Saturday, 26 June 2021

ਮਿਡ ਡੇ ਮੀਲ ਦਫਤਰੀ ਕਾਮਿਆ ਵੱਲੋਂ ਮੰਤਰੀਆਂ ਤੇ ਤੰਜ ਕਸਦੇ ਹੋਏ ਅਨੋਖੇ ਢੰਗ ਨਾਲ ਪ੍ਰਦਰਸ਼ਨ


 ਅੱਜ ਸਿੱਖਿਆ ਮੰਤਰੀ ਪੰਜਾਬ ਦੇ ਸ਼ਹਿਰ ਦੇ ਬਜ਼ਾਰਾਂ ਵਿਚ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਾਮਿਆ ਵੱਲੋਂ ਕਾਂਗਰਸ ਸਰਕਾਰ ਦੇ ਮੰਤਰੀਆ ਅਤੇ ਆਗੁਆ ਵੱਲੋਂ ਕੀਤੇ ਵਾਅਦਿਆ ਤੇ ਤੰਜ ਕਸਦੇ ਹੋਏ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ।ਅੱਜ ਸੂਬੇ ਭਰ ਤੋਂ ਆਏ ਦਫਤਰੀ ਕਾਮਿਆ ਵੱਲੋਂ ਬੀ.ਐਸ.ਐਨ.ਐਲ ਪਾਰਕ ਵਿਚ ਇਕੱਤਰ ਹੋਣ ਉਪਰੰਤ ਗੁਬਾਰੇ ਹੱਥਾ ਵਿਚ ਫੜ ਕੇ ਸ਼ਹਿਰ ਦੇ ਬਜ਼ਾਰਾਂ ਨੂੰ ਚਾਲੇ ਪਾ ਦਿੱਤੇ।


ਆਗੂਆ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਵੱਲੋਂ ਸੱਤਾ ਵਿਚ ਆਉਣ ਸਮੇਂ ਜੋ ਵਾਅਦੇ ਕੀਤੇ ਗਏ ਸਨ ਉਹ ਬਹੁਤ ਵੱਡੇ ਸਨ ਤੇ ਜੋ ਵਾਅਦੇ ਅੱਜ ਕੀਤੇ ਜਾ ਰਹੇ ਹਨ ਉਹ ਵੀ ਵੱਡੇ ਹਨ ਅਤੇ ਜੋ ਕਿਹਾ ਜਾ ਰਿਹਾ ਹੈ ਕਿ 4 ਸਾਲਾਂ ਦੋਰਾਨ ਵਾਅਦੇ ਪੂਰੇ ਕੀਤੇ ਹਨ ਉਹ ਵੀ ਵੱਡੇ ਹਨ। ਇਹ ਸਾਰੀਆ ਚੀਜ਼ਾਂ ਇਸ ਰੂਪ ਵਿਚ ਵਿਖਾਈਆ ਜਾ ਰਹੀਆ ਹਨ ਜਿਵੇਂ ਇਕ ਗੁਬਾਰਾ ਹਵਾ ਭਰਨ ਤੋਂ ਬਾਅਦ ਬਹੁਤ ਵੱਡਾ ਜਾਪਦਾ ਹੈ ਦੇਖਣ ਵਿਚ ਲਗਦਾ ਹੈ ਕਿ ਇਹ ਬਹੁਤ ਵੱਡੀ ਚੀਜ਼ ਹੈ ਪਰ ਅਸਲ ਵਿਚ ਜਦ ਉਸ `ਚ ਝਾਤ ਮਾਰੀ ਜਾਦੀ ਹੈ ਤਾਂ ਉਸ ਵਿਚ ਸਿਰਫ ਹਵਾ ਹੀ ਹੁੰਦੀ ਹੈ ਅਤੇ ਜਿਵੇ ਹੀ ਅਸੀ ਉਸ ਨੂੰ ਖੋਲਦੇ ਹਾਂ ਹਵਾ ਨਿਕਲ ਜ਼ਾਦੀ ਹੈ ਤਾਂ ਸਿਰਫ ਛੋਟਾ ਜ਼ਿਹਾ ਰਬੜ ਹੀ ਬਚਦਾ ਹੈ।


ਇਸੇ ਤਰ੍ਹਾ ਹੀ ਕਾਂਗਰਸ ਸਰਕਾਰ ਵੱਲੋਂ ਵਾਅਦੇ ਵੱਡੇ ਕੀਤੇ ਗਏ ਸੀ ਅਤੇ ਵਿਖਾਇਆ ਜਾ ਰਿਹਾ ਹੈ ਕਿ ਅਸੀ ਵੱਡੇ ਵਾਅਦੇ ਪੂਰੇ ਕੀਤੇ ਹਨ। ਪਰ ਕਾਂਗਰਸ ਸਰਕਾਰ ਦੇ ਵਾਅਦੇ ਤੇ ਦਾਅਵੇ ਇਕ ਗੁਬਾਰੇ ਵਾਂਗ ਹੀ ਹਨ ਵਾਅਦੇ ਹਵਾ ਵਿਚ ਹੀ ਹਨ ਅਤੇ ਸਾਰੇ ਮਸਲੇ ਹਵਾ ਹਵਾਈ ਹੀ ਹੋ ਰਹੇ ਹਨ। ਇਹ ਸਬ ਕਾਂਗਰਸ ਸਰਕਾਰ ਵੱਲੋਂ ਵਿਖਾਵਾ ਹੀ ਕੀਤਾ ਜਾ ਰਿਹਾ ਹੈ, ਪੰਜਾਬ ਦੇ ਨੋਜਵਾਨਾਂ ਅਤੇ ਕੱਚੇ ਮੁਲਾਜ਼ਮਾਂ ਦੇ ਪੱਲੇ ਛੋਟਾ ਰਬੜ ਦਾ ਟੁਕੜਾਂ ਹੀ ਲੱਗ ਰਿਹਾ ਹੈ।


ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਲਈ ਅਤੇ ਆਮ ਜਨਤਾ ਤੱਕ ਸੱਚਾਈ ਪਹੁੰਚਾਉਣ ਲਈ ਨਿਵੇਕਲੀ ਪਹਿਲ ਕਰਦੇ ਹੋਏ ਹਵਾ ਭਰੇ ਗੁਬਾਰੇ ਜਿੰਨ੍ਹਾ ਤੇ ਸਰਕਾਰ ਦੇ ਝੂਟੇ ਵਾਅਦੇ ਛਾਪੇ ਹੋਏ ਹਨ ਲੈ ਕੇ ਸੰਗਰੂਰ ਦੇ ਬਜ਼ਾਰਾਂ ਵਿਚ ਆਏ ਹਨ ਅਤੇ ਸੰਗਰੂਰ ਦੀ ਜਨਤਾ ਨੂੰ ਇਹਨਾ ਲੀਡਰਾਂ ਦੇ ਝੂਠੇ ਵਾਅਦਿਆ ਤੋਂ ਭਵਿੱਖ ਵਿਚ ਬਚਣ ਦੀ ਅਪੀਲ ਕਰ ਰਹੇ ਹਨ।


ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਅਸ਼ੀਸ਼ ਜੁਲਾਹਾ,ਪਰਵੀਨ ਸ਼ਰਮਾਂ,ਚਮਕੋਰ ਸਿੰਘ, ਦੇਵਿੰਦਰਜੀਤ ਸਿੰਘ, ਰਜਿੰਦਰ ਸਿੰਘ ਸੰਧਾ ਜਤਿਨ ਮਹਿਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੁਲਾਜ਼ਮਾਂ ਤੇ ਨੋਜਵਾਨਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਚਾਰ ਸਾਲਾਂ ਦੋਰਾਨ ਆਮ ਜਨਤਾ ਦੇ ਪੱਲੇ ਕੁੱਝ ਨਹੀ ਪਿਆ। ਆਗੂਆ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਕਰਮਚਾਰੀਆ ਦੀ ਤਨਖਾਹ ਵਿਚ ਕਟੋਤੀ ਕਰ ਦਿੱਤੀ ਗਈ ਹੈ ਅਤੇ ਕਰਮਚਾਰੀਆ ਦੀਆ ਦੂਰ ਦੂਰਾਡੇ ਬਦਲੀਆ ਕੀਤੀਆ ਜਾ ਰਹੀਆ ਹਨ।


ਆਗੂਆ ਨੇ ਕਿਹਾ ਕਿ ਸੂਬੇ ਦੇ ਦਫਤਰੀ ਮੁਲਾਜ਼ਮ ਸਰਕਾਰ ਦੇ ਆਗੂਆ ਨੂੰ ਸਵਾਲ ਕਰ ਰਹੇ ਹਨ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਵਿਚ ਏ.ਜੀ ਪੰਜਾਬ ਵੱਡਾ ਹੈ ਜਾਂ ਕਾਂਗਰਸ ਦੀ ਸਰਕਾਰ ਵੱਡੀ ਹੈ? ਆਗੁਆ ਨੇ ਦੱਸਿਆ ਕਿ ਬੀਤੇ ਦਿਨੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਆਖਰੀ ਬਜ਼ਟ ਵਿਚ ਕਿਹਾ ਗਿਆ ਕਿ ਸਰਕਾਰ ਨੇ ਤਕੀਬਨ 14000 ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਹੈ ਪਰ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਦੇ ਬਾਵਜੂਦ 900 ਦੇ ਕਰੀਬ ਦਫਤਰੀ ਕਰਮਚਾਰੀਆ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।


ਆਗੁਆ ਨੇ ਕਿਹਾ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਮੰਨਜ਼ੂਰੀ ਦੇ ਚੁੱਕਿਆ ਹੈ ਪ੍ਰੰਤੂ ਏ.ਜੀ ਪੰਜਾਬ ਅਤੁਲ ਨੰਦਾ ਕਰਮਚਾਰੀਆ ਨੂੰ ਰੈਗੂਲਰ ਕਰਨ ਤੇ ਅੜਿੱਕਾ ਬਣੇ ਹੋਏ ਹਨ। ਆਗੂਆ ਨੇ ਕਿਹਾ ਕਿ ਕਿ ਜੇਕਰ ਪੰਜਾਬ ਸਰਕਾਰ ਦਾ ਅਧਿਆਪਕਾਂ ਨੂੰ ਪੱਕਾ ਕਰਨ ਦਾ ਫੈਸਲਾ ਸਹੀ ਸੀ ਤਾਂ ਅੱਜ ਫਿਰ ਉਹੀ ਤਰਜ਼ ਤੇ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਤੇ ਕਿਓ ਆਨਾਕਾਨੀ ਕੀਤੀ ਜਾ ਰਹੀ ਹੈ ਜਦਕਿ ਅਧਿਆਪਕਾਂ ਨੂੰ ਪੱਕਾ ਕਰਨ ਲਈ ਇਸੇ ਏ ਜੀ ਪੰਜਾਬ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ।


ਆਗੂਆ ਨੇ ਕਿਹਾ ਕਿ ਉਹ ਹਰ ਇਕ ਦਰ ਤੇ ਜਾ ਚੁੱਕੇ ਹਨ ਪਰ ਕੋਈ ਵੀ ਬਾਂਹ ਨਹੀ ਫੜ ਰਿਹਾ ਤੇ ਵੋਟਾਂ ਦਾ ਸਮਾਂ ਵੀ ਦਿਨ ਬ ਦਿਨ ਨਜ਼ਦੀਕ ਆ ਰਿਹਾ ਹੈ। ਆਗੂਆ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਦੇ ਝੂਠੇ ਵਾਅਦਿਆ ਦੀ ਪੋਲ ਖੋਲਣ ਲਈ ਵੱਖੋ ਵੱਖਰੇ ਨਿਵੇਕਲੇ ਪ੍ਰਦਰਸ਼ਨ ਕਰਦੇ ਰਹਿਣਗੇ ਅਤੇ ਇਸ ਤੋਂ ਬਾਅਦ ਹੁਣ ਮੁਲਾਜ਼ਮ ਮੁੱਖ ਮੰਤਰੀ ਦੇ ਚੰਡੀਗੜ੍ਹ ਨਿਵਾਸ ਵੱਲ ਕੂਚ ਕਰਨਗੇ ਅਤੇ ਅਜਿਹਾ ਪ੍ਰਦਰਸ਼ਨ ਕਰਨਗੇ ਜੋ ਕਾਂਗਰਸ ਪਾਰਟੀ ਨੂੰ ਕੱਚੇ ਮੁਲਾਜ਼ਮਾਂ ਦੀ ਗੱਲ ਸੁਨਣ ਨੂੰ ਮਜ਼ਬੂਰ ਕਰ ਦੇਵੇਗਾ। ਪ੍ਰਸਾਸ਼ਨ ਵੱਲੋਂ ਤਹਿਸੀਲਦਾਰ ਸੰਗਰੂਰ ਅਤੇ ਡੀ ਐਸ ਪੀ ਸੰਗਰੂਰ ਵੱਲੋਂ ਰੈਸਟ ਹਾਊਸ ਵਿਖੇ ਮੁਲਾਜ਼ਮਾਂ ਦਾ ਮੰਗ ਪੱਤਰ ਲਿਆ ਅਤੇ ਹਫਤੇ ਦੇ ਅੰਦਰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।

CORONA: ਲੁਧਿਆਣਾ ਜ਼ਿਲ੍ਹੇ ਵਿੱਚ ਡੀ ਸੀ ਵੱਲੋਂ ਨਵੇਂ ਆਦੇਸ਼ ਜਾਰੀ ਪੜ੍ਹੋ

 


ਹਰਮਨ ਪਿਆਰਾ ਬਣ ਰਿਹਾ ਹੈ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ ਨੂੰ ਰੂਪਮਾਨ ਕਰਦਾ ਹਫ਼ਤਾਵਾਰੀ ਪ੍ਰੋਗਰਾਮ 'ਨਵੀਆਂ ਪੈੜਾਂ

 ਹਰਮਨ ਪਿਆਰਾ ਬਣ ਰਿਹਾ ਹੈ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ ਨੂੰ ਰੂਪਮਾਨ ਕਰਦਾ ਹਫ਼ਤਾਵਾਰੀ ਪ੍ਰੋਗਰਾਮ 'ਨਵੀਆਂ ਪੈੜਾਂ


 ਜ਼ਿਲ੍ਹਾ ਫਰੀਦਕੋਟ ਦੇ ਵਿਦਿਆਰਥੀਆਂ ਦੀਆਂ ਵਿੱਦਿਅਕ ਅਤੇ ਸਹਿ ਵਿੱਦਿਅਕ ਪੇਸ਼ਕਾਰੀਆਂ ਨੇ ਕੀਲੇ ਦਰਸ਼ਕ  ਐੱਸ.ਏ.ਐੱਸ.ਨਗਰ 26 ਜੂਨ (ਰਜਨਦੀਪ ਚਾਹਲ) ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਭਾਵੇਂ ਸਰਕਾਰੀ ਸਕੂਲ ਬੰਦ ਹਨ ਪਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਦੇਖ-ਰੇਖ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਯੋਗ ਅਗਵਾਈ ਸਦਕਾ ਜਿੱਥੇ ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਟੈਲੀਵਿਜ਼ਨ ਮਾਧਿਅਮ ਰਾਹੀਂ ਆਨਲਾਈਨ ਜਮਾਤਾਂ ਦਾ ਪ੍ਰਬੰਧ ਕਰਕੇ ਵਿੱਦਿਅਕ ਮਾਹੌਲ ਸਿਰਜ ਰਿਹਾ ਹੈ ,ਉੱਥੇ ਵਿਭਾਗ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਵੀ ਨਿਰੰਤਰ ਯਤਨਸ਼ੀਲ ਹੈ , ਇਹਨਾਂ ਯਤਨਾਂ ਦੀ ਲੜੀ ਵਿੱਚ ਹਰ ਸ਼ਨੀਵਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਸਦਕਾ ਵੱਖ-ਵੱਖ ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਗੁਣਾਤਮਿਕ ਸਿੱਖਿਆ ਵਿੱਚ ਆਏ ਕ੍ਰਾਂਤੀਕਾਰੀ ਬਦਲਾਅ ਦੇ ਨਾਲ-ਨਾਲ ਵਿਦਿਆਰਥੀਆਂ ਦੀਆਂ ਵਿੱਦਿਅਕ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦੀ ਤਸਵੀਰ ਪੇਸ਼ ਕਰਦਾ ਪ੍ਰੋਗਰਾਮ 'ਨਵੀਆਂ ਪੈੜਾਂ' ਹਰਮਨਪਿਆਰਾ ਪ੍ਰੋਗਰਾਮ ਬਣ ਚੁੱਕਿਆ ਹੈ। 

 

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਫ਼ਤੇ ਦਾ ਪ੍ਰੋਗਰਾਮ ਜ਼ਿਲ੍ਹਾ ਫਰੀਦਕੋਟ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ, ਦ੍ਰਿੜ ਇਰਾਦੇ ਅਤੇ ਆਤਮਵਿਸ਼ਵਾਸ ਦੀ ਕਹਾਣੀ ਨੂੰ ਸਮਾਜ ਸਾਹਮਣੇ ਦ੍ਰਿਸ਼ਵਾਨ ਕਰ ਰਿਹਾ ਸੀ। 


ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਸੁਖਦਰਸ਼ਨ ਸਿੰਘ ਚਹਿਲ ਅਤੇ ਅਮਰਦੀਪ ਸਿੰਘ ਬਾਠ ਵੱਲੋਂ ਸਮੁੱਚੇ ਭਾਰਤ ਵਿੱਚੋਂ ਸਾਡੇ ਸੂਬੇ ਪੰਜਾਬ ਵੱਲੋਂ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ ਵਿੱਚ ਨੰਬਰ 1 ਸਥਾਨ ਹਾਸਿਲ ਕਰਕੇ ਰਚੇ ਨਵੇਂ ਕੀਰਤੀਮਾਨ ਦਾ ਜ਼ਿਕਰ ਕੀਤਾ ਗਿਆ। 


ਇਸ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦੇ ਵਿਲੱਖਣ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈਕਾ ਦੀ ਮਨੋਵਿਗਿਆਨਕ ਪੱਖਾਂ ਅਧਾਰਿਤ ਗੁਣਾਤਮਿਕ ਸਿੱਖਿਆ , ਸਕੂਲ ਦੇ ਆਤਮਵਿਸ਼ਵਾਸੀ ਵਿਦਿਆਰਥੀਆਂ ਦੀਆਂ ਵਿੱਦਿਅਕ ਅਤੇ ਸਹਿ ਵਿੱਦਿਅਕ ਗਤੀਵਿਧੀਆਂ ਅਤੇ ਹਰ ਪੱਖੋਂ ਨਿਪੁੰਨ ਬੁਨਿਆਦੀ ਢਾਂਚੇ ਦੀ ਤਸਵੀਰ ਪੇਸ਼ ਕਰਦੀ ਵੀਡੀਓਗ੍ਰਾਫ਼ੀ ਵਿਖਾਈ ਗਈ। ਸਕੂਲ ਦੇ ਸੈਂਟਰ ਹੈੱਡ ਟੀਚਰ ਨੇ ਮਿਹਨਤੀ ਅਧਿਆਪਕਾਂ ਦੀ ਕੋਸ਼ਿਸ਼ਾਂ ਕਰਕੇ ਸਕੂਲ ਵਿੱਚ ਵਿਦਿਆਰਥੀਆਂ ਦੇ ਲਗਾਤਾਰ ਵਾਧੇ 'ਤੇ ਤਸੱਲੀ ਪ੍ਰਗਟਾਈ ਅਤੇ ਸਕੂਲ ਮੁਖੀ ਰਜਿੰਦਰ ਕੁਮਾਰ ਨੈਸ਼ਨਲ ਐਵਾਰਡੀ ਅਤੇ ਸਕੂਲ ਅਧਿਆਪਕਾਂ ਨੇ ਸਕੂਲ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਜਿਵੇਂ ਲਰਨਿੰਗ ਵਿੱਦ ਲਿਸਨਿੰਗ ਸਕਿੱਲਜ , ਮੋਟਰ ਸਕਿੱਲਜ ,ਕੌਗਨਿਟਿਵ ਸਕਿੱਲਜ ਆਦਿ ਅਤੇ ਸਕੂਲ ਦੀ ਦਿਨ ਦੁੱਗਣੇ ਰਾਤ ਚੌਗੁਣੇ ਵਿਕਾਸ ਦੀ ਕਹਾਣੀ ਬਿਆਨ ਕੀਤੀ। ਪਿੰਡ ਵਾਸੀਆਂ ਦੁਆਰਾ ਸਕੂਲ ਦੀ ਗੁਣਾਤਮਿਕ ਸਿੱਖਿਆ , ਸਮਾਰਟ ਜਮਾਤਾਂ, ਸਮਾਰਟ ਲਾਇਬਰੇਰੀ ਅਤੇ ਮਿਹਨਤੀ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ ਗਈ। 


ਇਸ ਦੌਰਾਨ ਜ਼ਿਲ੍ਹੇ ਦੇ ਸਸਸਸ ਰੱਤੀ ਰੋੜੀ ਡੱਗੋ ਰੁਮਾਣਾ ਦੇ ਵੱਖ-ਵੱਖ ਵਿਦਿਆਰਥੀਆਂ ਨੇ ਪੰਜਾਬੀ ਕਵਿਤਾਵਾਂ ਅਤੇ ਇੰਗਲਿਸ਼ ਬੂਸਟਰ ਕਲੱਬ ਅਧੀਨ ਅੰਗਰੇਜ਼ੀ ਦੀ ਕਮਿਊਨੀਕੇਸ਼ਨ ਸਕਿੱਲ ਦੀ ਬਾਖੂਬੀ ਪੇਸ਼ਕਾਰੀ ਕੀਤੀ।

ਸਕੂਲ ਪ੍ਰਿੰਸੀਪਲ ਤਰਨਜੀਤ ਕੌਰ ਨੇ ਸਕੂਲ ਵਿੱਚ ਲਗਾਤਾਰ ਵਧ ਰਹੇ ਦਾਖਲੇ 'ਤੇ ਚਾਨਣਾ ਪਾਇਆ।


ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਹੁੰਨਰਮੰਦ ਵਿਦਿਆਰਥਣਾਂ ਨੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਗਿੱਧਾ, ਲੋਕ ਗੀਤ ਅਤੇ ਸੋਲੋ ਗੀਤ ਦੀ ਬਾਕਮਾਲ ਪੇਸ਼ਕਾਰੀ ਕੀਤੀ।


ਹੋਰ ਤਾਂ ਹੋਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਸੋਹਣੇ ਸੱਭਿਆਚਾਰਕ ਅਤੇ ਸਿੱਖਿਆਦਾਇਕ ਪਾਰਕ ਅਤੇ ਖੁੱਲ੍ਹੇ-ਡੁੱਲ੍ਹੇ ਖੇਡ ਮੈਦਾਨਾਂ ਵਿੱਚ ਖੇਡ ਗਤੀਵਿਧੀਆਂ ਕਰਦੇ ਵਿਦਿਆਰਥੀਆਂ ਦੇ ਦ੍ਰਿਸ਼ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ।

ਮੁਲਾਜ਼ਮ ਦੀਆਂ ਮੰਗਾਂ ਨੂੰ ਵਿਚਾਰਨ ਲਈ ਮੁਖ ਮੰਤਰੀ ਵੱਲੋਂ ਕਮੇਟੀ ਬਣਾਉਣਾ ਮੁਲਾਜ਼ਮ ਮਸਲੇ ਲਟਕਾਉਣ ਦਾ ਪੈਤੜਾ: ਡੀ.ਟੀ.ਐੱਫ ਪੰਜਾਬ

 ਮੁਲਾਜ਼ਮ ਦੀਆਂ ਮੰਗਾਂ ਨੂੰ ਵਿਚਾਰਨ ਲਈ ਮੁਖ ਮੰਤਰੀ ਵੱਲੋਂ ਕਮੇਟੀ ਬਣਾਉਣਾ ਮੁਲਾਜ਼ਮ ਮਸਲੇ ਲਟਕਾਉਣ ਦਾ ਪੈਤੜਾ: ਡੀ.ਟੀ.ਐੱਫ ਪੰਜਾਬ ਫ਼ਿਰੋਜ਼ਪੁਰ 26 ਜੂਨ ( ) ਪੰਜਾਬ ਸਰਕਾਰ ਵੱਲੋਂ ਛੇਵਾਂ ਤਨਖਾਹ ਕਮਿਸ਼ਨ ਦੀ ਸ਼ਿਫ਼ਾਰਸ਼ਾ ਤੋਂ ਕਿਨਾਰਾ ਕਰਕੇ ਮੁਲਾਜ਼ਮਾਂ ਮੁਲਾਜ਼ਮ ਵਿਰੋਧੀ ਅਤੇ ਤਨਖਾਹਾਂ ਸਮੇਤ ਭੱਤਿਆਂ ਚ ਕਟੌਤੀਆਂ ਵਾਲਾ ਤਨਖਾਹ ਕਮਿਸ਼ਨ ਨੂੰ ਪੰਜਾਬ ਦੇ ਮੰਤਰੀ ਪ੍ਰੀਸ਼ਦ ਮਨਜ਼ੂਰੀ ਦੇਣ ਤੇ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਵਿੱਚ ਕੈਪਟਨ ਸਰਕਾਰ ਖਿਲਾਫ਼ ਗੁੱਸਾ ਅਤੇ ਰੋਸ਼ ਭਟਕਿਆ ਹੋਇਆ ਹੈ।ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਰੋਸ ਅਤੇ ਗੁੱਸੇ ਨੂੰ ਠੰਡਾ ਕਰਨ ਲਈ ਪੰਜ ਕੈਬਨਿਰਟ ਮੰਤਰੀਆਂ ਅਤੇ ਪ੍ਰਮੁੱਖ ਸਕੱਤਰ ਵਿੱਤ ਵਿਭਾਗ ਦੀ ਪ੍ਰਧਾਨਗੀ ਹੇਠ ਪ੍ਰਮੁੱਖ ਸਕੱਤਰ ਤੇ ਪਰਿਵਾਰ ਭਲਾਈ ਵਿਭਾਗ ਅਤੇ ਪ੍ਰਮੁੱਖ ਸਕੱਤਰ ਪ੍ਰਸੋਨਲ ਵਿਭਾਗ ਤੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਹੈ। ਅਧਿਆਪਕਾਂ ਦੀ ਪ੍ਰਮੁੱਖ ਜੱਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ,ਸਕੱਤਰ ਸਰਵਣ ਸਿੰਘ ਔਜਲਾ, ਵਿੱਤ ਸਕੱਤਰ ਜਸਵਿੰਦਰ ਸਿੰਘ ਰਾਜਦੀਪ ਸਿੰਘ ਸਾਈਆਂ ਵਾਲਾ, ਦੀਦਾਰ ਸਿੰਘ ਮੁੱਦਕੀ, ਬਲਰਾਮ ਸ਼ਰਮਾਂ ਨੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਮੇਟੀ ਦਾ ਗਠਨ ਮੁਲਾਜ਼ਮ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਸਗੋਂ ਸਮਾਂ ਲੰਘਾਉਣ ਅਤੇ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਨੂੰ ਠੰਡੇ ਬਸਤੇ ਵਿੱਚ ਪਾਉਣ ਖਾਤਰ ਕੀਤਾ ਹੈ। ਪੰਜਾਬ ਦੇ ਰਾਜਪਾਲ ਨੂੰ ਮੁਲਾਜ਼ਮ ਦੇ ਹੱਕਾਂ ਨੂੰ ਖੋਹਣ ਅਤੇ ਲਮਕਾਉਣ ਲਈ ਬਹੁਤ ਜਲਦੀ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਪਵਾਨਗੀ ਦਿੰਦੇ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਚੋਣ ਵਾਇਦੇ ਨੂੰ ਸਾਢੇ ਚਾਰ ਲਮਕਾਉਣ ਤੋਂ ਬਾਦ ਅਤੇ ਮੁਲਾਜ਼ਮਾਂ ਦੇ ਸੰਘਰਸ਼ੀ ਦਬਾਅ ਅਤੇ ਵਿਧਾਨ ਸਭਾ ਚੋਣਾਂ ਸਿਰ ਤੇ ਖੜੀਆਂ ਦੇਖ ਕੇ ਸ਼ਾਜ਼ਿਸ਼ ਢੱਗ ਨਾਲ ਲੰਗੜਾ ਤਨਖਾਹ ਕਮਿਸ਼ਨ ਪ੍ਰਵਾਨ ਕੀਤਾ ਹੈ। ਉਨਾ ਕਿਹਾ ਕਿ ਸਰਕਾਰ ਜੇਕਰ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਪੰਜਵੇਂ ਤਨਖਾਹ ਕਮਿਸ਼ਨ ਸਿਫਾਰਸ਼ਾ ਨਾਲ ਛੇੜ ਛਾੜ ਕੀਤੇ ਬਗੈਰ ਅਤੇ ਮਿਲਦੇ ਭੱਤਿਆਂ ਨੂੰ ਘਟਾਉਣ ਅਤੇ ਕਾਟਾ ਮਾਰਨ ਦੀ ਥਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਪਿਛਲੇ ਤਨਖਾਹ ਕਮਿਸ਼ਨ ਦੀਆਂ ਰਹਿੰਦੀਆਂ ਸਾਰੀਆਂ ਮਹਿੰਗਾਈ ਭਤੇ ਦੀਆਂ ਕਿਸਤਾਂ ਦੀ ਅਦਾਇਗੀ ਕਰਨ ਦੀ ਸ਼ਿਫਾਰਸ਼ ਕਰਦੀ ਅਤੇ ਸਾਰੇ ਭੱਤੇ 01/01/2016 ਤੋਂ ਲਾਗੂ ਕਰਦੀ ਪਰ ਸਰਕਾਰ ਦੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਨੀਤ ਅਤੇ ਨੀਤੀ ਵਿੱਚ ਹਮੇਸ਼ਾ ਫਰਨ ਰਿਹਾ ਹੈ। ਡੀ.ਟੀ.ਐੱਫ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਕਿਹਾ ਕੀ ਮੁਲਾਜ਼ਮਾਂ ਦਾ ਤਨਖਾਹ ਦੇ ਵਾਧਾ ਦਾ ਗੁਣਾਂਕ 2.74 ਦੇ ਨਾਲ ਦਿੱਤਾ ਜਾਵੇ। ਮੁਲਾਜ਼ਮਾਂ ਦਾ ਫਿਕਸਡ ਮੈਡੀਕਲ ਭੱਤਾ 2000/- ਮੋਬਾਇਲ ਭੱਤਾ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਲਾਗੂ ਕੀਤਾ ਜਾਵੇ। ਮਕਾਨ ਕਰਾਇਆ ਭੱਤਾ ਭੱਤਾ ਅਤੇ ਪੇਂਡੂ ਭੱਤਾ ਪਹਿਲਾਂ ਮਿਲਦੀਆਂ ਦਰਾਂ ਤੇ ਦਿੱਤਾ ਜਾਵੇ।ਸੇਵਾ ਮਕਤੀ ਤੇ ਗਰੈਚੁਟੀ 20 ਲੱਖ ਰੁਪਏ 01/01 2016 ਤੋਂ ਦਿੱਤਾ ਜਾਵੇ ਅਤੇ ਮੁਲਾਜ਼ਮ ਦੀ ਨੌਕਰੀ ਦੌਰਾਨ ਮੋਤ ਹੋਣ ਤੇ ਅਕਸਗਰੇਸ਼ੀਆ ਗਰਾਂਟ ਕਮਿਸ਼ਨ ਦੀਆਂ ਸਫਾਰਸ਼ਾ ਅਨੁਸਾਰ 02 ਲੱਖ ਦੀ ਥਾਂ 20 ਲੱਖ ਰੁਪਏ ਕੀਤੀ ਜਾਵੇ।ਸੂਬਾ ਆਗੂਆ ਨੇ ਕਿਹਾ ਕਿ ਜੇਕਰ ਸਰਕਾਰ ਹੁਣ ਵੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੀ ਮੰਗਾਂ ਨੂੰ ਸੰਜ਼ੀਦਗੀ ਨਾਲ ਸੁਣਨਾ ਅਤੇ ਹੱਲ ਕਰਨਾ ਚਾਹੁੰਦੀ ਹੈ ਤਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਬਣੀ ਕਮੇਟੀ ਨੂੰ ਦੀ ਸਮਾਂ ਸੀਮਾਂ ਦੌ ਹਫ਼ਤਿਆਂ ਦਾ ਤਹਿ ਕਰਕੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਦੇ ਵਿੱਤੀ ਮਸਲੇ ਜਲਦੀ ਤੋਂ ਜਲਦੀ ਹੱਲ ਕਰੇ। ਆਗੂਆਂ ਨੇ ਆਪਣਾ ਖਦਸਾ ਜ਼ਾਹਿਰ ਕਰਦਿਆਂ ਕਿਹਾ ਕਿ ਜਿੰਨਾ ਚਿਰ ਕਮੇਟੀ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸ਼ਾਮਲ ਰਹਿਣਗੇ ਉਸ ਸਮੇਂ ਤੱਕ ਮੁਲਾਜ਼ਮ ਦਾ ਜ਼ਾਇਜ਼ ਮੰਗਾਂ ਪੂਰੀਆਂ ਨਹੀਂ ਹੋ ਸਕਦੀਆਂ। ਇਸ ਮੌਕੇ ਬਲਰਾਮ ਸ਼ਰਮਾਂ, ਗੁਰਪ੍ਰੀਤ ਮੱਲੋਕੇ, ਗੁਰਪਾਲ ਸੰਧੂ, ਵਿਸ਼ਾਲ ਸਹਿਗਲ, ਸੰਤੋਖ ਸਿੰਘ, ਪਰਵੀਨ ਕੁਮਾਰ, ਰਤਨਦੀਪ ਸਿੰਘ, ਕੁਲਦੀਪ ਸਿੰਘ, ਵਿਸ਼ਾਲ ਗੁਪਤਾ ਹਾਜ਼ਰ ਸਨ

LIBRARIAN RECRUITMENT: ਸਕੂਲਾਂ ਵਿੱਚ ਲਾਇਬ੍ਰੇਰੀਅਨ ਦੀ ਭਰਤੀ ਲਈ ਅਸਾਮੀਆਂ ਵਿੱਚ ਵੱਡੀ ਕਟੌਤੀ

 

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜਾਰੀ ਇਸ਼ਤਿਹਾਰ ਨੰ. 04 ਆਫ 2021 ਰਾਹੀਂ ਸਕੂਲ ਲਾਇਬ੍ਰੇਰੀਅਨ ਦੀਆਂ ਵੱਖ-ਵੱਖ ਕੈਟਾਗਰੀਆਂ ਲਈ 750 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। 

ਹੁਣ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਪੰਜਾਬ ਵੱਲੋਂ ਆਪਣੇ ਪੱਤਰ ਮਿਤੀ: 23.06.2021 ਰਾਹੀਂ ਅਸਾਮੀਆਂ ਦੀ ਕੈਟਾਗਰੀਵਾਈਜ਼ ਵੰਡ ਵਿੱਚ ਸੋਧ ਕੀਤੀ ਗਈ ਹੈ। ਜਿਸ ਵਿਚ 750 ਅਸਾਮੀਆਂ ਦੀ ਥਾਂ ਹੁਣ 693 ਅਸਾਮੀਆਂ ਭਰੀਆਂ ਜਾਣਗੀਆਂ। 

JOIN TELEGRAM GROUP FOR LATEST UPDATES FROM JOBSOFTODAYਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਸੋਧ ਉਪਰੰਤ ਅਸਾਮੀਆਂ ਦੀ ਕੈਟਾਗਰੀਵਾਈਜ ਵੰਡ ਹੁਣ ਹੇਠ ਅਨੁਸਾਰ ਹੋ ਗਈ ਹੈ:- 


ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਪੰਜਾਬ ਵਲੋਂ 57 ਅਸਾਮੀਆਂ ਦੀ ਕਟੌਤੀ ਕੀਤੀ ਹੈ ।

ਪੰਜਾਬ ਤਨਖਾਹ ਕਮਿਸ਼ਨ ਵੱਲੋਂ ਨਾਮਾਤਰ ਗੁਣਾਂਕ ਅਤੇ ਕਈ ਭੱਤਿਆਂ ਨੂੰ ਖ਼ਤਮ ਕਰਨ ਦੀਆਂ ਸਿਫ਼ਾਰਸ਼ਾਂ ਕਰਨ ਦੀ ਨਿਖੇਧੀ

 ਤਨਖਾਹ ਕਮਿਸ਼ਨ ਦੀ ਰਿਪੋਰਟ ਮੁਲਾਜ਼ਮਾਂ ਨਾਲ ਵੱਡਾ ਧੋਖਾ: ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ

ਪੰਜਾਬ ਤਨਖਾਹ ਕਮਿਸ਼ਨ ਵੱਲੋਂ ਨਾਮਾਤਰ ਗੁਣਾਂਕ ਅਤੇ ਕਈ ਭੱਤਿਆਂ ਨੂੰ ਖ਼ਤਮ ਕਰਨ ਦੀਆਂ ਸਿਫ਼ਾਰਸ਼ਾਂ ਕਰਨ ਦੀ ਨਿਖੇਧੀਸੰਗਰੂਰ, 26 ਜੂਨ()


ਛੇਵੇਂ ਪੰਜਾਬ ਤਨਖਾਹ ਕਮਿਸ਼ਨ ਅਤੇ ਪੰਜਾਬ ਵਿੱਤ ਵਿਭਾਗ ਦੀਆਂ ਮੁਲਾਜ਼ਮ ਮਾਰੂ ਸ਼ਿਫਾਰਸ਼ਾਂ ਰਾਹੀਂ ਤਨਖਾਹਾਂ ਤੇ ਭੱਤੇ ਵਧਾਉਣ ਦੀ ਥਾਂ, ਸਾਲ 2011 ਵਿੱਚ ਪੰਜਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਅਨਾਮਲੀ ਕਮੇਟੀ ਅਤੇ ਕੈਬਨਿਟ ਸਬ-ਕਮੇਟੀ ਵੱਲੋਂ ਤਨਖਾਹਾਂ ਗਰੇਡਾਂ ਵਿੱਚ ਕੀਤੇ ਵਾਧੇ ਵੀ ਰੱਦ ਕਰਨ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲੀ ਦੀ ਸਿਫ਼ਾਰਸ਼ ਨਾ ਕਰਨ, ਕੱਚੇ ਤੇ ਮਾਣ ਭੱਤਾ ਮੁਲਾਜ਼ਮਾਂ ਨੂੰ ਸਿਫ਼ਾਰਸ਼ਾਂ ਦੇ ਦਾਇਰੇ ਵਿੱਚ ਨਾ ਰੱਖਣ ਅਤੇ ਕਈ ਕਿਸਮ ਦੇ ਭੱਤਿਆਂ ਨੂੰ ਖਤਮ ਕਰਨ ਦੀ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ (ਡੀ.ਐੱਮ.ਐੱਫ) ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਨੇ ਸਖ਼ਤ ਨਿਖੇਧੀ ਕੀਤੀ ਹੈ।


Also read  : ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਖ਼ਬਰ ਇਥੇ


6th Pay commission :Read all updates here

           ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਜਨਰਲ ਸਕੱਤਰ ਜਰਮਨਜੀਤ ਸਿੰਘ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਮੁਲਾਜ਼ਮਾਂ ਨਾਲ ਵੱਡਾ ਧੋਖਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਨੂੰ ਕੁੱਝ ਦੇਣ ਦੀ ਬਜਾਏ ਖੋਹਣ ਦੀ ਤਿਆਰੀ ਕੀਤੀ ਹੈ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਕਿਸੇ ਪਾਸਿਓਂ ਵਧਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਤਨਖਾਹ ਕਮਿਸ਼ਨ ਦਾ ਹੀ ਅਹਿਮ ਹਿੱਸਾ ਅਨਾਮਲੀ ਕਮੇਟੀ ਦੀ ਸਿਫ਼ਾਰਸ਼ 'ਤੇ ਮੁਲਾਜ਼ਮਾਂ ਦੀਆਂ 24 ਕੈਟਾਗਰੀਆਂ ਦੇ ਸਤੰਬਰ-ਅਕਤੂਬਰ 2011 ਤੋਂ ਤਨਖਾਹ ਗਰੇਡ ਦਰੁਸਤ ਕੀਤੇ ਗਏ ਸੀ, ਜਿਸ ਨੂੰ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਵੱਲੋਂ ਵੀ ਬਰਕਰਾਰ ਰੱਖਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਪ੍ਰੰਤੂ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਬੇਈਮਾਨੀ ਤਹਿਤ, ਇਸ ਸਿਫਾਰਸ਼ ਨੂੰ ਰੱਦ ਕਰਕੇ ਅਨਾਮਲੀ ਕਮੇਟੀ ਨੂੰ ਹੀ ਅਰਥਹੀਣ ਕਰ ਦਿੱਤਾ ਗਿਆ। ਇਸੇ ਤਰ੍ਹਾਂ 239 ਮੁਲਾਜ਼ਮ ਕੈਟਾਗਰੀਆਂ ਦੇ ਤਨਖਾਹ ਗਰੇਡਾਂ ਵਿੱਚ, ਦਸੰਬਰ 2011 ਦੌਰਾਨ ਕੈਬਨਿਟ ਸਬ ਕਮੇਟੀ ਦੀ ਸਿਫ਼ਾਰਸ਼ 'ਤੇ ਹੋਏ ਵਾਧੇ ਨੂੰ ਵੀ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਅਤੇ ਵਿੱਤ ਵਿਭਾਗ ਨੇ ਰੱਦ ਕਰ ਦਿੱਤਾ ਹੈ ਅਤੇ ਇਹਨਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਫਿਕਸ ਕਰਨ ਲਈ ਬਾਕੀ ਕੈਟਾਗਰੀਆਂ ਵਾਂਗ 2.59 ਜਾਂ 2.64 ਦਾ ਗੁਣਾਤਮਕ ਫੈਕਟਰ ਲੈਣ ਦੀ ਥਾਂ ਨ‍ਾਮਾਤਰ 2.25 ਦਾ ਗੁਣਾਂਕ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।


        ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂਆਂ ਸਵਰਨਜੀਤ ਸਿੰਘ, ਹਰਜੀਤ ਵਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਰਿਪੋਰਟ ਲਾਗੂ ਕਰਦਿਆਂ ਲੁਕਵੀਂ ਬੇਈਮਾਨੀ ਕਰਕੇ ਵੱਖ-ਵੱਖ ਵਰਗਾਂ ਨੂੰ ਮਿਲਣ ਵਾਲੇ ਕਈ ਤਰ੍ਹਾਂ ਦੇ ਭੱਤੇ ਬੰਦ ਕਰ ਦਿੱਤੇ ਗਏ ਹਨ; ਮਕਾਨ ਕਿਰਾਇਆ ਭੱਤਾ ਅਤੇ ਪੇਂਡੂ ਇਲਾਕਾ ਭੱਤਾ ਦੀਆਂ ਪਹਿਲਾਂ ਮਿਲ ਰਹੀਆਂ ਦਰਾਂ ਵਿੱਚ ਵੀ ਭਾਰੀ ਕਟੌਤੀ ਕੀਤੀ ਗਈ ਹੈ। ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਉਲਟ ਕਾਰਵਾਈ ਕਰਦੇ ਹੋਏ ਮੈਡੀਕਲ ਭੱਤੇ ਦੀ ਦਰ ਦੁੱਗਣੀ ਕਰਨ ਦੀ ਥਾਂ ਤੇ ਪਹਿਲੀ ਦਰ 500 ਰੁਪਏ ਨੂੰ ਹੀ ਬਰਕਰਾਰ ਰੱਖਿਆ ਗਿਆ ਹੈ ਇਸੇ ਤਰ੍ਹਾਂ ਹੀ ਮੋਬਾਈਲ ਭੱਤਾ ਵਧਾਉਣ ਦੀ ਸਿਫ਼ਾਰਸ਼ ਨੂੰ ਵਿੱਤ ਵਿਭਾਗ ਨੇ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਪੰਜਾਬ ਦੇ ਮੁਲਾਜ਼ਮਾਂ ਦੀਆਂ ਡੀ. ਏ. ਦੀਆਂ ਕਿਸ਼ਤਾਂ ਪੰਜਾਬ ਸਰਕਾਰ ਸਿਰ ਬਕਾਇਆ ਸਨ, ਉਨ੍ਹਾਂ ਨੂੰ ਖ਼ੁਰਦ ਬੁਰਦ ਹੀ ਕਰ ਦਿੱਤਾ ਹੈ ਜੋ ਕਿ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਸਰਾਸਰ ਧੋਖਾਧੜੀ ਹੈ।

ਸਾਲ 1970 ਤੋਂ ਹੁਣ ਤੱਕ ਦੇ ਸਰਟੀਫਿਕੇਟਾਂ ਚ ਜਨਮ ਮਿਤੀ ਤੇ ਮਾਪਿਆਂ ਦੇ ਨਾਮ ਵਿੱਚ ਸੋਧ ਸੰਭਵ

1970 ਤੋਂ ਹੁਣ ਤੱਕ ਦੇ ਸਰਟੀਫਿਕੇਟਾਂ ਚ ਜਨਮ ਮਿਤੀ ਤੇ ਮਾਪਿਆਂ ਦੇ ਨਾਮ ਵਿੱਚ ਸੋਧ ਸੰਭਵ  

 


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਕ ਹੋਰ ਅਹਿਮ ਫ਼ੈਸਲਾ ਲੈਂਦਿਆਂ 1970 ਤੋਂ ਲੈ ਕੇ ਹੁਣ ਤੱਕ ਸਿੱਖਿਆ ਬੋਰਡ ਵੱਲੋਂ ਵੱਖ ਵੱਖ ਸ਼੍ਰੇਣੀਆਂ ਦੀਆਂ ਲਈਆਂ ਗਈਆਂ ਪ੍ਰੀਖਿਆਵਾਂ ਦੇ ਸਰਟੀਫਿਕੇਟਾਂ ਚ  ਜਨਮ ਮਿਤੀ ਤੇ ਮਾਤਾ ਪਿਤਾ ਦੇ ਨਾਂ ਵਿਚ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਤੇ ਹਰ ਤਰ੍ਹਾਂ ਦੀਆਂ ਸੋਧਾਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ।


ਇਸ ਸਬੰਧੀ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਇਹ ਸੋਧਾਂ ਤੈਅ ਸਮੇਂ ਦੌਰਾਨ ਹੀ ਕਰਵਾਈਆਂ ਜਾ ਸਕਦੀਆਂ ਸਨ ਪਰ ਲੋਕਾਂ ਦੀ  ਮੰਗ ਨੂੰ ਦੇਖਦਿਆਂ ਤੇ ਲੋਕਾਂ ਦੀ ਖੱਜਲ ਖੁਆਰੀ ਘੱਟ ਕਰਨ ਦੇ ਮਕਸਦ ਨਾਲ ਬੋਰਡ ਮੈਨੇਜਮੈਂਟ ਵੱਲੋਂ ਇਹ ਪ੍ਰਕਿਰਿਆ ਪੂਰੀ ਕਰਨ ਲਈ ਹੁਣ ਬੋਰਡ ਦੇ ਜ਼ਿਲ੍ਹਾ ਪੱਧਰੀ ਦਫਤਰਾਂ ਚ ਹੀ ਉਕਤ ਸੋਧਾਂ ਲਈ  ਸਹੂਲਤ ਪ੍ਰਦਾਨ ਕੀਤੀ ਗਈ ਹੈ ।

Also read  : ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਖ਼ਬਰ ਇਥੇ


6th Pay commission :Read all updates here

ਬੋਰਡ ਦੇ ਬੁਲਾਰੇ ਅਨੁਸਾਰ ਇਸ ਸੋਧ ਸੰਬੰਧੀ ਲੱਗਣ ਵਾਲੀ ਫੀਸ ਪ੍ਰੀਖਿਆਰਥੀ ਵੱਲੋਂ ਬੋਰਡ ਤੋਂ ਪਾਸ ਕੀਤੀ ਮੁਢਲੀ ਪ੍ਰੀਖਿਆ ਦੇ ਸਾਲ ਤੋਂ ਲੈ ਕੇ ਪੰਜ ਸੌ ਰੁਪਏ ਪ੍ਰਤੀ ਸਾਲ ਅਤੇ ਪ੍ਰਤੀ ਗ਼ਲਤੀ 1000/- ਰੁਪਏ ਦੇ ਅਨੁਸਾਰ ਵਸੂਲੀ ਜਾਵੇਗੀ । ਉਨ੍ਹਾਂ ਦੱਸਿਆ ਕਿ ਹੁਣ ਉਕਤ ਹਰ ਤਰ੍ਹਾਂ ਦੀਆਂ ਸੋਧਾਂ ਲਈ ਮੁੱਖ ਦਫ਼ਤਰ ਆਉਣ ਦੀ ਲੋੜ ਨਹੀਂ ਸਗੋਂ ਇਸ ਲਈ ਬੋਰਡ ਦੇ ਜ਼ਿਲ੍ਹਾ ਖੇਤਰੀ ਦਫ਼ਤਰ ਚ ਹੀ ਬਿਨੈ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਬੋਰਡ ਦੇ ਪੁਰਾਣੇ ਨਿਯਮਾਂ ਤਹਿਤ ਪੰਜ ਸਾਲ ਤੋਂ ਵੱਧ ਸਮੇਂ ਦੀ ਸੋਧ ਕਰਵਾਉਣ ਲਈ ਪ੍ਰੀਖਿਆਰਥੀ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਸੀ ਪਰ ਬੋਰਡ ਦੇ ਨਵੇਂ ਫ਼ੈਸਲੇ ਮੁਤਾਬਿਕ ਲੋਕਾਂ ਦੇ ਸਮੇਂ ਤੇ ਪੈਸੇ ਦੀ ਬੱਚਤ ਕਰਕੇ ਬੋਰਡ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ।

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ

 ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਨਵੇਂ ਸੁਧਾਰਾਂ ਤਹਿਤ ਸਾਰੀ ਪ੍ਰਕਿਰਿਆ ਨੂੰ ਸਰਲ ਕਰਨ ਨਾਲ ਸਰਟੀਫਿਕੇਟ ਤਿਆਰ ਕਰਨ ਚ ਹੁਣ ਪਹਿਲਾਂ ਨਾਲੋਂ ਅੱਧਾ ਸਮਾਂ ਲੱਗਿਆ ਕਰੇਗਾ ਉੱਥੇ ਹੀ ਵਿਦਿਆਰਥੀਆਂ ਨੂੰ ਫੀਸ ਦੀ ਰਸੀਦ ਨੰਬਰ, ਡਾਇਰੀ ਨੰਬਰ, ਕੇਸ ਦੀ ਸਥਿਤੀ ਅਤੇ ਬੋਰਡ ਵੱਲੋਂ ਸਰਟੀਫਿਕੇਟ ਭੇਜਣ ਦੀ ਮਿਤੀ ਰਜਿਸਟਰੀ ਨੰਬਰ ਆਦਿ ਦੀ ਜਾਣਕਾਰੀ ਵੀ ਪ੍ਰੀਖਿਆਰਥੀ ਵੱਲੋਂ ਦਿੱਤੇ ਗਏ ਮੋਬਾਇਲ ਨੰਬਰ ਤੇ ਐਸਐਮਐਸ ਰਾਹੀਂ ਭੇਜੀ ਜਾਵੇਗੀ।


WE ARE ON TELGRAM,JOIN TELEGRAM GROUP FOR LATEST UPDATES FROM JOBSOFTODAY

ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਾੜੀਆਂ ਵਿੱਤ ਵਿਭਾਗ ਦੀਆਂ ਤਜਵੀਜਾਂ ਦੀਆਂ ਕਾਪੀਆਂ

ਨਵਾਂਸ਼ਹਿਰ 26 ਜੂਨ (ਉੱਪਲ) ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਾੜੀਆਂ ਵਿੱਤ ਵਿਭਾਗ ਦੀਆਂ ਤਜਵੀਜਾਂ ਦੀਆਂ ਕਾਪੀਆਂਅੱਜ ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਸਕੂਲਾਂ ਵਿੱਚ ਵਿੱਤ ਵਿਭਾਗ ਦੀਆਂ ਸ਼ਿਫਾਰਸਾ ਵਾਲਾ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਬਲਾਕ ਪ੍ਰਧਾਨ ਸ ਕੁਲਦੀਪ ਸਿੰਘ ਅਤੇ ਬੁੱਧ ਦਾਸ ਨੇ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਸਰਕਾਰਾ ਦੇ ਵਿੱਤ ਵਿਭਾਗ ਨੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਾਰੇ ਮਾਸਟਰ ਕੇਡਰ ਅਧਿਆਪਕਾਂ ਨਾਲ ਸੰਬੰਧਤ ਅਧਿਆਪਕਾ ਦਾ ਸਕੇਲ ਘਟਾ ਕੇ 2•25 ਨਾਲ ਤਨਖਾਹ ਫਿਕਸ ਕਰਨ ਅਤੇ ਪੰਜਵੇਂ ਪੇਅ ਕਮਿਸ਼ਨ ਪੰਜਾਬ ਦੀਆਂ ਸਿਫਾਰਸ਼ ਕੀਤੇ ਗਏ ਗ੍ਰੇਡ ਛੱਡਣ ਉਪਰੰਤ 2.59 ਨਾਲ ਗੁਣਾ ਕਰਨ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ, ਜਿਸ ਦੇ ਵਿਰੋਧ ਵਿੱਚ ਅੱਜ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮਿਤੀ 26 ਜੂਨ ਦਿਨ ਸ਼ਨੀਵਾਰ ਨੂੰ ਵਿੱਤ ਵਿਭਾਗ ਦੀਆਂ ਸ਼ਿਫਾਰਸਾ ਵਾਲਾ ਪਤੱਰ ਸਾੜਿਆ ਗਿਆ। 2011 ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਤਗੜੇ ਅਤੇ ਤਿੱਖੇ ਸੰਘਰਸ਼ ਲੜ ਕੇ 5000 ਰੁਪਏ ਗਰੇਡ ਪੇਅ ਅਤੇ ਭੱਤੇ ਪ੍ਰਾਪਤ ਕੀਤੇ ਸਨ । ਪ੍ਰੰਤੂ ਪੰਜਾਬ ਦੇ ਵਿੱਤ ਮੰਤਰੀ ਨੂੰ ਮਾਸਟਰ ਕੇਡਰ ਦੀ 5000 ਗਰੇਡ ਪੇਅ ਸ਼ੁਰੂ ਤੋ ਹੀ ਹਜਮ ਨਹੀਂ ਹੋ ਰਹੀ, ਇਸ ਲਈ ਵਿੱਤ ਮੰਤਰੀ ਟੇਡੇ ਮੇਡੇ ਢੰਗ ਨਾਲ ਇਸ ਤੇ ਕੱਟ ਲਗਾਉਣਾ ਚਹੁੰਦਾ ਹੈ ਜੋ ਮਾਸਟਰ ਕੇਡਰ ਯੂਨੀਅਨ ਪੰਜਾਬ ਨੂੰ ਬਿਲਕੁਲ ਬਰਦਾਸ਼ਤ ਨਹੀਂ । ਉਹਨਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਜੇਕਰ ਸਰਕਾਰ ਨੇ ਸਾਡੀ ਯੋਗ ਮੰਗ ਵੱਲ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸ਼ੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਜਿਸ ਤਹਿਤ ਮੰਤਰੀਆਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁਤਲੇ ਫੂਕਣ ਲਈ ਜਿਲ੍ਹਾ ਪੱਧਰ ਤੇ ਜ਼ਬਰਦਸਤ ਪ੍ਰੋਗਰਾਮ ਕੀਤੇ ਜਾਣਗੇ।


ਮਾਸਟਰ ਕੇਡਰ ਤੋਂ ਬਤੌਰ ਲੈਕਚਰਾਰ ਪਦਉੱਨਤ, ਕਰਮਚਾਰੀਆਂ ਨੂੰ ਰੀਲਿਵ ਕਰਨ ਲਈ ਹਦਾਇਤਾਂ ਜਾਰੀ 

ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਖ਼ਬਰ ਇਥੇ


 ਇਸ ਮੋਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦੇ ਪ੍ਰਿੰਸੀਪਲ ਸ੍ਰੀ ਅਮਰਜੀਤ ਖਟਕੜ ਜੀ, ਲੈਕਚਰਾਰ ਸ੍ਰੀ ਕਸ਼ਮੀਰ ਸਿੰਘ, ਕਿਸ਼ਨ ਚੰਦ, ਰਾਮ ਲੁਭਾਇਆ, ਮੈਡਮ ਮੀਨਾਕਸ਼ੀ ਜੀ, ਸੰਤੋਸ਼ ਕੁਮਾਰੀ ਜੀ, ਪ੍ਰਵੀਨ ਕੁਮਾਰੀ,ਮਾਸਟਰ ਬੁੱਧ ਦਾਸ, ਭੁਪਿੰਦਰ ਸਿੰਘ, ਵਿਜੇ ਕੁਮਾਰ, ਸੁਮਿਤ ਕੁਮਾਰ, ਨਿਰਮਲ ਰਾਮ, ਤਰਸੇਮ ਲਾਲ,ਮੈਡਮ ਰਮਨਦੀਪ, ਨੀਰੂ ਸ਼ਰਮਾ, ਹਰਪ੍ਰੀਤ ਕੌਰ, ਸਤਿੰਦਰ ਸੋਢੀ, ਮਨਦੀਪ ਸਿੰਘ, ਗੁਰਦੀਪ ਸਿੰਘ ਐਸ. ਐਲ. ਏ, ਰਾਜ ਕੁਮਾਰ ਐਲ . ਏ ਆਦਿ ਅਧਿਆਪਕ ਹਾਜ਼ਰ ਸਨ। 

ਮਾਸਟਰ ਕੇਡਰ ਤੋਂ ਬਤੌਰ ਲੈਕਚਰਾਰ ਪਦਉੱਨਤ, ਕਰਮਚਾਰੀਆਂ ਨੂੰ ਰੀਲਿਵ ਕਰਨ ਲਈ ਹਦਾਇਤਾਂ ਜਾਰੀ

 

ਮੁਲਾਜ਼ਮਾਂ ਦੀਆਂ ਮੰਗਾਂ ਲਈ ਪੰਜਾਬ ਸਰਕਾਰ ਵੱਲੋਂ 5 ਮੰਤਰੀਆਂ ਦੀ ਕਮੇਟੀ ਬਣਾਈ

 


ਪੇਅ ਕਮਿਸ਼ਨ ਅਪਡੇਟ ਦੇਖੋ ਇਥੇ

NIPER CHANDIGARH RECRUITMENT 2021- APPLY

The National Institute of Pharmaceutical Education & Research (NIPER), SAS Nagar is an autonomous Institute of National importance set up by the Government of India, Ministry of Chemicals & Fertilizers by an Act of Parliament, to impart higher education and undertake advanced research in the field of Pharmaceutical Sciences, Technology and Management. The Institute intends to fill the posts of Assistant Professors, one in each below mentioned disciplines in Pay Level 12-A (Academic Pay Level) as per 7th CPC (Pay Range Rs.1,01,500-1,67,400) on direct recruitment basis: 


ਪੰਜਾਬ ਸਟੇਟ ਟਰਾਂਸਮਿਸ਼ਨ ਵਲੋਂ ਇਹਨਾਂ ਅਸਾਮੀਆਂ ਤੇ ਭਰਤੀ ਕੀਤੀ ਰੱਦ

ਪੰਜਾਬ ਸਟੇਟ ਵਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਈ.ਸੀ.ਐਲ.) ਪੰਜਾਬ ਸਰਕਾਰ ਅਧੀਨ ਪਾਵਰ ਵਾਂਸਮਿਸ਼ਨ ਕੰਪਨੀ ਦੁਆਰਾ ਸੀ.ਆਰ.ਏ. DS/2020 ਵਿਰੁੱਧ 160 ਐਮ.ਟੀ. ਸਮਰਥਾ ਵਾਲੇ ਪ੍ਰਾਈਮ ਮੂਵਰ ਨੂੰ ਚਲਾਉਣ ਲਈ  ਰੈਗੂਲਰ ਭਰਾਈਵਰ  (ਐਚ ਟੀ.ਵੀ.) ਦੀ ਭਰਤੀ ਕਰਨ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਅਤੇ ਆਫਲਾਈਨ ਫਾਰਮ ਅਪਲਾਈ ਕਰਵਾਏ ਗਏ ਸਨ।


 ਪੀ.ਐਸ.ਈ.ਸੀ.ਐਲ ਵਲੋਂ ਇਹ ਸੂਚਿਤ ਕੀਤਾ ਗਿਆ ਹੈ ਕਿ ਸੀਆਰ ਏ. 3/2012 ਵਿਰੁੱਧ ਐੱਮ ਟੀ. ਸਮੱਰਥਾ ਵਾਲੇ ਪ੍ਰਾਈਮ ਮੂਵਰ ਟਰੱਕ ਨੂੰ ਚਲਾਉਣ ਲਈ  ਰੈਗੂਲਰ ਡਰਾਈਵਰ (ਐਚ.ਟੀ.ਵੀ.) ਦੀ ਭਰਤੀ ਨੂੰ ਰੱਦ ਕੀਤਾ ਜਾਂਦਾ ਹੈ। ਸੀ ਆਰ ਏ, (21 ਅਧੀਨ ਅਪਲਾਈ ਕੀਤੇ ਉਮੀਦਵਾਰਾਂ ਦੀ ਐਪਲੀਕੇਸ਼ਨ ਫੀਸ ਵਾਪਸ ਕਰਨ ਸਬੰਧੀ ਹਦਾਇਤਾਂ ਪੀਐਸਟੀਸੀਐਲ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਆਂ ਜਾਣਗੀਆਂ ਅਤੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੀਐਸਟੀਸੀਐਲ ਦੀ ਵੈੱਬਸਾਈਟ www.pstcl.org ਚੱਕ ਕਰਦੇ ਰਹਿਣ।

 


RECRUITMENT OF 600POSTS IN HILL PORTER COMPANY

 

RECENT UPDATES

Today's Highlight