Thursday, 5 August 2021

ਸਾਂਝਾ ਅਧਿਆਪਕ ਮੋਰਚਾ ਵੱਲੋਂ 12 ਅਗਸਤ ਨੂੰ ਸਿੱਖਿਆ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਰੋਸ ਧਰਨਾ ਲਾਉਣ ਦਾ ਐਲਾਨ

 ਸਾਂਝਾ ਅਧਿਆਪਕ ਮੋਰਚਾ ਵੱਲੋਂ 12 ਅਗਸਤ ਨੂੰ ਸਿੱਖਿਆ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਰੋਸ ਧਰਨਾ ਲਾਉਣ ਦਾ ਐਲਾਨ 


ਬਦਲੀਆਂ ਅਤੇ ਤਰੱਕੀਆਂ ਸੰਬੰਧੀ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ 'ਚ ਸਿੱਖਿਆ ਸਕੱਤਰ ਨੂੰ ਰੋਸ ਪੱਤਰ ਦੇਣ ਦਾ ਫ਼ੈਸਲਾ


ਬਦਲੀ ਨੀਤੀ ਨੂੰ ਲਾਂਭੇ ਕਰਕੇ ਸਿੱਖਿਆ ਸਕੱਤਰ ਵੱਲੋਂ ਮਨਮਰਜ਼ੀ ਕਰਨ ਵਿਰੁੱਧ ਅਧਿਆਪਕਾਂ 'ਚ ਸਖ਼ਤ ਰੋਸ

ਐਸ ਏ ਐਸ ਨਗਰ, (ਦਲਜੀਤ ਕੌਰ ਭਵਾਨੀਗੜ੍ਹ)5 ਅਗਸਤ 2021: ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਕਨਵੀਨਰ ਵਿਕਰਮ ਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ 25 ਜੂਨ, 2021 ਨੂੰ ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਮਸਲਿਆਂ ਦੇ ਹੱਲ ਨੂੰ ਲੈ ਕੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੇ ਸਾਰੇ ਫੈਸਲੇ (ਸਮੇਤ ਸਾਰੀਆਂ ਵਿਕਟੇਮਾਈਜ਼ੇਸ਼ਨਾਂ ਰੱਦ ਕਰਨ) ਲਾਗੂ ਕਰਨ ਦੀ ਥਾਂ, ਮੌਜੂਦਾ ਸਮੇਂ ਵਿੱਚ ਆਨਲਾਈਨ ਬਦਲੀ ਪ੍ਰਕਿਰਿਆ ਅਤੇ ਅਧਿਆਪਕਾਂ ਦੀਆਂ ਤਰੱਕੀਆਂ ਦੇ ਮਾਮਲੇ ਵਿੱਚ ਸਿੱਖਿਆ ਸਕੱਤਰ ਵੱਲੋਂ ਨਿੱਤ ਨਵੀਂ ਮਨ ਮਰਜ਼ੀ ਕਰਦਿਆਂ ਗੈਰ-ਵਾਜਬ ਫ਼ੈਸਲੇ ਕਰਨ ਦਾ ਗੰਭੀਰ ਨੋਟਿਸ ਲਿਆ ਗਿਆ।  


ਮੀਟਿੰਗ ਦੌਰਾਨ ਹੋਏ ਫੈਸਲਿਆਂ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੂਬਾਈ ਕਨਵੀਨਰਾਂ ਬਾਜ ਸਿੰਘ ਖਹਿਰਾ, ਜਸਵਿੰਦਰ ਸਿੰਘ ਔਲਖ, ਬਲਜੀਤ ਸਲਾਣਾ, ਸੁਖਵਿੰਦਰ ਸਿੰਘ ਚਾਹਲ, ਹਰਵਿੰਦਰ ਸਿੰਘ ਬਿਲਗਾ ਅਤੇ ਹਰਜੀਤ ਸਿੰਘ ਬਸੋਤਾ, ਸੂਬਾ ਕੋ ਕਨਵੀਨਰਾਂ ਸੁਖਜਿੰਦਰ ਸਿੰਘ ਹਰੀਕਾ, ਅਮਨਬੀਰ ਸਿੰਘ ਗੁਰਾਇਆ ਅਤੇ ਸੂਬਾ ਆਗੂਆਂ ਸੁਰਿੰਦਰ ਪੁਆਰੀ, ਮਲਕੀਤ ਸਿੰਘ ਕੱਦਗਿੱਲ, ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਬਦਲੀ ਪ੍ਰਕਿਰਿਆ ਦੌਰਾਨ ਅਧਿਆਪਕ ਬਦਲੀ ਨੀਤੀ ਨੂੰ ਲਾਂਭੇ ਕਰਕੇ, ਬਦਲੀਆਂ ਅਤੇ ਰਿਲੀਵਿੰਗ ਦੇ ਮਾਮਲਿਆਂ ਵਿੱਚ ਮਨਮਰਜੀ ਤਹਿਤ ਅਧਿਆਪਕਾਂ ਨਾਲ ਪੱਖਪਾਤੀ ਅਤੇ ਧੱਕੇਸ਼ਾਹੀ ਭਰਿਆ ਰਵੱਈਆ ਅਖਤਿਆਰ ਕਰਨ, ਅਧਿਆਪਕਾਂ ਦੇ ਸਾਰੇ ਕਾਡਰਾ, ਵਰਗਾਂ ਅਤੇ ਵਿਸ਼ਿਆਂ ਦੀਆਂ ਸਮਾਂਬੱਧ ਤਰੱਕੀਆਂ ਕਰਨ ਦੀ ਥਾਂ, ਪ੍ਰਕਿਰਿਆ ਨੂੰ ਲਟਕਾਉਂਦਿਆਂ ਕਈ ਕਈ ਸਾਲ ਤੋਂ ਤਰੱਕੀਆਂ ਨੂੰ ਉਡੀਕਦੇ ਅਧਿਆਪਕਾਂ ਨੂੰ ਬਿਨਾਂ ਤਰੱਕੀ ਤੋਂ ਸੇਵਾਮੁਕਤ ਹੋਣ ਲਈ ਮਜਬੂਰ ਕਰਨ ਅਤੇ ਅਧਿਆਪਕਾਂ ਦੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ 'ਤੇ ਹਮਲੇ ਦੇ ਰੋਸ ਵਜੋਂ ਸਿੱਖਿਆ ਸਕੱਤਰ ਨੂੰ ਸਾਂਝੇ ਅਧਿਆਪਕ ਮੋਰਚੇ ਵੱਲੋਂ 6 ਅਗਸਤ ਨੂੰ ਸਵੇਰੇ 11 ਵਜੇ ਵਿਸ਼ਾਲ ਡੈਪੂਟੇਸ਼ਨ ਦੇ ਰੂਪ ਵਿੱਚ ਇਕੱਠੇ ਹੋ ਕੇ, ਅਧਿਆਪਕਾਂ ਦੀਆਂ ਉਪਰੋਕਤ ਮੰਗਾਂ ਦਾ ਤੁਰੰਤ ਵਾਜਿਬ ਹੱਲ ਕਰਨ ਦੀ ਮੰਗ ਕੀਤੀ ਜਾਵੇਗੀ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ 12 ਅਗਸਤ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਸੰਗਰੂਰ ਰਿਹਾਇਸ਼ ਅੱਗੇ ਫੌਰੀ ਰੋਸ ਧਰਨਾ ਲਗਾਉਣ ਦੇ ਕੀਤੇ ਫ਼ੈਸਲੇ ਸਬੰਧੀ 'ਚਿਤਾਵਨੀ ਪੱਤਰ' ਵੀ ਸੌਂਪਿਆ ਜਾਵੇਗਾ। ਇਸ ਦੇ ਨਾਲ ਹੀ ਅਧਿਆਪਕਾਂ ਦੇ ਤਨਖਾਹ ਸਕੇਲਾਂ ਦੀਆਂ ਤਰੁੱਟੀਆਂ ਸਬੰਧੀ ਇਤਰਾਜ਼ ਵੀ ਪੰਜਾਬ ਸਰਕਾਰ ਨੂੰ ਮੁੜ ਭੇਜੇ ਜਾਣਗੇ।

ਕਲਾਸ ਵਿੱਚ ਕੋਵਿਡ-19 ਦਾ ਇੱਕ ਕੇਸ ਦੀ ਪੁਸ਼ਟੀ ਹੋਣ ‘ਤੇ ਕਲਾਸ ਨੂੰ 14 ਦਿਨਾਂ ਲਈ ਮੁਅਤਲ ਅਤੇ ਕੁਆਰੰਟੀਨ, ਸਕੂਲ ਵਿੱਚ ਦੋ ਜਾਂ ਦੋ ਤੋਂ ਵੱਧ ਕੋਵਿਡ-19 ਦੇ ਕੇਸ ਪਾਏ ਜਾਣ ‘ਤੇ ਸਕੂਲ ਨੂੰ 14 ਦਿਨਾਂ ਲਈ ਰੱਖਿਆ ਜਾਵੇਗਾ ਬੰਦ : ਸਿਹਤ ਮੰਤਰੀ

 ਕਲਾਸ ਵਿੱਚ ਕੋਵਿਡ-19 ਦਾ ਇੱਕ ਕੇਸ ਦੀ ਪੁਸ਼ਟੀ ਹੋਣ ‘ਤੇ ਕਲਾਸ ਨੂੰ 14 ਦਿਨਾਂ ਲਈ ਮੁਅਤਲ ਅਤੇ ਕੁਆਰੰਟੀਨ, ਸਕੂਲ ਵਿੱਚ ਦੋ ਜਾਂ ਦੋ ਤੋਂ ਵੱਧ ਕੋਵਿਡ-19 ਦੇ ਕੇਸ ਪਾਏ ਜਾਣ ‘ਤੇ ਸਕੂਲ ਨੂੰ 14 ਦਿਨਾਂ ਲਈ ਰੱਖਿਆ ਜਾਵੇਗਾ ਬੰਦਚੰਡੀਗੜ੍ਹ 

ਕੋਵਿਡ-2 ਦੀ ਦੂਜੀ ਲਹਿਰ ਤੋਂ ਬਾਅਦ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦੇ ਮੱਦੇਨਜ਼ਰ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਾਰੇ ਸਿਵਲ ਸਰਜਨਾਂ ਨੂੰ ਮਾਹਰ ਕਮੇਟੀ ਵੱਲੋਂ ਸਿਫਾਰਸ਼ ਕੀਤੇ ਐਸਓਪੀਜ਼ ਅਨੁਸਾਰ ਸਕੂਲਾਂ ਵਿੱਚ ਕੋਵਿਡ -19 ਦੀ ਨਿਗਰਾਨੀ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਸਿਹਤ ਮੰਤਰੀ ਨੇ ਕਿਹਾ ਕਿ ਸਕੂਲਾਂ ਵਿੱਚ ਬੱਚਿਆਂ ਦਰਮਿਆਨ ਕੋਵਿਡ -19 ਦੇ ਫੈਲਾਅ ਨੂੰ ਰੋਕਣ ਲਈ, ਸਾਰੇ ਸਿਵਲ ਸਰਜਨਾਂ ਨੂੰ ਸ਼ੱਕੀ ਮਾਮਲਿਆਂ ਸਬੰਧੀ ਅੰਕੜੇ ਪ੍ਰਦਾਨ ਕਰਨ ਅਤੇ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਕੋਵਿਡ ਟੈਸਟ ਕਰਵਾਉਣ ਸਬੰਧੀ ਇੱਕ ਮਾਈਕਰੋ-ਪਲਾਨ ਤਿਆਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿੱਧੂ ਨੇ ਕਿਹਾ ਕਿ ਸਕੂਲਾਂ ਦੇ ਪ੍ਰਬੰਧਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਨੂੰ ਕੋਵਿਡ -19 ਦੀ ਰੋਕਥਾਮ ਦੇ ਉਪਾਵਾਂ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਸਕੂਲ ਅਤੇ ਇਸ ਵਿਚਲੀਆਂ ਵਾਰ-ਵਾਰ ਛੂਹੀਆਂ ਵਾਲੀਆਂ ਸਤਹਾਂ ਦੀ ਰੋਜ਼ਾਨਾ ਸਫਾਈ ਅਤੇ ਰੋਗਾਣੂ -ਮੁਕਤ ਕਰਨ ਲਈ ਸਮਾਂ-ਸਾਰਣੀ ਤਿਆਰ ਕਰਨੀ ਚਾਹੀਦੀ ਹੈ ਅਤੇ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।


ਉਹਨਾਂ ਕਿਹਾ ਕਿ ਸਕੂਲਾਂ ਨੂੰ “ਬਿਮਾਰ ਹੋਣ ‘ਤੇ ਘਰ ਹੀ ਰਹਿਣ” ਸਬੰਧੀ ਨੀਤੀ ਲਾਗੂ ਕਰਨੀ ਚਾਹੀਦੀ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਹੜੇ ਵਿਦਿਆਰਥੀ ਜਾਂ ਸਟਾਫ ਕੋਵਿਡ -19 ਮਰੀਜ਼ ਦੇ ਸੰਪਰਕ ਵਿੱਚ ਆਏ ਹਨ, ਉਹ 14 ਦਿਨ ਘਰ ਹੀ ਰਹਿਣ। ਹਾਲਾਂਕਿ ਡੈਸਕਾਂ ਦੇ ਫਾਸਲੇ ਨਾਲ, ਰੀਸੈਸ, ਬ੍ਰੇਕ ਅਤੇ ਲੰਚ ਬਰੇਕ ਨੂੰ ਪੜਾਅਵਾਰ ਢੰਗ ਨਾਲ ਵਿਵਸਥਿਤ ਕਰਕੇ, ਕਲਾਸਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਕੇ ਹਰੇਕ ਵਿਚਕਾਰ ਘੱਟੋ-ਘੱਟ 6 ਫੁੱਟ ਦੀ ਸਰੀਰਕ ਦੂਰੀ ਬਣਾਈ ਜਾ ਸਕਦੀ ਹੈ ਅਤੇ ਕਲਾਸਰੂਮਾਂ ਵਿੱਚ ਚੰਗੀ ਹਵਾਦਾਰੀ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਵਾਰ ਵਾਰ ਹੱਥਾਂ ਦੀ ਸਫਾਈ ਅਤੇ ਵਾਤਾਵਰਣ ਦੀ ਸਫਾਈ ਸਬੰਧੀ ਉਪਾਅ ਕਰਨੇ ਚਾਹੀਦੇ ਹਨ। ਸਿੱਧੂ ਨੇ ਸਪੱਸ਼ਟ ਕੀਤਾ ਕਿ ਜੇਕਰ ਇੱਕ ਕਲਾਸ ਵਿੱਚ ਕੋਵਿਡ -19 ਦੇ ਇੱਕ ਕੇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਕਲਾਸ ਨੂੰ 14 ਦਿਨਾਂ ਲਈ ਮੁਅਤਲ ਅਤੇ ਕੁਆਰੰਟੀਨ ਕਰ ਦਿੱਤਾ ਜਾਵੇ ਅਤੇ ਜੇਕਰ ਸਕੂਲ ਵਿੱਚ ਦੋ ਜਾਂ ਦੋ ਤੋਂ ਵੱਧ ਕੋਵਿਡ -19 ਦੇ ਕੇਸ ਪਾਏ ਜਾਂਦੇ ਹਨ ਤਾਂ ਸਕੂਲ ਨੂੰ 14 ਦਿਨਾਂ ਲਈ ਬੰਦ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸ਼ਹਿਰ ਜਾਂ ਕਸਬੇ ਜਾਂ ਬਲਾਕ ਦੇ ਇੱਕ ਤਿਹਾਈ ਸਕੂਲ ਬੰਦ ਹਨ ਤਾਂ ਉਸ ਖੇਤਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਜਾਣ।


ਸਿੱਧੂ ਨੇ ਲੋੜੀਂਦੇ ਰੋਕਥਾਮ ਉਪਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਅਤੇ ਸਟਾਫ ਦੀ ਨਿਯਮਤ ਰੂਪ ਵਿੱਚ ਐਂਟਰੀ ਅਤੇ ਐਗਜਿਟ ਪੁਆਇੰਟਾਂ ਤੇ ਗੈਰ-ਸੰਪਰਕੀ ਥਰਮੋਮੀਟਰਾਂ ਰਾਹੀਂ ਜਾਂਚ ਕੀਤੀ ਜਾਵੇ ਅਤੇ ਕੋਵਿਡ -19 ਦੇ ਸ਼ੱਕੀ ਮਾਮਲਿਆਂ ਦਾ ਪਤਾ ਲਗਾਉਣ ਲਈ ਇਨਫਲੂਐਂਜਾ ਵਰਗੀ ਬਿਮਾਰੀ ਲਈ ਸਿੰਡਰੋਮਿਕ ਸਰਵੀਲੈਂਸ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸ਼ੱਕੀ ਮਾਮਲਿਆਂ ਵਾਲੇ ਵਿਦਿਆਰਥੀਆਂ/ਸਟਾਫ ਨੂੰ ਘਰ ਭੇਜਿਆ ਜਾਵੇ ਅਤੇ ਕੋਵਿਡ -19 ਦੀ ਜਾਂਚ ਕੀਤੇ ਜਾਣ ਉਪਰੰਤ ਜਦੋਂ ਉਨਾਂ ਦਾ ਟੈਸਟ ਨੈਗੇਟਿਵ ਜਾਂ ਲੱਛਣ ਨਾ ਆਉਣ ਤਦ ਹੀ ਸਕੂਲ ਆਉਣ ਦੀ ਇਜਾਜਤ ਦਿੱਤੀ ਜਾਵੇ। ਜੇ ਟੈਸਟ ਪਾਜ਼ੇਟਿਵ ਹੋਵੇ ਤਾਂ ਵਿਅਕਤੀ ਨੂੰ ਇਕਾਂਤਵਾਸ ਕੀਤਾ ਜਾਵੇ ਅਤੇ ਇਸ ਮਾਮਲੇ ਵਿੱਚ ਕੋਵਿਡ -19 ਇਲਾਜ ਪ੍ਰੋਟੋਕੋਲ ਦੇ ਅਨੁਸਾਰ ਇਲਾਜ ਕੀਤਾ ਜਾਣਾ ਚਾਹੀਦਾ ਹੈ।


ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ -19 ਪ੍ਰੋਟੋਕੋਲ ਅਨੁਸਾਰ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ ਅਤੇ ਉਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਅਧਿਆਪਕ ਵਲੋਂ ਗੈਰਹਾਜ਼ਰ ਵਿਦਿਆਰਥੀਆਂ ਨੂੰ ਇਨਫਲੂਐਂਜਾ ਵਰਗੀ ਬਿਮਾਰੀ ਦੇ ਲੱਛਣਾਂ ਬਾਰੇ ਪੁੱਛਗਿੱਛ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਦਿਨ ਗੈਰਹਾਜਰ ਜਾਂ ਘਰ ਭੇਜਣ ਵਾਲੇ ਇਨਫਲੂਐਂਜਾ ਨਾਲ ਪੀੜਤ ਵਿਦਿਆਰਥੀਆਂ ਦੀ ਗਿਣਤੀ ਸਕੂਲ ਦੀ ਕੁੱਲ ਹਾਜਰੀ ਦੇ 5 ਫੀਸਦੀ ਤੱਕ ਪਹੁੰਚ ਜਾਂਦੀ ਹੈ ਤਾਂ ਸਥਾਨਕ ਸਿਹਤ ਅਧਿਕਾਰੀਆਂ ਨੂੰ ਬਿਮਾਰੀ ਫੈਲਣ ਦੇ ਖਦਸ਼ੇ ਲਈ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ ਜੇਕਰ ਇਕੋ ਜਮਾਤ ਦੇ ਤਿੰਨ ਜਾਂ ਵੱਧ ਵਿਦਿਆਰਥੀ ਇਨਫਲੂਐਂਜਾ ਵਰਗੀ ਬਿਮਾਰੀ ਕਾਰਨ ਸਕੂਲ ਤੋਂ ਗੈਰਹਾਜਰ ਹੋਣ ਜਾਂ ਕਿਸੇ ਦਿਨ ਘਰ ਭੇਜਿਆ ਜਾਂਦਾ ਹੈ ਤਾਂ ਸਥਾਨਕ ਸਿਹਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਸਿੱਧੂ ਨੇ ਕਿਹਾ ਕਿ ਇੱਕ ਕੇਸ ਜਾਂ ਇੱਕ ਤੋਂ ਵੱਧ ਕੇਸ ਫੈਲਣ ਦੀ ਸੰਭਾਵਨਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਸਕੂਲ ਵਿੱਚ ਕਿੰਨੀ ਸਖਤੀ ਨਾਲ ਉਪਚਾਰ/ਰੋਕਥਾਮ ਉਪਾਵਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਕੂਲ ਵਿੱਚ ਇੱਕ ਨੋਡਲ ਅਫਸਰ ਲਾਜ਼ਮੀ ਹੋਣਾ ਚਾਹੀਦਾ ਹੈ ਜੋ ਪੂਰੇ ਸਕੂਲ ਦਾ ਸਕ੍ਰੀਨਿੰਗ ਡੇਟਾ ਇਕੱਠਾ ਕਰੇਗਾ ਜਿਵੇਂ ਕਿ ਪਾਏ ਗਏ ਸ਼ੱਕੀ ਕੇਸਾਂ ਦੀ ਗਿਣਤੀ, ਟੈਸਟ ਕੀਤੇ ਗਏ ਪਾਜ਼ੇਟਿਵ ਸ਼ੱਕੀ ਮਾਮਲਿਆਂ ਦੀ ਗਿਣਤੀ ਆਦਿ। ਉਹ ਰੋਜ਼ਾਨਾ ਜਿਲਾ ਪ੍ਰਸ਼ਾਸਨ ਨੂੰ ਰਿਪੋਰਟ ਕਰੇਗਾ।


ਬੱਚਿਆਂ ਵਿੱਚ ਕੋਵਿਡ -19 ਦੇ ਸੰਚਾਰ ਨੂੰ ਘਟਾਉਣ ਲਈ ਟੈਸਟਿੰਗ ਰਣਨੀਤੀ ਦੀ ਮਹੱਤਤਾ ਵੱਲ ਇਸ਼ਾਰਾ ਕਰਦਿਆਂ ਉਨਾਂ ਕਿਹਾ ਕਿ ਟੈਸਟਿੰਗ ਰਣਨੀਤੀ ਦੀ ਪਹਿਲੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਕੋਵਿਡ-19 ਦੇ ਲੱਛਣਾ ਵਾਲੇ ਕਿਸੇ ਵੀ ਵਿਦਿਆਰਥੀ ਜਾਂ ਸਕੂਲ ਸਟਾਫ ਲਈ ਰੈਪਿਡ ਐਂਟੀਜੇਨ ਟੈਸਟਿੰਗ ਅਤੇ ਆਰ.ਟੀ.ਪੀ.ਸੀ.ਆਰ. ਟੈਸਟਿੰਗ ਦੀ ਸਹੂਲਤ ਉਪਲਬਧ ਕੀਤੀ ਜਾਵੇ। ਉਨਾਂ ਕਿਹਾ ਕਿ ਕਿਉਂਕਿ ਬੱਚਿਆਂ ਦਾ ਨਾਸੋਫੈਰਨਜੀਅਲ ਸੈਂਪਲ ਲੈਣ ਲਈ ਵਿਸ਼ੇਸ਼ ਤਜਰਬੇ ਦੀ ਲੋੜ ਹੁੰਦੀ ਹੈ ਇਸ ਲਈ ਸਕੂਲ ਪ੍ਰਸ਼ਾਸਨ ਵਲੋਂ ਬੱਚਿਆਂ ਅਤੇ ਸਟਾਫ ਦੀ ਜਾਂਚ ਲਈ ਸਥਾਨਕ ਜਾਂਚ ਕੇਂਦਰਾਂ ਦੀ ਪਛਾਣ ਕਰਕੇ ਤਾਲਮੇਲ ਬਣਾ ਕੇ ਰੱਖਿਆ ਜਾਵੇ। ਸਿੱਧੂ ਨੇ ਕਿਹਾ ਕਿ ਸਕੂਲਾਂ ਦਾ ਨਾ ਸਿਰਫ ਸਿੱਖਿਆ ‘ਤੇ ਬਲਕਿ ਸਿਹਤ ਅਤੇ ਵਿਕਾਸ ‘ਤੇ ਵੀ ਸਕਾਰਾਤਮਕ ਪ੍ਰਭਾਵ ਹੁੰਦਾ ਹੈ। ਇਸ ਲਈ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਆਪਣੇ ਸਾਥੀਆਂ ਦੇ ਨਾਲ ਪੜਾਈ ਪੂਰੀ ਕਰਨ ਦੇ ਨਾਲ-ਨਾਲ ਪੋਸ਼ਣ ਸੇਵਾਵਾਂ (ਮਿਡ-ਡੇ-ਮੀਲ) ਉਪਲਬਧ ਕਰਾਉਣ ਅਤੇ ਸਮਾਜਿਕ ਸਾਂਝ ਦਾ ਅਨੰਦ ਲੈਣ ਦਾ ਵੀ ਮੌਕਾ ਦਿੱਤਾ ਹੈ।

ਮਨਿਸਟੀਰੀਅਲ ਯੂਨੀਅਨ ਵੱਲੋਂ 6 ਅਗਸਤ ਦੀ ਕਲਮਛੋੜ ਹੜਤਾਲ ਅਤੇ ਕੰਪਿਊਟਰ ਬੰਦ ਐਕਸ਼ਨ ਮੁਲਤਵੀ, ਪੜ੍ਹੋ ਮੀਟਿੰਗ ਵਿੱਚ ਸਰਕਾਰ ਨਾਲ ਕੀ ਬਣੀ ਸਹਿਮਤੀ

 

ਜੱਥੇਬੰਦੀ ਦੇ ਐਕਸ਼ਨਾਂ ਅਤੇ ਪਟਿਆਲਾ ਰੈਲੀ ਨੇ ਸਰਕਾਰ ਦੇ ਦਬਾਅ ਵਧਾਇਆ ਜਿਸ ਕਾਰਨ ਮੁਲਾਜ਼ਮਾਂ ਅਤੇ ਸਰਕਾਰ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਪਟਿਆਲਾ ਰੈਲੀ ਉਪਰੰਤ ਸਾਂਝਾ ਫਰੰਟ ਦੀ ਪਹਿਲੀ ਮੀਟਿੰਗ (ਜਿਸ ਵਿੱਚ PSMSU ਇੱਕ ਧਿਰ ਦੇ ਤੌਰ ਤੇ ਸਮੂਲੀਅਤ ਕਰ ਰਹੀ ਹੈ) ਮਿਤੀ 30-07-2021, ਦੂਸਰੀ ਮੀਟਿੰਗ 03-08-2021 ਅਤੇ ਤੀਸਰੀ ਮੀਟਿੰਗ ਮਿਤੀ 04-08-2021 ਨੂੰ ਸਰਕਾਰ ਦੀ ਕਮੇਟੀ ਆਫ ਮਨਿਸਟਰਜ਼ ਅਤੇ ਆਫੀਸਰ ਕਮੇਟੀ ਨਾਲ ਹੋਈ । 


ਇਹਨਾਂ ਮੀਟਿੰਗਾਂ ਵਿੱਚ ਮੁਲਾਜ਼ਮ ਵਰਗ ਦੀਆਂ ਸਾਂਝੀਆਂ ਮੰਗਾਂ ਤੇ ਚਰਚਾ ਹੋਈ ਵਿਸ਼ੇਸ਼ ਤੌਰ ਤੇ 6ਵੇਂ ਤਨਖਾਹ ਕਮਿਸ਼ਨ ਸਬੰਧੀ । ਪਹਿਲੀਆਂ ਦੇ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਤੇ ਮਿਤੀ 04-08-2021 ਵਾਲੀ ਮੀਟਿੰਗ ਦੌਰਾਨ ਸਰਕਾਰ ਨੂੰ ਆਪਣੇ ਪੱਤੇ ਖੋਲਣੇ ਪਏ, ਜਿਸ ਵਿੱਚ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਕਮੇਟੀ ਦੇ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵੱਲੋਂ ਹਰ ਇੱਕ ਮੁਲਾਜ਼ਮ ਦੀ ਤਨਖਾਹ ਵਿੱਚ ਘੱਟੋ-ਘੱਟ 15% ਵਾਧੇ ਦੀ ਗੱਲ ਕਹੀ ਹੈ ਅਤੇ ਇਸਦੇ ਨਾਲ ਕਮੇਟੀ ਆਫ ਮਨਿਸਟਰਜ਼ ਵੱਲੋਂ ਇਹ ਵੀ ਕਿਹਾ ਕਿ ਪਹਿਲਾਂ ਮਿਲ ਰਹੇ ਭੱਤਿਆਂ ਵਿੱਚੋਂ ਕੋਈ ਵੀ ਭਤਾ ਕੱਟਿਆ ਨਹੀਂ ਜਾਵੇਗਾ।


 ਇਸਦੇ ਨਾਲ ਹੀ ਬਾਕੀ ਰਹਿੰਦੀਆਂ ਸਾਂਝੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਅਧੀਨ ਫੈਮਲੀ ਪੈਨਸ਼ਨ, ਪੱਤਰ ਮਿਤੀ 15-01-2015, ਪੱਤਰ ਮਿਤੀ 17-07-2020 ਨੂੰ ਵਾਪਿਸ ਲੈਣਾ, ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨਾ ਅਤੇ ਹੋਰ ਵੀ ਅਹਿਮ ਮੰਗਾਂ ਦੀ ਪੂਰਤੀ ਲਈ ਅਗਲੀ ਮੀਟਿੰਗ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਕਮੇਟੀ ਆਫ ਮਨਿਸਟਰਜ਼ ਖਾਾਸ ਤੌਰ ਤੇ ਚੇਅਰਮੈਨ ਜੀ ਨੇ ਮੁਲਾਜ਼ਮ ਜੱਥੇਬੰਦੀਆਂ ਨੂੰ ਹੜਤਾਲਾਂ ਉਦੋਂ ਤੱਕ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ ਜਦੋਂ ਤੱਕ ਉਹਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।


 ਇਸ ਉਪਰੰਤ ਸਾਂਝਾ ਫਰੰਟ ਵੱਲੋਂ ਸਰਕਾਰ ਵੱਲੋਂ ਦਿੱਤੀ ਆਫਰ ਸਮੂਹ ਜੱਥੇਬੰਦੀਆਂ ਨਾਲ ਸਾਂਝੀ ਕਰਨ ਲਈ ਅਤੇ ਅਗਲਾ ਵਿਚਾਰ ਵਟਾਂਦਰਾ ਕਰਨ ਮਿਤੀ 07-08-2021 ਨੂੰ ਲੁਧਿਆਣਾ ਵਿਖੇ ਇੱਕ ਸਾਂਝੀ ਮੀਟਿੰਗ ਰੱਖ ਲਈ ਗਈ ਹੈ, ਜਿਸ ਵਿੱਚ ਜੱਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਵੀ ਭਾਗ ਲਿਆ ਜਾਣਾ ਹੈ। 


ਇਸਤੋਂ ਇਲਾਵਾ ਇਹ ਵੀ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਉੱਕਤ ਅਨੁਸਾਰ 15% ਦੀ ਕੈਲਕੂਲੇਸ਼ਨ ਕਿਸ ਪ੍ਰਕਾਰ ਹੋਵੇਗੀ, ਉਸਦੀ ਕੈਲਕੂਲੇਸ਼ਨ ਆਪਣੀ ਇੱਕ ਟੀਮ ਵੱਲੋਂ ਸਬੰਧਿਤ ਵਿਭਾਗ ਨਾਲ ਕੀਤੀ ਜਾ ਰਹੀ ਹੈ, ਜੋ ਕੱਲ ਤੱਕ ਮੁਕੰਮਲ ਹੋਣ ਦੀ ਆਸ ਹੈ। ਉੱਕਤ ਸਥਿਤੀ ਦੇ ਸਨਮੁੱਖ ਸੂਬਾ/ਜਿਲਾ ਅਹੁਦੇਦਾਰਾਂ ਨਾਲ ਟੈਲੀਫੋਨ ਤੇ ਤਾਲਮੇਲ ਕੀਤਾ ਗਿਆ । ਜਿਸ ਅਨੁਸਾਰ ਜਿਆਦਾਤਰ ਸੂਬਾ/ਜਿਲ੍ਹਾ ਅਹੁਦੇਦਾਰ ਸਹਿਬਾਨ ਦੀ ਰਾਏ ਨਾਲ ਇਹ ਸਹਿਮਤੀ ਹੋਈ ਹੈ ਕਿ ਸਾਂਝਾ ਫਰੰਟ ਵੱਲੋਂ PSMSU ਦੀ ਹਾਜ਼ਰੀ ਵਿੱਚ ਸਾਂਝੀਆਂ ਮੰਗਾਂ ਤੇ ਜੋਰਦਾਰ ਤਰੀਕੇ ਨਾਲ ਪਹਿਰਾ ਦਿੱਤਾ ਜਾ ਰਿਹਾ ਹੈ ਅਤੇ ਸਾਂਝੇ ਸੰਘਰਸ਼ ਦੇ ਸ਼ਿਖਰ ਤੇ ਹੋਣ ਕਾਰਨ ਸਾਂਝੀਆਂ ਮੰਗਾਂ ਦੀ ਪੂਰਤੀ ਜਲਦ ਹੋਣ ਲਈ ਆਸ ਬਣੀ ਹੈ। ਇਸ ਲਈ ਜੱਥੇਬੰਦੀ ਵੱਲੋਂ ਇਹ ਫੈਸਲਾ ਲਿਆ ਜਾਂਦਾ ਹੈ ਕਿ ਮਿਤੀ 06-08-2021 ਨੂੰ ਕੀਤੀ ਜਾ ਰਹੀ ਕਲਮਛੋੜ ਕੰਪਿਉਟਰ ਬੰਦ ਅਤੇ ਆਨ ਲਾਈਨ ਕੰਮ ਬੰਦ ਕਰਨ ਦਾ ਐਕਸ਼ਨ ਕੇਵਲ ਹਾਲ ਦੀ ਘੜੀ ਮੁਲਤਵੀ ਕੀਤਾ ਜਾਂਦਾ ਹੈ ਅਤੇ ਅਗਲੇ ਐਕਸ਼ਨ ਮਿਤੀ 09-08-2021 ਤੋਂ 15-08-2021 ਤੱਕ ਸਬੰਧੀ ਸਬਾ/ਜਿਲਾ ਅਹੁਦੇਦਾਰਾਂ ਨਾਲ ਰਾਏ (ਆਨ ਲਾਈਨ ਮੀਟਿੰਗ ਜਾਂ ਟੈਲੀਫੋਨ ਮਸ਼ਵਰਾ ਕਰਨ ਉਪਰੰਤ ਮਿਤੀ 08-08-2021 ਤੱਕ ਸਮਹੁ ਸਾਥੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਜਾਵੇਗਾ। ਉੱਕਤ ਫੈਸਲਾ ਮੌਜੂਦਾ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਮੁਲਾਜ਼ਮ ਹਿੱਤਾਂ ਲਈ ਲਿਆ ਗਿਆ ਹੈ, ਇਸ ਸਬੰਧੀ ਜੇਕਰ ਕਿਸੇ ਸਾਬੀ ਦੇ ਕੋਈ ਵੱਖਰੇ ਸੁਝਾਵ ਹੋਵੇ ਤਾਂ ਉਹ ਸੂਬਾ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਨਾਲ ਨਿੱਜੀ ਪੱਧਰ ਤੇ ਤਾਲਮੇਲ ਕਰ ਸਕਦੇ ਹਨ । 

ETT ਵਿਦਿਆਰਥੀਆਂ ਨੂੰ 3 ਮਹੀਨੇ ਬਾਅਦ ਵੀ ਨਹੀਂ ਮਿਲੇ ਸਰਟੀਫਿਕੇਟ SCRET ਨੂੰ ਕੀਤੀ ਇਹ ਮੰਗ

 

ਸੈਸ਼ਨ 2021-22 ਲਈ ਨੌਵੀਂ ਤੌਂ ਬਾਰ੍ਹਵੀਂ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਦਾ ਸ਼ਡਿਊਲ ਅਤੇ ਫੀਸਾਂ ਨਿਰਧਾਰਿਤ

14 ਹੋਰ ਸਕੂਲਾਂ ਦਾ ਨਾਂ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਅਤੇ ਨਾਮਵਰ ਸ਼ਖਸੀਅਤਾਂ ਦੇ ਨਾਂ 'ਤੇ ਰੱਖਿਆ: ਵਿਜੈ ਇੰਦਰ ਸਿੰਗਲਾ

 14 ਹੋਰ ਸਕੂਲਾਂ ਦਾ ਨਾਂ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਅਤੇ ਨਾਮਵਰ ਸ਼ਖਸੀਅਤਾਂ ਦੇ ਨਾਂ 'ਤੇ ਰੱਖਿਆ: ਵਿਜੈ ਇੰਦਰ ਸਿੰਗਲਾ


 


ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਦਾ ਨਾਂ ਸੰਵਿਧਾਨ ਦੇ ਪਿਤਾਮਾ ਡਾ. ਬੀ.ਆਰ. ਅੰਬੇਡਕਰ ਦੇ ਨਾਂ 'ਤੇ ਰੱਖਿਆ : ਸਕੂਲ ਸਿੱਖਿਆ ਮੰਤਰੀਚੰਡੀਗੜ੍ਹ, 5 ਅਗਸਤ:ਪੰਜਾਬ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵੱਖ -ਵੱਖ ਜ਼ਿਲ੍ਹਿਆਂ ਦੇ 14 ਹੋਰ ਸਕੂਲਾਂ ਦਾ ਨਾਮ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਦੇ ਨਾਂ ‘ਤੇ ਰੱਖਿਆ ਗਿਆ ਹੈ ਤਾਂ ਜੋ ਇਹਨਾਂ ਸੂਰਬੀਰਾਂ ਦੀਆਂ ਕੁਰਬਾਨੀਆਂ ਤੇ ਸਮਾਜ ‘ਚ ਪਾਏ ਯੋਗਦਾਨ ਲਈ ਉਹਨਾਂ ਨੂੰ ਬਣਦਾ ਸਨਮਾਨ ਦਿੱਤਾ ਜਾ ਸਕੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸਕੂਲਾਂ ਦਾ ਨਾਂ ਬਦਲਣ ਦਾ ਮੰਤਵ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨਾ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਦੇ ਹਿੱਤਾਂ ਅਤੇ ਤਰੱਕੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।


 


ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ ਹਰੀਜਨ ਬਸਤੀ ਬੀਨੇਵਾਲ ਦਾ ਨਾਂ ਬਦਲ ਕੇ ਸੰਵਿਧਾਨ ਦੇ ਪਿਤਾਮਾ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਦੇ ਨਾਂ ‘ਤੇ ਡਾ. ਬੀ.ਆਰ. ਅੰਬੇਡਕਰ ਸਰਕਾਰੀ ਐਲੀਮੈਂਟਰੀ ਸਕੂਲ ਰੱਖਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੂਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਨੇਵਾਲ ਦਾ ਨਾਂ 1999 ਦੇ ਕਾਰਗਿਲ ਯੁੱਧ ਦੌਰਾਨ ਸ਼ਹਾਦਤ ਦੇਣ ਵਾਲੇ ਸ਼ਹੀਦ ਬਲਦੇਵ ਰਾਜ ਦੇ ਨਾਂ ’ਤੇ ਰੱਖਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਸਕੂਲ ਦਾ ਨਾਂ ਸ਼ਹੀਦ ਬਲਦੇਵ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਨੇਵਾਲ ਰੱਖਿਆ ਗਿਆ ਹੈ।


 


ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕਲਾਂ ਦਾ ਨਾਂ ਸ਼ਹੀਦ ਰਣਜੀਤ ਸਿੰਘ ਸ਼ੌਰਿਆ ਚੱਕਰ ਵਿਜੇਤਾ ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕਲਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਮਿਡਲ ਸਕੂਲ ਮੱਛਰਾਏ ਕਲਾਂ ਦਾ ਨਾਂ ਸ਼ਹੀਦ ਅਤਰ ਸਿੰਘ ਸ਼ਹੀਦ ਜਵਾਹਰ ਸਿੰਘ ਸਰਕਾਰੀ ਮਿਡਲ ਸਕੂਲ ਮੱਛਰਾਏ ਕਲਾਂ, ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵੀਲਾ ਤੇਜਾ ਦਾ ਨਾਂ ਆਜ਼ਾਦੀ ਘੁਲਾਟੀਆ ਸੁਰੈਣ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਵੀਲਾ ਤੇਜਾ ਅਤੇ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਮਿਡਲ ਸਕੂਲ ਬਰਨਾਲਾ ਦਾ ਨਾਂ ਸ਼ਹੀਦ ਗੁਰਮੇਲ ਸਿੰਘ ਸਰਕਾਰੀ ਮਿਡਲ ਸਕੂਲ ਬਰਨਾਲਾ ਰੱਖਿਆ ਗਿਆ ਹੈ। 


 


ਸ੍ਰੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸਰਕਾਰੀ ਹਾਈ ਸਕੂਲ ਡੇਮਰੂ ਖੁਰਦ ਦਾ ਨਾਂ ਬਦਲ ਕੇ ਸ਼ਹੀਦ ਲਖਵੀਰ ਸਿੰਘ ਸਰਕਾਰੀ ਹਾਈ ਸਕੂਲ ਡੇਮਰੂ ਖੁਰਦ, ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰੋਟਾ ਦਾ ਨਾਂ ਆਜ਼ਾਦੀ ਘੁਲਾਟੀਆ ਹੰਸ ਰਾਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਰੋਟਾ, ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਰਦਾਂਹੇੜੀ ਦਾ ਨਾਂ ਸ਼ਹੀਦ ਸਲੀਮ ਖਾਨ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮਰਦਾਂਹੇੜੀ, ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਹਾਈ ਸਕੂਲ ਸਤੌਜ ਦਾ ਨਾਂ ਸ਼ਹੀਦ ਹਵਲਦਾਰ ਜਗਸੀਰ ਸਿੰਘ ਸਰਕਾਰੀ ਹਾਈ ਸਕੂਲ ਸਤੌਜ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਰਕਾਰੀ ਹਾਈ ਸਕੂਲ ਦੱਪਰ ਦਾ ਨਾਂ ਸ਼ਹੀਦ ਸੂਬੇਦਾਰ ਬਲਵੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਸਰਕਾਰੀ ਐਲੀਮੈਂਟਰੀ ਸਕੂਲ ਕਲਸੀਆਂ ਖੁਰਦ ਦਾ ਨਾਂ ਸ਼ਹੀਦ ਮਨਦੀਪ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਕਲਸੀਆਂ ਖੁਰਦ ਰੱਖਿਆ ਗਿਆ ਹੈ।


ਸਿੱਖਿਆ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੋ ਸਕੂਲਾਂ ਦਾ ਨਾਂ ਵੀ ਉਨ੍ਹਾਂ ਸ਼ਹੀਦਾਂ ਦੇ ਨਾਂ 'ਤੇ ਰੱਖਿਆ ਗਿਆ ਹੈ ਜਿਨ੍ਹਾਂ ਨੇ ਦੇਸ਼ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਗੱਗੜ੍ਹ ਦਾ ਨਾਂ ਸ਼ਹੀਦ ਸੂਬੇਦਾਰ ਜਸਵੰਤ ਸਿੰਘ ਸਰਕਾਰੀ ਹਾਈ ਸਕੂਲ ਗੱਗੜ੍ਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਅਟਾਰੀ ਸਦਰਵਾਲਾ ਦਾ ਨਾਂ ਸ਼ਹੀਦ ਬਲਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਅਟਾਰੀ ਸਦਰਵਾਲਾ ਰੱਖਿਆ ਗਿਆ ਹੈ।  


-------------ਰਾਣਾ ਸੋਢੀ ਵੱਲੋਂ ਪੰਜਾਬ ਦੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਨਕਦ ਪੁਰਸਕਾਰ ਦੇਣ ਦਾ ਐਲਾਨ*

 ਰਾਣਾ ਸੋਢੀ ਵੱਲੋਂ ਪੰਜਾਬ ਦੇ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਨਕਦ ਪੁਰਸਕਾਰ ਦੇਣ ਦਾ ਐਲਾਨ*


*ਚੰਡੀਗੜ੍ਹ, 5 ਅਗਸਤ:*


ਉਲੰਪਿਕਸ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਇਤਿਹਾਸ ਸਿਰਜਦਿਆਂ ਜਰਮਨੀ ਦੀ ਮਜ਼ਬੂਤ ​​ਟੀਮ ਨੂੰ 5-4 ਨਾਲ ਹਰਾ ਕੇ 41 ਸਾਲ ਮਗਰੋਂ ਕਾਂਸੀ ਦਾ ਤਮਗ਼ਾ ਜਿੱਤਣ 'ਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਹਾਕੀ ਖਿਡਾਰੀ ਨੂੰ 1-1 ਕਰੋੜ ਰੁਪਏ ਦੀ ਨਕਦ ਰਾਸ਼ੀ ਨਾਲ ਨਿਵਾਜਿਆ ਜਾਵੇਗਾ।  


 


ਭਾਰਤ ਦੀ ਸ਼ਾਨਦਾਰ ਜਿੱਤ 'ਤੇ ਖੇਡ ਮੰਤਰੀ ਨੇ ਟਵੀਟ ਕੀਤਾ, "ਭਾਰਤੀ ਹਾਕੀ ਦੇ ਇਸ ਇਤਿਹਾਸਕ ਦਿਨ 'ਤੇ ਮੈਂ ਪੰਜਾਬ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇ ਨਕਦ ਪੁਰਸਕਾਰ ਦਾ ਐਲਾਨ ਕਰਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ। ਅਸੀਂ ਉਲੰਪਿਕਸ ਵਿੱਚ ਬਹੁਤ ਜ਼ਿਆਦਾ ਜ਼ੋਰ-ਅਜ਼ਮਾਈ ਨਾਲ ਫੁੰਡੇ ਤਮਗ਼ੇ ਦਾ ਜਸ਼ਨ ਮਨਾਉਣ ਲਈ ਤੁਹਾਡੀ ਵਾਪਸੀ ਦੀ ਉਡੀਕ ਕਰ ਰਹੇ ਹਾਂ।"


 


ਉਨ੍ਹਾਂ ਕਿਹਾ ਕਿ ਇਹ ਬਿਲਕੁਲ ਫਸਵਾਂ ਤੇ ਮਨੋਰੰਜਕ ਮੈਚ ਸੀ। ਸਾਡੇ ਮੁੰਡਿਆਂ ਨੇ ਇਹ ਟੋਕੀਉ ਉਲੰਪਿਕਸ 2020 ਵਿੱਚ ਕਰ ਦਿਖਾਇਆ ਹੈ ਅਤੇ 41 ਸਾਲਾਂ ਪਿੱਛੋਂ ਉਲੰਪਿਕ ਤਮਗ਼ਾ ਦੇਸ਼ ਦੀ ਝੋਲੀ ਪਾਇਆ ਹੈ। ਭਾਰਤ ਅਤੇ ਪੰਜਾਬ ਨੂੰ ਟੀਮ ਦੀ ਸ਼ਾਨਦਾਰ ਖੇਡ 'ਤੇ ਮਾਣ ਹੈ।


 


ਰਾਣਾ ਸੋਢੀ ਨੇ ਦੱਸਿਆ ਕਿ ਪੰਜਾਬ ਦੇ ਕੁੱਲ 20 ਖਿਡਾਰੀਆਂ ਵਿੱਚੋਂ 11 ਖਿਡਾਰੀ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਹਨ।

SCHOOL REOPENING: ਡੀਪੀਆਈ ਵਲੋਂ ਨਵੀਆਂ ਹਦਾਇਤਾਂ ਜਾਰੀ, ਪੜ੍ਹੋ

 

ਆਖਰੀ 6 ਸਕਿੰਟ ਚ ਕਰੋੜਾਂ ਖੇਡ ਪ੍ਰੇਮੀਆਂ ਦੇ ਸਾਹ ਸੁੱਕੇ,ਪਰ ਭਾਰਤ ਦੀ ਹਾਕੀ ਟੀਮ ਨੇ ਰਚਿਆ ਇਤਿਹਾਸ

 ਆਖਰੀ 6 ਸਕਿੰਟ ਚ ਕਰੋੜਾਂ ਖੇਡ ਪ੍ਰੇਮੀਆਂ ਦੇ ਸਾਹ ਸੁੱਕੇ,ਪਰ ਭਾਰਤ ਦੀ ਹਾਕੀ ਟੀਮ ਨੇ ਰਚਿਆ ਇਤਿਹਾਸ

 

ਪੰਜਾਬ ਭਰ ਚ ਖੁਸ਼ੀ ਦੀ ਲਹਿਰ, ਵੰਡੇ ਥਾਂ ਥਾਂ ਲੱਡੂਚੰਡੀਗੜ੍ਹ 5 ਅਗਸਤ (ਹਰਦੀਪ ਸਿੰਘ ਸਿੱਧੂ) ਭਾਰਤੀ ਹਾਕੀ ਖਿਡਾਰੀਆਂ ਨੇ ਟੋਕੀਓ ਉਲੰਪਿਕ ਵਿੱਚ ਅੱਜ ਇਤਿਹਾਸ ਰਚ ਦਿੱਤਾ, ਜਦੋ ਹਾਕੀ ਦੇ ਸੈਮੀਫਾਈਨਲ ਮੁਕਾਬਲੇ ਦੌਰਾਨ ਜਰਮਨੀ ਨੂੰ 5-4 ਗੋਲਾਂ ਨਾਲ ਮਾਤ ਦਿੱਤੀ । ਬੇਸ਼ੱਕ ਜਰਮਨੀ ਦੀ ਟੀਮ ਨੇ ਸ਼ੁਰੂਆਤ ਵਿੱਚ ਹੀ ਪਹਿਲਾ ਗੋਲ ਕਰਕੇ ਲੀਡ ਬਣਾ ਲਈ ਸੀ,ਪਰ ਭਾਰਤ ਨੇ ਗੋਲ ਉਤਾਰ ਕੇ ਫਿਰ ਬਰਾਬਰ ਕਰ ਲਈ ,ਪਰ ਉਸ ਤੋਂ ਜਰਮਨੀ ਦੇ ਟੀਮ ਨੇ ਦੋ ਗੋਲਾਂ ਲਗਾਤਾਰ ਕਰਕੇ ਇਕ ਭਾਰਤ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ, ਪਰ ਭਾਰਤੀ ਚੋਬਰਾਂ ਨੇ ਆਪਣਾ ਹੌਸਲਾ ਨੀ ਡਿਗਣ ਦਿੱਤਾ ਅਤੇ ਇਕੋ ਕੁਆਰਟ ਚ 3-3 ਦੀ ਬਰਾਰਬੀ ਕਰਦਿਆਂ ਪਾਸਾ ਹੀ ਪਲਟ ਦਿੱਤਾ, ਬਾਅਦ ਚ ਦੋ ਹੋਰ ਗੋਲ ਕਰਕੇ ਪੱਕੀ ਜੇਤੂ ਮੋਹਰ ਲਾ ਦਿੱਤੀ, ਪਰ ਆਖਰੀ ਕੁਆਟਰ ਚ ਫਿਰ ਜਰਮਨੀ ਨੇ ਇਕ ਗੋਲ ਉਤਾਰਕੇ ਮੈਚ ਨੂੰ ਸੰਘਰਸ਼ਮਈ ਬਣਾ ਦਿੱਤਾ ਅਤੇ ਆਖਰੀ 6 ਸਕਿੰਟ ਰਹਿੰਦਿਆਂ ਕਰੋੜਾਂ ਭਾਰਤੀਆਂ ਦੇ ਰਾਹ ਸੁੱਕ ਗਏ ਜਦੋ ਜਰਮਨੀ ਨੂੰ ਪੈਨਲਟੀ ਕਾਰਨਰ ਮਿਲ ਗਿਆ, ਪਰ ਭਾਰਤੀਆਂ ਨੇ ਇਸ ਪੈਨਲਟੀ ਕਾਰਨਰ ਨੂੰ ਠੁੱਸ ਕਰਦਿਆਂ ਇਤਿਹਾਸ ਰਚ ਦਿੱਤਾ, ਫਿਰ ਖਿਡਾਰੀਆਂ ਦੇ ਵਹਿ ਰਹੇ ਅੱਥਰੂਆਂ ਨੇ ਟੀ ਵੀ ਚੈੱਨਲਾਂ 'ਤੇ ਇਹ ਇਤਿਹਾਸਕ ਮੁਕਾਬਲਾ ਦੇਖਦਿਆਂ ਦਰਸ਼ਕਾਂ ਦੀਆਂ ਅੱਖਾਂ ਚ ਵੀ ਖੁਸ਼ੀ ਚ ਅੱਥਰੂ ਲਿਆ ਦਿੱਤੇ।ਮੁੰਡਿਆਂ ਤੋਂ ਬਾਅਦ ਹੁਣ ਕੁੜੀਆਂ ਦੀ ਇਤਿਹਾਸਕ ਜਿੱਤ ਵੱਲ ਸਭਨਾਂ ਦੀ ਨਜ਼ਰ ਹੈ।

ਇਸ ਜਿੱਤ ਦੀ ਖੁਸ਼ੀ ਚ ਪੰਜਾਬ ਭਰ ਚ ਲੱਡੂ ਵੰਡੇ ਗਏ।ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਕੋਆਰਡੀਨੇਟਰ ਸਰਬਜੀਤ ਸਿੰਘ,ਲੇਖਾਕਾਰ ਡਾ ਸੰਦੀਪ ਘੰਡ,ਯੁਵਕ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੇ ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਤਰ੍ਹਾਂ ਸਰਕਾਰੀ ਸਕੂਲਾਂ ਅਤੇ ਚਲ ਰਹੇ ਕੈਂਪਾਂ ਦੌਰਾਨ ਵੀ ਖੁਸ਼ੀਆਂ ਵੀ ਮਨਾਈਆਂ ਗਈਆ। ਝੁਨੀਰ ਵਿਖੇ ਚਲ ਰਹੇ ਅਧਿਆਪਕਾਂ ਦੇ ਕੈਂਪ ਦੌਰਾਨ ਬਲਾਕ ਕੋਆਰਡੀਨੇਟਰ ਜਸਵਿੰਦਰ ਸਿੰਘ ਕਾਹਨ ਦੀ ਅਗਵਾਈ ਚ ਲੱਡੂ ਵੰਡੇ ਗਏ।

  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ ਲੜਕੇ ਦੀ ਪ੍ਰਿੰਸੀਪਲ ਡਾ ਅਰਚਨਾ ਹੇਠ ਭਾਰਤੀ ਹਾਕੀ ਦੇ ਮੁੜੇ ਸਨਹਿਰੀ ਦਿਨਾਂ ਤੇ 41 ਸਾਲ ਬਾਅਦ ਉਲਪਿੰਕ ਚ ਬਰਾਊਨ ਮੈਡਲ ਜਿੱਤਣ ਦੀ ਖੁਸੀ ਵਿੱਚ ਵਿਦਿਆਰਥੀਆਂ ਨੇ ਭੰਗੜੇ ਪਾ ਕੇ ਖੁਸੀ ਦਾ ਇਜਹਾਰ ਕੀਤਾ ਪ੍ਰਿੰਸੀਪਲ ਨੇ ਇਸ ਮੋਕੇ ਕਿਹਾ ਕਿ ਇੰਡੀਆ ਲਈ ਬਹੁਤ ਮਾਣ ਵਾਲੀ ਗੱਲ ਹੈ , ਸਰੀਰਕ ਸਿਖਿਆ ਦੇ ਲੈਕਚਰਾਰ ਰਾਮ ਸਿੰਘ ਤੇ ਡੀ ਪੀ ਈ ਦਵਿੰਦਰ ਸਿੰਘ ਰਹਿਲ ਨੇ ਇਸ ਖੁਸੀ ਦੇ ਪਲਾਂ ਨੂੰ ਸਾਝਿਆ ਕਰਦਿਆਂ ਕਿਹਾ ਕਿ ਇੰਡੀਆ ਦੀ ਟੀਮ ਨੇ ਖਾਸ ਕਰਕੇ ਪੰਜਾਬੀਆਂ ਨੇ ਗੋਲ ਤੇ ਗੋਲ ਕਰਕੇ ਆਪਣੀ ਸਖਤ ਮਿਹਨਤ ਦਾ ਸਬੂਤ ਦਿੱਤਾ ਜਿਸ ਨਾਲ ਹਾਕੀ ਇੰਡੀਆ ਨੇ ਤੀਸਰੀ ਪੁਜੀਸ਼ਨ ਲਈ ਮੈਡਲ ਜਿੱਤ ਕੇ ਆਪਣਾ ਲੋਹ ਮੰਨਵਾਇਆ। ਉਸ ਮੋਕੇ ਤ ਤੇ ਧਰਮ ਸਿੰਘ ਰਾਈਏਵਾਲ ਜਸਵੀਰ ਸਿੰਘ , ਦਲਵੀਰ ਸਿੰਘ ਸੰਧੂ, ਕੁਲਵੰਤ ਸਿੰਘ, ਰਾਜਿੰਦਰ ਸਿੰਘ, ਅੱਛਰ ਦੇਵ , ਬਲਵੀਰ ਸਿੰਘ , ਮਨਦੀਪ ਸਿੰਘ, ਸਤਵਿੰਦਰ ਸਿੰਘ , ਬੀਰ ਰਾਜਵਿੰਦਰ ਸਿੰਘ, ਕਮਰ ਸਿੰਘ, ਅਜੀਤ ਸਿੰਘ, ਸੋਹਨ ਲਾਲ, ਇਸਵਰ ਚੰਦਰ , ਸੀਮਾ ਸਰਮਾ, ਕੁਲਵਿੰਦਰ ਕੋਰ ਆਦਿ ਹਾਜਰ ਸਨ

ਅਧਿਆਪਕ ਗਠਜੋੜ ਵੱਲੋ ਮੰਗਾਂ ਤੇ ਅੜੀਅਲ ਵਤੀਰੇ ਦੇ ਵਿਰੋਧ ਚ ਵੱਡੇ ਐਕਸ਼ਨਾਂ ਦਾ ਐਲਾਨ

 ਨਵਾਂਸ਼ਹਿਰ 05 ਅਗਸਤ (ਉੱਪਲ) ਪੰਜਾਬ ਰਾਜ ਅਧਿਆਪਕ ਗਠਜੋੜ ਵੱਲੋ ਸਰਕਾਰ ਦੇ ਕੱਲ ਦੀ ਮੀਟਿਂਗ ਚ 24 ਕੈਟਾਗਿਰੀਆ ਲਈ ਪੇ ਕਮਿਸ਼ਨ ਦੀ ਸਿਫਾਰਸ਼ ਦੇ ਬਾਵਜੂਦ ਵੀ 2.25 ਗੁਣਾਂਕ ਖਤਮ ਨਾ ਕਰਨ ਤੇ ਹੋਰ ਮੰਗਾਂ ਤੇ ਅੜੀਅਲ ਵਤੀਰੇ ਦੇ ਵਿਰੋਧ ਚ ਵੱਡੇ ਐਕਸ਼ਨਾਂ ਦਾ ਐਲਾਨ ।                                       

  6 ਤੇ 7 ਅਗਸਤ ਨੂੰ ਜਿਲ੍ਹੇ ਵਿੱਚ ਵਿੱਤ ਮੰਤਰੀ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦਾ ਐਲਾਨ । 16 ਅਗਸਤ ਨੂੰ ਸਿੱਸਵਾਂ ਫਾਰਮ ਤੇ ਹੋਵੇਗਾ ਵੱਡਾ ਐਕਸ਼ਨ । 


 ਪੰਜਾਬ ਰਾਜ ਅਧਿਆਪਕ ਗਠਜੋੜ ਨੇ ਕੱਲ ਪੰਜਾਬ ਸਰਕਾਰ ਵੱਲੋ ਪੰਜਾਬ ਭਵਨ ਚ ਮੁਲਾਜ਼ਮ/ਪੈਨਸ਼ਨਰ ਸਾਂਝੇ ਫਰੰਟ ਨਾਲ ਕੀਤੀ ਮੀਟਿੰਗ ਚ ਪੇਅ ਕਮਿਸ਼ਨ ਤਰੁਟੀਆਂ ਦੂਰ ਕਰਨ , ਗੁਣਾਂਕ ਦਾ ਵਾਧਾ ਕਰਨ , 2.25 ਗੁਣਾਂਕ ਖਤਮ ਕਰਨ , ਪੁਰਾਣੀ ਪੈਨਸ਼ਨ ਬਹਾਲ ਕਰਨ ,ਕੱਚੇ ਮੁਲਾਜਮ ਪੱਕੇ ਕਰਨ , ਕੇਂਦਰੀ ਪੈਟਰਨ ਸਕੇਲਾਂ ਵਾਲੇ 01-01-15 ਦੇ ਨੋਟੀਫੀਕੇਸ਼ਨ ਨੂੰ ਰੱਦ ਕਰਨ ਸਮੇਤ ਹੋਰ ਮੰਗਾਂ ਤੇ ਕੋਈ ਠੋਸ ਹੱਲ ਨਾ ਕੱਢਣ ਦੇ ਨਾਕਾਰਾਤਮਕ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਬਾਕੀ ਮੁਲਾਜ਼ਮ ਮੰਗਾਂ ਤੋ ਇਲਾਵਾ 24 ਕੈਟਾਗਿਰੀਜ ਅਧੀਨ ਪੰਜਾਬ ਭਰ ਦੇ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਲਈ 2.25 ਗੁਣਾਂਕ ਖਤਮ ਕਰਨ ਸੰਬੰਧੀ ਵੀ ਫੈਸਲਾ ਨਾ ਹੋਣ ਤੇ ਸਖਤ ਚੇਤਾਵਨੀ ਦਿੰਦਿਆਂ ਪੰਜਾਬ ਰਾਜ ਅਧਿਆਪਕ ਗਠਜੋੜ ਆਗੂ ਹਰਜਿੰਦਰ ਪਾਲ ਸਿਂਘ ਪੰਨੂੰ ਬਲਦੇਵ ਸਿਂਘ ਬੁੱਟਰ,ਰਣਜੀਤ ਸਿੰਘ ਬਾਠ ,ਅਮਰਜੀਤ ਸਿਂਘ ਕੰਵਬੋਜ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਬਾਕੀ ਮੁਲਾਜ਼ਮ ਮੰਗਾਂ ਦੇ ਨਾਲ ਨਾਲ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਦੀਆ 24 ਕੈਟਾਗਿਰੀਜ ਦੇ ਪੇਅ ਸਕੇਲਾਂ ਨੂੰ 2.25 ਗੁਣਾਂਕ ਜੋ ਅਧਿਆਪਕ ਗੱਠਜੋੜ ਵੱਲੋ ਮੁੱਢੋਂ ਰੱਦ ਕਰਦਿਆਂ 21 ਜੁਲਾਈ ਦੀ ਸਿੱਸਵਾ ਵਿਖੇ ਮਹਾਂਰੈਲੀ ਕਰਕੇ ਕੀਤੇ ਰੋਸ ਮੁਜਾਹਰੇ ਬਾਅਦ 22 ਨੂੰ ਪੰਜਾਬ ਭਵਨ ਵਿਖੇ ਸਰਕਾਰ ਦੀ ਗਠਿਤ ਕਮੇਟੀ ਚ ਸ਼ਾਮਿਲ ਪ੍ਰਮੁੱਖ ਸਕੱਤਰਜ ਨਾਲ ਹੋਈ ਮੀਟਿੰਗ ਚ ਇਸ ਉੱਪਰ ਪੂਰਨ ਸਹਿਮਤੀ ਦਿੰਦਿਆਂ ਪੰਜਵੇ ਪੇਅ ਕਮਿਸ਼ਨ ਵੱਲੋ ਆਰ ਸੀ ਨਈਅਰ ਦੇ ਸੋਧੇ ਪੇਅ ਸਕੇਲਾਂ ਦੇ ਪੱਤਰ ਨੂੰ ਲਾਗੂ ਕਰਨ ਤੇ ਪੂਰਨ ਸਹਿਮਤੀ ਦਿੱਤੀ ਜਾ ਚੁੱਕੀ ਹੈ , ਜਦੋਂ ਕਿ ਇਹ ਛੇਵੇਂ ਪੇਅ ਕਮਿਸ਼ਨ ਦੀ ਵੀ ਸਿਫਾਰਿਸ਼ ਹੈ । ਇਸ ਦੇ ਬਾਵਜੂਦ ਵੀ ਅੱਜ ਦੀ ਮੀਟਿੰਗ ਚ 24 ਕੈਟਾਗਿਰੀਜ ਲਈ 2.25 ਗੁਣਾਕ ਖਤਮ ਕਰਨ ਦੀ ਕੋਈ ਠੋਸ ਫੈਸਲਾ ਬਾਹਰ ਨਾ ਆਉਣ ਤੇ ਚਿਤਾਵਨੀ ਦਿੰਦਿਆ ਕਿਹਾ ਕਿ 24 ਕੈਟਾਗਿਰੀਜ ਲਈ ਬਾਕੀ ਮੁਲਾਜ਼ਮ ਬਰਾਬਰ ਗੁਣਾਂਕ ਦੇਕੇ ਸਕੇਲ ਦੇਣ ਤੇ ਬਣੀ ਸਹਿਮਤੀ ਨੂੰ ਲਾਗੂ ਕਰਨ ਲਈ 15 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਹੈ ਤੇ ਹੁਣ ਜੇਕਰ ਪੰਜਾਬ ਸਰਕਾਰ ਵਲੋਂ 15 ਅਗਸਤ ਤੱਕ ਇਸ ਸੰਬੰਧੀ ਕੋਈ ਠੋਸ ਫੈਸਲਾ ਸਾਹਮਣੇ ਨਹੀਂ ਆਉਦਾ ਤਾਂ 16 ਅਗਸਤ ਨੂੰ ਸਿੱਸਵਾ ਫਾਰਮ ਵਿਖੇ ਵੱਡਾ ਐਕਸ਼ਨ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਸਰਕਾਰ ਤੇ ਵਿੱਤ ਮੰਤਰੀ ਦੀ ਹੋਵੇਗੀ । ਪੰਜਾਬ ਭਰ ਤੋਂ ਸਮੁੱਚਾ ਮਾਸਟਰ ਕੇਡਰ ਅਧਿਆਪਕ ਵਰਗ ਆਪਣੇ ਸਕੇਲਾਂ ਨੂੰ 2.25 ਗੁਣਾਂਕ ਖਤਮ ਕਰਾਕੇ ਵੱਧ ਗੁਣਾਂਕ ਨਾਲ ਸਕੇਲ ਲਾਗੂ ਕਰਾਉਣ, ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਅਧਿਆਪਕ ਪੱਕੇ ਕਰਾਉਣ ਤੇ ਹੋਰ ਅਹਿਮ ਮੰਗਾਂ ਲਈ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਵਾਉਣ ਲਈ ਸ਼ੰਘਰਸ਼ ਵਿੱਚ ਸ਼ਾਮਿਲ ਹੋਵੇਗਾ। ਇਸ ਮੌਕੇ ਹਰਮਿੰਦਰ ਸਿੰਘ ਉੱਪਲ, ਵਸ਼ਿੰਗਟਨ ਸਿੰਘ ਸਮੀਰੋਵਾਲ, ਬਲਦੇਵ ਸਿੰਘ ਬੁੱਟਰ, ਬਲਜਿੰਦਰ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਸ਼ਾਂਤਪੁਰੀ, ਵਿਨੇ ਕੁਮਾਰ, ਜਗਦੀਸ਼ ਕੁਮਾਰ, ਚੰਦਰਸ਼ੇਖਰ ਵਰਮਾ,ਦੀਦਾਰ ਸਿੰਘ ਚਾਹੀਦੀਆਂ ਅਤੇ ਨਿਰਮਲ ਸਿੰਘ ਅਧਿਆਪਕ ਆਗੂ ਮੌਜੂਦ ਸਨ।

Online Transfer: ਚੌਥੇ ਗੇੜ ਦੀਆਂ ਬਦਲੀਆਂ ਲਈ ਸਿੱਖਿਆ ਵਿਭਾਗ ਵੱਲੋਂ ਦਿੱਤਾ ਮੌਕਾ

ਭਾਰਤ ਬਨਾਮ ਜਰਮਨੀ : ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ, ਜਰਮਨੀ ਨੂੰ 5-4 ਨਾਲ ਹਰਾਇਆ, 41 ਸਾਲਾਂ ਬਾਅਦ ਓਲੰਪਿਕ ਵਿੱਚ ਤਮਗਾ

 

ਭਾਰਤ ਬਨਾਮ ਜਰਮਨੀ ਕਾਂਸੀ : ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ, ਜਰਮਨੀ ਨੂੰ 5-4 ਨਾਲ ਹਰਾਇਆ, 41 ਸਾਲਾਂ ਬਾਅਦ ਓਲੰਪਿਕ ਵਿੱਚ ਤਮਗਾ

RECENT UPDATES

Today's Highlight