Saturday, 28 August 2021

ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਸਿੰਗਲਾ ਦੇ ਮਖੌਟੇ ਪਾ ਕੇ ਕੀਤਾ ਅਨੋਖਾ ਪ੍ਰਦਰਸ਼ਨ

 7ਵੇਂ ਦਿਨ ਵੀ ਟੈਂਕੀ ਉੱਤੇ ਡੱਟਿਆ ਰਿਹਾ ਮੁਨੀਸ਼ ਫਾਜ਼ਿਲਕਾ ਸੰ

ਸੰਗਰੂਰ 28 ਅਗਸਤ 2021( ਦਲਜੀਤ ਕੌਰ ਭਵਾਨੀਗੜ੍ਹ ): ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਪਿਛਲੇ ਸਮੇਂ ਬੇਰੁਜ਼ਗਾਰ ਅਧਿਆਪਕਾਂ ਨੂੰ ਵਰਤੀ ਭੱਦੀ ਸ਼ਬਦਾਵਲੀ ਨਾਲ ਸੰਬੰਧਤ ਮਖੌਟੇ ਪਾਕੇ ਅੱਜ ਬੇਰੁਜ਼ਗਾਰ ਬੀ. ਐਡ. ਟੈੱਟ ਪਾਸ ਅਧਿਆਪਕਾਂ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਸਥਾਨਕ ਬਰਨਾਲਾ ਕੈਂਚੀਆਂ ਤੱਕ ਰੋਸ਼ ਮਾਰਚ ਕਰਕੇ ਅਨੋਖਾ ਰੋਸ਼ ਪ੍ਰਦਰਸ਼ਨ ਕੀਤਾ ਗਿਆ। 


ਉੱਧਰ ਆਪਣੇ ਰੁਜ਼ਗਾਰ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਟੈਂਕੀ ਉੱਪਰ ਪਿਛਲੇ 7 ਦਿਨਾਂ ਤੋਂ ਬੈਠਾ ਫਾਜ਼ਿਲਕਾ ਦਾ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਮੁਨੀਸ਼ ਜਿਉਂ ਦੀ ਤਿਉਂ ਡੱਟਿਆ ਹੋਇਆ ਹੈ। ਇਸ ਮੌਕੇ ਗਗਨਦੀਪ ਕੌਰ ਅਤੇ ਅਮਨ ਸੇਖਾ ਨੇ ਕਿਹਾ ਕਿ ਬੇਰੁਜ਼ਗਾਰ ਰੁਜ਼ਗਾਰ ਪ੍ਰਾਪਤੀ ਤੱਕ ਡਟੇ ਰਹਿਣਗੇ। ਇਸ ਮੌਕੇ ਪ੍ਰਿਤਪਾਲ ਕੌਰ, ਮਮਤਾ, ਗੁਰਸੰਤ ਸਿੰਘ ਆਦਿ ਹਾਜ਼ਰ ਸਨ।


ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਰਕਾਰੀ ਸਮਾਰਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੇ ‘ਸਾਇਕੋਮੀਟਿ੍ਰਕ ਟੈਸਟ’ ਦੇ ਨਤੀਜੇ

 ਸਕੂਲ ਸਿੱਖਿਆ ਮੰਤਰੀ ਸਿੰਗਲਾ ਵਿਜੈ ਇੰਦਰ ਸਿੰਗਲਾ ਨੇ ਸਰਕਾਰੀ ਸਮਾਰਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੇ ‘ਸਾਇਕੋਮੀਟਿ੍ਰਕ ਟੈਸਟ’ ਦੇ ਨਤੀਜੇ ਭਵਾਨੀਗੜ੍ਹ/ਸੰਗਰੂਰ, 28 ਅਗਸਤ, 2021: ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਪਿੰਡ ਫੱਗੂਵਾਲਾ ਵਿਖੇ ਆਪਣੀ ਵਿਸ਼ੇਸ਼ ਕੌਂਸਲਿੰਗ ਮੁਹਿੰਮ ਤਹਿਤ ਸਰਕਾਰੀ ਸਮਾਰਟ ਸਕੂਲ ਫੱਗੂਵਾਲਾ ਅਤੇ ਬਲਿਆਲ ਦੇ ਲਗਭਗ 140 ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨਾਲ ਮੁਲਕਾਤ ਕੀਤੀ। 

ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਸੁਧਾਰਨ ਦੇ ਨਾਲ-ਨਾਲ ਸਿੱਖਿਆ ਦਾ ਮਿਆਰ ਵੀ ਸੁਧਾਰਿਆ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਅਣਤੱਕ ਯਤਨਾਂ ਦੇ ਸਾਰਥਕ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ ਅਤੇ ਪੰਜਾਬ ਅੱਜ ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ਮੁਲਾਂਕਣ ’ਚ ਸਕੂਲ ਸਿੱਖਿਆ ਦੇ ਖੇਤਰ ’ਚ ਸਾਰੇ ਦੇਸ਼ ’ਚੋਂ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ।

ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਉੁਨਾਂ ਨੇ ਆਪਣੇ ਨਿੱਜੀ ਵਸੀਲਿਆਂ ਨਾਲ ਸਿੱਖਿਆ ਦੇ ਖੇਤਰ ’ਚ ਨਾਮਵਰ ਕੰਪਨੀ ‘ਵੀਬੌਕਸ’ ਤੋਂ ਸੰਗਰੂਰ ਹਲਕੇ ਦੇ ਸਰਕਾਰੀ ਸਕੂਲਾਂ ’ਚ 10ਵੀਂ ਤੇ 12ਵੀਂ ਜਮਾਤ ’ਚ ਪੜਦੇ ਸਾਰੇ ਵਿਦਿਆਰਥੀਆਂ ਦਾ ਬਿਨਾਂ ਕਿਸੇ ਫ਼ੀਸ ਤੋਂ ‘ਸਾਇਕੋਮੀਟਿ੍ਰਕ ਟੈਸਟ’ ਕਰਵਾਇਆ ਗਿਆ ਹੈ ਤਾਂ ਜੋ ਉਨਾਂ ਦੀ ਮੂਲ ਯੋਗਤਾ ਨੂੰ ਪਛਾਣਿਆ ਜਾ ਸਕੇ। 

ਉਨਾਂ ਕਿਹਾ ਕਿ ਇਹ ਟੈਸਟ ਕੋਵਿਡ ਮਹਾਂਮਾਰੀ ਦੌਰਾਨ ਆਨਲਾਈਨ ਮਾਧਿਅਮ ਜ਼ਰੀਏ ਕਰਵਾਇਆ ਗਿਆ ਸੀ ਅਤੇ ਟੈਸਟ ਤੋਂ ਬਾਅਦ ਹਰ ਵਿਦਿਆਰਥੀ ਦੀ ਵੱਖਰੀ ਨਤੀਜਾ ਰਿਪੋਰਟ ਪੰਜਾਬੀ ਅਤੇ ਅੰਗਰੇਜ਼ੀ, ਦੋਵੇਂ ਭਾਸ਼ਾਵਾਂ ’ਚ ਤਿਆਰ ਕਰਵਾਈ ਗਈ ਹੈ। ਉਨਾਂ ਕਿਹਾ ਕਿ ਰਿਪੋਰਟ ਦੇ ਆਧਾਰ ’ਤੇ ਵਿਦਿਆਰਥੀਆਂ ਦੀ ਯੋਗਤਾ ਪਛਾਣਨ ਤੋਂ ਬਾਅਦ ਉਨਾਂ ਨੂੰ ਉਸੇ ਖੇਤਰ ’ਚ ਉਚੇਰੀ ਸਿੱਖਿਆ ਅਤੇ ਕਰੀਅਰ ਚੁਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ’ਚ ਉਨਾਂ ਦੀ ਸਫ਼ਲਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ, ਚੇਅਰਮੈਨ ਵਰਿੰਦਰ ਪੰਨਵਾਂ, ਵਾਇਸ ਚੇਅਰਮੈਨ ਹਰੀ ਸਿੰਘ, ਸੁਰਿੰਦਰ ਸਿੰਘ ਭਰੂਰ, ਸਕੂਲਾਂ ਦਾ ਸਟਾਫ਼, ਵਿਦਿਆਰਥੀ ਤੇ ਉਨਾਂ ਦੇ ਮਾਪੇ ਅਤੇ ਇਲਾਕੇ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।

8393 NTT RECRUITMENT: ਦੋਬਾਰਾ ਸ਼ੁਰੂ ਹੋਵੇਗੀ NTT ਭਰਤੀ- ਡਾਇਰੈਕਟਰ

 


ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਕੁਝ ਮਹੀਨੇ ਪਹਿਲਾਂ ਕੱਢੀਆਂ ਗਈਆਂ ਪੀ- ਪ੍ਰਾਇਮਰੀ ਦੀਆਂ 8393 ਅਸਾਮੀਆਂ ਦੀ ਭਰਤੀ ਰੱਦ ਕਰ ਦਿੱਤੀ ਗਈ ਹੈ। ਭਰਤੀ ਰੱਦ ਹੋਣ ਕਾਰਨ ਜਿੱਥੇ ਪੇਪਰ ਦੀ ਤਿਆਰੀ ਕਰ ਰਹੇ ਬੇਰੁਜ਼ਗਾਰਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ ਉਥੇ ਹੀ ਐਂਨਟੀਟੀ ਫਰੈਸ਼ਰ ਯੂਨੀਅਨ ਪੰਜਾਬ ਨੇ ਮਾਣਯੋਗ ਹਾਈਕੋਰਟ ਦਾ ਦਰਵਾਜਾ ਖੜਕਾਉਣ ਦਾ ਫੈਸਲਾ ਲਿਆ ਹੈ।
 ਇਸ ਦੇ ਨਾਲ ਹੀ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਚੁੱਕੇ 60 ਹਜ਼ਾਰ ਵਿਦਿਆਰਥੀਆਂ ਵਲੋਂ ਪਰਿਵਾਰਾਂ ਤੇ ਰਿਸ਼ਤੇਦਾਰਾਂ ਸਮੇਤ ਕਾਂਗਰਸ ਦਾ ਬਾਈਕਾਟ ਕੀਤਾ ਜਾਵੇਗਾ। ਪਿੰਡਾਂ ਅੰਦਰ ਵੋਟ ਮੰਗਣ ਆਉਣ ਵਾਲੇ ਕਾਂਗਰਸੀ ਨੁਮਾਇੰਦੇ ਦਾ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਬਿਲਕੁਲ ਮੌਕੇ 'ਤੇ ਆ ਕੇ ਭਰਤੀ ਰੱਦ ਕਰ ਦੇਣਾ ਬੇਰੁਜ਼ਗਾਰਾਂ ਨਾਲ ਧੱਕਾ ਹੈ। 

ਇਹ ਵੀ ਪੜ੍ਹੋ: ਈਟੀਟੀ ਅਧਿਆਪਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਕਰੋ ਅਪਲਾਈ 


PUNJAB SCHOOL LECTURER RECRUITMENT 2021: APPLY HERE ONLINEਦੁਬਾਰਾ  ਹੋਵੇਗਾ ਨੋਟੀਫਿਕੇਸ਼ਨ ਜਾਰੀ: : ਸਹਾਇਕ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਸਹਾਇਕ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕਾ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ 8393 ਅਸਾਮੀਆਂ ਲਈ ਮੁੜ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਜਿਸ 'ਚ ਨੌਜਵਾਨ ਅਪਲਾਈ ਕਰ ਸਕਣਗੇ।

BREAKING: ਸਿੱਖਿਆ ਵਿਭਾਗ ਵੱਲੋਂ ਨਾਨ ਟੀਚਿੰਗ ਸਟਾਫ ਨੂੰ ਬਦਲੀ ਕਰਵਾਉਣ ਲਈ ਦਿੱਤਾ ਹੋਰ ਮੌਕਾ, ਜਲਦੀ ਕਰੋ ਅਪਲਾਈ

ਪੰਜਾਬ ਸਿੱਖਿਆ ਵਿਭਾਗ ਦੇ ਨੋਟੀਫਿਕੇਸ਼ਨ ਨੂੰ 2/14/2020- 2edu3/2020487/1, ਮਿਤੀ 27.05.2020 ਰਾਹੀਂ Non Teaching Staff Transfer Policy-2020 ਜਾਰੀ ਕੀਤੀ ਗਈ ਸੀ। 


 ਵਿਭਾਗ ਵਲੋਂ ਨਾਨ ਟੀਚਿੰਗ ਸਟਾਫ ਦੀਆਂ ਪਹਿਲੇ ਗੇੜ ਦੀਆਂ ਬਦਲੀਆਂ ਦੇ ਹੁਕਮ ਜਾਰੀ ਕਰਨ ਉਪਰੰਤ ਖਾਲੀ ਹੋਈਆਂ ਅਸਾਮੀਆਂ ਵਿਰੁੱਧ ਜਿਨਾਂ ਨਾਨ ਟੀਚਿੰਗ ਸਟਾਫ ਨੇ ਪਹਿਲੇ ਗੇੜ ਵਿੱਚ ਬਦਲੀ ਨਹੀਂ ਕਰਵਾਈ ਨੂੰ ਬਦਲੀਆਂ ਦੇ ਦੂਜੇ ਗੇੜ ਵਿੱਚ ਬਦਲੀ ਅਪਲਾਈ ਕਰਨ ਲਈ ਸੱਦਾ ਦਿੱਤਾ  ਗਿਆ ਹੈ।


  ਜਿੰਨਾਂ ਨਾਨ ਟੀਚਿੰਗ ਸਟਾਫ ਵਲੋਂ ਬਦਲੀਆਂ ਦੇ ਪਹਿਲੇ ਗੇੜ ਵਿੱਚ ਆਪਣੇ ਵੇਰਵੇ ਨਹੀਂ ਭਰੇ ਜਾਂ ਅਧੂਰੇ ਭਰੇ ਉਹ ਮਿਤੀ 28.08.2021 ਤੋਂ ਮਿਤੀ 30.08.2021 ਤੱਕ ਆਪਣੇ ਵੇਰਵੇ ਈ ਪੰਜਾਬ ਪੋਰਟਲ ਤੇ Staff Login id ਤੇ ਲਾਗ ਇਨ ਕਰਕੇ ਭਰ/ਦਰੁੱਸਤ ਕਰ ਸਕਦੇ ਹਨ ਅਤੇ ਬਦਲੀ ਲਈ ਸਟੇਸ਼ਨ ਚੋਣ ਵਿਭਾਗ ਵਲੋਂ ਉਹਨਾਂ ਦੇ ਈ ਪੰਜਾਬ ਪੋਰਟਲ ਤੇ Staff Login id ਵਿੱਚ ਦਿਖਾਈ ਗਈ ਖਾਲੀ ਅਸਾਮੀਆਂ ਦੀ ਸੂਚੀ ਵਿਰੁੱਧ ਕਰ ਸਕਦੇ ਹਨ।   ਨਾਨ ਟੀਚਿੰਗ ਸਟਾਫ ਦੀ ਕੇਵਲ ਉਹ ਆਨਲਾਈਨ ਪ੍ਰਾਪਤ ਬਦਲੀ ਦੀ ਬੇਨਤੀ ਵਿਚਾਰੀ ਜਾਵੇਗੀ ਜਿਸ ਦਾ ਡਾਟਾ ਸਬੰਧਤ ਸਕੂਲ ਮੁੱਖੀ/ਡੀ.ਡੀ.ਓ ਵਲੋਂ ਤਸਦੀਕ ਹੋਇਆ ਹੋਵੇਗਾ। ਸਕੂਲ ਮੁੱਖੀ/ਡੀ.ਡੀ.ਓ ਮਿਤੀ 31.08.2021 ਤੱਕ ਡਾਟਾ ਵੈਰੀਫਾਈ ਕਰ ਸਕਦੇ ਹਨ

 

PRINCIPAL RECRUITMENT : DOWNLOAD OFFICIAL NOTIFICATION HERE

RECRUITMENT TO 119 POSTS OF PRINCIPAL (GROUP-A) IN THE DEPARTMENT OF SCHOOL EDUCATION GOVT. OF PUNJAB. INTRODUCTION. The Punjab Public Service Commission (PPSC) has been established under Article 315 of the Constitution of India, with the basic purpose of recruiting officials in various departments of the Government as per the requisitions sent by the Government in this regard from time to time. 

The Punjab Public Service Commission invites Online Application Forms from eligible candidates for recruitment to 119 Posts of Principal (Group-A) in the Department of School Education, Govt. of Punjab.


RECENT UPDATES

Today's Highlight