Wednesday, 29 September 2021

ਸਿੱਖਿਆ ਸਕੱਤਰ ਦੀ ਤਾਨਾਸ਼ਾਹੀ ਰਿਟਾਇਰਡ ਲੈਕਚਰਾਰ ਨੂੰ ਦਿੱਤੀ ਸਜ਼ਾ , ਪੈਨਸ਼ਨ' ਚ ਕੀਤੀ 20% ਕਟੌਤੀ

ਸਿੱਖਿਆ ਸਕੱਤਰ ਦੀ ਤਾਨਾਸ਼ਾਹੀ ਰਿਟਾਇਰਡ ਲੈਕਚਰਾਰ ਨੂੰ ਦਿੱਤੀ ਸਜ਼ਾ , ਪੈਨਸ਼ਨ' ਚ ਕੀਤੀ 20% ਕਟੌਤੀ.ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਬਹੁਤ ਹੀ ਸਖ਼ਤ ਫ਼ੈਸਲੇ ਲੈਣ ਵਾਲੇ ਅਧਿਕਾਰੀਆਂ ਵਜੋਂ ਜਾਣੇ ਜਾਂਦੇ ਹਨ। ਤਾਜਾ ਮਾਮਲਾ ਰਿਟਾਇਰਡ ਲੈਕਚਰਾਰ ਨੂੰ  ਸਜ਼ਾ ਦੇਣ ਦਾ ਹੈ  , ਜਿਸ ਵਿਚ  ਲੈਕਚਰਾਰ ਦੀ ਪੈਨਸ਼ਨ' ਚ  20% ਕਟੌਤੀ ਕੀਤੀ ਗਈ ਹੈ।


ਸ੍ਰੀ ਬਲਕਾਰ ਸਿੰਘ ਵਲਟੋਹਾ, ਰਿਟਾ. ਲੈਕਚਰਾਰ ਅੰਗਰੇਜੀ ਸ.ਸ.ਸ.ਸ ਤਿੱਖੀ ਮਾਨਸਾ ਨੂੰ  ਪੰਜਾਬ ਸਿਵਲ ਸੇਵਾਵਾ(ਸਜਾਂ ਤੇ ਅਪੀਲ) ਨਿਯਮਾਵਲੀ, 1970 ਦੇ ਨਿਯਮ 8 ਅਧੀਨ ਦੋਸ਼ ਸੂਚੀ ਜਾਰੀ ਕੀਤੀ ਗਈ ਸੀ। ਸ੍ਰੀ ਬਲਕਾਰ ਸਿੰਘ ਵਲਟੋਹਾ, ਰਿਟਾ. ਲੈਕਚਰਾਰ ਅੰਗਰੇਜ਼ੀ ਸ.ਸ.ਸ.ਸ ਤਿੱਖੀ ਮਾਨਸਾ ਵਿਰੁੱਧ ਦੋਸ਼ ਸੀ ਕਿ ਉਸ ਦੀ ਬਦਲੀ ਪ੍ਰਬੰਧਕੀ ਅਧਾਰ ਤੇ ਸ.ਸ.ਸ.ਸ. ਗੰਡੀਵਿੰਡ, ਤਰਨਤਾਰਨ ਤੋਂ ਸ.ਸ.ਸ.ਸ ਤਿੱਖੀ ਮਾਨਸਾ ਵਿਖੇ ਕੀਤੀ ਗਈ ਸੀ।


 ਇਹਨਾਂ ਹੁਕਮਾਂ ਦੇ ਸਨਮੁੱਖ ਪ੍ਰਿੰਸੀਪਲ, ਸ.ਸ.ਸ.ਸ. ਗੰਡੀਵਿੰਡ ਤਰਨਤਾਰਨ ਵੱਲੋਂ  ਬਾਅਦ ਦੁਪਹਿਰ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ ਸੀ ਪਰ ਉਸ ਵੱਲੋਂ ਸ,ਸ.ਸ.ਸ.ਸ ਤਿੱਖੀ ਮਾਨਸਾ ਵਿਖੇ ਜੁਆਇਨ ਨਹੀ ਕੀਤਾ ਗਿਆ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ  ਅਜਿਹਾ ਕਰਕੇ ਉਸ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਦੇ ਹੋਏ ਅਨੁਸ਼ਾਸ਼ਨਹੀਨਤਾ ਦਾ ਸਬੂਤ ਦਿੱਤਾ ਗਿਆ। 


ਦੋਸ਼਼ ਸੂਚੀ ਦਾ ਫੈਸਲਾ ਕਰਨ ਲਈ ਕਰਮਚਾਰੀ ਨੂੰ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ,  ਦਫਤਰੀ ਰਿਕਾਰਡ ਅਤੇ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਤਰਨਤਾਰਨ ਦੀ ਰਿਪੋਰਟ ਅਨੁਸਾਰ ਬਲਕਾਰ ਸਿੰਘ ਬਲਟੋਹਾ ਨੂੰ 12.10.2018 ਨੂੰ ਫਾਰਗ ਕਰ ਦਿੱਤਾ ਗਿਆ ਸੀ ਪਰੰਤੂ ਕਰਮਚਾਰੀ ਅਗਲੇ ਸਕੂਲ ਵਿੱਚ ਹਾਜਰ ਨਹੀ ਹੋਇਆ ਅਤੇ ਵਾਪਸ ਮੁੜ ਮਿਤੀ 23.01.2019 ਨੂੰ ਸ.ਸ.ਸ.ਸ. ਗੰਡੀਵਿੰਡ, ਤਰਨਤਾਰਨ ਵਿਖੇ ਹਾਜ਼ਰ ਹੋਇਆ ।

ਸਿੱਖਿਆ ਵਿਭਾਗ ਅਨੁਸਾਰ ਦਫਤਰੀ ਰਿਕਾਰਡ ਤੋਂ ਸਪਸ਼ਟ ਹੈ ਕਿ ਕਰਮਚਾਰੀ ਨੇ ਉਸਦੀ ਪ੍ਰਬੰਧਕੀ ਆਧਾਰ ਤੇ ਹੋਈ ਬਦਲੀ ਉਪਰੰਤ ਸ.ਕੰ.ਸ.ਸ.ਸ. ਭੀਖੀ (ਮਾਨਸਾ) ਵਿਖੇ ਹਾਜ਼ਰੀ ਨਹੀ ਦਿੱਤੀ ਅਤੇ ਵਿਭਾਗੀ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ੀ ਹੈ। 
 ਸ੍ਰੀ ਬਲਕਾਰ ਸਿੰਘ ਵਲਟੋਹਾ, ਰਿਟਾ. ਲੈਕਚਰਾਰ ਅੰਗਰੇਜੀ ਸ.ਸ.ਸ.ਸ ਭੁੱਖੀ ਮਾਨਸਾ ਮਿਤੀ 30.06.2021 ਨੂੰ ਸੇਵਾ-ਨਿਵਿਰਤ ਹੋ ਚੁੱਕਾ ਹੈ।ਸਿੱਖਿਆ ਵਿਭਾਗ ਅਨੁਸਾਰ  ਕਰਮਚਾਰੀ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀ ਨਿਭਾਈ। ਇਸ ਲਈ ਉਸਨੂੰ ਜਾਰੀ ਦੋਸ ਸੂਚੀ ਦਾ ਫੈਸਲਾ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ-ਟ ਦੇ ਨਿਯਮ 2.2(ਬੀ) ਤਹਿਤ ਕਰਦੇ ਹੋਏ ਸ੍ਰੀ ਬਲਕਾਰ ਸਿੰਘ ਵਲਟੋਹਾ, ਰਿਟਾ. ਲੈਕਚਰਾਰ ਅੰਗਰੇਜੀ ਸ.ਸ.ਸ.ਸ ਤਿੱਖੀ ਮਾਨਸਾ ਪੈਨਸ਼ਨ ਵਿੱਚ ਅਗਲੇ 2 ਸਾਲਾ ਲਈ 20% ਕੱਟ ਲਗਾਉਣ ਦੀ ਸਜ਼ਾ ਦਿੱਤੀ ਗਈ ਹੈ। ਇਹ ਹੁਕਮ ਸਰਕਾਰ ਦੀ ਪ੍ਰਵਾਨਗੀ ਨਾਲ ਕੀਤੇ ਗਏ ਹਨ। 

PUNJAB CABINET DECISION 29/7/2021

Punjab Govertnment orders probe into seed quality following pink bollworm attack on cotton

Criminal proceedings to be initiated against guilty with attachment of properties: Randhawa


• Job appointment letters to be handed over in one month to kin of farmers losing their lives in anti farm law agitation: Nabha


• Deputy Chief Minister And Agriculture Minister meet kisan mazdoor sangharsh committee representatives 

The Punjab government would conduct a high level enquiry into the seed quality following the pink bollworm attack on cotton crops in Malwa region and the criminal proceedings would be initiated against the guilty with attachment of properties and levying of fine.

This was disclosed here today by the Deputy Chief Minister S. Sukhjinder Singh Randhawa after meeting a delegation of the Kisan Mazdoor Sangharsh Committee on various issues accompanied by the Agriculture Minister S. Randeep Singh Nabha.

Speaking on the occasion, S. Randhawa said that the Agriculture Minister right after assuming charge, has ordered the report to be submitted within stipulated time frame. The Agriculture Minister said that in order to save the cotton crop from further damage, the State Government would provide free spray.

Making further disclosures to the farmers, S. Randhawa said that the Punjab Government has provided Rs. 5 lakh to the families of each of the farmers who lost their lives during the ongoing agitation against black farm laws and the process to give jobs to one family member each of the 165 farmers who lost their lives in the agitation. A beginning in this direction has been made recently by the Chief Minister S. Charanjit Singh Channi from Bathinda and in the coming days too, these appointment letters would be handed over by the State Government to these families at their doorsteps.

On the farmers leaders taking up the issue of giving jobs to the family members of other deceased farmers, the Deputy Chief Minister said that the rest of the appointment letters would be prepared after the names of the family members are finalized. The legal hurdle arose because the families mentioned the names of their distant relatives. S. Nabha assured that the family members of all the deceased farmers would receive the appointment letters in one month. Regarding the issue of the non-inclusion of the three deceased farmers of the Amritsar and Tarn Taran, S. Randhawa and S. Nabha on the spot directed the officers to provide financial assistance to these families and complete the process of including them in the list of those being provided with the jobs.

The Deputy Chief Minister on the issue of withdrawing the cases registered against the farmers during the anti farm law agitation, made it clear that the Punjab Government has withdrawn 60 out of 105 cases and the rest would also be withdrawn soon. The police officers were also given directions in this regard on the spot itself. Divulging more, S. Randhawa said that as regards the cases registered by the Railway Police, it is in the jurisdiction of the Union Government to withdraw these for which the Punjab Government had written a letter and now he would personally meet the Railway Minister in this connection.

Coming to the pending payment of sugarcane to the farmers, S. Randhawa said that the 99 percent payments with regard to the Cooperative Sugar Mills has been done and now just Rs. 8 crore are pending which pertain to the buffer stock subsidy of the Union Government for which the GoI is being approached. He further said that conceding the demand of the cane growers, the Punjab Government has announced sugarcane price at Rs. 360 per quintal and the notification would be issued in a few days.

In response to the demand for opening of scheduled time gates for cultivation in the areas along the international border with Pakistan, especially in Ferozepur and Fazilka districts, S. Randhawa said that the Deputy Commissioners of the concerned districts would be instructed to raise this issue with BSF Officials. Similarly on the issue of delay in disbursement of financial assistance by the state government to the farmers who committed suicide due to debt, the Deputy Chief Minister said that all the Deputy Commissioners would be directed to resolve this matter on priority basis. He also said that the farmers unions should fulfill the criteria for financial assistance and send the cases within the stipulated time.

Similarly, the Deputy Chief Minister also assured the Kisan Union regarding some pending cases of crop damage compensation and in this regard the officers of the concerned districts would be instructed.

Prominent among other who were present in the meeting Lok Sabha Member S. Jasbir Singh Dimpa, MLAs S. Barindarmeet Singh Pahra and S. Navtej Singh Cheema, Registrar Cooperative Societies Mr. Vikas Garg, Commissioner Agriculture Mr. Balwinder Singh Sidhu, Cane Commissioner Mr. Gurwinder Singh, Secretary Punjab Mandi Board Mr. Ravi Bhagat, Special Principal Secretary to Deputy Chief Minister and MD Markfed Mr. Varun Roojam, ADGP Intelligence Varinder Kumar, ADGP Jails PK Sinha, I.G. Intelligence Jatinder Singh Aulakh, IG Border Range Mr. S.P.S. Parmar, Deputy Commissioner Amritsar Mr. Gurpreet Singh Khaira and Deputy Commissioner Tarn Taran Mr. Kulwant Singh besides State President Kisan Mazdoor Sangharsh Committee S. Satnam Singh Pannu and General Secretary S. Swaran Singh Pandher.

ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਵੱਲੋਂ ਸਾਰੇ ਪੈਟਰੋਲ ਪੰਪਾਂ ਤੇ ਸੋਲਰ ਚਾਰਜਿੰਗ ਸਟੇਸ਼ਨ ਲਗਾਉਣ ਲਈ ਕਦਮ ਚੁੱਕਣ ਵਾਸਤੇ ਨਿਰਦੇਸ਼

 ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਵੱਲੋਂ ਸਾਰੇ ਪੈਟਰੋਲ ਪੰਪਾਂ ਤੇ ਸੋਲਰ ਚਾਰਜਿੰਗ ਸਟੇਸ਼ਨ ਲਗਾਉਣ ਲਈ ਕਦਮ ਚੁੱਕਣ ਵਾਸਤੇ ਨਿਰਦੇਸ਼


 


ਡਾ. ਵੇਰਕਾ ਵੱਲੋਂ ਖੇਤੀਬਾੜੀ ਲਈ ਸੋਲਰ ਪੰਪ ਵੱਧ ਤੋ ਵੱਧ ਲਗਾਏ ਜਾਣ ’ਤੇ ਜ਼ੋਰ


 


ਕੈਬਨਿਟ ਮੰਤਰੀ ਵੱਲੋਂ ਆਪਣੀ ਪਲੇਠੀ ਮੀਟਿੰਗ ਦੌਰਾਨ ਪੇਡਾ ਦੀਆਂ ਸਕੀਮਾਂ ਦਾ ਜਾਇਜਾ 


ਚੰੰਡੀਗੜ੍ਹ, 29 ਸਤੰਬਰ


 


ਪੰਜਾਬ ਦੇ ਨਵ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਇਲੈਕਟਿ੍ਰਕ ਵਹੀਕਲਾਂ ਨੂੰ ਪ੍ਰਮੋਟ ਕਰਨ ਲਈ ਪ੍ਰਮੁੱਖ ਤੇਲ ਕੰਪਨੀਆਂ ਨਾਲ ਗੱਲਬਾਤ ਕਰਕੇ ਸਾਰੇ ਪੈਟਰੋਲ ਪੰਪਾਂ ’ਤੇ ਸੋਲਰ ਚਾਰਜਿੰਗ ਸਟੇਸ਼ਨ ਲਗਾਉਣ ਲਈ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿੱਤੇ ਤਾਂ ਜੋ ਇਲੈਕਟਿ੍ਰਕ ਵਹੀਕਲਾਂ ਨੂੰ ਚਾਰਜ ਕਰਨ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ।


 


ਅੱਜ ਸਥਾਨਿਕ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਭਵਨ ਵਿਖੇ ਆਪਣੀ ਪਹਿਲੀ ਮੀਟਿੰਗ ਦੌਰਾਨ ਪੇਡਾ ਦੀਆਂ ਸਕੀਮਾਂ ਦਾ ਜਾਇਜਾ ਲੈਂਦੇ ਹੋਏ ਡਾ. ਰਾਜ ਕੁਮਾਰ ਵੇਰਕਾ ਨੇ ਪ੍ਰਦਰਸ਼ਨੀ ਪ੍ਰੋਗਰਾਮ ਤਹਿਤ ਐਨਰਜੀ ਐਫੀਸੈਂਟ ਬਿਲਡਿੰਗ ਬਣਾਉਣ ਲਈ ਮੁਫਤ ਜ਼ਮੀਨ ਮੁਹਾਇਆ ਕਰਵਾਉਣ ਲਈ ਸਹਿਮਤੀ ਪ੍ਰਗਟਾਈ ਗਈ। ਇਹ ਬਿਲਡਿੰਗ ਬਣਾਉਣ ਲਈ ਸਾਰਾ ਖਰਚਾ ਭਾਰਤ ਸਰਕਾਰ ਵੱਲੋਂ ਕੀਤਾ ਜਾਣਾ ਹੈ। ਉਨ੍ਹਾਂ ਨੇ ਖੇਤੀਬਾੜੀ ਲਈ ਸੋਲਰ ਪੰਪ ਵੱਧ ਤੋ ਵੱਧ ਲਗਾਏ ਜਾਣ ’ਤੇ ਜ਼ੋਰ ਦਿੱਤਾ ਤਾਂ ਜੋ ਕਿਸਾਨ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਡਾ. ਵੇਰਕਾ ਨੇ ਪੇਡਾ ਵੱਲੋਂ ਹੋਰ ਵਧੇਰੇ ਪ੍ਰੋਜੈਕਟ ਲਗਾਉਣ ’ਤੇ ਵੀ ਜ਼ੋਰ ਦਿੱਤਾ।


 


ਇਸ ਤੋਂ ਪਹਿਲਾਂ ਸੀ.ਈ.ਓ ਪੇਡਾ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਡਾ. ਵੇਰਕਾ ਨੂੰ ਦਾ ਸਵਾਗਤ ਕਰਦਿਆ ਪੇਡਾ ਦੀਆਂ ਮੁੱਖ ਪ੍ਰਾਪਤੀਆਂ ਅਤੇ ਸਕੀਮਾਂ/ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਪੇਡਾ ਵੱਲੋਂ 1700 ਮੈਗਾਵਾਟ ਰੀਨਿਊਏਬਲ ਐਨਰਜੀ ਨਾਲ ਸਬੰਧਤ ਪ੍ਰੋਜੈਕਟ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿਸ ਵਿੱਚੋਂ 970 ਮੈਗਾਵਾਟ ਦੇ ਸੋਲਰ ਪਾਵਰ ਪ੍ਰੋਜੈਕਟ ਲਗਾਏ ਗਏ ਹਨ। ਸ੍ਰੀ ਰੰਧਾਵਾ ਨੇ ਇਹ ਵੀ ਦੱਸਿਆ ਕਿ ਪੇਡਾ ਵੱਲੋਂ ਝੋਨੇ ਦੀ ਪਰਾਲੀ ਦੇ ਅਧਾਰਿਤ ਵੱਧ ਤੋਂ ਵੱਧ ਪ੍ਰੋਜੈਕਟ ਲਗਾਏ ਜਾ ਰਹੇ ਹਨ। ਕੁੱਲ 260 ਟਨ ਸੀ.ਬੀ.ਜੀ ਪੈਦਾ ਕਰਨ ਦੀ ਸਮਰੱਥਾ ਵਾਲੇ 23 ਪ੍ਰੋਜੈਕਟ ਉਸਾਰੀ ਅਧੀਨ ਹਨ ਅਤੇ ਇਨ੍ਹਾਂ ਵਿੱਚੋ ਏਸ਼ੀਆ ਦਾ ਸਭ ਤੋ ਵੱਡਾ ਸੀ.ਬੀ.ਜੀ ਪ੍ਰੋਜੈਕਟ ਵੀ ਹੈ ਜਿਸ ਦੀ ਸਮਰੱਥਾ 33.23 ਟਨ ਕੰਪਰੈਸਡ ਬਾਇਓਗੈਸ (ਸੀ.ਬੀ.ਜੀ) ਪ੍ਰਤੀ ਦਿਨ ਹੈ। ਇਹ ਪ੍ਰੋਜੈਕਟ ਲਹਿਰਾਗਾਗਾ ਤਹਿਸੀਲ ਵਿੱਚ ਦਸੰਬਰ, 2021 ਵਿੱਚ ਚਾਲੂ ਹੋ ਜਾਵੇਗਾ। ਇਸ ਤੋ ਇਲਾਵਾ ਐਚ.ਪੀ.ਸੀ.ਐਲ. ਤੇਲ ਕੰਪਨੀ ਦੁਆਰਾ ਬਾਇਓ ਇਥਨੋਲ ਪ੍ਰੋਜੈਕਟ ਬਣਾਉਣ ਵਾਲੀ ਰੀਫਾਇਨਰੀ ਤਲਵੰਡੀ ਸਾਬੋ, ਬਠਿੰਡਾ ਵਿੱਚ ਉਸਾਰੀ ਅਧੀਨ ਹੈ ਜੋ ਕਿ ਫਰਵਰੀ, 2023 ਤੱਕ ਸ਼ੁਰੂ ਹੋ ਜਾਵੇਗੀ। ਇਸ ਦੀੇ ਰੋਜ਼ਾਨਾ ਦੀ 500 ਟਨ ਪਰਾਲੀ ਦੀ ਖਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਕੁਝ ਨੁਕਤੇ ਭਾਰਤ ਸਰਕਾਰ ਨਾਲ ਵਿਚਾਰ ਅਧੀਨ ਹਨ।


 


ਮੀਟਿੰਗ ਦੇ ਅਖੀਰ ਵਿੱਚ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਨੇ ਡਾ. ਰਾਜ ਕੁਮਾਰ ਵੇਰਕਾ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਐਚ.ਐਸ.ਹੰਸਪਾਲ, ਚੇਅਰਮੈਨ, ਪੇਡਾ, ਸ੍ਰੀ ਸਤਿੰਦਰਪਾਲ ਸਿੰਘ ਗਿੱਲ, ਚੇਅਰਮੈਨ, ਪੀ.ਜੀ.ਐਲ., ਸ੍ਰੀ ਰਜਿੰਦਰ ਛਾਬੜਾ, ਵਾਈਸ ਚੇਅਰਮੈਨ, ਪੀ.ਜੀ.ਐਲ., ਸ੍ਰੀ ਐਮ.ਪੀ. ਸਿੰਘ, ਡਾਇਰੈਕਟਰ, ਪੇਡਾ ਅਤੇ ਪੇਡਾ ਦੇ ਸੀਨੀਅਰ ਅਫਸਰ ਮੌਜੂਦ ਸਨ।

CTET ਪਾਸ ਉਮੀਦਵਾਰਾਂ ਲਈ ਖੁਸ਼ਖਬਰੀ , CTET ਨੂੰ ਸਟੇਟ ਟੈਟ ਦੇ ਬਰਾਬਰ ਦਿਤੀ ਮਾਨਤਾ

 Master cadre recruitment: ਮਾਸਟਰ ਕੇਡਰ ਅਧਿਆਪਕਾਂ ਦੀ ਭਰਤੀ ਵਿੱਚ 103 ਅਸਾਮੀਆਂ ਦਾ ਵਾਧਾ,

 ਇੱਕ ਨਵਾਂ ਸੰਦੇਸ਼ ਦੇ ਗਿਆ ਪਿੰਡ ਨਿੱਕੂਵਾਲ ਵਿਖੇ ਖੇਡਿਆ ਨਾਟਕ''ਅਜ਼ਾਦੀ ਅਜੇ ਬਾਕੀ ਹੈ''

 ਇੱਕ ਨਵਾਂ ਸੰਦੇਸ਼ ਦੇ ਗਿਆ ਪਿੰਡ ਨਿੱਕੂਵਾਲ ਵਿਖੇ ਖੇਡਿਆ ਨਾਟਕ''ਅਜ਼ਾਦੀ ਅਜੇ ਬਾਕੀ ਹੈ''

ਅਜਿਹੇ ਸਮਾਗਮਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ- ਐਸ.ਡੀ.ਐਮ ਕੇਸ਼ਵ ਗੋਇਲ ਸ੍ਰੀ ਅਨੰਦਪੁਰ ਸਾਹਿਬ 29 ਸਤੰਬਰ ()

ਬੀਤੀ ਰਾਤ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲਗਦੇ ਪਿੰਡ ਨਿੱਕੂਵਾਲ ਵਿਖੇ ਨਹਿਰੂ ਯੁਵਾ ਕੇਂਦਰ ਰੋਪੜ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਅੱਜ ਦੀ ਨੌਜ਼ਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ''ਅਜ਼ਾਦੀ ਅਜੇ ਬਾਕੀ ਹੈ'' ਨਾਟਕ ਦਾ ਸਫਲ ਮੰਚਨ ਕੀਤਾ ਗਿਆ, ਜਿਸ ਵਿੱਚ ਲੋਕਾਂ ਨੂੰ ਨਸ਼ਿਆਂ ਸਮੇਤ ਬੁਰੀ ਅਲਾਹਮਤਾਂ ਤੋਂ ਦੂਰ ਰੱਖਣ ਦਾ ਸੰਦੇਸ਼ ਦਿੱਤਾ ਗਿਆ।

ਇਸ ਆਯੋਜਿਤ ਛੋਟੇ ਜਿਹੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਐਸ ਡੀ ਐਮ ਸ਼੍ਰੀ ਅਨੰਦਪੁਰ ਸਾਹਿਬ ਕੇਸ਼ਵ ਗੋਇਲ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ।ਜਿਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੀ ਨੌਜ਼ਵਾਨ ਪੀੜ੍ਹੀ ਨੂੰ ਬੁਰੀਆਂ ਆਦਤਾਂ ਤੋਂ ਦੂਰ ਰਹਿ ਕੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।ਕਿਉਂਕਿ ਨੌਜਵਾਨ ਪੀੜ੍ਹੀ ਹੀ ਸਾਡੇ ਸਮਾਜ ਅਤੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ।ਇਸ ਲਈ ਸਾਨੂੰ ਅਜਿਹੇ ਸਮਾਗਮਾਂ ਤੋਂ ਸੇਧ ਲੈਣੀ ਚਾਹੀਦੀ ਹੈ।

  ਇਸ ਆਯੋਜਿਤ ਸਮਾਗਮ ਦੌਰਾਨ ਸ਼੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਡਾ.ਜਸਵੀਰ ਸਿੰਘ,ਸਰਪੰਚ ਜਰਨੈਲ ਸਿੰਘ,ਸੁਖਦਰਸ਼ਨ ਸਿੰਘ ਸੰਕਲਪ ਸੋਸਾਇਟੀ,ਪੰਕਜ ਯਾਦਵ ਡੀ ਵਾਈ ਓ ਨਹਿਰੂ ਯੁਵਾ ਕੇਂਦਰ,ਐਨ ਸੀ ਸੀ ਅਫ਼ਸਰ ਰਣਜੀਤ ਸਿੰਘ, ਕਲੱਬ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੰਨੀ ਅਤੇ ਸਟੇਜ ਸਕੱਤਰ ਮੋਨੂੰ ਮੁਸਾਪਰੀ ਵਲੋਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ।

   ਇਸ ਮੌਕੇ ਮਹਿਲਾ ਮੰਡਲ ਪ੍ਰਧਾਨ ਸੁਰਜੀਤ ਕੌਰ,ਅਜੇ ਬੈਂਸ,ਸੈਣੀ ਸੁਰਿੰਦਰ,ਸੁਖਦੇਵ ਸਿੰਘ,ਧਰਮ ਸਿੰਘ,ਤੇਜਪਾਲ ਸਿੰਘ ਘੱਟੀਵਾਲ,ਮੁੱਖ ਅਧਿਆਪਕ ਰਾਜਵਿੰਦਰ ਸਿੰਘ,ਆਤਮਾ ਸਿੰਘ ਘੱਟੀਵਾਲ ਅਤੇ ਮਹਿੰਦਰ ਸਿੰਘ ਰਾਣਾ ਸਮੇਤ ਹੋਰ ਪਤਵੰਤੇ ਅਤੇ ਪਿੰਡ ਵਾਸੀ ਵੀ ਮੌਜੂਦ ਸਨ।

ਸ੍ਰੀ ਅਨੰਦਪੁਰ ਸਾਹਿਬ : 2 ਅਤੇ 3 ਅਕਤੂਬਰ ਨੂੰ ਲਗਾਏ ਜਾਣਗੇ ਕੋਵਿਡ ਵੈਕਸੀਨ ਦੇ ਵਿਸ਼ੇਸ ਕੈਂਪ

 ਦਫਤਰ ਵਧੀਕ ਜਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਅਨੰਦਪੁਰ ਸਾਹਿਬ

2 ਅਤੇ 3 ਅਕਤੂਬਰ ਨੂੰ ਲਗਾਏ ਜਾਣਗੇ ਕੋਵਿਡ ਵੈਕਸੀਨ ਦੇ ਵਿਸ਼ੇਸ ਕੈਂਪ

2 ਅਕਤੂਬਰ ਨੂੰ ਮਾਤਾ ਨਾਨਕੀ ਹਸਤਪਾਲ ਅਤੇ 3 ਅਕਤੂਬਰ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਲੱਗਣਗੇ ਟੀਕਾਕਰਨ ਕੈਂਪ ਸ੍ਰੀ ਅਨੰਦਪੁਰ ਸਾਹਿਬ 29 ਸਤੰਬਰ ()

ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਆਈ.ਏ.ਐਸ ਨੇ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਦੀ ਮੁਹਿੰਮ ਵਿਚ ਹੋਰ ਤੇਜੀ ਲਿਆਉਣ ਲਈ ਵਿਆਪਕ ਮੁਹਿੰਮ ਅਰੰਭ ਕੀਤੀ ਹੈ। ਉਨ੍ਹਾਂ ਨੇ ਜਿਲ੍ਹੇ ਦੇ ਵੱਖ ਵੱਖ ਉਪ ਮੰਡਲਾਂ ਦੇ ਐਸ.ਡੀ.ਐਮ ਨੂੰ ਸੀਨੀਅਰ ਮੈਡੀਕਲ ਅਫਸਰਾਂ ਨਾਲ ਤਾਲਮੇਲ ਕਰਕੇ ਇਸ ਮੁਹਿੰਮ ਨੂੰ ਹੋਰ ਅਸਰਦਾਰ ਢੰਗ ਨਾਲ ਚਲਾਉਣ ਲਈ ਕਿਹਾ ਹੈ, ਤਾ ਜ਼ੋ ਕਰੋਨਾ ਮਹਾਂਮਾਰੀ ਨੂੰ ਪੂਰੀ ਤਰਾ ਠੱਲ ਪਾਈ ਜਾ ਸਕੇ।  ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੀ ਅਗਵਾਈ ਵਿਚ ਸੀਨੀਅਰ ਮੈਡੀਕਲ ਅਫਸਰਾਂ ਵਲੋਂ ਇਸ ਵਿਆਪਕ ਕੋਵਿਡ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਲਈ ਲਗਾਤਾਰ ਉਪਰਾਲੇ ਜਾਰੀ ਹਨ। ਡਾ.ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਭਾਈ ਜੇੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਓਟ ਕਲੀਨਿਕ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਰੋਜ਼ਾਨਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਐਸ.ਡੀ.ਐਮ ਸ੍ਰੀ ਕੇਸ਼ਵ ਗੋਇਲ ਵਲੋਂ ਟੀਕਾਕਰਨ ਮੁਹਿੰਮ ਨੂੰ ਵੱਧ ਤੋ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਜਾਰੀ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ 2 ਅਤੇ 3 ਅਕਤੂਬਰ ਨੂੰ ਵਿਸੇਸ਼ ਟੀਕਾਕਰਨ ਕੈਂਪ ਲਗਾਏ ਜਾਣਗੇ। ਉਨ੍ਹਾਂ ਨੇ ਇਸ ਬਾਰੇ ਹੋਰ ਵੇਰਵੇ ਦਿੰਦੇ ਹੋਏ ਦੱਸਿਆ ਕਿ 2 ਅਕਤੂਬਰ ਨੂੰ ਮਾਤਾ ਨਾਨਕੀ ਹਸਤਪਾਲ ਅਤੇ 3 ਅਕਤੂਬਰ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਕੋਵਿਡ ਟੀਕਾਕਰਨ ਕੈਂਪ ਲਗਾੲੈ ਜਾਣਗੇ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਦੀ ਦੂਜੀ ਡੋਜ ਲਗਵਾਉਣ ਸਮੇਂ ਬਿਲਕੁਲ ਵੀ ਲਾਪਰਵਾਹੀ ਨਾ ਵਰਤੀ ਜਾਵੇ।

ਸਰਕਾਰੀ ਸਕੂਲਾਂ ‘ਚ ਸੈਕੰਡਰੀ ਵਿੰਗ ਦੇ ਵਿਦਿਆਰਥੀਆਂ ਨੇ ਮਾਪੇ-ਅਧਿਆਪਕ ਮਿਲਣੀਆਂ ਕਰਵਾਈਆਂ

 ਸਰਕਾਰੀ ਸਕੂਲਾਂ ‘ਚ ਸੈਕੰਡਰੀ ਵਿੰਗ ਦੇ ਵਿਦਿਆਰਥੀਆਂ ਨੇ ਮਾਪੇ-ਅਧਿਆਪਕ ਮਿਲਣੀਆਂ ਕਰਵਾਈਆਂਮਾਪਿਆਂ ਨੇ ਲਿਆ ਉਤਸ਼ਾਹ ਨਾਲ ਹਿੱਸਾ

ਐਸ.ਏ.ਐਸ. ਨਗਰ ,29 ਸਤੰਬਰ: ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਿੱਦਿਅਕ ਅਤੇ ਸਹਿ-ਵਿੱਦਿਅਕ ਪ੍ਰਾਪਤੀਆਂ ਬਿਹਤਰੀਨ ਬਣਾਉਣ ਲਈ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਮਾਪੇ ਅਧਿਆਪਕ ਮਿਲਣੀਆਂ ਜਰੀਏ ਵਿਦਿਆਰਥੀਆਂ ਦੇ ਮਾਪਿਆਂ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ। ਸਤੰਬਰ ਪ੍ਰੀਖਿਆਵਾਂ ਦੌਰਾਨ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਅਤੇ ਨਵੰਬਰ ਮਹੀਨੇ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਬਾਰੇ ਮਾਪਿਆਂ ਨੂੰ ਜਾਣਕਾਰੀ ਦੇਣ ਦੇ ਮਨੋਰਥ ਨਾਲ ਅੱਜ ਸੈਕੰਡਰੀ ਵਿੰਗ ਦੀਆਂ ਮਾਪੇ ਅਧਿਆਪਕ ਮਿਲਣੀਆਂ ਕਰਵਾਈਆਂ ਗਈਆਂ।


 


               ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਰਾਜ ਦੇ ਸਮੂਹ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਮਾਪੇ ਅਧਿਆਪਕ ਮਿਲਣੀਆਂ ਕਰਵਾਈਆਂ ਗਈਆਂ। ਇਸ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਸਤੰਬਰ ਪ੍ਰੀਖਿਆ ਦੇ ਬਿਹਤਰ ਅਤੇ ਕਮਜੋਰ ਪੱਖਾਂ ਤੋਂ ਜਾਣੂ ਕਰਵਾਇਆ ਗਿਆ ਤਾਂ ਜੋ ਵਿਦਿਆਰਥੀਆਂ ਦੀਆਂ ਬਿਹਤਰ ਪ੍ਰਾਪਤੀਆਂ ਨੂੰ ਹੋਰ ਬਿਹਤਰੀਨ ਅਤੇ ਕਮਜੋਰ ਪ੍ਰਾਪਤੀਆਂ 'ਚ ਸੁਧਾਰ ਕੀਤਾ ਜਾ ਸਕੇ। ਮਾਪੇ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਦਿਨ ਸਕੂਲ ਪਹੁੰਚ ਕੇ ਆਪਣੇ ਬੱਚਿਆਂ ਦੀਆਂ ਪ੍ਰਾਪਤੀਆਂ ਬਾਰੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕੀਤਾ।ਇਸ ਦੌਰਾਨ ਮਾਪਿਆਂ ਦੇ ਨਾਲ ਨਾਲ ਪੰਚਾਇਤੀ ਨੁੰਮਾਇੰਦਿਆਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਸਮਾਜ ਦੀਆਂ ਹੋਰ ਮੋਹਤਬਰ ਸਖਸ਼ੀਅਤਾਂ ਨਾਲ ਵੀ ਸਕੂਲ ਬਿਹਤਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਦੌਰਾਨ ਹਰ ਸਕੂਲ ਵੱਲੋਂ ਮਾਪਿਆਂ ਅਤੇ ਮੋਹਤਬਰ ਸਖਸ਼ੀਅਤਾਂ ਦੇ ਸੁਝਾਅ ਪ੍ਰਾਪਤ ਕਰਨ ਲਈ ਇੱਕ ਸੁਝਾਅ ਬਾਕਸ ਵੀ ਉਪਲਬਧ ਕਰਵਾਇਆ ਗਿਆ ਤਾਂ ਕਿ ਮਾਪਿਆਂ ਅਤੇ ਮੋਹਤਬਰ ਸਖਸ਼ੀਅਤਾਂ ਦੇ ਸੁਝਾਵਾਂ ਅਨੁਸਾਰ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲ ਬਿਹਤਰੀ ਦੀਆਂ ਕੋਸ਼ਿਸ਼ਾਂ ਨੂੰ ਹੋਰ ਬਿਹਤਰੀਨ ਬਣਾਇਆ ਜਾ ਸਕੇ। ਵੱਖ-ਵੱਖ ਸਕੂਲਾਂ ‘ਚ ਮਾਪਿਆਂ ਨੂੰ ਪ੍ਰੋਜੈਕਟਰਾਂ ਤੇ ਐਲਈਡੀਜ਼ ਰਾਹੀਂ ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਤੇ ਸਰਗਰਮੀਆਂ ਤੋਂ ਜਾਣੂ ਕਰਵਾਇਆ ਗਿਆ। ਮਾਪਿਆਂ ਨੂੰ ਸਰਕਾਰੀ ਸਕੂਲਾਂ ‘ਚ ਸਥਾਪਤ ਨਵੀਆਂ ਸਹੂਲਤਾਂ ਬਾਰੇ ਦੱਸਿਆ ਗਿਆ।


 


             ਸਿੱਖਿਆ ਸਕੱਤਰ ਨੇ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪਿਆਂ ਨੂੰ 12 ਨਵੰਬਰ ਨੂੰ ਹੋਣ ਜਾ ਰਹੇ ਨੈਸ਼ਨਲ ਅਚੀਵਮੈਂਟ ਸਰਵੇਖਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸਰਵੇਖਣ ਦੀ ਅਹਿਮੀਅਤ ਤੋਂ ਮਾਪਿਆਂ ਨੂੰ ਜਾਣੂ ਕਰਵਾਉਂਦਿਆਂ ਬੱਚਿਆਂ ਨੂੰ ਇਸ ਦੀ ਤਿਆਰੀ ਬਾਰੇ ਪ੍ਰੇਰਿਤ ਕਰਨ ਲਈ ਕੀਤਾ ਗਿਆ। ਵਿਭਾਗ ਵੱਲੋਂ ਇਸ ਸਰਵੇਖਣ ਦੀ ਕਰਵਾਈ ਜਾ ਰਹੀ ਤਿਆਰੀ ਬਾਰੇ ਵੀ ਮਾਪਿਆਂ ਅਤੇ ਮੋਹਤਬਰ ਸਖਸ਼ੀਅਤਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਪੜ੍ਹੋ ਪੰਜਾਬ ਪ੍ਰਾਜੈਕਟ ਅਧੀਨ ਕੰਮ ਕਰਦੇ ਜਿਲ੍ਹਾ ਅਤੇ ਬਲਾਕ ਮੈਂਟਰ ਵਿਭਾਗੀ ਹਦਾਇਤਾਂ ਅਨੁਸਾਰ ਸਕੂਲ ਮੁਖੀਆਂ ਅਤੇ ਅਧਿਆਪਕਾਂ ਦਾ ਸਹਿਯੋਗ ਦਿੱਤਾ।

ਸਿਹਤ ਵਿਭਾਗ ਵੱਲੋਂ ਵਿਸ਼ਵ ਦਿਲ ਦਿਵਸ ਮਨਾਇਆ-ਡਾ.ਵਿਧਾਨ ਚੰਦਰ

 ਦਫਤਰ ਵਧੀਕ ਜਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਅਨੰਦਪੁਰ ਸਾਹਿਬ


ਸਿਹਤ ਵਿਭਾਗ ਵੱਲੋਂ ਵਿਸ਼ਵ ਦਿਲ ਦਿਵਸ ਮਨਾਇਆ-ਡਾ.ਵਿਧਾਨ ਚੰਦਰ


ਨੂਰਪੁਰ ਬੇਦੀ 29 ਸਤੰਬਰ ()

ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਬਲਾਕ ਨੂਰਪੁਰ ਬੇਦੀ ਅਧੀਨ ਪੈਂਦੇ ਵੱਖ ਵੱਖ ਸਿਹਤ ਕੇਂਦਰਾਂ ਵਿੱਚ ਵਿਸ਼ਵ ਦਿਲ ਦਿਵਸ ਮਨਾਇਆ ਗਿਆ।  

           ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਸਿਹਤ ਤੰਦਰੁਸਤੀ ਕੇਂਦਰਾਂ ਵਿਚ ਆਏ ਹੋਏ ਲੋਕਾਂ ਨੂੰ ਸੀ ਐਚ ਓ ਵੱਲੋਂ ਦਿਲ ਦੀਆਂ ਬਿਮਾਰੀਆਂ ਅਤੇ ਦਿਲ ਨੂੰ ਤੰਦਰੁਸਤ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਦਿਲ ਨੂੰ ਤੰਦਰੁਸਤ ਰੱਖਣਾ ਪਹਿਲਾਂ ਨਾਲੋਂ ਵੀ ਜਿਆਦਾ ਜ਼ਰੂਰੀ ਹੋ ਗਿਆ ਹੈ, ਫਿਰ ਭਾਵੇਂ ਤੁਹਾਡੀ ਉਮਰ ਘੱਟ ਹੋਵੇ ਜਾਂ ਜਿਆਦਾ। ਉਨ੍ਹਾਂ ਕਿਹਾ ਕਿ ਵਿਸ਼ਵ ਦਿਲ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਅਤੇ ਦਿਲ ਨੂੰ ਤੰਦਰੁਸਤ ਰੱਖਣ ਲਈ ਇਕ ਸੰਤੁਲਿਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।

             ਉਨ੍ਹਾਂ ਨੇ ਕਿਹਾ ਕਿ ਤੰਦਰੁਸਤ ਜੀਵਨ ਜਿਊਣ ਲਈ ਸਾਨੂੰ ਜੰਕ ਫੂਡ, ਸਿਗਰੇਟ, ਤੰਬਾਕੂ ਆਦਿ ਤੋਂ ਦੂਰ ਰਹਿਣ ਅਤੇ ਸੰਤੁਲਿਤ ਭੋਜਨ, ਕਸਰਤ, ਤਨਾਅ ਤੋਂ ਮੁਕਤੀ ਨੂੰ ਅਪਨਾਉਣ ਦੀ ਲੋੜ ਹੈ।


ਉਨ੍ਹਾਂ ਨੇ ਕਿਹਾ ਕਿ ਮੋਟਾਪਾ ਦਿਲ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਜੋ ਕਿ ਸ਼ੂਗਰ, ਬੀ.ਪੀ ਅਤੇ ਕੌਲੈਸਟਰੋਲ ਵਰਗੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਖਾਸ ਤੌਰ ਤੇ ਕਰੋਨਾ ਮਹਾਂਮਾਰੀ ਦੌਰਾਨ ਇਹਨਾਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਹਰ ਮਨੁੱਖ ਨੂੰ ਰੋਜ਼ਾਨਾ ਸ਼ਰੀਰਕ ਕਸਰਤ ਜਰੂਰ ਕਰਨੀ ਚਾਹੀਦੀ ਹੈ। ਕਸਰਤ ਨਾਲ ਮਾਸਪੇਸ਼ੀਆਂ ਮਜਬੂਤ ਹੁੰਦੀਆਂ ਹਨ ਤੇ ਦਿਲ ਵੀ ਤੰਦਰੂਸਤ ਰਹਿੰਦਾ ਹੈ।


ਆਖਰੀ ਕੋਵਿਡ-19 ਪਾਜ਼ੇਟਿਵ ਮਰੀਜ਼ ਦੇ ਸਿਹਤਯਾਬ ਹੋਣ ਦੇ ਨਾਲ ਹੀ ਜ਼ਿਲ੍ਹਾ ਮੁੜ ਹੋਇਆ ਕੋਰੋਨਾਮੁਕਤ : ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ

 ਆਖਰੀ ਕੋਵਿਡ-19 ਪਾਜ਼ੇਟਿਵ ਮਰੀਜ਼ ਦੇ ਸਿਹਤਯਾਬ ਹੋਣ ਦੇ ਨਾਲ ਹੀ ਜ਼ਿਲ੍ਹਾ ਮੁੜ ਹੋਇਆ ਕੋਰੋਨਾਮੁਕਤ : ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ- ਕੋਰੋਨਾਮੁਕਤ ਜ਼ਿਲ੍ਹੇ ਦੇ ਰੁਤਬੇ ਨੂੰ ਬਰਕਰਾਰ ਰੱਖਣ ਲਈ ਤਿਓਹਾਰਾਂ ਦੇ ਸੀਜਨ ਵਿੱਚ ਵਧੇਰੇ ਚੌਕਸ ਰਹਿਣ ਦੀ ਜ਼ਰੂਰਤ


ਨਵਾਂਸ਼ਹਿਰ, 29 ਸਤੰਬਰ 2021: - ਕੋਰੋਨਾ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਸ਼ਹੀਦ ਭਗਤ ਸਿੰਘ ਨਗਰ ਨੇ ਇਕ ਵਾਰ ਫਿਰ ਫਤਹਿ ਹਾਸਿਲ ਕਰ ਲਈ ਹੈ। ਜ਼ਿਲ੍ਹੇ ਵਿੱਚ ਆਖਰੀ ਕੋਵਿਡ-19 ਪਾਜ਼ੇਟਿਵ ਮਰੀਜ਼ ਦੇ ਸਿਹਤਯਾਬ ਹੋਣ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਨਗਰ ਇਕ ਵਾਰ ਫਿਰ ਕੋਰੋਨਾਮੁਕਤ ਹੋ ਗਿਆ ਹੈ।ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਅੱਜ ਇੱਥੋਂ ਜਾਰੀ ਪ੍ਰੈਸ ਬਿਆਨ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ 'ਮਿਸ਼ਨ ਫਤਿਹ' ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਵਿਡ-19 ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਮੌਜੂਦਾ ਕੋਸ਼ਿਸ਼ਾਂ ਨੂੰ ਅੱਜ ਉਸ ਸਮੇਂ ਬੂਰ ਪਿਆ ਹੈ, ਜਦੋਂ ਜ਼ਿਲ੍ਹੇ ਦੇ ਆਖਰੀ ਕੋਵਿਡ ਪਾਜੇਟਿਵ ਮਰੀਜ਼ ਨੇ ਹੋਮ ਆਈਸੋਲੇਸ਼ਨ ਦਾ ਸਮਾਂ ਪੂਰਾ ਹੋਣ 'ਤੇ ਸਿਹਤਯਾਬ ਹੋਣ ਉਪਰੰਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੇਲ-ਮਿਲਾਪ ਕੀਤਾ। ਇਹ ਜ਼ਿਲ੍ਹੇ ਲਈ ਵੱਡੀ ਰਾਹਤ ਦੀ ਖ਼ਬਰ ਹੈ। 


ਇਸ ਪ੍ਰਾਪਤੀ ਉੱਤੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਕਿਹਾ, “ਸਿਹਤ ਵਿਭਾਗ ਨੂੰ ਮਾਣ ਹੈ ਕਿ ਅਸੀਂ ਜ਼ਿਲ੍ਹੇ ਵਿਚੋਂ ਕੋਰੋਨਾ ਵਾਇਰਸ ਦੇ ਲਾਗ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਨੇ ਜ਼ਿਲ੍ਹੇ ਨੂੰ "ਕੋਰੋਨਾ ਮੁਕਤ ਰੁਤਬਾ" ਦਿਵਾਉਣ ਲਈ ਡਾਕਟਰਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ ਸਮੇਤ ਸਮੂਹ ਸਿਹਤ ਸੰਭਾਲ ਕਾਮਿਆਂ ਦੀ ਭਰਵੀਂ ਸ਼ਲਾਘਾ ਕੀਤੀ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਕੰਮ ਸੰਭਵ ਹੋਇਆ ਹੈ। ਸਿਵਲ ਸਰਜਨ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਵਧਾਈ ਦਿੱਤੀ ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਉੱਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਦੁਆਰਾ ਚਲਾਏ ਗਏ "ਮਿਸ਼ਨ ਫਤਿਹ" ਵਿਚ ਆਪਣਾ ਭਰਪੂਰ ਯੋਗਦਾਨ ਦਿੱਤਾ।


ਸਿਵਲ ਸਰਜਨ ਨੇ ਕੋਰੋਨਾ ਮਹਾਂਮਾਰੀ ਉੱਤੇ ਜਿੱਤ ਹਾਸਲ ਕਰਨ ਲਈ ਉਲੀਕਿਆ ਯੋਜਨਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਕੋਵਿਡ-19 ਪਾਜੇਟਿਵ ਪਾਇਆ ਜਾਂਦਾ ਹੈ ਤਾਂ ਸਿਹਤ ਵਿਭਾਗ ਉਸ ਨੂੰ ਤੁਰੰਤ ਹੋਮ ਆਈਸੋਲੇਟ ਕਰ ਦਿੰਦਾ ਹੈ, ਜਿਸ ਨਾਲ ਕੋਰੋਨਾ ਵਾਇਰਸ ਦੀ ਚੇਨ ਟੁੱਟਦੀ ਹੈ। ਇਸ ਤਰ੍ਹਾਂ ਸਾਨੂੰ ਇਸ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਸਫਲਤਾ ਮਿਲੀ ਹੈ। 


ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਕੋਵਿਡ-19 ਮਰੀਜ਼ਾਂ ਦੀ ਸਿਹਤ 'ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਅਤੇ ਜੇਕਰ ਕਿਸੇ ਮਰੀਜ਼ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਕੋਵਿਡ-19 ਦੇ ਇਲਾਜ ਲਈ ਨਿਰਧਾਰਤ ਪ੍ਰੋਟੋਕਾਲ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। 


ਇਸ ਤੋਂ ਇਲਾਵਾ ਅਸੀਂ ਜ਼ਿਲ੍ਹੇ ਦੀ ਬਹੁ-ਗਿਣਤੀ ਆਬਾਦੀ ਦਾ ਟੀਕਾਕਰਨ ਕਰ ਦਿੱਤਾ ਹੈ। ਅਸੀਂ ਜ਼ਿਲ੍ਹੇ ਵਿੱਚ ਆਪਣੀ 100 ਫੀਸਦੀ ਯੋਗ ਆਬਾਦੀ ਨੂੰ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਲਗਾਉਣ ਦੇ ਟੀਚੇ ਦੇ ਬੇਹੱਦ ਨਜ਼ਦੀਕ ਪਹੁੰਚ ਗਏ ਹਾਂ। ਸਾਨੂੰ ਆਸ ਹੈ ਕਿ ਇਹ ਟੀਚਾ ਅਗਲੇ ਦੋ ਮਹੀਨਿਆਂ ਦੇ ਅੰਦਰ-ਅੰਦਰ ਹਾਸਲ ਕਰ ਲਿਆ ਜਾਵੇਗਾ।


 ਡਾ. ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 11459 ਵਿਅਕਤੀ ਕੋਰੋਨਾ ਪਾਜਟਿਵ ਪਾਏ ਗਏ, ਜਿਨ੍ਹਾਂ ਵਿੱਚੋਂ 11071 ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਜਦੋਂਕਿ 388 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਵਿੱਚ ਕੁੱਲ ਰਿਕਵਰ ਕੀਤੇ ਗਏ ਕੇਸਾਂ ਦੀ ਰਿਕਵਰੀ ਦੀ ਮੌਜੂਦਾ ਦਰ ਵਧ ਕੇ 96.61 ਫੀਸਦ ਹੋ ਗਈ ਹੈ। 


ਇਸ ਦੇ ਨਾਲ ਹੀ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਕੋਰੋਨਾਮਕਤ ਜ਼ਿਲ੍ਹੇ ਦੇ ਰੁਤਬੇ ਨੂੰ ਬਰਕਰਾਰ ਰੱਖਣ ਲਈ ਤਿਓਹਾਰਾਂ ਦੇ ਸੀਜਨ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਵਧੇਰੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਅਕਤੂਬਰ-ਨਵੰਬਰ ਮਹੀਨਿਆਂ ਵਿਚ ਆਉਣ ਵਾਲੇ ਤਿਓਹਾਰਾਂ ਦੌਰਾਨ ਲੋਕਾਂ ਨੂੰ ਵੱਡੀਆਂ ਭੀੜਾਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਤਿਓਹਾਰਾਂ ਦੇ ਸੀਜਨ ਦੌਰਾਨ ਬਾਜ਼ਾਰਾਂ ਵਿਚ ਵੱਡੀਆਂ ਭੀੜਾਂ ਸੰਭਾਵਿਤ ਤੌਰ 'ਤੇ ਲਾਗ਼ ਦੇ ਫ਼ੈਲਾਅ ਦਾ ਕਾਰਨ ਬਣ ਸਕਦੀਆਂ ਹਨ, ਇਸ ਲਈ ਕੋਰੋਨਾ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਮੌਜੂਦਾ ਕੋਸ਼ਿਸ਼ਾਂ ਅਤੇ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਅਗਲੇ ਦੋ ਮਹੀਨਿਆਂ ਤੱਕ ਬੇਹੱਦ ਮਹੱਤਵਪੂਰਨ ਹਨ। ਜੇਕਰ ਅਸੀਂ ਆਉਣ ਵਾਲੇ ਤਿਓਹਾਰਾਂ ਦੇ ਸੀਜਨ ਦੌਰਾਨ ਕੋਵਿਡ-19 ਸਬੰਧੀ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਕਰਦੇ ਹਾਂ ਅਤੇ ਵੱਧ ਤੋਂ ਵੱਧ ਟੀਕਾਕਰਨ ਕਰਵਾਉਂਦੇ ਹਾਂ ਤਾਂ ਸਾਨੂੰ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਨੂੰ ਰੋਕਣ ਅਤੇ ਕੋਰੋਨਾਮਕਤ ਜ਼ਿਲ੍ਹੇ ਦੇ ਰੁਤਬੇ ਨੂੰ ਬਰਕਰਾਰ ਰੱਖਣ ਵਿੱਚ ਵੱਡੀ ਕਾਮਯਾਬੀ ਮਿਲੇਗੀ।

ਮਲੇਰਕੋਟਲਾ ਵਿੱਚ ਬਸੇਰਾ ਸਕੀਮ ਤਹਿਤ 07 ਝੁੱਗੀਆਂ-ਝੌਂਪੜੀਆਂ ਅਤੇ ਪਛੜੀਆਂ ਬਸਤੀਆਂ (ਸਲੱਮ ਏਰੀਏ) ਦੀ ਪਛਾਣ

 ਮਲੇਰਕੋਟਲਾ ਵਿੱਚ ਬਸੇਰਾ ਸਕੀਮ ਤਹਿਤ 07 ਝੁੱਗੀਆਂ-ਝੌਂਪੜੀਆਂ ਅਤੇ ਪਛੜੀਆਂ ਬਸਤੀਆਂ (ਸਲੱਮ ਏਰੀਏ) ਦੀ ਪਛਾਣ ।


ਬਸੇਰਾ ਸਕੀਮ ਕੂਟੀ ਰੋਡ ਝੁੱਗੀਆਂ-ਝੌਂਪੜੀਆਂ ਅਤੇ ਪਛੜੀਆਂ ਬਸਤੀਆਂ ਦੇ


ਲੋਕਾਂ ਨੂੰ ਜਲਦ ਦਿੱਤੇ ਜਾਣਗੇ ਮਾਲਕਾਨਾ ਹੱਕ ਸਰਟੀਫਿਕੇਟ : ਡਿਪਟੀ ਕਮਿਸ਼ਨਰ


 ਲੋਕਾਂ ਨੂੰ ਮਾਲਕਾਨਾ ਹੱਕ ਮਿਲਣ ਨਾਲ ਝੁੱਗੀਆਂ-ਝੌਂਪੜੀਆਂ ਅਤੇ ਪਛੜੀਆਂ ਬਸਤੀਆਂ ਦੇ ਲੋਕ


ਵੀ ਬੜੇ ਮਾਣ ਅਤੇ ਆਤਮ ਵਿਸ਼ਵਾਸ ਨਾਲ ਭਰੀ ਜ਼ਿੰਦਗੀ ਜੀਅ ਸਕਣਗੇ:ਅੰਮ੍ਰਿਤ ਕੌਰ ਗਿੱਲ


 


 


ਮਲੇਰਕੋਟਲਾ 28 ਸਤੰਬਰ :


ਪੰਜਾਬ ਸਰਕਾਰ ਵੱਲੋਂ 'ਮੁੱਖ ਮੰਤਰੀ ਸਲੱਮ ਡਵੈਲਰਜ਼ ਪ੍ਰੋਗਰਾਮ' 'ਬਸੇਰਾ ਸਕੀਮ ' ਤਹਿਤ ਝੁੱਗੀਆਂ-ਝੌਂਪੜੀਆਂ ਅਤੇ ਪਛੜੀਆਂ ਬਸਤੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਮਾਲਕੀ ਹੱਕ ਦੇਣ ਦੀ ਸਕੀਮ ਉਲੀਕੀ ਗਈ ,ਬਸੇਰਾ ਸਕੀਮ ਦੀ ਸਾਰਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਸਕੀਮ ਪੂਰੇ ਪੰਜਾਬ ਵਿੱਚ ਲਾਗੂ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੈਂਦੇ ਸਲੱਮ ਏਰੀਆ ਅਤੇ ਝੁੱਗੀਆਂ-ਝੌਂਪੜੀਆਂ ਵਿੱਚ ਰਹਿ ਰਹੇ ਗ਼ਰੀਬ ਪਰਿਵਾਰਾਂ ਨੂੰ ਮਾਲਕਾਨਾ ਹੱਕ ਸਰਟੀਫਿਕੇਟ ਦੇਣ ਲਈ ਸਰਵੇ ਕੀਤੇ ਜਾ ਰਹੇ ਹਨ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਲੇਰਕੋਟਲਾ ਵਿੱਚ ਬਸੇਰਾ ਸਕੀਮ ਤਹਿਤ 07 ਝੁੱਗੀਆਂ-ਝੌਂਪੜੀਆਂ ਅਤੇ ਪਛੜੀਆਂ ਬਸਤੀਆਂ (ਸਲੱਮ ਏਰੀਏ ) ਦੀ ਪਛਾਣ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਬਸਤੀਆਂ ਵਿੱਚੋਂ ਕੂਟੀ ਰੋਡ ਸਥਿਤ ਝੁੱਗੀ ਅਤੇ ਝੌਂਪੜੀ ਬਸਤੀ (ਸਲੱਮ ਏਰੀਏ ) ਦਾ ਸਰਵੇ ਮੁਕੰਮਲ ਹੋ ਚੁੱਕਾ ਹੈ। ਇੱਥੇ ਇਹ ਵਰਣਨਯੋਗ ਹੈ ਕਿ ਇਹ ਸਲੱਮ ਏਰੀਆ ਨਗਰ ਕੌਂਸਲ ਮਲੇਰਕੋਟਲਾ ਦੀ ਮਲਕੀਅਤ ਵਾਲੀ ਜਗ੍ਹਾ' ਤੇ ਹੈ। ਸਰਵੇ ਅਨੁਸਾਰ 45 ਵਰਗ ਮੀਟਰ ਦੇ ਕੁਲ 43 ਲਾਭਪਾਤਰੀਆਂ ਅਤੇ 45 ਤੋਂ 75 ਵਰਗ ਮੀਟਰ ਤੱਕ ਦੇ 13 ਲਾਭਪਾਤਰੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਨੂੰ ਜਲਦੀ ਹੀ ਮਾਲਕਾਨਾ ਹੱਕਾਂ ਦੇ ਸਰਟੀਫਿਕੇਟ ਦਿੱਤੇ ਜਾਣਗੇ ।ਉਨ੍ਹਾਂ ਕਿਹਾ ਕਿ ਮਾਲਕਾਨਾ ਹੱਕ ਸਰਟੀਫਿਕੇਟ ਮਿਲਣ ਨਾਲ ਇਨ੍ਹਾਂ ਬਸਤੀਆਂ ਦੇ ਲੋਕ ਵੀ ਬੜੇ ਮਾਣ ਅਤੇ ਆਤਮ ਵਿਸ਼ਵਾਸ ਭਰੀ ਜ਼ਿੰਦਗੀ ਜੀਅ ਸਕਣਗੇ, ਕਿਉਂ ਜੋ ਪਹਿਲਾਂ ਹਮੇਸ਼ਾ ਉਨ੍ਹਾਂ ਨੂੰ ਉਜਾੜੇ ਦਾ ਡਰ ਬਣਿਆ ਰਹਿੰਦਾ ਸੀ।


ਡਿਪਟੀ ਕਮਿਸ਼ਨਰ ਨੇ ਗ਼ਰੀਬ ਬਸਤੀਆਂ ਦੇ ਬਾਸ਼ਿੰਦਿਆਂ ਨੂੰ ਮਾਲਕੀ ਹੱਕ ਸਰਟੀਫਿਕੇਟ ਦੇਣ ਵਾਲੀ ਇਸ ਸਕੀਮ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਲੋੜੀਂਦੀ ਕਾਰਵਾਈ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ।ਉਨ੍ਹਾਂ ਹੋਰ ਕਿਹਾ ਕਿ ਗ਼ਰੀਬ ਲੋਕਾਂ ਨੂੰ ਮਾਲਕੀ ਹੱਕ ਸਰਟੀਫਿਕੇਟ ਦੇਣ ਵਾਲੀ ਇਸ ਸਕੀਮ'ਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।


ਇਸ ਮੌਕੇ ਉਪ ਮੰਡਲ ਮੈਜਿਸਟਰੇਟ ਸ੍ਰੀ ਟੀ.ਬੇਨਿਥ, ਕਾਰਜਸਾਧਕ ਅਫ਼ਸਰ ਨਗਰ ਕੌਂਸਲ ਮਲੇਰਕੋਟਲਾ ਸ੍ਰੀ ਸੁਖਦੇਵ ਸਿੰਘ, ਕਾਰਜਸਾਧਕ ਅਫ਼ਸਰ (ਸ਼ਹਿਰੀ ਵਿਕਾਸ) ਸ੍ਰੀ ਗੁਰਚਰਨ ਸਿੰਘ, ਟਾਊਨ ਪਲੈਨਰ ਸ੍ਰੀ ਸਿਮਰਨਪ੍ਰੀਤ ਸਿੰਘ ਤੋਂ ਇਲਾਵਾ ਸਾਰਕ ਕਮੇਟੀ ਦੇ ਮੈਂਬਰ ਅਤੇ। ਹੋਰ ਅਧਿਕਾਰੀ ਵੀ ਮੌਜੂਦ ਸਨ ।

HEART DAY : ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਵਲੋਂ ਕੀਤਾ ਗਿਆ ਜਾਗਰੂਕ

 ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣੀ ਬਹੁਤ ਜ਼ਰੂਰੀ : ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ


- ਦਿਲ ਨੂੰ ਸਿਹਤਮੰਦ ਰੱਖਣ ਲਈ ਜਾਗਰੂਕਤਾ ਪੋਸਟਰ ਵੀ ਰਿਲੀਜ਼ਨਵਾਂਸ਼ਹਿਰ, 29 ਸਤੰਬਰ 2021 : ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੀ ਯੋਗ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਅੱਜ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਦਿਲ ਨੂੰ ਸਿਹਤਮੰਦ ਰੱਖਣ ਲਈ ਜਾਗਰੂਕਤਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।


ਇਸ ਮੌਕੇ ਡਾ ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣੀ ਬਹੁਤ ਜ਼ਰੂਰੀ ਹੈ। ਕਰੋਨਾ ਮਹਾਂਮਾਰੀ ਵਿੱਚ ਦਿਲ ਨੂੰ ਸਿਹਤਮੰਦ ਰੱਖਣਾ ਪਹਿਲਾਂ ਨਾਲੋਂ ਵੀ ਵੱਧ ਜ਼ਰੂਰੀ ਹੈ। ਉਨ੍ਹਾਂ ਦਿਲ ਦੀ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਕਸਰਤ ਤੇ ਹੋਰ ਸਾਧਨਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸਮੇਂ-ਸਮੇਂ 'ਤੇ ਆਪਣੇ ਬਲੱਡ ਪ੍ਰੈਸ਼ਰ ਸਮੇਤ ਹੋਰ ਆਮ ਟੈਸਟ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾ ਭੱਜ ਦੌੜ ਕਰਕੇ ਮਨੁੱਖ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਹੈ, ਜਿਸ ਕਰਕੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਮੌਜੂਦ ਬਿਮਾਰੀ ਜਾਂ ਮੈਡੀਕਲ ਕੰਡੀਸ਼ਨ ਜਿਵੇਂ ਕਿ ਹਾਈਪਰਟੈਨਸ਼ਨ, ਸ਼ੂਗਰ ਅਤੇ ਹੋਰ ਦਿਲ ਦੀਆਂ ਬਿਮਾਰੀਆਂ ਦੇ ਕਾਰਨ ਸਰੀਰ ਉੱਤੇ ਕੋਰੋਨਾ ਵਾਇਰਸ ਦਾ ਪ੍ਰਭਾਵ ਵੀ ਜ਼ਿਆਦਾ ਗੰਭੀਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਈਪਰਟੈਨਸ਼ਨ ਦਾ ਇਲਾਜ ਨਾ ਹੋਵੇ ਤਾਂ ਦਿਲ ਦਾ ਦੌਰਾ, ਅਧਰੰਗ, ਅੰਨ੍ਹਾਪਨ, ਗੁਰਦੇ ਦੀਆਂ ਬਿਮਾਰੀਆਂ ਤੇ ਮਾਨਸਿਕ ਤਣਾਅ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਨਸ਼ਿਆਂ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੰਦਿਆਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਤੇ ਸੈਰ ਕਰਨੀ ਚਾਹੀਦੀ ਹੈ। ਸੰਤੁਲਿਤ ਖ਼ੁਰਾਕ ਖਾਣੀ ਚਾਹੀਦੀ ਹੈ, ਨਮਕ ਅਤੇ ਚਿਕਨਾਈ ਪਦਾਰਥਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।

ਬੋਰਡ ਜਮਾਤਾਂ ( 5th, 8th,10th,10+2) ਲਈ ਪ੍ਰੀਖਿਆ ਪੈਟਰਨ, ਅਤੇ ਨਤੀਜਾ ਘੋਸ਼ਿਤ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ

 


ਅਕਾਦਮਿਕ ਸਾਲ 2021-22 ਲਈ ਬੋਰਡ ਸ਼੍ਰੇਣੀਆਂ (ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ) ਲਈ ਪ੍ਰੀਖਿਆਮੁਲਾਂਕਣ ਨੀਤੀ ਸਬੰਧੀ ਹਦਾਇਤਾਂ। 


ਅਕਾਦਮਿਕ ਸੈਸ਼ਨ 2020-21 ਦੌਰਾਨ ਕੋਵਿਡ-19 ਮਹਾਂਮਾਰੀ ਦੇ ਹਾਲਾਤਾਂ ਦੇ ਮੱਦੇਨਜਰ ਬੋਰਡ ਨੂੰ ਦਸਵੀਂ ਅਤੇ ਬਾਰਵੀਂ ਸ਼੍ਰੇਣੀਆਂ ਦੀਆਂ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਸਨ ਅਤੇ ਬੋਰਡ ਵੱਲੋਂ ਇਹਨਾਂ ਸ਼੍ਰੇਣੀਆਂ ਦੇ ਨਤੀਜੇ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਆਂਤਰਿਕ ਮੁਲਾਂਕਣ, ਪੀ ਬੋਰਡ ਪ੍ਰੀਖਿਆਵਾਂ ਅਤੇ ਹੋਰ ਪੈਰਾਮੀਟਰਜ਼ ਦੀ ਲੋਅ ਵਿੱਚ ਘੋਸ਼ਿਤ ਕੀਤੇ ਗਏ। ਮੌਜੂਦਾ ਸਮੇਂ ਦੌਰਾਨ ਜਦੋਂ ਕਿ ਕਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਦਾ ਖਦਸ਼ਾ ਅਜੇ ਬਣਿਆ ਹੋਇਆ ਹੈ, ਰੈਗੂਲਰ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦੀਆਂ ਨੀਤੀਆਂ ਨੂੰ ਤਰਕਸੰਗਤ ਬਣਾਏ ਜਾਣ ਅਤੇ ਵਿਦਿਆਰਥੀ ਕੇਂਦਰਿਤ ਨੀਤੀਆਂ ਨੂੰ ਪਹਿਲ ਦਿੰਦੇ ਹੋਏ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਲਈ ਪ੍ਰੀਖਿਆ ਮੁਲਾਂਕਣ ਨੀਤੀ ਸਬੰਧੀ ਹੇਠ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ:-

 1. ਅਕਾਦਮਿਕ ਸੈਸ਼ਨ ਨੂੰ ਦੋ ਟਰਮਜ਼ (Terms) ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਟਰਮ ਲਈ ਬੋਰਡ ਵੱਲੋਂ ਨਿਰਧਾਰਿਤ ਪਾਠਕ੍ਰਮ ਦੇ ਆਧਾਰ ਤੇ ਟਰਮ-1 ਦੀ ਪ੍ਰੀਖਿਆ ਨਵੰਬਰ-ਦਸਬੰਰ ਮਹੀਨੇ ਵਿੱਚ ਅਤੇ ਟਰਮ-1 ਦੀ ਪ੍ਰੀਖਿਆ ਫਰਵਰੀ-ਮਾਰਚ ਮਹੀਨੇ ਵਿੱਚ ਹੋਵੇਗੀ। 

 2. ਟਰਮ-1 ਦੀ ਲਿਖਤੀ ਪ੍ਰੀਖਿਆ, ਬਹੁਵਿਕਲਪੀ ਪ੍ਰਸ਼ਨਾਂ (Multiple Choice Question) ਤੇ ਆਧਾਰਿਤ ਹੋਵੇਗੀ। ਪ੍ਰਸ਼ਨ ਪੱਤਰ ਬੋਰਡ ਵੱਲੋਂ ਭੇਜੇ ਜਾਣਗੇ ਅਤੇ ਪ੍ਰੀਖਿਆਰਥੀਆਂ ਵੱਲੋਂ ਇਹਨਾਂ ਪ੍ਰਸ਼ਨ ਪੱਤਰਾਂ ਦਾ ਹੱਲ OMR sheet ਤੇ ਕੀਤਾ ਜਾਵੇਗਾ।


ਇਹ ਵੀ ਪੜ੍ਹੋ :


 3. ਟਰਮ-II ਦੀ ਲਿਖਤੀ ਪ੍ਰੀਖਿਆ ਛੋਟੇ ਉੱਤਰਾਂ ਅਤੇ ਵੱਡੇ ਪੁੱਤਰਾਂ ਵਾਲੇ ਪ੍ਰਸ਼ਨ ਪੱਤਰਾਂ ਤੇ ਆਧਾਰਿਤ ਹੋਵੇਗੀ। ਪ੍ਰਸ਼ਨ ਪੱਤਰ ਬੋਰਡ ਵੱਲੋਂ ਭੇਜੇ ਜਾਣਗੇ। 

4. ਬੋਰਡ ਵੱਲੋਂ ਟਰਮ-। ਅਤੇ ਟਰਮ II ਦੀ ਪ੍ਰੀਖਿਆ ਨੂੰ ਵੋਟੇਜ਼ ਦਿੰਦੇ ਹੋਏ ਪ੍ਰੀਖਿਆਰਥੀਆਂ ਦਾ ਫਾਇਨਲ ਨਤੀਜਾ ਘੋਸ਼ਿਤ ਕੀਤਾ ਜਾਵੇਗਾ।


 5. ਟਰਮ -I ਵਿੱਚ ਸਿਰਫ ਮੁੱਖ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾਵੇਗੀ ਭਾਵ ਗ੍ਰੇਡਿੰਗ ਵਾਲੇ ਵਿਸ਼ਿਆਂ ਦੀ ਪ੍ਰੀਖਿਆ ਨਹੀਂ ਕਰਵਾਈ ਜਾਵੇਗੀ । ਇਸ ਟਰਮ ਵਿੱਚ ਪ੍ਰਯੋਗੀ ਪ੍ਰੀਖਿਆ ਨਹੀਂ ਲਈ ਜਾਵੇਗੀ ।  6. ਦਸਵੀਂ ਅਤੇ ਬਾਰਵੀਂ ਸ਼੍ਰੇਣੀਆਂ ਦੇ ਵਿੱਲਖਣ ਸਮੱਰਥਾ ਵਾਲੇ ਪ੍ਰੀਖਿਆਰਥੀਆਂ ਦੀ ਟਰਮ-I ਦੀ ਪ੍ਰੀਖਿਆ ਸਕੂਲ ਪੱਧਰ ਤੇ ਲਈ ਜਾਵੇਗੀ। ਇਹਨਾਂ ਪ੍ਰੀਖਿਆਰਥੀਆਂ ਲਈ ਪ੍ਰਸ਼ਨ ਪੱਤਰ ਦੀ ਬਣਤਰ, ਰੈਗੂਲਰ ਪ੍ਰੀਖਿਆਰਥੀਆਂ ਲਈ ਨਿਰਧਾਰਿਤ ਪ੍ਰਸ਼ਨ ਪੱਤਰ ਦੀ ਬਣਤਰ ਵਾਂਗ ਰੱਖੀ ਜਾਵੇ ਅਤੇ ਪ੍ਰਸ਼ਨ ਪੱਤਰ ਤਿਆਰ ਕਰਨ ਲਈ ਬੋਰਡ ਦੀ ਵੈੱਬ ਸਾਈਟ ਤੇ ਉਪਲੱਬਧ ਕਰਵਾਏ ਪ੍ਰਸ਼ਨ ਬੈਂਕ ਵਿੱਚੋਂ ਪ੍ਰਸ਼ਨ ਪੱਤਰ ਤਿਆਰ ਕੀਤਾ ਜਾਵੇ। 


 7. ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਸਬੰਧੀ ਹਦਾਇਤਾਂ ਵੱਖਰੇ ਤੌਰ ਤੇ ਬੋਰਡ ਵੱਲੋਂ ਜਾਰੀ ਕੀਤੀਆਂ ਜਾਣਗੀਆਂ। 

 8. ਟਰਮ ਵਾਈਜ਼ ਪਾਠਕ੍ਰਮ ਦੀ ਵੰਡ, ਪ੍ਰਸ਼ਨ ਪੱਤਰ ਦੀ ਰੂਪ ਰੇਖਾ ਅਨੁਸਾਰ ਮਾਡਲ ਪ੍ਰਸ਼ਨ ਪੱਤਰ ਅਤੇ ਹੋਰ ਹਦਾਇਤਾ ਬੋਰਡ ਦੀ ਵੈੱਬ ਸਾਈਟ ਤੇ ਜਲਦ ਹੀ ਉਪਲੱਬਧ ਕਰਵਾਈਆਂ ਜਾਣਗੀਆਂ। 

 9. ਹਰੇਕ ਟਰਮ ਦੀ ਪ੍ਰੀਖਿਆ ਦੇ ਸਮੇਂ ਕੋਰੋਨਾ ਮਹਾਂਮਾਰੀ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਪ੍ਰੀਖਿਆ ਦੀ ਵਿਧੀ ਸਬੰਧੀ ਬੋਰਡ ਵੱਲੋਂ ਲਿਆ ਗਿਆ ਨਿਰਣਾ ਅੰਤਿਮ ਹੋਵੇਗਾ। 


ਨਵਜੋਤ ਵੱਲੋਂ ਰਾਸ਼ਟਰਪਤੀ ਅਵਾਰਡ ਦੀ ਪ੍ਰਾਪਤੀ ਸਾਡੇ ਲਈ ਵੱਡਾ ਮਾਣ-ਜਿਲ੍ਹਾ ਸਿੱਖਿਆ ਅਧਿਕਾਰੀ

 ਨਵਜੋਤ ਵੱਲੋਂ ਰਾਸ਼ਟਰਪਤੀ ਅਵਾਰਡ ਦੀ ਪ੍ਰਾਪਤੀ ਸਾਡੇ ਲਈ ਵੱਡਾ ਮਾਣ-ਜਿਲ੍ਹਾ ਸਿੱਖਿਆ ਅਧਿਕਾਰੀ


● ਸਿੱਖਿਆ ਅਧਿਕਾਰੀ ਨੇ ਘਰ ਪਹੁੰਚ ਕੇ ਕੀਤਾ ਸਨਮਾਨ।


ਬਰਨਾਲਾ,29 ਸਤੰਬਰ(  )-ਜਿਲ੍ਹੇ ਦੇ ਪਿੰੰਡ ਭੈਣੀ ਜੱਸਾ ਦੀ ਧੀ ਨਵਜੋਤ ਕੌਰ ਵੱਲੋਂ ਬਤੌਰ ਐਨ.ਐਸ.ਐਸ ਵਾਲੰਟੀਅਰ ਕੀਤੀਆਂ ਬਿਹਤਰੀਨ ਗਤੀਵਿਧੀਆਂ ਲਈ  ਦੇਸ਼ ਦੇ ਰਾਸ਼ਟਰਪਤੀ ਵੱਲੋਂ ਨੈਸ਼ਨਲ ਸਰਵਿਸ ਸਕੀਮ (ਐਨ.ਐਸ.ਐਸ) ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਸਾਬਾਸ਼ ਦੇਣ ਲਈ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਘਰ ਪਹੁੰਚੇ।ਇਸ ਮੌਕੇ ਜਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਨਵਜੋਤ ਕੌਰ ਦੀ ਪ੍ਰਾਪਤੀ ਸਾਡੇ ਲਈ ਵੱਡਾ ਮਾਣ ਹੈ ਅਤੇ ਇਸ ਪ੍ਰਾਪਤੀ ਨਾਲ ਨਵਜੋਤ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਲੜਕੀਆਂ ਕਿਸੇ ਵੀ ਗੱਲੋਂ ਲੜਕਿਆਂ ਨਾਲੋਂ ਘੱਟ ਨਹੀਂ ਹਨ।ਸਿੱਖਿਆ ਅਧਿਕਾਰੀ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਨਵਜੋਤ ਦਸਵੀਂ ਜਮਾਤ ਤੱਕ ਸਰਕਾਰੀ ਸਕੂਲ ਦੀ ਵਿਦਿਆਰਥਣ ਰਹੀ ਹੈ।ਸਿੱਖਿਆ ਅਧਿਕਾਰੀ ਵੱਲੋਂ ਨਵਜੋਤ ਕੌਰ ਨੂੰ ਫੁਲਕਾਰੀ,ਲੋਈ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

            ਨਵਜੋਤ ਕੌਰ ਦੇ ਪਿਤਾ ਗੁਰਸੰਗਤ ਸਿੰਘ ਅਤੇ ਮਾਤਾ ਮਨਜੀਤ ਕੌਰ ਨੇ ਆਪਣੀ ਬੇਟੀ ਦੀ ਪ੍ਰਾਪਤੀ 'ਤੇ ਖੁਸ਼ ਹੁੰਦਿਆਂ ਦੱਸਿਆ ਕਿ ਸਕੂਲ ਸਮੇਂ ਤੋਂ ਹੀ ਹਰ ਖੇਤਰ 'ਚ ਮੋਹਰੀ ਰਹੀ ਉਹਨਾਂ ਦੀ ਧੀ ਨੇ ਅੱਜ ਨਾ ਕੇਵਲ ਸਾਡਾ ਸਗੋਂ ਪੂਰੇ ਜਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।ਮਿਲੇ ਅਵਾਰਡ ਬਾਰੇ ਨਵਜੋਤ ਕੌਰ ਨੇ ਦੱਸਿਆ ਕਿ ਸੂਬੇ ਭਰ ਵਿੱਚ ਉਹ ਇਕਲੌਤੀ ਇਹ ਅਵਾਰਡ ਹਾਸਿਲ ਕਰਨ ਵਿੱਚ ਕਾਮਯਾਬ ਹੋਈ ਹੈ।ਨਵਜੋਤ ਨੇ ਦੱਸਿਆ ਕਿ 2015 ਤੋਂ ਬਤੌਰ ਐਨ.ਐਸ.ਐਸ ਵਾਲੰਟੀਅਰ ਕੰਮ ਕਰਦਿਆਂ ਰੁੱਖ ਲਗਾਉਣ, ਵਾਤਾਵਰਨ ਬਚਾਅ ਬਾਰੇ ਜਾਗਰੂਕਤਾ ਪੈਦਾ ਕਰਨ,ਖੂਨਦਾਨ,ਸਕੂਲੋਂ ਵਿਰਵੇ ਨੂੰ ਬੱਚਿਆਂ ਨੂੰ ਪੜਾਉਣ ਅਤੇ ਉਹਨਾਂ ਦੇ ਸਕੂਲਾਂ ਵਿੱਚ ਦਾਖਲੇ ਕਰਵਾਉਣ, ਗਰੀਬ ਲੋਕਾਂ ਨੂੰ ਕੱਪੜੇ ਅਤੇ ਖਾਣਾ ਮੁਹੱਈਆ ਕਰਵਾਉਣ, ਸਿਹਤ ਜਾਗਰੂਕਤਾ, ਲੜਕੀਆਂ ਦੀ ਸਿੱਖਿਆ, ਸਮਾਜਿਕ ਬੁਰਾਈਆਂ ਖਿਲਾਫ਼ ਜਾਗਰੂਕਤਾ ਅਤੇ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਦੀਆਂ ਸਕੀਮਾਂ ਬਾਰੇ ਜਾਗੂਰਕਤਾ ਪੈਦਾ ਕਰਨ ਦੇ ਖੇਤਰ ਵਿੱਚ ਕੀਤੇ ਕਾਰਜਾਂ ਬਦੌਲਤ ਉਹ ਇਹ ਅਵਾਰਡ ਹਾਸਿਲ ਕਰਨ ਵਿੱਚ ਕਾਮਯਾਬ ਹੋਈ ਹੈ।ਨਵਜੋਤ ਨੇ ਦੱਸਿਆ ਕਿ ਅੱਜਕਲ੍ਹ ਉਹ ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਜਿਲ੍ਹਾ ਬਠਿੰਡਾ ਵਿਖੇ ਪੀ.ਜੀ.ਡੀ.ਸੀ.ਏ ਦੀ ਵਿਦਿਆਰਥਣ ਹੈ ਅਤੇ ਉਸ ਵੱਲੋਂ ਬਤੌਰ ਐਨ.ਐਸ.ਐਸ ਵਾਲੰਟੀਅਰ ਸਮਾਜ ਸੇਵਾ ਦੀਆਂ ਗਤੀਵਿਧੀਆਂ ਜਾਰੀ ਰੱਖੀਆਂ ਹੋਈਆਂ ਹਨ।

            ਇਸ ਮੌਕੇ ਮੌਜ਼ੂਦ ਪਿੰਡ ਦੇ ਸਰਪੰਚ ਗੁਰਮਖ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੌਰਵਮਈ ਪ੍ਰਾਪਤੀ ਨਾਲ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੀ ਇਸ ਧੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਧੀਆਂ ਪ੍ਰਤੀ ਸਮਾਜ ਦੀ ਸੋਚ ਨੂੰ ਉਸਾਰੂ ਸੇਧ ਮਿਲ ਸਕੇ।ਇਸ ਮੌਕੇ ਨਵਜੋਤ ਦੇ ਸਕੂਲ ਅਧਿਆਪਕ ਅਤੇ ਜਿਲ੍ਹਾ ਮੈਂਟਰ ਖੇਡਾਂ ਸਿਮਰਦੀਪ ਸਿੰਘ, ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਬਿੰਦਰ ਸਿੰਘ ਖੁੱਡੀ ਕਲਾਂ ਅਤੇ ਸਰਬਜੀਤ ਸਿੰਘ ਜੋਗਾ ਵੀ ਹਾਜਰ ਸਨ।
ਫੋਟੋ ਕੈਪਸ਼ਨ: ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਨਵਜੋਤ ਨੂੰ ਸਨਮਾਨਿਤ ਕਰਦੇ ਹੋਏ।


                         

ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਟਵੀਟ

 


 

ਸਮੱਗਰ ਸਿੱਖਿਆ ਅਭਿਆਨ ਅਧੀਨ ਠੇਕੇ ਤੇ ਕੰਮ ਕਰਦੇ ਆਈ.ਈ.ਆਰ.ਟੀਜ਼. ਨੂੰ ਮਿਲਣਯੋਗ ਛੁੱਟੀਆਂ ਸਬੰਧੀ ਪੱਤਰ ਜਾਰੀ

ਸਮੱਗਰ ਸਿੱਖਿਆ ਅਭਿਆਨ ਅਧੀਨ ਠੇਕੇ ਤੇ ਕੰਮ ਕਰਦੇ ਆਈ.ਈ.ਆਰ.ਟੀਜ਼. ਨੂੰ ਮਿਲਣਯੋਗ ਛੁੱਟੀਆਂ ਸਬੰਧੀ ਪੱਤਰ ਜਾਰੀ। ਸਮੱਗਰ ਸਿੱਖਿਆ ਅਭਿਆਨ ਅਧੀਨ ਠੇਕੇ ਤੇ ਕੰਮ ਕਰਦੇ ਆਈ.ਈ.ਆਰ.ਟੀਜ਼ ਨੂੰ ਮਿਲਣ ਵਾਲੀ Half Pay Leave ਸਾਲ ਦੇ ਅਖੀਰ ਵਿੱਚ ਖਤਮ ਹੋ ਜਾਇਆ ਕਰੇਗੀ, ਭਾਵ ਇਹ ਛੁੱਟੀ ਅਗਲੇ ਸਾਲ ਲਈ add on ਨਹੀਂ ਹੋਵੇਗੀ। 


ਸਾਲ 2021 ਵਿੱਚ ਇਹ ਛੁੱਟੀਆਂ proportionate ਆਧਾਰ ਤੇ ਮਿਲਣਗੀਆਂ ਅਤੇ ਅਗਲੇ ਕੈਲੰਡਰ ਸਾਲ ਤੋਂ ਇਹ ਛੁੱਟੀਆਂ ਪੂਰੀਆਂ ਮਿਲਣਯੋਗ ਹੋਣਗੀਆਂ


 ਉਕਤ ਤੋਂ ਇਲਾਵਾ ਇਹਨਾਂ ਆਈ.ਈ.ਆਰ.ਟੀਜ਼. ਨੂੰ ਨਾ ਟਾਲਣਯੋਗ ਹਾਲਾਤਾਂ ਵਿੱਚ 15 ਦਿਨਾਂ ਤੱਕ ਬਿਨਾਂ ਤਨਖਾਹ ਛੁੱਟੀਆਂ ਪਹਿਲਾਂ ਦੀ ਤਰ੍ਹਾਂ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪ੍ਰਵਾਨ ਕੀਤੀਆਂ ਜਾਣਗੀਆਂ ਅਤੇ 15 ਦਿਨਾਂ ਤੋਂ ਵੱਧ ਬਿਨਾਂ ਤਨਖਾਹ ਛੁੱਟੀਆਂ ਸਬੰਧੀ ਕੇਸ ਵਿਸ਼ੇਸ਼ ਹਾਲਾਤਾਂ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਆਪਣੀ ਟਿਪਣੀ/ ਸ਼ਿਫਾਰਸ਼ ਸਹਿਤ ਮੁੱਖ ਦਫ਼ਤਰ ਭੇਜਣਗੇ।


 ਵਿਦੇਸ਼ ਛੁੱਟੀ (ਬਿਨਾਂ ਤਨਖਾਹ) ਪਹਿਲਾਂ ਦੀ ਤਰ੍ਹਾਂ ਮੁੱਖ ਦਫਤਰ ਵੱਲੋਂ ਹੀ ਪ੍ਰਵਾਨ ਕੀਤੀ ਜਾਵੇਗੀ।


ALL INDIA SAINIK SCHOOL ADMISSION 2022: AISSEE ਵਲੋਂ 6ਵੀਂ ਅਤੇ 9ਵੀਂ ਜਮਾਤ ਵਿੱਚ ਦਾਖਲੇ ਲਈ ਆਨਲਾਈਨ ਅਰਜ਼ੀਆਂ ਮੰਗੀਆਂ

 

ALL INDIA SAINIK SCHOOL ADMISSION 2022: AISSEE ਵਲੋਂ 6ਵੀਂ ਅਤੇ 9ਵੀਂ ਜਮਾਤ ਵਿੱਚ ਦਾਖਲੇ ਲਈ ਆਨਲਾਈਨ ਅਰਜ਼ੀਆਂ ਮੰਗੀਆਂ

NTA ISSUED NOTICE For inviting Online Applications for All India Sainik Schools Entrance Examination (AISSEE) 2022.

 The National Testing Agency (NTA) has been established by Ministry of Education, Govemment of India as an independent/autonomous, self-reliant and self-sustained premier testing organization. 

NTA will be conducting the AISSEE-2022 for admission to Class VI and Class IX in 33 Sainik Schools across the country for the academic year 2022-23. Sainik Schools are English medium residential schools affiliated to CBSE. 
They prepare cadets to join the National Defence Academy Indian Naval Academy and other Training Academies for Officers. 


Date of Exam: 9 January, 2022 (Sunday) M

Mode of Exam:   Pen paper (OMR based) Paper Pattern Multiple Choice questions Exam Cities As mentioned in the Information Bulletin Eligibility for Admission Candidate should be between 10 and 12 years as on to Class VI 31.03.2022. 
 Eligibility for Admission:  Candidate should be between 13 and 15 years as on to Class IX 31.03.2022 and should have passed Class VIII, from a recognised school, at the time of admission.

 Exam Fee Rs. 400/- for SC/ST and Rs. 550/- for all others Scheme/duration/medium/syllabus of examination, list of Sainik Schools and their tentative intake, reservation of seats, exam cities, passing requirements, important dates etc. relating to the exam are contained in the Information Bulletin hosted on www.nta.ac.in/ https://aissee.nta.nic.in.


 Candidates who desire to appear in the exam may read the detailed Information Bulletin for AISSEE 2022 and apply online only at https://aissee.nta.nic.in between 27 September, 2021 and 26 October, 2021. 


The exam fee is required to be paid online through payment gateway, using Debit/Credit Cards or Intemet Banking or PAYTM Wallet. 

For any clarifications, candidates can call NTAHelp Desk at 011-40759000/011-69227700 or write to NTA at: aissee@nta.ac.in Dr. Sadhana Parashar, Senior Director, NTA davp 21350 11.0008 212

JNV RESULT 2021 OUT: ਜਵਾਹਰ ਨਵੋਦਿਆ ਵਿਦਿਆਲਿਆ ਵਲੋਂ 6ਵੀਂ ਅਤੇ 11 ਵੀਂ ਦਾ ਨਤੀਜਾ ਘੋਸ਼ਿਤ, (DIRECT LINK FOR JNV RESULT)JNV RESULT 2021  DECLARED

 ਨਵੋਦਿਆ ਵਿਦਿਆਲਿਆ ਸਮਿਤੀ, ਐਨਵੀਐਸ, ਨੇ 6 ਵੀਂ ਅਤੇ 11 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਵਾਹਰ ਨਵੋਦਿਆ ਵਿਦਿਆਲਿਆ (ਜੇਐਨਵੀ) ਦਾ ਨਤੀਜਾ 2021 ਜਾਰੀ ਕਰ ਦਿੱਤਾ ਹੈ।


ਕਲਾਸ 6 ਲਈ ਐਨਵੀਐਸ ਨਤੀਜਾ ਲਿੰਕ ਵੈਬਸਾਈਟ 'ਤੇ ਉਪਲਬਧ ਹੈ। ਅਤੇ ਹੇਠਾਂ ਦਿੱਤਾ ਗਿਆ ਹੈ


ਇਸ ਸਾਲ ਦਾਖਲਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰਕੇ ਆਪਣੇ ਨਤੀਜਿਆਂ ਦੀ ਆਨਲਾਈਨ ਜਾਂਚ ਕਰ ਸਕਦੇ ਹਨ.

11 ਵੀਂ ਜਮਾਤ ਦੇ ਉਮੀਦਵਾਰਾਂ ਦੀ ਆਰਜ਼ੀ ਚੋਣ ਸੂਚੀ ਵੀ ਉਪਲਬਧ ਕਰਵਾਈ ਗਈ ਹੈ ਅਤੇ ਉਮੀਦਵਾਰ ਇਸ ਨੂੰ ਅਧਿਕਾਰਤ ਵੈਬਸਾਈਟ- navodaya.gov.in 'ਤੇ ਦੇਖ ਸਕਦੇ ਹਨ. ਚੁਣੇ ਗਏ ਉਮੀਦਵਾਰ ਆਪਣੇ ਦਸਤਾਵੇਜ਼ ਆਪਣੇ ਸਬੰਧਤ ਜੇਐਨਵੀਜ਼ ਤੇ ਜਮ੍ਹਾਂ ਕਰ ਸਕਦੇ ਹਨ. ਇਸ ਸਾਲ, ਜੇਐਨਵੀ ਕਲਾਸ 6 ਦੀ ਦਾਖਲਾ ਪ੍ਰੀਖਿਆ 11 ਅਗਸਤ, 2021 ਨੂੰ ਹੋਈ ਸੀ। ਜੇਐਨਵੀ ਕਲਾਸ 6 ਦੀ ਦਾਖਲਾ ਪ੍ਰੀਖਿਆ ਸਾਰੇ ਕੋਵਿਡ -19 ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਹਰੇਕ ਰਾਜ ਦੀ ਅੰਗਰੇਜ਼ੀ, ਹਿੰਦੀ ਅਤੇ ਖੇਤਰੀ ਭਾਸ਼ਾਵਾਂ ਵਿੱਚ ਲਈ ਗਈ ਸੀ।


ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੁਆਰਾ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਜੇਐਨਵੀਐਸਟੀ 2021 ਦੇਸ਼ ਭਰ ਦੇ 644 ਜ਼ਿਲ੍ਹਿਆਂ ਦੇ 11,152 ਕੇਂਦਰਾਂ ਵਿੱਚ ਲਗਭਗ 14 ਲੱਖ ਵਿਦਿਆਰਥੀਆਂ ਲਈ ਕਰਵਾਏ ਗਏ ਸਨ। ਨਵੋਦਿਆ ਸਕੂਲਾਂ ਵਿੱਚ ਛੇਵੀਂ ਜਮਾਤ ਵਿੱਚ ਦਾਖਲੇ ਲਈ 47,320 ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।


ਜੇਐਨਵੀ ਕਲਾਸ 6 ਦੇ ਨਤੀਜੇ 2021 ਦੀ ਜਾਂਚ ਕਿਵੇਂ ਕਰੀਏ

ਵਿਦਿਆਰਥੀ ਹੇਠਾਂ ਦੱਸੇ ਗਏ ਸਧਾਰਨ ਕਦਮਾਂ ਦੀ ਪਾਲਣਾ ਕਰਦਿਆਂ ਐਨਵੀਐਸ ਨਤੀਜਾ 2021 ਕਲਾਸ 6 ਦੀ ਜਾਂਚ ਕਰ ਸਕਦੇ ਹਨ:


ਅਧਿਕਾਰਤ ਵੈਬਸਾਈਟ: cbseitms.in ਜਾਂ navodaya.gov.in 'ਤੇ ਜਾਓ 

ਜਾਂ ਫਿਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ


 ਜੇਐਨਵੀਐਸਟੀ ਕਲਾਸ 6 ਦਾ ਨਤੀਜਾ 2021 ਵੇਖੋ 'ਲਿੰਕ' ਤੇ ਕਲਿਕ ਕਰੋ

ਰਜਿਸਟਰੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰੋ

'ਸਬਮਿਟ' ਬਟਨ 'ਤੇ ਕਲਿਕ ਕਰੋ

ਜੇਐਨਵੀ ਕਲਾਸ 6 ਦਾ ਨਤੀਜਾ 2021 ਸਕ੍ਰੀਨ ਤੇ ਪ੍ਰਦਰਸ਼ਤ ਕੀਤਾ ਜਾਵੇਗਾ।

ਭਵਿੱਖ ਦੀ ਵਰਤੋਂ ਲਈ ਇਸਦਾ ਪ੍ਰਿੰਟਆਉਟ ਲਓRECENT UPDATES

Today's Highlight