Monday, 26 July 2021

ਕਿਸਾਨ-ਅੰਦੋਲਨ 'ਚ ਔਰਤਾਂ ਦੀ ਸ਼ਮੂਲੀਅਤ ਨੇ ਇਤਿਹਾਸ ਸਿਰਜਿਆ

 ਕਿਸਾਨ-ਅੰਦੋਲਨ 'ਚ ਔਰਤਾਂ ਦੀ ਸ਼ਮੂਲੀਅਤ ਨੇ ਇਤਿਹਾਸ ਸਿਰਜਿਆ

ਦਿੱਲੀ, 26 ਜੁਲਾਈ ()  

ਸੰਯੁਕਤ ਕਿਸਾਨ ਮੋਰਚੇ ਵੱਲੋਂ ਜੰਤਰ-ਮੰਤਰ 'ਤੇ ਆਯੋਜਿਤ ਔਰਤ ਕਿਸਾਨ-ਸੰਸਦ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਔਰਤਾਂ ਆਗੂਆਂ ਨੇ ਇਤਿਹਾਸ ਸਿਰਜ ਦਿੱਤਾ ਹੈ। ਸਿੰਘੂ-ਬਾਰਡਰ ਤੋਂ ਜਥਿਆਂ ਨੂੰ ਰਵਾਨਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਔਰਤ ਆਗੂਆਂ ਐਡਵੋਕੇਟ ਬਲਬੀਰ ਕੌਰ, ਮਨਜੀਤ ਕੌਰ, ਜਸਵੀਰ ਕੌਰ ਮਹਿਲ ਕਲਾਂ, ਪਰਵਿੰਦਰ ਕੌਰ, ਰਣਜੀਤ ਕੌਰ ਫਿਰੋਜ਼ਪੁਰ ਨੇ ਕਿਹਾ ਕਿ ਉਹਨਾਂ ਕਿਹਾ ਕਿ ਔਰਤਾਂ ਦੇ ਇਕੱਠਾਂ ਨੇ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਿਕ ਅਤੇ ਸਰੀਰਕ ਲੜਾਈਆਂ ਵਿਚ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿਚ ਸ਼ਾਮਿਲ ਹੁੰਦੀਆਂ ਹਨ। ਉਹ ਆਪਣੀ ਜਗ੍ਹਾ ਹਾਸਿਲ ਕਰਨ ਲਈ ਜਾਗਰੂਕ ਵੀ ਹਨ ਅਤੇ ਸਟੇਜਾਂ ਤੋਂ ਵਿਚਾਰਧਾਰਕ ਤੇ ਜਥੇਬੰਦਕ ਜਵਾਬ ਦੇਣ ਦੇ ਸਮਰੱਥ ਵੀ। ਇਨ੍ਹਾਂ ਵੱਡੀਆਂ ਸਟੇਜਾਂ ਤੋਂ ਔਰਤਾਂ ਦੇ ਬੋਲਣ ਅਤੇ ਉਨ੍ਹਾਂ ਨੂੰ ਸੁਣਨ ਦੀ ਰਵਾਇਤ ਭਵਿੱਖ ਵਿਚ ਅੰਦੋਲਨਾਂ ਦੀ ਮਜ਼ਬੂਤੀ ਅਤੇ ਔਰਤਾਂ ਨੂੰ ਸੰਘਰਸ਼ਾਂ ਵਿਚ ਹੋਰ ਸਰਗਰਮ ਥਾਂ ਦੇਣ ਦਾ ਆਧਾਰ ਬਣੇਗੀ। ਔਰਤਾਂ ਨੇ ਆਪਣੇ ਨਾਲ ਹੋਣ ਵਾਲੇ ਸਮਾਜਿਕ ਵਿਤਕਰਿਆਂ ਨੂੰ ਵੀ ਉਭਾਰਿਆ ਹੈ ਅਤੇ ਅੰਦੋਲਨਾਂ ਰਾਹੀਂ ਹਰ ਤਰ੍ਹਾਂ ਦੀ ਬੇਇਨਸਾਫ਼ੀ ਖ਼ਿਲਾਫ਼ ਲੜਨ ਦੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਲੰਮੇਰੇ ਪੰਧਾਂ ਦੇ ਔਖੇ ਰਸਤਿਆਂ ਨੂੰ ਸਫਲਤਾ ਪੂਰਵਕ ਪਾਰ ਕਰਨ ਲਈ ਔਰਤਾਂ ਨੇ ਕਮਰਕੱਸ ਲਈ ਹੈ। ਇਸ ਦੀ ਮਿਸਾਲ ਪੰਜਾਬ ਵਿਚੋਂ ਦਿੱਲੀ ਵੱਲ ਆ ਜਾ ਰਹੇ ਜਥਿਆਂ ਵਿਚ ਔਰਤਾਂ ਦੀ ਸ਼ਮੂਲੀਅਤ ਤੋਂ ਮਿਲ ਜਾਂਦੀ ਹੈ। ਮੋਰਚਾ ਲੰਮਾ ਚੱਲਦਾ ਵੇਖਦਿਆਂ ਬੀਬੀਆਂ ਨੇ ਪਿੰਡਾਂ 'ਚ ਇਕਾਈ ਬਣਾ ਅਹਿਦ ਕਰ ਲਿਆ ਹੈ ਕਿ ਉਹ ਵੱਡੀ ਜ਼ਿੰਮੇਵਾਰੀ ਸੰਭਾਲਣਗੀਆਂ।ਔਰਤ-ਆਗੂਆਂ ਨੇ ਕਿਹਾ ਕਿ ਖੇਤੀ ਸਬੰਧੀ ਇਨ੍ਹਾਂ ਕਾਨੂੰਨਾਂ ਅਤੇ ਪਿਛੋਂ ਬਣੇ ਹਾਲਾਤਾਂ ਜਿਸ ’ਚ ਵਿਸ਼ੇਸ਼ ਕਰਕੇ ਮਹਿੰਗਾਈ, ਰੋਜ਼ਗਾਰ ਵਿਹੂਣਤਾ ਅਤੇ ਸਰਕਾਰੀ ਜਬਰ ਆਦਿ ਹਨ, ਦਾ ਸਭ ਤੋਂ ਵੱਡਾ ਪ੍ਰਭਾਵ ਔਰਤਾਂ ਉੱਤੇ ਹੀ ਪੈ ਰਿਹਾ ਹੈ ਅਤੇ ਪਵੇਗਾ। ਕਿਸਾਨ ਔਰਤਾਂ ਹੀ ਨਹੀਂ ਮਜ਼ਦੂਰ ਔਰਤਾਂ ਵੀ ਜਿਹਨਾਂ ਨੂੰ ਸਸਤੇ ਅਨਾਜ ਦੇਣ ਦੀ ਸਮਾਜੀ ਸਕੀਮ ਤੋਂ ਵਾਂਝਾ ਕੀਤਾ ਜਾ ਰਿਹਾ ਹੈ, ਇਸ ਤੋਂ ਵੀ ਮੰਦਹਾਲੀ ਵਾਲੀ ਹਾਲਤਾਂ ਵਿੱਚ ਵਧਣਗੀਆਂ।ਖੇਤੀ ਕਾਨੂੰਨਾਂ ਦਾ ਇਹ ਹਮਲਾ ਸਾਡੇ ਖੇਤੀ ਸੰਕਟ ਨੂੰ ਹੋਰ ਡੂੰਘਾ ਤੇ ਤਿੱਖਾ ਕਰਨ ਜਾ ਰਿਹਾ ਹੈ। ਇਹ ਸੰਕਟ ਸਾਡੇ ਲਈ ਘਾਟੇਵੰਦਾ ਧੰਦਾ ਬਣੀ ਹੋਈ ਖੇਤੀ ਦਾ ਸੰਕਟ ਹੈ। ਇਸ ਸੰਕਟ ਦੀ ਸਭ ਤੋਂ ਵੱਧ ਮਾਰ ਗਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ’ਤੇ ਪੈ ਰਹੀ ਹੈ। ਇਹਨਾਂ ਤਬਕਿਆਂ ਦੀਆਂ ਔਰਤਾਂ ਇਸ ਸੰਕਟ ਦੀ ਸਭ ਤੋਂ ਤਿੱਖੀ ਮਾਰ ਦਾ ਸ਼ਿਕਾਰ ਹਨ। ਪਹਿਲਾਂ ਹੀ ਸਮਾਜਿਕ ਪੌੜੀ ਦੇ ਸਭ ਤੋ ਹੇਠਲਿਆਂ ਡੰਡਿਆਂ ‘ਤੇ ਬੈਠੀਆਂ ਔਰਤਾਂ, ਇਸ ਸੰਕਟ ਤੋਂ ਉਪਜੀਆਂ ਘਰਾਂ ਦੀਆਂ ਤੰਗੀਆਂ ਤਰੁੱਸ਼ੀਆਂ ਨੂੰ ਸਭ ਤੋਂ ਜਿਆਦਾ ਹੰਢਾਉਂਦੀਆਂ ਹਨ। ਇਹਨਾਂ ਤੰਗੀਆਂ ਦਾ ਸਭ ਤੋਂ ਜਿਆਦਾ ਬੋਝ ਚੁੱਕਦੀਆਂ ਹਨ। ਕਰਜਿਆਂ ਦਾ ਭਾਰ ਨਾਂ ਸਹਾਰਦੇ ਹੋਏ ਖੁਦਕੁਸੀਆਂ ਕਰ ਗਏ ਪਤੀਆਂ-ਪੁੱਤਾਂ ਦੀਆਂ ਲਾਸ਼ਾਂ ਨੂੰ ਮੋਢਾ ਦੇ ਕੇ, ਸਾਰੀ ਉਮਰ ਕਬੀਲਦਾਰੀ ਦਾ ਭਾਰ ਢੋਹਦੀਆਂ ਹਨ। ਸਖਤ ਘਾਲਣਾ ਨਾਲ ਬੱਚੇ ਪਾਲਦੀਆਂ ਹਨ, ਹਰ ਤਰ੍ਹਾਂ ਦੇ ਦਰਦ ਸਹਾਰਦੀਆਂ ਹਨ, ਬਿਨਾਂ ਨਸ਼ਿਆਂ ਦਾ ਆਸਰਾ ਲਏ ਸਹਾਰਦੀਆਂ ਹਨ। ਸਾਡੇ ਸੰਘਰਸ਼ ਦਾ ਇਹ ਇਕ ਤਾਕਤਵਰ ਪਹਿਲੂ ਹੈ ਕਿ ਖੇਤੀ ਕਾਨੂੰਨਾਂ ਦੇ ਇਸ ਕਾਰਪੋਰੇਟੀ ਹੱਲੇ ਨੂੰ ਕਿਸਾਨ ਔਰਤਾਂ ਨੇ ਵੀ ਪਛਾਣਿਆਂ ਹੈ। ਇਸਨੂੰ ਖੇਤੀ ਕਿੱਤੇ ਦੀ ਤਬਾਹੀ ਦੇ ਵਰੰਟਾਂ ਵਜੋਂ ਲਿਆ ਹੈ। ਮਰਦਾਂ ਦੇ ਬਰਾਬਰ ਹੋ ਕੇ ਸੰਘਰਸ਼ਾਂ ’ਚ ਕੁੱਦੀਆਂ ਹਨ। ਕਿਸਾਨ ਸੰਘਰਸ਼ ਦੀ ਸਭ ਤੋਂ ਜਾਨ ਦਾਰ ਤੇ ਨਿਭਣਹਾਰ ਸਕਤੀ ਬਣੀਆਂ ਹਨ। ਸਬਰ, ਤਹੱਮਲ, ਸੰਘਰਸ਼-ਨਿਹਚਾ ਤੇ ਕੁਰਬਾਨੀ ਦੇ ਅਥਾਹ ਮਾਦੇ ਵਰਗੇ ਗੁਣਾਂ ਸਦਕਾ ਕਿਸਾਨ ਸੰਘਰਸ਼ ਦੀ ਤਾਕਤ ਬਣਕੇ ਉੱਭਰੀਆਂ ਹਨ। 


ਸਿੰਘੂ-ਮੋਰਚੇ ਤੋਂ ਔਰਤਾਂ ਦੇ ਜਥੇ ਰਵਾਨਾ ਕਰਦੇ ਕਿਸਾਨ ਆਗੂ ਅਤੇ ਕਿਸਾਨ-ਸੰਸਦ 'ਚ ਸ਼ਾਮਿਲ ਹੋਣ ਆਈ ਔਰਤ ਆਗੂ ਮਨਜੀਤ ਕੌਰ ਮਹਿਲ ਕਲਾਂ ਆਪਣੇ ਬੱਚੇ ਕਪਤਾਨ ਸਿੰਘ ਨਾਲਸਕੂਲਾਂ ਵਿੱਚ ਹੁਣ ਬਣਨਗੇ ਸਮਾਰਟ ਸਟਾਫ਼ ਰੂਮ,ਫੰਡ ਕੀਤੇ ਜਾਰੀ

 

ONLINE TRANSFER: ਸਿੱਖਿਆ ਵਿਭਾਗ ਵੱਲੋਂ ਤੀਜੇ ਗੇੜ ਦੀਆਂ ਬਦਲੀਆਂ ਲਈ ਸਟੇਸ਼ਨ ਚੋਣ ਦਾ ਸੱਦਾ

 

ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਸੰਗਰੂਰ ਨੇ 29 ਜੁਲਾਈ ਦੀ 'ਹੱਲਾ ਬੋਲ' ਰੈਲੀ ਦੀ ਤਿਆਰੀ ਸਬੰਧੀ ਕੀਤੀ ਬੈਠਕ

 ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਸੰਗਰੂਰ ਨੇ 29 ਜੁਲਾਈ ਦੀ 'ਹੱਲਾ ਬੋਲ' ਰੈਲੀ ਦੀ ਤਿਆਰੀ ਸਬੰਧੀ ਕੀਤੀ ਬੈਠਕ


ਸੰਗਰੂਰ, 26ਜੁਲਾਈ : ਪੰਜਾਬ ਅਤੇ ਯੂ. ਟੀ. ਮੁਲਾਜਮ ਅਤੇ ਪੈਨਸ਼ਨਰਜ ਸਾਝਾਂ ਫਰੰਟ ਪੰਜਾਬ ਵੱਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ 'ਹੱਲਾ ਬੋਲ' ਰੈਲੀ ਵਿੱਚ ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਵੱਲੋਂ ਜਿਲ੍ਹਾ ਸੰਗਰੂਰ ਦੇ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਮੁਲਾਜਮ ਭਾਗ ਲੈਣਗੇ। ਇਸ ਰੈਲੀ ਦੀ ਤਿਆਰੀ ਸੰਬੰਧੀ ਸਥਾਨਕ ਗ਼ਦਰ ਮੈਮੋਰੀਅਲ ਭਵਨ ਸੰਗਰੂਰ ਵਿਖੇ ਮੀਟਿੰਗ ਉਪਰੰਤ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਹਰਜੀਤ ਸਿੰਘ ਬਾਲੀਆਂ, ਰਘਵੀਰ ਸਿੰਘ ਭਵਾਨੀਗੜ੍ਹ, ਸ਼ੁਸ਼ਮਾ ਅਰੋੜਾ ਨੇ ਕਿਹਾ ਕਿ ਇਹ ਰੈਲੀ ਪੰਜਾਬ ਸਰਕਾਰ ਵਲੋਂ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਸਮੇਂ ਮੁਲਾਜ਼ਮਾਂ ਨਾਲ ਕੀਤੇ ਧੋਖੇ, ਵੱਖ ਵੱਖ ਵਿਭਾਗਾਂ ਵਿਚ ਠੇਕੇ ਮਾਣਭੱਤੇ ਪਾਰਟ ਟਾਈਮ ਮਸਟਰੋਲ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਤੋਂ ਲਗਾਤਾਰ ਟਾਲਮਟੋਲ ਕਰਨ ਵਿਰੁੱਧ ਅਤੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵਾਸਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸਮੇਤ ਮੰਗਾਂ ਦੀ ਪੂਰਤੀ ਲਈ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਲੱਖਾਂ ਮੁਲਾਜ਼ਮਾਂ ਨੂੰ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਵਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ ਦੂਜੇ ਪਾਸੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦਾ ਭੁਗਤਾਨ ਨਾ ਕਰਕੇ ਉਨ੍ਹਾਂ ਦੀਆਂ ਉਜਰਤਾਂ ਨੂੰ ਖੋਰਾ ਲਗਾ ਰਹੀ ਹੈ। ਪੰਜਾਬ ਦੇ ਮਾਲ ਖਜ਼ਾਨਿਆਂ ਨੂੰ ਟਰਾਂਸਪੋਰਟ, ਰੇਤ, ਸ਼ਰਾਬ, ਵਰਗੇ ਮਾਫੀਆਂ ਅੱਗੇ ਪਰੋਸ ਕੇ ਪੰਜਾਬ ਨੂੰ ਕਰਜ਼ੇ ਵਿੱਚ ਫਸਾ ਦਿੱਤਾ ਹੈ ਪਰ ਸੱਤਾ ਤੇ ਕਾਬਜ ਲੋਕਾਂ ਅਤੇ ਅਫਸਰਸ਼ਾਹੀ ਮਾਲਾਮਾਲ ਹੋ ਗਈ ਹੈ। ਸਰਕਾਰੀ ਵਿਭਾਗਾਂ ਵਿਚ ਪਈਆਂ ਖਾਲੀ ਆਸਾਮੀਆਂ ਉਪਰ ਨਵੀਂ ਭਰਤੀ ਨਾ ਹੋਣ ਕਾਰਨ ਸੰਘਰਸ਼ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੀ ਥਾਂ ਲਾਠੀਆਂ, ਕੇਸਾਂ ਅਤੇ ਜੇਲ੍ਹਾਂ ਨਾਲ ਨਿਵਾਜਿਆ ਜਾ ਰਿਹਾ ਹੈ। ਜਿਸ ਕਾਰਨ ਮੁਲਾਜ਼ਮਾਂ ਨੇ ਸਾਝੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਮੁਲਾਜ਼ਮ ਆਗੂ ਸਵਰਨਜੀਤ ਸਿੰਘ, ਨਿਰਭੈ ਸਿੰਘ ਖਾਈ, ਗੁਰਚਰਨ ਸਿੰਘ ਅਕੋਈ, ਮੇਘ ਰਾਜ, ਬਬਨ ਪਾਲ, ਕੁਲਦੀਪ ਸਿੰਘ, ਕੰਵਲਜੀਤ ਸਿੰਘ ਬਨਭੌਰਾ ਆਦਿ ਹਾਜ਼ਰ ਸਨ।

ਮੀਟਿੰਗ ਕਰਨ ਉਪਰੰਤ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਸੰਗਰੂਰ ਦੇ ਆਗੂ

CBSE TERM WISE SYLLABUS FOR 9TH TO 12TH CLASS, DOWNLOAD HERE

 


DOWNLOAD TERM WISE SYLLABUS HERE

ਮਟਕਾ ਚੌਂਕ ਦਾ ਨਾਂਅ ਬਦਲ ਕੇ ਹੋਇਆ ਬਾਬਾ ਲਾਭ ਸਿੰਘ ਚੌਂਕ? ਕਰੋ ਗੂਗਲ ਸਰਚ

 

ਗੂਗਲ ਦੇ ਨਕਸ਼ੇ 'ਤੇ ਸੈਕਟਰ 17 ਵਿਚਲੇ ਮੱਟਕਾ ਚੌਕ ਦੀ ਭਾਲ ਪਿਛਲੇ ਪੰਜ ਮਹੀਨਿਆਂ ਤੋਂ ਤਿੰਨ ਫਾਰਮ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਵਿਰੋਧ' ਚ ਬੈਠੇ ਨਿਹੰਗ ਲਾਭ ਸਿੰਘ ਦੇ ਨਾਂ 'ਤੇ  ਬਾਬਾ ਲਾਭ ਸਿੰਘ ਚੌਕ ਦਾ ਨਾਮ ਆਉਂਦਾ ਹੈ। ਸਾਈਬਰ ਮਾਹਰ ਮੰਨਦੇ ਹਨ ਕਿ ਕਿਸੇ ਨੇ ਵਿਕੀਪੀਡੀਆ ਜਾਂ ਗੂਗਲ 'ਤੇ ਜਗ੍ਹਾ ਦਾ ਨਾਮ ਸੰਪਾਦਿਤ ਕੀਤਾ ਹੋ ਸਕਦਾ ਹੈ ।
 ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਈ ਵਿਅਕਤੀ ਖੋਜ ਇੰਜਣਾਂ ਨੂੰ ਮੇਲ ਭੇਜਦਾ ਹੈ ਤਾਂ ਨਾਮ ਆਪਣੇ ਆਪ ਸਹੀ ਹੋ ਜਾਵੇਗਾ। 

ਬਾਬਾ ਲਾਭ ਸਿੰਘ  ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਸ਼ਨੀਵਾਰ ਨੂੰ ਸ਼੍ਰੀਮੋਨੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੱਟਕਾ ਚੌਕ ਵਿਖੇ ਬਾਬਾ ਲਾਭ ਸਿੰਘ ਨਾਲ ਮੁਲਾਕਾਤ ਕੀਤੀ।
ਇਹ ਜਗ੍ਹਾ ਇਕ ਮਹੱਤਵਪੂਰਣ ਰੋਸ ਪ੍ਰਦਰਸ਼ਨ ਵਾਲੀ ਜਗ੍ਹਾ ਬਣ ਗਈ ਹੈ।
 ਕਿਸਾਨ ਕਾਰਕੁਨ ਬਾਬਾ ਲਾਭ ਸਿੰਘ ਦੇ ਖਾਣ ਪੀਣ ਅਤੇ ਹੋਰ ਜ਼ਰੂਰਤਾਂ ਦੀ ਸੰਭਾਲ ਕਰ ਰਹੇ ਹਨ। ਬਜ਼ੁਰਗ ਕਾਰਜਕਰਤਾ ਲਈ ਇਕ ਛੋਟਾ ਟੈਂਟ ਲਗਾ ਦਿੱਤਾ ਗਿਆ ਹੈ.

ਸਮਗਰਾ ਸਿੱਖਿਆ ਅਭਿਆਨ ਦੇ ਆਈ.ਈ.ਡੀ/ ਆਈ.ਈ.ਡੀ.ਐਸ.ਐਸ. ਕੰਪੋਨੇੰਟ ਤਹਿਤ ਦਿਵਿਆਂਗ ਬੱਚਿਆਂ ਨੂੰ ਵੰਡਿਆ ਉਨ੍ਹਾਂ ਦੀ ਲੋੜ ਦਾ ਸਾਮਾਨ

 *ਸਮਗਰਾ ਸਿੱਖਿਆ ਅਭਿਆਨ ਦੇ ਆਈ.ਈ.ਡੀ/ ਆਈ.ਈ.ਡੀ.ਐਸ.ਐਸ. ਕੰਪੋਨੇੰਟ ਤਹਿਤ ਦਿਵਿਆਂਗ ਬੱਚਿਆਂ ਨੂੰ ਵੰਡਿਆ ਉਨ੍ਹਾਂ ਦੀ ਲੋੜ ਦਾ ਸਾਮਾਨ* 


*ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਕੇਵਲ ਦੋ ਦਰਜਨ ਬੱਚਿਆਂ ਨੂੰ ਵੰਡਿਆ ਸਾਮਾਨ* 


 - ਬਾਕੀ ਬੱਚਿਆਂ ਨੂੰ ਘਰ ਘਰ ਆਈ.ਈ.ਆਰ.ਟੀ ਅਤੇ ਆਈ.ਈ. ਵਲੰਟੀਅਰ ਦੁਆਰਾ ਪਹੁੰਚਾਇਆ ਜਾਵੇਗਾ ਸਾਮਾਨ 
ਅਬੋਹਰ: ਸਮਗਰਾ ਸਿੱਖਿਆ ਅਭਿਆਨ ਦੇ ਤਹਿਤ ਦਿਵਿਆਂਗ ਬੱਚਿਆਂ ਨੂੰ ਉਨ੍ਹਾਂ ਦੀ ਲੋੜ ਅਤੇ ਸਹੂਲਤ ਅਨੁਸਾਰ ਸਾਮਾਨ ਵੰਡ ਕੈਂਪ ਜਿਲਾ ਸਿੱਖਿਆ ਅਧਿਕਾਰੀ ਡਾ ਸੁਖਬੀਰ ਸਿੰਘ ਬੱਲ ਦੀ ਪ੍ਰਧਾਨਗੀ ਅਧੀਨ ਸਰਕਾਰੀ ਸੀ.ਸੈ.ਸਕੂਲ ਅਬੋਹਰ ਵਿੱਚ ਲਗਾਇਆ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸੰਦੀਪ ਜਾਖੜ ਸਨ ਲੇਕਿਨ ਉਹ ਕਿਸੇ ਕਾਰਣ ਪਹੁੰਚ ਨਹੀਂ ਸਕੇ ਜਿਨ੍ਹਾਂ ਦੇ ਸਥਾਨ ਉੱਤੇ ਨਗਰ ਕਾਂਗਰਸ ਪ੍ਰਧਾਨ ਮੋਹਨ ਲਾਲ ਠੱਠਈ ਅਤੇ ਸ਼ਾਮ ਲਾਲ ਅਰੋੜਾ ਬਤੌਰ ਮਹਿਮਾਨ ਪੁੱਜੇ। ਇਸ ਕੈਂਪ ਵਿੱਚ ਦਿਵਿਆਂਗਜਨ ਬੱਚਿਆਂ ਨੂੰ ਟਰਾਈ ਸਾਈਕਲ, ਵਹੀਲਚੇਅਰ, ਹਿਅਰਿੰਗ ਏਡ, ਰੋਲੇਟਰ, ਐਮ.ਆਰ. ਕਿੱਟ ਅਤੇ ਹੋਰ ਜ਼ਰੂਰਤ ਦਾ ਸਾਮਾਨ ਦਿੱਤਾ ਗਿਆ। ਇਸ ਮੌਕੇ ਉੱਤੇ ਪ੍ਰਿੰਸੀਪਲ ਰਾਜੇਸ਼ ਸਚੇਦਵਾ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਗੀਤਾ ਗੋਸਵਾਮੀ, ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਟੀਚਰ ਦਰਸ਼ਨ ਵਰਮਾ ਦੇ ਇਲਾਵਾ ਅਬੋਹਰ ਬਲਾਕ-1 ਦੇ ਬੀਪੀਈਓ ਅਜੇ ਛਾਬੜਾ ਅਤੇ ਅਬੋਹਰ ਬਲਾਕ-2 ਦੀ ਬੀਪੀਈਓ ਸੁਨੀਤਾ ਕੁਮਾਰੀ ਦੇ ਇਲਾਵਾ ਗੁਰਵਿੰਦਰ ਸਿੰਘ ਅਤੇ ਵਿਨੋਦ ਬੱਬਰ ਅਤੇ ਇਸ ਪ੍ਰੋਜੇਕਟ ਨਾਲ ਜੁੜੇ ਅਧਿਆਪਕ ਅਤੇ ਵਲੰਟੀਅਰ ਮੌਜੂਦ ਸਨ ।

12th Result upadte: ਨਤੀਜੇ ਵਿੱਚ ਗਲਤੀ ਲਈ ਸਕੂਲ ਪ੍ਰਿੰਸੀਪਲ ਹੋਵੇਗਾ ਜਿੰਮੇਵਾਰ, ਨਤੀਜਾ ਛੇਤੀ

 

ਓਲੰਪਿਕ ਅਪਡੇਟ: ਵੇਟਲਿਫਟਿੰਗ ਵਿੱਚ ਭਾਰਤ ਨੂੰ ਚਾਂਦੀ ਦਾ ਤਗਮਾ ਬਦਲੇਗਾ ਸੋਨੇ ਦੇ ਤਗਮੇ ਵਿੱਚ, ਪੜ੍ਹੋ

 

ਟੋਕਿਓ ਓਲੰਪਿਕ ਤੋਂ ਫਿਲਹਾਲ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਵੇਟਲਿਫਟਿੰਗ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਵਾਲੀ ਮੀਰਾਬਾਈ ਚਾਨੂ ਸੋਨੇ ਵਿੱਚ ਬਦਲ ਸਕਦੀ ਹੈ। ਸੂਤਰਾਂ ਅਨੁਸਾਰ ਨੰਬਰ ਇਕ ਰੈਂਕ ਦੇ ਚੀਨੀ ਅਥਲੀਟ ਹਉ ਜਿਹੁਈ ਦਾ ਡੋਪ ਲੈਣ ਲਈ ਟੈਸਟ ਕੀਤਾ ਜਾ ਰਿਹਾ ਹੈ। ਐਂਟੀ ਡੋਪਿੰਗ ਏਜੰਸੀ ਨੇ ਹੂ ਨੂੰ ਨਮੂਨੇ-ਬੀ ਟੈਸਟਿੰਗ ਲਈ ਬੁਲਾਇਆ ਹੈ। ਇਹ ਮੰਨਿਆ ਜਾਂਦਾ ਹੈ ਕਿ ਉਸਦਾ ਨਮੂਨਾ-ਏ ਸਾਫ਼ ਨਹੀਂ ਹੈ।

ਮੀਰਾਬਾਈ ਅਤੇ ਹੂ ਅੱਜ ਵਾਪਸ ਆਪਣੇ ਘਰ ਆ ਰਹੇ ਹਨ
 
ਚੀਨੀ ਅਥਲੀਟ ਹੋਊ ਜ਼ੀਹੁਈ ਅੱਜ ਆਪਣੇ ਦੇਸ਼ ਪਰਤਣ ਵਾਲੀ ਸੀ, ਪਰ ਉਸ ਨੂੰ ਠਹਿਰਣ ਲਈ ਕਿਹਾ ਗਿਆ ਹੈ। ਕਿਸੇ ਵੀ ਸਮੇਂ ਡੋਪਿੰਗ ਟੈਸਟ ਕਰਵਾਇਆ ਜਾ  ਸਕਦਾ ਹੈ।
 ਓਲੰਪਿਕ ਦੇ ਇਤਿਹਾਸ ਵਿਚ ਪਹਿਲਾਂ ਵੀ ਹੋਇਆ ਹੈ ਜਦੋਂ ਡੋਪਿੰਗ ਫੇਲ੍ਹ ਹੋਣ ਕਾਰਨ ਇਕ ਖਿਡਾਰੀ ਦਾ ਤਗਮਾ ਖੋਹ ਲਿਆ ਗਿਆ ਸੀ।ਅਤੇ ਦੂਜੇ ਨੰਬਰ 'ਤੇ ਖਿਡਾਰੀ ਨੂੰ ਦਿੱਤਾ. ਉਸੇ ਮੀਰਾਬਾਈ ਵੀ ਅੱਜ ਆਪਣੇ ਦੇਸ਼ ਵਾਪਸ ਆਉਣ ਵਾਲੇ ਹਨ.

Master to Lecturer Promotion: ਸਿੱਖਿਆ ਵਿਭਾਗ ਵੱਲੋਂ 253 ਲੈਕਚਰਾਰ ਕੀਤੇ ਡੀਬਾਰ

 

DOWNLOAD COMPLETE LIST HERE

ਸਿੱਖਿਆ ਵਿਭਾਗ ਵੱਲੋਂ ਗਾਇਡੈਂਸ ਕਾਉਂਸਲਿੰਗ ਅਧੀਨ ਅਧਿਆਪਕਾਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ

ਸਕੂਲ ਸਿੱਖਿਆ ਵਿਭਾਗ ਦੇ ਅਨੋਖੇ ਹੁਕਮ, ਨਤੀਜਿਆਂ ਤੋਂ ਬਾਅਦ ਵੀ ਕਲੱਸਟਰ ਮੁਖੀ ਸੰਭਾਲਣਗੇ ਪ੍ਰਸ਼ਨ-ਪੱਤਰ

 ਪੰਜਾਬ ਸਿੱਖਿਆ ਬੋਰਡ ਮੈਨੇਜਮੈਂਟ ਦੇ ਅਨੋਖੇ ਹੁਕਮ! 5ਵੀਂ ਜਮਾਤ ਦੇ ਨਤੀਜੇ ਐਲਾਨੇ ਪਰ ਪ੍ਰਸ਼ਨ-ਪੱਤਰ ਕਲੱਸਟਰ ਹੈੱਡ ਹੀ ਸੰਭਾਲਣਗੇ
ਪੰਜਾਬ 'ਚ ਪੰਜਵੀਂ ਜਮਾਤ ਦੇ ਨਤੀਜੇ ਭਾਵੇਂ ਐਲਾਨ ਕੀਤੇ ਜਾ ਚੁੱਕੇ ਹਨ ਪਰ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਅਧਿਕਾਰੀਆਂ ਨੇ ਕੇਂਦਰ ਕਲੱਸਟਰ ਮੁਖੀਆਂ ਲਈ ਨਵੀਂ ਦੁਬਿਧਾ ਖੜ੍ਹੀ ਕਰ ਦਿੱਤੀ ਹੈ। ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਪੱਤਰ ਜਾਰੀ ਕੀਤਾ ਹੈ ਕਿ ਪੰਜਵੀਂ ਜਮਾਤ ਨਾਲ ਸਬੰਧਤ ਅਕਾਦਮਿਕ ਸਾਲ 2020-21 ਦੇ ਪ੍ਰਸ਼ਨ-ਪੱਤਰਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੈ। ਕਿਹਾ ਗਿਆ ਹੈ ਕਿ ਵਿਸ਼ਾ ਸਵਾਗਤ ਜ਼ਿੰਦਗੀ ਤੇ ਗਣਿਤ ਵਿਸ਼ੇ ਦੇ ਪ੍ਰਸ਼ਨ-ਪੱਤਰਾਂ ਨੂੰ ਆਖਰੀ ਹੁਕਮ ਨਾ ਆਉਣ ਤਕ ਸੰਭਾਲ ਕੇ ਰੱਖਣਾ ਹੋਵੇਗਾ। ਹੁਕਮ ਹੈ ਕਿ ਸਾਰੇ ਪੇਪਰਾਂ ਨੂੰ ਅਲਮਾਰੀ 'ਚ ਤਾਲਾਬੰਦ ਰੱਖਿਆ ਜਾਵੇ ਤੇ ਇਸ ਦੀ ਬਣਦੀ ਰਿਪੋਰਟ ਬੋਰਡ ਨੂੰ ਹਰੇਕ ਮਹੀਨੇ ਭੇਜੀ ਜਾਵੇ। ਅਧਿਕਾਰੀਆਂ ਨੇ ਹਦਾਇਤ ਦਿੱਤੀ ਹੈ ਕਿ ਪ੍ਰਸ਼ਨ-ਪੱਤਰਾਂ ਨਾਲ਼ ਛੇੜ-ਛਾੜ ਹੋਣ ਦੀ ਸੂਰਤ 'ਚ ਜ਼ਿੰਮੇਵਾਰੀ ਕਲੱਸਟਰ ਹੈੱਡ ਦੀ ਹੋਵੇਗੀ ਤੇ ਅਜਿਹਾ ਹੋਣ 'ਤੇ ਵਿਭਾਗੀ ਕਾਰਵਾਈ ਵਾਸਤੇ ਸਿੱਖਿਆ ਵਿਭਾਗ ਨੂੰ ਲਿਖਿਆ ਜਾਵੇਗਾ।

RECENT UPDATES

Today's Highlight