Saturday, 17 July 2021

PAY COMMISSION OPTION: ਪੀਐਸਪੀਸੀਐਲ ਦੇ ਕਰਮਚਾਰੀਆਂ ਨੂੰ ਆਪਸ਼ਨ ਦੇਣ ਤੇ ਹੀ ਤਨਖਾਹ ਮਿਲੇਗੀ

 

PAY COMMISSION: ਈ.ਟੀ.ਯੂ ਵਲੋਂ ,ਵਿੱਤ ਮੰਤਰੀ(ਪੰਜਾਬ ਸਰਕਾਰ) ਦੇ ਨਾਂ ਖੁੱਲ੍ਹਾ ਖ਼ਤ,

ਪ੍ਰਧਾਨ ਹਰਿੰਦਰਪਾਲ ਸਿੰਘ ਪੰਨੂੰ


ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਅੱਜ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਨੇ ਮਨਪ੍ਰੀਤ ਬਾਦਲ( ਵਿੱਤ ਮੰਤਰੀ ਪੰਜਾਬ) ਨੂੰ ਮੁਖਾਤਿਬ ਹੁੰਦਿਆਂ ਅਧਿਆਪਕ ਵਰਗ ਲਈ ਖੁਲ੍ਹਾ ਖ਼ਤ ਲਿਖਿਆ ਅਤੇ ਸਮੁੱਚੇ ਪ੍ਰਾਇਮਰੀ ਅਧਿਆਪਕਾਂ ਨਾਲ ਹੋਏ ਧੱਕੇ ਦੀ ਨਿੰਦਾ ਕੀਤੀ। ਸ. ਮਨਪ੍ਰੀਤ ਬਾਦਲ ਤੋਂ ਪੇਅ ਕਮਿਸ਼ਨ ਤੋਂ ਅਧਿਆਪਕਾਂ ਨੂੰ ਉਹਨਾਂ ਦੇ ਬਣਦੇ ਹੱਕ ਲੈ ਕੇ ਦੇਣ ਦੀ ਵਕਾਲਤ ਕੀਤੀ।


*ਵਿੱਤ ਮੰਤਰੀ(ਪੰਜਾਬ ਸਰਕਾਰ) ਦੇ ਨਾਂ ਖੁੱਲ੍ਹਾ ਖ਼ਤ*

 

ਸ. ਮਨਪ੍ਰੀਤ ਬਾਦਲ ਜੀਓ,

           ਜਿਵੇਂ ਕਿ ਕਿਹਾ ਜਾਂਦਾ ਹੈ ਹਰੇਕ ਮਨੁੱਖ ਦੇ ਪਿੱਛੇ ਉਸ ਦੀ ਸਫਲਤਾ/ਅਸਫਲਤਾ ਦਾ ਕਾਰਨ ਉਸ ਦੀ ਸਿੱਖਿਆ ਹੁੰਦੀ ਹੈ ਬੇਸ਼ੱਕ ਉਹ ਦੁਨਿਆਵੀ ਹੋਵੇ ਚਾਹੇ ਵਿਵਹਾਰਕ । ਠੀਕ ਉਸੇ ਤਰ੍ਹਾਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਗੁਫ਼ਤਗੂ ਦੌਰਾਨ ਅਲਫ਼ਾਜ਼ ਤੁਸੀਂ ਆਪਣੀ ਭਾਸ਼ਾ ਚ ਵਰਤੋਂ ਕਰਦੇ ਹੋ, ਜ਼ਰੂਰ ਚੰਗੇ ਉਸਤਾਦਾਂ ਦੀ ਦੇਣ ਅਤੇ ਉਸ ਮਾਲਕ ਦੀ ਕਿਰਪਾ ਹੋਵੇਗੀ ਵਰਨਾ ਇਹ ਹਰੇਕ ਦੇ ਹਿੱਸੇ ਨਹੀਂ ਆਉਂਦਾ। ਜਿਵੇਂ ਸਾਨੂੰ ਆਪਣੇ ਉਸਤਾਦ ਯਾਦ ਆਉਂਦੇ ਨੇ ਠੀਕ ਤੁਹਾਡੇ ਉੱਤੇ ਵੀ ਤੁਹਾਡੇ ਉਸਤਾਦਾਂ ਦੀ ਕਿਰਪਾ ਰਹੀ ਹੋਵੇਗੀ ।ਉਸਤਾਦੀ ਸ਼ਗਿਰਦੀ ਇਹ ਅੱਜ ਦੀ ਗੱਲ ਨਹੀਂ ਇਹ ਪੁਰਾਤਨਤਾ ਤੋਂ ਚਲੀ ਆ ਰਹੀ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਹੀ ਇਸ ਤਰ੍ਹਾਂ ਚਲਦੇ ਰਹਿਣਾ ਹੈ ਕਿਉਂਕਿ ਕੋਈ ਵੀ ਹੋਂਦ ਉਸਤਾਦ ਤੋਂ ਬਿਨਾਂ ਸੰਭਵ ਨਹੀਂ। ਚਾਹੇ ਇਕਲਵਿਆ ਲਈ ਦਰੋਣਾਚਾਰੀਆ ਹੀ ਕਿਉਂ ਨਾ ਹੋਵੇ।ਜੇ ਗੱਲ ਅਜੋਕੇ ਸਮੇਂ ਦੀ ਕਰੀਏ ਤਾਂ ਪੰਜਾਬ ਦੇ ਨੰਨ੍ਹੇ ਮੁੰਨੇ ਬੱਚਿਆਂ ਦੇ ਭਵਿੱਖ ਲਈ ,ਸਮਾਜ ਵਿੱਚ ਕੁਝ ਕਰ ਗੁਜ਼ਰਨ ਦੇ ਲਈ ਮਾਪਿਆਂ ਅਤੇ ਸਮਾਜ ਵੱਲੋਂ ਉਸਤਾਦਾਂ/ ਅਧਿਆਪਕਾਂ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਜੋ ਉਹ ਇੱਕ ਚੰਗੇ ਇਨਸਾਨ ਅਤੇ ਵਧੀਆ ਵਿਅਕਤੀਤਵ ਦੇ ਮਾਲਕ ਬਣ ਸਕਣ।

            ਜਿੱਥੋਂ ਤਕ ਮੌਜੂਦਾ ਪੰਜਾਬ ਦੀ ਗੱਲ ਹੈ, ਅਧਿਆਪਕਾਂ ਨੇ ਇਹ ਸਾਬਤ ਕੀਤਾ ਹੈ। ਤੁਹਾਡੀ ਸਰਕਾਰ, ਵਿਭਾਗੀ ਅੰਕੜੇ ਤੇ ਤੁਸੀਂ ਖੁਦ ਮੰਨਦੇ ਹੋ ਕਿ ਸਿੱਖਿਆ ਦੇ ਖੇਤਰ ਵਿਚ ਅੱਜ ਪੰਜਾਬ ਹਰ ਪੱਖੋਂ ਮੋਹਰੀ ਹੈ। ਤੁਸੀਂ ਇਸ ਸਭ ਲਈ ਜਿੱਥੇ ਅਧਿਆਪਕ ਵਰਗ ਦਾ ਧੰਨਵਾਦ ਕੀਤਾ ਹੈ ,ਇਹ ਧੰਨਵਾਦ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਹੋ ਕੇ ਤੁਹਾਡੇ ਉਨ੍ਹਾਂ ਗੁਰੂਜਨਾਂ ਲਈ ਵੀ ਹੈ ਜਿਨ੍ਹਾਂ ਨੇ ਤੁਹਾਨੂੰ ਸਿੱਖਿਆ ਦੇ ਕੇ ਇਸ ਕਾਬਲ ਬਣਾਇਆ। ਇੱਕ ਅਧਿਆਪਕ/ਉਸਤਾਦ ਹੀ ਹੈ ਜੋ ਕਿਸੇ ਦੀ ਜੀਵਨ ਰੂਪੀ ਮਿੱਟੀ ਨੂੰ ਇੱਕ ਵਧੀਆ ਰੂਪ,ਵਧੀਆ ਰੰਗ ਅਤੇ ਵਧੀਆ ਸੇਧ ਦੇ ਸਕਦਾ ਹੈ ਅੱਜ ਜਦੋਂ ਉਨ੍ਹਾਂ ਦੀ ਇਸ ਮਿਹਨਤ ਨੂੰ ਸਿਜਦਾ ਕਰਨ ਦਾ ਸਮਾਂ ਸੀ ਤਾਂ ਆਪ ਜੀ ਦੇ ਅਧੀਨ ਆਉਂਦੇ ਵਿੱਤ ਵਿਭਾਗ ਵੱਲੋਂ ਪੁਰਾਣੇ ਪੇ ਕਮਿਸ਼ਨ ਵੱਲੋਂ ਦਿਤੇ ਪੇ ਸਕੇਲਾਂ ਨੂੰ ਨਾ ਮਨਜ਼ੂਰ ਕਰਦਿਆਂ ਆਪਣਾ ਅਧਿਆਪਕਾਂ ਪ੍ਰਤੀ ਰਵੱਈਆ ਸਾਫ ਕਰ ਦਿੱਤਾ ਕਿ ਆਰਥਿਕਤਾ ਤੋਂ ਵੱਧ ਉਨ੍ਹਾਂ ਲਈ ਇਹ ਕੁਝ ਵੀ ਨਹੀਂ । ਜਦੋਂ ਕਿ ਤੁਸੀਂ ਤਾਂ ਵਿੱਤ ਵਿਭਾਗ ਦੇ ਮਾਲਕ ਹੋ ਅਤੇ ਕੋਈ ਵੀ ਅਧਿਕਾਰੀ ਕਰਮਚਾਰੀ ਦੀ ਜ਼ੁਰਅਤ ਨਹੀਂ ਹੁੰਦੀ ਕਿ ਆਪਣੇ ਤੋਂ ਸੀਨੀਅਰ ਦੀ ਮਰਜ਼ੀ ਬਿਨਾਂ ਕੋਈ ਗੱਲ ਉਸ ਤੋਂ ਪੁੱਛੇ ਬਗ਼ੈਰ ਕਰ ਸਕੇ। ਜਿਸ ਤਰ੍ਹਾਂ ਦੀ ਤੁਹਾਡੀ ਜੀਵਨ ਸ਼ੈਲੀ ਹੈ ਅਤੇ ਤੁਹਾਡੇ ਨਾਲ ਬ ਵਾਸਤਾ ਸਾਥੀ ਦੱਸਦੇ ਹਨ ਕਿ ਤੁਸੀਂ ਆਪਣੇ ਅਧਿਆਪਕਾਂ/ਗੁਰੂਜਨਾਂ ਦਾ ਹੱਦ ਤੋਂ ਵੀ ਵੱਧਕੇ ਸਤਿਕਾਰ ਕਰਦੇ ਹੋ ।ਤੁਹਾਡੇ ਅਧਿਕਾਰੀਆਂ ਕਰਮਚਾਰੀਆਂ ਨੇ ਇਹ ਹਿਮਾਕਤ ਕਰ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡਾ ਰੁਤਬਾ ਉਹਨਾਂ ਦੀ ਨਜ਼ਰ ਵਿੱਚ ਕੁਝ ਵੀ ਨਹੀਂ ਅਤੇ ਤੁਹਾਡੀਆਂ ਸਿੱਖਿਆਵਾਂ ਉਨ੍ਹਾਂ ਲਈ ਕੋਈ ਮਾਅਨੇ ਨਹੀਂ ਰੱਖਦੀਆਂ ਜਾਂ ਫਿਰ ਇਹ ਅਣਜਾਣੇ ਵਿੱਚ ਹੋਈ ਗ਼ਲਤੀ ਹੈ। ਇਹ ਸਾਡੇ ਤੋਂ ਬਿਹਤਰ ਤੁਸੀਂ ਜਾਣਦੇ ਹੋ।ਇਹ ਖੁਨਾਮੀ ਪਹਿਲੀ ਵਾਰ ਨਹੀਂ ਬਲਕਿ ਦੂਸਰੀ ਵਾਰ ਹੋਣ ਜਾ ਰਹੀ ਹੈ ਜਿਸ ਕਾਰਨ ਇਨ੍ਹਾਂ ਗੁਰੂਜਨਾਂ ਦੇ ਚਿਹਰਿਆਂ ਤੇ ਪਿਲੱਤਣ ਫਿਰ ਚੁੱਕੀ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਹੈ ਅਤੇ ਵਧ ਰਹੀ ਮਹਿੰਗਾਈ ਨੂੰ ਦੇਖ ਕੇ ਕਾਫੀ ਆਹਤੁਰ ਹਨ ।ਅੱਜ ਤੁਹਾਨੂੰ ਪਰਮਾਤਮਾ ਨੇ ਸਮਰੱਥਾ ਦਿੱਤੀ ਹੈ ਅਤੇ ਸਦਬੁੱਧੀ ਦਿੱਤੀ ਹੈ ਅੱਜ ਤੁਹਾਡੇ ਕੋਲ ਸਮਾਂ ਹੈ ਕਿ ਗੁਰੂਜਨਾਂ ਲਈ ਕੁੱਝ ਕਰ ਸਕੋ।ਗੁਰੂ ਚੇਲੇ ਦੀ ਪਿਰਤ ਵਿੱਚ ਗੁਰੂ ਚੇਲੇ ਤੋਂ ਕੁਝ ਮੰਗਦਾ ਨਹੀਂ ਪ੍ਰੰਤੂ ਆਪਣਾ ਅਧਿਕਾਰ ਜ਼ਰੂਰ ਰੱਖਦਾ ਹੈ ਉਸ ਨੂੰ ਉਸ ਦਾ ਬਣਦਾ ਹੱਕ ਦਿੱਤਾ ਜਾਵੇ । ਪੰਜਵੇਂ ਤਨਖਾਹ ਕਮਿਸ਼ਨ ਦੀ ਦਫ਼ਤਰੀ ਉਕਾਈ ਜੋ ਕਿ ਉਸ ਵੇਲੇ ਦੀ ਪੰਜਾਬ ਸਰਕਾਰ ਨੇ 2011 ਵਿੱਚ ਸੋਧ ਲਈ ਸੀ।ਆਪ ਜੀ ਦੇ ਵਿੱਤ ਵਿਭਾਗ ਵੱਲੋਂ ਉਹਨਾਂ ਸਕੇਲਾਂ ਨੂੰ ਨਾ ਮੰਨ ਕੇ ਇਨ੍ਹਾਂ ਗੁਰੂ ਜਿਨ੍ਹਾਂ ਦੇ ਮੂੰਹ ਵਿਚੋਂ ਬੁਰਕੀ ਖੋਹਣ ਦੀ ਕੋਸ਼ਿਸ਼ ਕੀਤੀ ਹੈ।ਉਮੀਦ ਹੈ ਕਿ ਆਪ ਜੀ ਦੇ ਅਧਿਕਾਰੀਆਂ ਵੱਲੋਂ ਹੋਈ ਇਸ ਖੁਨਾਮੀ ਨੂੰ ਤੁਸੀਂ ਤੁਰੰਤ ਸੋਧਦੇ ਹੋਏ ਅਧਿਆਪਕਾਂ ਦਾ ਮਾਣ ਸਤਿਕਾਰ ਬਹਾਲ ਕਰਦੇ ਹੋਏ ਗੁਰਜਨਾਂ ਦੀਆਂ ਅਸੀਸਾਂ ਦੇ ਪਾਤਰ ਬਣੋਗੇ।ਇਸ ਗੁਰੂ ਚੇਲੇ ਦੀ ਪਰੰਪਰਾ ਵਿੱਚ ਵਧੀਆ ਅਧਿਆਏ ਜੋੜਨ ਵਿੱਚ ਕਾਮਯਾਬ ਹੋਵੋਗੇ।
BPEO VACANCIES LIST SEE HERE

 

ਸੀਐਚਟੀ ਤੋਂ ਬੀਪੀਈਓ ਦੀਆਂ ਪਦਉੱਨਤੀਆਂ ਲਈ ਸੂਚੀ ਜਾਰੀ, ਸਟੇਸ਼ਨ ਚੋਣ 17 ਜੁਲਾਈ ਨੂੰ

BPEO VACANCIES LIST SEE HERE

PUNJAB POLICE RECRUITMENT: ਕਾਂਸਟੇਬਲਾਂ ਦੀਆਂ 4358 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ, ਨੋਟੀਫਿਕੇਸ਼ਨ ਜਾਰੀ

Online Applications (available the recruitment portal https://iur.ls/punjabpolicerecruitment2021) are invited from Indian citizens for direct recruitment to fill vacancies of 'Constables' (except for the vacancies against the sports quota, which shall be filled separately in the District Police Cadre and Armed Police Cadre of Punjab Police).


The pay for the post of Constable has been fixed at Rs.19900/- (minimum pay admissible) at Level 2 of 7th CPC/Pay Matrix on the recommendations of in house committee of Finance Department vide its Letter No. FD-FP-10MISC/87/2020-2FP1 dated 29.12.2020.

 ESSENTIAL ELIGIBILITY REQUIREMENTS FOR CANDIDATES 
Nationality:  The candidate should be a citizen of India. S/he should not have obtained the citizenship/permanent residency/green card of any other country.  

Age: Eligibility criteria regarding age shall be as follows: Minimum age as on 1 January, 2021 – 18 years. Education Qualifications
 Minimum Education Qualifications 
 (i) 10+2 or its equivalent from a recognized Education Board/ University. (ii) In case of Ex-Servicemen, the minimum educational qualification shall be Matriculation. 

Mandatory Education Qualifications Candidates must have passed Matriculation examination with Punjabi as one of the compulsory or elective subjects, or any other equivalent examination in Punjabi language as specified by the Punjab Govt. from time to time. 


SELECTION PROCESS :
The selection shall be a 2 (two) stage process consisting of following Tests: S

Stage I: Objective type Written Test (OMR based/ offline test) which shall be having multiple choice questions. 

Stage II: (i) Document Scrutiny. There shall be a Common Application Form for recruitment to the post of Constable in the District Police Cadre & Armed Police Cadre of Punjab police. (i) Applications must only be submitted in the online mode on https://iur.ls/punjabpolicerecruitment2021.Candidates would be first required to fill a Registration form followed by the Application Form (ii) Physical Measurement Test (PMT) 

 (iii) Physical Screening Test (PST) Note: Both Physical Measurement Test & Physical Screening Test shall be qualifying in nature .

How to apply: 
There shall be a Common Application Form for recruitment to the post of Constable in the District Police Cadre & Armed Police Cadre of Punjab police. 
 (i) Applications must only be submitted in the online mode on https://iur.ls/punjabpolicerecruitment2021
Candidates would be first required to fill a Registration form followed by the Application Form. 


DA : ਸਰਕਾਰ ਵੱਲੋਂ ਡੀਏ ਦਾ ਬਕਾਇਆ ਦੇਣ ਤੋਂ ਇਨਕਾਰ

 

ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤਾ ਅਤੇ ਮਹਿੰਗਾਈ ਰਾਹਤ ਨੂੰ 17% ਤੋਂ ਵਧਾ ਕੇ 28% ਕੀਤਾ ਗਿਆ ਹੈ. 11% ਦਾ ਇਹ ਵਾਧਾ ਅਸਲ ਵਿੱਚ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਚੰਗੀ ਖਬਰ ਹੈ. ਪਰ ਇਹ ਖੁਸ਼ੀ ਥੋੜ੍ਹੀ ਜਿਹੀ ਅਧੂਰੀ ਹੈ, ਕਿਉਂਕਿ ਕਰਮਚਾਰੀਆਂ ਨੂੰ ਉਮੀਦ ਸੀ ਕਿ ਸਰਕਾਰ ਬਕਾਏ ਦੇ ਸਬੰਧ ਵਿੱਚ ਵੀ ਕੋਈ ਐਲਾਨ ਕਰੇਗੀ, ਪਰ ਅਜਿਹਾ ਨਹੀਂ ਹੋਇਆ। ਮਤਲਬ ਕਿ ਉਨ੍ਹਾਂ ਨੂੰ 18 ਮਹੀਨਿਆਂ ਦਾ ਡੀਏ ਦਾ ਬਕਾਇਆ ਨਹੀਂ ਮਿਲੇੇਗਾ।
ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਸਵਾਲ ਇਹ ਹੈ ਕਿ ਕੀ ਇਨ੍ਹਾਂ ਕਿਸ਼ਤਾਂ ਦੇ ਬਕਾਏ ਵੀ ਉਪਲਬਧ ਹੋਣਗੇ। ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਕਿ ਬਕਾਏ ਨਹੀਂ ਮਿਲ ਸਕਣਗੇ। ਸਰਕਾਰ ਨੇ ਕਿਹਾ ਹੈ ਕਿ 1 ਜਨਵਰੀ, 2020 ਤੋਂ 30 ਜੂਨ 2021 ਤੱਕ ਦੇ ਸਮੇਂ ਦੌਰਾਨ, ਡੀਏ ਦਾ ਬਕਾਇਆ ਜੋ ਰੋਕਿਆ ਹੋਇਆ ਸੀ, ਉਪਲਬਧ ਨਹੀਂ ਹੋਵੇਗਾ।

1 ਜੁਲਾਈ ਤੋਂ ਡੀਏ ਦੀ ਪ੍ਰਤੀਸ਼ਤਤਾ ਜੋ ਕਿ ਇਸ ਮਿਆਦ ਦੇ ਦੌਰਾਨ ਕੀਤੀ ਗਈ ਸੀ, ਜੋੜ ਕੇ ਇਸ ਨੂੰ ਬਹਾਲ ਕੀਤਾ ਗਿਆ ਹੈ। ਭਾਰਤ ਸਰਕਾਰ ਦੇ ਮੁੱਖ ਬੁਲਾਰੇ ਜੈਦੀਪ ਭੱਟਨਗਰ ਨੇ ਕਿਹਾ, ਕੈਬਨਿਟ ਨੇ 1 ਜੁਲਾਈ 2021 ਤੋਂ ਡੀਏ ਅਤੇ ਡੀਆਰ ਦੀਆਂ ਤਿੰਨ ਕਿਸ਼ਤਾਂ ਬਹਾਲ ਕਰ ਦਿੱਤੀਆਂ ਹਨ। ਇਹ 11 ਪ੍ਰਤੀਸ਼ਤ ਵਧੇਗਾ। ਭਾਵ, ਪਹਿਲੀ ਬੇਸਿਕ ਪੇਅ ‘ਤੇ 17 ਪ੍ਰਤੀਸ਼ਤ ਅਤੇ 11 ਪ੍ਰਤੀਸ਼ਤ ਦੀ ਵਾਧਾ ਦਰ ਕੁਲ ਮਿਲਾ ਕੇ ਹੁਣ ਮੁੱਢਲੀ ਤਨਖਾਹ ਦਾ 28 ਪ੍ਰਤੀਸ਼ਤ ਡੀਏ ਦਿੱਤਾ ਜਾਵੇਗਾ।

     ਮਹਿੰਗਾਈ ਭੱਤੇ ਨੂੰ 28% ਤੱਕ ਵਧਾਉਣ ਦੇ ਇਸ ਫੈਸਲੇ ਨਾਲ ਤਕਰੀਬਨ 65.26 ਲੱਖ ਪੈਨਸ਼ਨਰਾਂ ਅਤੇ ਲਗਭਗ 48.34 ਲੱਖ ਕੇਂਦਰੀ ਕਰਮਚਾਰੀਆਂ ਨੂੰ ਲਾਭ ਹੋਵੇਗਾ। ਕੋਰੋਨਾ ਕਾਰਨ, ਕੇਂਦਰ ਸਰਕਾਰ ਨੇ ਜਨਵਰੀ 2020 ਤੋਂ ਕਰਮਚਾਰੀਆਂ ਨੂੰ ਦਿੱਤੇ ਮਹਿੰਗਾਈ ਭੱਤੇ ਵਿੱਚ ਵਾਧੇ ਤੇ ਰੋਕ ਲਗਾ ਦਿੱਤੀ ਸੀ। 


ਉਸ ਸਮੇਂ ਤੋਂ ਕਰਮਚਾਰੀ 17% ਦੀ ਦਰ ਨਾਲ ਡੀ.ਏ. ਕਿਉਂਕਿ ਸਰਕਾਰ ਨੇ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ 1 ਜਨਵਰੀ, 2020 ਤੋਂ 30 ਜੂਨ 2021 ਤੱਕ ਮਹਿੰਗਾਈ ਭੱਤਾ 17 ਪ੍ਰਤੀਸ਼ਤ ਰਹੇਗਾ, ਮਹਿੰਗਾਈ ਭੱਤਾ ਭਾਵ 28 ਪ੍ਰਤੀਸ਼ਤ, ਜੁਲਾਈ 2021 ਤੋਂ ਲਾਗੂ ਹੋਵੇਗਾ।

RECENT UPDATES

Today's Highlight