Friday, 25 June 2021

ਮੁੱਖ ਮੰਤਰੀ ਦੀ ਨੌਜਵਾਨਾਂ ਨਾਲ ਵੀਡੀਓ ਕਾਨਫਰੰਸਿੰਗ 'ਚ ਸਕੂਲਾਂ ਦੇ ਵਿਦਿਆਰਥੀ ਨਹੀਂ ਹੋਣਗੇ ਹਾਜ਼ਰ

 

WE ARE ON TELGRAM,JOIN TELEGRAM GROUP FOR LATEST UPDATES FROM US


ਪੰਜਾਬ ਸਰਕਾਰ ਵੱਲੋਂ ਨਵੀਂ ਗਾਈਡਲਾਈਨਜ਼ ਜਾਰੀ- IELTS ਸੈਂਟਰ ਖੋਲ੍ਹਣ ਨੂੰ ਦਿੱਤੀ ਮੰਜੂਰੀ


  


PUNJAB ALLOWS IELTS INSTITUTES TO OPEN WITH CONDITION OF JAB; CURRENT COVID RESTRICTIONS TO REMAIN UNCHANGED TILL JUNE 30


Chandigarh, June 25

While extending all the current COVID restrictions till June 30, 2021, the Punjab Government on Friday gave much-needed relief to the students pursuing IELTS for their higher studies in abroad by allowing IELTS Coaching Institutes to open.


Giving the information, an official spokesperson said that the additional relaxation has been given to the IELTS coaching Institutes, which are now be allowed to open with the condition of their teachers, staff and students have had atleast one vaccination shot.

WE ARE ON TELGRAM,JOIN TELEGRAM GROUP FOR LATEST UPDATES FROM US


ਮੋਤੀ ਮਹਿਲ ਦਾ ਘੇਰਾਉ ਕਰ ਰਹੇ ਬੇਰੁਜ਼ਗਾਰਾਂ ਅਧਿਆਪਕਾਂ ‘ਤੇ ਲਾਠੀਚਾਰਜ, ਕਈ ਅਧਿਆਪਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

 


ਪਟਿਆਲਾ : ਰੁਜ਼ਗਾਰ ਦੀ ਮੰਗ ਕਰ ਰਹੇ 2364 ਪੋਸਟਾਂ ‘ਤੇ ਭਰਤੀ ਕਰਨ ਦੀ ਮੰਗ ਲਈ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕਰਨ ਲਈ ਪੁੱਜੇ ਈਟੀਟੀ ਟੈੱਟ ਪਾਸ ਅਧਿਆਪਕਾਂ ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਸ ਮੌਕੇ ਬੇਰੁਜ਼ਗਾਰਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਭਰਤੀ ਲਈ ਜਲਦ ਤੋਂ ਜਲਦ ਇਸ਼ਤਿਹਾਰ ਕੱਢੇ ਜਾਣ। ਇਸ ਦੌਰਾਨ ਦਰਜਨ ਦੇ ਕਰੀਬ ਅਧਿਆਪਕ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।

ਯੂਨੀਅਨ ਦੇ ਆਗੂ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਰੁਜ਼ਗਾਰ ਦੀ ਮੰਗ ਕਰਦੇ ਆ ਰਹੇ ਹਨ ਪ੍ਰੰਤੂ ਸਰਕਾਰ ਵੱਲੋਂ ਹਾਲੇ ਤਕ ਲਾਰਿਆਂ ਤੋਂ ਸਿਵਾ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ ਗਿਆ। ਰੋਸ ਵਜੋਂ ਅੱਜ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਨਹਿਰੂ ਪਾਰਕ ਵਿਖੇ ਰੋਸ ਰੈਲੀ ਵੀ ਕੀਤੀ ਗਈ। ਦੁਪਹਿਰ ਬਾਅਦ ਤਕ ਕੋਈ ਵੀ ਭਰੋਸਾ ਨਾ ਮਿਲਣ ‘ਤੇ ਉਨ੍ਹਾਂ ਵੱਲੋਂ ਮੋਤੀ ਮਹਿਲ ਵੱਲ ਕੂਚ ਕੀਤਾ ਗਿਆ। ਜਿਵੇਂ ਹੀ ਉਹ ਮੋਤੀਮਹੱਲ ਨਜ਼ਦੀਕ ਵਾਈਪੀਐੱਸ ਚੌਕ (YPS Chowk) ਪੁੱਜੇ ਤਾਂ ਉੱਥੇ ਵੱਡੀ ਗਿਣਤੀ ਵਿਚ ਖੜ੍ਹੀ ਪੁਲਿਸ ਫੋਰਸ ਨੇ ਉਨ੍ਹਾਂ ਉੱਪਰ ਲਾਠੀਚਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਸੰਘਰਸ਼ ਜਾਰੀ ਰੱਖਣਗੇ।

WE ARE ON TELGRAM,JOIN TELEGRAM GROUP FOR LATEST UPDATES FROM US


ਪੰਜਾਬ ਸਿਵਲ ਸਕੱਤਰੇਤ ਅਤੇ ਹੋਰ ਵਿਭਾਗਾਂ ਵਿੱਚ ਲੀਗਲ ਕਲਰਕ ਅਸਾਮੀਆਂ ਲਈ ਪ੍ਰੀਖਿਆ 11 ਜੁਲਾਈ ਨੂੰ: ਰਮਨ ਬਹਿਲ

 



ਚੰਡੀਗੜ੍ਹ : ਪੰਜਾਬ ਸਿਵਲ ਸਕੱਤਰੇਤ ਅਤੇ ਹੋਰ ਵਿਭਾਗਾਂ ਵਿੱਚ ਲੀਗਲ ਕਲਰਕ ਅਸਾਮੀਆਂ ਲਈ ਪ੍ਰੀਖਿਆ 11 ਜੁਲਾਈ ਨੂੰ ਲਈ ਜਾਵੇਗੀ। ਇਹ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਸ੍ਰੀ ਰਮਨ ਬਹਿਲ  ਨੇ ਅੱਜ ਇੱਥੇ  ਦਿੱਤੀ। ਚੇਅਰਮੈਨ ਸ੍ਰੀ ਬਹਿਲ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਬੋਰਡ ਵਲੋਂ 11 ਜੁਲਾਈ 2021 ਦਿਨ ਐਤਵਾਰ ਨੂੰ ਪੰਜਾਬ ਸਿਵਲ ਸਕੱਤਰੇਤ ਅਤੇ ਹੋਰ ਵਿਭਾਗਾਂ ਵਿੱਚ ਲੀਗਲ ਕਲਰਕ ਅਸਾਮੀਆਂ ਲਈ ਪ੍ਰੀਖਿਆ ਲੈਣ ਸਬੰਧੀ ਤਿਆਰੀਆਂ ਮੁਕੰਮਲ  ਕਰ ਲਈ ਗਈਆਂ ਹਨ ।


.


ਲਿਖਤੀ ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਦੇ ਕੌਂਸਲਿੰਗ ਵਿੱਚ ਵਿਦਿਅਕ ਦਸਤਾਵੇਜ਼ ਚੈੱਕ ਕਰਨ ਉਪਰੰਤ ਯੋਗ ਪਾਏ ਜਾਣ ਵਾਲੇ ਉਮੀਦਵਾਰਾਂ ਦੀ ਸਿਫਾਰਸ਼ਾਂ ਵਿਭਾਗ ਨੂੰ ਨਿਯਕਤੀ ਪੱਤਰ ਜਾਰੀ ਕਰਨ ਹਿੱਤ ਕਰ ਦਿੱਤੀਆਂ ਜਾਣਗੀਆਂ।  ਸ੍ਰੀ ਬਹਿਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਿਰਪੱਖਤਾ, ਪਾਰਦਰਸ਼ਤਾ ਅਤੇ ਘਰ-ਘਰ ਰੋਜਗਾਰ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਬੋਰਡ ਵਲੋਂ ਪ੍ਰੀਖਿਆ ਵਿੱਚ ਆਧੁਨਿਕ ਤਕਨੀਕ ਜਿਵੇਂ ਜੈਮਰ, ਬਾਇਓਮੈਟਰਿਕ, ਵੀਡੀਓਗ੍ਰਾਫੀ ਆਦਿ ਦੀ ਮੱਦਦ ਲਈ ਜਾਵੇਗੀ ਅਤੇ ਭਰਤੀ ਨਿਰੋਲ ਮੈਰਿਟ ਤੇ ਹੀ ਕੀਤੀ ਜਾਵੇਗੀ।

WE ARE ON TELGRAM,JOIN TELEGRAM GROUP FOR LATEST UPDATES FROM US


ਪੰਜਾਬ ਪੁਲਿਸ ਭਰਤੀ 2021- ਮਹੱਤਵਪੂਰਨ ਅਪਡੇਟ, ਪੜ੍ਹੋ

 All about PUNJAB POLICE RECRUITMENT 2021 SEE HERE

WE ARE ON TELGRAM,JOIN TELEGRAM GROUP FOR LATEST UPDATES FROM US


ਹਨ੍ਹੇਰੇ ਤੋਂ ਚਾਨਣ ਦਾ ਸਫ਼ਰ: ਨਸ਼ਾ ਛੱਡਣ ਵਾਲਿਆਂ ਦੀ ਜ਼ਿੰਦਗੀ ਚ ਲਿਆਂਦੀ ਓਟ ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਨੇ ਤਬਦੀਲੀ

 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ

ਹਨ੍ਹੇਰੇ ਤੋਂ ਚਾਨਣ ਦਾ ਸਫ਼ਰ

ਸਮਾਜ 'ਚ ਰਹਿ ਕੇ ਨਸ਼ਾ ਛੱਡਣ ਵਾਲਿਆਂ ਦੀ ਜ਼ਿੰਦਗੀ ਚ ਲਿਆਂਦੀ ਓਟ ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਨੇ ਤਬਦੀਲੀ

- ਨਸ਼ਾ ਛੱਡਣ ਬਾਅਦ ਗੁਜ਼ਾਰ ਰਹੇ ਨੇ ਸਨਮਾਨਜਨਕ ਜ਼ਿੰਦਗੀਆਂ

-ਪਟਿਆਲਾ ਜ਼ਿਲ੍ਹੇ ਦੇ 12 ਓਟ ਕਲੀਨਿਕ ਨਸ਼ਾ ਮੁਕਤੀ ਦੇ ਬਣੇ ਵਾਹਕ

ਪਟਿਆਲਾ, 24 ਜੂਨ:

ਕਿਸੇ ਵੇਲੇ ਨਸ਼ਿਆਂ ਦੀ ਗੁਲਾਮੀ ਭੋਗਣ ਵਾਲੇ ਨੌਜੁਆਨ ਅੱਜ ਸਰਕਾਰ ਵੱਲੋਂ ਨਸ਼ਾ ਮੁਕਤੀ ਮੁਹਿੰਮ ਤਹਿਤ ਚਲਾਏ ਓਟ ਕਲੀਨਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਮੁੜ ਤੋਂ ਸਨਮਾਨਜਨਕ ਜ਼ਿੰਦਗੀ ਜਿਉਣ ਲਗੇ ਹਨ।

ਪਟਿਆਲਾ ਜ਼ਿਲ੍ਹੇ ਅੰਦਰਲੇ ਕੰਮ ਕਰ ਰਹੇ 12 ਓਟ ਕਲੀਨਿਕ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋਏ ਵਿਅਕਤੀਆਂ ਲਈ ਨਸ਼ਾ ਛੱਡਕੇ ਸਮਾਜ ਦੀ ਮੁਖਧਾਰਾ 'ਚ ਵਾਪਸ ਆਉਣ ਦਾ ਇੱਕ ਬਿਹਤਰ ਜਰੀਆਂ ਸਾਬਤ ਹੋ ਰਹੇ ਹਨ। ਆਪਣਾ ਨਾਮ ਜਨਤਕ ਨਾ ਕਰਨ ਦੀ ਸ਼ਰਤ ਤੇ ਸ਼ਹਿਰ ਦੇ ਇੱਕ ਓਟ ਕਲੀਨਿਕ 'ਚ ਇਲਾਜ ਲਈ ਆਉਣ ਵਾਲੇ ਵਿਅਕਤੀਆਂ ਨੇ ਕਿਹਾ ਕਿ ਪਰਿਵਾਰ ਚ ਰਹਿ ਕੇ ਨਸ਼ਾ ਛੱਡਣਾ ਉਨ੍ਹਾਂ ਨੂੰ ਦਾਖਲ ਹੌਂਕੇ ਇਲਾਜ ਕਰਵਾਉਣ ਨਾਲੋਂ ਚੰਗਾ ਲੱਗਿਆ। ਉਨ੍ਹਾਂ ਨਾਲ ਹੀ ਹੋਰਨਾਂ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਵੀ ਆਪਣੇ ਇਲਾਜ ਵਾਸਤੇ ਇਨ੍ਹਾਂ ਓਟ ਕਲੀਨਿਕਾਂ ਦਾ ਸਹਾਰਾ ਲੈਣ ਦੀ ਅਪੀਲ ਵੀ ਕੀਤੀ।

ਆਪਣੀ ਹੱਡਬੀਤੀ ਦੱਸਦਿਆ ਉਨ੍ਹਾਂ ਕਿਹਾ ਕਿ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਨਸ਼ਿਆਂ ਦੀ ਦਲਦਲ 'ਚ ਫਸ ਤਾਂ ਗਏ ਪਰੰਤੂ ਇਸ ਤੋਂ ਬਾਅਦ ਨਸ਼ਾ ਛੁੱਡਣਾ ਔਖਾ ਹੋ ਗਿਆ, ਇਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਓਟ ਕਲੀਨਿਕਾਂ (ਓ.ਓ.ਏ.ਟੀ.) 'ਚ ਓਟ ਲਈ ਤੇ ਇਹ ਹੌਲੀ-ਹੌਲੀ ਉਨ੍ਹਾਂ ਦੀ ਨਸ਼ਾ ਮੁਕਤੀ ਦਾ ਜਰੀਆਂ ਬਣ ਗਏ ਹਨ। ਉਨ੍ਹਾਂ ਕਿਹਾ ਕਿ ਸਮਾਜ 'ਚ ਰਹਿਕੇ ਬਿਨਾਂ ਹਸਪਤਾਲ ਦਾਖਲ ਹੋਏ ਇਹ ਇਲਾਜ ਦਾ ਬਿਹਤਰ ਤਰੀਕਾ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੇ ਰੋਜਮਰਹਾ ਦੇ ਕੰਮ ਕਰਨ 'ਚ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਂਦੀ ਤੇ ਉਹ ਇਸ ਅਲਾਮਤ ਤੋਂ ਛੁਟਕਾਰਾ ਵੀ ਪਾ ਰਹੇ ਹਨ।

ਗੱਲ ਕਰਨ 'ਤੇ ਆਪਣਾ ਨਾਮ ਪਤਾ ਗੁਪਤ ਰੱਖਦਿਆਂ ਇਨ੍ਹਾਂ ਮਰੀਜਾਂ ਨੇ ਕਿਹਾ ਕਿ ਉਹ ਭਾਵੇਂ ਆਪਣਾ ਇਲਾਜ ਤਾਂ ਕਰਵਾਉਣਾ ਚਾਹੁੰਦੇ ਸਨ ਪਰ ਘਰੇਲੂ ਮਜਬੂਰੀਆਂ ਕਾਰਨ ਨਸ਼ਾ ਮੁਕਤੀ ਕੇਂਦਰਾਂ 'ਚ ਦਾਖਲ ਨਹੀਂ ਸਨ ਹੋ ਸਕਦੇ ਪਰ ਇਨ੍ਹਾਂ ਓਟ ਸੈਂਟਰਾਂ ਨੇ ਇਸ ਭਿਆਨਕ ਬਿਮਾਰੀ ਤੋਂ ਆਪਣਾ ਇਲਾਜ ਕਰਵਾਉਣ ਦਾ ਜੋ ਰਸਤਾ ਦਿਖਾਇਆ ਹੈ, ਉਹ ਬਹੁਤ ਹੀ ਬਿਹਤਰ ਹੈ।

ਓਟ ਸੈਂਟਰਾਂ ਦੇ ਨੋਡਲ ਅਫ਼ਸਰ ਡਾ. ਸਾਜੀਲਾ ਖਾਨ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਵੀ ਓਟ ਸੈਂਟਰਾਂ ਵੱਲੋਂ ਮਰੀਜਾਂ ਨਾਲ ਪੂਰਾ ਰਾਬਤਾ ਰੱਖਿਆ ਗਿਆ ਅਤੇ ਕਾਉਂਸਲਰਾਂ ਵੱਲੋਂ ਦਵਾਈ ਸਬੰਧੀ ਪੂਰੀ ਜਾਣਕਾਰੀ ਦੇਕੇ ਉਨ੍ਹਾਂ ਨੂੰ 14 ਦਿਨਾਂ ਦੀ ਦਵਾਈ ਦਿੱਤੀ ਜਾਂਦੀ ਰਹੀ ਸੀ, ਜਿਸ ਕਾਰਨ ਮਰੀਜਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ।

ਸੀ.ਐਸ.ਸੀ. ਘਨੌਰ 'ਚ ਬਣੇ ਓਟ ਕਲੀਨਿਕ 'ਚ ਆਪਣਾ ਇਲਾਜ ਕਰਵਾਉਣ ਵਾਲੇ 50 ਸਾਲਾ ਇੱਕ ਮਰੀਜ ਨੇ ਆਪਣਾ ਓਟ ਕੀਨਿਕ ਦਾ ਤਜ਼ਰਬਾ ਸਾਂਝਾ ਕਰਦੇ ਹੋਏ ਕਿਹਾ ਕਿ ''ਉਹ ਅਫੀਮ ਸਮੇਤ ਹੋਰ ਕਈ ਨਸ਼ੇ ਕਰਦਾ ਸੀ ਪਰ ਇਸਦੇ ਇਲਾਜ ਲਈ ਦਾਖਲ ਨਹੀਂ ਸੀ ਹੋਣਾਂ ਚਾਹੁੰਦਾ, ਕਿਉਂਕਿ ਆਪਣਾ ਘਰ ਚਲਾਉਣ ਲਈ ਉਸਨੂੰ ਕੰਮ ਕਰਨਾ ਪੈਣਾ ਹੈ, ਪਰੰਤੂ ਓਟ ਕਲੀਨਿਕ ਸਦਕਾ ਉਸਨੇ ਆਪਣਾ ਇਲਾਜ ਕਰਵਾ ਲਿਆ ਹੈ।''

ਸੀ.ਐਚ.ਸੀ. ਘਨੌਰ ਦੇ ਹਸਪਤਾਲ ਦੇ ਓਟ ਕਲੀਨਿਕ ਦੇ ਡਾ. ਜਸਜੋਤ ਸਿੰਘ ਦਿਉਲ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ 'ਚ ਆਉਣ ਵਾਲੇ ਮਰੀਜਾਂ ਦਾ ਪਿਸ਼ਾਬ ਟੈਸਟ ਕਰਕੇ ਨਸ਼ੇ ਦੀ ਕਿਸਮ ਦੇ ਮਾਤਰਾ ਦਾ ਪਤਾ ਲਗਾ ਕੇ ਉਸਦੇ ਹਿਸਾਬ ਨਾਲ ਬਦਲਵੀਂ ਦਵਾਈ ਉਨ੍ਹਾਂ ਵੱਲੋਂ ਖ਼ੁਦ ਖਵਾਈ ਜਾਂਦੀ ਹੈ। ਮਰੀਜ ਦੇ ਅਧਾਰ ਕਾਰਡ ਨਾਲ ਆਨ ਲਾਇਨ ਆਈ.ਡੀ. ਬਣਾ ਕੇ ਉਸਨੂੰ ਇੱਕ ਨੰਬਰ ਜਾਰੀ ਕੀਤਾ ਜਾਂਦਾ ਹੈ, ਜਿਸ ਨਾਲ ਮਰੀਜ ਪੰਜਾਬ 'ਚ ਕਿਸੇ ਵੀ ਓਟ ਕਲੀਨਿਕ 'ਚ ਜਾ ਕੇ ਦਵਾਈ ਲੈ ਸਕਦਾ ਹੈ।

ਡਾ. ਜਸਜੋਤ ਸਿੰਘ ਦਿਉਲ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ 'ਚ ਅਫ਼ੀਮ ਦੀ ਸ਼੍ਰੇਣੀ ਦੇ ਨਸ਼ੇ, ਹੈਰੋਇਨ, ਭੁੱਕੀ, ਚਿੱਟਾ ਤੇ ਸਮੈਕ ਆਦਿ ਦੇ ਮਰੀਜ ਆਉਂਦੇ ਹਨ, ਜਿਨ੍ਹਾਂ ਨੂੰ ਮਾਹਰ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਤੇ ਕਾਉਂਸਲਰਾਂ ਤੋਂ ਇਲਾਜ ਕਰਵਾਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਮਰੀਜ ਨਸ਼ਾ ਤਿਆਗ ਕੇ ਦਵਾਈ ਲੈਣ ਲੱਗ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਉਸਦੇ ਸਰੀਰ ਦੀ ਜਾਂਚ ਕਰਨ ਉਪਰੰਤ ਉਸਦਾ ਇਲਾਜ ਪੂਰਾ ਹੋਣ ਕਰਕੇ ਮਰੀਜ ਨਸ਼ਾ ਮੁਕਤ ਹੋ ਜਾਂਦਾ ਹੈ।

ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਦੱਸਿਆ ਕਿ ਸਾਕੇਤ ਹਸਪਤਾਲ, ਕੇਂਦਰੀ ਜੇਲ੍ਹ ਪਟਿਆਲਾ, ਸਿਵਲ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ ਸਮੇਤ ਸੀ.ਐਚ.ਸੀ. ਮਾਡਲ ਟਾਊਨ, ਤ੍ਰਿਪੜੀ, ਕਾਲੋਮਾਜਰਾ, ਭਾਦਸੋਂ, ਘਨੌਰ, ਦੂੱਧਨ ਸਾਧਾਂ ਅਤੇ ਪਾਤੜਾਂ ਵਿਖੇ ਇਹ 12 ਕਲੀਨਿਕ ਚੱਲ ਰਹੇ ਹਨ, ਜਿਥੇ ਹੁਣ ਤੱਕ 4932 ਮਰੀਜਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਇਨ੍ਹਾਂ ਵਿਚੋਂ ਕਾਫ਼ੀ ਮਰੀਜ ਠੀਕ ਹੋਕੇ ਆਪਣੀ ਰੋਜਮਰ੍ਹਾ ਦੀ ਜਿੰਦਗੀ ਚੰਗੀ ਤਰ੍ਹਾਂ ਜੀਅ ਰਹੇ ਹਨ।

ਕੋਰੋਨਾ ਦੇ ਦੌਰਾਨ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤਾਂ ਇਨ੍ਹਾਂ ਕਰਮਚਾਰੀਆਂ ਨੂੰ ਅਤਿਅੰਤ ਲੋਡ਼ ਪੈਣ ਤੇ ਹੀ ਦਫ਼ਤਰ ਬੁਲਾਇਆ ਜਾਵੇ (ਪੜ੍ਹੋ )

 ਕੋਵਿਡ-19 ਦੀ ਦੂਜੀ ਲਹਿਰ ਦੇ ਕੇਸਾਂ ਵਿੱਚ ਕਮੀ ਆ ਰਹੀ ਹੈ। ਇਸ ਲਈ ਸਰਕਾਰ ਵੱਲੋ 50% ਸਟਾਫ ਨੂੰ ਬੁਲਾਉਣ ਸਬੰਧੀ ਹੁਕਮਾਂ ਨੂੰ ਮੁੜ ਵਿਚਾਰਦੇ ਹੋਏ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਪ੍ਰਬੰਧਕੀ ਵਿਭਾਗ ਆਪਣੇ ਅਧੀਨ ਆਉਂਦੇ ਵਿਭਾਗਾਂ/ਦਫਤਰਾਂ ਵਿੱਚ ਕੋਵਿਡ ਕੇਸਾਂ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਦਫਤਰਾਂ ਵਿੱਚ ਸਟਾਫ ਨੂੰ ਬੁਲਾਉਣ ਸਬੰਧੀ ਫੈਸਲਾ ਆਪਣੇ ਪੱਧਰ ਤੇ ਲੈਣਗੇ, ਭਾਵ ਹੁਣ 100% ਸਟਾਫ਼ ਨੂੰ ਦਫ਼ਤਰਾਂ ਵਿੱਚ ਬੁਲਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਕੋਰੋਨਾ ਕਾਰਨ ਅਨਾਥ ਹੋਏ ਬਚਿਆਂ ਨੂੰ ਪੈਨਸ਼ਨ ਦੇਵੇਗੀ ਪੰਜਾਬ ਸਰਕਾਰ 
ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਦਿੱਤੀ ਜਾਵੇਗੀ 21 ਦਿਨਾਂ ਦੀ ਕੋਆਰਨਟਾਈਨ ਲੀਵ


ਪ੍ਰੰਤੂ ਕੋਰੋਨਾ ਦੇ ਦੌਰਾਨ ਵਿਭਾਗਾਂ ਦੇ ਮੁਖੀਆਂ ਨੂੰ ਇਹ ਵੀ  ਹਦਾਇਤਾਂ ਹਨ ਕਿ ਕਰਮਚਾਰੀਆਂ ਜਿਵੇਂ ਦਿਵਿਆਂਗ ਨੇਤਰਹੀਣ, ਗਰਭਵਤੀ ਔਰਤਾਂ ਅਤੇ ਸਿਹਤ ਪੱਖੋਂ ਪੀੜਿਤ ਕਰਮਚਾਰੀਆਂ ਨੂੰ ਅਤਿਅੰਤ ਲੋਡ਼ ਪੈਣ ਤੇ ਹੀ ਦਫ਼ਤਰ ਬੁਲਾਇਆ ਜਾਵੇ 

 ਵਿਭਾਗਾਂ/ਦਫਤਰਾਂ ਦੇ ਮੁੱਖੀਆ ਵੱਲੋ ਦਿਵਿਆਂਗ (ਨੇਤਰਹੀਣ, ਗਰਭਵਤੀ ਔਰਤਾਂ ਅਤੇ ਸਿਹਤ ਪੱਖੋਂ ਪੀੜਿਤ ਕਰਮਚਾਰੀਆਂ (severe comorbidities) ਨੂੰ ਅਤਿਅੰਤ ਲੋੜ ਪੈਣ ਤੇ ਹੀ ਦਫਤਰ ਵਿੱਚ ਬੁਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

 


ਮੁੱਖ ਮੰਤਰੀ 26 ਜੂਨ ਨੂੰ ( 4000 ਸਕੂਲਾਂ ਤੇ )ਪੰਜਾਬ ਦੇ ਸਮੂਹ ਨੌਜਵਾਨਾਂ ਨਾਲ ਹੋਣਗੇ ਰੂਬਰੂ

DOWNLOAD LIST OF ALL SCHOOLS HERE

ਆਰਮੀ ਕਾਲਜ਼ ਜਲੰਧਰ ਵਿਖੇ ਨੌਕਰੀ ਦਾ ਮੌਕਾ, 17 ਜੁਲਾਈ ਤੱਕ ਕਰੋ ਅਪਲਾਈ

 


ARMY COLLEGE OF NURSING, JALANDHAR CANTT REQUIRES
Post:  Assistant Professor
Vacancies:  01
Qualification & Experience : 
MSc (Nursing) in any speciality with  03 years teaching experience or more  Desirable: Ph.D (in Nursing) 


Post : Tutori /Clinical Instructor
Number of posts : 05
Qualification & Experience : 
M Sc (Nursing)  or  B Sc (Nursing)/ Post Basic B Sc (Nursing)  with one year experience.

How to Apply: Eligible candidates to apply on Professor prescribed form, available at college website and send it to college with self-attested copies of testimonials/certificates along with Demand Draft of Rs. 200/- in favour of "Army College of Nursing" payable at Jalandhar by 17 July 2021
.


Only short listed candidates will be interviewed. 

Salary: As per AWES Rules and Regulations/Negotiable 

Contact Tele: 0181-2266167, 2660080. Website: www.acn.co.in 


ਛੇਵੀਂ ਤੋਂ 12ਵੀਂ ਜਮਾਤਾਂ ਲਈ ਆਨ-ਲਾਈਨ ਪ੍ਰੀਖਿਆਵਾਂ 5 ਜੁਲਾਈ ਤੋਂ

 


ਸਿੱਖਿਆ ਵਿਭਾਗ ਪੰਜਾਬ ਵੱਲੋਂ ਛੇਵੀਂ ਤੋਂ 12ਵੀਂ ਜਮਾਤਾਂ ਲਈ ਡੇਟਸੀਟ ਜਾਰੀ ਕਰ ਦਿੱਤੀ ਗਈ ਹੈ। ਪ੍ਰੀਖਿਆਵਾਂ 5 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਹਨ।

ਪ੍ਰੀਖਿਆ ਲਈ ਸਿਲੇਬਸ

ਛੇਵੀਂ ਤੋਂ ਦਸਵੀਂ ਜਮਾਤਾਂ ਲਈ ਇਸ ਪ੍ਰੀਖਿਆ ਲਈ ਸਿਲੇਬਸ Bimonthly distribution ਮੁਤਾਬਿਕ ਅਪ੍ਰੈਲ-ਮਈ 2021 ਦਾ ਹੋਵੇਗਾ।

ਪ੍ਰੀਖਿਆ ਲਈ ਸਿਲੇਬਸ ਇੱਥੋਂ ਡਾਊਨਲੋਡ ਕਰੋ

ਅਤੇ ਛੇਵੀਂ ਤੋਂ ਦਸਵੀਂ ਜਮਾਤ ਦਾ ਪੈਪਰ ਆਨਲਾਈਨ ਹੋਵੇਗਾ।

ਇਸ ਪ੍ਰਸ਼ਨ ਪੱਤਰ ਦੇ ਕੁੱਲ ਅੰਕ ਸਲਾਨਾ ਪੇਪਰ ਦੇ ਕੁੱਲ ਅੰਕਾਂ ਦਾ 50% ਹੋਣਗੇ।


ਵਿਦਿਆਰਥੀ ਰੋਲ ਨੰਬਰ ਨਹੀਂ Student Id ਭਰਣਗੇ

ਇਹਨਾਂ ਪ੍ਰੀਖਿਆਵਾਂ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਆਪਣੀ Student Id ਭਰਣਗੇ।

ਮੁੱਲਾਂਕਣ ਸਬੰਧੀ ਲਿੰਕ 

ਮੁੱਖ ਦਫ਼ਤਰ ਵੱਲੋਂ ਮੁੱਲਾਂਕਣ ਸਬੰਧੀ ਲਿੰਕ ਜ਼ਿਲ੍ਹਾ ਮੈਂਟ(ICT) ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿੱ) ਨੂੰ ਇੱਕ ਦਿਨ ਪਹਿਲਾਂ ਭੇਜਿਆ ਜਾਵੇਗਾ। 

ਪੇਪਰ ਵਾਲੇ ਦਿਨ Assignments ਨਹੀਂ ਭੇਜੀਆਂ ਜਾਣਗੀਆਂ ਤਾਂ ਜੋ ਵਿਦਿਆਰਥੀ ਪੇਪਰ ਦੀ ਤਿਆਰੀ ਕਰ ਸਕਣ।

ਵਿਸ਼ੇਸ਼ ਨੋਟ : 

 ਇਹ ਵਿਸ਼ੇਸ਼ ਤੌਰ ਤੋਂ ਨੋਟ ਕੀਤਾ ਜਾਵੇ ਕਿ ਕੋਈ Bi-monthly Exam ਵੱਖਰੇ ਤੌਰ ਤੇ ਨਹੀਂ ਹੋਵੇਗਾ। ਇਸ ਪ੍ਰੀਖਿਆ ਦੇ ਆਧਾਰ ਤੇ ਹੀ CCE/INA ਲਈ ਰਿਕਾਰਡ ਕੀਤਾ ਜਾਵੇਗਾ।

3.8. Physical Education, NSQF ਅਤੇ drawing ਦਾ ਪ੍ਰਸ਼ਨ ਪੱਤਰ ਸਕੂਲ ਪੱਧਰ ਤੋਂ ਸਕੂਲ ਮੁੱਖੀ ਦੁਆਰਾ ਤਿਆਰ ਕਰਵਾਇਆ ਜਾਵੇਗਾ।


  ਡੇਟਸ਼ੀਟ ਜੁਲਾਈ 2021 (ਛੇਵੀਂ ਤੋਂ ਦਸਵੀਂ ਜਮਾਤਾਂ ਲਈ) 
  (ਮਿਤੀ      ਦਿਨ ਜਮਾਤ  ਛੇਵੀਂ ਸੱਤਵੀਂ ਅੱਠਵੀਂ  ਨੌਵੀਂ ਦਸਵੀਂ 
 5-ਜੁਲਾਈ-2021 (ਸੋਮਵਾਰ) ਅੰਗਰੇਜ਼ੀ, ਪੰਜਾਬੀ,  ਗਇਤ, ਹਿੰਦੀ , ਸਾਇੰਸ, ਗਣਿਤ।

  6-ਜੁਲਾਈ-2021 (ਮੰਗਲਵਾਰ)  ਸਾਇੰਸ,  ਹਿੰਦੀ,  ਪੰਜਾਬੀ-ਏ ,ਅੰਗਰੇਜ਼ੀ ,ਸਮਾਜਿਕ,
 
7-ਜੁਲਾਈ-2021 (ਬੁੱਧਵਾਰ) ਕੰਪਿਊਟਰ,  ਸਾਇੰਸ,  ਪੰਜਾਬੀ ਗਣਿਤ, ਹਿੰਦੀ, ਸਿੱਖਿਆ,  ਸਵਾਗਤ ਜ਼ਿੰਦਗੀ।

 8-ਜੁਲਾਈ-2021 (ਵੀਰਵਾਰ) ਪੰਜਾਬੀ,  ਅੰਗਰੇਜ਼ੀ,  ਕੰਪਿਊਟਰ ਸਾਇੰੰਸ, ਸਵਾਗਤ ਜ਼ਿੰਦਗੀ,  ਕੰਪਿਊਟਰ ਸਾਇੰੰਸ, ਸਵਾਗਤ ਜ਼ਿੰਦਗੀ

 9-ਜੁਲਾਈ-2021 (ਸ਼ੁੱਕਰਵਾਰ) ਸਰੀਰਿਕ ਸਿੱਖਿਆ, ਡਰਾਇੰਗ, ਸਮਾਜਿਕ ਸਿੱਖਿਆ    ਸਰੀਰਿਕ ਸਿੱਖਿਆ/ਡਰਾਇੰਗ/ NSOF     ਪੰਜਾਬੀ-ਏ 

12-ਜੁਲਾਈ-2021 (ਸੋਮਵਾਰ) ਸਾਇੰਸ, ਹਿੰਦੀ, ਸਰੀਰਿਕ ਸਿੱਖਿਆ ,ਸਮਾਜਿਕ ਸਿੱਖਿਆ , ਗਣਿਤ




 13-ਜੁਲਾਈ-2021 (ਮੰਗਲਵਾਰ)ਹਿੰਦੀ, ਸਮਾਜਿਕ ਸਿੱਖਿਆ ਅੰਗਰੇਜ਼ੀ,  ਸਾਇੰਸ,  ਪੰਜਾਬੀ-ਬੀ  ।

 14-ਜੁਲਾਈ-2021  (ਬੁੱਧਵਾਰ)  ਕੰਪਿਊਟਰ ਸਾਇੰਸ, ਗਣਿਤ
  ਕੰਪਿਊਟਰ ਸਾਇੰਸ,ਅੰਗਰੇਜ਼ੀ,ਸਰੀਰਿਕ ਸਿੱਖਿਆ/ਡਰਾਇੰਗ/ NSOF।

15-ਜੁਲਾਈ-2021 (ਵੀਰਵਾਰ )   ਸਵਾਗਤ ਜ਼ਿੰਦਗੀ, ਸਰੀਰਿਕ ਸਿੱਖਿਆ, ਸਾਇੰਸ ,ਪੰਜਾਬੀ-ਬੀ, ਸਮਾਜਿਕ ਸਿੱਖਿਆ 

  16-ਜੁਲਾਈ-2021( ਸ਼ੁੱਕਰਵਾਰ)  ਡਰਾਇੰਗ,  ਸਵਾਗਤ ਜ਼ਿੰਦਗੀ, ਡਰਾਇੰਗ, ਸਵਾਗਤ ਜ਼ਿੰਦਗੀ, ਕੰਪਿਊਟਰ ਸਾਇੰਸ ।


10+1 ਅਤੇ 10+2 ਜਮਾਤਾਂ ਲਈ ਇਸ ਪ੍ਰੀਖਿਆ ਲਈ  ਜ਼ਰੂਰੀ ਜਾਣਕਾਰੀ

10+1 ਅਤੇ 10+2 ਜਮਾਤਾਂ ਲਈ ਇਸ ਪ੍ਰੀਖਿਆ ਲਈ ਸਿਲੇਬਸ Bi-Monthly Distribution ਅਨੁਸਾਰ ਅਪ੍ਰੈਲ-ਮਈ 2021 ਤੱਕ ਦਾ ਹੋਵੇਗਾ


 ਇਹ ਪ੍ਰੀਖਿਆ Online Google Quiz ਰਾਹੀਂ McQ ਪ੍ਰਸ਼ਨਾਂ ਦੀ ਹੋਵੇਗੀ। ਕੁੱਲ ਪ੍ਰਸ਼ਨ 20 ਹੋਣਗੇ। ਹਰੇਕ ਪ੍ਰਸ਼ਨ ਦੇ ਠੀਕ ਉੱਤਰ ਦੇ ਅੰਕ ਹੋਣਗੇ। 

 ਇਸ ਪ੍ਰਸ਼ਨ ਪੱਤਰ ਦੇ ਕੁੱਲ ਅੰਕ ਸਲਾਨਾ ਪੇਪਰ ਦੇ ਕੁੱਲ ਅੰਕਾਂ ਦਾ 50% ਹੋਵੇਗਾ। 

 ਇਹਨਾਂ ਪ੍ਰੀਖਿਆਵਾਂ ਵਿੱਚ ਵਿਦਿਆਰਥੀ ਆਪਣੀ E-Punjab ID ਭਰਨਗੇ। 


 ਮੁੱਖ ਦਫ਼ਤਰ ਵੱਲੋਂ ਮੁਲਾਂਕਣ ਸਬੰਧੀ ਲਿੰਕ ਜ਼ਿਲ੍ਹਾ ਮੈਂਟਰ (ICT) ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ.) ਨੂੰ ਇੱਕ ਦਿਨ ਪਹਿਲਾਂ ਭੇਜਿਆ ਜਾਵੇਗਾ। ਇਹ ਲਿੰਕ ਸਵੇਰੇ 5.00 ਵਜੇ ਤੋਂ ਲੈਕੇ ਸ਼ਾਮ 9.00 ਵਜੇ ਤੱਕ ਖੁੱਲ੍ਹਾ ਰਹੇਗਾ। 

ਪੇਪਰ ਵਾਲੇ ਦਿਨਾਂ ਦੌਰਾਨ Assignments ਨਹੀਂ ਭੇਜੀਆਂ ਜਾਣੀਆਂ। 

ਇਹਹ ਵਿਸ਼ੇਸ ਤੌਰ ਤੇ ਨੋਟ ਕੀਤਾ ਜਾਵੇ ਕਿ ਕੋਈ Bi-Monthly Exam ਵੱਖਰੇ ਤੌਰ ਤੇ ਨਹੀਂ ਲਿਆ ਜਾਵੇਗਾ। ਇਸ ਪ੍ਰੀਖਿਆ ਦੇ ਅਧਾਰ ਤੇ ਹੀ CCE/INA ਲਈ ਅੰਕ ਰਿਕਾਰਡ ਕੀਤੇ ਜਾਣਗੇ। 

ਡੇਟਸ਼ੀਟ ਵਿੱਚ ਸ਼ਾਮਲ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੀ ਡੇਟਸ਼ੀਟ ਅਤੇ ਪ੍ਰਸ਼ਨ ਪੱਤਰ ਸਕੂਲ ਪ੍ਰਿੰਸੀਪਲਾਂ ਵੱਲੋਂ ਆਪਣੇ ਪੱਧਰ ਤੇ ਤਿਆਰ ਕੀਤੇ ਜਾਣਗੇ।

11 ਵੀਂ ਅਤੇ 12 ਵੀਂ ਜਮਾਤਾਂ ਲਈ ਡੇਟਸ਼ੀਟ ਇੱਥੇ ਡਾਉਨਲੋਡ ਕਰੋ
 



PSEB SYLLABUS 10+1 AND 10+2 FOR SESSION 2021-22

 

ਕੋਰੋਨਾ ਕਾਰਨ ਅਨਾਥ ਹੋਏ ਬਚਿਆਂ ਨੂੰ ਪੈਨਸ਼ਨ ਦੇਵੇਗੀ ਪੰਜਾਬ ਸਰਕਾਰ

  

ਕੋਰੋਨਾ ’ਚ ਜਿਨ੍ਹਾਂ ਬੱਚਿਆਂ ਦੇ ਮਾਪਿਆਂ ਦਾ ਦੇਹਾਂਤ ਹੋ ਗਿਆ ਹੈ ਸਰਕਾਰ ਉਨ੍ਹਾਂ ਨੂੰ “ਨਿਰਭਰਤਾ ਪੈਨਸ਼ਨ" ਦੇਵੇਗੀ।ਨਾਲ ਹੀ 21 ਸਾਲ ਦੀ ਉਮਰ ਹੋਣ ਤਕ ਸਾਰੇ ਸਰਕਾਰੀ ਅਦਾਰਿਆਂ 'ਚ ਇਨ੍ਹਾਂ ਨੂੰ ਗ੍ਰੈਜੂਏਸ਼ਨ ਤਕ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਇਸਦੇ ਲਈ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਅਜਿਹੇ ਬੱਚਿਆਂ ਦੀਆਂ ਸੂਚੀਆਂ ਭੇਜਣ ਲਈ ਕਿਹਾ ਹੈ ਜਿਨ੍ਹਾਂ ਨੇ ਆਪਣੇ ਮਾਤਾ-ਪਿਤਾ ਦੋਵੇਂ ਕੋਰੋਨਾ 'ਚ ਗੁਆ ਦਿੱਤੇ ਹਨ। 

ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਵਿਪੁਲ ਉੱਜਵਲਨੇ ਦੱਸਿਆ ਕਿ ਹੁਣ ਤਕ ਸਾਨੂੰ 40  ਅਜਿਹੇ ਬੱਚਿਆਂ ਦੀ ਸੂਚਨਾ ਮਿਲ ਚੁੱਕੀ ਹੈ ਜਿਨ੍ਹਾਂ ਦੇ ਮਾਤਾ ਤੇ ਪਿਤਾ ਦੋਵੇਂ ਹੀ ਕੋਰੋਨਾ ਦਾ ਸ਼ਿਕਾਰ ਹੋ ਗਏ। ਅਜਿਹੇ ਨਿਰਭਰ ਬੱਚਿਆਂ ਨੂੰ ਪੈਨਸ਼ਨ ਲਗਾਈ ਜਾਵੇ ਤੇ ਉਨ੍ਹਾਂ ਨੂੰ 21 ਸਾਲ ਦੀ ਉਮਰ ਤਕ ਸਰਕਾਰੀ ਸਕੂਲ ਤੇ ਕਾਲਜਾਂ 'ਚ ਗ੍ਰੈਜੂਏਸ਼ਨ ਤਕ ਮੁਫ਼ਤ ਸਿੱਖਿਆ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੇ ਸਮਾਰਟ ਰਾਸ਼ਨ ਕਾਰਡ ਤੇ ਸਰਬੱਤ ਸਿਹਤ ਬੀਮਾ ਕਾਰਡ ਵੀ ਬਣਾਏ ਜਾ ਰਹੇ ਹਨ।

ਜਿੱਥੇ ਕੁੜੀਆਂ ਆਸ਼ਰਿਤ ਹਨ ਉੱਥੇ ਉਨ੍ਹਾਂ ਨੂੰ ਆਸ਼ੀਰਵਾਦ ਸਕੀਮ 'ਚ ਵੀ ਕਵਰ ਕੀਤਾ ਜਾਵੇਗਾ। ਵਿਪੁਲ ਉੱਜਵਲ ਨੇ ਦੱਸਿਆ ਕਿ 664 ਅਜਿਹੇ ਲੋਕਾਂ ਬਾਰੇ ਜਾਣਕਾਰੀ ਮਿਲੀ ਹੈ ਜੋ ਆਪਣੇ ਘਰ 'ਚ ਕਮਾਉਣ ਵਾਲਾ ਇੱਕੋ ਇਕ ਵਿਅਕਤੀ ਸੀ ਪਰ ਕੋਰੋਨਾ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: 


 ਅਜਿਹੇ ਘਰਾਂ 'ਚ ਬੱਚਿਆਂ ਨੂੰ ਜਿੱਥੇ ਨਿਰਭਰਤਾ ਪੈਨਸ਼ਨ ਲਗਾਈ ਜਾਵੇਗੀ ਉੱਥੇ ਉਨ੍ਹਾਂ ਦੀ ਮਾਂ ਨੂੰ ਵਿਧਵਾ ਪੈਨਸ਼ਨ ਦੇ ਅਧੀਨ ਕਵਰ ਕੀਤਾ ਜਾ ਰਿਹਾ ਹੈ। ਬਾਕੀ ਲਾਭ ਉਹੀ ਦਿੱਤੇ ਜਾਣਗੇ ਜੋ ਉਨ੍ਹਾਂ ਬੱਚਿਆਂ ਨੂੰ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੇ ਮਾਂ-ਬਾਪ ਦੋਵੇਂ ਹੀ ਨਹੀਂ ਰਹੇ। ਵਿਪੁਲ ਉੱਜਵਲ ਨੇ ਦੱਸਿਆ ਕਿ ਇਹ ਯੋਜਨਾ ਸ਼ੁਰੂ ਕਰ ਦਿੱਤੀ ਗਈ ਤੇ ਜਿਨ੍ਹਾਂ ਬੱਚਿਆਂ ਦੇ ਸਾਡੇ ਕੋਲ ਫਾਰਮ ਆ ਗਏ ਹਨ ਉਨ੍ਹਾਂ ਨੂੰ ਪੈਨਸ਼ਨ ਲਗਾ ਦਿੱਤੀ ਗਈ ਹੈ। ਅਸੀਂ ਸਾਰੇ ਜ਼ਿਲ੍ਹਿਆਂ 'ਚ ਪੱਤਰ ਇਸ ਲਈ ਭੇਜਿਆ ਹੈ ਕਿ ਜੇਕਰ ਕੋਈ ਰਹਿ ਗਿਆ ਹੈ। ਤਾਂ ਉਹ ਇਸ 'ਚ ਕਵਰ ਹੋ ਜਾਵੇ

RECENT UPDATES

Today's Highlight