Tuesday, 14 September 2021

ਬੇਰੁਜ਼ਗਾਰ ਬੀ. ਐਡ ਟੈੱਟ ਪਾਸ ਅਧਿਆਪਕਾਂ ਨੂੰ ਮੁੱਖ ਮੰਤਰੀ ਦੇ ਓਐੱਸਡੀ ਸੰਦੀਪ ਸੰਧੂ ਨਾਲ ਹੋਈ ਮੀਟਿੰਗ ਵਿੱਚ ਮੁੜ ਮਿਲਿਆ ਲਾਰਾ

 ਬੇਰੁਜ਼ਗਾਰ ਬੀ. ਐਡ ਟੈੱਟ ਪਾਸ ਅਧਿਆਪਕਾਂ ਨੂੰ ਮੁੱਖ ਮੰਤਰੀ ਦੇ ਓਐੱਸਡੀ ਸੰਦੀਪ ਸੰਧੂ ਨਾਲ ਹੋਈ ਮੀਟਿੰਗ ਵਿੱਚ ਮੁੜ ਮਿਲਿਆ ਲਾਰਾ


ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੀ ਗੈਰ-ਹਾਜ਼ਰੀ ਤੋਂ ਖ਼ਫ਼ਾ ਬੇਰੁਜ਼ਗਾਰ 23 ਸਤੰਬਰ ਨੂੰ ਮੁੜ ਕਰਨਗੇ ਮੋਤੀ ਮਹਿਲ ਦਾ ਘਿਰਾਓ

ਚੰਡੀਗੜ੍ਹ, 14 ਸਤੰਬਰ, 2021: ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ. ਐਡ. ਟੈੱਟ ਪਾਸ ਅਧਿਆਪਕਾਂ ਦੀ ਮੀਟਿੰਗ ਮੁੱਖ ਮੰਤਰੀ ਦੇ ਓਐੱਸਡੀ ਸੰਦੀਪ ਸੰਧੂ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ, ਜਿਸ ਵਿੱਚ ਬੇਰੁਜ਼ਗਾਰਾਂ ਨੂੰ ਮੁੜ ਕੇ ਲਾਰਾ ਹੀ ਮਿਲਿਆ ਹੈ।


ਜੱਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਬੀਤੀ 12 ਸਤੰਬਰ ਨੂੰ ਬੇਰੁਜ਼ਗਾਰ ਬੀ. ਐਡ ਟੈੱਟ ਪਾਸ ਅਧਿਆਪਕਾਂ ਵੱਲੋਂ ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ਤੇ ਉੱਤੇ ਕਰੀਬ 6 ਘੰਟੇ ਜਾਮ ਲਗਾਉਣ ਬਾਅਦ ਪਟਿਆਲਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਓਐੱਸਡੀ ਸ੍ਰੀ ਸੰਦੀਪ ਸੰਧੂ ਨਾਲ ਸਮੇਤ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਲਿਖਤੀ ਪੱਤਰ ਦੇ ਕੇ ਪੈੱਨਲ ਮੀਟਿੰਗ ਤੈਅ ਕਰਵਾਈ ਗਈ ਸੀ। 


ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਹੀਂ ਪਹੁੰਚੇ ਜਿਸ ਕਾਰਨ ਇਸ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਵੀ ਢੁੱਕਵਾਂ ਹੱਲ ਨਹੀਂ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਇਸ ਮੀਟਿੰਗ ਵਿੱਚ ਸ੍ਰੀ ਸੰਧੂ ਨੇ ਜੱਥੇਬੰਦੀ ਦੀਆਂ ਮੰਗਾਂ ਨੂੰ ਧਿਆਨਪੂਰਵਕ ਸੁਣਿਆ ਤੇ ਬੇਰੁਜ਼ਗਾਰ ਅਧਿਆਪਕਾਂ ਨਾਲ ਮੁੜ ਜਲਦੀ ਪੈਨਲ ਮੀਟਿੰਗ ਕਰਕੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ, ਪਰ ਅੱਜ ਕੋਈ ਵੀ ਠੋਸ ਹੱਲ ਨਹੀਂ ਨਿਕਲਿਆ ਹੈ।


ਇਸ ਮੌਕੇ ਬੇਰੁਜ਼ਗਾਰ ਆਗੂਆਂ ਅਮਨ ਸੇਖਾ, ਸੰਦੀਪ ਗਿੱਲ, ਬਲਰਾਜ ਮੌੜ ਅਤੇ ਸਰਵਰਿੰਦਰ ਮੱਤਾ ਨੇ ਕਿਹਾ ਕਿ ਪਟਿਆਲਾ ਪ੍ਰਸ਼ਾਸ਼ਨ ਨੇ ਬੇਰੁਜ਼ਗਾਰਾਂ ਨੂੰ ਪੈਨਲ ਮੀਟਿੰਗ ਦੇਣ ਦਾ ਛਲਾਵਾ ਕੀਤਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿੱਚ ਮੁੜ ਮੀਟਿੰਗ ਕਰਕੇ ਮਸਲਾ ਹੱਲ ਨਾ ਕੀਤਾ ਤਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ 23 ਸਤੰਬਰ ਨੂੰ ਮੁੜ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ। 


ਇਸ ਮੌਕੇ ਗੁਰਪ੍ਰੀਤ ਸਿੰਘ ਖੰਨਾ, ਹਰਮੇਸ਼ ਸਿੰਘ, ਅਵਤਾਰ ਸਿੰਘ ਅਤੇ ਜਗਜੀਵਨ ਸਿੰਘ ਨੇ ਕਿਹਾ ਕਿ ਪਿਛਲੀ 31 ਦਸੰਬਰ ਤੋਂ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ 'ਬੇਰੁਜ਼ਗਾਰ ਸਾਂਝੇ ਮੋਰਚੇ' ਦੀ ਅਗਵਾਈ ਵਿੱਚ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਬੀਤੀ 21 ਅਗਸਤ ਤੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਹੀ ਸ਼ਹਿਰ ਸੰਗਰੂਰ ਦੇ ਸਿਵਲ ਹਸਪਤਾਲ 'ਚ ਪਾਣੀ ਵਾਲੀ ਟੈਂਕੀ ਉੱਤੇ ਮੁਨੀਸ਼ ਕੁਮਾਰ ਫਾਜਲਿਕਾ ਵੀ ਡਟਿਆ ਬੈਠਾ ਹੈ ਪਰ ਪੰਜਾਬ ਸਰਕਾਰ ਜਾਣਬੁੱਝ ਕੇ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਨਾ ਦੇ ਕੇ ਤੇ ਜ਼ਲੀਲ ਕਰਕੇ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਕਰ ਰਹੀ ਹੈ।

PUNJAB CABINET MEETING : ਪੰਜਾਬ ਕੈਬਨਿਟ ਮੀਟਿੰਗ ,17 ਸਤੰਬਰ ਨੂੰ

 ਚੰਡੀਗੜ੍ਹ 14 ਸਤੰਬਰ :ਮੰਤਰੀ ਪੀ੍ਸ਼ਦ ਦੀ ਮੀਟਿੰਗ ਮਿਤੀ 17.09.2021 ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 3:00 ਵਜੇ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ। ਮੀਟਿੰਗ ਦਾ ਏਜੰਡਾ ਵਾਅਦ ਵਿੱਚ ਜਾਰੀ ਕੀਤਾ ਜਾਵੇਗਾ।

 

ਸਿੱਖਿਆ ਸਕੱਤਰ ਇਹਨਾਂ ਜ਼ਿਲਿਆਂ ਵਿਚ ਕਰਨਗੇ ਦੌਰਾ, ਸਤੰਬਰ- ਅਕਤੂਬਰ ਮਹੀਨੇ ਦਾ ਸ਼ਡਿਊਲ ਜਾਰੀ


Following schedule is fixed by the secretary school education  to visit districts and schools for the month of Sept.-Oct., 2021. 
Bathinda, Mansa,Barnala :  15.09.2021  Gurdaspur, Pathankot, Sri Amritsar Sahib 18.09.2021  

Mohali, Roopnagar, SBS Nagar 21.09.2021 
 Kapurthala, Jalandhar 23.09.2021 Ludhiana, Moga,Faridkot  25.09.2021  

Fazilka, Ferozepur, Sri Muktsar Sahib 28.09.2021 

 Hoshiarpur, Jalandhar, Pathankot 30.09.2021 

Sangrur, Barnala Patiala 05.10.2021 
Tarn Taran, Sri Amritsar Sahib 08.10.2021 
 Sri Fatehgarh Sahib, Ludhiana, Roopnagar 12.10.2021 

 

SCHOOL LECTURER RECRUITMENT: ਸਿੱਖਿਆ ਵਿਭਾਗ ਵੱਲੋਂ ਨਵ ਨਿਯੁਕਤ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ, ਦੇਖੋ ਸੂਚੀ

 

Also read : 

6TH PAY COMMISSION: ਆਈਏਐਸ J.S. ਗਿਲ 31 ਦਸੰਬਰ ਤੱਕ ਪੇਅ ਕਮਿਸ਼ਨ ਦੇ ਚੇਅਰਮੈਨ ਰਹਿਣਗੇ-ਪੰਜਾਬ ਸਰਕਾਰ

BREAKING NEWS: ਪੰਜਾਬ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ ਨੂੰ 31 ਦਸੰਬਰ ਤੱਕ ਵਧਾਇਆ

BREAKING NEWS: ਪੰਜਾਬ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ ਨੂੰ 31 ਦਸੰਬਰ ਤੱਕ ਵਧਾਇਆ ਦਿੱਤਾ ਹੈ।

 ਪੇਅ ਕਮਿਸ਼ਨ ਦੀ ਮਿਆਦ ਦੇ ਨਾਲ ਨਾਲ ਪੇਅ ਕਮਿਸ਼ਨ ਦੇ ਚੇਅਰਮੈਨ JS GILL ਦੀ ਮਿਆਦ ਨੂੰ 31 ਦਸੰਬਰ ਤੱਕ ਵਧਾ ਦਿੱਤਾ ਹੈ।

Also Read : 6th Pay commission ,all notification Download here


8393 PRE PRIMARY RECRUITMENT OFFICIAL NOTIFICATION DOWNLOAD HERE

 ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਪ੍ਰੀ/ਪ੍ਰਾਇਮਰੀ ਦੀਆਂ 8393 ਅਸਾਮੀਆਂ ਦੀ ਭਰਤੀ ਕਰਨ ਲਈ ਯੋਗ ਪਾਸੋਂ ਵਿਭਾਗ ਦੀ ਵੈੱਬਸਾਈਟ www.educationrecruitmentboard.com ਤੇ ਆਨਲਾਈਨ ਦਰਖ਼ਾਸਤਾਂ ਦੀ ਮੰਗ ਮਿਤੀ 11.10 2021 ਤੱਕ ਕੀਤੀ ਗਈ ਹੈ। 


ਅਸਾਮੀ ਦਾ ਨਾਂ : ਪ੍ਰੀ ਪ੍ਰਾਇਮਰੀ ਅਧਿਆਪਕ

ਅਸਾਮੀਆਂ ਦੀ ਗਿਣਤੀ : 8393

ਆਨਲਾਈਨ ਅਪਲਾਈ ਕਰਨ ਦੀ ਮਿਤੀ : 14/09/2021

ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ : 11/10/2021 

OFFICIAL NOTIFICATION DOWNLOAD HERE , CLICK HERE


Also read : 

ਲੰਮੇ ਸਮੇਂ ਤੋਂ ਹੜਤਾਲ 'ਤੇ ਬੈਠੇ ਠੇਕਾ ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਅੱਜ

 ਪੰਜਾਬ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ 9 ਵੇਂ ਦਿਨ ਵੀ ਜਾਰੀ ਹੈ ਅਤੇ ਠੇਕਾ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਅੱਜ ਹੜਤਾਲੀ ਕਰਮਚਾਰੀਆਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਠੇਕਾ ਮੁਲਾਜ਼ਮ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ  ਸਿਆਸੀ ਸਲਾਹਕਾਰ ਸੰਦੀਪ ਸੰਧੂ ਨਾਲ ਮੀਟਿੰਗ ਕਰ ਸਕਦੇ ਹਨ।ਜ਼ਿਲ੍ਹਾ ਅਤੇ ਸੈਸ਼ਨ ਜੱਜ ਦਫ਼ਤਰ, ਰੂਪਨਗਰ ਵਿਖੇ ਰੈਗੂਲਰ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ

 

OFFICE OF THE DISTRICT & SESSIONS JUDGE , RUPNAGAR  RECRUITMENTS 2021

OFFICE OF THE DISTRICT & SESSIONS JUDGE , RUPNAGAR INVITED APPLICATION FOR THE RECRUITMENT OF FOLLOWING POSTS.


 Process Server : six posts 

 Posts of Peon  : Eight  posts 
 Sweeper :  Two posts of Sweeper 
All these posts are on  regular basis are to be filled up in the Office of District and Sessions Judge, Rupnagar. 


The last date of submission of the application is 07.10.2021. For further details and proforma visit https://districts.ecourts.gov.in/Rupnagar. Sd/- DISTRICT & SESSIONS JUDGE DI-10715 RUPNAGAR.


HT AND CHT RECRUITMENT 2021; HT ਅਤੇ CHT ਭਰਤੀ ਲਈ ਸਿਲੇਬਸ ਚ ਕੀਤਾ ਬਦਲਾਅ, ਨਵਾਂ ਸਿਲੇਬਸ ਜਾਰੀ

 

ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾ ਅਧੀਨ 35 ਸੈਂਟਰ ਹੈਡ ਟੀਚਰ ਅਤੇ 55 ਹੈਡ ਟੀਚਰ ਦੀਆਂ ਬੈਕਲਾਗ ਦੀਆਂ ਅਸਾਮੀਆਂ ਮਿਤੀ 19.08.2021 ਨੂੰ ਵਿਗਿਆਪਨ ਦਿੱਤਾ ਗਿਆ ਸੀ। 


ਵਿਗਿਆਪਨ ਦੀ ਸਰਤ ਇਸ ਭਰਤੀ ਲਈ ਲਿਖਤੀ ਟੈਸਟ ਲਿਆ ਜਾਂਦਾ ਹੈ। ਇਸ ਮੰਤਵ ਲਈ ਵਿਗਿਆਪ 5/3-2021 ਭਡ(8/2021296566 ਮਿਤੀ 02/09/2021 ਰਾਹੀਂ ਸਿਲੈਬਸ ਅਪਲੋਡ ਕੀਤਾ ਗਿਆ ਸੀ, ਹੁਣ ਨਥੀ ਰਿਵਾਇਜਡ ਸਿਲੈਬਸ ਜਾਰੀ ਕੀਤਾ ਜਾਂਦਾ ਹੈ। 

ਇਸ ਸਿਲੈਬਸ ਅਨੁਸਾਰ  ਕੇਵਲ 180 ਅੰਕਾਂ ਅਤੇ ਸਮਾਂ 3 ਘੰਟੇ ਦਾ ਪੇਪਰ ਲਿਆ ਜਾਵੇਗਾ।

PRE PRIMARY TEACHER RECRUITMENT 2021: OFFICIAL NOTIFICATION DOWNLOAD HERE

 

PRE PRIMARY TEACHER RECRUITMENT :8393 ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ, ਜਲਦੀ ਕਰੋ ਅਪਲਾਈ

 PRE PRIMARY TEACHER RECRUITMENT :8393 ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ, ਜਲਦੀ ਕਰੋ ਅਪਲਾਈ 

ਮੋਹਾਲੀ, 14 ਸਤੰਬਰ, 2021: ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਹ ਇਸ਼ਤਿਹਾਰ ਭਰਤੀ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ ਮੁਹਾਲੀ ਵੱਲੋਂ ਜਾਰੀ ਕੀਤਾ ਗਿਆ ਹੈ ਜੋ ਕਿ ਸਿੱਖਿਆ ਵਿਭਾਗ ਦੀ ਵੈੱਬਸਾਈਟ www.educationrecruitmentboard.com ਤੇ ਪਾ ਦਿੱਤਾ ਗਿਆ ਹੈ।

ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਪ੍ਰੀ/ਪ੍ਰਾਇਮਰੀ ਦੀਆਂ 8393 ਅਸਾਮੀਆਂ ਦੀ ਭਰਤੀ ਕਰਨ ਲਈ ਯੋਗ ਪਾਸੋਂ ਵਿਭਾਗ ਦੀ ਵੈੱਬਸਾਈਟ ਤੇ ਆਨਲਾਈਨ ਦਰਖ਼ਾਸਤਾਂ ਦੀ ਮੰਗ ਮਿਤੀ 11 ਅਕਤੂਬਰ 2021 ਤੱਕ ਕੀਤੀ ਗਈ ਹੈ। ਇਨ੍ਹਾਂ ਅਸਾਮੀਆਂ ਲਈ 100 ਅੰਕਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ।

8393 ਅਸਾਮੀਆਂ ਦੀ ਭਰਤੀ ਦਾ ਵੇਰਵਾ:-

ਅਸਾਮੀ ਦਾ ਨਾਂ : ਪ੍ਰੀ ਪ੍ਰਾਇਮਰੀ ਅਧਿਆਪਕ
ਅਸਾਮੀਆਂ ਦੀ ਗਿਣਤੀ : 8393
ਆਨਲਾਈਨ ਅਪਲਾਈ ਕਰਨ ਆਰੰਭ ਹੋਣ ਦੀ ਮਿਤੀ : 14/09/2021
ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ : 11/10/2021

ਇਨ੍ਹਾਂ ਅਸਾਮੀਆਂ ਸਬੰਧੀ ਯੋਗਤਾਵਾਂ ਇਸ ਪ੍ਰਕਾਰ ਹਨ:-

1. ਉਹ ਉਮੀਦਵਾਰ ਜਿਨ੍ਹਾਂ ਨੇ ਬਾਰਵੀਂ ਜਮਾਤ ਵਿਚੋਂ ਘੱਟੋ-ਘੱਟ 45% ਅੰਕ ਪ੍ਰਾਪਤ ਕੀਤੇ ਹੋਣ ਅਤੇ ਨਰਸਰੀ ਟੀਚਰ ਟਰੇਨਿੰਗ ਦਾ ਡਿਪਲੋਮਾ ਜਾਂ ਸਰਟੀਫਿਕੋਟ ਇਕ ਸਾਲ ਤੋਂ ਘੱਟ ਦਾ ਨਹੀਂ ਹੋਣਾ ਚਾਹੀਦਾ ਹੈ ਜਿਸ ਨੂੰ ਐੱਨ.ਸੀ.ਟੀ.ਈ. (NCTE) ਤੋਂ ਮਾਨਤਾ ਪ੍ਰਾਪਤ ਹੋਵੇ।

2. ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰੋਵਾਈਡਰ, ਸਿੱਖਿਆ ਵਲੰਟੀਅਰ, ਸਿੱਖਿਆ ਗਰੰਟੀ ਸਕੀਮ ਵਲੰਟੀਅਰ, ਅਲਟਰਨੇਟਿਵ ਇਨੋਵੇਟਿਵ ਸਿੱਖਿਆ ਵਲੰਟੀਅਰ, ਵਿਸ਼ੇਸ਼ ਸਿਖਲਾਈ ਸਰੋਤ (ਐਸ.ਟੀ.ਆਰ) ਵਲੰਟੀਅਰ ਅਤੇ ਇਨਕਲੂਸਿਵ ਐਜੁਕੇਸ਼ਨ ਵਲੰਟੀਅਰ ਦੇ ਤੌਰ ਤੇ ਤਿੰਨ ਸਾਲ ਦਾ ਸਰਕਾਰ ਦੁਆਰਾ ਚਲਾਏ ਜਾ ਰਹੇ ਸਕੂਲ ਦਾ ਤਜਰਬਾ ਹੋਣਾ ਚਾਹੀਦਾ ਹੈ।

RECENT UPDATES

Today's Highlight