Monday, 5 July 2021

CORONA BREAKING : ਅਗਸਤ ਵਿੱਚ ਆਏਗੀ ਤੀਜੀ ਲਹਿਰ-ਐਸਬੀਆਈ

 ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੋ ਗਈ ਹੈ. ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਅਜੇ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ. ਇਸ ਦੌਰਾਨ, ਅਗਸਤ ਤੱਕ ਐਸਬੀਆਈ ਰਿਸਰਚ ਦੀ ਰਿਪੋਰਟ ਵਿੱਚ ਤੀਜੀ ਲਹਿਰ ਦੇ ਆਉਣ ਦਾ ਦਾਅਵਾ ਕੀਤਾ ਜਾਂਦਾ ਹੈ.

ਕੋਵਿਡ -19: ਦਿ ਰੇਸ ਟੂ ਫਿਨਿਸ਼ਿੰਗ ਲਾਈਨ ਦੇ ਨਾਮ ਹੇਠ ਪ੍ਰਕਾਸ਼ਤ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤੀਜੀ ਲਹਿਰ ਦਾ ਸਿਖਰ ਸਤੰਬਰ ਵਿੱਚ ਆ ਜਾਵੇਗਾ।

ਕੋਰੋਨਾ ਦੀ ਸਥਿਤੀ ਬਾਰੇ ਐਸਬੀਆਈ ਖੋਜ ਰਿਪੋਰਟ ਵਿੱਚ, ਇਹ ਕਿਹਾ ਗਿਆ ਸੀ ਕਿ ਦੂਜੀ ਲਹਿਰ ਦਾ ਸਿਖਰ ਮਈ ਦੇ ਤੀਜੇ ਹਫ਼ਤੇ ਵਿੱਚ ਆ ਜਾਵੇਗਾ। ਜਦਕਿ 6 ਮਈ ਨੂੰ ਭਾਰਤ ਚ ਲਗਭਗ 4,14,000 ਨਵੇਂ ਸੰਕਰਮਣ

ਕੇਸ ਦਰਜ ਕੀਤੇ ਗਏ ਸਨ। ਇਹ ਇੱਕ ਦਿਨ ਵਿੱਚ ਮਹਾਂਮਾਰੀ ਦੇ ਦੌਰਾਨ ਸੰਕਰਮਿਤ ਹੋਣ ਦੀ ਸਭ ਤੋਂ ਵੱਧ ਸੰਖਿਆ ਸੀ. ਇਸ ਦੌਰਾਨ, ਦਿੱਲੀ, ਮਹਾਰਾਸ਼ਟਰ ਅਤੇ ਕੇਰਲ ਵਰਗੇ ਵੱਡੇ ਰਾਜਾਂ ਵਿਚ ਸਥਿਤੀ ਬਹੁਤ ਖਰਾਬ ਹੈ.

ਚਲਾ ਗਿਆ ਸੀ। ਰਿਪੋਰਟ ਦੇ ਅਨੁਸਾਰ, ਤੀਜੀ ਲਹਿਰ ਦੀ ਚੋਟੀ ਦੂਜੀ ਲਹਿਰ ਦੇ ਸਿਖਰ ਨਾਲੋਂ ਦੋ ਜਾਂ 1.7 ਗੁਣਾ ਵਧੇਰੇ ਹੋਵੇਗੀ.

BREAKING: 8-9 ਜੁਲਾਈ ਦੀ ਮੁਲਾਜ਼ਮ ਪੈਨ ਡਾਊਨ ਹੜ੍ਹਤਾਲ ਨੂੰ ਸਕੂਲਾਂ ਵਿੱਚ ਵੀ ਲਾਗੂ ਕਰਨ ਦਾ ਫੈਸਲਾ

 ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਮਾਰੂ ਸਿਫਾਰਸ਼ਾਂ ਖਿਲਾਫ 8 ਜੁਲਾਈ ਨੂੰ ਅਰਥੀ ਫੂਕ ਮੁਜ਼ਾਹਰਿਆਂ ਦਾ ਐਲਾਨ


8-9 ਜੁਲਾਈ ਦੀ ਮੁਲਾਜ਼ਮ ਪੈਨ ਡਾਊਨ ਹੜ੍ਹਤਾਲ ਨੂੰ ਸਕੂਲਾਂ ਵਿੱਚ ਵੀ ਲਾਗੂ ਕਰਨ ਦਾ ਫੈਸਲਾ

ਸਾਲ 2011 ਦੌਰਾਨ ਮਿਲੇ ਤਨਖਾਹ ਵਾਧੇ ਬਰਕਰਾਰ ਰੱਖਣ ਅਤੇ ਪਰਖ ਸਮੇਂ ਦੌਰਾਨ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਅਧਿਆਪਕਾਂ ਨਾਲ ਇਨਸਾਫ਼ ਦੀ ਮੰਗ

ਪੰਜਾਬ ਤਨਖਾਹ ਕਮਿਸ਼ਨ ਸਬੰਧੀ ਉੱਚ ਤਾਕਤੀ ਕਮੇਟੀ ਨੂੰ ਮੋਰਚੇ ਵੱਲੋਂ ਮੰਗ ਪੱਤਰ ਭੇਜਣ ਦਾ ਫੈਸਲਾਚੰਡੀਗੜ੍ਹ, 5 ਜੁਲਾਈ2021( ): ਸਾਂਝਾ ਅਧਿਆਪਕ ਮੋਰਚਾ, ਪੰਜਾਬ ਵੱਲੋਂ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਕਰਦਿਆਂ ਅਹਿਮ ਫ਼ੈਸਲੇ ਲਏ ਗਏ ਅਤੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਤੇ ਵਿੱਤ ਵਿਭਾਗ ਦੀਆਂ ਅਧਿਆਪਕ ਵਿਰੋਧੀ ਤਜਵੀਜ਼ਾਂ ਨੂੰ ਰੱਦ ਕਰਦਿਆਂ ਸਾਲ 2011 ਦੌਰਾਨ ਅਧਿਆਪਕਾਂ ਨਾਲ ਹੋਈ ਧੱਕੇਸ਼ਾਹੀ ਦੂਰ ਕਰਨ ਤਹਿਤ ਮਿਲੇ ਸਾਰੇ ਤਨਖਾਹ ਵਾਧੇ ਬਰਕਰਾਰ ਰੱਖਣ ਅਤੇ ਪਰਖ ਸਮੇਂ ਦੌਰਾਨ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਨਾਲ ਨਵ-ਨਿਯੁਕਤ ਅਧਿਆਪਕਾਂ ਨਾਲ ਇਨਸਾਫ ਦੀ ਮੰਗ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਗਿਆ।


ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਬਲਜੀਤ ਸਿੰਘ ਸਲਾਣਾ, ਸੁਰਿੰਦਰ ਕੁਮਾਰ ਪੁਆਰੀ, ਸੁਖਰਾਜ ਸਿੰਘ ਕਾਹਲੋਂ, ਹਰਜੀਤ ਸਿੰਘ ਜੁਨੇਜਾ ਅਤੇ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੂਬਾਈ ਸੱਦੇ ਤਹਿਤ 8-9 ਜੁਲਾਈ ਦੀ ਮੁਲਾਜ਼ਮ ਪੈਨ ਡਾਊਨ ਹੜ੍ਹਤਾਲ ਦੇ ਸੱਦੇ ਨੂੰ ਸਕੂਲਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਹਨਾਂ ਦੋ ਦਿਨਾਂ ਲਈ ਹਰੇਕ ਤਰ੍ਹਾਂ ਦਾ ਵਿਭਾਗੀ ਕੰਮ ਠੱਪ ਕਰਨ ਦਾ ਸੱਦਾ ਦਿੱਤਾ ਜਾਵੇਗਾ।

 ਇਸ ਦੇ ਨਾਲ ਹੀ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਅਤੇ ਪੰਜਾਬ ਸਰਕਾਰ ਦੀਆਂ ਅਧਿਆਪਕ ਵਿਰੋਧੀ ਸਿਫਾਰਸ਼ਾਂ ਖਿਲਾਫ ਤਿੱਖੇ ਰੋਹ ਦਾ ਪ੍ਰਗਟਾਵਾ ਕਰਨ ਲਈ, 8 ਜੁਲਾਈ ਨੂੰ ਸਮੁੱਚੇ ਪੰਜਾਬ ਵਿੱਚ ਬਲਾਕ/ਤਹਿਸੀਲ ਪੱਧਰੀ ਅਰਥੀ ਫੂਕ ਮੁਜ਼ਾਹਰੇ ਕਰਦਿਆਂ ਮੰਗ ਕੀਤੀ ਜਾਵੇਗੀ ਕਿ 1 ਜਨਵਰੀ 2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪਰਖ ਸਮਾਂ ਐਕਟ ਰੱਦ ਕਰਕੇ 15-01-2015 ਤੋਂ ਪਰਖ ਸਮਾਂ ਮੁੜ ਤੋਂ ਦੋ ਸਾਲ ਕਰਦਿਆਂ ਪੂਰੇ ਭੱਤੇ, ਸਲਾਨਾ ਵਾਧੇ, ਪੂਰਾ ਤਨਖਾਹ ਗਰੇਡ/ਸਕੇਲ ਬਹਾਲ ਕਰਦਿਆਂ ਨਵੀਆਂ ਭਰਤੀਆਂ ਨਾਲ ਇਨਸਾਫ ਹੋਵੇ, ਕੱਚੇ ਅਧਿਆਪਕਾਂ/ਨਾਨ ਟੀਚਿੰਗ/ਰੈਗੂਲਰ ਕੰਪਿਊਟਰ ਫੈਕਲਟੀ ਦੀ ਬਿਨਾ ਸ਼ਰਤ ਵਿਭਾਗ ‘ਚ ਰੈਗੂਲਰ ਮਰਜਿੰਗ ਹੋਵੇ, ਸਕੂਲਾਂ ਵਿੱਚ ਖਾਲੀ ਹਜ਼ਾਰਾਂ ਅਸਾਮੀਆਂ ਭਰਨ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ/ਵਿੱਤ ਵਿਭਾਗ ਦੀਆਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਰੱਦ ਕਰਕੇੇ ਵਿਭਾਗ/ਕਾਡਰ ਅਨੁਸਾਰ ਰਿਪੋਰਟ ਜਾਰੀ ਹੋਵੇ ਅਤੇ ਸਾਰੇ ਵਾਧੇ 1-1-2016 ਤੋਂ ਹੀ ਲਾਗੂ ਕੀਤੇ ਜਾਣ, ਪੰਜਵੇਂ ਤਨਖਾਹ ਕਮਿਸ਼ਨ ਦੀ ਅਨਾਮਲੀ ਕਮੇਟੀ ਵੱਲੋਂ 24 ਕੈਟਾਗਰੀਆਂ ਦੇ ਤਨਖਾਹ ਗਰੇਡਾਂ ਦੀ ਤਰੁੱਟੀ ਦਰੁਸਤ ਕਰਦਿਆਂ ਅਕਤੂਬਰ 2011 ਤੋਂ ਦਿੱਤਾ ਵਾਧਾ ਅਤੇ ਦਸੰਬਰ 2011 ਤੋਂ 239 ਕੈਟਾਗਰੀਆਂ ਦੇ ਤਨਖਾਹ ਗਰੇਡਾਂ ‘ਚ ਕੈਬਨਿਟ ਸਬ ਕਮੇਟੀ ਵੱਲੋਂ ਮਿਲੇ ਵਾਧੇ ਬਰਕਰਾਰ ਰੱਖਦਿਆਂ, 2.25 ਜਾਂ 2.59 ਗੁਣਾਂਕ ‘ਚੋਂ ਇੱਕ ਚੁਨਣ ਦੀ ਮਾਰੂ ਆਪਸ਼ਨ ਦੀ ਥਾਂ ਇੱਕਸਮਾਨ ਉਚਤਮ ਗੁਣਾਂਕ (3.74) ਲਾਗੂ ਹੋਵੇ। ਮੋਬਾਇਲ ਭੱਤੇ, ਮੈਡੀਕਲ ਭੱਤੇ ਦੁੱਗਣੇ ਹੋਣ ਅਤੇ ਪੇਂਡੂ ਇਲਾਕਾ ਭੱਤਾ ਤੇ ਐੱਚ.ਆਰ.ਏ. ਦੀਆਂ ਪਹਿਲਾਂ ਵਾਲੀਆਂ ਦਰਾਂ ਬਰਕਰਾਰ ਰੱਖੀਆਂ ਜਾਣ। ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ ਅਤੇ ਬਕਾਏ ਜਾਰੀ ਹੋਣ ਅਤੇ 20-7-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਕੇਂਦਰ ਤੋਂ ਘੱਟ ਸਕੇਲਾਂ ਨਾਲ ਜੋੜਨ ਦਾ ਫੈਸਲਾ ਰੱਦ ਹੋਵੇ। ਇਸ ਦੇ ਨਾਲ ਹੀ 9 ਜੁਲਾਈ ਨੂੰ ਬਾਕੀ ਮੁਲਾਜ਼ਮ ਜੱਥੇਬੰਦੀਆਂ ਨਾਲ ਮਿਲਕੇ ਹੋਣਗੇ ਜਿਲ੍ਹਾ ਪੱਧਰੀ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ਸੀ. ਬੀ. ਐੱਸ. ਈ ਵੱਲੋਂ ਸੈਸ਼ਨ 2021-22 ਲਈ ਸਮੈਸਟਰ ਸਿਸਟਮ ਸ਼ੁਰੂ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਪ੍ਰੀਖਿਆਵਾਂ ਸਬੰਧੀ ਵਿਦਿਆਰਥੀਆਂ ਲਈ ਜ਼ਰੂਰੀ ਹਦਾਇਤਾਂ

 ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਪ੍ਰੀਖਿਆਵਾਂ ਸਬੰਧੀ ਵਿਦਿਆਰਥੀਆਂ ਲਈ ਜ਼ਰੂਰੀ ਹਦਾਇਤਾਂ 


 ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਪ੍ਰੀਖਿਆਵਾਂ ਹੋ ਰਹੀਆਂ ਹਨ ਇਨ੍ਹਾਂ ਸਬੰਧੀ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਕਿਸੇ ਵੀ ਵਿਦਿਆਰਥੀ ਦਾ ਪੇਪਰ ਕਰਨ ਦੇ ਬਾਵਜੂਦ ਵੀ ਗ਼ੈਰਹਾਜ਼ਰ ਦਿਖਾਈ ਦਿੰਦਾ ਰਹਿੰਦਾ ਹੈ  

ਇਸ ਸੰਬੰਧੀ ਕੁਝ ਜ਼ਰੂਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਣ ਲਈ ਕਿਹਾ ਗਿਆ ਹੈ  

ਸਿੱਖਿਆ ਵਿਭਾਗ ਵੱਲੋਂ ਚੱਲ ਰਹੀ ਆਨਲਾਈਨ ਪ੍ਰੀਖਿਆਵਾਂ ਦੀ ਇਸ ਮੁਹਿੰਮ ਨੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝੇ ਰਹਿਣ ਤੋਂ ਬਚਾ ਲਿਆ ਹੈ ਸਿੱਖਿਆ ਵਿਭਾਗ ਦੇ ਚੱਲ ਰਹੇ ਈ ਪੰਜਾਬ ਪੋਰਟਲ ਵੱਲੋਂ ਮਿਲੀ ਹੋਈ ਸਟੂਡੈਂਟ ਆਈਡੀ ਨੂੰ ਵਿਦਿਆਰਥੀ ਪੂਰੀ ਸਹੀ ਤਰੀਕੇ ਨਾਲ ਭਰੇ ਨਹੀਂ ਤਾਂ ਉਸ ਦਾ ਪੇਪਰ ਦਰਜ ਨਹੀਂ ਹੋਵੇਗਾ

 ਹਰੇਕ ਵਿਦਿਆਰਥੀ ਵਿਸ਼ੇਸ਼ ਤੌਰ ਤੇ ਆਪਣਾ ਜ਼ਿਲ੍ਹਾ ਧਿਆਨ ਨਾਲ ਸਿਲੈਕਟ ਕਰੇ   

ਵਿਸ਼ੇਸ਼ ਤੌਰ ਤੇ ਮੀਡੀਅਮ ਦਾ ਵੀ ਧਿਆਨ ਰੱਖਿਆ ਜਾਵੇ ਕਿਉਂ ਕਿ ਜਿਹੜਾ ਮੀਡੀਅਮ ਈ ਪੰਜਾਬ ਪੋਰਟਲ ਉੱਤੇ ਦਰਜ ਹੈ ਉਹ ਹੀ ਮੀਡੀਅਮ ਵਾਲਾ ਲਿੰਕ ਵਿਦਿਆਰਥੀ ਖੋਲ੍ਹੇਗਾ ਜੇਕਰ ਅੰਗਰੇਜ਼ੀ ਮੀਡੀਅਮ ਵਾਲਾ ਵਿਦਿਆਰਥੀ ਪੰਜਾਬੀ ਮੀਡੀਅਮ ਵਾਲਾ ਲਿੰਕ ਖੋਲ੍ਹ ਕੇ ਪੇਪਰ ਕਰੇਂਗਾ ਤਾਂ ਵੀ ਉਸ ਦਾ ਪੇਪਰ ਦਰਜ ਨਹੀਂ ਹੋਵੇਗਾ  

ਉਪਰੋਕਤ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਵਿਦਿਆਰਥੀ ਪੇਪਰ ਦੇਣਗੇ 


ਸਰਕਾਰੀ ਵਿਭਾਗਾਂ ਵਿੱਚ ਸਿੱਧੀ ਭਰਤੀ ਦੇ ਕੋਟੇ ਵਿੱਚ ਨਿਯੁਕਤ ਕੀਤੇ ਕਰਮਚਾਰੀਆਂ ਦੀ ਤਨਖਾਹ ਸਬੰਧੀ ਜਾਣਕਾਰੀ (ਪੜ੍ਹੋ )

 ਸਰਕਾਰੀ ਵਿਭਾਗਾਂ ਵਿੱਚ ਸਿੱਧੀ ਭਰਤੀ ਦੇ ਕੋਟੇ ਵਿੱਚ ਨਿਯੁਕਤ ਕੀਤੇ ਕਰਮਚਾਰੀਆਂ ਦੀ ਤਨਖਾਹ ਸਬੰਧੀ ਜਾਣਕਾਰੀ (ਪੜ੍ਹੋ )ਸਿੱਖਿਆ ਵਿਭਾਗ ਦੇ ਖੇਤਰੀ ਦਫਤਰਾਂ ਸਕੂਲ ਮੁਖੀਆਂ ਸਬੰਧਤ ਕਰਮਚਾਰੀਆਂ ਜਿਨ੍ਹਾਂ ਦਾ ਸਿੱਖਿਆ ਵਿਭਾਗ ਵਿੱਚ ਹਾਜ਼ਰ ਹੋਣ ਤੋਂ ਪਹਿਲਾਂ ਕਿਸੇ ਅਸਾਮੀ ਤੇ ਲੀਅਨ ਸੀ ਵੱਲੋਂ ਪ੍ਰੋਬੇਸਨ ਪੀਰੀਅਡ ਮੁਕੰਮਲ ਹੋਣ ਤੇ ਤਨਖਾਹ ਨਿਸ਼ਚਿਤ ਕਰ ਦਿੱਤੀ ਗਈ ਹੈ ।


ਸਿੱਖਿਆ ਵਿਭਾਗ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਜਿਸ ਕਰਮਚਾਰੀ ਦੀ ਤਨਖ਼ਾਹ ਵਿੱਤ ਵਿਭਾਗ ਦੀਆਂ ਹਦਾਇਤਾਂ ਮਿਤੀ 25-9-2017 ਅਨੁਸਾਰ ਪ੍ਰੋਟੈਕਟ ਕੀਤੀ ਗਈ ਹੈ ਜੇਕਰ ਸਰਕਾਰ ਵੱਲੋਂ ਡੀ ਏ ਦੀ ਦਰ ਵਿੱਚ ਵਾਧਾ ਕੀਤਾ ਜਾਵੇਗਾ ਤਾਂ ਕਰਮਚਾਰੀ ਦੀ ਵਧੀ ਹੋਈ ਦਰ ਤੇ ਹੀ ਡੀ ਏ ਦੀ ਅਦਾਇਗੀ ਕੀਤੀ ਜਾਵੇਗੀ।ਉਨ੍ਹਾਂ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਪ੍ਰੋਬੇਸ਼ਨ ਸਮਾਂ ਪੂਰਾ ਹੋਣ ਤੇ ਹੀ ਸਬੰਧਤ ਕਰਮਚਾਰੀ ਦੀ ਪੇ ਇਨ ਪੇ ਬੈਂਡ ਪ੍ਰੋਟੈਕਟ ਕਰਦੇ ਹੋਏ ਗ੍ਰੇਡ ਪੇ ਨਵੀਂ ਪੋਸਟ ਵਾਲੀ ਦਿੱਤੀ ਜਾਵੇਗੀ ।
ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮਿਤੀ 25-9-2017 ਅਨੁਸਾਰ ਜਿਸ ਕਰਮਚਾਰੀ ਨੂੰ ਪ੍ਰੋਬੇਸ਼ਨ ਸਮੇਂ ਦੌਰਾਨ ਪਿਛਲੀ ਲੀਅਨ ਵਾਲੀ ਪੋਸਟ ਦੀ ਤਨਖਾਹ ਦਿੱਤੀ ਗਈ ਹੈ ਉਸ ਕਰਮਚਾਰੀ ਨੂੰ ਪੰਜਾਬ ਸਿਵਲ ਸੇਵਾਵਾਂ ਜਿਲਦ-1ਦੇ ਨਿਯਮ 4.9ਦੇ ਹੇਠ ਨੋਟ 4 ਅਨੁਸਾਰ ਸਾਲਾਨਾ ਤਰੱਕੀ ਪਿਛਲੀ ਪੋਸਟ ਦੀ ਤਨਖ਼ਾਹ ਤੇ ਹੀ ਦੇਣ ਉਪਰੰਤ ਪ੍ਰੋਬੇਸ਼ਨ ਸਮਾਂ ਖ਼ਤਮ ਹੋਣ ਤੇ ਨਵੀਂ ਪੋਸਟ ਦੇ ਤਨਖਾਹ ਸਕੇਲ ਵਿਚ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ -1,ਭਾਗ -1ਦੇ ਨਿਯਮ 4.4 ਅਨੁਸਾਰ ਹੀ ਨਿਸ਼ਚਿਤ ਕੀਤੀ ਜਾਵੇਗੀ ।ਜੇਕਰ ਕਰਮਚਾਰੀ ਦੀ ਤਨਖ਼ਾਹ ਨਵੀਂ ਪੋਸਟ ਦੀ ਮੁੱਢਲੀ ਤਨਖ਼ਾਹ ਤੇ ਫਿਕਸ ਹੁੰਦੀ ਹੈ ਤਾਂ ਸਾਲਾਨਾ ਤਰੱਕੀ 12 ਮਹੀਨੇ ਦੀ ਸੇਵਾ ਉਪਰੰਤ ਦਿੱਤੀ ਜਾਵੇਗੀ।


 ਜੇਕਰ ਕਰਮਚਾਰੀ ਦੀ ਪਿਛਲੀ ਅਸਾਮੀ ਵਾਲੀ ਤਨਖ਼ਾਹ ਨਵੀਂ ਅਸਾਮੀ ਦੀ ਮੁੱਢਲੀ ਤਨਖ਼ਾਹ ਤੋਂ ਵੱਧ ਹੋਵੇ ਤਾਂ ਸਾਲਾਨਾ ਤਰੱਕੀ ਦੀ ਮਿਤੀ ਪਿਛਲੀ ਅਸਾਮੀ ਵਾਲੀ ਹੀ ਰਹੇਗੀ।

ਪੰਜਾਬ ਸਰਕਾਰ ਵੱਲੋਂ ਪਾਵਰ ਕਾਮ ਦੇ NPS ਮੁਲਾਜ਼ਮਾਂ ਲਈ ਕੀਤਾ ਵੱਡਾ ਫ਼ੈਸਲਾ, ਪੜ੍ਹੋ

ਨਵੀਂ  ਪੈਨਸ਼ਨ ਸਕੀਮ ਅਧੀਨ  ਪੀਐਸਪੀਸੀਐਲ ਮੁਲਾਜ਼ਮਾਂ  ਦੇ  ਮੈਚਿੰਗ ਸ਼ੇਅਰ ਵਿੱਚ ਵਾਧਾ

 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਐਨ.ਪੀ.ਐਸ. ਸਰਕੂਲਰ ਨੰ: 01/2020 ਮਿਤੀ: 10.06.2020 ਅਤੇ (04/2020 ਮਿਤੀ 22.09.2020 ਦੀ ਲਗਾਤਾਰਤਾ ਵਿੱਚ ਉਕਤ ਵਿਸ਼ੇ ਤੇ ਪੰਜਾਬ ਸਰਕਾਰ ਵੱਲੋਂ ਵਿੱਤ ਸਰਕੂਲਰ ਨੂੰ 01/2072 ਮਿਤੀ 03.02.2012 ਦੇ Sub Para ( 2 ) of Para-2 ਨੂੰ ਤਬਦੀਲ ਕਰਨ ਲਈ ਉਕਤ ਵਿਸ਼ੇ ਤੇ ਪੰਜਾਬ ਸਰਕਾਰ ਵਿੱਤ ਵਿਭਾਗ (ਵਿੱਤ ਪੋਨਸੂਨ ਪਾਲਿਸੀ ਅਤੇ ਤਾਲਮੇਲ ਸ਼ਾਖਾ) ਦੇ ਪੱਤਰ ਨੂੰ 02/19/2016- 2FPPC/198 ਮਿਤੀ 05-02-2020 ਨੂੰ ਅਪਨਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਹਦਾਇਤਾਂ ਤੁਰੰਤ ਲਾਗੂ ਹੋਣਗੀਆਂ। 

JOIN TELEGRAM FOR LATEST UPDATES CLICK HERE

ਕੋਵਿਡ 19 ਦੌਰਾਨ ਕੁੱਕ ਕਮ ਹੈਲਪਰਾਂ ਦੀ ਡਿਊਟੀ ਸਬੰਧੀ ਹਦਾਇਤਾਂ, ਪੜ੍ਹੋ

ਮਿਡ ਡੇ ਮੀਲ ਨਾਲ ਸਬੰਧਤ ਮਹੱਤਵਪੂਰਨ ਪੱਤਰ, ਡਾਊਨਲੋਡ ਕਰੋ

ਸਮੈਸਟਰ ਤੇ ਪ੍ਰੀ ਬੋਰਡ ਅਧਾਰਤ ਮੁਲਾਂਕਣ ਦੀ ਤਿਆਰੀ

 


10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਵਿਚ ਲੱਗੇ ਵਿਦਿਆਰਥੀਆਂ ਨੂੰ ਹੁਣ ਆਪਣੀਆਂ ਸਮੈਸਟਰ ਤੇ ਪ੍ਰੀ-ਬੋਰਡ ਪ੍ਰੀਖਿਆਵਾਂ ਨੂੰ ਹਲਕੇ ਵਿਚ ਲੈਣਾ ਭਾਰੀ ਪੈ ਸਕਦਾ ਹੈ। ਇਹ ਇਸ ਲਈ ਅਹਿਮ ਹੈ। ਕਿਉਂਕਿ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਜਿਸ ਤਰ੍ਹਾਂ ਬਣਿਆ ਹੋਇਆ ਹੈ, ਉਸ  ਵਿਚ ਇਸ ਦੀ ਕੋਈ ਗਰੰਟੀ ਨਹੀਂ ਹੈ ਕਿ ਪ੍ਰੀਖਿਆਵਾਂ ਹੋ ਸਕਣ।  ਸਿੱਖਿਆ ਮੰਤਰਾਲੇ ਨੇ ਸੀਬੀਐੱਸਈ ਨਾਲ ਮਿਲ ਕੇ ਬਦਲ ’ਤੇ ਹੁਣ ਤੋਂ ਕੰਮ ਸ਼ੁਰੂ   ਕਰ ਦਿੱਤਾ ਹੈ। ਇਸ ਵਿਚ ਵਿਦਿਆਰਥੀਆਂ ਦੀਆਂ ਸਮੈਸਟਰ ਤੇ ਪ੍ਰੀ-ਬੋਰਡ ਪ੍ਰੀਖਿਆਵਾਂ  ਹੁਣ ਬੋਰਡ ਦੀ ਦੇਖ-ਰੇਖ ਵਿਚ ਹੋਣਗੀਆਂ। ਸਕੂਲਾਂ ਨੂੰ ਇਹ ਪ੍ਰੀਖਿਆਵਾਂ ਕਰਵਾਉਣ ਤੋਂ ਬਾਅਦ ਤੁਰੰਤ ਇਸ ਦੇ ਅੰਕਾਂ ਨੂੰ ਬੋਰਡ ਦੇ ਪੋਰਟਲ 'ਤੇ ਅਪਲੋਡ ਕਰਨਾ ਹੋਵੇਗਾ। ਬੋਰਡ ਪ੍ਰੀਖਿਆਵਾਂ ਨਾ ਹੋਣ ਦੀ ਸਥਿਤੀ ਵਿਚ ਇਨ੍ਹਾਂ ਅੰਕਾਂ ਦੇ ਆਧਾਰ ਤੇ ਨਤੀਜਾ ਐਲਾਨਿਆ ਜਾਵੇਗਾ। ਕੋਰੋਨਾ ਕਾਰਨ ਪਿਛਲੇ ਡੇਢ ਸਾਲ ਵਿਚ ਵਿਦਿਆਰਥੀਆਂ ਦਾ ਵੱਡਾ ਨੁਕਸਾਨ ਹੋਇਆ ਹੈ। ਬੋਰਡ ਦੇ ਨਾਲ-ਨਾਲ ਦੂਜੀਆਂ ਪ੍ਰੀਖਿਆਵਾਂ ਵੀ ਮੁਲਤਵੀ ਹੋਈਆਂ।ਨਤੀਜੇ ਤੋਂ ਲੈ ਕੇ ਦਾਖ਼ਲੇ ਤੁਕ ਵਿਚ ਕਾਫੀ ਦੇਰੀ ਹੋਈ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਜੇਕਰ ਜ਼ਰੂਰਤ ਹੋਵੇ ਤਾਂ ਭਵਿੱਖ ਨੂੰ ਲੈ ਕੇ ਹੁਣ ਤੋਂ ਤਿਆਰੀ ਰਹੇ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਤੇ ਕਰੀਅਰ ਵਿਚ ਹੁਣ ਦੇਰਨਾ ਹੋਵੇ। 


ਅਧਿਕਾਰੀਆਂਂ ਦੀ ਮੰਨੀਏ ਤਾਂ ਨਵੇਂ ਪੈਟਰਨ ਦੇ ਸਬੰਧ ਵਿਚ ਜਲਦ ਹੀ ਸਾਰੇ ਸੀਬੀਐੱਸਈ ਸਕੂਲਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ। ਵੈਸੇ ਵੀ 2022 ਵਿਚ 10 ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇਣ ਵਾਲੇ ਸਾਰੇ ਵਿਦਿਆਰਥੀਆਂ ਦੀ ਹਾਲੇ ਕੋਈ ਸਮੈਸਟਰ ਪ੍ਰੀਖਿਆ ਨਹੀਂ ਹੋਈ ਹੈ।

ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦੇ ਨਾਲ ਅਧਿਆਪਕਾਂ ਦੀਆਂ ਪ੍ਰੀਖਿਆਵਾਂ ਵੀ ਸ਼ੁਰੂ, ਫੇਸਬੁੱਕ ਲਾਇਕ ਕਰਨ ਦੀ ਡੇਟ ਸੀਟ ਜਾਰੀ

 

ਪੰਜਾਬ ਦਾ ਸਕੂਲ ਸਿੱਖਿਆ ਵਿਭਾਗ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਵਾਲੀਆਂ ਵੀਡੀਓਜ਼ ਆਪਣੇ ਫੇਸਬੁੱਕ ਪੇਜ ਤੇ ਸਾਂਝੀਆਂ ਕਰਦਾ ਰਹਿੰਦਾ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਸਕੂਲ ਪ੍ਰਾਪਤੀਆਂ ਦਰਸਾਉਣ ਦਾ ਪਹਿਲਾ ਗੇੜ ਖ਼ਤਮ ਹੋਣ ਤੋਂ ਬਾਅਦ ਦੂਜੇ ਗੇੜ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਿਲੇ ਗੇੜ ਦੌਰਾਨ ਸਿੱਖਿਆ ਮੰਤਰੀ, ਸਕੱਤਰ ਤੇ ਮੁੱਖ ਮੰਤਰੀ ਨੇ ਪੰਜਾਬ ਦੇ ਸਕੂਲਾਂ ਦੇ ਬਦਲਦੇ ਡਿਜੀਟਲ ਰੂਪ ਬਾਰੇ ਸਿੱਖਿਆ ਵਿਭਾਗ ਦੀ ਪਿੱਠ ਥਾਪੜੀ ਸੀ, ਇਸ ਸਬੰਧੀ ਜਾਰੀ ਵੀਡੀਓ ਤੇ ਲਾਈਕ ਨਾਲੋਂ ਜ਼ਿਆਦਾ ਡਿਸਲਾਈਕ ਮਿਲਣ ਕਾਰਨ ਸਿੱਖਿਆ ਵਿਭਾਗ ਵਿੱਚ ਹਲਚਲ ਸ਼ੁਰੂ ਹੋ ਗਈ ਸੀ। 

ਪਹਿਲੇੇ ਗੇੜ ਵਿੱਚ 21ਵੇਂ ਸਥਾਨ ਤੇ ਰਹਿਣ ਕਾਰਨ ਬਠਿੰਡਾ ਦਾ ਸਿੱਖਿਆ ਵਿਭਾਗ ਦੂਜੇ ਗੇੜ ਵਿਚ ਸਕੂਲ ਸਿੱਖਿਆ ਵਿਭਾਗ ਦੇ ਪੇਜ ਤੇ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਵਾਉਣ ਲਈ ਪੱਬਾਂ ਭਾਰ ਹੋ ਗਿਆ ਹੈ। ਬਠਿੰਡਾ ਨੂੰ ਪਹਿਲਾ ਸਥਾਨ ਦਿਵਾਉਣ ਲਈ ਸਿੱਖਿਆ ਅਫ਼ਸਰਾਂ ਵੱਲੋਂ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਇਸ ਵਾਰ ਬਠਿੰਡਾ ਜ਼ਿਲ੍ਹਾ ਫਾਡੀ ਨਹੀਂ ਰਹਿਣਾ ਚਾਹੀਦਾ।
 ਜ਼ਿਲਿਆਂ ਦੇ ਜਾਰੀ ਕੀਤੇ ਗਏ ਸ਼ਡਿਊਲ ਮੁਤਾਬਕ ਬਠਿੰਡਾ ਦੀ ਵਾਰੀ ਛੇ ਜੁਲਾਈ ਤੈਅ ਕੀਤੀ ਗਈ ਹੈ। ਇਸ ਤਹਿਤ ਉਨ੍ਹਾਂ ਅਧਿਆਪਕਾਂ ਨੂੰ ਛੇ ਜੁਲਾਈ ਦੀ ਰਾਤ 10 ਵਜੇ ਤੋਂ ਸੱਤ ਜੁਲਾਈ ਰਾਤ 10 ਵਜੇ ਤੱਕ ਸਿੱਖਿਆ ਵਿਭਾਗ ਦੇ ਪੇਜ ਤੇ ਵੱਧ ਤੋਂ ਵੱਧ ਲਾਈਕ ਕਰਨ ਲਈ ਕਿਹਾ ਗਿਆ ਹੈ।  ਸਕੂਲ ਅਧਿਆਪਕਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਜ਼ੂਮ ਮੀਟਿੰਗ ਰਾਹੀਂ ਅਧਿਆਪਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸੂਤਰਾਂ ਅਨੁਸਾਰ ਬਠਿੰਡਾ ਦੇ ਅਧਿਆਪਕ ਕਿਲ੍ਹਾ ਮੁਬਾਰਕ, ਜੌਗਰਜ਼ ਪਾਰਕ, ਜਿਨਾਂ ਧਾਰਮਿਕ ਸਥਾਨਾਂ ਤੇ ਜਾ ਕੇ ਸਿੱਖਿਆ ਵਿਭਾਗ ਦਾ ਪੇਜ ਲਾਈਕ ਕਰਨ ਲਈ ਕਹਿਣਗੇ। ਇਸੇ ਤਰ੍ਹਾਂ ਬੱਸ ਅੱਡਿਆਂ, ਰੇਲਵੇ ਸਟੇਸ਼ਨ ਅਤੇ ਜਨਤਕ ਸਥਾਨਾਂ ਤੇ ਅਜਿਹੀ ਮੁਹਿੰਮ ਵਿੱਢੀ ਜਾਵੇਗੀ। 


RECENT UPDATES

Today's Highlight