Saturday, 18 September 2021

BREAKING NEWS: ਪੰਜਾਬ ਦੇ ਅੱਗਲੇ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ !

 

ਚੰਡੀਗੜ 18 ਸਤੰਬਰ : ਪੰਜਾਬ ਦੇ ਅੱਗਲੇ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਨਣ ਜਾ ਰਹੇ ਹਨ। ਜਿਸ ਸਬੰਧੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕਿਸੇ ਵੀ ਸਮੇਂ ਐਲਾਨ ਕੀਤਾ ਜਾ ਸਕਦਾ ਹੈ । ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਵੇਂ ਮੁੱਖ ਮੰਤਰੀ ਸੋਮਵਾਰ ਸੋਹ ਚੁੱਕ ਸਕਦੇ ਹਨ ।

330 ਤੌਂ ਜ਼ਿਆਦਾ ਮਾਸਟਰ ਕੇਡਰ ਅਧਿਆਪਕ ਬਣੇ ਲੈਕਚਰਾਰ, ਪਦ ਉੱਨਤੀ ਆਰਡਰ ਜਾਰੀ

 

330 ਤੌਂ ਜ਼ਿਆਦਾ ਮਾਸਟਰ ਕੇਡਰ ਅਧਿਆਪਕ ਬਣੇ ਲੈਕਚਰਾਰ, ਪਦ ਉੱਨਤੀ ਆਰਡਰ ਜਾਰੀ

ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਵਡੀ ਅਪਡੇਟ , ਪੜ੍ਹੋ

 


ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਵਡੀ ਅਪਡੇਟ , ਪੜ੍ਹੋ

ਚੰਡੀਗੜ੍ਹ, 18 ਸਤੰਬਰ, 2021: ਪੰਜਾਬ ਕਾਂਗਰਸ ਵਿਧਾਇਕ ਦਲ ਦੀ  ਅੱਜ ਹੋਈ ਮੀਟਿੰਗ ਤੋਂ ਵਡੀ ਅਪਡੇਟ ਸਾਹਮਣੇ  ਆਈ ਹੈ, ਵਿਧਾਇਕ ਰਾਜ ਕੁਮਾਰ ਵੇਰਵਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਰੇ ਵਿਧਾਇਕਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਮੁੱਖ ਮੰਤਰੀ ਅਤੇ ਵਿਧਾਇਕ ਦਲ ਦੇ ਆਗੂ ਦੀ ਚੋਣ ਦੇ ਅਧਿਕਾਰ ਪਾਰਟੀ ਹਾਈ ਕਮਾਂਡ ਨੂੰ ਸੌਂਪ ਦਿੱਤੇ ਹਨ ।

ਮੀਟਿੰਗ ਖਤਮ ਹੋ ਗਈ ਹੈ ਅਤੇ ਮੁੱਖ ਮੰਤਰੀ ਵਾਰੇ ਫੈਸਲਾ ਨਹੀਂ ਹੋ ਸਕਿਆ ਹੈ। ਇਹ ਫੈਸਲਾ ਹੁਣ ਹਾਈਕਮਾਂਡ ਕਰੇਗੀ।

ਨਵਜੋਤ ਸਿੱਧੂ ਨੂੰ ਕਿਸੇ ਵੀ ਕੀਮਤ 'ਤੇ ਮੁੱਖ ਮੰਤਰੀ ਪ੍ਰਵਾਨ ਨਹੀਂ ਕਰਾਂਗਾ : ਕੈਪਟਨ ਅਮਰਿੰਦਰ ਸਿੰਘ

ਨਵਜੋਤ ਸਿੱਧੂ ਨੂੰ ਕਿਸੇ ਵੀ ਕੀਮਤ 'ਤੇ ਪ੍ਰਵਾਨ ਨਹੀਂ ਕਰਾਂਗਾ : ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ, 18 ਸਤੰਬਰ, 2021: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਨਵਜੋਤ ਸਿੱਧੂ ਨੂੰ ਬਤੌਰ ਮੁੱਖ ਮੰਤਰੀ ਪ੍ਰਵਾਨ ਨਹੀਂ ਕਰਨਗੇ ਕਿਉਂਕਿ ਉਹ ਕਾਬਲ ਨਹੀਂ ਬਲਕਿ ਤਬਾਹੀ ਲਿਆਉਣ ਵਾਲੇ ਹਨ।ਇਕ ਨਿੱਜੀ ਟੀ ਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਸਿੱਧੂ ਨੇ ਬਤੌਰ ਇਕ ਮਹਿਕਮੇ ਦੇ ਮੰਤਰੀ ਪੂਰਾ ਵਿਭਾਗ ਤਬਾਹ ਕਰ ਦਿੱਤਾ ਤੇ ਹੁਣ ਉਸ ਤੋਂ ਪੂਰਾ ਪੰਜਾਬ ਤਬਾਹ ਨਹੀਂ ਕਰਵਾਇਆ ਜਾਸਕਦਾ। 

ਅਮਰਿੰਦਰਰ ਸਿੰਘ ਨੇ ਤ੍ਰਿਪਤ ਬਾਜਵਾ 'ਤੇ ਵੀ ਤਿੱਖਾ ਹਮਲਾ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਮੇਰੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਮੈਂ 13 ਸਾਲ ਕੇਸ ਭੁਗਤਿਆ। ਇੰਨਾ ਹੀ ਨਹੀਂ ਬਲਕਿ ਇਕ ਕਮੇਟੀ ਬਣਾ ਕੇ ਮੇਰੀ ਵਿਧਾਨ ਸਭਾ ਮੈਂਬਰੀ ਖਾਰਜ ਕਰ ਦਿੱਤੀ ਜੋ ਮੈਂਨੂੰ ਸੁਪਰੀਮ ਕੋਰਟ ਨੇ ਬਹਾਲ ਕੀਤੀ।ਜਦੋਂ ਅਕਾਲੀ ਦਲ ਨਾਲ ਮੇਰੀ ਦੁਸ਼ਮਣੀ ਹੈ ਤਾਂ ਮੈਂ ਅਕਾਲੀਆਂ ਨਾਸਾਂਝ ਕਿਵੇਂ ਸਕਦਾ ਹਾਂ। ਉਹਨਾਂ ਕਿਹਾ ਕਿ ਤ੍ਰਿਪਤ ਬਾਜਵਾ ਨੂੰ ਜਾਂ ਤਾਂ ਰਾਜਨੀਤੀ ਦੀ ਸਮਝ ਨਹੀਂ ਹੈ ਜਾਂ ਫਿਰ ਉਹ ਝੂਠ ਬੋਲ ਰਹੇ ਹਨ।

ਕੈਪਟਨ ਸੰਦੀਪ ਸੰਧੂ ਅਤੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵਲੋਂ ਵੀ ਆਪਣਾ ਅਸਤੀਫਾ ਦਿੱਤਾ

 ਕੈਪਟਨ ਸੰਦੀਪ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਉਹ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਸਨ। ਇਸਦੇ ਨਾਲ ਹੀ  ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵਲੋਂ ਵੀ ਆਪਣਾ ਅਸਤੀਫਾ ਦੇ ਦਿੱਤਾ ਹੈ।


ਅਖੀਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਿਆ,

 

ਚੰਡੀਗੜ੍ਹ : : ਪੰਜਾਬ ਕਾਂਗਰਸ ਵਿਚ ਚੱਲ ਰਹੇ ਅੱਜ ਤਖ਼ਤਾ ਪਲਟ ਦੇ ਘਟਨਾਕ੍ਰਮ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤੀ ਹੈ। ਸ਼ਨੀਵਾਰ ਨੂੰ ਸਾਰਾ ਦਿਨ ਚੱਲੇ ਮੀਟਿੰਗਾਂ ਦੇ ਦੌਰ ਤੋਂ ਬਾਅਦ ਅਖੀਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ ਹੈ। ਲਗਭਗ 4.30 ਵਜੇ ਰਾਜਪਾਲ ਭਵਨ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ।

ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਵਿੱਖ ਵਿਚ ਸਿਆਸਤ ਲਈ ਉਹਨਾਂ ਦੇ ਵਿਕਲਪ ਖੁੱਲ੍ਹੇ ਹਨ ਤੇ ਉਹ ਆਪਣੇ ਸਮਰਥਕਾਂ ਨਾਲ ਗੱਲਬਾਤ ਕਰ ਕੇ ਆਪਣਾ ਭਵਿੱਖੀ ਸਿਆਸੀ ਕਦਮ ਤੈਅ ਕਰਾਂਗਾ।
ਉਹਨਾਂ ਕਿਹਾ ਕਿ ਦੋ ਮਹੀਨਿਆਂ ਵਿਚ ਤੀਜੀ ਵਾਰ ਵਿਧਾਇਕਾ ਦੀ ਮੀਟਿੰਗ ਸੱਦੀ ਗਈ ਹੈ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਨਾਲ ਮੈਂ ਜਲੀਲ ਹੋਇਆ ਹਾਂ ਤੇ ਇਸ ਲਈ ਮੈਂ ਮ੍ਰੁੱਖ ਮੰਤਰੀ ਵਜੋਂ ਅਸਤੀਫਾ ਦੇ ਦਿੱਤਾਹੈ। ਹੁਣ ਕਾਂਗਰਸ ਹਾਈ ਕਮਾਂਡ ਜਿਸ ’ਤੇ ਭਰੋਸਾ ਹੈ ਉਸਨੂੰ ਮੁੱਖ ਮੰਤਰੀ ਬਣਾ ਲੈਣ।

ਰਾਜ ਭਵਨ ਲਈ ਪਰਿਵਾਰ ਸਮੇਤ ਰਵਾਨਾ ਹੋਏ ਕੈਪਟਨ ਅਮਰਿੰਦਰ ਸਿੰਘ

  ਰਾਜ ਭਵਨ ਲਈ ਪਰਿਵਾਰ ਸਮੇਤ ਰਵਾਨਾ ਹੋਏ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 18 ਸਤੰਬਰ, 2021: ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਥੋੜ੍ਹੀ ਦੇਰ ਬਾਅਦ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।  ਆਪਣੇ ਪਰਿਵਾਰ ਤੇ ਕੁਝ ਕਰੀਬੀਆਂ ਦੇ ਨਾਲ ਰਾਜ ਭਵਨ ਲਈ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਵਾਨਾ  ਹੋ ਗਏ ਹਨ। ਉਹਨਾਂ ਵੱਲੋਂ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ। ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਨੇ ਕਿਹਾ ਮੇਰੇ ਪਿਤਾ ਦੇਣਗੇ ਅਸਤੀਫਾ

ਮੇਰੇ ਪਿਤਾ ਦੇਣਗੇ ਅਸਤੀਫਾ, ਮੈ਼ਂ ਨਾਲ ਰਾਜ ਭਵਨ ਜਾਵਾਂਗਾ : ਰਣਇੰਦਰ ਸਿੰਘ 

ਚੰਡੀਗੜ੍ਹ, 18 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੇ ਪਿਤਾ ਥੋੜ੍ਹੀ ਦੇਰਵਿਚ ਅਸਤੀਫਾ ਦੇਣ ਜਾ ਰਹੇ ਹਨ ਤੇ ਮੈਂ ਰਾਜ ਭਵਨ ਵਿਚ ਉਹਨਾਂ ਦੇ ਨਾਲ ਜਾਵਾਂਗਾ। ਉਹਨਾਂ ਇਹ ਵੀ ਕਿਹਾ ਕਿ ਮੇਰੇ ਪਿਤਾ ਸਾਡੇ ਪਰਿਵਾਰਦੀ ਇਕ ਨਵੀਂ ਸ਼ੁਰੂਆਤ ਵਿਚ ਅਗਵਾਈ ਕਰਨਗੇ।

ਸਿੰਗਲਾ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਲਈ ਵਿਸ਼ੇਸ਼ ਆਨਲਾਈਨ ਮਡਿਊਲ ਕੀਤੇ ਜਾਰੀ

 ਸਿੰਗਲਾ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਲਈ ਵਿਸ਼ੇਸ਼ ਆਨਲਾਈਨ ਮਡਿਊਲ ਕੀਤੇ ਜਾਰੀ


- ਸਿੱਖਿਆ ‘ਚ ਮਿਆਰੀ ਸੁਧਾਰਾਂ ਤੇ ਪਹਿਲਕਦਮੀਆਂ ਸਦਕਾ ਪੰਜਾਬ ਬਣਿਆ ਸਕੂਲੀ ਸਿੱਖਿਆ ਦੇ ਖੇਤਰ ‘ਚ ਦੇਸ਼ ਦਾ ਅੱਵਲ ਸੂਬਾ: ਸਿੱਖਿਆ ਮੰਤਰੀ ਚੰਡੀਗੜ੍ਹ, 18 ਸਤੰਬਰ 2021 - ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਬਾਰੇ ਭਾਰਤ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਨੂੰ ਲਗਾਤਾਰ ਅਗਵਾਈ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਦੇ ਲਈ ਵਿਸ਼ੇਸ਼ ਆਨਲਾਈਨ ਮਡਿਊਲ ਜਾਰੀ ਕੀਤੇ ਹਨ। 


ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਕੂਲਾਂ ਦੀ ਰੈਗੂਲਰ ਕਿਰਿਆਵਾਂ ਦੇ ਸੰਬੰਧ ਵਿੱਚ ਪੁੱਛੇ ਜਾ ਸਕਣ ਵਾਲੇ ਸਵਾਲਾਂ ਦੇ ਨਮੂਨਿਆਂ ਅਤੇ ਅਧਿਆਪਕਾਂ ਨੂੰ ਪੁੱਛੇ ਜਾ ਸਕਣ ਵਾਲੇ ਸਵਾਲਾਂ ਦੇ ਨਮੂਨਿਆਂ ਨੂੰ ਸੂਚੀਬੱਧ ਕਰਕੇ ਆਨਲਾਈਨ 5-5 ਮਡਿਊਲ ਤਿਆਰ ਕੀਤੇ ਗਏ ਹਨ। ਇਨ੍ਹਾਂ ਮਡਿਊਲਾਂ ਵਿੱਚ ਆਬਜੈਕਟਿਵ ਜਵਾਬਾਂ ਵਾਲੇ ਸਵਾਲ ਹਨ ਜਿਨ੍ਹਾਂ ਨੂੰ ਅਧਿਆਪਕ ਬਹੁਤ ਹੀ ਰੌਚਕ ਢੰਗ ਨਾਲ ਹੱਲ ਕਰ ਸਕਣਗੇ। 


ਸਿੰਗਲਾ ਨੇ ਇਨ੍ਹਾਂ ਮਡਿਊਲ ਨੂੰ ਆਨਲਾਈਨ ਜਾਰੀ ਕਰਦਿਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪਹਿਲਕਦਮੀ ਲਈ ਵਧਾਈ ਦਿੱਤੀ।

ਇਸ ਮੌਕੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ, ਡੀ.ਜੀ.ਐਸ.ਈ. ਈਸ਼ਾ ਕਾਲੀਆ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸੁਖਜੀਤ ਪਾਲ ਸਿੰਘ ਅਤੇ ਹੋਰ ਆਹਲਾ ਅਧਿਕਾਰੀ ਹਾਜ਼ਰ ਸਨ।

ਪੰਜਾਬ ਕਾਂਗਰਸ ਅਪਡੇਟ: ਅਮਰਿੰਦਰ ਸਿੰਘ ਅੱਜ ਸ਼ਾਮ ਮੁੱਖ ਮੰਤਰੀ ਦਾ ਅਹੁਦਾ ਛੱਡ ਸਕਦੇ ਹਨ, ਸ਼ਾਮ 4.30 ਵਜੇ ਪ੍ਰੈਸ ਕਾਨਫਰੰਸ ਕਰਨਗੇ

ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਥੋੜ੍ਹੀ ਦੇਰ ਬਾਅਦ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।


 ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ  ਕਿ ਅਮਰਿੰਦਰ ਸਿੰਘ ਸ਼ਾਮ 4.30 ਵਜੇ ਰਾਜਪਾਲ ਨੂੰ ਮਿਲਣਗੇ ਅਤੇ ਆਪਣਾ ਅਸਤੀਫਾ ਸੌਂਪਣਗੇ, ਕਾਂਗਰਸ ਨੇ ਅੱਜ ਸ਼ਾਮ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ। ਸਾਰੇ ਵਿਧਾਇਕਾਂ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। 


ਮੀਟਿੰਗਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੰਘ) ਪੰਜਾਬ ਕਾਂਗਰਸ ਵਿੱਚ ਅਲੱਗ -ਥਲੱਗ ਮਹਿਸੂਸ ਕਰ ਰਹੇ ਹਨ। ਇਹ ਮੀਟਿੰਗ ਕੈਪਟਨ ਲਈ ਮੁਸੀਬਤ ਬਣ ਸਕਦੀ ਹੈ। ਉਸਦੇ ਵਿਰੋਧੀ ਲਗਾਤਾਰ ਲੀਡਰਸ਼ਿਪ ਬਦਲਣ ਦੀ ਮੰਗ ਕਰ ਰਹੇ ਹਨ. ਸਰੋਤ ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ, "ਅਜਿਹੀ ਬੇਇੱਜ਼ਤੀ ਝੱਲਣ ਤੋਂ ਬਾਅਦ ਪਾਰਟੀ ਵਿੱਚ ਰਹਿਣਾ ਮੁਸ਼ਕਲ ਹੋ ਜਾਵੇਗਾ।"

ਤਖਤਾਪਲਟ ਵਡੀ ਅਪਡੇਟ :ਕੈਪਟਨ ਦੀ ਕੁਰਸੀ ਜਾਣੀ ਤੈਅ, 60 ਵਿਧਾਇਕਾਂ ਨੇ ਕੈਪਟਨ ਦੇ ਖਿਲਾਫ ਖਾਲੀ ਕਾਗਜ ਤੇ ਕੀਤੇ ਦਸਤਖ਼ਤ,

ਪੰਜਾਬ ਕਾਂਗਰਸ ਵਿੱਚ ਇਸ ਸਮੇਂ ਵੱਡੀ ਹਲਚਲ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਲਟ ਰਿਹਾ ਹੈ, ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਏ ਜਾਣ ਦੇ ਬਾਅਦ ਹੁਣ ਪੰਜਾਬ 'ਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। 

 ਇਸ ਸਮੇਂ  ਸਭ ਤੋਂ ਵੱਡੀ ਖ਼ਬਰ ਇਹ ਸਾਹਮਣੇ ਆਈ ਹੈ ਕਿ ਕੈਪਟਨ ਦੇ ਖ਼ਿਲਾਫ਼ 60 ਵਿਧਾਇਕਾਂ ਨੇ ਖ਼ਾਲੀ ਕਾਗਜ਼ ’ਤੇ ਦਸਤਖ਼ਤ ਕਰ ਦਿੱਤੇ ਹਨ ਅਤੇ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਵਰਾਂ ਨੂੰ ਸੌਂਪ ਦਿੱਤੇ ਹਨ। ਪੰਜਾਬ ਕਾਂਗਰਸ ਦੇ ਵਿੱਚ ਵੱਡਾ ਤਖ਼ਤਾ ਪਲਟ ਹੋਣ ਜਾ ਰਿਹਾ ਹੈ ਅਤੇ ਕੈਪਟਨ ਦੀ ਕੁਰਸੀ ਜਾਣੀ ਤੈਅ ਹੋ ਚੁੱਕੀ ਹੈ।

PUNJAB CONGRESS CRISIS: ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ 'ਚ ਸ਼ਾਮਲ ਹੋਣ ਦੀ ਪੇਸ਼ਕਸ਼

 

ਪੰਜਾਬ ਕਾਂਗਰਸ ਵਿੱਚ ਇਸ ਸਮੇਂ ਵੱਡੀ ਹਲਚਲ ਹੋ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਲਟ ਰਿਹਾ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਦੇ ਸਿਆਸੀ ਨਿਸ਼ਾਨੇ ਵਿੰਨਣੇ ਸ਼ੁਰੂ ਕਰ ਦਿੱਤੇ ਹਨ। ਤਖ਼ਤਾ ਪਲਟੀ ਇਸ ਘਟਨਾਕ੍ਰਮ ਦਰਮਿਆਨ ਭਾਜਪਾ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਵੱਡਾ ਹਮਲਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਖ਼ਾਸ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਕੈਪਟਨ ਨੂੰ ਭਾਜਪਾ 'ਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਹੈ।

ਕੈਪਟਨ ਆਪਣੇ ਧੜੇ ਦੇ ਵਿਧਾਇਕਾਂ ਨਾਲ ਮੀਟਿੰਗ ਕਰ ਰਹੇ ਹਨ; ਹਾਈਕਮਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਾਂਗਰਸ ਛੱਡਣ ਦੀ ਧਮਕੀ

 


ਕੈਪਟਨ ਆਪਣੇ ਧੜੇ ਦੇ ਵਿਧਾਇਕਾਂ ਨਾਲ ਮੀਟਿੰਗ ਕਰ ਰਹੇ ਹਨ; ਹਾਈਕਮਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਾਂਗਰਸ ਛੱਡਣ ਦੀ ਧਮਕੀ 


ਪੰਜਾਬ ਵਿੱਚ ਚੱਲ ਰਹੀ ਰਾਜਨੀਤਕ ਉਥਲ -ਪੁਥਲ ਦੇ ਵਿਚਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਡੇਰੇ ਦੇ ਵਿਧਾਇਕਾਂ ਨਾਲ ਚੰਡੀਗੜ੍ਹ ਵਿੱਚ ਉਨ੍ਹਾਂ ਦੀ ਰਿਹਾਇਸ਼ 'ਤੇ ਮੀਟਿੰਗ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਉਹ ਭਵਿੱਖ ਦੀ ਰਣਨੀਤੀ ਤੈਅ ਕਰਨਗੇ। 


ਹਾਲਾਂਕਿ, ਸੂਤਰਾਂ ਦੇ ਅਨੁਸਾਰ, ਕਾਂਗਰਸ ਹਾਈਕਮਾਨ ਨੇ ਕੈਪਟਨ ਦੇ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਸ਼ਾਮ 5 ਵਜੇ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਨਵੇਂ ਨੇਤਾ ਦੀ ਚੋਣ ਕਰਨ ਦੇ ਆਦੇਸ਼ ਦਿੱਤੇ ਗਏ ਹਨ। 


PUNJAB CONGRESS CRISIS: ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ 'ਚ ਸ਼ਾਮਲ ਹੋਣ ਦੀ ਪੇਸ਼ਕਸ਼

BIG BREAKING: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਤੋਂ 'ਅਸਤੀਫਾ' ਦਿੱਤਾ

 


ਪੰਜਾਬ ਕਾਂਗਰਸ ਸੰਕਟ ਲਾਈਵ ਅਪਡੇਟਸ: ਸ਼ਨੀਵਾਰ (18 ਸਤੰਬਰ) ਸ਼ਾਮ 5 ਵਜੇ ਕਾਂਗਰਸ ਵਿਧਾਨ ਸਭਾ ਦੀ ਮੀਟਿੰਗ ਤੋਂ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਤੋਂ 'ਅਸਤੀਫਾ' ਦੇ ਦਿੱਤਾ ਹੈ।


Also read: ਹਾਈਕਮਾਂਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗਿਆ ਅਸਤੀਫਾ


CONGRESS CRISIS : ਪੰਜਾਬ ਦੇ ਪਹਿਲੇ ਹਿੰਦੂ ਮੁੱੱਖ ਮੰਤਰੀ ਬਣ ਸਕਦੇ ਸੁਨੀਲ ਜਾਖੜ 

ਸੂਤਰਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਤਾਂ ਉਹ ਪਾਰਟੀ ਛੱਡ ਦੇਣਗੇ। 

ਇਸ ਤੋਂ ਪਹਿਲਾਂ ਦਿਨ ਵਿੱਚ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਘੋਸ਼ਣਾ ਕੀਤੀ ਕਿ "ਏਆਈਸੀਸੀ ਨੂੰ ਕਾਂਗਰਸ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਿਧਾਇਕਾਂ ਦੀ ਪ੍ਰਤੀਨਿਧਤਾ ਪ੍ਰਾਪਤ ਹੋਈ ਹੈ, ਜਿਸਨੇ ਤੁਰੰਤ ਪੰਜਾਬ ਦੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਹੈ।" 

ਇਸ ਅਨੁਸਾਰ ਸੀਐਲਪੀ ਦੀ ਮੀਟਿੰਗ 18 ਸਤੰਬਰ ਨੂੰ ਸ਼ਾਮ 5:00 ਵਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਵਿਖੇ ਬੁਲਾਈ ਗਈ ਹੈ। ਏਆਈਸੀਸੀ ਨੇ ਪੀਪੀਸੀਸੀ ਨੂੰ ਇਸ ਮੀਟਿੰਗ ਦੀ  ਨਿਰਦੇਸ਼ ਦਿੱਤੇ ਹਨ। ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਲ ਹੋਣ।

ਪੰਜਾਬ ਕਾਂਗਰਸ ਸੰਕਟ ਲਾਈਵ ਅਪਡੇਟਸ ਕਲਿੱਕ ਕਰੋ 


CONGRESS CRISIS : ਨਵਜੋਤ ਸਿੱਧੂ ਦੇ ਸਲਾਹਕਾਰ ਦੀ ਟਵੀਟ " ਅੱਜ ਹੋਈ ਸੱਚ ਦੀ ਜਿੱਤ"

 ਨਵਜੋਤ ਸਿੱਧੂ ਦੇ ਸਲਾਹਕਾਰ ਦੀ ਟਵੀਟ " ਅੱਜ ਹੋਈ ਸੱਚ ਦੀ ਜਿੱਤ" ਆਪਣੀ ਟਵੀਟ ਨਵਜੋਤ ਸਿੱਧੂ ਦੇ ਸਲਾਹਕਾਰ ਨੇ ਕਿਹਾ "ਅੱਜ ਸੱਚ ਦੀ ਜਿੱਤ ਹੋੋਈ, ਕਿਉਂਕਿ ਕਿਸੇ ਵੀ ਵਿਚਾਰ ਚਰਚਾ ਜਾਂ ਸੋਚ ਵਿੱਚੋਂ ਜੇਤੂ ਸਿਰਫ਼ ਸੱਚ ਹੀ ਹੁੰਦੇ ਨਵਜੋਤ ਸਿੱਧੂ ਵੀ ਬਤੌਰ ਪੀਪੀਸੀਸੀ ਪ੍ਰਧਾਨ 13 ਸੂਤਰੀ ਏਜੰਡੇ ਤੇ ਡਟੇ ਹੋਏ ਹਨ ਅਤੇ ਡਟੇ ਰਹਿਣਗੇ, ਨਵਜੋਤ ਸਿੱਧੂ ਦਾ ਸੰਘਰਸ਼ ਕੁਰਸੀ ਦਾ ਨਹੀਂ ਬਲਕਿ ਪੰਜਾਬ ਪ੍ਰਤੀ ਸਮਰਪਣ ਅਤੇ ਸੂਬੇ ਦੇ ਵਿਕਾਸ ਦਾ"

ਪੰਜਾਬ ਕਾਂਗਰਸ ਸੰਕਟ ਲਾਈਵ ਅਪਡੇਟਸ ਕਲਿੱਕ ਕਰੋ 


CONGRESS CRISIS : ਪੰਜਾਬ ਦੇ ਪਹਿਲੇ ਹਿੰਦੂ ਮੁੱੱਖ ਮੰਤਰੀ ਬਣ ਸਕਦੇ ਸੁਨੀਲ ਜਾਖੜ

ਪ੍ਰਾਪਤ ਜਾਣਕਾਰੀ ਅਨੁਸਾਰ ਰਿਪੋਰਟਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਕਥਿਤ ਤੌਰ 'ਤੇ ਪਾਰਟੀ ਹਾਈ ਕਮਾਂਡ ਨੂੰ ਸੂਚਿਤ ਕੀਤਾ ਹੈ ਕਿ ਜੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਉਹ ਪਾਰਟੀ ਛੱਡ ਦੇਣਗੇ।


ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਐਲਾਨਿਆ ਜਾ ਸਕਦਾ ਹੈ। ਜਾਖੜ ਪੰਜਾਬ ਦੇ ਮਾਲਵਾ ’ਚ ਪੈਂਦੇ ਅਬੋਹਰ ਤੋਂ ਸੰਬੰਧ ਰੱਖਦੇ ਹਨ। 
 ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਫਸਵਾਂ ਟੱਕਰ ਬਣ ਜਾਵੇਗੀ। ਪਰ ਪੰਜਾਬ ਵਿਚ ਚੋਣਾਂ ਸਿਰ 'ਤੇ ਹਨ, ਇਸ ਲਈ ਜੇਕਰ ਕੋਈ ਹਾਰਿਆ ਵਿਧਾਇਕ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਤਾਂ ਛੇ ਮਹੀਨੀਆਂ ਦੇ ਅੰਦਰ ਅੰਦਰ ਉਸ ਨੂੰ ਚੋਣ ਲੜ ਕੇ ਵਿਧਾਇਕ ਬਣਨਾ ਲਾਜ਼ਮੀ ਹੁੰਦਾ ਹੈ। 


ਇਹ ਤਾਂ ਨਹੀਂ ਹੋ ਸਕਦਾ ਪਰ ਚੋਣ ਜ਼ਾਬਤਾ ਲੱਗਣ ਤੱਕ ਜਾਖੜ ਨੂੰ ਮੁੱਖ ਮੰਤਰੀ ਅਹੁਦੇ 'ਤੇ ਬਿਠਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕਾਂਗਰਸ ਪਾਰਟੀ ਸਿੱਖ ਚਿਹਰੇ ਤੋਂ ਬਾਅਦ ਹਿੰਦੂ ਚਿਹਰੇ ਨੂੰ ਅੱਗੇ ਲਿਆ ਕੇ ਪੰਜਾਬ ਦਾ ਹਿੰਦ ਵੋਟ ਬੈਂਕ ਵੀ ਕੈਸ਼ ਕਰਨਾ ਚਾਹੁੰਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਜਾਖੜ ਪੰਜਾਬ ਦੇ ਪਹਿਲੇ ਹਿੰਦੂ ਮੁੱਖ ਮੰਤਰੀ ਅਖਵਾਏ ਜਾਣਗੇ।

ਪੰਜਾਬ ਕਾਂਗਰਸ ਸੰਕਟ ਲਾਈਵ ਅਪਡੇਟਸ ਕਲਿੱਕ ਕਰੋ 


ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਤਾਂ ਛੱਡਾਂਗੇ ਪਾਰਟੀ- ਕੈਪਟਨ ਅਮਰਿੰਦਰ ਸਿੰਘ

 ਕਾਂਗਰਸ ਵਿਧਾਇਕ ਦਲ ਦੀ ਮੀਟਿੰਗ:ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਬਿਆਨ ਦੇ ਉਲਟ ਕਿ ਪੰਜਾਬ ਵਿੱਚ ਸਥਿਤੀ ਕੰਟਰੋਲ ਵਿੱਚ ਹੈ ,ਕਾਂਗਰਸ ਪਾਰਟੀ ਦੀ ਸੂਬਾਈ ਇਕਾਈ ਵਿੱਚ ਲੜਾਈ -ਝਗੜਾ ਅਜੇ ਦੂਰ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ  ਰਿਪੋਰਟਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਕਥਿਤ ਤੌਰ 'ਤੇ ਪਾਰਟੀ ਹਾਈ ਕਮਾਂਡ ਨੂੰ ਸੂਚਿਤ ਕੀਤਾ ਹੈ ਕਿ ਜੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤਾਂ ਉਹ ਪਾਰਟੀ ਛੱਡ ਦੇਣਗੇ।

ਵੱਡੀ ਖ਼ਬਰ : ਹਾਈਕਮਾਂਡ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗਿਆ ਅਸਤੀਫਾ

 

ਚੱਲ ਰਹੇ ਪੰਜਾਬ ਕਾਂਗਰਸ ਸੰਕਟ ਦੇ ਵਿਚਕਾਰ, ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣ ਲਈ ਕਿਹਾ ਹੈ।

ਪੰਜਾਬ ਕਾਂਗਰਸ ਵਿੱਚ ਹੰਗਾਮਾ ਹੁਣ ਇਸ ਹੱਦ ਤੱਕ ਵੱਧ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਖਤਰੇ ਵਿੱਚ ਜਾਪਦੀ ਹੈ। ਕੈਪਟਨ ਤੋਂ ਨਾਖੁਸ਼ 40 ਵਿਧਾਇਕਾਂ ਦੇ ਪੱਤਰ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਨੇ ਵੱਡਾ ਕਦਮ ਚੁੱਕਿਆ ਹੈ ਫੈਸਲਾ ਲੈਂਦੇ ਹੋਏ, ਵਿਧਾਇਕ ਦਲ ਦੀ ਮੀਟਿੰਗ ਅੱਜ ਸ਼ਾਮ 5 ਵਜੇ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਬੁਲਾਈ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸ਼ੁੱਕਰਵਾਰ ਅੱਧੀ ਰਾਤ ਨੂੰ ਸੋਸ਼ਲ ਮੀਡੀਆ 'ਤੇ ਵਿਧਾਇਕ ਦਲ ਦੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਹੈ। ਅੱਜ ਹੋਣ ਵਾਲੀ ਮੀਟਿੰਗ ਵਿੱਚ ਅਜੈ ਮਾਕਨ ਅਤੇ ਹਰੀਸ਼ ਚੌਧਰੀ ਕੇਂਦਰੀ ਨਿਰੀਖਕਾਂ ਵਜੋਂ ਮੌਜੂਦ ਰਹਿਣਗੇ।


 ਇਸ ਮੀਟਿੰਗ ਤੋਂ ਬਾਅਦ ਰਿਪੋਰਟ ਤਿਆਰ ਕਰਕੇ ਹਾਈ ਕਮਾਂਡ ਨੂੰ ਭੇਜੀ ਜਾਵੇਗੀ। 


160 ਅਸ਼ਟਾਮ ਫਰੋਸ਼ਾਂ ਦੀ ਭਰਤੀ: LINK FOR APPLYING ONLINE AND OFFICIAL NOTIFICATION ਦਫ਼ਤਰ ਜ਼ਿਲ੍ਹਾ ਕੁਲੈਕਟਰ (ਡਿਪਟੀ ਕਮਿਸ਼ਨਰ ਲੁਧਿਆਣਾ) ਜ਼ਿਲਾ ਲੁਧਿਆਣਾ ਵਿਖੇ ਹੋਨ ਲਿਖੇ ਅਨੁਸਾਰ ਅਸ਼ਟਾਮ ਫਰੋਸ਼ ਦੀਆਂ 160 ਅਸਾਮੀਆਂ ਮੈਰਿਟ ਦੇ ਅਧਾਰ ਤੇ ਭਰਨ ਲਈ ਅਰਜੀਆਂ ਮਿਤੀ 4.10. 2021 ਤੱਕ ਮੰਗੀਆਂ ਜਾਦੀਆਂ ਹਨ।ਇਹ ਅਰਜੀਆਂ www.pau.edu ਵੈਬਸਾਈਟ ਤੇ ਕੇਵਲ ਔਨਲਾਈਨ ਹੀ ਦਿੱਤੀਆਂ ਜਾਣਗੀਆਂ। ਕਿਸੇ ਵੀ ਤਰਾਂ ਦੀ ਦਰਖਾਸਤ ਵਿਅਕਤੀਗਤ ਤੌਰ ਤੇ, ਡਾਕ ਰਾਹੀਂ ਜਾਂ ਕੋਰੀਅਰ ਰਾਹੀਂ ਨਹੀਂ ਲਈ ਜਾਵੇਗੀ। Important Links

160 ਅਸ਼ਟਾਮ ਫਰੋਸ਼ਾਂ ਦੀ ਭਰਤੀ ਲਈ ਨੋਟੀਫਿਕੇਸ਼ਨ, ਡਾਊਨਲੋਡ ਕਰੋ ਇਥੇ

LINK FOR APPLYING ONLINE CLICK HERE

160 ਅਸ਼ਟਾਮ ਫਰੋਸ਼ ਦੀਆਂ ਅਸਾਮੀਆਂ ਤੇ ਭਰਤੀ, 10 ਵੀਂ ਪਾਸ ਵਿਦਿਆਰਥੀਆਂ ਨੂੰ ਨੌਕਰੀ ਦਾ ਮੌਕਾ

 160 ਅਸ਼ਟਾਮ ਫਰੋਸ਼ ਦੀਆਂ ਅਸਾਮੀਆਂ ਤੇ ਭਰਤੀ ਦਫ਼ਤਰ ਜ਼ਿਲ੍ਹਾ ਕੁਲੈਕਟਰ (ਡਿਪਟੀ ਕਮਿਸ਼ਨਰ ਲੁਧਿਆਣਾ) ਜ਼ਿਲਾ ਲੁਧਿਆਣਾ ਵਿਖੇ ਹੋਨ ਲਿਖੇ ਅਨੁਸਾਰ ਅਸ਼ਟਾਮ ਫਰੋਸ਼ ਦੀਆਂ 160 ਅਸਾਮੀਆਂ ਮੈਰਿਟ ਦੇ ਅਧਾਰ ਤੇ ਭਰਨ ਲਈ ਅਰਜੀਆਂ ਮਿਤੀ 4.10. 2021 ਤੱਕ ਮੰਗੀਆਂ ਜਾਦੀਆਂ ਹਨ।


ਇਹ ਅਰਜੀਆਂ www.pau.edu ਵੈਬਸਾਈਟ ਤੇ ਕੇਵਲ ਔਨਲਾਈਨ ਹੀ ਦਿੱਤੀਆਂ ਜਾਣਗੀਆਂ। ਕਿਸੇ ਵੀ ਤਰਾਂ ਦੀ ਦਰਖਾਸਤ ਵਿਅਕਤੀਗਤ ਤੌਰ ਤੇ, ਡਾਕ ਰਾਹੀਂ ਜਾਂ ਕੋਰੀਅਰ ਰਾਹੀਂ ਨਹੀਂ ਲਈ ਜਾਵੇਗੀ। 

Last date for applications: 
ਇਹ ਅਰਜੀਆਂ ਮਿਤੀ,4/10/2021 : ਤੱਕ ਉਕਤ ਵੈੱਬਸਾਈਟ ਤੇ ਦਿੱਤੀਆਂ ਜਾ ਸਕਦੀਆਂ ਹਨ।

 ਉਕਤ 160 ਅਸਾਮੀਆਂ ਨੂੰ ਭਰਨ ਲਈ ਲਿਖਤੀ ਪ੍ਰੀਖਿਆ, ਵਿੱਦਿਅਕ ਯੋਗਤਾ ਅਤੇ ਇੰਟਰਵਿਊ ਦੇ ਅੰਕਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:- 

  ਦੱਸਵੀ ਪੱਧਰ ਦਾ ਲਿਖਤੀ ਟੈਸਟ 70
  ਦਸਵੀਂ ਪੱਧਰ ਦੀ ਵਿੱਦਿਅਕ ਯੋਗਤਾ  20
 ਇੰਟਰਵਿਊ  :  10 

ਲਿਖਤੀ ਟੈਸਟ ਸਬੰਧੀ:  70 ਨੰਬਰ ਦਾ Objective type ਦਾ ਲਿਖਤੀ ਟੈਸਟ OMR sheet ਤੇ ਲਿਆ ਜਾਵੇਗਾ। ਇਸ ਵਿਚ 70 ਪ੍ਰਸ਼ਨ ਪਾਏ ਜਾਣਗੇ। ਜਿਸਨੂੰ ਪੂਰਾ ਕਰਨ ਲਈ ਇੱਕ ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਪ੍ਰਸ਼ਨ ਪੱਤਰ ਅੰਗਰੇਜ਼ੀ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ਵਿਚ ਹੋਵੇਗਾ

 ਸਲੇਬਸ ਦਾ ਵੇਰਵਾ ਹੇਨ ਅਨੁਸਾਰ ਹੈ:- 
A) General Knowledge 20 
B) Mathematics (ਦਸਵੀਂ ਪਧਰ) 
C} Punjabi (ਦਸਵੀਂ ਪਧਰ) 20 D) 
English (ਦਸਵੀਂ ਪਧਰ) 10 
 ਹ) ਹਰ ਇੱਕ ਸਹੀ ਉਤਰ ਦਾ ਇੱਕ ਨੰਬਰ ਲਗਾਇਆ ਜਾਵੇਗਾ ਅਤੇ ਹਰ ਇੱਕ ਗਲਤ ਉੱਤਰ ਦਾ 1/4 ਅੰਕ ਟਿਆ ਜਾਵੇਗਾ।ਇੰਟਰਵਿਊ ਸਬੰਧੀ : ਇੰਟਰਵਿਊ ਦੇ 10 ਅੰਕ ਹੋਣਗੇ। ਅ

Date of test
ਅਰਜੀਕਰਤਾਵਾਂ ਦਾ ਲਿਖਤੀ ਟੈਸਟ ਮਿੜੀ:31.10.2021 ਦਿਨ ਐਤਵਾਰ ਨੂੰ ਲੁਧਿਆਣਾ ਵਿਖੇ ਲਿਆ ਜਾਵੇਗਾ। ਅਰਜੀਕਰਤਾਵਾਂ ਦੇ ਰੋਲ ਨੰਬਰ WWW.pau.edu ਵੈਬਸਾਈਟ ਤੇ ਪਾ ਦਿੱਤੇ ਜਾਣਗੇ ਜਿਸ ਤੋਂ ਅਰਜੀਕਰਤਾ ਆਪਣਾ ਰੋਲ ਨੰਬਰ/ਐਡਮਿਟ ਕਾਰਡ ਡਾਊਨਲੋਡ ਕਰ ਸਕਦਾ ਹੈ। ਇਸ ਸਬੰਧੀ ਅਰਜੀਕਰਤਾਵਾਂ ਨੂੰ ਈ-ਮੇਲ ਜਾਂ ਮੋਬਾਇਲ Sms ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ। ਰੋਲ ਨੰਬਰ/ਐਡਮਿਟ ਕਾਰਡ ਦੇ ਵਿੱਚ ਹੀ ਲਿਖਤੀ ਟੈਸਟ ਦੇ ਸਥਾਨ ਅਤੇ ਸਮੇਂ ਬਾਰੇ ਵੇਰਵਾ ਦਰ ਹੋਵੇਗਾ। 
Fees
ਬਿਨੇਕਾਰ ਵੱਲੋ ਉਕਤ ਵੈੱਬਸਾਈਟ www.pau.edu ਤੇ ਹੀ ਉਕਤ ਟੈਸਟ ਦੀ ਫੀਸ 750 ਰੂਪੈ ਲਾਜ਼ਮੀ ਔਨਲਾਈਨ ਜਮਾਂ ਕਰਵਾਉਣੀ ਹੋਵੇਗੀ।

Qualification : ਬਿਨੇਕਾਰ ਘੱਟੋ ਘੱਟ ਦਸਵੀਂ ਪਾਸ ਹੋਵੇ। 
Age : ਉਸਦ ਉਮਰ (ਮਿਤੀ 4 10 2021 ਨੂੰ )ਘੱਟੋ ਘੱਟ 18 ਸਾਲ ਹੋਵੇ। 

ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸ਼ਟਾਮ ਫਰੋਸ਼ ਦੀਆਂ ਕੁੱਲ 160 ਅਸਾਮੀਆਂ ਵਿੱਚੋਂ 2 ਪ੍ਰਤੀਸ਼ਤ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਲਈ ਅੜੋ 5 ਪ੍ਰਤੀਸ਼ਤ ਦੰਗਾ ਪੀੜਤ ਪਰਿਵਾਰਾਂ ਲਈ ਰਾਖਵੀਆਂ ਹੋਣਗੀਆਂ। 
ਜਿਨਾਂ ਦਾ ਵੇਰਵਾ ਹੈਨ ਅਨੁਸਾਰ ਹੈ:-  ਕੁੱਲ ਅਸਾਮੀਆਂ ਦੀ ਗਿਣਤੀ 160  
ਅੱਤਵਾਦ ਪ੍ਰਭਾਵਿਤ ਪਰਿਵਾਰਾਂ ਲਈ ਰਾਖਵੀਆਂ ਅਸਾਮੀਆਂ ਦੀ ਗਿਣਤੀ 3  
ਦੰਗਾ ਪੀੜਤ ਪਰਿਵਾਰਾਂ ਲਈ ਰਾਖਵੀਆਂ ਅਸਾਮੀਆਂ ਦੀ ਗਿਣਤੀ 8 
 ਜਨਰਲ ਅਸਾਮੀਆਂ ਦੀ ਗਿਣਤੀ 149  ਅਸ਼ਟਾਮ ਫਰੋਸ਼ੀ ਦੇ ਲਾਇਸੈਂਸ ਲਈ ਅੱਜ ਤੱਕ ਜੋਂ ਦਰਖਾਸਤਾਂ ਪਹਿਲਾਂ ਇਸ ਦਫਤਰ ਵਿਚ ਪ੍ਰਾਪਤ ਹੋਈਆਂ ਹਨ, ਉਨ੍ਹਾਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ। ਅਰਜ਼ੀਕਰਤਾ ਵੱਲੋਂ ਦਿੱਤੀ ਜਾਣ ਵਾਲੀ ਔਨਲਾਈਨ ਫੀਸ reconcile ਕੀਤੀ ਜਾਵੇਗੀ ਅਤੇ ਜੇਕਰ ਕਿਸੇ ਕਾਰਣ ਕਰਕੇ ਵੀਸ ਬੈਂਕ ਖਾਤੇ ਵਿਚ ਜਮਾਂ ਨਹੀਂ ਹੁੰਦੀ ਤਾਂ ਅਰਜੀਕਰਤਾ ਨੂੰ ਰੋਲ ਨੰਬਰ/ਐਡਮਿਟ ਕਾਰਡ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਇਸਦੀ ਨਿਰੌਲ ਜ਼ਿੰਮੇਵਾਰੀ ਖੁਦ ਅਰਜ਼ੀਕਰਤਾ ਦੀ ਹੋਵੇਗੀ।

 ਲਾਇਸੰਸ ਜਾਰੀ ਕਰਨ ਦੀ ਸੂਰਤ ਵਿਚ ਪ੍ਰਾਰਥੀ ਦਾ ਚਾਲ ਚਲਣ ਪੁਲਿਸ ਰਿਪੋਟ ਅਨੁਸਾਰ ਤਸੱਲੀਬਖਸ਼ ਹੋਣਾ ਚਾਹੀਦਾ ਹੈ। ਪ੍ਰੀਖਿਆ ਵਿੱਚ ਸ਼ਾਮਿਲ ਉਮੀਦਵਾਰਾਂ ਦੀ ਮੈਰਿਟ ਲਿਸਟ ਵੈੱਬਸਾਈਟ www.pau.edu ਤੇ ਪਾਈ ਜਾਵੇਗੀ। 


RECENT UPDATES

Today's Highlight