Thursday, 16 September 2021

ਵਿਸ਼ੇਸ਼ ਅਧਿਆਪਕ ਯੂਨੀਅਨ ਆਈ ਈ ਆਰ ਟੀਜ ਵੱਲੋਂ ਕੀਤਾ ਜਾਵੇਗਾ 17-09-2021 ਮੁੱਖ ਮੰਤਰੀ ਦੇ ਘਰ ਦਾ ਘਿਰਾਓ,ਚੱਕਾ ਜਾਮ

 ਵਿਸ਼ੇਸ਼ ਅਧਿਆਪਕ ਯੂਨੀਅਨ ਆਈ ਈ ਆਰ ਟੀਜ ਵੱਲੋਂ ਕੀਤਾ ਜਾਵੇਗਾ 17-09-2021 ਮੁੱਖ ਮੰਤਰੀ ਦੇ ਘਰ ਦਾ ਘਿਰਾਓ ਚੱਕਾ ਜਾਮ। 

ਲਗਾਤਾਰ ਭੁੱਖ ਹੜਤਾਲ ਤੇ ਬੈਠੇ ਅਧਿਆਪਕਾਂ ਦਾ ਧਰਨਾ 24 ਦਿਨ ਵਿੱਚ ਸ਼ਾਮਲ ਹੋ ਗਿਆ ਹੈ, ਪਰ ਸਰਕਾਰ ਤੇ ਦਫ਼ਤਰ ਦੇ ਕੰਨ ਤੇ ਜੂੰ ਨਹੀਂ ਸਰਕੀ ਜਿਸ ਤੋਂ ਤੰਗ ਹੋ ਕੇ ਵਿਸ਼ੇਸ਼ ਅਧਿਆਪਕਾਂ ਵੱਲੋਂ 17-9-2021 ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ ਕੀਤਾ ਜਾਵੇਗਾ ਅਤੇ ਚੱਕਾ ਜਾਮ ਕੀਤਾ ਜਾਵੇਗਾ ਰੈਗੂਲਰ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਸਰਕਾਰ ਨਾਲ ਪੈਨਲ ਮੀਟਿੰਗ ਦੀ ਮੰਗ ਕਰ ਰਹੇ ਅਧਿਆਪਕ ਮਹਾਰੈਲੀ ਕਰਨਗੇ। ਇਸ ਰੈਲੀ ਵਿਚ ਜਿਲ੍ਹਾ ਸਪੈਸ਼ਲ ਐਜ਼ੂਕੇਸ਼ਨ ਟੀਚਰਜ਼ ਦਿਵਿਆਂਗ ਬੱਚੇ ਅਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਹੋ ਰਹੇ ਹਨ ਅਤੇ ਭਰਾਤਰੀ ਜਥੇਬੰਦੀਆਂ ਹੋਈ ਸਾਥ ਦੇ ਰਹੀਆਂ ਹਨ।PUNJAB COOPERATIVE BANK CLERK , MANAGER,STENO RESULT ANNOUNCED, DOWNLOAD HERE

PUNJAB COOPERATIVE BANK CLERK , MANAGER,STENO RESULT ANNOUNCED, DOWNLOAD HERE 


Visit the official website of PSCB. 

 Click on the Recruitments tab and then search for the Result Link. 


Fill in your application registration number and password/date of birth. 
Verify the input details and submit. 
 Then, your result will be available on your screen. 
 Check your result and download it. 7
Take a printout of your result for further reference. DIRECT LINK TO SEE YOUR RESULT CLICK HERE

ਕੋਟਪਾ, 2003 ਅਧੀਨ ਪਿਛਲੇ 8 ਮਹੀਨਿਆਂ ਦੌਰਾਨ ਉਲੰਘਣਾ ਕਰਨ ਵਾਲਿਆਂ ਵਿਰੁੱਧ 4671 ਚਲਾਨ ਕੀਤੇ ਜਾਰੀ

 ਕੋਟਪਾ, 2003 ਅਧੀਨ ਪਿਛਲੇ 8 ਮਹੀਨਿਆਂ ਦੌਰਾਨ ਉਲੰਘਣਾ ਕਰਨ ਵਾਲਿਆਂ ਵਿਰੁੱਧ 4671 ਚਲਾਨ ਕੀਤੇ ਜਾਰੀ


ਚੰਡੀਗੜ, 16 ਸਤੰਬਰ:


ਤੰਬਾਕੂ ਵਿਰੋਧੀ ਕਾਨੂੰਨਾਂ ਦੇ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਪਿਛਲੇ 8 ਮਹੀਨਿਆਂ ਦੌਰਾਨ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਐਕਟ, 2003 (ਕੋਟਪਾ, 2003) ਅਧੀਨ 4671 ਚਲਾਨ ਜਾਰੀ ਕੀਤੇ ਗਏ। ਇਹ ਪ੍ਰਗਟਾਵਾ ਅੱਜ ਇਥੇ ਸਿਹਤ ਅਤੇ ਪਰਿਵਾਰ ਭਲਾਈ ਦੇ ਸਕੱਤਰ ਸ੍ਰੀ ਕੁਮਾਰ ਰਾਹੁਲ ਨੇ ਸੂਬਾ ਪੱਧਰੀ ਤਾਲਮੇਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।


ਸ੍ਰੀ ਕੁਮਾਰ ਰਾਹੁਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਬਚਾਉਣ ਲਈ ਤੰਬਾਕੂ ਦੀ ਵਰਤੋਂ ਨੂੰ ਖ਼ਤਮ ਕਰਨ ਵਾਸਤੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਸੂਬੇ ਭਰ ਵਿੱਚ ਤੰਬਾਕੂ ਦੇ ਨਾਲ-ਨਾਲ ਈ-ਸਿਗਰੇਟ, ਗੁਟਖਾ/ਪਾਨ ਮਸਾਲੇ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ। ਕੋਟਪਾ, 2003 (ਪੰਜਾਬ ਸੋਧ ਐਕਟ, 2018) ਵਿੱਚ ਸੋਧ ਉਪਰੰਤ ਸੂਬੇ ਵਿੱਚ ਹੁੱਕਾ ਬਾਰਾਂ ‘ਤੇ ਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨਾਂ ਕਿਹਾ ਕਿ ਤੰਬਾਕੂ ਵਿਰੋਧੀ ਕਾਨੂੰਨਾਂ ਦੇ ਲਾਗੂ ਕਰਨ ਅਤੇ ਇਸ ਦੀ ਵਰਤੋਂ ਨੂੰ ਠੱਲ ਪਾਉਣ ਲਈ ਹੋਰਨਾਂ ਭਾਈਵਾਲ ਵਿਭਾਗਾਂ ਦੀ ਸ਼ਮੂਲੀਅਤ ਬਹੁਤ ਮਹੱਤਵਪੂਰਨ ਹੈ। ਉਨਾਂ ਸਾਰੇ ਭਾਈਵਾਲ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਤੰਬਾਕੂ ਰੋਕੂ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੋਈ ਢਿੱਲ ਨਾ ਵਰਤੀ ਜਾਵੇ ਅਤੇ ਉਨਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇ।


ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਦੇ ਸਟੇਟ ਪ੍ਰੋਗਰਾਮ ਅਫ਼ਸਰ ਡਾ: ਸੰਦੀਪ ਸਿੰਘ ਗਿੱਲ ਨੇ ਕਿਹਾ ਕਿ ਸਿਹਤ ਵਿਭਾਗ ਪੂਰੇ ਜੋਸ਼ ਨਾਲ ਪੰਜਾਬ ਵਿੱਚ ਤੰਬਾਕੂ ਦੀ ਖਪਤ ਨੂੰ ਰੋਕਣ ਦੇ ਏਜੰਡੇ ‘ਤੇ ਕੰਮ ਕਰ ਰਿਹਾ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ, ਸਾਰੇ ਖੇਤਰਾਂ ਵਿੱਚ ‘ਤੰਬਾਕੂ ਮੁਕਤੀ ਕੇਂਦਰਾਂ‘ ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਇਨਾਂ ਕੇਂਦਰਾਂ ਵਿੱਚ ਤੰਬਾਕੂ ਛੱਡਣ ਦੇ ਚਾਹਵਾਨ ਮਰੀਜ਼ਾਂ ਨੂੰ ਮੁਫ਼ਤ ਕਾਊਂਸਲਿੰਗ ਅਤੇ ਬੁਪ੍ਰੋਪੀਅਨ, ਨਿਕੋਟਿਨ ਗਮ ਅਤੇ ਪੈਚਿਸ ਵਰਗੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨਾਂ ਕੇਂਦਰਾਂ (ਅਪ੍ਰੈਲ - ਅਗਸਤ 2021) ਵਿੱਚ ਕੁੱਲ 6145 ਤੰਬਾਕੂ ਉਪਭੋਗਤਾਵਾਂ ਨੇ ਸੇਵਾਵਾਂ ਪ੍ਰਾਪਤ ਕੀਤੀਆਂ। ਉਨਾਂ ਕਿਹਾ ਕਿ ਸੂਬਾ ਤੰਬਾਕੂ ਦੀ ਵਰਤੋਂ ਨੂੰ ਘਟਾਉਣ ਲਈ ਤੰਬਾਕੂ ਵਿਕਰੇਤਾਵਾਂ ਨੂੰ ਲਾਇਸੈਂਸ ਦੇਣ ‘ਤੇ ਵੀ ਕੰਮ ਕਰ ਰਿਹਾ ਹੈ।


ਇਸ ਮੀਟਿੰਗ ਵਿੱਚ ਗ੍ਰਹਿ ਵਿਭਾਗ, ਵਿੱਤ, ਟਰਾਂਸਪੋਰਟ, ਸਕੂਲ ਸਿੱਖਿਆ, ਸਥਾਨਕ ਸਰਕਾਰਾਂ, ਕਿਰਤ, ਪੇਂਡੂ ਵਿਕਾਸ, ਖੁਰਾਕ/ਡਰੱਗ ਪ੍ਰਸ਼ਾਸਨ, ਕਾਨੂੰਨ ਵਿਭਾਗ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧ ਸ਼ਾਮਲ ਹੋਏ।

ਕਣਕ ਘੁਟਾਲਾ: ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਮੰਗੀ

 ਕਣਕ ਘੁਟਾਲਾ: ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਮੰਗੀ


ਚੰਡੀਗੜ, 16 ਸਤੰਬਰ:


ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਕਣਕ ਘੁਟਾਲੇ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਦੀ ਮੰਗ ਕੀਤੀ ਗਈ ਹੈ।


ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਰਾਜ ਖੁਰਾਕ ਕਮਿਸਨ ਦੇ ਚੇਅਰਮੈਨ ਸ੍ਰੀ ਡੀ.ਪੀ. ਰੈਡੀ ਨੇ ਦੱਸਿਆ ਕਿ ਮੀਡੀਆ ਰਿਪੋਰਟਾਂ ਰਾਹੀਂ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਫੂਡ ਸਪਲਾਈਜ਼ ਵਿਭਾਗ ਦਾ ਇੰਸਪੈਕਟਰ ਜਸਦੇਵ ਸਿੰਘ ਜੋ ਜੰਡਿਆਲਾ ਗੁਰੂ (ਅੰਮਿ੍ਰਤਸਰ) ਕਣਕ ਘੁਟਾਲੇ ਮਾਮਲੇ ਵਿੱਚ ਮੁੱਖ ਦੋਸ਼ੀ ਹੈ ਅਤੇ ਜਿਸ ਨੇ ਉਸ ਕਣਕ ਦੀ ਐਮਐਸਪੀ ਦੇ ਨਾਂ ‘ਤੇ ਕਰੋੜਾਂ ਰੁਪਏ ਦਾ ਗਬਨ ਕੀਤਾ ਜਿਹੜੀ ਨਾ ਤਾਂ ਮੰਡੀਆਂ ਵਿੱਚ ਲਿਆਂਦੀ ਗਈ ਅਤੇ ਨਾ ਹੀ ਖਰੀਦੀ ਗਈ ਸੀ। 20 ਕਰੋੜ ਰੁਪਏ ਦੀ ਕੀਮਤ ਵਾਲੀ 87,100 ਕੁਇੰਟਲ ਕਣਕ ਦੀ ਖਰੀਦ ਲਈ ਜਾਅਲੀ ਐਂਟਰੀਆਂ ਕੀਤੀਆਂ ਗਈਆਂ ਅਤੇ ਇਸ ਨੂੰ ਜੰਡਿਆਲਾ ਗੁਰੂ ਦੇ ਗੋਦਾਮਾਂ ਵਿੱਚ ਲੈ ਜਾਂਦੇ ਹੋਏ ਦਿਖਾਇਆ ਗਿਆ।


ਉਨਾਂ ਅੱਗੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੀਬੀਆਈ ਵੱਲੋਂ ਗਿ੍ਰਫ਼ਤਾਰ ਅੰਮਿ੍ਰਤਸਰ ਦੇ ਵਪਾਰੀ ਰਵਿੰਦਰ ਸਿੰਘ ਬੰਟੀ ਦੀ ਮਿਲੀਭੁਗਤ ਨਾਲ 20 ਕਰੋੜ ਰੁਪਏ ਦਾ ਘਪਲਾ ਕਰਨ ਵਾਲਾ ਦੋਸ਼ੀ ਇੰਸਪੈਕਟਰ ਜਸਦੇਵ ਸਿੰਘ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਦੁਬਈ ਭੱਜ ਗਿਆ ਹੈ। ਸ੍ਰੀ ਰੈਡੀ ਨੇ ਦੱਸਿਆ ਕਿ ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੂੰ ਨੋਟਿਸ ਜਾਰੀ ਕਰਕੇ ਪੰਦਰਾਂ ਦਿਨਾਂ ਅੰਦਰ ਵਿਸਥਾਰਤ ਰਿਪੋਰਟ ਭੇਜਣ ਲਈ ਕਿਹਾ ਹੈ।


ਕਮਿਸ਼ਨ ਨੇ ਖੁਰਾਕ ਸਪਲਾਈ ਵਿਭਾਗ ਨੂੰ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ, ਸਰਕਾਰੀ ਖਜਾਨੇ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਅਤੇ ਭਵਿੱਖ ਵਿੱਚ ਇਸ ਤਰਾਂ ਦੇ ਘੁਟਾਲਿਆਂ ਨੂੰ ਰੋਕਣ ਲਈ ਸਹੀ ਸਿਸਟਮ (ਪ੍ਰਬੰਧਕੀ ਅਤੇ ਤਕਨੀਕੀ) ਸਥਾਪਤ ਕਰਨ ਦੀ ਸਲਾਹ ਵੀ ਦਿੱਤੀ ਹੈ।    

Punjab Election 2022: ECI holds a meeting with CEO/DEOs to instruct SOPs related to First Level Checking (FLC) of EVM-VVPAT

 ECI holds a meeting with CEO/DEOs to instruct SOPs related to First Level Checking (FLC) of EVM-VVPAT
Chandigarh, September 16:


In view of ensuing Assembly Elections in the state of Punjab, the Election Commission of India (ECI) today held a meeting through video conference with Deputy Commissioners –cum- District Election Officers (DEO) of all 23 to apprise them in detail about the protocol and instructions related to First Level Checking (FLC) of EVM-VVPAT.


 


DEOs were given firsthand account of the entire FLC process highlighting their roles & responsibilities. It was underlined that the DEOs shall be responsible for overall FLC process and shall ensure strict adherence & compliance of FLC instructions. DEO shall appoint an Addl./Dy. DEO fully trained with FLC process as FLC supervisor.


 


Depending on the number of EVMs and VVPATs to be checked in FLC, CEOs prepare a schedule for ELC of EVMs and ensure close involvement of political parties. Representation of all national and state level recognized political parties in the FLC process is made mandatory to ensure complete transparency.


 


Chief Electoral officer Punjab Dr. S Karuna Raju, Ms. Madhvi Kataraia, IAS, Additional Chief Electoral Officer, Punjab and State EVM Nodal Officer were present in the meeting.


 


          CEO, Punjab Dr. Raju instructed to comply with the SOPs of FLC in letter and spirit and make all the necessary arrangements as per the ECI’s guidelines.


 


All critical aspects of FLC were discussed such as infrastructural facilities and arrangement of Web-casting/CCTVs/videography. It was also highlighted that the feed of webcasting is to be closely monitored at the Control Room at DEO and CEO level and the report is required to be submitted to ECI. FLC shall be carried out in a large, well-lit, well ventilated hall with single entry & exit point.


 


The Election Commission of India sends an inspection team comprising of officers of ECI and CEO, along with engineers of the manufacturers to inspect the FLC hall and preparedness of FLC, 3-5 days before the start of FLC. DEOs are required to assess the preparedness first hand and make surprise checks on regular basis.

ਨੈਸ਼ਨਲ ਐਸਸੀ ਕਮੀਸ਼ਨ ਨੇ ਪੰਜਾਬ ਸਰਕਾਰ ਵਲੋਂ ਕੋਰਟ ਦੇ ਜੱਜਾਂ / ਅਧਿਕਾਰੀਆਂ ਦੇ ਪ੍ਰਮੋਸ਼ਨ ਵਿੱਚ ਰਾਖਵਾਂਕਰਨ ਦੇਣ ਦੇ ਦਿੱਤੇ ਨਿਰਦੇਸ਼

 ਪੰਜਾਬ ਸਰਕਾਰ ਨੂੰ ਅਦਾਲਤਾਂ ਵਿੱਚ ਕੰਮ ਕਰਦੇ ਅਨੁਸੂਚੀਤ ਜਾਤੀ ਦੇ ਜੱਜਾਂ/ ਅਧਿਕਾਰੀਆਂ ਨੂੰ ਪ੍ਰਮੋਸ਼ਨ ਵਿੱਚ ਰਾਖਵਾਂਕਰਨ ਦੇਣ ਨੂੰ ਲੈ ਕੇ ਨੈਸ਼ਨਲ ਐਸਸੀ ਕਮੀਸ਼ਨ ਨੇ ਜਾਰੀ ਕੀਤਾ ਨਿਰਦੇਸ਼


- ਨੈਸ਼ਨਲ ਐਸਸੀ ਕਮੀਸ਼ਨ ਨੇ ਪੰਜਾਬ ਸਰਕਾਰ ਵਲੋਂ ਕੋਰਟ ਦੇ ਜੱਜਾਂ / ਅਧਿਕਾਰੀਆਂ ਦੇ ਪ੍ਰਮੋਸ਼ਨ ਵਿੱਚ ਰਾਖਵਾਂਕਰਨ ਦੇਣ ਦੇ ਦਿੱਤੇ ਨਿਰਦੇਸ਼*


ਚੰਡੀਗੜ੍ਹ, 16 ਸਤੰਬਰ 2021 - ਪੰਜਾਬ ਦੀਆਂ ਅਦਾਲਤਾਂ ਵਿੱਚ ਨੌਕਰੀ ਕਰਦੇ ਅਨੁਸੁਚਿਤ ਜਾਤੀ ਨਾਲ ਸਬੰਧਤ ਜੂਡਿਸ਼ਲ ਆਫਿਸਰਜ਼/ਕਾਨੂੰਨੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪ੍ਰਮੋਸ਼ਨ ਵਿੱਚ ਰਾਖਵਾਂਕਰਨ ਦੇ ਮਾਮਲੇ ’ਤੇ ਸੁਣਵਾਈ ਕਰਦਿਆਂ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਇਸ ਨੂੰ ਤੁਰੰਤ ਲਾਗੂ ਕਰਨ ਦਾ ਫ਼ੈਸਲਾ ਸੁਣਾਇਆ ਹੈ। 


ਜ਼ਿਕਰਯੋਗ ਹੈ ਕਿ 8 ਅਪ੍ਰੈਲ 2021 ਨੂੰ ਸ਼ਿਕਾਇਤਕਰਤਾ ਵੱਲੋਂ ਕਮਿਸ਼ਨ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਪੰਜਾਬ ਦੀਆਂ ਅਦਾਲਤਾਂ ਵਿੱਚ ਅਨੁਸੂਚਿਤ ਜਾਤੀ ਦੇ ਜੱਜਾਂ/ਅਧਿਕਾਰੀਆਂ ਨੂੰ ਪ੍ਰਮੋਸ਼ਨ ਵਿੱਚ ਰਾਖਵਾਂਕਰਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ’ਤੇ ਸੁਣਵਾਈ ਕਰਦੇ ਹੋਏ ਨੈਸ਼ਨਲ ਐਸਸੀ ਕਮੀਸ਼ਨ ਨੇ ਪਾਇਆ ਕਿ ਪੰਜਾਬ ਸਰਕਾਰ ਦੁਆਰਾ ਪੰਜਾਬ ਵਿੱਚ ਐਸਸੀ ਅਤੇ ਓਬੀਸੀ ਜਾਤੀ (ਸੇਵਾਵਾਂ ਵਿੱਚ ਰਾਖਵਾਂਕਰਨ) ਐਕਟ-2006 ਕਾਨੂੰਨ ਪਾਰਿਤ ਕੀਤਾ ਸੀ, ਜਿਸਦੇ ਤਹਿਤ ਗਰੁਪ-ਏ ਅਤੇ ਬੀ ਵਿੱਚ ਐਸਸੀ ਨੂੰ 14 ਫੀਸਦੀ ਅਤੇ ਗਰੁਪ-ਸੀ ਅਤੇ ਡੀ ਵਿੱਚ ਐਸਸੀ ਨੂੰ 20 ਫ਼ੀਸਦੀ ਰਾਖਵਾਂਕਰਨ ਦੇਣ ਦਾ ਪ੍ਰਾਵਧਾਨ ਕੀਤਾ ਹੈ, ਲੇਕਿਨ ਕਾਨੂੰਨੀ ਸੇਵਾਵਾਂ ਅਤੇ ਅਦਾਲਤੀ ਕਰਮਚਾਰੀਆਂ ਨੂੰ ਇਸਦਾ ਫਾਇਦਾ ਨਹੀਂ ਦਿੱਤਾ ਜਾ ਰਿਹਾ ਹੈ। ਇਹ ਸੰਵਿਧਾਨ ਵਿੱਚ ਐਸਸੀ ਕੈਟੇਗਰੀ ਲਈ ਦਿੱਤੇ ਹੋਏ ਪ੍ਰਾਵਧਾਨਾਂ ਦੀ ਵੀ ਉਲੰਘਣਾ ਹੈ। ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਇਸ ਨੂੰ ਤੁਰੰਤ ਲਾਗੂ ਕਰਨ ਨੂੰ ਕਿਹਾ ਹੈ।


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਮਿਸ਼ਨ ਇਸ ਮਾਮਲੇ ਵਿੱਚ 4 ਵਾਰ ਸੁਣਵਾਈ (17-06-2021, 20-07-2021, 04-08-2021 ਅਤੇ 25-08-2021) ਕਰ ਚੁੱਕਿਆ ਹੈ, ਲੇਕਿਨ 15 ਸਤੰਬਰ 2021 ਨੂੰ ਹੋਈ ਅੰਤਮ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਦੀ ਵਿਸ਼ੇਸ਼ ਸਕੱਤਰ (ਗ੍ਰਹਿ ਮਾਮਲੇ ਅਤੇ ਨਿਆਏ) ਬਲਦੀਪ ਕੌਰ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਸੰਜੀਵ ਬੇਰੀ, ਕੇਂਦਰੀ ਕਨੂੰਨ ਅਤੇ ਨਿਆਏ ਮੰਤਰਾਲਾ ਦੇ ਜੁਆਇੰਟ ਸੈਕਟਰੀ ਅੰਜੂ ਰਾਠੀ ਰਾਣਾ ਹਾਜਰ ਰਹੇ। ਵਿਸ਼ੇਸ਼ ਸਕੱਤਰ ਬਲਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਕਰਮਚਾਰੀਆਂ ਲਈ ਐਕਟ-2006 ਦੇ ਅਨੁਸਾਰ ਪ੍ਰਮੋਸ਼ਨ ਵਿੱਚ ਰਾਖਵਾਂਕਰਨ ਲਾਗੂ ਹੈ ਲੇਕਿਨ ਅਦਾਲਤ ਲਈ ਇਹ ਵਿਵਸਥਾ ਨਹੀਂ ਹੈ।


ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ‘ਬਿਹਾਰ ਸਰਕਾਰ ਅਤੇ ਹੋਰ ਬਨਾਮ ਬਾਲ ਮੁਕੰਦ ਸਾਹਾ ਅਤੇ ਹੋਰ (2000)’ ਕੇਸ ਵਿੱਚ ਸੁਪ੍ਰੀਮ ਕੋਰਟ ਨੇ ਸਪੱਸ਼ਟ ਕੀਤਾ ਸੀ ਕਿ ਬਿਹਾਰ ਰਾਜ ਦੀ ਅਦਾਲਤ ਵਿੱਚ ਕੰਮ ਕਰਦੇ ਜੱਜਾਂ/ਅਧਿਕਾਰੀ ਵੀ ਸੂਬਾ ਸਰਕਾਰ ਦੇ ‘ਇਸਟੈਬਲਿਸ਼ਮੇਂਟ’ ਕੈਟੇਗਰੀ ਵਿੱਚ ਆਉਂਦੇ ਹਨ। ਇਸ ਤਰਾਂ ਪੰਜਾਬ ਦੇ ਵੱਖਰੇ ਅਦਾਲਤਾਂ ਵਿੱਚ ਜੱਜਾਂ/ਅਧਿਕਾਰੀਆਂ ਦੀ ਨਿਯੁਕਤੀ ਵੀ ਸੂਬਾ ਸਰਕਾਰ ਦੀ ‘ਇਸਟੈਬਲਿਸ਼ਮੇਂਟ’ ਸ਼੍ਰੇਣੀ ਵਿੱਚ ਮੰਨੀ ਜਾਣੀ ਚਾਹੀਦੀ ਹੈ, ਇਸ ਲਈ ਇਹ ਸਾਰੇ ਰਾਖਵਾਂਕਰਨ ਦੇ ਹੱਕਦਾਰ ਹਨ।


ਵਿਜੈ ਸਾਂਪਲਾ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਦਾ ਗ੍ਰਹਿ ਵਿਭਾਗ ਤੁਰੰਤ ਰਾਖਵਾਂਕਰਨ ਨਿਯਮਾਂ ਦੇ ਮੁਤਾਬਿਕ ਪ੍ਰਮੋਸ਼ਨ ਵਿੱਚ ਰਾਖਵਾਂਕਰਨ ਸੁਨਿਸ਼ਿਚਤ ਕਰੇ। ਕਮਿਸ਼ਨ ਨੇ ਅਗਲੇ 2 ਹਫ਼ਤੇ ਵਿੱਚ ਸਬੰਧਤ ਅਧਿਕਾਰੀਆਂ ਨੂੰ ਐਕਸ਼ਨ ਟੇਕਨ ਰਿਪੋਰਟ ਵੀ ਪੇਸ਼ ਕਰਣ ਨੂੰ ਕਿਹਾ।Entrance exam date for 9th to 12th classes of meritorious schools announced

 

EDUCATION FOR POOR AND MERITORIOUS STUDENTS OF PUNJAB 
 The entrance examination for admission in 9th and 10th Classes at Meritorious School Talwara and 11th and 12th Classes in ten Meritorious Schools namely Meritorious School, Amritsar, Bathinda, Ferozepur, Gurdaspur, Jalandhar, Ludhiana, Mohali Patiala, Sangrur and Talwara is scheduled to be held on 03.10.2021 from 2.30 PM to 4.30 PM.


 The roll numbers/admit cards of the candidates along with their Examination Centers will be uploaded on the website soon.

 The candidates are advised to regularly visit ssapunjab.org for updates about the examinations and other relevant information.


ACR OF SRP/ DRP/ BM/ DM : DOWNLOAD NEW ACR OF SRP/ DRP/ BM/ DM

 

DOWNLOAD OFFICIAL ACR CLICK HERE

ਸਿੱਖਿਆ ਸਕੱਤਰ ਵੱਲੋਂ ਸਕੂਲ ਮੁਖੀਆਂ ਦੁਆਰਾ ਅਧਿਆਪਕਾਂ ਤੋਂ ਨਾਨ ਟੀਚਿਂਗ ਕੰਮ ਕਰਵਾਉਣ ਦਾ ਲਿਆ ਸਖ਼ਤ ਨੋਟਿਸ,

 

 ਪੰਜਾਬ  ਸਰਕਾਰ ਵੱਲੋਂ  13/9/2018  ਪੱੱਤਰ ਦੀਆਂ ਹਦਾਇਤਾਂ ਮੁਤਾਬਕ ਧਿਆਨ ਵਿੱਚ ਆਇਆ ਹੈ ਕਿ ਕੁਝ ਜਿਲਿਆਂ ਵਿੱਚ ਵਿਭਾਗ ਵੱਲੋਂ ਜਾਰੀ ਇਹਨਾਂ ਹਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਸਕੂਲ ਅਧਿਆਪਕਾਂ ਤੋਂ ਨਾਨ-ਟੀਚਿੰਗ ਕੰਮ ਲਿਆ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਅਧਿਆਪਕਾਂ ਦੁਆਰਾ ਦਿੱਤੇ ਜਾ ਰਹੇ ਨਤੀਜਿਆਂ 'ਤੇ ਮਾੜਾ ਅਸਰ ਪੈ ਰਿਹਾ ਹੈ। ਵਿਭਾਗ ਦੁਆਰਾ ਜਲਦ ਹੀ ਗੂਗਲ ਫਾਰਮ ਰਾਹੀਂ ਸਕੂਲ ਫੰਡਾਂ ਦੀ ਜਿੰਮੇਵਾਰੀ ਸਬੰਧੀ ਕਰਮਚਾਰੀਆਂ ਦਾ ਰਿਕਾਰਡ ਭਰਾਇਆ ਜਾਵੇਗਾ।

 ਸਮੂਹ ਮੁਖੀਆਂ ਨੂੰ ਹਦਾਇਤ ਹੈ ਕਿ ਮਿਤੀ 30/09/2021 ਤੱਕ ਸਕੂਲ ਫੰਡਾਂ ਨੂੰ ਮੇਨਟੇਨ ਕਰਦੇ ਕਰਮਚਾਰੀਆਂ ਦਾ ਰਿਕਾਰਡ ਇਸ ਫਾਰਮ ਵਿੱਚ ਦਰਜ਼ ਕੀਤਾ ਜਾਵੇ ।
ਪੰਜਾਬ ਵਿੱਚ ਕੋਰੋਨਾ-19 ਦੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਜੀਨੋਮ ਸੀਕੁਐਂਸਿੰਗ ਫੈਸਿਲਟੀ ਸ਼ੁਰੂ

 ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਾਈਰਲ ਰਿਸਰਚ ਡਾਗਨੌਸਟਿਕ ਲੈਬ (ਵੀ.ਆਰ.ਡੀ.ਐਲ.), ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਸਥਾਪਤ ਕੀਤੀ ਗਈ ਹੈ ਜੋ ਆਪਣੀ ਕਿਸਮ ਦੀ ਅਜਿਹੀ ਪਹਿਲੀ ਕੋਵਿਡ-19 ਜੀਨੋਮ ਸੀਕੁਐਂਸਿੰਗ ਫੈਸਿਲਟੀ ਵਾਲੀ ਲੈਬ ਹੈ। 
ਲੈਬ ਵਿੱਚ ਹੁਣ ਤੱਕ ਲਗਭਗ 150 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਕਿਸੇ ਵੀ ਨਮੂਨੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੀ ਪਛਾਣ ਨਹੀਂ ਹੋਈ।ਇੱਕ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਕੋਵਿਡ ਦੇ ਨਵੇਂ ਰੂਪਾਂ ਦੇ ਸ਼ੱਕੀ ਮਰੀਜ਼ਾਂ ਦੇ ਸਾਰੇ ਨਮੂਨੇ ਐਨ.ਸੀ.ਡੀ.ਐਸ. ਦਿੱਲੀ ਵਿਖੇ ਭੇਜੇ ਜਾਂਦੇ ਸਨ ਜਿੱਥੇ ਕੋਵਿਡ ਦੇ ਨਵੇਂ ਰੂਪਾਂ ਦੀ ਪੁਸ਼ਟੀ ਕਰਨ ਵਿੱਚ ਇੱਕ ਮਹੀਨੇ ਤੋਂ ਵੱਧ ਸਮਾਂ ਲੱਗ ਜਾਂਦਾ ਸੀ। ਮਾਹਰਾਂ ਦੇ ਅਨੁਸਾਰ ਜੇਕਰ ਕਿਸੇ ਵਿਸ਼ੇਸ਼ ਖੇਤਰ ਵਿੱਚ ਕੋਵਿਡ ਦੇ ਨਵੇਂ ਰੂਪ ਦਾ ਕੋਈ ਮਾਮਲਾ ਪਾਇਆ ਜਾਂਦਾ ਹੈ ਤਾਂ ਵਾਇਰਸ ਦੇ ਫੈਲਾਅ ਨੂੰ ਹੋਰ ਅੱਗੇ ਰੋਕਣ ਲਈ ਸਾਰੇ ਸ਼ੱਕੀ ਮਰੀਜ਼ਾਂ ਦੀ ਸੰਪਰਕ ਟਰੇਸਿੰਗ ਅਤੇ ਟੈਸਟਿੰਗ ਕਰਨ ਦੀ ਤੁਰੰਤ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਜੀਨੋਮ ਸੀਕੁਐਂਸਿੰਗ ਫੈਸਿਲਟੀ ਦੀ ਉਪਲਬਧਤਾ ਨਾਲ ਰਿਪੋਰਟਾਂ ਹੁਣ 5 ਤੋਂ 6 ਦਿਨਾਂ ਵਿੱਚ ਮਿਲ ਰਹੀਆਂ ਹਨ।ਇਸ ਸਹੂਲਤ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਲੈਬਾਰਟਰੀ ਨੂੰ ਯੂ.ਕੇ. ਅਧਾਰਤ ਨਿਰਮਾਤਾ- ਆਕਸਫੋਰਡ ਨੈਨੋਪੋਰ ਵੱਲੋਂ ਵਿਕਸਤ ਕੀਤੀ ਮਿਨਆਈਓਐਨ ਐਮ.ਕੇ. 1 ਸੀ ਪ੍ਰਾਪਤ ਹੋਈ ਹੈ। ਮਿਨਆਈਓਐਨ ਇੱਕ ਵਿਸ਼ੇਸ਼ ਸੰਖੇਪ ਅਤੇ ਪੋਰਟੇਬਲ ਯੂ.ਐਸ.ਬੀ. ਦੁਆਰਾ ਸੰਚਾਲਿਤ ਉਪਕਰਣ ਹੈ ਜੋ ਡੀ.ਐਨ.ਏ. ਅਤੇ ਆਰ.ਐਨ.ਏ. ਦੋਵਾਂ ਦੇ ਰੀਅਲ-ਟਾਈਮ ਵਿਸ਼ਲੇਸ਼ਣ ਜ਼ਰੀਏ ਨਤੀਜਿਆਂ ਤੱਕ ਤੁਰੰਤ ਪਹੁੰਚ ਕਰਨ ਦੀ ਸਹੂਲਤ ਦਿੰਦਾ ਹੈ। ਜੀਨੋਮ ਸੀਕਵੈਂਸਰ ਅਤੇ ਸਹਾਇਕ ਉਪਕਰਣ ਇੱਕ ਯੂ.ਐਸ. ਅਧਾਰਤ ਗੈਰ-ਮੁਨਾਫ਼ਾ ਸੰਗਠਨ, ਪਾਥ ਵੱਲੋਂ ਸੂਬੇ ਵਿੱਚ ਚਲਾਏ ਜਾ ਰਹੇ ਕੋਵਿਡ -19 ਰਿਸਪਾਂਸ ਸਪੋਰਟ ਦੇ ਹਿੱਸੇ ਵਜੋਂ ਦਾਨ ਕੀਤੇ ਗਏ ਹਨ।ਵੀ.ਆਰ.ਡੀ.ਐਲ., ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਇੰਚਾਰਜ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਡਾ. ਰੁਪਿੰਦਰ ਬਖਸ਼ੀ ਅਤੇ ਉਨ੍ਹਾਂ ਦਾ ਸਟਾਫ ਪਿਛਲੇ ਸਾਲ ਮਾਰਚ ਵਿੱਚ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਹੁਣ ਤੱਕ ਸੂਬੇ ਦੀ ਅਣਥੱਕ ਸੇਵਾ ਕਰ ਰਹੇ ਹਨ। 
ਇਸ ਲੈਬ ਨੂੰ ਆਈ.ਸੀ.ਐਮ.ਆਰ. ਵੱਲੋਂ ਸਮੁੱਚੇ ਭਾਰਤ ਵਿੱਚ ਕੋਵਿਡ-19 ਆਰ.ਟੀ.-ਪੀ.ਸੀ.ਆਰ. ਟੈਸਟਿੰਗ ਸਮਰੱਥਾ ਵਿੱਚ ਲੈਬ ਨੂੰ ਸਿਖ਼ਰਲੀਆਂ 5 ਲੈਬਾਂ ਵਿੱਚ ਮਾਨਤਾ ਦਿੱਤੀ ਗਈ ਹੈ। ਲੈਬ ਦੀ ਮੌਜੂਦਾ ਸਮਰੱਥਾ ਨੂੰ ਵਧਾਉਣ ਲਈ, ਇੰਚਾਰਜ ਡਾ. ਬਖਸ਼ੀ ਸਮੇਤ ਰਿਸਰਚ ਅਸਿਸਟੈਂਟਸ ਅਤੇ ਮਾਈਕਰੋਬਾਇਓਲੋਜਿਸਟਸ ਦੀ ਇੱਕ ਟੀਮ, ਬੰਗਲੌਰ ਅਧਾਰਤ ਸੀਕੁਐਂਸਿੰਗ ਰਿਸਰਚ ਹੱਬ, ਜੀਨੋਟਾਈਪਿਕਸ ਦੇ ਮਾਹਰਾਂ ਦੀ ਟੀਮ ਵੱਲੋਂ ਕੋਵਿਡ-19 ਜੀਨੋਮ ਸੀਕੁਐਂਸਿੰਗ ਸਬੰਧੀ ਸਿਖਲਾਈ ਪ੍ਰਾਪਤ ਕਰ ਚੁੱਕੀ ਹੈ। ਸੂਬੇ ਨੇ ਕੇਂਦਰੀ ਸੀਕੁਐਂਸਿੰਗ ਕੋਨਸੋਰਟਿਅਮ ਦਾ ਹਿੱਸਾ ਬਣਨ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ।

6TH PAY COMMISSION: ਪੰਜਾਬ ਸਰਕਾਰ ਨੇ ਦਿਤੇ 37 ਭਤਿਆਂ ਦੀ ਰੈਸ਼ਨੇਲਾਇਜੇਸ਼ਨ ਦੇ ਹੁਕਮ, ਪੜ੍ਹੋ ਪੂਰੀ ਖਬਰ

ਪੰਜਾਬ ਸਰਕਾਰ ਨੇ ਦਿਤੇ 37 ਭੱਤਿਆਂ ਦੀ ਰੈਸ਼ਨੇਲਾਇਜੇਸ਼ਨ ਦੇ ਹੁਕਮ, ਪੜ੍ਹੋ ਪੂਰੀ ਖਬਰ
Chandigarh 16 ਸਤੰਬਰ

It  has been decided by the Cabinet regarding the rationalization of  existing allowances, for example Academic Allowance, Administrative Allowance; ARP Allowance; Basta Allowance; Body and Uniform Allowance; Border Area Allowance; Commando Allowance; Cycle Allowance; Department Allowance; Diet Allowance, Emergency Allowance, ESI Allowance, Hair Allowance; Handicapped Allowance; Machine Photostate Allowance; Medal Allowance; Newspaper Allowance; Office Rent Allowance; Patwar Khana Allowance; Petrol/Diesel Allowance; Practical Allowance; Railway Allowance; Ration Allowance; Record Room Allowance; Risk Allowance; Science Allowance; Shift Allowance; Stationary Allowance; Sumptuary Allowance; Teaching Allowance; Transport Allowance; Tunnelling Allowance; Typing Allowance; Uniform Allowance; Washing Allowance; Kit Maintenance Allowance and Design: Allowance,  is required. 

Also read : 6th pay commission punjab all updates hereThe Administrative Department concerned are directed to  carry out an exercise to rationalise the above mentioned existing allowances and submit its proposal to Finance Department regarding their continuation/abolition, alongwith financial implications. 

These allowances shall therefore be paid with the revised pay only after finalization of this issue. 


ਐਚ.ਟੀ., ਸੀ.ਐਚ.ਟੀ., ਬੀ.ਪੀ.ਈ.ਓ. ਅਤੇ ਮਾਸਟਰ ਕਾਡਰ ਦੀ ਤਰੱਕੀ ਉਡੀਕਦੇ ਪ੍ਰਾਇਮਰੀ ਅਧਿਆਪਕਾਂ 'ਚ ਸਖਤ ਰੋਸ

 ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀਆਂ ਤਰੱਕੀਆਂ ਲਟਕਾਉਣ ਦੀ ਸਖਤ ਨਿਖੇਧੀ: ਡੀ.ਟੀ.ਐੱਫ. 


ਐਚ.ਟੀ., ਸੀ.ਐਚ.ਟੀ., ਬੀ.ਪੀ.ਈ.ਓ. ਅਤੇ ਮਾਸਟਰ ਕਾਡਰ ਦੀ ਤਰੱਕੀ ਉਡੀਕਦੇ ਪ੍ਰਾਇਮਰੀ ਅਧਿਆਪਕਾਂ 'ਚ ਸਖਤ ਰੋਸ


ਹੁਸ਼ਿਆਰਪੁਰ ,16 ਸਤੰਬਰ ( ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ ਵੱਖ-ਵੱਖ ਬਹਾਨਿਆਂ ਰਾਹੀਂ ਲਟਕਾਉਣ ਅਤੇ ਸੈਂਟਰ ਹੈੱਡ ਟੀਚਰ ਤੇ ਬੀ.ਪੀ.ਈ.ਓ. ਦੀ ਸੀਨੀਆਰਤਾ ਨੂੰ ਜਿਲ੍ਹੇ ਤੋਂ ਸਟੇਟ ਪੱਧਰ 'ਤੇ ਜਬਰੀ ਤਬਦੀਲ ਕਰਨ ਵਿਰੁੱਧ ਰੋਸ ਜਾਹਰ ਕਰਦਿਆਂ, ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਸਕੂਲ ਸਿੱਖਿਆ ਵਿਭਾਗ ਦੀਆਂ ਗਲਤ ਨੀਤੀਆਂ ਕਾਰਨ ਤਰੱਕੀਆਂ ਉਡੀਕਦੇ-ਉਡੀਕਦੇ ਅਧਿਆਪਕ ਸੇਵਾ ਮੁਕਤ ਹੋਣ ਦੀ ਸਖਤ ਨਿਖੇਧੀ ਕੀਤੀ ਹੈ।


   ਡੀ.ਟੀ.ਐੱਫ. ਦੇ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰੰਘ, ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਵਿੱਤ ਸਕੱਤਰ ਅਸ਼ਵਨੀ ਅਵਸਥੀ,ਜਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ,ਇੰਦਰਸੁਖਦੀਪ ਓਡਰਾ ਅਤੇ ਡੀ ਅੇੈੱਮ ਅੇੈੱਫ ਦੇ ਸੂਬਾ ਆਗੂ ਅਜੀਬ ਦਿਵੇਦੀ ਨੇ ਦੱਸਿਆ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਨੂੰ ਕਈ ਸਾਲਾਂ ਤੋਂ ਕਦੇ ਸੀਨੀਆਰਤਾ ਸੂਚੀ, ਕਦੇ ਅਧੂਰੇ ਰੋਸਟਰ ਅਤੇ ਹੁਣ ਉੱਪਰਲੇ ਅਧਿਕਾਰੀਆਂ ਦੁਆਰਾ ਜੁਬਾਨੀ ਰੋਕ ਦੇ ਬਹਾਨੇ ਬਣਾ ਕੇ ਲਟਕਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਈਟੀਟੀ ਅਧਿਆਪਕ ਤੋਂ ਵੱਖ-ਵੱਖ ਵਿਸ਼ਿਆਂ ਵਿੱਚ ਮਾਸਟਰ ਕਾਡਰ ਦੀਆਂ ਤਰੱਕੀਆਂ ਵਿੱਚ ਵੀ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਅਧਿਆਪਕ ਵਰਗ ਨਿਰਾਸ਼ਾ ਵਿੱਚ ਹੈ। ਆਗੂਆਂ ਨੇ ਕਿਹਾ ਕਿ ਬੀ.ਪੀ.ਈ.ਓ. ਅਤੇ ਸੀ.ਐੱਚ.ਟੀ. ਨੂੰ ਸਟੇਟ ਕਾਡਰ ਬਣਾਏ ਜਾਣ ਨਾਲ ਵਿਸ਼ੇਸ਼ ਜ਼ਿਲ੍ਹੇ ਦੇ ਅਨੇਕਾਂ ਸੀਨੀਅਰ ਅਧਿਆਪਕ ਸੀਨੀਆਰਤਾ ਵਿੱਚ ਪਿੱਛੇ ਚਲੇ ਗਏ ਹਨ। ਅਨੇਕਾਂ ਜ਼ਿਲ੍ਹਿਆਂ ਵਿੱਚ ਤਰੱਕੀਆਂ ਲੰਮੇ ਸਮੇਂ ਤੋਂ ਪੈਡਿੰਗ ਹੋਣ ਕਾਰਣ ਇੰਨ੍ਹਾਂ ਜ਼ਿਲ੍ਹਿਆਂ ਦੇ ਅਧਿਆਪਕ, ਹੁਣ ਸੀ.ਐੱਚ.ਟੀ. ਅਤੇ ਬੀ.ਪੀ.ਈ.ਓ. ਦੇ ਸਟੇਟ ਕਾਡਰ ਬਣਾਏ ਜਾਣ ਕਾਰਣ ਪੱਛੜ ਗਏ ਹਨ।


ਇਸ ਮੌਕੇ ਮਨਜੀਤ ਸਿੰਘ ਬਾਬਾ,ਅਸ਼ਨੀ ਕੁਮਾਰ,ਹਰਿੰਦਰ ਸਿੰਘ ਅਜੇ ਕੁਮਾਰ ਕਰਨੈਲ ਸਿੰਘ ਮਨਜੀਤ ਸਿੰਘ ਮੰਜੂ,ਨਿਰਮਲ ਸਿੰਘ ਬਲਜਿੰਦਰ ਸਿੰਘ ਕਰਨੈਲ ਸਿੰਘ,ਸੱਤਪਾਲ ਕਲੇਰ ਮਨਜੀਤ ਬੰਗਾ. ਨੇ ਪ੍ਰਾਇਮਰੀ ਵਰਗ ਦੀਆਂ ਸਾਰੀਆਂ ਤਰੱਕੀਆਂ ਫੌਰੀ ਪੂਰੀਆਂ ਕਰਨ ਦੀ ਮੰਗ ਕੀਤੀ।

ਸਕੂਲ ਸਿੱਖਿਆ ਬੋਰਡ ਵੱਲੋਂ ਰਜਿਸਟ੍ਰੇਸ਼ਨ / ਕੰਟੀਨਿਊਸ਼ਨ ਦਾ ਰਿਵਾਇਜਡ ਸ਼ਡਿਊਲ ਕੀਤਾ ਜਾਰੀ

 

ਸਰਕਾਰੀ ਸਕੂਲ ਦੀ ਅਧਿਆਪਕਾ ਨੇ ਬੀਪੀਈਓ ਤੇ ਲਾਏ ਅਸ਼ਲੀਲ ਤੇ ਗੈਰ-ਜ਼ਰੂਰੀ ਗੱਲਾਂ ਕਰਨ ਦੇ ਦੋਸ਼

 ਗੁਰਦਾਸਪੁਰ (ਸ੍ਰੀ ਹਰਗੋਬਿੰਦਪੁਰ )16 ਸਤੰਬਰ:‌ ਸਰਕਾਰੀ  ਸਕੂਲ ਦੀ ਅਧਿਆਪਕਾ ਵੱਲੋਂ ਆਪਣੇ ਬਲਾਕ ਦੇ ਪ੍ਰਾਇਮਰੀ ਅਫ਼ਸਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਮਹਿਲਾ ਅਧਿਆਪਕ   ਬਲਾਕ ਸ੍ਰੀ ਹਰਗੋਬਿੰਦਪੁਰ ਵਿਖੇ ਕੰਮ ਕਰ ਰਹੀ ਹੈ।

  ਮਹਿਲਾ ਅਧਿਆਪਕ ਨੇ ਦੋਸ਼ ਲਾਇਆ ਕਿ ਉਸ ਦੇ ਬਲਾਕ ਪ੍ਰਾਇਮਰੀ ਅਫ਼ਸਰ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਬੀਪੀਈਓ ਵੱਲੋਂ ਉਸ ਨੂੰ ਆਪਣੀ ਹਾਜ਼ਰੀ ਲਗਾਉਣ ਲਈ ਰੋਜ਼ਾਨਾ ਦਫ਼ਤਰ ਵਿੱਚ ਬੁਲਾਇਆ ਜਾਂਦਾ ਹੈ ਤੇ ਉਸ ਨੂੰ ਅਸ਼ਲੀਲ ਤੇ ਗੈਰ-ਜ਼ਰੂਰੀ ਗੱਲਾਂ ਕਰਨ ਦੇ ਬਹਾਨੇ ਨਾਲ ਬਿਨਾਂ ਕਿਸੇ ਕੰਮ ਦਫ਼ਤਰ ਵਿੱਚ ਲੰਮਾ ਸਮਾਂ ਬੈਠਣ ਲਈ ਕਿਹਾ ਜਾਂਦਾ ਹੈ।

 ਬਲਾਕ ਪ੍ਰਾਇਮਰੀ  ਅਧਿਕਾਰੀ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ

ਬੀਪੀਈਓ ਪੋਹਲਾ ਸਿੰਘ ਨੇ ਸਾਰੇ ਦੋਸ਼ ਨਕਾਰਦਿਆਂ ਕਿਹਾ ਕਿ ਸਕੂਲ ਅਧਿਆਪਕਾ ਵੱਲੋਂ ਜੋ ਉਨ੍ਹਾਂ ’ਤੇ ਲਾਏ ਜਾ ਰਹੇ ਦੋਸ਼ ਝੂਠ ਹਨ। ਉਨ੍ਹਾਂ ਕਿਹਾ ਕਿ ਮਹਿਲਾ ਅਧਿਆਪਕਾ ਬਲਾਕ ਸ੍ਰੀ ਹਰਗੋਬਿੰਦਪੁਰ ਵਿੱਚ ਅਧਿਆਪਕਾ ਹੈ ਜੋ ਵਿਕਲਾਂਗ ਬੱਚਿਆਂ ਨੂੰ ਪੜ੍ਹਾਉਂਦੀ ਹੈ।

ਬੀਪੀਈਓ ਪੋਹਲਾ ਸਿੰਘ ਨੇ ਕਿਹਾ ਕਿ ਅਧਿਆਪਕਾ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਅਧਿਆਪਕਾ ਦੀ ਹਾਜ਼ਰੀ ਰਿਪੋਰਟ ਵਿੱਚ ਤਰੁੱਟੀਆਂ ਮਿਲੀਆਂ ਸਨ ਜਿਸ ਤੋਂ ਬਾਅਦ ਅਧਿਆਪਕਾ ਅਜਿਹੀ ਕਹਾਣੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾ ਆਪਣੇ ਪਤੀ ਨਾਲ ਦਫ਼ਤਰ ਵਿੱਚ ਆਉਣ ਦੇ ਬਾਵਜੂਦ ਉਨ੍ਹਾਂ ’ਤੇ ਅਜਿਹੇ ਦੋਸ਼ ਲਾ ਰਹੀ ਹੈ।


ਉਨ੍ਹਾਂ ਦੱਸਿਆ ਕਿ ਅਧਿਆਪਿਕਾ ਨੇ 12 ਅਗਸਤ ਨੂੰ ਦੋ ਸਕੂਲਾਂ ਵਿੱਚ ਹਾਜ਼ਰੀ ਲਗਾਈ ਹੈ  ਜਿਸ ਸਬੰਧੀ ਉਸ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਗਿਆ ਸੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ।

BREAKING NEWS : ਸਕੂਲ ਤੋਂ ਪੇਪਰ ਦੇ ਕੇ ਘਰ ਵਾਪਸ ਆ ਰਹੇ ਬੱਚੇ ਨੂੰ ਕੀਤਾ ਅਗਵਾ,ਉਤਾਰਿਆ ਮੌਤ ਦੇ ਘਾਟ

ਸਕੂਲ ਤੋਂ ਪੇਪਰ ਦੇ ਕੇ ਘਰ ਵਾਪਸ ਆ ਰਹੇ ਬੱਚੇ ਨੂੰ ਕੀਤਾ ਅਗਵਾ,ਉਤਾਰਿਆ ਮੌਤ ਦੇ ਘਾਟ 

ਅਗਵਾਕਾਰਾਂ ਨੇ ਬੱਚੇ ਦਾ ਕੀਤਾ ਕਤਲ ਤੇ ਲਾਸ਼ ਨਹਿਰ ਚ ਸੁੱਟੀ 
ਅੰਮ੍ਰਿਤਸਰ, 16 ਸਤੰਬਰ 2021-  ਕਰੋਨਾ ਦੌਰਾਨ ਸਕੂਲ ਬੰਦ ਹੋਣ ਜਾਣ ਕਰਕੇ ਅਗਵਾਕਾਰਾਂ ਵੱਲੋਂ ਬੱਚਿਆਂ ਨੂੰ ਅਗਵਾ ਕਰਨ ਦੇ ਮਾਮਲੇ ਕਾਫੀ ਘਟ ਗਏ ਸਨ, ਲੇਕਿਨ ਹੁਣ ਦੁਬਾਰਾ ਤੋਂ ਸਕੂਲ ਲੱਗਣ ਨਾਲ ਅਗਵਾਕਾਰ ਇਕ ਵਾਰ ਫਿਰ ਸਤਰਕ ਹੋ ਗਏ ਹਨ। ਬੱਚਿਆਂ ਨੂੰ ਸਕੂਲਾਂ ਤੋਂ ਅਗਵਾ ਕਰ ਰਹੇ ਹਨ ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦਾ ਜਿੱਥੇ ਇਕ ਸਕੂਲ ਪੜ੍ਹਦੇ ਛੋਟੇ ਬੱਚੇ ਨੂੰ ਅਗਵਾ ਕਰ ਲਿਆ ਗਿਆ ।


ਪ੍ਰਾਪਤ  ਜਾਣਕਾਰੀ ਅਨੁਸਾਰ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੱਚੇ ਦਾ ਨਾਮ ਰੋਹਿਤ ਰੰਜਨ ਹੈ ਅਤੇ ਉਹ ਘਰ ਤੋਂ ਸਕੂਲ ਪੇਪਰ ਦੇਣ ਗਿਆ ਸੀ ਅਤੇ ਪੇਪਰ ਦੇ ਕੇ ਉਹ ਘਰ ਵਾਪਸ ਨਾ ਪਰਤਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਾਮ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਇਹ ਕਿਹਾ ਜਾਣ ਲੱਗਾ ਕਿ ਉਨ੍ਹਾਂ ਦਾ ਬੱਚਾ ਅਗਵਾ ਕਰ ਦਿੱਤਾ ਗਿਆ ਹੈ ਅਗਰ ਉਨ੍ਹਾਂ ਦਾ ਬੱਚਾ ਸਹੀ ਸਲਾਮਤ ਵਾਪਸ ਚਾਹੀਦਾ ਹੈ ਤੇ ਉਨ੍ਹਾਂ ਨੂੰ ਕਰੀਬ ਸਾਢੇ ਤਿੰਨ ਲੱਖ ਰੁਪਏ ਦਿੱਤੇ ਜਾਣ ਨਹੀਂ ਤੇ ਉਨ੍ਹਾਂ ਦੇ ਬੱਚੇ ਨੂੰ ਮਾਰ ਦੇਣਗੇ ।


 ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਰੋਹਿਤ ਰੰਜਨ ਨਾਮ ਦਾ ਬੱਚਾ ਅਗਵਾ ਹੋਇਆ ਹੈ, ਦੋਨਾਂ ਨੇ ਪੁਲਿਸ ਪਾਰਟੀਆਂ ਬਣਾ ਕੇ ਮੌਕੇ ਤੇ ਜਾ ਕੇ ਬੱਚੇ ਦੀ ਭਾਲ ਸ਼ੁਰੂ ਕੀਤੀ ਅਤੇ ਅਗਵਾਕਾਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁੱਛ ਗਿੱਛ ਦੌਰਾਨ ਪਤਾ ਲੱਗਾ ਹੈ ਅਗਵਾਕਾਰਾਂ ਨੇ ਬੱਚੇ ਨੂੰ ਇਸ ਲਈ ਮਾਰ ਦਿੱਤਾ ਹੈ। ਕਿਉਂਕਿ ਬੱਚਾ ਉਸ ਨੂੰ ਗਾਲ੍ਹਾਂ ਕੱਢ ਰਿਹਾ ਸੀ ।ਅਗਵਾਕਾਰਾਂ ਨੇ ਬੱਚੇ ਨੂੰ ਮਾਰ ਕੇ ਅੰਮ੍ਰਿਤਸਰ ਤਾਰਾਂਵਾਲਾ ਪੁਲ ਨਹਿਰ ਵਿਚ ਸੁੱਟ ਦਿੱਤਾ । ਜਿਸ ਤੋਂ ਬਾਅਦ ਪੁਲੀਸ ਅਗਵਾਕਾਰ ਦੇ ਕਹਿਣ ਤੇ ਨਿਸ਼ਾਨਦੇਹੀ ਦੇ ਉੱਤੇ ਬੱਚੇ ਦੀ ਲਾਸ਼ ਦੀ ਭਾਲ ਕਰ ਰਹੀ ਹੈ ।

HT CHT RECRUITMENT: ਲਿਖਤੀ ਪ੍ਰੀਖਿਆ ਦਾ ਸ਼ਡਿਊਲ ਜਾਰੀ, ਇਸ ਦਿਨ ਹੋਵਗੀ ਪ੍ਰੀਖਿਆ

 HT CHT RECRUITMENT PUNJAB 2021


ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 35 ਸੈਂਟਰ ਹੈਡ ਟੀਚਰ ਅਤੇ 55 ਹੈਡ ਟੀਚਰ ਦੀਆਂ ਬੈਕਲਾਗ ਦੀਆਂ ਅਸਾਮੀਆਂ । ਮਿਤੀ 19.08.2021 ਨੂੰ ਵਿਗਿਆਪਨ ਦਿੱਤਾ ਗਿਆ ਸੀ। ਵਿਗਿਆਪਨ ਦੀ ਸਰਤ ਅਨੁਸਾਰ ਇਸ ਭਰਤੀ ਲਈ ਲਿਖਤੀ ਟੈਸਟ ਲਿਆ ਜਾਣਾ ਹੈ। 


ਇਨ੍ਹਾਂ ਅਸਾਮੀਆਂ ਸਬੰਧੀ ਵਿਭਾਗੀ ਲਿਖਤੀ ਟੈੱਸਟ ਮਿਤੀ 17.10.2021 ਨੂੰ ਸਵੇਰੇ 10.00 ਤੋਂ  1.00 ਵਜੇ ਤੱਕ ਲਿਆ ਜਾਵੇਗਾ। 

ਇਨ੍ਹਾਂ ਅਸਾਮੀਆਂ ਸਬੰਧੀ ਲਏ ਜਾਣ ਵਾਲੇ ਟੈਸਟ ਦਾ ਸਥਾਨ ਰੋਲ ਨੰਬਰ ਸਲਿੱਪ ਵਿੱਚ ਦਰਸਾਇਆ ਜਾਵੇਗਾ। 


ਹਿਮਾਚਲ : ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 6% ਡੀਏ ਦਾ ਐਲਾਨ,
ਹਿਮਾਚਲ ਸਟਾਫ ਅਤੇ ਪੈਨਸ਼ਨਰਾਂ ਲਈ ਡੀਏ 6% ਵਧਿਆ ਹਿਮਾਚਲ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (ਡੀਏ) ਵਿੱਚ 1 ਜੁਲਾਈ ਤੋਂ 6 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਮਹਿੰਗਾਈ ਭੱਤਾ ਪਹਿਲਾਂ 153 ਫੀਸਦੀ ਤੋਂ ਵਧ ਕੇ 159 ਫੀਸਦੀ ਹੋ ਜਾਵੇਗਾ। ਵਧਿਆ ਹੋਇਆ ਭੱਤਾ ਸਤੰਬਰ ਦੀ ਤਨਖਾਹ ਦੇ ਨਾਲ ਭੁਗਤਾਨ ਕੀਤਾ ਜਾਵੇਗਾ (ਵਿੱਚ ਭੁਗਤਾਨਯੋਗ ਅਕਤੂਬਰ), ਜਦੋਂ ਕਿ ਬਕਾਏ ਜੀਪੀਐਫ. ਕਰਮਚਾਰੀਆਂ ਦੇ ਖਾਤੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ .

ਪੰਜਾਬ 'ਚ ਹਾਈ ਅਲਰਟ ਆਲਾਣੇ ਜਾਣ ਤੋਂ ਬਾਅਦ ਇਸ ਸਮੇਂ ਦੀ ਵੱਡੀ ਖ਼ਬਰ, ਧਮਾਕੇ ਨਾਲ ਮੋਟਰਸਾਈਕਲ ਸਵਾਰ ਦੀ ਮੌਤ

 


ਮੁੱਖ ਮੰਤਰੀ ਵਲੋਂ  ਪਿਛਲੇ ਕੱਲ  ਪੰਜਾਬ 'ਚ ਹਾਈ ਅਲਰਟ ਆਲਾਣੇ ਜਾਣ ਤੋਂ ਬਾਅਦ ਜਲਾਲਾਬਾਦ ਜ਼ਿਲ੍ਹੇ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। 


ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਘੁੱਗ ਵੱਸਦੇ ਸ਼ਹਿਰ ਜਲਾਲਾਬਾਦ ਵਿਖੇ ਉਸ ਵਕਤ ਸਨਸਨੀ ਫੈਲ ਗਈ ਜਦੋਂ ਭੇਦ ਭਰੇ ਹਾਲਾਤ ਵਿੱਚ ਮੋਟਰਸਾਈਕਲ ਦੀ ਟੈਂਕੀ ਬਲਾਸਟ ਕਰ ਗਈ ਅਤੇ  ਇਕ ਬੈਂਕ ਦੇ ਸਾਹਮਣੇ  ਪਲੈਟੀਨਾ ਮੋਟਰਸਾਈਕਲ ਤੇ ਸਵਾਰ ਵਿਅਕਤੀ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ  ।

ਪ੍ਰਾਪਤ ਕੀਤੀ ਰਿਪੋਰਟ ਅਨੁਸਾਰ  ਗੰਭੀਰ ਰੂਪ ਚ ਫੱਟੜ ਹੋਏ ਨੌਜਵਾਨ ਦੀ ਪਹਿਚਾਣ ਕੁਲਵਿੰਦਰ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ ਜਦਕਿ ਕਰੀਬ ਤਿੰਨ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। 

 

RECENT UPDATES

Today's Highlight