Tuesday, 31 August 2021

ਸਿੱਖਿਆ ਮੰਤਰੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕਾਂ ਨੂੰ ਪੁਲਸ ਨੇ ਡੱਕੀ ਰੱਖਿਆ

 ਸਿੱਖਿਆ ਮੰਤਰੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕਾਂ ਨੂੰ ਪੁਲਸ ਨੇ ਡੱਕੀ ਰੱਖਿਆ


ਦਲਜੀਤ ਕੌਰ ਭਵਾਨੀਗੜ੍ਹ


ਭਵਾਨੀਗੜ੍ਹ, 31 ਅਗਸਤ 2021 : ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਘਿਰਾਓ ਕਰਨ ਲਈ ਮੰਗਲਵਾਰ ਨੂੰ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਵੀ ਭੱਟੀਵਾਲ ਕਲਾਂ ਪਿੰਡ ਆ ਪਹੁੰਚੇ। ਹਾਲਾਂਕਿ ਘਿਰਾਓ ਤੋਂ ਪਹਿਲਾਂ ਹੀ ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਸਿੱਖਿਆ ਮੰਤਰੀ ਦੇ ਸਮਾਗਮ ਦੇ ਬਾਹਰ ਪੁਲਸ ਵੈਨ ਵਿੱਚ ਕਈ ਘੰਟੇ ਨਜ਼ਰਬੰਦ ਕਰਕੇ ਰੱਖਿਆ। 


ਇਸ ਮੌਕੇ ਗੁਰਮੀਤ ਸਿੰਘ, ਬਹਾਦਰ ਸਿੰਘ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ਼ ਜਾਹਿਰ ਕੀਤਾ ਕਿ ਪੀ. ਟੀ. ਆਈ. ਅਧਿਆਪਕਾਂ ਦੀਆਂ ਨਵੀਆਂ ਪੋਸਟਾਂ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ ਅਣਗਿਣਤ ਪੈਨਲ ਮੀਟਿੰਗਾ ਹੋ ਚੁੱਕੀਆਂ ਹਨ ਪਰ ਅੱਜ ਤੱਕ ਉਨ੍ਹਾਂ ਨੂੰ ਝੂਠੇ ਲਾਰਿਆਂ ਤੋਂ ਬਿਨਾਂ ਕੁੱਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀ. ਟੀ. ਆਈ. ਅਧਿਆਪਕਾਂ ਦੀਆਂ ਨਵੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਂਦਾ, ਉਨ੍ਹਾਂ ਵਲੋਂ ਲਗਾਤਾਰ ਇਸੇ ਤਰ੍ਹਾਂ ਹੀ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।


ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੀਆਂ ਮੰਗਾਂ:-


1. ਪੀ ਟੀ ਆਈ ਅਧਿਆਪਕਾਂ ਦੀਆਂ 5000 ਨਵੀਆਂ ਪੋਸਟਾਂ ਕੱਢੀਆਂ ਜਾਣ। 


2. ਪੀ.ਟੀ.ਆਈ ਅਧਿਆਪਕਾਂ ਨੂੰ ਪ੍ਰਾਇਮਰੀ ਪੱਧਰ ਤੋ ਲੈ ਕੇ ਮਿਡਲ ਪੱਧਰ ਤੱਕ ਨਿਯੁਕਤ ਕੀਤਾ ਜਾਵੇ।


3. ਨਵੀ ਭਰਤੀ ਦਾ ਇਸ਼ਤਿਹਾਰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ।


 4. ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਪ੍ਰਇਮਾਰੀ ਸਕੂਲ ਤੋਂ ਲੈ ਕੇ ਹਰ ਜਮਾਤ ਲਈ ਲਾਜਮੀ ਕੀਤਾ ਜਾਵੇ ਕਿਉਂਕਿ ਅੱਜ ਦੇ ਸਮੇਂ ਵਿੱਚ ਤੰਦਰੁਸਤੀ ਬਹੁਤ ਹੀ ਜਰੂਰੀ ਹੈ।


5. ਸਰੀਰਕ ਸਿੱਖਿਆ ਅਧਿਆਪਕ ਭਰਤੀ ਕਰਕੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕੋ।

ਫੋਟੋ: ਸਿੱਖਿਆ ਮੰਤਰੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕਾਂ ਨੂੰ ਪੁਲਸ ਫ਼ੜ ਕੇ ਲਿਜਾਂਦੀ ਹੋਈ

ਅਧਿਆਪਕ ਤੋਂ ਡਾਇਰੈਕਟਰ ਐਸਸੀਈਆਰਟੀ(SCERT) ਦੇ ਨਾਲ-ਨਾਲ ਡੀ ਪੀ ਆਈ ਪੰਜਾਬ ਦੇ ਅਹੁਦਿਆਂ ਤੇ ਬਿਰਾਜਮਾਨ ਰਹੇ ਜਗਤਾਰ ਸਿੰਘ ਕੂਲੜੀਆਂ ਸੇਵਾ ਮੁਕਤ ਹੋਏ

 ਕੋਟ ਗੁਰੂ ਕੇ ਤੋਂ ਸਿੱਖਿਆ ਵਿਭਾਗ ਦੇ ਉੱਚ ਅਹੁਦਿਆਂ ਤੱਕ ਦਾ ਸਫ਼ਰ ਸੁਨਹਿਰੀ ਯੁੱਗ ਰਿਹਾ - ਜਗਤਾਰ ਸਿੰਘ ਕੂਲੜੀਆਂ 

ਅਧਿਆਪਕ ਤੋਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਨਾਲ-ਨਾਲ ਡੀ ਪੀ ਆਈ (ਐਲੀ: ਸਿੱਖਿਆ) ਪੰਜਾਬ ਦੇ ਅਹੁਦਿਆਂ ਤੇ ਬਿਰਾਜਮਾਨ ਰਹੇ ਜਗਤਾਰ ਸਿੰਘ ਕੂਲੜੀਆਂ ਸੇਵਾ ਮੁਕਤ ਹੋਏਮੋਹਾਲੀ 31 ਅਗਸਤ ( ਪ੍ਰਮੋਦ ਭਾਰਤੀ)

ਬਠਿੰਡਾ ਦੇ ਇਤਿਹਾਸਕ ਪਿੰਡ ਕੋਟ ਗੁਰੂ ਕੇ ਪਿਤਾ ਸ ਪਿਆਰਾ ਸਿੰਘ ਦੇ ਘਰ ਅਤੇ ਮਾਤਾ ਜੰਗੀਰ ਕੌਰ ਦੀ ਕੁੱਖੋਂ ਜਨਮੇ ਜਗਤਾਰ ਸਿੰਘ ਕੂਲੜੀਆਂ ਨੇ ਪਿੰਡ ਦੇ ਮਾਣ ਵਿੱਚ ਵਾਧਾ ਕਰਨ ਦਾ ਜੋ ਫੈਸਲਾ ਕੀਤਾ ਸੀ ਉਸ ਨੂੰ ਬਾਖੂਬੀ ਨਿਭਾਇਆ। ਵਿਦਿਆਰਥੀ ਜੀਵਨ ਵਿੱਚੋਂ ਬਤੌਰ ਅਧਿਆਪਕ ਬਨਣ ਦੀ ਇੱਛਾ, ਲਗਨ ਅਤੇ ਮਿਹਨਤ ਸਦਕਾ ਬਤੌਰ ਅਧਿਆਪਕ ਸ਼ੁਰੂਆਤ ਕਰਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਨਾਲ-ਨਾਲ ਡੀ ਪੀ ਆਈ (ਐਲੀ: ਸਿੱਖਿਆ) ਪੰਜਾਬ ਦੇ ਅਹੁਦਿਆਂ ਤੇ ਬਿਰਾਜਮਾਨ ਰਹੇ ਜਗਤਾਰ ਸਿੰਘ ਕੂਲੜੀਆਂ ਨੇ ਸੇਵਾ ਮੁਕਤ ਹੋਣ ਸਮੇਂ ਸਮੂਹ ਦਿੱਤੀ ਸਟਾਫ ਵੱਲੋਂ ਦਿੱਤੀ ਗਈ ਵਿਦਾਇਗੀ ਪਾਰਟੀ ਸਮੇਂ ਆਪਣੇ ਸੇਵਾ ਕਾਲ ਨੂੰ ਯਾਦ ਕਰਦਿਆਂ ਇਸਨੂੰ ਸਿੱਖਿਆ ਦੇ ਸੁਨਹਿਰੀ ਯੁੱਗ ਕਿਹਾ। ਉਹਨਾਂ ਕਿਹਾ ਕਿ ਅੱਜ ਪੰਜਾਬ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਦਰਸ਼ੀ ਸੋਚ ਸਦਕਾ ਦੇਸ਼ ਭਰ ਵਿਚੋਂ ਨੰਬਰ 1 'ਤੇ ਹੈ। ਇਸਦੇ ਲਈ ਸਿੱਖਿਆ ਵਿਭਾਗ ਦੇ ਸਾਡੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਜੀ ਦੇ ਜੋ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰਨ ਦਾ ਸਮਾਂ ਹਮੇਸ਼ਾ ਯਾਦ ਰਹੇਗਾ।

ਸ ਕੂਲੜੀਆਂ ਨੇ ਸਮੂਹ ਸਹਿਯੋਗੀ ਅਧਿਕਾਰੀਆਂ ਅਤੇ ਸਟਾਫ ਦੇ ਵੱਲੋਂ ਮੁੱਖ ਦਫਤਰ ਵਿਖੇ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਸਾਥੀਆਂ ਨਾਲ ਇੱਕ ਪਰਿਵਾਰ ਵਾਂਗ ਕੰਮ ਕੀਤਾ। ਜਗਤਾਰ ਕੂਲੜੀਆਂ ਅਤੇ ਉਹਨਾਂ ਦੀ ਪਤਨੀ ਬੀਬੀ ਕੁਲਦੀਪ ਕੌਰ, ਪੁੱਤਰ ਭਵਤਰਨਪਰੀਤ ਸਿੰਘ ਅਤੇ ਨੂੰਹ ਰੂਪਕੰਮਲ ਕੋਰ ਨੂੰ ਸਮੂਹ ਸਟਾਫ ਵੱਲੋਂ ਵਿਦਾਇਗੀ ਸ਼ਬਦਾਂ ਦੇ ਨਾਲ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤੇ ਗਏ।

ਇਸ ਵਿਦਾਇਗੀ ਸਮਾਗਮ ਉਪਰੰਤ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਵੀ ਸ ਕੁਲੜੀਆਂ ਨੂੰ ਭਵਿੱਖ ਵਿੱਚ ਸਿਹਤਯਾਬ ਅਤੇ ਲੰਬੀ ਉਮਰ ਦੀ ਕਾਮਨਾ ਅਤੇ ਵਧਾਈ ਦਿੱਤੀ ਅਤੇ ਸਕੂਲੀ ਸਿੱਖਿਆ ਲਈ ਆਪਣਾ ਸਹਿਯੋਗ ਦਿੰਦੇ ਰਹਿਣ ਲਈ ਵੀ ਕਿਹਾ। ਇਸ ਮੌਕੇ ਡੀ ਪੀ ਆਈ ਸੈਕੰਡਰੀ ਸਿੱਖਿਆ ਪੰਜਾਬ ਸੁਖਜੀਤ ਪਾਲ ਸਿੰਘ ਨੇ ਵੀ ਸੇਵਾ ਮੁਕਤੀ ਮੌਕੇ ਵਧਾਈਆਂ ਦਿੱਤੀਆਂ।

ਇਸ ਵਿਦਾਇਗੀ ਸਮਾਰੋਹ ਵਿੱਚ ਮਨਿੰਦਰ ਸਿੰਘ ਸਰਕਾਰੀਆ, ਪ੍ਰਭਜੋਤ ਕੌਰ, ਅਮਨਦੀਪ ਕੌਰ, ਰਾਜੇਸ਼ ਭਾਰਦਵਾਜ, ਬਿੰਦੂ ਗੁਲਾਟੀ, ਸੁਨੀਤਾ, ਸ਼ਲਿੰਦਰ ਸਿੰਘ, ਰਾਜਿੰਦਰ ਸਿੰਘ ਚਾਨੀ, ਹਰਪਾਲ ਬਾਜ਼ਕ, ਸੁਸ਼ੀਲ ਭਾਰਦਵਾਜ, ਸੁਨੀਲ ਕੁਮਾਰ ਅਤੇ ਸਮੂਹ ਸਹਾਇਕ ਸਟਾਫ ਨੇ ਵੀ ਜਗਤਾਰ ਸਿੰਘ ਕੂਲੜੀਆਂ ਨੂੰ ਸੇਵਾ ਮੁਕਤੀ ਤੇ ਵਧਾਈ ਦਿੱਤੀ।

3704 ਅਸਾਮੀਆਂ ਵਿਰੁੱਧ ਸਿਲੈਕਟ ਹੋਏ ਅਧਿਆਪਕਾਂ ਨੂੰ ਨਿਯੁਕਤੀ ਪੱਤਰ 1 ਸਤੰਬਰ ਨੂੰ

 

PUNJAB SCHOOL LECTURER RECRUITMENT: ਨਵ ਨਿਯੁਕਤ ਲੈਕਚਰਾਰਾਂ ਨੂੰ 1 ਸਤੰਬਰ ਨੂੰ ਮਿਲਣਗੇ ਨਿਯੁਕਤੀ ਪੱਤਰ, ਸੂਚੀਆਂ ਜਾਰੀ

 
ਪੰਜਾਬ ਸਰਕਾਰ ਨੇ ਲੋੜਵੰਦਾਂ ਲਈ ਚਲ ਰਹੀ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਰਾਸ਼ੀ ਕੀਤੀ ਦੁੱਗਣੀ

 ਰਾਜ ਸਰਕਾਰ ਨੇ ਲੋੜਵੰਦਾਂ ਲਈ ਚਲ ਰਹੀ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਰਾਸ਼ੀ ਕੀਤੀ ਦੁੱਗਣੀਦਲਜੀਤ ਕੌਰ ਭਵਾਨੀਗੜ੍ਹ


- ਮੁੱਖ ਮੰਤਰੀ ਨੇ ਆਨਲਾਈਨ ਸਮਾਗਮ ਰਾਹੀਂ ਵਧੀ ਰਾਸ਼ੀ ਵੰਡਣ ਦੀ ਕੀਤੀ ਸ਼ੁਰੂਆਤ

- ਡਿਪਟੀ ਕਮਿਸ਼ਨਰ ਨੇ ਸੰਗਰੂਰ ਵਿਖੇ ਲਾਭਪਤਾਰੀਆਂ ਨੂੰ ਪੈਨਸ਼ਨਾਂ ਦੇ ਚੈਂਕ ਵੰਡੇ


ਸੰਗਰੂਰ, 31 ਅਗਸਤ, 2021: ਪੰਜਾਬ ਸਰਕਾਰ ਵੱਲੋਂ 1 ਜ਼ੁਲਾਈ 2021 ਤੋਂ ਲਾਗੂ ਕੀਤੀ ਦੁੱਗਣੀ ਪੈਨਸਨ ਵੰਡਣ ਦੀ ਪ੍ਰਕਿਰਿਆ ਨੂੰ ਅੱਜ ਮੁੱਖ ਮੰਤਰੀ (ਪੰਜਾਬ) ਕੈਪਟਨ ਅਮਰਿੰਦਰ ਸਿੰਘ ਨੇ ਇਕ ਆਨਲਾਈਨ ਸਮਾਗਮ ਦੌਰਾਨ ਸੁਰੂਆਤ ਕੀਤੀ। ਇਸ ਸਬੰਧੀ ਸੰਗਰੂਰ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਮੀਟਿਗ ਹਾਲ ਤੋਂ ਸਮਾਗਮ ਵਿਚ ਡਿਪਟੀ ਕਮਿਸਨਰ ਸ੍ਰੀ ਰਾਮਵੀਰ, ਰਜਿੰਦਰ ਸਿੰਘ ਰਾਜਾ ਬੀਰ ਕਲਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ੍ਰੀ ਰਾਹੁਲਇੰਦਰ ਸਿੰਘ ਸਿੱਧੂ, ਵਾਈਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ, ਸੀਨੀਅਰ ਕਾਂਗਰਸੀ ਆਗੂ ਅਜੈਬ ਸਿੰਘ ਰਟੌਲਾ ਨੇ ਸਾਮਾਜਿਕ ਸੁਰੱਖਿਆ ਪੈਨਸ਼ਨ ਦੇ ਯੋਗ ਲਾਭਪਤਾਰੀਆਂ ਨੂੰ ਚੈਕ ਤਕਸੀਮ ਕੀਤੇ।  


ਆਨਲਾਈਨ ਪ੍ਰ੍ਰੋ੍ਰੋਗਰਾਮ ਦੌੌੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਜ਼ੁਲਾਈ ਤੋਂ ਬਾਅਦ ਤੋਂ ਬੁਢਾਪਾ ਪੈਨਸਨ, ਵਿਧਵਾ ਪੈਨਸਨ, ਅਪੰਗਤਾ ਪੈਨਸਨ ਅਤੇ ਆਸਰਿਤ ਪੈਨਸਨ 750 ਰੁਪਏ ਦੀ ਥਾਂ ਤੇ 1500 ਰੁਪਏ ਪ੍ਰਤੀ ਮਹੀਨਾ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਤਰਾਂ ਹਰ ਮਹੀਨੇ 400 ਕਰੋੜ ਰੁਪਏ ਅਤੇ ਹਰ ਸਾਲ 4800 ਕਰੋੜ ਰੁਪਏ ਦੀ ਰਕਮ ਸਰਕਾਰ ਪੈਨਸਨਾਂ ਦੇ ਰੂਪ ਵਿਚ ਲਾਭਪਾਤਰੀਆਂ ਨੂੰ ਭੇਜਿਆ ਕਰੇਗੀ। 


ਇਸ ਤੋਂ ਪਹਿਲਾਂ ਸਮਾਜਿਕ ਸੁੱਰਖਿਆ ਅਤੇ ਇਸਤਰੀ ਵਿਕਾਸ ਵਿਭਾਗ ਦੇ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ, ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ ਨੇ ਵੀ ਸੰਬੋਧਨ ਕੀਤਾ।


ਡਿਪਟੀ ਕਮਿਸਨਰ ਨੇ ਦੱਸਿਆ ਕਿ ਕੁੱਝ ਲਾਭਪਤਾਰੀਆਂ ਨੂੰ ਚੈਕ ਰਾਹੀ ਪੈਨਸ਼ਨ ਵੰਡੀ ਗਈ ਹੈ ਜਦਕਿ ਬਾਕੀ ਸਾਰੇ ਲਾਭਪਤਾਰੀਆਂ ਨੂੰ ਜੁਲਾਈ ਮਹੀਨੇ ਦੀ ਪੈਨਸ਼ਨ ਪਹਿਲਾ ਵਾਂਗ ਆਨਲਾਈਨ ਬੈਂਕ ਖਾਤਿਆ ਰਾਹੀ ਹੀ ਮਿਲੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਪੈਨਸ਼ਨ ਯੋਜਨਾਂ ਤੋਂ ਜ਼ਿਲ੍ਹੇ ਦੇ ਕਿਸੇ ਯੋਗ ਲਾਭਪਾਤਰੀ ਨੂੰ ਵਾਂਝਾਂ ਨਹੀ ਰਹਿਣ ਦਿੱਤਾ ਜਾਵੇਗਾ।


ਇਸ ਮੌਕੇ ਜ਼ਿਲ੍ਹਾ ਸਾਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਵੜਿੰਗ, ਜ਼ਿਲਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਪੈਨਸ਼ਨ ਯਜਨਾ ਦੇ ਚੈਕ ਲੈਣ ਆਏ ਲਾਭਪਾਤਰੀ ਹਾਜ਼ਰ ਸਨ।

ਪੰਜਾਬ ਸਰਕਾਰ ਦਾ ਫੈਸਲਾ ਹੁਣ ਪੈਨਸ਼ਨ ਮਿਲੇਗੀ ਮਹੀਨੇ ਖਤਮ ਹੋਣ ਤੇ ਅਗਲੇ ਸਹੀਨੇ ਦੇ ਪਹਿਲੇ ਦਿਨ ਤੋਂ ਬਾਅਦ

 

ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਗੇਟ ਬਨਾਉਣ ਲਈ ਤਕਰੀਬਨ ਚਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ

 ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਗੇਟ ਬਨਾਉਣ ਲਈ ਤਕਰੀਬਨ ਚਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ


 

ਚੰਡੀਗੜ੍ਹ, 31 ਅਗਸਤ


ਪੰਜਾਬ ਸਰਕਾਰ ਨੇ ਪ੍ਰਾਇਮਰੀ ਅਤੇ ਮਿਲਡ ਸਕੂਲਾਂ ਦੇ ਨਵੇਂ ਗੇਟ ਬਨਾਉਣ ਅਤੇ ਪੁਰਾਣੇ ਗੇਟਾਂ ਦੀ ਮੁਰੰਮਤ ਕਰਨ ਲਈ ਚਾਰ ਕਰੋੜ ਰੁਪਏ ਦੇ ਕਰੀਬ ਰਾਸ਼ੀ ਜਾਰੀ ਕਰ ਦਿੱਤੀ ਹੈ ਤਾਂ ਜੋ ਸਕੂਲਾਂ ਦਾ ਮੂੰਹ-ਮੱਥਾ ਹੋਰ ਸੰਵਾਰਨ ਦੇ ਨਾਲ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ।


 


ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਪੰਜਾਬ ਵਿੱਚ 70 ਫੀਸਦੀ ਸਕੂਲ ਨੂੰ ਸਮਾਰਟ ਸਕੂਲਾਂ ਵਿੱਚ ਬਦਲ ਦਿੱਤਾ ਗਿਆ ਹੈ ਜਿਸ ਕਰਕੇ ਇਨ੍ਹਾਂ ਸਕੂਲਾਂ ਦੀ ਪੂਰੀ ਤਰ੍ਹਾਂ ਕਾਇਆ-ਕਲਪ ਹੋ ਗਈ ਹੈ। ਪਰ ਸੂਬੇ ਦੇ 98 ਸਕੂਲਾਂ ਵਿੱਚ ਅਜੇ ਗੇਟ ਨਹੀਂ ਹਨ ਅਤੇ 1622 ਦੀ ਮੁਰੰਮਤ ਹੋਣ ਵਾਲੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਈਸ਼ਾ ਕਾਲੀਆ ਨੇ 3. 93 ਕਰੋੜ ਰੁਪਏ ਜਾਰੀ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਹੈ।


 


ਬੁਲਾਰੇ ਅਨੁਸਾਰ ਇਸ ਵੇਲੇ ਸੂਬੇ ਭਰ ਦੇ 81 ਪ੍ਰਾਇਮਰੀ ਸਕੂਲਾਂ ਅਤੇ 17 ਮਿਡਲ ਸਕੂਲਾਂ ਦੇ ਗੇਟ ਨਹੀਂ ਹਨ। ਇਨ੍ਹਾਂ ਬਨਾਉਣ ਵਾਸਤੇ ਕੁੱਲ 68.60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਸੂਬੇ ਵਿੱਚ 1177 ਪ੍ਰਾਇਮਰੀ ਅਤੇ 445 ਮਿਡਲ ਸਕੂਲਾਂ ਦੇ ਗੇਟਾਂ ਦੀ ਮੁਰੰਮਤ ਕਰਨ ਦੀ ਜ਼ਰੂਰਤ ਹੈ। ਇਸ ਵਾਸਤੇ 324.40 ਲੱਖ ਰੁਪਏ ਜਾਰੀ ਕੀਤੇ ਗਏ ਹਨ।


 


ਬੁਲਾਰੇ ਅਨੁਸਾਰ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸੂਬੇ ਦੇ 13225 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਦੇ ਇਨ੍ਹਾਂ ਦੀ ਪੂਰੀ ਤਰ੍ਹਾਂ ਕਾਇਆ ਕਲਪ ਕਰ ਦਿੱਤੀ ਗਈ ਹੈ। ਇਸ ਦੇ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਵਧੀਆ ਮਹੌਲ ਬਣਿਆ ਹੈ ਜਿਸ ਦਾ ਪ੍ਰਗਟਾਵਾ ਪਿਛਲੇ ਤਿੰਨ ਸਾਲ ਤੋਂ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਵਿਦਿਆਰਥੀਆਂ ਦੀ ਗਿਣਤੀ ਵਧਣ ਤੋਂ ਸਪਸ਼ਟ ਤੌਰ ’ਤੇ ਹੁੰਦਾ ਹੈ।

BREAKING : ਪੈਨਸ਼ਨ ਬਹਾਲੀ ਲਈ, ਨੈਸ਼ਨਲ ਹਾਈਵੇ ਜਾਮ ਕਰਨ ਦੇ ਦੋਸ਼ 'ਚ ਢਾਈ ਹਜ਼ਾਰ ਪ੍ਰਦਰਸ਼ਕਾਰੀਆਂ 'ਤੇ ਕੇਸ ਦਰਜ

ਨੈਸ਼ਨਲ ਹਾਈਵੇ ਜਾਮ ਕਰਨ ਦੇ ਦੋਸ਼ 'ਚ ਢਾਈ ਹਜ਼ਾਰ ਪ੍ਰਦਰਸ਼ਕਾਰੀਆਂ 'ਤੇ ਕੇਸ ਦਰਜ ਲੁਧਿਆਣਾ : ਸਲੇਮਟਾਬਰੀ ਪੁਲਸ ਨੇ ਨੈਸ਼ਨਲ ਹਾਈਵੇ ਜਾਮ ਕਰਨ ਦੇ ਦੋਸ਼ 'ਚ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਢਾਈ ਹਜ਼ਾਰ ਪ੍ਰਦਰਸ਼ਨਕਾਰੀਆਂ ’ਤੇ ਆਵਾਜਾਈ 'ਚ ਰੁਕਾਵਟ ਪਾਉਣ ਕਰਨ ਅਤੇ ਨੈਸ਼ਨਲ ਹਾਈਵੇ ਐਕਟ 1956 ਦੀ ਧਾਰਾ 8ਬੀ ਤਹਿਤ ਪਰਚਾ ਦਰਜ ਕੀਤਾ ਹੈ।


 ਇਹ ਕੇਸ ਏ. ਐੱਸ. ਆਈ. ਸਤਨਾਮ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜਿਸ ਵਿਚ ਉਸ ਦਾ ਦੋਸ਼ ਹੈ ਕਿ ਐਤਵਾਰ ਨੂੰ ਉਕਤ ਕਮੇਟੀ ਦੇ 2000 ਤੋਂ 2500 ਪ੍ਰਦਰਸ਼ਨਕਾਰੀਆਂ ਵੱਲੋਂ ਦਾਣਾ ਮੰਡੀ 'ਚ ਲਗਾਏ ਗਏ ਧਰਨੇ ਦੌਰਾਨ ਪੈਦਲ ਮਾਰਚ ਕਰ ਕੇ ਜਲੰਧਰ ਹਾਈਵੇ 'ਤੇ ਦੋਵਾਂ ਪਾਸਿਆਂ ਵੱਲੋਂ ਆਉਣ-ਜਾਣ ਵਾਲੀ ਆਵਾਜਾਈ ਵਿਚ ਰੁਕਾਵਟ ਪਾਈ।

ਗੌਰਤਲਬ ਹੈ ਪੁਰਾਣੀ ਪੈਨਸ਼ਨ ਬਹਾਲੀ ਲਈ , ਪੁਰਾਣੀ ਪੈਨਸ਼ਨ ਬਹਾਲ ਯੂਨੀਅਨ ਵਲੋਂ 29 ਅਗਸਤ ਨੂੰ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਅਤੇ ਜਲੰਧਰ ਹਾਈਵੇਅ ਤੇ ਜਾਮ ਲਗਾ ਦਿੱਤਾ ਗਿਆ ਸੀ।
ਹਾਈ ਪਾਵਰ ਕਮੇਟੀ ਦੀ ਮੀਟਿੰਗ ਅੱਜ ਪੁਰਾਣੀ ਪੈਨਸ਼ਨ ਬਹਾਲ ਕਮੇਟੀ ਨਾਲ ਹੋਵੇਗੀ। ਲੰਬੇ ਸਮੇਂ ਤੋਂ ਮੁਲਾਜ਼ਮ ਲਗਾਤਾਰ ਪੈਨਸ਼ਨ ਬਹਾਲੀ ਲਈ ਸੰਘਰਸ਼ ਕਰਦੇ ਆ ਰਹੇ ਹਨ।

RECENT UPDATES

Today's Highlight