Wednesday, 8 September 2021

ਮੁੱਖ ਮੰਤਰੀ ਨੇ ਓਲੰਪੀਅਨ ਖਿਡਾਰੀਆਂ ਲਈ ਖੁਦ ਖਾਣਾ ਤਿਆਰ ਕਰਨ ਤੋਂ ਲੈ ਕੇ ਪਰੋਸਣ ਤੱਕ ਦੀ ਮੇਜ਼ਬਾਨੀ ਨਿਭਾਈ

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਲੰਪੀਅਨ ਖਿਡਾਰੀਆਂ ਦੇ ਮਾਣ ਵਿਚ ਆਪਣੇ ਨਿਵਾਸ ਉਤੇ ਕੀਤੀ ਮੇਜ਼ਬਾਨੀ ਦੇ ਮਾਹੌਲ ਨੂੰ ਆਨੰਦਮਈ ਅਤੇ ਯਾਦਗਾਰੀ ਬਣਾ ਦਿੱਤਾ। ਮੁੱਖ ਮੰਤਰੀ ਵੱਲੋਂ ਸੂਬੇ ਦੇ ਓਲੰਪੀਅਨਾਂ ਅਤੇ ਨੇਜਾ ਸੁਟਾਵੇਂ ਨੀਰਜ ਚੋਪੜਾ ਨਾਲ ਕੀਤੇ ਵਾਅਦੇ ਮੁਤਾਬਕ ਇਨ੍ਹਾਂ ਪਲਾਂ ਨੂੰ ਅੱਜ ਸਾਕਾਰ ਰੂਪ ਦਿੱਤਾ।ਪੰਜਾਬ ਨਾਲ ਸਬੰਧਤ ਭਾਰਤੀ ਓਲੰਪੀਅਨਾਂ ਦੇ ਮਾਣ ਵਿਚ ਬਣਿਆ ਇਹ ਮਾਹੌਲ ਉਨ੍ਹਾਂ ਦੀ ਓਲੰਪਿਕ ਸ਼ਾਨ ਦੇ ਦਿਨਾਂ ਨੂੰ ਮੁੜ ਤਾਜ਼ਾ ਕਰ ਗਿਆ। ਮੁੱਖ ਮੰਤਰੀ ਦੇ ਫਾਰਮ ਹਾਊਸ ਦਾ ਲਾਅਨ ਖੁਸ਼ੀਆਂ ਨਾਲ ਚਹਿਕ ਰਿਹਾ ਸੀ ਅਤੇ ਮੁੱਖ ਮੰਤਰੀ ਵੱਲੋਂ ਬਹੁਤ ਹੀ ਸ਼ਿੱਦਤ ਨਾਲ ਆਪਣੇ ਮਾਣਮੱਤੇ ਮਹਿਮਾਨਾਂ ਲਈ ਤਿਆਰ ਕੀਤਾ ਖਾਣਾ ਮਹਿਕਾਂ ਬਿਖੇਰ ਰਿਹਾ ਸੀ।


ਮੁੱਖ ਮੰਤਰੀ ਦੀ ਵਿਸ਼ੇਸ਼ ਛੋਹ ਅਭੁੱਲ ਹੋ ਨਿਬੜੀ। ਮੇਜ਼ ਉਤੇ ਸਜਿਆ ਹਰੇਕ ਪਕਵਾਨ ਦੇਖਣ ਅਤੇ ਸੁਆਦ ਪੱਖੋਂ ਬਹੁਤ ਹੀ ਸ਼ਾਹਾਨਾ ਸੀ। ਮੁੱਖ ਮੰਤਰੀ ਦੇ ਚਿਹਰੇ ਉਤੇ ਤਸੱਲੀ ਭਰੀ ਮੁਸਕਾਨ, ਉਹ ਵੀ ਇਕ ਖਾਨਸਾਮੇ ਵਜੋਂ ਘੰਟਿਆਂਬੱਧੀ ਮਿਹਨਤ ਕਰਨ ਤੋਂ ਬਾਅਦ, ਰਸ਼ਕ ਕਰਨ ਵਾਲੀ ਸੀ।


ਮੁੱਖ ਮੰਤਰੀ ਨੇ ਆਪਣੀਆਂ ਅੱਖਾਂ ਵਿਚ ਆਨੰਦਮਈ ਚਮਕ ਲਿਆਉਂਦਿਆਂ ਕਿਹਾ,“ਮੈਂ ਇਸ ਨੂੰ ਸਵੇਰੇ 11 ਵਜੇ ਬਣਾਉਣਾ ਸ਼ੁਰੂ ਕੀਤਾ ਸੀ। ਜ਼ਿਆਦਾਤਰ ਕੰਮ ਸ਼ਾਮ 5 ਵਜੇ ਦੇ ਕਰੀਬ ਨਿਪਟ ਗਿਆ ਸੀ ਅਤੇ ਉਸ ਤੋਂ ਬਾਅਦ ਅੰਤਿਮ ਛੋਹਾਂ ਦੇਣ ਦਾ ਸਮਾਂ ਸੀ, ਪਰ ਮੈਂ ਇਸ ਹਰੇਕ ਪਲ ਨੂੰ ਮਾਣਿਆ।” ਉਨ੍ਹਾਂ ਕਿਹਾ,”ਖਿਡਾਰੀਆਂ ਨੇ ਜਿੱਤ ਦੇ ਜਸ਼ਨ ਲਈ ਬਹੁਤ ਮਿਹਨਤ ਕੀਤੀ ਜਦਕਿ ਮੇਰੇ ਵੱਲੋਂ ਕੀਤੀ ਕੋਸ਼ਿਸ਼ ਉਸ ਦੇ ਮੁਕਾਬਲੇ ਕੁਝ ਵੀ ਨਹੀਂ।“ ਚਿਹਰੇ ਉਤੇ ਖਾਣਾ ਪਕਾਉਣ ਅਤੇ ਪ੍ਰਬੰਧਾਂ ਦੀ ਦੇਖ-ਰੇਖ ਦੀ ਕੋਈ ਵੀ ਸ਼ਿਕਨ ਲਿਆਂਦੇ ਬਗੈਰ ਉਨ੍ਹਾਂ ਨੇ ਆਪਣੇ ਖਾਸ ਮਹਿਮਾਨਾਂ ਨੂੰ ਨਿੱਜੀ ਤੌਰ ਉਤੇ ਸਵਾਗਤ ਕੀਤਾ ਅਤੇ ਹਰੇਕ ਨੂੰ ਖਿੜੇ ਮੱਥੇ ਮਿਲ ਰਹੇ ਸਨ।


ਕੈਪਟਨ ਅਮਰਿੰਦਰ ਸਿੰਘ ਦੀ ਮੇਜ਼ਬਾਨੀ ਦੀ ਖੁਸ਼ੀ ਦਾ ਸਪੱਸ਼ਟ ਤੌਰ ਉਤੇ ਕੋਈ ਠਿਕਾਣਾ ਨਹੀਂ ਸੀ ਜਦੋਂ ਉਹ ਨਿੱਜੀ ਤੌਰ ਉਤੇ ਮਹਿਮਾਨਾਂ ਨੂੰ ਸਿੱਧਾ ਪਤੀਲਿਆਂ ਵਿੱਚੋਂ ਉਨ੍ਹਾਂ ਦੀ ਪਸੰਦ ਮੁਤਾਬਕ ਖਾਣਾ ਪਰੋਸਦੇ ਹੋਏ ਦੇਖੇ ਗਏ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ, “ਸਿੱਧਾ ਖਾਣੇ ਵਾਲੇ ਭਾਂਡੇ ਵਿੱਚੋਂ ਪਰੋਸਿਆ ਖਾਣਾ ਹਮੇਸ਼ਾ ਹੀ ਵੱਧ ਜ਼ਾਇਕੇਦਾਰ ਹੁੰਦਾ ਹੈ ਅਤੇ ਭੋਜਨ ਬਾਰੇ ਉਨ੍ਹਾਂ ਦਾ ਗਿਆਨ, ਉਨ੍ਹਾਂ ਦੇ ਖਾਣਾ ਪਕਾਉਣ ਦੇ ਹੁਨਰ ਨਾਲੋਂ ਘੱਟ ਨਹੀਂ।


ਖਾਣਿਆਂ ਦੀ ਵੰਨਗੀ ਕਿਸੇ ਸ਼ਾਹੀ ਖਾਣੇ ਤੋਂ ਘੱਟ ਨਹੀਂ ਸੀ ਜਿਸ ਵਿੱਚ ਮਟਨ ਖਾਰਾ ਪਿਸ਼ੌਰੀ, ਲੌਂਗ ਇਲਾਚੀ ਚਿਕਨ, ਆਲੂ ਕੋਰਮਾ, ਦਾਲ ਮਸਰੀ, ਮੁਰਗ ਕੋਰਮਾ, ਦੁਗਾਨੀ ਬਰਿਆਨੀ ਅਤੇ ਜ਼ਰਦਾ ਚਾਵਲ (ਮਿੱਠੀ ਡਿਸ਼) ਸ਼ਾਮਲ ਹਨ। ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ (ਡੀ.ਐਸ.ਪੀ. ਪੰਜਾਬ ਪੁਲਿਸ) ਨੇ ਕਿਹਾ ਕਿ ਉਨ੍ਹਾਂ ਨੇ ਮਹਾਰਾਜਾ ਦੇ ਖਾਣੇ ਬਾਰੇ ਸੁਣਿਆ ਤਾਂ ਸੀ ਪਰ ਅੱਜ ਜੋ ਉਨ੍ਹਾਂ ਨੇ ਸੁਆਦ ਮਾਣਿਆ, ਉਹ ਉਨ੍ਹਾਂ ਦੀਆਂ ਉਮੀਦਾਂ ਤੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ ਮੈਨੂੰ ਆਲੂ ਪਸੰਦ ਸਨ। ਡਿਸਕਸ ਥਰੋਅ ਕਮਲਪ੍ਰੀਤ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਖਾਣੇ ਬਣਾਉਣ ਅਤੇ ਪ੍ਰਾਹੁਣਚਾਰੀ ਦੋਵਾਂ ਤੋਂ ਬਹੁਤ ਪ੍ਰਭਾਵਤ ਹੋਈ। ਨੀਰਜ ਚੋਪੜਾ ਦਾ ਹਵਾਲਾ ਦਿੰਦਿਆਂ ਕਿਹਾ, "ਇਹ ਬਹੁਤ ਵਧੀਆ ਸੀ (ਘੀ ਨਾਲ ਭਰਪੂਰ) ਪਰ ਇਹ ਸ਼ਾਨਦਾਰ ਭੋਜਨ ਸੀ।"


ਸ਼ਾਮ ਦੇ ਇਸ ਪ੍ਰੋਗਰਾਮ ਦੌਰਾਨ ਵਿਸ਼ੇਸ਼ ਮਹਿਮਾਨਾਂ ਵਿੱਚ ਓਲੰਪਿਕ ਜੈਵਲਿਨ ਥ੍ਰੋ ਗੋਲਡ ਮੈਡਲਿਸਟ ਨੀਰਜ ਚੋਪੜਾ ਤੋਂ ਇਲਾਵਾ ਓਲੰਪਿਕ ਕਾਂਸੀ ਤਮਗਾ ਜੇਤੂ ਹਾਕੀ ਖਿਡਾਰੀ ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ ਕਪਤਾਨ), ਮਨਦੀਪ ਸਿੰਘ, ਹਾਰਦਿਕ ਸਿੰਘ, ਰੁਪਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਅਤੇ ਸਿਮਰਨਜੀਤ ਸਿੰਘ ਸ਼ਾਮਲ ਸਨ। ਮੁੱਖ ਮੰਤਰੀ ਵੱਲੋਂ ਪਹਿਲਾਂ ਹੀ ਹਰੇਕ ਖਿਡਾਰੀ ਲਈ 2.51 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ।


ਮਹਿਲਾ ਹਾਕੀ ਸੈਮੀ ਫਾਈਨਲਿਸਟ ਗੁਰਜੀਤ ਕੌਰ ਅਤੇ ਰੀਨਾ ਖੋਖਰ, ਰਿਜ਼ਰਵ ਹਾਕੀ ਖਿਡਾਰੀ ਕ੍ਰਿਸ਼ਨ ਬਹਾਦਰ ਪਾਠਕ ਅਤੇ ਓਲੰਪਿਕ ਫਾਈਨਲਿਸਟ ਅਥਲੀਟ ਕਮਲਪ੍ਰੀਤ ਕੌਰ ਵੀ ਉਹਨਾਂ ਮਹਿਮਾਨਾਂ ਵਿੱਚ ਸ਼ਾਮਲ ਹਨ ਜਿਹਨਾਂ ਨੂੰ 50-50 ਲੱਖ ਰੁਪਏ ਦਿੱਤੇ ਗਏ ਹਨ।


ਇਸ ਤੋਂ ਪਹਿਲਾਂ ਮੁੱਖ ਮੰਤਰੀ ਵੱਲੋਂ ਓਲੰਪਿਕ ਵਿੱਚ ਭਾਗ ਲੈਣ ਵਾਲੇ ਰੇਸ-ਵਾਕਰ ਗੁਰਪ੍ਰੀਤ ਸਿੰਘ ਅਤੇ ਨਿਸ਼ਾਨੇਬਾਜ਼ ਅੰਗਦਵੀਰ ਸਿੰਘ ਬਾਜਵਾ ਲਈ 21 ਲੱਖ ਰੁਪਏ ਦਾ ਐਲਾਨ ਵੀ ਕੀਤਾ ਗਿਆ ਸੀ। ਇਹਨਾਂ ਖਿਡਾਰੀਆਂ ਨੂੰ ਵੀ ਡਿਨਰ ਲਈ ਸੱਦਾ ਦਿੱਤਾ ਗਿਆ ਸੀ।

ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਜਿੱਤ ਤੋਂ ਬਾਅਦ ਸਿੱਖਿਆ ਭਵਨ ਦੀ ਛੱਤ ’ਤੇ ਚੜ੍ਹੇ ਸ਼ੰਘਰਸੀ ਅਧਿਆਪਕ ਹੇਠਾਂ ਉਤਰੇ

 ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਜਿੱਤ ਤੋਂ ਬਾਅਦ ਸਿੱਖਿਆ ਭਵਨ ਦੀ ਛੱਤ ’ਤੇ ਚੜ੍ਹੇ ਸ਼ੰਘਰਸੀ ਅਧਿਆਪਕ ਹੇਠਾਂ ਉਤਰੇ  


ਜੱਥੇਬੰਦੀ ਵੱਲੋਂ ਪੱਕਾ ਧਰਨਾ ਲਗਾਤਾਰ ਜਾਰੀ ਰੱਖਣ ਦਾ ਐਲਾਨ

ਮੋਹਾਲੀ, 8 ਸਤੰਬਰ, 2021: ਪਿਛਲੇ ਲੰਮੇ ਸਮੇਂ ਤੋਂ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਕੱਚੇ ਅਧਿਆਪਕ ਯੂਨੀਅਨ ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਉਤੇ ਵੱਡੀ ਜਿੱਤ ਹੋਈ ਹੈ। 16 ਜੂਨ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਭਵਨ ਦੀ ਛੱਤ ਉਤੇ ਚੜ੍ਹੇ ਕੱਚੇ ਸੰਘਰਸ਼ੀ ਅਧਿਆਪਕਾਂ ਨੂੰ ਅੱਜ 85 ਦਿਨਾਂ ਤੋਂ ਬਾਅਦ ਵੱਡੀ ਗਿਣਤੀ ਅਧਿਆਪਕਾਂ ਦੀ ਹਾਜ਼ਰੀ ਵਿੱਚ ਹੇਠਾਂ ਉਤਾਰ ਲਿਆ ਗਿਆ ਹੈ। ਕੱਚੇ ਅਧਿਆਪਕ ਯੂਨੀਅਨ ਦੇ ਆਗੂਆਂ ਵੱਲੋਂ ਸੰਘਰਸ਼ੀ ਅਧਿਆਪਕਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। 


ਇਸ ਸੰਘਰਸ਼ ਦੇ ਚਲਦਿਆਂ ਕੱਚੇ ਅਧਿਆਪਕ ਯੂਨੀਅਨ ਦੀ ਪੰਜਾਬ ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਤੋਂ ਬਾਅਦ ਸਰਕਾਰ ਨੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਸਬੰਧੀ ਮੰਨੀਆਂ ਮੰਗਾਂ ਦਾ ਕੱਲ੍ਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕੱਚੇ ਅਧਿਆਪਕ ਯੂਨੀਅਨ ਨੇ ਸੰਘਰਸ਼ਕਾਰੀ ਅਧਿਆਪਕਾਂ ਨੂੰ ਹੇਠਾਂ ਉਤਾਰਨ ਦਾ ਫ਼ੈਸਲਾ ਕੀਤਾ ਗਿਆ ਸੀ।


ਕੱਚੇ ਅਧਿਆਪਕ ਯੂਨੀਅਨ ਦੇ ਆਗੂ ਅਜਮੇਰ ਔਲਖ, ਗਗਨ ਅਬੋਹਰ ਨੇ ਐਲਾਨ ਕੀਤਾ ਕਿ ਸਿੱਖਿਆ ਭਵਨ ਅੱਗੇ ਚਲਦਾ ਪੱਕਾ ਧਰਨਾ ਲਗਾਤਾਰ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਬਾਕੀ ਰਹਿੰਦੀਆਂ ਮੰਗਾਂ ਲਈ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਾਕੀ ਰਹਿੰਦੀਆਂ ਮੰਗਾਂ ਨੂੰ ਛੇਤੀ ਮੰਨਿਆ ਜਾਵੇ।


ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਹੁਤ ਘੱਟ ਤਨਖਾਹਾਂ ਉਤੇ ਕੰਮ ਕਰਦੇ ਕੱਚੇ ਅਧਿਆਪਕਾਂ ਆਪਣੀਆਂ ਸੇਵਾਵਾਂ ਪੱਕੀਆਂ ਕਰਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਇਸੇ ਸੰਘਰਸ਼ ਦੇ ਦੌਰਾਨ ਹੀ ਪਿਛਲੇ 85 ਦਿਨਾਂ ਤੋਂ 3 ਅਧਿਆਪਕ ਮੋਹਾਲੀ ਵਿਖੇ ਸਿੱਖਿਆ ਵਿਭਾਗ ਦੀ ਛੱਤ ਉਤੇ ਚੜ੍ਹੇ ਹੋਏ ਅਧਿਆਪਕਾਂ ਰਾਜਾ ਔਲਖ, ਬਲਵੰਤ ਪਟਿਆਲਾ ਅਤੇ ਕੁਲਵਿੰਦਰ ਸਿੰਘ ਨਾੜੂ ਨੂੰ ਅੱਜ ਹੇਠਾਂ ਉਤਾਰ ਲਿਆ ਗਿਆ ਹੈ।

ETT RECRUITMENT 2021: ਈਟੀਟੀ ਭਰਤੀ ਲਈ ਲਿਖਤੀ ਪ੍ਰੀਖਿਆ ਦੇ ਸ਼ਡਿਊਲ ਵਿੱਚ ਤਬਦੀਲੀ, ਨਵਾਂ ਸ਼ਡਿਊਲ ਜਾਰੀ

 

ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 6635 ਈ.ਟੀ.ਟੀ ਕਾਡਰ (ਡਿਸਐਡਵਾਂਟੋ ਏਰੀਏ) ਅਤੇ ਜੋ ਵਿਭਾਗ ਵਿੱਚ ਈ.ਟੀ.ਟੀ. ਕਾਡਰ ਦੀਆਂ 22 ਅਸਾਮੀਆਂ ਸਬੰਧੀ ਮੀਮੋ ਨੰ: 05/z2021 (2)/202183 84 ਮਿਤੀ 26-08-2021 ਰਾਹੀਂ ਲਿਖਤੀ ਟੈਸਟ ਮਿਤੀ 19-09-2021 ਨੂੰ ਰੱਖਿਆ ਗਿਆ ਸੀ। ਹੁਣ ਉਕਤ ਭਰਤੀਆਂ ਸਬੰਧੀ ਲਿਖਤੀ ਟੈਸਟ ਦੀ ਮਿਤੀ 03-10-2021 (ਦਿਨ ਐਤਵਾਰ) ਨੂੰ ਰੱਖਿਆ ਜਾਦਾ ਹੈ ਜੋ ਕਿ ਕੁੱਲ 100 ਅੰਕ ਅਤੇ ਸਮਾਂ 11:00 ਤੋਂ 12:40 (100 ਮਿੰਟ) ਦਾ ਹੋਵੇਗਾ। 


ਰੋਲ ਨੰਬਰ ਸਬੰਧੀ ਸੂਚਨਾ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਆਉਣ ਵਾਲੇ ਸਮੇਂ ਵਿੱਚ ਅਪਲੋਡ ਕਰ ਦਿੱਤੀ ਜਾਵੇਗੀ।

ਛੇਵੇਂ ਪੇ ਕਮਿਸ਼ਨ ਵਿੱਚ ਬਾਰਡਰ ਏਰੀਆ ਭੱਤਾ ਖ਼ਤਮ ਕਰਕੇ ਸਰਕਾਰ ਨੇ ਕਮਾਇਆ ਧਰੋਹ:-ਪੰਜਾਬ ਰਾਜ ਅਧਿਆਪਕ ਗੱਠਜੋੜ

 *ਛੇਵੇਂ ਪੇ ਕਮਿਸ਼ਨ ਵਿੱਚ ਬਾਰਡਰ ਏਰੀਆ ਭੱਤਾ ਖ਼ਤਮ ਕਰਕੇ ਸਰਕਾਰ ਨੇ ਕਮਾਇਆ ਧਰੋਹ*:-ਪੰਜਾਬ ਰਾਜ ਅਧਿਆਪਕ ਗੱਠਜੋੜ ਆਗੂ ਜ਼ਿਲ੍ਹਾ ਫ਼ਾਜ਼ਿਲਕਾ 

  


ਸਰਕਾਰ ਦੁਆਰਾ ਦਿੱਤੇ ਪੇ ਕਮਿਸ਼ਨ ਵਿਚ ਜਾਰੀ ਕੀਤੇ ਪੱਤਰਾਂ ਅਨੁਸਾਰ ਬਾਰਡਰ ਏਰੀਏ ਦਾ ਖਾਤਮਾ ਕਰਕੇ ਸਰਕਾਰ ਦੇ ਮੁਲਾਜ਼ਮ ਮਾਰੂ ਚਿਹਰੇ ਨੂੰ ਨੰਗਾ ਕਰਦਾ ਹੈ l ਸਰਕਾਰ ਦੇ ਵੱਡੇ ਵੱਡੇ ਇਸ਼ਤਿਹਾਰ ਕੀ ਬਾਰਡਰ ਏਰੀਏ ਦੇ ਖੇਤਰ ਵਿਚ ਵੱਡੀਆਂ ਗਿਣਤੀ ਵਿੱਚ ਭਰਤੀਆਂ ਜਿਸ ਨੂੰ ਖੋਖਲਾ ਸਾਬਤ ਕਰ ਦਿੱਤਾ ਹੈ ਅਤੇ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਫ਼ਰਕ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ lਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਇਸ ਗਲਤੀ ਨੂੰ ਸੁਧਾਰਨ ਦੇ ਲਈ ਚਿਤਾਵਨੀ ਦਿੱਤੀ ਅਤੇ ਬਾਰਡਰ ਭੱਤਾ ਦੇਣ ਦੀ ਗੱਲ ਆਖੀ ਜੇ ਸਰਕਾਰ ਇਸ ਗੱਲ ਤੋਂ ਭੱਜਦੀ ਹੈ ਤਾਂ ਬਾਰਡਰ ਏਰੀਏ ਦੇ ਵਿਚ ਜਦ ਵੀ ਸਰਕਾਰ ਵੋਟਾਂ ਸਮੇਂ ਆਵੇਗੀ ਉਸ ਸਮੇਂ ਸਰਕਾਰ ਨੂੰ ਇਸ ਗਲਤੀ ਦੇ ਖਮਿਆਜ਼ੇ ਵਜੋਂ ਜਵਾਬ ਮੁਲਾਜ਼ਮ ਮਿਲ ਕੇ ਦੇਣਗੇ ।ਜਿਕਰਯੋਗ ਹੈ ਕਿ ਪੰਜਾਬ ਦੇ ਛੇ ਸਰਹੱਦੀ ਜਿਲਿਆਂ ਵਿਚ ਹਜਾਰਾ ਮੁਲਾਜਮ ਕੰਮ ਕਰ ਰਹੇ ਹਨ। ਇਸ ਖੇਤਰ ਵਿੱਚ ਪਾਕਿਸਤਾਨ ਦੀ ਸਰਹੱਦ ਦੇ ਨਾਲ ਨਾਲ ਸਤਲੁਜ ਅਤੇ ਰਾਵੀ ਦਰਿਆ ਵੀ ਵਹਿੰਦੇ ਹਨ ਹਜਾਰਾ ਮੁਲਾਜਮਾਂ ਨੂੰ ਇਸ ਪੱਛੜੇ ਖੇਤਰ ਵਿੱਚ ਆਪਣੀ ਸੇਵਾਵਾਂ ਨਿਭਾਉਣ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਰਾਜ ਅਧਿਆਪਕ ਗਠਜੋੜ ਦੇ ਜਿਲ੍ਹਾ ਆਗ ਕੁਲਦੀਪ ਸਿੰਘ ਸੱਭਰਵਾਲ, ਦੁਪਿੰਦਰ ਸਿੰਘ ਢਿੱਲੋਂ, ਕੁਲਦੀਪ ਗਰੋਵਰ, ਹਰਮੰਦਰ ਸਿੰਘ ਦੁਰੇਜਾ, ਧਰਮਿੰਦਰ ਗੁਪਤਾ, ਜੰਗਨੰਦਨ ਸਿੰਘ, ਅਸ਼ੋਕ ਸਰਾਰੀ ,ਸਾਹਿਬ ਰਾਜਾ ਕੋਹਲੀ,, ਸਵਿਕਾਰ ਗਾਂਧੀ,, ਇਨਕਲਾਬ ਗਿੱਲ, ਸੁਖਵਿੰਦਰ ਸਿੰਘ,ਸਤਿੰਦਰ ਕੰਬੋਜ ਬਲਵਿੰਦਰ ਸਿੰਘ ਅਤੇ ਦਲਜੀਤ ਸੱਭਰਵਾਲ ਨੇ ਕਿਹਾ ਕਿ ਸਰਹੱਦੀ ਖੇਤਰ ਵਿੱਚ ਸੇਵਾਵਾਂ ਦੇਣ ਵਾਲੇ ਮੁਲਾਜਮਾਂ ਦਾ ਬਾਰਡਰ ਏਰੀਆ ਭੱਤਾ ਬਹਾਲ ਕਰਕੇ ਦੁੱਗਣਾ ਕੀਤਾ ਜਾਵੇ।

ਅੰਮ੍ਰਿਤਸਰ ਤੋਂ ਇਟਲੀ ਲਈ ਉਡਾਣ ਸ਼ੁਰੂ


ਔਜਲਾ ਦੇ ਯਤਨਾ ਸਦਕਾ ਅੰਮ੍ਰਿਤਸਰ ਤੋਂ ਇਟਲੀ ਲਈ ਉਡਾਣ ਸ਼ੁਰੂਅੰਮ੍ਰਿਤਸਰ, 8 ਸਤੰਬਰ: --ਸੰਸਦ ਮੈਂਬਰ ਸ੍ਰ ਗੁਰਜੀਤ ਸਿੰਘ ਔਜਲਾ ਜੋ ਕਿ ਸ੍ਰੀ ਗੁੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵੀ ਹਨ, ਵੱਲੋਂ ਲਗਾਤਾਰ ਕੀਤੇ ਗਏ ਯਤਨਾਂ ਸਦਕਾ ਅੱਜ ਅੰਮ੍ਰਿਤਸਰ ਤੋਂ ਰੋਮ (ਇਟਲੀ) ਲਈ ਸਿੱਧੀ ਉਡਾਨ ਸ਼ੁਰੂ ਹੋ ਗਈ ਹੈ। ਸ੍ਰ ਔਜਲਾ ਜੋ ਕਿ ਜਰੂਰੀ ਰੁਝੇਵਿਆਂ ਕਾਰਨ ਦਿੱਲੀ ਵਿਖੇ ਹੋਣ ਕਾਰਨ ਅੱਜ ਉਡਾਣ ਦੀ ਸ਼ੁਰੂਆਤ ਮੌਕੇ ਅੰਮ੍ਰਿਤਸਰ ਨਹੀਂ ਪਹੁੰਚ ਸਕੇ, ਨੇ ਫੋਨ ਰਾਹੀਂ ਇਸ ਉਡਾਨ ਦੇ ਮੁਸਾਫਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਕਿਹਾ ਕਿ ਇਸ ਉਡਾਣ ਨਾਲ ਅੰਮ੍ਰਿਤਸਰ ਸਿੱਧਾ ਯੂਰਪ ਨਾਲ ਜੁੜਿਆ ਹੈ ਜੋ ਕਿ ਪੰਜਾਬੀ ਭਾਈਚਾਰੇ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਇਟਲੀ ਰਹਿ ਰਹੇ ਲੋਕਾਂ ਦੀ ਇਹ ਚਿਰੌਕਣੀ ਮੰਗ ਸੀ ਅਤੇ ਉਨ੍ਹਾਂ ਦੀ ਮੰਗ ਨੂੰ ਉਠਾਉਣਾ ਮੇਰਾ ਫਰਜ ਸੀ ਜੋ ਮੈਂ ਕੀਤਾ। 

  ਅੱਜ ਪਲੇਠੀ ਉਡਾਣ ਦੀ ਸ਼ੁਰੂਆਤ ਮੌਕੇ ਵਿਧਾਇਕ ਸ੍ਰੀ ਸੁਨੀਲ ਦੱਤੀ, ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ੍ਰੀ ਰਾਜ ਕੰਵਲਪ੍ਰੀਤ ਸਿੰਘ ਲੱਕੀ, ਕੌਂਸਲਰ ਸ੍ਰੀ ਸੋਨੂੰ ਦੱਤੀ ਅਤੇ ਬਾਬੁਰ ਔਜਲਾ ਨੇ ਹਵਾਈ ਅੱਡੇ ਪਹੁੰਚ ਮੁਸਾਫਰਾਂ ਨੂੰ ਫੁੱਲ ਭੇਂਟ ਕਰਕੇ ਸਫਰ ਲਈ ਸੁਭਕਾਮਨਾਵਾਂ ਦਿੱਤੀਆਂ। ਸ੍ਰੀ ਦੱਤੀ ਨੇ ਕਿਹਾ ਕਿ ਇਸ ਉਡਾਣ ਨਾਲ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਪਹਿਲਕਦਮੀ ਵਧੇਗੀ ਜੋ ਸੈਰ ਸਪਾਟਾ ਉਦਯੋਗ ਨੂੰ ਹੁਲਾਰਾ ਦੇਵੇਗੀ।

ਸੂਬੇ ਭਰ ਵਿਚ 7ਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਦੀ ਸ਼ੁਰੂਆਤ 9 ਸਤੰਬਰ,2021 ਤੋਂ: ਜ਼ਿਲ੍ਹਾ ਮੈਜਿਸਟਰੇਟ

 ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ 7ਵੇਂ ਰਾਜ ਪੱਧਰੀ ਰੋਜ਼ਗਾਰ ਮੇਲੇ ਦੀ ਸ਼ੁਰੂਆਤ 9 ਸਤੰਬਰ,2021 ਤੋਂ ਕੀਤੀ ਜਾ ਰਹੀ ਹੈ।ਇਸ ਦੇ ਤਹਿਤ ਰੂਪਨਗਰ ਜ਼ਿਲ੍ਹੇ ਵਿਚ ਤਿੰਨ ਮੇਲੇ ਲਾਏ ਜਾਣਗੇ, ਪਹਿਲਾ ਮੇਲਾ 10 ਸਤੰਬਰ ਨੂੰ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਮੈਮੋਰੀਅਲ ਕਾਲਜ਼, ਬੇਲਾ, ਦੂਜਾ 14 ਸਤੰਬਰ ਨੂੰ ਸਰਕਾਰੀ ਸ਼ਿਵਾਲਿਕ ਕਾਲਜ਼, ਨਯਾ ਨੰਗਲ ਅਤੇ ਤੀਜਾ 16 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ ਰੂਪਨਗਰ ਵਿਖੇ ਲਾਇਆ ਜਾਵੇਗਾ।ਇਨਾਂ ਮੇਲਿਆਂ ਦੌਰਾਨ ਜ਼ਿਲ੍ਹੇ ਭਰ ਵਿਚ 75 ਤੋਂ ਵੱਧ ਕੰਪਨੀਆਂ ਨੌਜ਼ਵਾਨਾਂ ਦੀ ਰੋਜ਼ਗਾਰ ਲਈ ਚੋਣ ਕਰਨਗੀਆਂ।ਤਿੰਨੋ ਥਾਵਾਂ `ਤੇ ਲੱਗਣ ਵਾਲੇ ਰੋਜ਼ਗਾਰ ਮੇਲੇ ਸਵੇਰੇ 10.00 ਵਜੇ ਸ਼ੁਰੂ ਹੋਣਗੇ ਅਤੇ ਸ਼ਾਮ 3.00 ਵਜੇ ਤੱਕ ਚੱਲਣਗੇ।

ਸੰਸਦ ਚ ਬਣੇ ਨਵੇਂ ਖੇਤੀ ਕਾਨੂੰਨ ਨਹੀਂ ਹੋਣਗੇ ਵਾਪਸ:ਭਾਜਪਾ ਸੰਸਦ ਮੈਂਬਰ
ਨਵੇਂ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਵਿਆਪਕ ਅੰਦੋਲਨ ਦਰਮਿਆਨ ਭਾਜਪਾ ਸੰਸਦ ਮੈਂਬਰ ਅਤੇ ਪਾਰਟੀ ਕਿਸਾਨ ਮੋਰਚਾ ਦੇ ਸਾਬਕਾ ਪ੍ਰਧਾਨ ਵੀਰੇਂਦਰ ਸਿੰਘ ਮਸਤ ਨੇ ਕਿਹਾ ਹੈ ਕਿ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ। 


ਬਲੀਆ ਤੋਂ ਸੰਸਦ ਮੈਂਬਰ ਮਸਤ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਲਈ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਸੰਸਦ ’ਚ ਬਣਿਆ ਕਾਨੂੰਨ ਜੇਕਰ ਸੜਕ ਤੇ ਅੰਦੋਲਨ ਕਰ ਕੇ ਵਾਪਸ ਹੋ ਜਾਵੇਗਾ ਤਾਂ ਸੰਸਦ ਦੀ ਕੀ ਪ੍ਰਤਿਸ਼ਠਾ ਰਹਿ ਜਾਵੇਗੀ।

ਪੰਜਾਬ ਰਾਜ ਅਧਿਆਪਕ ਗੱਠਜੋੜ ਤੇ ਨਰਸਿੰਗ ਐਸੋਸੀਏਸ਼ਨਜ ਦੀ ਮੁੱਖ ਪ੍ਰਿਸੀਪਲ ਸਕੱਤਰ ਨਾਲ ਪੈਨਲ ਹੋਈ ਮੀਟਿੰਗ,ਮੰਗਾਂ ਤੇ ਬਣੀ ਸਹਿਮਤੀ

 ਪੰਜਾਬ ਰਾਜ ਅਧਿਆਪਕ ਗੱਠਜੋੜ ਤੇ ਨਰਸਿੰਗ ਐਸੋਸੀਏਸ਼ਨਜ ਦੀ ਮੁੱਖ ਪ੍ਰਿਸੀਪਲ ਸਕੱਤਰ ਮੁੱਖ ਮਂਤਰੀ ਪੰਜਾਬ ਸਰਕਾਰ ਨਾਲ ਪੈਨਲ ਹੋਈ ਮੀਟਿੰਗ *।                                 


24 ਕੈਟੇਗਰੀਆਂ ਦੀਆਂ ਮੁੱਖ ਮੰਗਾਂ ਤੇ ਬਣੀ ਸਹਿਮਤੀ *। 
ਅੱਜ ਮੁੱਖ ਸਕੱਤਰੇਤ ਚੰਡੀਗਡ਼੍ਹ ਵਿਖੇ ਪੰਜਾਬ ਰਾਜ ਅਧਿਆਪਕ ਗੱਠਜੋਡ਼ ਦੀ ਇਕ ਅਹਿਮ ਮੀਟਿੰਗ ਮੁੱਖ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ ਸ੍ਰੀ ਸੁਰੇਸ਼ ਕੁਮਾਰ ਨਾਲ ਸਕੱਤਰੇਤ ਚੰਡੀਗੜ ਵਿਖੇ ਉਨ੍ਹਾਂ ਦੇ ਦਫਤਰ ਵਿਖੇ ਹੋਈ।ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਰਾਜ ਅਧਿਆਪਕ ਗੱਠਜੋੜ ਦੇ ਆਗੂਆਂ ਅਤੇ ਨਰਸਿੰਗ ਐਸੋਸੀਏਸ਼ਨਜ ਦਾ ਇੱਕ ਵਫਦ ਜਿਸ ਵਿੱਚ ਹਰਜਿੰਦਰਪਾਲ ਸਿੰਘ ਪੰਨੂ, ਬਲਦੇਵ ਸਿੰਘ ਬੁੱਟਰ , ਵਸ਼ਿੰਗਟਨ ਸਿੰਘ ਸਮੀਰੋਵਾਲ ,ਹਰਜੀਤ ਸਿੰਘ ਸੈਣੀ, ਲੈਕਚਰਾਰ ਸੰਜੀਵ ਕੁਮਾਰ , ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਰਿਜਵਾਨ ਰਤਨ ਸ਼ਾਮਿਲ ਸਨ। 

ਮੀਟਿੰਗ ਵਿਚ ਸ਼ਾਮਿਲ ਉੱਚ ਅਧਿਕਾਰੀਆਂ ਵਿੱਚ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਤੇਜਵੀਰ ਸਿੰਘ ਪ੍ਰਿੰਸੀਪਲ ਸਕੱਤਰ, ਜਤਿੰਦਰ ਜੋਰਵਾ ਅਤੇ ਰਵਨੀਤ ਕੌਰ ਸਪੈਸ਼ਲ ਸਕੱਤਰ ਵਿੱਤ ਸ਼ਾਮਿਲ ਸਨ।ਅੱਜ ਦੀ ਮੀਟਿੰਗ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਜਿਸ ਵਿਚ 24 ਕੈਟਾਗਰੀਆਂ ਦੀਆਂ ਪ੍ਰਮੁੱਖ ਮੰਗਾਂ ਤੇ ਸਹਿਮਤੀ ਬਣੀ। ਤੇ ਇਸ ਸਬਂਧੀ ਮੁੱਖ ਪ੍ਰਮੁੱਖ ਸਕੱਤਰ ਵੱਲੋ ਕੱਲ ਪ੍ਰਿੰਸੀਪਲ ਸਕੱਤਰਜ ਦੀ ਬਣੀ ਆਫੀਸਰ ਕਮੇਟੀ ਦੀ ਇੱਕ ਮੀਟਿਂਗ ਬੁਲਾ ਲਈ ਗਈ ਹੈ । ਇਸ ਤੋਂ ਇਲਾਵਾ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੇ ਕਮਿਸ਼ਨ ਵੱਲੋਂ ਸਿਫ਼ਾਰਸ਼ ਕੀਤੀਆਂ ਸਾਰੀਆਂ ਮੱਦਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇਗਾ ਅਤੇ ਕਿਸੇ ਵੀ ਭੱਤੇ ਨੂੰ ਬੰਦ ਨਹੀਂ ਕੀਤਾ ਜਾਵੇਗਾ ।ਇਸ ਤੋਂ ਇਲਾਵਾ ਉਚੇਰੀ ਸਿੱਖਿਆ ਭੱਤਾ ਸਾਇੰਸ ਅਧਿਆਪਕਾਂ ਲਈ ਸਪੈਸ਼ਲ ਭੱਤਾ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਮਿਡਲ ਸਕੂਲ ਦੇ ਮੁਖੀ ਨੂੰ ਮਿਲਣ ਵਾਲਾ ਭੱਤਾ ਅਤੇ ਬਾਰਡਰ ਏਰੀਆ ਭੱਤਾ ਵੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ ਅਤੇ ਦੁੱਗਣਾ ਕੀਤਾ ਜਾਵੇਗਾ । 
ਇਸ ਤੋਂ ਇਲਾਵਾ 1.1.2016 ਤੋਂ ਹੁਣ ਤੱਕ ਨਿਯੁਕਤ ਹੋਏ ਮੁਲਾਜ਼ਮਾਂ ਦੀ ਤਨਖ਼ਾਹ ਸ਼ੁਰੂਆਤੀ ਤਨਖਾਹ ਨੂੰ ਅਧਾਰ ਮੰਨਕੇ 3.01 ਗੁਣਾਂਕ ਨਾਲ ਦੇਣ ਅਤੇ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦੇ ਦਾਇਰੇ ਅੰਦਰ ਲਿਆਉਣ ,ਏ.ਸੀ.ਪੀ. ਚ ਅਗਲੇ ਗਰੇਡ ਪੇਅ ਅਤੇ ਇੱਕ ਤਰੱਕੀ ਦੇਣ,ਪੈਡਿੰਗ 11% ਡੀ.ਏ. ਜਾਰੀ ਕਰਨ,ਪੁਰਾਣੀ ਪੈਨਸ਼ਨ ਸਕੀਮ ਤਹਿਤ ਫੈਮਿਲੀ ਪੈਨਸ਼ਨ ਦਾ ਪੱਤਰ ਜਾਰੀ ਹੋਣ ਬਾਰੇ ਦੱਸਦਿਆ ਕਿਹਾ ਕਿ ਬਾਕੀ ਪੁਰਾਣੀ ਪੈਨਸ਼ਨ ਮੰਗ ਤੇ ਵੀ ਸਰਕਾਰ ਵੱਲੋ ਵਿਚਾਰ ਕੀਤਾ ਜਾ ਰਿਹਾ ਹੈ । 1904 ਹੈਡਟੀਚਰਾ ਅਤੇ ਹੋਰ ਖਤਮ ਕੀਤੀਆਂ ਅਸਾਮੀਆਂ ਨੂੰ ਬਹਾਲ ਕਰਨ ਦਾ ਪੂਰਨ ਭਰੋਸਾ ਦਿਤਾ ਤੇ 30 ਸਤੰਬਰ ਤੱਕ ਹਰੇਕ ਵਰਗ ਦੀਆਂ ਪਰਮੋਸ਼ਨਾਂ ਕਰਨ ਦਾ ਫੈਸਲਾ ਕੀਤਾ ਗਿਆ।ਇਸਤੋ ਇਲਾਵਾ ਮੈਡੀਕਲ ਰੀਇੰਬਰਸਮੈਂਟ ਦੀ ਜਗ੍ਹਾ ਸਰਕਾਰ ਵੱਲੋਂ ਇਲਾਜ ਲਈ ਮੁਲਾਜ਼ਮਾਂ ਦੇ ਕਾਰਡ ਬਣਾਏ ਜਾਣਗੇ ਜਿਸ ਨੂੰ ਵਿਖਾ ਕੇ ਕਿਸੇ ਵੀ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਚ ਮੁਫਤ ਇਲਾਜ ਹੋਵੇਗਾ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਖਰੜਾ ਤਿਆਰ ਹੋ ਚੁੱਕਾ ਹੈ ਅਤੇ ਇਸ ਸੰਬੰਧੀ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।ਇਸਤੋ ਇਲਾਵਾ ਅਧਿਆਪਕ ਗਠਜੋੜ ਆਗੂ ਅਵਤਾਰ ਸਿੰਘ ਧਨੋਆ,ਕੁਲਵਿੰਦਰ ਸਿੰਘ ਸਿੱਧੂ ਸ਼ਮਸ਼ੇਰ ਸਿੰਘ ਕਾਹਲੋ, ਲਖਵੀਰ ਸਿੰਘ, ਇੰਦਰਪਾਲ ਸਿੰਘ ਮੋਗਾ,ਬਲਰਾਜ ਕੋਕਰੀਕਲਾਂ ਅਮਨਦੀਪ ਸਿੰਘ ਸੁਖਜਿੰਦਰ ਸਿੰਘ ਸਠਿਆਲਾ, ਤੇਜਿੰਦਰ ਸਿੰਘ ਮੋਹਾਲੀ, ਪਰਮਜੀਤ ਸਿੰਘ ਫਿਰੋਜ਼ਪੁਰ ਗਗਨਦੀਪ ਸਿੰਘ ,ਨਿਰਮਲ ਸਿੰਘ,ਕੁਲਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਪਟਿਆਲਾ ਆਦਿ ਸ਼ਾਮਿਲ ਸਨ।*

6th Pay commission: ਪੰਜਾਬ ਸਰਕਾਰ ਵੱਲੋਂ ਵਿਭਾਗਾਂ ਨੂੰ ਪੇਅ ਕਮਿਸ਼ਨ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ

 

ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲਾ ਪੱਤਰ ਜ਼ਾਅਲੀ, ਪੰਜਾਬ ਸਰਕਾਰ ਵੱਲੋਂ ਪੱਤਰ ਅਨੁਸਾਰ ਕਾਰਵਾਈ ਨਾ ਕਰਨ ਦੇ ਹੁਕਮ

 

ਪੰਜਾਬ ਰਾਜ ਦੇ ਵੱਖ-ਵੱਖ ਅਦਾਰਿਆਂ, ਸੈਮੀ ਅਦਾਰਿਆਂ ਵਿੱਚ ਕੰਮ ਕਰ ਰਹੇਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਤ/ਰੈਗੂਲਰ ਕਰਨ ਸਬੰਧੀ ਪੱਤਰ ਜੋ ਕਿ ਜਾਅਲੀ(fake) ਹੈ, ਪ੍ਰਸੋਨਲ ਵਿਭਾਗ ਵਲੋਂ ਜਾਰੀ ਨਹੀਂ ਕੀਤਾ ਗਿਆ ਹੈ।  ਵੱਖ-ਵੱਖ whatsapp Groups ਤੋਂ ਵਿਸ਼ਾ ਅੰਕਿਤ ਮਾਮਲੇ ਦੇ ਸਬੰਧ ਵਿੱਚ ਪ੍ਰਸੋਨਲ ਵਿਭਾਗ (ਪ੍ਰਸੋਨਲ ਪਾਲਿਸੀ -1 ਸ਼ਾਖਾ) ਦੀ ਮੋਹਰ ਨਾਲ ਮੀਮੋ ਨੰਬਰ 17/01/201- ਪੀ.ਪੀ.1/1785 ਮਿਤੀ 26.08.2021 ਰਾਹੀਂ ਜਾਰੀ ਪੱਤਰ ਪ੍ਰਾਪਤ ਹੋ ਰਿਹਾ ਹੈ। ਇਹ ਪੱਤਰ ਇਸ ਵਿਭਾਗ ਵਲੋਂ ਜਾਰੀ ਨਹੀਂ ਕੀਤਾ ਗਿਆ ਹੈ। ਇਹ ਪੱਤਰ ਜਾਅਲੀ (fake) ਹੈ। ਇਹ ਪੱਤਰ ਕਿਸੇ ਸ਼ਰਾਰਤੀ ਅਨਸਰ ਵਲੋਂ ਜਾਰੀ ਕੀਤਾ ਗਿਆ ਹੈ, ਜੋ ਕਿ ਗੰਭੀਰ ਮਾਮਲਾ ਹੈ।  


ਇਸ ਲਈ ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਨੂੰ ਕਿਹਾ ਗਿਆ ਹੈ  ਕਿ ਇਸ ਪੱਤਰ ਦੇ ਸਨਮੁੱਖ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ। ਜੇਕਰ ਇਸ ਪੱਤਰ ਅਨੁਸਾਰ ਕੋਈ ਕਾਰਵਾਈ ਕੀਤੀ ਗਈ ਹੈ ਤਾਂ ਇਸ ਪੱਤਰ ਅਨੁਸਾਰ ਕੀਤੀ ਗਈ ਕਾਰਵਾਈ ਨੂੰ ਤੁਰੰਤ ਵਾਪਸ ਲਿਆ ਜਾਵੇ


MASTER CADRE RECRUITMENT: ਪੰਜਾਬ ਸਰਕਾਰ ਵੱਲੋਂ ਮਾਸਟਰ ਕੇਡਰ ਦੀਆਂ 495 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ

 


ਘਰ -ਘਰ ਰੋਜ਼ਗਾਰ  

ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ,ਪੰਜਾਬ ਸਰਕਾਰੀ (ਮਾਡਲ ਸੀਨੀਅਰਸੈਕੰਡਰੀਸਕੂਲ, (ਮਾਈਕਰੋਸਾਫਟਬਿਲਡਿੰਗ) ਫੋਜ-3ਬੀ-1, ਮੁਹਾਲੀ। 


 "ਘਰ ਘਰ ਰੋਜ਼ਗਾਰ "ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਵੱਖ ਵੱਖ ਵਿਸ਼ਿਆਂ ਦੇ ਮਾਸਟਰ ਕਾਡਰ ਦੀ (ਬਾਰਡਰ ਏਰੀਏ) ਦੀਆਂ 495 ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ www.educationrecruitmenteboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ ਮਿਤੀ 03.09.2021 ਤੱਕ ਕੀਤੀ ਗਈ ਸੀ । ਹੁਣ ਉਕਤ ਭਰਤੀ ਵਿੱਚ ਅਪਲਾਈ ਕਰਨ ਦੀ ਮਿਤੀ ਵਿੱਚ 12.09.2021 ਤੱਕ ਦਾ ਵਾਧਾ ਕੀਤਾ ਗਿਆ ਹੈ। 


ਬਾਕੀ ਸ਼ਰਤਾ ਅਤੇ ਬਾਲਾਂ (Terms & Conditions) ਵਿਭਾਗ ਦੀ ਵੈਬਸਾਈਟ www.educationrecruitmenteboard.com ਤੇ ਉਪਲੱਬਧ ਵਿਗਿਆਪਨ ਅਨੁਸਾਰ ਹੀ ਹੋਣਗੀਆਂ। ਦਫ਼ਤਰ ਨਗਰ ਕੌਂਸਲ, ਪਾਤੜਾਂ (ਪਟਿਆਲਾ) ,ਸਫਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

 

ਦਫ਼ਤਰ ਨਗਰ ਕੌਂਸਲ, ਪਾਤੜਾਂ (ਪਟਿਆਲਾ) ਭਰਤੀ ਸੂਚਨਾ 14 (ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ੍ਹ) ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਲਈ ਭਰਤੀ ਸੂਚਨਾ 

ਸਥਾਨਕ ਸਰਕਾਰ ਵਿਭਾਗ ਪੰਜਾਬ, ਚੰਡੀਗੜ ਜੀ ਦੇ ਵਿਭਾਗ ਵਿਚ ਨਗਰ ਕੌਂਸਲ, ਪਾਤੜਾਂ ਦੁਆਰਾ ਠੇਕਾ ਆਧਾਰ 'ਤੇ ਹੇਠ ਲਿਖੀਆਂ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। 


ਅਸਾਮੀ ਦਾ ਨਾਮ  : ਅਸਾਮੀਆਂ ਦੀ ਗਿਣਤੀ
ਸਫ਼ਾਈ ਸੇਵਕ :         82
ਸੀਵਰਮੈਨ :           14

  ਮਿਹਨਤਾਨਾ :     ਡਿਪਟੀ ਕਮਿਸ਼ਨਰ ਦੁਆਰਾ ਤੈਅ ਕੀਤੇ ਰੋਟਾਂ ਅਨੁਸਾਰ ਦਿੱਤਾ ਜਾਵੇਗਾ।


 ਅੰਤਿਮ ਮਿਤੀ ਅਤੇ ਸਮਾਂ:  30.09 2021, ਸਮਾਂ ਸ਼ਾਮ 5.00 ਵਜੇ ਤੱਕ 


ਅਕਾਲੀ ਦਲ ਨੇ ਬਸਪਾ ਤੋਂ ਦੋ ਵਿਧਾਨ ਸਭਾ ਸੀਟਾਂ ਵਾਪਸ ਲਈਆਂ

 ਅਕਾਲੀ ਦਲ ਨੇ ਬਸਪਾ ਨਾਲ ਦੋ ਵਿਧਾਨ ਸਭਾ ਸੀਟਾਂ ਦਾ ਵਟਾਂਦਰਾ ਕੀਤਾਚੰਡੀਗੜ੍ਹ, 8 ਸਤੰਬਰ, 2021: ਅਕਾਲੀ: ਦਲ ਨੇ ਆਪਣੀ ਗਠਜੋੜ ਭਾਈਵਾਲ ਬਸਪਾ ਨਾਲ ਦੋ ਸੀਟਾਂ ਦਾ ਵਟਾਂਦਰਾ ਕੀਤਾ ਹੈ।


ਇੱਕ ਟਵੀਟ ਵਿੱਚ ਇਸ ਦਾ ਖੁਲਾਸਾ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ  ਅੰਮ੍ਰਿਤਸਰ ਉੱਤਰੀ ਅਤੇ ਸੁਜਾਨਪੁਰ ਸੀਟਾਂ ਬਸਪਾ ਤੋਂ ਵਾਪਸ ਲੈ ਲਈਆਂ ਹਨ। ਬਸਪਾ ਨੂੰ ਸ਼ਾਮ ਚੁਰਾਸੀ ਅਤੇ ਕਪੂਰਥਲਾ ਵਿਧਾਨ ਸਭਾ ਸੀਟਾਂ ਦਿੱਤੀਆਂ ਗਈਆਂ ਹਨ।

KISSAN ANDOLAN: ਹਰਿਆਣਾ ਸਰਕਾਰ ਨੇ ਮੋਬਾਈਲ ਇੰਟਰਨੈੱਟ ਅਤੇ ਐਸ ਐਮ ਐਸ ਸਰਵਿਸ ਤੇ ਲਗਾਈ ਪਾਬੰਦੀ

Ban on mobile internet and SMS services extended in Karnal 


Haryana government has extended the ban on mobile internet and SMS services in Karnal for one more day, i.e. till late night of September 8.

 

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਬਲਾਕ ਵਲੋਂ MIS MANAGER ਅਤੇ Distt manager ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

Government of Punjab Department of Rural Development & Panchayats, o/o Additional Deputy Commissioner (Dev.), Zila Parishad Complex, Moga. RECRUITMENT NOTICE Applications are invited for the following posts under Punjab State Rural Livelihood Mission programme purely on contractual basis for One year. 


The application format, Education Qualification, Work Experience required and other terms & conditions are available on the website https://moga.nic.in


Sr. No.   Name of the Posts /Number of Post Proposed  Vacancies Level Remune- ration as per HR Manual 

( Financial Inclusion)   1              30,000/- 

 2. Block MIS Manager 2            20,000/- (SC-1, General-1) 


Thee last date of submission of application by hand or by post in Office of Additional Deputy Commissioner (Dev.), Zila Parishad Complex, Moga (NRLM Office), 142001 is 17.09.2021 till 4:00 p.m. 


Note: Candidates will not be notified separately regarding recruitment. Information and corrigendum(s) from time to time will be available on the Moga District website https://moga.nic.in.

 

ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਲਈ ਜਾਂਦੀ ਇੱਤਫਾਕੀਆ ਇੱਕ ਤਿਹਾਈ ਛੁੱਟੀ/ ਅੱਧੀ ਛੁੱਟੀ ਸੰਬੰਧੀ ਹਦਾਇਤਾਂ,

 ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਲਈ ਜਾਂਦੀ ਇੱਤਫਾਕੀਆ ਇੱਕ ਤਿਹਾਈ ਛੁੱਟੀ/ ਅੱਧੀ ਛੁੱਟੀ ਸੰਬੰਧੀ ਪੱਤਰ ਜਾਰੀ ਕੀਤਾ ਹੈ


 ਪੱਤਰ ਅਨੁਸਾਰ   ਜਦੋਂ ਵੀ ਕਿਸੇ ਅਧਿਆਪਕ ਨੇ ਇੱਕ ਤਿਹਾਈ ਇੱਤਵਾਕੀਆ ਛੁੱਟੀ/ਅੱਧੀ ਇੱਤਫਾਕੀਆ ਛੁੱਟੀ (ਦੁਪਹਿਰ ਤੋਂ ਬਾਅਦ) ਲੈਣੀ ਹੁੰਦੀ ਹੈ, ਤਾਂ ਉਹ ਪੀਰੀਅਡ ਦੇ ਵਿਚਕਾਰ ਹੀ ਕਲਾਸ ਛੱਡ ਕੇ ਚਲੇ ਜਾਂਦੇ ਹਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ।  ਉਕਤ ਦੇ ਸਨਮੁੱਖ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਅਧਿਆਪਕਾਂ ਵੱਲੋਂ ਲਈ ਜਾਂਦੀ ਇੱਕ ਤਿਹਾਈ ਇੱਤਵਾਕੀਆ ਛੁੱਟੀ /ਅੱਧੀ ਇੱਤਵਾਕੀਆ ਛੁੱਟੀ (ਦੁਪਹਿਰ ਤੋਂ ਬਾਅਦ) ਮਨਜ਼ੂਰ ਕਰਨ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਅਧਿਆਪਕ ਪੀਰੀਅਡ ਦੇ ਵਿਚਕਾਰ ਕਲਾਸ ਛੱਡ ਕੇ ਛੁੱਟੀ ਤੇ ਨਾ ਜਾਣ। 


ਪਤਰ ਅਨੁਸਾਰ ਸਕੂਲ ਵਿੱਚ 25% ਸਟਾਫ ਤੋਂ ਜ਼ਿਆਦਾ ਸਟਾਫ ਦੀ ਛੁੱਟੀ ਮਨਜ਼ੂਰ ਨਾ ਕੀਤੀ ਜਾਵੇ। ਅਧਿਆਪਕ ਦੀ ਛੁੱਟੀ ਮਨਜ਼ੂਰ ਕਰਨ ਸਮੇਂ ਉਸ ਅਧਿਆਪਕ ਦੇ ਪੀਰੀਅਡਾਂ ਦੀ ਐਡਜੈਸਟਮੈਂਟ ਤੁਰੰਤ ਕੀਤੀ ਜਾਵੇ।


Also read: 


RECENT UPDATES

Today's Highlight