Saturday, 11 September 2021

ਝੂਠੇ ਜਾਤੀ ਸਰਟੀਫਿਕੇਟ ਤੇ ਪ੍ਰਿੰਸੀਪਲ ਦੀ ਨੌਕਰੀ ਦੇ ਦੋਸ਼ੀ ਨੂੰ ਮਿਲੇਗੀ ਸਜ਼ਾ! ਵਿਭਾਗ ਵੱਲੋਂ ਕਾਰਵਾਈ ਆਰੰਭ

 

ਸੋਹਣ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਿਜਰਾਬਾਦ, ਮੋਹਾਲੀ ਵਿਰੁੱਧ ਦੋਸ਼ ਹੈ ਕਿ ਉਸ ਵੱਲੋਂ ਝੂਠਾ ਜਾਤੀ ਸਰਫੀਫਿਕੇਟ (ਮਜ਼ਬੀ ਸਿੱਖ) ਅਨੁਸੂਚਿਤ ਜਾਤੀ ਪੇਸ਼ ਕਰਕੇ ਸਰਕਾਰੀ ਨੌਕਰੀ ਲਈ ਗਈ ਹੈ ਜਦਕਿ ਉਨ੍ਹਾਂ ਦੀ ਅਸਲ ਜਾਤੀ ਕੰਬੋਜ ਹੈ ਜੋ ਕਿ ਪੰਜਾਬ ਸਰਕਾਰੀ ਦੀ ਰਾਖਵਾਂਕਰਨ ਨੀਤੀ ਅਨੁਸਾਰ ਪੱਛੜੀ ਸ਼੍ਰੇਣੀ ਵਿੱਚ ਆਉਂਦੀ ਹੈ। 


ਇਸ ਤਰ੍ਹਾਂ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਿਜਰਾਬਾਦ, ਮੋਹਾਲੀ  ਵੱਲੋਂ ਆਪਣੇ ਨਿਜੀ ਫਾਇਦੇ ਲਈ ਸਰਕਾਰ ਨਾਲ ਧੋਖਾਧੜੀ ਕੀਤੀ ਗਈ ਹੈ। 


  ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖਿਜਰਾਬਾਦ, ਮੋਹਾਲੀ  ਸਰਕਾਰੀ ਨੌਕਰੀ ਲੈਣ ਲਈ ਜਾਇਜ਼ ਉਮੀਦਵਾਰ ਨਹੀਂ ਹੈ।  ਨਾਜਾਇਜ਼ ਤਰੀਕੇ ਨਾਲ ਸਰਕਾਰ ਦੀਆਂ ਸਹੂਲਤਾਂ ਪ੍ਰਾਪਤ ਕੀਤੀਆਂ ਗਈਆਂ ਹਨ, ਜੋ ਕਿ ਕੇਵਲ ਅਨੁਸੂਚਿਤ ਜਾਤੀ ਦੇ ਵਿਅਕਤੀਆਂ ਨਾਲ ਸਬੰਧਤ ਹਨ। 

 ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ, 1970 ਦੇ ਨਿਯਮ 8 ਅਧੀਨ ਸਜ਼ਾ ਦਿੱਤੇ ਜਾਣ ਲਈ ਕਾਰਵਾਈ ਕਰਨ ਦਾ/ਸਜ਼ਾ ਦਿੱਤੇ ਜਾਣ ਲਈ ਸਿੱਖਿਆ ਵਿਭਾਗ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ।










ਪੁਲਿਸ ਭਰਤੀ ਪ੍ਰੀਖਿਆ ਵਿੱਚ ਧੋਖਾਧੜੀ ਕਰਨ ਦੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਠੱਗਾਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼

 ਪੰਜਾਬ ਦੇ ਮੁੱਖ ਮੰਤਰੀ ਨੇ ਸਬ-ਇੰਸਪੈਕਟਰਾਂ ਦੀ ਪੁਲਿਸ ਭਰਤੀ ਪ੍ਰੀਖਿਆ ਵਿੱਚ ਧੋਖਾਧੜੀ ਕਰਨ ਦੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਘੁਟਾਲੇ ਕਰਨ ਵਾਲੇ, ਠੱਗਾਂ ਆਦਿ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੱਤੇ


 ਡੀਜੀਪੀ ਨੇ ਕਿਹਾ ਕਿ ਇੰਟਰਨੈਟ/ਬਲੂਟੁੱਥ ਸੰਪਰਕ ਨੂੰ ਰੋਕਣ ਲਈ ਜੈਮਰ ਆਦਿ ਪੰਜਾਬ ਪੁਲਿਸ ਵਲੋਂ ਪ੍ਰੀਖਿਆਵਾਂ ਲਈ ਤਿਆਰ ਹੈ।



 ਚੰਡੀਗੜ੍ਹ, 11 ਸਤੰਬਰ, 2021: ਜਿਵੇਂ ਕਿ ਪੰਜਾਬ ਪੁਲਿਸ ਵਿਭਾਗ ਆਪਣੀ ਵੱਡੀ ਭਰਤੀ ਮੁਹਿੰਮ ਦੇ ਅਗਲੇ ਪੜਾਅ ਦੀ ਤਿਆਰੀ ਕਰ ਰਿਹਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਡੀਜੀਪੀ ਨੂੰ ਇਮਤਿਹਾਨਾਂ ਦੇ ਪੇਪਰ ਲੀਕ ਹੋਣ, ਧੋਖਾਧੜੀ, ਨਕਲ ਆਦਿ ਵਿਰੁੱਧ ਕਾਰਵਾਈ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। 22 ਅਗਸਤ ਨੂੰ ਸਬ-ਇੰਸਪੈਕਟਰਾਂ ਲਈ ਹੋਈ ਲਿਖਤੀ ਪ੍ਰੀਖਿਆ ਦੌਰਾਨ ਧੋਖਾਧੜੀ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਛੇ ਵਿਅਕਤੀਆਂ ਨੂੰ ਕਥਿਤ ਤੌਰ 'ਤੇ ਗ੍ਰਿਫਤਾਰ ਕੀਤਾ ਗਿਆ ਸੀ।



 Chandigarh, September 11, 2021: As the Punjab Police department geared up for the next stage of its mega recruitment drive, Chief Minister Captain Amarinder Singh on Saturday directed the DGP to intensify the crackdown on leakage of exam papers, cheating, copying etc., after six persons were reportedly arrested for their suspected involvement in cheating during the Written Test held for Sub-Inspectors on August 22.


 The directives come ahead of the commencement of written exams for Head Constables (Investigation cadre), to be conducted from September 12 to 19 for 75,544 applicants who have applied for 787 vacancies, followed by exams for Constables (District & Armed cadres), slated for September 25-26, with a whopping 4,70,775 candidates having applied for filling up 4,358 vacancies. Following this, in a first-of-its-kind move by any state police in the country, another recruitment drive will take place in October for appointing 2600 uniformed specialists in the Punjab Police Department.


 The Chief Minister asked DGP Dinkar Gupta to further intensify the security measures at the examination centres in view of reported attempts by recruitment fraudsters and scamsters to sabotage and subvert the examination process.


 Jammers and other electronic gadgets were being installed in all examination centres to prevent internet or bluetooth connectivity, said Dinkar Gupta, in the wake of the arrest of six persons by Khanna Police in connection with cheating through Bluetooth connectivity during the Written Test for Sub-Inspectors held in Chandigarh and various districts of Punjab from August 17 to 24, 2021. 


More arrests are likely in the case, he said, adding that any person, whether candidate of a tout or a professional scamster, found involved in any examination related malpractices will be immediately booked and arrested. 


 Warning candidates appearing for the next rounds of the Punjab Police recruitment exams to beware of touts, fraudsters and scamsters trying to lure, trick and cheat gullible individuals, the DGP made it clear that any promises of jobs through unfair means/incentives were totally false. Any information about such offers/promises can be made on DIAL 181 Helpline, which is a 24x7 Punjab Police Helpline, he added 


 Giving details of the arrests made Khanna Police in FIR no.170 registered under sections 420,467,468,471, 120- B IPC 66,66C IT Act on 23.8.2021 at PS City-II, Khanna, the DGP identified them as Ankit & Vikas r/o Khanouri (Sangrur), Ranbir Singh of district Hissar, Amit r/o Sonipat, Rajinder Singh r/o Hissar and a Sub-Inspector aspirant, Navjot Kaur r/o Jind. Navjot, arrested from her village in Jind (Haryana) this morning on the disclosures of Vikas Singh, r/o Khanouri, Sangrur, had admitted that Vikas Singh met her and her father in Sector-19, Chandigarh on 21st August, 2021, and handed over a micro-earphone and an electronic bluetooth device for the purpose of communicating correct answers during her examination, said Gupta.


 Gurpreet Kaur Deo, Chairperson of the Central Recruitment Board for Constables, said that strict protocols have been laid down for securing the areas outside the Test Centres as well as within the venues, and multiple rounds of physical frisking will be carried out, apart from use of various types of electronic & digital gadgets, etc.


 The Punjab Police mega recruitment drive is being conducted through 6 Recruitment Boards, each constituted under an ADGP rank officer. 


 So far, written test for the posts of Sub-Inspectors (District, Armed, Intelligence & Investigation cadres) and Constables of the Intelligence and Investigation cadre had been conducted successfully, while the Written Tests for Head Constables of Investigation Cadre would begin from tomorrow and will conclude on 19th September, 2021. Among the 1,10,524 candidates who had applied for the 560 Sub-Inspector vacancies, around 7,589 candidates were graduates in Information Technology, Computer Science, Software engineering, etc. and 1,714 candidates were post-graduates. 80,826 male candidates and 29,698 female candidates had applied for the recruitment to these posts.


 The application forms for Constables (Intelligence & Investigation cadres) went Live from 26 July-28 August, 2021. A total of 53,632 candidates applied for the written test that was held from 7-10 September, 2021 for filling up 1,156 vacancies. Among these, 42,276 candidates are male while 11,356 candidates are female. Further, around 5,055 candidates are graduates in Information Technology, Computer Science, Software engineering, etc. and 1,853 candidates are post-graduates.


 The application forms for Constables (District & Armed cadres) were Live from 16 July-22 August, 2

  

ਮੁੱਖ ਸਕੱਤਰ ਵੱਲੋਂ 'ਬਸੇਰਾ' ਸਕੀਮ ਦੇ ਲਾਗੂਕਰਨ ਵਿੱਚ ਹੋਰ ਤੇਜ਼ੀ ਲਿਆਉਣ ਲਈ ਮਹੀਨਾਵਾਰ ਸਮੀਖਿਆ ਦੇ ਆਦੇਸ਼

 


ਛੇ ਹੋਰ ਝੁੱਗੀ-ਝੌਂਪੜੀ ਵਾਲਿਆਂ ਨੂੰ ਦਿੱਤੇ ਮਾਲਕਾਨਾ ਹੱਕ; 46 ਝੁੱਗੀ ਝੌਂਪੜੀ ਵਾਲੀਆਂ ਥਾਵਾਂ ‘ਤੇ ਰਹਿੰਦੇ 8141 ਬੇਘਰੇ ਪਰਿਵਾਰਾਂ ਦਾ ਆਪਣੇ ਘਰ ਦਾ ਸੁਪਨਾ ਕੀਤਾ ਸਾਕਾਰ




ਮੁੱਖ ਸਕੱਤਰ ਵੱਲੋਂ 'ਬਸੇਰਾ' ਸਕੀਮ ਦੇ ਲਾਗੂਕਰਨ ਵਿੱਚ ਹੋਰ ਤੇਜ਼ੀ ਲਿਆਉਣ ਲਈ ਮਹੀਨਾਵਾਰ ਸਮੀਖਿਆ ਦੇ ਆਦੇਸ਼


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਪ੍ਰੋਗਰਾਮ 'ਬਸੇਰਾ' ਤਹਿਤ ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ, ਜਲੰਧਰ, ਮਾਨਸਾ, ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਝੁੱਗੀ-ਝੌਂਪੜੀ ਵਾਲੀਆਂ (ਸਲੱਮ) ਛੇ ਹੋਰ ਥਾਵਾਂ 'ਤੇ ਰਹਿਣ ਵਾਲਿਆਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।


ਇਹ ਪ੍ਰਵਾਨਗੀ ਇਥੇ 'ਬਸੇਰਾ' ਸਕੀਮ ਅਧੀਨ ਸੰਚਾਲਨ ਕਮੇਟੀ ਦੀ ਪੰਜਵੀਂ ਮੀਟਿੰਗ, ਜਿਸ ਦੀ ਪ੍ਰਧਾਨਗੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕੀਤੀ, ਵਿੱਚ ਦਿੱਤੀ ਗਈ।


ਇਸ ਫੈਸਲੇ ਦੇ ਨਾਲ ਹੀ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਹੁਣ ਤੱਕ 46 ਝੁੱਗੀ-ਝੌਂਪੜੀ ਵਾਲੀਆਂ ਥਾਵਾਂ 'ਤੇ ਰਹਿੰਦੇ 8,141 ਪਰਿਵਾਰਾਂ ਨੂੰ ਘਰਾਂ ਦੇ ਮਾਲਕੀ ਹੱਕ ਮਿਲ ਗਏ ਹਨ।


ਸਕੀਮ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਮੁੱਖ ਸਕੱਤਰ ਨੇ 'ਬੇਘਰਿਆਂ ਲਈ ਘਰ' ਸਕੀਮ ਦੀ ਮਹੀਨਾਵਾਰ ਸਮੀਖਿਆ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਝੁੱਗੀ ਝੌਂਪੜੀ ਵਾਲਿਆਂ ਨੂੰ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ ਅਤੇ ਛੇਤੀ ਤੋਂ ਛੇਤੀ ਉਨ੍ਹਾਂ ਦਾ ਆਪਣਾ ਘਰ ਹੋਣ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ।


ਉਨ੍ਹਾਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਸ ਲੋਕ-ਪੱਖੀ ਯੋਜਨਾ ਦੇ ਨਿਰਵਿਘਨ ਅਮਲ ਲਈ ਹੋਰ ਸਰਗਰਮੀ ਨਾਲ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ।

ਜ਼ਿਕਰਯੋਗ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਰਾਜ ਸਰਕਾਰ ਦੀ ਜ਼ਮੀਨ 'ਤੇ ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਦੀ ਯੋਜਨਾ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ।


ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ, ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਪੇਂਡੂ ਵਿਕਾਸ ਅਤੇ ਪੰਚਾਇਤਾਂ ਸੀਮਾ ਜੈਨ, ਪ੍ਰਮੁੱਖ ਸਕੱਤਰ ਪੀ.ਡਬਲਿਊ.ਡੀ. ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਅਜੋਏ ਕੁਮਾਰ ਸਿਨਹਾ, ਸਕੱਤਰ ਸਥਾਨਕ ਸਰਕਾਰਾਂ ਅਜੋਏ ਸ਼ਰਮਾ, ਸਕੱਤਰ ਮਾਲ ਵਿਭਾਗ ਮਨਵੇਸ਼ ਸਿੰਘ ਸਿੱਧੂ ਅਤੇ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

NOTIFICATION PUNJAB SCHOOL LECTURER RECRUITMENT 2021

 

ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਪੁੱਜੇ ਹਜਾਰਾਂ ਮੁਲਾਜਮ ਤੇ ਪੈਨਸ਼ਨਰ ਚੰਡੀਗੜ੍ਹ ਵਿਖੇ ਹੱਲਾ ਬੋਲ ਰੈਲੀ , ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਮੁਲਾਜ਼ਮ ਹੋਏ ਸਾ਼ਂਤ

 ਮੁਲਾਜਮਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਵਿਸ਼ਾਲ ਰੋਸ ਰੈਲੀ


ਵਰਦੇ ਮੀੰਹ ਵਿੱਚ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਪੁੱਜੇ ਹਜਾਰਾਂ ਮੁਲਾਜਮ ਤੇ ਪੈਨਸ਼ਨਰ


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 20 ਸਤੰਬਰ ਨੂੰ ਮੀਟਿੰਗ ਤੈਅ ਕਰਵਾਉਣ ਤੇ ਸ਼ਾਂਤ ਹੋਏ ਮੁਲਾਜ਼ਮ


ਦਲਜੀਤ ਕੌਰ ਭਵਾਨੀਗੜ੍ਹ


ਚੰਡੀਗੜ੍ਹ, 11 ਸਤੰਬਰ, 2021; ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਛੇਵੇਂ ਤਨਖਾਹ ਕਮਿਸ਼ਨ ਵਿੱਚ ਮੁਲਾਜ਼ਮ ਹਿੱਤਾਂ ਅਨੁਸਾਰ ਸੋਧਾਂ ਕਰਵਾਉਣ, ਸਮੂਹ ਕੱਚੇ ਮੁਲਾਜ਼ਮਾਂ ਨੂੰ ਵਿਭਾਗੀ ਪੋਸਟਾਂ ਤੇ ਰੈਗੂਲਰ ਕਰਵਾਉਣ, ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਮਾਣ ਭੱਤਾ ਵਰਕਰਾਂ 'ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ, ਨਵੇਂ ਭਰਤੀ ਕੀਤੇ ਜਾ ਰਹੇ ਮੁਲਾਜ਼ਮਾਂ 'ਤੇ ਕੇੰਦਰੀ ਤਨਖਾਹ ਸਕੇਲਾਂ ਦੇ ਬਜਾਏ ਪੰਜਾਬ ਦੇ ਸਕੇਲ ਲਾਗੂ ਕਰਵਾਉਣ, ਪਰਖ਼ਕਾਲ ਸੰਬੰਧੀ 15-01-2015 ਦਾ ਨੋਟੀਫਿਕੇਸ਼ਨ ਰੱਦ ਕਰਵ‍ਾਉਣ ਅਤੇ ਪੁਨਰਗਠਨ ਦੇ ਨਾਂ ਹੇਠ ਵੱਖ-ਵੱਖ ਵਿਭਾਗਾਂ ਅੰਦਰ ਕੀਤੇ ਜਾ ਰਹੇ ਅਸਾਮੀਆਂ ਦੇ ਖਾਤਮੇ ਨੂੰ ਰੁਕਵਾਉਣ ਲਈ ਪੰਜਾਬ ਦੇ ਕੋਨੇ-ਕੋਨੇ 'ਚੋਂ ਪੁੱਜੇ ਹਜ਼ਾਰਾਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਵੱਲੋਂ ਸੈਕਟਰ 39 ਦੀ ਅਨਾਜ ਮੰਡੀ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਤੋਂ ਬਾਅਦ ਸਾਂਝੇ ਫਰੰਟ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਨ ਦੀ ਚੇਤਾਵਨੀ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਦੇ ਓ.ਐੱਸ.ਡੀ. ਸੰਦੀਪ ਬਰਾੜ ਮੁਲਾਜ਼ਮਾਂ ਦੀ ਰੈਲੀ ਵਿੱਚ ਪੁੱਜੇ ਅਤੇ 20 ਸਤੰਬਰ ਨੂੰ ਮੁੱਖ ਮੰਤਰੀ ਨਾਲ ਮੁਲਾਜ਼ਮ ਆਗੂਆਂ ਦੀ ਮੀਟਿੰਗ ਤੈਅ ਕਰਵਾਈ ਤਾਂ ਜਾ ਕੇ ਮੁਲਾਜ਼ਮ ਸ਼ਾਂਤ ਹੋਏ।



ਇਸ ਮੌਕੇ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਕਨਵੀਨਰਾਂ ਸਤੀਸ਼ ਰਾਣਾ, ਜਗਦੀਸ਼ ਚਾਹਲ, ਜਰਮਨਜੀਤ ਸਿੰਘ, ਸੁਖਦੇਵ ਸੈਣੀ, ਠਾਕੁਰ ਸਿੰਘ, ਅਵੀਨਾਸ਼ ਚੰਦਰ ਸ਼ਰਮਾਂ, ਕਰਮ ਸਿੰਘ ਧਨੋਆ, ਸੁਖਚੈਨ ਖਹਿਰਾ, ਵਾਸਵੀਰ ਸਿੰਘ ਭੁੱਲਰ, ਸਤਨਾਮ ਸਿੰਘ, ਸੁਖਜੀਤ ਸਿੰਘ, ਪ੍ਰੇਮ ਸਾਗਰ ਸ਼ਰਮਾਂ, ਕੁਲਵਰਨ ਸਿੰਘ, ਪਰਵਿੰਦਰ ਖੰਗੂੜਾ, ਜਸਵੀਰ ਤਲਵਾੜਾ, ਦਵਿੰਦਰ ਸਿੰਘ ਬੈਨੀਪਾਲ ਅਤੇ ਰਣਵੀਰ ਸਿੰਘ ਢਿਲੋਂ ਨੇ ਆਖਿਅਾ ਕਿ ਪੰਜਾਬ ਸਰਕਾਰ ਵੱਲੋਂ ਤਨਖਾਹ ਕਮਿਸ਼ਨ ਸੰਬੰਧੀ 113% ਮਹਿੰਗਾਈ ਭੱਤੇ ਨੂੰ ਆਧਾਰ ਮੰਨ ਕੇ ਕੀਤੇ ਜਾ ਰਹੇ 15% ਤਨਖਾਹ ਵਾਧੇ ਦੇ ਫੈਸਲੇ ਨੂੰ ਕਿਸੇ ਵੀ ਕੀਮਤ ਵਿੱਚ ਮੰਨਜੂਰ ਨਹੀਂ ਕੀਤਾ ਜਾਵੇਗਾ। ਉਹਨਾਂ ਆਖਿਆ ਕਿ ਸਾਂਝਾ ਫਰੰਟ 125% ਮਹਿੰਗਾਈ ਭੱਤੇ ਨੂੰ ਆਧਾਰ ਮੰਨ ਕੇ ਘੱਟੋ-ਘੱਟੋ 20% ਤਨਖਾਹ ਵਾਧਾ ਦਿੰਦੇ ਹੋਏ ਰਿਵਾਇਜਡ ਕੈਟਾਗਰੀਆਂ ਲਈ 2.72, ਪਾਰਸ਼ਲੀ ਰਿਵਾਇਜਡ ਕੈਟਾਗਰੀਆਂ ਲਈ 2.89 ਅਤੇ ਅਨ-ਰਿਵਾਇਜ਼ਡ ਕੈਟਾਗਰੀਆਂ ਲਈ 3.06 ਦੇ ਗੁਣਾਂਕ ਅਨੁਸਾਰ ਤਨਖਾਹ ਕਮਿਸ਼ਨ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰੱਖੇਗਾ।


        


ਮੁਲਾਜਮ ਆਗੂਆਂ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਆਪਣੇ ਕਾਰਜਕਾਲ ਦੇ ਅਾਖਰੀ ਸਾਲ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਘੱਟੋ-ਘੱਟ ਉਜਰਤਾਂ ਕਾਨੂੰਨ ਦੀ ਉਲੰਘਣਾ ਕਰਦਿਆਂ ਹਜਾਰਾਂ ਮਾਣ-ਭੱਤਾ ਵਰਕਰਾਂ ਨੂੰ ਬਹੁਤ ਹੀ ਨਿਗੂਣਾ ਮਾਣ-ਭੱਤਾ ਦਿੱਤਾ ਜਾ ਰਿਹਾ ਹੈ। ਮੁਲਾਜ਼ਮ ਆਗੂਆਂ ਨੇ ਆਖਿਆ ਕਿ ਜਿੱਥੇ ਪੰਜਾਬ ਸਰਕਾਰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਹੈ ਉੱਥੇ ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਤੇ ਕੇੰਦਰ ਦੇ ਤਨਖਾਹ ਸਕੇਲ ਲਾਗੂ ਕਰਕੇ ਆਪਣਾ ਮੁਲਾਜ਼ਮ ਵਿਰੋਧੀ ਚਰਿੱਤਰ ਜਾਹਿਰ ਕਰ ਰਹੀ ਹੈ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਨਾਲ 20 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਮੁਲਾਜ਼ਮ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ 2 ਅਕਤੂਬਰ ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ।


       


ਇਸ ਮੌਕੇ ਦਰਸ਼ਨ ਲੁਬਾਣਾ, ਰਵਿੰਦਰ ਲੂਥਰਾ, ਹਰਦੀਪ ਟੋਡਰਪੁਰ,, ਤੀਰਥ ਸਿੰਘ ਬਾਸੀ, ਮਨਦੀਪ ਸਿੰਘ ਸਿੱਧੂ, ਧਨਵੰਤ ਭੱਠਲ, ਅਜੀਤ ਸਿੰਘ ਫਤਿਹਚੱਕ, ਅਜੀਤ ਸਿੰਘ ਸੋਢੀ, ਬਲਕਾਰ ਸਿੰਘ ਵਲਟੋਹਾ, ਵਿਕਰਮਦੇਵ ਸਿੰਘ, ਰਘਵੀਰ ਸਿੰਘ ਭਵਾਨੀਗੜ੍ਹ, ਅਸ਼ੀਸ਼ ਜੁਲਾਹਾ, ਬੋਬਿੰਦਰ ਸਿੰਘ, ਬਾਜ਼ ਸਿੰਘ ਖਹਿਰਾ, ਕੁਲਦੀਪ ਖੰਨਾ, ਗੋਪਾਲ ਦੱਤ ਜੋਸ਼ੀ, ਜੋਗਿੰਦਰ ਵਰੇ, ਹਰਜਿੰਦਰਪਾਲ ਪੰਨੂ, ਸੁਨੀਲ ਦੱਤ ਸ਼ਰਮਾਂ, ਮਮਤਾ ਸ਼ਰਮਾਂ, ਹਰਭਜਨ ਸਿੰਘ ਪਿਲਖਣੀ, ਡਾ. ਐੱਚ. ਐੱਸ. ਕਿੰਗਰਾ, ਗਿਆਨ ਸਿੰਘ, ਬਲਦੇਵ ਸਿੰਘ ਮੰਡਾਲੀ, ਸੁਖਵਿੰਦਰ ਸਿੰਘ ਲਵਲੀ, ਰਛਪਾਲ ਸਿੰਘ ਭੰਗਲ, ਅਮਰ ਸਿੰਘ ਧਾਲੀਵਾਲ, ਸੁਰਿੰਦਰ ਸ਼ਰਮਾਂ ਆਦਿ ਨੇ ਵੀ ਸੰਬੋਧਨ ਕੀਤਾ।

School lecturer recruitment 2021: ਸਿੱਖਿਆ ਵਿਭਾਗ ਵੱਲੋਂ ਲੈਕਚਰਾਰਾਂ ਦੀਆਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ 18 ਸਤੰਬਰ ਤੱਕ ਮੰਗੀਆਂ ਅਰਜ਼ੀਆਂ

 

ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ‘ਗਰੁੱਪ ਬੀ’ ਵਿੱਚ ਪੰਜਾਬ ਬਾਰਡਰ ਏਰੀਏ ਵਿੱਚ ਵੱਖ-ਵੱਖ ਵਿਸ਼ਿਆਂ (BIOLOGY, CHEMISTRY, COMMERCE, ECONOMICS, GEOGRAPHY, HINDI, ENGLISH, PHYSICS & MATH) ਦੇ ਲੈਕਚਰਾਰਾਂ ਦੀਆਂ 55 ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ, ਵਿਭਾਗ ਦੀ ਵੈਬਸਾਈਟ  ਤੇ ਆਨਲਾਈਨ ਦਰਖਾਸਤਾਂ ਦੀ ਮੰਗ ਮਿਤੀ 18-09-2021 ਤੱਕ ਕੀਤੀ ਜਾਂਦੀ ਹੈ। ਉਪਰੋਕਤ ਅਸਾਮੀਆਂ ਦੀ ਕੈਟਾਗਰੀ ਵਾਇਜ ਵੰਡ ਹੇਠ ਲਿਖੇ ਅਨੁਸਾਰ ਹੈ:-




PHYSICS : 


"Should have passed M.Sc. Physics Applied Physics/Nuclear Physics/Electronic Physics or any other equivalent qualification, but equivalency certificate should be given by the concemed University or Institution and at least with 55% marks and should have passed B.Ed with teaching subject Science from recognized University of Institution as per guidelines of University Grants Commission."


 HINDI


Should have passed MA in Hindi at least with 55% marks and should have passed B.Ed with teaching subject llindi from a recognized University or Institution as per guidelines of the University Grants Commission and should have studied Hindi as an elective subject in Graduation for a period of three years."

GEOGRAPHY

"Should have passed MA/M. Sc. in Geography at least with 55% marks and should have passed B.ED with teaching subject Social Science from recognized university or institution and should have studied three years Geography as an elective subject in Graduation as per guidelines of University Grants Commission 


ECONOMICS

"Should have passed MA in Economics/Applied Economics/Business Economics with at least with 55% marks and should have passed BED with teaching subject Economics from recognized university or institution as per guidelines of University Grants Commission and should have studied in three years Economics as an elective subject in Graduation
  ਨੋਟ:-* ਅਰਥ ਸ਼ਾਸਤਰਾਂ ਦੇ ਲੈਕਚਰਾਰਾਂ ਦੀ ਭਰਤੀ ਲਈ ਬੀ.ਐਡ. ਵਿੱਚ ਵੀ ਵਿਸ਼ੇ ਵਿੱਚ ਅਰਥ ਸਾਸ਼ਤਰ/ਸੋਸ਼ਲ ਸਾਇੰਸ ਵਿਸ਼ਿਆਂ ਨੂੰ ਯੋਗ ਸਮਝਿਆ ਜਾਵੇਗਾ, ਭਾਵ ਦੋਵਾਂ ਵਿਸ਼ਿਆਂ ਵਿੱਚੋਂ ਕੋਈ ਵੀ ਪਾਸ ਕੀਤਾ ਹੋਵੇ, ਉਸ ਉਮੀਦਵਾਰ ਨੂੰ ਯੋਗ ਸਮਝਿਆ ਜਾਵੇਗਾ।" 



 COMMERCE:   

"Should have passed M.Com Chartered Accountant ICWA at least with 55% marks or any other equivalent qualification, but equivalency certificate should be given by the concerned University or Institution and should have passed B.Ed from recognized University or Institution as per guidelines of University Commission." 


Also read : 





CHEMISTRY


 “Should have passed M.Sc. Chemistry or Bio-Chemistry or any other equivalent qualification, but equivalency certificate should be given by the concerned University or Institution at least with 55% marks and should have passed B.Ed with teaching subject Science from a recognized University Institution as per guidelines of University Grants Commission, 


BIOLOGY 

: "Should have passed M.Sc. Botany Zoology Bio-tech Bio Chemistry Micro Biology Human Biology Genetics or any other equivalent qualification, but equivalency certificate should be given by the concerned University or Institution with at least with 55% marks and should have passed B.Ed. with teaching subject Science from a recognized University Institution as per guidelines of University Grants Commission.


 MATHEMATICS

**Should have passed M.A with Mathematics/MSc Mathematics or any other equivalent qualification, but equivalency certificate should be given by the concerned University or Institution at least with 55% marks along with Mathematics as one of the elective subjects in Graduation level and should have passed B.Ed with teaching subject Mathematies from a recognized University of Institution as per guidelines of University Grants Commission 


ENGLISH

“Should have passed M.A. in English at least with 55% marks and should have passed B.Ed. with teaching subject English from a recognized university or institution as per guidelines of the University Grants Commission and should have studied English as an elective subject in Graduation for a period of three years. ਅ

Salary :  

 ਚੁਣੇ ਗਏ ਉਮੀਦਵਾਰਾਂ ਨੂੰ ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ, ਅਨੁਸਾਰ ਜਾਰੀ ਕੀਤੇ ਪੇਅ ਮੈਟਰਿਕਸ ਰੁਪਏ 35400/-(ਬਿਨਾਂ ਕਿਸੇ ਭੱਤੇ ਤੇ ਅਨੁਸਾਰ ਮਿਲਣਯੋਗ ਹੋਵੇਗਾ।


ਉਮਰ ਸੀਮਾ :- 

ਮਿਤੀ 01. 01. 2021 ਨੂੰ ਉਮਰ 18 ਤੋਂ 37 ਸਾਲ ਦੇ ਦਰਮਿਆਨ ਹੋਵੇ। ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ ਸੀਮਾ ਦੀ ਹੱਦ ਵਿੱਚ 5 ਸਾਲ ਦੀ ਛੋਟ ਹੋਵੇਗੀ। 
ਪੰਜਾਬ, ਹੋਰ ਰਾਜਾਂ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉਪਰਲੀ ਸੀਮਾ ਦੀ ਹੋ 45 ਸਾਲ ਤੱਕ ਹੋਵੇਗੀ।  ਪੰਜਾਬ ਰਾਜ ਦੀਆਂ ਵਿਧਵਾ ਅਤੇ ਤਲਾਕਸੁਧਾ ਔਰਤਾਂ ਦੀ ਉਪਰਲੀ ਉਮਰ ਸੀਮਾ ਦੀ ਹੋਂਦ ਵਿੱਚ 42 ਸਾਲ ਦੀ ਛੋਟ ਹੋਵੇਗੀ।


ਪੰਜਾਬ ਦੇ ਵਸਨੀਕ ਵਿਕਲਾਂ ਦੀ ਉਮਰ ਹੱਦ ਸੀਮਾਂ ਦੀ ਹੋਂਦ ਵਿੱਚ 10 ਸਾਲ ਦੀ ਛੋਟ ਹੋਵਗੀ। ਪੰਜਾਬ ਦੇ ਸਾਬਕਾ ਫੌਜੀਆਂ ਵੱਲੋਂ ਉਨ੍ਹਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨ੍ਹਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸਵਾ ਰੂਲਾਂ ਅਨੁਸਾਰ ਅਸਾਮੀ ਦੀ ਉਪਰਲੀ ਸੀਮਾ ਤੋਂ ਤਿੰਨ ਸਾਲ ਵੱਧ ਹੋਵੇਗੀ ਤਾਂ ਉਨ੍ਹਾਂ ਨੂੰ ਉਮਰ ਸੀਮਾ ਦੀਆਂ ਸ਼ਰਤਾਂ ਤੇ 
ਸੰਤੁਸ਼ਟਤਾ ਦੇਣੀ ਪਵੇਗੀ।

ਬਿਨੈ-ਪੱਤਰ ਪ੍ਰੋਸੈਸਿੰਗ ਫੀਸ 


ਜਨਰਲਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰ ਲਈ :1000 ਰੁਪਏ 

ਰਿਜ਼ਰਵ ਕੈਟਗਾਰੀ ਐਸ.ਸੀ./ਐਸ.ਟੀ.) 500 ਰੂਪਏ ਸਾਬਕਾ ਸੈਨਿਕ ਖੁਦ ਕੋਈ ਨਹੀਂ 


ਆਨਲਾਈਨ ਅਪਲਾਈ ਕਰਨ ਦੀ ਵਿੱਧੀ:-  www.educationrecruitmentboard.com ਪਹਿਲਾਂ ਉਪਰੋਕਤ ਦਰਸਾਈ ਵੈਬਸਾਈਟ ਉੱਤੇ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ। ਰਜਿਸਟ੍ਰੇਸ਼ਨ ਕਰਵਾਉਣ ਲਈ ਇਸ ਵੈਬਸਾਈਟ ਉੱਤੇ ਦਿੱਤ ਲਿੰਕ New Registration ਤੇ Click ਕੀਤਾ ਜਾਵੇ ਅਤੇ ਮੰਗੀ ਗਈ ਜਾਣਕਾਰੀ ਭਰੀ ਜਾਵੇ। ਇੱਕ ਵਾਰ ਰਜਿਸਟ੍ਰੇਸ਼ਨ ਕਰਨ ਉਪਰੰਤ ਰਜਿਸਟ੍ਰੇਸ਼ਨ ਵਾਲੀ ਕੋਈ ਵੀ ਜਾਣਕਾਰੀ ਦੁਬਾਰਾUpdate Edit ਨਹੀਂ ਕੀਤੀ ਜਾਵੇਗੀ। 

ਇਕ ਉਮੀਦਵਾਰ ਇੱਕ ਤੋਂ ਵੱਧ ਵਿਸ਼ਿਆ ਕੈਟਾਗਰੀ ਵਿੱਚ ਉਸ ਦੀ ਬਣਦੀ ਯੋਗਤਾ ਅਨੁਸਾਰ ਅਪਲਾਈ ਕਰ ਸਕਦਾ ਹੈ ਪਰ ਹਰ ਐਪਲੀਕੇਸ਼ਨ ਲਈ ਉਸਨੂੰ ਸਬੰਧਿਤ ਵਿਸ਼ੇ/ਕੈਟਾਗਰੀ ਦੀ ਬਣਦੀ ਫੀਸ ਵੱਖਰੇ ਤੌਰ ਤੇ ਜਮਾਂ ਕਰਵਾਉਣੀ ਪਵੇਗੀ। + ਜਿਸਟ੍ਰੇਸ਼ਨ ਉਪਰੰਤ ਉਮੀਦਵਾਰ ਵੱਲੋਂ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਮੱਦਦ ਨਾਲ ਆਪਣੇ ਅਕਾਂਊਟ Login ਵਿੱਚ ਕੀਤਾ ਜਾਵੇਗਾ।


ਜਰੂਰੀ ਤਰੀਕਾਂ:- 

ਉਮੀਦਵਾਰਰ ਆਨਲਾਈਨ ਫੀਸ ਭਰਨ ਦੀ ਆਖਰੀ ਮਿਤੀ 18-09-2021  ਸਾਮ 5 ਵਜੇ ਤੱਕ ਹੋਵੇਗੀ। 

OFFICIAL NOTIFICATION DOWNLOAD HERE

WEATHER UPDATE: ਅਗਲੇ 2 ਘੰਟਿਆਂ ਦੌਰਾਨ ਦਿੱਲੀ-ਐਨਸੀਆਰ ਵਿੱਚ ਗਰਜ਼-ਤੂਫ਼ਾਨ, ਦਰਮਿਆਨੀ ਤੋਂ ਭਾਰੀ ਤੀਬਰਤਾ ਵਾਲੇ ਮੀਂਹ ਦੀ ਭਵਿੱਖਬਾਣੀ

 ਆਈਐਮਡੀ ਨੇ ਅਗਲੇ 2 ਘੰਟਿਆਂ ਦੌਰਾਨ ਦਿੱਲੀ-ਐਨਸੀਆਰ ਵਿੱਚ ਗਰਜ਼-ਤੂਫ਼ਾਨ, ਦਰਮਿਆਨੀ ਤੋਂ ਭਾਰੀ ਤੀਬਰਤਾ ਵਾਲੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ।




ਨਵੀਂ ਦਿੱਲੀ, 11 ਸਤੰਬਰ, 2021 (ਏਐਨਆਈ): ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਸ਼ਨੀਵਾਰ ਨੂੰ ਅਗਲੇ ਦੋ ਘੰਟਿਆਂ ਦੌਰਾਨ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਹਲਕੇ ਤੋਂ ਭਾਰੀ ਤੀਬਰਤਾ ਵਾਲੇ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਤੂਫ਼ਾਨ ਦੀ ਭਵਿੱਖਬਾਣੀ ਕੀਤੀ ਹੈ।




ਮੌਸਮ ਏਜੰਸੀ ਨੇ ਟਵਿੱਟਰ 'ਤੇ ਪੋਸਟ ਕੀਤੇ ਆਪਣੇ ਤਾਜ਼ਾ ਅਪਡੇਟ ਵਿੱਚ ਕਿਹਾ, "ਦਿੱਲੀ, ਐਨਸੀਆਰ (ਬਹਾਦਰਗੜ੍ਹ, ਗੁਰੂਗ੍ਰਾਮ, ਮਾਨੇਸਰ, ਫਰੀਦਾਬਾਦ, ਦੇ ਬਹੁਤ ਸਾਰੇ ਸਥਾਨਾਂ ਅਤੇ ਇਸਦੇ ਨਾਲ ਲੱਗਦੇ ਇਲਾਕਿਆਂ ਵਿੱਚ ਤੇਜ਼ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਭਾਰੀ ਤੀਬਰਤਾ ਵਾਲੀ ਬਾਰਸ਼ ਅਤੇ ਤੇਜ਼ ਹਵਾਵਾਂ ਜਾਰੀ ਰਹਿਣਗੀਆਂ। ਬੱਲਭਗੜ੍ਹ, ਲੋਨੀ ਦੇਹਟ, ਹਿੰਡਨ ਏਐਫ ਸਟੇਸ਼ਨ, ਗਾਜ਼ੀਆਬਾਦ, ਇੰਦਰਾਪੁਰਮ, ਛਪਰੌਲਾ, ਨੋਇਡਾ, ਦਾਦਰੀ, ਗ੍ਰੇਟਰ ਨੋਇਡਾ) ਕੈਥਲ, ਕਰਨਾਲ, ਰਾਜੌਂਦ, ਅਸੰਧ, ਸਫਿਦੋਂ, ਪਾਣੀਪਤ, ਗੋਹਾਨਾ, ਗਨੌਰ, ਸੋਨੀਪਤ, ਖਰਖੋਦਾ, ਜੀਂਦ, ਰੋਹਤਕ, ਹਾਂਸੀ, ਮਹਿਮ, ਭਿਵਾਨੀ, ਝੱਜਰ, ਨਾਰਨੌਲ (ਹਰਿਆਣਾ) ਸ਼ਾਮਲੀ, ਕੰਧਲਾ, ਬੜੌਤ, ਬਾਗਪਤ, ਮੇਰਠ, ਸਿਆਨਾ, ਹਾਪੁੜ, ਪਹਾਸੂ, ਬੁਲੰਦਸ਼ਹਿਰ (ਉੱਤਰ ਪ੍ਰਦੇਸ਼) ਅਗਲੇ 2 ਘੰਟਿਆਂ ਦੌਰਾਨ। " ਹਰਿਆਣਾ ਵਿੱਚ ਯਮੁਨਾਨਗਰ, ਕੁਰੂਕਸ਼ੇਤਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਤੀਬਰਤਾ ਵਾਲੀ ਬਾਰਸ਼ ਹੋਵੇਗੀ।

ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਨੇ ਅੱਗੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਗੰਗੋਹ, ਦੇਵਬੰਦ, ਮੁਜ਼ੱਫਰਨਗਰ, ਬਿਜਨੌਰ, ਚਾਂਦਪੁਰ, ਹਸਤੀਨਾਪੁਰ, ਖਟੌਲੀ, ਸਕੌਟੀ ਟਾਂਡਾ, ਦੌਰਾਲਾ, ਮੋਦੀਨਗਰ, ਅਮਰੋਹਾ, ਕਿਥੋਰ, ਗੜਮੁਖਤੇਸ਼ਵਰ, ਅਨੂਪਸ਼ਹਿਰ, ਜਹਾਂਗੀਰਾਬਾਦ ਵਿੱਚ ਹਲਕੀ ਤੋਂ ਦਰਮਿਆਨੀ ਤੀਬਰਤਾ ਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ 2 ਘੰਟਿਆਂ ਦੇ ਦੌਰਾਨ.

ਇਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਅੱਜ ਮੱਧਮ ਤੋਂ ਭਾਰੀ ਮੀਂਹ ਤੱਕ ਜਾਗੀ, ਜਿਸ ਨਾਲ ਸ਼ਹਿਰ ਵਿੱਚ ਗਰਮੀ ਤੋਂ ਮਾਮੂਲੀ ਰਾਹਤ ਮਿਲੀ। (ਏਐਨਆਈ)

2364 ETT RECRUITMENT : ਸਕਰੂਟਨੀ ਲਈ ਉਮੀਦਵਾਰਾਂ ਨੂੰ ਦਿੱਤਾ ਸੱਦਾ , ਸੂਚੀ ਜਾਰੀ

 

School lecturer recruitment : LIST OF VARIOUS SUBJECT LECTURER ,RELEASED

 

RECENT UPDATES

Today's Highlight