Wednesday, 4 August 2021

ਹਾਈ ਪਾਵਰ ਕਮੇਟੀ ਦੀ ਮੀਟਿੰਗ: ਘੱਟੋ-ਘੱਟ 15% ਤਨਖਾਹ ਵਿਚ ਕੀਤਾ ਜਾਵੇਗਾ ਵਾਧਾ-ਮਨਪ੍ਰੀਤ ਬਾਦਲ

 ਪੰਜਾਬ ਸਰਕਾਰ ਦੇ ਵਿਤੱ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਸਾੰਝੇ ਫਰੰਟ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਹਾ ਕਿ  ਪੇ ਕਮਿਸ਼ਨ ਲਾਗੂ ਹੋਣ ਨਾਲ ਪੰਜਾਬ ਦੇ ਮੁਲਾਜ਼ਮਾਂ ਨੂੰ 80000 ਰੁਪਏ ਦਾ ਔਸਤ ਸਾਲਾਨਾ ਵਾਧਾ ਹੋਇਆ ਹੈ । ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ   ਪੇ ਕਮਿਸ਼ਨ ਦਾ ਏਰੀਅਰ 01-01- 2016 ਤੋਂ ਦਿੱਤਾ ਜਾਵੇਗਾ।ਅਤੇ ਇਹ ਏਰੀਅਰ ਘੱਟੋ-ਘੱਟ ਲਗਭਗ  2.5  ਲੱਖ ਰੁਪਏ ਪ੍ਰਤੀ ਮੁੁੁਲਾਜ਼ਮਲ ਨੂੰ ਦਿੱਤਾ ਜਾਵੇਗਾ।

 


ਉਨ੍ਹਾਂ ਕਿਹਾ ਕਿ ਪੇ ਕਮਿਸ਼ਨ ਲਾਗੂ ਹੋਣ ਨਾਲ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਘੱਟੋ-ਘੱਟ 15% ਵਾਧਾ ਕੀਤਾ ਜਾਵੇਗਾ। ਡਾਕਟਰਾਂ ਦਾ ਐਨ. ਪੀ. ਏ ਜਾਰੀ ਰਹੇਗਾ, ਅਤੇ ਭਤੇ ਵੀ ਪਹਿਲਾਂ ਵਾਂਗ ਬਰਕਰਾਰ ਰੱਖੇ ਜਾਣਗੇ। ਉਹਨਾਂ ਕਿਹਾ ਕਿ ਪੇ ਕਮਿਸ਼ਨ ਲਾਗੂ ਹੋਣ ਤੇ 13700 ਕਰੋੜ ਰੁਪਏ ਖਜ਼ਾਨੇ ਤੇ ਬੋਝ ਪਵੇਗਾ।


ਮੁਲਾਜ਼ਮ ਜਥੇਬੰਦੀਆਂ ਤਨਖਾਹ ਵਿਚ ਘੱਟੋ-ਘੱਟ 20% ਵਾਧੇ ਦੀ ਮੰਗ ਕਰ ਰਹੀਆਂ ਹਨ।

ਮੁਲਾਜ਼ਮਾਂ ਦੀਆਂ ਮੰਗਾਂ ਲਈ ਹਾਈ ਪਾਵਰ ਕਮੇਟੀ ਦੀ ਮੀਟਿੰਗ ਜਾਰੀ

 

ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲਾਂ ਵਿੱਚ ਰਿਸੈਪਸਨ ਬਨਾਉਣ ਦਾ ਫੈਸਲਾ, 88 ਲੱਖ ਤੋਂ ਵੱਧ ਦੀ ਰਾਸ਼ੀ ਜਾਰੀ

 ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ


ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲਾਂ ਵਿੱਚ ਰਿਸੈਪਸਨ ਬਨਾਉਣ ਦਾ ਫੈਸਲਾ


 ਪਹਿਲੇ ਗੇੜ ਵਿੱਚ 88 ਲੱਖ ਤੋਂ ਵੱਧ ਦੀ ਰਾਸ਼ੀ ਜਾਰੀ


ਚੰਡੀਗੜ੍ਹ, 4 ਅਗਸਤ


ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਨੂੰ ਨਵੀਂ ਦਿੱਖ ਦੇਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਹੁਣ ਸਮਾਰਟ ਸਕੂਲਾਂ ਵਿੱਚ ਆਉਣ ਵਾਲੇ ਵਿਅਕਤੀਆਂ ਲਈ ਸਹੂਲਤ ਦੇ ਵਾਸਤੇ ਰਿਸੈਪਸਨ ਬਨਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਪਹਿਲੇ ਗੇੜ ਦੌਰਾਨ 735 ਸਮਾਰਟ ਸਕੂਲਾਂ ਵਿੱਚ ਰਿਸੈਪਸ਼ਨ ਤਿਆਰ ਕਰਨ ਵਾਸਤੇ 88 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।


ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਈਸ਼ਾ ਕਾਲੀਆ ਨੇ 88.20 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਹੈ। ਹਰਕੇ ਸਕੂਲ ਲਈ 12000 ਰੁਪਏ ਜਾਰੀ ਕੀਤੇ ਗਏ ਹਨ। ਲੁਧਿਆਣਾ ਜ਼ਿਲ੍ਹੇ ਸਭ ਤੋਂ ਵੱਧ 57 ਸਕੂਲਾਂ ਵਿੱਚ ਰਿਸੈਪਸ਼ਨ ਬਣਾਈ ਜਾ ਰਹੀ ਹੈ।


ਬੁਲਾਰੇ ਅਨੁਸਾਰ ਪੰਜਾਬ ਸਰਕਾਰ ਨੇ ਸੂਬੇ ਵਿੱਚ ਹੀੁਣ ਤੱਕ 13000 ਦੇ ਕਰੀਬ ਸਮਾਰਟ ਸਕੂਲ ਬਣਾਏ ਹਨ। ਇਨ੍ਹਾਂ ਸਕੂਲਾਂ ਵਿੱਚ ਐਜੂਕੇਸ਼ਨ ਪਾਰਕ, ਸਮਾਰਟ ਕਲਾਸ ਰੂਮ, ਬਾਲਾ ਵਰਕ, ਕਲਰ ਕੋਡਿੰਗ, ਡਿਜਿਟਲ ਡਿਸਪਲੇਅ ਬੋਰਡ, ਟੀਚਰਜ਼ ਆਨਰ ਬੋਰਡ, ਵਿਦਿਆਰਥੀ ਆਨਰ ਬੋਰਡ, ਸੀ.ਸੀ.ਟੀ.ਵੀ. ਕੈਮਰੇ, ਲਿਸਨਿੰਗ ਲੈਬ ਸਥਾਪਿਤ ਕੀਤੀਆਂ ਗਈਆਂ ਹਨ। ਹੁਣ ਇਨ੍ਹਾਂ ਸਕੂਲਾਂ ਵਿੱਚ ਹੋਰ ਤਬਦੀਲੀ ਦੀ ਪ੍ਰਕਿਰਿਆ ਆਰੰਭੀ ਗਈ ਹੈ। ਇਸ ਦੇ ਹਿੱਸੇ ਵਜੋਂ ਹੁਣ ਸਮਾਰਟ ਸਕੂਲਾਂ ਵਿੱਚ ਰਿਸੈਪਸ਼ਨ ਬਲਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਬਾਹਰੋਂ ਆਉਣ ਵਾਲੇ ਵਿਅਕਤੀ ਇਸ ਥਾਂ ’ਤੇ ਅਰਾਮ ਨਾਲ ਬੈਠ ਸਕਣ ਅਤੇ ਹਰ ਤਰ੍ਹਾਂ ਦੀ ਸੂਚਨਾ ਪ੍ਰਾਪਤ ਕਰ ਸਕਣ।

ਮਾਣ-ਭੱਤਾ ਤੇ ਕੱਚਾ ਕੰਟਰੈਕਟ ਮੁਲਾਜ਼ਮ ਮੋਰਚੇ' ਦੀ ਮੁੱਖ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਬੇਸਿੱਟਾ, ਸਰਕਾਰ ਨੇ ਨਹੀਂ ਕੱਢਿਆ ਕੋਈ ਠੋਸ ਹੱਲ

 ਮਾਣ-ਭੱਤਾ ਤੇ ਕੱਚਾ ਕੰਟਰੈਕਟ ਮੁਲਾਜ਼ਮ ਮੋਰਚੇ' ਦੀ ਮੁੱਖ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਬੇਸਿੱਟਾ, ਸਰਕਾਰ ਨੇ ਨਹੀਂ ਕੱਢਿਆ ਕੋਈ ਠੋਸ ਹੱਲ  


'ਮਾਣ-ਭੱਤਾ ਤੇ ਕੱਚਾ ਕੰਟਰੈਕਟ ਮੁਲਾਜ਼ਮਾਂ ਵਲੋਂ 15 ਅਗਸਤ ਨੂੰ ਮੁੱਖ ਮੰਤਰੀ ਦੇ ਸਮਾਗਮ ਦੌਰਾਨ ਰੋਸ ਮਾਰਚ ਕੱਢਣ ਦਾ ਐਲਾਨ 


ਚੰਡੀਗੜ੍ਹ, 4 ਅਗਸਤ 2021(ਦਲਜੀਤ ਕੌਰ ਭਵਾਨੀਗੜ੍): ਆਪਣੀਆਂ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ 'ਮਾਣ-ਭੱਤਾ ਤੇ ਕੱਚਾ ਕੰਟਰੈਕਟ ਮੁਲਾਜ਼ਮ ਮੋਰਚੇ' ਦੀ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਸਿਵਲ ਸਕੱਤਰੇਤ, ਮੁੱਖ ਮੰਤਰੀ ਦਫ਼ਤਰ ਵਿੱਚ ਹੋਈ ਮੀਟਿੰਗ ਬੇਸਿੱਟਾ ਰਹੀ। ਇਸ ਮੀਟਿੰਗ ਵਿੱਚ ਆਸ਼ਾ ਵਰਕਰਾਂ, ਫੈਸਿਲੀਟੇਟਰਾਂ, ਮਿਡ-ਡੇ-ਮੀਲ ਵਰਕਰਾਂ, ਜੰਗਲਾਤ ਵਰਕਰਾਂ, ਸਿਹਤ ਵਰਕਰਾਂ ਅਤੇ ਐਸ.ਐਸ.ਏ. ਦੇ ਨਾਨ ਟੀਚਿੰਗ ਅਮਲੇ ਸਮੇਤ ਸਮੂਹ ਵਿਭਾਗਾਂ ਦੇ ਕੱਚੇ ਅਤੇ ਕੰਟਰੈਕਟ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚਰਚਾ ਤਾਂ ਹੋਈ, ਪ੍ਰੰਤੂ ਮੰਗਾਂ ਦਾ ਕੋਈ ਪੁਖ਼ਤਾ ਹੱਲ ਨਹੀਂ ਨਿਕਲਿਆ। ਜਿਸ ਕਾਰਨ ਮੋਰਚੇ ਵੱਲੋਂ ਪਹਿਲਾਂ ਤੋਂ ਐਲਾਨੇ ਐਕਸ਼ਨ ਨੂੰ ਜਾਰੀ ਰੱਖਦਿਆਂ, 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਕੀਤੇ ਜਾਣ ਵਾਲੇ ਸਮਾਗਮ ਦੇ ਸਮਾਨੰਤਰ ਹਜ਼ਾਰਾਂ ਵਰਕਰਾਂ/ਮੁਲਾਜ਼ਮਾਂ ਵੱਲੋਂ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੱਢਣ ਦਾ ਮੁੁੜ ਐਲਾਨ ਕੀਤਾ ਗਿਆ।

                  

ਮੋਰਚੇ ਦੇ ਕਨਵੀਨਰਾਂ ਪਰਮਜੀਤ ਕੌਰ ਮਾਨ, ਬਲਵੀਰ ਸਿੰਘ ਸਿਵੀਆ, ਲਖਵਿੰਦਰ ਕੌਰ ਫਰੀਦਕੋਟ, ਪ੍ਰਵੀਨ ਕੁਮਾਰ ਸ਼ਰਮਾ ਅਤੇ ਕਿਰਨਜੀਤ ਕੌਰ ਨੇ ਦੱਸਿਆ ਕਿ ਅੱਜ ਦੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦੌਰਾਨ ਸਰਕਾਰੀ ਵਿਭਾਗਾਂ ਅੰਦਰ ਕੰਮ ਕਰਦੀਆਂ ਆਸ਼ਾ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਉਣ ਅਤੇ 15ਵੀਂ ਇੰਟਰਨੈਸ਼ਨਲ ਲੇਬਰ ਕਾਨਫਰੰਸ ਦੇ ਐਲਾਨਨਾਮੇ ਅਨੁਸਾਰ ਗੁਜਰ ਬਸਰ ਲਈ ਪ੍ਰਤੀ ਮਹੀਨਾ 21000 ਰੁਪਏ, ਆਸ਼ਾ ਫੈਸਿਲੀਟੇਟਰਾਂ ਨੂੰ 26000 ਰੁਪਏ ਅਤੇ ਪਾਰਟ ਟਾਈਮ ਸਵੀਪਰਾਂ ਨੂੰ 10,000 ਰੁਪਏ ਅਦਾ ਕੀਤੇ ਜਾਣ ਦੀ ਮੰਗ ਤਰਕ ਆਧਾਰਤ ਰੱਖੀਂ ਗਈ ਸੀ। ਪੰਜਾਬ ਸਰਕਾਰ ਵੱਲੋਂ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਤਿਆਰ ਕੀਤੇ ਗਏ 2020 ਦੇ ਬਿੱਲ ਨੂੰ ਰੱਦ ਕਰਨ ਦੀ ਮੰਗ ਕਰਦਿਆਂ 3 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਜੰਗਲਾਤ ਵਰਕਰਾਂ ਸਮੇਤ ਬਾਕੀ ਸਭ ਵਿਭਾਗਾਂ ਦੇ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਬਿਨਾ ਸ਼ਰਤ ਪੱਕਾ ਕਰਨ ਦੀ ਮੰਗ ਕੀਤੀ ਗਈ। ਸਿੱਖਿਆ ਵਿਭਾਗ ਵਿੱਚ ਸਰਵ ਸਿੱਖਿਆ ਅਭਿਆਨ ਅਤੇ ਮਿਡ-ਡੇ-ਮੀਲ ਸਕੀਮ ਅਧੀਨ ਠੇਕੇ ‘ਤੇ ਕੰਮ ਕਰ ਰਹੇ ਦਫ਼ਤਰੀ ਕਰਮਚਾਰੀਆਂ ਤੇ ਨਾਨ ਟੀਚਿੰਗ ਮੁਲਾਜ਼ਮਾਂ ਅਤੇ ਸਿਹਤ ਵਿਭਾਗ ਵਿੱਚ ਐਨ.ਐਚ.ਐਮ. ਅਧੀਨ ਠੇਕੇ ‘ਤੇ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਵਰਕਰਾਂ ਅਤੇ ਸਟਾਫ ਨਰਸਾਂ ਨੂੰ ਪੱਕਾ ਕਰਕੇ ਬਰਾਬਰ ਯੋਗਤਾ ਵਾਲੇ ਮੁਲਾਜ਼ਮਾਂ ਦੇ ਸਮਾਨ ਤਨਖਾਹ ਸਕੇਲ ਦਿੱਤੇ ਜਾਣ ਦੀ ਮੰਗ ਕੀਤੀ ਗਈ। ਆਊਟ ਸੋਰਸਿੰਗ ਪ੍ਰਣਾਲੀ ਨੂੰ ਰੱਦ ਕਰਕੇ ਇਸ ਤਹਿਤ ਸਮੂਹ ਵਿਭਾਗਾਂ ਵਿੱਚ ਕੰਮ ਕਰਦੇ ਸਾਰੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ। 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਕੱਚੇ, ਕੰਟਰੈਕਟ ਅਤੇ ਮਾਣ ਭੱਤਾ ਵਰਕਰਾਂ ‘ਤੇ ਤਨਖਾਹ ਸੋਧ ਦੇ ਸਮਾਨ ਗੁਣਾਂਕ ਸਮੇਤ ਲਾਗੂ ਕਰਨ ਦੀ ਮੰਗ ਵੀ ਰੱਖੀ ਗਈ। ਸਮੂਹ ਵਰਕਰਾਂ ਨੂੰ ਨਿਯੁਕਤੀ ਪੱਤਰ ਅਤੇ ਈ.ਐਸ.ਆਈ. ਸਹੂਲਤ, ਹਰੇਕ ਕਿਸਮ ਦੀਆਂ ਛੁੱਟੀਆਂ ਸਮੇਤ 6 ਮਹੀਨੇ ਦੀ ਪ੍ਰਸੂਤਾ ਛੁੱਟੀ ਦੇਣ, ਪ੍ਰਾਵੀਡੈਂਟ ਫੰਡ ਕੱਟਣ, ਮਿਡ-ਡੇ-ਮੀਲ ਵਰਕਰਾਂ ਨੂੰ ਸਾਲ ਵਿੱਚ 10 ਦੀ ਬਜਾਏ 12 ਮਹੀਨੇ ਤਨਖਾਹ ਦੇਣ, ਮਾਣ ਭੱਤਾ ਅਤੇ ਕੱਚੇ ਵਰਕਰਾਂ ਦਾ ਘੱਟੋ-ਘੱਟ 5 ਲੱਖ ਰੁਪਏ ਦਾ ਮੁਫ਼ਤ ਬੀਮਾ ਕਰਨ ਅਤੇ ਦੁਰਘਟਨਾ ਹੋ ਜਾਣ ‘ਤੇ ਇਲਾਜ ਦਾ ਖਰਚਾ ਅਤੇ ਜਾਨੀ ਨੁਕਸਾਨ ਹੋ ਜਾਣ ‘ਤੇ ਰੈਗੂਲਰ ਮੁਲਾਜ਼ਮਾਂ ਵਾਂਗ ਸਹੂਲਤਾਂ ਸਰਕਾਰ ਵੱਲੋਂ ਦੇਣ ਦੇ ਨਾਲ ਹੀ ਮੁਲਾਜ਼ਮ ਸੰਘਰਸ਼ਾਂ ਦੌਰਾਨ ਪੁਲੀਸ ਜਬਰ ਅਤੇ ਸਟੇਟ ਦੀ ਧੱਕੇਸ਼ਾਹੀ ਨੂੰ ਬੰਦ ਕਰਨ ਦੀ ਮੰਗ ਵੀ ਰੱਖੀ ਗਈ।


ਮੀਟਿੰਗ ਦੌਰਾਨ ਮੋਰਚੇ ਨੇ ਮਹਿਸੂਸ ਕੀਤਾ ਕਿ ਜ਼ਿਆਦਾਤਰ ਮਾਮਲਿਆਂ 'ਤੇ ਪੰਜਾਬ ਸਰਕਾਰ ਦਾ ਨਜ਼ਰੀਆ, ਮੁਲਾਜ਼ਮ ਮੰਗਾਂ ਦਾ ਕੋਈ ਵਾਜਿਬ ਹੱਲ ਕੱਢਣ ਦੀ ਥਾਂ ਨਿੱਜੀਕਰਨ ਦੀ ਨੀਤੀ ਤਹਿਤ ਮਹਿਕਮਿਆਂ ਦੀ ਅਕਾਰਘਟਾਈ ਨੂੰ ਅੱਗੇ ਵਧਾਉਣ ਅਤੇ ਕੱਚੇ, ਮਾਣ ਭੱਤੇ ਤੇ ਕੰਟਰੈਕਟ ਮੁਲਾਜ਼ਮਾਂ ਦਾ ਸ਼ੋਸ਼ਣ ਬਰਕਰਾਰ ਰੱਖਣ ਵਾਲਾ ਹੀ ਰਿਹਾ। ਮੋਰਚੇ ਵੱਲੋਂ ਏਕੇ ਨੂੰ ਹੋਰ ਵਿਸ਼ਾਲ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ।


ਮੀਟਿੰਗ ਦੌਰਾਨ ਰਛਪਾਲ ਸਿੰਘ ਜੋਧਾਨਗਰੀ, ਮਮਤਾ ਸ਼ਰਮਾ, ਸਰਬਜੀਤ ਕੌਰ ਮਚਾਕੀ, ਸ਼ਕੁੰਤਲਾ ਨਵਾਂਸ਼ਹਿਰ ਅਤੇ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਸੂਬਾਈ ਆਗੂ ਵਿਕਰਮ ਦੇਵ ਸਿੰਘ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਰਹੇ।

ਮਾਣ-ਭੱਤਾ ਤੇ ਕੱਚਾ ਕੰਟਰੈਕਟ ਮੁਲਾਜ਼ਮ ਮੋਰਚੇ' ਦੇ ਆਗੂ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏTokio Olympic : ਭਾਰਤ ਨੇ ਜਿਤਿਆ ਇਕ ਹੋਰ ਤਮਗਾ

 

ਭਾਰਤ ਦੀ  ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਬੁੱਧਵਾਰ ਨੂੰ  ਮਹਿਲਾ ਵੈਲਟਰਵੇਟ ਵਰਗ (69 ਕਿਲੋਗ੍ਰਾਮ) ਦੇ ਸੈਮੀਫਾਈਨਲ ਵਿਚ ਤੁਰਕੀ ਦੀ ਮੌਜੂਦਾ ਵਿਸ਼ਵ ਚੈਂਪੀਅਨ ਬੁਸੇਨਾਜ ਸੁਰਮੇਨੇਲੀ ਤੋਂ ਹਾਰ ਕੇ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। 

ਓਲੰਪਿਕ( OLYMPIC) ਵਿਚ ਡੈਬਿਊ ਕਰ ਰਹੀ ਵਿਸ਼ਵ ਚੈਂਪੀਅਨਸ਼ਿਪ ਦੀ ਦੋ ਵਾਰ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਖ਼ਿਲਾਫ਼ ਬੁਸੇਨਾਜ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾਇਆ ਅਤੇ ਸਰਵਸੰਮਤੀ ਨਾਲ 5-0 ਨਾਲ ਜਿੱਤ ਦਰਜ ਕਰਨ ਵਿਚ ਸਫ਼ਲ ਰਹੀ।

CHT TO BPEO PROMOTION,ORDER RELEASED

 

SAMAGRA SHIKSHA ABHIYAN RECRUITMENT: EDUCATION VOLUNTEER RECRUITMENT

 

RECENT UPDATES

Today's Highlight