Friday, 8 October 2021

ਸਕੂਲਾਂ ਤੋਂ ਬਾਅਦ ਹੁਣ ਕ੍ਰਿਸ਼ਨ ਕੁਮਾਰ ਦੀ ਕਾਲਜਾਂ ਚ ਹਲਚਲ

 ਸਕੂਲਾਂ ਤੋਂ ਬਾਅਦ ਹੁਣ ਕ੍ਰਿਸ਼ਨ ਕੁਮਾਰ ਦੀ ਕਾਲਜਾਂ ਚ ਹਲਚਲ


ਵਰ੍ਹਿਆਂ ਤੋਂ ਨਿਗੂਣੀਆਂ ਤਨਖਾਹਾਂ ਲੈ ਰਹੇ ਪ੍ਰੋਫੈਸਰਾਂ ਨੂੰ ਨਵੇ ਉਚੇਰੀ ਸਿੱਖਿਆ ਸਕੱਤਰ ਤੋਂ ਵੱਡੀਆਂ ਆਸਾਂ


ਚੰਡੀਗੜ੍ਹ 8 ਅਕਤੂਬਰ (ਹਰਦੀਪ ਸਿੰਘ ਸਿੱਧੂ) ਸਕੂਲ ਸਿੱਖਿਆ ਵਿਭਾਗ ਤੋਂ ਬਾਅਦ ਹੁਣ ਪੰਜਾਬ ਦੇ ਚਰਚਿਤ ਆਈ ਏ ਐੱਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਉਚੇਰੀ ਸਿੱਖਿਆ ਸਕੱਤਰ ਵਜੋਂ ਅਹੁਦਾ ਸੰਭਾਲਿਆ ਹੈ,ਸਕੂਲਾਂ ਵਾਂਗ ਹੁਣ ਕਾਲਜਾਂ ਚ ਵੀ ਹਲਚਲ ਸ਼ੁਰੂ ਹੋ ਗਈ ਹੈ। ਹੁਣ ਸਰਕਾਰੀ ਸਕੂਲਾਂ ਤੋਂ ਬਾਅਦ ਕਾਲਜਾਂ ਦਾ ਵੀ ਮੂੰਹ ਮੁਹਾਂਦਰਾਂ ਬਦਲੇਗਾ,ਹੁਣ ਕਾਲਜਾਂ ਵਿੱਚ ਕਾਲਜ ਲੱਗਣ ਦੀ ਘੰਟੀ ਵੱਜੇਗੀ,ਠੀਕ ਸਮੇਂ 'ਤੇ ਕਾਲਜ ਲੱਗੇਗਾ,ਠੀਕ ਸਮੇਂ 'ਤੇ ਛੁੱਟੀ ਦੀ ਘੰਟੀ ਖੜਕੇ ਗਈ, ਪ੍ਰੋਫੈਸਰ ਠੀਕ ਸਮੇਂ 'ਤੇ ਕਾਲਜ ਆਉਣਗੇ ,ਠੀਕ ਸਮੇਂ 'ਤੇ ਵਾਪਸ ਜਾਣਗੇ, ਹੁਣ ਕਾਲਜਾਂ ਚ ਪਹਿਲਾ ਵਰਗੇ ਨਜ਼ਾਰੇ ਨਹੀ ਹੋਣਗੇ, ਕਿ ਕਦੋ ਮਰਜ਼ੀ ਪ੍ਰੋਫੈਸਰ ਸਾਹਿਬ ਆ ਗਏ ਜਾਂ ਚਲੇ ਗਏ, ਹੁਣ ਕਾਲਜਾਂ ਦਾ ਮਹੌਲ ਬਦਲੇਗਾ, ਵਿਦਿਆਰਥੀ ਵੀ ਹੋਲੀ ਹੋਲੀ ਸਮੇਂ ਸਿਰ ਆਉਣਗੇ, ਕਾਲਜਾਂ ਚ ਪ੍ਰੋਫੈਸਰਾਂ ਦੀਆਂ ਹੱਕੀ ਮੰਗਾਂ ਮਸਲੇ ਵੀ ਹੱਲ ਹੋਣ ਦੇ ਅਸਾਰ ਬਣੇ ਨੇ,ਮਾਪੇ ਖੁਸ਼ ਨੇ ਕਿ ਉਨ੍ਹਾਂ ਦੇ ਕਾਲਜੀਏਟ ਬੱਚਿਆਂ ਦਾ ਭਵਿੱਖ ਸੁਨਹਿਰੀ ਹੋਵੇਗਾ।ਲੰਬੇ ਸਮੇਂ ਤੋ ਰੈਗੂਲਰ ਭਰਤੀ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਆਰਜੀ ਭਰਤੀਆਂ ਚ ਉਲਝੇ ਉੱਚ ਯੋਗਤਾ ਪ੍ਰਾਪਤ ਪ੍ਰੋਫੈਸਰ ਨਵੇਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਹਰ ਬਾਤ ਮੰਨਣ ਨੂੰ ਤਿਆਰ ਨੇ,ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਉਨ੍ਹਾਂ ਦੀ ਬੇੜੀ ਵੀ ਪਾਰ ਲਾ ਦੇਵੇ, ਪ੍ਰੋਫੈਸਰ ਸਾਹਿਬਾਨਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਸਾਰੇ ਅਧਿਆਪਕਾਂ ਤੋਂ ਸੁਣਿਆ ਹੈ ਕਿ ਉਹ ਹੱਕੀ ਮਸਲਿਆਂ ਦੇ ਨਬੇੜੇ ਲਈ ਭੋਰਾ ਭਰ ਵੀ ਦੇਰੀ ਨੀ ਕਰਦੇ, ਪ੍ਰੋਫੈਸਰ ਸਾਹਿਬਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਭਵਿੱਖ ਦੀ ਚਿੰਤਾ ਮੁਕ ਜਾਵੇ, ਤਾਂ ਫਿਰ ਉਹ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਵੀ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਕ੍ਰਿਸ਼ਨ ਕੁਮਾਰ ਉਨ੍ਹਾਂ ਦੇ ਭਵਿੱਖ ਲਈ ਵੀ ਵਰਦਾਨ ਸਾਬਤ ਹੋਣਗੇ। ਉਚੇਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਤਾਜਾ ਹੁਕਮਾਂ ਨੇ ਕਾਲਜਾਂ ਚ ਹਲਚਲ ਪੈਦਾ ਕਰ ਦਿੱਤੀ ਹੈ,ਇਨ੍ਹਾਂ ਹੁਕਮਾਂ ਤਹਿਤ ਕਾਲਜ ਸਵੇਰੇ 9 ਵਜੇ ਲੱਗਣਗੇ, ਅਤੇ 3 ਵਜੇ ਜਾਂ ਜੋ ਸਮਾਂ ਛੁੱਟੀ ਦਾ ਹੋਵੇਗਾ, ਉਸ ਮੁਤਾਬਿਕ ਛੁੱਟੀ ਹੋਵੇਗੀ। ਗੈਸਟ ਫੈਕਲਟੀ ਕਾਲਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪ੍ਰੋ ,ਰਵਿੰਦਰ ਸਿੰਘ,ਪ੍ਰੋ ਕੁਲਦੀਪ ਚੌਹਾਨ ਦਾ ਕਹਿਣਾ ਹੈ ਕਿ ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਕਾਲਜਾਂ ਚ ਇਕ ਚੰਗਾ ਮਹੌਲ ਬਣੇਗਾ, ਉਹ ਹਰ ਤਰ੍ਹਾਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸਮਰਪਿਤ ਹਨ,ਪਰ ਉਨ੍ਹਾਂ ਦਾ ਭਵਿੱਖ ਵੀ ਜੇਕਰ ਸਵਾਰ ਦਿੱਤਾ ਜਾਵੇ,ਜੇਕਰ ਉਨ੍ਹਾਂ ਦੇ ਆਪਣੇ ਬੱਚਿਆ ਦਾ ਭਵਿੱਖ ਹਨ ਡਾਵਾਂਡੋਲ ਹੋ ਗਿਆ ਤਾਂ ਉਹ ਹੋਰਨਾਂ ਲਈ ਕਿਵੇਂ ਹੌਸਲਾ ਜਟਾਉਣਗੇ। ਜਿਸ ਕਰਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਲਈ ਵੀ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ।

ਮੁਲਾਜ਼ਮਾਂ ਲਈ ਵੱਡੀ ਖ਼ਬਰ : ਸਰਕਾਰੀ ਮੁਲਾਜ਼ਮ ਦੀ ਮੌਤ ਹੋਣ 'ਤੇ ਪਰਿਵਾਰ ਨੂੰ ਪੈਨਸ਼ਨ ਮਿਲਣ ਦਾ ਪੱਤਰ ਜਾਰੀ

 

ਕਾਲਜਾਂ ਵਿੱਚ 9 ਅਕਤੂਬਰ ਤੋਂ ਕਲਾਸਾਂ ਆਫਲਾਈਨ , ਪ੍ਰੋਫੈਸਰ 3 ਵਜੇ ਤੱਕ ਰਹਿਣਗੇ ਹਾਜ਼ਰ : ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ

 ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ  ਉਚ ਸਿੱਖਿਆ ਵਿਭਾਗ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ।  ਕਾਲਜ਼ ਦੇ ਸਮੂਹ ਪ੍ਰੋਫ਼ੈਸਰਾਂ  ਨੂੰ ਆਦੇਸ਼ ਦਿੱਤੇ ਹਨ ਕਿ ਮਿਤੀ 09-10-2021 ਤੋਂ ਸਾਰੇ ਕਾਲਜਾਂ ਵਿੱਚ ਕਲਾਸਾਂ ਆਫ ਲਾਇਨ ਲਗਾਈਆਂ ਜਾਣ। 


ਪ੍ਰੋਫੈਸਰ ਸਾਹਿਬਾਨ ਨੂੰ  ਆਪੋ-ਆਪਣੀ ਕਲਾਸ ਦੇ ਵਿਦਿਆਰਥੀਆਂ ਦੀਆਂ ਆਫ ਲਾਇਨ ਕਲਾਸਾਂ ਲਗਾਵਾਉਣ ਲਈ ਕਾਲਜ ਵਿੱਚ ਹਾਜ਼ਰ ਹੋਣ ਲਈ Watsaap group ਤੋਂ ਸੰਦੇਸ਼ ਭੇਜਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: 

ਮੁਲਾਜ਼ਮਾਂ ਲਈ ਵੱਡੀ ਖ਼ਬਰ : ਨਵੀਂ ਪੈਨਸ਼ਨ ਸਕੀਮ ਤਹਿਤ ਆਉਂਦੇ ਮੁਲਾਜ਼ਮਾਂ ਨੂੰ ਮਿਲੇਗੀ ਪਰਿਵਾਰਿਕ ਪੈਨਸ਼ਨ, ਅਧਿਸੂਚਨਾ ਜਾਰੀ 


PSEB 1ST TERM EXAM : ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਲਈ ਸਿਲੇਬਸ ਅਤੇ ਪੇਪਰ ਪੈਟਰਨ ਜਾਰੀ, ਡਾਊਨਲੋਡ ਕਰੋ  ਸਮੂਹ ਸਟਾਫ ਸਵੇਰੇ ਠੀਕ 9 ਵਜੇ ਤੋਂ ਪਹਿਲਾ ਕਾਲਜ ਵਿੱਚ ਹਾਜ਼ਰ ਹੋਵੇਗਾ ਅਤੇ ਬਾਅਦ ਦੁਪਹਿਰ ਘੱਟੋ ਘੱਟ 3.00ਵਜੇ ਤੱਕ ਜਾਂ ਟਾਇਮ ਟੇਬਲ ਅਨੁਸਾਰ ਕਾਲਜ ਵਿੱਚ ਹਾਜ਼ਰ ਰਹਿਣਾ ਯਕੀਨੀ ਬਣਾਉਣ।

Also read : ਪੰਜਾਬ ਸਰਕਾਰ ਦੀਆਂ ਅਪਡੇਟ , ਪੜ੍ਹੋ ਇਥੇ 

ਪੰਜਾਬ ਸਿੱਖਿਆ ਵਿਭਾਗ ਦੀਆਂ ਪ੍ਰਮੁੱਖ ਖਬਰਾਂ ਪੜ੍ਹੋ ਇਥੇ


ਪ੍ਰਿੰਸੀਪਲ ਵਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ    ਕਿਸੇ ਵੀ ਸਟਾਫ ਮੈਂਬਰ ਨਾਲ ਮਾਣਯੋਗ ਸਕੱਤਰ ਸਾਹਿਬ ਹਾਇਰ ਐਜੂਕੇਸਨ ਤੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਟੈਲੀਫੋਨ ਤੇ ਕਿਸੇ ਸਮੇਂ ਵੀ ਸੰਪਰਕ ਕੀਤਾ ਜਾ ਸਕਦਾ ਹੈ, ਵਿਭਾਗ  ਵੱਲੋਂ ਸਾਰੇ ਸਟਾਫ ਮੈਂਬਰਾਂ ਦੇ ਫੋਨ ਨੰਬਰ ਦਿੱਤੇ ਜਾ ਚੁੱਕੇ ਹਨ। ਇਹ ਹੁਕਮ ਤੱਤਕਾਲ ਸਮੇਂ ਤੋਂ ਲਾਗੂ ਕੀਤੇ ਗਏ ਹਨ।


ਹੁਣ ਸਰਕਾਰੀ ਸਕੂਲਾਂ ਤੋਂ ਬਾਅਦ ਕਾਲਜਾਂ ਦਾ ਵੀ ਮੂੰਹ ਮੁਹਾਂਦਰਾਂ ਬਦਲੇਗਾ,ਹੁਣ ਕਾਲਜਾਂ ਵਿੱਚ ਕਾਲਜ ਲੱਗਣ ਦੀ ਘੰਟੀ ਵੱਜੇਗੀ,ਠੀਕ ਸਮੇਂ 'ਤੇ ਕਾਲਜ ਲੱਗੇਗਾ,ਠੀਕ ਸਮੇਂ 'ਤੇ ਛੁੱਟੀ ਦੀ ਘੰਟੀ ਖੜਕੇ ਗਈ, ਪ੍ਰੋਫੈਸਰ ਠੀਕ ਸਮੇਂ 'ਤੇ ਕਾਲਜ ਆਉਣਗੇ ,ਠੀਕ ਸਮੇਂ 'ਤੇ ਵਾਪਸ ਜਾਣਗੇ, ਹੁਣ ਕਾਲਜਾਂ ਚ ਪਹਿਲਾ ਵਰਗੇ ਨਜ਼ਾਰੇ ਨਹੀ ਹੋਣਗੇ, ਕਿ ਕਦੋ ਮਰਜ਼ੀ ਪ੍ਰੋਫੈਸਰ ਸਾਹਿਬ ਆ ਗਏ ਜਾਂ ਚਲੇ ਗਏ, ਹੁਣ ਕਾਲਜਾਂ ਦਾ ਮਹੌਲ ਬਦਲੇਗਾ, ਵਿਦਿਆਰਥੀ ਵੀ ਹੋਲੀ ਹੋਲੀ ਸਮੇਂ ਸਿਰ ਆਉਣਗੇ, ਕਾਲਜਾਂ ਚ ਪ੍ਰੋਫੈਸਰਾਂ ਦੀਆਂ ਹੱਕੀ ਮੰਗਾਂ ਮਸਲੇ ਵੀ ਹੱਲ ਹੋਣ ਦੇ ਅਸਾਰ ਬਣੇ ਨੇ,ਮਾਪੇ ਖੁਸ਼ ਨੇ ਕਿ ਉਨ੍ਹਾਂ ਦੇ ਕਾਲਜੀਏਟ ਬੱਚਿਆਂ ਦਾ ਭਵਿੱਖ ਸੁਨਹਿਰੀ ਹੋਵੇਗਾ।

ਲੰਬੇ ਸਮੇਂ ਤੋ ਰੈਗੂਲਰ ਭਰਤੀ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਆਰਜੀ ਭਰਤੀਆਂ ਚ ਉਲਝੇ ਉੱਚ ਯੋਗਤਾ ਪ੍ਰਾਪਤ ਪ੍ਰੋਫੈਸਰ ਨਵੇਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਹਰ ਬਾਤ ਮੰਨਣ ਨੂੰ ਤਿਆਰ ਨੇ,ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਉਨ੍ਹਾਂ ਦੀ ਬੇੜੀ ਵੀ ਪਾਰ ਲਾ ਦੇਵੇ, ਪ੍ਰੋਫੈਸਰ ਸਾਹਿਬਾਨਾਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਸਾਰੇ ਅਧਿਆਪਕਾਂ ਤੋਂ ਸੁਣਿਆ ਹੈ ਕਿ ਉਹ ਹੱਕੀ ਮਸਲਿਆਂ ਦੇ ਨਬੇੜੇ ਲਈ ਭੋਰਾ ਭਰ ਵੀ ਦੇਰੀ ਨੀ ਕਰਦੇ, ਪ੍ਰੋਫੈਸਰ ਸਾਹਿਬਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਭਵਿੱਖ ਦੀ ਚਿੰਤਾ ਮੁਕ ਜਾਵੇ, ਤਾਂ ਫਿਰ ਉਹ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਵੀ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਕ੍ਰਿਸ਼ਨ ਕੁਮਾਰ ਉਨ੍ਹਾਂ ਦੇ ਭਵਿੱਖ ਲਈ ਵੀ ਵਰਦਾਨ ਸਾਬਤ ਹੋਣਗੇ। ਉਚੇਰੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਤਾਜਾ ਹੁਕਮਾਂ ਨੇ ਕਾਲਜਾਂ ਚ ਹਲਚਲ ਪੈਦਾ ਕਰ ਦਿੱਤੀ ਹੈ,ਇਨ੍ਹਾਂ ਹੁਕਮਾਂ ਤਹਿਤ ਕਾਲਜ ਸਵੇਰੇ 9 ਵਜੇ ਲੱਗਣਗੇ, ਅਤੇ 3 ਵਜੇ ਜਾਂ ਜੋ ਸਮਾਂ ਛੁੱਟੀ ਦਾ ਹੋਵੇਗਾ, ਉਸ ਮੁਤਾਬਿਕ ਛੁੱਟੀ ਹੋਵੇਗੀ। ਗੈਸਟ ਫੈਕਲਟੀ ਕਾਲਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪ੍ਰੋ ,ਰਵਿੰਦਰ ਸਿੰਘ,ਪ੍ਰੋ ਕੁਲਦੀਪ ਚੌਹਾਨ ਦਾ ਕਹਿਣਾ ਹੈ ਕਿ ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਕਾਲਜਾਂ ਚ ਇਕ ਚੰਗਾ ਮਹੌਲ ਬਣੇਗਾ, ਉਹ ਹਰ ਤਰ੍ਹਾਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸਮਰਪਿਤ ਹਨ,ਪਰ ਉਨ੍ਹਾਂ ਦਾ ਭਵਿੱਖ ਵੀ ਜੇਕਰ ਸਵਾਰ ਦਿੱਤਾ ਜਾਵੇ,ਜੇਕਰ ਉਨ੍ਹਾਂ ਦੇ ਆਪਣੇ ਬੱਚਿਆ ਦਾ ਭਵਿੱਖ ਹਨ ਡਾਵਾਂਡੋਲ ਹੋ ਗਿਆ ਤਾਂ ਉਹ ਹੋਰਨਾਂ ਲਈ ਕਿਵੇਂ ਹੌਸਲਾ ਜਟਾਉਣਗੇ। ਜਿਸ ਕਰਕੇ ਉਨ੍ਹਾਂ ਦੀਆਂ ਹੱਕੀ ਮੰਗਾਂ ਲਈ ਵੀ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ।

ਖੇਤੀਬਾੜੀ ਮੰਤਰੀ ਨੇ ਕਿਸਾਨੀ ਸੰਘਰਸ਼ ਦੌਰਾਨ ਵਿਛੋੜਾ ਦੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੇ ਨਿਯੁਕਤੀ ਪੱਤਰ

 ਖੇਤੀਬਾੜੀ ਮੰਤਰੀ ਨੇ ਕਿਸਾਨੀ ਸੰਘਰਸ਼ ਦੌਰਾਨ ਵਿਛੋੜਾ ਦੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੇ ਨਿਯੁਕਤੀ ਪੱਤਰ 

ਨਵਾਂਸ਼ਹਿਰ, 8 ਅਕਤੂਬਰ :

  ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਵਿਛੋੜਾ ਦੇ ਗਏ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧਤ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਇਥੇ ਨੌਕਰੀ ਦੇ ਨਿਯੁਕਤੀ ਪੱਤਰ ਤਕਸੀਮ ਕੀਤੇ ਗਏ। ਇਸ ਮੌਕੇ ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਖੇਤੀ ਬਿੱਲਾਂ ਖਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਵਿਛੜ ਗਏ ਕਿਸਾਨਾਂ ਦੇ ਪਰਿਵਾਰਾਂ ਦੀ ਬਾਂਹ ਫੜਦਿਆਂ ਜਿਥੇ ਪੰਜਾਬ ਸਰਕਾਰ ਵੱਲੋਂ ਪੰਜ-ਪੰਜ ਲੱਖ ਰੁਪਏ ਦੀ ਮਾਲੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ, ਉਥੇ ਹੁਣ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਇਸ ਸੰਘਰਸ਼ ਦੌਰਾਨ ਵਿਛੋੜਾ ਦੇ ਗਏ ਸੂਬੇ ਦੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਦੇਸ਼ਾਂ ’ਤੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ। ਉਨਾਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਆਪਣਾ ਵਾਅਦਾ ਪੂਰਾ ਕਰਦਿਆਂ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਬਾਂਹ ਫੜੀ ਹੈ। ਉਨਾਂ ਕਿਹਾ ਕਿ ਇਨਾਂ ਕਿਸਾਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ। ਉਨਾਂ ਕਿਹਾ ਕਿ ਇਨਾਂ ਪਰਿਵਾਰਾਂ ਦੀ ਕਮੀ ਨੂੰ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ, ਪਰੰਤੂ ਇਹ ਉਨਾਂ ਦੇ ਦੁੱਖ ਵਿਚ ਸ਼ਰੀਕ ਹੋ ਕੇ ਉਨਾਂ ਨੂੰ ਸਹਾਰਾ ਦੇਣ ਦੀ ਇਕ ਕੋਸ਼ਿਸ਼ ਹੈ। ਉਨਾਂ ਕਿਹਾ ਕਿ ਪੰਜਾਬ ਦੇਸ਼ ਦੇ ਕੁੱਲ ਰਕਬੇ ਦਾ ਕੇਵਲ 2 ਫੀਸਦੀ ਹੋਣ ਦੇ ਬਾਵਜੂਦ 70 ਫੀਸਦੀ ਅੰਨ ਦੇਸ਼ ਲਈ ਪੈਦਾ ਕਰ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ, ਖੇਤ ਕਮਿਆਂ ਅਤੇ ਉਨਾਂ ਦੇ ਪਰਿਵਾਰਾਂ ਨਾਲ ਚੱਟਾਨ ਵਾਂਗ ਖੜੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੀਆਂ ਤਕਲੀਫਾਂ ਨੂੰ ਦੁਰ ਕਰਨ ਵਾਸਤੇ ਅਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਖਿਲਾਫ਼ ਜ਼ੋਰਦਾਰ ਢੰਗ ਨਾਲ ਪੈਰਵੀ ਕੀਤੀ ਗਈ ਹੈ। 

  ਇਸ ਮੌਕੇ ਉਨਾਂ ਕਿਸਾਨ ਸੰਘਰਸ਼ ਦੌਰਾਨ ਵਿਛੋੜਾ ਦੇ ਗਏ ਸੁਰਿੰਦਰ ਸਿੰਘ ਵਾਸੀ ਹਸਨਪੁਰ ਖੁਰਦ, ਬਲਾਚੌਰ ਦੇ ਲੜਕੇ ਮਨਪ੍ਰੀਤ ਸਿੰਘ, ਰਾਜ ਕੁਮਾਰ ਵਾਸੀ ਕਾਹਮਾ, ਨਵਾਂਸ਼ਹਿਰ ਦੀ ਪਤਨੀ ਅੰਜੂ, ਗੁਰਨੇਕ ਸਿੰਘ ਵਾਸੀ ਮਾਹਿਲ ਖੁਰਦ, ਨਵਾਂਸ਼ਹਿਰ ਦੇ ਲੜਕੇ ਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਮੱਕੋਵਾਲ, ਬਲਾਚੌਰ ਦੀ ਭੈਣ ਗੁਰਵਿੰਦਰ ਕੌਰ ਨੂੰ ਨਿਯੁਕਤੀ ਪੱਤਰ ਸੌਂਪੇ। 

  ਇਸ ਤੋਂ ਪਹਿਲਾਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਪਹੁੰਚਣ ’ਤੇ ਪੁਲਿਸ ਦੀ ਟੁਕੜੀ ਵੱਲੋਂ ਉਨਾਂ ਨੂੰ ਸ਼ਾਨਦਾਰ ‘ਗਾਰਡ ਆਫ ਆਨਰ’ ਦਿੱਤਾ ਗਿਆ। ਇਸ ਮੌੀਫ ਵਿਧਾਇਕ ਬਲਾਚੌਰ ਚੌਧਰੀ ਦਰਸ਼ਨ ਲਾਲ ਮੰਗੂਪੁਰ, ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਸਾਬਕਾ ਵਿਧਾਇਕਾ ਗੁਰਇਕਬਾਲ ਕੌਰ, ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ, ਜ਼ਿਲਾ ਯੂਥ ਪ੍ਰਧਾਨ ਹੀਰਾ ਲਾਲ ਖੇਪੜ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਤੋਂ ਇਲਾਵਾ ਵਿਛੋੜਾ ਦੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰ ਅਤੇ ਹੋਰ ਸ਼ਖਸੀਅਤਾਂ ਹਾਜ਼ਰ

6657 ETT RECRUITMENT: ਈਟੀਟੀ ਅਧਿਆਪਕਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੇ ਸ਼ਡਿਊਲ ਵਿੱਚ ਤਬਦੀਲੀ,

 

ਹਿਮਾਚਲ ਉਪ ਚੋਣ 2021: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ। ਹੋਣਗੇ ਸਟਾਰ ਪ੍ਰਚਾਰਕ

 

ਉਪ ਮੁੱਖ ਮੰਤਰੀ ਨੇ ਪਿਛਲੇ 10 ਮਹੀਨਿਆਂ ਚ ਐਲ.ਪੀ.ਜੀ. ਗੈਸ ਦੀ ਕੀਮਤ 300 ਰੁਪਏ ਵਧਾਉਣ ਉਤੇ ਭਾਜਪਾ ਸਰਕਾਰ ਨੂੰ ਆੜੇ ਹੱਥੀ ਲਿਆ

 ਕੇਂਦਰ ਸਰਕਾਰ ਦੀਆਂ ਮਾੜੀਆਂ ਆਰਥਿਕ ਨੀਤੀਆਂ ਸਦਕਾ ਅਸਮਾਨ ਛੂੰਹਦੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜਿਆ: ਸੁਖਜਿੰਦਰ ਸਿੰਘ ਰੰਧਾਵਾ


ਉਪ ਮੁੱਖ ਮੰਤਰੀ ਨੇ ਪਿਛਲੇ 10 ਮਹੀਨਿਆਂ ਚ ਐਲ.ਪੀ.ਜੀ. ਗੈਸ ਦੀ ਕੀਮਤ 300 ਰੁਪਏ ਵਧਾਉਣ ਉਤੇ ਭਾਜਪਾ ਸਰਕਾਰ ਨੂੰ ਆੜੇ ਹੱਥੀ ਲਿਆਚੰਡੀਗੜ੍ਹ, 8 ਅਕਤੂਬਰਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਦੀਆਂ ਮਾੜੀਆਂ ਆਰਥਿਕ ਨੀਤੀਆਂ ਸਦਕਾ ਨਿੱਤ ਦਿਨ ਅਸਮਾਨ ਛੂੰਹਦੀ ਮਹਿੰਗਾਈ ਦੇ ਮੁੱਦੇ ਉਤੇ ਐਨ.ਡੀ.ਏ. ਸਰਕਾਰ ਨੂੰ ਆੜੇ ਹੱਥੀਂ ਲਿਆ।


 


ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ਚ ਐਲ.ਪੀ.ਜੀ. ਗੈਸ ਦੀ ਕੀਮਤ ਵਿੱਚ 300 ਰੁਪਏ ਦੇ ਵਾਧੇ ਨੇ ਆਮ ਲੋਕਾਂ ਦਾ ਲੱਕ ਹੀ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਵੀ ਉਸ ਸਮੇਂ ਦੌਰਾਨ ਕੀਤਾ ਹੈ ਜਦੋਂ ਕਾਲੇ ਖੇਤੀ ਕਾਨੂੰਨਾਂ ਨਾਲ ਕਿਸਾਨ ਸੰਕਟ ਵਿੱਚ ਹਨ ਅਤੇ ਕੋਵਿਡ ਮਹਾਂਮਾਰੀ ਕਾਰਨ ਬੁਰੀ ਤਰ੍ਹਾਂ ਝੰਬੀ ਅਰਥ ਵਿਵਸਥਾ ਨਾਲ ਹਰ ਵਰਗ ਆਰਥਿਕ ਦੁਸ਼ਵਾਰੀਆਂ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਇਹ ਵਾਧਾ ਹੋਰ ਵੀ ਮਾਰੂ ਹੈ ਕਿਉਂਕਿ ਇਸ ਨਾਲ ਦੇਸ਼ ਦੇ ਹਰ ਵਰਗ ਦਾ ਪਰਿਵਾਰ ਜੁੜਿਆ ਹੈ। 


 


ਸ. ਰੰਧਾਵਾ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਨਵੰਬਰ ਵਿੱਚ ਘਰੇਲੂ ਗੈਸ ਸਿਲੰਡਰ ਦੀ ਕੀਮਤ 600 ਰੁਪਏ ਦੇ ਕਰੀਬ ਸੀ ਜਿਸ ਵਿੱਚ ਕੇਂਦਰ ਸਰਕਾਰ ਲਗਾਤਾਰ ਵਾਧਾ ਕਰਦੀ ਹੋਈ ਹੁਣ 900 ਰੁਪਏ ਉਤੇ ਲੈ ਆਈ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ਨੇ ਪਿਛਲੇ ਸੱਤ ਸਾਲਾਂ ਵਿੱਚ ਗੈਸ ਸਿਲੰਡਰ ਦੀ ਕੀਮਤ ਦੋਗੁਣੀ ਤੋਂ ਵੱਧ ਕਰ ਦਿੱਤੀ ਹੈ। ਮਈ 2014 ਵਿੱਚ ਇਹ ਕੀਮਤ 400 ਰੁਪਏ ਦੇ ਕਰੀਬ ਸੀ। 


 


ਉਪ ਮੁੱਖ ਮੰਤਰੀ ਨੇ ਕਿਹਾ ਕਿ ਇਕੱਲਾ ਗੈਸ ਸਿਲੰਡਰ ਨਹੀਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਪਿਛਲੇ ਸੱਤ ਸਾਲਾਂ ਵਿੱਚ ਅਥਾਹ ਵਾਧਾ ਹੋਇਆ ਹੈ ਜਿਸ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ। ਸ. ਰੰਧਾਵਾ ਨੇ ਕੇਂਦਰ ਸਰਕਾਰ ਦੇ ਮੰਤਰੀਆਂ ਉਤੇ ਚੁਟਕੀ ਲੈਂਦਿਆਂ ਆਖਿਆ ਕਿ ਯੂ.ਪੀ.ਏ. ਸਰਕਾਰ ਵੇਲੇ ਤੇਲ ਜਾਂ ਗੈਸ ਸਿਲੰਡਰ ਦੀ ਕੀਮਤ ਵਿੱਚ ਮਾਮੂਲੀ ਵਾਧੇ ਉਤੇ ਆਪੇ ਤੋਂ ਬਾਹਰ ਹੋਣ ਵਾਲੇ ਭਾਜਪਾ ਆਗੂ ਅੱਜ ਲੱਕ ਤੋੜ ਮਹਿੰਗਾਈ ਦੇ ਦੌਰ ਵਿੱਚ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਮਾੜੀਆਂ ਆਰਥਿਕ ਨੀਤੀਆਂ ਨਾਲ ਅੱਜ ਪੂਰਾ ਦੇਸ਼ ਐਨ.ਡੀ.ਏ. ਸਰਕਾਰ ਨੂੰ ਕੋਸ ਰਿਹਾ ਹੈ

ਉਪ ਮੁੱਖ ਮੰਤਰੀ ਵੱਲੋਂ ਛੋਟੇ ਦੁਕਾਨਦਾਰਾਂ ਨੂੰ ਸੈਂਪਲਿੰਗ ਦੇ ਨਾਂ ‘ਤੇ ਤੰਗ ਕਰਨ ਵਾਲੇ ਅਧਿਕਾਰੀਆਂ ਨੂੰ ਬਾਜ ਆਉਣ ਦੀ ਚੇਤਾਵਨੀ

 ਲੋਕ ਹਿੱਤ ਵਿੱਚ ਕੰਮ ਕਰਨ ਜ਼ਿਲ੍ਹਾ ਪੱਧਰੀ ਫੂਡ ਤੇ ਡਰੱਗ ਬ੍ਰਾਂਚ ਦੇ ਅਧਿਕਾਰੀ: ਸੋਨੀ


 ਉਪ ਮੁੱਖ ਮੰਤਰੀ ਵੱਲੋਂ ਛੋਟੇ ਦੁਕਾਨਦਾਰਾਂ ਨੂੰ ਸੈਂਪਲਿੰਗ ਦੇ ਨਾਂ ‘ਤੇ ਤੰਗ ਕਰਨ ਵਾਲੇ ਅਧਿਕਾਰੀਆਂ ਨੂੰ ਬਾਜ ਆਉਣ ਦੀ ਚੇਤਾਵਨੀ


 


ਸੂਬੇ ਦੇ ਲੋਕਾਂ ਨੂੰ ਉੱਚ ਗੁਣਵੱਤਾ ਦਾ ਖਾਦ ਪਦਾਰਥ ਮਿਲਣਾ ਯਕੀਨੀ ਬਣਾਉਣ ਜ਼ਿਲਿਆਂ ਵਿਚ ਤਾਇਨਾਤ ਫੂਡ ਅਧਿਕਾਰੀ


 


ਚੰਡੀਗੜ੍ਹ, 8 ਅਕਤੂਬਰ:


 


ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਜ਼ਿਲਿ੍ਆਂ ਵਿਚ ਤਾਇਨਾਤ ਫੂਡ ਅਤੇ ਡਰੱਗ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਆਪਣੀਆਂ ਡਿਊਟੀਆਂ ਦਾ ਨਿਰਵਾਹ ਕਰਨ। 


 


ਅੱਜ ਇੱਥੇ ਹੈਡਕੁਆਰਟਰ ਅਤੇ ਫੀਲਡ ਦੇ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਕਰਦਿਆਂ ਉਹਨਾਂ ਕਿਹਾ ਕਿ ਜ਼ਿਲਿਆਂ ਵਿਚ ਤਾਇਨਾਤ ਫੂਡ ਬ੍ਰਾਂਚ ਦੇ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਸੂਬੇ ਦੇ ਲੋਕਾਂ ਨੂੰ ਉੱਚ ਗੁਣਵੱਤਾ ਵਾਲਾ ਖਾਦ ਪਦਾਰਥ ਯਕੀਨੀ ਤੌਰ ‘ਤੇ ਮਿਲੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਹਦਾਇਤ ਕੀਤੀ ਕਿ ਛੋਟੇ ਦੁਕਾਨਦਾਰਾਂ ਨੂੰ ਸੈਂਪਲਿੰਗ ਦੇ ਨਾਂ ‘ਤੇ ਤੰਗ ਨਾ ਕੀਤਾ ਜਾਵੇ। 


 


ਸ੍ਰੀ ਸੋਨੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਹੀਨਾਵਾਰ ਸੈਂਪਲਿੰਗ ਦੇ ਟਾਗਰੇਟ ਨੂੰ ਨਵੇਂ ਸਿਰੇ ਤੋਂ ਤੈਅ ਕਰਨ। ਉਹਨਾਂ ਫੂਡ ਅਧਿਕਾਰੀ ਨੂੰ ਕਿਹਾ ਕਿ ਸਿਰਫ਼ ਮਹੀਨਾਵਾਰ ਟਾਰਗੇਟ ਪੂਰਾ ਕਰਨ ਲਈ ਹੀ ਸੈਂਪਲਿੰਗ ਨਾ ਕਰਨ, ਸਗੋਂ ਲੋਕਾਂ ਨੂੰ ਘਟੀਆ ਗੁਣਵੱਤਾ ਦੇ ਖਾਦ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਨੱਥ ਪਾਉਣ ਲਈ ਅਜਿਹੇ ਦੁਕਾਨਦਾਰਾਂ ਦੀ ਸੈਂਪਲਿੰਗ ਨੂੰ ਯਕੀਨੀ ਬਨਾਉਣ। 


 


ਇਸ ਮੌਕੇ ਉਹਨਾਂ ਡਰੱਗ ਬ੍ਰਾਂਚ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸੂਬੇ ਵਿੱਚ ਕਿਸੇ ਵੀ ਪ੍ਰਕਾਰ ਦਾ ਮੈਡੀਕਲ ਨਸ਼ਾ ਨਾ ਵਿਕੇ।


 


ਸ੍ਰੀ ਸੋਨੀ ਨੇ ਸੂਬੇ ਵਿੱਚ ਹੋਰ ਨਵੇਂ ਡੀ-ਐਡੀਕਸ਼ਨ ਸੈਂਟਰਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੇਣ ‘ਤੇ ਰੋਕ ਲਗਾਉਂਦਿਆਂ ਕਿਹਾ ਕਿ ਉੱਚ ਅਧਿਕਾਰੀਆਂ ਸੂਬੇ ਦੇ ਸਾਰੇ ਡੀ-ਐਡੀਕਸ਼ਨ ਸੈਂਟਰਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਜੇਕਰ ਕੋਈ ਡੀ-ਐਡੀਕਸ਼ਨ ਸੈਂਟਰ ਗਲਤ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਉਹਨਾਂ ਵਿਰੁੱਧ ਨਿਯਮ ਅਨੁਸਾਰ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ। ਉਹਨਾਂ ਡਰੱਗ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਹਰ ਮਹੀਨੇ ਡੀ-ਐਡੀਕਸ਼ਨ ਸੈਂਟਰਾਂ ਦੀ ਜਾਂਚ ਕਰਕੇ ਰਿਪੋਰਟ ਕਰਨਗੇ। 


 


ਸ੍ਰੀ ਸੋਨੀ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਕਿਸੇ ਵੀ ਪ੍ਰਕਾਰ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭ੍ਰਿਸ਼ਟਾਚਾਰ ਸਬੰਧੀ ਜਿਸ ਵੀ ਅਧਿਕਾਰੀ/ਕਰਮਚਾਰੀ ਦੀ ਸ਼ਿਕਾਇਤ ਮਿਲੀ, ਉਸ ਵਿਰੁੱਧ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


 


ਉਹਨਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦਾ ਕੋਈ ਅਧਿਕਾਰੀ/ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ, ਤਾਂ ਉਸ ਬਾਰੇ ਸੂਚਨਾ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ।

ਸੋਨੀ ਨੇ 70 ਹੈਲਥ ਵਰਕਰ (ਮੇਲ) ਅਤੇ 28 ਫਾਰਮੇਸੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ

 ਸੋਨੀ ਨੇ 70 ਹੈਲਥ ਵਰਕਰ (ਮੇਲ) ਅਤੇ 28 ਫਾਰਮੇਸੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ


ਚੰਡੀਗੜ, 8 ਅਕਤੂਬਰ:ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਨਵ-ਨਿਯੁਕਤ 70 ਹੈਲਥ ਵਰਕਰ (ਮੇਲ) ਅਤੇ 28 ਫਾਰਮੇਸੀ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ। 


 


ਸ੍ਰੀ ਸੋਨੀ ਨੇ ਇਸ ਮੌਕੇ ਨਵ-ਨਿਯੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣਾ ਕੰਮ ਪੂਰੀ ਲਗਨ, ਦਿਆਨਤਾਦਾਰੀ ਅਤੇ ਇਮਾਨਦਾਰੀ ਨਾਲ ਪੰਜਾਬ ਰਾਜ ਦੇ ਲੋਕਾਂ ਦੀ ਸੇਵਾ ਕਰਨ। ਉਹਨਾਂ ਅੱਗੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿੱਚ ਨੌਕਰੀ ਕਰਨਾ ਪੁੰਨ ਨਾਲੇ ਫਲੀਆਂ ਵਾਲੀ ਕਹਾਵਤ ਨੂੰ ਸਾਰਥਕ ਕਰਦਾ ਹੈ ਕਿਉਂਕਿ ਜਿੱਥੇ ਸਰਕਾਰ ਤੁਹਾਨੂੰ ਨੌਕਰੀ ਬਦਲੇ ਤਨਖਾਹ ਦਿੰਦੀ ਹੈ, ਉੱਥੇ ਹੀ ਲੋਕਾਂ ਨੂੰ ਦਿੱਤੀਆਂ ਸੇਵਾਵਾਂ ਬਦਲੇ ਅਸੀਸਾਂ ਵੀ ਮਿਲਦੀਆਂ ਹਨ। 


 


ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਰਚ 2017 ਤੋਂ ਲੈਕੇ ਹੁਣ ਤੱਕ ਵਿਭਾਗ ਦੀਆਂ 13000 ਤੋਂ ਵੱਧ ਅਸਾਮੀਆਂ ਲਈ ਭਰਤੀ ਕੀਤੀ ਜਾ ਚੁੱਕੀ ਹੈ।


 


ਉਹਨਾਂ ਇਸ ਮੌਕੇ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਜਲਦ ਹੀ ਸਾਰੀ ਖਾਲੀ ਅਸਾਮੀਆਂ ਨੂੰ ਭਰਨ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਸਿਹਤ ਵਿਭਾਗ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾ ਸਕਣ। 


ਇਸ ਮੌਕੇ ਵਿਕਾਸ ਗਰਗ, ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਸ੍ਰੀ ਕੁਮਾਰ ਰਾਹੁਲ, ਐਮ.ਡੀ. ਐਨ.ਐਚ.ਐਮ., ਡਾ. ਅੰਦੇਸ਼ ਕੰਗ, ਡਾਇਰੈਕਟਰ ਅਤੇ ਕਈ ਹੋਰ ਹਾਜ਼ਰ ਸਨ।    

ਮੁੱਖ ਮੰਤਰੀ ਵੱਲੋਂ ਸ੍ਰੀਨਗਰ ਦੇ ਸਕੂਲ ਅੰਦਰ ਪ੍ਰਿੰਸੀਪਲ ਤੇ ਅਧਿਆਪਕ ਦੀ ਬੇਰਹਿਮ ਹੱਤਿਆ ’ਤੇ ਦੁੱਖ ਦਾ ਪ੍ਰਗਟਾਵਾ

 ਮੁੱਖ ਮੰਤਰੀ ਵੱਲੋਂ ਸ੍ਰੀਨਗਰ ਦੇ ਸਕੂਲ ਅੰਦਰ ਪ੍ਰਿੰਸੀਪਲ ਤੇ ਅਧਿਆਪਕ ਦੀ ਬੇਰਹਿਮ ਹੱਤਿਆ ’ਤੇ ਦੁੱਖ ਦਾ ਪ੍ਰਗਟਾਵਾ


ਕੇਂਦਰ ਸਰਕਾਰ ਨੂੰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਭਾਵੀ ਕਦਮ ਚੁੱਕਣ ਦੀ ਅਪੀਲ


 


ਚੰਡੀਗੜ੍ਹ, 8 ਅਕਤੂਬਰ


ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀਨਗਰ ਦੇ ਇਕ ਸਰਕਾਰੀ ਸਕੂਲ ਦੇ ਅੰਦਰ ਵੀਰਵਾਰ ਨੂੰ ਅਤਿਵਾਦੀਆਂ ਵੱਲੋਂ ਘੱਟ-ਗਿਣਤੀਆਂ ਨਾਲ ਸਬੰਧਤ ਪ੍ਰਿੰਸੀਪਲ ਤੇ ਅਧਿਆਪਕ ਦੀ ਬੇਰਹਿਮੀ ਨਾਲ ਹੱਤਿਆ ਕਰ ਦੇਣ ਦੀ ਮੰਦਭਾਗੀ ਘਟਨਾ ਉਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ।


ਇਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਸੂਬਾ ਭਰ ਵਿਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਭਾਵੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਕਿਉਂ ਜੋ ਲੋਕ ਅੱਤਵਾਦ ਪ੍ਰਭਾਵਿਤ ਸੂਬੇ ਵਿੱਚ ਵੱਖ-ਵੱਖ ਵੱਖਵਾਦੀਆਂ ਦੀਆਂ ਧਮਕੀਆਂ ਤੇ ਡਰ ਦੇ ਬੇਯਕੀਨੀ ਵਾਲੇ ਮਾਹੌਲ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਅਜਿਹੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੀ ਲੋੜ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਮਨ-ਕਾਨੂੰਨ ਦੀ ਮਸ਼ੀਨਰੀ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ ਤਾਂ ਕਿ ਦੋਸ਼ੀਆਂ ਨੂੰ ਤੁਰੰਤ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਜਾ ਸਕੇ ਜਿਨ੍ਹਾਂ ਨੇ ਅਮਨ-ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਖੇਰੂੰ-ਖੇਰੂੰ ਕਰਨ ਲਈ ਮਨੁੱਖਤਾ ਵਿਰੁੱਧ ਅਜਿਹੇ ਘਿਨਾਉਣੇ ਕਾਰੇ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਨੂੰਨ ਤਹਿਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹਾ ਘਿਨਾਉਣਾ ਕਾਰਾ ਕਰਨ ਦੀ ਜੁਅੱਰਤ ਨਾ ਕਰੇ ਅਤੇ ਇਸ ਘਟਨਾ ਦੀ ਸਾਰਿਆਂ ਨੂੰ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਨੀ ਚਾਹੀਦੀ ਹੈ।


ਮੁੱਖ ਮੰਤਰੀ ਨੇ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੂੰ ਅਪੀਲ ਕੀਤੀ ਕਿ ਇਸ ਔਖੇ ਸਮੇਂ ਵਿਚ ਗ਼ਮਗੀਨ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਲਈ ਸੂਬਾ ਪ੍ਰਸ਼ਾਸਨ ਦੇਣ ਦੇ ਆਦੇਸ਼ ਦਿੱਤੇ ਜਾਣ।


ਦੁੱਖ ਵਿਚ ਡੁੱਬੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਸ. ਚੰਨੀ ਨੇ ਅਕਾਲ ਪੁਰਖ ਅੱਗੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।

ਡੀਈਓ ਵੱਲੋਂ ਸਰਕਾਰੀ ਸਕੂਲਾਂ ਦੀ ਚੈਕਿੰਗ,ਤਿੰਨ ਅਧਿਆਪਕਾਂ ਨੂੰ ਗੈਰ ਹਾਜ਼ਰ ਰਹਿਣ ਤੇ ਕਾਰਣ ਦੱਸੋ ਨੋਟਿਸ।

 ਡੀਈਓ ਵੱਲੋਂ ਸਰਕਾਰੀ ਸਕੂਲਾਂ ਦੀ ਚੈਕਿੰਗ


ਤਿੰਨ ਅਧਿਆਪਕਾਂ ਨੂੰ ਗੈਰ ਹਾਜ਼ਰ ਰਹਿਣ ਤੇ ਕਾਰਣ ਦੱਸੋ ਨੋਟਿਸ।ਪਠਾਨਕੋਟ, 8 ਅਕਤੂਬਰ ( ) ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਪਠਾਨਕੋਟ ਜਸਵੰਤ ਸਿੰਘ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ, ਹਾਈ ਸਕੂਲ ਜਨਿਆਲ , ਮਿਡਲ ਸਕੂਲ ਕਿੱਲਪੁਰ, ਮਿਡਲ ਸਕੂਲ ਮੁੱਠੀ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਸਕੂਲ ਆਏ ਹੋਏ ਵਿਦਿਆਰਥੀਆਂ ਦੀ ਆਪ ਕਲਾਸ ਲਗਾ ਕੇ ਉਨ੍ਹਾਂ ਦੀ ਪੜ੍ਹਾਈ ਦਾ ਪੱਧਰ ਜਾਂਚਿਆ ਅਤੇ ਵੱਡੀਆਂ ਪ੍ਰਾਪਤੀਆਂ ਪ੍ਰਾਪਤ ਕਰਨ ਲਈ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਨੇ ਅਧਿਆਪਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਿਸ ‘ਚ ਸਕੂਲ ਦੇ ਸਲਾਨਾ ਨਤੀਜਿਆਂ, ਵਿਦਿਆਰਥੀਆਂ ਦੀ ਹਾਜ਼ਰੀ, ਕਿਤਾਬਾਂ ਦੀ ਵੰਡ, ਅੰਗਰੇਜ਼ੀ ਵਿਸ਼ੇ, ਈ-ਕੰਨਟੈਂਟ, ਲਾਈਬਰੇਰੀ, ਐਜੂਸੈਟ, ਕੰਪਿਊਟਰ ਲੈਬ ਅਤੇ ਵਾਤਾਵਰਣ ਦੀ ਸੰਭਾਲ ਲਈ ਰੁੱਖ ਲਗਾਉਣ ਵਰਗੇ ਨੁਕਤਿਆਂ ‘ਤੇ ਚਰਚਾ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਨੇ ਦੱਸਿਆ ਕਿ ਅੱਜ 4 ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣਾ ਅਤੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨਾ ਸੀ। ਉਨ੍ਹਾਂ ਦੱਸਿਆ ਕਿ ਚਾਰਾਂ ਸਕੂਲਾਂ ‘ਚ ਵਿਦਿਆਰਥੀਆਂ ਦੀ ਹਾਜ਼ਰੀ ਤਸਲੀਬਖ਼ਸ਼ ਸੀ, ਪ੍ਰੰਤੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਵਿੱਚ ਤਿੰਨ ਅਧਿਆਪਕ ਗੈਰ ਹਾਜ਼ਰ ਸਨ। ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਡੀਈਓ ਜਸਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਹੋਰਨਾਂ ਸਕੂਲਾਂ ਦਾ ਵੀ ਅਚਨਚੇਤ ਨਿਰੀਖਣ ਜਾਰੀ ਰਹੇਗਾ ਜਿਸ ਦਾ ਮੁੱਖ ਮੰਤਵ ਸਿੱਖਿਆ ‘ਚ ਹੋਰ ਸੁਧਾਰ ਹੈ।

ਫੋਟੋ ਕੈਪਸਨ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਵਿੱਚ ਬੱਚਿਆਂ ਦੇ ਪੱਧਰ ਦੀ ਜਾਂਚ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ।

7000 ਕੰਪਿਊਟਰ ਅਧਿਆਪਕਾਂ ਦਾ ਭਵਿੱਖ ਹਨੇਰੇ ਵਿੱਚ, 12 ਅਕਤੂਬਰ ਨੂੰ ਖਰੜ ਵਿਖੇ ਕਰਨਗੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ’

 ‘7000 ਕੰਪਿਊਟਰ ਅਧਿਆਪਕਾਂ ਦਾ ਭਵਿੱਖ ਹਨੇਰੇ ਵਿੱਚ, 12 ਅਕਤੂਬਰ ਨੂੰ ਖਰੜ ਵਿਖੇ ਕਰਨਗੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ’

ਨਵਾਂਸ਼ਹਿਰ 8 ਅਕਤੂਬਰ ਕੰਪਿਊਟਰ ਅਧਿਆਪਕ ਯੂਨੀਅਨ ਸ਼.ਭ.ਸ.ਨਗਰ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਇੱਕ ਪੈ੍ਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੱਤ ਹਜ਼ਾਰ ਕੰਪਿਊਟਰ ਅਧਿਆਪਕਾਂ ਉੱਤੇ ਲਾਗੂ ਏ.ਸੀ.ਪੀ, ਆਈ.ਆਰ., ਸੀ.ਐੱਸ.ਆਰ ਦਾ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਹੁਣ ਤੱਕ ਲਾਗੂ ਨਹੀ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ ਅਤੇ ਪਿਛਲੇ ਦਿਨੀ ਜਥੇਬੰਦੀ ਦੀਆਂ ਸਰਕਾਰ ਨਾਲ ਹੋਈਆਂ ਪੈਨਲ ਮੀਟਿੰਗਾਂ ਦੌਰਾਨ ਲਏ ਗਏ ਫੈਸਲੇ ਤੁਰੰਤ ਲਾਗੂ ਕੀਤੇ ਜਾਣ। ਯੂਨੀਅਨ ਆਗੂਆ azzਨੇ ਦੱਸਿਆ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨਾਲ ਜਥੇਬੰਦੀ ਦੀ ਹੋਈ ਪੈਨਲ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ ਕਿ ਕੰਪਿਊਟਰ ਅਧਿਆਪਕਾਂ ਤੇ ਪੰਜਾਬ ਸਿਵਲ ਸਰਵਿਸ ਨਿਯਮ ਉਨ੍ਹਾਂ ਦੇ ਨਿਯੁਕਤੀ ਪੱਤਰਾਂ ਵਿੱਚ ਦਰਜ਼ ਸ਼ਰਤਾਂ ਅਨੁਸਾਰ ਇਨਬਿਨ ਲਾਗੂ ਕੀਤੇ ਜਾਣਗੇ, ਇੰਟਰਮ ਰਿਲੀਫ 2017 ਤੋਂ ਲਾਗੂ ਕੀਤੀ ਜਾਵੇਗੀ, ਸੀਪੀਐਫ ਦੀ ਕਟੌਤੀ ਸਮੂਹ ਕੰਪਿਊਟਰ ਅਧਿਆਪਕਾਂ ‘ਤੇ ਲਾਗੂ ਕੀਤੀ ਜਾਵੇਗੀ , ਬਕਾਇਆ ਰਹਿੰਦੀਆ ਏ ਸੀ ਪੀ, 4 ਸਾਲਾ 9 ਸਾਲਾ ਤਰੱਕੀਆਂ ਲਗਾਈਆਂ ਜਾਣ। ਇਸ ਸਬੰਧੀ ਯੂਨੀਅਨ ਦੀ ਮੀਟਿੰਗ ਸਿੱਖਿਆ ਮੰਤਰੀ ਪੰਜਾਬ ਪਰਗਟ ਸਿੰਘ ਨਾਲ ਹੋਈ ਤੇ ਉਹਨਾਂ ਨੇ ਯੂਨੀਅਨ ਨੂੰ ਇੱਕ ਹਫਤੇ ਦੇ ਵਿੱਚ ਮਸਲੇ ਨੂੰ ਹੱਲ ਕਰਨ ਦੀ ਗੱਲ ਕਹੀ। ਇਸਲਈ ਯੂਨੀਅਨ ਆਗੂਆਂ ਨੇ ਫੈਸਲਾ ਲਿਆ ਹੈ ਕਿ ਜੇਕਰ ਸਰਕਾਰ ਵੱਲੋਂ ਇੱਕ ਹਫਤੇ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮਜ਼ਬੂਰਨ 12 ਅਕਤੂਬਰ ਨੂੰ ਸਮੂਹ ਕੰਪਿਊਟਰ ਅਧਿਆਪਕ ਖਰੜ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ।

ਇਸ ਮੌਕੇ ਰਾਜਵਿੰਦਰ ਲਾਖਾ, ਸੁਰਿੰਦਰ ਸਹਿਜਲ, ਵਾਸਦੇਵ ਚੌਧਰੀ, ਲਖਵਿੰਦਰ ਸਿੰਘ, ਲਖਵਿੰਦਰ ਕੁਮਾਰ, ਰਮਨ ਕੁਮਾਰ , ਸਤਿੰਦਰ ਸੋਢੀ, ਰਜਿੰਦਰ ਬਸਰਾ, ਸੁਖਵਿੰਦਰ ਕੁਮਾਰ, ਵਰਿੰਦਰ ਕੁਮਾਰ, ਸ਼ਬੀਨਾ, ਸ਼ਮਾ , ਨਛੱਤਰ ਸਿੰਘ ,ਹਰਮਨ ਨੀਰੂ ਜੱਸਲ,ਰਣਜੀਤ ਕੌਰ, ਅਮਰਜੀਤ ਕੌਰ,ਹਰਜਿੰਦਰਜੀਤ ਕੌਰ, ਸੋਨੀਆ ਚੌਧਰੀ ਆਦਿ ਹਾਜ਼ਰ ਸਨ ।

MNAREGA RECRUITMENT : OFFICIAL NOTIFICATION DOWNLOAD HERE

 

MGNREGA RECRUITMENT: ਮਗਨਰੇਗਾ ਸਕੀਮ ਦੇ ਅਧੀਨ ਵੱਖ-ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ, ਛੇਤੀ ਕਰੋ ਅਪਲਾਈ

 


ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ, ਫ਼ਾਜ਼ਿਲਕਾ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਮਗਨਰੇਗਾ ਸਕੀਮ ਦੇ ਅਧੀਨ ਹੋਠ ਲਿਖੇ ਅਨੁਸਾਰ ਸਟਾਫ ਦੀ ਭਰਤੀ ਨਿਰੋਲ ਕੰਟਰੈਕਟ ਬੇਸਿਸ ਤੋਂ ਕੀਤੀ ਜਾਣੀ ਹੈ। 

Sr.No   Name of the Post  Number of posts   salary 

Works Manager (1)           20000

Technical Coordinator (1) 20000 
Technical Assistant (5)       17500 
Accountant. (4)                    11000 
Computer Assistant  (6)     12000 
Data Entry Operator (16)  12000 
Gram Rozgar Sewak (22)  10700 
Total  55
ਅਪਲਾਈ ਕਰਨ ਦਾ ਸਮਾਂ, ਮਿਤੀ 09.102021 ਤੋਂ ਮਿਤੀ 21.10 2021 ਤੱਕ ਹੋਵੇਗਾ। 

ਇਸ ਭਰਤੀ ਸਬੰਧੀ ਸ਼ਰਤਾਂ, ਵਿੱਦਿਅਕ ਯੋਗਤਾ, ਆਨਲਾਈਨ ਅਪਲਾਈ ਕਰਨ ਆਦਿ ਸਬੰਧੀ ਮੁਕੰਮਲ ਸੂਚਨਾ ਇਸ ਦਫ਼ਤਰ ਦੀ ਵੈੱਬਸਾਈਟ http:/fazilka.nic.in 'ਤੇ ਦੇਖੀ ਜਾ ਸਕਦੀ ਹੈ। 

ਇਸ ਸਬੰਧੀ ਜੇਕਰ ਕੋਈ ਸੇਧ ਹੋਈ ਤਾਂ ਉਹ ਵੀ ਉਕਤ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਕੋਈ ਵੱਖਰਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਵੇਗਾ।

Important Links ;

Official website : http://fazilka.nic.in 


RECRUITMENT OF SUB INSPECTORS IN PUNJAB POLICE - 2021 : ਭਰਤੀ ਰੱਦ, ਨਵੀਆਂ ਤਰੀਕਾਂ ਦਾ ਐਲਾਨ ਛੇਤੀ

RECRUITMENT OF SUB INSPECTORS IN PUNJAB POLICE - 2021 

Chairperson, Central Recruitment Board for Sub Inspectors notified that the written exam taken for recruitment of 560 posts of Sub Inspector in District, Armed, Intelligence and Investigation Cadres from 17.08.2021 to 24.08.2021 has been scrapped in the light of incidents of malpractice/cheating in the exam.


 The fresh dates for the written exam will be notified separately. 
PUNJAB DAIRY RECRUITMENT 2021: OFFICIAL ADVERTISEMENT DOWNLOAD HERE

 

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 

ਘਰ ਘਰ ਰੋਜ਼ਗਾਰ: ਡੇਅਰੀ ਵਿਕਾਸ ਵਿਭਾਗ ਵਿਚ ਡੇਅਰੀ ਵਿਕਾਸ ਇੰਸਪੈਕਟਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ,

 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਐਸ.ਏ.ਐਸ ਨਗਰ  ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵਿਚ ਡੇਅਰੀ ਵਿਕਾਸ ਇੰਸਪੈਕਟਰ ਗਰੇਡ 2 ਦੀਆਂ 25 ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਵੱਲੋਂ ਮਿਤੀ 11.10.2021 ਤੋਂ ਲੈ ਕੇ ਮਿਤੀ 31.10.2021 ਸ਼ਾਮ 5.00 ਵਜੇ ਤੱਕ ਬੋਰਡ ਦੀ ਵੈੱਬਸਾਈਟ https://sssb.punjab.gov.in ਤੇ ਆਨਲਾਈਨ ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।

Important Highlights
ਵਿਭਾਗ ਦਾ ਨਾਂ : ਡੇਅਰੀ ਵਿਕਾਸ ਵਿਭਾਗ
ਅਸਾਮੀਆਂ ਦਾ ਨਾਂ : ਡੇਅਰੀ ਵਿਕਾਸ ਇੰਸਪੈਕਟਰ 
ਅਸਾਮੀਆਂ ਦੀ ਗਿਣਤੀ: 25 


 ਇਨ੍ਹਾਂ ਅਸਾਮੀਆਂ ਦੀ ਭਰਤੀ ਦਾ ਵਿਸਥਾਰਪੂਰਵਕ ਨੋਟਿਸ ਤੇ ਜਾਣਕਾਰੀ ਅਤੇ ਸੰਪਰਕ ਲਈ ਫੋਨ ਨੰਬਰ ਈਮੇਲ ਆਦਿ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹਨ।

Important Links:

Official website : https://sssb.punjab.gov.inਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 

ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆ ਨ‍ਾ ਕਰਨ ਦੇ ਵਿਰੋਧ ਵਜੋ ਵਿੱਦਿਆ ਭਵਨ ਮੁਹਾਲੀ ਅੱਗੇ ਰੋਸ ਪ੍ਰਦਸਨ 11 ਨੂੰ :ਅਮਨਦੀਪ ਸਰਮਾ

 ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆ ਨ‍ਾ  ਕਰਨ ਦੇ ਵਿਰੋਧ ਵਜੋ ਵਿੱਦਿਆ ਭਵਨ ਮੁਹਾਲੀ ਅੱਗੇ ਰੋਸ ਪ੍ਰਦਸਨ 11 ਨੂੰ :ਅਮਨਦੀਪ ਸਰਮਾ

   ਤਰੱਕੀ ਹਰੇਕ ਅਧਿਆਪਕ ਦਾ ਹੱਕ :ਜਸਨਦੀਪ ਕੁਲਾਣਾ

  12 ਸਾਲਾਂ ਬਾਅਦ ਰੱਬ ਰੂੜੀ ਦੀ ਵੀ ਸੁਣ ਲੈਦਾ:ਬਰਾੜ

      ਪਿਛਲੇ ਤਿੰਨ ਸਾਲਾਂ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ -ਵੱਖ ਵਿਸਿਆ ਦੀਆਂ  ਤਰੱਕੀਆਂ ਨਹੀਂ ਹੋਈਆਂ ਅਤੇ ਅਧਿਆਪਕ ਵੀਹ- ਵੀਹ ਸਾਲ ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ -ਵੱਖ ਵਿਸ਼ੇ ਹਿੰਦੀ, ਪੰਜਾਬੀ, ਅੰਗਰੇਜ਼ੀ, ਗਣਿਤ, ਫਿਜੀਕਲ ਐਜੂਕੇਸ਼ਨ, ਸੰਸਕ੍ਰਿਤ ,ਸਾਇੰਸ ,ਸਮਾਜਿਕ ਸਿੱਖਿਆ ਆਦਿ ਦੀਆਂ ਤਰੱਕੀਆ ਤੋਂ ਬ‍ਾਝੇ ਹਨ । ਇਨ੍ਹਾਂ ਤਰੱਕੀਆਂ ਦੀਆਂ ਲਿਸਟਾਂ ਬਣ ਚੁੱਕੀਆਂ ਹਨ ਪ੍ਰੰਤੂ ਸਿੱਖਿਆ ਸਕੱਤਰ ਦੇ ਬਦਲਣ ਤੋਂ ਬਾਅਦ ਇਹ ਕੰਮ ਰੁਕ ਗਿਆ ਹੈ ।
   ਜਾਣਕ‍ਰੀ ਦਿੰਦੀਆਂ ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਨੇ  ਕਿਹਾ ਕਿ ਜੇਕਰ ਹੁਣ ਦੋ ਦਿਨਾਂ ਵਿੱਚ ਲਿਸਟਾਂ ਜਾਰੀ ਹੁੰਦੀਆਂ ਤਾਂ ਸੋਮਵਾਰ ਨੂੰ ਵਿੱਦਿਆ ਭਵਨ ਮੁਹਾਲੀ ‌ਅੱਗੇ ਰੋਸ ਪ੍ਰਦਰਸਨ ਕੀਤਾ ਜਾਵੇਗਾ । ਉਨ੍ਹਾਂ ਸਿੱਖਿਆ ਸਕੱਤਰ ਪੰਜਾਬ ਤੋਂ  ਤੁਰੰਤ ਮੰਗ ਕਰਦਿਆਂ ਕਿਹਾ ਕਿ ਵੱਖ -ਵੱਖ ਵਿਸ਼ਿਆਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਨਹੀਂ ਜਥੇਬੰਦੀ ਸਿੱਖਿਆ ਸਕੱਤਰ ਪੰਜਾਬ ਦਾ ਘਿਰਓ ਕਰਨ ਲਈ ਮਜਬੂਰ ਹੋਵੇਗੀ। ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਦੁਆਬੀਆਂ ਨੇ ਕਿਹਾ ਕਿ ਉਹ ਸੋਮਵਾਰ ਨੂੰ 101  ਮੈਂਬਰੀ ਵਫ਼ਦ ਪਹਿਲਾਂ ਸਿੱਖਿਆ ਸਕੱਤਰ ਸ੍ਰੀ ਅਜੋਏ ਸਰਮਾ ਨੂੰ ਮਿਲਣ ਜਾਵੇਗਾ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਪੱਕਾ ਧਰਨਾ ਲਾਇਆ ਜਾਵੇਗਾ। ਜਥੇਬੰਦੀ ਵੱਲੋਂ ਵੱਖ ਵੱਖ ਜ਼ਿਲਿਆਂ ਤੋਂ ਅਧਿਆਪਕਾਂ ਦੀਆਂ ਇਸ ਰੋਸ ਪ੍ਰਦਰਸ਼ਨ ਲਈ ਡਿਊਟੀਆਂ ਲਾ ਧੀਏ ਹਨ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਜਲਾਲ ਜ਼ਿਲ੍ਹਾ ਮੁਕਤਸਰ ਤੋਂ ਖੁਸ਼ਵਿੰਦਰ ਬਰਾੜ ਮੁਕਤਸਰ ਸਾਹਿਬ ,ਅੱਜ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਘਣਸ਼ਾਮ ਜਿਲ੍ਹਾ  ਮਾਨਸਾ ਤੋਂ ਜਨਕ ਰਾਜ, ਜ਼ਿਲ੍ਹਾ ਪਟਿਆਲਾ ਤੋਂ ਮੱਖਣ ਜੈਨ ,ਜ਼ਿਲ੍ਹਾ ਮੁਹਾਲੀ ਤੋਂ ਗੁਰਪ੍ਰੀਤ ਸਿੰਘ ਨੀਟਾ ,ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਪ੍ਰਿੰਸ, ਸਵੇਤਾ ਸਰਮਾ,ਜਿਲ੍ਹਾ ਅ੍ਰਮਿਤਸਰ ਤੋਂ ਰਗਵਿੰਦਰ ਧੂਲਕਾ  ਜਿਲ੍ਹਾ ਹੁਸ਼ਿਆਰਪੁਰ ਤੋਂ ਜਸਵੀਰ ਸਿੰਘ ਹੁਸਿਆਰਪੁਰੀਆ ਜਿਲ੍ਹਾ ਗੁਰਦਾਸਪੁਰ ਤੋਂ ਹਰਜੀਤ ਸਿੰਘ ਸੰਗਰੂਰ ਤੋ ਓਮ ਪ੍ਰਕਾਸ ,ਭਾਰਤੀ ਨਾਭਾ ਬਰਨਾਲਾ ਤੋਂ ਮਾਲਵਿਂਦਰ ਬਰਨਾਲਾ ,ਲੁਧਿਆਣਾ ਤੋਂ ਕੁਲਦੀਪ ਸਿੰਘ ਲੁਧਿਆਣਾ ਸਮੇਤ ਪੰਜਾਬ ਭਰ ਵਿੱਚੋਂ ਅਧਿਆਪਕਾਂ ਦੀਆਂ ਡਿਊਟੀਆ ਲਗਾ ਦਿੱਤੀਆਂ ਹਨ।

RECENT UPDATES

Today's Highlight