Tuesday, 7 September 2021

ਪ੍ਰੀ ਪ੍ਰਾਇਮਰੀ ਅਧਿਆਪਕ ‌ਭਰਤੀ ਲਈ ਨਵੇਂ ਨਿਯਮ, (ਪੜ੍ਹੋ)

ਪੰਜਾਬ ਸਰਕਾਰ ਵੱਲੋਂ ਅੱਜ ਐਂਨਟੀਟੀ ਭਰਤੀ ਦਾ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨਵੇਂ ਨੋਟੀਫਿਕੇਸ਼ਨ ਅਨੂਸਾਰ ਪ੍ਰੀ ਪ੍ਰਾਇਮਰੀ ਅਧਿਆਪਕ ‌ਭਰਤੀ ਲਈ ਹੁਣ ਇਹ ਨਿਯਮ ਲਾਗੂ ਹੋਣਗੇ: (1) Senior Secondary School (Class Twelve) Certificate or Intermediate or its equivalent from a recognized Board or institution with at least 45% marks: 

 (ii) Diploma or Certificate in Nursery Teacher Education Programme of a duration of not less than one year recognized by the National Council for Teachers Government of India; and

Also read: 
  (iii) should have three years experience either as a Education Provider, Education Volunteer. Education Guarantee Scheme Volunteer (EGSV), Alternative or Innovative Education Volunteer (AIEV). Special Training Resource Volunteer (STRV) or Inclusive Educational Volunteer (IEV) of Government run schools of the State of Punjab.8393 NTT RECRUITMENT : NEW NOTIFICATION OUT , DOWNLOAD HERE

 

BREAKING NEWS: ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਵੱਡਾ ਤੋਹਫਾ, ਪੜ੍ਹੋ


BREAKING NEWS: ਪੰਜਾਬ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਨੂੰ ਵੱਡਾ ਤੋਹਫਾ

ਮੁਹਾਲੀ 8 ਸਤੰਬਰ: 

ਪੰਜਾਬ ਸਰਕਾਰ ਵੱਲੋਂ ਅੱਜ ਐਂਨਟੀਟੀ ਭਰਤੀ ਦਾ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਕੱਲ ਮਿਤੀ 8 ਸਤੰਬਰ ਨੂੰ ਸੰਘਰਸ਼ ਕਰ ਰਹੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਧਰਨਾ ਚੁੱਕ ਲਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਪ੍ਰੀ ਪ੍ਰਾਇਮਰੀ ਅਧਿਆਪਕ ‌ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਕਤਰ ਕੀਤੀ  ਜਾਣਕਾਰੀ ਅਨੁਸਾਰ ਅਧਿਆਪਕ ਜਥੇਬੰਦੀਆਂ ਵੱਲੋਂ ਆਪਣੇ ਕਾਡਰ ਦੇ ਅਧਿਆਪਕਾਂ ਨੂੰ ਮੁਹਾਲੀ ਬੁਲਾਇਆ ਹੈ ਤਾਂ ਜੋ ਸੰਘਰਸ਼ ਕਰ ਰਹੇ ਅਧਿਆਪਕਾਂ ਜਿਹੜੇ ਕਿ ਸਿੱਖਿਆ ਬੋਰਡ ਦੇ ਦਫਤਰ ਉਪਰ ਧਰਨਾ ਲਗਾ ਕੇ ਬੈਠੇ ਹਨ,  ਉਨ੍ਹਾਂ ਨੂੰ ਮਾਣ ਨਾਲ ਧਰਨੇ ਤੋਂ ਹੇਠਾਂ ਲਿਆਂਦਾ ਜਾਵੇਗਾ। ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ।


ਗੌਰਤਲਬ ਹੈ ਪੰਜਾਬ ਸਰਕਾਰ ਦੇ ਇਹ ਅਧਿਆਪਕ ਲੰਬੇ ਸਮੇਂ ਤੋਂ ਆਪਣੀ ਨੌਕਰੀਆਂ ਨੂੰ ਪੱਕੀਆਂ ਕਰਨ ਲਈ ਸੰਘਰਸ਼ ਕਰ ਰਹੇ ਸਨ।


ਠੇਕਾ ਅਧਾਰਿਤ, ਡੇਲੀਵੇਜ ਕਰਮਚਾਰੀਆਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਪੱਤਰ ਜ਼ਾਹਲੀ

ਠੇਕਾ ਅਧਾਰਿਤ, ਡੇਲੀਵੇਜ ਕਰਮਚਾਰੀਆਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਇਹ ਪੱਤਰ ਜ਼ਾਹਲੀ ਹੈ।

PSEB RESULTS: ਸਿੱਖਿਆ ਬੋਰਡ ਵੱਲੋਂ ਮਾਰਚ 2021 ਦਸਵੀਂ ਜਮਾਤ ਦੀ ਵਿਸੇ਼ਵਾਰ ਪਾਸ ਪ੍ਰਤੀਸ਼ਤਤਾ ਜਾਰੀ

DOWNLOAD SUBJECT WISE PASS PERCENTAGE HERE

PSEB RESULTS: ਸਿੱਖਿਆ ਬੋਰਡ ਵੱਲੋਂ ਮਾਰਚ 2021 ਅਠਵੀਂ ਜਮਾਤ ਦੀ ਵਿਸੇ਼ਵਾਰ ਪਾਸ ਪ੍ਰਤੀਸ਼ਤਤਾ ਜਾਰੀ

 

DOWNLOAD PDF FILE OF SUBJECT WISE PASS PERCENTAGE

ਸਿੱਖਿਆ ਮੰਤਰੀ ਵਲੋਂ ਜਥੇਬੰਦੀਆਂ ਨਾਲ ਦੂਜੇ ਗੇੜ 'ਚ ਅਗਲੇ ਹਫਤੇ ਮੀਟਿੰਗ ਕਰਕੇ ਠੋਸ ਹੱਲ ਕੱਢਣ ਦਾ ਭਰੋਸਾ

 ਸਾਂਝਾ ਅਧਿਆਪਕ ਮੋਰਚਾ ਅਤੇ ਸੰਯੁਕਤ ਅਧਿਆਪਕ ਫਰੰਟ ਨੇ ਸਿੱਖਿਆ ਮੰਤਰੀ ਨਾਲ ਅਧਿਆਪਕ ਮੰਗਾਂ ਸਬੰਧੀ ਕੀਤੀ ਮੀਟਿੰਗ 


ਸਿੱਖਿਆ ਮੰਤਰੀ ਵਲੋਂ ਜਥੇਬੰਦੀਆਂ ਨਾਲ ਦੂਜੇ ਗੇੜ 'ਚ ਅਗਲੇ ਹਫਤੇ ਮੀਟਿੰਗ ਕਰਕੇ ਠੋਸ ਹੱਲ ਕੱਢਣ ਦਾ ਭਰੋਸਾ  

ਚੰਡੀਗੜ੍ਹ, 7  ਸਤੰਬਰ, 2021: ਅਧਿਆਪਕ ਦਿਵਸ ਮੌਕੇ ਸੂਬਾਈ 'ਅਧਿਆਪਕ ਸਨਮਾਨ ਬਹਾਲੀ ਰੈਲੀ' ਕਰਨ ਉਪਰੰਤ ਸਾਂਝਾ ਅਧਿਆਪਕ ਮੋਰਚਾ ਅਤੇ ਸੰਯੁਕਤ ਅਧਿਆਪਕ ਫਰੰਟ ਦੇ ਆਗੂਆਂ ਦੀ ਮੀਟਿੰਗ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ, ਚੰਡੀਗੜ੍ਹ ਸਥਿਤ ਮੁੱਖ ਸਕੱਤਰੇਤ (ਪੰਜਾਬ) ਵਿਖੇ ਹੋਈ, ਜਿਸ ਵਿੱਚ 'ਮੰਗ ਪੱਤਰ' 'ਚ ਸ਼ਾਮਲ ਸਮੁੱਚੀਆਂ ਮੰਗਾਂ ਰੱਖੀਆਂ ਗਈਆਂ।


ਇਸ ਮੀਟਿੰਗ ਦੌਰਾਨ ਸਖ਼ਤ ਇਤਰਾਜ਼ ਜਤਾਇਆ ਗਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਦੇ ਅਧਿਆਪਕ ਪੱਖੀ ਫ਼ੈਸਲਿਆਂ ਨੂੰ ਸਿੱਖਿਆ ਸਕੱਤਰ ਵੱਲੋਂ ਲਾਗੂ ਨਹੀਂ ਗਿਆ, ਜੋ ਕਿ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਜਮਹੂਰੀ ਪ੍ਰਕਿਰਿਆ ਉੱਪਰ ਵੱਡਾ ਸਵਾਲੀਆ ਨਿਸ਼ਾਨ ਹੈ। 


ਸਿੱਖਿਆ ਮੰਤਰੀ ਵੱਲੋਂ ਦਿੱਤੇ ਭਰੋਸੇ ਅਨੁਸਾਰ ਮੰਗਾਂ ਦੇ ਠੋਸ ਨਿਪਟਾਰੇ ਲਈ, ਦੂਜੇ ਗੇੜ ਦੀ ਮੀਟਿੰਗ ਅਗਲੇ ਹਫ਼ਤੇ ਹੋਵੇਗੀ, ਜਿਸ ਲਈ ਸਿੱਖਿਆ ਵਿਭਾਗ ਵਲੋਂ ਵੀ ਜਥੇਬੰਦੀਆਂ ਦੇ ਮੰਗ ਪੁੱਤਰ ਅਨੁਸਾਰ ਬਣਦੀ ਤਿਆਰੀ ਕੀਤੀ ਜਾਵੇਗੀ। ਮੀਟਿੰਗ ਉਪਰੰਤ ਆਗੂਆਂ ਨੇ ਮੁੁਲਾਜ਼ਮ ਮੰਗਾਂ ਨੂੰ ਲੈ ਕੇ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ 11 ਸਤੰਬਰ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾਈ ਰੋਸ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ।


ਅਧਿਆਪਕ ਆਗੂਆਂ ਸੁਖਵਿੰਦਰ ਸਿੰਘ ਚਾਹਲ, ਵਿਕਰਮ ਦੇਵ ਸਿੰਘ, ਦਿਗਵਿਜੇ ਪਾਲ ਸ਼ਰਮਾ, ਹਰਜੀਤ ਸਿੰਘ ਬਸੋਤਾ, ਬਲਜੀਤ ਸਿੰਘ ਸਲਾਣਾ, ਬਾਜ ਸਿੰਘ ਖਹਿਰਾ, ਜਸਵਿੰਦਰ ਸਿੰਘ ਔਲਖ, ਦੀਪ ਰਾਜਾ ਅਤੇ ਕਮਲ ਠਾਕੁੁਰ ਨੇ ਦੱਸਿਆ ਕਿ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ, ਪੁਲਿਸ ਕੇਸ ਰੱਦ ਕੀਤੇ ਜਾਣ, ਨਿੱਜੀਕਰਨ ਪੱਖੀ ਕੌਮੀ ਸਿੱਖਿਆ ਨੀਤੀ-2020 'ਤੇ ਅਮਲ ਕਰਨਾ ਬੰਦ ਕਰਕੇ, ਪੰਜਾਬ ਦੀਆਂ ਸਥਾਨਕ ਲੋੜਾਂ ਅਨੁਸਾਰ ਵੱਖਰੀ ਸਿੱਖਿਆ ਨੀਤੀ ਬਣਾਈ ਜਾਵੇ, ਸਮੁੱਚੇ ਸਿੱਖਿਆ ਪ੍ਰਬੰਧ ਨੂੰ ਮਹਿਜ਼ ਇੱਕ ਸਰਵੇ ਦੀ ਤਿਆਰੀ ਵਿੱਚ ਝੋਕਣ ਦੀ ਥਾਂ, ਅਧਿਆਪਕਾਂ ਨੂੰ ਸਿਲੇਬਸ ਅਨੁਸਾਰ ਪੜਾਉਣ ਦਿੱਤਾ ਜਾਵੇ। 


ਜੱਥੇਬੰਦੀਆਂ ਨੇ ਮੰਗ ਕੀਤੀ ਕਿ ਨਵੇਂ ਭਰਤੀ ਮੁਲਾਜ਼ਮਾਂ ਨੂੰ ਕੇਂਦਰੀ ਸਕੇਲਾਂ ਨਾਲ ਜੋੜਨ ਦਾ ਮਾਰੂ ਫੈਸਲਾ ਰੱਦ ਕੀਤਾ ਜਾਵੇ। ਖਤਮ ਕੀਤੀਆਂ ਸਾਰੀਆਂ ਅਸਾਮੀਆਂ ਬਹਾਲ ਕਰਨ (ਸਮੇਤ ਪ੍ਰਾਇਮਰੀ ਐੱਚ.ਟੀ. ਦੀਆਂ 1904 ਪੋਸਟਾਂ ਅਤੇ ਮਿਡਲ ਸਕੂਲਾਂ ਦੀਆਂ ਸੀ.ਐਂਡ.ਵੀ. ਪੋਸਟਾਂ) ਅਤੇ ਵਿਦਿਆਰਥੀਆਂ ਦੀ ਵਧੀ ਹੋਈ ਗਿਣਤੀ ਅਨੁਸਾਰ ਨਵੀਂਆਂ ਅਸਾਮੀਆਂ ਦਿੱਤੀਆਂ ਜਾਣ। ਸਾਰੇ ਕੱਚੇ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ, ਓ.ਡੀ.ਐੱਲ. ਅਧਿਆਪਕਾਂ ਦੀ ਪੈਡਿੰਗ ਰੈਗੂਲਰਾਈਜੇਸ਼ਨ ਪੂਰੀ ਕਰਨ, ਰੈਗੂਲਰ-ਕਨਫਰਮਡ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ਵਿੱਚ ਸਾਰੇ ਲਾਭਾਂ ਨਾਲ ਮਰਜ ਕਰਨਾ, ਮੈਰੀਟੋਰੀਅਸ ਸਕੂਲ ਅਧਿਆਪਕਾਂ/ਸਟਾਫ ਦੀ ਮੰਗ ਅਨੁਸਾਰ ਸਾਲ 2018 ਦੀ ਪਾਲਿਸੀ ਤਹਿਤ ਵਿਭਾਗ ‘ਚ ਰੈਗੂਲਰ ਕਰਨ ਅਤੇ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ 'ਤੇ ਜਬਰੀ ਨਵੇਂ ਨਿਯੁਕਤੀ ਪੁੱਤਰ ਅਤੇ ਕੇਂਦਰੀ ਸਕੇਲ ਲਾਗੂ ਕਰਨ ਦਾ ਫ਼ੈਸਲਾ ਵਾਪਿਸ ਲੈਂਦਿਆਂ ਮੁੱਢਲੇ ਇਸ਼ਤਿਹਾਰ ਅਨੁਸਾਰ ਲਾਭ ਬਹਾਲ ਕੀਤੇ ਜਾਣ। 


ਪੰਜਾਬ ਸਰਕਾਰ ਵਲੋਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਦੌਰਾਨ, ਪਿਛਲੇ ਤਨਖ਼ਾਹ ਕਮਿਸ਼ਨ ਦੀ ਹੀ ਪਾਰਟ ਤੇ ਪਾਰਸਲ ਤਨਖਾਹ ਅਨਾਮਲੀ ਕਮੇਟੀ ਵੱਲੋਂ, ਅਧਿਆਪਕਾਂ ਸਮੇਤ ਕੁੱਲ 24 ਮੁਲਾਜ਼ਮ ਕੈਟਾਗਰੀਆਂ ਨੂੰ ਦਿੱਤਾ ਵਾਧਾ ਅਤੇ ਕੈਬਨਿਟ ਸਬ ਕਮੇਟੀ ਵੱਲੋਂ, 239 ਕੈਟਾਗਰੀਆਂ ਨੂੰ ਦਿੱਤਾ ਵਾਧਾ ਬਰਕਰਾਰ ਰੱਖਿਆ ਜਾਵੇ। ਮਿਤੀ 01-01-2016 ਤੋਂ 125% ਮਹਿੰਗਾਈ ਭੱਤੇ ਅਨੁਸਾਰ ਹਰੇਕ ਮੁਲਾਜ਼ਮ ਨੂੰ ਘੱਟੋ-ਘੱਟ 20 ਫੀਸਦੀ ਤਨਖਾਹ ਵਾਧਾ ਮਿਲਣਾ ਯਕੀਨੀ ਬਣਾਇਆ ਜਾਵੇ ਅਤੇ ਉਚਤਮ ਗੁਣਾਂਕ (2.72) ਲਾਗੂ ਕੀਤਾ ਜਾਵੇ। ਅਨ-ਰਿਵਾਇਜਡ ਅਤੇ ਅੰਸ਼ਿਕ ਰਿਵਾਇਜਡ ਕੈਟਾਗਰੀਆਂ ਦੇ ਤਨਖਾਹ ਸਕੇਲਾਂ/ਗਰੇਡਾਂ ‘ਚ ਵਿੱਤੀ ਧੱਕੇਸ਼ਾਹੀ ਖਤਮ ਕਰਕੇ, ਮੁੜ ਪੇ-ਪੈਰਿਟੀ ਬਹਾਲ ਕੀਤਾ ਜਾਵੇ। 


ਇਸ ਤੋਂ ਇਲਾਵਾ ਬੀ.ਪੀ.ਈ.ਓ. ਦਫਤਰਾਂ ‘ਚ ਸ਼ਿਫਟ ਕੀਤੇ 228 ਪੀ.ਟੀ.ਆਈਜ਼ ਨੂੰ ਵਾਪਿਸ ਮਿਡਲ ਸਕੂਲਾਂ ‘ਚ ਭੇਜਿਆ ਜਾਵੇ। ਪਦਉੱਨਤੀ ਕੋਟਾ 75% ਬਰਕਰਾਰ ਰੱਖਦਿਆਂ, ਸਾਰੇ ਕਾਡਰਾਂ ਦੀਆਂ ਪੈਂਡਿੰਗ ਤਰੱਕੀਆਂ ਨੂੰ ਫੌਰੀ ਨੇਪਰੇ ਚਾੜ੍ਹਿਆ ਜਾਵੇ। ਜਨਤਕ ਸਿੱਖਿਆ ਨੂੰ ਕੇਵਲ ਸਰਵੇਖਣਾਂ/ਪ੍ਰੋਜੈਕਟਾਂ ਲਈ ਝੂਠੇ ਅੰਕੜਿਆਂ ਤੱਕ ਸੀਮਤ ਕਰਨ ਵਾਲੇ ਸਿੱਖਿਆ ਸਕੱਤਰ ਨੂੰ ਵਿਭਾਗ ‘ਚੋਂ ਤਬਦੀਲ ਕੀਤਾ ਜਾਵੇ ਅਤੇ ਸਾਰੇ ਡਾਇਰੈਕਟਰ, ਡੀ.ਪੀ.ਆਈਜ਼ ਸਿੱਖਿਆ ਵਿਭਾਗ ਵਿੱਚਲੇ ਅਧਿਕਾਰੀਆਂ ਵਿੱਚੋਂ ਹੀ ਲਗਾਏ ਜਾਣ। 


ਬਦਲੀ ਨੀਤੀ ਨੂੰ ਇੱਕਸਾਰਤਾ ਨਾਲ ਲਾਗੂ ਕਰਦਿਆਂ ਅਪਲਾਈ ਅਤੇ ਲਾਗੂ ਕਰਨ ਲਈ 50% ਸਟਾਫ, ਸਿੰਗਲ ਟੀਚਰ, ਬਦਲ ਹੋਣਾ, ਨਵੀਂ ਭਰਤੀ ਜਾਂ ਪਰਖ ਸਮੇਂ ਦੀ ਸ਼ਰਤ ਹਟਾ ਕੇ ਸਭ ਨੂੰ ਬਰਾਬਰ ਮੌਕਾ ਦਿੱਤਾ ਜਾਵੇ ਅਤੇ ਸਾਰੀਆਂ ਬਦਲੀਆਂ ਬਿਨਾਂ ਸ਼ਰਤ ਲਾਗੂ ਕੀਤੀਆਂ ਜਾਣ। ਬਦਲੀਆਂ ਲਈ ਡੀ.ਬਾਰ. ਕਰਨ ਦਾ ਫ਼ੈਸਲਾ ਵਾਪਸ ਲੈਂਦਿਆਂ ਤਰਕਸੰਗਤ ਨਿਯਮ ਤੈਅ ਕਰਨ ਉਪਰੰਤ ਭਵਿੱਖ ਵਿੱਚ ਲਾਗੂ ਕੀਤੇ ਜਾਣ। ਸਕੂਲ ਮੁਖੀਆਂ ਦੀ ਬਦਲੀ ਉਪਰੰਤ ਪੁਰਾਣੇ ਸਟੇਸ਼ਨ ਦਾ ਚਾਰਜ ਬਰਕਰਾਰ ਰੱਖਣ ਦਾ ਫੈਸਲਾ ਰੱਦ ਹੋਵੇ।


ਇਸ ਮੌਕੇ ਸੁਖਵਿੰਦਰ ਸਿੰਘ ਸੁੱਖੀ, ਲਛਮਣ ਸਿੰਘ ਨਬੀਪੁਰ, ਸੁਰਿੰਦਰ ਕੰਬੋਜ ਅਤੇ ਗੁਰਜਿੰਦਰ ਸਿੰਘ ਨੇ ਪੁਰਜੋਰ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਪਰਖ ਸਮਾਂ ਐਕਟ-2015 ਰੱਦ ਕਰਕੇ ਸਾਰੇ ਆਰਥਿਕ ਲਾਭ ਬਹਾਲ ਕੀਤੇ ਜਾਣ। ਸਾਰੇ ਵਿਸ਼ਿਆਂ/ਕਾਡਰਾਂ ਦੀਆਂ ਖਾਲੀ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤੇ ਜਾਣ। 2364 ਈ.ਟੀ.ਟੀ. ਭਰਤੀ ਦੀ ਨਿਯੁਕਤੀ ਪ੍ਰਕਿਰਿਆ ਪੂਰੀ ਕੀਤੀ ਜਾਵੇ। ਸਮਾਜਿਕ ਸਿੱਖਿਆ, ਹਿੰਦੀ, ਪੰਜਾਬੀ ਅਤੇ ਸੀ.ਐਂਡ.ਵੀ. ਦੀ ਵੱਡੀ ਗਿਣਤੀ ਵਿੱਚ ਭਰਤੀ ਸ਼ੁਰੂ ਕੀਤੀ ਜਾਵੇ ਅਤੇ ਮੰਗ ਪੱਤਰ ਵਿਚ ਦਰਜ ਸਮੁੱਚੀਆਂ ਮੰਗਾਂ ਦਾ ਯੋਗ ਹੱਲ ਕੱਢਿਆ ਜਾਵੇ।

ਰਾਸ਼ਟਰੀ ਪ੍ਰਾਪਤੀ ਸਰਵੇਖਣ ਸਬੰਧੀ 8 ਸਤੰਬਰ ਨੂੰ ਹੋਵੇਗੀ

 ਰਾਸ਼ਟਰੀ ਪ੍ਰਾਪਤੀ ਸਰਵੇਖਣ ਸਬੰਧੀ 8 ਸਤੰਬਰ ਨੂੰ ਹੋਵੇਗੀ 

ਰਾਜ ਪੱਧਰੀ ਮੀਟਿੰਗ ਕਮ ਸਿਖਲਾਈ ਵਰਕਸ਼ਾਪ

ਪ੍ਰਾਇਮਰੀ ਸਕੂਲਾਂ ਵਿੱਚੋਂ ਜ਼ਿਲ੍ਹੇ ਦੇ 5-5 ਰਿਸੋਰਸ ਪਰਸਨ ਭਾਗ ਲੈਣਗੇ

ਐੱਸ.ਏ.ਐੱਸ. ਨਗਰ 7 ਸਤੰਬਰ (  )

ਦੇਸ਼ ਦੇ ਸਰਕਾਰੀ, ਏਡਿਡ, ਕੇਂਦਰੀ ਵਿਦਿਆਲਾ, ਨਵੋਦਿਆ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਦਾ ਮਿਆਰ ਦੇਖਣ ਲਈ ਕਰਵਾਏ ਜਾਣ ਵਾਲੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਲਗਾਤਾਰ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸਦੇ ਲਈ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਬਾਰੇ ਜਾਣਕਾਰੀ ਦੇਣ ਅਤੇ ਪ੍ਰਾਇਮਰੀ ਸਿੱਖਿਆ ਦੇ ਮਿਆਰ ਨੂੰ ਹੋਰ ਉਚੇਰਾ ਬਣਾਉਣ ਲਈ 8 ਸਤੰਬਰ ਨੂੰ ਮੀਟਿੰਗ ਕਮ ਸਿਖਲਾਈ ਵਰਕਸ਼ਾਪ ਦਾ ਆਯੋਜਨ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ।
 ਇਸ ਮੀਟਿੰਗ ਕਮ ਸਿਖਲਾਈ ਵਰਕਸ਼ਾਪ ਵਿੱਚ ਹਰੇਕ ਜ਼ਿਲ੍ਹੇ ਤੋਂ 5-5 ਅਧਿਆਪਕ ਬਤੌਰ ਰਿਸੋਰਸ ਪਰਸਨ ਭਾਗ ਲੈਣਗੇ। ਇਹ ਅਧਿਆਪਕ 9 ਸਤੰਬਰ ਨੂੰ ਜ਼ਿਲ੍ਹਾ ਪੱਧਰ ‘ਤੇ ਸਮੂਹ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਟੀਮ ਅਤੇ ਸੈਂਟਰ ਹੈੱਡ ਟੀਚਰਾਂ ਨੂੰ ਸਿਖਲਾਈ ਦੇਣਗੇ। 10 ਸਤੰਬਰ ਨੂੰ ਬਲਾਕ/ਕਲਸਟਰ ਪੱਧਰ ‘ਤੇ ਤੀਜੀ ਅਤੇ ਪੰਜਵੀਂ ਜਮਾਤ ਨੂੰ ਪੜ੍ਹਾ ਰਹੇ ਅਧਿਆਪਕਾਂ ਦੀ ਮੀਟਿੰਗ ਕਮ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ।

ALSO READ : ALL ABOUT 6TH PAY COMMISSION NOTIFICATION DOWNLOAD HERE

ਠੇਕਾ ਅਧਾਰਿਤ, ਡੇਲੀਵੇਜ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ ਪੱਤਰ ਜ਼ਾਹਲੀ

 

ਪੰਜਾਬ ਰਾਜ ਦੇ ਅਦਾਰਿਆਂ, ਸੈਮੀ ਅਦਾਰਿਆਂ ਵਿੱਚ ਅਤੇ ਖੇਤਰੀ ਦਫਤਰਾਂ ਵਿੱਚ ਜੋ ਕਰਮਚਾਰੀ ਠੇਕਾ ਅਧਾਰਿਤ, ਡੇਲੀਵੇਜਿਜ ਜ਼ਿਨ੍ਹਾਂ ਨੂੰ ਪਿਛਲੇ ਸਮਿਆਂ ਵਿੱਚ ਕੁਝ ਦਫਤਰੀ ਜਰੂਰਤਾਂ ਕਰਕੇ ਨਾ-ਮਜੂਰਸ਼ੁਦਾ ਅਸਾਮੀਆਂ' ਵਿਰੁੱਧ ਵੀ ਭਰਤੀ ਕੀਤਾ ਗਿਆ ਸੀ। ਹੁਣ ਸਰਕਾਰ ਪਾਸ ਅਜਿਹੇ ਕਰਮਚਾਰੀਆਂ ਵੱਲੋਂ ਆਪਣੀਆਂ ਸੇਵਾਵਾਂ ਨਿਯਮਤ  ਰੇਗੂਲਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੇ ਕੇਸਾਂ ਵਿੱਚ ਉਨ੍ਹਾਂ ਦੇ ਕੰਮਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ ਅਤੇ ਜੇਕਰ ਉਨ੍ਹਾਂ ਕਰਮਚਾਰੀਆਂ ਦੀ ਸਬੰਧਤ ਦਫਤਰਾਂ ਵਿੱਚ ਲੋੜ ਮਹਿਸੂਸ ਹੋਵੇ ਤਾਂ ਉਥੋਂ ਦਾ ਸਮਰੱਥ ਅਧਿਕਾਰੀ ਉਨ੍ਹਾਂ ਨੂੰ ਦਰਜੇ ਅਨੁਸਾਰ ਭਾਵ ਦਰਜਾ-3 ਅਤੇ ਦਰਜਾ-4 ਦੀ ਅਸਾਮੀ ਜੋ ਮੰਨਜੂਰਸ਼ੁਦਾ ਹੋਵੈ ਵਿਰੁੱਧ ਉਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਤ ਰੇਗੂਲਰ ਕੀਤੀਆਂ ਜਾਣਗੀਆਂ।


 ਅਜਿਹੇ ਕਰਮਚਾਰੀ ਜੋ ਮਿਤੀ 01/01/2010 ਤੋਂ ਪਹਿਲਾਂ ਦੋ ਭਰਤੀ ਹੋਣ ਅਤੇ ਉਨ੍ਹਾਂ ਕਰਮਚਾਰੀਆਂ ਦੀ ਸੇਵਾ ਬਿਨਾਂ ਕਿਸੇ ਬਰੇਕ 10 ਸਾਲਾਂ ਦੀ ਇਕੋ ਲਗਾਤਾਰਤਾ ਵਿੱਚ ਪੂਰੀ ਹੋ ਚੁੱਕੀ ਹੋਵੇ ਉਨ੍ਹਾਂ ਨੂੰ ਮੰਨਜੂਰਸ਼ੁਦਾ ਅਸਾਮੀ ਜੋ ਸਮਰੱਥ ਅਧਿਕਾਰੀ ਦੇ ਦਫਤਰ ਵਿੱਚ ਖਾਲੀ ਹੋਵੇ ਵਿਰੁੱਧ ਸੇਵਾਵਾਂ ਰੈਗੂਲਰ ਹੋਣਗੇ।


ALSO READ : ALL ABOUT 6TH PAY COMMISSION NOTIFICATION DOWNLOAD HERE
 ਇੱਥੇ ਇਹ ਵੀ ਦਸਿਆ ਜਾਂਦਾ ਹੈ ਕਿ ਅਜਿਹੇ ਕਰਮਚਾਰੀਆਂ ਨੂੰ ਤਨਖਾਹ ਸਕੇਲ ਉਸ ਸਮੇਂ ਦੀ ਅਸਾਮੀ ਦੇ ਤਨਖਾਹ ਸਕੇਲ ਵਿਰੁੱਧ ਦਿੱਤਾ ਜਾਵੇਗਾ, ਜਿਸ ਸਮੇਂ ਕਰਮਚਾਰੀ ਦੀ ਨਿਯੁਕਤੀ ਹੋਈ ਹੋਵੇ ਚਾਹੇ ਨਾ-ਮੰਨਜੂਰਸ਼ੁਦਾ ਅਸਾਮੀ ਵਿਰੁੱਧ ਹੀ ਹੋਈ ਹੋਵੇ। ਇੱ


 ਸਰਕਾਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹੇ ਕਰਮਚਾਰੀ ਜੋ ਸਬੰਧਤ ਦਫਤਰਾਂ ਨੂੰ ਲੋੜੀਂਦੇ ਹੋਣ ਦੀਆਂ ਸੇਵਾਵਾਂ ਬਿਨਾ ਕਿਸੇ ਪਰਖਕਾਲ ਸਮਾਂ ਪਾਰ ਕੀਤੇ ਉਨ੍ਹਾਂ ਨੂੰ ਪੂਰੇ ਤਨਖਾਹ ਸਕੇਲ ਵਿੱਚ ਨਿਯਮਿਤ ਕਰ ਸਕਦੇ ਹਨ ਕਿਉਂਕਿ ਮਾਨਯੋਗ ਮੁੱਖ ਸਕੱਤਰ ਪੰਜਾਬ ਸਰਕਾਰ ਜੀ ਦੇ ਵਿਚਾਰਅਧੀਨ ਆਏ ਕੇਸਾਂ ਤਹਿਤ ਕੁਝ ਕਰਮਚਾਰੀ ਓਵਰਏਜ ਹੋ ਚੁੱਕੇ ਹਨ ਉਨ੍ਹਾਂ ਕਰਮਚਾਰੀਆਂ ਨੂੰ ਪੂਰੇ ਤਨਖਾਹ ਸਕੇਲ ਦੇਣੇ ਯੋਗ ਹੋਣਗੇ ਜੋ ਉਕਤ ਸਰਵਿਸ 10 ਸਾਲਾ  ਪੂਰੀ ਕਰ ਚੁੱਕੇ ਹੋਣਗੇ। ਠੇਕਾ ਅਧਾਰਿਤ, ਡੇਲੀਵੇਜ ਕਰਮਚਾਰੀਆਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਇਹ ਪੱਤਰ ਜ਼ਾਹਲੀ ਹੈ।  
6TH PAY COMMISSION: FIXED TRAVELING ALLOWANCE NOTIFICATION DOWNLOAD HERE

 

ALSO READ : ALL ABOUT 6TH PAY COMMISSION NOTIFICATION DOWNLOAD HERE

6TH PAY COMMISSION: NOTIFICATION REGARDING NON PRACTICING ALLOWANCE

 

ALSO READ : ALL ABOUT 6TH PAY COMMISSION NOTIFICATION DOWNLOAD HERE

6th pay commission: Notification regarding City compensatory allowance

6h Punjab Pay Commission, has decided to grant the City Compensatory Allowance of Rs.200/- (in case of Rs. 100/- CCA granted earlier) and Rs.240/- (in case of Rs. 120/- CCA granted earlier) to the employees of Government of Punjab.
 The above decision shall be effective from 01 July, 2021.

6th pay commission : MEDICAL ALLOWANCE NOTIFICATION , DOWNLOAD HERE

6th Punjab Pay Commission, has decided to grant the Fixed Medical Allowance of Rs. 1000/- (Rupees one thousand only) per month to all the employees of the Government of Punjab on the revised pay fixed in accordance with the Punjab Civil Services (Revised Pay) Rules, 2021. 

The above decision shall be effective from 01st July, 2021.

6th pay commission: ਡੀਏ ਸਬੰਧੀ ਨੋਟੀਫਿਕੇਸ਼ਨ ਜਾਰੀ , ਪੜ੍ਹੋ

Punjab government announced dearness allowance to all the Employees of Government of Punjab w.e.f. 01.01.2016 as under:- 
Sr. No. Dearness Allowance /Dearness Relief 
Rate of DA/DR in as on revised pay scales. 
 1. 01.01.2016 :  00% 
 2. 01.07.2016:   02%
 3. 01.01.2017:   04% 
 4. 01.07.2017:   05% 
 5. 01.01.2018:   07%
 6. 01.07.2018;   09%
 7. 01.01.2019:   12%
 8. 01.07.2019:   17% 
 2. The arrears of this dearness allowance will be paid along with the arrears of the revised pay calculated as per notification No.09/01/2021-5FP1/671 dated 05th July, 2021.

6TH PAY COMMISSION: RURAL ALLOWANCE NOTIFICATION , ਜਾਰੀ

6th Punjab Pay Commission, announced  to grant the Rural Area Allowance at the rate of 5% of the revised basic pay fixed in accordance with Punjab Civil Services (Revised Pay) Rules, 2021. 


 The allowance shall be admissible to all the Government employees posted in villages in the State of Punjab. 

The revised rate shall be effective from 1 July, 2021.

6635 ETT RECRUITMENT: ਆਨਲਾਈਨ ਅਰਜ਼ੀਆਂ ਲਈ, ਮੁੜ ਖੋਲਿਆ ਪੋਰਟਲ, ਜਲਦੀ ਕਰੋ ਅਪਲਾਈ

 

"ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਈ.ਟੀ.ਟੀ ਕਾਡਰ ਦੀ (ਡਿਸਐਡਵਾਂਟੇਜ ਏਰੀਏ- Disadvantage Area) ਦੀਆਂ 6635 ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ ਮਿਤੀ 03.08.2021 ਤੋਂ 18.08.2021 ਤੱਕ ਕੀਤੀ ਗਈ ਸੀ ਅਤੇ ਬਾਅਦ ਵਿੱਚ ਮੀਮੋ ਨੰ: 05/2-2021 ਭ.ਡ. (2/2021305694 ਮਿਤੀ 03.09.2021 ਰਾਹੀਂ ਇਨ੍ਹਾਂ ਅਸਾਮੀਆ ਵਿਰੁੱਧ ਅਪਲਾਈ ਕਰਨ ਲਈ ਮਿਤੀ 07.09.2021 ਤੱਕ ਦਾ ਵਾਧਾ ਕੀਤਾ ਗਿਆ ਸੀ। ਹੁਣ ਉਕਤ ਭਰਤੀ ਵਿੱਚ ਅਪਲਾਈ ਕਰਨ ਦੀ ਮਿਤੀ ਵਿੱਚ 12.09.2021 ਤੱਕ ਦਾ ਵਾਧਾ ਕੀਤਾ ਜਾਂਦਾ ਹੈ। ਬਾਕੀ ਸ਼ਰਤਾ ਅਤੇ ਬਾਨਾਂ (Terms & Conditions) ਵਿਭਾਗ ਦੀ ਵੈਬਸਾਈਟ www.educationrecruitmenteboard.com ਤੇ ਉਪਲੱਬਧ ਵਿਗਿਆਪਨ ਅਨੁਸਾਰ ਹੀ ਹੋਣਗੀਆਂ।

COVID 3RD WAVE ALERT: ਪੰਜਾਬ ਦੇ ਸਕੂਲ ਹੋਣ ਲੱਗੇ ਬੰਦ , ਪੜ੍ਹੋ

ਪੰਜਾਬ ਵਿੱਚ ਕਰੋਨਾ ਦਾ ਕਹਿਰ ਵਧਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਸਕੂਲਾਂ ਨੂੰ ਬੰਦ ਕਰਨ ਆਦੇਸ਼ ਜਾਰੀ ਕੀਤੇ ਹਨ।


ਕੋਵਿਡ-19 ਦੀ ਮਹਾਮਾਰੀ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਪੱਤਰ ਨੰਬਰ 4445 ਮਿਤੀ 14--08-2021 ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। 


ਇਨ੍ਹਾਂ ਹਦਾਇਤਾਂ ਦੀ ਪਾਲਣਾ ਵਿੱਚ ਜ਼ਿਲ੍ਹਾ ਮੈਜਿਸਟਰੇਟ  ਵੱਲੋਂ ਹੁਕਮ ਨੰਬਰ 13294 ਮਿਤੀ 14-08-2021 ਰਾਹੀਂ ਡਿਜਾਸਟਰ ਮੈਨੇਜਮੈਂਟ ਐਕਟ, 2005 ਅਤੇ ਫੌਜ਼ਦਾਰੀ ਥਤਾ ਦੀ ਧਾਰਾ 144 ਅਧੀਨ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਦੇ ਲੜੀ ਨੰਬਰ 5 ਵਿੱਚ ਲਿਖਿਆ ਗਿਆ ਸੀ ਕਿ ਜੇਕਰ ਜ਼ਿਲੇ ਵਿੱਚ ਕੋਵਿਡ ਦੇ ਕੋਸਾਂ ਵਿੱਚ 0.2% ਤੋਂ ਵੱਧ positivity ਹੋ ਜਾਂਦੀ ਹੈ ਤਾਂ ਪ੍ਰਾਇਮਰੀ ਸਕੂਲਾਂ ਦੀਆਂ ਚੌਥੀ ਜਮਾਤ ਤੱਕ ਦੀਆਂ ਕਲਾਸਾਂ ਨੂੰ ਬੰਦ ਕਰ ਦਿੱਤਾ ਜਾਵੇ ।ਜਿਲ੍ਹੇ ਵਿੱਚ ਕੋਵਿਡ ਦੋ ਕੇਸਾਂ ਵਿੱਚ 0.2% ਤੋਂ ਵੱਧ positivity ਹੋਣ ਕਰਕੇ ਇਸ ਦਫਤਰ ਵੱਲੋਂ ਪੱਤਰ ਨੰਬਰ 14032 ਮਿਤੀ 27/08/2021 ਰਾਹੀਂ ਉਕਤ ਹੁਕਮ ਦੀ ਪਾਲਣਾ ਵਿੱਚ ਇਹ ਹਦਾਇਤ ਕੀਤੀ ਗਈ ਸੀ ਕਿ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਚੌਥੀ ਕਲਾਸ ਤੱਕ ਦੀਆਂ ਜਮਾਤਾਂ ਨੂੰ ਬੰਦ ਰੱਖਣਗੇ, ਜਦੋਂ ਤੱਕ ਇਹ ਸਥਿੱਤੀ ਠੀਕ ਨਹੀਂ ਹੋ ਜਾਂਦੀ ਹੈ। 


ਇਸ positivity ਸਬੰਧੀ ਅੱਜ ਮਿਤੀ 06/09/2021 ਨੂੰ ਦੋਬਾਰਾ ਰੀਵਿਊ ਕੀਤਾ ਗਿਆ, ਜਿਸ ਅਨੁਸਾਰ ਜਿਲ੍ਹੇ ਵਿੱਚ ਕੋਵਿਡ ਕੋਸਾ ਦੀ positivity 0.2% ਤੋਂ ਜਿਆਦਾ ਆਈ ਹੈ। ਇਸ positivity ਨੂੰ ਮੁੱਖ ਰੱਖਦੇ ਹੋਏ ਉਕਤ ਜਾਰੀ ਕੀਤਾ ਗਿਆ ਹੁਕਮ ਲਾਗੂ ਰਹੇਗਾ। ਇਸ ਸਬੰਧੀ ਅਗਲੇ ਹਫਤੇ ਫਿਰ ਤੋਂ ਰੀਵਿਊ ਕੀਤਾ ਜਾਵੇਗਾ ਅਤੇ ਉਸ ਅਨੁਸਾਰ ਹੀ ਹੁਕਮ ਜਾਰੀ ਕੀਤੇ ਜਾਣਗੇ।


 ਜ਼ਿਲ੍ਹਾ ਸਿੱਖਿਆ ਅਫ਼ਸਰ ਐਸ ਏ ਐਸ ਨਗਰ  ਨੂੰ ਇਨ੍ਹਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਣੀ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।
 

 

BREAKING NEWS: ਪੰਜਾਬ ਸਰਕਾਰ ਵੱਲੋਂ 7 ਸਤੰਬਰ ਨੂੰ ਇਸ ਜ਼ਿਲੇ ਵਿੱਚ ਕੀਤਾ ਛੁੱਟੀ ਦਾ ਐਲਾਨ, ਪੜ੍ਹੋ

 BREAKING NEWS: ਪੰਜਾਬ ਸਰਕਾਰ ਵੱਲੋਂ 7 ਸਤੰਬਰ ਨੂੰ ਇਸ ਜ਼ਿਲੇ ਵਿੱਚ ਕੀਤਾ ਛੁੱਟੀ ਦਾ ਐਲਾਨ, ਪੜ੍ਹੋ


ਚੰਡੀਗੜ੍ਹ ,7 ਸਤੰਬਰ:

ਅੰਮ੍ਰਿਤਸਰ ਜਿਲ੍ਹੇ 'ਚ 7 ਸਤੰਬਰ ਨੂੰ ਕੀਤੀ ਸਰਕਾਰੀ ਛੁੱਟੀ।

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਕਾਸ਼ ਪੁਰਬ ਸਬੰਧੀ ਜਿਲੇ ਅੰਮਿ੍ਤਸਰ ਵਿੱਚ ਗਜਟਿਡ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਪ੍ਰੀਖਿਆ ਦੀ ਵਿਸ਼ੇਵਾਰ ਪਾਸ ਪ੍ਰਤੀਸ਼ਤਤਾ ਜਾਰੀ

 

ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਣ ਲਈ ਕਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ

 

 ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਣ ਲਈ ਕਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ' 

ਟੀਕਾਕਰਨ ਕਰਵਾਉਣ ਵਾਲਿਆਂ ਨੂੰ ਹੀ ਮਿਲੇਗੀ ਇਜਾਜ਼ਤ; ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ 


ਚੰਡੀਗੜ੍ਹ, 6 ਸਤੰਬਰ ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਭਲਕੇ ਤੋਂ ਕਰਨਾ ਨੈਗੇਟਿਵ ਰਿਪੋਰਟ ਤੋਂ ਬਿਨਾਂ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਸਿੱਖਿਆ ਵਿਭਾਗ ਨੇ ਅੱਜ ਹੁਕਮ ਜਾਰੀ ਕਰ ਕੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਕਰਨਾ ਟੀਕਾਕਰਨ ਕਰਵਾ ਚੁੱਕੇ ਲੋਕ ਹੀ ਸਕੂਲ ਅੰਦਰ ਜਾ ਸਕਣਗੇ। 


ਇਸ ਸਬੰਧੀ ਵਿਭਾਗ ਨੂੰ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਹ ਵੀ ਪਤਾ ਲੱਗਾ ਹੈ ਕਿ ਪੈਰੀਫੇਰੀ, ਕਲੋਨੀਆਂ ਤੇ ਹੋਰ ਸਕੂਲਾਂ ਵਿੱਚ ਆਮ ਲੋਕ ਸਕੂਲ ਅੰਦਰ ਦਾਖ਼ਲ ਹੋ ਰਹੇ ਸਨ । ਜਿਨ੍ਹਾਂ ਦੀ ਸਕੂਲ ਦੇ ਗਟ 'ਤੇ ਕੋਈ ਜਾਂਚ ਨਹੀਂ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਸ਼ਹਿਰ ਦੇ ਦੇ ਸਕੂਲਾਂ ਵਿੱਚ ਸਾਮਾਨ ਚੋਰੀ ਹੋਣ ਬਾਰੇ ਵੀ ਸਿੱਖਿਆ ਵਿਭਾਗ ਨੂੰ ਜਾਣਕਾਰੀ ਮਿਲੀ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਸਾਰੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨਿੱਜੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਦਰ ਵਧਾਉਣ ਲਈ ਹਦਾਇਤ ਕਰਨਾ ਕਾਰਨ ਭਾਵੇਂ ਸਰਕਾਰੀ ਸਕੂਲਾਂ ਤੋਂ ਇਲਾਵਾ ਨਿੱਜੀ ਸਕੂਲਾਂ ਨੇ ਵੀ ਪੰਜਵੀਂ ਤੋਂ ਉੱਤੇ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹ ਦਿੱਤੇ ਹਨ ਪਰ ਹਾਲੇ ਵੀ ਸਕੂਲਾਂ ਵਿਚ ਵਿਦਿਆਰਥੀ ਘਟ ਗਿਣਤੀ ਵਿਚ ਹੀ ਸਕੂਲ ਆ ਰਹੇ ਹਨ ਜਿਸ ਕਾਰਨ ਸਿੱਖਿਆ ਵਿਭਾਗ ਨੇ ਤਿੰਨ ਦਿਨ ਪਹਿਲਾਂ ਪੱਤਰ ਜਾਰੀ ਕਰ ਕੇ ਨਿੱਜੀ ਸਕੂਲਾਂ ਦੇ ਮੁਖੀਆਂ ਨੂੰ ਕਿਹਾ ਹੈ ਕਿ ਉਹ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਯਤਨ ਕਰਨ।
 ਇਸ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇ ਕਿ ਸਕੂਲਾਂ ਵਿਚ ਕਰਨਾ ਸਾਵਧਾਨੀਆਂ ਦਾ ਪੂਰਾ ਪਾਲਣ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮਾਪਿਆਂ ਨੇ ਕਿਹਾ ਕਿ ਉਹ ਹਾਲੇ ਛੋਟੇ ਬੱਚਿਆਂ ਨੂੰ ਸਕੂਲ ਭੇਜ ਕੇ ਕਰੋਨਾ ਸਬੰਧੀ ਰਿਸਕ ਨਹੀਂ ਲੈਣਾ ਚਾਹੁੰਦੇ ਤੇ ਮਾਪਿਆਂ ਨੇ ਆਨਲਾਈਨ ਸਿੱਖਿਆ ਹੀ ਜਾਰੀ ਰੱਖਣ ਲਈ ਹਾਮੀ ਭਰੀ ਹੈ। ਜਾਵੇਗਾ। ਸਕੂਲ ਅੰਦਰ ਹਰ ਇੱਕ ਆਉਣ-ਜਾਣ ਵਾਲੇ ਦਾ ਰਿਕਾਰਡ ਰੱਖਣ ਲਈ ਵੀ ਕਹਿ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲ ਸਟਾਫ਼ ਨੂੰ ਵੀ ਦੋਵੇਂ ਟੀਕ ਲੱਗਣ ਜ਼ਰੂਰੀ ਕੀਤੇ ਗਏ ਹਨ। ਹਨ।


 ਸਕੂਲ ਦੀ ਐਂਟਰੀ ਤੇ ਹਰ ਇੱਕ ਨੂੰ ਕਰਨਾ ਦੀ ਨੈਗੇਟਿਵ ਆਰਟੀਪੀਸੀਆਰ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ ਤੇ ਇਹ ਰਿਪੋਰਟ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਜਾਂ ਸਕੂਲ ਅੰਦਰ ਦਾਖਲ ਹੋਣ ਵਾਲੇ ਵਿਅਕਤੀ ਦੇ ਘੱਟ-ਘੱਟ ਇੱਕ ਕਰਨਾ ਰੋਕੂ ਟੀਕਾ ਜ਼ਰੂਰ ਲੱਗਾ ਹੋਣਾ ਚਾਹੀਦਾ ਹੈ। ਜਾਣਕਾਰੀ ਮੁਤਾਬਕ ਹਰ ਸਕੂਲ ਦੇ ਬਾਹਰ ਸਕੂਲ ਅੰਦਰ ਆਉਣ ਦਾ ਸਮਾਂ ਨਿਰਧਾਰਤ ਕੀਤਾ ਬੋਰਡ ਲਾਇਆ

RECENT UPDATES

Today's Highlight