Monday, 20 September 2021

ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਦੀ ਹਾਜ਼ਰੀ ਦਿਨ ਵਿੱਚ 2 ਬਾਰ ਚੈੱਕ ਕੀਤੀ ਜਾਵੇ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁਲਾਜ਼ਮਾਂ ਲਈ ਹੁਕਮ ਜਾਰੀ ਕੀਤੇ ਹਨ

ਪੰਜਾਬ ਰਾਜ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦਾ ਸਵੇਰੇ ਸਹੀ 9.00 ਵਜੇ ਆਪਣੇ-ਆਪਣੇ ਦਫਤਰਾਂ ਵਿੱਚ ਹਾਜਰ ਹੋਣਾ ਯਕੀਨੀ ਬਣਾਉਣ ਅਤੇ ਸ਼ਾਮ ਨੂੰ ਦਫ਼ਤਰੀ ਸਮੇਂ ਤੱਕ ਦਫਤਰ ਵਿਖੇ ਹਾਜਰ ਹੋਣਾ ਯਕੀਨੀ ਬਣਾਉਣ ਲਈ ਸਮੂਹ ਪ੍ਰਬੰਧਕੀ ਸਕੱਤਰ/ਵਿਭਾਗਾਂ ਦੇ ਮੁਖੀ ਹਫਤੇ ਵਿੱਚ ਘੱਟੋ-ਘੱਟ 2 ਵਾਰ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ/ਅਫਸਰਾਂ ਦੀ ਹਾਜਰੀ ਅਚਨਚੇਤ ਚੈਕ ਕਰਨਗੇ ਅਤੇ ਇਸ ਦੇ ਨਾਲ-ਨਾਲ ਪ੍ਰਬੰਧਕੀ ਸਕੱਤਰ ਆਪਣੇ ਅਧੀਨ ਆਉਂਦੇ ਅਦਾਰਿਆਂ ਵਿੱਚ ਹੁੰਦੇ ਕੰਮ-ਕਾਜ/ਰਿਕਾਰਡ ਆਦਿ ਦਾ ਵੀ ਨਿਰੀਖਣ ਕਰਨਗੇ। ਪ੍ਰਬੰਧਕੀ ਸਕੱਤਰ ਆਪਣੇ ਅਧੀਨ ਆਉਦੇ ਡਾਇਰੈਕਟੋਰੇਟਾਂ, ਬੋਰਡਾਂ ਅਤੇ ਕਾਰਪੋਰੈਸ਼ਨਾਂ ਦੇ ਮੁਖੀਆਂ ਤੋਂ ਉਕਤ ਅਨੁਸਾਰ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ ਅਤੇ ਫੀਲਡ ਵਿੱਚ ਡਵੀਜਨਾਂ ਦੇ ਕਮਿਸ਼ਨਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਦਫ਼ਤਰਾਂ ਦੇ ਮੁਖੀਆਂ ਦੇ ਦਫ਼ਤਰੀ ਸਟਾਫ ਨੂੰ ਚੈੱਕ ਕਰਨ ਲਈ ਜ਼ਿੰਮੇਵਾਰ ਹੋਣਗੇ। ਰਾਜ ਪੱਧਰ ਤੇ ਸਰਕਾਰੀ ਦਫਤਰਾਂ ਵਿੱਚ ਸਮੇਂ-ਸਮੇਂ ਤੇ ਨਿਰੀਖਣਾਂ ਨੂੰ ਜਰੂਰੀ ਬਣਾਇਆ ਜਾਵੇ।

 ਦਫਤਰੀ ਕੰਮ-ਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ ਪਾਰਦਰਸ਼ਤਾ ਤਰੀਕੇ ਨਾਲ ਨਿਪਟਾਉਣ ਸਬੰਧੀ ਕਾਰਵਾਈ ਕੀਤੀ ਜਾਵੇ।

  
15% ਤਨਖਾਹਾਂ ਵਿੱਚ ਵਾਧੇ ਦੇ ਫਾਰਮੂਲੇ ਤੇ ਮੁਲਾਜ਼ਮ ਹੋਏ ਗੁੱਸਾ 2 ਅਕਤੂਬਰ ਤੋਂ ਲਗੇਗਾ ਪੱਕਾ ਮੋਰਚਾ

 


*ਛੇਵੇਂ ਤਨਖਾਹ ਕਮਿਸ਼ਨ ਦੇ ਫਾਰਮੂਲੇ ਨੂੰ ਮੁਲਾਜ਼ਮਾਂ ਤੇ ਧੱਕੇ ਨਾਲ ਲਾਗੂ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ*


*ਫਰੰਟ ਪਹਿਲਾਂ ਹੀ ਰੱਦ ਕਰ ਚੁੱਕਿਆ ਹੈ 113% ਡੀ ਏ ਉੱਪਰ 15% ਤਨਖਾਹਾਂ ਵਿੱਚ ਵਾਧਾ* 


 *2 ਅਕਤੂਬਰ ਤੋਂ ਪੰਜਾਬ ਸਰਕਾਰ ਖ਼ਿਲਾਫ਼ ਲਗਾਇਆ ਜਾਵੇਗਾ ਪੱਕਾ ਮੋਰਚਾ*  


  ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੇ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੇ ਇਤਰਾਜ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਤਜਵੀਜ਼ ਨੂੰ ਸਾਂਝੇ ਫਰੰਟ ਵੱਲੋਂ 11 ਸਤੰਬਰ ਦੀ ਚੰਡੀਗੜ੍ਹ ਰੈਲੀ ਦੇ ਇਕੱਠ ਨੇ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਸੀ। ਸਾਂਝੇ ਫਰੰਟ ਦੇ ਕਨਵੀਨਰਾਂ ਸਤੀਸ਼ ਰਾਣਾ, ਜਰਮਨਜੀਤ ਸਿੰਘ, ਜਗਦੀਸ਼ ਸਿੰਘ ਚਾਹਲ, ਠਾਕੁਰ ਸਿੰਘ, ਸੁਖਚੈਨ ਸਿੰਘ ਖਹਿਰਾ, ਸੁਖਦੇਵ ਸਿੰਘ ਸੈਣੀ, ਸੁਖਜੀਤ ਸਿੰਘ, ਕਰਮ ਸਿੰਘ ਧਨੋਆ, ਮੇਘ ਸਿੰਘ ਸਿੱਧੂ, ਦਵਿੰਦਰ ਸਿੰਘ ਬੈਨੀਪਾਲ, ਪਰਵਿੰਦਰ ਖੰਗੂੜਾ, ਅਵਿਨਾਸ਼ ਸ਼ਰਮਾਂ, ਪ੍ਰੇਮ ਸਾਗਰ ਸ਼ਰਮਾਂ, ਜਸਵੀਰ ਤਲਵਾੜਾ ਅਤੇ ਕੁਲਵਰਨ ਸਿੰਘ ਆਦਿ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਉਪਰੰਤ ਕੀਤੀ ਗਈ ਪਲੇਠੀ ਪ੍ਰੈਸ ਕਾਨਫਰੰਸ ਵਿੱਚ ਸ੍ਰ. ਚਰਨਜੀਤ ਸਿੰਘ ਚੰਨੀ ਜੀ ਵੱਲੋਂ ਮੁਲਾਜ਼ਮਾਂ ਨੂੰ ਆਪਣੇ ਸੰਘਰਸ਼ਾਂ ਅਤੇ ਹੜਤਾਲਾਂ ਨੂੰ ਵਿਰਾਮ ਦੇ ਕੇ ਸਰਕਾਰ ਨਾਲ ਮਿਲ ਬੈਠ ਕੇ ਸਾਰੇ ਮਸਲਿਆਂ ਦਾ ਹੱਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ, ਦੂਸਰੇ ਪਾਸੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪਹਿਲਾਂ ਤੋਂ ਰੱਦ ਕੀਤੇ ਜਾ ਚੁੱਕੇ  6ਵੇਂ ਤਨਖਾਹ ਕਮਿਸ਼ਨ ਦੇ ਫਾਰਮੂਲੇ ਨੂੰ ਧੱਕੇ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਇੱਕਪਾਸੜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।  

ਉਹਨਾ ਨੇ ਕਿਹਾ ਕਿ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ 01-01-16 ਤੋਂ 125% ਡੀ.ਏ. 'ਤੇ ਘੱਟੋ ਘੱਟ 20% ਵਾਧਾ ਮਿਲਣਾ ਚਾਹੀਦਾ ਹੈ, ਜਦ ਕਿ ਇਸ ਨੋਟੀਫਿਕੇਸ਼ਨ ਅਨੁਸਾਰ 31-12-15 ਨੂੰ 113% ਡੀ.ਏ. ਉੱਪਰ 15% ਵਾਧਾ ਦਿੱਤਾ ਜਾਵੇਗਾ। 

ਅਨਰੀਵਾਈਜ਼ਡ ਅਤੇ ਅਧੂਰੀਆਂ ਰੀਵਾਈਜ਼ਡ ਕੈਟਾਗਿਰੀਆਂ ਦੇ ਮੁਲਾਜ਼ਮਾਂ ਬਾਰੇ ਇਸ ਨੋਟੀਫਿਕੇਸ਼ਨ ਵਿੱਚ ਕੋਈ ਜ਼ਿਕਰ ਨਹੀਂ ਹੈ, ਜਦਕਿ ਇਹਨਾ ਵਰਗਾਂ ਦੀ ਤਨਖਾਹ 01-01-16 ਤੋਂ ਉੱਚਤਮ ਗੁਣਾਂਕ ਦੇ ਕੇ ਨੋਸ਼ਨਲ ਅਧਾਰ 'ਤੇ ਫਿਕਸ ਕਰਨੀ ਬਣਦੀ ਹੈ। 

01-01-16 ਤੋਂ ਬਾਅਦ ਭਰਤੀ ਹੋਏ ਨਵੇਂ ਮੁਲਾਜ਼ਮਾਂ ਨੂੰ ਇਸ ਨੋਟੀਫਿਕੇਸ਼ਨ ਰਾਹੀਂ ਬਾਕੀ ਮੁਲਾਜ਼ਮਾਂ ਤੋਂ ਨਿਖੇੜ ਦਿੱਤਾ ਗਿਆ ਹੈ, ਜਦ ਕਿ ਇਹਨਾਂ ਮੁਲਾਜ਼ਮਾਂ ਦੇ 01-12-11 ਵਾਲੇ ਪੇ ਸਕੇਲਾਂ ਨੂੰ ਬਰਕਰਾਰ ਰੱਖਦੇ ਹੋਏ ਨਵੇਂ ਸਕੇਲ ਫਿੱਟ ਕਰਨੇ ਚਾਹੀਦੇ ਹਨ।

ਇਸ ਨੋਟੀਫਿਕੇਸ਼ਨ ਅਨੁਸਾਰ 15% ਵਾਧਾ ਲੈਣ ਵਾਲੇ ਸਮੁੱਚੇ ਮੁਲਾਜ਼ਮਾਂ ਨੂੰ 01-01-16 ਤੋਂ 30-06-21 ਤੱਕ ਦਾ 66 ਮਹੀਨਿਆਂ ਦਾ ਬਕਾਇਆ ਨਹੀਂ ਦਿੱਤਾ ਜਾਵੇਗਾ ਜੋ ਕਿ ਕਿਸੇ ਕੋਨੇ ਤੋਂ ਵੀ ਤਰਕਸੰਗਤ ਨਹੀਂ ਹੈ।

ਸਾਂਝੇ ਫਰੰਟ ਦੇ ਕਨਵੀਨਰਾਂ ਨੇ ਕਿਹਾ ਕਿ ਫਰੰਟ ਵੱਲੋਂ 2 ਅਕਤੂਬਰ ਤੋਂ ਪੰਜਾਬ ਸਰਕਾਰ ਦੇ ਖ਼ਿਲਾਫ ਪੱਕਾ ਮੋਰਚਾ ਸ਼ੁਰੂ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ। ਫਿਰ ਵੀ ਉਹ ਸਾਂਝੇ ਫਰੰਟ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ ਪਹਿਲਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਆਪਣਾ ਪੱਖ ਦੱਸਣ ਦੀ ਕੋਸ਼ਿਸ਼ ਕਰਨਗੇ।


ਸਿੱਖਿਆ ਵਿਭਾਗ ਦਾ ਨਿਵੇਕਲਾ ਫੈਸਲਾ, ਸਵੇਰ ਦੀ ਸਭਾ ਦਾ ਨਾਮ ਬਦਲ ਕੇ ਰੱਖ ਦਿੱਤਾ ਗੇਮ ਪੀਰਿਅਡ

 

ਸਕੂਲਾਂ ਨੂੰ ਖੋਲ੍ਹਣ ਸਬੰਧੀ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪੜ੍ਹੋ

 ਸਕੂਲਾਂ ਨੂੰ ਖੋਲ੍ਹਣ ਸਬੰਧੀ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪੜ੍ਹੋ ਨਵੀਂ ਦਿੱਲੀ 20  ਸਤੰਬਰ, 2021-ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਸਕੂਲ ਖੋਲ੍ਹਣ ਦੀ ਮੰਗ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਉਹ ਹਰ ਜਗ੍ਹਾ ਦਾ ਪ੍ਰਸ਼ਾਸਨ ਨਹੀਂ ਚਲਾ ਸਕਦੀ। ਹਰ ਰਾਜ ਵਿੱਚ, ਸਰਕਾਰ ਸਥਾਨਕ ਸਥਿਤੀਆਂ ਦੇ ਅਧਾਰ 'ਤੇ ਫੈਸਲੇ ਲੈ ਰਹੀ ਹੈ।


 ਇੱਕ ਹੁਕਮ ਜਾਰੀ ਕਰਕੇ, ਨਾ ਤਾਂ ਸਾਰੇ ਰਾਜਾਂ ਨੂੰ ਸਕੂਲ ਖੋਲ੍ਹਣ ਲਈ ਕਿਹਾ ਜਾ ਸਕਦਾ ਹੈ, ਨਾ ਹੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਮਜਬੂਰ ਕੀਤਾ ਜਾ ਸਕਦਾ ਹੈ। 12ਵੀਂ ਦੇ ਵਿਦਿਆਰਥੀ ਨੇ ਦਾਇਰ ਕੀਤੀ ਸੀ ਪਟੀਸ਼ਨ ਇਹ ਪਟੀਸ਼ਨ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਦਿੱਲੀ ਵਿੱਚ ਦਾਇਰ ਕੀਤੀ ਸੀ। 


ਇਹ ਕਿਹਾ ਗਿਆ ਸੀ ਕਿ ਪਿਛਲੇ ਸਾਲ ਤੋਂ ਵਿਦਿਆਰਥੀਆਂ ਦੀ ਪੜ੍ਹਾਈ ਬਹੁਤ ਪ੍ਰਭਾਵਿਤ ਹੋਈ ਹੈ। ਸਕੂਲ ਨਾ ਜਾਣਾ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਨੂੰ ਪ੍ਰਭਾਵਤ ਕਰ ਰਿਹਾ ਹੈ। ਹੁਣ ਕੋਰੋਨਾ ਕੰਟਰੋਲ ਵਿੱਚ ਜਾਪਦਾ ਹੈ। ਅਜਿਹੀ ਸਥਿਤੀ ਵਿੱਚ ਸੁਪਰੀਮ ਕੋਰਟ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਹਦਾਇਤ ਕਰਨੀ ਚਾਹੀਦੀ ਹੈ ਕਿ ਉਹ ਸਕੂਲ ਖੋਲ੍ਹਣ ਬਾਰੇ ਛੇਤੀ ਫੈਸਲਾ ਲੈਣ। ਸੁਪਰੀਮ ਕੋਰਟ ਨੇ ਕਿਹਾ ਇਹ ਬਿਹਤਰ ਹੈ ਕਿ ਤੁਸੀਂ ਪੜ੍ਹਾਈ 'ਤੇ ਧਿਆਨ ਕੇਂਦਰਤ ਕਰੋ ।

ਕੀ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਜੋੜੇ ਦੀ ਕੁਰਸੀ ਬਚੇਗੀ?

 ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਨਵੇਂ ਮੁੱਖ ਮੰਤਰੀ ਬਣ ਗਏ ਹਨ। ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਕਰੀਬੀ ਹਨ। ਕੈਪਟਨ ਅਤੇ ਸਿੱਧੂ ਦਾ ਅੰਕੜਾ ਛੱਤੀਸ ਸੀ। ਹੁਣ ਪ੍ਰਸ਼ਾਸਕੀ ਗਲਿਆਰੇ ਵਿੱਚ ਵੱਡਾ ਸਵਾਲ ਇਹ ਹੈ ਕਿ ਕੀ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਜੋੜੇ ਦੀ ਕੁਰਸੀ ਬਚੇਗੀ? ਵਿਨੀ ਮਹਾਜਨ ਪੰਜਾਬ ਵਿੱਚ ਮੁੱਖ ਸਕੱਤਰ ਹਨ, ਜਦੋਂ ਕਿ ਉਨ੍ਹਾਂ ਦੇ ਪਤੀ ਦਿਨਕਰ ਗੁਪਤਾ ਡੀਜੀਪੀ ਹਨ।


ਸਾਰੇ ਵਿਰੋਧ ਦੇ ਬਾਵਜੂਦ, ਉਸਨੂੰ ਕੈਪਟਨ ਦੁਆਰਾ ਨਿਯੁਕਤ ਕੀਤਾ ਗਿਆ ਸੀ। ਕੇਬੀਐਸ ਸਿੱਧੂ ਸੀਨੀਅਰ  ਅਫ਼ਸਰ ਸਨ ਜਦੋਂ ਵਿਨੀ ਮਹਾਜਨ ਨੂੰ ਮੁੱਖ ਸਕੱਤਰ ਬਣਾਇਆ ਗਿਆ ਸੀ।

 ਇਸ ਦੇ ਨਾਲ ਹੀ ਦਿਨਕਰ ਦੀ ਪੋਸਟਿੰਗ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਸੀਨੀਅਰਤਾ ਨੂੰ ਨਜ਼ਰ ਅੰਦਾਜ਼ ਕਰਨ ਦਾ ਮਾਮਲਾ ਅਦਾਲਤ ਤੱਕ ਪਹੁੰਚਿਆ। ਇਸ ਦੇ ਬਾਵਜੂਦ ਕਪਤਾਨ ਆਪਣੇ ਫੈਸਲੇ 'ਤੇ ਅੜੇ ਰਹੇ।

ਇਹ ਦੋਵੇਂ 1987 ਬੈਚ ਦੇ ਆਈਏਐਸ ਅਤੇ ਆਈਪੀਐਸ ਅਧਿਕਾਰੀ ਹਨ।

6TH PAY COMMISSION : ਕਰਮਚਾਰੀਆਂ ਨੂੰ ਵੱਡਾ ਝਟਕਾ ; 1.1.2016 ਤੋਂ 30.06.2021 ਤੱਕ ਕੋਈ ਬਕਾਇਆ ਨਹੀਂ ਦਿੱਤਾ ਜਾਵੇਗਾ,

 ਪੰਜਾਬ ਸਰਕਾਰ ਨੇ ਅੱਜ 6 ਵੇਂ ਤਨਖਾਹ ਕਮਿਸ਼ਨ ਲਈ ਸੋਧਿਆ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਕਰਮਚਾਰੀਆਂ ਲਈ ਵੱਡਾ ਝਟਕਾ ਹੈ ਕਿਉਂਕਿ ਇਸ ਨੋਟੀਫਿਕੇਸ਼ਨ ਵਿੱਚ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 15% ਵਾਧੇ ਦੇ ਨਾਲ ਕਰਮਚਾਰੀ ਦੀ ਤਨਖਾਹ ਨਿਰਧਾਰਤ ਕਰਨ ਦੇ ਬਾਅਦ, ਜੇਕਰ ਸੋਧੀ ਹੋਈ ਤਨਖਾਹ ਘੱਟੋ ਘੱਟ Basic pay  ਤੋਂ ਵੱਧ ਜਾਂਦੀ ਹੈ ਤਾਂ ਅਜਿਹੇ ਵਾਧੇ ਲਈ 1.1.2016 ਤੋਂ 30.06.2021 ਤੱਕ ਕੋਈ ਬਕਾਇਆ ਨਹੀਂ ਦਿੱਤਾ ਜਾਵੇਗਾ।Punjab govt today issued revised notification for the 6th pay commission . It is a big blow for employees as in this notification govt clarifies that after fixation of salary of employee with 15% increase, if revised pay is enhanced with minimum assured basic pay   no arrear shall be given from 1.1.2016 to 30.06.2021 for such enhancement. 


Read the notification: 

" If the increase in the revised pay fixed under this rule is less than 15% (fifteen percent) over and above what the Government employee was getting as on 31.12.2015 i.e. existing Basic Pay+ Dearness Allowance @113% (one hundred and thirteen percent), such Government employee shall be entitled to minimum increase of 15% (fifteen percent) over and above what the Government employee was getting as on 31.12.2015 i.e. existing Basic Pay+Dearness Allowance @113% (one hundred thirteen percent) "

" Provided further that no arrear shall be given from 1.1.2016 to 30.06.2021 for such enhancement".6TH PAY COMMISSION: ਕਿਵੇਂ ਬਣੇਗੀ ਨਵੇਂ ਪੇ ਕਮਿਸ਼ਨ ਨਾਲ ਤਨਖਾਹ ,ਪੇ ਕਮਿਸ਼ਨ ਨੇ ਜਾਰੀ ਕੀਤਾ ਸਰਕੂਲਰ, ਦੇਖੋ

 6TH PAY COMMISSION: ਕਿਵੇਂ ਬਣੇਗੀ ਨਵੇਂ ਪੇ ਕਮਿਸ਼ਨ ਨਾਲ ਤਨਖਾਹ ,ਪੇ ਕਮਿਸ਼ਨ ਨੇ ਜਾਰੀ ਕੀਤਾ ਸਰਕੂਲਰ, ਦੇਖੋ.

PUNJAB GOVT FINANCE DEPARTMENT TODAY ISSUED 15% increase notification of 6th pay commission

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੇ ਮੁਲਾਜ਼ਮਾਂ ਲਈ ਵੱਡੇ ਐਲਾਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਰਮਚਾਰੀਆਂ ਲਈ ਕੀਤੇ ਅਹਿਮ ਐਲਾਨ .

• 
ਉਨ੍ਹਾਂ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਬੇਨਤੀ ਕੀਤੀ ਕਿ ਮੈਂ
ਤੁਹਾਡਾ ਭਰਾ ਤੁਹਾਡਾ ਨੁਮਾਇੰਦਾ ਹਾਂ। ਇੱਕ-ਇੱਕ ਮਸਲੇ ਦਾ
ਹੱਲ ਕਰ ਦੇਵਾਂਗਾ। ਸਾਰੇ ਬਕਾਏ ਮਿਲਣਗੇ। ਸਾਰੇ ਕੱਚੇ
ਮੁਲਾਜ਼ਮਾਂ ਨੂੰ ਜੋ ਪੱਕੇ ਹੋਣ ਵਾਲੇ ਹਨ ਉਹ ਸਾਰੇ ਪੱਕੇ ਕੀਤੇ
ਜਾਣਗੇ। ਉਨ੍ਹਾਂ ਅਪੀਲ ਕੀਤੀ ਕਿ ਇਕ ਵਾਰ ਸਾਰੇ ਮੁਲਾਜ਼ਮ
ਹੜਤਾਲ ਬੰਦ ਕਰਕੇ ਆਪਣੇ ਕੰਮ ਉਤੇ ਆ ਜਾਣ। ਉਨ੍ਹਾਂ
ਕਿਹਾ ਮੈਂ ਜ਼ਿਆਦਾ ਸਮਾਂ ਨਹੀਂ ਮੰਗਦਾ, ਵੱਸ ਕੁਝ ਹੀ ਸਮਾਂ ਦੇ
ਦਿਓ। ਉਨ੍ਹਾਂ ਕਿਹਾ ਅੱਜ ਮੁਲਾਜ਼ਮ ਮੇਰੇ ਨਾਲ ਆ ਕੇ ਖੜ੍ਹਨ।
ਉਨ੍ਹਾਂ ਕਿਹਾ ਕਿ ਸਾਰੇ ਮਸਲੇ ਮੁਲਾਜ਼ਮਾਂ ਦੇ ਹੱਲ ਹੋਣਗੇ।
 ਉਨ੍ਹਾਂ ਨੇ ਕਿਹਾ ਇੱਕੋ-ਇੱਕ ਮਸਲਾ ਹੱਲ ਕਰਾਂਗਾ ਜਿਹੜੇ ਪੱਕੇ ਹੋਣ ਵਾਲੇ ਸਭ ਨੂੰ ਕਰਾਂਗਾ, ਬੱਸ ਥੋੜਾ ਟਾਈਮ ਦੇ ਦਿਓ ਮੇਰੀ ਅਪੀਲ ਹੈ ਸਾਰੀਆਂ ਹਤਾਲਾਂ ਬੰਦ ਕਰਕੇ ਕੰਮ 'ਤੇ ਆ ਜਾਓ ਅਸੀਂ ਸਾਰੇ ਬੈਠ ਕੇ ਕਰਮਚਾਰੀਆਂ ਨਾਲ ਗੱਲ ਕਰਾਂਗੇ ।

ਬੱਸ ਇੱਕ ਅਪੀਲ ਮੰਨ ਲਓ ਕੰਮ 'ਤੇ ਆ ਜਾਓ ਸਾਰੇ ਮੁਲਾਜ਼ਮਾਂ ਨਾਲ ਤੋਂ ਮੇਰੇ ਅਤੇ ਸਰਕਾਰ 'ਤੇ ਵਿਸ਼ਵਾਸ ਰੱਖਣ ਕਰਮਚਾਰੀ।

ਹੁਸਨ ਲਾਲ ਬਣੇ ਮੁੱਖ ਮੰਤਰੀ ਦੇ ਨਵੇਂ ਪ੍ਰਿੰਸੀਪਲ ਸੈਕਟਰੀ ਅਤੇ ਰਾਹੁਲ ਤਿਵਾੜੀ ਬਣੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ

 

ਸਕੂਲ ਪ੍ਰਿੰਸੀਪਲਾਂ ਦੀਆਂ 119 ਅਸਾਮੀਆਂ ਤੇ ਭਰਤੀ, ਡੈਮੋਕ੍ਰੇਟਿਕ ਟੀਚਰ ਫਰੰਟ ਨੇ ਕੀਤੀ ਸਰਕਾਰ ਤੋਂ ਇਹ ਮੰਗ

 ਸਕੂਲ ਪ੍ਰਿੰਸੀਪਲਾਂ ਦੀ ਅਸਾਮੀਆਂ ਲਈ ਤਜਰਬੇ ਦੀ ਸਮਾਂ ਸੀਮਾ ਵਧਾਈ ਜਾਵੇ: ਡੈਮੋਕਰੇਟਿਕ ਟੀਚਰਜ਼ ਫਰੰਟ


ਡੀਟੀਐੱਫ ਦੇ ਵਫਦ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਨੂੰ ਦਿੱਤਾ ਮੰਗ ਪੱਤਰਦਲਜੀਤ ਕੌਰ ਭਵਾਨੀਗੜ੍ਹ, 


ਸੰਗਰੂਰ/ਪਟਿਆਲਾ, 20 ਸਤੰਬਰ, 2021: ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਪ੍ਰਿੰਸੀਪਲਾਂ ਦੀਆਂ 119 ਅਸਾਮੀਆਂ ਲਈ ਦਿੱਤੇ ਇਸ਼ਤਿਹਾਰ ਵਿੱਚ ਤਜਰਬੇ ਦੀ ਸਮਾਂ ਸੀਮਾ ਵਿੱਚ ਵਾਧਾ ਕਰਵਾਉਣ ਲਈ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਵਿੱਚ ਵਫ਼ਦ ਨੇ ਅੰਡਰ ਸੈਕਟਰੀ ਕਮ ਓ ਐੱਸ ਡੀ ਟੂ ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਮੀਨਾ ਕੁਮਾਰੀ ਸ਼ਰਮਾ ਨੂੰ ਮਿਲ ਕੇ ਆਪਣਾ ਪੱਖ ਰੱਖਿਆ ਗਿਆ ਅਤੇ ਵਾਜਬ ਹੱਲ ਲਈ ਮੰਗ ਪੱਤਰ ਸੌਂਪਿਆ ਗਿਆ।


 


ਡੀਟੀਐੱਫ ਵੱਲੋੰ ਉਠਾਏ ਇਸ ਮਸਲੇ ਸਬੰਧੀ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਰਵਿੰਦਰ ਕੰਬੋਜ ਨੇ ਦੱਸਿਆ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਪਿਛਲੇ ਮਹੀਨੇ 27 ਅਗਸਤ ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਅਧੀਨ ਪ੍ਰਿੰਸੀਪਲਾਂ ਦੀਆਂ 119 ਅਸਾਮੀਆਂ ਦੀ ਨਿਯੁਕਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਜਿਸ ਤਹਿਤ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਲਈ 20/09/2021 ਤੱਕ ਤਿੰਨ ਸਾਲ ਦਾ ਤਜਰਬਾ ਹੋਣ ਦੀ ਸ਼ਰਤ ਰੱਖੀ ਗਈ ਸੀ ਜੋ ਉਕਤ ਪੋਸਟਾਂ ਲਈ ਅਪਲਾਈ ਕਰਨ ਦੀ ਅੰਤਮ ਮਿਤੀ ਵੀ ਹੈ।


 


ਜੱਥੇਬੰਦੀ ਵੱਲੋੰ ਮੰਗ ਕੀਤੀ ਗਈ ਕਿ ਪ੍ਰਿੰਸੀਪਲ ਦੀ ਅਸਾਮੀ ਲਈ ਤਜਰਬਾ ਪੂਰਾ ਹੋਣ ਦੀ ਅੰਤਿਮ ਮਿਤੀ ਵਿੱਚ ਵਾਧਾ ਕਰਕੇ 10 ਅਕਤੂਬਰ 2021 ਰੱਖੀ ਜਾਵੇ, ਤਾਂ ਜੋ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ 3582 ਮਾਸਟਰ ਕਾਡਰ ਕੈਟਾਗਰੀ (ਅੰਗਰੇਜ਼ੀ ਅਤੇ ਹਿੰਦੀ) ਨਾਲ ਸਬੰਧਤ ਅਧਿਆਪਕ ਜਿਨ੍ਹਾਂ ਦਾ ਤਿੰਨ ਸਾਲਾ ਦਾ ਤਜਰਬਾ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਪੂਰਾ ਹੋ ਰਿਹਾ ਹੈ, ਉਹ ਵੀ ਪ੍ਰਿੰਸੀਪਲ ਦੀਆਂ ਅਸਾਮੀਆਂ ਲਈ ਅਪਲਾਈ ਕਰ ਸਕਣ।


ਇਸ ਸਬੰਧੀ ਪੀ.ਪੀ.ਐੱਸ.ਸੀ.ਦੇ ਅਧਿਕਾਰੀਆਂ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਅਤੇ ਜਲਦ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ 3582 ਮਾਸਟਰ ਕਾਡਰ ਯੂਨੀਅਨ ਵੱਲੋਂ ਦਲਵੀਰ ਸਿੰਘ, ਅਮ੍ਰਿਤਪਾਲ ਸਿੰਘ, ਰਵਿੰਦਰ ਕੰਬੋਜ ਡੀ.ਟੀ.ਐੱਫ.ਪਟਿਆਲਾ ਆਦਿ ਹਾਜ਼ਰ ਰਹੇ।

ਸੁਖਜਿੰਦਰ ਰੰਧਾਵਾ ਅਤੇ ਓਪੀ ਸੋਨੀ ਬਣੇ ਪੰਜਾਬ ਦੇ ਉਪ ਮੁੱਖ ਮੰਤਰੀ

 ਸੁਖਜਿੰਦਰ ਰੰਧਾਵਾ ਅਤੇ ਓਪੀ ਸੋਨੀ ਬਣੇ ਪੰਜਾਬ ਦੇ ਉਪ ਮੁੱਖ ਮੰਤਰੀ ਚੰਡੀਗੜ੍ਹ, 20 ਸਤੰਬਰ, 2021: ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੇ ਅੱਜ ਰਾਜ ਭਵਨ ਵਿਖੇ ਹੋਏ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਹੁੰ ਚੁੱਕ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।

ਚੰਨੀ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ 'ਚ ਅਸਹਿਮਤੀ , ਸੁਨੀਲ ਜਾਖੜ ਨੇ ਹਰੀਸ਼ ਰਾਵਤ ਦੇ ਬਿਆਨ' ਤੇ ਕੀਤਾ ਇਤਰਾਜ਼

 ਪੰਜਾਬ: ਪੰਜਾਬ ਕਾਂਗਰਸ ਵਿੱਚ ਮਤਭੇਦਾਂ ਦੀ ਆਵਾਜ਼ ਰੁਕ ਨਹੀਂ ਰਹੀ ਹੈ। ਚਰਨਜੀਤ ਸਿੰਘ ਚੰਨੀ ਦੇ ਰਾਜ ਦੇ ਮੁੱਖ ਮੰਤਰੀ ਵਜੋਂ ਚੁਣੇ ਜਾਣ ਤੋਂ ਬਾਅਦ, ਇਹ ਉਮੀਦ ਕੀਤੀ ਜਾ ਰਹੀ ਸੀ ਕਿ ਅਸੰਤੁਸ਼ਟੀ ਅਤੇ ਅਸਹਿਮਤੀ ਦੀਆਂ ਆਵਾਜ਼ਾਂ ਘੱਟੋ ਘੱਟ ਕੁਝ ਸਮੇਂ ਲਈ ਘੱਟ ਹੋਣਗੀਆਂ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। 


ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਦੇ ਉਸ ਬਿਆਨ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ ਜਿਸ ਵਿੱਚ ਉਨ੍ਹਾਂ (ਰਾਵਤ) ਨੇ ਕਿਹਾ ਸੀ ਕਿ ਰਾਜ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣਗੀਆਂ (ਪੰਜਾਬ ਵਿਧਾਨ ਸਭਾ ਚੋਣਾਂ 2022) ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ।  ਜਾਖੜ ਨੇ ਸੋਮਵਾਰ ਨੂੰ ਇੱਕ ਟਵੀਟ ਵਿੱਚ ਕਿਹਾ, 'ਰਾਵਤ (ਹਰੀਸ਼ ਰਾਵਤ) ਦਾ ਬਿਆਨ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੇ ਦਿਨ ਸਿੱਧੂ (ਨਵਜੋਤ ਸਿੰਘ ਸਿੱਧੂ) ਦੀ ਅਗਵਾਈ ਵਿੱਚ ਚੋਣਾਂ ਲੜੀਆਂ ਜਾਣਗੀਆਂ, ਹੈਰਾਨ ਕਰਨ ਵਾਲੀ ਗੱਲ ਹੈ। . ਇਹ ਨਾ ਸਿਰਫ ਮੁੱਖ ਮੰਤਰੀ ਦੇ ਅਧਿਕਾਰ ਨੂੰ ਘਟਾ ਸਕਦਾ ਹੈ, ਬਲਕਿ ਉਨ੍ਹਾਂ ਦੇ ਇਸ ਅਹੁਦੇ ਲਈ ਚੁਣੇ ਜਾਣ 'ਤੇ ਵੀ ਸਵਾਲ ਖੜ੍ਹੇ ਕਰ ਸਕਦਾ ਹੈ.।


ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਨਰਸਿੰਗ ਅਸਿਸਟੈਂਟ, ਟੀਚਰ ਅਤੇ ਹੋਰ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ

 

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦਫ਼ਤਰ ਵਿਚ ਬਿਨੈਪੱਤਰਾਂ ਦੀ ਪ੍ਰਾਪਤੀ ਲਈ ਅੰਤਿਮ ਮਿਤੀ 19.10.2021 ਇਕ ਸਾਲ ਲਈ ਨਿਰੋਲ ਠੇਕਾ ਆਧਾਰ ਤੇ ਅਤੇ 2 ਸਾਲਾਂ ਤੱਕ ਵਧਣਯੋਗ, ਇਸ਼ਤਿਹਾਰ ਦੇ ਅਖੀਰ  ਤੇ ਦਿੱਤੇ ਨਿਰਧਾਰਿਤ ਬਿਨੇਪੱਤਰ ਫਾਰਮੈਟ ਉੱਤੇ ਅੰਮ੍ਰਿਤਸਰ ਵਿਚ ਸਥਾਪਿਤ ਕਮਿਊਨਿਟੀ ਹੇਮ ਵਾਰ ਮੈਂਟਲੀ ਰਿਟਾਰਡਿਡ (ਸਹਿਯੋਗ ਹਾਵ ਵੇਅ ਹੋਏ ਹੋਮ ਫਾਰ ਪਰਸਨਜ਼ ਸਫਰਿੰਗ ਵਰਾਮ ਮੈਂਟਲ ਇਲਨੈੱਸ) ਲਈ ਹੋਠਾਂ ਦਰਸਾਈਆਂ ਅਸਾਮੀਆਂ ਲਈ ਕੇਵਲ ਰਜਿਸਟਰਡ ਡਾਕ ਰਾਹੀਂ ਬਿਨੈਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੂੰ ਜਿਸ ਅਸਾਮੀ ਲਈ ਬਿਨੇ ਕੀਤਾ ਹੈ, ਦਾ ਨਾਮ ਅਤੇ ਕੈਟਾਗਿਰੀ  ਲਿਫ਼ਾਫ਼ੇ ਦੇ ਸਿਖਰ ਤੇ ਦਰਸਾਉਣਾ ਹੋਵੇਗਾ।RECENT UPDATES

Today's Highlight