Thursday, 19 August 2021

ਮੁੱਖ ਮੰਤਰੀ ਵੱਲੋਂ ਕੇਂਦਰੀਕ੍ਰਿਤ ਸੂਬਾਈ ਦਾਖਲਾ ਪੋਰਟਲ ਸਮੂਹ ਸਰਕਾਰੀ ਕਾਲਜਾਂ ਲਈ 31 ਅਗਸਤ ਤੱਕ ਵਧਾਇਆ

 ਸੂਬਾ ਪੱਧਰੀ ਏਕੀਕ੍ਰਿਤ ਕਰਤ ਹੈਲਪਲਾਈਨ ਨੰਬਰ 1100 ਦੀ ਸ਼ੁਰੂਆਤ


ਦੋਵਾਂ ਪਹਿਲਕਦਮਿਆਂ ਨੂੰ ਲੋਕਪੱਖੀ ਕਰਾਰ ਦਿੰਦੇ ਹੋਏ ਪੰਜਾਬ ਨੂੰ ਡਿਜੀਟਲ ਤੌਰ ’ਤੇ ਹੋਰ ਸਮਰੱਥ ਬਣਾਉਣ ਵਾਲਾ ਐਲਾਨਿਆ


ਡਿਜੀਟਲ ਪੰਜਾਬ ਵੱਲ ਇਕ ਕਦਮ ਹੋਰ ਵਧਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਵਰਚੁਅਲ ਤੌਰ ’ਤੇ ਸੂਬਾ ਪੱਧਰੀ ਏਕੀਕ੍ਰਿਤ ਹੈਲਪਲਾਈਨ ਨੰਬਰ 1100 ਦੀ ਸ਼ੁਰੂਆਤ ਕੀਤੀ ਤਾਂ ਜੋ ਲੋਕਾਂ ਨੂੰ ਸਮੂਹ ਸੇਵਾਵਾਂ ਨਿਰਵਿਘਨ ਤਰੀਕੇ ਨਾਲ ਪ੍ਰਦਾਨ ਕਰਨ ਤੋਂ ਇਲਾਵਾ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਸੂਬਾਈ ਦਾਖਲਾ ਪੋਰਟਲ https://admission.punjab.gov.in   ਵਿੱਚ ਵਾਧਾ ਕਰਦੇ ਹੋਏ ਇਸ ਨੂੰ 31 ਅਗਸਤ, 2021 ਤੱਕ ਵਧਾ ਦਿੱਤਾ ਤਾਂ ਜੋ ਸੂਬੇ ਦੇ ਵੱਖੋ-ਵੱਖ ਸਰਕਾਰੀ ਕਾਲਜਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। 

ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਇਸ ਪੋਰਟਲ ’ਤੇ ਤਕਰੀਬਨ 42000 ਵਿਦਿਆਰਥੀ ਰਜਿਸਟਰ ਹੋ ਚੁੱਕੇ ਹਨ। ਇਸ ਸਾਂਝੇ ਦਾਖਲਾ ਪੋਰਟਲ ਨਾਲ ਦਾਖਲਾ ਪ੍ਰਕਿਰਿਆ 100 ਫੀਸਦੀ ਸੰਪਰਕ ਰਹਿਤ ਹੋਵੇਗੀ ਕਿਉਂਕਿ ਬਿਨੈਕਾਰਾਂ ਨੂੰ ਸਰੀਰਕ ਤੌਰ ’ਤੇ ਹਾਜ਼ਰ ਹੋਣ ਦੀ ਲੋੜ ਨਹੀਂ ਪਵੇਗੀ ਜਿਸ ਨਾਲ ਉਨਾਂ ਦਾ ਕਰੋਨਾ ਤੋਂ ਬਚਾਅ ਰਹੇਗਾ।

ਇਕ ਹੋਰ ਲੋਕ ਪੱਖੀ ਪਹਿਲ ਦੇ ਰੂਪ ਵਿੱਚ 1100 ਹੈਲਪਲਾਈਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਿਰਫ ਇੱਕ ਬਟਨ ਦਬਾਉਣ ਨਾਲ ਹੀ ਵੱਖੋ-ਵੱਖ ਸੇਵਾਵਾਂ ਦੇ ਲਾਭ ਹਾਸਲ ਹੋ ਸਕਣਗੇ। ਉਨਾਂ ਅੱਗੇ ਕਿਹਾ ਕਿ ਇਸ ਨਿਵੇਕਲੀ ਪਹਿਲ ਵਿੱਚ ਕਈ ਹੋਰ ਤਕਨੀਕੀ ਪੱਖ ਜਿਵੇਂ ਕਿ ਚੈਟ, ਈ-ਮੇਲ, ਵਟਸਐਪ ਅਤੇ ਐਸ.ਐਮ.ਐਸ. ਵੀ ਛੇਤੀ ਹੀ ਜੋੜੇ ਜਾਣਗੇ।

ਮੁੱਖ ਮੰਤਰੀ ਨੇ ਵੱਖੋ-ਵੱਖ ਵਿਭਾਗਾਂ ਦੇ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਕਿ ਆਪੋ-ਆਪਣੇ ਵਿਭਾਗਾਂ ਦੇ ਕੰਮਕਾਜ ਦੀ ਹਫਤਾਵਾਰੀ ਸਮੀਖਿਆ ਨਿਯਮਿਤ ਤੌਰ ’ਤੇ ਕੀਤੀ ਜਾਵੇ। ਇਸ ਦੇ ਨਾਲ ਹੀ ਉਨਾਂ ਵੱਲੋਂ ਮੁੱਖ ਸਕੱਤਰ ਨੂੰ ਆਪਣੇ ਪੱਧਰ ’ਤੇ ਸਮੇਂ-ਸਮੇਂ ’ਤੇ ਲੋਕਪੱਖੀ ਸੇਵਾਵਾਂ ਪ੍ਰਦਾਨ ਕਰਨ ਦੇ ਕੰਮਕਾਜ ਸਬੰਧੀ ਇਨਾਂ ਵਿਭਾਗਾਂ ਦੀ ਸਮੀਖਿਆ ਕਰਨ ਲਈ ਵੀ ਕਿਹਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਮੂਹ ਸ਼ਿਕਾਇਤਾਂ ਦਾ ਨਿਪਟਾਰਾ ਤਸੱਲੀਬਖਸ਼ ਢੰਗ ਨਾਲ ਕੀਤਾ ਜਾਵੇ।

ਇਸ ਮੌਕੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਦਾਖਲਾ ਪੋਰਟਲ ਨਾਲ ਵਿਦਿਆਰਥੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ ਅਤੇ ਇਸ ਪੋਰਟਲ ਰਾਹੀਂ ਉਹ ਕਈ ਕਾਲਜਾਂ ਵਿੱਚ ਇਕੋ ਬਿਨੈ ਫਾਰਮ ਰਾਹੀਂ ਦਰਖਾਸਤ ਦੇ ਸਕਦੇ ਹਨ।

ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਵਿਸ਼ੇਸ਼ ਸਕੱਤਰ ਰਵੀ ਭਗਤ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1100 ਹੈਲਪਲਾਈਨ ਨੂੰ ਪੀ.ਜੀ.ਆਰ.ਐਸ. ਦੇ ਪੋਰਟਲ ਨਾਲ ਵੀ ਜੋੜਿਆ ਗਿਆ ਹੈ ਅਤੇ ਇਹ ਸਿਰਫ ਗੈਰ-ਹੰਗਾਮੀ ਸੇਵਾਵਾਂ ਲਈ ਹੋਵੇਗਾ। ਇਸ ਪੋਰਟਲ ਨੂੰ ਡਿਜੀਟਲ ਪੰਜਾਬ ਪਹਿਲਕਦਮੀ ਦੀ ਦਿਸ਼ਾ ਵਿੱਚ ਇਕ ਵੱਡੀ ਪੁਲਾਂਘ ਦੱਸਦੇ ਹੋਏ ਉਨਾਂ ਇਹ ਵੀ ਕਿਹਾ ਕਿ ਕਈ ਹੈਲਪਲਾਈਨਾਂ ਕਰਕੇ ਲੋਕ ਅਕਸਰ ਭੰਬਲਭੂਸੇ ਵਿੱਚ ਪੈ ਜਾਂਦੇ ਸਨ। ਪਰ, ਹੁਣ ਇਹ ਨਵੀਂ ਹੈਲਪਲਾਈਨ ਉਨਾਂ ਨੂੰ 1100 ਨੰਬਰ ਡਾਈਲ ਕਰਕੇ ਆਪਣੀਆਂ ਸ਼ਿਕਾਇਤਾਂ ਦਰਜ ਤੇ ਉਨਾਂ ਦੀ ਸਥਿਤੀ ਦਾ ਪਤਾ ਲਗਾਉਣ ਤੋਂ ਇਲਾਵਾ ਵੈਬ ਪੋਰਟਲ: connect.punjab.gov.in, ਸੇਵਾ ਕੇਂਦਰਾਂ, ਐਮ ਸੇਵਾ ਅਤੇ ਈ-ਸੇਵਾ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਵੀ ਆਪਣੀਆਂ ਸ਼ਿਕਾਇਤਾਂ ਰਜਿਸਟਰ ਕਰਵਾ ਕੇ ਉਨਾਂ ਦਾ ਪਤਾ ਕਰਵਾ ਸਕਦੇ ਹਨ। ਸਮੂਹ ਵਿਭਾਗਾਂ ਨੂੰ 24×7 ਸ਼ਿਕਾਇਤਾਂ ਦੀ ਸਥਿਤੀ ਦਾ ਪਤਾ ਲਾਉਣ ਲਈ ਇਕ ਦੂਜੇ ਨਾਲ ਆਨਲਾਈਨ ਵਿਧੀ ਨਾਲ ਜੋੜਿਆ ਗਿਆ ਹੈ।

ਇਸ ਤੋਂ ਪਹਿਲਾ ਉਚੇਰੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ.ਕੇ. ਗੰਟਾ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ 2021-22 ਦੇ ਸੈਸ਼ਨ ਲਈ ਕੇਂਦਰੀਿਤ ਆਨਲਾਈਨ ਦਾਖਲਾ ਪ੍ਰਕਿਰਿਆ ਪੰਜਾਬ ਦੇ ਸਾਰੇ ਕਾਲਜਾਂ ਵਿੱਚ 2 ਅਗਸਤ, 2021 ਨੂੰ ਸ਼ੁਰੂ ਹੋ ਚੁੱਕੀ ਹੈ ਅਤੇ ਮੌਜੂਦਾ ਸਮੇਂ ਸੂਬੇ ਦੇ 59 ਸਰਕਾਰੀ ਕਾਲਜਾਂ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਇਹ ਪ੍ਰਕਿਰਿਆ ਜਾਰੀ ਹੈ। ਉਨਾਂ ਮੁੱਖ ਮੰਤਰੀ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਦਾਖਲਾ ਪੋਰਟਲ ਦੇ ਹੋਰ ਵੀ ਕਈ ਅਹਿਮ ਪਹਿਲੂ ਹਨ ਜਿਵੇਂ ਕਿ ਡਿਜੀ ਲਾਕਰ ਰਾਹੀਂ ਵਿੱਦਿਅਕ ਸਰਟੀਫਿਕੇਟਾਂ ਦੀ ਸੰਪਰਕ ਰਹਿਤ ਵੈਰੀਫਿਕੇਸ਼ਨ, ਜਾਤੀ ਸਰਟੀਫਿਕੇਟ (ਐਸ.ਸੀ./ਬੀ.ਸੀ.) ਦੀ ਸਵੈ-ਜਾਂਚ ਅਤੇ ਬਿਨੈਕਾਰ ਦੇ ਡੋਮੀਸਾਇਲ ਸਰਟੀਫਿਕੇਟ ਦੀ ਸਵੈ ਜਾਂਚ, ਪੋਰਟਲ ਦੁਆਰਾ ਕਰਨਾ ਅਤੇ ਸੂਬੇ ਦੀ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਕ ਫੀਸਾਂ ਨਿਰਧਾਰਤ ਕਰਨਾ, ਪੋਰਟਲ ਦੁਆਰਾ ਵਿਦਿਆਰਥੀ ਦਾ ਇਨਰੋਲਮੈਂਟ ਨੰਬਰ ਆਨਲਾਈਨ ਜਾਰੀ ਕਰਨਾ, ਅਦਾਇਗੀਆਂ ਆਨਲਾਈਨ ਅਤੇ ਆਫਲਾਈਨ ਦੋਵੇਂ ਢੰਗ ਨਾਲ ਕਰਨਾ ਤੇ ਲੋੜਵੰਦ ਵਿਦਿਆਰਥੀਆਂ ਲਈ ਕਿਸ਼ਤਾਂ ਵਿੱਚ ਅਦਾਇਗੀਆਂ ਦੀ ਤਜਵੀਜ਼।

ਇਸ ਮੌਕੇ ਬਠਿੰਡਾ ਤੋਂ ਗਰਵਿਤਾ ਸ਼ਰਮਾ, ਅੰਮ੍ਰਿਤਸਰ ਤੋਂ ਮੁਸਕਾਨ ਪੁਰੀ ਅਤੇ ਹੁਸ਼ਿਆਰਪੁਰ ਤੋਂ ਵਿਦਿਆਰਥਣ ਮਨਮੀਤ ਕੌਰ ਦੇ ਪਿਤਾ ਨੇ ਇਸ ਨਵੇਂ ਦਾਖਲਾ ਪੋਰਟਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦਾਖਲਾ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰ ਹਾਜ਼ਰ ਵਿਅਕਤੀਆਂ ਵਿੱਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ, ਮੁੱਖ ਸਕੱਤਰ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ (ਵਿਕਾਸ) ਅਨਿਰੁੱਧ ਤਿਵਾਰੀ ਤੇ ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਵੀ.ਕੇ. ਮੀਨਾ ਸ਼ਾਮਿਲ ਸਨ।

19 ਸਤੰਬਰ ਤੋਂ ਹਰ ਐਤਵਾਰ ਸਿੱਖਿਆ ਮੰਤਰੀ ਦੇ ਹਲਕੇ 'ਚ ਕੀਤਾ ਜਾਵੇਗਾ ਝੰਡਾ ਮਾਰਚ: ਸਾਂਝਾ ਅਧਿਆਪਕ ਮੋਰਚਾ

 ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੀ ਵਾਅਦਾ ਖ਼ਿਲਾਫੀ ਵਿਰੁੱਧ ਸਾਂਝੇ ਅਧਿਆਪਕ ਮੋਰਚੇ ਨੇ ਕੀਤਾ ਸੰਘਰਸ਼ ਦਾ ਐਲਾਨ  


5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸੂਬਾ ਪੱਧਰੀ ਇਕੱਠ ਕਰਕੇ ਸਰਕਾਰੀ ਸਮਾਗਮ ਵੱਲ ਰੋਸ ਮਾਰਚ ਕਰਨ ਦਾ ਫ਼ੈਸਲਾ 


19 ਸਤੰਬਰ ਤੋਂ ਹਰ ਐਤਵਾਰ ਸਿੱਖਿਆ ਮੰਤਰੀ ਦੇ ਹਲਕੇ 'ਚ ਕੀਤਾ ਜਾਵੇਗਾ ਝੰਡਾ ਮਾਰਚ: ਸਾਂਝਾ ਅਧਿਆਪਕ ਮੋਰਚਾ

 

ਦਲਜੀਤ ਕੌਰ ਭਵਾਨੀਗੜ੍ਹ


ਚੰਡੀਗੜ੍ਹ, 19 ਅਗਸਤ 2021: ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਪੰਜਾਬ ਵਲੋਂ ਲਿਖਤੀ ਪੱਤਰ ਰਾਹੀਂ ਤਹਿ ਮੀਟਿੰਗ ਨਾ ਕਰਨ 'ਤੇ ਮੋਰਚੇ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਵਲੋਂ ਪੰਜਾਬ ਭਵਨ ਚੰਡੀਗਡ਼੍ਹ ਵਿਖੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਮੁੱਖ ਮੰਤਰੀ ਦੇ ਓ.ਐੱਸ.ਡੀ. ਸੰਦੀਪ ਬਰਾੜ ਨੂੰ ਪੰਜਾਬ ਸਰਕਾਰ ਵੱਲੋਂ ਮੀਟਿੰਗਾਂ ਦੇ ਫੈਸਲੇ ਲਾਗੂ ਨਾ ਕਰਨ ਅਤੇ ਸਮਾਂ ਦੇ ਕੇ ਮੁਨਕਰ ਹੋਣ ਵਿਰੁੱਧ ਰੋਸ ਪੱਤਰ ਵੀ ਦਿੱਤਾ ਗਿਆ।


   ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਕਨਵੀਨਰਾਂ ਬਲਕਾਰ ਸਿੰਘ ਵਲਟੋਹਾ, ਹਰਜੀਤ ਸਿੰਘ ਬਸੋਤਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਬਲਜੀਤ ਸਿੰਘ ਸਲਾਣਾ, ਹਰਵਿੰਦਰ ਸਿੰਘ ਬਿਲਗਾ, ਬਾਜ ਸਿੰਘ ਖਹਿਰਾ, ਜਸਵਿੰਦਰ ਸਿੰਘ ਔਲਖ, ਗੁਰਜੰਟ ਸਿੰਘ ਵਾਲੀਆ, ਕੋ ਕਨਵੀਨਰਾਂ ਸੁਖਰਾਜ ਸਿੰਘ ਕਾਹਲੋਂ, ਸੁਖਜਿੰਦਰ ਹਰੀਕਾ, ਹਰਵੀਰ ਸਿੰਘ, ਵਿਨੀਤ ਕੁਮਾਰ, ਕੁਲਵਿੰਦਰ ਸਿੰਘ ਬਾਠ, ਪਰਮਵੀਰ ਸਿੰਘ, ਅਮਨਬੀਰ ਸਿੰਘ ਗੁਰਾਇਆ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵਲੋਂ ਅਧਿਆਪਕ ਮਸਲੇ ਹੱਲ ਨਾ ਕਰਨ ਤੇ ਨਿਖੇਧੀਯੋਗ ਰਵੱਈਏ ਕਾਰਨ 5 ਸਤੰਬਰ ਦੇ ਅਧਿਆਪਕ ਦਿਵਸ ਮੌਕੇ ਸੰਘਰਸ਼ ਦੌਰਾਨ ਵਿਕਟੇਮਾਈਜ਼ ਹੋਏ ਸਾਥੀਆਂ ਦਾ ਸੂਬਾ ਪੱਧਰੀ ਇਕੱਠ ਕਰਕੇ ਸਨਮਾਨ ਕੀਤਾ ਜਾਵੇਗਾ ਅਤੇ ਸਰਕਾਰੀ ਸਮਾਗਮ ਵਾਲੇ ਸਥਾਨ ਵੱਲ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ ਅਤੇ ਇਸ ਸਬੰਧੀ 25-26 ਅਗਸਤ ਨੂੰ ਤਿਆਰੀ ਲਈ ਜ਼ਿਲ੍ਹਾ ਮੀਟਿੰਗਾਂ ਕੀਤੀਆਂ ਜਾਣਗੀਆਂ। 19 ਸਤੰਬਰ ਤੋਂ ਹਰ ਐਤਵਾਰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਕੀਤਾ ਜਾਵੇਗਾ। ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੇ ਰੋਸ ਪ੍ਰਦਰਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਵੀ ਕੀਤੀ ਜਾਵੇਗੀ।

     

    ਇਸ ਮੌਕੇ ਸਾਂਝਾ ਅਧਿਆਪਕ ਮੋਰਚਾ (ਪੰਜਾਬ) ਵੱਲੋਂ ਮੰਗ ਕੀਤੀ ਗਈ ਕਿ 25 ਜੂਨ 2021 ਨੂੰ ਮਾਣਯੋਗ ਮੁੱਖ ਪ੍ਰਮੁੱਖ ਸਕੱਤਰ ਨਾਲ ਹੋਈ ਮੀਟਿੰਗ ਦੇ ਸਾਰੇ ਅਧਿਆਪਕ/ਸਿੱਖਿਆ ਪੱਖੀ ਫ਼ੈਸਲੇ ਲਾਗੂ ਕਰਦਿਆਂ ਵਿਕਟੇਮਾਈਜ਼ੇਸ਼ਨਾਂ/ਪੁਲਿਸ ਕੇਸ ਰੱਦ ਕੀਤੇ ਜਾਣ। ਛੇਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਨ ਦੌਰਾਨ ਅਧਿਆਪਕਾਂ ਦੇ ਵੱਖ-ਵੱਖ ਕਾਡਰਾਂ ਨਾਲ ਹੋ ਰਹੀ ਆਰਥਿਕ ਧੱਕੇਸ਼ਾਹੀ ਬੰਦ ਕਰਕੇ ਬਣਦਾ ਇਨਸਾਫ਼ ਦਿੱਤਾ ਜਾਵੇ। ਸਾਰੇ ਕੱਚੇ-ਕੰਟਰੈਕਟ ਮੁਲਾਜ਼ਮ ਬਿਨਾਂ ਸ਼ਰਤ ਰੈਗੂਲਰ ਕੀਤੇ ਜਾਣ। ਮੈਰੀਟੋਰੀਅਸ/ਆਦਰਸ਼ ਸਕੂਲ ਸਟਾਫ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ, ਓ.ਡੀ.ਐੱਲ. ਅਧਿਆਪਕਾਂ ਦੀ ਪੈਡਿੰਗ ਰੈਗੂਲਰਾਈਜੇਸ਼ਨ ਪੂਰੀ ਕੀਤੀ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਪਰਖ ਸਮਾਂ ਐਕਟ-2015 ਰੱਦ ਕਰਕੇ ਸਾਰੇ ਆਰਥਿਕ ਲਾਭ ਬਹਾਲ ਕੀਤੇ ਜਾਣ। ਪਿਕਟਸ ਸੁਸਾਇਟੀ ਅਧੀਨ ਰੈਗੂਲਰ ਤੇ ਕਨਫਰਮਡ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਸਾਰੇ ਲਾਭਾਂ ਸਹਿਤ ਮਰਜ ਕੀਤਾ ਜਾਵੇ ਅਤੇ 180 ਈ.ਟੀ.ਟੀ. ਅਧਿਆਪਕਾਂ ‘ਤੇ ਕੇਂਦਰੀ ਸਕੇਲ ਲਾਗੂ ਕਰਨ ਤੇ ਬਦਲੀਆਂ ਰੱਦ ਕਰਨ ਦਾ ਫੈਸਲਾ ਵਾਪਿਸ ਲਿਆ ਜਾਵੇ। ਪਹਿਲਾਂ ਖਤਮ ਕੀਤੀਆਂ ਅਸਾਮੀਆਂ (ਸਮੇਤ ਹੈਡ ਟੀਚਰ ਦੀਆਂ 1904 ਪੋਸਟਾਂ) ਨੂੰ ਬਹਾਲ ਕਰਦਿਆਂ ਵਿਦਿਆਰਥੀਆਂ ਦੀ ਵਧੀ ਹੋਈ ਗਿਣਤੀ ਅਨੁਸਾਰ ਨਵੀਂਆਂ ਅਸਾਮੀਆਂ ਦਿੱਤੀਆਂ ਜਾਣ ਅਤੇ ਪੈਂਡਿੰਗ ਤਰੱਕੀਆਂ ਦੀ ਪ੍ਰਕਿਰਿਆ ਫੌਰੀ ਪੂਰੀ ਕੀਤੀ ਜਾਵੇ। ਮੌਜੂਦਾ ਬਦਲੀ ਪ੍ਰਕਿਰਿਆ ਦੌਰਾਨ ਗੈਰ ਵਾਜਿਬ ਫ਼ੈਸਲੇ ਲੈਣ ਦੀ ਥਾਂ, ਸਮੂਹ ਅਧਿਆਪਕਾਂ ਲਈ ਇਕਸਾਰਤਾ ਲਾਗੂ ਕਰਦਿਆਂ ਬਦਲੀ ਨੀਤੀ/ਪ੍ਰਕਿਰਿਆ ਵਿੱਚ ਮੋਰਚੇ ਵੱਲੋਂ ਸੁਝਾਈਆਂ ਸੋਧਾਂ ਲਾਗੂ ਕੀਤੀਆਂ ਜਾਣ। ਹੈੱਡ ਟੀਚਰਾਂ, ਸੈਂਟਰ ਹੈੱਡ ਟੀਚਰਾਂ ਦੀਆਂ ਪਿਛਲੇ ਪੰਜ ਸਾਲਾਂ ਤੋਂ ਪੈਡਿੰਗ ਤਰੱਕੀਆਂ ਅਤੇ ਈਟੀਟੀ ਤੋਂ ਮਾਸਟਰ ਕੇਡਰ ਦੀਆਂ ਰਹਿੰਦੀਆਂ ਤਰੱਕੀਆਂ ਵੀ ਕੀਤੀਆਂ ਜਾਣ। ਸੰਗੀਤ/ਤਬਲਾ ਮਾਸਟਰਾਂ ਦੇ ਗ੍ਰੇਡ ਵਿੱਚ ਤਰੁਟੀਆਂ ਦੂਰ ਕਰਨ, ਤਬਲਾ/ਸੰਗੀਤ ਦੀਆਂ ਪੋਸਟਾਂ ਪੋਰਟਲ 'ਤੇ ਸ਼ੋਅ ਕੀਤੀਆਂ ਜਾਣ, ਪੀਟੀਆਈ ਸਮੇਤ ਸਾਰੀਆਂ ਪੋਸਟਾਂ ਨਾਨਪਲਾਨ ਟੈਂਪਰੇਰੀ ਤੋ ਪਰਮਾਨੈਂਟ ਕੀਤੀਆਂ ਜਾਣ ਅਤੇ ਨਵੇ ਅਪਗਰੇਡ ਸਕੂਲਾਂ ਵਿੱਚ ਪੂਰੀਆਂ ਪੋਸਟਾਂ ਦਿੱਤੀਆਂ ਜਾਣ। ਟੀਚਿੰਗ ਸਟਾਫ਼ ਤੋਂ ਕੇਵਲ ਪੜਾਈ ਦਾ ਕੰਮ ਹੀ ਲਿਆ ਜਾਵੇ ਅਤੇ ਵਿਭਾਗ ਦੇ ਸੰਵਿਧਾਨਕ ਢਾਂਚੇ ਦੇ ਸਮਾਨੰਤਰ ਖਡ਼੍ਹਾ ਕੀਤੇ 'ਪੜ੍ਹੋ ਪੰਜਾਬ' ਪ੍ਰੋਜੈਕਟ ਨੂੰ ਬੰਦ ਕਰਕੇ ਅਧਿਆਪਕਾਂ ਨੂੰ ਵਾਪਿਸ ਪਿੱਤਰੀ ਸਕੂਲਾਂ ਵਿੱਚ ਭੇਜਿਆ ਜਾਵੇ, ਪਿੰਸੀਪਲ, ਕਲਰਕ ਨੂੰ ਕੇਵਲ ਇਕ ਹੀ ਸਕੂਲ ਦਿੱਤਾ ਜਾਵੇ, ਡੀ.ਪੀ.ਆਈਜ ਸਮੇਤ ਸਾਰੇ ਸਿੱਖਿਆ ਅਧਿਕਾਰੀ ਕੇਵਲ ਸਿੱਖਿਆ ਵਿਭਾਗ ਵਿੱਚੋਂ ਹੀ ਲਾਏ ਜਾਣ। ਬੀ.ਪੀ.ਈ.ਓ. ਦਫਤਰਾਂ ਵਿੱਚ ਸ਼ਿਫਟ ਕੀਤੇ 228 ਪੀ.ਟੀ.ਆਈ. ਅਧਿਆਪਕਾਂ ਨੂੰ ਵਾਪਿਸ ਮਿਡਲ ਸਕੂਲਾਂ ਵਿੱਚ ਭੇਜਿਆ ਜਾਵੇ। ਵੱਖ-ਵੱਖ ਵਿਸ਼ਿਆਂ/ਕਾਡਰਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤੇ ਜਾਣ ਅਤੇ 2364 ਈ.ਟੀ.ਟੀ. ਭਰਤੀ ਦੀ ਨਿਯੁਕਤੀ ਪ੍ਰਕਿਰਿਆ ਪੂਰੀ ਕੀਤੀ ਜਾਵੇ। ਪਿਛਲੇ ਸਮੇਂ ਦੌਰਾਨ ਸਿੱਖਿਆ ਵਿਭਾਗ ਵੱਲੋਂ ਨਿਯਮਾਂ ਵਿੱਚ ਕੀਤੀਆਂ ਅਧਿਆਪਕ/ਸਿੱਖਿਆ ਵਿਰੋਧੀ ਫੈਸਲਿਆਂ/ਸੋਧਾਂ ਨੂੰ ਰੱਦ ਕੀਤਾ ਜਾਵੇ।

ਫੋਟੋ: ਸਾਝਾ ਅਧਿਆਪਕ ਮੋਰਚੇ ਦੇ ਆਗੂ ਪੰਜਾਬ ਭਵਨ ਚੰਡੀਗਡ਼੍ਹ ਵਿਖੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ।ਆਸ਼ਾ ਵਰਕਰ ਘਰਾਂ ਦੇ ਦੌਰੇ ਦੌਰਾਨ ਲੋਕਾਂ ਨੂੰ ਕੋਵਿਡ-19 ਪ੍ਰਤੀ ਸੁਚੇਤ ਕਰਨ: ਡਾ. ਅੰਜਨਾ ਗੁਪਤਾ

 ਕੋਵਿਡ -19 ਦੀ ਸੰਭਾਵੀ ਤੀਸਰੀ ਲਹਿਰ ਦੇ ਮੱਦੇਨਜਰ ਆਸ਼ਾ ਫੈਸਿਲੀਟੇਟਰ ਨੂੰ ਟਰੇਨਿੰਗ ਦਿੱਤੀਆਸ਼ਾ ਵਰਕਰ ਘਰਾਂ ਦੇ ਦੌਰੇ ਦੌਰਾਨ ਲੋਕਾਂ ਨੂੰ ਕੋਵਿਡ-19 ਪ੍ਰਤੀ ਸੁਚੇਤ ਕਰਨ: ਡਾ. ਅੰਜਨਾ ਗੁਪਤਾਦਲਜੀਤ ਕੌਰ ਭਵਾਨੀਗੜ੍ਹਸੰਗਰੂਰ, 19 ਅਗਸਤ 2021: ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੀ ਰਹਿਨੁਮਾਈ ਹੇਠ ਅੱਜ ਸਿਵਲ ਸਰਜਨ ਦਫਤਰ ਵਿਖੇ ਜ਼ਿਲ੍ਹੇ ਦੀਆਂ ਸਮੂਹ ਆਸ਼ਾ ਫੈਸਲੀਟੇਟਰ ਨੂੰ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਸਬੰਧੀ ਡਾ. ਨਿਸ਼ ਗੁਪਤਾ ਅਤੇ ਸ੍ਰੀ ਦੀਪਕ ਸ਼ਰਮਾ ਡੀ ਸੀ ਐੱਮ ਨੇ ਟ੍ਰੇਨਿੰਗ ਦਿੱਤੀ।ਟ੍ਰੇਨਿੰਗ ਦਾ ਆਗਾਜ਼ ਕਰਦੇ ਹੋਏ ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਆਸ਼ਾ ਫ਼ੈਸਲੀਟੇਟਰ ਅਤੇ ਆਸ਼ਾ ਇਕ ਅਜਿਹਾ ਮਾਧਿਅਮ ਹੈ ਜਿਸ ਦੇ ਜ਼ਰੀਏ ਘਰ ਘਰ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ। ਉਨ੍ਹਾ ਕਿਹਾ ਕਿ ਸਿਹਤ ਮਾਹਿਰਾਂ ਵੱਲੋਂ ਕੋਵਿਡ -19 ਦੀ ਤੀਸਰੀ ਲਹਿਰ ਵਿਚ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਇਸ ਲਈ ਬੇਹੱਦ ਜਰੂਰੀ ਹੋ ਗਿਆ ਹੈ ਕਿ ਆਸ਼ਾ ਅਤੇ ਆਸ਼ਾ ਫੈਸਲੀਟੇਟਰ ਨੂੰ ਸਿੱਖਿਅਤ ਕੀਤਾ ਜਾਵੇ। ਉਨ੍ਹਾਂ ਇਹ ਵੀ ਤਾਕੀਦ ਅਤੇ ਉਮੀਦ ਕੀਤੀ ਕਿ ਆਸ਼ਾ ਵਰਕਰ ਘਰਾਂ ਦੇ ਦੌਰੇ ਦੌਰਾਨ ਲੋਕਾਂ ਨੂੰ ਇਸ ਲਹਿਰ ਪ੍ਰਤੀ ਸੁਚੇਤ ਕਰਨਗੀਆਂ ।ਡਾ ਨਿਸ਼ ਗੁਪਤਾ ਨੇ ਸਿਖਲਾਈ ਦਿੰਦਿਆਂ ਕਿਹਾ ਕਿ ਇਸ ਲਹਿਰ ਦੌਰਾਨ ਜ਼ੀਰੋ ਤੋਂ ਇੱਕ ਸਾਲ ਅਤੇ ਪੰਦਰਾਂ ਸਾਲ ਦੀ ਉਮਰ ਤੋਂ ਵੱਧ ਬੱਚਿਆਂ ਵਿਚ ਕਰੋਨਾ ਹੋਣ ਦਾ ਜ਼ਿਆਦਾ ਖ਼ਤਰਾ ਹੈ। ਉਨ੍ਹਾ ਕਿਹਾ ਕਿ ਇਸ ਤੋਂ ਇਲਾਵਾ ਦਿਲ, ਫੇਫੜੇ, ਕਿਡਨੀ, ਸਾਂਹ ਆਦਿ ਦੀਆਂ ਬਿਮਾਰੀਆਂ ਤੋਂ ਗ੍ਰਸਤ ਬੱਚੇ, ਮੋਟਾਪੇ ਅਤੇ ਮੰਦ-ਬੁੱਧੀ ਵਾਲੇ ਬੱਚਿਆਂ ਨੂੰ ਇਸ ਦਾ ਵਧੇਰੇ ਖ਼ਤਰਾ ਹੈ। ਡਾ. ਨਿਸ਼ ਨੇ ਸਪੱਸ਼ਟ ਕੀਤਾ ਕਿ ਜੇਕਰ ਦੁੱਧ ਚੁੰਘਾਉਂਦੀ ਮਾਂ ਕਰੋਨਾ ਪੌਜ਼ੇਟਿਵ ਹੈ ਤਾਂ ਉਹ ਬੱਚੇ ਨੂੰ ਆਪਣਾ ਦੁੱਧ ਪਿਲਾਉਣਾ ਬੰਦ ਨਹੀਂ ਕਰੇਗੀ ਪਰ ਇਸ ਵਿਚ ਉਸ ਨੂੰ ਪੂਰੀ ਸਾਵਧਾਨੀ ਵਰਤਣੀ ਪਵੇਗੀ ਜਿਵੇਂ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ, ਦੁੱਧ ਪਿਲਾਉਣ ਤੋਂ ਪਹਿਲਾਂ ਹੱਥਾਂ ਨੂੰ ਸੈਨੇਟਾਇਜ ਕਰਨਾ ਜਾਂ ਸਾਬਣ ਨਾਲ ਚੰਗੀ ਤਰਾਂ ਸਾਫ ਕਰਨਾ ਅਤੇ ਮੂੰਹ ਤੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਕਾਲਜ ਖੁੱਲ੍ਹਣ ਕਰਕੇ ਵੀ ਬੱਚਿਆਂ ਵਿੱਚ ਇਸ ਬਿਮਾਰੀ ਦਾ ਖਦਸ਼ਾ ਵਧ ਜਾਂਦਾ ਹੈ। ਉਹਨਾਂ ਬੱਚਿਆਂ ਵਿੱਚ ਕੋਵਿਡ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਬੱਚੇ ਨੂੰ ਕਦੋਂ ਅਤੇ ਕਿਹੜੀਆਂ ਹਾਲਾਤਾਂ ਵਿਚ ਘਰ ’ਚ ਏਕਾਂਤਵਾਸ ਕਰਨਾ ਹੈ, ਕਮਿਉਨਿਟੀ ਹਸਪਤਾਲ ਲੈ ਜਾਣਾ ਹੈ ਜਾਂ ਐੱਲ 2, ਐੱਲ 3 ਕੋਵਿਡ ਸੈਂਟਰਾਂ ਵਿੱਚ ਭੇਜਣਾ ਹੈ।ਸ੍ਰੀ ਦੀਪਕ ਸ਼ਰਮਾਂ ਡੀ ਸੀ ਐੱਮ ਨੇ ਕੋਵਿਡ 19 ਦੀ ਤੀਸਰੀ ਲਹਿਰ ਵਿਚ ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਦੇ ਰੋਲ ਅਤੇ ਜਿੰਮੇਵਾਰੀਆਂ ਪ੍ਰਤੀ ਵਿਸਤਰਿਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਵਾਂਗ ਹੀ ਆਸ਼ਾ ਨੇ ਘਰਾਂ ਦਾ ਸਰਵੇ ਕਰਨਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਕੋਵਿਡ ਦੇ ਲੱਛਣਾ ਵਾਲੇ ਬੱਚੇ ਨੂੰ ਨੇੜੇ ਦੇ ਸਿਹਤ ਸੰਸਥਾ ਵਿੱਚ ਲਿਜਾ ਕੇ ਡਾਕਟਰ ਨੂੰ ਦਿਖਾਉਣਾ ਹੈ ਅਤੇ ਸੈਂਪਲਿੰਗ ਕਰਵਾਉਣ ਲਈ ਪ੍ਰੇਰਿਤ ਕਰਨਾ ਹੈ ।ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਐੱਸ. ਜੇ. ਸਿੰਘ ਅਤੇ ਸ੍ਰੀ ਲਖਵਿੰਦਰ ਸਿੰਘ ਵਿਰਕ, ਸ੍ਰੀ ਮਤੀ ਸਰੋਜ ਰਾਣੀ ਦੋਵੇਂ ਡਿਪਟੀ ਮਾਸ ਮੀਡੀਆ ਅਫ਼ਸਰ ਵੀ ਹਾਜ਼ਰ ਸਨ।
ਫੋਟੋ: ਸਿਵਲ ਸਰਜਨ ਦਫਤਰ ਸੰਗਰੂਰ ਵਿਖੇ ਆਸ਼ਾ ਫੈਸਲੀਟੇਟਰ ਨੂੰ ਕੋਵਿਡ-19 ਦੀ ਸੰਭਾਵੀ ਤੀਸਰੀ ਲਹਿਰ ਸਬੰਧੀ ਡਾ. ਨਿਸ਼ ਗੁਪਤਾ ਅਤੇ ਸ੍ਰੀ ਦੀਪਕ ਸ਼ਰਮਾ ਡੀ ਸੀ ਐੱਮ ਨੇ ਟ੍ਰੇਨਿੰਗ ਦਿੰਦੇ ਹੋਏ।

ਮਹਾਰਾਣੀ ਪ੍ਰਨੀਤ ਕੌਰ ਨਾਲ ਮੀਟਿੰਗ ਮਗਰੋਂ ਈ.ਟੀ.ਟੀ. ਟੈੱਟ ਪਾਸ 2364 ਯੂਨੀਅਨ ਵੱਲੋਂ ਰੋਸ਼ ਰੈਲੀ ਮੁਲਤਵੀ

 ਮਹਾਰਾਣੀ ਪ੍ਰਨੀਤ ਕੌਰ ਨਾਲ ਮੀਟਿੰਗ ਮਗਰੋਂ ਈ.ਟੀ.ਟੀ. ਟੈੱਟ ਪਾਸ 2364 ਯੂਨੀਅਨ ਵੱਲੋਂ ਰੋਸ਼ ਰੈਲੀ ਮੁਲਤਵੀਸੰਘਰਸ਼ ਕਰ ਰਹੇ ਈ.ਟੀ.ਟੀ. ਟੈੱਟ ਪਾਸ 2364 ਅਧਿਆਪਕਾਂ ਵੱਲੋਂ ਫੌਰੀ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ
ਦਲਜੀਤ ਕੌਰ ਭਵਾਨੀਗੜ੍ਹਪਟਿਆਲਾ, 19 ਅਗਸਤ 2021: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਪਿਛਲੇ 43 ਦਿਨਾਂ ਤੋਂ ਲਗਾਤਾਰ ਪੱਕੇ ਮੋਰਚੇ ਤੇ ਕਾਇਮ ਈ.ਟੀ.ਟੀ. ਟੈੱਟ ਪਾਸ 2364 ਅਧਿਆਪਕ ਯੂਨੀਅਨ ਦੇ ਆਗੂਆਂ ਵੱਲੋਂ ਅੱਜ ਮਿਤੀ 19 ਅਗਸਤ ਨੂੰ ਹੋਣ ਵਾਲੀ ਰੈਲੀ ਮਹਾਰਾਣੀ ਪ੍ਰਨੀਤ ਕੌਰ ਨਾਲ ਮੀਟਿੰਗ ਮਿਲਣ ਕਾਰਨ ਫਿਲਹਾਲ ਮੁਲਤਵੀ ਕਰ ਦਿੱਤੀ। ਅੱਜ ਸਵੇਰੇ ਇੰਟੈਲੀਜੈਂਸ ਵਿਭਾਗ, ਇੰਚਾਰਜ ਸ਼ਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਵੱਲੋਂ ਰਾਬਤਾ ਬਣਾ ਕੇ ਮਹਾਰਾਣੀ ਪ੍ਰਨੀਤ ਕੌਰ ਨਾਲ ਯੂਨੀਅਨ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਹੋਣ ਮਗਰੋਂ ਯੂਨੀਅਨ ਦੇ ਆਗੂ ਗੁਰਜੰਟ ਪਟਿਆਲਾ ਵੱਲੋਂ ਦੱਸਿਆ ਗਿਆ ਕਿ ਮਹਾਰਾਣੀ ਜੀ ਨਾਲ ਮੀਟਿੰਗ ਕਾਫੀ ਸਾਰਥਕ ਰਹੀ ਅਤੇ ਉਹਨਾਂ ਵੱਲੋਂ ਜੱਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡਾ ਹੱਲ ਛੇਤੀ ਹੀ ਕਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਈ.ਟੀ.ਟੀ 2364 ਪੋਸਟਾਂ ਦਾ ਨੋਟੀਫਿਕੇਸ਼ਨ 6 ਮਾਰਚ 2020 ਵਿੱਚ ਆਇਆ ਸੀ , ਨਵੰਬਰ 2020 ਵਿੱਚ ਪ੍ਰੀਖਿਆ ਲੈਣ ਤੋਂ ਬਾਅਦ ਸਕਰੂਟਨੀ ਵੀ ਕਰਵਾ ਲਈ ਗਈ ਪਰ ਨਿਯੁਕਤੀ ਪੱਤਰ ਹਾਲੇ ਤੱਕ ਜਾਰੀ ਨਹੀ ਕੀਤੇ ਗਏ ਜਿਸਦੇ ਰੋਸ ਵਜੋਂ ਯੂਨੀਅਨ ਵੱਲੋਂ ਪਟਿਆਲੇ ਵਿਖੇ ਗੁਰੂਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ ਪਿਛਲੇ 43 ਦਿਨਾਂ ਤੋਂ ਪੱਕਾ ਮੋਰਚਾ ਵੀ ਲਾਇਆ ਹੋਇਆ ਹੈ , ਜਿਸ 'ਤੇ ਭੁੱਖ-ਹੜਤਾਲ ਦਾ ਅੱਜ 38 ਵਾਂ ਦਿਨ ਸੀ । ਅੱਜ ਹੋਈ ਮੀਟਿੰਗ ਤੋਂ ਬਾਅਦ ਆਗੂਆਂ ਵੱਲੋਂ ਕਿਹਾ ਗਿਆ ਕਿ ਸਾਨੂੰ ਆਸ ਹੈ ਕਿ ਮਸਲੇ ਦਾ ਛੇਤੀ ਹੱਲ ਹੋ ਜਾਵੇਗਾ ਅਗਰ ਇਸਦਾ ਛੇਤੀ ਕੋਈ ਸਕਾਰਾਤਮਕ ਸਿੱਟਾ ਨਹੀਂ ਨਿੱਕਲਿਆ ਤਾਂ ਯੂਨੀਅਨ ਬਹੁਤ ਛੇਤੀ ਤਿੱਖਾ ਸੰਘਰਸ਼ ਕਰੇਗੀ, ਜਿਸਦਾ ਕਿ ਜਿੰਮੇਵਾਰ ਸੰਬੰਧਿਤ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੋਵੇਗੀ।ਇਸ ਮੌਕੇ ਯੂਨੀਅਨ ਵੱਲੋਂ ਗੁਰਜੰਟ ਪਟਿਆਲਾ ਤੋਂ ਇਲਾਵਾ ਬੂਟਾ ਮੰਦਰਾਂ, ਅਮਰਜੀਤ ਗੁਲਾੜੀ, ਮਲੂਕ ਮਾਨਸਾ, ਨੈਬ ਪਟਿਆਲਾ, ਸੁਖਚੈਨ ਬੋਹਾ, ਗੁਰਜੀਤ ਉੱਡਤ ਆਦਿ ਬੇਰੁਜ਼ਗਾਰ ਅਧਿਆਪਕ ਆਗੂ ਮੌਜੂਦ ਸਨ।‌

ਲੋਕ ਵਿਰੋਧੀ ਕਾਲੇ ਖੇਤੀ ਕਾਨੂੰਨ ਰੱਦ ਕਰਾ ਕੇ ਵਾਪਸ ਘਰਾਂ ਨੂੰ ਮੁੜਾਂਗੇ: ਕਿਸਾਨ ਆਗੂ

 ਲੋਕ ਵਿਰੋਧੀ ਕਾਲੇ ਖੇਤੀ ਕਾਨੂੰਨ ਰੱਦ ਕਰਾ ਕੇ ਵਾਪਸ ਘਰਾਂ ਨੂੰ ਮੁੜਾਂਗੇ: ਕਿਸਾਨ ਆਗੂ


ਮੋਦੀ ਸਰਕਾਰ ਨੇ ਅੰਬਾਨੀ-ਆਡਾਨੀ ਲਈ ਦੇਸ਼ ਗਹਿਣੇ ਪਾਇਆ: ਕਿਸਾਨ ਆਗੂ


ਦਲਜੀਤ ਕੌਰ ਭਵਾਨੀਗੜ੍ਹਸੰਗਰੂਰ, 19 ਅਗਸਤ 2021: ਸੰਗਰੂਰ ਰੇਲਵੇ ਸਟੇਸ਼ਨ ਦੇ ਬਾਹਰ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਮੋਦੀ ਸਰਕਾਰ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਕਿਉਂਕਿ ਭਾਜਪਾ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾ ਕੇ ਪਾਰਲੀਮੈਂਟ ਵਿੱਚ ਪਾਸ ਕਰਾ ਦਿੱਤੇ ਹਨ, ਜਿਸ ਨਾਲ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਘਰਾਣਿਆਂ ਹੱੜਪ ਜਾਣਗੇ।ਕਿਸਾਨ ਜਥੇਬੰਦੀਆਂ ਨੇ 'ਸਯੁੰਕਤ ਕਿਸਾਨ ਮੋਰਚਾ ਭਾਰਤ' ਬਣਾ ਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਾਰਨ ਲ‌ਈ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਮੁੱਚੇ ਭਾਰਤ ਦੇ ਲੋਕਾਂ ਦਾ ਸਮਰਥਨ ਤੇ ਭਰੋਸਾ ਹਾਸਲ ਹੈ। ਕਿਸਾਨ ਹੁਣ ਤਿੰਨੇ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਦਿੱਲੀ ਤੋਂ ਵਾਪਸ ਘਰਾਂ ਨੂੰ ਮੁੜਨਗੇ। ਉਪਰੋਕਤ ਵਿਚਾਰ ਪ੍ਰਗਟ ਕਰਦਿਆਂ ਹਰਮੇਲ ਸਿੰਘ ਮਹਿਰੋਕ, ਨਿਰਮਲ ਸਿੰਘ ਵਟੜਿਆਣਾ, ਸੁਖਦੇਵ ਸਿੰਘ, ਸਰਬਜੀਤ ਸਿੰਘ ਸੰਗਰੂਰ ਆਦਿ ਨੇ ਕਿਹਾ ਕਿ ਇਸ ਸਬੰਧੀ ਕੇਂਦਰ ਸਰਕਾਰ ਨਾਲ 11 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਮੋਦੀ ਸਰਕਾਰ ਇਹ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਮੋਦੀ ਸਰਕਾਰ ਸਿਰਫ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਹੋਰ ਕੁੱਝ ਮੋਦੀ ਸਰਕਾਰ ਨੂੰ ਦਿਖ ਨਹੀਂ ਰਿਹਾ ਹੈ। ਭਾਜਪਾ ਦੀ ਮੋਦੀ ਸਰਕਾਰ ਨੇ ਅੰਬਾਨੀ-ਆਡਾਨੀ ਦੇ ਕੋਲ ਸਾਰੇ ਦੇਸ਼ ਵੇਚ ਦਿੱਤਾ ਹੈ ਜਾਂ ਗਹਿਣੇ ਪਾ ਦਿੱਤਾ ਹੈ। ਕੋਈ ਸਰਕਾਰੀ ਮਹਿਕਮਾ ਨਹੀਂ ਛੱਡਿਆ, ਸਭ ਕੰਪਨੀਆਂ ਨੂੰ ਸੋਂਪ ਦਿੱਤੇ ਹਨ। ਮੋਦੀ ਸਰਕਾਰ ਦੇ ਰਾਜ ਅੰਦਰ ਪਟਰੋਲ ਡੀਜ਼ਲ ਰਸੋਈ ਗੇਸ ਸਰੋ ਦਾ ਤੇਲ ਖੰਡ ਦਾਲਾ ਸਬਜ਼ੀਆਂ ਹੋਰ ਸਾਮਾਨ ਦੁੱਗਣੇ ਤਿੰਨ ਗੁਣਾ ਮਹਿੰਗੇ ਹੋ ਗਏ ਹਨ। ਆਮ ਆਦਮੀ ਦਾ ਜਿਊਣਾ ਦੁੱਭਰ ਹੋ ਗਿਆ ਹੈ। ਸਰਕਾਰ ਆਪਣਾ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕਰੀ ਬੈਠੀ ਹੈ। ਅੱਜ ਦੇਸ਼ ਹਰ ਵਰਗ ਮਹਿੰਗਾਈ ਤੋ ਦੁਖੀ ਹੈ। ਆਰ ਐੱਸ ਐੱਸ ਤੇ ਭਾਜਪਾ ਦੀ ਲੀਡਰਸ਼ਿਪ ਸੁੱਤੀਆਂ ਪ‌ਈਆ ਹਨ। ਅੱਜ ਦੇ ਧਰਨੇ ਨੂੰ ਰੋਹੀ ਸਿੰਘ ਮੰਗਵਾਲ, ਮਾਸਟਰ ਪ੍ਰੀਤਮ ਸਿੰਘ, ਜੋਗਿੰਦਰ ਸਿੰਘ ਸਾਰਾ‌ਉ, ਮਹੋਨ ਲਾਲ ਸੁਨਾਮ, ਮਾਸਟਰ ਕੁਲਦੀਪ ਸਿੰਘ, ਮਹਿੰਦਰ ਸਿੰਘ ਭੱਠਲ, ਪਰਮਦੇਵ ਜੀ, ਡਾ ਸਵਰਨਜੀਤ ਸਿੰਘ, ਲੱਖਮੀ ਚੰਦ ਆਦਿ ਸਾਥੀਆਂ ਨੇ ਵੀ ਸੰਬੋਧਨ ਕੀਤਾ।


ਫੋਟੋਆਂ: ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਗਰੂਰ ਰੇਲਵੇ ਸਟੇਸ਼ਨ ਦੇ ਬਾਹਰ ਲਗਾਏ ਧਰਨੇ ਵਿੱਚ ਕਿਸਾਨ ਨਾਅਰੇਬਾਜ਼ੀ ਕਰਦੇ ਹੋਏਚੰਡੀਗੜ੍ਹ: 20 ਅਗਸਤ ਨੂੰ ਮੁਹਰਮ ਦੀ ਛੁੱਟੀ

 

ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਸਤੰਬਰ ਮਹੀਨੇ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਦੀ ਸਮਾ ਸਾਰਣੀ ਜਾਰੀ

 ਪਟਿਆਲਾ: ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਸਤੰਬਰ ਮਹੀਨੇ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਦੀ ਸਮਾ ਸਾਰਣੀ ਜਾਰੀਜਗਤਾਰ ਸਿੰਘ


ਪਟਿਆਲਾ, 19 ਅਗਸਤ 2021 - ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਬਿਊਰੋ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਸਤੰਬਰ ਮਹੀਨੇ ਅੰਦਰ ਚਾਰ ਵੱਡੇ ਰੋਜ਼ਗਾਰ ਮੇਲੇ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰੋਜ਼ਗਾਰ ਮੇਲਿਆਂ 'ਚ ਨਾਮੀ ਕੰਪਨੀਆਂ ਜਿਸ ਵਿਚ ਐੱਲ ਐਡ ਟੀ, ਆਈ.ਸੀ.ਆਈ.ਸੀ.ਆਈ ਬੈਂਕ, ਜੀ.ਐਸ.ਏ ਇੰਡਸਟਰੀਜ਼, ਐੱਸ.ਜੀ ਟੂਲਜ਼, ਫੈਡਰਲ ਮੌਗਿਲ, ਕਰਤਾਰ ਐਗਰੋ, ਹੀਰੋ ਮੋਟੋ ਕੋਰਪ ਤੇ ਪ੍ਰੀਤੀ ਟਰੈਕਟਰਜ਼ ਸਮੇਤ ਕਈ ਬੀਮਾ ਕੰਪਨੀਆਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੀਆਂ।


ਡਾ. ਪ੍ਰੀਤੀ ਯਾਦਵ ਨੇ ਸੱਤਵੇਂ ਰੋਜ਼ਗਾਰ ਮੇਲੇ ਦੀ ਸਮਾਂ ਸਾਰਣੀ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ 9 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ (ਲੜਕੇ) ਪਟਿਆਲਾ, 13 ਸਤੰਬਰ ਸਰਕਾਰੀ ਕਾਲਜ ਲੜਕੀਆਂ ਪਟਿਆਲਾ, 15 ਸਤੰਬਰ ਪਬਲਿਕ ਕਾਲਜ ਸਮਾਣਾ ਤੇ 17 ਸਤੰਬਰ ਨੂੰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਰੋਜ਼ਗਾਰ ਮੇਲੇ ਲਗਾਏ ਜਾਣਗੇ।


ਡਾ. ਪ੍ਰੀਤੀ ਯਾਦਵ ਨੇ ਨੌਜਵਾਨਾ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਨੌਜਵਾਨ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈ ਕੇ ਆਪਣਾ ਭਵਿੱਖ ਉੱਜਵਲ ਬਣਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਤੇ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਹੋਰ ਸਹੂਲਤਾਂ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਹੈਲਪ ਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ।

PATWARI RECRUITMENT: ਦੂਸਰੇ ਚਰਣ ਦੀ ਪ੍ਰੀਖਿਆ 5 ਸਤੰਬਰ ਨੂੰ,

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ, ਵਣ ਵਿਭਾਗ ਸੈਕਟਰ 68, ਐਸ.ਏ.ਐਸ. ਨਗਰ। ਜਨਤਕ ਸੂਚਨਾ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜਾਰੀ ਇਸ਼ਤਿਹਾਰ ਨੰ: 1 ਆਫ਼ 2021 ਰਾਹੀਂ ਜ਼ਿਲ੍ਹੇਦਾਰ, ਮਾਲ ਪਟਵਾਰੀ, Irrigation Booking Clerk (ਨਹਿਰੀ ਪਟਵਾਰੀ) ਦੀਆਂ ਪ੍ਰਕਾਸ਼ਿਤ 1152 ਅਸਾਮੀਆਂ ਲਈ ਸਫ਼ਲਤਾਪੂਰਵਕ ਬਿਨੈ ਕਰਨ ਵਾਲੇ ਬਿਨੈਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹਨਾਂ ਅਸਾਮੀਆਂ ਲਈ ਦੂਸਰੇ ਚਰਣ ਦੀ ਲਿਖਤੀ ਪ੍ਰੀਖਿਆ ਮਿਤੀ 05 ਸਤੰਬਰ 2021 ਦਿਨ ਐਤਵਾਰ (Evening session) ਨੂੰ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ।


 ਪਹਿਲੇ ਚਰਣ ਦੀ ਪ੍ਰੀਖਿਆ ਵਿੱਚੋਂ Shortlist ਹੋਣ ਵਾਲੇ ਉਮੀਦਵਾਰਾਂ ਦੀ ਸੂਚੀ, ਲਿਖਤੀ ਪ੍ਰੀਖਿਆ ਦਾ ਸਮਾਂ, ਪ੍ਰੀਖਿਆ ਕੇਂਦਰ, ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਣ ਲਈ ਲੋੜੀਂਦਾ ਐਡਮਿਟ ਕਾਰਡਰੋਲ ਨੰਬਰ, ਪ੍ਰੀਖਿਆ ਦੇ ਨਿਯਮ/ਸ਼ਰਤਾਂ/ਹਦਾਇਤਾਂ ਅਤੇ ਹੋਰ ਜਾਣਕਾਰੀ ਬਾਅਦ ਵਿੱਚ ਸਿਰਫ਼ ਬੋਰਡ ਦੀ ਵੈੱਬਸਾਈਟ www.sssb.punjab.gov.in ਤੇ ਉਪਲੱਬਧ ਕਰਵਾਈ ਜਾਵੇਗੀ। ਪਹਿਲੇ ਚਰਣ ਦੀ ਪ੍ਰੀਖਿਆ ਵਿੱਚੋਂ Shortlist ਹੋਣ ਵਾਲੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਤਾਜਾ ਜਾਣਕਾਰੀ (Latest Updates) ਲਈ ਬੋਰਡ ਦੀ ਵੈਬਸਾਈਟ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣ। 


20 ਅਗਸਤ ਨੂੰ ਇਹਨਾਂ ਜ਼ਿਲਿਆਂ ਵਿਚ ਹੋਵੇਗੀ ਛੁੱਟੀ, ਪੜ੍ਹੋ

ਹੁਣ ਬੀ. ਐੱਲ. ਓ. ਡਿਊਟੀ ਵਾਲੇ ਅਧਿਆਪਕ ਸਕੂਲ ਟਾਈਮ ਤੋਂ ਬਾਅਦ ਹੀ ਕਰਨਗੇ ਡਿਊਟੀ

 ਹੁਣ ਬੀ. ਐੱਲ. ਓ. ਡਿਊਟੀ ਵਾਲੇ ਅਧਿਆਪਕ ਸਕੂਲ ਟਾਈਮ ਤੋਂ ਬਾਅਦ ਹੀ ਕਰਨਗੇ ਡਿਊਟੀ


ਮੋਹਾਲੀ 19 ਅਗਸਤ ()-ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਕਮਿਸ਼ਨਰ, ਐੱਸ. ਡੀ. ਐੱਮ. ਜਾਂ ਹੋਰ ਅਧਿਕਾਰੀਆਂ ਵੱਲੋਂ ਲਗਾਈ ਜਾਣ ਵਾਲੀ ਨਾਨ-ਟੀਚਿੰਗਡਿਊਟੀ ਨੂੰ ਲੈ ਕੇ ਸਖ਼ਤ ਨੋਟਿਸ ਲਿਆ ਗਿਆ ਹੈ। ਇਸ ਸਬੰਧ 'ਚ ਵਿਭਾਗ ਵੱਲੋਂ ਇਕ ਪੱਤਰ ਜਾਰੀ ਕਰਦਿਆਂ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਦੀ ਡਿਊਟੀ ਕਮਿਸ਼ਨਰ ਵੱਲੋਂ ਬਤੌਰ ਬੀ. ਐੱਲ. ਓ. ਲਗਾਈ ਗਈ ਹੈ। ਉਨ੍ਹਾਂ ਅਧਿਆਪਕਾਂ ਨੂੰ ਇਸ ਡਿਊਟੀ ਲਈ ਸਕੂਲ ਸਟਾਫ ਤਾਇਨਾਤ ਕੀਤਾ ਜਾਵੇ। 


ਇਸ ਦੌਰਾਨ ਉਨ੍ਹਾਂ ਅਧਿਆਪਕਾਂ ਦੀ ਡਿਊਟੀ ਲਗਾਉਣ ਲਈ ਡਿਪਟੀ ਕਮਿਸ਼ਨਰ ਬੇਨਤੀ ਕੀਤੀ ਜਾਵੇ, ਜਿਨ੍ਹਾਂ ਕੋਲ ਕੰਮ ਘੱਟ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਮੁੱਖ ਦਫਤਰ ਕੋਲ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਕਿ ਕਈ ਸਥਾਨਾਂ 'ਤੇ ਬੀ. ਐੱਲ. ਓ. ਡਿਊਟੀ ਦੇ ਨਾਂ 'ਤੇ ਅਧਿਆਪਕਾਂ ਦੀ ਡਿਊਟੀ ਲਗਾਉਣ ਉਪਰੰਤ ਉਨ੍ਹਾਂ ਨੂੰ ਕੁਝ ਹੋਰ ਕੰਮ ਦਿੱਤੇ ਗਏ ਹਨ। ਜੇਕਰ ਕਿਤੇ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਇਸ ਸਬੰਧ ਵਿਚ ਸਮੇਂ ਤੋਂ ਬਾਅਦ ਕਰਨ ਦੇ ਨਿਰਦੇਸ਼ ਦਿੱਤੇ ਜਾਣ ਅਤੇ ਸਕੂਲ ਕੋਈ ਸ਼ੱਕ ਹੈ ਤਾਂ ਉਹ ਅਧਿਆਪਕਾਂ ਨੂੰ ਫਾਰਿਗ ਕਰਨ ਤੋਂ ਸਮੇਂ ਦੇ ਦੌਰਾਨ ਬੀ. ਐੱਲ. ਓ. ਡਿਊਟੀ ਲਈ ਕਿਸੇ ਪਹਿਲਾਂ ਮੁੱਖ ਦਫਤਰ ਤੋਂ ਅਗਵਾਈ ਲੈ ਸਕਦੇ ਹਨ, ਜਿਸ ਅਧਿਆਪਕ ਨੂੰ ਵਾਰਿਗ ਨਾ ਕੀਤਾ ਜਾਵੇ। ਜਿੱਥੋਂ ਤੱਕ ਦੇ ਲਈ ਸੁਨੀਲ ਕੁਮਾਰ, ਸਹਾਇਕ ਡਾਇਰੈਕਟਰ ਨੂੰ ਬਤੌਰ ਸੰਭਵ ਹੋਵੇ ਬੀ. ਐੱਲ. ਓ. ਡਿਊਟੀ ਲਈ ਨਾਨ-ਟੀਚਿੰਗ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।

RECENT UPDATES

Today's Highlight