Thursday, 1 July 2021

ਮੁੱਖ ਮੰਤਰੀ ਵੱਲੋਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਸੁਲਝਾਉਣ ਲਈ ਕਮੇਟੀ ਦਾ ਗਠਨ, ਮੁਲਾਜ਼ਮਾਂ ਨੂੰ ਸੰਘਰਸ਼ ਖਤਮ ਕਰਨ ਦੀ ਅਪੀਲ

 

ਫਸਲਾਂ ਬਚਾਉਣ ਅਤੇ ਘਰੇਲੂ ਖਪਤਕਾਰਾਂ ਨੂੰ ਰਾਹਤ ਦੇਣ ਲਈ ਬਿਜਲੀ ਦੀ ਵੱਧ ਖਪਤ ਵਾਲੀਆਂ ਸਨਅਤਾਂ ਦੀ ਸਪਲਾਈ ਵਿਚ ਤੁਰੰਤ ਪ੍ਰਭਾਵ ਨਾਲ ਕਟੌਤੀ ਕੀਤੀ ਜਾਵੇਗੀ

ਮੁੱਖ ਮੰਤਰੀ ਵੱਲੋਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਸੁਲਝਾਉਣ ਲਈ ਕਮੇਟੀ ਦਾ ਗਠਨ, ਮੁਲਾਜ਼ਮਾਂ ਨੂੰ ਸੰਘਰਸ਼ ਖਤਮ ਕਰਨ ਦੀ ਅਪੀਲ

ਚੰਡੀਗੜ੍ਹ, 1 ਜੁਲਾਈ

ਤਾਪਮਾਨ ਵਧਣ ਦੇ ਮੱਦੇਨਜ਼ਰ ਸੂਬੇ ਨੂੰ ਦਰਪੇਸ਼ ਬਿਜਲੀ ਦੀ ਅਣਕਿਆਸੀ ਘਾਟ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਲਕੇ ਤੋਂ ਸੂਬਾ ਸਰਕਾਰ ਦੇ ਦਫਤਰਾਂ ਦਾ ਸਮਾਂ ਘਟਾਉਣ ਅਤੇ ਬਿਜਲੀ ਦੀ ਵੱਧ ਖਪਤ ਵਾਲੀਆਂ ਸਨਅਤਾਂ ਦੀ ਸਪਲਾਈ ਵਿਚ ਤੁਰੰਤ ਪ੍ਰਭਾਵ ਨਾਲ ਕਟੌਤੀ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਫਸਲਾਂ ਨੂੰ ਬਚਾਉਣ ਦੇ ਨਾਲ-ਨਾਲ ਘਰੇਲੂ ਬਿਜਲੀ ਸਪਲਾਈ ਵਿਚ ਰਾਹਤ ਦਿੱਤੀ ਜਾ ਸਕੇ


ਮੁੱਖ ਮੰਤਰੀ ਨੇ ਸਾਰੇ ਸਰਕਾਰੀ ਦਫਤਰਾਂ ਨੂੰ ਆਪੋ-ਆਪਣੇ ਦਫਤਰਾਂ ਵਿਚ ਬਿਜਲੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਦੀ ਅਪੀਲ ਕਰਦੇ ਦੱਸਿਆ ਕਿ ਸਥਿਤੀ ਬਹੁਤ ਗੰਭੀਰ ਹੈ ਕਿਉਂ ਜੋ ਸੂਬੇ ਵਿਚ ਬਿਜਲੀ ਦੀ ਮੰਗ 14500 ਮੈਗਾਵਾਟ ਤੱਕ ਪਹੁੰਚ ਗਈ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਸਰਕਾਰੀ ਦਫਤਰ ਜੋ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕੰਮ ਕਰਨਗੇ, ਵਿੱਚ ਏਅਰ ਕੰਡੀਸ਼ਨਰ (ਏ.ਸੀ.) ਦੀ ਵਰਤੋਂ ਉੱਤੇ ਪਾਬੰਦੀ ਲਾਉਣ ਦਾ ਕੋਈ ਵੀ ਫੈਸਲਾ ਨਹੀਂ ਲਿਆ ਹੈ।

ਮੁੱਖ ਮੰਤਰੀ ਨੇ ਬਿਜਲੀ ਵਿਭਾਗ ਦੇ ਪ੍ਰਦਰਸ਼ਨਕਾਰੀ ਮੁਲਾਜਡਮਾਂ ਨੂੰ ਆਪਣਾ ਸੰਘਰਸ਼ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਸੰਕਟ ਹੋਰ ਗਹਿਰਾ ਹੋ ਜਾਵੇਗਾ ਅਤੇ ਫੀਡਰਾਂ ਅਤੇ ਸਬ-ਸਟੇਸ਼ਨਾਂ ਦੀ ਓਵਰਲੋਡਿੰਗ ਕਾਰਨ ਬਿਜਲੀ ਵਿਚ ਨੁਕਸ ਪੈਣ ਦੀਆਂ ਸ਼ਿਕਾਇਤਾਂ ਨੂੰ ਤੇਜ਼ੀ ਨਾਲ ਨਿਪਟਾਇਆ ਨਹੀਂ ਜਾ ਰਿਹਾ।

ਉਚ ਪੱਧਰੀ ਮੀਟਿੰਗ ਦੌਰਾਨ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਜਿਸ ਵਿੱਚ ਵਧੀਕ ਮੁੱਖ ਸਕੱਤਰ ਵਿਕਾਸ, ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਅਤੇ ਵਿਸ਼ੇਸ਼ ਸਕੱਤਰ ਵਿੱਤ ਨੂੰ ਸ਼ਾਮਲ ਕੀਤਾ ਗਿਆ। ਇਹ ਕਮੇਟੀ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦਾ ਹੱਲ ਕਰੇਗੀ। ਉਨ੍ਹਾਂ ਮੁਲਾਜ਼ਮਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀਆਂ ਵਾਜਬ ਮੰਗਾਂ ਨੂੰ ਵਿਚਾਰਿਆ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਜ਼ਿਆਦਾਤਰ ਮੰਗਾਂ ਜਿਵੇਂ ਕਿ ਕਰਮਚਾਰੀਆਂ ਦੇ ਐਨ.ਪੀ.ਐਸ.ਹਿੱਸੇ ਵਿੱਚ ਵਾਧਾ ਕਰਨਾ, ਉਤਪਾਦਨ ਭੱਤੇ ਨੂੰ ਬਹਾਲ ਕਰਨਾ ਆਦਿ ਨੂੰ ਪਹਿਲਾਂ ਹੀ ਮੰਨ ਲਿਆ ਜਾ ਚੁੱਕਾ ਹੈ ਅਤੇ ਸੂਬੇ ਦੇ ਵੱਖ-ਵੱਖ ਬੋਰਡ/ਕਾਰਪੋਰੇਸ਼ਨਾਂ ਵੱਲੋਂ ਛੇਵੇਂ ਤਨਖਾਹ ਸਕੇਲ ਲਾਗੂ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੀ ਖੇਤੀਬਾੜੀ ਅਤੇ ਉਦਯੋਗਾਂ ਦੇ ਨਾਲ ਆਪਣੇ ਘਰੇਲੂ ਖਪਤਕਾਰਾਂ ਜਿਹੜੇ ਕੋਵਿਡ ਮਹਾਂਮਾਰੀ ਦੇ ਦੌਰ ਵਿੱਚ ਲੰਬੇ ਬਿਜਲੀ ਕੱਟਾਂ ਕਾਰਨ ਔਖੇ ਸਮੇਂ ਵਿੱਚੋਂ ਲੰਘ ਰਹੇ ਹਨ, ਦੇ ਹਿੱਤ ਵਿੱਚ ਆਪਣਾ ਸੰਘਰਸ਼ ਵਾਪਸ ਲੈ ਲੈਣ।

ਇਸ ਗੱਲ ਦਾ ਹਵਾਲਾ ਦਿੰਦਿਆਂ ਕਿ ਬਿਜਲੀ ਕੱਟਾਂ ਕਾਰਨ ਕਿਸਾਨ ਝੋਨਾ ਲਗਾਉਣ ਦਾ ਆਪਣਾ ਕੀਮਤੀ ਸਮਾਂ ਗੁਆ ਰਹੇ ਹਨ, ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਨਿਰਵਿਘਨ ਬਿਜਲੀ ਸਪਲਾਈ ਲਈ ਖੇਤੀਬਾੜੀ ਖੇਤਰ ਨੂੰ ਤਰਜੀਹ ਦੇਣ ਦੀ ਲੋੜ ਹੈ।

ਉਨ੍ਹਾਂ ਸੂਬੇ ਦੇ ਖੇਤੀਬਾੜੀ, ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਨੂੰ ਸਬਸਿਡੀ ਉਤੇ ਨਿਰੰਤਰ ਬਿਜਲੀ ਸਪਲਾਈ ਦੇਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਵੀ ਦੁਹਰਾਈ

CM SETS UP COMMITTEE TO ADDRESS GRIEVANCES OF POWER DEPT EMPLOYEES, APPEALS TO THEM TO CALL OFF STIR

 SUPPLY TO HIGH ENERGY CONSUMING INDUSTRIES CUT DOWN WITH IMMEDIATE EFFECT TO SAVE CROPS & GIVE RELIEF TO DOMESTIC CONSUMERS


CM SETS UP COMMITTEE TO ADDRESS GRIEVANCES OF POWER DEPT EMPLOYEES, APPEALS TO THEM TO CALL OFF STIR


Chandigarh, July 1:

With the state reeling under an unprecedented power shortage amid extreme temperatures, Punjab Chief Minister Captain Amarinder Singh on Thursday ordered curtailment in timings of state government offices from tomorrow, and cutting down of power supply to high energy consuming industries with immediate effect, to save crops and ease the domestic power situation.


He also appealed to all government offices to make judicious use of electricity in government offices, adding that the situation was dire as the peak demand in the state had touched a whopping 14500 MW. So far, there is no decision on ban on use of ACs in government offices, which will function from 8 a.m. to 2 p.m. till further orders, an official spokesperson said after the meeting.


The Chief Minister also urged the agitating Power Department employees to call off their stir, which has aggravated the crisis, with complaints of breakdowns resulting from overloading of feeders and sub-stations not being address promptly.


Reviewing the situation at a high-level meeting, the Chief Minister constituted a three-member committee, comprising Additional Chief Secretary – Development, CMD – PSPCL and Special Secretary Finance, to resolve the grievances of the agitating employees. He assured the employees that all their genuine demands will be duly considered for appropriate action. He pointed out that many of the demands of the employees, such as increase in employee NPS share, restoration of Generation Incentive etc. had already been conceded, and the 6th Pay scales were also being implemented by various Boards/Corporations of the State.


The Chief Minister urged the employees to withdraw their agitation in the interest of the state’s agriculture and industry, as well as the domestic consumers who were facing a difficult time due to prolonged power outages amid the Covid pandemic.


Pointing out that the farmers were losing precious paddy transplantation time due to the power breakdowns, the Chief Minister made it clear that the agriculture sector needed to be prioritized for uninterrupted power supply.


He reiterated his government’s commitment to ensuring regular supply of power at subsidized rates to the state’s Agricultural, Domestic and Industrial consumers

ਮੰਜੂਰ ਹੋਈਆਂ ਛੁੱਟੀਆਂ ਨੂੰ ਇੰਜ ਕਰਵਾਓ ਰੱਦ, ਪੜ੍ਹੋ

 

Guidelines to submit Cancellation Request Online on ePunjabSchool Portal 

Step 1. Teachers should login to their ePunjabSchool Staff Login. 

Step 2 . Click on "Apply" menu, then "Cancellation Request" 

Step 3. Fill the desired columns.

Step 4 .  Click on "Submit" button to submit the request. 

ਮੰਨਜੂਰ ਹੋਈਆਂ ਛੁੱਟੀਆਂ ਨੂੰ ਰੱਦ ਕਰਵਾ ਸਕਣਗੇ ਅਧਿਆਪਕ, ਗਾਈਡਲਾਈਨਜ਼ ਜਾਰੀ

 

ਮੰਨਜੂਰ ਹੋਈਆਂ ਛੁੱਟੀਆਂ ਨੂੰ ਰੱਦ ਕਰਵਾ ਸਕਣਗੇ ਅਧਿਆਪਕ, ਗਾਈਡਲਾਈਨਜ਼ ਜਾਰੀ 

ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਕਿਹਾ ਗਿਆ ਹੈ ਕਿ ਸਕੂਲ ਅਧਿਆਪਕਾਂ/ਕਰਮਚਾਰੀਆਂ ਵੱਲੋਂ ਛੁੱਟੀਆਂ ਰੱਦ ਕਰਵਾਉਣ ਲਈ ਅਰਜੀਆਂ ਸਕੂਲ ਮੁਖੀਆਂ, ਜਿਲ੍ਹਾ ਸਿੱਖਿਆ ਅਫਸਰ ਅਤੇ ਮੁੱਖ ਦਫਤਰ ਵਿਖੇ ਦਿੱਤੀਆਂ ਜਾ ਰਹੀਆਂ ਹਨ। ਇਸ ਪ੍ਰੀਕ੍ਰਿਆਂ ਵਿੱਚ ਸਕੂਲ ਅਧਿਆਪਕਾਂ ਕਰਮਚਾਰੀਆਂ ਦਾ ਕਾਫੀ ਸਮਾਂ ਬਰਬਾਦ ਹੁੰਦਾ ਹੈ ਅਤੇ ਕਾਗਜ਼ੀ ਕਾਰਵਾਈ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਅਧਿਆਪਕਾਂ /ਕਰਮਚਾਰੀਆਂ ਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ, ਪੰਜਾਬ ਵੱਲੋਂ ਈਪੰਜਾਬਸਕੂਲ ਪੋਰਟਲ ਉੱਤੇ ਮਨਜੂਰ ਹੋਈਆਂ ਛੁੱਟੀਆਂ ਨੂੰ ਰੱਦ ਕਰਵਾਉਣ ਲਈ ਆਨਲਾਈਨ ਅਪਲਾਈ ਕਰਨ ਲਈ ਨਵਾਂ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਹੁਣ ਅਧਿਆਪਕ ਕਰਮਚਾਰੀ Ex-India Leave, Without Pay leave, Half Pay leave, Child Care leave and Maternity leave etc. ਮੰਨਜੂਰ ਹੋਈ ਛੁੱਟੀ ਨੂੰ ਰੱਦ ਕਰਵਾਉਣ ਲਈ ਆਨਲਾਈਨ ਈਪੰਜਾਬਸਕੂਲ ਪੋਰਟਲ ਉਤੇ ਆਪਣੇ ਨਿਜੀ ਅਕਾਉਂਟ ਵਿੱਚੋਂ ਅਪਲਾਈ ਕਰ ਸਕਣਗੇ।JOIN TELEGRAM FOR LATEST UPDATES CLICK HERE
 ਉਪਰੋਕਤ ਛੁੱਟੀ ਰੱਦ ਕਰਵਾਉਣ ਲਈ ਆਨਲਾਈਨ ਅਪਲਾਈ ਕਰਨ ਵਿੱਚ ਜੇਕਰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਅਧਿਆਪਕਕਰਮਚਾਰੀ ਆਪਣੇ ਜਿਲ੍ਹੇ ਦੇ ਸਬੰਧਤ ਜਿਲ੍ਹਾ ਐਮ.ਆਈ.ਐਸ. ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦੇ ਹਨ, ਜਿਨ੍ਹਾਂ ਦੇ ਮੋਬਾਇਲ ਨੰਬਰ ਈਪੰਜਾਬਸਕੂਲ ਪੋਰਟਲ ਉੱਤੇ ਉਪਲੱਬਧ ਹਨ।
ਬਿਜਲੀ ਦਾ ਸੰਕਟ ਗਹਿਰਾਇਆ: PSPCL ਵਲੋਂ 3 ਜੁਲਾਈ ਤੱਕ ਏਸੀ ਬੰਦ ਰੱਖਣ ਦੀ ਕੀਤੀ ਅਪੀਲ
PSPCL Appeal to the Government/Public Sector Offices in Punjab, to use power judiciously and switch off ACs upto 03/07/2021 (Next 3 days). 

  'Pspcl appeal on the social media'

"Due to prolonged dry spells (Delayed Monsoons), Paddy transplantation in the state and due to power shortage owing to failure of one unit of the Talwandi Sabo Thermal power plant in Bathinda district, PSPCL is facing problem in meeting the power demand of more than 14500 Plus MW. PSPCL is always committed to provide reliable uninterrupted power supply to all categories of consumers in the State. However in view of above unprecedented situation, I appeal to all the officers & offcials working in various Government Departments, Boards and Corporations to make judicious use of electricity in their offices and business centres by switching off the lights, devices & appliances when not required and switching off high power consuming appliances like Air conditioners for the next three days. 


Further, wherever possible, the employees are advised to avoid using multiple AC units within offices for decreasing the power load on the system besides reducing their electricity bills. Thank you very much for your cooperation.


PSPCL ALSO ISSUED NEW ORDER REGARDING POWER CUT ਅਧਿਆਪਕਾਂ ਦੀਆਂ ਤੀਜੇ ਰਾਊਂਡ ਦੀਆਂ ਬਦਲੀਆਂ ਦੀ ਮੰੰਗ ਹੋਈ ਪ੍ਰਵਾਨ

 ਅਧਿਆਪਕਾਂ ਦੀਆਂ ਤੀਜੇ ਰਾਊਂਡ ਦੀਆਂ ਬਦਲੀਆਂ ਦੀ ਮੰੰਗ ਹੋਈ ਪ੍ਰਵਾਨ – ਬੁੱਟਰ

ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਰਹਿੰਦੀਆਂ ਤਰੱਕੀਆਂ ਹੋਣਗੀਆਂ ਤੁਰੰਤ  ਐੱਸ.ਏ.ਐੱਸ. ਨਗਰ 1 ਜੁਲਾਈ ( )

ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਅਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ ਦੀ ਸਾਂਝੀ ਅਗਵਾਈ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਉਹਨਾਂ ਦੇ ਦਫ਼ਤਰ ਵਿਖੇ ਹੋਈ। ਇਸ ਮੀਟਿੰਗ ਵਿੱਚ ਮਾਸਟਰ ਕਾਡਰ ਯੂਨੀਅਨ ਵੱਲੋਂ ਅਧਿਆਪਕਾਂ ਦੀ ਵੱਡੀ ਮੰਗ ਤੀਜੇ ਗੇੜ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਵਾਉਣ ਦੀ ਰੱਖੀ ਗਈ ਜਿਸ ਨੂੰ ਮੌਕੇ 'ਤੇ ਹੀ ਪ੍ਰਵਾਨ ਕਰਕੇ ਵਿਭਾਗ ਦੇ ਅਧਿਕਾਰੀਆਂ ਨੂੰ ਇਸਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਯੂਨੀਅਨ ਵੱਲੋਂ ਰੱਖੀ ਗਈ 3582 ਨਾਨ-ਬਾਰਡਰ ਵਾਲੇ ਭਰਤੀ ਅਧਿਆਪਕਾਂ ਨੂੰ ਵੀ ਤੀਜੇ ਗੇੜ ਦੀ ਬਦਲੀਆਂ ਵਿੱਚ ਅਪਲਾਈ ਕਰਨ ਦੀ ਮੰਗ ਨੂੰ ਵੀ ਸਵੀਕਾਰ ਕਰ ਲਿਆ ਗਿਆ। 

ਇਸਤੋਂ ਇਲਾਵਾ ਮਾਸਟਰ ਕਾਡਰ ਤੋਂ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਪੈਂਡਿੰਗ ਅਤੇ ਦੂਜੇ ਰਾਊਂਡ ਦੀਆਂ ਤਰੱਕੀਆਂ ਦੀਆਂ ਸੂਚੀਆਂ ਬਿਨਾ ਦੇਰੀ ਜਾਰੀ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਹਨਾਂ ਵੱਖ-ਵੱਖ ਕਾਡਰਾਂ ਵਿੱਚ ਤਰੱਕੀਆਂ ਸਬੰਧੀ ਤਜ਼ਰਬੇ ਦੀ ਸ਼ਰਤ ਨੂੰ ਵਿਚਾਰਨ ਦਾ ਭਰੋਸਾ ਦਿੱਤਾ।

ਸਿੱਖਿਆ ਵਲੰਟੀਅਰਾਂ ਨੂੰ ਜਾਗੀ ਉਮੀਦ ਦੀ ਕਿਰਨ ,ਪ੍ਰੀ ਪ੍ਰਾਇਮਰੀ ਪੋਸਟਾਂ ਵਿਚ ਮਿਲੇਗੀ ਵਿਸ਼ੇਸ਼ ਛੂਟ 


ਸਿੱਖਿਆ ਵਿਭਾਗ ਵਿਚ ਹੋਣਗੀਆਂ ਤੀਜੇ ਗੇੜ ਦੀਆਂ ਬਦਲੀਆਂ 

ਸੂਬਾ ਪ੍ਰਧਾਨ ਸ੍ਰੀ ਬੁੱਟਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਤੋਂ ਇਲਾਵਾ ਵਿਭਾਗ ਵਿੱਚ ਕੰਮ ਕਰਦੇ ਮਾਸਟਰ ਕਾਡਰ ਵਿੱਚ ਇੱਕੋ ਵਿਸ਼ੇ ਵਿੱਚ ਬਣਦੇ ਜੂਨੀਅਰ-ਸੀਨੀਅਰ ਕੇਸਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਯੂਨੀਅਨ ਦੀ ਮੰਗ ਨੂੰ ਵੀ ਮੌਕੇ 'ਤੇ ਪ੍ਰਵਾਨ ਕੀਤਾ ਗਿਆ।   

ਸਿੱਖਿਆ ਸਕੱਤਰ ਵੱਲੋਂ ਯੂਨੀਅਨ ਦੀ ਕੁਆਰਨਟੀਨ ਲੀਵ ਸਬੰਧੀ ਜਾਰੀ ਕੀਤੇ ਗਏ ਪੱਤਰ ਨੂੰ ਸੋਧਨ ਦੀ ਮੰਗ ਜਿਸ ਵਿੱਚ ਕੁਆਰਨਟੀਨ ਲੀਵ ਨੂੰ ਕਮਾਈ ਛੁੱਟੀ ਦੀ ਬਜਾਏ ਮੈਡੀਕਲ ਲੀਵ ਮੰਨਣ ਦਾ ਭਰੋਸਾ ਦਿੱਤਾ। 

 Also read:    ਮਿਲੋ ਪੰਜਾਬ ਦੀ 6 ਸਾਲਾ ਐਜੂ. ਮਾੱਡਲ ਜਸ਼ਨੀਤ ਕੌਰ ਨੂੰ 


ਮਾਸਟਰ ਕਾਡਰ ਤੋਂ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਸਬੰਧੀ ਕਿਹਾ ਗਿਆ ਕਿ ਇਹ ਮਾਮਲਾ ਅਜੇ ਮਾਨਯੋਗ ਅਦਾਲਤ ਵਿੱਚ ਹੈ। ਇਸ ਸਬੰਧੀ ਵਿਭਾਗ ਵੱਲੋਂ ਤਰੱਕੀਆਂ ਸਬੰਧੀ ਮਨਜ਼ੂਰੀ ਲਈ ਮਾਨਯੋਗ ਅਦਾਲਤ ਨੂੰ ਬੇਨਤੀ ਕੀਤੀ ਹੋਈ ਹੈ ਅਤੇ ਜਦੋਂ ਹੀ ਮਾਨਯੋਗ ਅਦਾਲਤ ਵੱਲੋਂ ਕੋਈ ਫੈਸਲਾ ਆਉਂਦਾ ਹੈ ਉਸ ਅਨੁਸਾਰ ਤੁਰੰਤ ਕਾਰਵਾਈ ਕਰ ਦਿੱਤੀ ਜਾਵੇਗੀ। 

ਇਸ ਤੋਂ ਇਲਾਵਾ ਓ.ਡੀ.ਐੱਲ. ਸਬੰਧੀ ਮੁੱਦਾ ਵੀ ਮੀਟਿੰਗ ਵਿੱਚ ਵਿਚਾਰਿਆ ਗਿਆ। ਕਾਨੂੰਨੀ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਇਸਤੇ ਯੋਗ ਕਾਰਵਾਈ ਕਰਨ ਦਾ ਭਰੋਸਾ ਵੀ ਮਾਸਟਰ ਕਾਡਰ ਯੂਨੀਅਨ ਨੂੰ ਦਿੱਤਾ ਗਿਆ।

ਇਸ ਮੌਕੇ ਯੂਨੀਅਨ ਦੇ ਵਫਦ ਵਿੱਚ ਬਲਦੇਵ ਸਿੰਘ ਬੁੱਟਰ ਸੂਬਾ ਪ੍ਰਧਾਨ, ਬਲਜਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਇੰਦਰਪਾਲ ਸਿੰਘ ਮੋਗਾ, ਗੁਰਮੀਤ ਸਿੰਘ ਪਾਰੋਵਾਲ, ਹਰਦੀਪ ਸਿੰਘ ਪੰਨੂ, ਬਿਕਰਮਜੀਤ ਸਿੰਘ ਰਿਆੜ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ।

JOIN TELEGRAM FOR LATEST UPDATES CLICK HERE

ਸਿੱਖਿਆ ਵਿਭਾਗ ਵੱਲੋਂ ਮੁੱਖ ਅਧਿਆਪਕਾਂ ਦੇ ਕੀਤੇ ਤਬਾਦਲੇ

 

ਸਿੱਖਿਆ ਵਿਭਾਗ ਵੱਲੋਂ ਪੀ.ਈ.ਐਸ ਕਾਡਰ ਅਧਿਕਾਰੀਆਂ ਦੇ ਤਬਾਦਲੇ

ਸਕੂਲਾਂ ਵਿੱਚ ਲੱਗੇ ਪ੍ਰੋਜੈਕਟਰਾਂ/ ਕੰਪਿਊਟਰਾਂ ਦੇ ਖ਼ਰਾਬ ਹੋਣ ਤੇ ਸ਼ਿਕਾਇਤ ਦਰਜ ਕਰਵਾਉਣ ਲਈ ਸੰਪਰਕ ਨੰਬਰ

 

WARNING: ਪੰਜਾਬ, ਦਿੱਲੀ, ਯੂਪੀ, ਹਰਿਆਣਾ ਅਤੇ ਉੱਤਰੀ ਰਾਜਸਥਾਨ ਵਿੱਚ ਅਗਲੇ ਦੋ ਦਿਨਾਂ ਤੱਕ ਗਰਮੀ ਦੀ ਤੇਜ਼ ਲਹਿਰ ਦੀ ਚੇਤਾਵਨੀ

ਉੱਤਰੀ ਅਤੇ ਉੱਤਰ ਪੱਛਮੀ ਰਾਜਾਂ ਲਈ ਅਗਲੇ ਦੋ ਦਿਨ ਹੋਰ ਮੁਸ਼ਕਲ ਹੋਣ ਜਾ ਰਹੇ ਹਨ, ਜੋ ਕਿ ਮੌਨਸੂਨ ਅਤੇ ਝੱਖੜ ਭਰੀ ਗਰਮੀ ਦਾ ਸਾਹਮਣਾ ਕਰ ਰਹੇ ਹਨ।
 ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਦੋ ਦਿਨਾਂ ਵਿੱਚ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਉੱਤਰੀ ਰਾਜਸਥਾਨ ਵਿੱਚ ਅਗਲੇ ਦੋ ਦਿਨਾਂ ਤੱਕ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ । ਮੌਸਮ ਵਿਭਾਗ ਨੇ ਕਿਹਾ ਕਿ ਪਾਕਿਸਤਾਨ ਅਤੇ ਉੱਤਰ-ਪੱਛਮੀ ਭਾਰਤ ਤੋਂ ਤੇਜ਼ ਹਵਾਵਾਂ ਚੱਲਣ ਵਾਲੀਆਂ ਹਵਾਵਾਂ ਦੇ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਦੀ ਗੰਭੀਰ ਸਥਿਤੀ ਹੋ ਸਕਦੀ ਹੈ। ਦੱਸ ਦੇਈਏ ਕਿ ਇਨ੍ਹਾਂ ਰਾਜਾਂ ਵਿੱਚ ਗਰਮ ਗਰਮੀ ਦੀ ਸਥਿਤੀ ਹੈ, ਜਿਸ ਕਾਰਨ ਮਾਨਸੂਨ ਦੀ ਆਮਦ ਵਿੱਚ ਵੀ ਦੇਰੀ ਹੋ ਰਹੀ ਹੈ। 


ਸਿੱਖਿਆ ਵਲੰਟੀਅਰਾਂ ਨੂੰ ਜਾਗੀ ਉਮੀਦ ਦੀ ਕਿਰਨ ,ਪ੍ਰੀ ਪ੍ਰਾਇਮਰੀ ਪੋਸਟਾਂ ਵਿਚ ਮਿਲੇਗੀ ਵਿਸ਼ੇਸ਼ ਛੂਟ 


ਸਿੱਖਿਆ ਵਿਭਾਗ ਵਿਚ ਹੋਣਗੀਆਂ ਤੀਜੇ ਗੇੜ ਦੀਆਂ ਬਦਲੀਆਂ 

ਮੌਸਮ ਵਿਭਾਗ ਪਿਛਲੇ ਦੋ ਹਫ਼ਤਿਆਂ ਤੋਂ ਇਹ ਕਹਿ ਰਿਹਾ ਹੈ ਕਿ ਉੱਤਰ ਪੱਛਮੀ ਭਾਰਤ ਵਿੱਚ ਮਾਨਸੂਨ ਦੀ ਆਮਦ ਵਿੱਚ ਦੇਰੀ ਹੋਵੇਗੀ। 


 ਭਾਰਤੀ ਮੌਸਮ ਵਿਭਾਗ ਨੇ ਆਪਣੇ ਤਾਜ਼ਾ ਅਪਡੇਟ ਵਿੱਚ ਦੱਸਿਆ ਹੈ ਕਿ ਅਗਲੇ 24 ਘੰਟਿਆਂ ਵਿੱਚ ਬਿਹਾਰ, ਝਾਰਖੰਡ, ਪੂਰਬੀ ਉੱਤਰ ਪ੍ਰਦੇਸ਼ ਅਤੇ ਛੱਤੀਸਗੜ ਵਿੱਚ ਤੇਜ਼ ਗਰਜ ਅਤੇ ਬਿਜਲੀ  ਵੇਖੀ ਜਾ ਸਕਦੀ ਹੈ। ਤੂਫਾਨ ਇੰਨੀ ਤੀਬਰਤਾ ਵਾਲੀ ਹੋਵੇਗੀ ਕਿ ਇਹ ਬਾਹਰਲੇ ਲੋਕਾਂ ਅਤੇ ਜਾਨਵਰਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਮਿਲੋ ਪੰਜਾਬ ਦੀ 6 ਸਾਲਾ ਐਜੂ. ਮਾੱਡਲ ਜਸ਼ਨੀਤ ਕੌਰ ਨੂੰ

 ਮਿਲੋ ਪੰਜਾਬ ਦੀ 6 ਸਾਲਾ ਐਜੂ. ਮਾੱਡਲ ਜਸ਼ਨੀਤ ਕੌਰ ਨੂੰ

ਪੰਜਾਬ ਦੀ ਵਿਦਿਅਕ ਮਾਡਲ (ਐਜੂ. ਮਾਡਲ) 6 ਸਾਲਾ ਜਸ਼ਨੀਤ ਕੌਰ ਅੱਜਕੱਲ੍ਹ ਪੰਜਾਬ ਸਰਕਾਰ ਦੇ ਅਖ਼ਬਾਰੀ ਇਸ਼ਤਿਹਾਰਾਂ, ਟੈਲੀਵਿਜ਼ਨ ਮੁਹਿੰਮਾਂ, ਸੋਸ਼ਲ ਮੀਡੀਆ ਦੀ ਪ੍ਰਚਾਰ ਤੇ ਪਾਸਾਰ ਸਮੱਗਰੀ, ਵ੍ਹਟਸਐਪ ਦੀਆਂ ਪ੍ਰਦਰਿਸ਼ਿਤ ਤਸਵੀਰਾਂ ਵਿੱਚ ਛਾਈ ਹੋਈ ਹੈ।ਚੰਡੀਗੜ੍ਹ, 1 ਜੁਲਾਈ,2021 (ਮਹਿਤਾਬ-ਉਦ-ਦੀਨ)

: ਪੰਜਾਬ ਦੀ ਵਿਦਿਅਕ ਮਾਡਲ (ਐਜੂ. ਮਾਡਲ) 6 ਸਾਲਾ ਜਸ਼ਨੀਤ ਕੌਰ ਅੱਜਕੱਲ੍ਹ ਪੰਜਾਬ ਸਰਕਾਰ ਦੇ ਅਖ਼ਬਾਰੀ ਇਸ਼ਤਿਹਾਰਾਂ, ਟੈਲੀਵਿਜ਼ਨ ਮੁਹਿੰਮਾਂ, ਸੋਸ਼ਲ ਮੀਡੀਆ ਦੀ ਪ੍ਰਚਾਰ ਤੇ ਪਾਸਾਰ ਸਮੱਗਰੀ, ਵ੍ਹਟਸਐਪ ਦੀਆਂ ਪ੍ਰਦਰਿਸ਼ਿਤ ਤਸਵੀਰਾਂ ਵਿੱਚ ਛਾਈ ਹੋਈ ਹੈ। ਉਹ ਹਰੇਕ ਤਸਵੀਰ ਵਿੱਚ ਹੱਸਦੀ ਦਿੱਸਦੀ ਹੈ। ਉਹ ਸਕੂਲ ਦੀ ਵਰਦੀ ਵਿੱਚ ਦਿੱਸਦੀ ਹੈ। ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੇ ਸਿੱਖਿਆ ਵਿਭਾਗ ਦੀਆਂ ਸਾਰੀਆਂ ਗਤੀਵਿਧੀਆਂ, ਸਮਾਜਕ ਮੁਹਿੰਮਾਂ; ਜਿਵੇਂ ‘ਘਰ ਬੈਠੇ ਸ਼ਿਖ਼ਸ਼ਾ’, ‘ਲਾਇਬ੍ਰੇਰੀ ਲੰਗਰ’, ‘ਮਿਸ਼ਨ ਸ਼ਤ ਪ੍ਰਤੀਸ਼ਤ’ ਤੇ ਹੋਰ ਸਰਕਾਰੀ ਗਤੀਵਿਧੀਆਂ ਵਿੱਚ ਇਸੇ ਬੱਚੀ ਦੀ ਤਸਵੀਰ ਨੂੰ ਵਰਤਿਆ ਜਾ ਰਿਹਾ ਹੈ।


ਜਸ਼ਨੀਤ ਕੌਰ ਆਪਣੇ ਮਾਪਿਆਂ ਨਾਲ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਵੜਾ ਭਾਈਕਾ ਪਿੰਡ ’ਚ ਰਹਿ ਰਹੀ ਹੈ। ਉਸ ਦੇ ਪਿਤਾ ਜਗਜੀਤ ਸਿੰਘ ਇੱਕ ਫ਼ੈਕਟਰੀ ਵਰਕਰ ਹਨ ਤੇ ਉਸ ਦੀ 12ਵੀਂ ਪਾਸ ਮਾਂ ਸੁਖਦੀਪ ਕੌਰ ਘਰੇਲੂ ਸੁਆਣੀ ਹਨ। ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਜਸ਼ਨੀਤ ਇਸ ਵੇਲੇ ਦੂਜੀ ਜਮਾਤ ਵਿੱਚ ਪੜ੍ਹ ਰਹੀ ਹੈ।


ਪਿਤਾ ਜਗਜੀਤ ਸਿੰਘ ਧਾਗਾ ਫ਼ੈਕਟਰੀ ’ਚ ਕੰਮ ਕਰਦੇ ਹਨ ਤੇ ਇੱਕ ਮਹੀਨੇ ’ਚ ਉਨ੍ਹਾਂ ਦੀ 7,000 ਰੁਪਏ ਤਨਖਾਹ ਹੈ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ ਜਸ਼ਨੀਤ ਕੌਰ ਦੇ ਪਰਿਵਾਰ ਕੋਲ 3.5 ਏਕੜ ਵਾਹੀਯੋਗ ਜ਼ਮੀਨ ਵੀ ਹੈ, ਜੋ ਉਨ੍ਹਾਂ ਕੌਂਟਰੈਕਟ ਫ਼ਾਰਮਿੰਗ ਲਈ ਦਿੱਤੀ ਹੋਈ ਹੈ।

ਸਿੱਖਿਆ ਵਲੰਟੀਅਰਾਂ ਨੂੰ ਜਾਗੀ ਉਮੀਦ ਦੀ ਕਿਰਨ ,ਪ੍ਰੀ ਪ੍ਰਾਇਮਰੀ ਪੋਸਟਾਂ ਵਿਚ ਮਿਲੇਗੀ ਵਿਸ਼ੇਸ਼ ਛੂਟ 


ਸਿੱਖਿਆ ਵਿਭਾਗ ਵਿਚ ਹੋਣਗੀਆਂ ਤੀਜੇ ਗੇੜ ਦੀਆਂ ਬਦਲੀਆਂ 


ਜਸ਼ਨੀਤ ਦੇ ਮਾਪਿਆਂ ਨੇ ਕਦੇ ਮੁੰਡੇ ਜਾਂ ਕੁੜੀ ਵਿਚਾਲੇ ਕੋਈ ਫ਼ਰਕ ਨਹੀਂ ਸਮਝਿਆ। ਜਸ਼ਨੀਤ ਕੌਰ ਦੇ ਪੈਦਾ ਹੋਣ ’ਤੇ ਬਾਕਾਇਦਾ ਲੋਹੜੀ ਮਨਾਈ ਗਈ ਸੀ। ਹੁਣ ਇਸ ਪਰਿਵਾਰ ਨੂੰ ਆਪਣੀ ਧੀ ਦਾ ਚਿਹਰਾ ਹਰ ਥਾਂ ਭਾਵ ਅਖ਼ਬਾਰਾਂ ਤੇ ਟੀਵੀ ’ਤੇ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ।

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਪੰਜਾਬ ਐਜੂਕੇਸ਼ਨਲ ਅਪਡੇਟ  ਹਰ ਅਪਡੇਟ ਦੇਖੋ ਇਥੇ

ਮਾਪੇ ਦੱਸਦੇ ਹਨ ਕਿ ਉਨ੍ਹਾਂ ਜਦੋਂ ਪਹਿਲੀ ਵਾਰ ਜਸ਼ਨੀਤ ਕੌਰ ਨੂੰ ਸਰਕਾਰੀ ਸਕੂਲ ’ਚ ਦਾਖ਼ਲ ਕਰਵਾਇਆ ਸੀ, ਤਦ ਉਨ੍ਹਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਵਿਚਾਰ ਜ਼ਰੂਰ ਸੀ ਕਿ ਉਨ੍ਹਾਂ ਨੂੰ ਆਪਣੀ ਬੱਚੀ ਕਿਸੇ ਵਧੀਆ ਪ੍ਰਾਈਵੇਟ ਸਕੂਲ ’ਚ ਦਾਖ਼ਲ ਕਰਵਾਉਣੀ ਚਾਹੀਦੀ ਹੈ। ਪਰ ਤਦ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਵੜਾ ਭਾਈਕਾ ਦੇ ਸਕੂਲ ਨੂੰ ‘ਸਮਾਰਟ ਸਕੂਲ’ ਬਣਾ ਦਿੱਤਾ ਗਿਆ ਹੈ ਤੇ ਉੱਥੇ ਵੀ ਕਿਸੇ ਪ੍ਰਾਈਵੇਟ ਸਕੂਲ ਵਰਗੀਆਂ ਸਾਰੀਆਂ ਸਹੂਲਤਾਂ ਮਿਲਣਗੀਆਂ।


ਇੱਕ ਵਾਰ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਜਸ਼ਨੀਤ ਕੌਰ ਨੂੰ ਮਿਲਣ ਲਈ ਆਏ ਸਨ ਤੇ ਉਨ੍ਹਾਂ ਤਦ ਜਸ਼ਨੀਤ ਕੌਰ ਨੂੰ ‘ਪੰਜਾਬ ਦੀ ਬ੍ਰਾਂਡ ਅੰਬੈਸਡਰ’ ਐਲਾਨਿਆ ਸੀ।

JOIN TELEGRAM FOR LATEST UPDATES CLICK HERE

ਅੱਜ ਈਟੀਟੀ ਅਧਿਆਪਕਾਂ ਦੀ ਰੈਗੂਲਰ ਨੌਕਰੀ ਦਾ ਪੂਰਾ ਹੋਇਆ ਸ਼ਾਨਦਾਰ ਡੇਢ ਦਹਾਕਾ

 ਅੱਜ ਈਟੀਟੀ ਅਧਿਆਪਕਾਂ ਦੀ ਰੈਗੂਲਰ ਨੌਕਰੀ ਦਾ ਪੂਰਾ ਹੋਇਆ ਸ਼ਾਨਦਾਰ ਡੇਢ ਦਹਾਕਾ


15 ਸਾਲਾਂ ਦੌਰਾਨ ਵੱਡੀਆਂ ਚੁਣੌਤੀਆਂ ਦਾ ਸਫ਼ਰ ਸਰ ਕੀਤਾਅੱਜ ਲਈ ਵਿਸ਼ੇਸ਼

  ਮਾਨਸਾ 1 ਜੁਲਾਈ (ਪੱਤਰ ਪ੍ਰੇਰਕ )ਪੰਜਾਬ ਦੀ ਮੌਜੂਦਾ ਸੱਤਾਧਾਰੀ ਹਕੂਮਤ ਨੇ ਜਦੋਂ 2004 ਵਿੱਚ ਮੁਲਾਜ਼ਮਾਂ ਦੀ ਭਰਤੀ ਠੇਕੇ ਤੇ ਕਰਨੀ ਸ਼ੁਰੂ ਕਰ ਦਿੱਤੀ ਸੀ, ਤਾਂ ਉਸ ਸਮੇਂ ਮਨ ਵਿੱਚ ਰੈਗੂਲਰ ਭਰਤੀ ਦਾ ਸੁਪਨਾ ਲੈ ਕੇ ਹੋਂਦ ਵਿਚ ਆਈ ਬੇਰੁਜ਼ਗਾਰ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਚੰਡੀਗੜ੍ਹ ਦੇ ਸੈਕਟਰ 17 ਵਿਚ ਮਰਨ ਵਰਤ ਦਾ ਮੋਰਚਾ ਜਿੱਤ ਕੇ ਠੀਕ 15 ਸਾਲ ਪਹਿਲਾਂ ਅੱਜ ਦੇ ਦਿਨ 1 ਜੁਲਾਈ 2006 ਨੂੰ ਪੰਜਾਬ ਦੇ ਈਟੀਟੀ ਅਧਿਆਪਕਾਂ ਨੂੰ ਰੈਗੂਲਰ ਤੌਰ ਤੇ ਸਕੂਲਾਂ ਵਿੱਚ ਹਾਜ਼ਰ ਕਰਵਾ ਦਿੱਤਾ ਸੀ। ਅੱਜ ਦੇ ਦਿਨ ਹੀ ਇਨ੍ਹਾਂ ਅਧਿਆਪਕਾਂ ਦੀ ਯੂਨੀਅਨ ਨਾਲੋਂ ਬੇਰੁਜ਼ਗਾਰ ਨਾਂ ਦਾ ਸ਼ਬਦ ਲਹਿ ਗਿਆ ਸੀ। ਇਸ ਸਮੇਂ ਦੌਰਾਨ ਅਧਿਆਪਕਾਂ ਦੀ ਇਸ ਜੰਥੇਬੰਦੀ ਨੇ ਅਨੇਕਾਂ ਲਾਠੀਚਾਰਜ਼, ਪਾਣੀ ਦੀਆਂ ਬੁਛਾੜਾਂ, ਹੰਝੂ ਗੈਸ ਦੇ ਗੋਲੇ, ਜ਼ੇਲ੍ਹਾਂ, ਠਾਣਿਆਂ ਦੇ ਝੱਖੜ ਝੂਲੇ, ਇੱਥੋ ਤੱਕ ਕਿ ਚੰਡੀਗੜ੍ਹ ਦੇ ਸੈਕਟਰ ਸਤਾਰਾਂ ਵਿਖੇ ਮਹੀਨਿਆਂ ਬੱਧੀ ਚੱਲੇ ਪੱਕੇ ਮੋਰਚੇ ਅਤੇ ਮਰਨ ਵਰਤ ਦਾ ਮੂੰਹ ਵੀ ਵੇਖਣਾ ਪਿਆ। ਬਲਵਿੰਦਰ ਸਿੰਘ ਰਾਏ, ਜਗਦੀਪ ਸ਼ਰਮਾ ਪਟਿਆਲਾ, ਕਿਰਨ ਮੁਕਤਸਰ, ਲਕਸ਼ਮਨ ਮੁਕਤਸਰ ਤੇ ਬਲਵਿੰਦਰ ਸ਼ਰਮਾ ਭੀਖੀ ਵੱਲੋਂ ਰੱਖੇ ਮਰਨ ਵਰਤ ਅਤੇ ਉਸ ਸਮੇਂ ਅਗਵਾਈ ਕਰ ਰਹੇ ਤਿੰਨਾਂ ਬੈਜ਼ਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਰਣਜੀਤ ਸਿੰਘ ਬਾਠ ਤੇ ਸਵਰਨਜੀਤ ਸਿੰਘ ਭਗਤਾ ਨੇ ਸਰਕਾਰ ਨੂੰ ਰੈਗੂਲਰ ਭਰਤੀ ਲਈ ਮਜ਼ਬੂਰ ਕਰ ਦਿੱਤਾ ਸੀ।
ਪੰਜਾਬ ਐਜੂਕੇਸ਼ਨਲ ਅਪਡੇਟ  ਹਰ ਅਪਡੇਟ ਦੇਖੋ ਇਥੇ        ਗੱਲ ਹਾਲੇ ਮੁੱਕੀ ਨਹੀਂ ਸੀ ਸਰਕਾਰ ਹੋਰ ਇਮਤਿਹਾਨ ਲੈਣਾ ਚਾਹੁੰਦੀ ਸੀ। ਭਰਤੀ ਪੰਚਾਇਤੀ ਸਿਸਟਮ ਰਾਹੀਂ ਹੋਈ। ਸਿੱਖਿਆ ਵਿਭਾਗ ਹਾਲੇ ਲੈਣਾ ਬਾਕੀ ਸੀ। ਲੜਾਈ ਦਾ ਦੌਰ ਫਿਰ ਸ਼ੁਰੂ ਹੋਇਆ, ਫਿਰ ਪੰਜਾਬ ਦੇ ਇਹ ਸ਼ੇਰ ਆਪਣੇ ਸੰਘਰਸ਼ ਦੌਰਾਨ ਉਸ ਹੱਦ ਤੱਕ ਚਲੇ ਗਏ ਜਿਸ ਹੱਦ ਤਕ ਕੋਈ ਆਮ ਮੁਲਾਜ਼ਮ ਨਹੀਂ ਜਾ ਸਕਦਾ ਸੀ। ਅੱਧੀ ਰਾਤ ਨੂੰ ਬੁਢਲਾਡੇ ਪੁਲ ਦਾ ਵੀ ਉਦਘਾਟਨ ਹੋਇਆ, ਵੱਡਾ ਅੰਦੋਲਨ ਨਾ-ਮਿਲਵਰਤਨ ਵੀ ਚੱਲਿਆ, ਉੱਚੇ ਤੋਂ ਉੱਚੇ ਸਿੱਖਿਆ ਅਧਿਕਾਰੀਆਂ ਦੀ ਪੰਚਾਇਤੀ ਸਕੂਲਾਂ ਅੰਦਰ ਐਂਟਰੀ ਵੀ ਬੰਦ ਕੀਤੀ ਗਈ, ਲੀਡਰਾਂ ਨੂੰ ਸਸਪੈਂਡ ਵੀ ਕੀਤਾ। ਆਖੀਰ ਉਸ ਸਮੇਂ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੱਧੂ ਵੱਲੋਂ ਕੀਤੀ ਪਹਿਲਕਦਮੀ ਖ਼ੁਦ ਰੱਖੇ ਮਰਨ ਵਰਤ ਨੇ ਸਰਕਾਰ ਹਿਲਾ ਕੇ ਰੱਖ ਦਿੱਤੀ। ਇਨ੍ਹਾਂ ਦੇ ਮਰਨ ਵਰਤ ਦਾ ਸਾਥ ਦੇਣ ਲਈ ਵਿਪਨ ਲੋਟਾ, ਲਖਵੀਰ ਬੋਹਾ ਤੇ ਪਰਮਜੀਤ ਮਾਨ ਲੁਧਿਆਣਾ ਖੁਦ ਮੈਦਾਨ ਵਿੱਚ ਆ ਨਿੱਤਰੇ। ਉਸ ਸਮੇਂ ਜੰਥੇਬੰਦੀ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਨੇ ਕਮਾਨ ਸੰਭਾਲ ਕੇ ਪੰਜਾਬ ਦੀ ਨੀਂਹ ਹਿਲਾ ਕੇ ਰੱਖ ਦਿੱਤੀ। ਮਜੀਠਾ, ਅੰਮ੍ਰਿਤਸਰ ਭਾਰੀ ਲਾਠੀਚਾਰਜ ਦੌਰਾਨ ਜੇਲ੍ਹ ਵਿੱਚ ਵੀ ਡਟੇ ਰਹੇ। ਉੱਥੇ ਜੰਥੇਬੰਦੀ ਦੇ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਭਗਤਾ ਤੇ ਬਲਰਾਜ ਘਲੋਟੀ ਤੇ ਭਰਾਤਰੀ ਜੰਥੇਬੰਦੀਆਂ ਨੇ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਪੂਰਾ ਕੇਡਰ ਅਡੋਲ ਖੜ੍ਹ ਗਿਆ। ਅਖ਼ੀਰ ਸਿੱਧੂ ਦੀ ਮਿਹਨਤ ਰੰਗ ਲਿਆਈ। ਸੱਤ ਅਕਤੂਬਰ 2014 ਨੂੰ ਸਾਰੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਰਜਿਸਟਰਾਂ ਤੇ ਆਪਣੀ ਹਾਜ਼ਰੀ ਲਾ ਕੇ ਸਾਰੇ ਸਕੂਲ ਸਿੱਖਿਆ ਵਿਭਾਗ ਅੰਦਰ ਕਰਵਾ ਲਏ। ਹੁਣ ਅੱਜ 15 ਸਾਲਾਂ ਦੇ ਸਫ਼ਰ ਦੌਰਾਨ ਇਨ੍ਹਾਂ ਅਧਿਆਪਕਾਂ ਨੂੰ ਮਾਣ ਹੈ ਕਿ ਇਨ੍ਹਾਂ ਨੇ ਆਪਣੀ ਸਰਵਿਸ ਬਹੁਤ ਹੀ ਸ਼ਾਨ ਨਾਲ, ਮਾਣ ਮੱਤੇ ਨਾਲ, ਆਪਣੀ ਬੜ੍ਹਕ ਨਾਲ ਅਤੇ ਆਪਣੇ ਹੀ ਕਾਇਦੇ ਕਾਨੂੰਨਾਂ ਨਾਲ ਕੀਤੀ ਹੈ। ਵੱਡੀ ਗੱਲ ਇਹ ਵੀ ਹੈ ਕਿ ਸੰਘਰਸ਼ ਦੌਰਾਨ ਇਨ੍ਹਾਂ ਤੇ ਸਮੁੰਦਰ ਤੋਂ ਵੀ ਵੱਡੀਆਂ ਲਹਿਰਾਂ ਆਈਆਂ ਪਰ ਇਹ ਡੋਲੇ ਨਹੀਂ, ਇਨ੍ਹਾਂ ਨੇ ਪੰਜਾਬ ਦੇ ਕਿਸੇ ਇੱਕ ਵੀ ਅਧਿਆਪਕ ਦਾ ਨੁਕਸਾਨ ਨਹੀਂ ਹੋਣ ਦਿੱਤਾ। ਅੱਜ ਪੰਜਾਬ ਦੇ ਈਟੀਟੀ ਅਧਿਆਪਕ ਇਸ ਜੰਥੇਬੰਦੀ ਨੂੰ ਸਲੂਟ ਕਰ ਰਹੇ ਹਨ ਹੁਣ ਇਨ੍ਹਾਂ ਅਧਿਆਪਕਾਂ ਦਾ ਅਗਲਾ ਸਫ਼ਰ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਅਤੇ ਵਧੇ ਹੋਏ ਪੇਅ ਕਮਿਸ਼ਨ ਦੀ ਅਸਲੀ ਰਿਪੋਰਟ ਨੂੰ ਲਾਗੂ ਕਰਵਾਉਣਾ ਹੈ।

ਸਿੱਖਿਆ ਵਲੰਟੀਅਰਾਂ ਨੂੰ ਜਾਗੀ ਉਮੀਦ ਦੀ ਕਿਰਨ ,ਪ੍ਰੀ ਪ੍ਰਾਇਮਰੀ ਪੋਸਟਾਂ ਵਿਚ ਮਿਲੇਗੀ ਵਿਸ਼ੇਸ਼ ਛੂਟ 


ਸਿੱਖਿਆ ਵਿਭਾਗ ਵਿਚ ਹੋਣਗੀਆਂ ਤੀਜੇ ਗੇੜ ਦੀਆਂ ਬਦਲੀਆਂ 

          ਅੱਜ ਇਸ ਮੌਕੇ ਤੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ, ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ, ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ ਅਤੇ ਬਲਰਾਜ ਸਿੰਘ ਘਲੋਟੀ, ਸਕੱਤਰ ਜਨਰਲ ਬੂਟਾ ਸਿੰਘ ਮੋਗਾ, ਕੈਸ਼ੀਅਰ ਕੁਲਵਿੰਦਰ ਸਿੰਘ ਜਹਾਂਗੀਰ, ਜਸਵਿੰਦਰ ਬਰਗਾੜੀ ਫਰੀਦਕੋਟ, ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਸ਼ਿਵਰਾਜ ਜਲੰਧਰ, ਮਾਝਾ ਜੋਨ ਪ੍ਰਧਾਨ ਉਂਕਾਰ ਸਿੰਘ ਗੁਰਦਾਸਪੁਰ, ਮਾਲਵਾ ਜੋਨ ਪ੍ਰਧਾਨ ਸੰਪੂਰਨ ਵਿਰਕ, ਜਗਤਾਰ ਸਿੰਘ ਮਨੈਲਾ, ਮੀਤ ਪ੍ਰਧਾਨ ਅਨੂਪ ਸ਼ਰਮਾਂ ਪਟਿਆਲਾ, ਸਟੇਟ ਕਮੇਟੀ ਮੈਂਬਰ ਹਰਿੰਦਰ ਪੱਲਾ ਅੰਮ੍ਰਿਤਸਰ, ਬਲਵੀਰ ਸਿੰਘ ਮੁਹਾਲੀ, ਸਿਰੀ ਰਾਮ ਚੌਧਰੀ ਨਵਾਂਸ਼ਹਿਰ, ਸਾਹਿਬ ਰਾਜਾ ਕੋਹਲੀ ਫਾਜ਼ਿਲਕਾ, ਸੋਮਨਾਥ ਹੁਸ਼ਿਆਰਪੁਰ, ਬੂਟਾ ਸਿੰਘ ਬਰਨਾਲਾ ਅਤੇ ਜੰਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਲੁਧਿਆਣਾ, ਗੁਰਜੀਤ ਜੱਸੀ ਬਠਿੰਡਾ, ਕਰਮਜੀਤ ਸਿੰਘ ਬੈਂਸ ਰੋਪੜ, ਗੁਰਜੀਤ ਘਨੌਰ ਸੰਗਰੂਰ, ਸ਼ਿਵ ਰਾਣਾ ਮੁਹਾਲੀ, ਕੁਲਦੀਪ ਸੱਭਰਵਾਲ ਫਾਜ਼ਿਲਕਾ, ਨਵਰੂਪ ਸਿੰਘ ਤਰਨਤਾਰਨ, ਗੁਰਪ੍ਰੀਤ ਬਰਾੜ ਮੁਕਤਸਰ, ਮਨਮੀਤ ਰਾਏ ਮੋਗਾ, ਧਰਿੰਦਰ ਬੱਧਣ ਨਵਾਂਸ਼ਹਿਰ, ਗੁਰਜੀਤ ਸੋਢੀ ਫਿਰੋਜ਼ਪੁਰ, ਕੇਵਲ ਸਿੰਘ ਜਲੰਧਰ, ਖੁਸ਼ਵਿੰਦਰ ਬਰਾੜ ਮਾਨਸਾ, ਅਵਤਾਰ ਖੇੜੀਮਾਨੀਆ ਪਟਿਆਲਾ, ਅਰਸ਼ਵੀਰ ਸਿੰਘ ਹੁਸ਼ਿਆਰਪੁਰ, ਗੁਰਿੰਦਰ ਗੁਰਮ ਫਤਿਹਗੜ੍ਹ ਸਾਹਿਬ, ਚਰਨਜੀਤ ਸਿੰਘ ਅੰਮ੍ਰਿਤਸਰ, ਵਰਿੰਦਰ ਅਮਰ ਫਰੀਦਕੋਟ, ਸਤਨਾਮ ਸਿੰਘ ਗੁਰਦਾਸਪੁਰ, ਲਵਦੀਪ ਸ਼ਰਮਾਂ ਸੰਗਰੂਰ ਅਤੇ ਜੁਝਾਰੂ ਆਗੂ ਵਿਪਨ ਲੋਟਾ ਫਿਰੋਜ਼ਪੁਰ, ਬਲਜਿੰਦਰ ਵਿਰਕ ਨਵਾਂਸ਼ਹਿਰ, ਦਲਜੀਤ ਸੈਣੀ ਕਪੂਰਥਲਾ, ਦਿਨੇਸ਼ ਰਿਸ਼ੀ, ਲਖਵੀਰ ਬੋਹਾ ਨੇ ਕਿਹਾ ਕਿ ਇਸ ਮੌਕੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਤਰ੍ਹਾਂ ਕੱਚੇ ਮੁਲਾਜ਼ਮਾਂ ਲਈ ਵੀ ਇਹ ਪੱਕੀ ਭਰਤੀ ਦਾ ਦਿਨ ਆਵੇ। ਪੰਜਾਬ ਸਰਕਾਰ ਜਲਦੀ ਹੀ ਸੰਘਰਸ਼ ਕਰ ਰਹੇ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕੀ ਨੌਕਰੀ ਦੇ ਕੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸੁਪਨੇ

15 ਸਾਲਾਂ ਬਾਅਦ ਵੀ ਸੀਨੀਆਰਤਾ ਦਾ ਹੱਕ ਨਾ ਲੈ ਸਕੇ ਜ਼ਿਲ੍ਹਾ ਪ੍ਰੀਸ਼ਦ ਅਧਿਆਪਕ, ਸਮਝੋਤਾਵਾਦੀ ਆਗੂ ਸਿਆਸਤ ਦੀਆਂ ਪੋੜੀਆਂ ਚੜ੍ਹੇ

 15 ਸਾਲਾਂ ਬਾਅਦ ਵੀ ਸੀਨੀਆਰਤਾ ਦਾ ਹੱਕ ਨਾ ਲੈ ਸਕੇ ਜ਼ਿਲ੍ਹਾ ਪ੍ਰੀਸ਼ਦ ਅਧਿਆਪਕ, ਸਮਝੋਤਾਵਾਦੀ ਆਗੂ ਸਿਆਸਤ ਦੀਆਂ ਪੋੜੀਆਂ ਚੜ੍ਹੇ


ਅਨੇਕਾਂ ਤਸੀਹੇ ਝੱਲਣ ਦੇ ਬਾਵਜੂਦ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਪੰਜਾਬ ਭਰ ਦੇ ਈ ਟੀ ਟੀ ਅਧਿਆਪਕ
  ਬਠਿੰਡਾ 1 ਜੁਲਾਈ (ਪੱਤਰ ਪ੍ਰੇਰਕ ) ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਸ਼ਾਮਲ ਹੋਏ ਈ ਟੀ ਟੀ ਅਧਿਆਪਕ ਅੱਜ 15 ਸਾਲ ਦੀ ਨੌਕਰੀ ਪੂਰੀ ਹੋਣ ਦੇ ਬਾਵਜੂਦ ਵੀ ਸੀਨੀਆਰਤਾ ਦਾ ਹੱਕ ਨਹੀਂ ਲੈ ਸਕੇ।

ਅਨੇਕਾਂ ਤਸੀਹੇ ਝੱਲ ਕੇ ਹੱਕੀ ਨੌਕਰੀ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਆਪਣੇ ਉਨ੍ਹਾਂ ਸਮਝੋਤਾਵਾਦੀ ਆਗੂਆਂ ਤੇ ਬੇਹੱਦ ਦੁੱਖ ਹੈ ਜੋ ਆਪਣੇ ਟੌਹਰ ਟੱਪੇ ਲਈ ਸਿਆਸਤ ਦੀਆਂ ਪੋੜੀਆਂ ਚੜ੍ਹ ਗਏ। ਪਰ ਆਪਣੇ ਕੇਡਰ ਲਈ ਇਹ ਅਸਲੀ ਹੱਕ ਨਹੀਂ ਦਵਾ ਸਕੇ।

ਈ ਟੀ ਟੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਸੀਰ ਸਹੋਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਵੱਲ੍ਹੋਂ ਸਿੱਖਿਆ ਵਿਭਾਗ ਦੀ ਵਾਪਸੀ ਲਈ ਉਸ ਔਖੇ ਵੇਲੇ ਵਿਢੀ ਜਦੋ ਸਮਝੋਤਾਵਾਦੀ ਆਗੂ ਵੀ ਹੁੱਬ ਕੇ ਕਹਿੰਦੇ ਸਨ ਕਿ ਇਹ ਸੰਵਿਧਾਨਕ ਸੋਧ ਨਹੀਂ ਹਿਲ ਸਕਦੀ,ਪਰ ਜਦੋਂ ਉਨ੍ਹਾਂ ਨੇ ਇਹ ਜੰਗ ਸਿਖਰ ਤੇ ਪਹੁੰਚਾਈ ਤਾਂ ਕੁਝ ਆਗੂ ਆਪਣੇ ਸੋੜੇ ਹਿਤਾਂ ਤੇ ਫੋਕੀ ਬੱਲੇ ਬੱਲੇ ਕਰਵਾਉਣ ਲਈ ਉਨ੍ਹਾਂ ਨੇ ਐਨ ਮੌਕੇ ਤੇ ਵੱਖਰਾ ਸੰਘਰਸ਼ ਸ਼ੁਰੂ ਕਰ ਦਿੱਤਾ ਅਤੇ ਜਦੋ ਆਖਰੀ ਸਮਝੋਤੇ ਵੇਲੇ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਤਾਂ ਅੱਜ ਕੱਲ ਸਿਆਸਤ ਦੀਆਂ ਪੋੜੀਆਂ ਚੜ੍ਹਨ ਵਾਲੇ ਆਗੂ ਦੀ ਧਿਰ ਵੱਲ੍ਹੋਂ ਬਿਨਾਂ ਸੀਨੀਆਰਤਾ ਲਏ ਹਾਂ ਕਰ ਦਿੱਤੀ, ਜਦੋ ਕਿ ਉਨ੍ਹਾਂ ਨੇ ਮੀਟਿੰਗ ਚ ਇਸ ਮੁੱਦੇ ਨੂੰ ਜੋਰ ਸ਼ੋਰ ਨਾਲ ਉਠਾਇਆ।

ਪਰ ਸਿਆਸਤ ਵੱਲ ਤੁਰ ਗਏ ਆਗੂ ਨੇ ਈ ਟੀ ਟੀ ਅਧਿਆਪਕਾਂ ਨੂੰ ਇਸੇ ਆਸ ਚ ਉਲਝਾਈ ਰੱਖਿਆ ਕਿ ਆਪਾਂ ਕੋਰਟ ਰਾਹੀਂ ਇਹ ਸੀਨੀਆਰਤਾ ਹਾਸਲ ਕਰ ਲਵਾਂਗੇ। ਅਧਿਆਪਕਾਂ ਤੋ ਲੱਖਾਂ ਰੁਪਏ ਵੀ ਇਕੱਠੇ ਕੀਤੇ ਗਏ, ਪਰ ਇਸ ਦੇ ਬਾਵਜੂਦ ਅਧਿਆਪਕਾਂ ਦਾ ਕੁਝ ਨਹੀਂ ਬਣ ਸਕਿਆ। ਹੁਣ ਅਧਿਆਪਕ ਕੋਸ ਰਹੇ ਨੇ ਗਲਤ ਸਮਝੋਤੇ ਨੇ ਪੰਜਾਬ ਭਰ ਦੇ ਈ ਟੀ ਟੀ ਅਧਿਆਪਕਾਂ ਦੀਆਂ ਸੱਧਰਾਂ ਤੇ ਪਾਣੀ ਫੇਰ ਦਿੱਤਾ। ਈ ਟੀ ਟੀ ਟੀਚਰਜ਼ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਜਿੰਨਾ ਦੀ ਅਗਵਾਈ ਚ ਹੁਣ ਜਦੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਜੰਗ ਵਿਢੀ ਹੋਈ ਹੈ,ਨੇ ਪੰਜਾਬ ਭਰ ਦੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਹੁਣ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਅੱਗੇ ਆਉਣ, ਕਦੇ ਇਹ ਨਾ ਹੋਵੇ ਸੀਨੀਆਰਤਾ ਦੇ ਵੱਡੇ ਧੋਖੇ ਬਾਅਦ ਪੁਰਾਣੀ ਪੈਨਸ਼ਨ ਵੀ ਬਹਾਲ ਨਾ ਕਰਵਾ ਸਕੀਏ।ਉਨ੍ਹਾਂ 11 ਜੁਲਾਈ ਨੂੰ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਰੁੱਧ ਕੀਤੀ ਜਾ ਰਹੀ ਲਲਕਾਰ ਰੈਲੀ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ।

ਸਿੱਖਿਆ ਵਲੰਟੀਅਰਾਂ ਨੂੰ ਜਾਗੀ ਉਮੀਦ ਦੀ ਕਿਰਨ ,ਪ੍ਰੀ ਪ੍ਰਾਇਮਰੀ ਪੋਸਟਾਂ ਵਿਚ ਮਿਲੇਗੀ ਵਿਸ਼ੇਸ਼ ਛੂਟ


 

ਪੰਜਾਬ ਸਰਕਾਰ ਵਲੰਟੀਅਰਾਂ ਨੂੰ ਪੱਕੇ ਕਰਨ ਲਈ ਪੂਰੀ ਤਰਾਂ ਸੁਹਿਰਦ ਹੈ । 
 ਇਸੇ ਲਈ ਪੰਜਾਬ ਸਰਕਾਰ ਨੇ ਵਲੰਟੀਅਰਾਂ ਨੂੰ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਯੋਗ ਬਣਾਉਣ ਲਈ ਐੱਨ.ਟੀ.ਟੀ. ਡਿਪਲੋਮਾ ਕਰਨ ਦਾ ਇੱਕ ਖ਼ਾਸ ਮੌਕਾ ਵੀ ਦਿੱਤਾ। ਡਿਪਲੋਮਾਂ ਪਾਸ ਕਰਨ ਤੋਂ ਬਾਅਦ ਕਈ ਵਲੰਟੀਅਰਾਂ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਵੀ ਕੀਤਾ ਹੈ।

 ਵੱਡਾ ਫ਼ਾਇਦਾ ਸਿੱਧੀ ਭਰਤੀ (BPEO, CHT and HT) ਵਿੱਚ ਇਹਨਾਂ ਈ.ਜੀ.ਐੱਸ., ਏ.ਆਈ.ਈ., ਆਈ.ਈ.ਡੀ., ਐੱਸ.ਟੀ.ਆਰ ਆਦਿ ਵਲੰਟੀਅਰਾਂ ਨੂੰ ਮੌਕਾ ਦਿੰਦਿਆਂ ਭਰਤੀ ਕੀਤਾ ਗਿਆ।

  ਇਸਦੇ ਨਾਲ ਹੀ ਵਲੰਟੀਅਰਾਂ ਨੂੰ ਉਮਰ ਹੱਦ ਵਿੱਚ ਛੋਟ ਵੀ ਦਿੱਤੀ ਗਈ ਹੈ । ਜਿਸ ਮੁਤਾਬਿਕ ਜਿੰਨੀ ਜਿਸ ਵਲੰਟੀਅਰ ਦੀ ਸਿੱਖਿਆ ਵਿਭਾਗ ਵਿੱਚ ਵਲੰਟੀਅਰ ਵਜੋਂ ਸਰਵਿਸ ਹੋਵੇਗੀ, ਉਸਨੂੰ ਉਸਦੇ ਕਾਰਜਕਾਲ ਦੀ ਸਮਾਂ-ਸੀਮਾਜਿੰਨੀ ਉਮਰ ਚ ਛੋਟ ਦਿੱਤੀ ਜਾਵੇਗੀ। 


 ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਵਲੰਟੀਅਰਾਂ ਨੂੰ 10 ਵਾਧੂ ਅੰਕ ਵੀ ਦਿੱਤੇ ਜਾ ਰਹੇ ਹਨ। ਹੈ।  ਵਲੰਟੀਅਰਾਂ ਨੂੰ ਸਿੱਧੀ ਭਰਤੀ ਰਾਹੀਂ ਬੀ.ਪੀ.ਈ.ਓ., ਸੀ.ਐੱਚ.ਟੀ. ਜਾਂ ਐੱਚ.ਟੀ. ਲਈ ਮੌਕਾ ਦੇ ਕੇ ਭਰਤੀ ਵੀ ਕੀਤਾ ਗਿਆ ਹੈ । 


ਈ.ਜੀ.ਐੱਸ., ਏ.ਆਈ.ਈ. ਅਤੇ ਹੋਰ ਵਲੰਟੀਅਰ ਬਿਨਾਂ ਕਿਸੇ ਇਸ਼ਤਿਹਾਰ ਤੋਂ ਪੇਂਡੂ ਵਿਕਾਸ ਕਮੇਟੀਆਂ ਰਾਹੀਂ ਕੰਢੇ ਰੱਖੇ ਗਏ ਸਨ ਅਤੇ ਜਿਨ੍ਹਾਂ ਸਕੀਮਾਂ ਰਾਹੀਂ ਇਨ੍ਹਾਂ ਵਲੰਟੀਅਰਾਂ ਨੂੰ ਭਰਤੀ ਕੀਤਾ ਗਿਆ ਸੀ, ਨੂੰ ਕੇਂਦਰ ਸਰਕਾਰ ਦੇ ਬੰਦ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੇ ਪਰਿਵਾਰਕ ਹਾਲਤਾਂ ਦੇ ਮੱਦੇਨਜ਼ਰ ਇਨ੍ਹਾਂ ਦੀਆਂ ਸੇਵਾਵਾਂ ਨੂੰ ਸਕੂਲਾਂ ਵਿੱਚ ਜਾਰੀ ਰੱਖਿਆ ਗਿਆ ਹੈ। ਹੁਣ ਇਨ੍ਹਾਂ ਵਲੰਟੀਅਰਾਂ ਦੀਆਂ ਸੇਵਾਵਾਂ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਪੱਕਾ ਕਰਨ ਦਾ ਮੌਕਾ ਦੇਣ ਲਈ ਹੀ ਇਹ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ । 


ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਪੰਜਾਬ ਐਜੂਕੇਸ਼ਨਲ ਅਪਡੇਟ  ਹਰ ਅਪਡੇਟ ਦੇਖੋ ਇਥੇ
 ਸਾਲ 2017 'ਚ ਸਰਕਾਰ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਵਾਈਆਂ ਅਤੇ ਕੁੱਝ ਸਮੇਂ ਬਾਅਦ ਹੀ ਵਲੰਟੀਅਰਾਂ ਨੂੰ ਪੱਕੇ ਹੋਣ ਦਾ ਮੌਕਾ ਦੇਣ ਲਈ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ। 


ਇਸ ਭਰਤੀ ਪ੍ਰਕਿਰਿਆ 'ਚ 27 ਜੂਨ 2021 ਨੂੰ ਰੱਖਿਆ ਗਿਆ ਟੈਸਟ ਵਲੰਟੀਅਰਾਂ ਦੀ ਮੰਗ ਤੇ ਕੁਝ ਵਲੰਟੀਅਰਾਂ ਦੇ ਡਿਪਲੋਮੇ ਦਾ ਨਤੀਜਾ ਨਾ ਆਉਣ ਦੇ ਮੱਦੇਨਜ਼ਰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆਹੈ। 

JOIN TELGRAM FOR LATEST UPDATES
 ਯੂਨੀਅਨਾਂ ਦੇ ਆਗੂਆਂ ਨਾਲ ਨਿਯਮਤ ਤੌਰ ਤੇ ਬੈਠਕਾਂ ਕੀਤੀਆਂ ਗਈਆਂ ਹਨ ਤੇ ਸਰਕਾਰ ਦੇ ਨੁਮਾਇੰਦਿਆਂ ਖ਼ਾਸ ਕਰਕੇ ਸਿੱਖਿਆ ਮੰਤਰੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਵਲੰਟੀਅਰਾਂ ਦੀਆਂ ਜਾਇਜ਼ ਮੰਗਾਂ ਨੂੰ ਨਿਯਮਾਂ ਅਨੁਸਾਰ ਵਿਚਾਰਨ ਉਪਰੰਤ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇਗੀ।


ਸਿੱਖਿਆ ਵਿਭਾਗ ਵਿਚ ਹੋਣਗੀਆਂ ਤੀਜੇ ਗੇੜ ਦੀਆਂ ਬਦਲੀਆਂ


 

ਪੰਜਾਬ ਸਰਕਾਰ ਵਲੋਂ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਆਮ ਬਦਲੀਆਂ ਤੈਨਾਤੀਆਂ 1 ਜੁਲਾਈ ਤੋਂ 31 ਜੁਲਾਈ 2021 ਤੱਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਸੂਬੇ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਿਪਟੀ ਕਮਿਸ਼ਨਰਾਂ, ਬੋਰਡ ਅਤੇ ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਦੇ ਵਿਭਾਗਾਂ/ਅਦਾਰਿਆਂ ਵਿਚ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ 31 ਜੁਲਾਈ ਤੱਕ ਕਰ ਲਈਆਂ ਜਾਣ। ਇਸ ਮਿਤੀ ਤੋਂ ਬਾਅਦ ਬਦਲੀਆਂ ਤੇ ਸੰਪੂਰਨ ਰੋਕ ਹੋਵੇਗੀ।ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ
ਪੰਜਾਬ ਐਜੂਕੇਸ਼ਨਲ ਅਪਡੇਟ  ਹਰ ਅਪਡੇਟ ਦੇਖੋ ਇਥੇ
 ਸਿੱਖਿਆ ਵਿਭਾਗ ਪੰਜਾਬ ਵੱਲੋਂ ਵੀ ਅਧਿਆਪਕਾਂ ਨੂੰ ਬਦਲੀਆਂ ਲਈ ਇਕ ਹੋਰ ਮੌਕਾ ਦਿੱਤਾ ਜਾਵੇਗਾ। ਭਰੋਸੇਯੋਗ ਸੂਤਰਾਂ ਮੁਤਾਬਕ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਇਕ ਹੋਰ ਮੌਕਾ ਦਿੱਤਾ ਜਾਵੇਗਾ। ਇਸ ਹਫ਼ਤੇ ਦੇ ਅਖੀਰ ਤੱਕ ਜਾਂ ਅਗਲੇ ਹਫ਼ਤੇ ਤੱਕ ਸਿਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਅਰਜ਼ੀਆਂ ਮੰਗੀਆਂ ਜਾ ਸਕਦੀਆਂ ਹਨ।

JOIN TELEGRAM FOR LATEST UPDATES CLICK HERE
 ਸਿੱਖਿਆ ਵਿਭਾਗ ਵੱਲੋਂ ਪਹਿਲਾਂ ਦੋ ਗੇੜ ਦੀਆਂ ਬਦਲੀਆਂ ਵਿੱਚ ਲਗਪਗ 15000 ਦੇ ਕਰੀਬ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਕੋਰਟ ਕੇਸ ਪੈੰਡਿਗ ਹੋਣ ਕਾਰਨ ਕੁਝ ਅਧਿਆਪਕ ਹਾਲੇ ਤੱਕ ਵੀ ਜੁਆਇੰਨ ਨਹੀਂ ਕਰ ਸਕੇ ਹਨ।

6ਵੀਂ ਤੋਂ 12 ਵੀਂ ਜਮਾਤਾਂ ਤੱਕ ਫ਼ੀਸ ਮਾਫ , ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ

 

RECENT UPDATES

Today's Highlight