Wednesday, 20 October 2021

ਮੁੱਖ ਮੰਤਰੀ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਲੋਕਾਂ ਨੂੰ ਵਧਾਈ, ਆਦਿ ਕਵੀ ਦੀਆਂ ਮਹਾਨ ਸਿੱਖਿਆਵਾਂ ਉਤੇ ਅਮਲ ਕਰਨ ਦਾ ਸੱਦਾ

 ਮੁੱਖ ਮੰਤਰੀ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਲੋਕਾਂ ਨੂੰ ਵਧਾਈ, ਆਦਿ ਕਵੀ ਦੀਆਂ ਮਹਾਨ ਸਿੱਖਿਆਵਾਂ ਉਤੇ ਅਮਲ ਕਰਨ ਦਾ ਸੱਦਾ


– ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 5 ਕਰੋੜ ਰੁਪਏ ਦੀ ਸਾਲਾਨਾ ਵਿੱਤੀ ਗ੍ਰਾਂਟ ਨਾਲ ਬਾਬਾ ਜੀਵਨ ਸਿੰਘ ਚੇਅਰ ਸਥਾਪਿਤ ਕਰਨ ਦਾ ਐਲਾਨ

– ਭਗਵਾਨ ਵਾਲਮੀਕਿ ਜੀ ਚੇਅਰ ਲਈ ਹਰ ਸਾਲ ਬਜਟ ਵਿਚੋਂ 5 ਕਰੋੜ ਰੁਪਏ ਦੇਣ ਦਾ ਵੀ ਐਲਾਨ

– ਭਗਵਾਨ ਵਾਲਮੀਕਿ ਸਥਲ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਪੈਨੋਰਾਮਾ ਪ੍ਰੋਜੈਕਟ ਦਾ ਨੀਂਹ-ਪੱਥਰ ਰੱਖਿਆ

– ਭਗਵਾਨ ਵਾਲਮੀਕਿ ਸਥਲ ਵਿਖੇ ਫਿਲਟਰੇਸ਼ਨ ਪਲਾਂਟ, ਬਾਹਰੀ ਹਿੱਸੇ ਦੇ ਰੌਸ਼ਨੀਕਰਨ, ਸਿਵਲ ਕੰਮਾਂ ਅਤੇ ਸਾਜੋ-ਸਾਮਾਨ ਮੁਹੱਈਆ ਕਰਵਾਉਣ ਲਈ 13 ਕਰੋੜ ਰੁਪਏ ਐਲਾਨੇ

-ਸਫਾਈ ਕਰਮਚਾਰੀਆਂ ਨੂੰ ਹੋਰ ਗਜਟਿਡ ਛੁੱਟੀਆਂ ਤੋਂ ਇਲਾਵਾ ਹਫਤਾਵਾਰੀ ਛੁੱਟੀ ਵੀ ਮਿਲੇਗੀ

— ਵੱਖੋ- ਵੱਖ ਵਿਭਾਗਾਂ ਵਿੱਚ ਛੇਤੀ ਹੀ ਇਕ ਲੱਖ ਤੋਂ ਜ਼ਿਆਦਾ ਅਸਾਮੀਆਂ ਭਰੀਆਂ ਜਾਣਗੀਆਂ

– ਯੋਗ ਲਾਭਪਾਤਰੀਆਂ ਨੂੰ ਛੇਤੀ ਹੀ 5 ਮਰਲਾ ਪਲਾਟ ਮਿਲਣਗੇ

– – ਲੋਕਾਂ ਨੂੰ ਦੀਵਾਲੀ ਤੱਕ ਬਸੇਰਾ ਸਕੀਮ ਤਹਿਤ ਮਲਕਾਨਾ ਹੱਕ ਮਿਲਣਗੇ

– ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਲਈ ਖ਼ਰਚਣ ਦਾ ਅਹਿਦ


ਦੁਨੀਆ ਦੇ ਕੋਨੇ-ਕੋਨੇ ਵਿਚ ਭਗਵਾਨ ਵਾਲਮੀਕਿ ਜੀ ਦੀ ਬਹੁਮੁੱਲੀ ਦੇਣ ਦਾ ਪਸਾਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸਥਾਪਿਤ ਭਗਵਾਨ ਵਾਲਮੀਕਿ ਜੀ ਚੇਅਰ ਲਈ ਸਾਲਾਨਾ 5 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ।

ਸੂਬੇ ਦੇ ਸਰਵ ਪੱਖੀ ਵਿਕਾਸ ਵਿੱਚ ਵਾਲਮੀਕਿ ਭਾਈਚਾਰੇ ਦੇ ਉੱਘੇ ਯੋਗਦਾਨ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਮਹਾਨ ਸਿੱਖ ਯੋਧੇ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿੰਨ ਸੇਵਕ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਨਾਂ ‘ਤੇ ਵੀ ਇਕ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ। ਧਿਆਨ ਦੇਣ ਯੋਗ ਹੈ ਕਿ ਬਾਬਾ ਜੀਵਨ ਸਿੰਘ ਜੀ ਨੇ ਮੁਗਲ ਹਕੂਮਤ ਦੇ ਜ਼ੁਲਮ ਦੀ ਪ੍ਰਵਾਹ ਨਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਸੀ।

ਸੂਬਾ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਲੋਕਾਂ ਨੂੰ ਕਰੁਣਾ ਸਾਗਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸ਼ੁੱਭ ਮੌਕੇ ਵਧਾਈ ਦਿੱਤੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੇ ਨਾਂ ‘ਤੇ ਸਥਾਪਿਤ ਹੋਣ ਵਾਲੀ ਚੇਅਰ ਨੂੰ ਵੀ ਹਰ ਸਾਲ 5 ਕਰੋੜ ਰੁਪਏ ਦੀ ਗ੍ਰਾਂਟ ਮਿਲੇਗੀ ਤਾਂ ਜੋ ਇਸ ਮਹਾਨ ਸਿੱਖ ਯੋਧੇ ਦੇ ਫਲਸਫੇ ਅਤੇ ਸਿਖਿਆਵਾਂ ‘ਤੇ ਖੋਜ ਹੋ ਸਕੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਸੰਸਕ੍ਰਿਤ ਭਾਸ਼ਾ ਦੇ ਪਿਤਾਮਾ ਸਨ ਅਤੇ ਦੁਨੀਆ ਦੇ ਪਹਿਲੇ ਕਵੀ ਜਾਂ ਆਦਿ ਕਵੀ ਸਨ ਜਿਹਨਾਂ ਨੇ ਆਪਣੀ ਅਮਰ ਰਚਨਾ ਰਾਮਾਇਣ ਰਾਹੀਂ ਬਦੀ ‘ਤੇ ਨੇਕੀ ਦੀ ਜਿੱਤ ਦਾ ਸੁਨੇਹਾ ਦਿੱਤਾ। ਇਸ ਉਨ੍ਹਾਂ ਅੱਗੇ ਕਿਹਾ ਕਿ ਇਸ ਮਹਾਨ ਮਹਾਂਕਾਵਿ ਨੇ ਲੋਕਾਂ ਨੂੰ ਸਦੀਆਂ ਤੱਕ ਜੀਵਨ ਜਾਚ ਸਿਖਾਈ ਹੈ ਅਤੇ ਮੌਜੂਦਾ ਪਦਾਰਥਵਾਦੀ ਸਮਾਜ ਵਿਚ ਨੈਤਿਕ ਜਿੰਦਗੀ ਜਿਉਣ ਅਤੇ ਕਦਰਾਂ ਕੀਮਤਾਂ ਦਾ ਇਕ ਚਾਨਣ ਮੁਨਾਰਾ ਹੈ।

ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੁਆਰਾ ਦਿਖਾਏ ਉੱਚ ਆਦਰਸ਼ਾਂ ਉੱਤੇ ਚੱਲਣ ਲਈ ਕਹਿੰਦੇ ਹੋਏ ਤਾਂ ਜੋ ਇੱਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਹੋ ਸਕੇ, ਮੁੱਖ ਮੰਤਰੀ ਨੇ ਲੋਕਾਂ ਨੂੰ ਕਿਹਾ ਕਿ ਸ਼ਾਂਤੀ, ਇਕਸੁਰਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ।

ਵੱਖੋ-ਵੱਖ ਵਿਭਾਗਾਂ ਵਿਚ ਇਕ ਲੱਖ ਤੋਂ ਵੱਧ ਅਸਾਮੀਆਂ ਭਰਨ ਲਈ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕਰਨ ਦਾ ਅਹਿਦ ਕਰਦੇ ਹੋਏ ਚੰਨੀ ਨੇ ਦੱਸਿਆ ਕਿ ਇਹ ਸਾਰੀਆਂ ਅਸਾਮੀਆਂ ਨਿਰੋਲ ਮੈਰਿਟ ਦੇ ਆਧਾਰ ‘ਤੇ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਭਰੀਆਂ ਜਾਣਗੀਆਂ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਉਮੀਦਵਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸਬੰਧੀ ਗੈਰ ਸਮਾਜਿਕ ਤੱਤਾਂ ਨੂੰ ਪੈਸੇ ਦੇਣ ਦੇ ਜਾਲ ਵਿਚ ਨਹੀਂ ਫਸਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਕੈਬਿਨੇਟ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਇਕ ਅਹਿਮ ਫੈਸਲੇ ਵਿੱਚ ਗਰੁੱਪ ਡੀ ਦੇ ਮੁਲਾਜ਼ਮਾਂ ਦੀ ਭਰਤੀ ਆਉਟ ਸੋਰਸਿੰਗ ਰਾਹੀਂ ਕਰਨ ਦੀ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਭਵਿੱਖ ਵਿੱਚ ਅਜਿਹੇ ਮੁਲਾਜ਼ਮਾਂ ਦੀ ਭਰਤੀ ਬਾਕੀ ਹੋਰਨਾਂ ਸ਼੍ਰੇਣੀਆਂ ਦੇ ਮੁਲਾਜ਼ਮਾਂ ਵਾਂਗ ਰੈਗੂਲਰ ਆਧਾਰ ‘ਤੇ ਹੋਵੇਗੀ।

ਸੂਬੇ ਦੇ ਖਜ਼ਾਨੇ ਵਿੱਚੋਂ ਰਾਹਤਾਂ ਦੇਣ ਲਈ ਆਪਣੀ ਸਰਕਾਰ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਰੋਧੀਆਂ ਉਤੇ ਤੰਜ ਕੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਹਿੱਤ ਖਰਚ ਕਰਨ ਸਬੰਧੀ ਬਿਲਕੁਲ ਸਪੱਸ਼ਟ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰੀ ਖਜ਼ਾਨੇ ਦੀ ਖੁੱਲੀ ਲੁੱਟ ਲਈ ਕਰੜੇ ਹੱਥੀਂ ਲੈਂਦਿਆਂ ਸ. ਚੰਨੀ ਨੇ ਕਿਹਾ ਕਿ ਉਹ ਘੱਟੋ-ਘੱਟ ਸਰਕਾਰੀ ਫੰਡ ਲੋੜਵੰਦਾਂ ਅਤੇ ਗ਼ਰੀਬਾਂ ਦੀ ਭਲਾਈ ਲਈ ਤਾਂ ਖ਼ਰਚ ਰਹੇ ਹਨ ਜਦੋ ਕਿ ਅਕਾਲੀਆਂ ਨੇ ਤਾਂ ਆਪਣੇ ਸੌੜੇ ਨਿੱਜੀ ਹਿੱਤਾਂ ਲਈ ਸੂਬੇ ਨੂੰ ਨਾਜਾਇਜ਼ ਢੰਗ ਨਾਲ ਲੁਟਿਆ ਸੀ।

ਲੋਕਾਂ ਨਾਲ ਝੂਠੇ ਵਾਅਦੇ ਕਰਨ ਲਈ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦੇ ਹੋਏ ਚੰਨੀ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਸਧਾਰਨ ਜਿਹੇ ਵਿਅਕਤੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਆਪਣੀ ਦ੍ਰਿੜਤਾ ਦਾ ਪ੍ਰਗਟਾਵਾ ਕੀਤਾ ਹੈ।

ਸਫਾਈ ਸੇਵਕਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਵੀ ਹਫਤੇ ਵਿਚ ਇਕ ਛੁੱਟੀ ਮਿਲੇਗੀ ਅਤੇ ਇਸ ਤੋਂ ਇਲਾਵਾ ਹੋਰ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਸਾਰੀਆਂ ਗਜ਼ਟਿਡ ਛੁੱਟੀਆਂ ਵੀ ਮਿਲਣਗੀਆਂ।

ਸਮਾਜ ਦੇ ਗ਼ਰੀਬ ਅਤੇ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਦੀ ਹਾਲਤ ਨੂੰ ਸਮਝਦੇ ਹੋਏ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਾਰੀਆਂ ਪੰਚਾਇਤਾਂ ਨੂੰ ਵਿਸਥਾਰਿਤ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਬੇਘਰ ਲੋਕਾਂ ਨੂੰ ਛੇਤੀ ਹੀ 5 ਮਰਲੇ ਦੇ ਪਲਾਟ ਅਲਾਟ ਕਰ ਦਿੱਤੇ ਜਾਣ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਦੀਵਾਲੀ ਵਾਲੇ ਦਿਨ ਉਹ ਅਤੇ ਉਨ੍ਹਾਂ ਦੇ ਕੈਬਿਨੇਟ ਸਾਥੀ ਤੇ ਵਿਧਾਇਕ ਨਿੱਜੀ ਤੌਰ ‘ਤੇ ਦੀਵੇ ਬਾਲ ਕੇ ਬਸੇਰਾ ਸਕੀਮ ਦੇ ਯੋਗ ਲਾਭਪਾਤਰੀਆਂ ਨੂੰ ਅੰਸ਼ਿਕ ਤੌਰ ‘ਤੇ ਮਲਕਾਣਾ ਹੱਕ ਦੇਣ ਦੀ ਸ਼ੁਰੂਆਤ ਕਰਨਗੇ।

ਪਹਿਲਾਂ ਹੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਗ਼ਰੀਬਪੱਖੀ ਪਹਿਲਕਦਮੀਆਂ ਨੂੰ ਲਾਗੂ ਕੀਤੇ ਜਾਣ ਦੇ ਆਪਣੀ ਸਰਕਾਰ ਦੇ ਫੈਸਲੇ ਨੂੰ ਮੁੜ ਦੁਹਰਾਉਂਦੇ ਹੋਏ ਚੰਨੀ ਨੇ ਕਿਹਾ ਕਿ 2 ਕਿਲੋਵਾਟ ਤੱਕ ਦੇ ਬਿਜਲੀ ਬਿੱਲ ਦੇ ਬਕਾਏ ਸਾਰੇ ਵਰਗਾਂ ਲਈ ਮੁਆਫ ਕੀਤੇ ਜਾਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਨਾਲ ਸਰਕਾਰੀ ਖਜ਼ਾਨੇ ਉੱਤੇ 1200 ਕਰੋੜ ਰੁਪਏ ਦਾ ਬੋਝ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੈਬਿਨੇਟ ਵੱਲੋਂ ਸਾਰੀਆਂ ਪੀਣ ਯੋਗ ਪੇਂਡੂ ਜਲ ਸਪਲਾਈ ਸਕੀਮਾਂ ਲਈ ਮੁਫ਼ਤ ਬਿਜਲੀ ਦੇ ਫੈਸਲੇ ਨੂੰ ਮੰਜੂਰੀ ਦਿੱਤੀ ਗਈ ਹੈ ਅਤੇ ਹੁਣ ਪੇਂਡੂ ਖੇਤਰਾਂ ਦੇ ਲੋਕਾਂ ਨੂੰ 166 ਰੁਪਏ ਪ੍ਰਤੀ ਮਹੀਨਾ ਦੀ ਥਾਂ ਸਿਰਫ 50 ਰੁਪਏ ਹੀ ਅਦਾ ਕਰਨੇ ਪੈਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਹੀ ਮਿਉਂਸੀਪਲ ਕਾਰਪੋਰੇਸ਼ਨਾਂ, ਮਿਉਂਸੀਪਲ ਕਾਉਂਸਿਲਾ ਅਤੇ ਨਗਰ ਪੰਚਾਇਤਾਂ ਵਿਚ 125 ਗਜ਼ ਤੋਂ ਵੱਧ ਪਲਾਟਾਂ ਵਾਲੇ ਸਮੂਹ ਵਰਗਾਂ ਦੇ ਘਰੇਲੂ ਕੁਨੈਕਸ਼ਨਾਂ ਲਈ ਪਾਣੀ ਦੇ ਇਸਤੇਮਾਲ ਦੀ ਦਰ ਘੱਟਾ 50 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਘਰੇਲੂ ਕੁਨੈਕਸ਼ਨਾਂ ਲਈ ਜਲ ਸਪਲਾਈ ਅਤੇ ਸੀਵਰੇਜ ਦੀਆਂ ਦਰਾਂ ਦੇ ਬਕਾਏ ਵੀ ਮੁਆਫ ਕਰ ਦਿੱਤੇ ਗਏ ਹਨ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਧਾਈ ਦਿੱਤੀ ਅਤੇ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਨ ਲਈ ਕਿਹਾ ਤਾਂ ਜੋ ਇੱਕ ਚੰਗਾ ਸਮਾਜ ਸਿਰਜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਸ. ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣਾ ਸਮਾਜਿਕ ਨਿਆਂ ਵਾਲੀ ਸੋਚ ਦਾ ਪ੍ਰਤੀਕ ਹੈ ਜਿਸ ਦਾ ਪ੍ਰਚਾਰ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਕੀਤਾ ਸੀ।

ਇਸ ਮੌਕੇ ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਇਸ ਪਾਵਨ ਅਵਸਰ ਉੱਤੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਬਤੌਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚੁੱਕੇ ਗਏ ਗ਼ਰੀਬ ਵਰਗ ਪੱਖੀ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀਆਂ ਦੇ 10 ਸਾਲਾਂ ਵਿੱਚ ਕੀਤੇ ਕੰਮਾਂ ਦੀ ਬਜਾਏ ਚੰਨੀ ਸਰਕਾਰ ਵੱਲੋਂ 10 ਦਿਨਾਂ ਵਿਚ ਕੀਤੀ ਗਈ ਕਾਰਗੁਜ਼ਾਰੀ ਕੀਤੇ ਜਾਣਾ ਬਿਹਤਰ ਹੈ।

ਇਸ ਮੌਕੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ ਰਾਜਕੁਮਾਰ ਵੇਰਕਾ ਨੇ ਵਧਾਈ ਦਿੰਦਿਆਂ ਕਿਹਾ ਕਿ ਜੇਕਰ ਅਕਾਲੀ ਇਹ ਸੋਚਦੇ ਹਨ ਕਿ ਉਹ ਅਗਲੀ ਸਰਕਾਰ ਬਣਾ ਲੈਣਗੇ ਤਾਂ ਉਹ ਭੁਲੇਖੇ ਵਿੱਚ ਹਨ ਕਿਉਂਕਿ ਅਸਲ ਵਿੱਚ ਕਾਂਗਰਸ ਪਾਰਟੀ 2022 ਦੀਆਂ ਅਸੈਂਬਲੀ ਚੋਣਾਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਲੜੇਗੀ ਅਤੇ ਸ. ਚੰਨੀ ਅਗਲੇ ਮੁੱਖ ਮੰਤਰੀ ਹੋਣਗੇ ਕਿਉਂਕਿ ਕਾਂਗਰਸ ਬਹੁਤ ਉਤਸ਼ਾਹ ਵਿੱਚ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਭਗਵਾਨ ਵਾਲਮੀਕਿ ਤੀਰਥ ਸਥਲ ਕੰਪਲੈਕਸ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਅਤਿਆਧੁਨਿਕ ਪੈਨੋਰਾਮਾ ਦਾ ਨੀਂਹ-ਪੱਥਰ ਰੱਖਿਆ। ਇਸ ਪੈਨੋਰਾਮਾ ਵਿੱਚ ਕਈ ਵਿਸ਼ੇਸ਼ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਔਗਮੈਂਟਿਡ ਰਿਐਲਿਟੀ, ਪ੍ਰੋਜੈਕਸ਼ਨ ਮੈਪਿੰਗ, ਸੀਨੋਗ੍ਰਾਫੀ, ਹੌਲੋਗ੍ਰਾਫਿਕ ਸਕ੍ਰੀਨ ਪ੍ਰੋਜੈਕਸ਼ਨ ਸ਼ਾਮਿਲ ਹੋਣਗੇ ਜਿਨਾਂ ਕਰਕੇ ਵੱਖ-ਵੱਖ ਗੈਲਰੀਆਂ ਖਿੱਚ ਦਾ ਕੇਂਦਰ ਬਣਨਗੀਆਂ। ਉਨ੍ਹਾਂ ਭਗਵਾਨ ਵਾਲਮੀਕਿ ਜੀ ਦੇ ਮੰਦਰ ਦੇ ਬਾਹਰੀ ਹਿੱਸੇ ਦੇ ਰੌਸ਼ਨੀਕਰਨ ਦੇ ਕੰਮ ਦਾ ਵੀ ਉਦਘਾਟਨ ਕੀਤਾ ਜਿਸ ਉਤੇ 4 ਕਰੋੜ ਰੁਪਏ ਦਾ ਖ਼ਰਚ ਆਇਆ ਹੈ।

ਭਗਵਾਨ ਵਾਲਮੀਕਿ ਸਥਲ ਦੇ ਸੰਪੂਰਨ ਵਿਕਾਸ ਲਈ ਕਈ ਐਲਾਨ ਕਰਦੇ ਹੋਏ ਚੰਨੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਮੰਦਰ ਵਿਖੇ ਸਥਿਤ ਪਵਿੱਤਰ ਸਰੋਵਰ ਦੇ ਜਲ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ 3.50 ਕਰੋੜ ਰੁਪਏ ਦੀ ਲਾਗਤ ਨਾਲ ਇਕ ਫਿਲਟਰੇਸ਼ਨ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਕਿ ਇਸ ਸਾਲ 15 ਦਿਸੰਬਰ ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜਨਤਕ ਪਖਾਨਿਆਂ, ਚਾਰਦਿਵਾਰੀ, ਕੰਡਿਆਲੀ ਤਾਰਬੰਦੀ, ਪਰਿਕਰਮਾ ਦਾ ਬਾਕੀ ਰਹਿੰਦਾ ਕੰਮ ਅਤੇ ਹੋਰ ਸਿਵਿਲ ਕੰਮ 4.14 ਕਰੋੜ ਰੁਪਏ ਦੀ ਲਾਗਤ ਨਾਲ 31 ਦਸੰਬਰ, 2021 ਤੱਕ ਪੂਰੇ ਹੋ ਜਾਣਗੇ। ਇਸ ਤਰ੍ਹਾਂ ਹੀ ਭਗਵਾਨ ਵਾਲਮੀਕਿ ਤੀਰਥ ਸਥਲ ਵਿਖੇ ਸਰਾਂ ਲਈ ਵੀ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਉੱਤੇ 1.50 ਕਰੋੜ ਰੁਪਏ ਦਾ ਖ਼ਰਚ ਆਵੇਗਾ।

ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਮੁਹੰਮਦ ਸਦੀਕ ਤੋਂ ਇਲਾਵਾ ਵਿਧਾਇਕ ਤਰਸੇਮ ਸਿੰਘ ਡੀਸੀ, ਇੰਦਰਬੀਰ ਸਿੰਘ ਬੁਲਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਪਵਨ ਆਦੀਆ, ਸੰਤੋਖ ਸਿੰਘ ਭਲਾਈਪੁਰ, ਸੁਨੀਲ ਦੱਤੀ ਤੇ ਪੰਜਾਬ ਐਗਰੋ ਇੰਡਸਟ੍ਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ, ਮੇਅਰ ਕਰਮਜੀਤ ਸਿੰਘ ਰਿੰਟੂ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦਿਲਰਾਜ ਸਰਕਾਰੀਆ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖੈਹਰਾ ਅਤੇ ਐਸ ਐਸ.ਪੀ. ਰਾਕੇਸ਼ ਕੌਸ਼ਲ ਤੇ ਹੋਰ ਸ਼ਾਮਿਲ ਸਨ।

ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਨੂੰ ਸਰਕਾਰ ਵੱਲੋਂ ਲੋਕ ਭਲਾਈ ਲਈ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ: ਹਰਬੰਸ ਸਿੰਘ

 


ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਨੂੰ ਸਰਕਾਰ ਵੱਲੋਂ ਲੋਕ ਭਲਾਈ ਲਈ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ: ਹਰਬੰਸ ਸਿੰਘ


 ਮਿਤੀ 21 ਅਕਤੂਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਅਕਬਰਪੁਰ ਛੰਨਾ ਵਿਖੇ ਆਮ ਲੋਕਾਂ ਦੀ ਸਹੂਲਤ ਲਈ ਸਪੈਸ਼ਲ ਸੁਵਿਧਾ ਕੈਂਪ ਲਗਾਇਆ ਜਾਵੇਗਾ:ਐਸ.ਡੀ.ਐਮ


 


ਮਲੇਰਕੋਟਲਾ/ਅਹਿਮਦਗੜ੍ਹ ,20 ਅਕਤੂਬਰ :


ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਨੂੰ ਸਰਕਾਰ ਵੱਲੋਂ ਲੋਕ ਭਲਾਈ ਲਈ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਪਹਿਲ ਦੇ ਅਧਾਰ ਉੱਤੇ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕੰਗਣਵਾਲ ਵਿਖੇ ਵਿਸ਼ੇਸ਼ ਸੁਵਿਧਾ ਕੈਂਪ ਦਾ ਆਯੋਜਨ ਦੌਰਾਨ ਕੀਤੇ ।


ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਕਿ ਵੱਖ ਵੱਖ ਦਫ਼ਤਰਾਂ ਵਿੱਚ ਸਰਕਾਰੀ ਸੇਵਾਵਾਂ ਲੈਣ ਲਈ ਵੱਡੀ ਗਿਣਤੀ ਵਿਚ ਅਰਜ਼ੀਆਂ ਬਕਾਇਆ ਪਈਆਂ ਹਨ, ਜਿਸ ਨਾਲ ਲੋਕਾਂ ਵਿੱਚ ਕਾਫ਼ੀ ਨਿਰਾਸ਼ਾ ਪੈਦਾ ਹੁੰਦੀ ਹੈ। ਲੋਕਾਂ ਦੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਹੁਣ ਪ੍ਰਸ਼ਾਸਨ ਨੇ ਵਿਸ਼ੇਸ਼ ਸੁਵਿਧਾ ਕੈਂਪਾਂ ਦਾ ਆਯੋਜਨ ਕਰ ਰਿਹਾ ਹੈ।


ਅੱਜ ਇਸ ਕੈਂਪ ਦੌਰਾਨ 5-5 ਮਰਲੇ ਵਾਲੇ ਪਲਾਟ, ਪੈਨਸ਼ਨ ਸਕੀਮਾਂ, ਘਰ ਦੀ ਸਥਿਤੀ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨੇ, ਐੱਲ. ਪੀ. ਜੀ. ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ, ਅਸ਼ੀਰਵਾਦ ਸਕੀਮ, ਬੱਚਿਆਂ ਲਈ ਵਜ਼ੀਫ਼ਾ ਯੋਜਨਾ, ਐਸ.ਸੀ, ਬੀ.ਸੀ ਕਾਰਪੋਰੇਸ਼ਨ ਤੋਂ ਲੋਨ ਕੇਸ, ਬੱਸ ਪਾਸ, ਬਕਾਇਆ ਇੰਤਕਾਲ ਕੇਸ, ਮਗਨਰੇਗਾ ਜੌਬ ਕਾਰਡ, ਬਿਜਲੀ ਬਿੱਲ ਮੁਆਫ ਕੇਸ, ਆਦਿ ਸਬੰਧੀ ਕੇਸ ਵਿਚਾਰੇ ਗਏ।


ਉਨ੍ਹਾਂ ਹੋਰ ਕਿਹਾ ਕਿ ਇਸੇ ਕੜੀ ਤਹਿਤ ਮਿਤੀ 21 ਅਕਤੂਬਰ 2021 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਅਕਬਰਪੁਰ ਛੰਨਾ ਵਿਖੇ ਸਵੇਰੇ 09.00 ਵਜੇ ਤੋਂ 05.00 ਵਜੇ ਤੱਕ ਆਮ ਲੋਕਾਂ ਦੀ ਸਹੂਲਤ ਲਈ ਸਪੈਸ਼ਲ ਸੁਵਿਧਾ ਕੈਂਪ ਲਗਾਇਆ ਜਾਵੇਗਾ।

ਕਿਰਤੀ ਕਿਸਾਨ ਯੂਨੀਅਨ ਦਾ ਜਥਾ ਦਿੱਲੀ ਲਈ ਰਵਾਨਾ

 ਕਿਰਤੀ ਕਿਸਾਨ ਯੂਨੀਅਨ ਦਾ ਜਥਾ ਦਿੱਲੀ ਲਈ ਰਵਾਨਾ

ਨਵਾਸ਼ਹਿਰ 20 ਅਕਤੂਬਰ (

                    ) ਅੱਜ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਚ ਦੀ ਅਗਵਾਈ ਵਿਚ ਦਿੱਲੀ ਲਈ ਰਵਾਨਾ ਹੋਇਆ।ਰਿਲਾਇੰਸ ਦੇ ਨਵਾਸ਼ਹਿਰ ਮੌਲ ਅਗਿਓਂ ਰਵਾਨਾ ਹੋਣ ਸਮੇਂ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਦੇਸ਼ ਵਿਆਪੀ ਘੋਲ ਨੂੰ ਢਾਹ ਲਾਉਣ ਲਈ ਭਾਰਤੀ ਜਨਤਾ ਪਾਰਟੀ, ਮੋਦੀ ਸਰਕਾਰ ,ਸਰਕਾਰੀ ਏਜੰਸੀਆਂ ਅਤੇ ਆਰ.ਐਸ.ਐਸ ਡੂੰਘੀਆਂ ਸਾਜਿਸ਼ਾਂ ਨੂੰ ਅੰਜਾਮ ਦਿੰਦੇ ਚਲੇ ਆ ਰਹੇ ਹਨ।ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਵਲੋ ਲਖਵੀਰ ਸਿੰਘ ਨਾਂਅ ਦੇ ਵਿਅਕਤੀ ਦਾ ਕਤਲ ਵੀ ਇਸ ਸਾਜਿਸ਼ ਦਾ ਹਿੱਸਾ ਹੈ ਜਿਸਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ।ਇਹ ਕਿਸਾਨੀ ਮੋਰਚੇ ਨੂੰ ਢਾਹ ਲਾਉਣ ਦੀ ਬਹੁਤ ਵੱਡੀ ਸਾਜਿਸ਼ ਸੀ।ਉਹਨਾਂ ਕਿਹਾ ਕਿ ਮੌਜੂਦਾ ਕਿਸਾਨੀ ਘੋਲ ਸਿਰਫ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੀਮਤ ਨਹੀਂ ਹੈ ਇਹ ਮੋਦੀ ਸਰਕਾਰ ਦੇ ਫਾਸ਼ੀਵਾਦ, ਸਰਕਾਰ ਅਤੇ ਦੇਸੀ ਵਿਦੇਸ਼ੀ ਕਾਰਪੋਰੇਟਰਾਂ ਦੇ ਗੱਠਜੋੜ ਦੇ ਵਿਰੁੱਧ ਵੀ ਤਿੱਖਾ ਅਤੇ ਭਾਰਤੀ ਤੰਤਰ ਦੀਆਂ ਜੜ੍ਹਾਂ ਹਿਲਾਉਣ ਵਾਲਾ ਘੋਲ ਵੀ ਹੈ।ਉਹਨਾਂ ਕਿਹਾ ਕਿ ਇਹ ਘੋਲ ਹਰ ਹਾਲਤ ਵਿਚ ਜੇਤੂ ਹੋਕੇ ਨਿਕਲੇਗਾ ਅਤੇ ਮੋਦੀ ਸਰਕਾਰ ਦੀ ਹਾਰ ਯਕੀਨੀ ਹੈ।ਇਸ ਜਥੇ ਵਿਚ ਕੁਲਦੀਪ ਸਿੰਘ ਛੋਕਰ,ਕਰਨੈਲ ਸਿੰਘ ਮੌਲਾ, ਹਰਵਿੰਦਰ ਸਿੰਘ ਉੜਾਪੜ,ਸੋਹਣ ਸਿੰਘ ਅਟਵਾਲ, ਬਲਵਿੰਦਰ ਸਿੰਘ ਲੰਗੜੋਆ, ਦੀਪਾ ਬਘੌਰਾਂ ਵੀ ਸ਼ਾਮਲ ਸਨ।ਇਸ ਜਥੇ ਨੂੰ ਜਗਤਾਰ ਸਿੰਘ ਜਾਡਲਾ,ਜਸਵੀਰ ਸਿੰਘ ਮਹਾਲੋਂ ਨੇ ਰਵਾਨਾ ਕੀਤਾ।ਕੈਪਸ਼ਨ : ਰਿਲਾਇੰਸ ਮੌਲ ਨਵਾਂਸ਼ਹਿਰ ਤੋਂ ਦਿੱਲੀ ਨੂੰ ਰਵਾਨਾ ਹੁੰਦਾ ਹੋਇਆ ਕਿਰਤੀ ਕਿਸਾਨ ਯੂਨੀਅਨ ਦਾ ਜਥਾ।

COLLEGE ASSISTANT PROFESSOR RECRUITMENT: ਅਸਿਸਟੈਂਟ ਪ੍ਰੋਫੈਸਰ (ਪੰਜਾਬੀ) ਦੇ 142 ਅਸਾਮੀਆਂ ਤੇ ਭਰਤੀ ਲਈ, ਨੋਟੀਫਿਕੇਸ਼ਨ ਜਾਰੀ

 

ਮੁੱਖ ਅਧਿਆਪਕ ਜਥੇਬੰਦੀ ਵੱਲੋ ਪ੍ਰਾਇਮਰੀ ਅਧਿਆਪਕਾਂ ਦੀਆਂ ਮਾਸਟਰ ਤਰੱਕੀਆਂ ਅਤੇ ਹੋਰ ਮੰਗਾਂ ਸਬੰਧੀ ਵਿਧਾਇਕ ਨੂੰ ਦਿੱਤਾ ਮੰਗ ਪੱਤਰ :ਸਤਿੰਦਰ ਸਿੰਘ ਦੁਆਬੀਆ

 ਮੁੱਖ ਅਧਿਆਪਕ ਜਥੇਬੰਦੀ ਵੱਲੋ ਪ੍ਰਾਇਮਰੀ ਅਧਿਆਪਕਾਂ ਦੀਆਂ ਮਾਸਟਰ ਤਰੱਕੀਆਂ ਅਤੇ ਹੋਰ ਮੰਗਾਂ ਸਬੰਧੀ ਵਿਧਾਇਕ ਨੂੰ ਦਿੱਤਾ ਮੰਗ ਪੱਤਰ :ਸਤਿੰਦਰ ਸਿੰਘ ਦੁਆਬੀਆ 

         ਇਸ ਹਫਤੇ ਅਧਿਆਪਕ ਮਸਲਿਆ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਭੇਜਾਂਗੇ ਮੰਗ ਪੱਤਰ :ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ  
     ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਵੱਖ -ਵੱਖ ਵਿਸ਼ਿਆਂ ਦੀਆਂ ਤਰੱਕੀਆ ਅਤੇ ਹੋਰ ਮੰਗਾ ਸਬੰਧੀ ਮੰਗ ਪੱਤਰ ਪ੍ਰਾਇਮਰੀ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਵੱਲੋਂ ਡਾਕਟਰ ਰਾਜ ਕੁਮਾਰ ਜੀ ਐਮ ਐਲ ਏ ਹਲਕਾ ਵਿਧਾਇਕ ਚੱਬੇਵਾਲ ਨੂੰ ਦਿੱਤਾ ਗਿਆ।  

   ਜਥੇਬੰਦੀ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਖਾਲੀ ਪਈ‍ਆ ਪਾਰਟ ਟਾਇਮ ਸਵੀਪਰਾ ਦੀਆਂ ਪੋਸਟਾ ਭਰਨ, ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਭਰਨ, ਅਧਿਆਪਕਾਂ ਦਾ ਪਰਖ ਕਾਲ ਦੋ ਸਾਲ ਕਰਨ,ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਦੀਆਂ ਬਦਲੀਆਂ ਤੁਰੰਤ ਕਰਨ,ਜਿਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਲਾਗੂ ਕਰਨ,ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਪ੍ਰਬੰਧਕੀ ਭੱਤਾ ਦੇਣ ,1904 ਪੋਸਟਾ ਬਹਾਲ ਕਰਨ,ਆਦਿ ਮੰਗਾਂ ਸਬੰਧੀ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ।ਇਸ ਸਮੇ ਸਤਿੰਦਰ ਸਿੰਘ ਦੋਆਬੀਆ ਜਰਨਲ ਸੈਕਟਰੀ, ਸੁਖਜੀਵਨ ਸਿੰਘ ਫਤੂਹੀ, ਬਲਜਿੰਦਰ ਸਿੰਘ ਲਕਸੀਹਾਂ, ਕਰਮਵੀਰ ਸਿੰਘ ਕਾਲੂਪੁਰ, ਜਤਿੰਦਰ ਸਿੰਘ ਐਮਾ, ਬਲਵੀਰ ਸਿੰਘ ਢਾਡਾ, ਸਗਲੀ ਰਾਮ, ਅਮਰਜੀਤ ਸਿੰਘ ਰੀਹਲਾ, ਧਰਮਵੀਰ ਸਿੰਘ ਨਡਾਲੋਂ ਆਦਿ ਯੂਨੀਅਨ ਆਗੂ ਹਾਜ਼ਰ ਸਨ

GADVASU RECRUITMENT 2021: ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ

 GURU ANGAD DEV VETERINARY AND ANIMAL SCIENCES UNIVERSITY, LUDHIANAApplications are invited for the following posts. Application forms may be downloaded from the University website (www.gadvasu.in). Last date for receipt of complete applications along with a self-addressed envelope (9”x4”) is 15.11.2021.


For College of Veterinary Science, Rampura Phul, Bathinda (A constituent College of GADVASU) 


1.Professor (Veterinary Physiology & Biochemistry) One


2.Professor (Veterinary Anatomy) One


3.Professor (Livestock Production Management) One

4.Professor (Veterinary Microbiology) One

5. Professor (Animal Genetics & Breeding)  One

6.Professor (Animal Nutrition) One

7.Professor (Veterinary Clinical Complex)

one

8.Professor (Veterinary Pathology) One

9.Professor (Veterinary Pharmacology & Toxicology)  One

10.Professor (Veterinary Parasitology)  One

11. Professor (Livestock Products Technology) One

12. Professor (Veterinary Public Health & Epidemiology) One

13. Professor (Veterinary & Animal Husbandry Extension Education) One

14. Associate Professor (Veterinary Clinical Complex) One

15. Associate Professor (Veterinary Microbiology) One

16. Associate Professor (Animal Genetics & Breeding) One

17.Associate Professor (Animal Nutrition) One

18. Associate Professor (Veterinary Anatomy) One

19Associate Professor (Livestock Products Technology) One

20. Associate Professor ( Veterinary Pharmacology & Toxicology ) One

21 Assistant Professor (Livestock Products Technology) Two

22. Assistant Professor (Veterinary Surgery) One

23.Farm Assistant  One


For Guru Angad Dev Veterinary & Animal Sciences University, Ludhiana

24.Dean, Post Graduate Studies (for a term of four years) One

25. Dean, College of Dairy Science & Technology (for a term of four years) One

26. Assistant Professor (Veterinary Gynaecology and Obstetrics) Two

27. Assistant Professor (Veterinary Parasitology) One

28. Assistant Professor (Fisheries) One

29. Veterinary Inspector   Three

30. Junior Engineer (Civil) One

31.Draftsman (Architect) One

32. Steno-typist Ten


For other outstations of GADVASU


33. Subject Matter Specialist (Fisheries) , KVK Booh, Tarn Taran One

34. Farm Manager, KVK Booh, Tarn Taran One

35. Veterinary Compounder, RRTC Talwara Two

36. Beldar, RRTC Talwara  Two


Candidates who have already applied for the posts mentioned Sr. Nos. 1 to 19, 25 & 26 in response to the posts advertised vide advertisement No. 01/2021 (at Sr. No. 1 to 18, 20, 31 and 48 respectively) need not to apply again. However, they may send the up-dations (if any) till the last date of receipt of applications.


Candidates must fulfill the MINIMUM ELIGIBILITY CRITERIA by the last date of receipt of applications. For more details regarding the posts, minimum eligibility criteria, experience, job responsibilities, pay scales and other terms and conditions etc., candidates may visit the University website www.gadvasu.in

Click here to view the Advt. 02/2021 and Detailed Quailifications

Click here to download the Application form for post at Sr. No. 24, 25

Click here to download the Application form for posts Sr. No.1 to 22, 26 to 28, 33

Click here to download the Application form for posts Sr. No. 23, 29 to 32, 34 to 36
ਵੱਡੀ ਖ਼ਬਰ: ਬੀਐਡ ਡਿਗਰੀ ਧਾਰਕ ( ਵਿਸ਼ੇਸ਼ ਸਿੱਖਿਆ) ਪਹਿਲੀ ਤੋਂ ਪੰਜਵੀਂ ਜਮਾਤ ਤੱਕ ਬਣ ਸਕਣਗੇ ਅਧਿਆਪਕ, NCTE ਵਲੋਂ ਅਧਿਸੂਚਨਾ ਜਾਰੀ

 ਪਹਿਲੀ ਵਾਰ, ਬੀਐਡ ਵਿਸ਼ੇਸ਼ ਸਿੱਖਿਆ ਡਿਗਰੀ ਧਾਰਕ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਅਧਿਆਪਕ ਬਣ ਸਕਣਗੇ  ।ਐਨਸੀਟੀਈ ਨੇ ਇਸਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਹੁਣ ਤਕ, ਅਜਿਹੀ ਡਿਗਰੀ ਪ੍ਰਾਪਤ ਕਰਨ ਵਾਲਿਆਂ ਨੂੰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਅਧਿਆਪਕ ਬਣਨ ਦਾ ਮੌਕਾ ਨਹੀਂ ਦਿੱਤਾ ਗਿਆ ਸੀ। ਇਸ ਦੇ ਨਾਲ ਹੀ, ਪਹਿਲਾਂ ਐਨਸੀਟੀਈ ਨੇ ਬੀਐਡ ਵਿਸ਼ੇਸ਼ ਸਿੱਖਿਆ ਡਿਗਰੀ ਧਾਰਕਾਂ ਨੂੰ ਸਿਰਫ ਛੇਵੀਂ ਤੋਂ ਅੱਠਵੀਂ ਜਮਾਤ ਦੇ ਅਧਿਆਪਕ ਬਣਨ ਦੇ ਯੋਗ ਐਲਾਨਿਆ ਸੀ।


ਬੀ ਐਡ ਸਪੈਸ਼ਲ ਐਜੂਕੇਸ਼ਨ ਦੀ ਡਿਗਰੀ ਰਿਹੈਬਲੀਟੇਸ਼ਨ ਕੌਂਸਲ ਆਫ਼ ਇੰਡੀਆ (ਆਰਸੀਆਈ) ਦੁਆਰਾ ਮਾਨਤਾ ਪ੍ਰਾਪਤ ਹੈ. ਇਸਦੇ ਲਈ ਐਨਸੀਟੀਈ ਤੋਂ ਮਾਨਤਾ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੈ. ਪਰ ਐਨਸੀਟੀਈ ਨੇ ਇਹ ਸ਼ਰਤ ਰੱਖੀ ਹੈ ਕਿ ਅਜਿਹੇ ਅਧਿਆਪਕਾਂ ਨੂੰ ਸਰਕਾਰੀ ਸਕੂਲ ਵਿੱਚ ਨਿਯੁਕਤੀ ਦੇ ਛੇ ਮਹੀਨਿਆਂ ਦੇ ਅੰਦਰ ਐਨਸੀਟੀਈ ਦੁਆਰਾ ਮਾਨਤਾ ਪ੍ਰਾਪਤ ਸੰਸਥਾ ਤੋਂ ਛੇ ਮਹੀਨਿਆਂ ਦਾ ਕੋਰਸ ਪੂਰਾ ਕਰਨਾ ਪਏਗਾ। ਐਨਸੀਟੀਈ ਦੇ ਇਸ ਫੈਸਲੇ ਨਾਲ ਹੁਣ ਵਿਸ਼ੇਸ਼ ਅਧਿਆਪਕਾਂ ਨੂੰ  ਸਰਕਾਰੀ ਸਕੂਲਾਂ ਵਿੱਚ ਅਧਿਆਪਕ ਬਣਨ ਦਾ ਮੌਕਾ ਮਿਲੇਗਾ। 


Also read : ਪੰਜਾਬ ਸਰਕਾਰ ਵੱਲੋਂ ਕਾਲਜਾਂ ਵਿੱਚ 1200 ਲੈਕਚਰਾਰਾਂ ਦੀ ਭਰਤੀ ਸ਼ੁਰੂ, 


PUNJAB CABINET DECISION:. ਪੰਜਾਬ ਮੰਤਰੀ ਪ੍ਰੀਸ਼ਦ ਦੇ ਫੈਸਲੇ ਪੜ੍ਹੋ ਇਥੇ  

6TH PAY COMMISSION: 6 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ , ਪੜ੍ਹੋ ਇਥੇ


ਪਟਨਾ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਡਾ: ਕੁਮਾਰ ਸੰਜੀਵ ਨੇ ਕਿਹਾ ਕਿ ਰਾਜ ਸਰਕਾਰ ਨੂੰ ਬੀਐਡ ਵਿਸ਼ੇਸ਼ ਸਿੱਖਿਆ ਡਿਗਰੀ ਧਾਰਕਾਂ ਨੂੰ ਅਧਿਆਪਕ ਯੋਗਤਾ ਪ੍ਰੀਖਿਆ ਵਿੱਚ ਬੈਠਣ ਦਾ ਮੌਕਾ ਦੇਣਾ ਚਾਹੀਦਾ ਹੈ। 
LECTURER RECRUITMENT: SYLLABUS UPLOADED DOWNLOAD HERE

 

LECTURERS RECRUITMENT SYLLABUS ALL SUBJECTS DOWNLOAD HERE

ਕਾਲਜਾਂ ਵਿੱਚ ਲੈਕਚਰਾਰਾਂ ਦੀ ਭਰਤੀ ਲਈ ਹੈਲਪ ਲਾਈਨ ਨੰਬਰ ਜਾਰੀ,‌ਕਾਲਜਾਂ ਵਿੱਚ ਲੈਕਚਰਾਰਾਂ ਦੀ ਭਰਤੀ ਲਈ ਹੈਲਪ ਲਾਈਨ ਨੰਬਰ ਜਾਰੀ

  ਉੱਚ ਸਿੱਖਿਆ ਵਿਭਾਗ ਦੁਆਰਾ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਜ਼ ਦੀ ਭਰਤੀ ਲਈ ਜਾਰੀ ਇਸ਼ਤਿਹਾਰ ਦੇ ਸੰਬੰਧ ਵਿੱਚ ਬਹੁਤ ਸਾਰੇ ਪ੍ਰਸ਼ਨ ਪੁੱਛੇ ਜਾ ਰਹੇ ਹਨ।


 ਇਸ ਮੁੱਦੇ ਨੂੰ ਹੱਲ ਕਰਨ ਲਈ, ਉਚੇਰੀ ਸਿੱਖਿਆ ਵਿਭਾਗ ਵਲੋਂ ਇਨ੍ਹਾਂ ਸਾਰੇ ਪ੍ਰਸ਼ਨਾਂ ਨੂੰ ਲੈਣ ਅਤੇ ਸਪਸ਼ਟੀਕਰਨ ਜਾਰੀ ਕਰਨ ਲਈ ਦੋ ਵਿਅਕਤੀਆਂ ਨੂੰ ਨਿਯੁਕਤ ਕੀਤਾ ਹੈ।

ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਹੇਠਾਂ ਦਿੱਤੇ ਨੰਬਰਾਂ ਤੇ ਕਾਲ ਕਰੋ


ਟੈਲੀਫੋਨ ਨੰਬਰ ਹਨ:

+91 81463 73902

+91 78891 53733 


ਸਰਕਾਰ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਨੂੰ ਫੌਜੀ ਮੰਗਲ ਸਿੰਘ ਦੇ ਪਰਿਵਾਰ ਵੱਲੋਂ ਪੰਦਰਾ ਹਜਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ

 ਸਰਕਾਰ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਨੂੰ ਫੌਜੀ ਮੰਗਲ ਸਿੰਘ ਦੇ ਪਰਿਵਾਰ ਵੱਲੋਂ ਪੰਦਰਾ ਹਜਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ 


ਸਕੂਲ ਪ੍ਰਬੰਧਨ ਵੱਲੋ ਕੀਤਾ ਗਿਆ ਸਨਮਾਨਿਤ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਬਲਾਕ ਅਬੋਹਰ 2 ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜਿਸ ਵਿੱਚ ਸਕੂਲ ਸਟਾਫ ਅਤੇ ਦਾਨੀ ਸੱਜਣਾਂ ਵੱਲੋਂ ਅੱਗੇ ਵਧ ਕੇ ਯੋਗਦਾਨ ਦਿੱਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਵਿਭਾਗ ਵੱਲੋਂ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਸਮਾਰਟ ਸਕੂਲ ਪਾਲਸੀ ਲਿਆਦੀ ਗਈ ਹੈ। ਇਸ ਪ੍ਰੋਗਰਾਮ ਤਹਿਤ ਜਿਥੇ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਗ੍ਰਾਟਾ ਦਿੱਤੀਆ ਜਾ ਰਹੀਆ ਹਨ, ਉੱਥੇ ਸਮਾਜ ਸੇਵੀ ਅਤੇ ਦਾਨੀ ਸੱਜਣਾਂ ਵੱਲੋਂ ਆਪਣੇ ਖੇਤਰ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਖੁੱਲ ਕੇ ਦਾਨ ਦਿੱਤਾ ਜਾ ਰਿਹਾ ਹੈ। ਸਕੂਲ ਸਟਾਫ ਵੱਲੋ ਸਕੂਲ ਲਈ ਦਾਨ ਦੇਣ ਵਾਲੇ ਫੌਜੀ ਮੰਗਲ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕਰਦਿਆਂ ਉਹਨਾਂ ਦਾ ਦਾ ਧੰਨਵਾਦ ਕੀਤਾ ਗਿਆ।ਬੀਪੀਈੳ ਅਬੋਹਰ 2 ਮੈਡਮ ਸੁਨੀਤਾ ਕੁਮਾਰੀ ਨੇ ਕਿਹਾ ਕੀ ਭੈਣੀ ਨੂਰਪੁਰ ਸਕੂਲ ਦੇ ਸਟਾਫ ਵੱਲੋ ਸਕੂਲ ਦੀ ਕਾਇਆ ਕਲਪ ਕਰਨ ਲਈ ਲਗਾਤਾਰ ਸਾਰਥਕ ਯਤਨ ਕੀਤੇ ਜਾ ਰਹੇ ਹਨ। ਸਕੂਲ ਮੁੱਖੀ ਸੰਜੀਵ ਕੁਮਾਰ ਨੇ ਕਿਹਾ ਕਿ ਸਕੂਲ ਸਟਾਫ ਅਧਿਆਪਕ ਤਰਨਦੀਪ ਸਿੰਘ, ਜੋਤੀ ਬਾਲਾ, ਸੁਖਵਿੰਦਰ ਕੌਰ ਅਤੇ ਕਰਮਵੀਰ ਕੌਰ ਵੱਲੋ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੇ ਵਿਕਾਸ ਲਈ ਖਰਚ ਕੀਤਾ ਜਾ ਰਿਹਾਂ ਹੈ। ਸਕੂਲ ਦੇ ਨਵੀਨੀਕਰਨ ਲਈ ਲਗਾਤਾਰ ਕੰਮ ਚੱਲ ਰਿਹਾ ਹੈ। ਸਕੂਲ ਨੂੰ ਵਿਰਾਸਤੀ ਦਿੱਖ ਦੇਣ ਦਾ ਕੰਮ ਚੱਲ ਰਿਹਾ ਹੈ। ਦੱਸਣਾ ਬਣਦਾ ਹੈ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ,ਸੱਭਿਆਚਾਰ ਅਤੇ ਹੋਰ ਸਿੱਖਿਆ ਸਹਾਇਕ ਗਤੀਵਿਧੀਆਂ ਵਿੱਚ ਵੀ ਮੱਲਾ ਮਾਰ ਰਹੇ ਹਨ। ਆਧਿਆਪਕ ਤਰਨਦੀਪ ਸਿੰਘ ਨੇ ਕਿਹਾ ਕਿ ਆਪਣੀ ਕਰਮ ਭੂਮੀ ਆਪਣੇ ਸਕੂਲ ਦੇ ਵਿਕਾਸ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਕੇ ਮਨ ਨੂੰ ਖੁਸ਼ੀ ਅਤੇ ਸਕੂਨ ਮਿਲਦਾ ਹੈ।

ਲੈਕਚਰਾਰ ਯੂਨੀਅਨ ਵੱਲੋਂ ਪੇ ਕਮਿਸ਼ਨ ਵਿੱਚ ਬਾਰਡਰ ਹਾਊਸ ਰੈਂਟ ਅਲਾਉੰਸ ਦੁਗਣਾ ‍ਕਰਨ ਦੀ ਮੰਗ

 - ਲੈਕਚਰਾਰ ਯੂਨੀਅਨ ਵੱਲੋਂ ਪੇ ਕਮਿਸ਼ਨ ਵਿੱਚ ਬਾਰਡਰ ਹਾਊਸ ਰੈਂਟ ਅਲਾਉੰਸ ਦੁਗਣਾ ‍ਕਰਨ ਦੀ ਮੰਗ ।              ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਅਹਿਮ ਜੂਮ ਮੀਟਿੰਗ ਪ੍ਰਧਾਨ ਸੰਜੀਵ ਕੁਮਾਰ ਅਤੇ ਸੀ.ਮੀਤ ਪ੍ਰਧਾਨ ਅਮਨ ਸ਼ਰਮਾ ਅੰਮ੍ਰਿਤਸਰ ਦੀ ਪ੍ਰਧਾਨਗੀ ਵਿੱਚ ਬਾਰਡਰ ਹਾਊਸ ਰੈਂਟ ਦੇ ਮੁੱਦੇ ਤੇ ਹੋਈ ।ਇਸ ਵਿੱਚ ਜ.ਸਕੱਤਰ ਬਲਰਾਜ ਬਾਜਵਾ ਅਤੇ ਕੋਸ਼ਲ ਸ਼ਰਮਾ ਪਠਾਨਕੋਟ ਨੇ ਦੱਸਿਆ ਪੰਜਾਬ ਦੇ ਕਰਮਚਾਰੀਆਂ ਨੂੰ ਮਿਲਦੇ ਕਈ ਰਿਵਾਜਿਡ ਭੱਤਿਆਂ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਹਨ ਪਰ ਇੱਕ ਬਹੁਤ ਹੀ ਜਰੂਰੀ ਭੱਤਾ ਬਾਰਡਰ ਹਾਊਸ ਰੈਂਟ ਭੱਤੇ ਬਾਰੇ ਨਾ ਤਾਂ ਪੇ ਕਮਿਸ਼ਨ ਰਿਪੋਰਟ ਵਿੱਚ ਨਾ ਤਾਂ ਜਿਕਰ ਹੈ ਅਤੇ ਨਾ ਹੀ ਅਜੇ ਤੱਕ ਇਸ ਭੱਤੇ ਸਬੰਧੀ ਕੋਈ ਪੱਤਰ ਜਾਰੀ ਹੋਇਆ। ਸੱਕਤਰ ਜਨਰਲ ਰਵਿੰਦਰਪਾਲ ਸਿੰਘ ਅਤੇ ਮਲਕੀਤ ਸਿੰਘ ਫਿਰੋਜਪੁਰ ਨੇ ਕਿਹਾ ਕਿ ਇਸ ਨਾਲ ਬਾਰਡਰ ਜਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਫਿਰੋਜ਼ਪੁਰ, ਫਾਜਿਲਕਾ, ਪਠਾਨਕੋਟ ਦੇ ਸਮੂਹ ਵਿਭਾਗਾਂ ਦੇ ਹਜਾਰਾਂ ਕਰਮਚਾਰੀਆਂ ਵਿੱਚ ਨਿਰਾਸ਼ਾ ਦੀ ਲਹਿਰ ਦੋੜ ਪਈ ਹੈ।ਬਾਰਡਰ ਏਰੀਆ ਦੇ ਮੁਲਾਜ਼ਮ ਬਹੁਤ ਹੀ ਪਿਛੜੇ ਅਤੇ ਆਊਟ ਆਫ ਵੇ ਸਕੂਲਾਂ, ਹਸਪਤਾਲਾਂ ਅਤੇ ਦਫਤਰਾਂ ਵਿੱਚ ਮੁਸ਼ਕਿਲ ਹਲਾਤਾਂ ਵਿੱਚ ਕੰਮ ਕਰਦੇ ਹਨ।ਸਾਹਿਬਰਣਜੀਤ ਸਿੰਘ ਅਤੇ ਹਰਜੀਤ ਸਿੰਘ ਬਲਾੜੀ ਨੇ ਕਿਹਾ ਕਿ ਇਸ ਕਰਕੇ ਹੀ ਕਰਮਚਾਰੀ ਵਰਗ ਬਾਰਡਰ ਏਰੀਆ ਦੀ ਜਗ੍ਹਾ ਸਹਿਰੀ ਖੇਤਰਾਂ ਅਤੇ ਸਹਿਰਾਂ ਦੇ ਨੇੜੇ ਪੇਂਡੂ ਖੇਤਰਾਂ ਵਿੱਚ ਨੋਕਰੀ ਕਰਨ ਨੂੰ ਤਰਜੀਹ ਦਿੰਦੇ ਹਨ ਅਤੇ ਬਾਰਡਰ ਏਰੀਏ ਵਿੱਚ ਪੋਸਟਾਂ ਖਾਲੀ ਰਹਿੰਦੀਆਂ ਹਨ। ਇਸਲਈ BHRA ਦੇ ਭੱਤੇ ਦੀ ਦਰ ਤਾਂ ਹੁਣ ਵਾਲੀ ਦਰ ਤੋ ਦੁੱਗਣੀ ਚਾਹੀਦੀ ਹੈ। ਪਰ ਸੀਮਾਂਤ ਰਾਜ ਦੇ ਸੀਮਾਂਤ ਇਲਾਕਿਆਂ ਵਿੱਚ ਕੰਮ ਕਰ ਰਹੇ ਹਜਾਰਾਂ ਮੁਲਾਜ਼ਮਾਂ ਨੂੰ ਬਾਰਡਰ ਹਾਊਸ ਰੈਂਟ ਨਾ ਦੇਣਾ ਉਹਨਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ ।ਇਸਲਈ ਯੂਨੀਅਨ ਨੇ ਮੁੱਖਮੰਤਰੀ ਜੀ ਨੂੰ ਇਸ ਬਾਰਡਰ ਹਾਊਸ ਰੈਂਟ ਅਲਾਉੰਸ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਇਸਨੂੰ ਡਬਲ ਕਰਨ ਦਾ ਪੱਤਰ ਜਾਰੀ ਦੀ ਮੰਗ ਕੀਤੀ ਹੈ ।ਇਸ ਮੀਟਿੰਗ ਜਸਵੀਰ ਸਿੰਘ ਗੋਸਲ ਬਲਜੀਤ ਸਿੰਘ ਕਪੂਰਥਲਾ, ਕੁਲਦੀਪ ਗਰੋਵਰ,ਰਾਮਵੀਰ ਸਿੰਘ, ਜਗਦੀਪ ਸਿੰਘ, ਰਾਕੇਸ਼ ਕੁਮਾਰ, ਜਸਪਾਲ ਸਿੰਘ ਚਰਨਦਾਸ ਸ਼ਰਮਾ , ਅਜੀਤਪਾਲ ਸਿੰਘ ਕੁਲਬੀਰ ਸਿੰਘ, ਜਗਤਾਰ ਸਿੰਘ, ਬਲਦੀਸ਼ ਕੁਮਾਰ, ਰਾਮਵੀਰ ਸਿੰਘ, ਜਗਰੂਪ ਸਿੰਘ,ਅਵਤਾਰ ਸਿੰਘ ਅਮਰਜੀਤ ਸਿੰਘ, ਜਤਿੰਦਰ ਸਿੰਘ ,ਲਖਮੀਰ ਸਿੰਘ ਗੁਰਪ੍ਰੀਤ ਸਿੰਘ ਵਿਵੇਕ ਕਪੂਰ ਆਦਿ ਹਾਜਰ ਸਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭਾਰੀ ਭਰਕਮ ਪ੍ਰੀਖਿਆ ਫੀਸ ਗਰੀਬ ਵਿਦਿਆਰਥੀਆਂ ਨਾਲ ਧੋਖਾ

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭਾਰੀ ਭਰਕਮ ਪ੍ਰੀਖਿਆ ਫੀਸ ਗਰੀਬ ਵਿਦਿਆਰਥੀਆਂ ਨਾਲ ਧੋਖਾ  


ਅੰਮ੍ਰਿਤਸਰ 20 ਅਕਤੂਬਰ ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਦੱਸਵੀ, ਬਾਰਵੀਂ ਬੋਰਡ ਪ੍ਰੀਖਿਆ ਫੀਸ ਦੇ ਮੁੱਦੇ ਤੇ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਅਮਨ ਸ਼ਰਮਾ ਅਤੇ ਜਨਰਲ ਸਕੱਤਰ ਸਾਹਿਬਰਣਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਹੀ ਪੜਦੇ ਹਨ ਅਤੇ ਕੋਰੋਨਾ ਮਹਾਂਮਾਰੀ ਨੇ ਪੂਰੀ ਆਰਥਿਕਤਾ ਨੂੰ ਬਹੁਤ ਨੁਕਸਾਨ ਪਹੁੰਚਾਇਆ, ਜਿਸ ਨਾਲ ਵਿਦਿਆਰਥੀ ਦੇ ਮਾਤਾ -ਪਿਤਾ ਦੀ ਆਰਥਿਕ ਹਾਲਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਪਰ ਅਜਿਹੇ ਹ‍ਾਲਾਤ ਵਿੱਚ ਪੰਜਾਬ ਸਕੁੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਅਤੇ ਪ੍ਰੈਕਟੀਕਲ ਫੀਸ ਤੋ ਛੋਟ ਦੇਣ ਦੀ ਬਜਾਏ ਬਹੁਤ ਜਿਆਦਾ ਫੀਸ ਦੇ ਨਾਲ ਪ੍ਰੈਕਟੀਕਲ ਫੀਸ ਜਮਾਂ ਕਰਾਉਣ ਦਾ ਨਾਦਿਰਸ਼ਾਹੀ ਹੁਕਮ ਜਾਰੀ ਕਰ ਦਿੱਤਾ ਹੈ। ਇਸ ਮੌਕੇ ਅਮਨ ਸ਼ਰਮਾ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਬਿਜਲੀ - ਪਾਣੀ ਦੇ ਬਿੱਲ ਅਤੇ ਬਕਾਏ ਮੁਆਫ ਕਰ ਰਹੀ ਹੇੈ ਅਤੇ ਹੋਰ ਸਹੁਲਤਾਂ ਦੀ ਘੋਸ਼ਣਾ ਕਰ ਰਹੀ ਹੈ ਪਰ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਬਹੁਤ ਜਿਆਦਾ ਫੀਸ ਨਾਲ ਗਰੀਬ ਵਿਦਿਆਰਥੀਆਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰ ਰਿਹਾ ਹੈ। ਇਸ ਲਈ ਹਾਜਰ ਆਗੂਆਂ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਬੋਰਡ ਚੇਅਰਮੈਨ ਨੂੰ ਬੋਰਡ ਫੀਸ ਮੁਆਫ ਕਰਨ ਅਤੇ ਬੋਰਡ ਜਮਾਤਾਂ ਦੇ ਸਰਟੀਫਿਕੇਟ ਪਹਿਲਾਂ ਵਾਂਗ ਹੀ ਬੋਰਡ ਵੱਲੋ ਸਕੂਲਾਂ ਨੂੰ ਜਾਰੀ ਕਰਨ ਦੀ ਮੰਗ ਕੀਤੀ । ਇਸ ਮੀਟਿੰਗ ਵਿੱਚ ਗੁਰਿੰਦਰਜੀਤ ਸਿੰਘ, ਜਤਿੰਦਰਪਾਲ ਸਿੰਘ, ਗੁਰਬੀਰ ਸਿੰਘ, ਰਣਜੀਤ ਸਿੰਘ, ਦਰਸ਼ਨ ਸਿੰਘ, ਭਜਨ ਸਿੰਘ, ਮਨਜੀਤ ਸਿੰਘ, ਓਮ ਪ੍ਰਕਾਸ਼, ਗਿਰੀਸ਼ ਭਾਰਤੀ, ਦਿਲਬਾਗ ਸਿੰਘ, ਸੁਨੀਲ ਸ਼ਰਮਾ, ਰਮੇਸ਼ ਕੁਮਾਰ, ਰਾਣਾਪ੍ਰਤਾਪ ਸਿੰਘ, ਬਿਕਰਮਜੀਤ ਸਿੰਘ, ਸੰਦੀਪ ਸ਼ਰਮਾ, ਕੋਮਲ ਅਰੋੜਾ, ਅਨਿਲ ਪ੍ਰਤਾਪ ਸ਼ਰਮਾ, ਮੁਖਤਾਰ ਸਿੰਘ ਆਦਿ ਹਾਜਰ ਸਨ।

ਸੀ.ਬੀ.ਐਸ.ਈ. ਵੱਲੋਂ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਣਾ ਮੰਦਭਾਗਾ: ਪਰਗਟ ਸਿੰਘ

 


*ਸੀ.ਬੀ.ਐਸ.ਈ. ਵੱਲੋਂ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਣਾ ਮੰਦਭਾਗਾ: ਪਰਗਟ ਸਿੰਘ*


*ਸਿੱਖਿਆ ਮੰਤਰੀ ਨੇ ਖੇਤਰੀ ਭਾਸ਼ਾਵਾਂ ਨੂੰ ਸਬੰਧਤ ਸੂਬਿਆਂ ਵਿੱਚ ਮੁੱਖ ਵਿਸ਼ਾ ਬਣਾਉਣ ਦੀ ਕੀਤੀ ਵਕਾਲਤ*


*ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ਿਆਂ ਵਿੱਚ ਸ਼ਾਮਲ ਕਰਨਾ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਤੋਂ ਦੂਰ ਕਰਨ ਦੀ ਸਾਜਿਸ਼ ਕਰਾਰ ਦਿੱਤਾ*


ਚੰਡੀਗੜ੍ਹ, 20 ਅਕਤੂਬਰ 


ਪੰਜਾਬ ਦੇ ਸਿੱਖਿਆ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਸੀ.ਬੀ.ਐਸ.ਈ. ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀ ਜਾਰੀ ਡੇਟਸ਼ੀਟ ਵਿੱਚ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ਵਿੱਚੋਂ ਬਾਹਰ ਕੱਢਣ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕੇਂਦਰੀ ਬੋਰਡ ਨੂੰ ਇਸ ਫ਼ੈਸਲੇ ਉਤੇ ਮੁੜ ਗ਼ੌਰ ਕਰਨ ਦੀ ਅਪੀਲ ਕੀਤੀ ਹੈ।ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਪਰਗਟ ਸਿੰਘ ਨੇ ਸੀ.ਬੀ.ਐਸ.ਈ. ਵੱਲੋਂ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ਿਆਂ ਵਿੱਚ ਸ਼ਾਮਲ ਕਰਨ ਦੇ ਫ਼ੈਸਲੇ ਨੂੰ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਤੋਂ ਦੂਰ ਕਰਨ ਦੀ ਸਾਜਿਸ਼ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਹ ਸਬੰਧਤ ਸੂਬਿਆਂ ਦੇ ਵਿਦਿਆਰਥੀਆਂ ਨਾਲ ਧੱਕਾ ਹੈ।ਉਨ੍ਹਾਂ ਕਿਹਾ ਕਿ ਇਹ ਫੈਸਲਾ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ।


ਸਿੱਖਿਆ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਕਿਹਾ ਕਿ ਘੱਟੋ-ਘੱਟ ਸਬੰਧਤ ਸੂਬੇ ਵਿੱਚ ਉੱਥੋਂ ਦੀ ਮਾਤ ਭਾਸ਼ਾ ਜਿਵੇਂ ਕਿ ਪੰਜਾਬ ਵਿੱਚ ਪੰਜਾਬੀ ਹੈ, ਨੂੰ ਮੁੱਖ ਵਿਸ਼ੇ ਵਿੱਚ ਰੱਖਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹਰ ਸੂਬੇ ਵਿੱਚ ਉੱਥੋਂ ਦੀ ਸਥਾਨਕ ਮਾਤ ਭਾਸ਼ਾ ਮੁੱਖ ਵਿਸ਼ੇ ਵਿੱਚ ਸ਼ਾਮਲ ਹੋਵੇ।ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜੇ ਲੋੜ ਪਈ ਤਾਂ ਉਹ ਕੇਂਦਰੀ ਸਿੱਖਿਆ ਮੰਤਰੀ ਕੋਲ ਵੀ ਪਹੁੰਚ ਕਰ ਕੇ ਫੈਸਲਾ ਵਾਪਸ ਕਰਵਾਉਣ ਲਈ ਚਾਰਾਜੋਈ ਕਰਨਗੇ।

————-

GK OF TODAY: IMPORTANT QUESTIONS ON CURRENT AFFAIRS


GOOD NEWS: We have started daily quiz on current affairs for all our readers who are preparing for exams. Here we will post important current affairs and important questions on general knowledge on various subjects.

Q1 .  "ਮੇਰਾ ਘਰ, ਮੇਰਾ ਨਾਮ" ਸਕੀਮ ਕਦੋਂ ਸ਼ੁਰੂ ਹੋਈ? 

 • a) 17 ਅਕਤੂਬਰ 2020
 • b) 17 ਅਕਤੂਬਰ 2021
 • c) 18 ਅਕਤੂਬਰ 2020
 • d) 19 ਅਕਤੂਬਰ 2021

b) 17 ਅਕਤੂਬਰ 2021 

Q2. ਮੇਰਾ ਘਰ ਮੇਰਾ ਨਾਮ ਯੋਜਨਾ ਕਿਸ ਮੁੱਖ ਮੰਤਰੀ ਦੁਆਰਾ ਲਾਂਚ ਗਈ ?

 • a) ਚਰਨਜੀਤ ਸਿੰਘ ਚੰਨੀ
 • b) ਕੈਪਟਨ ਅਮਰਿੰਦਰ ਸਿੰਘ 
 • c) ਓਂ ਪੀ ਸੋਨੀ 
 • d) ਯੋਗੀ ਆਦਿਤ੍ਯਨਾਥ 

a) ਚਰਨਜੀਤ ਸਿੰਘ ਚੰਨੀ 


Q3. ਸੇਲਾ ਸੁਰੰਗ, ਜੋ ਕਿ ਹਾਲ ਹੀ ਵਿੱਚ ਖਬਰਾਂ ਵਿੱਚ ਵੇਖੀ ਗਈ ਸੀ, ਕਿਸ ਭਾਰਤੀ ਰਾਜ ਵਿੱਚ ਸਥਿਤ ਹੈ?

 • [A] ਉੱਤਰਾਖੰਡ
 • [B] ਸਿੱਕਮ
 • [C] ਅਰੁਣਾਚਲ ਪ੍ਰਦੇਸ਼
 • [D] ਅਸਾਮ

[C] ਅਰੁਣਾਚਲ ਪ੍ਰਦੇਸ਼ , ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਲ ਹੀ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਸੇਲਾ ਸੁਰੰਗ ਦਾ ਅੰਤਮ ਸਫਲ ਧਮਾਕਾ ਕੀਤਾ ਸੀ


Q4. ਰਾਸ਼ਟਰਪਤੀ ਦਾ ਤਤਰਕਸ਼ਕ ਮੈਡਲ (ਪੀਟੀਐਮ) ਕਿਸ ਹਥਿਆਰਬੰਦ ਬਲ ਨੂੰ ਦਿੱਤਾ ਜਾਂਦਾ ਹੈ?

 • [A] ਤੱਟ ਰੱਖਿਅਕ
 • [B] ਸੀਮਾ ਸੁਰੱਖਿਆ ਬਲ
 • [C] ਭਾਰਤੀ ਜਲ ਸੈਨਾ
 • [D] ਕੇਂਦਰੀ ਰਿਜ਼ਰਵ ਪੁਲਿਸ ਫੋਰਸ

a) ਤੱਟ ਰੱਖਿਅਕ  ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਤੱਟ ਰੱਖਿਅਕ ਕਰਮਚਾਰੀਆਂ ਨੂੰ ਰਾਸ਼ਟਰਪਤੀ ਤਤਰਕਸ਼ਕ ਮੈਡਲ (ਪੀਟੀਐਮ) ਅਤੇ ਤਤਰਕਸ਼ਕ ਮੈਡਲ (ਟੀਐਮ) ਪ੍ਰਦਾਨ ਕੀਤੇ ਹਨ।


Q5. ਕਿਸ ਸੰਸਥਾ ਨੇ ਵਿਗਿਆਨਕ ਸਲਾਹਕਾਰ ਸਮੂਹ  Origins on Novel pathogens (SAGO) ਓਰਿਜਿਨ ਆਨ  ਨੋਵਲ ਪਾਥੋਜਨਸ (ਐਸਏਜੀਓ)ਦਾ ਗਠਨ ਕੀਤਾ ਹੈ ?

 • [A] ਯੂਨੀਸੈਫ
 • [B] ਵਿਸ਼ਵ ਸਿਹਤ ਸੰਗਠਨ
 • [C] ਐਫਏਓ
 • [D] ਜੌਨ ਹੌਪਕਿਨਜ਼ ਯੂਨੀਵਰਸਿਟੀ

[B] ਵਿਸ਼ਵ ਸਿਹਤ ਸੰਗਠਨ


Q6. ਤਵਾਂਗ ਗੈਂਡੇਨ ਨਾਮਗਿਆਲ ਲਹਟਸੇ (ਤਵਾਂਗ ਮੱਠ), ਜੋ ਕਿ ਹਾਲ ਹੀ ਵਿੱਚ ਖਬਰਾਂ ਵਿੱਚ ਵੇਖਿਆ ਗਿਆ ਸੀ, ਕਿਸ ਦੇਸ਼ ਵਿੱਚ ਸਥਿਤ ਹੈ?

 • [A] ਭਾਰਤ
 • [B] ਨੇਪਾਲ
 • [C] ਥਾਈਲੈਂਡ
 • [D] ਦੱਖਣੀ ਕੋਰੀਆ

[A] ਭਾਰਤ ,ਤਵਾਂਗ ਗੇਂਦੇਨ ਨਾਮਗਿਆਲ ਲਹਟਸੇ (ਤਵਾਂਗ ਮੱਠ), ਜੋ ਕਿ ਤਿੱਬਤੀ ਬੁੱਧ ਧਰਮ ਦਾ ਦੂਜਾ ਸਭ ਤੋਂ ਵੱਡਾ ਮੱਠ ਹੈ, ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ਵਿੱਚ ਸਥਿਤ ਹੈ।


Q7. ਕਿਹੜੀ ਸੰਸਥਾ 'ਫਿਸਕਲ ਮਾਨੀਟਰ' ਰਿਪੋਰਟ ਜਾਰੀ ਕਰਦੀ ਹੈ?

 • [A] ਵਿਸ਼ਵ ਬੈਂਕ
 • [B] ਭਾਰਤੀ ਰਿਜ਼ਰਵ ਬੈਂਕ
 • [C] ਅੰਤਰਰਾਸ਼ਟਰੀ ਮੁਦਰਾ ਫੰਡ
 • [D] ਭਾਰਤੀ ਰਿਜ਼ਰਵ ਬੈਂਕ

c) ਅੰਤਰਰਾਸ਼ਟਰੀ ਮੁਦਰਾ ਫੰਡ


Q8. ਕਿਹੜਾ ਦੇਸ਼ ਹਾਲ ਹੀ ਵਿੱਚ ਖੰਡੀ ਤੂਫਾਨ(Tropical storm) ਕੋਮਪਾਸੂ (Kompasu) ਨਾਲ ਪ੍ਰਭਾਵਿਤ ਹੋਇਆ ਸੀ?

 • [A] ਫਿਲੀਪੀਨਜ਼
 • [B] ਯੂਐਸਏ
 • [C] ਇੰਡੋਨੇਸ਼ੀਆ
 • [D] ਜਰਮਨੀ

A)  ਫਿਲੀਪੀਨਜ਼,


Q9. 'ਵਿਸ਼ਵ ਦ੍ਰਿਸ਼ਟੀ ਦਿਵਸ 2021' ਦਾ ਵਿਸ਼ਾ(Theme) ਕੀ ਹੈ?

 • [A] ਆਪਣੀਆਂ ਅੱਖਾਂ ਨੂੰ ਪਿਆਰ ਕਰੋ (Love your eyes)
 • [B] ਅੱਖਾਂ ਦਾਨ ਕਰੋ; ਜੀਵਨ ਦਾਨ ਕਰੋ ( Donate eyes,  Donate Love)
 • [C] ਅੱਖਾਂ ਦੀ ਸਿਹਤ ਮਹੱਤਵਪੂਰਣ ਹੈ ( Eye Health Matters)
 • [D] ਪਹਿਲੀ ਨਜ਼ਰ ( Sight First) 

A) ਆਪਣੀਆਂ ਅੱਖਾਂ ਨੂੰ ਪਿਆਰ ਕਰੋ (Love your eyes), ਵਿਸ਼ਵ ਦ੍ਰਿਸ਼ਟੀ ਦਿਵਸ ਹਰ ਸਾਲ ਅਕਤੂਬਰ ਦੇ ਦੂਜੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ. ਇਸ ਸਾਲ, ਇਹ  ਦਿਵਸ 14 ਅਕਤੂਬਰ ਨੂੰ ਮਨਾਇਆ ਗਿਆ  ਹੈ


Q10. ਡਾ. ਏਪੀਜੇ ਅਬਦੁਲ ਕਲਾਮ ਪ੍ਰੇਰਨਾ ਸਥਲ 'ਦਾ ਉਦਘਾਟਨ ਜਲ ਸੈਨਾ ਵਿਗਿਆਨ ਅਤੇ ਤਕਨੀਕੀ ਪ੍ਰਯੋਗਸ਼ਾਲਾ ਵਿੱਚ ਕੀਤਾ ਗਿਆ ਸੀ. ਇਹ ਸਥਾਨ ਕਿਸ ਸ਼ਹਿਰ ਵਿੱਚ ਸਥਿਤ ਹੈ?

 • [A] ਕੋਚੀ
 • [B] ਵਿਸ਼ਾਖਾਪਟਨਮ
 • [C] ਚੇਨਈ
 • [D] ਭੁਵਨੇਸ਼ਵਰ

B) ਵਿਸ਼ਾਖਾਪਟਨਮ


ਨਗਰ ਕੌਂਸਲ ਭਦੌੜ, ਬਰਨਾਲਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ

ਪੰਜਾਬ ਦੇ ਹਰੇਕ ਨਗਰ ਕੌਂਸਲ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਦੇਖੋ ਪੂਰੀ ਜਾਣਕਾਰੀ ਇਥੇ


ਨਗਰ ਪੰਚਾਇਤ ਨਥਾਣਾ, ਨਗਰ ਕੌਂਸਲ ਭੁੱਚੋ ਮੰਡੀ, ਨਗਰ ਪੰਚਾਇਤ ਲਹਿਰਾ ਮੁਹੱਬਤ, ਅਤੇ ਨਗਰ ਪੰਚਾਇਤ ਭੁਗਤਾ ਭਾਈਕਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ, ਜਲਦੀ ਕਰੋ ਅਪਲਾਈ

 

ਪੰਜਾਬ ਦੇ ਹਰੇਕ ਨਗਰ ਕੌਂਸਲ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਦੇਖੋ ਪੂਰੀ ਜਾਣਕਾਰੀ ਇਥੇ

ਨਗਰ ਕੌਂਸਲ, ਲਹਿਰਾਗਾਗਾ, ਜ਼ਿਲ੍ਹਾ ਸੰਗਰੂਰ ਵੱਲੋਂ ਕਲਾਸ 4 ਕਰਮਚਾਰੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 


ਮਹਿਕਮਾ ਸਥਾਨਕ ਸਰਕਾਰ, ਨਗਰ ਕੌਂਸਲ, ਲਹਿਰਾਗਾਗਾ, ਜ਼ਿਲ੍ਹਾ ਸੰਗਰੂਰ ਵੱਲੋਂ ਹੋਠ ਦਰਸਾਏ ਅਨੁਸਾਰ ਕੰਟਰੈਕਟ ਦੇ ਆਧਾਰ 'ਤੇ ਭਰਤੀ ਕੀਤੀ ਜਾਣੀ ਹੈ। ਇਸ ਭਰਤੀ ਤਹਿਤ ਨਿਯੁਕਤ ਹੋਣ ਵਾਲੇ ਉਮੀਦਵਾਰਾਂ ਨੂੰ ਕਿਰਤ ਵਿਭਾਗ ਵੱਲੋਂ ਨਿਰਧਾਰਤ ਮਹੀਨਾਵਾਰ ਡੀਸੀ, ਰੋਟ ਹੀ ਦਿੱਤੇ ਜਾਣਗੇ। ਇਨ੍ਹਾਂ ਹੋਣ ਵਾਲੀਆਂ ਨਿਯੁਕਤੀਆਂ ਤੋਂ ਸਰਕਾਰ ਵੱਲੋਂ ਸਮੇਂ-ਸਮੇਂ ਤੋਂ ਜਾਰੀ ਹਦਾਇਤਾਂ ਸਮੇਤ ਸਬੰਧਤ ਨਿਯਮ ਲਾਗੂ  ਹੋਣਗੇ। 


ਅਸਾਮੀਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:- 
 ਅਸਾਮੀ ਦਾ ਨਾਮ :  ਅਸਾਮੀਆਂ ਦੀ  ਗਿਣਤੀ 
  ਸਫਾਈ ਸੇਵਕ      55 
 ਸੀਵਰਮੈਨ            5

Salary: ਡਿਪਟੀ ਕਮਿਸ਼ਨਰ ਵੱਲੋਂ ਸਮੇਂ-ਸਮੇਂ ਨਿਰਧਾਰਤ ਲੋਬਰ ਰੇਟਾਂ 'ਤੇ ਠੇਕਾ ਆਧਾਰ ਤੋਂ ਅਦਾਇਗੀ   

ਨੋਟ:- 1) ਦਰਖਾਸਤਾਂ ਦੇਣ ਦੀ ਅੰਤਿਮ ਮਿਤੀ 10.11.2021 ਅਤੇ ਸਮਾਂ ਸ਼ਾਮ 5.00 ਵਜੇ ਤੱਕ।
 (2) ਹੋਰ ਦੁਸਰੇ ਵੇਰਵਿਆਂ ਲਈ ਜਾਣਕਾਰੀ ਲੈਣ ਵਾਸਤੇ ਦਫਤਰ ਨਗਰ ਕੌਂਸਲ, ਲਹਿਰਾਗਾਗਾ ਦੀ ਸਫ਼ਾਈ ਸ਼ਾਖਾ ਵਿਚ ਕੰਮਕਾਜ ਸਮੇਂ ਦੇਖੀ ਜਾ ਸਕਦੀ ਹੈ।


ਸਰਕਾਰੀ ਕਾਲਜਾਂ ਵਿੱਚ 1158 ਅਸਾਮੀਆਂ ਦੀ ਭਰਤੀ 45 ਦਿਨਾਂ ਅੰਦਰ ਕੀਤੀ ਜਾਵੇਗੀ - ਪਰਗਟ ਸਿੰਘਸਰਕਾਰੀ ਕਾਲਜਾਂ ਵਿੱਚ 1158 ਅਸਾਮੀਆਂ ਦੀ ਭਰਤੀ 45 ਦਿਨਾਂ ਅੰਦਰ ਕੀਤੀ ਜਾਵੇਗੀ - ਪਰਗਟ ਸਿੰਘ 

ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਚੋਣ ਕਮੇਟੀਆਂ ਬਣਾ ਕੇ ਕੀਤੀ ਜਾਵੇਗੀ ਭਰਤੀ -
ਉਚੇਰੀ ਸਿੱਖਿਆ ਮੰਤਰੀ ਨੇ ਪੰਜਾਬ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਤੇ ਕਾਲਜਾਂ ਦੀਆਂ ਐਸੋਸੀਏਸ਼ਨਾਂ ਦੀ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਖਤਮ ਕਰਵਾਈ - 
ਸੂਬੇ ਦੀ ਨੌਜਵਾਨਾਂ ਨੂੰ ਸਹੀ ਸੇਧ ਦੇਣ ਅਤੇ ਸੂਬੇ ਦੇ ਸੁਨਹਿਰੀ ਭਵਿੱਖ ਵਾਸਤੇ ਉਚ ਸਿੱਖਿਆ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ- ਪਰਗਟ ਸਿੰਘ


 ਚੰਡੀਗੜ੍ਹ, 19 ਅਕਤੂਬਰ 2021 - ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਸਟਾਫ ਦੀ ਭਰਤੀ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਉਚੇਰੀ ਸਿੱਖਿਆ ਵਿਭਾਗ ਵੱਲੋਂ 1158 ਅਸਾਮੀਆਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਭਰਤੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਚੋਣ ਕਮੇਟੀਆਂ ਬਣਾ ਕੇ ਕੀਤੀ ਜਾਵੇਗੀ ਜਿਸ ਨੂੰ 45 ਦਿਨਾਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਗੱਲ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਾਲਜ- ਯੂਨੀਵਰਸਿਟੀ ਕਾਡਰ ਦੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਤੇ ਕਾਲਜਾਂ ਦੀ ਐਸੋਸੀਏਸ਼ਨ ਦੀ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਨੂੰ ਖਤਮ ਕਰਵਾਉਣ ਮੌਕੇ ਕਹੇ। ਪਰਗਟ ਸਿੰਘ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਟੀਚਿੰਗ ਕਾਡਰ ਦੀਆਂ 1091 ਤੇ ਲਾਇਬ੍ਰੇਰੀਅਨ ਦੀਆਂ 67 ਅਸਾਮੀਆਂ ਦੀ ਭਰਤੀ ਨੂੰ 45 ਦਿਨਾਂ ਅੰਦਰ ਮੁਕੰਮਲ ਕੀਤਾ ਜਾਵੇਗਾ। 


ਉਨ੍ਹਾਂ ਕਿਹਾ ਕਿ ਇਹ ਭਰਤੀ ਯੂ.ਜੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਵੇਗੀ। ਇਹ ਭਰਤੀ ਸਿਰਫ ਲਿਖਤੀ ਟੈਸਟ ਦੇ ਆਧਾਰ ਉਤੇ ਨਿਰੋਲ ਮੈਰਿਟ ਅਨੁਸਾਰ ਕੀਤੀ ਜਾਵੇਗੀ ਜਿਸ ਵਿੱਚ ਕੋਈ ਇੰਟਰਵਿਊ ਦੇ ਨੰਬਰ ਨਹੀਂ ਰੱਖੇ ਜਾਣਗੇ। ਦੋਵੇਂ ਸਬੰਧਤ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੀ ਅਗਵਾਈ ਵਿੱਚ ਚੋਣ ਕਮੇਟੀ ਬਣੇਗੀ। ਇਸੇ ਤਰ੍ਹਾਂ ਸਰਕਾਰ ਵੱਲੋਂ ਚਲਾਏ ਜਾ ਰਹੇ ਕਾਲਜਾਂ ਵਿੱਚ ਗੈਸਟ ਫੈਕਲਟੀ, ਪਾਰਟ ਟਾਈਮ ਅਤੇ ਠੇਕੇ ਉਤੇ ਕੰਮ ਕਰੇ ਲੈਕਚਰਾਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਅਪਲਾਈ ਕਰਨ ਲਈ ਉਪਰਲੀ ਉਮਰ ਹੱਦ ਵਿੱਚ ਛੋਟ ਅਤੇ ਤਜਰਬੇ ਦੇ ਨੰਬਰ ਦਿੱਤੇ ਜਾਣਗੇ। ਪਰਗਟ ਸਿੰਘ ਨੇ ਆਖਿਆ ਕਿ ਸੂਬੇ ਦੀ ਨੌਜਵਾਨਾਂ ਨੂੰ ਸਹੀ ਸੇਧ ਦੇਣ ਅਤੇ ਸੂਬੇ ਦੇ ਸੁਨਹਿਰੀ ਭਵਿੱਖ ਵਾਸਤੇ ਉਚ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੀ ਖੁਸ਼ਹਾਲੀ ਲਈ ਉਚੇਰੀ ਸਿੱਖਿਆ ਖੇਤਰ ਵਿੱਚ ਵੱਧੇ ਸੁਧਾਰਾਂ ਦੀ ਲੋੜ ਹੈ ਜਿਸ ਲਈ ਇਸ ਖੇਤਰ ਨਾਲ ਜੁੜੇ ਮਾਹਿਰਾਂ ਅਤੇ ਸਿੱਖਿਆ ਸਾਸ਼ਤਰੀਆਂ ਦੀ ਕਮੇਟੀ ਬਣਾ ਕੇ ਸੇਧ ਲਈ ਜਾਵੇਗੀ।


 ਪੰਜਾਬ ਯੂਨੀਵਰਸਿਟੀ ਵਿਖੇ ਚੰਡੀਗੜ ਵਿਖੇ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ ਅਤੇ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਬੈਨਰ ਹੇਠ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ 45ਵੇਂ ਦਿਨ ਅੱਜ ਡਾ.ਸੁਰਿੰਦਰ ਸਿੰਘ, ਡਾ. ਅਨੀਸ਼ ਸੋਨੀ, ਪ੍ਰੋ. ਰਮਨ ਕੁਮਾਰ, ਡਾ. ਹਰਜਿੰਦਰ ਕੌਰ ਤੇ ਡਾ.ਮਨਪ੍ਰੀਤ ਸਿੰਘ ਭੁੱਖ ਹੜਤਾਲ ਉਤੇ ਬੈਠੇ ਸਨ ਜਿਨ੍ਹਾਂ ਨੂੰ ਵੇਰਕਾ ਦੀ ਲੱਸੀ ਪਿਆ ਕੇ ਸ. ਪਰਗਟ ਸਿੰਘ ਨੇ ਖਤਮ ਕਰਵਾਇਆ। ਇਸ ਤੋਂ ਪਹਿਲਾਂ ਹੜਤਾਲ ਸਬੰਧੀ ਆਰਗੇਨਾਈਜੇਸ਼ਨ ਅਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਡਾ.ਜਗਵੰਤ ਸਿੰਘ, ਡਾ.ਐਚ.ਐਸ.ਕਿੰਗਰਾ, ਡਾ. ਬੀ.ਐਸ.ਟੌਹੜਾ, ਡਾ.ਮ੍ਰਿਤੁੰਜੇ ਕੁਮਾਰ ਤੇ ਡਾ.ਮਧੂ ਸ਼ਰਮਾ ਵੱਲੋਂ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਪੰਜਾਬ ਭਵਨ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਨ੍ਹਾਂ ਵੱਲੋਂ ਤਨਖਾਹ ਕਮਿਸ਼ਨ, ਤਨਖਾਹ ਸਕੇਲਾਂ ਨੂੰ ਯੂ.ਜੀ.ਸੀ. ਨਾਲ ਡੀ ਲਿੰਕ ਨਾ ਕਰਨ, ਸਕਿਓਰਟੀ ਆਫ ਸਰਵਿਸ ਐਕਟ ਵਿੱਚ ਸੋਧ ਆਦਿ ਦੀਆਂ ਮੰਗਾਂ ਉਠਾਈਆਂ ਗਈਆਂ ਜਿਸ ਉਤੇ ਪਰਗਟ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਤਨਖਾਹ ਨਾਲ ਸਬੰਧਤ ਮੰਗਾਂ ਉਤੇ ਵਿੱਤ ਵਿਭਾਗ ਨਾਲ ਗੱਲ ਕਰਕੇ ਹੱਲ ਕਰਵਾਇਆ ਜਾਵੇਗਾ।

RECENT UPDATES

Today's Highlight