Monday, 27 September 2021

ਮੁੱਖ ਮੰਤਰੀ ਦੀ ਪ੍ਰਸ਼ਾਸਕੀ ਸਕੱਤਰਾਂ ਨਾਲ ਮੀਟਿੰਗ, ਮੁੱਖ ਮੰਤਰੀ ਨੇ ਜਾਰੀ ਕੀਤੇ ਇਹ ਹੁਕਮ, ਪੜ੍ਹੋ
ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਸਮੂਹ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਨੂੰ ਆਪੋ-ਆਪਣੇ ਵਿਭਾਗਾਂ ਦਾ ਵਿਸਥਾਰਿਤ 100 ਦਿਨ ਦਾ ਖਾਕਾ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਸੂਬੇ ਦੇ ਕੰਮਕਾਜ ਵਿੱਚ ਵਧੇਰੇ ਪਾਰਦਰਸ਼ਿਤਾ ਅਤੇ ਕਾਰਜਕੁਸ਼ਲਤਾ ਲਿਆਂਦੀ ਜਾ ਸਕੇ। ਉਨਾਂ ਇਹ ਤਜਵੀਜ਼ਾਂ ਇੱਕ ਹਫਤੇ ਦੇ ਅੰਦਰ ਮੁੱਖ ਸਕੱਤਰ ਨੂੰ ਪੇਸ਼ ਕਰਨ ਲਈ ਕਿਹਾ ਹੈ।

ਸਮੂਹ ਵਿਭਾਗਾਂ ਦੇ ਪ੍ਰਬੰਧਕੀ ਸਕੱਤਰਾਂ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸ. ਚੰਨੀ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਕਿਫਾਇਤੀ ਸਿਹਤ ਸਹੂਲਤਾਂ ਅਤੇ ਖਾਸ ਤੌਰ ’ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕੀਤੀ ਜਾ ਸਕੇ।

ਮੁੱਖ ਮੰਤਰੀ ਨੇ ਸਕੱਤਰਾਂ ਨੂੰ ਆਪਣਾ ਫਰਜ਼ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਇੱਕ ਸਾਫ-ਸੁਥਰਾ, ਪਾਰਦਰਸ਼ੀ ਅਤੇ ਭਿ੍ਰਸ਼ਟਾਚਾਰ ਤੋਂ ਮੁਕਤ ਪ੍ਰਸ਼ਾਸਨ ਮਿਲ ਸਕੇ ਜੋਕਿ ਉਨਾਂ ਦੀ ਸਰਕਾਰ ਦੀ ਖਾਸੀਅਤ ਹੈ।

ਸ. ਚੰਨੀ ਨੇ ਅੱਗੇ ਕਿਹਾ, ‘‘ ਮੈਂ ਨਰਮ ਸੁਭਾਅ ਦਾ ਜ਼ਰੂਰ ਹਾਂ ਪਰ ਇਸਦਾ ਇਹ ਅਰਥ ਨਾ ਕੱਢਿਆ ਜਾਵੇ ਕਿ ਮੈਂ ਕਿਸੇ ਵੀ ਅਣਗਹਿਲੀ ਨੂੰ ਅੱਖੋ ਪਰੋਖੇ ਕਰ ਦਿਆਂਗਾ। ਮੈਂ ਉਨਾਂ ਖਿਲਾਫ ਕਾਰਵਾਈ ਕਰਾਂਗਾ ਜੋ ਆਮ ਲੋਕਾਂ ਦੇ ਹਿੱਤਾਂ ਨੂੰ ਨਹੀਂ ਪੂਰਨਗੇ।’’

ਭਿ੍ਰਸ਼ਟਾਚਾਰ ਨੂੰ ਬਰਦਾਸ਼ਤ ਨਾ ਕਰਨ ਦਾ ਅਹਿਦ ਕਰਦੇ ਹੋਏ ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਇਸ ਅਲਾਮਤ ਦਾ ਖਾਤਮਾ ਹਰ ਕੀਮਤ ’ਤੇ ਕੀਤਾ ਜਾਣਾ ਜ਼ਰੂਰੀ ਹੈ ਅਤੇ ਆਮ ਆਦਮੀ ਦੇ ਕੰਮ ਤਰਜੀਹੀ ਆਧਾਰ ’ਤੇ ਹੋਣੇ ਚਾਹੀਦੇ ਹਨ। ਉਨਾਂ ਇਹ ਵੀ ਕਿਹਾ ਕਿ ਬਿਨਾਂ ਕਿਸੇ ਵੀ ਧਰਮ, ਜਾਤ ਜਾਂ ਭਾਈਚਾਰੇ ਦੇ ਵਖਰੇਵੇਂ ਤੋਂ ਹਰੇਕ ਨਾਗਰਿਕ ਨਾਲ ਇਨਸਾਫ ਹੋਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਅਗਾਂਹ ਕਿਹਾ ਕਿ ਭਿ੍ਰਸ਼ਟਾਚਾਰ ਨੂੰ ਸਖਤੀ ਨਾਲ ਨਜਿੱਠਿਆ ਜਾਵੇਗਾ ਅਤੇ ਜੇਕਰ ਕੋਈ ਵੀ ਵਿਅਕਤੀ ਉਨਾਂ ਦਾ ਨਾਂ ਲੈ ਕੇ ਤੁਹਾਡੇ ਤੱਕ ਪਹੁੰਚ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਉਨਾਂ ਨੂੰ ਦਿੱਤੀ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਮੰਤਰੀਆਂ, ਵਿਧਾਇਕਾਂ ਅਤੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ ਪਰ ਇਸਦੇ ਨਾਲ ਹੀ ਇਹ ਵੀ ਨਿਰਦੇਸ਼ ਦਿੱਤੇ ਕਿ ਫੈਸਲੇ ਲੈਂਦੇ ਸਮੇਂ ਕਾਨੂੰਨ ਅਨੁਸਾਰ ਹੀ ਕੰਮ ਲਿਆ ਜਾਵੇ। ਸ. ਚੰਨੀ ਨੇ ਪ੍ਰਬੰਧਕੀ ਸਕੱਤਰਾਂ ਨੂੰ ਚਾਲੂ ਪ੍ਰਾਜੈਕਟ ਸਮੇਂ ਸਿਰ ਪੂਰੇ ਕਰਨਾ ਯਕੀਨੀ ਬਣਾਉਣ ਲਈ ਵੀ ਕਿਹਾ ਤਾਂ ਜੋ ਸਰਕਾਰ ਦੀਆਂ ਹਰੇਕ ਵਰਗ ਦੀ ਭਲਾਈ ਲਈ ਕੀਤੀਆਂ ਗਈਆਂ ਕਾਰਵਾਈਆਂ ਦਾ ਲਾਭ ਹਰੇਕ ਵਿਅਕਤੀ ਤੱਕ ਪੁੱਜ ਸਕੇ।

ਸ. ਚੰਨੀ ਨੇ ਪ੍ਰਬੰਧਕੀ ਸਕੱਤਰਾਂ ਨੂੰ ਮੁਲਾਜ਼ਮ ਪੱਖੀ ਪਹੁੰਚ ਅਪਣਾਉਣ ਲਈ ਵੀ ਕਿਹਾ ਤਾਂ ਜੋ ਉਨਾਂ ਦੇ ਮਸਲੇ ਆਰਾਮ ਨਾਲ ਨਿਪਟਾਏ ਜਾ ਸਕਣ ਅਤੇ ਉਨਾਂ ਨੂੰ ਸੰਘਰਸ਼ ਦਾ ਰਾਹ ਨਾ ਫੜਨਾ ਪਵੇ।

ਮੁੱਖ ਮੰਤਰੀ ਨੂੰ ਇੱਕ ਚੰਗੇ ਪ੍ਰਸ਼ਾਸਨ ਅਤੇ ਉਨਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦਾ ਭਰੋਸਾ ਦਿਵਾਉਂਦੇ ਹੋਏ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਕਿਹਾ ਕਿ ਕਿਉਂਕਿ ਮੁੱਖ ਮੰਤਰੀ ਵੱਲੋਂ ਸਾਫ ਤੌਰ ’ਤੇ ਸੰਦੇਸ਼ ਦੇ ਦਿੱਤਾ ਗਿਆ ਹੈ ਇਸ ਲਈ ਉਨਾਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਚਲਦੇ ਹੋਏ ਇੱਕ ਸਾਫ ਅਤੇ ਪਾਰਦਰਸ਼ੀ ਖਾਕਾ ਤਿਆਰ ਕਰਕੇ ਨਿਰਧਾਰਿਤ ਟੀਚੇ ਹਾਸਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।BIG BREAKING: ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ.ਆਈ.ਪੀਜ਼ ਦੀ ਸੁਰੱਖਿਆ ’ਚ ਕਟੌਤੀ

 ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ.ਆਈ.ਪੀਜ਼ ਦੀ ਸੁਰੱਖਿਆ ’ਚ ਕਟੌਤੀ


ਸਾਰੇ ਸਰਕਾਰੀ ਦਫ਼ਤਰਾਂ ਵਿਚ ਸੁਖਾਲੀ ਪਹੁੰਚ ਬਣਾਉਣ ਲਈ ਸਰਪੰਚਾਂ ਅਤੇ ਕੌਂਸਲਰਾਂ ਨੂੰ ਐਂਟਰੀ ਕਾਰਡ ਮਿਲਣਗੇ


ਵਿਕਾਸ ਪ੍ਰਾਜੈਕਟਾਂ ਦੇ ਅਮਲ ਵਿਚ ਤੇਜੀ ਲਿਆਉਣ ਲਈ ਕਾਰਜ ਯੋਜਨਾ ਤਿਆਰ ਕਰਨ ਲਈ ਕਿਹਾਚੰਡੀਗੜ੍ਹ, 27 ਸਤੰਬਰ


ਵੀ.ਆਈ.ਪੀ. ਕਲਚਰ ਨੂੰ ਰੋਕਣ ਦੀ ਲੋੜ ਉਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਮੰਤਰੀਆਂ ਨੂੰ ਆਪਣੇ ਨਾਲ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਘੱਟ ਤੋਂ ਘੱਟ ਰੱਖਣ ਲਈ ਕਿਹਾ, ਜਿਵੇਂ ਕਿ ਉਹ ਆਪਣੀ ਸੁਰੱਖਿਆ ਵਿਚ ਪਹਿਲਾਂ ਹੀ ਕਟੌਤੀ ਕਰ ਚੁੱਕੇ ਹਨ।


ਅੱਜ ਸਵੇਰੇ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਨਵੀਂ ਬਣੀ ਵਜਾਰਤ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਚੰਨੀ ਨੇ ਕਿਹਾ ਕਿ ਇਹ ਕਦਮ ਨਾ ਸਿਰਫ ਵਾਧੂ ਸੁਰੱਖਿਆ ਮੁਲਾਜ਼ਮਾਂ ਦੀ ਸੁਯੋਗ ਵਰਤੋਂ ਕਰਨ ਵਿਚ ਸਹਾਈ ਹੋਵੇਗਾ ਸਗੋਂ ਇਸ ਸਬੰਧੀ ਆਮ ਲੋਕਾਂ ਨੂੰ ਵੀ ਦਰਪੇਸ਼ ਬੇਲੋੜੀਆਂ ਦਿੱਕਤਾਂ ਤੋਂ ਨਿਜਾਤ ਮਿਲੇਗੀ।


ਸਰਪੰਚਾਂ, ਕੌਂਸਲਰਾਂ ਆਦਿ ਚੁਣੇ ਹੋਏ ਨੁਮਾਇੰਦਿਆਂ ਦੀ ਪਹੁੰਚ ਸੁਖਾਲੀ ਬਣਾਉਣ ਲਈ ਇਹ ਵੀ ਫੈਸਲਾ ਕੀਤਾ ਗਿਆ ਕਿ ਸਬੰਧਤ ਡਿਪਟੀ ਕਮਿਸ਼ਨਰ/ਐਸ.ਡੀ.ਐਮ. ਦੇ ਦਫਤਰ ਤੋਂ ਐਂਟਰੀ ਕਾਰਡ ਜਾਰੀ ਕੀਤੇ ਜਾਣਗੇ ਅਤੇ ਅਜਿਹਾ ਕਾਰਡਧਾਰਕਾਂ ਨੂੰ ਚੰਡੀਗੜ੍ਹ ਵਿਚ ਸਥਿਤ ਦੋਵੇਂ ਸਿਵਲ ਸਕੱਤਰੇਤ ਸਮੇਤ ਸੂਬੇ ਦੇ ਸਰਕਾਰੀ ਦਫ਼ਤਰਾਂ ਵਿਚ ਨਿਰਵਿਘਨ ਪ੍ਰਵੇਸ਼ ਕਰਨ ਦੀ ਇਜਾਜ਼ਤ ਹੋਵੇਗੀ।


ਵਿਆਪਕ ਰੂਪ-ਰੇਖਾ ਉਲੀਕਣ ਕਰਨ ਦੀ ਲੋੜ ਉਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਸਾਰੇ ਪ੍ਰਬੰਧਕੀ ਸਕੱਤਰਾਂ/ਵਿਭਾਗਾਂ ਦੇ ਮੁਖੀਆਂ ਨੂੰ ਕਾਰਜ ਯੋਜਨਾ ਤਿਆਰ ਕਰਨ ਲਈ ਆਖਿਆ ਤਾਂ ਕਿ ਵਿਕਾਸ ਪ੍ਰਾਜੈਕਟਾਂ ਅਤੇ ਲੋਕ ਭਲਾਈ ਸਕੀਮਾਂ ਨੂੰ ਸਮਾਂਬੱਧ ਢੰਗ ਨਾਲ ਲਾਗੂ ਕੀਤਾ ਜਾ ਸਕੇ।


ਲੋਕਾਂ ਨੂੰ ਸਾਫ-ਸੁਥਰਾ, ਪਾਰਦਰਸ਼ੀ ਅਤੇ ਕੁਸ਼ਲ ਸ਼ਾਸਨ ਦੇਣ ਲਈ ਸ. ਚੰਨੀ ਨੇ ਮੰਤਰੀਆਂ ਨੂੰ ਆਪਣੀਆਂ ਸਮਰੱਥਾਵਾਂ ਅਤੇ ਯੋਗਤਾਵਾਂ ਮੁਤਾਬਕ ਕੰਮ ਕਰਨ ਲਈ ਕਿਹਾ ਤਾਂ ਕਿ ਆਮ ਜਨਤਾ ਦਰਮਿਆਨ ਭਰੋਸਾ ਪੈਦਾ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਵਾਧੂ ਸਮਾਂ ਕੰਮ ਕਰਨਾ ਹੋਵੇਗਾ ਤਾਂ ਕਿ ਲੋਕਾਂ ਨੂੰ ਚੰਗਾ ਸ਼ਾਸਨ ਦੇਣ ਵਿਚ ਉਨ੍ਹਾਂ ਦੀਆਂ ਉਮੀਦਾਂ ਉਤੇ ਖਰਾ ਉਤਰਿਆ ਜਾ ਸਕੇ। ਉਨ੍ਹਾਂ ਨੇ ਸਾਰੇ ਮੰਤਰੀਆਂ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਵਚਨਬੱਧਤਾ ਨਾਲ ਡਟ ਕੇ ਕੰਮ ਕਰਨ ਦੀ ਅਪੀਲ ਕੀਤੀ ਤਾਂ ਕਿ ਸਰਕਾਰ ਦੇ ਅਕਸ ਨੂੰ ਹੋਰ ਨਿਖਾਰਨ ਦੇ ਨਾਲ-ਨਾਲ ਲੋਕਾਂ ਖਾਸ ਕਰਕੇ ਹੇਠਲੇ ਪੱਧਰ ਤੱਕ ਆਮ ਲੋਕਾਂ ਦੀ ਖਾਹਿਸ਼ਾਂ ਦੀ ਪੂਰਤੀ ਕੀਤੀ ਜਾ ਸਕੇ।


ਮੁੱਖ ਮੰਤਰੀ ਨੇ ਸੂਬੇ ਵਿਚ ਲੋਕ ਪੱਖੀ ਉਪਰਾਲਿਆਂ ਅਤੇ ਸਰਬਪੱਖੀ ਵਿਕਾਸ ਕਾਰਜਾਂ ਨੂੰ ਲਾਗੂ ਕਰਨ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਦੀ ਵੀ ਭਰਵੀਂ ਸ਼ਲਾਘਾ ਕੀਤੀ।

BREAKING NEWS : ਅਮਰਪ੍ਰੀਤ ਸਿੰਘ ਦਿਓਲ ਹੋਣਗੇ ਐਡਵੋਕੇਟ ਜਨਰਲ, ਅਧਿਸੂਚਨਾ ਜਾਰੀ

 

ਮੁੱਖ ਮੰਤਰੀ ਨੇ ਆਪਣੀ ਸਿਕਿਊਰਟੀ ਘੱਟ ਕਰਨ ਦੇ ਦਿੱਤੇ ਆਦੇਸ਼

 

ਪੰਜਾਬ ਸਰਕਾਰ ਵੱਲੋਂ ਸਿਵਲ ਸਕੱਤਰੇਤ ਵਿਖੇ ਕੈਬਨਿਟ ਮੰਤਰੀਆਂ ਅਤੇ ਨਿੱਜੀ ਅਮਲੇ ਨੂੰ ਕੀਤੀ ਕਮਰਿਆਂ ਦੀ ਅਲਾਟਮੈਂਟ

 

ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਨੌਣ ਵਿੱਚ ਪੂਰਨ ਬੰਦ ਜੀ ਟੀ ਰੋਡ ਜਾਮ

 *ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਨੌਣ ਵਿੱਚ ਪੂਰਨ ਬੰਦ ਜੀ ਟੀ ਰੋਡ ਜਾਮ*


*ਕਾਲ਼ੇ ਖੇਤੀ ਕਾਨੂੰਨਾਂ ਦੀ ਤਰਜ਼ ਤੇ ਲਾਗੂ ਕੀਤੀ ਰਾਸ਼ਟਰੀ ਸਿੱਖਿਆ ਨੀਤੀ ਰੱਦ ਕੀਤੀ ਜਾਵੇ - ਦੌੜਕਾ*  
 ਕਨੌਣ 27 ਸਤੰਬਰ ( ) ਪਿੰਡ ਕਨੌਣ ਵਿਖੇ ਮਾਸਟਰ ਰਾਮਪਾਲ, ਮਾਸਟਰ ਰੇਸ਼ਮ ਲਾਲ, ਚੌਧਰੀ ਹਰਬੰਸ ਲਾਲ, ਸ਼੍ਰੀ ਭਗਵਾਨ ਦਾਸ, ਬਲਦੇਵ ਰਾਜ, ਕਾਲਾ ਵਿਰਕ, ਸ. ਅਜੀਤ ਸਿੰਘ, ਸਰਪੰਚ ਅੰਗਰੇਜ ਸਿੰਘ ਦੀ ਅਗਵਾਈ ਵਿੱਚ ਲਗਾਏ ਗਏ ਜਾਮ ਵਿੱਚ ਸੈਦਪੁਰ, ਕਨੌਣ, ਬਹਿਲੂਰ ਕਲਾਂ, ਸੇਖਾ ਮਜਾਰਾ, ਗੜ੍ਹੀ ਹੁਸੈਨਪੁਰ, ਨੰਗਲਾਂ, ਫੂਲ ਮਕੌੜੀ ਆਦਿ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਜਾਮ ਮੌਕੇ ਲਗਾਏ ਵੱਡੇ ਧਰਨੇ ਨੂੰ ਕਾਮਰੇਡ ਸੋਹਣ ਸਿੰਘ ਸਲੇਮਪੁਰੀ, ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਸਾਬਕਾ ਬੀ ਪੀ ਈ ਓ, ਸੁਰਿੰਦਰ ਭੱਟੀ, ਜਰਨੈਲ ਸਿੰਘ ਜਾਫ਼ਰਪੁਰੀ, ਡਾ. ਲਖਵਿੰਦਰ ਰਾਜੂ ਗੜ੍ਹੀ ਆਦਿ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਾਮਰਾਜੀ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀਆਂ ਖ਼ਿਲਾਫ਼ ਜਦੋਜਹਿਦ ਜਾਰੀ ਰੱਖਣ ਦਾ ਸੱਦਾ ਦਿੱਤਾ। ਇਨ੍ਹਾਂ ਨੀਤੀਆਂ ਨੇ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਵਿੱਚ ਲਗਾਤਾਰ ਵਾਧਾ ਕਰਦਿਆਂ ਆਮ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਮਜ਼ਦੂਰ ਪੱਖੀ 44 ਲੇਬਰ ਕਾਨੂੰਨਾਂ ਨੂੰ ਮਜ਼ਦੂਰ ਵਿਰੋਧੀ ਚਾਰ ਕੋਡਾਂ ਵਿਚ ਬਦਲ ਕੇ ਮਜ਼ਦੂਰਾਂ ਦੀ ਦਿਹਾੜੀ ਬਾਰਾਂ ਘੰਟੇ ਕਰਨ ਦਾ ਕਾਨੂੰਨ ਪਾਸ ਕੀਤਾ ਹੋਇਆ ਹੈ। ਜਿਸ ਨੂੰ ਇਤਿਹਾਸਕ ਕਿਸਾਨੀ ਅੰਦੋਲਨ ਦੇ ਚਲਦਿਆਂ ਲਾਗੂ ਨਹੀਂ ਕੀਤਾ ਜਾ ਸਕਿਆ। ਆਗੂਆਂ ਨੇ ਕਾਲ਼ੇ ਖੇਤੀ ਕਾਨੂੰਨਾਂ ਦੀ ਤਰਜ਼ ਤੇ ਲਾਗੂ ਕੀਤੀ ਰਾਸ਼ਟਰੀ ਸਿੱਖਿਆ ਨੀਤੀ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਦੀਆਂ ਸਹੂਲਤਾਂ ਸਿਹਤ, ਸਿੱਖਿਆ, ਬਿਜਲੀ, ਪਾਣੀ, ਸੜਕਾਂ, ਟਰਾਂਸਪੋਰਟ, ਟੈਲੀਕੋਮ ਆਦਿ ਦਾ ਨਿੱਜੀਕਰਨ ਕਰਕੇ ਕਾਰਪੋਰੇਟਾਂ ਹਵਾਲੇ ਕੀਤਾ ਜਾ ਰਿਹਾ ਹੈ। 


ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇਖੋ ਹੋਰ ਖ਼ਬਰਾਂ ਇਥੇ

        ਪੰਜਾਬ ਤੋਂ ਸ਼ੁਰੂ ਹੋਏ ਕਿਸਾਨੀ ਅੰਦੋਲਨ ਨੇ ਜਿੱਥੇ ਵੱਖ ਵੱਖ ਵਿਚਾਰਾਂ ਵਾਲੀਆਂ ਕਿਸਾਨ ਜਥੇਬੰਦੀਆਂ ਨੂੰ ਇਕਮੁੱਠ ਕੀਤਾ ਹੈ, ਉਥੇ ਮਜ਼ਦੂਰਾਂ, ਅਧਿਆਪਕਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਵਪਾਰੀਆਂ, ਬੁੱਧੀਜੀਵੀਆਂ ਆਦਿ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਲਈ ਲੜਨ ਲਈ ਪਲੇਟਫਾਰਮ ਮੁਹੱਈਆ ਕੀਤਾ ਹੈ। ਐੱਨ ਡੀ ਏ ਦੀ ਸਰਕਾਰ ਦੌਰਾਨ ਆਰ ਐਸ ਐਸ ਅਤੇ ਬੀ ਜੇ ਪੀ ਵੱਲੋਂ ਧਰਮ, ਜਾਤ ਅਤੇ ਇਲਾਕਿਆਂ ਦੇ ਆਧਾਰ ਤੇ ਦੇਸ਼ ਦੇ ਲੋਕਾਂ ਦੀ ਲਗਾਤਾਰ ਤੋੜੀ ਜਾ ਰਹੀ ਫਿਰਕੂ ਏਕਤਾ ਨੂੰ ਇਸ ਕਿਸਾਨੀ ਅੰਦੋਲਨ ਨੇ ਮੁੜ ਬਹਾਲ ਕੀਤਾ ਹੈ। 

       ਇਸ ਸਮੇਂ ਕਰਨੈਲ ਦਰਦੀ, ਕੁਲਦੀਪ ਗੜ੍ਹੀ ਅਤੇ ਨਰੇਸ਼ ਧੀਰ ਹੁਸੈਨਪੁਰੀ ਨੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਜੁਝਾਰੂ ਗੀਤ ਪੇਸ਼ ਕੀਤੇ। ਇਸ ਰੈਲੀ ਨੂੰ ਸ੍ਰੀ ਚਰੰਜੀ ਲਾਲ ਫੂਲ ਮਕੋੜੀ, ਸ.ਅਜੀਤ ਸਿੰਘ, ਮਾਸਟਰ ਗੁਰਮੀਤ ਰਾਮ, ਅਮਨਦੀਪ ਸਿੰਘ ਹੁਸੈਨ ਪੁਰ, ਮਾ. ਮਨਜਿੰਦਰਜੀਤ ਸਿੰਘ, ਸਤਨਾਮ ਸਿੰਘ ਜਲਵਾਹਾ ਅਤੇ ਬਖਸ਼ੀਸ਼ ਸਿੰਘ ਸੈੰਭੀ ਆਦਿ ਨੇ ਸੰਬੋਧਨ ਕੀਤਾ। ਇਸ ਸਮੇਂ ਸ਼ਿਵ ਕੁਮਾਰ, ਬਲਬੀਰ ਚੰਦ, ਸੁਖਵੰਤ ਸਿੰਘ, ਸੁਰਿੰਦਰ ਪਾਲ, ਨੇਸ਼ ਲਾਲ, ਗੁਰਮੁਖ ਸਿੰਘ, ਕੇਹਰ ਸਿੰਘ ਬਹਿਲੂਰ ਕਲਾਂ ਆਦਿ ਹਾਜ਼ਰ ਸਨ।

    ਅੰਤ ਵਿਚ ਨਰਿੰਦਰ ਮੋਦੀ, ਅਮਿਤ ਸ਼ਾਹ, ਨਰਿੰਦਰ ਤੋਮਰ, ਅਡਾਨੀ ਅਤੇ ਅੰਬਾਨੀ ਦੇ ਪੁਤਲੇ ਫੂਕੇ ਗਏ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਪਰਾਂਲੀ ਦੀ ਸਾਂਭ ਸੰਭਾਲ ਲਈ ਆਈ ਖੇਤ ਪੰਜਾਬ ਐਪ ਜਾਰੀ

 ਦਫਤਰ ਵਧੀਕ ਜਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਅਨੰਦਪੁਰ ਸਾਹਿਬ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਪਰਾਂਲੀ ਦੀ ਸਾਂਭ ਸੰਭਾਲ ਲਈ ਆਈ ਖੇਤ ਪੰਜਾਬ ਐਪ ਜਾਰੀ

ਆਈ ਖੇਤ ਪੰਜਾਬ ਐਪ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਹੋਰ ਆਮਦਨ ਦੇ ਸ੍ਰੋਤ ਪੈਦਾ ਕਰਨ ਦੇ ਯੋਗ ਬਣਾਇਆ ਜਾ ਸਕਦਾ ਹੈ- ਡਾ.ਅਵਤਾਰ ਸਿੰਘ
ਸ੍ਰੀ ਅਨੰਦਪੁਰ ਸਾਹਿਬ 27 ਸਤੰਬਰ ()

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋ ਕਿਸਾਨਾਂ ਦੀ ਖੇਤੀ ਮਸ਼ੀਨਰੀ ਦੀ ਜਰੂਰਤ ਪੂਰੀ ਕਰਨ ਲਈ ਆਈ ਖੇਤ ਪੰਜਾਬ ਐਪ ਜਾਰੀ ਕੀਤੀ ਗਈ ਹੈ। ਇਸ ਐਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫਸਰ ਡਾ.ਅਵਤਾਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋ ਇਹ ਐਪ ਪਲੇਅ ਸਟੋਰ ਤੇ ਆਈ ਖੇਤ ਪੰਜਾਬ ਦੇ ਨਾਮ ਤੇ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੋ ਕਿਸਾਨ ਸੁਪਰਸੀਡਰ, ਹੈਪੀ ਸੀਡਰ, ਮਲਚਰ, ਆਰ.ਐਮ.ਬੀ ਪਲਾਓ, ਪੈਂਡੀ ਸਟਰਾਅ ਚੋਰਪ ਸਰੈਡਰ, ਬੇਲਰ ਅਤੇ ਰੋਕਰ ਜਿਹੀਆਂ ਨਵੀ ਤਕਨੀਕ ਮਸ਼ੀਨਾ ਦੀ ਖਰੀਦ ਨਹੀ ਕਰ ਸਕਦੇ, ਉਹ ਇਸ ਐਪ ਦੀ ਸਹਾਇਤਾ ਨਾਲ ਆਪਣੇ ਨਜਦੀਕ ਪੈਂਦੇ ਨਿੱਜੀ ਕਿਸਾਨ, ਕਿਸਾਨ ਗਰੁੱਪ, ਸਹਿਕਾਰੀ ਸਭਾਵਾਂ ਕੋਲ ਕਿਹੜੀ ਮਸ਼ੀਨਰੀ ਉਪਲੱਬਧ ਹੈ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਕਿਰਾਏ ਤੇ ਚਲਾਉਣ ਲਈ ਉਨ੍ਹਾ ਨਾਲ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਕਿਸਾਨ ਕੋਲ ਜੇਕਰ ਕੋਈ ਆਪਣੀ ਮਸ਼ੀਨਰੀ ਹੈ ਤਾਂ ਉਹ ਇਸ ਐਪ ਤੇ ਰਜਿਸਟਰਡ ਕਰਕੇ ਮਸ਼ੀਨ ਕਿਰਾਏ ਤੇ ਦੇ ਸਕਦਾ ਹੈ। ਇਸ ਤਰਾਂ ਕਰਕੇ ਕਿਸਾਨ ਆਪਣੀ ਆਮਦਨ ਦਾ ਇੱਕ ਹੋਰ ਨਵਾ ਤਰੀਕਾ ਵਰਤ ਕੇ ਵਧੀਆ ਮੁਨਾਫਾ ਪਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ ਵਿਭਾਗ ਵਲੋਂ ਜਾਰੀ ਕੀਤੀ ਗਈ ਇਸ ਐਪ ਦੀ ਵਰਤੋ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਕਿਸਾਨ ਇਸ ਦਾ ਲਾਭ ਲੈਣ, ਇਸ ਦੀ ਵਰਤੋ ਨਾਲ ਪੰਜਾਬ ਦੇ ਕਿਸਾਨ ਨੂੰ ਹੋਰ ਆਮਦਨ ਦੇ ਸ੍ਰੋਤ ਪੈਦਾ ਕਰਨ ਦੇ ਯੋਗ ਬਣਾਇਆ ਜਾ ਸਕਦਾ ਹੈ, ਜਿਸ ਦਾ ਲਾਭ ਲੋੜਵੰਦ ਕਿਸਾਨਾਂ ਨੂੰ ਵੀ ਹੋਵੇਗਾ।

  ਡਾ.ਅਵਤਾਰ ਸਿੰਘ ਨੇ ਹੋਰ ਦੱਸਿਆ ਕਿ 0 ਬਰਨਿੰਗ ਦਾ ਟੀਚਾ ਪੂਰਾ ਕਰਨ ਲਈ ਹਰ ਕਿਸਾਨ ਤੱਕ ਆਧੁਨਿਕ ਮਸ਼ੀਨਰੀ ਦੀ ਪਹੁੰਚ ਬੇਹੱਦ ਜਰੂਰੀ ਹੈ। ਫਸਲਾਂ ਦੀ ਰਹਿੰਦ ਖੂੰਹਦ ਨੂੰ ਆਧੁਨਿਕ ਮਸ਼ੀਨਰੀ ਦੀ ਮੱਦਦ ਨਾਲ ਹੀ ਨਿਪਟਾਇਆ ਜਾ ਵਰਤਿਆ ਜਾ ਸਕਦਾ ਹੈ।ਵਿਭਾਗ ਕਿਸਾਨਾਂ ਨੂੰ ਮਸ਼ੀਨਰੀ ਉਪਲੱਬਧ ਕਰਵਾਉਣ ਲਈ ਹਰ ਸੰਭਵ ਉਪਰਾਲਾ ਕਰ ਰਿਹਾ ਹੈ।ਕਿਸਾਨ ਗਰੁੱਪ ਸਰਕਾਰ ਤੋ ਸਬਸਿਡੀ ਲੈ ਕੇ ਮਸ਼ੀਨਰੀ ਨਾਲ ਵੱਡੀਆ ਪੁਲਾਗਾ ਪੁੱਟ ਰਹੇ ਹਨ।ਕਿਸਾਨਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਯੋਜਨਾਵਾ ਉਲੀਕਿਆ ਜਾ ਰਹੀਆਂ ਹਨ ਅਤੇ ਲੋੜਵੰਦ ਕਿਸਾਨਾਂ ਤੱਕ ਉਨ੍ਹਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ।

ਟੀ.ਬੀ ਦੀ ਬਿਮਾਰੀ ਸਬੰਧੀ ਆਸ਼ਾ ਵਰਕਰਾ ਵੱਲੋਂ ਘਰ-ਘਰ ਜਾ ਕੇ ਕੀਤਾ ਜਾ ਰਿਹਾ ਸਰਵੇ-ਡਾ.ਵਿਧਾਨ ਚੰਦਰ

 


ਟੀ.ਬੀ ਦੀ ਬਿਮਾਰੀ ਸਬੰਧੀ ਆਸ਼ਾ ਵਰਕਰਾ ਵੱਲੋਂ ਘਰ-ਘਰ ਜਾ ਕੇ ਕੀਤਾ ਜਾ ਰਿਹਾ ਸਰਵੇ-ਡਾ.ਵਿਧਾਨ ਚੰਦਰ

ਨੂਰਪੁਰ ਬੇਦੀ 27 ਸਤੰਬਰ ()

ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ.ਕਮਲ ਜਿਲ੍ਹਾ ਤਪਦਿਕ ਅਫਸਰ ਰੂਪਨਗਰ ਅਤੇ ਡਾ.ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਨੂਰਪੁਰ ਬੇਦੀ ਦੀ ਅਗਵਾਈ ਹੇਠ ਬਲਾਕ ਨੂਰਪੁਰ ਬੇਦੀ ਵਿਖੇ ਟੀ.ਬੀ ਦੀ ਬਿਮਾਰੀ ਸਬੰਧੀ ਆਸ਼ਾ ਵਰਕਰਾ ਵਲੋ ਘਰ ਘਰ ਸਰਵੇ ਕੀਤੇ ਜਾ ਰਹੇ ਹਨ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਵਿਧਾਨ ਚੰਦਰ ਸੀ.ਐਚ.ਸੀ ਨੂਰਪੁਰ ਬੇਦੀ ਨੇ ਕਿਹਾ ਕਿ ਇਸ ਸਰਵੇ ਰਾਂਹੀ ਟੀ.ਬੀ ਦੇ ਵੱਖ ਵੱਖ ਪਿੰਡਾਂ ਵਿੱਚ ਸ਼ੱਕੀ ਮਰੀਜਾਂ ਦੇ ਬੱਲਗਮ ਦੀ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਟੀ.ਬੀ ਦੀ ਬਿਮਾਰੀ ਦੀ ਪਛਾਣ ਕਰਨ ਤੋਂ ਬਾਅਦ ਮਰੀਜ਼ ਦਾ ਸਹੀ ਸਮੇਂ ਤੇ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਟੀ.ਬੀ ਦੇ ਮਰੀਜ ਦੀ ਪਛਾਣ ਤੋਂ ਬਾਅਦ ਉਸ ਦੀ ਰਜਿਸਟ੍ਰੇਸ਼ਨ ਕਰਕੇ ਉਸ ਦਾ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ।

ਇਸ ਮੌਕੇ ਤੇ ਉਨ੍ਹਾਂ ਵੱਲੋਂ ਟੀ.ਬੀ ਸਰਵੇ ਦੀ ਸਮੀਖਿਆ ਕੀਤੀ ਗਈ ਅਤੇ ਪ੍ਰਾਈਵੇਟ ਡਾਕਟਰਾਂ ਅਤੇ ਭੱਠੇ ਦੇ ਮਾਲਕਾਂ ਨੂੰ ਮਿਲ ਕੇ ਟੀ.ਬੀ ਦੀ ਬਿਮਾਰੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਤੇ ਸ਼ੱਕੀ ਮਰੀਜਾਂ ਨੂੰ ਟੀ.ਬੀ ਸੈਂਟਰ ਸਿੰਘਪੁਰ ਸੀ.ਐਚ.ਸੀ ਵਿਖੇ ਭੇਜਣ ਲਈ ਵੀ ਕਿਹਾ ਗਿਆ ਤਾਂ ਜੋ ਟੀ.ਬੀ ਮਰੀਜ਼ ਦੀ ਪੁਸ਼ਟੀ ਹੋਣ ਉਪਰੰਤ ਮਰੀਜ ਦਾ ਇਲਾਜ਼ ਸਮੇਂ ਸਿਰ ਸ਼ੁਰੂ ਕੀਤਾ ਜਾ ਸਕੇ।

ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਸਿਖਿਆ ਸਕੱਤਰ ਸਮੇਤ ਪ੍ਰਸ਼ਾਸਕੀ ਸਕੱਤਰਾਂ ਨਾਲ ਮੀਟਿੰਗ ਸ਼ੁਰੂ

 

ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਸਿਖਿਆ ਸਕੱਤਰ ਸਮੇਤ ਪ੍ਰਸ਼ਾਸਕੀ ਸਕੱਤਰਾਂ ਨਾਲ ਮੀਟਿੰਗ ਸ਼ੁਰੂ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਮੂਹ ਪ੍ਰਸ਼ਾਸਕੀ ਸਕੱਤਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਇਸ ਮੀਟਿੰਗ ਵਿਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਮੌਜੂਦ ਹਨ ।ਪਿਛਲੇ ਦਿਨੀਂ ਸ਼ੋਸ਼ਲ ਮੀਡੀਆ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਤਬਾਦਲੇ ਦੀ ਖਬਰ ਬੜੇ ਜ਼ੋਰ  ਨਾਲ ਸ਼ੋਸ਼ਲ ਮੀਡੀਆ ਤੇ ਫੈਲਾਈਆਂ ਗਈਆਂ ਸਨ ਜੋ ਕਿ ਝੂਠੀਆਂ ਸਨ। ਆਪਣੀ ਵੈਬਸਾਈਟ ਰਾਹੀਂ ਇਨ੍ਹਾਂ ਝੂਠੀਆਂ ਖਬਰਾਂ ਦਾ ਖੰਡਨ ਕੀਤਾ ਸੀ।


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਪਹਿਲੀ ਕੈਬਨਿਟ ਮੀਟਿੰਗ ਕੀਤੀ ਗਈ ਉਸ ਤੋਂ ਬਾਅਦ ਪ੍ਰਸ਼ਾਸਕੀ ਸਕੱਤਰਾਂ ਨਾਲ ਮੁੱਖਮੰਤਰੀ  ਮੀਟਿੰਗ  ਕਰ ਰਹੇ ਹਨ ।

ਇਸ ਮੀਟਿੰਗ ਦੀ update ਪੜ੍ਹੋ ਇਥੇ ।

ਝੋਨੇ ਦੀ ਖ਼ਰੀਦ ਸਬੰਧੀ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਖੇ ਸਥਾਪਿਤ

 


ਝੋਨੇ ਦੀ ਖ਼ਰੀਦ ਸਬੰਧੀ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਖੇ ਸਥਾਪਿਤ


ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਾ ਨੰਬਰ 01675 252002 ਹੋਵੇਗਾ


ਮਲੇਰਕੋਟਲਾ 27 ਸਤੰਬਰ              ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ'ਚ ਝੋਨੇ ਦੀ ਖ਼ਰੀਦ 01 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ । ਖ਼ਰੀਦ ਕੇਂਦਰਾਂ 'ਚ ਆਪਣੀ ਫਸਲ ਲਿਆਉਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਜ਼ਿਲ੍ਹਾ ਪੱਧਰ ਅਤੇ ਉਪ ਮੰਡਲ ਮੈਜਿਸਟਰੇਟ ਪੱਧਰ ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ।


             ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਨਿਰਵਿਘਨ ਝੋਨੇ ਦੀ ਖ਼ਰੀਦ ਪ੍ਰਤੀਕ੍ਰਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ 'ਚ 42 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ । ਇਨ੍ਹਾਂ ਵੱਖ ਵੱਖ ਖ਼ਰੀਦ ਕੇਂਦਰ ਤੇ 14 ਸੈਕਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਖੇ ਵਧੀਕ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਨੰਬਰ 01675 252002 ਹੋਵੇਗਾ ।


             ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਬ ਡਵੀਜ਼ਨ ਮਲੇਰਕੋਟਲਾ ਦਾ ਕੰਟਰੋਲ ਰੂਮ ਦਫ਼ਤਰ ਉਪ ਮੰਡਲ ਮੈਜਿਸਟਰੇਟ ਮਲੇਰਕੋਟਲਾ ਵਿਖੇ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਫ਼ੋਨ ਨੰਬਰ 01675 253025 ਹੋਵੇਗਾ । ਸਬ ਡਵੀਜ਼ਨ ਅਹਿਮਦਗੜ੍ਹ ਦਾ ਕੰਟਰੋਲ ਰੂਮ ਦਫ਼ਤਰ ਉਪ ਮੰਡਲ ਮੈਜਿਸਟਰੇਟ,ਅਹਿਮਦਗੜ੍ਹ ਵਿਖੇ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਟੈਲੀਫ਼ੋਨ ਨੂੰ. 01675 241111ਹੋਵੇਗਾ । ਇਸੇ ਤਰ੍ਹਾਂ ਦਫ਼ਤਰ ਉਪ ਮੰਡਲ ਮੈਜਿਸਟਰੇਟ, ਅਮਰਗੜ੍ਹ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ।

ਚਰਨਜੀਤ ਸਿੰਘ ਚੰਨੀ ਕੈਬਿਨਟ ਦੀ ਪਹਿਲੀ ਮੀਟਿੰਗ ਹੋਈ ਖਤਮ, ਪੜ੍ਹੋ

 
ਚੰਡੀਗੜ੍ਹ, 27 ਸਤੰਬਰ 2021 - ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਵੇਂ ਮੰਤਰੀ ਮੰਡਲ ਦੀ ਪਹਿਲੀ  ਬੈਠਕ ਹੋਈ। ਜਿਸ ਵਿਚ ਕਿਸਾਨਾਂ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਗਈ।

 ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਪਹਿਲੀ ਕੈਬਨਿਟ ਮੀਟਿੰਗ ਦੇ ਸ਼ੁਰੂ ਹੁੰਦਿਆਂ ਹੀ  ਕਿਹਾ ਕਿ ਉਹ "ਮੀਟਿੰਗ ਵਿੱਚ ਸਾਰੇ ਨਵੇਂ ਕੈਬਨਿਟ ਸਹਿਯੋਗੀਆਂ ਅਤੇ ਅਧਿਕਾਰੀਆਂ ਦਾ ਸਵਾਗਤ ਕਰਦਾ ਹੈ. ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਅਤੇ ਹਰ ਪੰਜਾਬੀ ਲਈ ਖੁਸ਼ਹਾਲੀ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਲਈ ਇੱਕ ਰੋਡ ਮੈਪ ਤਿਆਰ ਕਰਨ ਦੀ ਜ਼ਰੂਰਤ ਹੈ."

ਨਵੀਂ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਸਿਰਫ਼ ਕਿਸਾਨੀ ਮੁੱਦਿਆਂ ਬਾਰੇ ਚਰਚਾ ਕੀਤਾ ਗਈ। ਬਾਕੀ ਦੇ ਸਾਰੇ ਏਜੰਡੇ  ਇਕ ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤੇ ਗਏ ਹਨ। ਕੈਬਨਿਟ ਮੀਟਿੰਗ ਸਮਾਪਤ ਹੋਣ ਉਪਰੰਤ  ਸਾਰੇ ਮੰਤਰੀ ਮੁੱਖ ਮੰਤਰੀ ਨਾਲ ਦੁਪਹਿਰ ਦੇ ਖਾਣੇ ਲਈ ਚਲੇ ਗਏ। 
ਪੰਜਾਬ ਵਜ਼ਾਰਤ ਦੀ ਬੈਠਕ : ਪ੍ਰਾਪਤ ਜਾਣਕਾਰੀ ਅਨੁਸਾਰ  ਮਨਪ੍ਰੀਤ ਬਾਦਲ ਹੀ ਰਹਿਣਗੇ ਪੰਜਾਬ ਦੇ ਵਿੱਤ ਮੰਤਰੀ ਬਾਕੀ ਮੰਤਰੀਆਂ ਦੇ ਵਿਭਾਗਾਂ ਸਬੰਧੀ ਅਧਿਕਾਰਕ ਐਲਾਨ ਹੋਣਾ ਬਾਕੀ ਹੈ।

ਹੁਣ ਅਗਲੀ ਕੈਬਨਿਟ ਮੀਟਿੰਗ  1 ਅਕਤੂਬਰ ਨੂੰ  ਹੋਵੇਗੀ।

ਕਿਸਾਨ ਅੰਦੋਲਨ: ਭਾਰਤ ਬੰਦ ਦੇਖੋ ਤਸਵੀਰਾਂ,

 

ਭਾਰਤ ਬੰਦ ਦੇ ਸੱਦੇ ਤੇ ਪੰਜਾਬ ਪੁਲਿਸ ਵੱਲੋਂ ਸਮੂਹ ਪੰਜਾਬੀਆਂ ਲਈ ਜ਼ਰੂਰੀ ਸੂਚਨਾ, ਪੜ੍ਹੋ

 

 27 ਸਤੰਬਰ (ਸੋਮਵਾਰ) ਸਮਾਂ ਸਵੇਰੇ 6 ਤੋਂ ਸ਼ਾਮ 4 ਵਜੇ ਤੱਕ “ਭਾਰਤ ਬੰਦ" ਦੇ ਸੱਦੇ ਕਾਰਨ, ਯਾਤਰਾ ਕਰਨ ਵਾਲੇ ਯਾਤਰੀਆਂ/ਸੈਲਾਨੀਆਂ ਨੂੰ ਸਲਾਹ ਦਿੱਤੀ ਗਈ  ਹੈ, ਕਿ ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਤੋਂ ਗੁਰੇਜ਼ ਕਰੋ। ਤੁਸੀਂ ਟ੍ਰੈਫ਼ਿਕ ਜਾਮ ਵਿੱਚ ਫਸ ਸਕਦੇ ਹੋ। 


ਪੰਜਾਬ ਪੁਲਿਸ ਵੱਲੋਂ "ਭਾਰਤ ਬੰਦ" ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਜਿਲ੍ਹਿਆਂ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਐਮਰਜੈਂਸੀ/ਸਹਾਇਤਾ ਲਈ 112 ਜਾਂ 181 'ਤੇ ਕਾਲ ਕਰੋ।


 


A

 September 27 (Monday) from 6 am to 4 pm due to a call of "Bharat Bandh" Commuters are advised not to travel unless absolutely necessary. You may get stuck in a traffic jam. Punjab Police has made strict security arrangements in all the districts of Punjab in view of the "Bharat Bandh" so that no untoward incident could take place. Call 112 or 181 for emergency/assistance.

ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਪਹਿਲੀ ਕੈਬਨਿਟ ਮੀਟਿੰਗ

 

ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਹੇਠ ਪਹਿਲੀ ਕੈਬਨਿਟ ਮੀਟਿੰਗ ਸ਼ੁਰੂ ਹੋਈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ "ਮੀਟਿੰਗ ਵਿੱਚ ਸਾਰੇ ਨਵੇਂ ਕੈਬਨਿਟ ਸਹਿਯੋਗੀਆਂ ਅਤੇ ਅਧਿਕਾਰੀਆਂ ਦਾ ਸਵਾਗਤ ਕਰਦਾ ਹੈ. ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਅਤੇ ਹਰ ਪੰਜਾਬੀ ਲਈ ਖੁਸ਼ਹਾਲੀ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਲਈ ਇੱਕ ਰੋਡ ਮੈਪ ਤਿਆਰ ਕਰਨ ਦੀ ਜ਼ਰੂਰਤ ਹੈ."


ਪੰਜਾਬ ਵਜ਼ਾਰਤ ਦੀ ਬੈਠਕ :   ਮਨਪ੍ਰੀਤ ਬਾਦਲ ਹੀ ਰਹਿਣਗੇ ਪੰਜਾਬ ਦੇ ਵਿੱਤ ਮੰਤਰੀ ਬਾਕੀ ਮੰਤਰੀਆਂ ਦੇ ਵਿਭਾਗਾਂ ਸਬੰਧੀ ਅਧਿਕਾਰਕ ਐਲਾਨ ਹੋਣਾ ਬਾਕੀ ਹੈ।

3704 MASTER CADRE RECRUITMENT: ਨਵ ਨਿਯੁਕਤ ਮੈਥ ਅਧਿਆਪਕਾਂ ਨੂੰ ਸਟੇਸ਼ਨ ਅਲਾਟ ਦੇਖੋ ਸੂਚੀ

 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ, ਕੇਂਦਰ ਸਰਕਾਰ ਨੂੰ ਕਾਨੂੰਨ ਰੱਦ ਕਰਨ ਦੀ ਅਪੀਲ

 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ, ਕੇਂਦਰ ਸਰਕਾਰ ਨੂੰ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ.


ਆਪਣੇ ਟਵੀਟ 'ਚ ਉਨ੍ਹਾਂ ਨੇ ਕਿਹਾ

#IStandWithFarmers & appeal the Union Govt. to repeal the three anti farmer laws. Our farmers have been struggling for their rights since more than a year & it is high time that their voice is heard. I request the farmers to raise their voice in a peaceful manner.ਕਰਫ਼ਿਊ ਲਾਗੂ ਹੋਣ ਜਾਂ ਰਸਤਾ ਰੋਕੇ ਜਾਣ ਕਾਰਣ ਗੈਰ ਹਾਜ਼ਰ ਕਰਮਚਾਰੀਆਂ ਨੂੰ ਰੈਗੂਲਰ ਮੰਨਿਆ ਜਾਵੇਗਾ

 

ਕਰਫ਼ਿਊ ਲਾਗੂ ਹੋਣ ਜਾਂ ਰਸਤਾ ਰੋਕੇ ਜਾਣ ਕਾਰਣ ਗੈਰ ਹਾਜ਼ਰ  ਕਰਮਚਾਰੀਆਂ ਨੂੰ ਰੈਗੂਲਰ ਭਾਵ ਡਿਊਟੀ ਤੇ ਮੰਨਿਆ
 ਜਾਂਦਾ ਹੈ।


 ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਇਕ ਪੱਤਰ 1991 ਵਿੱਚ ਜਾਰੀ ਕੀਤਾ ਗਿਆ ਹੈ  ਜਿਸ ਵਿੱਚ ਕਰਫ਼ਿਊ ਲਾਗੂ ਹੋਣ ਜਾਂ ਰਸਤਾ ਰੋਕੇ ਜਾਣ ਕਾਰਣ ਗੈਰ ਹਾਜ਼ਰ  ਕਰਮਚਾਰੀਆਂ ਨੂੰ ਰੈਗੂਲਰ ਭਾਵ ਡਿਊਟੀ ਤੇ ਮੰਨਿਆ  ਜਾਣ ਵਾਰੇ ਸਪਸ਼ਟੀਕਰਨ ਦਿਤਾ  ਗਿਆ ਹੈ।


 ਪੱਤਰ ਅਨੁਸਾਰ "ਭਾਰਤ ਸਰਕਾਰ ਵੱਲੋੋਂ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਵਿਰੁੱਧ ਐਂਟੀ-ਰਿਜ਼ਰਵੇਸ਼ਨ, ਐਜੀਟੇਸ਼ਨਾਂ ਸ਼ੁਰੂ ਹੋਈ ਸੀ, ਜਿਸ ਦੌਰਾਨ ਰਸਤਾ ਰੋਕੇ ਜਾਣ ਦੀਆਂ ਅਤੇ ਸਰਕਾਰ ਵੱਲ ' ਕਰਫਿਊ ਲਾਗੂ ਕੀਤੇ ਜਾਣ ਦੀਆਂ ਘੱਟਨਾਵਾਂ ਵਾਪਰੀਆਂ ਸਨ ਜਿਸ ਦੇ ਫਲਸਰੂਪ ਸਰਕਾਰੀ ਅਧਿਕਾਰੀ ਕਰਮਚਾਰੀ ਦਫ਼ਤਰ ਵਿੱਚ ਹਾਜ਼ਰ ਨਹੀਂ ਸੀ ਹੋ ਸਕੇ। ਅਜਿਹੇ ਕੇਸਾਂ ਵਿੱਚ ਕਰਮਚਾਰੀਆਂ ਅਧਿਕਾਰੀਆਂ ਦੇ ਗੈਰ ਹਾਜ਼ਰੀ ਦੇ ਸਮੇਂ ਨੂੰ ਰੈਗੂਲਰ ਕਰਨ ਬਾਰੇ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਕਿ ਜਿਵੇਂ ਸਰਕਾਰ ਦੇ ਪਰ ਨੰ: 6/4/84-ਜੀ.ਈ. / 7071, ਮਿਤੀ 11 ਅਪ੍ਰੈਲ, 1984 ਤੋਂ ਸਪਸ਼ਟ ਹੈ, ਜਿਹੜੇ ਦਿਨਾਂ ਲਈ ਸਰਕਾਰ ਵੱਲ ਨੂੰ ਕਰਫ਼ਿਊ ਲਾਗੂ ਕੀਤਾ ਗਿਆ ਸੀ, ਉਨ੍ਹਾਂ ਦਿਨਾਂ ਨੂੰ ਸਾਰੇ ਮਨੋਰਥਾਂ ਲਈ ਡਿਊਟੀ ਤੇ ਬਿਤਾਇਆ ਸਮਾਂ ਸਮਝਿਆ ਜਾਵੇ"


 ਪੱਤਰ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜਿਥੋਂ ਤਕ ਰਸਤਾ ਰੋਕੇ ਜਾਣ ਅਤੇ ਬੰਦ ਆਦਿ ਕਾਰਣ ਸਰਕਾਰੀ ਅਧਿਕਾਰੀ / ਕਰਮਚਾਰੀ ਦਫ਼ਤਰ ਵਿੱਚ ਹਾਜ਼ਰ ਨਾ ਹੋ ਸਕੇ, ਉਸ ਸਮੇਂ ਨੂੰ ਬਣਦੀ ਛੁੱਟੀ ਦੇ ਕੇ ਰੈਗੂਲਰ ਕਰ ਦਿੱਤਾ ਜਾਵੇ । 


ਕਿਸ ਜ਼ਿਲੇ ਵਿੱਚ ਲੱਗੀ ਧਾਰਾ 144 , ਪੜ੍ਹੋ
ਕਿਸਾਨ ਯੂਨੀਅਨਾ ਵਲੋਂ ਦਿੱਤੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵਲੋਂ 27 ਸਤੰਬਰ ਨੂੰ ਦਫਾ 144 ਲਾਗੂ

 ਜ਼ਿਲ੍ਹਾ ਲੋਕ ਸੰਪਰਕ ਦਫਤਰ, ਰੂਪਨਗਰ

ਕਿਸਾਨ ਯੂਨੀਅਨਾ ਵਲੋਂ ਦਿੱਤੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਵਿਚ ਜ਼ਿਲ੍ਹਾ ਮੈਜਿਸਟਰੇਟ ਵਲੋਂ 27 ਸਤੰਬਰ ਨੂੰ ਦਫਾ 144 ਲਾਗੂ

ਕਿਸੇ ਵੀ ਕਿਸਮ ਦੇ ਹਥਿਆਰ ਲੈ ਕੇ ਚੱਲਣ ਦੀ ਮਨਾਹੀਰੂਪਨਗਰ, 26 ਸਤੰਬਰ: 

ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਯੂਨੀਅਨਾ ਵਲੋਂ 27 ਸਤੰਬਰ, 2021 ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ।ਇਸ ਬੰਦ ਦੌਰਨਾ ਕਿਸਾਨ ਯੂਨੀਅਨਾ ਵਲੋਂ ਸੜਕੀ, ਰੇਲ ਆਵਾਜਾਈ ਤੇ ਚੱਕਾ ਜਾਮ ਕੀਤਾ ਜਾਵੇਗਾ।ਇਸ ਬੰਦ ਦੀ ਹਮਾਇਤ ਮਜ਼ਦੂਰ, ਵਿਦਿਆਰਥੀ, ਸਮਾਜਿਕ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਵਲੋਂ ਵੀ ਕੀਤੀ ਗਈ ਹੈ।

ਉਪਰੋਕਤ ਸਥਿੱਤੀ ਦੇ ਮੱਦੇਨਜ਼ਰ ਜਿਲ੍ਹਾ ਰੂਪਨਗਰ ਵਿੱਚ ਅਮਨ ਦੀ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਕਿਸੇ ਵੀ ਕਿਸਮ ਦੇ ਅਗਨ ਸਾਸ਼ਤਰ, ਅਸਲਾ, ਵਿਸਫੋਟਕ ਜਲਣਸ਼ੀਲ ਵਸਤਾਂ ਅਤੇ ਤੇਜਧਾਰ ਹਥਿਆਰ ਜਿਵੇਂ ਕਿ ਟਾਕੂਏ, ਬਰਛੇ, ਤ੍ਰਿਸ਼ੂਲ ਆਦਿ ਚੁੱਕਣ/ਲੈ ਕੇ ਚੱਲਨ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਫੋਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਜਾਰੀ ਕੀਤੇ ਗਏ ਹਨ।

ਇਹ ਹੁਕਮ ਇੱਕ ਦਿਨ ਜਾਣੀ ਕਿ 27 ਸਤੰਬਰ, 2021 ਲਈ ਲਾਗੂ ਰਹਿਣਗੇ।

ਇਹ ਹੁਕਮ ਆਰਮੀ ਪਰਸਨਲ, ਪੈਰਾ ਮਿਲਟਰੀ ਫੋਰਸਿਜ਼ ੳਤੇ ਪੁਲਿਸ ਕਰਮਚਾਰੀਆਂ ਉੱਪਰ ਲਾਗੂ ਨਹੀਂ ਹੋਣਗੇ।


ਕਿਸ ਜ਼ਿਲੇ ਵਿੱਚ ਲੱਗੀ ਧਾਰਾ 144 , ਪੜ੍ਹੋ

ਕਿਸਾਨ ਸੰਯੁਕਤ ਮੋਰਚੇ ਵਲੋਂ ਭਾਰਤ ਬੰਦ ਸ਼ੁਰੂ, ਜਾਣੋ ਕੀ ਖੁੱਲ੍ਹਾ ਅਤੇ ਕੀ ਰਹੇਗਾ ਬੰਦ

ਕਿਸਾਨ ਸੰਯੁਕਤ ਮੋਰਚੇ ਦਾ ਭਾਰਤ ਬੰਦ ਅੱਜ

 ਕਿਸਾਨ ਸੰਗਠਨਾਂ ਨੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤੀ ਦੇਣ ਲਈ ਸਮੋਵਾਰ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ 'ਚ 40 ਕਿਸਾਨ ਜਥੇਬੰਦੀਆਂ ਵੱਲੋਂ ਸੋਮਵਾਰ ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤਕ ਭਾਰਤ ਬੰਦ ਸ਼ੁਰੂ ਹੋ ਗਿਆ ਹੈ।
ਕਈ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਇਸ ਦੀ ਹਮਾਇਤ ਕੀਤੇ ਜਾਣ ਦੇ ਸੰਕੇਤ ਮਿਲੇ ਹਨ। ਕੁਝ ਪਾਰਟੀਆਂ ਨੇ ਤਾਂ ਬੰਦ ਦੀ ਹਮਾਇਤ 'ਚ ਸੜਕਾਂ 'ਤੇ ਉੱਤਰਨ ਦਾ ਐਲਾਨ ਵੀ ਕਰ ਦਿੱਤਾ ਹੈ। ਕੋੋਈ ਵੀ   ਸ਼ਰਾਰਤੀ ਅਨਸਰ ਭਾਰਤ ਬੰਦ ਦਾ ਫਾਇਦਾ ਨਾ ਉਠਾ ਸਕਣ, ਇਸ ਲਈ ਸੁਰੱਖਿਆ ਨੂੰ ਲੈ ਕੇ ਕਈ ਰਾਜਾਂ ਨੇ ਹਦਾਇਤਾਂ ਜਾਰੀ ਕੀਤੀ ਹੈ। ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਇਹ ਬੰਦ ਸ਼ਾਂਤੀਪੂਰਨ ਹੋਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਕਿਸਾਨ ਇਹ ਨਿਸ਼ਚਿਤ ਕਰਨਗੇ ਕਿ ਜਨਤਾ ਨੂੰ ਘੱਟੋ ਤੋਂ ਧੱਟ ਅਸਵਿਧਾ ਦਾ ਸਾਹਮਣਾ ਕਰਨਾ ਪਵੇ। 


ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਬੰਦ ਸਵੇਰੇ ਛੇ ਵਜੇ ਤੋਂ ਸ਼ੁਰੂ  ਅਤੇ ਸ਼ਾਮ ਚਾਰ ਵਜੇ ਤਕ ਚੱਲੇਗਾ। ਇਸ ਦੌਰਾਨ ਕੇਂਦਰ ਅਤੇ ਰਾਜ ਸਰਕਾਰ ਦੇ ਦਫ਼ਤਰਾਂ, ਬਾਜ਼ਾਰਾਂ, ਦੁਕਾਨਾਂ, ਕਾਰਖ਼ਾਨਿਆਂ, ਸਕੂਲ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਨੂੰ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਜਨਤਕ ਅਤੇ ਨਿੱਜੀ ਆਵਾਜਾਈ ਨੂੰ ਵੀ ਆਗਿਆ ਨਹੀਂ ਹੋਵੇਗਾ। ਕਿਸਾਨ ਇਨ੍ਹਾਂ ਸੇਵਾਵਾਂ ਨੂੰ ਬੰਦ ਤੋਂ ਛੋਟ ਦੇਣਗੇ ਸੰਯੁਕਤ ਕਿਸਾਨ ਮੋਰਚਾ ਨੇ ਇਹ ਵੀ ਕਿਹਾ ਹੈ ਕਿ ਬੰਦ ਦੌਰਾਨ ਐਂਬੂਲੈਂਸ ਅਤੇ ਅੱਗ ਬੁਝਾਊ ਸੇਵਾਵਾਂ ਸਮੇਤ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਹੀ ਕੰਮ ਕਰਨ ਦੀ ਆਗਿਆ ਹੋਵੇਗੀ। 


 ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ ਅਤੇ ਐਂਬੂਲੈਂਸ ਸਮੇਤ ਮੈਡੀਕਲ ਨਾਲ ਜੁੜੀਆਂ ਸੇਵਾਵਾਂ ਨੂੰ ਚਲਾਉਣ ਦੀ ਇਜਾਜ਼ਤ ਹੋਵੇਗੀ।


 ਪ੍ਰੀਖਿਆ ਜਾਂ ਇੰਟਰਵਿਊ 'ਚ ਜਾਣ ਵਾਲੇ ਵਿਦਿਆਰਥੀਆਂ ਨੂੰ ਨਹੀਂ ਰੋਕਿਆ ਜਾਵੇਗਾ। ਕੋਰੋਨਾ ਨਾਲ ਜੁੜੀ ਅਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਨਹੀਂ ਰੋਕਿਆ ਜਾਵੇਗਾ।

27 ਸਤੰਬਰ ਨੂੰ ਕਿਸਾਨਾਂ ਵੱਲੋਂ ਇਹਨਾਂ ਰਸਤਿਆਂ ਨੂੰ ਕੀਤਾ ਜਾਵੇਗਾ ਜਾਮ , ਦੇਖੋ ਜ਼ਿਲ੍ਹਾ ਵਾਇਜ਼ ਵੇਰਵਾ

ਸੰਯੁਕਤ ਕਿਸਾਨ ਮੋਰਚੇ ਨੇ 27 ਸਤੰਬਰ ਨੂੰ ਭਾਰਤ ਬੰਦ  ਦਾ  ਆਹਵਾਨ ਕੀਤਾ ਹੈ। ਇਸ ਦੌਰਾਨ ਪੂਰੇ ਦੇਸ਼ ਚ ਸੜਕਾਂ ਅਤੇ ਰੇਲ ਆਵਾਜਾਈ ਬੰੰਦ  ਕੀਤੀ ਜਾਵੇਗੀ। 


 27 ਸਤੰਬਰ ਨੂੰ ਪੰਜਾਬ 'ਚ ਵੀ ਹਰ ਜ਼ਿਲੇ 'ਚ ਕਈ-ਕਈ ਧਰਨੇ ਲੱਗਣਗੇ। ਇਸ ਦੌਰਾਨ ਹਰੇਕ ਜ਼ਿਲ੍ਹੇ  ਵਿੱਚ ਵੱਖ ਵੱਖ ਥਾਵਾਂ ਉੱਤੇ ਰਾਹ ਬੰਦ ਕੀਤੇ ਜਾਣਗੇ। ਹੇੇੇਠਾਂ ਦਿੱਤੇ ਚਾਰਟ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ ਆਖਿਰ ਕਿਸ ਜ਼ਿਲੇ    ਵਿੱਚ ਕਿਹੜੇ ਰਾਹ ਕਿਸਾਨ ਬੰਦ ਕਰਨ ਜਾ ਰਹੇ ਹਨ। ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ ਮੋਦੀ ਸਰਕਾਰ ਵਿਰੁੱਧ ਦਿੱਲੀ ‘ਚ ਪਿਛਲੇ 10 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਧਰਨੇ- ਪ੍ਰਦਰਸ਼ਨ ਕੀਤੇ ਜਾਣਗੇ।

 

RECENT UPDATES

Today's Highlight