Tuesday, 6 July 2021

ਵਲੰਟੀਅਰ ਅਧਿਆਪਕਾਂ ਦੇ ਰੋਹ ਅੱਗੇ ਝੁਕਦਿਆਂ ਬਿਜਲੀ ਪ੍ਰਬੰਧ ਬਹਾਲ ਕੀਤੇ

 ਵਲੰਟੀਅਰ ਅਧਿਆਪਕਾਂ ਦੇ ਰੋਹ ਅੱਗੇ ਝੁਕਦਿਆਂ ਬਿਜਲੀ ਪ੍ਰਬੰਧ ਬਹਾਲ ਕੀਤੇਚੰਡੀਗੜ੍ਹ 6 ਜੁਲਾਈ (ਪੱਤਰ ਪ੍ਰੇਰਕ) ਪੁਲੀਸ ਦੇ ਅੰਨ੍ਹੇ ਤਸ਼ੱਦਦ ਅਤੇ ਲਾਠੀਚਾਰਜ ਤੋ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਵੱਲ੍ਹੋਂ ਕੱਚੇ ਅਧਿਆਪਕਾਂ ਨੂੰ ਪਰੇਸ਼ਾਨ ਕਰਨ ਲਈ ਧਰਨੇ ਵਾਲੀ ਥਾਂ ਦੀ ਬਿਜਲੀ ਸਪਲਾਈ ਕੱਟ ਦਿੱਤੇ ਜਾਣ ਤੋਂ ਬਾਅਦ ਪੰਜਾਬ ਭਰ ਚ ਕਾਂਗਰਸ ਹਕੂਮਤ ਵਿਰੁੱਧ ਹੋਰ ਰੋਹ ਵਧਣ ਲੱਗਿਆ ਹੈ।ਕੱਚੇ ਅਧਿਆਪਕਾਂ ਦੇ ਇਕ ਬੁਲਾਰੇ ਇੰਦਰਜੀਤ ਡੇਲੂਆਣਾ ਨੇ ਕਿਹਾ ਕਿ ਸਰਕਾਰ ਦੇ ਅਜਿਹੇ ਤਸ਼ਦੱਦ ਅਤੇ ਕਾਰਨਾਮੇ ਕੱਚੇ ਅਧਿਆਪਕਾਂ ਦੇ ਸੰਘਰਸ਼ ਨੂੰ ਹੋਰ ਬਲ ਦੇਣਗੇ।ਉਧਰ ਈ ਟੀ ਟੀ ਟੀਚਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਜਗਸੀਰ ਸਿੰਘ ਸਹੋਤਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਗੁਰਦਾਸ ਸਿੰਘ ਰਾਏਪੁਰ ਨੇ ਸਰਕਾਰ ਦੇ ਮਾੜੇ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤੇਜ ਕਰਨਗੇ। ਕੱਚੇ ਅਧਿਆਪਕਾਂ ਦੇ ਸੰਘਰਸ਼ ਦੌਰਾਨ ਸਿੱਖਿਆ ਵਿਭਾਗ ਦੀ ਛੱਤ ਤੇ ਚੜ੍ਹਨ ਵਾਲੇ ਮਾਨਸਾ ਦੇ ਵਲੰਟੀਅਰ ਆਗੂ ਸਮਰਜੀਤ ਸਿੰਘ ਸਮਰਾ ਨੇ ਦੱਸਿਆ ਕਿ ਬੇਸ਼ੱਕ ਇਕ ਵਾਰ ਬਿਜਲੀ ਕੱਟ ਦਿੱਤੀ ਸੀ,ਪਰ ਵਲੰਟੀਅਰ ਅਧਿਆਪਕਾਂ ਦੇ ਰੋਹ ਅੱਗੇ ਬਿਜਲੀ ਸਿਸਟਮ ਬਹਾਲ ਕਰ ਦਿੱਤਾ। ਆਗੂਆਂ ਨੇ ਇਸ ਤੋ ਪਹਿਲਾ ਕੁਝ ਮੰਤਰੀਆਂ ਦੀਆਂ ਕੋਠੀਆਂ ਘੇਰਨ ਦੀ ਧਮਕੀ ਦੇ ਦਿੱਤੀ ਸੀ,ਜਿਸ ਤੋ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ।

ਬਠਿੰਡਾ ਵਾਲਿਆਂ ਨੇ ਫੇਸਬੁੱਕ ਲਾਈਕ ਕਰਵਾਉਣ ਦੀ ਦੂਸਰੀ ਪਾਰੀ ਦੀ ਕੀਤੀ ਧੂਮ ਧੜੱਕੇ ਨਾਲ ਸ਼ੁਰੂਆਤ

 ਬਠਿੰਡਾ ਵਾਲਿਆਂ ਨੇ ਫੇਸਬੁੱਕ ਲਾਈਕ ਕਰਵਾਉਣ ਦੀ ਦੂਸਰੀ ਪਾਰੀ ਦੀ ਕੀਤੀ ਧੂਮ ਧੜੱਕੇ ਨਾਲ ਸ਼ੁਰੂਆਤ


ਪਹਿਲਾ ਗੁਰੂ ਘਰ ਨਾਮ ਧਿਆਇਆ, ਫਿਰ ਫੇਸਬੁੱਕ ਲਾਈਕ ਕਰਨ ਦਾ ਕੰਮ ਸ਼ੁਰੂ ਕਰਵਾਇਆਚੰਡੀਗੜ੍ਹ 6 ਜੁਲਾਈ (ਹਰਦੀਪ ਸਿੰਘ ਸਿੱਧੂ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਫੇਸਬੁੱਕ ਪੇਜ 'ਤੇ ਹੁਣ ਬਠਿੰਡਾ ਦੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਰੰਗ ਭਾਗ ਲੱਗਣਗੇ। ਅਧਿਆਪਕਾਂ ਦੀ ਮਿਹਨਤ ਦੀ ਦੇਸ਼ ਵਿਦੇਸ਼ ਵਿੱਚ ਹੋਵੇਗੀ ਚਰਚਾ। ਸਿੱਖਿਆ ਵਿਭਾਗ ਜ਼ਿਲ੍ਹਾ ਬਠਿੰਡਾ ਦੀ ਸਮੁੱਚੀ ਟੀਮ ਨੇ

ਮੁਹਿੰਮ ਸ਼ੁਰੂ ਹੋਣ ਸਮੇਂ ਰਾਤ ਨੂੰ 10 ਵਜੇ ਗੁਰੁਦੁਆਰਾ ਸ੍ਰੀ ਕਿਲਾ ਮੁਬਾਰਕ ਬਠਿੰਡਾ ਅਤੇ ਸ੍ਰੀ ਹਨੂਮਾਨ ਮੰਦਿਰ ਧੋਬੀ ਬਜ਼ਾਰ ਬਠਿੰਡਾ ਵਿਖੇ ਅਸ਼ੀਰਵਾਦ ਵਿਖੇ ਮੱਥਾ ਟੇਕਿਆ ਅਤੇ ਸਰਕਾਰੀ ਸਕੂਲਾਂ ਦੀ ਚੜ੍ਹਦੀ ਕਲਾਂ ਲਈ ਅਰਦਾਸ ਕੀਤੀ। ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਮਾਣ ਮਹਿਸੂਸ ਕੀਤਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿਚੋਂ ਪਹਿਲੇ ਨੰਬਰ 'ਤੇ ਆਇਆ ਹੈ,ਹੁਣ ਇਸ ਨੂੰ ਪਹਿਲੇ ਨੰਬਰ 'ਤੇ ਬਰਕਰਾਰ ਰੱਖਣ ਲਈ ਸਿੱਖਿਆ ਅਧਿਕਾਰੀ ਅਤੇ ਅਧਿਆਪਕ ਕੋਈ ਕਸਰ ਨਹੀਂ ਰਹਿਣ ਦੇਣਗੇ। ਹੁਣ 24 ਘੰਟੇ ਬਠਿੰਡਾ ਜ਼ਿਲੇ ਦੀ ਵਾਰੀ ਤਹਿਤ 6 ਜੁਲਾਈ ਰਾਤ 10 ਵਜੇ ਤੋ ਲੈ ਕੇ 7 ਜੁਲਾਈ ਰਾਤ 10 ਵਜੇ ਤੱਕ ਸਰਕਾਰੀ ਸਕੂਲਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਝਲਕ ਦੇਸ਼ ਵਿਦੇਸ਼ ਵਿੱਚ ਵਸਦੇ ਲੋਕੀ ਦੇਖ ਸਕਣਗੇ ਅਤੇ ਐਕਟੀਵਿਟੀ ਫੇਸਬੁੱਕ ਪੇਜ ਨੂੰ ਲਾਈਕ ਕਰ ਸਕਣਗੇ।

ਜੀ ਟੀ ਯੂ ਵੱਲੋਂ ਹੱਕ ਮੰਗਦੇ ਕੱਚੇ ਅਧਿਆਪਕਾਂ ਤੇ ਕੀਤੇ ਪੁਲਿਸ ਤਸ਼ੱਦਦ ਦੀ ਨਿਖੇਧੀ

 *ਜੀ ਟੀ ਯੂ ਵੱਲੋਂ ਹੱਕ ਮੰਗਦੇ ਕੱਚੇ ਅਧਿਆਪਕਾਂ ਤੇ ਕੀਤੇ ਪੁਲਿਸ ਤਸ਼ੱਦਦ ਦੀ ਨਿਖੇਧੀ*  .... 6 ਜੁਲਾਈ ( ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਥੇਬੰਦਕ ਸਕੱਤਰ ਬਲਵਿੰਦਰ ਸਿੰਘ ਭੁੱਟੋ, ਬਲਵਿੰਦਰ ਸਿੰਘ ਸੰਧੂ, ਨੀਰਜ ਯਾਦਵ, ਰਾਜੀਵ ਹਾਂਡਾ ,ਜਸਵਿੰਦਰ ਸਿੰਘ ਮਮਦੋਟ ਨੇ ਕੱਚੇ ਅਧਿਆਪਕਾਂ ਤੇ ਮੋਹਾਲੀ ਵਿੱਖੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਦੇ ਕੱਚੇ ਅਧਿਆਪਕ ਆਪਣੀ ਜਵਾਨੀ ਦੇ ਸੁਨਹਿਰੇ ਤਕਰੀਬਨ 20 ਸਾਲ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਦੇ ਬਾਵਜੂਦ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਵੱਲੋਂ ਇਹਨਾਂ ਕੱਚੇ ਅਧਿਆਪਕਾਂ ਦੇ ਸੰਘਰਸ਼ੀ ਕੈਂਪ ਵਿੱਚ ਆ ਕੇ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ ਵਿੱਚ ਤੁਹਾਨੂੰ ਰੈਗੂਲਰ ਕਰ ਦਿੱਤਾ ਜਾਵੇਗਾ। ਰੈਗੂਲਰ ਰੁਜਗਾਰ ਦੇਣ ਦੀ ਬਜਾਇ ਧੜਾ-ਧੜ ਹਜਾਰਾਂ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਲੋਕਤੰਤਰੀ ਦੇਸ਼ ਵਿੱਚ ਹੱਕ ਮੰਗਦੇ ਲੋਕਾਂ ਦੀ ਅਵਾਜ਼ ਨੂੰ ਡੰਡੇ ਦੇ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ। ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵਾਅਦਾ ਪੂਰਾ ਨਾ ਹੁੰਦਾ ਦੇਖ ਕੱਚੇ ਅਧਿਆਪਕ ਸਾਂਤਮਈ ਸੰਘਰਸ਼ ਕਰ ਰਹੇ ਹਨ।ਅੱਜ ਮੁੱਖ ਮੰਤਰੀ ਪੰਜਾਬ ਨੂੰ ਆਪਣਾ ਦੱੁਖ ਦੱਸਣ ਅਤੇ ਕੀਤਾ ਵਾਅਦਾ ਯਾਦ ਕਰਾਉਣ ਲਈ ਚੰਡੀਗੜ ਵੱਲ ਸ਼ਾਤਮਈ ਤਰੀਕੇ ਨਾਲ ਵੱਧ ਰਹੇ ਕੱਚੇ ਅਧਿਆਪਕਾਂ ਤੇ ਪੁਲਿਸ ਵੱਲੋਂ ਅੰਧਾਧੁੰਦ ਲਾਠੀਚਾਰਜ ਕੀਤਾ, ਘੋੜਿਆਂ ਵਾਲੀ ਪੁਲਿਸ ਵੱਲੋਂ ਲੜਕੀਆਂ ਨੂੰ ਭਜਾ-ਭਜਾ ਕੇ ਕੁੱਟਿਆਂ ਅਤੇ ਬਹੁਤ ਸਾਰੇ ਸਾਥੀਆਂ ਦੇ ਗੰਭੀਰ ਸੱਟਾਂ ਲੱਗੀਆਂ। ਆਗੂਆਂ ਨੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਮੰਗ ਕੀਤੀ ਹੈ ਕਿ ਪੁਲਿਸ ਬੇਰੁਜਗਾਰਾਂ ਤੇ ਤਸ਼ੱਦਦ ਢਾਉਣਾ ਬੰਦ ਕਰੇ, ਦੋਸ਼ੀ ਪੁਲਿਸ ਮੁਲਾਜਮਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਕੱਚੇ ਅਧਿਆਪਕਾਂ ਲਈ ਪੱਕੇ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ।

ਸਿੱਖਿਆ ਪ੍ਰੋਵਾਇਡਰ, EGS /STR/A.I.E/I.E.B ਵਲੰਟੀਅਰ ਦੀਆਂ ਮੰਗਾਂ ਤੇ ਵਿਚਾਰ ਲਈ ਕਮੇਟੀ ਨਾਲ ਮੀਟਿੰਗ ਕਲ

 

ਸਿੱਖਿਆ ਵਿਭਾਗ ਵੱਲੋਂ ਗਣਿਤ ਵਿਸ਼ੇ ਦੀ ਪੜ੍ਹਾਈ ਆਧੁਨਿਕ ਵਿਧੀਆਂ ਨਾਲ ਰੌਚਕ ਬਣਾਉਣ ਲਈ ਇੱਕ ਆਨਲਾਈਨ ਪ੍ਰੋਗਰਾਮ ਲਾਂਚ

 ਸਿੱਖਿਆ ਵਿਭਾਗ ਵੱਲੋਂ ਗਣਿਤ ਵਿਸ਼ੇ ਦੀ ਪੜ੍ਹਾਈ ਆਧੁਨਿਕ ਵਿਧੀਆਂ ਨਾਲ ਰੌਚਕ ਬਣਾਉਣ ਲਈ ਇੱਕ ਆਨਲਾਈਨ ਪ੍ਰੋਗਰਾਮ ਲਾਂਚ 


 6292 ਅੱਪਰ ਪ੍ਰਾਇਮਰੀ ਸਰਕਾਰੀ ਸਕੂਲਾਂ ਦੇ 10 ਲੱਖ ਵਿਦਿਆਰਥੀ ਲੈਣਗੇ ਇਸ ਆਨਲਾਈਨ ਪ੍ਰੋਗਰਾਮ ਦਾ ਲਾਭ ਐੱਸ.ਏ.ਐੱਸ.ਨਗਰ 6 ਜੁਲਾਈ(ਅੰਜੂ ਸੂਦ ) ਪੰਜਾਬ ਦੀ ਸਿੱਖਿਆ ਨੂੰ ਸਮੇਂ ਦਾ ਹਾਣੀ ਅਤੇ ਗੁਣਾਤਮਿਕ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਪੂਰਨ ਯਤਨਸ਼ੀਲ ਹਨ। ਜਿਸ ਤਹਿਤ ਵਿਜੈਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਦੀ ਯੋਗ ਅਗਵਾਈ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਦੇਖ-ਰੇਖ ਹੇਠ ਐੱਸ ਸੀ ਈ ਆਰ ਟੀ ਪੰਜਾਬ ਦੇ ਵਿਸ਼ੇਸ਼ ਯਤਨਾਂ ਸਦਕਾ ਸਿੱਖਿਆ ਦੀ ਬਿਹਤਰੀ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਵਿੱਚ ਵਾਧਾ ਕਰਦਿਆਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਮੌਜੂਦਾ ਸੈਸ਼ਨ 2021-22 ਲਈ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਵਿੱਚ ਰੁਚੀ ਅਤੇ ਸਮਝ ਵਿਕਸਿਤ ਕਰਦਿਆਂ ਸਿੱਖਣ-ਪੱਧਰਾਂ ਨੂੰ ਉੱਚ ਪਾਏ ਦਾ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ਦੀ ਨਾਮੀ ਸੰਸਥਾ ਖਾਨ ਅਕੈਡਮੀ ਨਾਲ ਮਿਲ ਕੇ ਇੱਕ ਆਨਲਾਈਨ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ। 


ਵਿਜੈਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਨੇ ਵਿਭਾਗ ਦੇ ਇਸ ਵਿਲੱਖਣ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਵਿਭਾਗ ਦੇ ਵਿਸ਼ੇਸ਼ ਯਤਨਾਂ ਨਾਲ ਸਿਰਜੇ ਗਣਿਤ ਵਿਸ਼ੇ ਸਬੰਧੀ ਪ੍ਰੋਗਰਾਮ ਅਧੀਨ ਰਾਜ ਦੇ 6292 ਅੱਪਰ ਪ੍ਰਾਇਮਰੀ ਸਕੂਲਾਂ ਦੇ ਲਗਪਗ 10 ਲੱਖ ਤੋਂ ਵੀ ਜ਼ਿਆਦਾ ਵਿਦਿਆਰਥੀ ਲਾਹਾ ਲੈਣਗੇ। ਇਹਨਾਂ ਸਾਰਥਕ ਯਤਨਾਂ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਮਹੱਤਵਪੂਰਨ ਵਿਸ਼ੇ ਗਣਿਤ ਵਿੱਚ ਦਿਲਚਸਪੀ ਪੈਦਾ ਹੋਵੇਗੀ ਅਤੇ ਉਹ ਗਣਿਤ ਦੀਆਂ ਨਵੀਆਂ ਧਾਰਨਾਵਾਂ ਨੂੰ ਟੈਕਨੀਕਲ ਵਿਧੀਆਂ ਰਾਹੀਂ ਅਸਾਨੀ ਨਾਲ ਸਮਝ ਸਕਣਗੇ।  

  ਉਹਨਾਂ ਕਿਹਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਟੈਕਨਾਲੋਜੀ ਦੀ ਵਰਤੋਂ ਕਰਨ ਵਾਲਾ ਮੋਹਰੀ ਸੂਬਾ ਬਣ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਯਤਨਾਂ ਸਦਕਾ ਵਿਦਿਆਰਥੀ ਅਤੇ ਅਧਿਆਪਕ ਇਸ ਪ੍ਰੋਗਰਾਮ ਅਧੀਨ ਮੁਹੱਈਆ ਕਰਵਾਏ ਜਾ ਰਹੇ ਸਾਧਨਾਂ ਅਤੇ ਉਪਕਰਨਾਂ ਦੀ ਵਰਤੋਂ ਸਕੂਲ ਅਤੇ ਇਸ ਤੋਂ ਬਾਹਰ ਪੂਰੇ ਆਤਮਵਿਸ਼ਵਾਸ ਨਾਲ ਕਰਨ ਦੇ ਯੋਗ ਬਣਨਗੇ।


ਇਸ ਆਨਲਾਈਨ ਪ੍ਰੋਗਰਾਮ ਸਬੰਧੀ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਦੀਆਂ ਮਹੱਤਵਪੂਰਨ ਧਾਰਨਾਵਾਂ ਦਿਲਚਸਪ ਅਤੇ ਸੌਖੀਆਂ ਵਿਧੀਆਂ ਰਾਹੀਂ ਸਿਖਾਈਆਂ ਜਾਣਗੀਆਂ। ਜਿਸ ਸਦਕਾ ਵਿਦਿਆਰਥੀਆਂ ਦੇ ਵਿਸ਼ੇ ਦੇ ਸਿੱਖਣ ਪਰਿਣਾਮਾਂ ਵਿੱਚ ਤਾਂ ਸੁਧਾਰ ਹੋਵੇਗਾ ਹੀ ਸਗੋਂ ਉਹ ਆਮ ਜ਼ਿੰਦਗੀ ਵਿੱਚ ਵੀ ਗਣਿਤ ਦੀ ਸਹੀ ਵਰਤੋਂ ਕਰਨ ਦੇ ਕਾਬਿਲ ਬਣਨਗੇ। ਉਹਨਾਂ ਕਿਹਾ ਕਿ ਮੌਜੂਦਾ ਆਧੁਨਿਕ ਯੁੱਗ ਵਿੱਚ ਗਣਿਤ ਵਿਸ਼ੇ ਦੀ ਪੜ੍ਹਾਈ ਆਧੁਨਿਕ ਅੰਤਰਰਾਸ਼ਟਰੀ ਡਿਜ਼ੀਟਲ ਵਿਧੀਆਂ ਨਾਲ ਕਰਵਾਉਣ ਨਾਲ ਵਿਦਿਆਰਥੀ ਰਾਸ਼ਟਰੀ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵੀ ਯੋਗ ਬਣਨਗੇ। ਵਿਦਿਆਰਥੀਆਂ ਦੀ ਗਣਿਤ ਵਿਸ਼ੇ ਵਿੱਚ ਨਿਪੁੰਨਤਾ ਉਹਨਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਖੋਲ੍ਹੇਗੀ ।    


ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਸਾਲ 2019 ਤੋਂ 186 ਸਕੂਲਾਂ ਵਿੱਚ ਗਣਿਤ ਵਿਸ਼ੇ ਦੇ ਇਸ ਪ੍ਰੋਗਰਾਮ ਦੀ ਸਫ਼ਲ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤੇ ਹੁਣ ਇਸ ਆਨਲਾਈਨ ਪ੍ਰੋਗਰਾਮ ਦਾ ਮੁੱਖ ਮੰਤਵ ਸੂਬੇ ਦੇ ਸਮੂਹ ਅੱਪਰ ਪ੍ਰਾਇਮਰੀ ਸਰਕਾਰੀ ਸਕੂਲਾਂ ਦੇ ਲਗਪਗ 11000 ਅਧਿਆਪਕਾਂ ਅਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦਾਖ਼ਲ ਲਗਪਗ 10 ਲੱਖ ਵਿਦਿਆਰਥੀਆਂ ਨੂੰ ਇਸ ਆਨਲਾਈਨ ਪ੍ਰੋਗਰਾਮ ਦੇ ਪ੍ਰਭਾਵ ਹੇਠ ਲਿਆਉਣਾ ਹੈ ਤਾਂ ਕਿ ਅਧਿਆਪਕ ਗਣਿਤ ਵਿਸ਼ੇ ਦੀਆਂ ਨਵੀਆਂ ਅਤੇ ਰੌਚਕ ਅਧਿਆਪਨ ਵਿਧੀਆਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੋਏ ਵਿਸ਼ੇ ਦੇ ਟੀਚਿਆਂ ਦੀ ਪ੍ਰਾਪਤੀ ਕਰ ਸਕਣ।ਵਿਦਿਆਰਥੀਆਂ ਤੱਕ ਪਹੁੰਚ ਸੰਭਵ ਬਣਾਉਣ ਲਈ ਹਰੇਕ ਵਿਦਿਆਰਥੀ ਦੀ ਬਕਾਇਦਾ ਨਿੱਜੀ ਆਈਡੀ ਵੀ ਬਣਾਈ ਗਈ ਹੈ। ਜਿਸ ਰਾਹੀਂ ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਗਣਿਤ ਵਿਸ਼ੇ ਦੀ ਸਿੱਖਣ-ਸਮੱਗਰੀ ਨੂੰ ਕਿਸੇ ਸਮੇਂ ਵੀ ਡਾਊਨਲੋਡ ਕਰ ਸਕਦੇ ਹਨ। 

 ਇਸ ਤਹਿਤ ਸਕੂਲ ਸਿੱਖਿਆ ਵਿਭਾਗ ਦੇ ਮਿਹਨਤੀ ਅਤੇ ਮਾਹਿਰ ਅਧਿਆਪਕਾਂ ਵੱਲੋਂ ਹੁਣ ਤੱਕ ਪੰਜਾਬੀ ਮਾਧਿਅਮ ਵਿੱਚ ਗਣਿਤ ਵਿਸ਼ੇ ਦਾ ਗੁਣਵੱਤਾ ਭਰਪੂਰ ਪਾਠਕ੍ਰਮ ਅਤੇ 20,000 ਤੋਂ ਜ਼ਿਆਦਾ ਵੀਡੀਓਜ਼ ਤਿਆਰ ਕੀਤੀਆਂ ਜਾ ਚੁੱਕੀਆਂ ਹਨ। ਇਹ ਸਿੱਖਣ-ਸਮੱਗਰੀ ਸੂਬੇ ਦੇ ਗਣਿਤ ਵਿਸ਼ੇ ਦੇ ਪਾਠਕ੍ਰਮ ਨੂੰ ਧਿਆਨ 'ਚ ਰੱਖਦੇ ਹੋਏ ਗਣਿਤ ਵਿਸ਼ੇ ਦੇ ਅੰਤਰਰਾਸ਼ਟਰੀ ਸਿਧਾਂਤਾਂ 'ਤੇ ਅਧਾਰਿਤ ਹੈ। 

ਵਿਭਾਗ ਇਸ ਪਾਠਕ੍ਰਮ ਦੀ ਉਪਲੱਬਧਤਾ ਅਤੇ ਵਿਦਿਆਰਥੀਆਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਲੋੜੀਂਦੇ ਉਪਕਰਨਾਂ ਦਾ ਵਿਦਿਆਰਥੀਆਂ ਦੀ ਸਕੂਲ ਵਾਪਸੀ ਤੱਕ ਪ੍ਰਬੰਧ ਸੁਨਿਸ਼ਚਿਤ ਕਰੇਗਾ। ਉਦੋਂ ਤੱਕ ਵਿਦਿਆਰਥੀ ਅਤੇ ਅਧਿਆਪਕ ਸਿੱਖਣ-ਸਮੱਗਰੀ ਨੂੰ ਆਪਣੀਆਂ ਨਿੱਜੀ ਇੰਟਰਨੈੱਟ ਸੇਵਾਵਾਂ ਨੂੰ ਵਰਤਦੇ ਹੋਏ ਆਪਣੇ ਉਪਕਰਨਾਂ ਜਿਵੇਂ ਸਮਾਰਟਫੋਨ /ਟੈਬਲੈਟਜ਼/ ਲੈਪਟਾਪ/ਪੀ ਸੀ ਵਿੱਚ ਡਾਊਨਲੋਡ ਕਰ ਸਕਦੇ ਹਨ। 

ਬੁਲਾਰੇ ਅਨੁਸਾਰ ਵਿਭਾਗ ਵੱਲੋਂ ਗਣਿਤ ਵਿਸ਼ੇ ਦੇ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਅਧਿਆਪਕਾਂ ਨੂੰ ਬਕਾਇਦਾ ਟ੍ਰੇਨਿੰਗ ਵੀ ਦਿੱਤੀ ਜਿਸ ਵਿੱਚ ਅਧਿਆਪਕਾਂ ਨੂੰ ਸਿੱਖਣ ਉਦੇਸ਼ਾਂ ਦੀ ਪ੍ਰਾਪਤੀ ਲਈ ਲੋੜੀਂਦੇ ਉਪਕਰਨ ਅਤੇ ਅਗਵਾਈ ਲੀਹਾਂ ਪ੍ਰਦਾਨ ਕੀਤੀਆਂ । 


  ਇਸ ਪ੍ਰੋਗਰਾਮ ਦੇ ਉਦੇਸ਼ਾਂ ਅਨੁਸਾਰ ਅਧਿਆਪਕ ਗਣਿਤ ਵਿਸ਼ੇ ਦਾ ਪਾਠਕ੍ਰਮ , ਵਿਸ਼ਲੇਸ਼ਣ ਉਪਕਰਨਾਂ ਅਤੇ ਹੋਰ ਸਹਾਇਕ ਉਪਕਰਨਾਂ ਦੀ ਵਰਤੋਂ ਪੰਜਾਬੀ ਭਾਸ਼ਾ ਵਿੱਚ ਵਿਦਿਆਰਥੀਆਂ ਦੀਆਂ ਮਨੋਵਿਗਿਆਨਕ ਲੋੜਾਂ ਅਨੁਸਾਰ ਕਰ ਸਕਦੇ ਹਨ।

ਐੱਨ.ਟੀ.ਐਸ.ਈ. ਪ੍ਰੀਖਿ਼ਆ ‘ਚ ਮੱਲਾਂ ਮਾਰੀਆਂ

 ਐੱਨ.ਟੀ.ਐਸ.ਈ. ਪ੍ਰੀਖਿ਼ਆ ‘ਚ ਮੱਲਾਂ ਮਾਰੀਆਂ ਗੁਰਦਾਸਪੁਰ 06 ਜੁਲਾਈ ( ਗਗਨਦੀਪ ਸਿੰਘ ) ਸ਼ਹੀਦ ਮੇਜਰ ਵਜਿੰਦਰ ਸਿੰਘ ਸਰਕਾਰੀ ਹਾਈ ਸਕੂਲ ਗਿੱਲਾਂਵਾਲੀ ਕਿਲਾ ਦਰਸ਼ਨ ਸਿੰਘ ਦੇ ਵਿਦਿਆਰਥੀ ਤੇਜਬੀਰ ਸਿੰਘ ਵੱਲੋਂ ਸਾਲ 2020-21 ਲਈ ਹੋਈ ਐੱਨ.ਟੀ.ਐਸ.ਈ. ਦੀ ਕੌਮੀ ਪੱਧਰ ਦੀ ਪ੍ਰੀਖਿ਼ਆ ਦੇ ਪਹਿਲੇ ਪੜਾਅ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਸਕੂਲ ਦੇ ਹੈੱਡਮਾਸਟਰ ਜਸਵਿੰਦਰ ਸਿੰਘ ਭੁੱਲਰ ਨੇ ਉਨ੍ਹਾਂ ਦੱਸਿਆ ਕਿ ਇਹ ਪ੍ਰੀਖ਼ਿਆ ਪਾਸ ਕਰਨ ਵਿੱਚ ਤੇਜਬੀਰ ਸਿੰਘ ਵੱਲੋਂ ਬਹੁਤ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਦੇ ਅਧਿਆਪਕਾਂ ਵੱਲੋਂ ਦਿੱਤੀਆਂ ਗਾਇਡਲਾਇਨਜ਼ ਦੇ ਸਹਾਰੇ ਉਪਰੋਕਤ ਪ੍ਰੀਖਿ਼ਆ ਪਾਸ ਕਰਨ ਵਿੱਚ ਸਫ਼ਲ ਹੋਇਆਂ ਹੈ। ਬੀਤੇ ਦਿਨੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਵੱਲੋਂ ਤੇਜਬੀਰ ਸਿੰਘ ਤੇ ਗਾਈਡ ਅਧਿਆਪਕਾਂ ਨੂੰ ਸਨਮਾਨ ਚਿੰਨ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ। ਉਹਨਾਂ ਦੱਸਿਆ ਕਿ ਵੇਂਦਾਤੂ ਇੰਸਚਿਊਟ ਬੰਗਲੌਰ ਵੱਲੋਂ ਜੇ.ਈ.ਈ. ਪ੍ਰੀਖ਼ਿਆ 2023 ਲਈ ਦੋ ਸਾਲ ਦੀ ਮੁਫ਼ਤ ਕੋਚਿੰਗ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਨਾਲ ਐੱਨ.ਟੀ.ਐਸ.ਈ. ਦੇ ਦੂਸਰੇ ਪੜ੍ਹਾਅ ਦੀ ਪ੍ਰੀਖ਼ਿਆ ਲਈ ਕੋਚਿੰਗ ਦੇਣਗੇ। ਇਸ ਦੌਰਾਨ ਵੇਦਾਤੂ ਇੰਸਚਿਊਟ ਬੰਗਲੌਰ ਵੱਲੋਂ ਵਿਦਿਆਰਥੀ ਤੇਜਬੀਰ ਸਿੰਘ ਨੂੰ ਗਿਫਟ ਹੈਪਰ ਦੇ ਕੇ ਸਨਮਾਨਿਤ ਕੀਤਾ ਗਿਆ।ਜਿਕਰਯੋਗ ਹੈ ਕਿ ਵਿਦਿਆਰਥੀ ਤੇਜਬੀਰ ਸਿੰਘ ਨਿਕਟਵਰਤੀ ਜਿਲ੍ਹਿਆ ਵਿੱਚੋਂ ਐੱਨ.ਟੀ.ਐਸ.ਈ. ਪ੍ਰੀਖਿਆ ਪਾਸ ਕਰਨ ਵਾਲਾ ਸਰਕਾਰੀ ਸਕੂਲ ਦਾ ਇਕਲੌਤਾ ਵਿਦਿਆਰਥੀ ਹੈ।

ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਆਖਰੀ ਮੰਗ ਪੱਤਰ ਦੇ ਕੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਵਜਾਇਆ ਸੰਘਰਸ਼ ਦਾ ਬਿਗਲ

 ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਆਖਰੀ ਮੰਗ ਪੱਤਰ ਦੇ ਕੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਵਜਾਇਆ ਸੰਘਰਸ਼ ਦਾ ਬਿਗਲ


ਪੁਰਾਣੀ ਪੈਨਸ਼ਨ ਤੇ ਪੇਅ ਕਮੀਸ਼ਨ ਲਈ ਹਰ ਤਰ੍ਹਾਂ ਦੀ ਚਣੌਤੀ ਲੈਣ ਲਈ ਤਿਆਰ


ਸਰਕਾਰ ਦੀਆਂ ਮਨਮਾਨੀਆਂ ਨਹੀਂ ਹੋਣਗੀਆਂ ਬਰਦਾਸ਼ਤ- ਬਾਠਚੰਡੀਗੜ੍ਹ, 6 ਜੁਲਾਈ(ਪੱਤਰ ਪ੍ਰੇਰਕ) ਆਪਣੀ ਪੁਰਾਣੀ ਪੈਨਸ਼ਨ ਅਤੇ 2011 ਦੀ ਸੋਧ ਦੇ ਅਧਾਰ ਤੇ ਵੱਧ ਗੁਣਾਂਕ ਨਾਲ ਪੇਅ ਕਮੀਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਸੂਬੇ ਦੀਆਂ ਮੂਹਰਲੀਆਂ ਕਤਾਰਾਂ ਵਿੱਚ ਆਉਂਦੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਅੱਜ ਆਪਣੇ ਦਿੱਤੇ ਪ੍ਰੋਗਰਾਮ ਤਹਿਤ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੰਗ ਕਮ ਰੋਸ ਪੱਤਰ ਦੇ ਕੇ ਆਪਣਾ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਈਟੀਟੀ ਅਧਿਆਪਕਾਂ ਦਾ ਅੱਜ ਸਰਕਾਰ ਪ੍ਰਤੀ ਰੋਹ ਵੇਖਣ ਵਾਲਾ ਸੀ, ਇੰਝ ਪ੍ਰਤੀਤ ਹੋ ਰਿਹਾ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦਾ ਮਸਲਾ ਜਲਦੀ ਹੀ ਹੱਲ ਨਾ ਕੀਤਾ, ਤਾਂ ਆਉਣ ਵਾਲੇ ਕੁੱਝ ਕੁ ਦਿਨਾਂ ਵਿੱਚ ਹੀ ਪੰਜਾਬ ਅੰਦਰ ਇੱਕ ਵੱਡੀ ਜੰਗ ਛਿੜ ਸਕਦੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਜੰਥੇਬੰਦੀ ਜਦੋਂ ਵੀ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਦੀ ਹੈ, ਇਤਿਹਾਸ ਗਵਾਹ ਹੈ ਕਿ ਇਹ ਖਾਲੀ ਹੱਥ ਕਦੀ ਵੀ ਵਾਪਿਸ ਨਹੀਂ ਮੁੜਦੀ। ਇਸ ਜੰਥੇਬੰਦੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਨੇ ਦੱਸਿਆ ਕਿ ਆਪਣੀ ਪੁਰਾਣੀ ਪੈਨਸ਼ਨ ਅਤੇ ਸੋਧ ਦੇ ਅਧਾਰ ਤੇ ਵੱਧ ਗੁਣਾਂਕ ਨਾਲ ਪੇਅ ਕਮੀਸ਼ਨ ਦੀ ਰਿਪੋਰਟ ਲਾਗੂ ਕਰਵਾਉਣ ਲਈ ਪੰਜਾਬ ਦੇ ਮੁਲਾਜ਼ਮ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ-ਬਰ-ਤਿਆਰ ਬੈਠੇ ਹਨ। ਉਹ ਸਿਰਫ ਯੂਨੀਅਨ ਦੇ ਇੱਕ ਇਸ਼ਾਰੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਸੀਂ ਬਹੁਤ ਸਬਰ ਕਰ ਲਿਆ ਹੈ, ਹੁਣ ਸਰਕਾਰ ਦੀਆਂ ਮਨਮਾਨੀਆਂ ਬਰਦਾਸ਼ਤ ਨਹੀਂ ਹੋਣਗੀਆਂ। 

ਉਨ੍ਹਾਂਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਜੰਥੇਬੰਦੀ ਨੇ ਅਗਲੇਰੀ ਸਾਰੀ ਰੂਪ ਰੇਖਾ ਉਲੀਕ ਲਈ ਹੈ, ਜੋ ਕਿ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ ਅਤੇ ਬਲਰਾਜ ਸਿੰਘ ਘਲੋਟੀ ਨੇ ਦੱਸਿਆ ਕਿ ਪੂਰੇ ਪੰਜਾਬ ਅੰਦਰ ਈਟੀਟੀ ਅਧਿਆਪਕਾਂ ਦੀ ਲਾਮਬੰਦੀ ਕਰ ਲਈ ਹੈ, ਹਰ ਜ਼ਿਲ੍ਹੇ ਵਿੱਚ ਗਰਾਊਂਡ ਪੱਧਰ ਤੇ ਢਾਂਚਾ ਮਜ਼ਬੂਤ ਹੋ ਚੁੱਕਾ ਹੈ, ਜੋ ਕਿ ਆਉਣ ਵਾਲੇ ਸਮੇਂ ਦੌਰਾਨ ਸਰਕਾਰ ਲਈ ਖ਼ਤਰਨਾਕ ਸਾਬਤ ਹੋਵੇਗਾ। ਇਸ ਮੌਕੇ ਜੰਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਅੱਜ ਦੇ ਇਹ ਮੰਗ ਕਮ ਰੋਸ ਪੱਤਰ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਈਟੀਟੀ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਜਥੇਬੰਦੀਆਂ ਦੀ ਅਗਵਾਈ ਹੇਠ ਸੋਪੇ ਗਏ। ਪੂਰੇ ਪੰਜਾਬ ਦੇ ਅਧਿਆਪਕਾਂ ਨੇ ਅੱਜ ਸਰਕਾਰ ਵਿਰੁੱਧ ਨਾਹਰੇਬਾਜ਼ੀ ਕਰਕੇ ਆਪਣਾ ਰੋਹ ਪ੍ਰਗਟ ਕਰਕੇ ਸਰਕਾਰ ਨੂੰ ਇੱਕ ਆਖਰੀ ਚਿਤਾਵਨੀ ਦਿੱਤੀ।

ਕੱਚੇ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਭੱਜੀ ਸਰਕਾਰ, ਭੜਕੇ ਅਧਿਆਪਕ

 ਚੰਡੀਗੜ੍ਹ : ਕੱਚੇ ਅਧਿਆਪਕਾਂ ਦੇ ਨਾਲ ਅੱਜ ਸਰਕਾਰ ਨੇ ਮੀਟਿੰਗ ਕਰਨੀ ਸੀ, ਪਰ ਸਰਕਾਰ ਨੇ ਕੋਈ ਬਹਾਨਾ ਬਣਾ ਕੇ ਅੱਜ ਦੀ ਮੀਟਿੰਗ ਰੱਦ ਕਰ ਦਿੱਤੀ।ਮੀਟਿੰਗ ਰੱਦ ਤੋਂ ਭੜਕੇ ਕੱਚੇ ਅਧਿਆਪਕਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰਨ ਲਈ ਮੋਹਾਲੀ ਦਾ ਬੈਰੀਕੇਡ ਤੋੜ ਕੇ ਕੱਚੇ ਅਧਿਆਪਕ ਅੱਗੇ ਵਧੇ।

ਇਹ ਵੀ ਪੜ੍ਹੋ: 

SUB INSPECTOR RECRUITMENT: ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਡਾਊਨਲੋਡ ਕਰੋ 


  6th PAY COMMISSION : ਪੰਜਾਬ ਸਰਕਾਰ ਵੱਲੋਂ ਭਾਰੀ ਵਿਰੋਧ ਦੇ ਬਾਵਜੂਦ PAY REVISION RULES, FITMENT TABLE ਜਾਰੀ

ਪਰ ਰਸਤੇ ਵਿੱਚ ਉਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਘੇਰ ਲਿਆ। ਚੰਡੀਗੜ੍ਹ ਪੁਲਿਸ ਵੱਲੋਂ ਘੋੜ ਸਵਾਰ ਪੁਲਿਸ ਵੀ ਤੈਨਾਤ ਕਰ ਦਿੱਤੀ ਗਈ ਹੈ, ਦੂਜੇ ਪਾਸੇ ਪੁਲਿਸ ਦੁਆਰਾ ਅਧਿਆਪਕਾਂ ਨੂੰ ਅੱਗੇ ਵਧਣ ਤੋਂ ਰੋਕਣ ਵਾਸਤੇ ਕੰਡਿਆਲੀ ਤਾਰ ਵੀ ਲਗਾਈ ਹੋਈ ਹੈ।


ਦੱਸਦੇ ਚੱਲੀਏ ਕਿ ਅੱਜ ਪਹਿਲੋਂ 11 ਵਜੇ ਅਤੇ ਬਾਅਦ ਵਿਚ 1 ਵਜੇ ਮੀਟਿੰਗ ਦਾ ਸਮਾਂ ਕੱਚੇ ਅਧਿਆਪਕਾਂ ਨੂੰ ਦਿੱਤਾ ਗਿਆ ਸੀ, ਪਰ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁਕਰ ਗਈ। 


PUNJAB EDUCATIONAL NEWS READ HERE

ਅਧਿਆਪਕ ਰਾਸ਼ਟਰੀ ਅਵਾਰਡ ਲਈ ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ’ਚ ਵਾਧਾ


 ਅਧਿਆਪਕ ਰਾਸ਼ਟਰੀ ਅਵਾਰਡ ਲਈ ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ’ਚ ਵਾਧਾ


ਚੰਡੀਗੜ, 5 ਜੁਲਾਈ

ਪੰੰਜਾਬ ਸਰਕਾਰ ਨੇ ਅਧਿਆਪਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਆਪਕ ਰਾਸ਼ਟਰੀ ਅਵਾਰਡ-2021 ਲਈ ਆਨਲਾਈਨ ਅਰਜ਼ੀਆਂ ਪ੍ਰਾਪਤ ਕਰਨ ਵਾਸਤੇ 10 ਜੁੁਲਾਈ ਤੱਕ ਵਾਧਾ ਕਰ ਦਿੱਤਾ ਹੈ।


ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਧਿਆਪਕਾਂ ਨੂੰ nationalawardstoteachers.mhrd.gov.in ’ਤੇ ਰਜਿਸਟਰੇਸ਼ਨ ਕਰਨ ਲਈ ਆਖਿਆ ਹੈ। ਇਸ ਐਵਾਰਡ ਲਈ ਸਾਰੇ ਸਕੂਲ ਮੁਖੀ/ ਇੰਚਾਰਜ ਅਤੇ ਰੈਗੂਲਰ ਅਧਿਆਪਕ ਅਪਲਾਈ ਕਰ ਸਕਦੇ ਹਨ।


ਇਹ ਵੀ ਪੜ੍ਹੋ: 

SUB INSPECTOR RECRUITMENT: ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਡਾਊਨਲੋਡ ਕਰੋ 


  6th PAY COMMISSION : ਪੰਜਾਬ ਸਰਕਾਰ ਵੱਲੋਂ ਭਾਰੀ ਵਿਰੋਧ ਦੇ ਬਾਵਜੂਦ PAY REVISION RULES, FITMENT TABLE ਜਾਰੀ

ਬੁਲਾਰੇ ਅਨੁਸਾਰ ਇਸ ਅਵਾਰਡ ਦੇ ਮੁਲੰਕਣ ਲਈ ਹਰ ਜ਼ਿਲੇ ਵਿੱਚ ਜ਼ਿਲਾ ਚੋਣ ਕਮੇਟੀ ਬਣਾਈ ਗਈ ਹੈ। ਜ਼ਿਲਾ ਚੋਣ ਕਮੇਟੀ ਤਿੰਨ ਉਮੀਦਵਾਰਾਂ ਦੇ ਨਾਂ ਸ਼ਾਰਟਲਿਸਟ ਕਰਕੇ ਸੂਬਾਈ ਚੋਣ ਕਮੇਟੀ ਨੂੰ 21 ਜੁਲਾਈ 2021 ਤੱਕ ਭੇਜੇਗੀ। ਸੂਬਾਈ ਚੋਣ ਕਮੇਟੀ ਦੇ ਚੇਅਰਪਰਸਨ ਸਕੱਤਰ ਸਿੱਖਿਆ ਹੋਣਗੇ। ਉਨਾਂ ਤੋਂ ਇਲਾਵਾ ਇਸ ਕਮੇਟੀ ਵਿੱਚ ਕੇਂਦਰ ਸਰਕਾਰ ਦਾ ਇੱਕ ਨੁਮਾਇਦਾ, ਡਾਇਰੈਕਟਰ ਸਿੱਖਿਆ (ਮੈਂਬਰ ਸਕੱਤਰ), ਡਾਇਰੈਕਟਰ ਐਸ.ਸੀ.ਈ.ਆਰ.ਟੀ. (ਮੈਂਬਰ) ਅਤੇ ਸੂਬਾਈ ਐਮ.ਆਈ.ਐਸ. ਇੰਚਾਰਜ (ਤਕਨੀਕੀ ਸਹਾਇਕ) ਹੋਣਗੇ।


ਇਹ ਸੂਬਾਈ ਚੋਣ ਕਮੇਟੀ ਛੇ ਉਮੀਦਵਾਰਾਂ ਦੇ ਨਾਂ ਰਾਸ਼ਟਰੀ ਪੱਧਰ ਦੀ ਜਿਊਰੀ ਨੂੰ ਭੇਜੇਗੀ। ਇਨਾਂ ਨਾਮਜ਼ਦ ਉਮੀਦਵਾਰ ਵੱਲੋਂ ਜਿਊਰੀ ਸਾਹਮਣੇ ਆਪਣੇ ਕੰਮਾਂ/ਉਪਲਭਦੀਆਂ ਸਬੰਧੀ ਪੇਸ਼ਕਾਰੀ ਕੀਤੀ ਜਾਵੇਗੀ ਜੋ ਅਧਿਆਪਕ ਵੱਧ ਅੰਕ ਲਵੇਗਾ ਉਸ ਨੂੰ ਰਾਸ਼ਟਰੀ ਐਵਾਰਡ ਲਈ ਚੁਣਿਆ ਜਾਵੇਗਾ। ਇਸ ਵਾਰ ਐਮ.ਐਚ.ਆਰ.ਡੀ. ਵੱਲੋਂ ਕਿਸੇ ਵੀ ਸੂਬੇ ਨੂੰ ਨੈਸ਼ਨਲ ਅਵਾਰਡ ਸਬੰਧੀ ਕੋਈ ਨਿਰਧਾਰਤ ਕੋਟਾ ਨਹੀਂ ਦਿੱਤਾ ਗਿਆ

SUB INSPECTOR RECRUITMENT: ਆਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਡਾਊਨਲੋਡ ਕਰੋ

RECRUITMENT TO THE POST OF SUB-INSPECTOR IN DISTRICT POLICE, ARMED POLICE, INVESTIGATION CADRES AND TO THE POST OF INTELLIGENCE OFFICER (IN THE RANK OF SUB- INSPECTOR) IN INTELLIGENCE CADRE IN PUNJAB POLICE - 2021.


 Online applications are invited, from Indian citizens, for direct recruitment to fill up 560 Vacancies of Sub-Inspectors in cadres of District Police, Armed Police, Investigation and of Intelligence officers in the rank of sub-inspector) in Intelligence cadre of Punjab Police on the portal https://iur.is/punjabpolicerecruitment2021.ਸਬ ਇੰਸਪੈਕਟਰ ਭਰਤੀ ਲਈ ਨੋਟੀਫਿਕੇਸ਼ਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ।

ਕੈਟੇਗਰੀ ਵਾਇਜ਼ ਅਸਾਮੀਆਂ ਦਾ ਵੇਰਵਾ: 


JOIN TELEGRAM FOR LATEST UPDATES CLICK HERE

 

The pay for the post of Sub-Inspector has been fixed at Rupees 35,400/- (minimum pay admissible) at Level 6 of 7th CPC/Pay Matrix on the recommendations of in-house committee of Finance Department, vide its Letter No. FD-FP-10MISC/87/2020-2FP1 dated 29.12.2020 subject to the following conditions:-
 i. As per the instructions issued by the Department of Finance, Government of Punjab vide Notification No. 7/204/2015-4FP1/66 dated 15.01.2015 and No. 7/204/2015-4FP1/853793 dated 04.10.2016, during the probation period of 3 years, only minimum pay admissible will be paid and there will be no entitlement of annual increment and any other allowances except travelling allowance.
 ii. Except minimum pay admissible, the decision regarding allowances will be taken later. iii. On receipt of the Report of 6th Pay Commission, there will be no revision in this pay matrix. 


 
Age
Minimum age as on 1 January, 2021- 18 years


 Maximum age as on 1 January, 2021 - 28 years.

 Relaxation in age shall, however, be applicable as mentioned below: 

i. Relaxation upto five (5) years in the prescribed upper age limit has been granted to the candidates belonging to the Scheduled Castes and Backward Classes, who are residents of Punjab. As such, maximum age for such candidates shall be 33 years as on 1 January, 2021.

 ii. Ex-servicemen, who are residents of Punjab, shall be allowed to deduct the period of his/her service in the Armed Forces of the Union from his actual age, and if the resultant age does not exceed the maximum age limit prescribed for direct appointment to such a vacancy in the Service Rules concerned by more than three (3) years, she/he shall be deemed to satisfy the conditions regarding age limit.

 iii. Relaxation upto five (5) years in the prescribed upper age limit has been granted to candidates, who are serving regular employees of Punjab Government or of other State or Central Government. As such, maximum age for such candidates shall be 33 years as on 1 January, 2021.Educational Qualification: 
Sub Inspector (District Police cadre) Candidate should be a graduate from a recognized university, or its equivalent 


 2. Sub Inspector (Armed Police cadre) Candidate should be a graduate from a recognized university, or its equivalent


  3. Sub-Inspector (Investigation cadre) Candidate should be a graduate from a recognized university, or its equivalent 


 4. Intelligence Officer (Intelligence cadre) Candidate should be a) a graduate from a recognized University or Institution,


SELECTION PROCESS:   The selection process shall be a 2 (two) stage process consisting of the following Tests: 

 • Stage I: Computer Based Test consisting of two (2) multiple choice Question Papers to be conducted on the same day. •

 Stage II: (i) Document Scrutiny (ii) Physical Measurement Test (PMT) (iii) Physical Screening Test (PST) 
Punjab Police Recruitment sub inspector recruitment 2021

ਪੁਰਾਣੀ ਪੈਨਸ਼ਨ ਬਹਾਲੀ ਯੁਨੀਅਨਾਂ ਦੀ ਕਮੇਟੀ ਨਾਲ ਮੀਟਿੰਗ 16 ਜੁਲਾਈ ਨੂੰ

 

JOIN TELEGRAM FOR LATEST UPDATES CLICK HERE

SUB-INSPECTOR RECRUITMENT 2021: OFFICIAL ADVERTISEMENT SEE HERE

JOIN TELEGRAM FOR LATEST UPDATES CLICK HERE

Sub-Inspector Recruitment : ਪੰਜਾਬ ਸਰਕਾਰ ਵੱਲੋਂ ਸਬ ਇੰਸਪੈਕਟਰ ਦੀਆਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ, ਕਰੋ ਅਪਲਾਈ

 


RECRUITMENT TO THE POST OF SUB-INSPECTOR IN DISTRICT POLICE, ARMED POLICE, INVESTIGATION CADRES AND TO THE POST OF INTELLIGENCE OFFICER (IN THE RANK OF SUB- INSPECTOR) IN INTELLIGENCE CADRE IN PUNJAB POLICE - 2021.


 Online applications are invited, from Indian citizens, for direct recruitment to fill up 560 Vacancies of Sub-Inspectors in cadres of District Police, Armed Police, Investigation and of Intelligence officers in the rank of sub-inspector) in Intelligence cadre of Punjab Police on the portal https://iur.is/punjabpolicerecruitment2021.

IMPORTANT HIGHLIGHTS;
NAME OF POSTS: SUB-INSPECTORS
NUMBER OF POSTS : 560

 Detailed advertisement and the link to the above mentioned portal is available on the Punjab Police website www.punjabpolice.gov.in Opening date for submission of Online Application - 6th July, 2021 

Closing date for submission of Online Application - 27th July, 2021 


OFFICIAL WEBSITE : http://punjabpolice.gov.in/ JOIN TELEGRAM FOR LATEST UPDATES CLICK HERE

ਰਿਵਰਸ਼ਨ ਜੋਨ ਵਿਚ ਕੰਮ ਕਰ ਰਹੇ ਲੈਕਚਰਾਰਾਂ ਨੂੰ ਏ.ਸੀ.ਪੀ. ਲਾਭ ਦੇਣ ਸਬੰਧੀ, ਸਿੱਖਿਆ ਵਿਭਾਗ ਦਾ ਫੈਸਲਾ

 

ਸਿੱਖਿਆ ਵਿਭਾਗ  ਵੱਲੋਂ ਮਾਸਟਰ ਕਾਡਰ ਦੀ ਮਿਤੀ 18-06-2019 ਰਾਹੀ ਜਾਰੀ ਸੀਨੀਆਰਤਾ ਸੂਚੀ ਦੇ ਆਧਾਰ ਤੇ ਸਾਲ 2008, 2012 ਅਤੇ 2016 ਵਿਚ ਕੀਤੀਆਂ ਲੈਕਚਰਾਰ ਤਰੱਕੀਆਂ ਦਾ ਰਿਵੀਊ ਕੀਤਾ ਗਿਆ ਹੈ, ਜਿਸਦੇ ਹੁਕਮਾਂ ਮਿਤੀ 18-02-2019 ਰਾਹੀਂ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤੇ ਗਏ ਹਨ। ਰਿਵੀਊ ਉਪਰੰਤ ਰਿਵਰਮਨ ਜੋਨ ਅਧੀਨ ਆਉਦੇ ਕੁਝ ਕਰਮਚਾਰੀਆਂ ਵਲੋਂ ਸਿਵਲ ਰਿਟ ਪਟੀਸ਼ਨ ਨੂੰ 2 8434 ਆਟ 2019 ਦਾਇਰ ਕੀਤੀ ਗਈ ਹੈ। ਜਿਸ ਵਿਚ ਮਾਨਯੋਗ ਹਾਈਕੋਰਟ ਵੱਲੋਂ ਮਿਤੀ 01-10-2019 ਰਾਹਾਂ ਮਾਸਟਰ ਕਾਡਰ ਦੀ ਜਾਰੀ ਸਾਥੀ ਸੀਨੀਆਰਤਾ ਸੂਚੀ ਮਿਤੀ 18-06-2019 ਨੂੰ ਸਟੇਅ ਕਰ ਦਿੱਤਾ ਗਿਆ ਹੈ ਅਤੇ ਉਸ ਤੋਂ ਹੋਣ ਵਾਲੀ ਕਾਰਗੁਜਾਰੀ ਤੇ ਵੀ ਰੋਕ ਲਗਾ ਦਿੱਤੀ ਪਾਈ ਹੈ। ਭਾਵੇਂ ਕਿ ਇਸ ਵਿਸੇ ਤੇ ਪੈਡਿੰਗ ਰਿਟ ਪਟੀਸਨਾ ਦੀ ਮਿਤੀ 29-1-2021 ਨੂੰ ਹੋਈ ਸੁਣਵਾਈ ਸਮੇਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਮਾਸਟਰ ਮਿਸਟਰੈਚਾ ਦੀ ਸੀਨੀਆਰਤਾ ਦੇ ਅਸਰ ਤੇ ਲਗਾਈ ਗਈ ਰੋਕ ਪੱਦ ਉੱਨਤੀ ਕਰਨ ਦੇ ਸੀਮਤ ਮੰਤਵਾਂ ਲਈ, ਕੁੱਝ ਸਰਤਾ ਤਹਿਤ ਹਟਾ ਲਈ ਗਈ ਹੈ, ਪਰੰਤੂ ਫਿਰ ਵੀ ਇਹ ਅਨਿਸਚਤਤਾ ਬਣੀ ਹੋਈ ਹੈ ਕਿ ਅੰਤਮ ਤੌਰ ਤੇ ਸੀਨੀਆਰਤਾ ਤਿਆਰ ਕਰਨ ਦੇ ਕਿਸ ਢੰਗ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪ੍ਰਵਾਨ ਕੀਤਾ ਜਾਂਦਾ ਹੈ। 


ਇਸ ਲਈ ਉਪਰੋਕਤ ਹਲਾਤਾ ਦੇ ਸਨਮੁਖ ਫਿਲਹਾਲ ਇਨ੍ਹਾਂ ਕਰਮਚਾਰੀਆਂ ਦੇ ਏ.ਸੀ.ਪੀ. ਲਾਭ ਸਬੰਧੀ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ।

6th PAY COMMISSION : ਪੰਜਾਬ ਸਰਕਾਰ ਵੱਲੋਂ PAY REVISION RULES, FITMENT TABLE ਜਾਰੀ

 

Download all Fitment table here JOIN TELEGRAM FOR LATEST UPDATES CLICK HERE

RECENT UPDATES

Today's Highlight