Saturday, 25 September 2021

ਸਕੂਲੀ ਅਧਿਆਪਕਾ ਵਲੋਂ ਵਿਦਿਆਰਥਣ ਦੀ ਕੁੱਟਮਾਰ, ਸਕੂਲ'ਚ ਹੋਇਆ ਹੰਗਾਮਾ, ਮਾਪਿਆਂ ਨੇ ਚੁੱਕਿਆ ਇਹ ਕਦਮ

ਜਲੰਧਰ 25 ਸਤੰਬਰ  
ਜਲੰਧਰ   ਦੇ ਭਾਰਗੋ ਕੈਂਪ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਵਿਚ ਪੜ੍ਹਦੀ ਇਕ ਬੱਚੀ ਨਾਲ ਮੈਡਮ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਕੀ ਹੈ ਮਾਮਲਾ? 
ਪ੍ਰਾਪਤ ਜਾਣਕਾਰੀ ਅਨੁਸਾਰ ਬੱਚੀ ਛੇਵੀਂ ਕਲਾਸ ਵਿਚ ਪੜ੍ਹਦੀ ਹੈ, ਜੋਕਿ ਆਪਣੀ ਇੰਗਲਿਸ਼ ਦੀ ਕਾਪੀ ਅੱਜ ਲਿਆਉਣੀ ਭੁੱਲ ਗਈ ਸੀ। ਜਿਸ ਤੋਂ ਬਾਅਦ ਮੈਡਮ ਵੱਲੋਂ ਉਸ ਨੂੰ ਡਾਂਟਿਆ  ਅਤੇ ਉਸ ਦਾ ਸਿਰ ਕਲਾਸ ਵਿੱਚ ਪਏ ਬੈਂਚ 'ਤੇ ਵੱਜਾ। ਇਸ ਦੇ ਬਾਅਦ ਮੈਡਮ ਨੇ ਉਸ ਨੂੰ ਹੱਥ ਉੱਪਰ ਖੜ੍ਹੇ ਕਰਾ ਕੇ ਕਲਾਸ ਵਿੱਚ ਖੜੇ ਕਰ ਦਿੱਤਾ ।

 ਬੱਚੀ ਜਦੋਂ ਘਰ ਆ ਗਈ ਤਾਂ ਉਸ ਨੇ ਪਹਿਲਾਂ ਤਾਂ ਡਰਦੇ ਮਾਰੇ ਆਪਣੇ ਮੰਮੀ ਨੂੰ ਕੁਝ ਨਹੀਂ ਦੱਸਿਆ ਜਦੋਂ ਬੱਚੀ ਸੌਂ ਕੇ ਉੱਠੀ ਤਾਂ ਉਸ ਕੋਲੋਂ ਸਹੀ ਤਰ੍ਹਾਂ ਨਾਲ ਖੜੇ ਵੀ ਨਹੀਂ ਹੋ ਪਾਇਆ। ਇਸ ਦੇ ਬਾਅਦ ਬੱਚੀ ਨੇ ਇਹ ਜੋ ਕੁੱਝ ਸਕੂਲ ਵਿੱਚ ਹੋਇਆ  ਆਪਣੀ ਮਾਂ ਨੂੰ ਦੱਸਿਆ। ਇਸ ਦੇ ਬਾਅਦ ਮਾਤਾ-ਪਿਤਾ ਵੱਲੋਂ ਸਕੂਲ ਵਿੱਚ ਹੰਗਾਮਾ ਕੀਤਾ ਗਿਆ। 

ਕੀ ਕਹਿਣਾ ਹੈ ਅਧਿਆਪਕਾ ਦਾ? 

ਉੱਥੇ ਹੀ ਬੱਚੀ  ਨੂੰ ਕੁਟਮਾਰ ਕਰਨ  ਵਾਲੀ   ਮੈਡਮ   ਦਾ ਕਹਿਣਾ ਹੈ ਕਿ ਉਸ ਵੱਲੋਂ ਕੋਈ ਵੀ ਕੁੱਟਮਾਰ ਨਹੀਂ ਕੀਤੀ ਗਈ ਹੈ ।ਮਾਪਿਆਂ ਨੇ ਬਣਵਾਈ ਮੈਡੀਕਲ ਰਿਪੋਰਟ 
ਪਰ ਬੱਚੀ ਦੇ ਮਾਪਿਆਂ ਵੱਲੋਂ ਬੱਚੀ ਨਾਲ ਹੋਈ ਕੁੱਟਮਾਰ ਦੀ ਮੈਡੀਕਲ ਰਿਪੋਰਟ ਬਣਵਾ ਦਿੱਤੀ ਗਈ ਹੈ। ਉਥੇ ਹੀ ਮੈਡੀਕਲ ਰਿਪੋਰਟ ਵਿਚ ਇਹ ਆਇਆ ਹੈ ਕਿ ਬੱਚੀ ਦਾ ਇਕ ਕੰਨ ਤੋਂ ਸੁਣਨ ਵਿਚ ਵੀ ਸਮੱਸਿਆ ਆਵੇਗੀ।

ਵਿਦਿਆਰਥਣ ਦੀ ਮਾਂ ਨੇ ਕੀ ਕਿਹਾ? 
 ਬੱਚੀ ਦੀ ਮਾਂ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਇਸ ਸੰਬੰਧ ਵਿਚ ਪੁਲਸ ਨੂੰ ਸ਼ਿਕਾਇਤ ਦੇ ਰਹੇ ਹਨ ਅਤੇ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਗੁਹਾਰ ਲਗਾਉਣਗੇ।

ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕਾਰਵਾਈ ਦੀ ਹਾਲੇ ਕੋਈ ਅਪਡੇਟ ਨਹੀਂ ਹੈ।

ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ

 ਮੁੱਖ ਮੰਤਰੀ ਹਰੇਕ ਮੰਗਲਵਾਰ ਆਪਣੇ ਦਫ਼ਤਰ ਵਿਖੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ

ਹਰ ਮੰਗਲਵਾਰ ਬਾਅਦ ਦੁਪਹਿਰ ਤਿੰਨ ਵਜੇ ਹੋਵੇਗੀ ਕੈਬਨਿਟ ਮੀਟਿੰਗ

ਚੰਡੀਗੜ੍ਹ, 25 ਸਤੰਬਰ:


ਸਰਕਾਰ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਰਮਿਆਨ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਉਹ ਹਰੇਕ ਮੰਗਲਵਾਰ ਦੇ ਦਿਨ ਮੰਤਰੀਆਂ, ਵਿਧਾਇਕਾਂ ਅਤੇ ਹੋਰ ਰਾਜਨੀਤਿਕ ਅਧਿਕਾਰੀਆਂ ਨਾਲ ਆਪਣੇ ਦਫ਼ਤਰ ਵਿਖੇ ਸਵੇਰੇ 11:30 ਤੋਂ ਦੁਪਹਿਰ 2:30 ਵਜੇ ਤੱਕ ਮੁਲਾਕਾਤ ਕਰਨਗੇ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਹਨ ਕਿ ਹਰ ਮੰਗਲਵਾਰ ਬਾਅਦ ਦੁਪਹਿਰ 3 ਵਜੇ ਕੈਬਨਿਟ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਸਾਰੇ ਪ੍ਰਸ਼ਾਸਨਿਕ ਸਕੱਤਰਾਂ/ ਵਿਭਾਗਾਂ ਦੇ ਮੁਖੀਆਂ ਨੂੰ ਹਰ ਮੰਗਲਵਾਰ ਨੂੰ ਇਸ ਸਮੇਂ ਦੌਰਾਨ ਆਪਣੇ ਦਫਤਰਾਂ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਕੈਬਨਿਟ ਮੀਟਿੰਗ ਖ਼ਤਮ ਹੋਣ ਤੱਕ ਆਪਣੇ ਦਫਤਰ ਵਿੱਚ ਹੀ ਰਹਿਣ ਲਈ ਕਿਹਾ ਗਿਆ ਹੈ।

ਨਵੀਂ ਸਰਕਾਰ ਨਵੇਂ ਅਧਿਕਾਰੀ: ਇਕੋ ਦਿਨ ਚ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲਿਆਂ ਦੀ ਤੀਜੀ ਲਿਸਟ ਜਾਰੀ

 

ਨਵੀਂ ਸਰਕਾਰ ਦੇ ਫੈਸਲੇ , ਦੇਖੋ ਇਥੇ

6TH PAY COMMISSION: ਸਰਕਾਰ ਤੋਂ ਮੁਲਾਜ਼ਮ ਹੋਏ ਖ਼ਫ਼ਾ, 8 ਅਕਤੂਬਰ ਤੋਂ ਹੜਤਾਲ ਦਾ ਐਲਾਨ

 ਨਵਾਂਸ਼ਹਿਰ ,25 ਸਤੰਬਰ 

ਪੰਜਾਬ ਸਟੇਟ ਮਨਿਸਟੀਰੀਅਲ ਸਟਾਫ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਜ਼ਿਲਾ ਨਵਾਂਸ਼ਹਿਰ ਵਿਖੇ ਹੋਈ ਜਿਸ ਵਿੱਚ ਵਿੱਚ ਮਿਤੀ 08-10-2021 ਤੋਂ ਪੰਜਾਬ ਦੇ ਸਮੂਹ ਕਲੈਰੀਕਲ ਕਾਮਿਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ਕਾਰਨ ਹੜਤਾਲ ਤੇ ਜਾਣ ਦਾ ਫੈਸਲਾ ਕਰ ਲਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਮੁਲਾਜਮਾ ਨਾਲ ਬਾਰ ਬਾਰ ਪੇ ਕਮਿਸ਼ਨ ਦੇ ਨਾਮ ਤੇ ਮਜਾਕ ਕਰ ਰਹੀ ਹੈ| ਇਸ ਦੇ ਨਾਲ ਹੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨਵੇਂ ਭਰਤੀ ਮੁਲਾਜਮਾ ਨੂੰ ਪੰਜਾਬ ਦਾ ਹੀ ਪੇ ਕਮਿਸ਼ਨ ਲਾਗੂ ਕਰਨਾ ਦੇ ਨਾਲ ਹੋਰ ਮਨਿਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਕੇ ਸਰਕਾਰ ਮੁਲਾਜਮਾ ਨਾਲ ਧੱਕੇਸ਼ਾਹੀ ਕਰ ਰਹੀ ਹੈ| 
ਇਸ ਦੇ ਨਾਲ ਸੂਬਾ ਜਰਨਲ ਸਕੱਤਰ ਮਨਦੀਪ ਸਿੱਧੂ ਨੇ ਵੀ ਸਰਕਾਰ ਦੀ ਨਖੇਦੀ ਕਰਦੇ ਹੋਏ ਦਸਿਆ ਕਿ ਸਰਕਾਰ ਨੇ ਮੁਲਾਜਮਾ ਨਾਲ ਮੀਟਿੰਗਾਂ ਕਰਕੇ ਆਪਣੇ ਕੀਤੇ ਵਾਅਦੇ ਪੂਰੇ ਨਾ ਕਰਕੇ ਆਪਣੀ ਮਾੜੀ ਨੀਤ ਦਾ ਸਬੂਤ ਦਿਤਾ ਹੈ ਤੇ ਮੁਲਾਜਮ ਇਸ ਧੋਖੇ ਦਾ ਜਵਾਬ ਜਰੂਰ ਦੇਣਗੇ| ਮੀਟਿੰਗ ਵਿਚ ਸੂਬਾ ਪ੍ਰਧਾਨ ਨੇ ਸੰਘਰਸ਼ਾਂ ਦਾ ਐਲਾਨ ਕਰਦੇ ਹੋਏ ਦਸਿਆ ਕਿ ਪੰਜਾਬ ਦਾ ਮਨਿਸਟੀਰੀਅਲ ਮੁਲਾਜਮ 4 ਅਤੇ 5 ਅਕਤੂਬਰ 2021 ਨੂੰ ਆਪਣੇ ਆਪਣੇ ਦਫਤਰ ਅੱਗੇ ਗੇਟ ਰੈਲੀਆਂ ਕਰਨਗੇ ਮਿਤੀ 6 ਅਕਤੂਬਰ 2021 ਨੂੰ ਜ਼ਿਲ੍ਹਾ ਪੱਧਰ ਦੀਆਂ ਰੈਲੀਆਂ ਡੀ.ਸੀ. ਦਫਤਰਾਂ ਵਿਖੇ ਕਰਕੇ ਡੀ.ਸੀ. ਸਹਿਬਾਨਾਂ ਨੂੰ ਮੰਗ ਪੱਤਰ ਦਿਤੇ ਜਾਣਗੇ| ਇਸ ਤੋਂ ਬਾਅਦ ਜੇਕਰ ਸਰਕਾਰ ਮੁਲਾਜਮਾ ਦੇ ਹੱਕ ਨਹੀਂ ਦਿੰਦੀ ਤਾਂ 8 ਤੋਂ 17 ਅਕਤੂਬਰ 2021 ਤੱਕ ਪੇਨਡਾਊਨ ਹੜਤਾਲ/ਆਨ ਲਾਈਨ ਕੰਮ ਬੰਦ ਅਤੇ ਕੰਪਿਊਟਰ ਬੰਦ ਕਰਨ ਦਾ ਐਲਾਨ ਕੀਤਾ ਅਤੇ ਇਸ ਤੋਂ ਅਗਲਾ ਸੰਘਰਸ਼ 17 ਅਕਤੂਬਰ 2021 ਨੂੰ ਦਸਿਆ ਜਾਵੇਗਾ| ਇਸ ਮੌਕੇ ਅਮਰੀਕ ਸੰਧੂ ਅਮਿਤ ਅਰੋੜਾ ਅਨਿਰੁੱਧ ਮੋਦਗਿਲ ਜਗਦੀਸ਼ ਠਾਕੁਰ ਮਨਜਿੰਦਰ ਸੰਧੂ ਮਨੋਹਰ ਲਾਲ ਮੋਹੰਮਦ ਸ਼ਰੀਫ ਮਹਿੰਦਰੂ ਕਮਲ ਸੰਧੂ ਨਿਸ਼ਾਂਤ ਦਵਿੰਦਰ ਜਸਮਿੰਦਰ ਅਨੁਜ ਸ਼ਰਮਾ ਨਰਿੰਦਰ ਅਜੈ ਨਵਾਂਸ਼ਹਿਰ ਪਿਪਲ ਸਿੰਘ ਵਰਿੰਦਰ ਸਿੰਘ ਜੇ.ਐਸ. ਧਾਮੀ ਸੁਖਮਿੰਦਰ ਸਿੰਘ ਸੈਣੀ ਪੂਨਮ ਦੇਸ਼ਰਾਜ ਗੁੱਜਰ ਜਸਵੀਰ ਸਿੰਘ ਸੋਨੂ ਕਸ਼ਿਅਪ ਜਗਸੀਰ ਸਿੰਘ ਲਖਵੀਰ ਸਿੰਘ ਗੁਰਕੀਰਤ ਸਿੰਘ ਕੁਲਵੀਰ ਸਿੰਘ ਭੁਪਿੰਦਰ ਸਿੰਘ ਰਵਨੀਤ ਸਿੰਘ ਹਰਦੀਪ ਸਿੰਘ ਅਮਿਤ ਕੁਮਾਰ ਅਜੈ ਕੁਮਾਰ ਤਰਨਦੀਪ ਦੁੱਗਲ ਗੁਰਪ੍ਰੀਤ ਸਿੰਘ ਸੁਨੀਲ ਕੁਮਾਰ ਗੁਰਚਰਨ ਸਿੰਘ ਕੁਲਜੀਤ ਰਾਏ ਅਕਾਸ਼ਦੀਪ ਸੰਜੀਵ ਕੁਮਾਰ ਜਗਮੋਹਨ ਸਿੰਘ ਰਾਮ ਕੁਮਾਰ ਰਾਜਵੰਤ ਕੌਰ ਸੁਰਜੀਤ ਕੁਮਾਰ ਹਰਵਿੰਦਰ ਸਿੰਘ ਅਮਰਜੀਤ ਸਿੰਘ ਸਰਵਣ ਸਿੰਘ ਸੁਖਵਿੰਦਰ ਸਿੰਘ ਕੰਵਲਜੀਤ ਕੌਰ ਸ਼ਾਮਿਲ ਰਹੇ|

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਵਾਂ ਲਈ ਨਵੀਆਂ ਹਦਾਇਤਾਂ ਜਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਦੌਰਾਨ ਰੈਗੂਲਰ ਪ੍ਰੀਖਿਆਰਥੀਆਂ ਲਈ ਪ੍ਰੀਖਿਆਵਾਂ ਦੀ ਨੀਤੀ ਨੂੰ ਤਰਕਸੰਗਤ ਬਣਾਉਣ ਅਤੇ ਪ੍ਰੀਖਿਆ ਮੁਲਾਂਕਣ ਨੀਤੀ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 


ਅੱਜ ਇੱਥੇ ਸਕੂਲ ਬੋਰਡ ਦੇ ਮੁਖੀ ਪ੍ਰੋ. ਯੋਗਰਾਜ ਨੇ ਦੱਸਿਆ ਕਿ ਕਰੋਨਾ ਦੇ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਵਿਦਿਆਰਥੀ ਕੇਂਦਰਿਤ ਨੀਤੀਆਂ ਨੂੰ ਪਹਿਲ ਦਿੰਦੇ ਹੋਏ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਮੁਲਾਂਕਣ ਸਬੰਧੀ ਨੀਤੀ ਵਿੱਚ ਬਦਲਾਅ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੋਰਡ ਮੈਨੇਜਮੈਂਟ ਵੱਲੋਂ ਪ੍ਰੀਖਿਆ ਮੁਲਾਂਕਣ ਦੀ ਨਵੀਂ ਨੀਤੀ ਮੁਤਾਬਕ ਅਕਾਦਮਿਕ ਸੈਸ਼ਨ ਨੂੰ ਦੋ ਟਰਮਾਂ ਵਿੱਚ ਵੰਡਿਆ ਗਿਆ ਹੈ।


 ਬੋਰਡ ਵੱਲੋਂ ਨਿਰਧਾਰਿਤ ਪਾਠਕ੍ਰਮ ਦੇ ਆਧਾਰ 'ਤੇ ਪਹਿਲੀ ਟਰਮ ਦੀ ਪ੍ਰੀਖਿਆ ਨਵੰਬਰ ਤੇ ਦਸੰਬਰ ਅਤੇ ਦੂਜੀ ਟਰਮ ਦੀ ਪ੍ਰੀਖਿਆ ਫਰਵਰੀ ਤੇ ਮਾਰਚ ਵਿੱਚ ਕਰਵਾਈ ਜਾਵੇਗੀ। ਪਹਿਲੀ ਟਰਮ ਵਿੱਚ ਸਿਰਫ਼ ਗਰੇਡਿੰਗ ਵਾਲੇ ਮੁੱਖ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ, ਜਦਕਿ ਪ੍ਰਯੋਗੀ ਪ੍ਰੀਖਿਆ ਨਹੀਂ ਕਰਵਾਈ ਜਾਵੇਗੀ। 


ਪਹਿਲੀ ਟਰਮ ਦੀ ਲਿਖਤੀ ਪ੍ਰੀਖਿਆ ਬਹੁ-ਵਿਕਲਪੀ ਮਲਟੀਪਲ ਚੁਆਇਸ) ਪ੍ਰਸ਼ਨਾਂ 'ਤੇ ਆਧਾਰਿਤ ਹੋਵੇਗੀ । ਦੂਜੀ ਟਰਮ ਦੀ ਲਿਖਤੀ ਪ੍ਰੀਖਿਆ ਛੋਟੇ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨਾਂ 'ਤੇ ਆਧਾਰਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਦੋਵੇਂ ਟਰਮਾਂ ਦੀ ਪ੍ਰੀਖਿਆ ਲਈ ਪ੍ਰਸ਼ਨ-ਪੱਤਰ ਬੋਰਡ ਵੱਲੋਂ ਮੁਹੱਈਆ ਕਰਵਾਏ ਜਾਣਗੇ ਜਿਨ੍ਹਾਂ ਨੂੰ ਓਐਮਆਰ ਸ਼ੀਟਾਂ 'ਤੇ ਹੱਲ ਕਰਨਾ ਹੋਵੇਗਾ। 


ਸਿੱਖਿਆ ਬੋਰਡ ਵੱਲੋਂ ਪਹਿਲੀ ਅਤੇ ਦੂਜੀ ਟਰਮ ਦੀ ਪ੍ਰੀਖਿਆ ਨੂੰ ਵੇਟੇਜ ਦਿੰਦੇ ਹੋਏ ਪ੍ਰੀਖਿਆਰਥੀਆਂ ਦਾ ਫਾਈਨਲ ਨਤੀਜਾ ਐਲਾਨਿਆ ਜਾਵੇਗਾ। ਬੋਰਡ ਮੁਖੀ ਨੇ ਦੱਸਿਆ ਕਿ ਟਰਮ ਵਾਈਜ਼ ਪਾਠਕ੍ਰਮ ਦੀ ਵੰਡ, ਪ੍ਰਸ਼ਨ ਪੱਤਰ ਦੀ ਰੂਪ ਰੇਖਾ ਅਨੁਸਾਰ ਮਾਡਲ ਪ੍ਰਸ਼ਨ ਪੱਤਰ ਅਤੇ ਪ੍ਰੀਖਿਆ ਸਬੰਧੀ ਹਦਾਇਤਾਂ ਬੋਰਡ ਦੀ ਵੈੱਬਸਾਈਟ www.pseb.ac.in ਤੇ ਛੇਤੀ ਹੀ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਓਪਨ ਸਕੂਲ ਪ੍ਰਣਾਲੀ ਅਧੀਨ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਸਬੰਧੀ ਹਦਾਇਤਾਂ ਬਾਅਦ ਵਿੱਚ ਜਾਰੀ ਕੀਤੀਆਂ ਜਾਣਗੀਆਂ।

ਇਕਬਾਲ ਪ੍ਰੀਤ ਸਿੰਘ ਸਹੋਤਾ, ਆਈਪੀਐਸ ਨੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਦਾ ਵਾਧੂ ਚਾਰਜ ਸੰਭਾਲਿਆ

ਇਕਬਾਲ ਪ੍ਰੀਤ ਸਿੰਘ ਸਹੋਤਾ, ਆਈਪੀਐਸ ਨੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਦਾ ਵਾਧੂ ਚਾਰਜ ਸੰਭਾਲਿਆ

 

ਐੱਸਸੀ ਪਰਿਵਾਰਾਂ ਤੇ ਯੂਨੀਅਨ ਆਗੂ ਉੱਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ 'ਚ ਅਰਥੀ ਫੂਕ ਮੁਜ਼ਾਹਰੇ

 ਮਾਮਲਾ: ਐੱਸਸੀ ਪਰਿਵਾਰ ਨਾਲ ਸੰਬੰਧਤ ਮੁੱਖ ਮੰਤਰੀ ਦੇ ਰਾਜ ਵਿੱਚ ਐੱਸਸੀ ਪਰਿਵਾਰਾਂ ਤੇ ਯੂਨੀਅਨ ਆਗੂ ਉੱਤੇ ਹੋਏ ਜਾਨਲੇਵਾ ਹਮਲੇ ਦਾ


ਪੇਂਡੂ ਮਜ਼ਦੂਰ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸੂਬੇ ਭਰ ਵਿੱਚ ਅਰਥੀ ਫੂਕ ਮੁਜ਼ਾਹਰੇ

ਚੰਡੀਗੜ੍ਹ, 25 ਸਤੰਬਰ,2021: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਪੰਚਾਇਤੀ ਜ਼ਮੀਨ ਦੀ ਫਰਜ਼ੀ ਬੋਲੀ ਦੇ ਵਿਰੋਧ ਵਜੋਂ ਪੰਚਾਇਤੀ ਜ਼ਮੀਨ ਵਿੱਚ ਧਰਨਾ ਲਗਾ ਕੇ ਬੈਠੇ ਪਿੰਡ ਮਸਾਣੀਆਂ ਬਲਾਕ ਬਟਾਲਾ ਜ਼ਿਲਾ ਗੁਰਦਾਸਪੁਰ ਵਿਖੇ ਐੱਸ ਸੀ ਪਰਿਵਾਰਾਂ ਅਤੇ ਯੂਨੀਅਨ ਆਗੂਆਂ ਉੱਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕਾਂਗਰਸੀ ਸਰਪੰਚ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਅਤੇ ਇਹਨਾਂ ਦੀ ਢਾਣੀ ਦੁਆਰਾ ਕੀਤੇ ਜਾਨਲੇਵਾ ਹਮਲੇ ਦੇ ਤਿੱਖੇ ਵਿਰੋਧ ਵਜੋਂ ਪੰਜਾਬ ਭਰ ਵਿੱਚ ਮੁਜ਼ਾਹਰੇ ਕਰਕੇ ਗੁਰਦਾਸਪੁਰ, ਬਟਾਲਾ ਪ੍ਰਸ਼ਾਸਨ ਦੇ ਪੁਤਲੇ ਸਾੜੇ ਗਏ।


ਸੂਬੇ ਭਰ ਚੋਂ ਪੁੱਜੀਆਂ ਰਿਪੋਰਟਾਂ ਅਨੁਸਾਰ ਇਹ ਅਰਥੀ ਫੂਕ ਮੁਜ਼ਾਹਰੇ ਗੁਰਦਾਸਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ, ਮੋਗਾ, ਮੁਕਤਸਰ, ਸੰਗਰੂਰ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਦੋ ਦਰਜਨ ਤੋਂ ਵੱਧ ਥਾਵਾਂ ਉੱਤੇ ਕੀਤੇ ਗਏ।


ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ,ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਤੇ ਕਮੇਟੀ ਆਗੂ ਬਿੱਕਰ ਸਿੰਘ ਹਥੋਆ ਨੇ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਪੰਚਾਇਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਤੇ ਬਟਾਲਾ ਦੇ ਧਿਆਨ ਵਿੱਚ ਮਸਲਾ ਹੋਣ ਦੇ ਬਾਵਜੂਦ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਬੈਠਾ ਰਿਹਾ। ਐੱਸ ਸੀ ਪਰਿਵਾਰਾਂ ਦੇ ਰਾਖਵੇਂ ਹਿੱਸੇ ਦੀ ਜ਼ਮੀਨ ਹਥਿਆਉਣ ਲਈ ਉੱਚੀ ਜਾਤੀ ਤੇ ਸੱਤਾ ਦੇ ਘੁਮੰਡ ਵਿੱਚ ਸੱਤਾਧਾਰੀ ਧਿਰ ਦੇ ਕਾਂਗਰਸੀ ਸਰਪੰਚ, ਦੇੜ ਪਰਿਵਾਰ ਸਮੇਤ 40-50 ਹਮਲਾਵਰਾਂ ਨੂੰ ਐੱਸਸੀ ਪਰਿਵਾਰਾਂ ਨਾਲ ਗੁੰਡਾਗਰਦੀ ਕਰਨ ਦਾ ਲਾਇਸੰਸ ਦਿੱਤਾ ਗਿਆ। 


ਉਨ੍ਹਾਂ ਕਿਹਾ ਕਿ ਇਹਨਾਂ ਪਰਿਵਾਰਾਂ ਨੂੰ ਆਗੂ ਰਹਿਤ ਕਰਨ ਲਈ ਪੁਲਿਸ ਦੀ ਹਾਜ਼ਰੀ ਵਿੱਚ ਯੂਨੀਅਨ ਆਗੂਆਂ ਉੱਤੇ ਹੋਇਆ ਹਮਲਾ ਪ੍ਰਸ਼ਾਸਨ ਦੀ ਮਿਲੀਭੁਗਤ ਸਾਬਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਐੱਸ ਸੀ ਭਾਈਚਾਰੇ ਨਾਲ ਸਬੰਧਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣ ਗਿਆ ਲੇਕਿਨ ਐੱਸ ਸੀ ਪਰਿਵਾਰਾਂ ਉੱਤੇ ਅੱਤਿਆਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। 


ਆਗੂਆਂ ਨੇ ਕਿਹਾ ਕਿ ਸੰਵਿਧਾਨ ਅਨੁਸਾਰ ਪੰਚਾਇਤੀ ਜ਼ਮੀਨਾਂ ਚੋਂ ਦਲਿਤਾਂ ਦਾ ਤੀਸਰਾ ਹਿੱਸਾ ਰਾਖਵਾਂ ਰੱਖਿਆ ਗਿਆ ਹੈ ਜੋ ਪੇਂਡੂ ਧਨਾਢਾਂ ਦੀ ਪੰਚਾਇਤੀ ਜ਼ਮੀਨਾਂ ਉੱਤੇ ਅੱਖ ਹੋਣ ਕਾਰਨ ਦਲਿਤਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾਂਦਾ। ਫਰਜ਼ੀ ਬੋਲੀਆਂ ਰਾਹੀਂ ਧਨਾਢ ਇਹਨਾਂ ਜ਼ਮੀਨਾਂ ਨੂੰ ਹਥਿਆ ਲਿਆ ਜਾਂਦਾ ਹੈ। ਇਹੀ ਕੁੱਝ ਮਸਾਣੀਆਂ ਪੇਂਡੂ ਧਨਾਢ ਪ੍ਰਸ਼ਾਸਨ ਨਾਲ ਮਿਲੀਭੁਗਤ ਕਰਕੇ ਕਰਨਾ ਚਾਹੁੰਦਾ ਹੈ। ਜਿਸ ਦੇ ਖਿਲਾਫ ਐੱਸ ਸੀ ਪਰਿਵਾਰ ਰੋਸ ਪ੍ਰਗਟ ਕਰ ਰਹੇ ਹਨ। ਸੂਬਾ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ "ਕਿਸੇ ਜ਼ਿਮੀਂਦਾਰ ਨਾਲ ਕੰਮ ਕਰਦੇ ਕਾਮੇ ਨੂੰ ਉਹਨੀਂ ਦੇਰ ਪੰਚਾਇਤੀ ਜ਼ਮੀਨ ਦੀ ਬੋਲੀ ਵਿੱਚ ਭਾਗ ਨਹੀਂ ਲੈ ਦੇਣਾ, ਜਿੰਨੀ ਦੇਰ ਪਿੰਡ ਦੀ ਬਹੁਗਿਣਤੀ ਐੱਸ ਸੀ ਵਸੋਂ ਲਿਖਤੀ ਤੌਰ ਉੱਤੇ ਲਿਖ ਕੇ ਨਹੀਂ ਦਿੰਦੀ ਹੈ ਕਿ ਸਹੀ ਬੋਲੀਕਾਰ ਹੈ"। ਸਰਕਾਰ ਵਲੋਂ ਜਾਰੀ ਕੀਤੀਆਂ ਇਹਨਾਂ ਹਦਾਇਤਾਂ ਦੀਆਂ ਵੀ ਮਸਾਣੀਆਂ ਵਿਖੇ ਰਾਖਵੇਂ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਮੌਕੇ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। 


ਉਨ੍ਹਾਂ ਕਿਹਾ ਕਿ ਪਿੰਡ ਦੀ ਸਾਰੀ ਐੱਸ ਸੀ ਵਸੋਂ ਫਰਜ਼ੀ ਬੋਲੀ ਦਾ ਧਰਨਾ ਲਗਾ ਲਗਾਤਾਰ ਵਿਰੋਧ ਕਰ ਰਹੇ ਹਨ ਲੇਕਿਨ ਕਾਨੂੰਨ ਦਾ ਰਖਵਾਲਾ ਪ੍ਰਸ਼ਾਸਨ, ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੀ ਪਿੱਠ ਥਾਪੜ ਰਿਹਾ, ਜਿਸ ਕਾਰਨ ਸਰਪੰਚ ਸਿਰ ਨੂੰ ਧੱਕੇਸ਼ਾਹੀ ਕਰਨ ਦੀ ਖੁੱਲ ਮਿਲੀ।


ਉਨ੍ਹਾਂ ਦੱਸਿਆ ਕਿ 25 ਅਗਸਤ ਅਤੇ 7 ਸਤੰਬਰ ਨੂੰ ਸੂਬਾ ਸਰਕਾਰ ਤੇ ਡਾਇਰੈਕਟਰ ਪੰਚਾਇਤੀ ਵਿਭਾਗ ਵਲੋਂ ਪੇਂਡੂ ਮਜ਼ਦੂਰ ਜਥੇਬੰਦੀਆਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਵਿੱਚ ਵੀ ਇਸ ਮਸਲੇ ਨੂੰ ਹੱਲ ਕਰਨ ਦਾ ਯਕੀਨ ਦਿਵਾਇਆ ਸੀ। ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਗਰੀਬਾਂ ਦੀ ਸਰਕਾਰ ਦੀ ਦੁਹਾਈ ਪਾਈ ਗਈ ਲੇਕਿਨ ਮਸਾਣੀਆਂ ਦੇ ਐੱਸ ਸੀ ਪਰਿਵਾਰਾਂ ਉੱਤੇ ਕੀਤੇ ਗਏ ਜਾਨਲੇਵਾ ਹਮਲੇ ਅਤੇ ਦੂਜੀ ਵਾਰ ਪੁਲਿਸ ਦੀ ਹਾਜ਼ਰੀ ਵਿੱਚ ਐੱਸ ਸੀ ਪਰਿਵਾਰਾਂ ਦੇ ਆਗੂਆਂ ਉੱਤੇ ਹਮਲੇ ਨੇ ਸਾਬਿਤ ਕਰ ਦਿੱਤਾ ਸਰਕਾਰ ਚਾਹੇ ਕੋਈ ਆਵੇ, ਉਸ ਨੇ ਇਹਨਾਂ ਪਰਿਵਾਰਾਂ ਦੀ ਸਾਰ ਨਹੀਂ ਲੈਣੀ, ਸੱਤਾਧਾਰੀ ਧਿਰ ਨੂੰ ਗੁੰਡਾਗਰਦੀ ਦਾ ਲਾਇਸੰਸ ਹੀ ਦੇਣਾ ਹੈ।


ਯੂਨੀਅਨ ਤੇ ਕਮੇਟੀ ਨੇ ਮੁੱਖ ਮੰਤਰੀ ਪੰਜਾਬ, ਐੱਸਸੀ ਕਮਿਸ਼ਨ ਤੋਂ ਹਮਲਾਵਰ ਪੇਂਡੂ ਧਨਾਢਾਂ ਵਿਰੁੱਧ ਇਰਾਦਾ ਕਤਲ ਅਤੇ ਐੱਸਸੀ, ਐੱਸਟੀ ਐਕਟ ਤਹਿਤ ਮਾਮਲਾ ਦਰਜ ਕਰਕੇ ਤੁਰੰਤ ਉਹਨਾਂ ਨੂੰ ਗਿਰਫ਼ਤਾਰ ਕੀਤਾ ਜਾਵੇ, ਫਰਜ਼ੀ ਬੋਲੀ ਰੱਦ ਕਰਕੇ ਐੱਸ ਸੀ ਪਰਿਵਾਰਾਂ ਨੂੰ ਰਾਖਵੇਂ ਹਿੱਸੇ ਦੀ ਪੰਚਾਇਤੀ ਦਾ ਹੱਕ ਅਮਲ ਵਿੱਚ ਦਿੱਤਾ ਜਾਵੇ, ਫਰਜ਼ੀ ਬੋਲੀ ਕਰਨ ਲਈ ਜ਼ਿੰਮੇਵਾਰ ਪੰਚਾਇਤ, ਬਲਾਕ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।


ਅੱਜ ਦੇ ਮੁਜ਼ਾਹਰਿਆਂ ਦੌਰਾਨ ਯੂਨੀਅਨ ਅਤੇ ਕਮੇਟੀ ਆਗੂਆਂ ਤਰਸੇਮ ਪੀਟਰ, ਅਵਤਾਰ ਸਿੰਘ ਰਸੂਲਪੁਰ, ਕਸ਼ਮੀਰ ਸਿੰਘ ਘੁੱਗਸ਼ੋਰ, ਮੁਕੇਸ਼ ਮਲੌਦ,ਬਿੱਕਰ ਸਿੰਘ ਹਥੋਆ,ਹੰਸ ਰਾਜ ਪੱਬਵਾਂ, ਮੰਗਾਂ ਸਿੰਘ ਵੈਰੋਕੇ, ਪਰਮਜੀਤ ਕੌਰ ਲੌਂਗੋਵਾਲ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਗੁਰਪ੍ਰੀਤ ਸਿੰਘ ਚੀਦਾ, ਗੁਰਚਰਨ ਸਿੰਘ ਅਟਵਾਲ, ਲਖਵੰਤ ਕਿਰਤੀ ਆਦਿ ਨੇ ਸੰਬੋਧਨ ਕੀਤਾ।

ਰੁਜ਼ਗਾਰ ਲਈ 35 ਦਿਨਾਂ ਤੋਂ ਟੈਂਕੀ ਤੇ ਡਟਿਆ ਹੋਇਆ ਹੈ ਮਨੀਸ਼ ਫਾਜ਼ਿਲਕਾ

 ਰੁਜ਼ਗਾਰ ਲਈ 35 ਦਿਨਾਂ ਤੋਂ ਟੈਂਕੀ ਤੇ ਡਟਿਆ ਹੋਇਆ ਹੈ ਮਨੀਸ਼ ਫਾਜ਼ਿਲਕਾ


ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ਅਤੇ ਟੈਂਕੀ ਨੇੜੇ ਪੱਕਾ ਮੋਰਚਾ ਜਾਰੀ

ਸੰਗਰੂਰ, 25 ਸਤੰਬਰ, 2021: ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਨੇ ਰੁਜ਼ਗਾਰ ਸੰਬੰਧੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਪੰਜਾਬ ਸਰਕਾਰ ਖਿਲਾਫ਼ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ। 


ਜਿਕਰਯੋਗ ਹੈ ਕਿ ਇੱਕ ਮੁਨੀਸ਼ ਫਾਜ਼ਿਲਕਾ ਬੇਰੁਜ਼ਗਾਰ 21 ਅਗਸਤ ਤੋਂ ਸੰਗਰੂਰ ਸਰਕਾਰੀ ਹਸਪਤਾਲ ਦੀ ਟੈਂਕੀ ਤੇ ਪੰਜਾਬੀ, ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਵੱਡੀ ਗਿਣਤੀ ਚ ਅਸਾਮੀਆਂ ਦੀ ਮੰਗ ਲਈ ਚੜਿਆ ਹੋਇਆ ਹੈ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ 31 ਦਸੰਬਰ ਤੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਪੱਕਾ ਧਰਨਾ ਜਾਰੀ ਹੇੈ। 


ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੇਰੁਜ਼ਗਾਰਾਂ ਦੀਆਂ ਰੁਜ਼ਗਾਰ ਸੰਬੰਧੀ ਸਾਰੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਦਿੱਤਾ ਭਰੋਸਾ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਤਰ੍ਹਾਂ ਹੀ ਲਾਰਾ ਨਿਕਲਿਆ ਤਾਂ ਬੇਰੁਜ਼ਗਾਰ ਨਵੇਂ ਬਣੇ ਮੁੱਖ ਮੰਤਰੀ ਦਾ ਘਿਰਾਓ ਕਰ ਕੇ ਪੱਕੇ ਤੌਰ ਤੇ ਮੋਰਚਾ ਲਗਾਉਣਗੇ। 


ਇਸ ਮੌਕੇ ਅਮਨ ਸੇਖਾ, ਬੇਬੀ ਪਾਤੜਾਂ, ਕੁਲਦੀਪ ਕੌਰ ਪਾਤੜਾਂ, ਹਰਪ੍ਰੀਤ ਕੌਰ ਚੌਂਦਾ, ਸੁਖਵੀਰ ਕੌਰ ਅਮਰਗੜ੍ਹ, ਰਾਜਕਿਰਨ ਕੌਰ ਬਠਿੰਡਾ, ਨਰਪਿੰਦਰ ਕੌਰ ਬਠਿੰਡਾ, ਅਵਤਾਰ ਭੁੱਲਰਹੇੜੀ, ਮਨਦੀਪ ਭੱਦਲਵੱਢ, ਕੁਲਦੀਪ ਸਿੰਘ ਖੜਿਆਲ, ਸੰਦੀਪ ਸਿੰਘ ਘੁਬਾਇਆ, ਕ੍ਰਿਸ਼ਨ ਸਿੰਘ ਘੁਬਾਇਆ, ਪ੍ਰਸ਼ੋਤਮ ਸਿੰਘ ਘੁਬਾਇਆ, ਪਲਵਿੰਦਰ ਸਿੰਘ ਘੁਬਾਇਆ, ਕਰਨੈਲ ਘੁਬਾਇਆ ਆਦਿ ਹਾਜ਼ਰ ਸਨ।

ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ 2 ਹੋਰ ਆਈਏਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਫੈਸਲੇ, ਪੜ੍ਹੋ

 ਪੰਜਾਬ ਦੇ ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵਲੋਂ ਜਿੱਥੇ ਕਈ ਅਹਿਮ ਫ਼ੈਸਲੇ ਲਏ ਗਏ ਹਨ, ਉਥੇ ਹੀ ਉਨ੍ਹਾਂ ਇਕ ਹੋਰ ਵੱਡਾ ਕਦਮ ਚੁੱਕਦਿਆਂ ਹਰ ਮੰਗਲਵਾਰ ਨੂੰ ਦੁਪਹਿਰ ਬਾਅਦ 3.00 ਵਜੇ ਕੈਬਨਿਟ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰ ਮੰਗਲਵਾਰ ਨੂੰ ਦੁਪਹਿਰ ਬਾਅਦ 3.00 ਵਜੇ ਇਹ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਆਪਣੇ ਦਫਤਰ ’ਚ ਸਵੇਰੇ 11.30 ਵਜੇ ਤੋਂ 2.30 ਵਜੇ ਤੱਕ ਮੰਤਰੀਆਂ, ਵਿਧਾਇਕਾਂ ਅਤੇ ਹੋਰ ਸਿਆਸੀ ਆਗੂਆਂ ਨਾਲ ਮੁਲਾਕਾਤ ਕਰਿਆ ਕਰਨਗੇ।


ਆਈਪੀਐਸ ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੰਜਾਬ ਦੇ ਡੀਜੀਪੀ ਦਾ ਵਾਧੂ ਚਾਰਜ ਦਿੱਤਾ

 ਆਈਪੀਐਸ ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੰਜਾਬ ਦੇ ਡੀਜੀਪੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਨਾਲ ਮੌਜੂਦਾ ਡੀਜੀਪੀ ਦਿਨਕਰ ਗੁਪਤਾ ਛੁੱਟੀ 'ਤੇ ਚਲੇ ਗਏ ਹਨ। ਉਨ੍ਹਾਂ ਦੀ ਪਤਨੀ ਵਿਨੀ ਮਹਾਜਨ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਫਿਲਹਾਲ ਇਹ ਵਾਧੂ ਚਾਰਜ ਹੈ ਪਰ ਇਹ ਸਪੱਸ਼ਟ ਹੈ ਕਿ ਅਗਲੇ ਡੀਜੀਪੀ ਵਜੋਂ ਸਹੋਤਾ 

 ਸਰਕਾਰਦੀ ਪਹਿਲੀ ਪਸੰਦ ਹੈ।ਇਕਬਾਲਪ੍ਰੀਤ ਸਿੰਘ ਸਹੋਤਾ ਇਸ ਵੇਲੇ ਜਲੰਧਰ ਵਿੱਚ ਪੰਜਾਬ ਆਈ ਪੁਲਿਸ (ਪੀਏਪੀ) ਦੇ ਡੀਜੀਪੀ ਹਨ।  ਇਕਬਾਲਪ੍ਰੀਤ ਸਹੋਤਾ ਬੇਅਦਬੀ ਮਾਮਲੇ ਵਿੱਚ ਬਣੀ ਪਹਿਲੀ ਐਸਆਈਟੀ ਦੇ ਮੁਖੀ ਸਨ।


ਪੰਜਾਬ ਮੰਤਰੀ ਮੰਡਲ ਦੇ ਨਵੇਂ ਮੰਤਰੀਆਂ ਦੀ ਸੂਚੀ, ਦੇਖੋ ਕੌਣ ਬਣੇਗਾ ਮੰਤਰੀ, ਕਿਸਦੀ ਹੋਈ ਛੁੱਟੀ

 ਪੰਜਾਬ ਮੰਤਰੀ ਮੰਡਲ ਦੇ ਨਵੇਂ ਮੰਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ 5 ਮੰਤਰੀਆਂ ਨੂੰ ਛੁੱਟੀ ਦੇ ਦਿੱਤੀ ਗਈਹੈ .

 ਇਸ ਤੋਂ ਇਲਾਵਾ 8 ਮੰਤਰੀ ਵਾਪਸ ਪਰਤੇ ਹਨ। ਇਸ ਦੇ ਨਾਲ ਹੀ ਨਵੇਂ ਮੰਤਰੀ ਮੰਡਲ ਵਿੱਚ 7 ​​ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ। ਮੰਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਰਾਹੁਲ ਗਾਂਧੀ ਵਾਪਸ ਸ਼ਿਮਲਾ ਪਹੁੰਚ ਗਏ ਹਨ। ਉਹ ਉਥੋਂ ਮੀਟਿੰਗ ਕਰਨ ਲਈ ਦਿੱਲੀ ਆਏ ਸਨ। ਮੁੱਖ ਮੰਤਰੀ ਚਰਨਜੀਤ ਚੰਨੀ ਵੀ ਪੰਜਾਬ ਪਰਤ ਆਏ ਹਨ। ਜਿਸ ਤੋਂ ਬਾਅਦ ਉਹ ਰਾਜਪਾਲ ਨਾਲ ਮੁਲਾਕਾਤ ਕਰ ਰਹੇ ਹਨ। ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਐਤਵਾਰ ਸ਼ਾਮ ਨੂੰ 4:30 ਵਜੇ  ਹੋਵੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਰੰਧਾਵਾ ਅਤੇ ਓਪੀ ਸੋਨੀ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਪੰਜਾਬ ਦੇ ਨਵੇਂ ਕੈਬਿਨੇਟ ਮੰਤਰੀਆਂ ਦੀ ਸੂਚੀ

1 ਚਰਨਜੀਤ ਸਿੰਘ ਚੰਨੀ(ਮੁੱਖ ਮੰਤਰੀ ਪੰਜਾਬ)

2 ਸੁਖਜਿੰਦਰ ਸਿੰਘ ਰੰਧਾਵਾ( ਉਪ ਮੁੱਖ ਮੰਤਰੀ )

3 ਓ. ਪੀ. ਸੋਨੀ (ਉਪ ਮੁੱਖ ਮੰਤਰੀ ਪੰਜਾਬ)

4. ਰਾਜ ਕੁਮਾਰ ਵੇਰਕਾ

5 ਸੰਗਤ ਸਿੰਘ ਗਿਲਜੀਆਂ

6 ਕੁਲਜੀਤ ਨਾਗਰਾ

7 ਗੁਰਕੀਰਤ ਕੋਟਲੀ

8 ਪਰਗਟ ਸਿੰਘ

9 ਰਾਜਾ ਵੜਿੰਗ

10 ਰਾਣਾ ਗੁਰਜੀਤ ਸਿੰਘ 

11 ਰਜ਼ੀਆ ਸੁਲਤਾਨਾ

12 ਸੁੱਖ ਸਰਕਾਰੀਆ

13 ਭਾਰਤ ਭੂਸ਼ਨ ਆਸ਼ੂ

14ਬ੍ਰਹਮ ਮਹਿੰਦਰਾ

15 ਤ੍ਰਿਪਤ ਬਾਜਵਾ

16 ਮਨਪ੍ਰੀਤ ਬਾਦਲ

17 ਅਰੁਣਾ ਚੌਧਰੀ

18 ਵਿਜੇ ਇੰਦਰ ਸਿੰਗਲਾ


ਇਨ੍ਹਾਂ  ਦੀ ਹੋਈ ਵਾਪਸੀ

ਪੰਜਾਬ ਮੰਤਰੀ ਮੰਡਲ ਵਿੱਚ ਮਨਪ੍ਰੀਤ ਬਾਦਲ, ਵਿਜੇਂਦਰ ਸਿੰਗਲਾ, ਰਜ਼ੀਆ ਸੁਲਤਾਨਾ, ਬ੍ਰਹਮ ਮਹਿੰਦਰਾ, ਅਰੁਣਾ ਚੌਧਰੀ, ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਵਾਪਸ ਆ ਰਹੇ ਹਨ। ਮਨਪ੍ਰੀਤ ਬਾਦਲ ਨੇ ਚੰਨੀ ਦੇ ਨਾਂ 'ਤੇ ਕਾਂਗਰਸ ਹਾਈਕਮਾਨ ਨੂੰ ਮਨਾਉਣ' ਚ ਅਹਿਮ ਭੂਮਿਕਾ ਨਿਭਾਈ। ਇਹ ਉਦੋਂ ਹੀ ਸੀ ਜਦੋਂ ਵਿਜੇਂਦਰ ਸਿੰਗਲਾ ਸਿੱਖਿਆ ਮੰਤਰੀ ਸਨ ਕਿ ਪੰਜਾਬ ਸਕੂਲਾਂ ਵਿੱਚ ਪਹਿਲੇ ਨੰਬਰ 'ਤੇ ਆਇਆ ਸੀ।

ਰਜ਼ੀਆ ਸੁਲਤਾਨਾ ਸਿੱਧੂ ਦੇ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫਾ ਦੀ ਪਤਨੀ ਹੈ। ਅਰੁਣਾ ਚੌਧਰੀ ਨੂੰ ਵੀ ਹਟਾਉਣ ਦੀ ਤਿਆਰੀ  ਸੀ , ਪਰ ਸੀਐਮ ਚੰਨੀ ਨਾਲ ਰਿਸ਼ਤੇਦਾਰੀ ਕਾਰਨ ਉਹ ਵਾਪਸ ਕੈਬਨਿਟ ਵਿੱਚ ਹਨ ।ਭਾਰਤ ਭੂਸ਼ਣ ਆਸ਼ੂ ਕੈਪਟਨ ਦੇ ਬਹੁਤ ਨੇੜੇ ਨਹੀਂ ਸਨ ਪਰ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ। ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਕੈਪਟਨ ਵਿਰੁੱਧ ਬਗਾਵਤ ਵਿੱਚ ਸ਼ਾਮਲ ਸਨ.


ਇਨ੍ਹਾਂ 5 ਮੰਤਰੀਆਂ ਦੀ ਛੁੱਟੀ

ਸਾਧੂ ਸਿੰਘ ਧਰਮਸੋਤ, ਬਲਵੀਰ ਸਿੱਧੂ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਕਾਂਗੜ ਅਤੇ ਸੁੰਦਰ ਸ਼ਾਮ ਅਰੋੜਾ ਨੂੰ ਕੈਬਨਿਟ ਵਿੱਚ ਜਗ੍ਹਾ ਨਹੀਂ ਮਿਲੀ ਹੈ।JNVST 2022-23: ਜਵਾਹਰ ਨਵੋਦਿਆ ਵਿਦਿਆਲਿਆ ਦਾਖਲੇ ਲਈ ਸਕੂਲ ਪ੍ਰਿੰਸੀਪਲ ਵਲੋਂ ਵਧੀਆ ਉਪਰਾਲਾ

 JNVST 2022: ਨਵੋਦਿਆ ਵਿਦਿਆਲਿਆ ਸਮਿਤੀ, ਐਨਵੀਐਸ ਨੇ ਕਲਾਸ 6 ਅੱਤੇ ਕਲਾਸ 9 ਵਿੱਚ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 


HOW TO APPLY: ਉਹ ਵਿਦਿਆਰਥੀ ਜੋ ਇਸ ਕਲਾਸ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਉਹ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ, ਜੇਐਨਵੀਐਸਟੀ 2022 ( JNVST 2022) ਲਈ ਅਰਜ਼ੀ ਦੇ ਸਕਦੇ ਹਨ। ਅਰਜ਼ੀ ਦੇਣ ਲਈ ਉਹਨਾਂ ਨੂੰ navodaya.gov.in 'ਤੇ NVS ਦੀ ਅਧਿਕਾਰਤ ਸਾਈਟ ਦੁਆਰਾ ਆਨਲਾਈਨ ਅਰਜ਼ੀ ਦੇਣੀ ਹੋਵੇਗੀ.


JNVST 2022: ਨਵੋਦਿਆ ਵਿਦਿਆਲਿਆ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ , ਪੜ੍ਹੋ ਪੂਰੀ ਜਾਣਕਾਰੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਤੋਂ ਵਾਪਸ, ਕੌਣ ਬਣੇਗਾ ਮੰਤਰੀ ਖੁਲਾਸਾ ਅੱਜ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੈਬਨਿਟ ਵਿਸਤਾਰ   ਨੂੰ ਲੈ ਕੇ  ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਅੱਧੀ ਰਾਤ ਤੋਂ ਬਾਅਦ 2.00 ਵਜੇ ਖਤਮ ਹੋਈ।


ਅੱਜ ਸਵੇਰੇ 7 ਵਜੇ ਤੋਂ ਬਾਅਦ ਦਿੱਲੀ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਅਤੇ ਹੁਣ ਚੰਡੀਗੜ੍ਹ ਪਹੁੰਚੇ ਹਨ। ਰਾਹੁਲ ਗਾਂਧੀ ਦੀ ਰਿਹਾਇਸ਼ 'ਤੇ ਹੋਈ ਇਸ ਮੀਟਿੰਗ ਵਿਚ ਪ੍ਰਿਅੰਕਾ ਗਾਂਧੀ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਅਜੈ ਮਾਕਣ ਤੇ ਕੇ ਸੀ ਵੇਣੂਗੋਪਾਲ ਮੌਜੂਦ ਸਨ।


 ਮੀਟਿੰਗ ਵਿਚ ਵਜ਼ਾਰਤੀ ਵਾਧੇ ਬਾਰੇ ਫੈਸਲਾ ਕੀਤਾ ਗਿਆ ਤੇ ਕਿਸ ਕਿਸ ਨੂੰ ਮੰਤਰੀ ਬਣਾਇਆ ਜਾਣਾ ਹੈ, ਇਸਦੀ ਪ੍ਰਵਾਨਗੀ ਦਿੱਤੀ ਗਈ। 


 ਕੈਬਨਿਟ ਵਿਸਤਾਰ ਦੀ  ਸੂਚੀ ਅੱਜ ਦੇਰ ਸ਼ਾਮ ਜਨਤਕ ਹੋਣ ਦੀ ਸੰਭਾਵਨਾ ਹੈ। 


BREAKING NEWS: ਪੰਜਾਬ ਸਰਕਾਰ ਨੇ 5 ਆਈਏਐਸ ਅਤੇ 5 ਪੀਸੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

 

Also read:

JNVST 2022: ਨਵੋਦਿਆ ਵਿਦਿਆਲਿਆ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ , ਪੜ੍ਹੋ ਪੂਰੀ ਜਾਣਕਾਰੀ

ਪੰਜਾਬ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ: ਇੱਕ ਸਾਲ ਵਿੱਚ ਦੋ ਟਰਮਾਂ ਵਿੱਚ ਲਵੇਗਾ ਪ੍ਰੀਖਿਆ , ਨਤੀਜਾ ਦੋਵਾਂ ਦੇ ਅਧਾਰ ਤੇ ਐਲਾਨਿਆ ਜਾਵੇਗਾ

SSC RECRUITMENT: ADMIT CARD FOR MULTI TASKING (NON-TECHNICAL) ISSUED DOWNLOAD HERE

 


SSC ISSUED ADMIT CARD FOR MULTI TASKING (NON-TECHNICAL).

Important instructions: 

CANDIDATES SHOULD NOTE THAT WHILE SITTING IN THE EXAMINATION, THEY MUST HAVE AN ORIGINAL PHOTO IDENTITY CARD WHICH HAS THE SAME DATE OF BIRTH AS IT IS PRINTED IN THE ENTRY CERTIFICATE.2 IF THE DATE OF BIRTH IS NOT GIVEN IN THE ORIGINAL PHOTO OFFICIAL IDENTITY CARD, THEN THE CANDIDATE MUST HAVE AN ADDITIONAL GOVERNMENT ORIGINAL CERTIFICATE AS PROOF OF THEIR DATE OF BIRTH.3 IF THE DATE OF BIRTH MENTIONED IN THE ORIGINAL PHOTO IDENTITY CARD / OFFICIAL CERTIFICATE ISSUED AS PROOF OF ADMISSION CERTIFICATE AND DATE OF BIRTH DOES NOT MATCH, THEN THE CANDIDATE WILL NOT BE ALLOWED TO APPEAR IN THE EXAMINATION.


 TO DOWNLOAD ADMIT CARD click below 

Check STATUS / DOWNLOAD ADMIT CARD FOR MULTI TASKING (NON-TECHNICAL) STAFF EXAMINATION 2020 TO BE HELD FROM 05/10/2021 TO 02/11/2021

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਪਿੱਛੋਂ ਪੰਜਾਬ ਵਿਧਾਨ ਸਭਾ ਵੱਲੋਂ ਰੋਸਟਰ ਰਜਿਸਟਰ ਲਾਗੂ ਕਰਨ ਲਈ ਕਮੇਟੀ ਗਠਤ

 ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਪਿੱਛੋਂ ਪੰਜਾਬ ਵਿਧਾਨ ਸਭਾ ਵੱਲੋਂ ਰੋਸਟਰ ਰਜਿਸਟਰ ਲਾਗੂ ਕਰਨ ਲਈ ਕਮੇਟੀ ਗਠਤਚੰਡੀਗੜ, 24 ਸਤੰਬਰ:


ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਪਿੱਛੋਂ ਪੰਜਾਬ ਵਿਧਾਨ ਸਭਾ ਨੇ ਰੋਸਟਰ ਰਜਿਸਟਰ ਲਾਗੂ ਕਰਨ ਲਈ ਕਮੇਟੀ ਦਾ ਗਠਨ ਕੀਤਾ ਹੈ।


ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਰਮਚਾਰੀਆਂ ਵੱਲੋਂ ਕਮਿਸਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਉਨਾਂ ਨੂੰ ਤਰੱਕੀਆਂ ਸਮੇਂ ਰਾਖਵਾਂਕਰਨ ਨੀਤੀ ਦਾ ਬਣਦਾ ਲਾਭ ਨਹੀਂ ਦਿੱਤਾ ਜਾ ਰਿਹਾ।


ਉਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਜਾਂਚ ਕੀਤੀ ਗਈ ਅਤੇ ਦੋਸ਼ਾਂ ਨੂੰ ਸਹੀ ਪਾਇਆ ਗਿਆ ਜਿਸ ‘ਤੇ ਕਮਿਸ਼ਨ ਵੱਲੋਂ ਵਿਧਾਨ ਸਭਾ ਨੂੰ ਅਨੁਸੂਚਿਤ ਜਾਤੀਆਂ ਨੂੰ ਬਣਦੇ ਹੱਕ ਦੇਣ ਲਈ ਲਿਖਿਆ ਗਿਆ ਸੀ। 


ਚੇਅਰਪਰਸਨ ਨੇ ਦੱਸਿਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਲਿਖਤੀ ਤੌਰ ‘ਤੇ ਸੂਚਿਤ ਕੀਤਾ ਗਿਆ ਹੈ ਕਿ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਪੰਜਾਬ ਵਿਧਾਨ ਸਭਾ ਵੱਲੋਂ ਰੋਸਟਰ ਰਜਿਸਟਰ ਨੂੰ ਲਾਗੂ ਕਰਨ ਲਈ ਇਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। 

ਪੰਜਾਬ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ: ਇੱਕ ਸਾਲ ਵਿੱਚ ਦੋ ਟਰਮਾਂ ਵਿੱਚ ਲਵੇਗਾ ਪ੍ਰੀਖਿਆ , ਨਤੀਜਾ ਦੋਵਾਂ ਦੇ ਅਧਾਰ ਤੇ ਐਲਾਨਿਆ ਜਾਵੇਗਾ
ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਅਤੇ ਵਿਦਿਆਰਥੀਆਂ ਦੇ ਕਰੀਅਰ ਦੇ ਮੱਦੇਨਜ਼ਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਪ੍ਰੀਖਿਆਵਾਂ ਦੇ ਮੁਲਾਂਕਣ ਲਈ ਨਵੀਂ ਨੀਤੀ ਤਿਆਰ ਕੀਤੀ ਹੈ। ਨਵੀਂ ਨੀਤੀ ਦੇ ਤਹਿਤ, ਅਕਾਦਮਿਕ ਸੈਸ਼ਨਾਂ ਨੂੰ ਦੋ ਟਰਮਾਂ ਵਿੱਚ ਵੰਡਿਆ ਗਿਆ ਹੈ।


ਬੋਰਡ ਦੁਆਰਾ ਨਿਰਧਾਰਤ ਸਿਲੇਬਸ ਦੇ ਅਧਾਰ ਤੇ, ਪਹਿਲੀ ਮਿਆਦ ਦੀ ਪ੍ਰੀਖਿਆ ਨਵੰਬਰ-ਦਸੰਬਰ ਦੇ ਮਹੀਨੇ ਅਤੇ ਦੂਜੀ ਮਿਆਦ ਦੀ ਪ੍ਰੀਖਿਆ ਫਰਵਰੀ-ਮਾਰਚ ਵਿੱਚ ਹੋਵੇਗੀ. ਬੋਰਡ ਨੇ ਇਸ ਸਬੰਧੀ ਆਪਣਾ ਸਮੁੱਚਾ ਸਿਲੇਬਸ ਵੀ ਵੰਡ ਦਿੱਤਾ ਹੈ। 


ਇਸ ਦੇ ਨਾਲ ਨਾਲ ਮਾਡਲ ਪ੍ਰਸ਼ਨ ਪੱਤਰ ਵੀ ਤਿਆਰ ਕੀਤੇ ਗਏ ਹਨ. ਸਾਰੀ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੇ ਅਪਲੋਡ ਕੀਤੀ ਗਈ ਹੈ. ਜਾਣਕਾਰੀ ਦੇ ਅਨੁਸਾਰ, ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਂਮਾਰੀ ਦੇ ਕਾਰਨ, 10 ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈੈ।


ਘਰ ਘਰ ਰੋਜ਼ਗਾਰ: ਇੰਨਾ ਹੀ ਨਹੀਂ, ਮਹਾਮਾਰੀ ਦੇ ਕਹਿਰ ਕਾਰਨ, ਬੋਰਡ ਇਮਤਿਹਾਨ ਵੀ ਨਹੀਂ ਲੇ ਸਕਿਆ।
ਅਜਿਹੇ ਵਿੱਚ ਬੋਰਡ ਨੇ ਹੁਣ ਇੱਕ ਨਵਾਂ ਰਸਤਾ ਅਪਣਾਇਆ ਹੈ। ਬੋਰਡ ਦੇ ਅਨੁਸਾਰ, ਪਹਿਲੇ ਟਰਮ  ਵਿੱਚ ਸਿਰਫ ਮੁੱਖ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ. ਜਿਸ ਦੇ ਤਹਿਤ ਸਿਰਫ ਗਰੇਡਿੰਗ ਵਿਸ਼ਿਆਂ ਦੀ ਹੀ ਪ੍ਰੀਖਿਆ ਲਈ ਜਾਵੇਗੀ।
ਕੋਈ ਪ੍ਰੈਕਟੀਕਲ ਪ੍ਰੀਖਿਆ ਨਹੀਂ ਹੋਵੇਗੀ. ਪਹਿਲੀ ਟਰਮ ਦੀ ਪ੍ਰੀਖਿਆ ਬਹੁ -ਉਦੇਸ਼ ਵਿਕਲਪ ਪ੍ਰਸ਼ਨਾਂ ( MCQ) 'ਤੇ ਅਧਾਰਤ ਹੋਵੇਗੀ,।

ਜਦੋਂ ਕਿ ਦੂਜੀ ਟਰਮ ਦੀ ਪ੍ਰੀਖਿਆ ਲਿਖਤੀ ਪ੍ਰੀਖਿਆ ਹੋਵੇਗੀ. ਇਸ ਵਿੱਚ ਛੋਟੇ ਅਤੇ ਲੰਬੇ ਉੱਤਰ ਵਾਲੇ ਪ੍ਰਸ਼ਨਾਂ ਦੇ ਸ਼ਾਮਲ ਹੋਣਗੇ. ਦੋਵੇਂ ਮਿਆਦ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਬੋਰਡ ਦੁਆਰਾ ਭੇਜੇ ਜਾਣਗੇ. ਜਿਨ੍ਹਾਂ ਨੂੰ OMR ਸ਼ੀਟਾਂ 'ਤੇ ਹੱਲ ਕਰਨਾ ਹੁੰਦਾ ਹੈ
ਬੋਰਡ ਪਹਿਲੀ ਅਤੇ ਦੂਜੀ ਟਰਮ ਦੀਆਂ ਪ੍ਰੀਖਿਆਵਾਂ ਨੂੰ ਵੇਟੇਜ ਦੇਣ ਤੋਂ ਬਾਅਦ ਅੰਤਮ ਨਤੀਜਾ ਘੋਸ਼ਿਤ ਕਰੇਗਾ।

PSEB 5TH 8TH REGISTRATION ONLINE LINK : ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਸ਼ੁਰੂ, ਲਿੰਕ ਐਕਟਿਵ

 ਸਕੂਲ ਸਿੱਖਿਆ ਬੋਰਡ ਪੰਜਾਬ ਰਜਿਸਟਰੇਸ਼ਨ ਕੰਟੀਨਿਊਸ਼ਨ ਸ਼ਡਿਊਲ ਸੈਸ਼ਨ 2021-22 


ਸੈਸ਼ਨ 2021-22 ਲਈ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ/ ਕੰਟੀਨਿਊਸ਼ਨ ਕਰਨ ਸਬੰਧੀ ਹਦਾਇਤਾਂ ਬੋਰਡ ਦੀ ਵੈਬ-ਸਾਈਟ ਅਤੇ ਸਕੂਲ ਲਾਗ-ਇੰਨ ਆਈ. ਡੀ. ਵਿੱਚ ਉਪਲੱਬਧ ਹਨ( click here to read) , ਉਹਨਾਂ ਨੂੰ ਪੜ੍ਹਨ ਉਪਰੰਤ ਹੀ ਵਿਦਿਆਰਥੀਆਂ ਦੀ ਰਜਿਸਟਰੇਸ਼ਨ/ਕੰਟੀਨਿਊਸ਼ਨ ਕਰਨੀ ਯਕੀਨੀ ਬਣਾਈ ਜਾਵੇ। ਪੰਜਵੀਂ (F-1 ਅਤੇ F-2 ) ਅਤੇ ਅੱਠਵੀਂ (A-1, ਅਤੇ A-2) ਸ਼ੇਣੀਆਂ ਵਿੱਚ ਵਿਦਿਆਰਥੀਆਂ ਦੀ ਰਜਿਸਟਰੇਸ਼ਨ /ਕੰਟੀਨਿਊਸ਼ਨ ਫਾਰਮ ਆਨ-ਲਾਈਨ ਕਰਨ ਦੀਆਂ ਮਿਤੀਆਂ ਦਾ ਸ਼ਡਿਊਲ ਅਤੇ ਫੀਸਾਂ ਦਾ ਸ਼਼ਡਿਊਲ ਲਈ ਨੋਟੀਫਿਕੇਸ਼ਨ ਲਈ ਇਥੇ ਕਲਿੱਕ ਕਰੋ Also read: ਚੋਥੀ ਜਮਾਤ ਤੱਕ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ, ਪੜ੍ਹੋ 

6th Pay commission : 6ਵੇਂ ਤਨਖਾਹ ਕਮਿਸ਼ਨ ਦੀਆਂ ਸਾਰੀਆਂ ਨੋਟੀਫਿਕੇਸ਼ਨ/ਅਪਡੇਟ ਦੇਖੋ ਇਥੇ

 September exams : ਮਾਪੇ ਅਧਿਆਪਕ ਮਿਲਣੀ ਲਈ ਮਿਤੀਆਂ ਨਿਰਧਾਰਿਤ,ਪੜ੍ਹੋ 


ਆਨਲਾਈਨ ਰਜਿਸਟ੍ਰੇਸ਼ਨ ਅਤੇ ਕੰਟਿਨਿਊਸ਼ਨ ਲਈ ਲਿੰਕ ਐਕਟਿਵ ਹੋ ਰਿਹਾ ਹੈ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਅਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ (Active now)


LINK FOR APPLYING ONLINE ਨਗਰ ਕੌਂਸਲ ਘੱਗਾ ਪਟਿਆਲਾ ਵੱਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ

 

 


ਸਥਾਨਕ ਸਰਕਾਰ ਵਿਭਾਗ, ਪੰਜਾਬ (ਨਗਰ ਕੌਂਸਲ, ਘੱਗਾ )ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਦੀ ਕੰਟਰੈਕਟ ਦੇ ਆਧਾਰ 'ਤੇ ਭਰਤੀ ਸਬੰਧੀ ਸੂਚਨਾ 

ਸਥਾਨਕ ਸਰਕਾਰ ਵਿਭਾਗ, ਪੰਜਾਬ ਅਧੀਨ ਨਗਰ ਕੌਂਸਲ, ਸਰਹਿੰਦ ਫ਼ਤਿਹਗੜ੍ਹ ਸਾਹਿਬ ਦੁਆਰਾ ਨਗਰ  ਕੱਸਲ, ਸਰਹਿੰਦ-ਫ਼ਤਿਹਗੜ੍ਹ ਸਾਹਿਬ ਦੇ ਦਫ਼ਤਰ ਹੇਠ ਲਿਖੀਆਂ ਅਸਾਮੀਆਂ ਦੀ ਕੰਟਰੈਕਟ ਦੇ ਆਧਾਰ ਉੱਤ ਭਰਤੀ ਕਰਨ ਲਈ ਪੰਜਾਬ ਰਾਜ ਦੇ ਵਾਸੀ ਉਮੀਦਵਾਰਾਂ ਪਾਸੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। 


ਬਿਨੈ-ਪੱਤਰ ਕੌਂਸਲ ਦਫ਼ਤਰ ਵਿਖੇ ਜਮਾਂ ਕਰਵਾਉਣ ਦੀ ਅੰਤਿਮ ਮਿਤੀ ਅਤੇ ਸਮਾਂ 22.10.2021, ਸ਼ਾਮ 500 ਵਜੇ ਤੱਕ ਭਰਤੀ ਸਬੰਧੀ ਵੇਰਵਿਆਂ ਲਈ ਲਾਗਇਨ ਕਰਨ ਵਾਸਤੇ ਵੈੱਬਸਾਈਟ ਦਾ ਲਿੰਕ:- http://lgpunjab.gov.in 


 ਨੋਟ:- ਇਸ ਭਰਤੀ ਨੋਟਿਸ ਸਬੰਧੀ ਕੋਈ ਵੀ ਸੋਧ ਉਪਰੋਕਤ ਵੱਖਸਾਈਟ ਉੱਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਵੱਖਰੇ ਤੌਰ ਤੇ ਅਖ਼ਬਾਰ ਵਿਚ ਕੋਈ ਇਸ਼ਤਿਹਾਰ ਨਹੀਂ ਦਿੱਤਾ ਜਾਵੇਗਾ। ਨਗਰ ਕੌਂਸਲ ਮਲੇਰਕੋਟਲਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਕਰੋ ਅਪਲਾਈ

 

 ਸਥਾਨਕ ਸਰਕਾਰ ਵਿਭਾਗ, ਪੰਜਾਬ (ਨਗਰ ਕੌਂਸਲ, ਮਲੇਰਕੋਟਲਾ )ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਦੀ ਕੰਟਰੈਕਟ ਦੇ ਆਧਾਰ 'ਤੇ ਭਰਤੀ ਸਬੰਧੀ ਸੂਚਨਾ 

ਸਥਾਨਕ ਸਰਕਾਰ ਵਿਭਾਗ, ਪੰਜਾਬ ਅਧੀਨ ਨਗਰ ਕੌਂਸਲ, ਸਰਹਿੰਦ ਫ਼ਤਿਹਗੜ੍ਹ ਸਾਹਿਬ ਦੁਆਰਾ ਨਗਰ  ਕੱਸਲ, ਸਰਹਿੰਦ-ਫ਼ਤਿਹਗੜ੍ਹ ਸਾਹਿਬ ਦੇ ਦਫ਼ਤਰ ਹੇਠ ਲਿਖੀਆਂ ਅਸਾਮੀਆਂ ਦੀ ਕੰਟਰੈਕਟ ਦੇ ਆਧਾਰ ਉੱਤ ਭਰਤੀ ਕਰਨ ਲਈ ਪੰਜਾਬ ਰਾਜ ਦੇ ਵਾਸੀ ਉਮੀਦਵਾਰਾਂ ਪਾਸੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। 


ਬਿਨੈ-ਪੱਤਰ ਕੌਂਸਲ ਦਫ਼ਤਰ ਵਿਖੇ ਜਮਾਂ ਕਰਵਾਉਣ ਦੀ ਅੰਤਿਮ ਮਿਤੀ ਅਤੇ ਸਮਾਂ 08.10.2021, ਸ਼ਾਮ 500 ਵਜੇ ਤੱਕ ਭਰਤੀ ਸਬੰਧੀ ਵੇਰਵਿਆਂ ਲਈ ਲਾਗਇਨ ਕਰਨ ਵਾਸਤੇ ਵੈੱਬਸਾਈਟ ਦਾ ਲਿੰਕ:- http://lgpunjab.gov.in 


 ਨੋਟ:- ਇਸ ਭਰਤੀ ਨੋਟਿਸ ਸਬੰਧੀ ਕੋਈ ਵੀ ਸੋਧ ਉਪਰੋਕਤ ਵੱਖਸਾਈਟ ਉੱਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਵੱਖਰੇ ਤੌਰ ਤੇ ਅਖ਼ਬਾਰ ਵਿਚ ਕੋਈ ਇਸ਼ਤਿਹਾਰ ਨਹੀਂ ਦਿੱਤਾ ਜਾਵੇਗਾ। ਨਗਰ ਕੌਂਸਲ ਮੋਰਿੰਡਾ ਵਿਖੇ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 ਸਥਾਨਕ ਸਰਕਾਰ ਵਿਭਾਗ, ਪੰਜਾਬ (ਨਗਰ ਕੌਂਸਲ, ਮੋਰਿੰਡਾ )ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਦੀ ਕੰਟਰੈਕਟ ਦੇ ਆਧਾਰ 'ਤੇ ਭਰਤੀ ਸਬੰਧੀ ਸੂਚਨਾ 

ਸਥਾਨਕ ਸਰਕਾਰ ਵਿਭਾਗ, ਪੰਜਾਬ ਅਧੀਨ ਨਗਰ ਕੌਂਸਲ, ਸਰਹਿੰਦ ਫ਼ਤਿਹਗੜ੍ਹ ਸਾਹਿਬ ਦੁਆਰਾ ਨਗਰ  ਕੱਸਲ, ਸਰਹਿੰਦ-ਫ਼ਤਿਹਗੜ੍ਹ ਸਾਹਿਬ ਦੇ ਦਫ਼ਤਰ ਹੇਠ ਲਿਖੀਆਂ ਅਸਾਮੀਆਂ ਦੀ ਕੰਟਰੈਕਟ ਦੇ ਆਧਾਰ ਉੱਤ ਭਰਤੀ ਕਰਨ ਲਈ ਪੰਜਾਬ ਰਾਜ ਦੇ ਵਾਸੀ ਉਮੀਦਵਾਰਾਂ ਪਾਸੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। 


ਬਿਨੈ-ਪੱਤਰ ਕੌਂਸਲ ਦਫ਼ਤਰ ਵਿਖੇ ਜਮਾਂ ਕਰਵਾਉਣ ਦੀ ਅੰਤਿਮ ਮਿਤੀ ਅਤੇ ਸਮਾਂ 04.10.2021, ਸ਼ਾਮ 500 ਵਜੇ ਤੱਕ ਭਰਤੀ ਸਬੰਧੀ ਵੇਰਵਿਆਂ ਲਈ ਲਾਗਇਨ ਕਰਨ ਵਾਸਤੇ ਵੈੱਬਸਾਈਟ ਦਾ ਲਿੰਕ:- http://lgpunjab.gov.in 


 ਨੋਟ:- ਇਸ ਭਰਤੀ ਨੋਟਿਸ ਸਬੰਧੀ ਕੋਈ ਵੀ ਸੋਧ ਉਪਰੋਕਤ ਵੱਖਸਾਈਟ ਉੱਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਵੱਖਰੇ ਤੌਰ ਤੇ ਅਖ਼ਬਾਰ ਵਿਚ ਕੋਈ ਇਸ਼ਤਿਹਾਰ ਨਹੀਂ ਦਿੱਤਾ ਜਾਵੇਗਾ। 
ਨਗਰ ਕੌਂਸਲ ਸਰਹਿੰਦ, ਫਤਿਹਗੜ੍ਹ ਸਾਹਿਬ ਵਿਖੇ 180 ਕਰਮਚਾਰੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ

 ਸਥਾਨਕ ਸਰਕਾਰ ਵਿਭਾਗ, ਪੰਜਾਬ (ਨਗਰ ਕੌਂਸਲ, ਸਰਹਿੰਦ-ਫ਼ਤਿਹਗੜ੍ਹ ਸਾਹਿਬ)ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਦੀ ਕੰਟਰੈਕਟ ਦੇ ਆਧਾਰ 'ਤੇ ਭਰਤੀ ਸਬੰਧੀ ਸੂਚਨਾ 

ਸਥਾਨਕ ਸਰਕਾਰ ਵਿਭਾਗ, ਪੰਜਾਬ ਅਧੀਨ ਨਗਰ ਕੌਂਸਲ, ਸਰਹਿੰਦ ਫ਼ਤਿਹਗੜ੍ਹ ਸਾਹਿਬ ਦੁਆਰਾ ਨਗਰ  ਕੱਸਲ, ਸਰਹਿੰਦ-ਫ਼ਤਿਹਗੜ੍ਹ ਸਾਹਿਬ ਦੇ ਦਫ਼ਤਰ ਹੇਠ ਲਿਖੀਆਂ ਅਸਾਮੀਆਂ ਦੀ ਕੰਟਰੈਕਟ ਦੇ ਆਧਾਰ ਉੱਤ ਭਰਤੀ ਕਰਨ ਲਈ ਪੰਜਾਬ ਰਾਜ ਦੇ ਵਾਸੀ ਉਮੀਦਵਾਰਾਂ ਪਾਸੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। 


ਬਿਨੈ-ਪੱਤਰ ਕੌਂਸਲ ਦਫ਼ਤਰ ਵਿਖੇ ਜਮਾਂ ਕਰਵਾਉਣ ਦੀ ਅੰਤਿਮ ਮਿਤੀ ਅਤੇ ਸਮਾਂ 25.10.2021, ਸ਼ਾਮ 500 ਵਜੇ ਤੱਕ ਭਰਤੀ ਸਬੰਧੀ ਵੇਰਵਿਆਂ ਲਈ ਲਾਗਇਨ ਕਰਨ ਵਾਸਤੇ ਵੈੱਬਸਾਈਟ ਦਾ ਲਿੰਕ:- http://lgpunjab.gov.in 


 ਨੋਟ:- ਇਸ ਭਰਤੀ ਨੋਟਿਸ ਸਬੰਧੀ ਕੋਈ ਵੀ ਸੋਧ ਉਪਰੋਕਤ ਵੱਖਸਾਈਟ ਉੱਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਵੱਖਰੇ ਤੌਰ ਤੇ ਅਖ਼ਬਾਰ ਵਿਚ ਕੋਈ ਇਸ਼ਤਿਹਾਰ ਨਹੀਂ ਦਿੱਤਾ ਜਾਵੇਗਾ। 

ਭਾਰਤ ਬੰਦ ਕਾਰਨ ਪੰਜਾਬ ਯੂਨੀਵਰਸਿਟੀ ਵਲੋਂ ਪ੍ਰੀਖਿਆਵਾਂ ਪੋਸਟਪੋਨ

 

in view of Farmers Union's Call for Bharat Band on 27.09.2021, all the papers of Golden Chance/Improvement/Additional Category (Offline mode) scheduled for 27.09.2021 has been postponed to 01.10.2021.

RECENT UPDATES

Today's Highlight