Labels
Thursday, 7 October 2021
BREAKING NEWS: ਅਧਿਆਪਕਾਂ ਦੀਆਂ ਆਰਜ਼ੀ ਡਿਊਟੀਆਂ ਤੱਤਕਾਲ ਪ੍ਰਭਾਵ ਤੋਂ ਰੱਦ- ਜ਼ਿਲ੍ਹਾ ਸਿੱਖਿਆ ਅਫ਼ਸਰ
ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਹੁਣ ਤੱਕ ਲੈਕਚਰਾਰ ਕਾਡਰ, ਮਾਸਟਰ ਕਾਡਰ ਅਤੇ ਦਰਜਾ ਚਾਰ ਕਰਮਚਾਰੀਆਂ ਦੀਆਂ ਜੋ ਵੀ ਆਰਜ਼ੀ ਡਿਊਟੀਆਂ ਲਗਾਈਆਂ ਗਈਆਂ ਹਨ, ਨੂੰ ਤੱਤਕਾਲ ਪ੍ਰਭਾਵ ਤੋਂ ਰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ ।
ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਵਿਭਾਗ ਦੀਆਂ ਪ੍ਰਮੁੱਖ ਖਬਰਾਂ, ਪੜ੍ਹੋ ਇਥੇ
Ghar ghar rojgar : ਪੰਜਾਬ ਸਰਕਾਰ ਵੱਲੋਂ ਸਰਕਾਰੀ ਮਹਿਕਮਿਆਂ ਵਿਚ ਕੀਤੀਆਂ ਜਾ ਰਹੀਆਂ ਹਨ ਭਰਤੀਆਂ, ਪੜ੍ਹੋ ਇਥੇ
ਸਰਕਾਰੀ ਨੌਕਰੀ : ਬੈਂਕਾਂ ਵਿੱਚ 5858 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਕਰੋ ਅਪਲਾਈ ਆਨਲਾਈਨ
TRANSFER : ਪੰਜਾਬ ਪੁਲਿਸ ਦੇ ਚਾਰ ਡੀਐਸਪੀਜ਼ ਦਾ ਪੁਲਿਸ ਹੈਡਕੁਆਰਟਰ ਵਿੱਚ ਤਬਾਦਲਾ
ਪੰਜਾਬ ਪੁਲਿਸ ਦੇ ਚਾਰ ਡੀਐਸਪੀਜ਼ ਦਾ ਪੁਲਿਸ ਹੈਡਕੁਆਰਟਰ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਜਿਨ੍ਹਾਂ ਡੀਐਸਪੀਜ਼ ਦੇ ਤਬਾਦਲੇ ਕੀਤੇ ਗਏ ਹਨ ਉਨ੍ਹਾਂ ਵਿੱਚ ਰਵਿੰਦਰ ਸਿੰਘ ਡੀਐਸਪੀ ਮੁਕੇਰੀਆਂ, ਰਣਜੀਤ ਸਿੰਘ ਡੀਐਸਪੀ ਦਸੂਹਾ, ਰਾਜਵਿੰਦਰ ਸਿੰਘ ਡੀਐਸਪੀ ਜ਼ੀਰਾ ਅਤੇ ਰਜਿੰਦਰ ਸਿੰਘ ਡੀਐਸਪੀ ਸਿਟੀ ਪਠਾਨਕੋਟ ਸ਼ਾਮਲ ਹਨ।
ਮੁੱਖ ਮੰਤਰੀ, ਮੰਤਰੀਆਂ ਅਤੇ ਹੋਰਨਾਂ ਵਿਧਾਇਕਾਂ ਸਮੇਤ ਉੱਤਰ ਪ੍ਰਦੇਸ਼ ਪਹੁੰਚੇ ਵਿਧਾਇਕ ਅੰਗਦ ਸਿੰਘ
ਮੁੱਖ ਮੰਤਰੀ, ਮੰਤਰੀਆਂ ਅਤੇ ਹੋਰਨਾਂ ਵਿਧਾਇਕਾਂ ਸਮੇਤ ਉੱਤਰ ਪ੍ਰਦੇਸ਼ ਪਹੁੰਚੇ ਵਿਧਾਇਕ ਅੰਗਦ ਸਿੰਘ
*ਲਖੀਮਪੁਰ ਖੀਰੀ ਦੀ ਨਿਰਦਈ ਘਟਨਾ ਦੀ ਕੀਤੀ ਸਖ਼ਤ ਨਿਖੇਧੀ
ਨਵਾਂਸ਼ਹਿਰ, 7 ਅਕਤੂਬਰ :
ਵਿਧਾਇਕ ਅੰਗਦ ਸਿੰਘ ਅੱਜ ਕਿਸਾਨਾਂ ਦੇ ਹੱਕਾਂ ਲਈ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾਣ ਲਈ ਆਪਣੇ ਸਾਥੀਆਂ ਸਮੇਤ ਨਵਾਂਸ਼ਹਿਰ ਤੋਂ ਚੰਡੀਗੜ ਲਈ ਰਵਾਨਾ ਹੋਏ, ਜਿਥੋਂ ਉਨਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕੈਬਨਿਟ ਮੰਤਰੀਆਂ ਅਤੇ ਹੋਰਨਾਂ ਵਿਧਾਇਕਾਂ ਸਮੇਤ ਉੱਤਰ ਪ੍ਰਦੇਸ਼ ਲਈ ਚਾਲੇ ਪਾਏ। ਇਸ ਦੌਰਾਨ ਉਨਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਵਿਚਾਰ-ਵਟਾਂਦਰਾ ਕੀਤਾ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਗੱਡੀਆਂ ਦਾ ਵਿਸ਼ਾਲ ਕਾਫਲਾ ਉਥੇ ਪਹੁੰਚਿਆ ਹੈ। ਵਿਧਾਇਕ ਅੰਗਦ ਸਿੰਘ ਨੇ ਲਖੀਮਪੁਰ ਖੀਰੀ ਦੀ ਨਿਰਦਈ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਸ਼ਾਂਤਮਈ ਰੋਸ ਪ੍ਰਗਟਾ ਰਹੇ ਭੋਲੇ-ਭਾਲੇ ਕਿਸਾਨਾਂ ਨੂੰ ਇਕ ਗਿਣੀ-ਮਿੱਥੀ ਸਾਜਿਸ਼ ਤਹਿਤ ਦਰੜਨਾ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਮੱਥੇ ’ਤੇ ਵੱਡਾ ਕਲੰਕ ਹੈ। ਉਨਾਂ ਕਿਹਾ ਕਿ ਲੋਕਾਂ ਦੀ ਆਵਾਜ਼ ਦਬਾਉਣ ਲਈ ਅਜਿਹੀਆਂ ਘਿਨਾਉਣੀਆਂ ਹਰਕਤਾਂ ਦੀ ਬਜਾਏ ਜਮਹੂਰੀ ਕਦਰਾਂ-ਕੀਮਤਾਂ ਦਾ ਸਤਕਾਰ ਕੀਤਾ ਜਾਣਾ ਚਾਹੀਦਾ ਹੈ। ਲਖੀਮਪੁਰ ਖੀਰੀ ਦੇ ਪੀੜਤ ਪਰਿਵਾਰਾਂ ਨਾਲ ਇਕਜੁਟਤਾ ਪ੍ਰਟਾਉਂਦਿਆਂ ਉਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਕਿਸਾਨਾਂ ਦੇ ਮਨੋਬਲ ਨੂੰ ਢਾਹ ਲਾਉਣ ਦੇ ਨਾਪਾਕ ਇਰਾਦੇ ਸਫਲ ਨਹੀਂ ਹੋਣ ਦਿੱਤੇ ਜਾਣਗੇ।
ਕੈਪਸ਼ਨ :
![]() |
ਲਖੀਮਪੁਰ ਖੀਰੀ ਲਈ ਰਵਾਨਾ ਹੋਣ ਮੌਕੇ ਵਿਧਾਇਕ ਅੰਗਦ ਸਿੰਘ ਚੰਡੀਗੜ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀਆਂ ਅਤੇ ਹੋਰਨਾਂ ਵਿਧਾਇਕਾਂ ਨਾਲ। |
ਕੇਸੀ ਕਾਲਜ ਦੇ ਨਵੇਂ ਸਟੂਡੈਂਟ ਦਾ ਸੁਆਗਤ ਕਰ ਉਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ
ਕੇਸੀ ਕਾਲਜ ਦੇ ਨਵੇਂ ਸਟੂਡੈਂਟ ਦਾ ਸੁਆਗਤ ਕਰ ਉਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ
- ਸਟੂਡੈਂਟ ਨਵੀਂ ਦਿਸ਼ਾ, ਸੋਚ, ਜਿੰਦਗੀ ਅਤੇ ਆਰਥਿਕ ਹਲਾਤਾਂ ਅਨੁਸਾਰ ਹੀ ਬਣਾਉਣ ਭਵਿੱਖ ਦੀਆਂ ਯੋਜਨਾਵਾਂ - ਝਾਂਜੀ
- ਰੇਗਿੰਗ ਕਰਨ ਵਾਲੇ ਸਟੂਡੈਂਟ ਸਬੰਧੀ ਤੁਰੰਤ ਜਾਣਕਾਰੀ ਪਿ੍ਰੰਸੀਪਲ ਅਤੇ ਮੈਨਜਮੈਂਟ ਨੂੰ ਦੇਣ
ਨਵਾਂਸ਼ਹਿਰ , 7 ਅਕਤੂਬਰ
ਕੇਸੀ ਗਰੁੱਪ ਆੱਫ ਇੰਸਟੀਚਿਉਸ਼ਨ ਕਰਿਆਮ ਰੋਡ ਦੇ ਕਾਲਜਾਂ ਦੇ ਸਾਰੇ ਵਿਭਾਗਾਂ ’ਚ ਦਾਖਿਲਾ ਲੈਣ ਵਾਲੇ ਨਵੇਂ ਸਟੂਡੈਂਟਸ ਦੇ ਸੁਆਗਤ ਲਈ ਦੋ ਰੋਜਾ ਇੰਡਕਸ਼ਨ 2021 ਪਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਪਹਿਲੇ ਦਿਨ ਮੁੱਖ ਵਕਤਾ ਸਵਰਾਜ ਪੀਟੀਐਲ ਟਰੈਕਟਰ ਦੇ ਰਿਟਾ. ਸੀਨੀਅਰ ਮੈਨੇਜਰ ਅਨਿਲ ਝਾਂਜੀ ਰਹੇ , ਜਦਕਿ ਉਨਾਂ ਦੇ ਨਾਲ ਕੇਸੀ ਗਰੁੱਪ ਦੇ ਸਹਾਇਕ ਕੈਂਪਸ ਡਾਇਰੇਕਟਰ ਡਾੱ. ਅਰਵਿੰਦ ਸਿੰਗੀ , ਇੰਜ. ਰਾਜਿਦੰਰ ਮੂੰਮ, ਡਾੱ. ਕੁਲਜਿੰਦਰ ਕੌਰ, ਡਾੱ. ਸ਼ਬਨਮ ਨੇ ਆਪਣੇ ਵਿਚਾਰ ਰੱਖੇ । ਸਭ ਤੋਂ ਪਹਿਲਾਂ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ । ਉਸਦੇ ਬਾਅਦ ਕੇਸੀ ਕਾਲਜ ਆੱਫ ਐਜੁਕੇਸ਼ਨ ਦੀਆਂ ਵਿਦਿਆਰਥਣਾ ਨੇ ਸਰਸਵਤੀ ਵੰਦਨਾ ਕੀਤੀ । ਮੁੱਖ ਵਕਤਾ ਅਨਿਲ ਝਾਂਜੀ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਯੁਵਾਵਾਂ ਦੀ ਗਿਣਤੀ 40 ਕਰੋੜ ਦੇ ਕਰੀਬ ਹੈ । ਦੇਸ਼ ਦਾ ਭਵਿੱਖ ਇਨਾਂ ਦੇ ਹੱਥਾਂ ’ਚ ਹੀ ਉੱਜਵਲ ਬੰਨ ਸਕਦਾ ਹੈ । ਸਾਰੇ ਨਵੇਂ ਆਏ ਵਿਦਿਆਰਥੀ ਜਿਸ ਕੰਮ ’ਚ ਖੁਸ਼ ਰਹਿਣਾ ਚਾਹੁੰਦੇ ਹਨ , ਉਹ ਕੰਮ ਜਰੁਰ ਕਰਨਾ ਚਾਹੀਦਾ ਹੈ । ਆਪਣੀਆਂ ਯੋਜਨਾਵਾਂ ਸਹੀ ਦਿਸ਼ਾ, ਸੋਚ, ਸਮਾਂ, ਜੀਵਨ, ਆਰਥਿਕ ਹਲਾਤਾਂ ਅਨੁਸਾਰ ਬਣਾਏ । ਆਪਣੀ ਸਮਸਿਆਵਾਂ ਦੇ ਸਮਾਧਾਨ ਲਈ ਆਪਣੇ ਭਾਰਤੀ ਪੁਰਾਤਨ ਗ੍ਰੰਥ, ਭਗਵਦ ਗੀਤਾ ਜਰੁਰ ਪੜੋ । ਜਿਨਾਂ ਨੂੰ ਅਸੀ ਤਿਆਗ ਰਹੇ, ਉਨਾਂ ਨੂੰ ਹੀ ਵਿਦੇਸ਼ੀ ਅਪਣਾ ਰਹੇ ਹਨ , ਯੋਗਾ ਵੀ ਵਿਦੇਸ਼ਾਂ ਵਿੱਚ ਹੁਣ ਕੀਤਾ ਜਾ ਰਿਹਾ ਹੈ ।
ਇਸਦੇ ਬਾਅਦ ਵਿਦਿਆਰਥਣ ਰਮਨਪ੍ਰੀਤ ਨੇ ਕਾਲਜ ਅਤੇ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ । ਇਸਦੇ ਬਾਅਦ ਕ੍ਰਾਂਤੀ ਕਲਾ ਰੰਗ ਮੰਚ ਵਲੋ ਕੁਰਸੀ ਦਾ ਸੱਚ ਡਰਾਮਾ ਖੇਡਿਆ , ਜਿਸ ’ਚ ਸਮਾਜ ’ਚ ਫੈਲੀ ਕੁਰਿਤਿਆਂ ਅਤੇ ਗੰਦੀ ਰਾਜਨੀਤੀ ਸਬੰਧੀ ਜਾਗਰੁਕ ਕੀਤਾ ਗਿਆ । ਇੰਜੀਨਿਅਰਿੰਗ ਕਾਲਜ ਦੇ ਵਿਦਿਆਰਥੀ ਸ਼ੇਖ ਜਾਸਿਰ ਦੀ ਟੀਮ ਨੇ ਕਵਾਲੀ ਸੁਣਾਈ । ਮੰਚ ਸੰਚਾਲਨ ਕਰਦੇ ਹੋਏ ਪ੍ਰੋ. ਮੋਨਿਕਾ ਧੰਮ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਸਮਾਂ ਦੇ ਪਾਬੰਦ ਰਹਿਣ ਅਤੇ ਸਮੇਂਤੇ ਕਾਲਜ ਆਊਣ । ਰੇਗਿੰਗ ਇੱਕ ਕਾਨੂੰਨੀ ਅਪਰਾਧ ਹੈ ਅਤੇ ਜੇਕਰ ਸੀਨੀਅਰ ਵਿਦਿਆਰਥੀ ਜੂਨਿਅਰ ਨਾਲ ਕਿਸੇ ਵੀ ਤਰਾਂ ਦੀ ਰੇਗਿੰਗ ਕਰਦਾ ਹੈ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਸਦੀ ਤੁਰੰਤ ਸ਼ਿਕਾਇਤ ਅਤੇ ਜਾਣਕਾਰੀ ਉਹ ਆਪਣੇ ਵਿਭਾਗ ਦੇ ਟੀਚਰ, ਪਿ੍ਰੰਸੀਪਲ ਨੂੰ ਕਰ ਸਕਦਾ ਹੈ । ਉਨਾਂ ਨੇ ਕਾਲਜ ਦੇ ਨਿਯਮਾਂ ਸਬੰਧੀ ਜਾਣਕਾਰੀ ਦੇ ਕੇ ਉਨਾਂ ਦੀ ਪਾਲਨਾ ਕਰਨ ਲਈ ਕਿਹਾ । ਉਨਾਂ ਨੇ ਦੱਸਿਆ ਕਿ ਸਮੇਂ ਤੇ ਕਾਲਜ ਆਉਣ ਦੇ ਨਾਲ ਹੀ ਵਿਦਿਆਰਥੀ ਸਮੇਂ ਤੇ ਆਪਣੇ ਘਰ ਵੀ ਪੁਜਣ । ਮੌਕੇ ’ਤੇ ਇੰਜਿਨਿਅਰਿੰਗ ਕਾਲਜ ਦੀ ਕਾਰਜਕਾਰੀ ਪਿ੍ਰੰਸੀਪਲ ਅਮਨਦੀਪ ਕੌਰ, ਇੰਜ. ਜਸਦੀਪ ਕੌਰ, ਡੈਪ ਜੀਨਤ ਰਾਣਾ, ਪ੍ਰੋ. ਰਮਿੰਦਰਜੀਤ ਕੌਰ, ਸਹਾਇਕ ਪ੍ਰੋਫੈਸਰ ਅੰਕੁਸ਼ ਨਿਝਾਵਨ, ਇੰਜ. ਹਰਪ੍ਰੀਤ ਕੌਰ, ਰਮਨਦੀਪ ਕੌਰ, ਪ੍ਰਭਜੋਤ ਸਿੰਘ , ਬਲਵੰਤ ਰਾਏ , ਮਨਮੋਹਣ ਸਿੰਘ , ਹਿਮਾਨੀ , ਸੰਦੀਪ ਕੌਰ, ਮਨਜੀਤ ਕੁਮਾਰ, ਸੰਜੀਵ ਕਨਵਰ ਅਤੇ ਵਿਪਨ ਕੁਮਾਰ ਆਦਿ ਹਾਜਰ ਰਹੇ ।
VIDEO : ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਯੂਪੀ ਸਰਕਾਰ ਨੇ ਕੀਤਾ ਗਿਰਫ਼ਤਾਰ
Congress leaders have been detained by the UP Police while they were marching towards Lakhimpur under the leadership of PPCC President S. Navjot Sidhu Ji. @sherryontopp #ArrestAjayMishra pic.twitter.com/3HMpeJAkod
— Punjab Congress (@INCPunjab) October 7, 2021
Congress leaders while being taken into custody by the UP Police for raising their voice for justice. #ArrestAjayMishra pic.twitter.com/UF6jgDNS2F
— Punjab Congress (@INCPunjab) October 7, 2021
ਪਰਾਲੀ ਸਾੜਨ ਤੇ ਸਰਕਾਰ ਸਖ਼ਤ: ਅਧਿਆਪਕਾਂ ਤੇ ਹੋਵੇਗੀ ਕਾਰਵਾਈ, ਮੁਅੱਤਲ ਕੀਤੇ ਜਾਣਗੇ, ਰੁਕੇਗੀ ਇੰਕਰੀਮੈਂਟ, ਜਾਂ ਕੀਤਾ ਜਾਵੇਗਾ ਤਬਾਦਲਾ- ਸਿੱਖਿਆ ਸਕੱਤਰ
ਪਰਾਲੀ ਸਾੜਨ ਤੇ ਸਰਕਾਰ ਸਖ਼ਤ: ਅਧਿਆਪਕਾਂ ਤੇ ਹੋਵੇਗੀ ਕਾਰਵਾਈ, ਮੁਅੱਤਲ ਕੀਤੇ ਜਾਣਗੇ, ਰੁਕੇਗੀ ਇੰਕਰੀਮੈਂਟ, ਜਾਂ ਕੀਤਾ ਜਾਵੇਗਾ ਤਬਾਦਲਾ- ਸਿੱਖਿਆ ਸਕੱਤਰ
ਚੰਡੀਗੜ੍ਹ 7 ਜੁਲਾਈ
GHAR GHAR ROJGAR: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
*Jobs of weekend*
160 ਅਸ਼ਟਾਮ ਫਰੋਸ਼ਾਂ ਦੀ ਭਰਤੀ, ਜਲਦੀ ਕਰੋ ਅਪਲਾਈ
https://pb.jobsoftoday.in/2021/09/160-link-for-applying-online-and.html?m=1
ਕੇਂਦਰੀ ਯੂਨੀਵਰਸਿਟੀ ਬਠਿੰਡਾ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ
https://pb.jobsoftoday.in/2021/09/Central%20University%20Bathinda%20recruitment%202021.html?m=1
ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ
ਨਰਸਿੰਗ ਅਸਿਸਟੈਂਟ ਅਤੇ ਈਟੀਟੀ ਅਧਿਆਪਕਾਂ ਦੀ ਭਰਤੀ
https://pb.jobsoftoday.in/2021/09/blog-post_55.html?m=1
ਮਾਸਟਰ ਕੇਡਰ ਅਧਿਆਪਕਾਂ ਦੀ ਭਰਤੀ
https://pb.jobsoftoday.in/2021/09/%20Master%20cadre%20recruitment%20Punjab.html?m=1
ਨਗਰ ਕੌਂਸਲ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ :
ਨਗਰ ਕੌਂਸਲ ਬਠਿੰਡਾ :
https://pb.jobsoftoday.in/2021/09/Nagar%20council%20recruitment%20Punjab%202021.html?m=1
ਨਗਰ ਕੌਂਸਲ ਮਲੇਰਕੋਟਲਾ: 25 ਅਸਾਮੀਆਂ ਤੇ ਭਰਤੀ
https://pb.jobsoftoday.in/2021/09/Nagar%20council%20recruitment.html?m=1
ਨਗਰ ਕੌਂਸਲ ਮੋਰਿੰਡਾ: 84 ਅਸਾਮੀਆਂ ਤੇ ਭਰਤੀ
https://pb.jobsoftoday.in/2021/09/Morinda%20nagar%20council%20recruitment.html?m=1
ਨਗਰ ਕੌਂਸਲ ਫਤਿਹਗੜ੍ਹ ਸਾਹਿਬ: 180 ਅਸਾਮੀਆਂ
https://pb.jobsoftoday.in/2021/09/Safai%20karamchari%20recruitment%20sirhind.html?m=1
ਨਗਰ ਕੌਂਸਲ ਸੁਜਾਨਪੁਰ : 64 ਅਸਾਮੀਆਂ ਤੇ ਭਰਤੀ
https://pb.jobsoftoday.in/2021/09/64.html?m=1
ਨਗਰ ਕੌਂਸਲ ਮੁਲਾਂਪੁਰ : 50 ਅਸਾਮੀਆਂ ਤੇ ਭਰਤੀ
https://pb.jobsoftoday.in/2021/09/Safai%20sewak%20recruitment%20punjab.html?m=1
ਨਗਰ ਕੌਂਸਲ ਬਸੀ ਪਠਾਣਾਂ : 30 ਅਸਾਮੀਆਂ ਤੇ ਭਰਤੀ
https://pb.jobsoftoday.in/2021/09/Safai%20sewak%20recruitment%20punjab.html?m=1
ਨਗਰ ਕੌਂਸਲ ਧਨੌਲਾ ਬਰਨਾਲਾ: 18 ਅਸਾਮੀਆਂ ਤੇ ਭਰਤੀ
https://pb.jobsoftoday.in/2021/09/Distt%20Barnala%20safai%20sewak%20recruitment.html?m=1
ਨਗਰ ਕੌਂਸਲ ਅਹਿਮਦਗੜ੍ਹ 45 ਅਸਾਮੀਆਂ ਤੇ ਭਰਤੀ
https://pb.jobsoftoday.in/2021/09/Nagar%20council%20ahmedgarh%20recruitment.html?m=1
ਨਗਰ ਕੌਂਸਲ ਪਾਤੜਾਂ : 96 ਅਸਾਮੀਆਂ ਤੇ ਭਰਤੀ
https://pb.jobsoftoday.in/2021/09/Nagar%20council%20patran%20recruitment.html?m=1
ਨਗਰ ਕੌਂਸਲ ਖਮਾਣੋਂ : 29 ਅਸਾਮੀਆਂ ਤੇ ਭਰਤੀ
https://pb.jobsoftoday.in/2021/09/Nagar%20Panchayat%20khamano%20recruitment.html?m=1
ਸੇਵਾਮੁਕਤ ਕਰਮਚਾਰੀ ਦੀ ਪਹਿਲੀ ਪਤਨੀ ਦੀ ਮੌਤ ਦੇ ਬਾਅਦ, ਦੂਜੀ ਪਤਨੀ 100 ਪ੍ਰਤੀਸ਼ਤ ਪਰਿਵਾਰਕ ਪੈਨਸ਼ਨ ਦੀ ਹੱਕਦਾਰ : ਪੰਜਾਬ ਐਂਡ ਹਰਿਆਣਾ ਹਾਈਕੋਰਟ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਬਦਲੀ ਕਰਨ ਲਈ ਸਰਕਾਰ ਦੀ ਅਲੋਚਨਾ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਬਦਲੀ ਕਰਨ ਲਈ ਸਰਕਾਰ ਦੀ ਅਲੋਚਨਾ
- ਸਰਕਾਰੀ ਸਕੂਲਾਂ ‘ਚੋਂ 5 ਲੱਖ ਬੱਚੇ ਘਟਣ ‘ਤੇ ਕਿਉਂ ਨਹੀਂ ਬੋਲੇ ਯੂਨੀਅਨ ਆਗੂ ?-
ਨਵਾਂਸ਼ਹਿਰ 07 ਅਕਤੂਬਰ 2021
ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਬਦਲੀ ਭਾਵੇਂ ਚਾਰ ਸਾਲ ਬਾਅਦ ਹੋਈ ਹੈ ਤੇ ਕੁਝ ਅਧਿਆਪਕ ਯੂਨੀਅਨਾਂ ਇਸ ਤੋਂ ਕਾਫੀ ਖੁਸ਼ ਹਨ ਫਿਰ ਵੀ ਸਮਾਜ ਦੇ ਕੁਝ ਵਰਗਾਂ ਵਿੱਚ ਇਸ ‘ਤੇ ਸਖਤ ਪ੍ਰਤੀਕਰਮ ਕੀਤੇ ਜਾ ਰਹੇ ਹਨ।
ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਦਾ ਕਹਿਣਾ ਹੈ ਕਿ ਸ੍ਰੀ ਕ੍ਰਿਸ਼ਨ ਕੁਮਾਰ ਦੀ ਬਦਲੀ ਤੋਂ ਸਾਬਤ ਹੁੰਦਾ ਹੈ ਕਿ ‘ਚੰਨੀ ਸਰਕਾਰ’ ਨੂੰ ਪੰਜਾਬ ਦੇ ਹਜ਼ਾਰਾਂ ਸਰਕਾਰੀ ਸਕੂਲਾਂ ‘ਚ ਪੜ੍ਹਦੇ ਲੱਖਾਂ ਬੱਚਿਆਂ ਦੀ ਕੋਈ ਪ੍ਰਵਾਹ ਨਹੀਂ ਹੈ।ਇਹਨਾਂ ਬੱਚਿਆਂ ਦੇ ਭਵਿੱਖ ਨੂੰ ਅਣਗੌਲਿਆਂ ਕਰਕੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਸਰਹੱਦੀ ਇਲਾਕੇ ਵਿੱਚ ਅਧਿਆਪਕ ਨਾ ਭੇਜਣ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਚੰਨੀ ਸਿਰਫ ਵੋਟਾਂ ਲਈ ਰਾਜਨੀਤੀ ਕਰਦੇ ਹਨ।ਸਰਹੱਦੀ ਇਲਾਕੇ ਦੇ ਲੋਕਾਂ ਨੂੰ ਬਾਕੀ ਖਿੱਤਿਆਂ ਦੇ ਬਰਾਬਰ ਲਿਆਉਣ ਲਈ ਹੀ ਅਧਿਆਪਕਾਂ ਨੂੰ ਨੌਕਰੀ ਦੇ ਸ਼ੁਰੂ ਵਿੱਚ ਸਰਹੱਦੀ ਖੇਤਰ ਵਿੱਚ ਤਾਇਨਾਤ ਕਰਨ ਦੀ ਪਾਲਿਸੀ ਬਣਾਈ ਗਈ ਸੀ ਤਾਂ ਜੋ ਅਧਿਆਪਕਾਂ ਨੂੰ ਜ਼ਿੰਮੇਵਾਰੀ ਦਾ ਅਤੇ ਲੋਕਾਂ ਤੇ ਬੱਚਿਆਂ ਨੂੰ ਬਰਾਬਰੀ ਦਾ ਅਹਿਸਾਸ ਹੋਵੇ।
ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਵਿਭਾਗ ਦੀਆਂ ਪ੍ਰਮੁੱਖ ਖਬਰਾਂ, ਪੜ੍ਹੋ ਇਥੇ
Ghar ghar rojgar : ਪੰਜਾਬ ਸਰਕਾਰ ਵੱਲੋਂ ਸਰਕਾਰੀ ਮਹਿਕਮਿਆਂ ਵਿਚ ਕੀਤੀਆਂ ਜਾ ਰਹੀਆਂ ਹਨ ਭਰਤੀਆਂ, ਪੜ੍ਹੋ ਇਥੇ
ਪਰਵਿੰਦਰ ਸਿੰਘ ਕਿੱਤਣਾ ਦਾ ਕਹਿਣਾ ਹੈ ਕਿ ਸ੍ਰੀ ਕ੍ਰਿਸ਼ਨ ਕੁਮਾਰ ਦੀ ਬਦਲੀ ਦੀ ਖੁਸ਼ੀ ਅਧਿਆਪਕ ਯੂਨੀਅਨਾਂ ਦੇ ਨੇਤਾ ਮਨਾ ਰਹੇ ਹਨ ਜਿਹੜੇ ਕਿ ਸਹੀ ਅਰਥਾਂ ਵਿੱਚ ਅਧਿਆਪਕਾਂ ਲਈ ਵੀ ਨਹੀਂ ਸਗੋਂ ਆਪਣੀਆਂ ਯੂਨੀਅਨਾਂ ਲਈ ਹੀ ਲੜਦੇ ਹਨ।ਇਹਨਾਂ ਯੂਨੀਅਨਾਂ ਦੇ ਨੇਤਾਵਾਂ ਅਤੇ ਕੁਝ ਰਾਜਸੀ ਨੇਤਾਵਾਂ ਨੇ ਆਪਣੇ ਨਿੱਜੀ ਤੇ ਨਜਾਇਜ਼ ਕੰਮ ਨਾ ਹੋਣ ਕਰਕੇ ਸ੍ਰੀ ਕ੍ਰਿਸ਼ਨ ਕੁਮਾਰ ਦੀ ਛਵੀ ਖਰਾਬ ਕਰਨ ‘ਤੇ ਤੁਲੇ ਹੋਏ ਹਨ।ਜਦੋਂ 2012 ਤੋਂ 2017 ਤੱਕ ਸਰਕਾਰੀ ਸਕੂਲਾਂ ਦੇ 5 ਲੱਖ ਬੱਚੇ ਘਟ ਗਏ ਸਨ ਉਦੋਂ ਨਾ ਤਾਂ ਕਿਸੇ ਅਧਿਆਪਕ ਯੂਨੀਅਨ ਰੌਲਾ ਪਾਇਆ ਤੇ ਨਾ ਹੀ ਕਿਸੇ ਰਾਜਸੀ ਆਗੂ ਨੇ।ਹੁਣ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਦੀ ਸ਼ਹਿ ਨਾਲ ਇਹ ਸਾਰੇ ਕ੍ਰਿਸ਼ਨ ਕੁਮਾਰ ਦਾ ਬੇਲੋੜਾ ਵਿਰੋਧ ਕਰਦੇ ਰਹੇ ਹਨ।
ਪਰਵਿੰਦਰ ਸਿੰਘ ਕਿੱਤਣਾ ਨੇ ਅੱਗੇ ਕਿਹਾ ਕਿ ਕੁਝ ਆਗੂਆਂ ਨੇ ਯੂਨੀਅਨਾਂ ਦੀ ਆਪਸੀ ਲੜਾਈ ਦਾ ਭਾਂਡਾ ਵੀ ਸਿੱਖਿਆ ਸਕੱਤਰ ਦੇ ਸਿਰ ਭੰਨਿਆ।ਇਹ ਨੇਤਾ ਇੱਕ ਇਮਾਨਦਾਰ ਅਧਿਕਾਰੀ ‘ਤੇ ਇੱਕ ਵਿਸ਼ੇਸ਼ ਵਿਚਾਰਧਾਰਾ ਨਾਲ ਜੁੜਿਆ ਹੋਣ ਤੇ ਪੰਜਾਬ ਦੀ ਸਕੂਲ ਸਿੱਖਿਆ ਨੂੰ ਨਿੱਜੀਕਰਨ ਵੱਲ ਤੋਰਨ ਵਰਗੇ ਇਲਜ਼ਾਮ ਲਗਾ ਕੇ ਉਸਦਾ ਚਰਿੱਤਰ ਘਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹੇ।ਕੰਪਿਊਟਰ ਦੇ ਇੱਕ ਕਲਿੱਕ ‘ਤੇ ਅਧਿਆਪਕ ਦੀ ਬਦਲੀ ਹੋਣ ਕਾਰਨ ਯੂਨੀਅਨ ਆਗੂਆਂ ਰਾਹੀਂ ਕਰੋੜਾਂ ਰੁਪਏ ਦਾ ਲੈਣ ਦੇਣ ਬੰਦ ਹੋਣ ਕਾਰਨ ਇਹ ਲੋਕ ਕ੍ਰਿਸ਼ਨ ਕੁਮਾਰ ਦਾ ਵਿਰੋਧ ਕਰ ਰਹੇ ਹਨ।
ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋਸਰਕਾਰੀ ਸਕੂਲ ਦੇ ਇਕ ਅਧਿਆਪਕ ਦੇ ਦੱਸਣ ਅਨੁਸਾਰ ਸ੍ਰੀ ਕ੍ਰਿਸ਼ਨ ਕੁਮਾਰ ਦੇ ਹੁੰਦਿਆਂ ਸਕੂਲ ਸਿੱਖਿਆ ਵਿੱਚ ਵੱਡੇ ਪੱਧਰ ‘ਤੇ ਸੁਧਾਰ ਹੋਏ ਹਨ।ਉਸਦਾ ਕਹਿਣਾ ਹੈ ਕਿ ਸ੍ਰੀ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਨਾਲ ਹਾਜ਼ਾਰਾਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਿਸ ਬਾਰੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ ਜਾ ਸਕਦਾ।ਇਕ ਹੋਰ ਅਧਿਆਪਕਾ ਦਾ ਕਹਿਣਾ ਸੀ ਕਿ ਸਕੂਲ ਸਿੱਖਿਆ ਵਿੱਚ ਸੁਧਾਰ ਲਈ ਜੋ ਕੁਝ ਕ੍ਰਿਸ਼ਨ ਕੁਮਾਰ ਕਰ ਗਏ ਉਹ ਸ਼ਾਇਦ ਹੋਰ ਕੋਈ ਨਾ ਕਰ ਸਕਦਾ।ਸੱਚੀ ਗੱਲ ਤਾਂ ਇਹ ਹੈ ਕਿ ਅਧਿਆਪਕ ਯੂਨੀਅਨਾਂ ਦੇ ਡਰੋਂ ਅਸੀਂ ਉਹਨਾਂ ਦੀ ਖੁਲ ਕੇ ਤਾਰੀਫ ਵੀ ਨਹੀਂ ਕਰ ਸਕਦੇ।
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਤਹਿਤ ਸਾਲ 2021-22 ਲਈ ਸੋਧਿਆ ਕਾਰਜ ਕ੍ਰਮ ਜਾਰੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਲੇਰਕੋਟਲਾ
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਤਹਿਤ ਸਾਲ 2021-22 ਲਈ ਸੋਧਿਆ ਕਾਰਜ ਕ੍ਰਮ ਜਾਰੀ
ਮਲੇਰਕੋਟਲਾ 07 ਅਕਤੂਬਰ :
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੇ ਭਾਰਤ ਵਿੱਚ ਅਨੁਸੂਚਿਤ ਜਾਤੀ ਦੇ ਅਧਿਐਨ (ਪੀ.ਐਮ.ਐਸ-ਐਸ.ਸੀ) ਨਾਲ ਸਬੰਧਿਤ ਵਿਦਿਆਰਥੀਆਂ ਨੂੰ ਸਾਲ 2021-22 ਲਈ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਸਕੀਮ ਤਹਿਤ ਸੋਧੀ ਕਾਰਜ ਸਾਰਨੀ (ਫਰੀਸ਼ਿਪ ਕਾਰਡ) ਜਾਰੀ ਕੀਤੀ ਹੈ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਸੋਧੇ ਹੋਏ ਕਾਰਜ ਕ੍ਰਮ ਅਨੁਸਾਰ, ਵਿਦਿਆਰਥੀਆਂ ਦੁਆਰਾ ਫਰੀਸ਼ਿਪ ਕਾਰਡ ਜਮਾਂ ਕਰਵਾਉਣ ਦੀ ਆਖ਼ਰੀ ਮਿਤੀ (ਫਰੈਸ਼ ਐਂਡ ਰੀਨੀਏਵਲ) 25 ਅਕਤੂਬਰ, 2021 ਹੈ ਜਦਕਿ ਤਹਿਸੀਲ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਧਿਕਾਰੀਆਂ ਵੱਲੋਂ ਆਨਲਾਈਨ ਫ੍ਰੀਸ਼ਿੱਪ ਕਾਰਡ ਆਨਲਾਈਨ ਜਾਰੀ ਕਰਨ ਅਤੇ ਤਸਦੀਕ ਕਰਨ ਦੀ ਆਖ਼ਰੀ ਮਿਤੀ 31 ਅਕਤੂਬਰ, 2021 ਹੈ।
ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਜਗਦੀਪ ਸਿੰਘ ਨੇ ਅੱਗੇ ਦੱਸਿਆ ਕਿ ਸਕਾਲਰਸ਼ਿਪ ਲੈਣ ਲਈ ਵਿਦਿਆਰਥੀਆਂ ਤੋਂ ਅਰਜ਼ੀਆਂ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਤਿੰਨ ਹਫ਼ਤਿਆਂ ਬਾਅਦ ਡਾ: ਅੰਬੇਡਕਰ ਪੋਰਟਲ 'ਤੇ ਉਪਲਬਧ ਕਰਵਾ ਦਿੱਤੀ ਜਾਵੇਗੀ। ਇਸ ਲਈ ਵਿਦਿਆਰਥੀਆਂ ਅਤੇ ਸੰਸਥਾਵਾਂ ਦੋਵਾਂ ਨੂੰ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਕੋਰਸ ਦੀ ਮਨਜ਼ੂਰੀ ਅਤੇ ਫ਼ੀਸ ਸਬੰਧੀ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਇਲਾਵਾ ਮਿਥੇ ਸਮੇਂ ਦੇ ਅੰਦਰ-ਅੰਦਰ ਵਿਦਿਆਰਥੀ ਵੱਲੋਂ ਫ੍ਰੀਸ਼ਿਪ ਕਾਰਡ ਅਤੇ ਸੰਸਥਾਵਾਂ ਵੱਲੋਂ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ ਜਾਵੇ।
ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ ਸਬੰਧੀ ਆਸ਼ਾ ਵਰਕਰਾਂ ਨੂੰ ਦਿੱਤੀ ਸਿਖਲਾਈ
ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ ਸਬੰਧੀ ਆਸ਼ਾ ਵਰਕਰਾਂ ਨੂੰ ਦਿੱਤੀ ਸਿਖਲਾਈ
ਨੂਰਪੁਰ ਬੇਦੀ 06 ਅਕਤੂਬਰ ()
ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ ਪ੍ਰੋਗਰਾਮ ਅਧੀਨ ਘਰਾਂ ਦੇ ਵਾਧੂ ਦੌਰੇ ਕਰਨ ਸਬੰਧੀ ਸਿਹਤ ਬਲਾਕ ਨੂਰਪੁਰਬੇਦੀ ਦੀਆਂ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਜ਼ ਨੂੰ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਤੇ ਡਾ.ਵਿਧਾਨ ਚੰਦਰ ਨੇ ਟ੍ਰੇਨਿੰਗ ਦੌਰਾਨ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਮੌਤਾਂ ਅਤੇ ਬਿਮਾਰੀਆਂ ਨੂੰ ਘਟਾਉਣਾ, ਨਿੱਕੇ ਬੱਚਿਆਂ ਦੀ ਪੋਸ਼ਣ ਸਥਿਤੀ ਨੂੰ ਸੁਧਾਰਨਾ ਅਤੇ ਨਿੱਕੇ ਬੱਚਿਆਂ ਵਿਚ ਵਾਜਬ ਵਾਧੇ ਨੂੰ ਅਤੇ ਆਰੰਭਕ ਬਾਲ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਆਸ਼ਾ ਵਰਕਰਾਂ ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ, ਬਿਮਾਰ ਬੱਚਿਆਂ, ਕੁਪੋਸ਼ਣ ਦਾ ਸ਼ਿਕਾਰ ਬੱਚਿਆਂ, ਨਵਜੰਮੇ ਬੱਚਿਆਂ ਦੀ ਦੇਖਭਾਲ ਉੱਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨਗੀਆਂ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਿਤੂ ਨੇ ਦੱਸਿਆ ਕਿ ਛੋਟੇ ਬੱਚਿਆਂ ਦੀ ਘਰੇਲੂ ਦੇਖਭਾਲ (ਐਚ.ਬੀ.ਵਾਈ.ਸੀ.) ਦੀ ਪਹਿਲਕਦਮੀ ਦੇ ਹਿੱਸੇ ਵਜੋਂ ਆਸ਼ਾ ਵਰਕਰਾਂ 42ਵੇਂ ਦਿਨ ਮਗਰੋਂ ਨਵਜੰਮੇ ਬੱਚੇ ਦੀ ਘਰੇਲੂ ਦੇਖਭਾਲ ਸਬੰਧੀ ਜੱਚਾ-ਬੱਚਾ ਦੇ ਘਰ ਫੇਰੀਆਂ ਤੋਂ ਇਲਾਵਾ ਹੁਣ ਹੋਰ ਜ਼ਅਿਾਦਾ ਘਰਾਂ ਦਾ ਦੌਰਾ ਕਰਨਗੀਆਂ। ਘਰਾਂ ਦੀਆਂ ਵਾਧੂ ਦੇਖਭਾਲ ਫੇਰੀਆਂ ਨਾਲ ਆਸ਼ਾ ਵਰਕਰਾਂ ਪਹਿਲੇ ਛੇ ਮਹੀਨਿਆਂ ਲਈ ਕੇਵਲ ਮਾਂ ਦਾ ਦੁੱਧ ਪਿਲਾਉਣ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਛੇ ਮਹੀਨੇ ਦੇ ਅਤੇ ਹੋਰ ਵੱਡੇ ਹੋ ਜਾਣ ’ਤੇ ਬੱਚਿਆਂ ਲਈ ਵਕਤ ਸਿਰ, ਚੋਖੇ ਅਤੇ ਪੌਸ਼ਟਿਕ ਭੋਜਨ ਖਵਾਉਣ ਲਈ ਪਰਿਵਾਰਕ ਮੈਂਬਰਾਂ ਨੂੰ ਪ੍ਰੇਰਿਤ ਕਰੇਗੀ।ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਘਰਾਂ ਦੇ ਦੌਰੇ ਸਮੇਂ ਜਰੂਰੀ ਗੱਲਾਂ ਦਾ ਖਿਆਲ ਰੱਖਣ, ਜੱਚਾ ਬੱਚਾ ਦੀ ਸਿਹਤ, ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ, ਟੀਕਾਕਰਨ, ਬੱਚਿਆਂ ਦੀ ਸਿਹਤ ਸੁਧਾਰ ਲਈ ਚੁੱਕੇ ਜਾਣ ਵਾਲੇ ਕਦਮ, ਪਰਿਵਾਰ ਨਿਯੋਜਨ ਅਤੇ ਸਾਫ ਸਫਾਈ ਸਬੰਧੀ ਸਿੱਖਿਅਤ ਕੀਤਾ ਗਿਆ।
ਵਿਦਿਆਰਥੀ ਅਤੇ ਨੌਜਵਾਨਾਂ ਤੇ ਦਰਜ਼ ਪਰਚੇ ਨੂੰ ਰੱਦ ਕਰਵਾਉਣ ਲਈ ਜਥੇਬੰਦੀਆਂ ਦਾ ਵਫ਼ਦ ਐੱਸਐੱਸਪੀ ਨੂੰ ਮਿਲਿਆ
ਵਿਦਿਆਰਥੀ ਅਤੇ ਨੌਜਵਾਨਾਂ ਤੇ ਦਰਜ਼ ਪਰਚੇ ਨੂੰ ਰੱਦ ਕਰਵਾਉਣ ਲਈ ਜਥੇਬੰਦੀਆਂ ਦਾ ਵਫ਼ਦ ਐੱਸਐੱਸਪੀ ਨੂੰ ਮਿਲਿਆ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 6 ਅਕਤੂਬਰ, 2021: ਇਕ ਸਾਲ ਪਹਿਲਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਆਰਐੱਸਐੱਸ ਦੇ ਦਫ਼ਤਰ ਉੱਪਰ ਕਾਲਖ ਮਲਣ ਨੂੰ ਲੈ ਕੇ ਨੌਜਵਾਨ ਅਤੇ ਵਿਦਿਆਰਥੀ ਆਗੂਆਂ ਉੱਪਰ ਦਰਜ ਪਰਚਾ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਐੱਸਐੱਸਪੀ ਸੰਗਰੂਰ ਨਾਲ ਮੁਲਾਕਾਤ ਕੀਤੀ ਗਈ ਅਤੇ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜਸਦੀਪ ਸਿੰਘ ਬਹਾਦਰਪੁਰ, ਜ਼ਿਲ੍ਹਾ ਆਗੂ ਸੁਖਦੇਵ ਉਭਾਵਾਲ, ਜੁਝਾਰ ਸਿੰਘ ਬਡਰੁੱਖਾਂ, ਨੌਜਵਾਨ ਭਾਰਤ ਸਭਾ ਦੇ ਹਰਿੰਦਰ ਸਿੰਘ ਸੈਣੀਮਾਜਰਾ, ਪੰਜਾਬ ਸਟੂਡੈਂਟ ਯੂਨੀਅਨ ਦੇ ਸੁਖਦੀਪ ਹਥਨ ਆਦਿ ਆਗੂਆਂ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਭਾਜਪਾ ਆਗੂਆਂ ਵੱਲੋਂ ਝੂਠੀ ਐੱਫਆਈਆਰ ਤਹਿਤ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਝੂਠਾ ਪਰਚਾ ਵਿਦਿਆਰਥੀ ਆਗੂ ਸੁਖਦੀਪ ਹਥਨ ਅਤੇ ਨੌਜਵਾਨ ਭਾਰਤ ਸਭਾ ਦਰਸ਼ਨ ਸਿੰਘ ਹਥੋਆ ਉਪਰ ਦਰਜ ਕੀਤਾ ਗਿਆ ਸੀ ਇਸ ਨੂੰ ਪ੍ਰਸ਼ਾਸਨ ਜਿਸ ਨੂੰ ਰੱਦ ਕਰਨ ਦਾ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਪਰ ਅੱਜ ਇੱਕ ਸਾਲ ਬਾਅਦ ਬੀਤੇ ਦਿਨੀਂ ਇਸ ਦਾ ਚਲਾਨ ਪੇਸ਼ ਕਰ ਦਿੱਤਾ ਗਿਆ। ਜਿਸਦੇ ਖਿਲਾਫ਼ ਅੱਜ ਵੱਖ-ਵੱਖ ਜਥੇਬੰਦੀਆਂ ਨੇ ਐੱਸਐੱਸਪੀ ਤੋਂ ਇਸ ਨੂੰ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਇਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਦੇ ਸਾਰੇ ਪਰਚੇ ਰੱਦ ਕਰਨ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਅਜਿਹੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸ ਦੇ ਖ਼ਿਲਾਫ਼ ਅਜਿਹੇ ਧੱਕੇ ਨੂੰ ਜਨਤਕ ਜਮਹੂਰੀ ਜਥੇਬੰਦੀਆਂ ਹਰਗਿਜ਼ ਬਰਦਾਸ਼ਤ ਨਹੀਂ ਕਰਨਗੀਆਂ। ਮੀਟਿੰਗ ਦੌਰਾਨ ਐੱਸ.ਐੱਸ.ਪੀ ਸੰਗਰੂਰ ਵੱਲੋਂ ਡੀਐੱਸਪੀ ਸਪੈਸ਼ਲ ਕਰਾਇਮ ਦੀ ਡਿਊਟੀ ਲਗਾ ਕੇ ਇਸ ਪਰਚੇ ਨੂੰ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ।
ਪੰਜਾਬ ਦੇ 23 ਆਈ ਏ ਐਸ ਅਫ਼ਸਰਾਂ ਨੂੰ ਜ਼ਿਲ੍ਹਾ ਵਾਇਜ਼ ਸਕੱਤਰ , ਕ੍ਰਿਸ਼ਨ ਕੁਮਾਰ ਨੂੰ ਦਿੱਤਾ ਇਹ ਜ਼ਿਲ੍ਹਾ