Thursday, 22 July 2021

GOVT ISSUES NOTIFICATION FOR REVISED DEARNESS RELIEF W.E.F. 01.07.2021

ਪੰਜਾਬ ਰਾਜ ਅਧਿਆਪਕ ਗਠਜੋੜ ਦੀ ਪੈਨਲ ਸਰਕਾਰ ਵੱਲੋ ਗਠਿਤ ਕਮੇਟੀ ਨਾਲ ਪੰਜਾਬ ਭਵਨ ਵਿਖੇ ਹੋਈ ਮੀਟਿੰਗ, ਪੜ੍ਹੋ ਕੀ ਬਣੀ ਸਹਿਮਤੀ

ਪੰਜਾਬ ਰਾਜ ਅਧਿਆਪਕ ਗਠਜੋੜ ਦੀ ਪੈਨਲ ਮੀਟਿੰਗ ਸਰਕਾਰ ਵੱਲੋ ਗਠਿਤ ਕਮੇਟੀ ਨਾਲ ਪੰਜਾਬ ਭਵਨ ਵਿਖੇ ਹੋਈ                                                                


                                                         ਪਹਿਲੇ ਪੜਾਅ ਦੀ ਮੀਟਿੰਗ ਚ ਕਈ ਮੰਗਾਂ ਤੇ ਬਣੀ ਸਹਿਮਤੀ*।           

       ਅਧਿਆਪਕ ਗਠਜੋੜ ਏਜੰਡੇ ਚ ਸ਼ਾਮਿਲ ਬਾਕੀ ਮੰਗਾਂ ਦੇ ਹੱਲ ਲਈ ਸਰਕਾਰ ਨੂੰ 15 ਅਗੱਸਤ ਤੱਕ ਦਾ ਅਲਟੀਮੇਟਮ।                                                                 



    ਪੰਜਾਬ ਰਾਜ ਅਧਿਆਪਕ ਗਠਜੋੜ ਵੱਲੋ ਕੱਲ੍ਹ ਸਿਸਵਾਂ ਫਾਰਮ ਮੁੱਖ ਮੰਤਰੀ ਰਿਹਾਇਸ਼ ਸਾਹਮਣੇ ਵਿਸ਼ਾਲ ਰੋਸ ਮੁਜ਼ਾਹਰਾ ਕਰਕੇ ਆਪਣੀਆਂ ਅਹਿਮ ਮੰਗਾਂ ਦੇ ਹੱਲ ਲਈ ਅੜੇ ਪੰਜਾਬ ਭਰ ਦੇ ਹਜ਼ਾਰਾਂ ਅਧਿਆਪਕਾਂ ਦਾ ਰੋਹ ਵੇਖਦਿਆਂ ਪੰਜਾਬ ਸਰਕਾਰ ਵਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਲਈ ਦਿੱਤੇ ਸੱਦੇ ਤਹਿਤ ਅੱਜ ਪੰਜਾਬ ਭਵਨ ਚੰਡੀਗੜ੍ਹ ਪੈਨਲ ਮੀਟਿੰਗ ਹੋਈ। ਜਿਸ ਵਿੱਚ ਸਰਕਾਰ ਵਲੋਂ ਗਠਿਤ ਕੀਤੀ ਕਮੇਟੀ ਦੇ ਸਾਰੇ ਪ੍ਰਮੁੱਖ ਸਕੱਤਰ ਜਿਹਨਾ ਚ ਕੇ. ਏ. ਪੀ. ਸਿਨਹਾ ਪ੍ਰਮੁੱਖ ਸਕੱਤਰ ਵਿੱਤ ਵਿਭਾਗ, ਵਿਵੇਕ ਪ੍ਰਤਾਪ ਪ੍ਰਮੁੱਖ ਸਕੱਤਰ ਪ੍ਰਸੋਨਲ ਹੁਸਨ ਲਾਲ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਵਿਭਾਗ ਅਤੇ ਮੈਡਮ ਗੁਰਪ੍ਰੀਤ ਕੌਰ ਸਪਰਾ ਸਕੱਤਰ ਵਿੱਤ ਵਿਭਾਗ , ਜਗਦੀਪ ਸਿੰਘ ਐਸ ਡੀ ਐਮ ਮੋਹਾਲੀ ਤੇ ਹੋਰ ਅਧਿਕਾਰੀ ਸ਼ਾਮਿਲ ਸਨ । ਸਰਕਾਰ ਨਾਲ ਪਹਿਲੇ ਪੜਾਅ ਦੀ ਹੋਈ ਮੀਟਿੰਗ ਚ ਪੰਜਾਬ ਰਾਜ ਅਧਿਆਪਕ ਗਠਜੋੜ ਦੇ ਆਗੂਆਂ ਨੇ ਆਪਣੀਆਂ ਅਹਿਮ ਮੰਗਾਂ ਤਹਿਤ ਅਧਿਆਪਕਾਂ ਪੇ ਸਕੇਲਾਂ ਲਈ ਦਿੱਤਾ 2.25 ਗੁਣਾਂਕ ਨੂੰ ਮੁੱਢੋਂ ਨਿਕਾਰ ਕੇ ਨਾਮਨਜ਼ੂਰ ਕਰਦਿਆਂ ਵੱਧ ਗੁਣਾਂਕ 3.01 ਗੁਣਾਂਕ 1-1-2016 ਤੋਂ ਮੰਗ ਕਰਨ ਤੇ ਕਮੇਟੀ ਵੱਲੋ ਸਹਿਮਤੀ ਪ੍ਰਗਟ ਕਰਦਿਆਂ ਪਿਛਲੇ ਪੰਜਵੇ ਕਮਿਸ਼ਨ ਦੇ ਆਰ ਸੀ ਨਈਅਰ ਦੇ ਪੇ ਸਕੇਲ ਸੋਧ ਪੱਤਰ ਅਨੁਸਾਰ ਪੇ ਕਮਿਸ਼ਨ ਵੱਲੋ ਅਧਿਆਪਕਾਂ ਨੂੰ ਦਿਤੇ ਸੋਧੇ ਪੇ ਸਕੇਲ ਲਾਗੂ ਕੀਤੇ ਜਾਣ ਤੇ ਸਹਿਮਤੀ ਦੇ ਦਿੱਤੀ। ਇਸਦੇ ਨਾਲ ਹੀ ਪੇ ਕਮਿਸ਼ਨ ਵੱਲੋ ਦਿਤੇ ਮੈਡੀਕਲ ਭੱਤਾ ਮੋਬਾਈਲ ਭੱਤਾ ਹਾਇਰ ਅੇਜੂਕਸ਼ਨ ਭੱਤਾ ਦੇਣ ਤੇ ਵੀ ਪੂਰਨ ਸਹਿਮਤੀ ਦੇ ਦਿਤੀ । ਗਠਜੋੜ ਆਗੂਆ ਨੇ ਕਿਹਾ ਕਿ ਏਜੰਡੇ ਚ ਬਾਕੀ ਸ਼ਾਮਿਲ ਸਭ ਮੰਗਾਂ ਦਾ ਹੱਲ ਕਰੇ ਸਰਕਾਰ। ਹੈਡ ਟੀਚਰਜ ,ਮਾਸਟਰ ,ਲੈਕਚਰਾਰ ਦੇ ਵਧੇ ਸਕੇਲ ਲਾਗੂ ਕਰਨ ,ਘਟਾਏ ਤੇ ਕਈ ਬੰਦ ਕੀਤੇ ਭੱਤੇ ,ਬਾਰਡਰ ਭੱਤਾ ,ਅਤੇ ਡੀ ਏ ਦਾ ਬਕਾਇਆ ਦੇਣ,ਈ ਸੀ ਪੀ ਲਾਗੂ ਕਰਦਿਆ ਅਗਲਾ ਗ੍ਰੇਡ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਅਧਿਆਪਕਾਂ ਦੀਆਂ ਨਵੀਆਂ ਨਿਯੁਕਤੀਆਂ ਤੇ ਕੇਂਦਰੀ ਪੈਟਰਨ ਸਕੇਲ ਨਾ ਦੇ ਕੇ ਛੇਵੇਂ ਪੇ ਕਮਿਸ਼ਨ ਦੇ ਦਾਇਰੇ ਵਿੱਚ ਲਿਆਉਣ, ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ, ਖਾਲੀ ਅਸਾਮੀਆਂ ਜਲਦ ਭਰਨ ਪਰਾਾਇਮਰੀ ਪੱਧਰ ਤੇ ਹੈਡ ਟੀਚਰਜ ਦੀਆਂ ਘਟਾਈਆਂ 1904 ਪੋਸਟਾ ਬਹਾਲ ਕਰਨ ਤੇ ਸੈਕਂਡਰੀ ਪੱਧਰ ਤੇ ਪੀ ਟੀ ਆਈ , ਮਾਸਟਰ , ਲੈਚਰਾਰਾਂ, ਕਲਰਕ, ਦੀ ਖਤਮ ਪੋਸਟਾ ਬਹਾਲ ਕਰਨ, 1--1-2015 ਨੋਟੀਫੀਕੇਸ਼ਨ ਰੱਦ ਕਰਕੇ ਪਰਿਬੇਸ਼ਨ ਪੀਰੀਅਡ ਦੋ ਸਾਲ ਕਰਨ ਅਤੇ ਪਹਿਲੀ ਅਸਾਮੀ ਤੇ ਕੰਮ ਦੇ ਸਮੇ ਨੂੰ ਪਰੋਬੇਸ਼ਨ ਪੀਰੀਅਡ ਦਾ ਹਿੱਸਾਂ ਮੰਨਿਆ ਜਾਵੇ । ਬਾਰਡਰ ਏਰੀਆ ਭੱਤਾ ਸਾਇੰਸ ਪਰੈਕਟੀਕਲ ਭੱਤਾ ਤੇ ਅਧਿਆਪਕਾਂ ਨੂੰ NPA ਦਿਤਾ ਜਾਵੇ , ਮੈਡੀਕਲ ਭੱਤਾ ਵਧਾਉਣ ਤੇ ਮੈਡੀਕਲ ਰਿਬਰਸਮੈਂਟ ਦੀ ਜਗਾ ਮੈਡੀਕਲ ਕਾਰਡ ਬਣਾਏ ਜਾਣ,ਪੇ ਕਮਿਸ਼ਨ ਦੇ ਬਕਾਏ ਦੋ ਕਿਸ਼ਤਾਂ ਚ ਦਿਤੇ ਜਾਣ , ਸੀਨੀਅਰ ਜੂਨੀਆਰ ਦੀ ਅਨਾਮਲੀ ਦੂਰ ਕਰਨ ਲਈ ਡੀ ਡੀ ਡੀ ਪੱਧਰ ਤੇ ਸ਼ਕਤੀਆਂਦੇਣ ਦੀ ਮੰਗ ਕੀਤੀ ਤੇ ਉਹਨਾਂ ਭਰੋਸਾ ਦਿਵਾਇਆਂ । ਕਮੇਟੀ ਮੈਂਬਰਜ ਵੱਲੋ ਗਠਜੋੜ ਦੀਆ ਬਾਕੀ ਮੰਗਾਂ ਲਈ ਜਲਦ ਦੂਸਰੇ ਗੇੜ ਚ ਮਨਿਸਟਰਜ ਦੀ ਰੱਖੀ ਜਾ ਰਹੀ ਮੀਟਿੰਗ ਚ ਹੱਲ ਕਰਨ ਦਾ ਵੀ ਭਰੋਸਾ ਦਿਵਾਇਆ । ਅੱਜ ਦੀ ਮੀਟਿੰਗ ਚ ਪੰਜਾਬ ਰਾਜ ਅਧਿਆਪਕ ਗਠਜੋੜ ਆਗੂ ਹਰਜਿੰਦਰ ਪਾਲ ਸਿੰਘ ਪੰਨੂੰ ,ਬਲਦੇਵ ਸਿੰਘ ਬੁੱਟਰ, ਰਣਜੀਤ ਸਿੰਘ ਬਾਠ, , ਪ੍ਰਗਟਜੀਤ ਸਿੰਘ ਕਿਸ਼ਨਪੁਰਾ , ਅਮਰਜੀਤ ਸਿੰਘ ਕੰਬੋਜ ,ਵਾਸ਼ਿਗਟਨ ਸਿੰਘ ਸਮੀਰੋਵਾਲ ,ਹਰਜੀਤ ਸਿੰਘ ਸੈਣੀ ,ਸਰਬਜੀਤ ਸਿੰਘ ਭਾਵੜਾ , ਸੁਖਜਿੰਦਰ ਸਿੰਘ ਸਠਿਆਲਾ, 

ਗੁਰਿੰਦਰ ਸਿੰਘ ਘੁੱਕੇਵਾਲੀ ,ਤੇਜਿੰਦਰ ਸਿੰਘ ਮੋਹਾਲੀ ਹਰਚਰਨ ਸਿੰਘ ਸ਼ਾਹ , ਅਨਿਲ ਕੁਮਾਰ ਸ਼ਰਮਾ, ਬਲਜਿੰਦਰ ਸਿੰਘ ਸ਼ਾਤਪੁਰੀ ,ਸਤਨਾਮ ਸਿੰਘ ਬਾਈ , ਮਹਿੰਦਰ ਸਿੰਘ ਰਾਣਾ ਤੇ ਹੋਰ ਆਗੂ ਸ਼ਾਮਿਲ ਸਨ।

ਵਿੱਦਿਆ ਦੇ ਤਕਨੀਕੀ ਪਸਾਰ ਲਈ ‘ਸ਼ਬਦ ਲੰਗਰ’ ਦਾ ਹੋਇਆ ਆਗਾਜ਼

 ਵਿੱਦਿਆ ਦੇ ਤਕਨੀਕੀ ਪਸਾਰ ਲਈ ‘ਸ਼ਬਦ ਲੰਗਰ’ ਦਾ ਹੋਇਆ ਆਗਾਜ਼


‘ਸ਼ਬਦ ਲੰਗਰ’ ਪੰਜਾਬ ਨੂੰ ਨਵੀਂ ਨਰੋਈ ਸੋਚ ਦੇਵੇਗਾ : ਡਾ.  ਸੁਰਜੀਤ ਪਾਤਰ


ਪੰਜਾਬ ਨੂੰ ਨਵੀਂ ਸੇਧ ਦੇਣ ਲਈ ਭਾਈ ਘਨੱਈਏ ਦੇ ਵਾਰਿਸ ਬਣਨ ਦੀ ਲੋੜ : ਜੱਥੇਦਾਰ ਹਰਪ੍ਰੀਤ ਸਿੰਘ



ਸੰਗਰੂਰ/ਲਹਿਰਾਗਾਗਾ, 22 ਜੁਲਾਈ (): ਗੁੱਡ ਲਰਨਿੰਗ ਸਾਫਟਵੇਅਰ ਸਰਵਿਸਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸ਼ੁਰੂ ਕੀਤੇ ਗਏ ਵਿੱਦਿਆ ਦੇ ਪਸਾਰ ਲਈ ਤਕਨੀਕੀ ਪਲੇਟਫਾਰਮ ‘ਸ਼ਬਦ ਲੰਗਰ’ ਦਾ ਆਗਾਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਅਤੇ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਸ਼ਾਇਰ ਸੁਰਜੀਤ ਪਾਤਰ ਨੇ ਇੱਥੇ ਸੀਬਾ ਸਕੂਲ ਲਹਿਰਾਗਾਗਾ ਵਿਖੇ ਕੀਤਾ। ਇਸ ਮੌਕੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਜਗਬੀਰ ਸਿੰਘ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ ਚਾਂਸਲਰ ਡਾ. ਨੀਲਮ ਗਰੇਵਾਲ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਡਾ. ਬਲਕਾਰ ਸਿੰਘ, ਸਵਰਨਜੀਤ ਸਵੀ, ਉੱਘੇ ਕਵੀ ਜਸਵੰਤ ਜਫ਼ਰ, ਸ. ਕੇਹਰ ਸਿੰਘ ਨੇ ਸੰਬੋਧਨ ਕਰਦਿਆਂ ਇਸ ਤਕਨੀਕ ਨਾਲ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦੇ ਕਦਮ ਨੂੰ ਮੀਲ ਪੱਥਰ ਦੱਸਿਆ।ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ‘ਸ਼ਬਦ ਲੰਗਰ’ ਦਾ ਪ੍ਰਸਾਰ ਬੇਹੱਦ ਜ਼ਰੂਰੀ ਹੈ, ਸਿੱਖ ਕੌਮ ਲੰਗਰ ਛਕਾਉਂਦਿਆਂ ਕੋਈ ਆਪਣਾ ਪਰਾਇਆ ਨਹੀਂ ਵੇਖਦੀ। ਗੁਰੂ ਸਾਹਿਬਾਨ ਸਮੇਂ ਯੁੱਧਾਂ ਦੌਰਾਨ ਮੁਗਲ ਵੀ ਲੰਗਰ ਛਕਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਨੂੰ ਨਵੀਂ ਸੇਧ ਦੇਣ ਲਈ ਭਾਈ ਘਨੱਈਏ ਦੇ ਵਾਰਿਸ ਬਣਨਾ ਪਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ‘ਸ਼ਬਦ ਲੰਗਰ’ ਨਾਲ ਸਿੱਖਿਆ ਕਾਰਪੋਰੇਟ ਅਤੇ ਨਿੱਜੀ ਹੱਥਾਂ ਵਿਚ ਜਾਣ ਦੀ ਬਜਾਏ ਆਮ ਆਦਮੀ ਦੀ ਪਹੁੰਚ ਵਿਚ ਹੋਵੇਗੀ। ਸਿੱਖਿਆ ਜੋ ਸੇਵਾ ਹੋਣੀ ਚਾਹੀਦੀ ਸੀ ਪਰ ਵਪਾਰ ਬਣ ਗਈ ਹੈ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਮਸ਼ੀਨੀਕਰਨ ਨੇ ਮਨੁੱਖ ਨੂੰ ਸੰਵੇਦਨਾਹੀਣ ਮਾਡਲ ਦਿੱਤਾ ਹੈ। ‘ਸ਼ਬਦ ਲੰਗਰ’ ਪੰਜਾਬ ਨੂੰ ਨਵੀਂ-ਨਰੋਈ ਸੋਚ ਪ੍ਰਦਾਨ ਕਰੇਗਾ ਅਤੇ ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕਾਂ ਦੀ ਪੂਰਤੀ ਲਈ ਯੋਗਦਾਨ ਪਾਵੇਗਾ। ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ‘ਸ਼ਬਦ ਲੰਗਰ’ ਵਿਚ ਆਨਲਾਈਨ ਪੜ੍ਹਾਈ ਰਾਹੀਂ ਨੌਜਵਾਨਾਂ ਨੂੰ ਇਸ ਸਮੇਂ ਦੇ ਹਾਣੀ ਬਣਾਉਣ ਦਾ ਯਤਨ ਹੈ। ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਰੁਜ਼ਗਾਰ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਰੁਜ਼ਗਾਰ ਪ੍ਰਾਪਤੀ ਨਾ ਹੋਣ ਕਾਰਨ ਹੀ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ। ‘ਸ਼ਬਦ ਲੰਗਰ’ ਨੂੰ ਪੱਛੜੇ ਇਲਾਕੇ ਲਹਿਰਾਗਾਗਾ ਤੋਂ ਸ਼ੁਰੂ ਕਰਨ ਦਾ ਮਕਸਦ ਇੱਥੋਂ ਦੇ ਲੋਕਾਂ ਨੂੰ ਮਿਆਰੀ ਅਤੇ ਸਿਰਜਣਾਤਮਕ ਸਿੱਖਿਆ ਪ੍ਰਦਾਨ ਕਰਵਾਉਣਾ ਹੈ। ਡਾ. ਜਗਬੀਰ ਸਿੰਘ ਨੇ ਕਿਹਾ ਕਿ ‘ਸ਼ਬਦ ਲੰਗਰ’ ਵਰਤਮਾਨ ਦੀ ਚਿੰਤਾ ਕਰਦਿਆਂ ਭਵਿੱਖ ਲਈ ਸੁਪਨਾ ਹੈ ਜੋ ਅਤੀਤ ਦੇ ਗਿਆਨ ਤੋਂ ਸੇਧ ਲਵੇਗਾ। ਡਾ. ਨੀਲਮ ਗਰੇਵਾਲ ਨੇ ਕਿਹਾ ਕਿ ਪੰਜਾਬੀ ਵਿਚ ਖੋਜ ਲਈ ਹੁਣ ਤਕ ਕੋਈ ਬਿਹਤਰ ਡਿਜ਼ੀਟਲ ਪਲੇਟਫਾਰਮ ਉਪਲਬਧ ਨਹੀਂ ਸੀ ਪਰ ਹੁਣ ‘ਸ਼ਬਦ ਲੰਗਰ’ ਰਾਹੀਂ ਅਜਿਹੀਆਂ ਕਮੀਆਂ ਨੂੰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸਵਰਨਜੀਤ ਸਵੀ ਨੇ ਕਿਹਾ ਕਿ ‘ਸ਼ਬਦ ਲੰਗਰ’ ਦੇ ਨਾਲ-ਨਾਲ ਸ਼ਬਦ ਲੋਕ ਰਾਹੀਂ ਪੁਸਤਕ ਪ੍ਰਕਾਸ਼ਿਤ ਕਰਕੇ ਲੇਖਕਾਂ ਦੀ ਮਿਹਨਤ ਦਾ ਮੁੱਲ ਮਿਲੇਗਾ। ਡਾ. ਸੋਨੂੰ ਗਰੇਵਾਲ ਨੇ ਪੀ.ਪੀ.ਟੀ ਰਾਹੀਂ ਇਸ ਤਕਨੀਕ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗੁੱਡ ਲਰਨਿੰਗ ਦੇ ਐਮ.ਡੀ. ਗੁਰਪ੍ਰੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਆਏ ਮਹਿਮਾਨਾ ਨੂੰ ਜੀ ਆਇਆ ਕਿਹਾ। ਮੰਚ ਸੰਚਾਲਨ ਮੈਡਮ ਅਮਨ ਛਾਜਲਾ ਨੇ ਕੀਤਾ। ਇਸ ਮੌਕੇ ਆਲ ਇੰਡੀਆ ਰੇਡੀਓ ਲੁਧਿਆਣਾ ਤੋਂ ਗੁਰਿੰਦਰ ਗੈਰੀ, ਬਲਰਾਮ ਭਾਅ, ਡੀ.ਐਸ.ਪੀ ਪਰਮਿੰਦਰ ਸਿੰਘ ਬਾਠ, ਡੀ.ਐਸ.ਪੀ ਰਛਪਾਲ ਸਿੰਘ, ਗੁਰਨਾਮ ਸਿੰਘ ਛਾਜਲੀ, ਸਤਦੀਪ ਗਿੱਲ, ਗੁਰਪ੍ਰੀਤ ਹੈਰੀ, ਸੁਖਵੰਤ ਸਿੰਘ ਧੀਮਾਨ, ਰੰਗਕਰਮੀ ਸੈਮੂਅਲ ਜੌਨ, ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ ਆਦਿ ਮੌਜੂਦ ਸਨ।

BREAKING : ਰਿਸ਼ਵਤ ਲੈਣ ਦਾ ਦੋਸ਼ੀ ਸਿੱਖਿਆ ਵਿਭਾਗ ਦਾ ਸਹਾਇਕ ਮੁਅੱਤਲ

ੳਜਜ੍ਹਬ

ਹੈੱਡਮਾਸਟਰਜ਼ ਅਤੇ ਪ੍ਰਿੰਸੀਪਲ ਪੀ.ਈ.ਐੱਸ. ਐਸੋਸੀਏਸ਼ਨ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਰਤੀ ਰੋਸ ਦਾ ਪ੍ਰਗਟਾਵਾ

 ਹੈੱਡਮਾਸਟਰਜ਼ ਅਤੇ ਪ੍ਰਿੰਸੀਪਲ ਪੀ.ਈ.ਐੱਸ. ਐਸੋਸੀਏਸ਼ਨ ਪੰਜਾਬ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਰਤੀ ਰੋਸ ਦਾ ਪ੍ਰਗਟਾਵਾ


ਪੇ ਕਮਿਸ਼ਨ ਨੋਟੀਫਿਕੇਸ਼ਨ ਦੀਆਂ ਸਾੜੀਆਂ ਗਈਆਂ ਕਾਪੀਆਂ



 ਮਾਨਸਾ 22 ਜੁਲਾਈ (ਪੱਤਰ ਪ੍ਰੇਰਕ )ਹੈੱਡਮਾਸਟਰਜ਼ ਤੇ ਪ੍ਰਿੰਸੀਪਲ ਪੀ.ਈ.ਐੱਸ. ਐਸੋਸੀਏਸ਼ਨ ਪੰਜਾਬ ਨੇ ਅੱਜ ਪੰਜਾਬ ਦੇ ਸਾਰੇ ਬਲਾਕਾਂ ਅਤੇ ਜ਼ਿਲ੍ਹਾ ਪੱਧਰ 'ਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਵਿੱਤ ਵਿਭਾਗ ਦੇ ਨੋਟੀਫਿਕੇਸ਼ਨ ਨੂੰ ਐਸੋਸੀਏਸ਼ਨ ਵੱਲੋਂ ਨਕਾਰਦਿਆਂ ਨਾਮਨਜ਼ੂਰ ਕਰਨ ਦਾ ਐਲਾਨ ਕੀਤਾ ਗਿਆ ਹੈ । 

ਪੰਜਾਬ ਪੱਧਰ 'ਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਰਿਪੋਰਟ ਦੀਆਂ ਕਾਪੀਆਂ ਸਾੜਦੇ ਹੋਏ ਹੈੱਡਮਾਸਟਰਜ਼ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਭਾਵੇਸ ਕੁਮਾਰ ਜਨਰਲ ਸਕੱਤਰ ਰਵਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੂਰੇ ਪੰਜਾਬ ਦੇ ਮੁਲਾਜ਼ਮ ਵਰਗ ਲਈ ਚਿੱਟਾ ਹਾਥੀ ਸਾਬਤ ਹੋ ਰਹੇ ਪੇ ਕਮਿਸ਼ਨ ਵਿੱਚ ਕੁਝ ਵੀ ਅਜਿਹਾ ਨਹੀਂ ਜੋ ਮੁਲਾਜ਼ਮਾਂ ਦੇ ਚਿਹਰੇ 'ਤੇ ਰੌਣਕ ਲੈ ਕੇ ਆਵੇ। ਉਨ੍ਹਾਂ ਦੱਸਿਆ ਕਿ ਪੰਜਵੇਂ,ਤਨਖਾਹ ਕਮਿਸ਼ਨ ਦੁਆਰਾ 01.01.2006 ਤੋਂ ਹੀ ਹੈੱਡਮਾਸਟਰ ਕਾਡਰ ਦੀ ਤਨਖਾਹ ਦੀ ਫਿਕਸੇਸ਼ਨ ਵਿੱਚ ਧੱਕਾ ਕੀਤਾ ਜਾ ਰਿਹਾ ਹੈ। ਹੈੱਡਮਾਸਟਰ ਦੀ ਅਸਾਮੀ ਡੀ.ਡੀ.ਓ. ਤੇ ਗਜ਼ਟਿਡ ਹੋਣ ਕਾਰਨ ਜ਼ਿੰਮੇਵਾਰੀਆਂ ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ ਜਿਸ ਕਾਰਨ ਪੇਅ ਪੈਂਡ ਲੈਵਲ 3 ਦੀ ਥਾਂ ਪੇਅ ਬੈਂਡ ਲੈਵਲ 4 ਦੇਣਾ ਬਣਦਾ ਹੈ । ਉਹਨਾਂ ਕਿਹਾ ਕਿ ਹੈੱਡਮਾਸਟਰ ਕਾਡਰ ਨੇ ਸਰਕਾਰੀ ਸਕੂਲਾਂ ਦਾ ਸਰਵਪੱਖੀ ਵਿਕਾਸ ਕਰਕੇ ਮਿਆਰੀ ਸਿੱਖਿਆ ਦੇਣ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ । ਹੁਣ ਸਰਕਾਰੀ ਸਕੂਲ ਦੀ ਦਿੱਖ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਣ ਲੱਗੀ ਹੈ । ਗੁਣਾਤਮਕਤਾ ਪੱਖੋਂ ਵੀ ਸਰਕਾਰੀ ਸਕੂਲ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਲੱਗੇ ਹਨ । ਹੁਣ ਜਦ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਭਰ ਵਿੱਚੋਂ ਪਹਿਲਾ ਸਥਾਨ ਪਾ੍ਪਤ ਕੀਤਾ ਹੈ , ਇਸ ਸ਼ਾਨਦਾਰ ਪ੍ਰਾਪਤੀ ਦਾ ਇਨਾਮ ਹੈੱਡਮਾਸਟਰਜ਼ ਆਤੇ ਪ੍ਰਿੰਸੀਪਲਜ਼ ਨੂੰ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਨਿੰਦਣਯੋਗ ਰਿਪੋਰਟ ਰਾਹੀਂ ਦਿੱਤਾ ਹੈ । ਸਿੱਖਿਆ ਪਿਛਲੇ 15 ਸਾਲਾਂ ਤੋਂ ਪੰਜਾਬ ਭਰ ਦੇ ਹੈੱਡਮਾਸਟਰਜ਼ ਸਿਰਫ 5400 ਗ੍ਰੇਡ ਪੇਅ ਲੈ ਰਹੇ ਹਨ ਜਦਕਿ ਇਸ ਕਾਡਰ ਦਾ ਕੰਮ ਪਿ੍ੰਸੀਪਲ ਕਾਡਰ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ । ਹੈੱਡਮਾਸਟਰਜ਼ ਐਸੋਸੀਏੇਸ਼ਨ ਨੇ ਕਿਹਾ ਕਿ ਸਾਡਾ 15600-39100 ਪੇਅ-ਬੈਂਡ ਅਤੇ ਗ੍ਰੇਡ-ਪੇਅ 6600 ਬਣਦਾ ਹੈ ਪਰੰਤੂ ਸਰਕਾਰ ਵੱਲੋਂ ਇਸ ਕੇਡਰ ਨਾਲ ਧੱਕਾ ਕਰਦੇ ਹੋਏ ਗ੍ਰੇਡ ਪੇਅ 10300+34800+5400 ਹੀ ਰੱਖਿਆ ਗਿਆ ਹੈ, ਜਿਸ ਨਾਲ ਉਹਨਾਂ ਨੂੰ ਵੱਡਾ ਵਿੱਤੀ ਨੁਕਸਾਨ ਤਾਂ ਹੋਇਆ ਹੀ ਹੈ, ਉਹਨਾਂ ਦੇ ਮਾਣ-ਸਨਮਾਨ ਨੂੰ ਵੀ ਠੇਸ ਪਹੁੰਚੀ ਹੈ। ਇਸ ਲਈ ਐਸੋਸੀਏਸ਼ਨ ਵੱਲੋਂ ਇਸ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢ ਤੋਂ ਹੀ ਰੱਦ ਕਰ ਦਿੱਤਾ ਗਿਆ ਹੈ ਅਤੇ ਮੁਲਾਜਮ ਮਾਰੂ ਰਿਪੋਰਟ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਹੈੱਡਮਾਸਟਰਜ਼ ਦੀਆਂ ਪੇਅ ਫਿਕਸ਼ੇਸ਼ਨ ਸਬੰਧੀ ਜਾਇਜ਼ ਤੇ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਤੁਰੰਤ ਮੀਟਿੰਗ ਦਾ ਸਮਾਂ ਦੇ ਕੇ ਇਹਨਾਂ ਦਾ ਹੱਲ ਕਰੇ। ਅੱਜ ਦੇ ਇਸ ਰੋਸ ਪ੍ਦਰਸ਼ਨ ਮੌਕੇ ਪਿ੍ੰਸੀਪਲ ਐਸੋਸੀਏਸ਼ਨ ਪੰਜਾਬ ਵੱਲੋਂ ਵੀ ਉਤਸ਼ਾਹ ਨਾਲ਼ ਸਹਿਯੋਗ ਦਿੱਤਾ ਗਿਆ । ਪੀਈਐਸ ਕੇਡਰ ਦੀਆਂ ਦੋਹਾਂ ਜਥੇਬੰਦੀਆਂ ਵੱਲੋਂ ਭਵਿੱਖ ਵਿੱਚ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਸੰਕੇਤ ਦਿੱਤੇ ਗਏ ।ਉਹਨਾਂ ਪ੍ਰਬੰਧਕੀ ਭੱਤਾ/ਦਫਤਰੀ ਖਰਚਾ 4000/- ਰੁਪਏ ਲਾਗੂ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ । ਉਹਨਾਂ ਹੈੱਡਮਾਸਟਰ ਤੋਂ ਪਿ੍ੰਸੀਪਲ ਪ੍ਮੋਸ਼ਨ ਕੋਟਾ 40% ਕਰਨ ਅਤੇ 8-10 ਸਾਲ ਰੈਗੂਲਰ ਸੇਵਾ ਨਿਭਾਉਣ ਉਪਰੰਤ ਯੋਗ ਪ੍ਣਾਲੀ ਰਾਹੀਂ ਭਰਤੀ ਹੋਏ ਹੈੱਡਮਾਸਟਰਜ਼ ਤੇ ਸਾਰੇ ਕਾਡਰਾਂ ਦੇ ਪਰਖ ਸਮੇਂ ਨੂੰ ਇੱਕ ਸਾਲ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ। ਇਸ ਮੌਕੇ ਪ੍ਰਿੰਸੀਪਲ ਕਾਡਰ ਦੀ ਸਾਂਝੀ ਸਟੇਟ ਕਮੇਟੀ ਦੇ ਨੁਮਾਇੰਦਿਆਂ ਵਜੋਂ ਡਿਪਟੀ ਡੀ.ਈ.ਓ. ਸ. ਜਗਰੂਪ ਸਿੰਘ ਭਾਰਤੀ, ਸ੍ਰੀ ਅਸ਼ੋਕ ਕੁਮਾਰ , ਸ.ਗੁਰਸੇਵ ਸਿੰਘ, ਸ. ਰਾਮਜੀਤ ਸਿੰਘ , ਸ.ਅਵਤਾਰ ਸਿੰਘ, ਸ੍ਰੀਮਤੀ ਮੋਨਿਕਾ ਰਾਣੀ (ਸਾਰੇ ਪ੍ਰਿੰਸੀਪਲ) ਅਤੇ ਹੈੱਡਮਾਸਟਰਜ਼ ਕਾਡਰ ਵੱਲੋਂ ਸ੍ਰੀ ਮੁਨੀਸ਼ ਕੁਮਾਰ , ਸ੍ਰੀ ਰਾਕੇਸ਼ ਕੁਮਾਰ, ਸ੍ਰੀਮਤੀ ਪ੍ਰਵੀਨ ਰਾਣੀ, ਸ੍ਰੀਮਤੀ ਸਵਾਤੀ ਜਿੰਦਲ, ਸ੍ਰੀਮਤੀ ਅਮਨਦੀਪ ਕੌਰ, ਰਾਧਾ ਰਾਣੀ (ਸਾਰੇ ਹੈੱਡਮਾਸਟਰ )ਹਾਜ਼ਰ ਸਨ।

ਸਾਂਝੇ ਅਧਿਆਪਕ ਮੋਰਚੇ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਮੰਗਲਵਾਰ ਨੂੰ

 

ACR : ਸਿੱਖਿਆ ਵਿਭਾਗ ਵੱਲੋਂ ਸਰੀਰਿਕ ਸਿੱਖਿਆ ਲੈਕਚਰਾਰ/ਅਧਿਆਪਕਾਂ ਦੀਆਂ ਸੋਧੀਆਂ ਏਸੀਆਰ ਜਾਰੀ

 

CLICK HERE TO DOWNLOAD ACR OF PHYSICAL EDUCATION LECTURER AND PHYSICAL EDUCATION MASTER

Pay commission: ਮੁਲਾਜ਼ਮਾਂ ਦੀਆਂ ਮੰਗਾਂ ਲਈ ਗਠਿਤ ਕਮੇਟੀ ਦੀ ਮੀਟਿੰਗ ਮੁਲਤਵੀ

 

ਮਾਪੇ ਅਧਿਆਪਕ ਮਿਲਣੀ ਲਈ ਮਿਤੀਆਂ ਨਿਰਧਾਰਿਤ

 

RECENT UPDATES

Today's Highlight