗੀ ਸੰਬੰਧੀ ਵਿਭਾਗ ਵੱਲੋਂ ਵਿੱਤ ਵਿਭਾਗ ਦੇ ਸਕੱਤਰ ਨਾਲ ਮੀਟਿੰਗ ਦਾ ਸਮਾਂ ਮੰਗ ਲਿਆ ਗਿਆ ਹੈ।ਇਸ ਤੋਂ ਇਲਾਵਾ ਹੈੱਡ ਟੀਚਰਜ਼ ਦੀਆਂ 1904 ਪੋਸਟਾਂ ਨੂੰ ਬਹਾਲ ਕਰਵਾਉਣ ਲਈ ਵਿੱਤ ਵਿਭਾਗ ਕੋਲੋਂ ਜਲਦ ਫਾਈਲ ਪ੍ਰਵਾਨ ਕਰਵਾਉਣ ਲਈ ਪ੍ਰੋਸੈਸ ਚੱਲ ਰਿਹਾ ਹੈ, ਸੈਂਟਰ ਪੱਧਰ ਤੇ ਡਾਟਾ ਐਂਟਰੀ ਆਪ੍ਰੇਟਰ ਦੇਣ,ਸਕੂਲਾਂ ਵਿੱਚ ਸਫਾਈ ਸੇਵਕਾਂ ਅਤੇ ਹੋਰ ਮੰਗਾਂ ਭਰੋਸਾ ਦਿੱਤਾ।ਸੁਖਜੀਤਪਾਲ ਸਿੰਘ ਡੀਪੀਆਈ ਸੈਕੰਡਰੀ ਵੱਲੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਦੀ ਚੱਲ ਰਹੀ ਪ੍ਰਕਿਰਿਆ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਬਹੁਤ ਜਲਦ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾ ਰਹੀਆਂ ਹਨ ।ਅੱਜ ਦੀ ਮੀਟਿੰਗ ਵਿੱਚ ਹਰਜਿੰਦਰਪਾਲ ਸਿੰਘ ਪੰਨੂ,ਸਤਵੀਰ ਸਿੰਘ ਰੌਣੀ,ਗੁਰਿੰਦਰ ਸਿੰਘ ਘੁੱਕੇਵਾਲੀ,ਸਤਬੀਰ ਸਿੰਘ ਬੋਪਾਰਾਏ,ਜਗਨੰਦਨ ਸਿੰਘ ਫ਼ਾਜ਼ਿਲਕਾ,ਅਸੋਕ ਸਰਾਰੀ,ਜਤਿੰਦਰ ਸਿੰਘ ਲਾਵੇਂ ,ਜਗਰੂਪ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਭੱਟੀਆਂ ,ਜਨਕ ਰਾਜ ਤੇ ਕਈ ਹੋਰ ਆਗੂ ਹਾਜ਼ਰ ਸਨ।

ਸਿੱਖਿਆ ਮੰਤਰੀ ਵੱਲੋਂ 12ਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਸ਼ਰਮਾ ਵੱਲੋਂ ਵਿਗਿਆਨਕ ਕਲਪਨਾ ਬਾਰੇ ਲਿਖਿਆ ਨਾਵਲ ਰਿਲੀਜ਼*ਹੁਨਰ ਦੀ ਕੋਈ ਉਮਰ ਨਹੀਂ ਹੁੰਦੀ: ਪਰਗਟ ਸਿੰਘ*


*ਸਿੱਖਿਆ ਮੰਤਰੀ ਵੱਲੋਂ 12ਵੀਂ ਜਮਾਤ ਦੀ ਵਿਦਿਆਰਥਣ ਖੁਸ਼ੀ ਸ਼ਰਮਾ ਵੱਲੋਂ ਵਿਗਿਆਨਕ ਕਲਪਨਾ ਬਾਰੇ ਲਿਖਿਆ ਨਾਵਲ ਰਿਲੀਜ਼*


ਚੰਡੀਗੜ੍ਹ, 26 ਅਕਤੂਬਰ( ਚਾਨੀ)


ਹੁਨਰ ਦੀ ਕੋਈ ਉਮਰ ਨਹੀਂ ਹੁੰਦੀ।ਇਹ ਇੱਕ ਵਿਅਕਤੀ ਦੇ ਅੰਦਰੋਂ ਪੈਦਾ ਹੁੰਦਾ ਹੈ ਅਤੇ ਸਖ਼ਤ ਮਿਹਨਤ ਨਾਲ ਇਸ ਵਿੱਚ ਨਿਖ਼ਾਰ ਆਉਂਦਾ ਰਹਿੰਦਾ ਹੈ। ਅਜਿਹੀ ਇੱਕ ਮਿਸਾਲ ਖੁਸ਼ੀ ਸ਼ਰਮਾ ਨੇ ਕਾਇਮ ਕੀਤੀ ਹੈ ਜਿਸ ਨੇ ਦਿ ਮਿਸਿੰਗ ਪ੍ਰੋਫੇਸੀ- ਰਾਈਜ਼ ਆਫ਼ ਦਿ ਬਲੂ ਫੀਨਿਕਸ ਨਾਮ ਦੀ ਇੱਕ ਕਿਤਾਬ ਲਿਖੀ ਹੈ।


ਨੌਜਵਾਨ ਲੇਖਿਕਾ, ਖੁਸ਼ੀ ਸ਼ਰਮਾ ਦੁਆਰਾ ਲਿਖੀ ਗਈ ‘ਦਿ ਮਿਸਿੰਗ ਪ੍ਰੋਫੇਸੀ- ਰਾਈਜ਼ ਆੱਫ ਦਾ ਬਲੂ ਫੀਨਿਕਸ’ ਨਾਮ ਦੀ ਕਿਤਾਬ ਅੱਜਇੱਥੇ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੇ ਸਿੱਖਿਆ, ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪਰਗਟ ਸਿੰਘ ਵੱਲੋਂ ਰਿਲੀਜ਼ ਕੀਤੀ ਗਈ।


ਸ ਪਰਗਟ ਸਿੰਘ ਨੇ ਕਿਹਾ ਕਿ ਜਿੰਨਾ ਬਦਲਾਅ 100 ਸਾਲਾਂ ਵਿੱਚ ਨਹੀਂ ਆਇਆ, ਉਨਾ ਪਿਛਲੇ 15-20 ਸਾਲਾਂ ਵਿੱਚ ਹੋਇਆ।ਉਨ੍ਹਾਂ ਕਿਹਾ ਕਿ ਅੱਜ ਦੇ ਬੱਚੇ ਬਹੁਤ ਹੁਨਰਮੰਦ ਹੈ ਜਿਸ ਦੀ ਉਦਾਹਰਨ ਨੌਜਵਾਨ ਲੇਖਿਕਾ ਖੁਸ਼ੀ ਹੈ।


ਖੁਸ਼ੀ ਸ਼ਰਮਾ ਕਾਰਮਲ ਕਾਨਵੈਂਟ ਸਕੂਲ, ਚੰਡੀਗੜ੍ਹ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਖੁਸ਼ੀ ਸ਼ਰਮਾ ਸਕੁਐਸ਼ ਵਿੱਚ ਦੋ ਵਾਰ ਰਾਸ਼ਟਰੀ ਮੈਡਲ ਜੇਤੂ ਹੈ। ਉਹ ਇੱਕ ਪਿਆਨੋਵਾਦਕ ਹੈ ਅਤੇ ਇੱਕ ਕੱਥਕ ਡਾਂਸਰ ਵੀ ਹੈ, ਉਸਨੇ ਇਸ ਭਾਰਤੀ ਕਲਾਸੀਕਲ ਨਾਚ ਰੂਪ ਵਿੱਚ ਕੁਝ ਪ੍ਰਦਰਸ਼ਨ ਕੀਤੇ ਹਨ। ਖੁਸ਼ੀ ਦੀਆਂ ਸਮਾਜ ਲਈ ਦਿੱਤੀਆਂ ਗਈਆਂ ਸੇਵਾਵਾਂ ਨੂੰ ਚੰਗੀ ਤਰ੍ਹਾਂ ਮਾਨਤਾ ਦਿੱਤੀ ਗਈ ਹੈ ਅਤੇ ਕੂੜੇ ਨੂੰ ਵੱਖ-ਵੱਖ ਕਰਨ ਲਈ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਦੀ ਅਗਵਾਈ ਕਰਨ ਲਈ ਉਸ ਨੂੰ ਸਨਮਾਨਤ ਕੀਤਾ ਗਿਆ ਹੈ। ਉਹ ਸਭ ਤੋਂ ਛੋਟੀ ਈਸ਼ਾ ਯੋਗਾ ਅਧਿਆਪਕ ਵੀ ਹੈ, ਜਿਸਨੇ ਗਿਆਰਾਂ ਸਾਲ ਦੀ ਉਮਰ ਵਿੱਚ ਯੋਗਾ ਸ਼ੁਰੂ ਕੀਤਾ ਸੀ।


ਕੋਵਿਡ ਮਹਾਂਮਾਰੀ ਦੇ ਦੌਰਾਨ, ਖਾਸ ਤੌਰ 'ਤੇ ਲੌਕਡਾਊਨ ਦੀ ਮਿਆਦ, ਜਦੋਂ ਕਿ ਉਸਦੀ ਉਮਰ ਦੇ ਜ਼ਿਆਦਾਤਰ ਵਿਦਿਆਰਥੀ ਮਨੋਰੰਜਕ ਗਤੀਵਿਧੀਆਂ ਵਿੱਚ ਰੁੱਝੇ ਹੋਏ ਹੋ ਸਕਦੇ ਹਨ, ਇਹ ਖੋਜ ਉਤਸ਼ਾਹੀ ਲਗਨ ਨਾਲ ਕੋਵਿਡ 19 ਦੀ ਪ੍ਰਗਤੀ ਦਾ ਮਾਡਲ ਬਣਾ ਰਹੀ ਸੀ,ਉਸਦੀ ਤਿਆਰੀ ਦਾ ਮੁਲਾਂਕਣ ਕਰ ਰਹੀ ਸੀ ਅਤੇ ਆਪਣੇ ਬਲੌਗ, blogwithkhushi.co.in 'ਤੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਲੇਖ ਪੋਸਟ ਕਰ ਰਹੀ ਸੀ। ਇਹ ਉਦੋਂ ਸੀ ਜਦੋਂ ਉਸਨੇ ਆਪਣਾ ਪਹਿਲਾ ਸਾਇ-ਫਾਈ ਨਾਵਲ ਪੂਰਾ ਕਰਨਾ ਸ਼ੁਰੂ ਕਰ ਦਿੱਤਾ।


ਆਪਣੀ ਕਿਤਾਬ ਬਾਰੇ ਬੋਲਦਿਆਂ ਖੁਸ਼ੀ ਨੇ ਦੱਸਿਆ ਕਿ ਸਾਇ-ਫਾਈ ਥ੍ਰਿਲਰ ਵਿੱਚ ਮੁੱਖ ਭੂਮਿਕਾ ਵਿੱਚ ਇਕ ਮਹਿਲਾ ਪਾਤਰ ਐਂਬਰ ਹਾਰਟ ਹੈ, ਜੋ ਹਿੰਮਤ, ਦ੍ਰਿੜਤਾ, ਲਗਨ, ਟੀਮ ਵਰਕ ਅਤੇ ਲੀਡਰਸ਼ਿਪ ਦਾ ਪ੍ਰਤੀਕ ਹੈ; ਇਹ ਉਹ ਗੁਣ ਹਨ ਜਿਨ੍ਹਾਂ ਨੂੰ ਖੁਸ਼ੀ ਆਪਣੇ ਵਜੋਂ ਪਛਾਣਦੀ ਹੈ।ਐਂਬਰ ਹਾਰਟ ਆਪਣੇ ਪਿਆਰੇ ਨਿੱਕਲੌਸ ਨੂੰ ਵਾਪਸ ਲਿਆਉਣ ਦਾ ਰਸਤਾ ਲੱਭਣ ਲਈ ਤਿੰਨ ਸਦੀਆਂ ਤੋਂ ਬ੍ਰਹਿਮੰਡ ਵਿੱਚ ਭਟਕ ਰਹੀ ਹੈ।


ਕਹਾਣੀ ਵਿਚ ਸਸਪੈਂਸ ਜੋੜਦੇ ਹੋਏ ਲੇਖਿਕਾ ਕਹਿੰਦੀ ਹੈ ਕਿ ਜਦੋਂ ਐਂਬਰ ਆਪਣੇ ਪਿਆਰੇ ਦੀ ਭਾਲ ਵਿਚ ਰੁੱਝੀ ਹੋਈ ਹੈ, ਤਾਂ ਉਸ ਦੇ ਗ੍ਰਹਿ ਸੋਲਾਰਿਸ 'ਤੇ ਮੁਸੀਬਤਾਂ ਪੈਦਾ ਹੋ ਰਹੀਆਂ ਹਨ ਜਿਸ ਨਾਲ ਦੁਸ਼ਟ ਤਾਕਤਾਂ ਇਸ ਨੂੰ ਜਿੱਤਣ ਦੀ ਧਮਕੀ ਦੇ ਰਹੀਆਂ ਹਨ। ਕੀ ਐਂਬਰ ਹਾਰਟ ਆਪਣੇ ਗ੍ਰਹਿ ਨੂੰ ਬਚਾਉਣ ਦੀ ਚੋਣ ਕਰੇਗੀ ਜਾਂ ਆਪਣੇ ਪਿਆਰੇ ਨੂੰ ਬਚਾਉਣ ਦੀ ਚੋਣ ਕਰੇਗੀ?


ਇਸ ਬਾਰੇ ਹੋਰ ਜਾਣਨ ਲਈ ਤੁਹਾਨੂੰ ਕਿਤਾਬ ਨੂੰ ਪੜ੍ਹਨਾ ਪਵੇਗਾ I

ਕਿਤਾਬ ਸਾਰੇ ਪ੍ਰਮੁੱਖ ਬੁੱਕ ਸਟੋਰਾਂ ਵਿੱਚ ਉਪਲਬਧ ਹੈ। ਕੋਈ ਵੀ ਇਸ ਨੂੰ ਐਮਾਜੌਨ 'ਤੇ ਔਨਲਾਈਨ ਵੀ ਮੰਗਵਾ ਸਕਦਾ ਹੈ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਲੇਖਿਕਾ ਦੇ ਪਰਿਵਾਰਕ ਮੈਂਬਰ ਆਨੰਦ ਗਰਗ, ਰਾਧਾ ਗਰਗ, ਅਜੋਏ ਸ਼ਰਮਾ ਤੇ ਭਾਵਨਾ ਗਰਗ ਤੋਂ ਇਲਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਗੁਰਪ੍ਰੀਤ ਸਿੰਘ ਜੀਪੀ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਸਿਵਲ ਅਧਿਕਾਰੀ ਕੇ ਸਿਵਾ ਪ੍ਰਸਾਦ, ਤੇਜਵੀਰ ਸਿੰਘ, ਨੀਲ ਕੰਠ ਅਵਾਹਡ, ਏ ਐਸ਼ ਮੁਗ਼ਲਾਣੀ, ਡੀ ਕੇ ਤਿਵਾੜੀ, ਪਰਦੀਪ ਅੱਗਰਵਾਲ, ਗੁਰਪ੍ਰੀਤ ਕੌਰ ਸਪਰਾ, ਪਰਮਿੰਦਰ ਪਾਲ ਸਿੰਘ ਤੇ ਸੁਖਜੀਤ ਪਾਲ ਸਿੰਘ ਹਾਜ਼ਰ ਸਨ।

———— 

ਜ਼ਿਲੇ ਵਿਚ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਹਨ ਅਹਿਮ ਉਪਰਾਲੇ-ਵਿਸ਼ੇਸ਼ ਸਾਰੰਗਲ

 ਜ਼ਿਲੇ ਵਿਚ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਹਨ ਅਹਿਮ ਉਪਰਾਲੇ-ਵਿਸ਼ੇਸ਼ ਸਾਰੰਗਲ

*ਕਿਹਾ, ਸਨਅਤਕਾਰਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੋਣਗੀਆਂ ਹੱਲ 

*ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਤਹਿਤ ਜ਼ਿਲਾ ਪੱਧਰੀ ਸਮਾਗਮ

*ਜ਼ਿਲੇ ਦੇ ਨਾਮੀ ਸਨਅਤਕਾਰਾਂ ਅਤੇ ਕੰਪਨੀਆਂ ਨੇ ਕੀਤੀ ਸ਼ਿਰਕਤ 

ਨਵਾਂਸ਼ਹਿਰ, 26 ਅਕਤੂਬਰ :

  ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2021 ਤਹਿਤ ਅੱਜ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਜ਼ਿਲਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜ਼ਿਲੇ ਦੇ ਨਾਮੀ ਸਨਅਤਕਾਰਾਂ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਅਤੇ ਸਨਅਤ ਪੱਖੀ ਮਾਹੌਲ ਸਿਰਜਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਵੱਖ-ਵੱਖ ਇੰਡਸਟਰੀਆਂ ਸਥਾਪਿਤ ਕਰਨ ਲਈ ਵਿਸ਼ੇਸ਼ ਛੋਟਾਂ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਪੱਖੀ ਮਾਹੌਲ ਸਿਰਜਿਆ ਗਿਆ ਹੈ, ਜਿਸ ਤਹਿਤ ਸਿੰਗਲ ਵਿੰਡੋ ਸਿਸਟਮ ਅਤੇ ਆਨਲਾਈਨ ਪ੍ਰਕਿਰਿਆ ਰਾਹੀਂ ਉਦਯੋਗਾਂ ਸਬੰਧੀ ਸਾਰੇ ਕੰਮ ਨਿਪਟਾਏ ਜਾ ਰਹੇ ਹਨ। ਇਸ ਦੌਰਾਨ ਉਨਾਂ ਸਨਅਤਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਸੁਣੀਆਂ ਅਤੇ ਵਿਸ਼ਵਾਸ ਦਿਵਾਇਆ ਕਿ ਉਨਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਇਸ ਦੌਰਾਨ ਉਨਾਂ ਇੰਡਸਟਰੀ ਨੂੰ ਪ੍ਰਫੁਲਿੱਤ ਕਰਨ ਲਈ ਸਨਅਤਕਾਰਾਂ ਤੋਂ ਸੁਝਾਅ ਵੀ ਲਏ ਅਤੇ ਇਨਾਂ ’ਤੇ ਅਮਲ ਦਾ ਭਰੋਸਾ ਦਿਵਾਇਆ। 

  ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸਮੇਤ ਸਮੂਹ ਸਨਅਤਕਾਰਾਂ ਅਤੇ ਅਧਿਕਾਰੀਆਂ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2021 ਦੇ ਰਾਜ ਪੱਧਰੀ ਸਮਾਗਮ ਦੇ ਪਲੇਨਰੀ ਸੈਸ਼ਨ ਵਿਚ ਆਨਲਾਈਨ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਨਅਤ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਦੇ ਨਾਮੀ ਸਨਅਤਕਾਰਾਂ ਦੇ ਵਿਚਾਰ ਸੁਣੇ। 

  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅਰਸ਼ਜੀਤ ਸਿੰਘ, ਡਿਪਟੀ ਡਾਇਰੈਕਟਰ ਫੈਕਟਰੀਜ਼ ਇੰਜ. ਜਗਜੀਤ ਸਿੰਘ, ਲੇਬਰ ਇਨਫੋਰਸਮੈਂਟ ਅਫ਼ਸਰ ਰਣਦੀਪ ਸਿੰਘ ਸਿੱਧੂ ਤੋਂ ਇਲਾਵਾ ਸਨਅਤਕਾਰ ਰਾਜਪਾਲ ਸਿੰਘ ਗਾਂਧੀ, ਗੁਰਚਰਨ ਅਰੋੜਾ, ਜੀ. ਐਸ ਬੱਗਾ, ਐਚ. ਆਰ ਭਾਰਦਵਾਜ, ਸ਼ਿਵ ਚਰਨ, ਬੀ. ਆਰ ਗੁਲਸ਼ਨ, ਸੁਰਿੰਦਰ ਤੁਰਾਨ, ਸੁਰਜੀਤ ਚੇਚੀ, ਯਸ਼ਪਾਲ, ਡਾ. ਰਾਜਨ, ਸੌਰਵ ਤਨੇਜਾ, ਗੌਰਵ ਤਨੇਜਾ, ਪਰਦੀਪ ਸ਼ਾਰਦਾ, ਸ਼ਿਵ, ਰਮਨ ਕੁਮਾਰ, ਅਮਿਤ ਜੈਨ, ਦਲਬੀਰ ਸਿੰਘ, ਸੰਦੀਪ ਕੁਮਾਰ, ਜਸਵਿੰਦਰ ਸਿੰਘ ਅਤੇ ਰਾਜੇਸ਼ ਤੋਂ ਇਲਾਵਾ ਹੋਰ ਸਨਅਤਕਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਤਹਿਤ ਜ਼ਿਲਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅਰਸ਼ਜੀਤ ਸਿੰਘ ਤੇ ਹੋਰ।


  - 

ਕਿਸਾਨ ਆਗੂਆਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਗ੍ਰਿਫਤਾਰੀ ਮੰਗੀ

 ਕਿਸਾਨ ਆਗੂਆਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਗ੍ਰਿਫਤਾਰੀ ਮੰਗੀ

-ਪੰਜਾਬ ਸਰਕਾਰ ਕੋਲੋਂ ਕੀਤੀ ਤਬਾਹ ਫਸਲਾਂ ਦੇ ਮੁਆਵਜੇ ਦੀ ਮੰਗ

ਨਵਾਸ਼ਹਿਰ 26 ਅਕਤੂਬਰ (

                ) ਅੱਜ ਸੰਯੁਕਤ ਕਿਸਾਨ ਮੋਰਚਾ ਜਿਲਾ ਨਵਾਸ਼ਹਿਰ ਵਲੋਂ ਜਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਨ,ਉਸ ਵਿਰੁੱਧ 120 ਬੀ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰਨ ਅਤੇ ਪੰਜਾਬ ਵਿਚ ਮੀਂਹ ਅਤੇ ਗੜਿਆਂ ਨਾਲ ਹੋਏ ਝੋਨੇ, ਆਲੂਆਂ, ਮਟਰਾਂ ਅਤੇ ਹੋਰ ਫਸਲਾਂ ਦਾ ਮੁਆਵਜਾ ਦੇਣ ਦੀ ਮੰਗ ਕੀਤੀ ਗਈ।ਇਸਤੋਂ ਪਹਿਲਾਂ ਰਿਲਾਇੰਸ ਦੇ ਮੌਲ ਅੱਗੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਹਰਮੇਸ਼ ਸਿੰਘ ਢੇਸੀ, ਸੁਰਿੰਦਰ ਸਿੰਘ ਬੈਂਸ, ਤਰਸੇਮ ਸਿੰਘ ਬੈਂਸ, ਬੂਟਾ ਸਿੰਘ ਮਹਿਮੂਦ ਪੁਰ,ਗੁਰਟੇਕ ਸਿੰਘ, ਮਲਕੀਤ ਸਿੰਘ, ਰਾਣਾ ਸਿੰਘ ਹਿਆਲਾ,ਸੁਤੰਤਰ ਕੁਮਾਰ, ਮੁਕੰਦ ਲਾਲ ਅਤੇ ਸਤਨਾਮ ਸਿੰਘ ਗੁਲਾਟੀ ਨੇ ਕਿਹਾ ਕਿ ਲਖੀਮਪੁਰ ਖੇਰੀ ਵਿਚ ਗੱਡੀ ਹੇਠਾਂ ਕੁਚਲਕੇ ਕੀਤੀਆਂ ਗਈਆਂ ਕਿਸਾਨਾਂ ਦੀਆਂ ਹੱਤਿਆਵਾਂ ਯੋਜਨਾਬੱਧ ਸਨ ਜਿਸ ਯੋਜਨਾ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੀ ਸ਼ਮੂਲੀਅਤ ਜੱਗ ਜ਼ਾਹਿਰ ਹੈ ਇਸ ਲਈ ਉਸ ਉੱਤੇ ਅਧੀਨ ਧਾਰਾ 120 ਬੀ ਤਹਿਤ ਕਾਰਵਾਈ ਕਰਕੇ ਉਸਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਕਥਿਤ ਦੋਸ਼ੀਆਂ ਨੂੰ ਬਚਾਅ ਰਹੀ ਹੈ।ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਭਾਜਪਾ ਦੇ ਕਾਤਲ ਚਿਹਰੇ ਲੋਕਾਂ ਸਾਹਮਣੇ ਬੇਪਰਦ ਹੋ ਚੁੱਕੇ ਹਨ ਜੋ ਕਿਸਾਨਾਂ ਉੱਤੇ ਦਹਿਸ਼ਤ ਅਤੇ ਖੌਫ ਪਾਉਣਾ ਚਾਹੁੰਦੇ ਹਨ ਪਰ ਕਿਸਾਨੀ ਘੋਲ ਦਾ ਵੇਗ ਜਬਰ ਰਾਹੀਂ ਠੱਲ੍ਹਿਆ ਨਹੀਂ ਜਾ ਸਕਦਾ।ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਮੀਂਹ ਅਤੇ ਗੜਿਆਂ ਨੇ ਫਸਲਾਂ ਦਾ ਵੱਡੀ ਪੱਧਰ ਉੱਤੇ ਨੁਕਸਾਨ ਕੀਤਾ ਹੈ।ਉਹਨਾਂ ਪੰਜਾਬ ਸਰਕਾਰ ਕੋਲੋਂ ਗਿਰਦਾਵਰੀ ਕਰਵਾਕੇ ਖਰਾਬ ਫਸਲਾਂ ਦਾ ਮੁਆਵਜਾ ਦੇਣ ਦੀ ਮੰਗ ਕੀਤੀ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਪਹਿਲਾਂ ਹੀ ਬੁਰੀ ਤਰ੍ਹਾਂ ਝੰਬੀ ਗਈ ਹੈ।ਅਜਿਹੇ ਹਾਲਾਤਾਂ ਵਿਚ ਕਿਸਾਨੀ ਨੂੰ ਸਹਾਰੇ ਦੀ ਲੋੜ ਹੈ।

ਰਿਲਾਇੰਸ ਦੇ ਮੌਲ ਅੱਗੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ।ਸਿੱਖਿਆ ਸੁਧਾਰ ਟੀਮ ਵਲੋਂ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਨਵੋਦਿਆ ਵਿਦਿਆਲਿਆ ਦੀ ਵਿਜਿਟ ਕੀਤੀ

 

ਸਿੱਖਿਆ ਸੁਧਾਰ ਟੀਮ ਵਲੋਂ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਨਵੋਦਿਆ ਵਿਦਿਆਲਿਆ ਦੀ ਵਿਜਿਟ ਕੀਤੀੀ


  ਨਵਾਂਸਹਿਰ 26 ਅਕਤੂਬਰ() ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਵਲੋਂ ਅੱਜ ਨੈਸ਼ਨਲ ਅਚੀਵਮੈਂਟ ਸਰਵੇ ਸੰਬੰਧੀ ਚਲਾਈ ਵਿਸ਼ੇਸ ਮੁਹਿੰਮ ਤਹਿਤ ਜਿਲਾ ਸਿਖਿਆ ਸੁਧਾਰ ਟੀਮ ਵਲੋਂ ਅੱਜ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਦਾ ਵਿਸ਼ੇਸ ਨਿਰੀਖਣ ਕੀਤਾ ਅਤੇ ਪ੍ਰਿੰਸੀਪਲ ਰਵਿੰਦਰ ਕੁਮਾਰ ਨਾਲ ਮੀਟਿੰਗ ਕੀਤੀ।ਇਸ ਮੀਟਿੰਗ ਵਿਚ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਸਕੂਲ ਦੀ ਮਾਈਕਰੋ ਪਲਾਨਿੰਗ ਕੀਤੀ ਗਈ ।ਇਸ ਮੌਕੇ ਡਾ.ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜਿਲਾ ਸਿੱਖਿਆ ਸੁਧਾਰ ਟੀਮ ਨੇ ਦੱਸਿਆ ਨੈਸ਼ਨਲ ਅਚੀਵਮੈਂਟ ਸਰਵੇ ਵਿਚ ਪੰਜਾਬ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆ ਹਨ। ਇਸ ਲਈ ਹਰ ਸਕੂਲ ਮੁਖੀ ਅਤੇ ਅਧਿਆਪਕ ਇਸ ਸਰਵੇ ਦੀ ਸਫਲਤਾ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਨ ।ਇਸ ਮੌਕੇ ਉਹਨਾਂ ਨਵੋਦਿਆ ਵਿਦਿਆਲਿਆ ਵਿੱਚ ਚੱਲ ਰਹੀ ਨੈਸਨਲ ਅਚੀਵਮੈਂਟ ਸਰਵੇ ਦੀ ਤਿਆਰੀ ਦਾ ਜਾਇਜਾ ਲਿਆ ਅਤੇ ਅਗਲੇ ਦਿਨਾਂ ਦੀ ਪਲਾਨਿੰਗ ਕੀਤੀ। ਇਸ ਮੌਕੇ ਪ੍ਰਮੋਦ ਭਾਰਤੀ ਮੈਂਬਰ ਜਿਲਾ ਸਿੱਖਿਆ ਸੁਧਾਰ ਟੀਮ, ਨਿਰਮਲ ਸਿੰਘ ਜਿਲਾ ਮਡਿੀਆ ਕੋਅਤਾਡੀਨੇਟਰ,ਵਿਨੇ ਕੁਮਾਰ ਸ਼ਰਮਾ ਮੈਂਬਰ ਜਿਲਾ ਸਿੱਖਿਆ ਸੁਧਾਰ ਟੀਮ ਵੀ ਹਾਜਰ ਸਨ।

BREAKING NEWS: ਈਟੀਟੀ ਅਧਿਆਪਕਾਂ ਨੂੰ ਦਿਵਾਲੀ ਤੇ ਮਿਲੇਗਾ ਤੋਹਫ਼ਾ, ਪੜ੍ਹੋ

 


ਈਟੀਟੀ ਅਧਿਆਪਕਾਂ ਨੂੰ ਦਿਵਾਲੀ ਤੇ ਮਿਲੇਗਾ ਤੋਹਫ਼ਾ .

ਲੰਬੇ ਸਮੇਂ ਤੋਂ ਪ੍ਰਮੋਸ਼ਨਾਂ ਦੀ ਉਡੀਕ ਕਰ ਰਹੇ ਅਧਿਆਪਕਾਂ ਨੂੰ ਪ੍ਰਮੋਸ਼ਨਾਂ ਮਿਲਣ ਦੀ ਸੰਭਾਵਨਾ ਹੈ। ਸਿੱਖਿਆ ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਐਲੀਮੈਂਟਰੀ ਟੀਚਰ ਤੋਂ ਹੈਡ ਟੀਚਰ ਦੀਆਂ ਤਰੱਕੀਆਂ ਦੀ ਤਜਵੀਜ਼  ਸਮੇਤ ਸਰਟੀਫਿਕੇਟ   ਪ੍ਰਵਾਨਗੀ ਲਈ ਭੇਜਣ ਨੂੰ ਕਿਹਾ ਗਿਆ ਹੈ।


 ਸਾਰੇ ਰੋਸਟਰ ਨੁਕਤਿਆਂ ਨੂੰ ਧਿਆਨ ਵਿਚ ਰੱਖ ਕੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਹ ਸੂਚੀਆਂ ਤਿਆਰ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਸੂਚੀਆਂ 1-11-2021 ਤਕ ਤਿਆਰ ਕਰਕੇ ਭੇਜਣ ।


 ਜੇਕਰ ਜ਼ਿਲ੍ਹਾ ਸਿੱਖਿਆ ਅਫ਼ਸਰ ਇਸ ਕੰਮ ਨੂੰ ਸਮੇਂ ਸਿਰ ਨਹੀਂ ਕਰਦੇ ਹੈ ਤਾਂ ਉਨ੍ਹਾਂ ਵਿਰੁੱਧ ਵਿਭਾਗ ਵੱਲੋਂ ਕਾਰਵਾਈ ਅਰੰਭ ਕੀਤੀ ਜਾਵੇਗੀ ।


ਇਸ ਤੋਂ ਲੱਗਦਾ ਹੈ ਕਿ ਦੀਵਾਲੀ ਤੱਕ ਈਟੀਟੀ ਅਧਿਆਪਕਾਂ ਨੂੰ ਹੈੱਡ ਟੀਚਰ ਦੀਆਂ ਪਰਮੋਸ਼ਨਾਂ ਮਿਲ ਜਾਣਗੇ ਜਾਣਗੀਆਂ।ਲੰਬੇ ਸਮੇਂ ਤੋਂ ਤਰੱਕੀਆਂ ਦੀ ਉਡੀਕ ਕਰ ਰਹੇ ਅਧਿਆਪਕਾਂ ਲਈ ਇਹ ਦੀਵਾਲੀ ਦਾ ਤੋਹ‌ਫਾ ਹੋਵੇਗਾ

Also read

NTT RECRUITMENT : 8393 ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਇਸ ਦਿਨ


ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ 
ਸਟਾਫ ਨਰਸਾਂ ਦੀਆਂ 275 ਅਸਾਮੀਆਂ ਲਈ ਦਰਖਾਸਤਾਂ ਦੀ ਮੰਗ, ਨੋਟੀਫਿਕੇਸ਼ਨ ਜਾਰੀ 
PWRDA RECRUITMENT: ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 
FCI PUNJAB RECRUITMENT 2021: ਆਫਿਸਿਅਲ ਨੋਟੀਫਿਕੇਸ਼ਨ ਅਤੇ ਆਨਲਾਈਨ ਅਪਲਾਈ ਕਰਨ ਲਈ ਲਿੰਕ
ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਡੇਅਰੀ ਵਿਕਾਸ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ,


  

ਸਰਕਾਰੀ ਨੌਕਰੀ : ਬੈਂਕਾਂ ਵਿੱਚ 5858 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਕਰੋ ਅਪਲਾਈ ਆਨਲਾਈਨ 
IISER RECRUITMENT 2021:ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER) ਮੁਹਾਲੀ ਵਲੋਂ ਨਾਨ ਟੀਚਿਂਗ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ https://pb.jobsoftoday.in/2021/10/IISER%20RECRUITMENT%20PUNJAB.html  MNAREGA RECRUITMENT : OFFICIAL NOTIFICATION DOWNLOAD HEREHT AND CHT RECRUITMENT: ADMIT CARD ISSUED DOWNLOAD HERE

 

CLICK HERE TO DOWNLOAD ADMIT CARD

MID DAY MEAL : ਸਕੂਲਾਂ ਨੂੰ ਮਿਡ ਡੇ ਮੀਲ ਨਾਲ ਸਬੰਧਤ SOP , ਜਾਰੀ

PUNJAB CABINET MEETING: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਇਸ ਦਿਨ, ਪੜ੍ਹੋ

 

8393 ਪ੍ਰੀ ਪ੍ਰਾਇਮਰੀ ਭਰਤੀ : ਲਿਖ਼ਤੀ ਟੈਸਟ 21 ਨਵੰਬਰ ਨੂੰ, ਦੇਖੋ ‌ ਸਿਲੇਬਸ

 


ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਮਿਤੀ 23.11.2020 ਨੂੰ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਨੂੰ ਭਰਨ ਸਬੰਧੀ ਵਿਗਿਆਪਨ ਦਿੱਤਾ ਗਿਆ ਸੀ। ਇਹਨਾਂ ਅਸਾਮੀਆਂ ਦਾ ਲਿਖਤ ਪੇਪਰ ਮਿਤੀ 27.06.2021 ਦਿਨ ਐਤਵਾਰ ਸਮਾਂ (10:00 ਵਜੇ ਤੋਂ 12:00 ਵਜੇ ਤੱਕ ਦਾ ਹੋਵੇਗਾ।

ਲਿਖਤੀ ਟੈਸਟ ਲਈ ਸਿਲੇਬਸ :GENERAL KNOWLEDGE AND CURRENT AFFAIRS ( 15 marks) 

• Current Affairs • Social Science(Upto Matric Level) •
 (History,Geography, Pol.Science, Civics & Economics) 
 General Science(Upto Matric Level) Sports, Famous Books and Authors, Famous Days and Dates, Festivals and Folk dances, Countries & states of India and Capitals, Indian & Punjab Culture, Famous places in India & Punjab, Punjabi folk stories, riddles and traditional games.


Mental Ability and reasoning (10 marks)
Arithmetical Reasoning, Number Series, Relationship Concepts, Visual Memory, Tables, Similarities and Differences, Puzzles, Statement & conclusion and Logical Problems 

Language proficiency (5+5+5 = 15 marks)

 Punjabi (Upto Matric Level) 
English (Upto Matric Level) 
 Hindi (Upto Matric Level) 
Child development and psychology (20 marks) 
Growth and development of child (0-6 year) - Physical, Cognitive, emotional, social, language (linguistic) etc. 
 Child care and child development Organizations of child care services 
Role of play in child development  Development of children with Special Needs (CWSN)  Role of parents and society in the development of child (0-6 year) •Early childhood deformities Nutrition and Health Vaccination . Child rights and related Acts like POCSO
POLICIES AND PROGRAMS (15 Marks )
History and philosophy of Pre-Primary Education Policies and Practices regarding Pre- Primary Education (Especially Practices done through Education Department, Punjab) Pre-Primary education in New National policy on education 2020 Knowledge of Services and Programs for children 0-6 years old
Curriculum of Pre- primary education and teaching learning process (25 marks)

  Learning and Teaching Knowledge about Pre-Primary curriculum Knowledge and skill in Pre-Primary teaching methodology ICT in Pre-Primary education Classroom Management Learning outcomes CCE (assessment in Pre-Primary) 1 • Inclusive Education · Art education Hygiene and cleanliness · Value Education • Moral Education and Good habits • Role of parents/society in Pre- Primary education. • Environmental awareness

DOWNLOAD syllabus HERE
8393 PRE PRIMARY RECRUITMENT: ਲਿਖਤੀ ਪ੍ਰੀਖਿਆ ਲਈ ਸ਼ਡਿਊਲ ਜਾਰੀ, ਪੜ੍ਹੋ

ਚੰਡੀਗੜ 26 ਅਕਤੂਬਰ:   ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਮਿਤੀ 14.09.2021 ਨੂੰ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਨੂੰ ਭਰਨ ਸਬੰਧੀ ਵਿਗਿਆਪਨ ਦਿੱਤਾ ਗਿਆ ਸੀ। ਇਹਨਾਂ ਅਸਾਮੀਆਂ ਦਾ ਲਿਖਤੀ ਪੇਪਰ ਮਿਤੀ 21.11.2021 ਦਿਨ ਐਤਵਾਰ ਸਮਾਂ 11:00 ਵਜੇ ਤੋਂ 01:00 ਵਜੇ ਤੱਕ ਦਾ ਹੋਵੇਗਾ। 

ਸਿਲੇਬਸ ਪਹਿਲਾ ਹੀ ਵੈੱਬਸਾਇਟ ਤੇ ਅੱਪਲੋਡ ਕੀਤਾ ਹੋਇਆ ਹੈ।ਟੈਸਟ ਦਾ ਸਥਾਨ, ਰੋਲ ਨੰਬਰ ਸਲਿੱਪ ਜਾਰੀ ਕਰਨ ਤੇ ਦਰਸਾਇਆ ਜਾਵੇਗਾ।


Also read

ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ 
ਸਟਾਫ ਨਰਸਾਂ ਦੀਆਂ 275 ਅਸਾਮੀਆਂ ਲਈ ਦਰਖਾਸਤਾਂ ਦੀ ਮੰਗ, ਨੋਟੀਫਿਕੇਸ਼ਨ ਜਾਰੀ 
PWRDA RECRUITMENT: ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਿਟੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 
FCI PUNJAB RECRUITMENT 2021: ਆਫਿਸਿਅਲ ਨੋਟੀਫਿਕੇਸ਼ਨ ਅਤੇ ਆਨਲਾਈਨ ਅਪਲਾਈ ਕਰਨ ਲਈ ਲਿੰਕ
ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਡੇਅਰੀ ਵਿਕਾਸ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ,


  

ਸਰਕਾਰੀ ਨੌਕਰੀ : ਬੈਂਕਾਂ ਵਿੱਚ 5858 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਕਰੋ ਅਪਲਾਈ ਆਨਲਾਈਨ 
IISER RECRUITMENT 2021:ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (IISER) ਮੁਹਾਲੀ ਵਲੋਂ ਨਾਨ ਟੀਚਿਂਗ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ https://pb.jobsoftoday.in/2021/10/IISER%20RECRUITMENT%20PUNJAB.html  MNAREGA RECRUITMENT : OFFICIAL NOTIFICATION DOWNLOAD HERE


ਪਟਵਾਰੀਆਂ ਦੀਆਂ 1090 ਅਸਾਮੀਆਂ ਦੀ ਬਜਾਏ ਹੋਵੇਗੀ 1800 ਅਸਾਮੀਆਂ ਤੇ ਭਰਤੀ, ਪੜ੍ਹੋ ਜ਼ਿਲ੍ਹਾ ਵਾਇਜ਼ ਵੇਰਵਾ https://pb.jobsoftoday.in/2021/10/Punjab%20Patwari%20recruitment%202021.html


SCHOLARSHIP: ਸਕਾਲਰਸ਼ਿਪ ਸਕੀਮ ਅਧੀਨ ਸਾਲ 2021-22 ਦੇ ਵਿਦਿਆਰਥੀਆਂ ਦੀ ਫੀਸਾਂ ਦੀ ਕੈਪਿੰਗ ਸਬੰਧੀ ਹਦਾਇਤਾਂ

 

ਕੈਪਟਨ ਅਮਰਿੰਦਰ ਸਿੰਘ 27 ਅਕਤੂਬਰ ਨੂੰ ਕਰ ਸਕਦੇ ਨਵੀਂ ਪਾਰਟੀ ਦਾ ਐਲਾਨ,

ਕੈਪਟਨ ਅਮਰਿੰਦਰ ਸਿੰਘ 27 ਅਕਤੂਬਰ ਨੂੰ ਕਰ ਸਕਦੇ ਨਵੀਂ ਪਾਰਟੀ ਦਾ ਐਲਾਨ, ਚੰਡੀਗੜ੍ਹ ਵਿਖੇ ਸਾਬਕਾ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਨਗੇ।

 

ਸੁਪਰੀਮ ਕੋਰਟ ਦੇ ਫੈਸਲੇ ਤੱਕ ਨੀਟ -ਪੀਜੀ ਦੀ ਕਾਊਂਸਲਿੰਗ ਨਹੀਂ

 


 

 ਦਿੱਲੀ, 25 ਅਕਤੂਬਰ:   ਕੇਂਦਰ ਨੇ ਸੁਪਰੀਮ ਕੋਰਟ ਨੂੰ ਅੱਜ ਭਰੋਸਾ ਦਿਵਾਇਆ ਕਿ ਨੀਟ (ਪੀਜੀ) ਦੀ ਕੌਂਸਲਿੰਗ ਪ੍ਰਕਿਰਿਆ ਉਦੋਂ ਤੱਕ ਸ਼ੁਰੂ ਨਹੀਂ ਹੋਵੇਗੀ, ਜਦੋਂ ਤੱਕ ਸਿਖਰਲੀ ਅਦਾਲਤ ਮੌਜੂਦਾ ਅਕਾਦਮਿਕ ਸੈਸ਼ਨ ਤੋਂ ਪੀਜੀ ਆਲ ਇੰਡੀਆ ਕੋਟਾ ਸੀਟ (ਐੱਮਬੀਬੀਐੱਸ/ਬੀਡੀਐੱਸ ਅਤੇ ਐੱਮਡੀ/ਐੱਮਐੱਸ/ਐੱਮਡੀਐੱਸ) ਵਿੱਚ ਹੋਰ ਪੱਛੜੇ ਵਰਗ (ਓਬੀਸੀ) ਨੂੰ 27 ਫ਼ੀਸਦੀ ਅਤੇ ਆਰਥਿਕ ਤੌਰ ਤੇ ਕਮਜ਼ੋਰ (ਈਡਬਲਯੂਐੱਸ) ਸ਼੍ਰੇਣੀ ਨੂੰ ਦਸ ਫ਼ੀਸਦੀ ਰਾਖਵਾਂਕਰਨ ਦੇਣ ਸਬੰਧੀ ਨੋਟੀਫਿਕੇਸ਼ਨ ਨੂੰ ਦਿੱਤੀ ਗਈ ਚੁਣੌਤੀ ਦੇ ਸਬੰਧ ਵਿੱਚ ਫ਼ੈਸਲਾ ਨਹੀਂ ਲੈ ਲੈਂਦੀ। 

ਪੰਜਾਬ ਸਰਕਾਰ ਵੱਲੋਂ 8 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ, ਦੇਖੋ ਸੂਚੀ

ਪੰਜਾਬ ਸਰਕਾਰ ਵੱਲੋਂ ਦੇਰ ਸ਼ਾਮ 8 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਦੇਖੋ ਸੂਚੀ

Important Links

 RESULT UPDTAE : ETT RECRUITMENT RESULT LINK
PSEB BOARD EXAM DATESHEET: ਦਸਵੀਂ ਤੇ ਬਾਰਵੀਂ ਦੀ ਕੰਪਾਰਟਮੈਂਟ ਵਿਸ਼ਿਆਂ ਦੀਆਂ ਪ੍ਰੀਖਿਆਵਾਂ 10 ਨਵੰਬਰ ਤੋਂ

 

ਦਸਵੀਂ ਤੇ ਬਾਰਵੀਂ ਦੀ ਕੰਪਾਰਟਮੈਂਟ ਵਿਸ਼ਿਆਂ ਦੀਆਂ ਪ੍ਰੀਖਿਆਵਾਂ 10 ਨਵੰਬਰ ਤੋਂ 

ਮੁਹਾਲੀ 25 ਅਕਤੂਬਰ:   ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰੋਨਾ ਕਾਰਨ ਮਾਰਚ 2021 ਵਿੱਚ ਦਸਵੀਂ ਤੇ ਬਾਰਵੀਂ ਦੇ ਓਪਨ ਸਕੂਲ ਪ੍ਰਣਾਲੀ ਅਧੀਨ ਰੀ-ਅਪੀਅਰ/ ਕੰਪਾਰਟਮੈਂਟ ਵਿਸ਼ਿਆਂ ਦੀ ਪ੍ਰੀਖਿਆ ਨਹੀਂ ਕਰਵਾਈ ਗਈ ਸੀ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੀਖਿਆਰਥੀਆਂ ਦੀ ਰੀ-ਅਪੀਅਰ/ ਕੰਪਾਰਟਮੈਂਟ ਵਿਸ਼ਿਆਂ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਹੁਣ 10 ਨਵੰਬਰ ਤੋਂ ਕਰਵਾਈਆਂ ਜਾ ਰਹੀਆਂ ਹਨ। Important Links

 RESULT UPDTAE : ETT RECRUITMENT RESULT LINK
ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਚ ਲਈ ਜਾਣ ਵਾਲੀ ਇਸ ਪ੍ਰੀਖਿਆ ਦਾ ਨਤੀਜਾ ਐਲਾਨੇ ਜਾਣ ਮਗਰੋਂ ਦਸਵੀਂ ਤੇ ਬਾਰਵੀਂ ਲਈ ਓਪਨ ਸਕੂਲ ਪ੍ਰਣਾਲੀ ਅਧੀਨ ਰੀ- ਅਪੀਅਰ/ਕੰਪਾਰਟਮੈਂਟ ਵਿਸ਼ਿਆਂ ਦੀ ਪ੍ਰੀਖਿਆ ਦੇਣ ਸਬੰਧੀ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫੀਸ ਭਰਨ ਸਬੰਧੀ ਸ਼ਡਿਊਲ ਵੱਖਰੇ ਤੌਰ ਤੇ ਜਾਰੀ ਕੀਤਾ ਜਾਵੇਗਾ। ਫਿਲਹਾਲ ਜਾਰੀ ਕੀਤਾ ਗਿਆ ਸ਼ਡਿਊਲ ਸਿਰਫ ਵਾਧੂ ਵਿਸ਼ੇ ਦੀ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਲਈ ਹੈ।

RECENT UPDATES

Today's Highlight