Tuesday, 24 August 2021

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਪਟਿਆਲਾ ਵਿਖੇ ਸੂਬਾ ਪੱਧਰੀ ਵਿਸ਼ਾਲ ਰੋਸ਼ ਰੈਲੀ

 ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਪਟਿਆਲਾ ਵਿਖੇ ਸੂਬਾ ਪੱਧਰੀ ਵਿਸ਼ਾਲ ਰੋਸ਼ ਰੈਲੀ


- ਪ੍ਰਸ਼ਾਸਨ ਨੇ ਯੂਨੀਅਨ ਆਗੂਆਂ ਦੀ ਮੁੱਖ ਮੰਤਰੀ ਪੰਜਾਬ ਨਾਲ 2 ਸਤੰਬਰ ਦੀ ਮੀਟਿੰਗ ਤੈਅ ਕਰਵਾਈ


- ਨਵੀਂ ਪੈਨਸ਼ਨ ਤੋਂ ਪੀੜ੍ਹਤ ਹਜ਼ਾਰਾਂ ਦੀ ਗਿਣਤੀ ਵਿਚ 25 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਵਲੋਂ ਸ਼ਿਰਕਤ


- ਜੇਕਰ ਮੰਗ ਨਾ ਮੰਨੀ ਗਈ ਤਾਂ ਮੁੜ ਕਰਾਂਗੇ ਪਟਿਆਲਾ ਜਾਮ : ਸੁਖਜੀਤ ਸਿੰਘ


- ਕਿਸਾਨ ਆਗੂਆਂ ਸਮੇਤ 50 ਵੱਡੀਆਂ ਮੁਲਾਜ਼ਮ ਜਥੇਬੰਦੀਆਂ ਦਾ ਸਮਰੱਥਨ


- ਕਾਂਗਰਸੀ ਵਿਧਾਇਕਾਂ ਸਮੇਤ ਕਰੀਬ 90 ਵਿਧਾਇਕ ਵੀ ਕਰ ਚੁੱਕੇ ਨੇ ਪੁਰਾਣੀ ਪੈਨਸ਼ਨ ਦੇ ਹੱਕ ਵਿਚ ਸਮਰੱਥਨ, ਮੁੱਖ ਮੰਤਰੀ ਨੂੰ ਲਿਖ ਚੁੱਕੇ ਨੇ ਪੱਤਰ

ਪਟਿਆਲਾ, 24 ਅਗਸਤ, 2021: ਪੁਰਾਣੀ ਪੈਨਸ਼ਨ ਸਕੀਮ ਲਈ ਸੰਘਰਸ਼ ਕਰ ਰਹੀ ਜਥੇਬੰਦੀ ਸੀ. ਪੀ. ਐਫ. ਕਰਮਚਾਰੀ ਯੂਨੀਅਨ ਵਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਵਿਸ਼ਾਲ ਸੂਬਾ ਪੱਧਰੀ ਰੈਲੀ ਪਟਿਆਲਾ ਦੇ ਪੁੱਡਾ ਗਰਾਉਂਡ ਵਿਖੇ ਕੀਤੀ ਗਈ, ਜਿਸ ਵਿਚ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਤੋਂ ਹਜ਼ਾ ਦੀ ਗਿਣਤੀ ਮੁਲਾ ਵਲੋਂ ਰੈਲੀ ਵਿਚ ਸ਼ਿਰਕਤ ਕੀਤੀ ਗਈ। ਪੁਰਾਣੀ ਪੈਨਸ਼ਨ ਬਹਾਲੀ ਦੇ ਹੱਕ ਵਿਚ ਮੁਲਾਜ਼ਮਾਂ ਦਾ ਕੱਠ ਐਨਾ ਵੱਡਾ ਸੀ ਕਿ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਝੱਟ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਲੈ ਕੇ ਦੇ ਦਿੱਤਾ। ਯੂਨੀਅਨ ਆਗੂਆਂ ਦੀ 2 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਹੋਈ ਹੈ।ਪ੍ਰਧਾਨ ਸੁਖਜੀਤ ਸਿੰਘ ਦੀ ਖੁਦ ਮਹਾਰਾਣੀ ਨਾਲ ਮੀਟਿੰਗ ਹੋਈ ਤੇ ਉਨ੍ਹਾਂ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਭਰੋਸਾ ਦਿਵਾਇਆ।


ਪੰਜਾਬ ਦੇ ਮੁਲਾਜ਼ਮ ਹੀ ਨਹੀਂ ਹਰਿਆਣਾ, ਹਿਮਾਚਲ ਪ੍ਰਦੇਸ਼, ਨਵੀਂ ਦਿੱਲੀ ਦੀਆਂ ਜਥੇਬੰਦੀਆਂ ਵਲੋਂ ਵੀ ਆਪਣੇ ਮੁਲਾਜ਼ਮ ਸਾਥੀਆਂ ਨਾਲ ਸ਼ਿਰਕਤ ਕੀਤੀ ਗਈ।ਰੈਲੀ ਵਿਚ ਤਿੰਨ ਵੱਡੇ ਕਿਸਾਨ ਆਗੂ ਡਾ. ਦਰਸ਼ਨਪਾਲ ਸਿੰਘ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵਲੋਂ ਸ਼ਮੂਲੀਅਤ ਕਰਕੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਦੇ ਹੱਥ ਵਿਚ ਡਟਵਾਂ ਸਮਰੱਥਨ ਦਿੱਤਾ ਗਿਆ।ਇਸ ਸਬੰਧ ਵਿਚ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਜੇਕਰ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨਾ ਮੰਨੀ ਗਈ ਤਾਂ ਉਹ ਅਗਲੀ ਵਾਰ ਵੱਡੇ ਕਾਫਲੇ ਦੇ ਰੂਪ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇਣਗੇ।ਇਸ ਸਭ ਦੀ ਜ਼ਿੰਮੇਵਾਰ ਪ੍ਰਸ਼ਾਸਨ ਦੀ ਹੋਵੇਗੀ। ਇਸ ਯੂਨੀਅਨ ਦੀ ਇਕੋ ਇਕ ਮੰਗ ਹੈ, ਸਾਲ 2004 ਵਿਚ ਬੰਦ ਹੋਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। 


ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਰੇਲਵੇ ਮੁਲਾਜ਼ਮਾਂ, ਅਧਿਆਪਕ ਯੂਨੀਅਨਾਂ, ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਸਮੇਤ ਲਗਭਗ 50 ਵੱਡੀਆਂ ਜਥੇਬੰਦੀਆਂ ਵਲੋਂ ਇਸ ਰੈਲੀ ਨੂੰ ਸਮਰੱਥਨ ਦਿੱਤਾ ਗਿਆ ਹੈ ਤੇ ਵੱਡੀ ਗਿਣਤੀ ’ਚ ਮੁਲਾਜ਼ਮ ਆਪਣੇ ਹੱਕ ਲਈ ਰੈਲੀ ਅਤੇ ਰੋਸ ਮਾਰਚ ਵਿਚ ਸ਼ਾਮਲ ਹੋਏ ਹਨ। ਸੁਖਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2017 ਵਿਚ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ, ਪਰ ਸਰਕਾਰ ਬਣਦੇ ਹੀ ਕੈਪਟਨ ਆਪਣਾ ਵਾਅਦਾ ਭੁੱਲ ਗਏ। ਸੁਖਜੀਤ ਸਿੰਘ ਨੇ ਕਿਹਾ ਕਿ ਹੁਣ ਮੁਲਾਜ਼ਮ ਜਾਗ ਗਏ ਹਨ ਤੇ ਆਪਣਾ ਹੱਕ ਲੈ ਕੇ ਹੀ ਰਹਿਣਗੇ। ਇਹ ਰੈਲੀ ਇੱਕ ਇਕੱਠ ਤੇ ਇਕਜੁਟਤਾ ਪੱਖੋਂ ਇਤਿਹਾਸ ਹੈ।ਸੀ ਪੀ ਐੱਫ ਕਰਮਚਾਰੀ ਯੂਨੀਅਨ ਦੇ ਹੱਕ ਵਿਚ ਹੋਰ ਵੀ ਕਈ ਪਾਰਟੀਆਂ ਦੇ ਆਗੂਆਂ ਵਲੋਂ ਸਮਰੱਥਨ ਕੀਤਾ ਗਿਆ ਹੈ। ਇਹੀ ਨਹੀਂ ਕਾਂਗਰਸ ਪਾਰਟੀ ਸਮੇਤ ਪੂਰੇ ਪੰਜਾਬ ਦੇ ਲਗਭਗ 90 ਤੋਂ ਵੱਧ ਐਮ ਐਲ ਐਲ ਏ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਚੁੱਕੇ ਹਨ ਤੇ ਸੀ ਪੀ ਐਫ ਕਰਮਚਾਰੀ ਯੂਨੀਅਨ ਦੀ ਇਕੋ ਇਕ ਮੰਗ ਦਾ ਸਮਰੱਥਨ ਕਰ ਚੁੱਕੇ ਹਨ।


ਦੱਸਣਯੋਗ ਹੈ ਕਿ ਸਾਲ 2004 ਵਿਚ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਨਵੇਂ ਮੁਲਾਜ਼ਮਾਂ ਲਈ ਐਨ ਪੀ ਐਸ (ਨਿਊ ਪੈਨਸ਼ਨ ਸਕੀਮ) ਲਾਗੂ ਕਰ ਦਿੱਤੀ ਸੀ, ਜੋ ਕਿ ਸ਼ੇਅਰ ਬਾਜ਼ਾਰ ‘ਤੇ ਆਧਾਰਤ ਹੈ ਤੇ ਮੁਲਾਜ਼ਮਾਂ ਦਾ ਜਮ੍ਹਾਂ ਹੋਇਆ ਸਾਰਾ ਫੰਡ ਸ਼ੇਅਰ ਮਾਰਕਿਟ ਵਿਚ ਇਨਵੈਸਟ ਹੋ ਰਿਹਾ ਹੈ ਤੇ ਐਨ ਪੀ ਐਸ ਨੂੰ ਵਾਪਸ ਕਰਾਉਣ ਲਈ ਮੁਲਾਜ਼ਮ ਸੰਘਰਸ਼ ਕਰ ਰਹੇ ਹਨ। ਇਸ ਮੌਕੇ ਗੁਰਮੇਲ ਵਿਰਕ, ਗੁਰਜੰਟ ਸਿੰਘ, ਰਵਿੰਦਰ ਸ਼ਰਮਾ ਜਤਿੰਦਰ ਕੰਬੋਜ਼ ਪ੍ਰੈਸ ਸੈਕਟਰੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਸਮੇਤ ਕਈ ਯੂਨੀਅਨਾਂ ਦੇ ਆਗੂ ਅਤੇ ਪ੍ਰਧਾਨ ਮੌਜੂਦ ਰਹੇ।

ਸੰਗਰੂਰ 'ਚ ਸਿੱਖਿਆ ਮੰਤਰੀ ਦੇ ਘਿਰਾਓ ਦੀ ਕੋਸਿਸ਼ ਕਰਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਥਾਣਿਆਂ 'ਚ ਡੱਕਿਆ

 ਸੰਗਰੂਰ 'ਚ ਸਿੱਖਿਆ ਮੰਤਰੀ ਦੇ ਘਿਰਾਓ ਦੀ ਕੋਸਿਸ਼ ਕਰਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਥਾਣਿਆਂ 'ਚ ਡੱਕਿਆ 


ਬੇਰੁਜ਼ਗਾਰਾਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਵਿਰੋਧ ਪ੍ਰਦਰਸ਼ਨ/ਘਿਰਾਓ ਪ੍ਰਸ਼ਾਸਨ ਅਤੇ ਸਿੱਖਿਆ ਮੰਤਰੀ ਲਈ ਸਿਰਦਰਦੀ ਬਣੇ


ਮੁਨੀਸ਼ ਫਾਜ਼ਿਲਕਾ ਟੈਂਕੀ ਉੱਤੇ ਡੱਟਿਆ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਿਹਾਇਸ਼ ਤੇ ਪੱਕਾ ਮੋਰਚਾ ਜਾਰੀ


ਬੇਰੁਜ਼ਗਾਰ ਸਾਂਝਾ ਮੋਰਚਾ 25 ਅਗਸਤ ਨੂੰ ਕਰੇਗਾ ਮੋਤੀ ਮਹਿਲ ਦਾ ਵੀ ਘਿਰਾਓ 
ਸੰਗਰੂਰ, 24 ਅਗਸਤ, 2021: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਨੇ ਜਿੱਥੇ ਸਿੱਖਿਆ ਮੰਤਰੀ ਦਾ ਕੋਠੀ ਵਿਚ ਦਾਖ਼ਲਾ ਬੰਦ ਕੀਤਾ ਹੋਇਆ ਹੈ, ਉੱਥੇ ਮੁਨੀਸ਼ ਫਾਜਲਿਕਾ ਨੇ ਸਿਵਲ ਹਸਪਤਾਲ ਵਾਲੀ ਟੈਂਕੀ ਉੱਤੇ ਚੜ੍ਹ ਕੇ ਮੰਤਰੀ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਜ਼ਿਲੇ ਵਿੱਚ ਕਿਸੇ ਵੀ ਥਾਂ ਤੇ ਸਮਾਗਮ ਵਿੱਚ ਮੰਤਰੀ ਦੀ ਪਹੁੰਚਣ ਮੌਕੇ ਬੇਰੁਜ਼ਗਾਰਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਘਿਰਾਓ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਮੰਤਰੀ ਲਈ ਸਿਰਦਰਦੀ ਬਣੇ ਹੋਏ ਹਨ।


ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸੰਗਰੂਰ ’ਚ ਰੱਖੇ ਪ੍ਰੋਗਰਾਮ ’ਚ ਸ਼ਿਰਕਤ ਕਰਨ ਪਹੁੰਚੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਵਿਰੋਧ ਕਰਨ ਲਈ ਪਹੁੰਚੇ ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕਾਂ ਅਤੇ ਨਵੀਂ ਬੇਰੁਜ਼ਗਾਰ ਪੀ.ਟੀ.ਆਈ. ਯੂਨੀਅਨ ਦੇ ਅਧਿਆਪਕਾਂ ਨੂੰ ਮੌਕੇ ’ਤੇ ਤੈਨਾਤ ਪੁਲਿਸ ਨੇ ਸਕੂਲ ਤੋਂ ਕਰੀਬ 100 ਮੀਟਰ ਦੀ ਦੂਰੀ ’ਤੇ ਹੀ ਬੈਰੀਗੇਡ ਲਗਾ ਕੇ ਰੋਕ ਲਿਆ। ਇਸ ਦੌਰਾਨ ਬੇਰੁਜ਼ਗਾਰਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ। ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਲਿਜਾਣਾ ਚਾਹਿਆ ਤਾਂ ਦੋਵਾਂ ਜਥੇਬੰਦੀਆਂ ਦੇ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਸਮੇਂ ਮੌਕੇ ਤੇ ਮੌਜੂਦ ਡੀ.ਐੱਸ. ਪੀ. ਸੱਤਪਾਲ ਸ਼ਰਮਾ ਨੇ ਪੁਲਿਸ ਫੋਰਸ ਮੰਗਵਾ ਕੇ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਜ਼ੁਬਾਨੀ ਹੁਕਮ ਦਿੱਤਾ ਤਾਂ ਪੁਲਿਸ ਨੇ ਬੇਰੁਜ਼ਗਾਰਾਂ ਨੂੰ ਜ਼ਬਰਦਸਤੀ ਫ਼ੜ ਕੇ ਬੱਸਾਂ ਚ ਚੜ੍ਹਾ ਕੇ ਥਾਣਾ ਬਾਲੀਆਂ ਅਤੇ ਸਿਟੀ ਥਾਣਾ ਸੰਗਰੂਰ ਵਿੱਚ ਡੱਕ ਦਿੱਤਾ। 


ਇਸ ਦੌਰਾਨ ਸਕੂਲ ’ਚ ਸਿੱਖਿਆ ਮੰਤਰੀ ਦਾ ਪ੍ਰੋਗਰਾਮ ਬਿਨਾ ਰੁਕਾਵਟ ਦੇ ਚੱਲਦਾ ਰਿਹਾ। ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਸੁਣਿਆ ਕਰ ਰਹੀ ਹੈ ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਪੁਲਸ ਨੇ ਬੇਰੁਜ਼ਗਾਰ ਬੀ.ਐੱਡ, ਟੈੱਟ ਪਾਸ ਅਧਿਆਪਕਾਂ ਗਗਨਦੀਪ ਕੌਰ, ਸਮੇਤ ਪ੍ਰੀਤ ਇੰਦਰ, ਰਿੰਪੀ ਕਲੇਰ, ਪ੍ਰਿਤਪਾਲ ਕੌਰ, ਗੁਰਪ੍ਰੀਤ ਕੌਰ ਗਾਜੀਪੁਰ, ਗੁਰਪ੍ਰੀਤ ਮਾਲੇਰਕੋਟਲਾ, ਸੰਨੀ ਝਨੇੜੀ, ਸੰਦੀਪ ਕੌਰ, ਗੁਰਮੇਲ ਸਿੰਘ ਬਰਗਾੜੀ ਆਦਿ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਬਾਲੀਆਂ ਵਿੱਚ ਡੱਕ ਦਿੱਤਾ ਗਿਆ। 


ਇਸੇ ਤਰਾਂ ਨਵੀਂ ਪੀ. ਟੀ. ਆਈ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਜਰਨਲ ਸਕੱਤਰ ਅਮਨਦੀਪ ਕੰਬੋਜ, ਸੁਮਨ, ਵੀਰ ਸਿੰਘ, ਗੋਬਿੰਦ ਬਿੱਲਾ, ਸ਼ਮਸੇਰ ਸਿੰਘ ਗੁਰਮੀਤ ਸਿੰਘ ਮਾਨਸਾ, ਮਹਿੰਦਰਪਾਲ, ਸੰਦੀਪ, ਰਾਜਵਿੰਦਰ ਸਿੰਘ, ਗੁਰਮੇਲ, ਗੁਰਪ੍ਰੀਤ, ਵਰਿੰਦਰ ਸਿੰਘ ਬਠਿੰਡਾ, ਬਲਜਿੰਦਰ ਸਿੰਘ ਮੋਗਾ, ਅਵਤਾਰ ਸਿੰਘ ਮੁਹਾਲੀ, ਸ਼ੁਮਾਰ ਸਿੰਘ ਆਦਿ ਨੂੰ ਵੀ ਸਿਟੀ ਥਾਣਾ ਸੰਗਰੂਰ ਵਿੱਚ ਡੱਕਿਆ ਗਿਆ। 


ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰਾਂ ਨੂੰ ਬਾਲੀਆਂ ਅਤੇ ਸਿਟੀ ਥਾਣੇ ਵਿੱਚ ਡੱਕਿਆ ਹੋਇਆ ਸੀ। ਉਧਰ ਦੂਜੇ ਪਾਸੇ ਮੁਨੀਸ਼ ਫਾਜਲਿਕਾ ਚੌਥੇ ਦਿਨ ਵੀ ਟੈਂਕੀ ਉੱਤੇ ਚੜਿਆ ਹੋਇਆ ਸੀ।


*ਬੀ.ਐਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੀਆਂ ਮੰਗਾਂ :-


1.ਪੰਜਾਬੀ , ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਘੱਟੋ ਘੱਟ 9 ਹਜਾਰ ਅਸਾਮੀਆਂ ਅਤੇ 5000 ਹੋਰ ਵਿਸ਼ੇ‌ (ਜਿਵੇਂ ਸੰਸਸਿਕ੍ਰਤ) ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ।


2.ਲੰਬੇ ਸਮੇਂ ਤੋਂ ਕੋਈ ਭਰਤੀ ਨਾ ਆਉਣ ਕਾਰਨ ਜ਼ਿਆਦਾਤਰ ਉਮੀਦਵਾਰ ਆਪਣੀ ਉਮਰ ਹੱਦ ਲੰਘਾ ਚੁੱਕੇ ਹਨ ਇਸ ਕਰਕੇ ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।


3.ਸਮਾਜਿਕ ਸਿੱਖਿਆ ਵਿਸ਼ੇ ਦੇ ਕੰਬੀਨੇਸ਼ਨ ਵਿੱਚੋਂ ਕੱਢੇ ਗਏ ਵਿਸ਼ਿਆਂ ਜਿਵੇਂ ਕਿ:- ਰਿਲੀਜਨ ਸਟੱਡੀਜ਼ , ਡਿਫੈਂਸ ਸਟੱਡੀਜ਼ , ਪਬਲਿਕ ਵਰਕ ਅਤੇ ਐਜੂਕੇਸ਼ਨ ਨੂੰ ਸ਼ਾਮਿਲ ਕੀਤਾ ਜਾਵੇ।


4.ਹਰੇਕ ਵਿਸ਼ੇ ਦੇ ਅਧਿਆਪਕ ਤੋਂ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ , ਇੱਕ ਦੂਜੇ ਦਾ ਵਿਸ਼ਾ ਦੇ ਕੇ ਅਸਾਮੀਆਂ ਖਤਮ ਕਰਨ ਦੀ ਨੀਤੀ ਬੰਦ ਕੀਤੀ ਜਾਵੇ।


*ਨਵੀਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੀਆਂ ਮੰਗਾਂ :-


1. ਪੀ ਟੀ ਆਈ ਅਧਿਆਪਕਾਂ ਦੀਆਂ 5000 ਨਵੀਆਂ ਪੋਸਟਾਂ ਕੱਢੀਆਂ ਜਾਣ। 


2. ਪੀ.ਟੀ.ਆਈ ਅਧਿਆਪਕਾਂ ਨੂੰ ਪ੍ਰਾਇਮਰੀ ਪੱਧਰ ਤੋ ਲੈ ਕੇ ਮਿਡਲ ਪੱਧਰ ਤੱਕ ਨਿਯੁਕਤ ਕੀਤਾ ਜਾਵੇ।


3. ਨਵੀ ਭਰਤੀ ਦਾ ਇਸ਼ਤਿਹਾਰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ।


 4. ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਪ੍ਰਇਮਾਰੀ ਸਕੂਲ ਤੋਂ ਲੈ ਕੇ ਹਰ ਜਮਾਤ ਲਈ ਲਾਜਮੀ ਕੀਤਾ ਜਾਵੇ ਕਿਉਂਕਿ ਅੱਜ ਦੇ ਸਮੇਂ ਵਿੱਚ ਤੰਦਰੁਸਤੀ ਬਹੁਤ ਹੀ ਜਰੂਰੀ ਹੈ।

ਸੰਗਰੂਰ 'ਚ ਸਿੱਖਿਆ ਮੰਤਰੀ ਦੇ ਘਿਰਾਓ ਦੀ ਕੋਸਿਸ਼ ਕਰਦੇ ਬੇਰੁਜ਼ਗਾਰ ਅਧਿਆਪਕ ਅਤੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਫ਼ੜ ਕੇ ਲਿਜਾਂਦੀ ਹੋਈ।


BREAKING NEWS: ਪੰਜਾਬ ਕੈਬਨਿਟ ਦੀ ਮੀਟਿੰਗ ਦਾ ਸਮਾਂ ਬਦਲਿਆ

 ਪੰਜਾਬ ਕੈਬਨਿਟ ਦੀ ਮੀਟਿੰਗ ਦਾ ਸਮਾਂ ਬਦਲਿਆਚੰਡੀਗੜ੍ਹ, 24 ਅਗਸਤ, 


 ਮੰਤਰੀ ਮੰਡਲ ਦੀ  26 ਅਗਸਤ ਨੂੰ ਹੋਣ ਵਾਲੀ ਮੀਟਿੰਗ ਦਾ ਸਮਾਂ ਬਦਲਿਆ ਗਿਆ ਹੈ। 26 ਅਗਸਤ ਵੀਰਵਾਰ ਹੁਣ ਮੰਤਰੀ ਮੰਡਲ ਦੀ ਮੀਟਿੰਗ ਜੋ ਬਾਅਦ ਦੁਪਹਿਰ 3 ਵਜੇ ਹੋਣੀ ਸੀ, ਹੁਣ ਉਹ ਮੀਟਿੰਗ 3.30 ਵਜੇ ਬਾਅਦ ਦੁਪਹਿਰ ਹੋਵੇਗੀ। ਮੀਟਿੰਗ ਦਾ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।

WHATSAPP ਰਾਹੀਂ ਆਸਾਨੀ ਨਾਲ ਬੁਕ ਕਰੋ ਵੈਕਸੀਨ ਸਲਾਟ, ਇਹ ਹੈ ਤਰੀਕਾ

 ਆਪਣੇ ਫੋਨ ’ਚ MyGov Corona HelpDesk ਚੈਟਬਾਟ ਦਾ ਨੰਬਰ +91-9013151515 ਐਡ ਕਰੋ।

- ਹੁਣ ਐਡ ਕੀਤੇ ਨੰਬਰ ’ਤੇ SCHEDULE APPOINTMENT ਜਾਂ Book Slot ਲਿਖ ਕੇ ਭੇਜੋ।

- ਤੁਹਾਡੇ ਮੋਬਾਇਲ ਨੰਬਰ ’ਤੇ 6 ਅੰਕਾਂ ਦਾ ਇਕ ਓ.ਟੀ.ਪੀ. ਆਏਗਾ। 

- ਓ.ਟੀ.ਪੀ. ਭਰ ਕੇ ਵੈਰੀਫਾਈ ਕਰੋ।

- ਇਸ ਤੋਂ ਬਾਅਦ ਲੋਕੇਸ਼ਨ, ਤਾਰੀਖ਼, ਅਤੇ ਵੈਕਸੀਨ ਦਾ ਨਾਂ ਚੁਣੋ।

- ਤੁਹਾਡੇ ਪਿੰਨ ਕੋਡ ਦੇ ਹਿਸਾਬ ਨਾਲ ਨਜ਼ਦੀਕੀ ਵੈਕਸੀਨੇਸ਼ਨ ਸੈਂਟਰ ’ਤੇ ਵੈਕਸੀਨ ਲਈ ਸਲਾਟ ਬੁੱਕ ਕਰ ਦਿੱਤਾ ਜਾਵੇਗਾ। 

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਲਈ ਵਿਦਿਆਰਥੀਆਂ ਦੀ ਤਿਆਰੀ ਵਾਸਤੇ ਦਿਸ਼ਾ ਨਿਰਦੇਸ਼ ਜਾਰੀ

 ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਲਈ ਵਿਦਿਆਰਥੀਆਂ ਦੀ ਤਿਆਰੀ ਵਾਸਤੇ ਦਿਸ਼ਾ ਨਿਰਦੇਸ਼ ਜਾਰੀ


ਚੰਡੀਗੜ, 24 ਅਗਸਤ (ਪ੍ਰਮੋਦ ਭਾਰਤੀ)


ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਿਸ਼ਨ ਕੁਮਾਰ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਲਈ ਵਿਦਿਆਰਥੀਆਂ ਦੀ ਤਿਆਰੀ ਵਾਸਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਇਮਤਿਆਨ 12 ਨਵੰਬਰ 2021 ਨੂੰ ਕਰਵਾਇਆ ਜਾ ਰਿਹਾ ਹੈ।


ਇਸ ਦੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਬੇਹਤਰ ਕਾਰਗੁਜਾਰੀ ਵਾਸਤੇ ਅਧਿਆਪਕਾਂ ਨੂੰ ਪ੍ਰਸ਼ਨ ਬੈਂਕ ਤਿਰਾਰ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧ ਵਿੱਚ ‘ਪੜੋ ਪੰਜਾਬ ਪੜਾਓ ਪੰਜਾਬ’ ਟੀਮਾਂ ਨੂੰ ਵੀ ਅਧਿਆਪਕਾਂ ਦੀ ਅਗਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨਾਂ ਟੀਮਾਂ ਨੂੰ ਸਕੂਲ ਪੱਧਰ ’ਤੇ ਤਿਆਰ ਕੀਤੇ ਪ੍ਰਸ਼ਨਾਂ ਨੂੰ ਜ਼ਿਲਾ ਪੱਧਰ ’ਤੇ ਸੰਕਲਿਤ ਕਰਨ ਲਈ ਆਖਿਆ ਗਿਆ ਹੈ।


ਬੁਲਾਰੇ ਅਨੁਸਾਰ ਅਧਿਆਪਕਾਂ ਨੂੰ ਵੱਧ ਤੋਂ ਵੱਧ ਪ੍ਰਸ਼ਨ ਤਿਆਰ ਕਰਕੇ ਵਿਦਿਆਰਥੀਆਂ ਨੂੰ ਅਭਿਆਸ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਵਿਦਿਆਰਥੀਆਂ ਨੂੰ ਮੁਲਾਂਕਣ ਪੱਤਰ ਆਨ ਲਾਈਨ ਅਤੇ ਆਫ ਲਾਈਨ ਦੋਵਾਂ ਰੂਪ ਵਿੱਚ ਭੇਜਣ ਲਈ ਕਿਹਾ ਗਿਆ ਹੈ ਤਾਂ ਜੋ ਸਾਰੇ ਵਿਦਿਆਰਥੀਆਂ ਦੀ ਤਿਆਰੀ ਹੋ ਸਕੇ। ਮੁਲਾਂਕਣ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਯਕੀਨੀ ਬਨਾਉਣ ਦੇ ਨਾਲ ਕੋਵਿਡ-19 ਦੀਆਂ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰਨ ਲਈ ਵੀ ਅਧਿਆਪਕਾਂ ਨੂੰ ਆਖਿਆ ਗਿਆ ਹੈ।


ਬੁਲਾਰੇ ਅਨੁਸਾਰ ਨੈਸ਼ਨਲ ਅਚੀਵਮੈਂਟ ਸਰਵੇ ਦਾ ਆਧਾਰ ਸਿੱਖਣ ਪਰਿਮਾਣ ਹਨ। ਇਸ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਜਿਹੜੇ ਪ੍ਰਸ਼ਨ ਆਉਦੇ ਹਨ, ਉਹ ਵਿਦਿਆਰਥੀਆਂ ਦੀ ਸਿੱਖਣ ਯੋਗਤਾ ਦੀ ਪਰਖ ਕਰਦੇ ਹਨ। ਇਸ ਪ੍ਰੀਖਿਆ ਦੌਰਾਨ ਪ੍ਰਸ਼ਨ ਸਿੱਧੇ ਕਿਤਾਬਾਂ ਦੇ ਅਭਿਆਸੀ ਪ੍ਰਸ਼ਨਾਂ ਵਿੱਚੋਂ ਨਹੀਂ ਆਉਦੇ ਸਗੋਂ ਸਿਲੇਬਸ ਦੇ ਸੰਕਲਪ ਵਿੱਚੋਂ ਆਉਦੇ ਹਨ। ਇਸ ਪ੍ਰੈਕਟਿਸ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਪੱਧਰ ਬੇਹਤਰ ਬਣਦਾ ਹੈ।

ਵਿਦਿਆਰਥੀਆਂ ਦੇ ਦਾਖਲੇ ਲਈ ਸਕੂਲ ਲੀਵਿੰਗ ਸਰਟੀਫਿਕੇਟ ਜ਼ਰੂਰੀ : ਸਿੱਖਿਆ ਬੋਰਡ

ਵਿਦਿਆਰਥੀਆਂ ਦੇ ਦਾਖਲੇ ਲਈ ਸਕੂਲ ਲੀਵਿੰਗ ਸਰਟੀਫਿਕੇਟ ਜ਼ਰੂਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿੱਚ  ਵਿਦਿਆਰਥੀਆਂ ਦੇ ਦਾਖਲੇ ਲਈ ਸਕੂਲ ਲੀਵਿੰਗ ਸਰਟੀਫਿਕੇਟ  ਹੋਣ ਜਰੂਰੀ ਹੋਵੇਗਾ।ਅਸੋਸੀਏਟਿਡ ਸਕੂਲਾਂ ਦੀ ਯੂਨੀਅਨਾਂ ਦੀ ਸਿੱਖਿਆ ਬੋਰਡ ਨਾਲ ਹੋਈ ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

 

OLd PENSION SCHEME STRUGGLE : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਯੂਨੀਅਨ ਨਾਲ ਮੀਟਿੰਗ , ਦਿੱਤਾ ਸਮਾਂ

 

ਵੋਟਾਂ ਸਬੰਧੀ ਕੰਮ ਨੂੰ ਮੁਕੰਮਲ ਕਰਨ ਲਈ ਬੀ.ਐਲ.ਓਜ . ਨੂੰ ਤੁਰੰਤ ਫਾਰਗ ਕਰਨ ਦੇ ਹੁਕਮ ਜਾਰੀ

 

ਸਿੱਖਿਆ ਬੋਰਡ ਅਤੇ ਐਜੂਕੇਸ਼ਨ ਡਿਪਾਰਟਮੈਂਟ 'ਚ ਤਾਲਮੇਲ ਦੀ ਘਾਟ ਕਾਰਨ ਅਧਿਆਪਕਾਂ ਨੂੰ ਹੋਣਾ ਪੈ ਰਿਹਾ ਪਰੇਸ਼ਾਨ : ਬੁੱਟਰ

 ਸਿੱਖਿਆ ਬੋਰਡ ਅਤੇ ਐਜੂਕੇਸ਼ਨ ਡਿਪਾਰਟਮੈਂਟ 'ਚ ਤਾਲਮੇਲ ਦੀ ਘਾਟ ਕਾਰਨ ਅਧਿਆਪਕਾਂ ਨੂੰ ਹੋਣਾ ਪੈ ਰਿਹਾ ਪਰੇਸ਼ਾਨ : ਬੁੱਟਰ ਮੋਹਾਲੀ, 24 ਅਗਸਤ 2021 - ਸਿੱਖਿਆ ਬੋਰਡ ਅਤੇ ਐਜੂਕੇਸ਼ਨ ਡਿਪਾਰਟਮੈਂਟ 'ਚ ਤਾਲਮੇਲ ਦੀ ਘਾਟ ਕਾਰਨ ਅਧਿਆਪਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਸਬੰਧੀ ਮਾਸਟਰ ਕਾਡਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੁੱਟਰ, ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਬਲਜਿੰਦਰ ਸਿੰਘ ਧਾਲੀਵਾਲ, ਵਸ਼ਿੰਗਟਨ ਸਿੰਘ ਸਮੀਰੋਵਾਲ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਸੁਖਰਾਜ ਸਿੰਘ ਬੁੱਟਰ ਨੇ ਦੱਸਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਾਰ ਪੰਜਵੀਂ, ਅੱਠਵੀਂ,ਦਸਵੀਂ ਅਤੇ ਬਾਰ੍ਹਵੀਂ ਦਾ ਜਨਰਲ ਨਤੀਜਾ ਤਾਂ ਘੋਸ਼ਿਤ ਕਰ ਦਿੱਤਾ ਗਿਆ ਹੈ। 


ਪਰ ਵਿਸ਼ਾ ਵਾਈਜ਼ ਨਤੀਜਾ ਅੱਜ ਤੱਕ ਘੋਸ਼ਿਤ ਨਹੀਂ ਕੀਤਾ ਗਿਆ ।ਹੁਣ ਸਿੱਖਿਆ ਵਿਭਾਗ ਅਧਿਆਪਕਾਂ ਤੋਂ ਸਾਲਾਨਾ ( ਏ.ਸੀ.ਆਰ.) ਜਲਦੀ ਭਰ ਕੇ ਜਮ੍ਹਾ ਕਰਵਾਉਣ ਲਈ ਕਹਿ ਰਿਹਾ ਹੈ ।ਉਪਰੋਕਤ ਏ.ਸੀ.ਆਰ. ਵਿੱਚ ਵਿਸ਼ੇ ਵਾਰ ਨਤੀਜਾ ਭਰਨ ਦੀ ਜ਼ਰੂਰਤ ਹੁੰਦੀ ਹੈ। ਹੁਣ ਇਸ ਲਈ ਅਧਿਆਪਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਬੋਰਡ ਦੇ ਦਫ਼ਤਰ ਵਿੱਚ ਵਾਰ ਵਾਰ ਫੋਨ ਕਰਨ ਤੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲ ਰਿਹਾ।


ਇਸ ਕਰਕੇ ਯੂਨੀਅਨ ਦੇ ਨੁਮਾਇੰਦੇ ਸਰਪ੍ਰਸਤ ਕੁਲਜੀਤ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਰਾੜ, ਹਰਪਾਲ ਸਿੰਘ ਜਨਰਲ ਸਕੱਤਰ, ਮਨਜੀਤ ਸਿੰਘ, ਗੁਰਦੀਪ ਸਿੰਘ,ਕੁਲਦੀਪ ਸਿੰਘ, ਗੁਰਮੀਤ ਗਿੱਲ ,ਹਰਕੇਵਲ ਸਿੰਘ ,ਸੁਖਮੰਦਰ ਚੰਨੂ,ਗੁਰਕਿਰਪਾਲ ਸਿੰਘ, ਹਰਜੀਤ ਸਿੰਘ ਅਤੇ ਗੁਰਪ੍ਰੀਤ ਦੁੱਗਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੰਗ ਕੀਤੀ ਹੈ ਕੇ ਵਿਸ਼ੇ ਵਾਈਜ਼ ਨਤੀਜਾ ਜਲਦੀ ਤੋਂ ਜਲਦੀ ਘੋਸ਼ਿਤ ਕੀਤਾ ਜਾਵੇ ਤਾਂ ਕਿ ਅਧਿਆਪਕ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ

ਮਿਡ ਡੇ ਮੀਲ ਵਰਕਰਾਂ ਨੂੰ ਹੁਣ ਮਿਲੇਗੀ ਪ੍ਰਸੂਤਾ ਛੁੱਟੀ, ਪੜ੍ਹੋ

 

ਸੀ.ਬੀ.ਐੱਸ.ਈ ਦੀਆਂ 10ਵੀਂ ਤੇ 12ਵੀਂ ਦੀ ਕੰਪਾਰਟਮੈਂਟ ਤੇ ਸੁਧਾਰ ਪ੍ਰੀਖਿਆਵਾਂ 25 ਅਗਸਤ ਤੋਂ 15 ਸਤੰਬਰ ਤਕ
ਸੀ.ਬੀ.ਐੱਸ.ਈ ਦੀਆਂ 10ਵੀਂ ਤੇ 12ਵੀਂ ਦੀ ਕੰਪਾਰਟਮੈਂਟ ਤੇ ਸੁਧਾਰ ਪ੍ਰੀਖਿਆਵਾਂ 25 ਅਗਸਤ ਤੋਂ 15 ਸਤੰਬਰ ਤਕ ਹੋਣਗੀਆਂ। ਬੋਰਡ ਵਲੋਂ ਜਾਰੀ ਤਰੀਕੇ ਦੇ ਮੁਤਾਬਕ, 10ਵੀਂ ਕੰਪਾਰਟਮੈਂਟ ਪ੍ਰਰੀਖਿਆ 25 ਅਗਸਤ ਤੋਂ ਸ਼ੁਰੂ ਹੋ ਕੇ ਅੱਠ ਸਤੰਬਰ ਤਕ ਚੱਲੇਗੀ। ਉੱਥੇ, 12ਵੀਂ ਦੀ ਕੰਪਾਰਟਮੈਂਟ ਪ੍ਰੀਖਿਆ 25 ਅਗਸਤ ਤੋਂ ਸ਼ੁਰੂ ਹੋ ਕੇ 15 ਸਤੰਬਰ ਤਕ ਚੱਲੇਗੀ। ਇਨ੍ਹਾਂ ਪ੍ਰੀਖਿਆਵਾਂ ਦਾ ਨਤੀਜਾ 30 ਸਤੰਬਰ, 2021 ਨੂੰ ਜਾਰੀ ਕੀਤਾ ਜਾਵੇਗਾ। ਬੋਰਡ ਨੇ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ‘ਚ ਵਿਦਿਆਰਥੀਆਂ ਨੂੰ ਮਿਲੇ ਨੰਬਰ ਹੀ ਆਖਰੀ ਨੰਬਰ ਮੰਨੇ ਜਾਣਗੇ ਤੇ ਉਨ੍ਹਾਂ ਦਾ ਨਤੀਜਾ ਵੀ ਇਸੇ ਆਧਾਰ ‘ਤੇ ਬਣਾਇਆ ਜਾਵੇਗਾ।

– 10ਵੀਂ ਲਈ ਕੰਪਾਰਟਮੈਂਟ ਪ੍ਰੀਖਿਆਵਾਂ 25 ਅਗਸਤ ਤੋਂ ਹੋਣਗੀਆਂ। 25 ਅਗਸਤ ਨੂੰ ਪਹਿਲਾ ਪੇਪਰ ਆਈਟੀ, 27 ਅਗਸਤ ਨੂੰ ਅੰਗਰੇਜ਼ੀ, 31 ਅਗਸਤ ਨੂੰ ਵਿਗਿਆਨ, ਦੋ ਸਤੰਬਰ ਨੂੰ ਹਿੰਦੀ, ਤਿੰਨ ਸਤੰਬਰ ਨੂੰ ਹੋਮ ਸਾਈਂਸ, ਚਾਰ ਸਤੰਬਰ ਨੂੰ ਵਿਗਿਆਨ (ਥਿਊਰੀ), ਸੱਤ ਸਤੰਬਰ ਨੂੰ ਕੰਪਿਊਟਰ ਤੇ ਅੱਠ ਸਤੰਬਰ ਨੂੰ ਗਣਿਤ ਦਾ ਪੇਪਰ ਹੋਵੇਗਾ। 


– 12ਵੀਂ ਦੇ ਵਿਦਿਆਰਥੀਆਂ ਦਾ ਪਹਿਲਾ ਪੇਪਰ ਅੰਗਰੇਜ਼ੀ, 26 ਅਗਸਤ ਨੂੰ ਬਿਜ਼ਨਸ ਸਟਡੀਜ਼, 27 ਅਗਸਤ ਨੂੰ ਪਾਲੀਟਿਕਲ ਸਾਈਂਸ, 28 ਅਗਸਤ ਨੂੰ ਸਰੀਰਕ ਸਿੱਖਿਆ, 31 ਅਗਸਤ ਨੂੰ ਅਕਾਊਂਟਸ, ਇਕ ਸਤੰਬਰ ਨੂੰ ਅਰਥਸ਼ਾਸਤਰ, ਦੋ ਸਤੰਬਰ ਨੂੰ ਸਮਾਜ ਸ਼ਾਸਤਰ, ਤਿੰਨ ਸਤੰਬਰ ਨੂੰ ਰਸਾਇਣ ਵਿਗਿਆਨ, ਚਾਰ ਸਤੰਬਰ ਨੂੰ ਮਨੋਵਿਗਿਆਨ, ਛੇ ਸਤੰਬਰ ਨੂੰ ਜੀਵ ਵਿਗਿਆਨ, ਸੱਤਸਤੰਬਰ ਨੂੰ ਹਿੰਦੀ, ਅੱਠ ਸਤੰਬਰ ਨੂੰ ਕੰਪਿਊਟਰ ਸਾਈਂਸ (ਨਿਊ), ਨੌ ਸਤੰਬਰ ਨੂੰ ਭੌਤਿਕ ਵਿਗਿਆਨ, 11 ਸਤੰਬਰ ਨੂੰ ਭੂਗੋਲ, 13 ਸਤੰਬਰ ਨੂੰ ਗਣਿਤ, 14 ਸਤੰਬਰ ਨੂੰ ਇਤਿਹਾਸ ਤੇ 15 ਸਤੰਬਰ ਨੂੰ ਹੋਮ ਸਾਈਂਸ ਦਾ ਪੇਪਰ ਹੋਵੇਗਾ।


ਧਿਆਨ ਰੱਖਣਯੋਗ ਜ਼ਰੂਰੀ ਗੱਲਾਂ


ਸੀਬੀਐੱਸਈ ਬੋਰਡ ਪ੍ਰੀਖਿਆ 2021 ‘ਚ ਹਾਜ਼ਰ ਹੋਣ ਲਈ ਐਡਮਿਟ ਕਾਰਡ ਇਕ ਲਾਜ਼ਮੀ ਦਸਤਾਵੇਜ਼ ਹੈ। ਇਸ ਲਈ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਐਡਮਿਟ ਕਾਰਡ ਜ਼ਰੂਰ ਨਾਲ ਲੈ ਕੇ ਜਾਣ, ਇਸ ਤੋਂ ਬਿਨਾਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉੱਥੇ ਹੀ ਕਾਲ ਲੈਟਰ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਇਕ ਪਛਾਣ ਪੱਤਰ ਵੀ ਆਪਣੇ ਨਾਲ ਲੈ ਕੇ ਜਾਣਾ ਪਵੇਗਾ।

ਵਿਦਿਆਰਥੀਆਂ ਨੂੰ ਪ੍ਰੀਖਿਆ ਸਮੇਂ ਤੋਂ ਘੱਟੋ-ਘੱਟ 1 ਘੰਟੇ ਪਹਿਲਾਂ ਆਪਣੇ ਸੰਬੰਧਤ ਸੈਂਟਰਾਂ ‘ਤੇ ਪਹੁੰਚਣਾ ਪਵੇਗਾ।

ਕੋਵਿਡ-19 ਇਨਫੈਕਸ਼ਨ ਤੋਂ ਬਚਣ ਲਈ ਵਿਦਿਆਰਥੀਆਂ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਉੱਥੇ ਹੀ ਵਿਦਿਾਰਥੀਆਂ ਨੂੰ ਆਪਣੇ ਹੱਥਾਂ ਨੂੰ ਸਾਫ਼ ਰੱਖਣਾ ਪਵੇਗਾ। ਵਿਦਿਆਰਥੀ ਆਪਣਾ ਹੈਂਡ ਸੈਨੇਟਾਈਜ਼ਰ ਨਾਲ ਲੈ ਕੇ ਆ ਸਕਦੇ ਹਨ, ਉੱਥੇ ਹੀ ਇਸ ਤੋਂ ਇਲਾਵਾ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਪਵੇਗੀ।

ਪ੍ਰੀਖਿਆ ਕੇਂਦਰ ‘ਤੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ, ਕੈਲਕੂਲੇਟਰ ਜਾਂ ਕੋਈ ਇਲੈਕਟ੍ਰੌਨਿਕ ਗੈਜੇਟ ਲੈ ਜਾਣ ਦੀ ਇਜਾਜ਼ਤ ਨਹੀਂ ਹੈ।

ਵਿਦਿਆਰਥੀ ਪ੍ਰੀਖਿਆ ਕੇਂਦਰ ‘ਤੇ ਕਿਸੇ ਵੀ ਵਸਤੂ ਦਾ ਅਦਾਨ-ਪ੍ਰਦਾਨ ਨਹੀਂ ਕਰ ਸਕਦੇ ਹਨ।

ਸਪੋਰਟਸ ਗਰੇਡੇਸ਼ਨ ਸਰਟੀਫਿਕੇਟ ਜਾਰੀ ਕਰਨ ਅਤੇ ਦਾਖਲੇ , ਨੌਕਰੀਆਂ ਵਿੱਚ ਰਾਖਵੇਂਕਰਨ ਸਬੰਧੀ ਹਦਾਇਤਾਂ

 

ਨਗਰ ਕੌਂਸਲ ਨਾਭਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਕਰੋ ਅਪਲਾਈ

ਪੰਜਾਬ ਸਰਕਾਰ ਕਰੇਗੀ ਸੇਵਾ ਮੁਕਤ 1766 ਪਟਵਾਰੀਆਂ ਦੀ ਭਰਤੀ,

 

ਪਟਵਾਰੀ ਭਰਤੀ ਹੋਣ ਵਾਲੇ ਉਮੀਦਵਾਰਾਂ ਦੀਆਂ ਇੱਛਾਵਾਂ ਤੇ ਕੈਪਟਨ ਸਰਕਾਰ ਪਾਣੀ ਫੇਰਨ ਲੱਗੀ ਹੈ। ਸਰਕਾਰ ਨੇ ਪਟਵਾਰੀ ਤੇ ਕਾਨੂੰਨਗੋ ਦੀ ਰੈਗੂਲਰ ਤੇ ਨਵੀਂ ਭਰਤੀ ਕਰਨ ਦੀ ਬਜਾਏ ਸੇਵਾਮੁਕਤ ਪਟਵਾਰੀਆਂ ਰੱਖਣ ਦਾ ਫ਼ੈਸਲਾ ਕੀਤਾ ਹੈ। ਮਾਲ ਤੇ ਮੁੜਵਸੇਬਾ ਵਿਭਾਗ ਪੰਜਾਬ ( ਮੁਰੱਬਾਬੰਦੀ ਸ਼ਾਖਾ) ਨੇ ਸੂਬੇ ਦੇ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ 1766 ਪਟਵਾਰੀ ਠੇਕੇ ਦੇ ਆਧਾਰ ਤੇ ਉੱਕਾ-ਪੁੱਕਾ 25 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਤੇ ਰੱਖਣ ਲਈ ਪੱਤਰ ਜਾਰੀ ਕਰ ਦਿੱਤਾ ਹੈ। ਸਭ ਤੋਂ ਅਹਿਮ ਗੱਲ ਹੈ ਕਿ ਹਾਲ ਵਿਚ ਹੀ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ 1152 ਅਸਾਮੀਆਂ ਲਈ ਪ੍ਰੀਖਿਆ ਲਈ, ਜਿਸ ਦਾ ਨਤੀਜਾ ਅਗਸਤ ਮਹੀਨੇ ਵਿਚ ਹੀ ਐਲਾਨੇ ਜਾਣ ਦੀਆਂ ਸੰਭਾਵਨਾਵਾਂ ਸਨ। ਅੰਕੜੇ ਦੱਸਦੇ ਹਨ ਕਿ ਸੂਬੇ ਦੇ 2.34 ਲੱਖ ਨੌਜਵਾਨ ਮੁੰਡੇ-ਕੁੜੀਆਂ ਨੇ ਪਟਵਾਰੀ ਬਣਨ ਲਈ ਅਪਲਾਈ ਕੀਤਾ ਸੀ ਜਿਨ੍ਹਾਂ ਵਿਚੋਂ ਇਕ 1.75 ਲੱਖ ਉਮੀਦਵਾਰ ਪਟਵਾਰੀ ਦੀ ਆਸਾਮੀ ਲਈ ਹੋਈ ਪ੍ਰੀਖਿਆ ਵਿਚ ਬੈਠੇ ਸਨ। ਇਨ੍ਹਾਂ ਵਿਚੋਂ ਇਕ ਲੱਖ ਤੋਂ ਵੱਧ ਲੜਕੀਆਂ ਸ਼ਾਮਲ ਸਨ। ਇਹੀ ਨਹੀਂ, ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ 58 ਸਾਲ ਦੀ ਸਰਵਿਸ ਪੂਰੀ ਕਰਨ ਵਾਲੇ ਕਰਮਚਾਰੀ, ਅਧਿਕਾਰੀ ਨੂੰ ਵਾਧਾ ਦੇਣ ਤੇ ਰੋਕ ਲਗਾਈ ਹੋਈ ਹੈ। ਫਿਰ ਸੇਵਾਮੁਕਤ ਪਟਵਾਰੀਆਂ ਨੂੰ ਭਰਤੀ ਕਰਨਾ ਜਿੱਥੇ ਸਰਕਾਰ ਦੇ ਆਪਣੇ ਪੁਰਾਣੇ ਫ਼ੈਸਲੇ ਦੇ ਉਲਟ ਹੈ, ਉਥੇ ਸਰਕਾਰ ਦੇ ਘਰ-ਘਰ ਰੁਜ਼ਗਾਰ ਦੇ ਦਾਅਵਿਆਂ ਦੀ ਵੀ ਪੋਲ ਖੋਲ੍ਹਦੀ ਹੈ।

RECENT UPDATES

Today's Highlight