Sunday, 4 July 2021

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਰੋਸ਼ ਮਾਰਚ ਕਰਕੇ ਕੱਚੇ ਅਧਿਆਪਕਾਂ ਦੇ ਪੱਕੇ ਧਰਨੇ ਵਿੱਚ ਕੀਤੀ ਸ਼ਮੂਲੀਅਤ

 ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਰੋਸ਼ ਮਾਰਚ ਕਰਕੇ ਕੱਚੇ ਅਧਿਆਪਕਾਂ ਦੇ ਪੱਕੇ ਧਰਨੇ ਵਿੱਚ ਕੀਤੀ ਸ਼ਮੂਲੀਅਤਮੋਹਾਲੀ, 4 ਜੁਲਾਈ ( ) ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਕੱਚੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਪੱਕੇ ਹੋਣ ਲਈ ਮੋਹਾਲੀ ਵਿਖੇ ਲਗਾਏ ਗਏ ਪੱਕੇ ਧਰਨੇ ਵਿੱਚ ਸਮਰਥਨ ਲਈ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਦੇ ਇੱਕ ਵੱਡੇ ਕਾਫਲੇ ਨੇ ਮੁਹਾਲੀ ਵਿਖੇ ਰੋਸ਼ ਮਾਰਚ ਕਰਦੇ ਹੋਏ ਸ਼ਮੂਲੀਅਤ ਕੀਤੀ। 
ਮਾਰਚ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਮੋਹਾਲੀ ਵਿਖੇ ਇਕੱਤਰ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਇਸਦਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਪੰਜਾਬ ਵਿੱਚ ਮੋਦੀ ਸਰਕਾਰ ਦੀ ਸਿੱਖਿਆ ਨੀਤੀ 2020 ਨੂੰ ਤੇਜ਼ੀ ਨਾਲ ਲਾਗੂ ਕਰ ਰਹੇ ਹਨ। ਇਸੇ ਨੀਤੀ ਤਹਿਤ ਹੀ ਪੰਜਾਬ ਸਰਕਾਰ ਸਕੂਲਾਂ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਬਿਨਾਂ ਚਲਾਉਣ ਦਾ ਪ੍ਰਯੋਗ ਕਰ ਰਹੀ ਹੈ ਅਤੇ ਆਨ ਲਾਈਨ ਸਿੱਖਿਆ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਅਧਿਆਪਕਾਂ ਦੀ ਭਰਤੀ ਹੀ ਨਾ ਕਰਨੀ ਪਵੇ। ਇਸੇ ਨੀਤੀ ਤਹਿਤ ਹੀ ਪੰਜਾਬ ਸਰਕਾਰ ਨੇ ਪਹਿਲਾਂ 800 ਪ੍ਰਾਇਮਰੀ ਸਕੂਲ ਬੰਦ ਕੀਤੇ ਹਨ ਅਤੇ ਹੁਣ ਮਿਡਲ ਸਕੂਲ ਨੂੰ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ। ਚੋਣਾਂ ਵਿੱਚ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਮੁੱਖ ਮੰਤਰੀ ਹੁਣ ਇਨ੍ਹਾਂ ਨਾਲ ਕੀਤੇ ਵਾਅਦੇ ਤੋਂ ਭੱਜ ਚੁੱਕਾ ਹੈ। ਕੱਚੇ ਅਧਿਆਪਕਾਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕਾਂ ਨੇ ਆਪਣੀਆਂ ਉਮਰਾਂ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਲਾ ਦਿੱਤੀਆਂ ਹੋਣ ਉਨ੍ਹਾਂ ਨੂੰ ਪੱਕੇ ਕਰਨ ਵਿੱਚ ਸਰਕਾਰ ਬਦਨੀਤੀ ਤੋਂ ਕੰਮ ਲਵੇ ਤਾਂ ਇਨ੍ਹਾਂ ਅਧਿਆਪਕਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ। ਆਗੂਆਂ ਨੇ ਕੱਚੇ ਅਧਿਆਪਕਾਂ ਦੇ ਹੱਕੀ ਸੰਘਰਸ਼ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਇਸ ਸੰਘਰਸ਼ ਨੂੰ ਜਾਇਜ਼ ਐਲਾਨਦਿਆਂ ਇਸਦੀ ਹਰ ਪੱਖੋਂ ਮਦਦ ਐਲਾਨ ਕਰਦਿਆਂ ਮੌਕੇ ਤੇ 31000/- ਰੁਪਏ ਨਗਦ ਰਾਸ਼ੀ ਦਿੱਤੀ ਅਤੇ ਕੱਚੇ ਅਧਿਆਪਕਾਂ ਵੱਲੋਂ 29 ਜੂਨ ਨੂੰ ਜਲ ਤੋਪਾਂ ਦੇ ਮੂੰਹ ਮੋੜਨ ਵਾਲੀ ਅਧਿਆਪਕਾ ਪੁਸ਼ਪਾ ਰਾਣੀ ਨੂੰ 'ਗਦਰੀ ਗੁਲਾਬ ਕੌਰ' ਯਾਦਗਾਰੀ ਚਿੰਨ੍ਹ ਅਤੇ ਅਧਿਆਪਕ ਸਤਿੰਦਰ ਸਿੰਘ ਨੂੰ 'ਸ਼ਹੀਦ ਭਗਤ ਸਿੰਘ' ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਰਾਜੀਵ ਬਰਨਾਲਾ, ਰਘਵੀਰ ਸਿੰਘ ਭਵਾਨੀਗੜ੍ਹ, ਹਰਜਿੰਦਰ ਸਿੰਘ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਨਛੱਤਰ ਸਿੰਘ, ਪਰਮਿੰਦਰ ਮਾਨਸਾ, ਮਹਿੰਦਰ ਕੌੜਿਆਂਵਾਲੀ, ਪਵਨ ਕੁਮਾਰ ਮੁਕਤਸਰ, ਸੁਖਦੇਵ ਡਾਂਸੀਵਾਲ, ਜਸਵੀਰ ਅਕਾਲਗੜ੍ਹ, ਲਖਵਿੰਦਰ ਸਿੰਘ ਪ੍ਰਿੰਸੀਪਲ, ਕੁਲਵਿੰਦਰ ਜੋਸ਼ਨ, ਨਿਰਭੈ ਸਿੰਘ, ਜਸਵਿੰਦਰ ਔਜਲਾ ਨੇ ਕੱਚੇ ਅਧਿਆਪਕਾਂ ਦੇ ਪੱਕੇ ਹੋਣ ਲਈ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਇਸ ਸੰਘਰਸ਼ ਨੂੰ ਹਰ ਪੱਖੋਂ ਸਮਰਥਨ ਕਰਨ ਦਾ ਐਲਾਨ ਕੀਤਾ।

6TH PAY COMMISSION: ਪੰਜਾਬ ਮਨਿਸਟੀਅਲ ਸਟਾਫ ਵਲੋਂ ਹੜਤਾਲ ਮੁਲਤਵੀ,

 


ਪਿਛਲੇ ਲਗਭਗ 2 ਹਫਤਿਆਂ ਤੋਂ ਚੱਲ ਰਹੀ ਪੰਜਾਬ ਮਨਿਸਟੀਅਲ ਸਟਾਫ ਦੀ ਹੜਤਾਲ   ਕਾਰਨ ਸਰਕਾਰੀ ਦਫਤਰਾਂ ਵਿਚਲ ਸਾਰਾ ਕੰਮਕਾਜ ਠੱਪ ਪਿਆ ਹੋਇਆ ਹੈ। ਅੱਜ   ਐਤਵਾਰ ਨੂੰ ਪੰਜਾਬ ਰਾਜ ਮੰਤਰੀ ਮੰਡਲ ਸੇਵਾਵਾਂ ਯੂਨੀਅਨ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਹੋਈ। ਇਸ ਵਿੱਚ ਪੰਜਾਬ ਮਨਿਸਟੀਅਲ ਸਟਾਫ ਯੂਨੀਅਨ ਵੱਲੋਂ ਕਲਾਮਛੋੜ ਦੀ ਹੜਤਾਲ 19 ਜੁਲਾਈ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ। 

ਯੂਨੀਅਨ ਦੇ ਇਸ ਫੈਸਲੇ ਕਾਰਨ ਲੋਕਾਂ ਨੂੰ ਕੁਝ ਮਿਲ ਗਿਆ ਜ਼ਰੂਰ ਰਾਹਤ ਮਿਲੇਗੀ। ਸੋਮਵਾਰ ਤੋਂ 19 ਜੁਲਾਈ ਤੱਕ ਦਫਤਰਾਂ ਵਿੱਚ ਕੰਮ ਪਹਿਲਾਂ ਵਾਂਗ ਰਹੇਗਾ। ਯੂਨੀਅਨ ਵਲੋਂ ਕਿਹਾ ਗਿਆ  ਕਿ ਜੇ ਸਰਕਾਰ 19 ਜੁਲਾਈ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ ਅਤੇ ਪੰਜਾਬ ਭਰ ਦੇ ਸਰਕਾਰੀ ਦਫਤਰਾਂ ਵਿੱਚ ਕੋਈ ਕੰਮ ਨਹੀਂ ਹੋਏਗਾ।
JOIN TELEGRAM FOR LATEST UPDATES CLICK HERE

6th Pay commission: 4 ਯੂਨੀਅਨਾਂ ਦੀ ਕਮੇਟੀ ਨਾਲ ਮੀਟਿੰਗ 5 ਜੁਲਾਈ ਨੂੰ

JOIN TELEGRAM FOR LATEST UPDATES CLICK HERE
ਮੁਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਪ੍ਰਮੁੱਖ ਸਕੱਤਰ, ਵਿੱਤ ਜੀ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਗਈ ਅਫਸਰਾਂ ਦੀ ਕਮੇਟੀ ਦੀ ਅਗਲੀ ਮੀਟਿੰਗ ਮਿਤੀ 05.07.2021 ਨੂੰ 3:30 ਵਜੇ (ਬਾ:) ਪੰਜਾਬ ਭਵਨ, ਸੈਕਟਰ 3, ਚੰਡੀਗੜ੍ਹ ਵਿਖੇ ਹੋਈ ਨਿਸ਼ਚਿਤ ਹੋਈ ਹੈ।

ਘਰ ਘਰ ਰੋਜ਼ਗਾਰ:  ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
 ਇਸ ਮੀਟਿੰਗ ਵਿੱਚ (1) ਪੰਜਾਬ ਸਬਰਾਡੀਨੇਟ ਸਰਵਿਸਜ ਫੈਡਰੇਸ਼ਨ, (2) ਕੌਂਸਲ ਆਫ ਡਿਪਲੋਮਾ ਇੰਜੀਨੀਅਰ, (3) ਗੋਰਮਿੰਟ ਡਰੱਗ ਡੀ-ਐਡੀਕਸ਼ਨ ਐਂਡ ਰੀਹੈਬਲੀਟੇਸਨ ਇੰਪਲਾਈ ਯੂਨੀਅਨ ਪੰਜਾਬ (ਰਜਿ:) ਅਤੇ (4) ਪੰਜਾਬ ਡਰਾਫਟਮੈਨ ਐਸੋਸੀਏਸ਼ਨ (ਮਾਨਤਾ ਪ੍ਰਾਪਤ) ਦੀਆਂ ਮੰਗਾਂ ਤੋਂ ਵਿਚਾਰ ਵਟਾਂਦਰਾ ਕੀਤਾ ਜਾਵੇਗਾ। 

 .

ਘਰ ਘਰ ਰੋਜ਼ਗਾਰ:  ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇਬਿਜਲੀ ਸੰਕਟ: ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਮੇਂ ਵਿੱਚ ਕਟੌਤੀ

 

ਆਂਗਨਵਾੜੀ ਭਰਤੀ: ਅਰਜ਼ੀਆਂ ਜਮਾਂ ਕਰਵਾਉਣ ਦੀ ਮਿਤੀ ਵਿੱਚ ਵਾਧਾ, ਪੜ੍ਹੋ ਇਥੇ

ਡਾਇਰੈਕਟਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਐਸ.ਸੀ.ਓ. ਨੰ. 102-103, ਸੈਕਟਰ-34-ਏ, ਪੰਜਾਬ, ਚੰਡੀਗੜ੍ਹ 
ਪਬਲਿਕ ਨੋਟਿਸ ਇਸ਼ਤਿਹਾਰ ਨੰ. DPR/Pb/5027 ਮਿਤੀ 03.06.2021 ਰਾਹੀਂ ਪੰਜਾਬ ਰਾਜ ਦੇ ਵੱਖ- ਵੱਖ ਜ਼ਿਲ੍ਹਿਆਂ ਵਿਚ 1170 ਆਂਗਨਵਾੜੀ ਵਰਕਰਾਂ, 82 ਮਿੰਨੀ ਆਂਗਨਵਾੜੀ ਵਰਕਰਾਂ ਅਤੇ 3239 ਆਂਗਨਵਾੜੀ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ (ਕੇਵਲ ਇਸਤਰੀ ਉਮੀਦਵਾਰਾਂ ਲਈ ਦੀ ਭਰਤੀ ਨਿਰੋਲ ਮਾਣ-ਭੱਤੇ ਦੇ ਆਧਾਰ ਤੇ ਕਰਨ ਲਈ ਅਰਜ਼ੀਆਂ ਦੀ ਮੰਗ ਮਿਤੀ 03.07.2021 ਤੱਕ ਕੀਤੀ ਗਈ ਸੀ। 
ਭਰਤੀ ਸਬੰਧੀ ਬਿਨੈਕਾਰੀ ਦੇਣ ਲਈ ਯੋਗ ਉਮੀਦਵਾਰਾਂ ਵੱਲੋਂ ਬਿਨੈ-ਪੱਤਰ ਇਸ਼ਤਿਹਾਰ ਜਾਰੀ ਹੋਣ ਦੀ ਮਿਤੀ 03.07.2021 ਤੱਕ ਬਿਨੈਕਾਰਾਂ ਵੱਲੋਂ ਅਰਜ਼ੀਆਂ ਜ਼ਿਲ੍ਹੇ ਨਾਲ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਦਫ਼ਤਰ ਨੂੰ ਦਸਤੀ ਜਾਂ ਰਜਿਸਟਰਡ ਪੋਸਟ ਰਾਹੀਂ ਭੇਜੇ ਜਾਣੇ ਸਨ। ਇਸ ਸਬੰਧ ਵਿਚ ਸੂਚਿਤ ਕੀਤਾ ਜਾਂਦਾ ਹੈ ਕਿ ਹੁਣ ਅਰਜ਼ੀਆਂ ਮੰਗੇ ਜਾਣ ਦੀ ਮਿਤੀ ਵਿਚ 30.07.2021 ਤੱਕ ਵਾਧਾ ਕੀਤਾ ਜਾਂਦਾ ਹੈ ਅਤੇ ਯੋਗ ਬਿਨੈਕਾਰ ਆਪਣੀਆਂ ਅਰਜ਼ੀਆਂ ਮਿਤੀ 30.07.2021 ਤੱਕ ਅਪਲਾਈ ਕਰ ਸਕਦੇ ਹਨ।


 ਪਹਿਲਾਂ ਤੋਂ ਅਪਲਾਈ ਕਰ ਚੁੱਕੇ ਬਿਨੈਕਾਰਾਂ ਨੂੰ ਮੁੜ ਤੋਂ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਨੋਟ:- ਬਿਨੈਕਾਰ ਆਪਣੀਆਂ ਅਰਜ਼ੀਆਂ ਆਪਣੇ ਬਲਾਕ ਨਾਲ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਦੇ ਦਫ਼ਤਰ ਵਿਚ ਹੀ ਜਮਾਂ ਕਰਵਾਉਣ। 

LECTURER RECRUITMENT: ਰਿਵਾਇਜਡ ਰੋਲ ਨੰਬਰ ਜਾਰੀ, ਕਰੋ ਡਾਉਨਲੋਡ

 

ਲੈਕਚਰਾਰ ਭਰਤੀ ਵਿਸ਼ਿਆਂ ਵਿੱਚ ਅਪਲਾਈ ਕਰ ਚੁੱਕੇ ਉਮੀਦਵਾਰਾਂ ਨੂੰ ਰੀਵਾਈਜ਼ਡ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। ਉਮੀਦਵਾਰ ਆਪਣਾ ਰੋਲ ਨੰਬਰ, ਉਨ੍ਹਾਂ ਵੱਲੋਂ ਰਜਿਸਟ੍ਰੇਸ਼ਨ ਕਰਨ ਸਮੇਂ ਬਣਾਏ ਗਏ ਅਕਾਂਊਟ ਵਿੱਚ ਡਾਊਨਲੋਡ ਟ ਕਰ ਸਕਣਗੇ। 


ਘਰ ਘਰ ਰੋਜ਼ਗਾਰ:  ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇਜਾਰੀ ਕੀਤੇ ਰੋਲ ਨੰਬਰ ਸਲਿੱਪ ਵਿੱਚ ਪੇਪਰ ਦਾ ਸਮਾਂ ਅਤੇ ਸਥਾਨ ਵੀ ਦਰਸਾਇਆ ਗਿਆ ਹੈ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਰੋਲ ਨੰਬਰ ਸਲਿਪ ਲਿਖਤੀ ਟੈਸਟ ਵਾਲੇ ਦਿਨ ਨਾਲ ਲੈ ਕੇ ਆਉਣਾ ਯਕੀਨੀ ਬਣਾਉਣਗੇ।

FARIDKOT ANGNWADI VILLAGE WISE VACANCIES, DOWNLOAD HERE

 FARIDKOT : ANGNWADI VILLAGE WISE VACANCIES, DOWNLOAD HERE 


All about angnwadi Bharti , Proforma ,all distt vacancies download here

ਬਿਜਲੀ ਸੰਕਟ ਗਹਿਰਾਇਆ, ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ ਹੋਰ ਯੂਨਿਟ ਬੰਦ


 ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਹੋਇਆ ਬੰਦ

ਚੰਡੀਗੜ੍ਹ, 4 ਜੁਲਾਈ, 2021: ਪੰਜਾਬ ਦੇ ਪ੍ਰਾਈਵੇਟ ਸੈਕਟਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਬੰਦ ਹੋ ਗਿਆ ਹੈ। ਦੇਰ ਰਾਤ ਬੁਆਇਲਰ ਵਿਚ ਨੁਕਸ ਪੈਣ ਕਾਰਨ ਇਹ ਯੂਨਿਟ ਬੰਦ ਹੋਇਆ ਹੈ। ਪਲਾਂਟ ਦਾ ਇਕ ਹੋਰ ਯੂਨਿਟ ਮਾਰਚ ਮਹੀਨੇ ਤੋਂ ਬੰਦ ਹੈ ਤੇ ਹੁਣ ਦੂਜ਼ਾ ਯੂਨਿਟ ਬੰਦ ਹੋ ਗਿਆ ਹੈ। 

NMMS ਪਾਸ ਵਿਦਿਆਰਥੀਆਂ ਨੂੰ ਵਜ਼ੀਫੇ ਸਬੰਧੀ ਹਦਾਇਤਾਂ

 

DOWNLOAD NMMS RESULT HERE ਸਿੱਖਿਆ ਵਿਭਾਗ ਵੱਲੋਂ Young Teacher Award, State Teacher Award,Administrative Award ਲਈ ਅਰਜ਼ੀਆਂ ਦੀ ਮੰਗ

 

 

ਪੰਜਾਬ ਸਰਕਾਰ, ਸਿੱਖਿਆ ਵਿਭਾਗ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਅਧਿਆਪਕ ਸਟੇਟ ਅਵਾਰਡ, ਯੰਗ ਟੀਚਰ ਅਵਾਰਡ ਅਤੇ ਪ੍ਰਬੰਧਕੀ ਅਵਾਰਡ ਲਈ ਆਨਲਾਈਨ ਨਾਮੀਨੇਸ਼ਨ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 


Nomination for the Award : ਅਧਿਆਪਕ ਸਟੇਟ ਅਵਾਰਡ, ਯੰਗ ਟੀਚਰ ਅਵਾਰਡ ਅਤੇ ਪ੍ਰਬੰਧਕੀ ਅਵਾਰਡ ਲਈ ਆਨਲਾਈਨ ਨਾਮੀਨੇਸ਼ਨ ਵੈਬਸਾਈਟ epunjabschool.gov.in ਤੇ ਮਿਤੀ 1.07.2021 ਤੋਂ 25.07.2021 ਤੱਕ ਕੀਤੀ ਜਾ ਸਕਦੀ ਹੈ ।

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
 ਪੋਰਟਲ ਤੇ ਹਰ ਸਟਾਫ ਦਾ ਵੱਖਰਾ ਆਈ-ਡੀ ਪਹਿਲਾਂ ਹੀ ਸਾਰੇ ਅਧਿਆਪਕਾਂ/ਸਕੂਲ ਮੁੱਖੀਆਂ/ਪ੍ਰਬੰਧਕਾਂ ਨੂੰ ਮਿਲਿਆ ਹੋਇਆ ਹੈ । ਉਸਦੇ ਰਾਹੀਂ ਲਾਗ-ਇਨ ਕਰਕੇ ਕਿਸੇ ਵੀ ਅਧਿਆਪਕ/ ਸਕੂਲ ਮੁੱਖੀ/ਪ੍ਰਬੰਧਕ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ। ਪਿਛਲੇ ਸਾਲ ਦੀ ਤਰ੍ਹਾਂ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕੋਈ ਵੀ ਅਧਿਆਪਕ/ਸਕੂਲ ਮੁੱਖੀ/ ਪ੍ਰਬੰਧਕ ਖੁਦ ਸਟੇਟ ਅਵਾਰਡ ਲਈ ਅਪਲਾਈ ਨਹੀਂ ਕਰੇਗਾ। ਕਿਸੇ ਵੀ ਅਧਿਆਪਕ/ ਸਕੂਲ ਮੁੱਖੀ/ਪ੍ਰਬੰਧਕ ਦੀ ਸਟੇਟ ਅਵਾਰਡ ਲਈ ਕੋਈ ਵੀ ਦੂਸਰਾ ਅਧਿਆਪਕ/ਸਕੂਲ ਮੁੱਖੀ/ ਇੰਚਾਰਜ ਨਾਮੀਨੇਸ਼ਨ ਕਰ ਸਕਦਾ ਹੈ।

 ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ, ਜਿਲ੍ਹਾ ਸਿੱਖਿਆ ਅਫਸਰ/ਸਹਾਇਕ ਡਾਇਰੈਕਟਰ/ਡਿਪਟੀ ਡਾਇਰੈਕਟਰ/ਡਾਇਰੈਕਟਰ ਜਨਰਲ ਸਕੂਲ ਸਿੱਖਿਆ/ਸਿੱਖਿਆ ਸਕੱਤਰ ਜੀ ਵੱਲੋਂ ਕਿਸੇ ਵੀ ਅਧਿਆਪਕ/ਸਕੂਲ ਮੁੱਖੀ/ਪ੍ਰਬੰਧਕ ਦੀ ਸਟੇਟ ਅਵਾਰਡ ਲਈ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ ।

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ

 ਇਸ ਸਬੰਧੀ ਜੋ ਵੀ ਅਧਿਆਪਕ/ ਸਕੂਲ ਮੁੱਖੀ/ਪ੍ਰਬੰਧਕ/ਉੱਚ ਅਧਿਕਾਰੀ, ਜਿਸ ਅਧਿਆਪਕ/ ਸਕੂਲ ਮੁੱਖੀ/ਪ੍ਰਬੰਧਕ ਦੀ ਸਟੇਟ ਅਵਾਰਡ ਲਈ ਨਾਮੀਨੇਸ਼ਨ ਕਰਨਗੇ, ਉਹ ਉਸ ਅਧਿਆਪਕ/ਸਕੂਲ ਮੁੱਖੀ/ਪ੍ਰਬੰਧਕਬਾਰੇ ਆਪਣੇ ਹੱਥ ਲਿਖਤ ਵਿੱਚ ਘੱਟੋ- ਘੱਟ 250 ਸ਼ਬਦਾਂ ਵਿੱਚ ਲਿਖਣਗੇ ਕਿ ਉਹ ਉਸ ਅਧਿਆਪਕ/ਸਕੂਲ ਮੁੱਖੀ/ਪ੍ਰਬੰਧਕ ਦੀ ਨਾਮੀਨੇਸ਼ਨ ਕਿਊਂ ਕਰਨਾ ਚਾਹੁੰਦੇ ਹਨ ਅਤੇ ਉਪਰੋਕਤ ਵੈਬਸਾਈਟ ਵਿੱਚ ਹੱਥ ਲਿਖਤ ਨੂੰ ਅਪਲੋਡ ਵੀ ਕਰਨਗੇ ।

Eligibility :  State Teacher Award ਸਾਰੇ ਸਕੂਲ ਮੁੱਖੀ/ਇੰਚਾਰਜ਼/ਪ੍ਰਬੰਧਕ ਅਤੇ ਅਧਿਆਪਕ, ਜਿਨ੍ਹਾਂ ਦੀ ਰੈਗੂਲਰ ਤੌਰ ਤੇ ਸਰਵਿਸ ਅੱਪਲਾਈ ਕਰਨ ਦੀ ਮਿਤੀ ਤੱਕ ਘੱਟੋ-ਘੱਟ 10 ਸਾਲ ਪੂਰੀ ਹੋ ਚੁੱਕੀ ਹੈ, ਉਹਨਾਂ ਦੀ ਸਟੈਂਟ ਅਵਾਰਡ ਲਈ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਜੋ ਅਧਿਆਪਕ ਸੋਸਾਇਟੀਜ਼ ਜਿਵੇਂ SSA, RMSA,PICTEs ਅਧੀਨ ਕੰਮ ਕਰ ਰਹੇ ਹਨ, ਉਹਨਾਂ ਦੀ ਨਾਮੀਨੇਸ਼ਨ ਵੀ ਕੀਤੀ ਜਾ ਸਕਦੀ ਹੈ, ਜੇਕਰ ਉਹ ਉਪਰੋਕਤ 10 ਸਾਲ ਦੀ ਰੈਗੂਲਰ ਸਰਵਿਸ ਦੀ ਸ਼ਰਤ ਪੂਰੀ ਕਰਦੇ ਹੋਣਗੇ।

 Young Teacher Award ਲਈ ਸਾਰੇ ਸਕੂਲ ਮੁੱਖੀ ਇੰਚਾਰਜ ਅਤੇ ਅਧਿਆਪਕ, ਜਿਨ੍ਹਾਂ ਦੀ ਰੈਗੂਲਰ ਤੌਰ ਤੇ ਸਰਵਿਸ ਅੱਪਲਾਈ ਕਰਨ ਦੀ ਮਿਤੀ ਤੋਂ 10 ਸਾਲ ਤੋਂ ਘੱਟ ਹੋਵੇ ਤੇ 3 ਸਾਲ ਤੋਂ ਜਿਆਦਾ ਹੋਵੇ ਅਤੇ ਉਸ ਵਲੋਂ ਆਪਣਾ ਪਰਖਕਾਲ ਸਮਾਂ ਪਾਰ ਕਰ ਲਿਆ ਹੋਵੇ, ਉਹਨਾਂ ਦੀ ਇਸ ਅਵਾਰਡ ਲਈ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਜੋ ਅਧਿਆਪਕ ਸੋਸਾਇਟੀਜ ਜਿਵੇਂ SSA, RMSA,PICTES ਅਧੀਨ ਕੰਮ ਕਰ ਰਹੇ ਹਨ, ਉਹਨਾਂ ਦੀ ਨਾਮੀਨੇਸ਼ਨ ਵੀ ਕੀਤੀ ਜਾ ਸਕਦੀ ਹੈ, ਜੇਕਰ ਉਹ ਉਪਰੋਕਤ ਸ਼ਰਤ ਪੂਰੀ ਕਰਦੇ।

 Administrative Award: ਸਮੂਹ ਜਿਲ੍ਹਾ ਸਿੱਖਿਆ ਅਫਸਰ (ਸੈਸਿ ਅਤੇ ਐਸਿ) ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈਸਿ ਅਤੇ ਐਸਿ), ਡਾਇਟ ਪ੍ਰਿੰਸੀਪਲਜ਼ ਜਿਨ੍ਹਾਂ ਨੇ ਸਬੰਧਤ ਜਿਲੇ ਵਿੱਚ ਘੱਟੋ ਘੱਟ ਇੱਕ ਸਾਲ ਲਈ ਉਕਤ ਅਸਾਮੀਆਂ ਤੇ ਕੰਮ ਕੀਤਾ ਹੋਵੇ , ਉਨ੍ਹਾਂ ਦੀ ਇਸ ਅਵਾਰਡ ਲਈ ਨੋਮੀਨੇਸ਼ਨ ਕੀਤੀ ਜਾ ਸਕਦੀ ਹੈ । ਇਸੇ ਤਰ੍ਹਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਵੀ ਨੋਮੀਨੇਟ ਕੀਤਾ ਜਾ ਸਕਦਾ ਹੈ। Processing & Screening of the Nominations: ਵੈਬ ਪੋਰਟਲ ਰਾਹੀਂ ਪ੍ਰਾਪਤ ਕੀਤੀਆਂ ਸਾਰੀਆਂ ਨਾਮੀਨੇਸ਼ਨਜ਼ ਸਟੇਟ Mis WING ਵੱਲੋਂ ਸਬੰਧਤ ਜਿਲ੍ਹਾ ਸਿੱਖਿਆ ਅਫਸਰ ਨੂੰ ਭੇਜੀਆਂ ਜਾਣਗੀਆਂ। ਜੇਕਰ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਲਗਦਾ ਹੈ ਕਿ ਕਿਸੇ ਵੀ deserving ਮਿਹਨਤੀ ਅਧਿਆਪਕ/ਸਕੂਲ ਮੁੱਖੀ ਦੀ ਸਟੇਟ ਅਵਾਰਡ, ਯੰਗ ਟੀਚਰਅਵਾਰਡ ਲਈ ਨਾਮੀਨੇਸ਼ਨ ਰਹਿ ਗਈ ਹੈ ਤਾਂ ਉਹ ਜਿਲ੍ਹਾ ਵਾਰ ਪ੍ਰਾਪਤ ਹੋਈਆਂ ਅਰਜੀਆਂ ਦਾ 10 ਪ੍ਰਤੀਸ਼ਤ ਦੇ ਹਿਸਾਬ ਨਾਲ ਹੋਰ ਅਧਿਆਪਕ/ਸਕੂਲ ਮੁਖੀਆਂ ਦੀ ਨਾਮੀਨੇਸ਼ਨ ਖੁਦ ਕਰ ਸਕਦੇ ਹਨ। 3.2 ਜਿਲ੍ਹਾ ਸਿੱਖਿਆ ਅਫਸਰ ਵੱਲੋਂ ਵੀ ਨਾਮੀਨੇਟ ਕੀਤੇ ਅਧਿਆਪਕ/ਸਕੂਲ ਮੁੱਖੀਆਂ ਲਈ ਸਿਰਫ ਆਪਣੇ ਹੱਥ ਲਿਖਤ ਵਿੱਚ ਘੱਟੋ-ਘੱਟ 250 ਸ਼ਬਦਾਂ ਵਿੱਚ ਲਿਖਣਾ ਜਰੂਰੀ ਹੈ ਅਤੇ ਉਹਨਾਂ ਨੂੰ ਵੈਬ ਪੋਰਟਲ ਤੇ ਅਪਲੋਡ ਕਰਨ ਦੀ ਜਿੰਮੇਵਾਰੀ ਵੀ ਸਬੰਧਤ ਜਿਲ੍ਹਾ ਸਿੱਖਿਆ ਅਫ਼ਸਰ ਦੀ ਹੋਵੇਗੀ । 

State Teacher Award, Young Teacher Award, BPEOs 3 Diet Principal ਪ੍ਰਾਪਤ ਨਾਮੀਨੇਸ਼ਨਾਂ ਦੀ Screening ਸਬੰਧਤ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕੀਤੀ ਜਾਵੇਗੀ ਅਤੇ ਇਹ  ਯਕੀਨੀ ਬਣਾਇਆ ਜਾਵੇਗਾ ਕਿ ਉਹਨਾਂ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਚਾਰਜਸ਼ੀਟ (ਰੂਲ 8 ਅਧੀਨ), Sexual Exploitationl Harassment ਦਾ ਕੋਈ ਕੇਸ ਪੈਡਿੰਗ ਨਾ ਹੋਵੇ। 

Administrative Award ਲਈ ਪ੍ਰਾਪਤ ਹੋਈਆਂ ਨਾਮੀਨੇਸ਼ਨਜ਼ ਦਾ ਮੁਲਅੰਕਣ ਸਟੇਟ ਪੱਧਰ ਉਪਰ ਤਿਆਰ ਕੀਤੀ ਗਈ ਕਮੇਟੀ ਵੱਲੋਂ ਕੀਤਾ ਜਾਵੇਗਾ । ਮੁੱਖ ਦਫ਼ਤਰ ਅਤੇ ਸਾਰੇ ਜਿਲ੍ਹਿਆਂ ਵੱਲੋਂ ਰਿਕਮੈਂਡ ਕੀਤੇ ਅਧਿਕਾਰੀਅਧਿਆਪਕਾਂ/ਸਕੂਲ ਮੁੱਖੀਆਂ ਨੂੰ ਫਾਈਨਲ ਸਲੈਕਸ਼ਨ ਤੋਂ ਪਹਿਲਾਂ ਸਟੇਟ ਲੈਵਲ ਦੀ ਕਮੇਟੀ ਅੱਗੇ ਪਰਜੈਨਟੇਸ਼ਨ ਦੇਣੀ ਹੋਵੇਗੀ। ਪਰਜੈਨਟੇਸ਼ਨ ਦੀ ਮਿਤੀਵਿਧੀ ਸਬੰਧੀ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ । ਸਟੇਟ ਲੈਵਲ ਦੀ ਕਮੇਟੀ ਵੱਲੋਂ ਸਲੈਕਟ ਕੀਤੇ ਅਧਿਕਾਰੀਆਂ ਅਧਿਆਪਕਾਂ। ਸਕੂਲ ਮੁੱਖੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਦਿਵਸ (5 ਸਤੰਬਰ 2021) ਦੇ ਮੌਕੇ ਤੇ ਸਟੇਟ ਅਵਾਰਡ ਦਿੱਤਾ ਜਾਵੇਗਾ। 


RECENT UPDATES

HOLIDAY ON 16TH AUGUST: ਹੁਣ ਤੱਕ ਕਿਹੜੇ ਕਿਹੜੇ ਜ਼ਿਲਿਆਂ ਵਿੱਚ ਹੋਇਆ ਛੁੱਟੀ ਦਾ ਐਲਾਨ, ਪੜ੍ਹੋ

 16 ਅਗਸਤ 2022  ਪੂਰੇ ਦੇਸ਼ ਵਿਚ ਅੱਜ 75 ਵਾਂ ਸਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕੇਂਦਰ ਸਰਕਾਰ ਵੱਲੋਂ ਹਰ ਘਰ ਤਰੰਗਾ ਲਹਿਰਾਂ ਦੇ ਐਲਾਨ ਤੋਂ ਬਾਅਦ ਪੂਰੇ ਦੇ...

Today's Highlight