Thursday, 30 September 2021

PUNJAB SCHOOL TIME : 1 ਅਕਤੂਬਰ ਤੋਂ ਬਦਲੇਗਾ ਸਰਕਾਰੀ ਸਕੂਲਾਂ ਦਾ ਸਮਾ

PUNJAB SCHOOL TIME : ਪੰਜਾਬ ਦੇ ਸਕੂਲਾਂ ਦਾ ਸਮਾਂ 
 ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਹੇਠ ਲਿਖੇ ਅਨੁਸਾਰ ਸਮਾਂ ਹੋਵੇਗਾ-
  1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲ ਸਮਾਂ
 ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ ਸਮੂਹ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ  


 1 ਅਕਤੂਬਰ ਤੋਂ 31 ਅਕਤੂਬਰ ਤੱਕ 

ਸਕੂਲ ਸਮੂਹ ਪ੍ਰਾਇਮਰੀ ਸਕੂਲ 8.30 ਵਜੇ ਤੋਂ 2.30 ਵਜੇ ਤੱਕ 
ਸਮੂਹ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲ ਸਮਾਂ
ਸਵੇਰੇ ਸਵੇਰੇ 8.30 ਵਜੇ ਤੋਂ 2.50 ਵਜੇ ਤੱਕ   


 1 ਨਵੰਬਰ ਤੋਂ 28 ਫਰਵਰੀ ਤੱਕ ਸਮਾਂ ਸਕੂਲ
ਸਮੂਹ ਪ੍ਰਾਇਮਰੀ ਸਕੂਲ ਸਵੇਰੇ 9.00 ਵਜੇ ਤੋਂ 3.00 ਵਜੇ ਤੱਕ 

ਸਮੂਹ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲ  ਸਵੇਰੇ
 9.00 ਵਜੇ ਤੋਂ 3.20 ਵਜੇ ਤੱਕ 

01 ਮਾਰਚ ਤੋਂ 31 ਮਾਰਚ ਤੱਕ ਸਮਾਂ ਸਕੂਲ
 ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਤੋਂ 2.30 ਵਜੇ ਤੱਕ
ਸਮੂਹ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲ  ਸਵੇਰੇ 8.30 ਵਜੇ ਤੋਂ 2.50 ਵਜੇ ਤੱਕ


ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 

ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ

ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛੱਡਣ ਤੇ ਸੁਨੀਲ ਜਾਖੜ ਦਾ ਟਵੀਟ,ਯੂੰ ਹੀ ਕੋਈ ਬੇਵਫ਼ਾ ਨਹੀਂ ਹੋਤਾ....ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 

ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ

ਵੱਡੀ ਖ਼ਬਰ: ਵਿਦਿਆਰਥੀਆਂ ਦੀਆਂ ਸਰਟੀਫਿਕੇਟ ਸਬੰਧੀ ਮੁਸਕਲਾਂ ਲਈ ਮੁੱਖ ਮੰਤਰੀ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਇਹ ਆਦੇਸ਼

 

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਮਦਨ ਸਰਟੀਫਿਕੇਟ ਦੀ ਆ ਰਹੀ ਸਮੱਸਿਆ ਨੂੰ ਦੂਰ ਕਰਨ ਸਬੰਧੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।

  ਮੁੱਖ ਮੰਤਰੀ, ਪੰਜਾਬ  ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਟੂ ਐਸ ਸੀ, ਸਟੂਡੈਂਟਸ ਸਕੀਮ ਅਧੀਨ ਆ ਰਹੀਆਂ ਮੁਸ਼ਕਿਲਾਂ/ਮੁੱਦਿਆਂ ਦਾ ਰਿਵਿਊ ਕੀਤਾ ਗਿਆ। ਲਾਗੂਕਰਤਾ ਵਿਭਾਗਾਂ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰਾਂ ਨਾਲ ਰਿਵਿਊ ਕਰਨ ਦੌਰਾਨ ਇਹ ਨੋਟ ਕੀਤਾ ਗਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਨਾਰਮਜ਼ ਅਨੁਸਾਰ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰ ਦੀ ਸਲਾਨਾ ਆਮਦਨ ਸਬੰਧੀ ਆਮਦਨ ਸਰਟੀਫਿਕੇਟ ਪੋਰਟਲ ਤੇ ਅੱਪਲੋਡ ਕਰਨਾ ਹੁੰਦਾ ਹੈ, ਜੋ ਕਿ ਤਹਿਸੀਲਦਾਰ / ਨਾਇਬ ਤਹਿਸੀਲਦਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ।ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 

ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ
 ਆਮ ਤੌਰ ਤੇ ਵਿਦਿਆਰਥੀ ਨੂੰ ਆਮਦਨ ਸਰਟੀਫਿਕੇਟ ਪ੍ਰਾਪਤ ਕਰਨ ਲਈ ਕਾਫ਼ੀ ਸਮਾਂ ਲੱਗ ਜਾਂਦਾ ਹੈ । ਇਸ ਸਬੰਧੀ ਮੁੱਖ ਮੰਤਰੀ, ਪੰਜਾਬ  ਵੱਲੋਂ ਦਿੱਤੇ ਗਏ ਹੁਕਮਾਂ ਅਨੁਸਾਰ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਲਿਖਿਆ ਗਿਆ ਹੈ ਕਿ ਉਹਨਾਂ ਦੇ ਜ਼ਿਲ੍ਹੇ ਅੰਦਰ ਵਿਦਿਆਰਥੀਆਂ ਦੇ ਆਮਦਨ ਸਰਟੀਫਿਕੇਟ ਜਾਰੀ ਕਰਨ ਨੂੰ ਤਰਜੀਹ ਦਿੰਦੇ ਹੋਏ ਜਲਦ ਤੋਂ ਜਲਦ ਜਾਰੀ ਕੀਤੇ ਜਾਣ ਤਾਂ ਜੋ ਕੋਈ ਯੋਗ ਵਿਦਿਆਰਥੀ ਸਕਾਲਰਸ਼ਿਪ ਦਾ ਲਾਭ ਪ੍ਰਾਪਤ ਕਰਨ ਲਈ ਆਮਦਨ ਸਰਟੀਫਿਕੇਟ ਕਾਰਨ ਵਾਂਝਾ ਨਾ ਰਹਿ ਜਾਵੇ ।


CORONA UPDATES: PUNJAB GOVT ISSUED COVID RESTRICTIONS TILL 15th October

 

PUNJAB. ELECTION 2022:ਡਿਪਟੀ ਕਮਿਸ਼ਨਰ ਨੇ ਵੋਟਿੰਗ ਮਸ਼ੀਨਾਂ ਦੀ ਫ਼ਸਟ ਲੈਵਲ ਚੈਕਿੰਗ ਦਾ ਲਿਆ ਜਾਇਜ਼ਾ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਠਿੰਡਾ 
ਡਿਪਟੀ ਕਮਿਸ਼ਨਰ ਨੇ ਵੋਟਿੰਗ ਮਸ਼ੀਨਾਂ ਦੀ ਫ਼ਸਟ ਲੈਵਲ ਚੈਕਿੰਗ ਦਾ ਲਿਆ ਜਾਇਜ਼ਾ 

ਬਠਿੰਡਾ, 30 ਸਤੰਬਰ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੋਟਿੰਗ ਮਸ਼ੀਨਾਂ ਦੀ ਚੈਕਿੰਗ ਕਰਕੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਂਇੰਦੇ ਹਾਜ਼ਰ ਸਨ। 


ਫ਼ਸਟ ਲੈਵਲ ਚੈਕਿੰਗ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਹਾਜ਼ਰ ਨੁਮਾਂਇੰਦਿਆਂ ਵਲੋਂ ਚੈਕਿੰਗ ਦੇ ਕੰਮ ਤੇ ਪੂਰੀ ਤਰ੍ਹਾਂ ਤਸੱਲੀ ਪ੍ਰਗਟਾਈ ਗਈ। ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਆਂ ਅਨੁਸਾਰ ਚੈਕਿੰਗ ਦਾ ਸਾਰਾ ਕੰਮ ਭਾਰਤ ਇਲੈਕਟ੍ਰਾਨਿਕ ਲਿਮਟਿਡ ਦੇ ਇੰਜੀਨੀਅਰਾਂ ਵਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਬੀ.ਸ੍ਰੀਨਿਵਾਸਨ ਨੇ ਚੈਕਿੰਗ ਦੇ ਕੰਮ ਲਈ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਬਬਨਦੀਪ ਸਿੰਘ ਵਾਲੀਆਂ ਨੂੰ ਤਾਇਨਾਤ ਕੀਤਾ ਹੈ।


 ਇਸ ਮੌਕੇ ਡਿਪਟੀ ਕਮਿਸ਼ਨਰ ਨੇ ਫ਼ਸਟ ਲੈਵਲ ਚੈਕਿੰਗ ਦੇ ਕੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪੇਂ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ। ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਗੁਰਚਰਨ ਸਿੰਘ, ਈਵੀਐਮ ਨੋਡਲ ਅਫ਼ਸਰ ਗੁਰਪ੍ਰੀਤ ਕੌਰ ਤੋਂ ਇਲਾਵਾ ਕਾਂਗਰਸ ਪਾਰਟੀ ਤੋਂ ਸ੍ਰੀ ਰੁਪਿੰਦਰ ਸਿੰਘ, ਸ੍ਰੀ ਸੰਜੇ ਚੌਹਾਨ, ਆਮ ਆਦਮੀ ਪਾਰਟੀ ਤੋਂ ਸ੍ਰੀ ਗੁਰਲਾਲ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਸ੍ਰੀ ਜੋਗਿੰਦਰ ਸਿੰਘ ਅਤੇ ਸੀਪੀਆਈ (ਐਮ) ਪਾਰਟੀ ਦੇ ਨੁਮਾਂਇੰਦੇ ਆਦਿ ਹਾਜ਼ਰ ਸਨ।

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 

ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਤੋਂ ਪਹਿਲਾਂ ਸਿੱਧੂ ਦਾ ਟਵੀਟ

 

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 

ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ

 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਸੁਨੀਲ ਜਾਖੜ ਦਾ ਟਵੀਟ, ਪੜ੍ਹੋ

 

ਸਿੱਖਣ ਸਹਾਇਕ ਸਮੱਗਰੀ ਦੀ ਇੱਕ ਦਿਨਾ ਵਿਸ਼ੇਸ਼ ਸਿਖਲਾਈ ਵਰਕਸ਼ਾਪ ਆਯੋਜਿਤ

 ਸਿੱਖਣ ਸਹਾਇਕ ਸਮੱਗਰੀ ਦੀ ਇੱਕ ਦਿਨਾ ਵਿਸ਼ੇਸ਼ ਸਿਖਲਾਈ ਵਰਕਸ਼ਾਪ ਆਯੋਜਿਤ

ਐਸ.ਏ.ਐਸ. ਨਗਰ 30 ਸਤੰਬਰ: ਨੈਸ਼ਨਲ ਅਚੀਵਮੈਂਟ ਸਰਵੇ-2021 ‘ਚ ਸ਼ਾਨਦਾਰ ਨਤੀਜੇ ਦੇਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਨਿਰਦੇਸ਼ਕ ਰਾਜ ਸਿੱਖਿਆ ਖੋਜ਼ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਤੀਸਰੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਤਿਆਰ ਕੀਤੀ ਗਈ ਸਿੱਖਣ ਸਹਾਇਕ ਸਮੱਗਰੀ ਦੀ ਵਰਤੋਂ ਕਰਨ ਸਬੰਧੀ ਇਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਇਸ ਵਰਕਸ਼ਾਪ ਦੌਰਾਨ ਸਵੇਰ ਦੇ ਸ਼ੈਸ਼ਨ ‘ਚ ਫਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਰੂਪਨਗਰ, ਐਸ.ਏ.ਐਸ. ਨਗਰ, ਐਸ.ਬੀ.ਐਸ. ਨਗਰ ਸੰਗਰੂਰ ਜਿਲਿ੍ਹਆਂ ਦੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੇ ਰਿਸੋਰਸ ਪਰਸਨਜ਼ ਨੂੰ ਸਿਖਲਾਈ ਦਿੱਤੀ ਗਈ। ਬਾਅਦ ਦੁਪਹਿਰ ਦੇ ਸ਼ੈਸ਼ਨ ਦੌਰਾਨ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਮੋਗਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਤੇ ਤਰਨਤਾਰਨ ਦੇ ਰਿਸੋਰਸਪਰਸਨਜ਼ ਨੂੰ ਸਿਖਲਾਈ ਦਿੱਤੀ ਗਈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਨੇ ਕਿਹਾ ਕਿ ਇਹ ਰਿਸੋਰਸਪਰਸਨਜ਼ ਅੱਗੇ ਬਲਾਕ ਪੱਧਰ ‘ਤੇ ਸੈਂਟਰ ਹੈੱਡ ਟੀਚਰਜ਼, ਹੈੱਡ ਟੀਚਰਜ਼, ਪੰਜਵੀਂ ਤੇ ਤੀਸਰੀ ਜਮਾਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਸਿਖਲਾਈ ਦੇਣਗੇ। ਬਲਾਕ ਪੱਧਰ ‘ਤੇ ਸਿਖਲਾਈ 4, 5 ਤੇ 6 ਅਕਤੂਬਰ ਨੂੰ ਬੈੱਚ ਵਾਈਜ਼ ਦਿੱਤੀ ਜਾਵੇਗੀ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਵਿਸ਼ੇਸ਼ ਬੁੱਕਲੈੱਟ ਪ੍ਰਦਾਨ ਕੀਤੀ ਗਈ ਹੈ। ਸਬੰਧਤ ਅਧਿਆਪਕਾਂ ਦਾ ਉਕਤ ਸਿਖਲਾਈ ਮੁਹਿੰਮ ‘ਚ ਸ਼ਾਮਲ ਹੋਣਾ ਲਾਜ਼ਮੀ ਹੈ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀ ਅਗਵਾਈ ‘ਚ ਲਗਾਈਆਂ ਜਾਣ ਵਾਲੀਆਂ ਸਿਖਲਾਈ ਵਰਕਸ਼ਾਪਾਂ ਦਾ ਸਮੇਂ-ਸਮੇਂ ਸਿਰ ਜਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਨਿਰੀਖਣ ਕਰਦੇ ਰਹਿਣਗੇ।

ਤਸਵੀਰ:- ਸਿੱਖਣ ਸਹਾਇਕ ਸਮੱਗਰੀ ਸਬੰਧੀ ਵਰਕਸ਼ਾਪ ‘ਚ ਹਿੱਸਾ ਲੈਂਦੇ ਹੋਏ ਰਿਸੋਰਸ ਪਰਜ਼ਨਜ਼।ਭਾਜਪਾ ਵਿੱਚ ਨਹੀਂ ਜਾ ਰਿਹਾ, ਪਰ ਕਾਂਗਰਸ ਛੱਡ ਰਿਹਾ ਹਾਂ: ਅਮਰਿੰਦਰ ਸਿੰਘ

ਭਾਜਪਾ ਵਿੱਚ ਨਹੀਂ ਜਾ ਰਿਹਾ, ਪਰ ਕਾਂਗਰਸ ਛੱਡ ਰਿਹਾ ਹਾਂ ਕਿਉਂਕਿ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਂਦਾ: ਅਮਰਿੰਦਰ ਸਿੰਘ ਨੇ ਐਨਡੀਟੀਵੀ ਨਾਲ ਗੱਲਬਾਤ ਕੀਤੀ।   ਮੈਂ ਭਾਜਪਾ ਵਿੱਚ ਨਹੀਂ ਜਾ ਰਿਹਾ, ਪਰ ਮੈਂ ਕਾਂਗਰਸ ਛੱਡ ਰਿਹਾ ਹਾਂ ਕਿਉਂਕਿ ਅਪਮਾਨ ਬਰਦਾਸ਼ਤ ਨਹੀਂ ਕਰ ਸਕਦਾ: ਅਮਰਿੰਦਰ ਸਿੰਘ 

10ਵੀਂ ਅਤੇ 12ਵੀਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਪ੍ਰਾਪਤ ਕਰਨ ਲਈ ਅੱਜ ਹੈ ਲਾਸਟ ਡੇਟ, ਇੰਜ ਕਰੋ ਅਪਲਾਈ ( DIRECT LINK)

 
ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਦੀ ਹਾਰਡ ਕਾਪੀ ਪ੍ਰਾਪਤ ਕਰਨ ਸਬੰਧੀ ਆਨਲਾਈਨ Demand ਦੇਣ ਲਈ ਹਦਾਇਤਾਂ।  
1. ਬੋਰਡ ਦੀ ਵੈਬਸਾਈਟ www.pseb.ac.in ਤੇ On Demand Certificate ਮਾਰਚ 2021 ਦੇ ਲਿੰਕ ਤੇ ਕਲਿੱਕ ਕਰੋ। 

 2. ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਰਜਿਸਟ੍ਰੇਸ਼ਨ ਨੰਬਰ Enter ਕਰੇਗਾ ਅਤੇ ਇਸ ਉਪਰੰਤ ਵਿਦਿਆਰਥੀ ਦੇ ਵੇਰਵੇ ਦਿਖਾਈ ਦੇਣਗੇ। ਵਿਦਿਆਰਥੀ ਆਪਣਾ ਘਰ ਦਾ ਪਤਾ ਬਿਲਕੁੱਲ ਸਹੀ ਭਰੇ ਤਾਂ ਜੋ ਸਰਟੀਫਿਕੇਟ ਪ੍ਰਾਪਤੀ ਵਿੱਚ ਕੋਈ ਮੁਸ਼ਕਲ ਨਾ ਆਵੇ। 

 3. Submit ਕਰਨ ਤੋਂ ਬਾਅਦ Payment Option ਦਿਖਾਈ ਦੇਵੇਗੀ।

 4. Payment ਕਰਨ ਉਪਰੰਤ ਵਿਦਆਰਥੀ Detail ਦਿਖਾਈ ਦੇਵੇਗੀ ਕਿ ਕਿਸ Transaction ID ਰਾਹੀਂ Payment ਆਈ ਹੈ। 

 5 ਫੀਸ ਵੈਰੀਫਾਈ ਹੋਣ ਉਪਰੰਤ ਬੋਰਡ ਵੱਲੋਂ ਸਰਟੀਫਿਕੇਟ ਤਿਆਰ ਕਰਵਾਕੇ ਵਿੱਚ ਵਿਦਿਆਰਥੀਆਂ ਨੂੰ ਭੇਜ ਦਿੱਤੇ ਜਾਣਗੇ। 6. ਵਿਦਿਆਰਥੀ ਆਪਣੇ Certificate ਦੀ ਸਥਿਤੀ ਸਟੇਟਸ ਕਾਲਮ ਵਿੱਚ ਚੈਕ ਕਰ ਸਕਦਾ ਹੈ। 

ਇਸ ਲਿੰਕ ਤੇ ਕਲਿਕ ਕਰਨ ਉਪਰੰਤ ਆਪਣੀ ਜਮਾਤ, ਆਪਣਾ ਬੋਰਡ ਦਾ ਰੋਲ ਨੰਬਰ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਐਡਰੈਸ ਭਰਨਗੇ।
ਇਸ ਉਪਰੰਤ ਸਬਮਿਟ ਬਟਨ ਤੇ ਕਲਿੱਕ ਕਰੋ ਅਤੇ ਆਨਲਾਈਨ ਫੀਸ ਜਮ੍ਹਾਂ ਕਰਵਾਓ।ਫੀਸ ਵੈਰੀਫਾਈ ਹੋਣ ਉਪਰੰਤ ਬੋਰਡ ਵੱਲੋਂ ਸਰਟੀਫਿਕੇਟ ਤਿਆਰ ਕਰਵਾਕੇ ਵਿੱਚ ਵਿਦਿਆਰਥੀਆਂ ਨੂੰ ਭੇਜ ਦਿੱਤੇ ਜਾਣਗੇ।
👇👇👇👇👇👇👇
6TH PAY COMMISSION: Application form for the revision of Pension due to 6th pay commission

 

ਸਿੱਖਿਆ ਮੰਤਰੀ ਦਾ ਫੇਸਬੁੱਕ ਪੇਜ ਅਧਿਆਪਕਾਂ ਦੀਆਂ ਟਿੱਪਣੀਆਂ ਨਾਲ ਭਰਿਆ

ਪ੍ਰਗਟ ਸਿੰਘ ਦੇ ਫੇਸਬੁੱਕ ਪੇਜ ਤੇ ਅਧਿਆਪਕਾਂ ਦੁਆਰਾ ਕੀਤੀਆਂ ਗਈਆਂ ਟਿੱਪਣੀਆਂ.

ਅਜਿਹਾ ਲਗਦਾ ਹੈ ਕਿ ਅਧਿਆਪਕ ਵਰਗ ਨੂੰ ਪ੍ਰਗਟ ਸਿੰਘ ਤੋਂ ਵੱਡੀਆਂ ਉਮੀਦਾਂ ਹਨ, ਜੋ ਪੰਜਾਬ ਦੀ ਕਾਂਗਰਸ ਸਰਕਾਰ ਦੇ ਸਾਡੇ ‌ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਚੌਥੇ ਸਿੱਖਿਆ ਮੰਤਰੀ ਬਣੇ ਹਨ।
 


 ਜਿਵੇਂ ਹੀ ਉਨ੍ਹਾਂ ਨੂੰ  ਸਿੱਖਿਆ ਵਿਭਾਗ ਦਾ ਚਾਰਜ ਮਿਲਿਆ, ਅਧਿਆਪਕਾਂ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀਆਂ ਮੰਗਾਂ ਨੂੰ ਉਨ੍ਹਾਂ ਦੇ ਫੇਸਬੁੱਕ ਪੇਜ 'ਤੇ ਪੋਸਟ ਕਰਨਾ ਸ਼ੁਰੂ ਕਰ ਦਿੱਤਾ. ਪ੍ਰਗਟ ਸਿੰਘ ਦੇ ਅਧਿਕਾਰਤ ਪੰਨੇ 'ਤੇ ਨਜ਼ਰ ਮਾਰਨ ਲਈ, ਅਧਿਆਪਕ ਪਿਛਲੇ 2 ਦਿਨਾਂ ਤੋਂ ਟਿੱਪਣੀਆਂ ਵਿੱਚ ਆਪਣੀਆਂ ਸਮੱਸਿਆਵਾਂ ਬਾਰੇ ਪੋਸਟ ਕਰ ਰਹੇ ਹਨ।
 ਬੁੱਧਵਾਰ ਨੂੰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਉਨ੍ਹਾਂ ਦੀਆਂ ਨੌਕਰੀਆਂ ਦੀ ਪੱਕੀ ਕਰਨ ਦੀ ਮੰਗ ਕੀਤੀ।
 ਪ੍ਰਗਟ ਸਿੰਘ ਦੇ ਫੇਸਬੁੱਕ ਪੇਜ 'ਤੇ ਵਾਰ -ਵਾਰ ਟਿੱਪਣੀਆਂ ਕੀਤੀਆਂ ਗਈਆਂ,   ਪ੍ਰਗਟ ਸਿੰਘ ਨੇ ਵਾਰ -ਵਾਰ ਪੋਸਟ ਨਾ  ਕਰਨ ਦੀ ਅਪੀਲ ਕੀਤੀ, ਫਿਰ  ਉਸ ਤੋਂ ਬਾਅਦ ਤਾਂ    ਅਧਿਆਪਕਾਂ' ਨੇ ਪੋਸਟਾਂ  ਦਾ ਹੜ ਲਿਆ ਦਿੱਤਾ।ਹਾਲਾਂਕਿ ਸਿੱਖਿਆ ਮੰਤਰੀ ਦੁਆਰਾ ਫੇਸਬੁੱਕ ਪੇਜ 'ਤੇ ਕੀਤੀ ਗਈ ਟਿੱਪਣੀ ਨੂੰ ਕੁਝ ਦੇਰ ਬਾਅਦ ਮਿਟਾ ਦਿੱਤਾ ਗਿਆ, ਪਰ ਅਧਿਆਪਕ ਉੱਥੇ ਨਹੀਂ ਰੁਕੇ ਅਤੇ ਉਨ੍ਹਾਂ ਦੀਆਂ ਪੋਸਟਾਂ ਜਾਰੀ ਰਹੀਆਂ।

 ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਧਿਆਪਕ ਵਿਜੇ ਇੰਦਰ ਸਿੰਘਲਾ ਦੇ ਸੋਸ਼ਲ ਮੀਡੀਆ ਅਕਾਉੰਟ 'ਤੇ ਆਪਣੀਆਂ ਮੰਗਾਂ ਪੋਸਟ ਕਰਦੇ ਸਨ, ਜੋ ਪਹਿਲਾਂ ਸਿੱਖਿਆ ਮੰਤਰੀ ਸਨ।


 ਇੰਨਾ ਹੀ ਨਹੀਂ, ਉਨ੍ਹਾਂ ਦੀ ਰਿਹਾਇਸ਼ ਸੰਗਰੂਰ ਜਾਂ ਪਟਿਆਲਾ ਵਿੱਚ ਵੀ   ਧਰਨਾ ਪ੍ਰਦਰਸ਼ਨ ਚੱਲਦਾ ਹੀ ਰਹਿੰਦਾ  ਸੀ।  ਪਰ ਹੁਣ ਪ੍ਰਗਟ ਸਿੰਘ ਦੇ ਸਿੱਖਿਆ ਮੰਤਰੀ ਬਣਨ ਨਾਲ ਅਧਿਆਪਕ ਵਰਗ ਵਿੱਚ ਕੁਝ ਨਵੀਂ ਉਮੀਦ ਪੈਦਾ ਹੋਈ ਹੈ।

GHAR GHAR ROJGAR: ਇਸ ਨਗਰ ਕੌਂਸਲ ਵਿਖੇ 322 ਕਰਮਚਾਰੀਆਂ ਦੀ ਭਰਤੀ, ਜਲਦੀ ਕਰੋ ਅਪਲਾਈ

 

 ਸਥਾਨਕ ਸਰਕਾਰ ਵਿਭਾਗ, ਪੰਜਾਬ (ਨਗਰ ਕੌਂਸਲ, ਬਠਿੰਡਾ )ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਦੀ ਕੰਟਰੈਕਟ ਦੇ ਆਧਾਰ 'ਤੇ ਭਰਤੀ ਸਬੰਧੀ ਸੂਚਨਾ 

ਸਥਾਨਕ ਸਰਕਾਰ ਵਿਭਾਗ, ਪੰਜਾਬ ਅਧੀਨ ਨਗਰ ਕੌਂਸਲ, ਸਰਹਿੰਦ ਫ਼ਤਿਹਗੜ੍ਹ ਸਾਹਿਬ ਦੁਆਰਾ ਨਗਰ  ਕੱਸਲ, ਸਰਹਿੰਦ-ਫ਼ਤਿਹਗੜ੍ਹ ਸਾਹਿਬ ਦੇ ਦਫ਼ਤਰ ਹੇਠ ਲਿਖੀਆਂ ਅਸਾਮੀਆਂ ਦੀ ਕੰਟਰੈਕਟ ਦੇ ਆਧਾਰ ਉੱਤ ਭਰਤੀ ਕਰਨ ਲਈ ਪੰਜਾਬ ਰਾਜ ਦੇ ਵਾਸੀ ਉਮੀਦਵਾਰਾਂ ਪਾਸੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। 


ਅਸਾਮੀ ਦਾ ਨਾਂ : ਸਫ਼ਾਈ ਸੇਵਕ
ਅਸਾਮੀਆਂ ਦੀ ਗਿਣਤੀ: 322

ਬਿਨੈ-ਪੱਤਰ ਕੌਂਸਲ ਦਫ਼ਤਰ ਵਿਖੇ ਜਮਾਂ ਕਰਵਾਉਣ ਦੀ ਅੰਤਿਮ ਮਿਤੀ ਅਤੇ ਸਮਾਂ 21.10.2021, ਸ਼ਾਮ 3 ਵਜੇ ਤੱਕ।

  ਭਰਤੀ ਸਬੰਧੀ ਵੇਰਵਿਆਂ ਲਈ ਲਾਗਇਨ ਕਰਨ ਵਾਸਤੇ ਵੈੱਬਸਾਈਟ ਦਾ ਲਿੰਕ:- www.mcbathinda.com 


 ਨੋਟ:- ਇਸ ਭਰਤੀ ਨੋਟਿਸ ਸਬੰਧੀ ਕੋਈ ਵੀ ਸੋਧ ਉਪਰੋਕਤ ਵੱਖਸਾਈਟ ਉੱਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਵੱਖਰੇ ਤੌਰ ਤੇ ਅਖ਼ਬਾਰ ਵਿਚ ਕੋਈ ਇਸ਼ਤਿਹਾਰ ਨਹੀਂ ਦਿੱਤਾ ਜਾਵੇਗਾ। ਵੱਡੀ ਖ਼ਬਰ: ਸਿੱਖਿਆ ਸਕੱਤਰ ਵੱਲੋਂ SMC ਦੇ ਮੈਂਬਰ ਸਕੱਤਰ ਨੂੰ ਗ੍ਰਾਂਟਾਂ ਸਬੰਧੀ ਦਿਤੇ ਅਧਿਕਾਰPUNJAB SCHOOL LECTURER RECRUITMENT 2021: ਸਿੱਖਿਆ ਵਿਭਾਗ ਵੱਲੋਂ ਲੈਕਚਰਾਰਾਂ ਦੀ ਸਿੱਧੀ ਭਰਤੀ ਲਈ, ਅਰਜ਼ੀਆਂ ਮੰਗੀਆਂ, ਜਾਣੋ ਪੂਰੀ ਜਾਣਕਾਰੀ 

“ਘਰ-ਘਰ ਰੁਜ਼ਗਾਰ 

 ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ. ਪੰਜਾਬ ਸਰਕਾਰੀ ਮਾਡਲ) ਸੀਨੀਅਰ ਸੈਕੰਡਰੀ ਸਕੂਲ (ਮਾਈਕਰੋਸਾਫਟ ਬਿਲਡਿੰਗ) ਫੇਜ਼-3 ਬੀ-1, ਮੁਹਾਲੀ (ਵੈੱਬਸਾਈਟ www.educationrecruitmentboard.com) ਪਬਲਿਕ ਨੋਟਿਸ ਨੰ: 9/1-2021ਭਡ(5)/2021333484 ਮਿਤੀ: 29.09.2021 ਮੈਰੀਟੋਰੀਅਸ ਸੁਸਾਇਟੀ ਅਧੀਨ ਮੈਰੀਟੋਰੀਅਸ ਸਕੂਲ ਵਿੱਚ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ 82 ਅਸਾਮੀਆਂ ਦੀ ਭਰਤੀ ਕਰਨ ਲਈ ਯੋਗ ਉਮੀਦਵਾਰਾਂ ਵੱਲੋਂ ਵਿਭਾਗ ਦੀ ਵੈੱਬਸਾਈਟ www.educationrecruitmentboard.com 'ਤੇ ਆਨਲਾਈਨ ਦਰਖ਼ਾਸਤਾਂ ਦੀ ਮੰਗੀ ਕੀਤੀ ਜਾਂਦੀ ਹੈ।

Important information:
ਅਸਾਮੀ ਦਾ ਨਾਂ : ਲੈਕਚਰਾਰ
ਅਸਾਮੀਆਂ ਦੀ ਗਿਣਤੀ : 82

 ਇਨ੍ਹਾਂ ਅਸਾਮੀਆਂ ਸਬੰਧੀ ਸ਼ਰਤਾਂ ਅਤੇ ਬਾਲਾਂ (Terms and Conditions) ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਹਨ।

Important links: 


ਨੰਗਲ ਲੇਡੀਜ਼ ਵੈੱਲਫੇਅਰ ਸੁਸਾਇਟੀ ਵਲੋਂ ਆਈਟੀਆਈ ਨੰਗਲ ਲਈ ਸੇਨੀਟਾਈਜ਼ਰ ਮਸ਼ੀਨ ਭੇਟ

 

ਨੰਗਲ ਲੇਡੀਜ਼ ਵੈੱਲਫੇਅਰ ਸੁਸਾਇਟੀ ਵਲੋਂ ਆਈਟੀਆਈ ਨੰਗਲ ਲਈ ਸੇਨੀਟਾਈਜ਼ਰ ਮਸ਼ੀਨ ਭੇਟ


ਨੰਗਲ 30 ਸਤੰਬਰ ()

ਸਮਾਜ ਸੇਵੀ ਸੰਸਥਾਂ ਲੇਡੀਜ਼ ਵੈੱਲਫੇਅਰ ਸੁਸਾਇਟੀ ਨੇ ਅਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਅੱਜ ਆਈਟੀਆਈ ਨੰਗਲ (ਲੜਕੇ) ਲਈ ਸੇਨੀਟਾਈਜ਼ਰ ਮਸ਼ੀਨ ਭੇਟ ਕੀਤੀ ਗਈ।ਇਸ ਮੌਕੇ ਸਰਕਾਰੀ ਆਈਟੀਆਈ ਨੰਗਲ ਵਿਖੇ ਕਰਵਾਏ ਗਏ ਇੱਕ ਸਮਾਗਮ ਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੀ ਨੰਗਲ ਲੇਡੀਜ਼ ਵੈੱਲਫੇਅਰ ਸੁਸਾਇਟੀ ਦੀ ਕੋਆਂਡੀਨੇਟਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਦੀ ਸਪੁੱਤਰੀ ਮੈਡਮ ਦਿੱਵਿਆਂ ਰਾਣਾ ਕੰਵਰ ਨੇ ਸੰਬੋਧਨ ਕਰਦਿਆਂ ਸਮੂਹ ਸਿੱਖਿਆਂਰਥੀਆਂ ਅਤੇ ਸਟਾਫ ਮੈਂਬਰਾ ਨੂੰ ਅਪੀਲ ਕੀਤੀ ਕਿ ਕਰੋਨਾ ਦਾ ਖਤਰਾ ਅਜੇ ਪੂਰੀ ਤਰਾ ਖਤਮ ਨਹੀ ਹੋਇਆਂ।ਇਸ ਲਈ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ, ਉਨਾ੍ਹਂ ਦੱਸਿਆਂ ਕਿ ਨੰਗਲ ਲੇਡੀਜ਼ ਵੈੱਲਫੇਅਰ ਸੁਸਾਇਟੀ ਵਲੋਂ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹੁਣ ਤੱਕ ਵੱਖ ਵੱਖ ਅਦਾਰਿਆਂ ਲਈ 71 ਸੈਨੀਟਾਈਜਰ ਮਸ਼ੀਨਾਂ ਭੇਟ ਕੀਤੀਆਂ ਜਾ ਚੁੱਕੀਆਂ ਹਨ ਅਤੇ ਭਵਿੱਖ ਵਿੱਚ ਵੀ ਇਸ ਸੇਵਾ ਨੂੰ ਜਾਰੀ ਰੱਖਿਆਂ ਜਾਵੇਗਾ।ਇਸ ਮੌਕੇ ਉਨਾ ਸਪੀਕਰ ਸਾਹਿਬ ਵਲੋਂ ਹਲਕੇ ਚ ਕਰਵਾਏ ਜਾ ਰਹੇ ਵਿਕਾਸ ਕਾਰਜਾ ਦੀ ਸਲਾਘਾਂ ਕਰਦਿਆਂ ਕਿਹਾ ਕਿ ਰਹਿੰਦੇ ਵਿਕਾਸ ਕਾਰਜ ਜਲਦ ਮੁਕੰਮਲ ਕਰਵਾਏ ਜਾਣਗੇ।ਇਸ ਮੌਕੇ ਆਈਟੀਆਈ ਸਟਾਫ ਵਲੋਂ ਮੈਡਮ ਦਿੱਵਿਆਂ ਰਾਣਾ ਨੂੰ ਵਿਸ਼ੇਸ਼ ਰੂਪ ਚ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਨੰਗਲ ਲੇਡੀਜ਼ ਵੈੱਲਫੇਅਰ ਦੀ ਪ੍ਰਧਾਨ ਸੋਨੀਆਂ ਖੰਨਾ,ਵਾਈਸ ਪ੍ਰਧਾਨ ਨਿੱਧੀ ਪੁਰੀ, ਕੌਂਸਲਰ ਸੁਰਿੰਦਰ ਪੰਮਾਂ,ਸਾਬਕਾ ਕੌਂਸਲਰ ਵਿਜੈ ਕੌਂਸਲ,ਵਿਸ਼ਾਲ ਐਰੀ ਵਾਸੂ,ਚੰਦਨ ਰਾਣਾ,ਸਾਹਿਲ ਸਾਹਨੀ ਤੋਂ ਇਲਾਵਾ ਆਈਟੀਆਈ ਲੜਕੇ ਦੇ ਪ੍ਰਿੰਸੀਪਲ ਲਲਿਤ ਮੋਹਨ,ਆਈਟੀਆਈ ਇਸਤਰੀਆਂ ਦੇ ਪ੍ਰਿੰਸੀਪਲ ਰਾਮ ਸਿੰਘ,ਟਰੇਨਿੰਗ ਅਫਸਰ ਨਰੋਤਮ ਲਾਲ,ਟਰੇਨਿੰਗ ਅਫਸਰ ਗੁਰਨਾਮ ਸਿੰਘ ਭੱਲੜੀ,ਸੁਪਰਡੰਟ ਹਰਵਿੰਦਰ ਸਿੰਘ, ਬਲਜੀਤ ਸਿੰਘ , ਰਣਜੀਤ ਸਿੰਘ, ਰਾਕੇਸ਼ ਧੀਮਾਨ , ਮਨੋਜ ਕੁਮਾਰ, ਅਜੇ ਕੌਸ਼ਲ, ਬਲਿੰਦਰ ਕੁਮਾਰ, ਮਲਕੀਅਤ ਸਿੰਘ ਰਾਣਾ, ਬਲਜੀਤ ਸਿੰਘ ਜੇਤੇਵਾਲ, ਗੁਰਦੀਪ ਕੌਸ਼ਲ, ਰਾਜਿੰਦਰ ਕੁਮਾਰ, ਅਸ਼ਵਨੀ ਕੁਮਾਰ,ਮਹਿੰਦਰ ਕੌਰ,ਅੰਜੂ ਕਪਿਲਾ, ਹਰਮਿੰਦਰ ਸਿੰਘ, ਦਲਜੀਤ ਸਿੰਘ, ਮਨਿੰਦਰ ਸਿੰਘ,ਚੰਨਣ ਸਿੰਘ,ਹਰਪ੍ਰੀਤ ਸਿੰਘ,ਰਿਸ਼ੀਪਾਲ, ਸੁਮਿਤ ਕੁਮਾਰ, ਪ੍ਰਵੇਸ਼ ਰਾਣਾ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਰਿਸ਼ੀਪਾਲ, ਸੰਦੀਪ ਚੌਧਰੀ, ਪੂਰਨ ਚੰਦ,ਮਿਤੇਸ਼ ਕੁਮਾਰ ਆਦਿ ਹਾਜ਼ਰ ਸਨ।

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 

ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ


ਤਸਵੀਰ: ਸਰਕਾਰੀ ਆਈਟੀਆਈ ਨੰਗਲ ਲਈ ਸੈਨੀਟਾਈਜਰ ਮਸ਼ੀਨ ਭੇਟ ਕਰਦੇ ਹੋਏ ਨੰਗਲ ਲੇਡੀਜ਼ ਵੈੱਲਫੇਅਰ ਸੁਸਾਇਟੀ ਦੀਆਂ ਮੈਂਬਰਾਂ

Punjab school lecturer recruitment Official advertisement Download here

 

RECENT UPDATES

Today's Highlight