Wednesday, 23 June 2021

ਸੁਪਰੀਮ ਕੋਰਟ ਨੇ ਸੀ.ਬੀ.ਐੱਸ.ਈ. ਤੇ ਆਈ.ਸੀ.ਐੱਸ.ਈ. 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਕੀਤਾ ਖਾਰਜਸੁਪਰੀਮ ਕੋਰਟ ਨੇ ਸੀ.ਬੀ.ਐੱਸ.ਈ. ਤੇ ਆਈ.ਸੀ.ਐੱਸ.ਈ. 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਪ੍ਰੀਖਿਆ ਪੈਟਰਨ ਦਾ ਮੁਲਾਂਕਣ ਕਰਨ ਲਈ ਬੋਰਡ ਵਲੋਂ ਲਾਈ ਗਈ ਮੁਲਾਂਕਣ ਵਿਧੀ ਨੂੰ ਅੱਗੇ ਵਧਾਉਣ ਦੀ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।

ਜਸਟਿਸ ਏ. ਐੱਮ. ਖਾਨਵਿਲਕਰ ਤੇ ਜਸਟਿਸ ਦਿਨੇਸ਼ ਮਾਹੇਸ਼ਵਰੀ ਦੀ ਬੈਂਚ ਨੇ ਮੰਗਲਵਾਰ ਨੂੰ ਕਿਹਾ ਕਿ ਦੋਵਾਂ ਹੀ ਕੇਂਦਰੀ ਬੋਰਡਾਂ ਦੇ 12ਵੀਂ ਦੇ ਮੁਲਾਂਕਣ ਮਾਪਦੰਡ ਵਿਚ ਸਮਾਨਤਾ ਹੋਣੀ ਚਾਹੀਦੀ ਹੈ। ਨਾਲ ਹੀ ਰਿਜ਼ਲਟ ਦਾ ਐਲਾਨ ਵੀ ਇਕੱਠਾ ਕਰਨਾ ਚਾਹੀਦਾ ਹੈ। ਬੋਰਡਾਂ ਨੇ ਦੱਸਿਆ ਕਿ 31 ਜੁਲਾਈ ਨੂੰ ਨਤੀਜੇ ਐਲਾਨੇ ਜਾਣਗੇ। ਜੇ ਹਾਲਾਤ ਆਮ ਹੋਏ ਤਾਂ ਪ੍ਰੀਖਿਆਵਾਂ 15 ਅਗਸਤ ਤੋਂ 15 ਸਤੰਬਰ ਦਰਮਿਆਨ ਕਰਵਾਈਆਂ ਜਾ ਸਕਦੀਆਂ ਹਨ। ਆਪਸ਼ਨਲ ਐਗਜ਼ਾਮ ਵਿਚ ਮਿਲੇ ਅੰਕਾਂ ਨੂੰ ਹੀ ਫਾਈਨਲ ਮੰਨਿਆ ਜਾਵੇਗਾ।

ਬੈਂਚ ਨੇ ਸੀ. ਬੀ. ਐੱਸ. ਈ. ਕੰਪਾਰਟਮੈਂਟ, ਪ੍ਰਾਈਵੇਟ ਐਗਜ਼ਾਮ ਰੱਦ ਕਰਨ ਦੀ ਮੰਗ ਕਰਨ ਵਾਲੀ 1152 ਵਿਦਿਆਰਥੀਆਂ ਦੀ ਪਟੀਸ਼ਨ ‘ਤੇ ਵੀ ਸੁਣਵਾਈ ਕੀਤੀ। ਇਸ ‘ਤੇ ਕੇਂਦਰ ਸਕਾਰ ਨੇ ਕਿਹਾ ਕਿ ਸੂਬਾ ਤੇ ਕੇਂਦਰੀ ਬੋਰਡ ਨੂੰ ਇਕ ਤਰ੍ਹਾਂ ਦੇ ਨਿਯਮਾਂ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਹਰ ਬੋਰਡ ਦੇ ਆਪਣੇ ਨਿਯਮ-ਕਾਇਦੇ ਹਨ ਅਤੇ ਉਹ ਆਪਣੇ ਹਿਸਾਬ ਨਾਲ ਮੁਲਾਂਕਣ ਨੀਤੀ ਤੈਅ ਕਰਨ ਦਾ ਅਧਿਕਾਰ ਰੱਖਦੇ ਹਨ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ‘ਚ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਣਾ ਜ਼ਿਆਦਾ ਜ਼ਰੂਰੀ ਹੈ। ਇਸ ਲਈ ਪ੍ਰੀਖਿਆਵਾਂ ਨਹੀਂ ਕਰਵਾਈਆਂ ਜਾ ਸਕਦੀਆਂ।

ਬੈਂਚ ਨੇ ਵਿਦਿਆਰਥੀਆਂ ਨੂੰ ਮੁਲਾਂਕਣ ਸਕੀਮ ਜਾਂ ਪ੍ਰੀਖਿਆ ਵਿਚ ਬੈਠਣ ਵਿਚੋਂ ਕਿਸੇ ਇਕ ਬਦਲ ਨੂੰ ਚੁਣਨ ਦੀ ਮੰਗ ਨੂੰ ਨਕਾਰ ਦਿੱਤਾ। ਇਸ ਦੇ ਨਾਲ ਹੀ 12ਵੀਂ ਦੇ ਫਿਜ਼ੀਕਲ ਐਗਜ਼ਾਮ ਜੁਲਾਈ ਵਿਚ ਹੀ ਆਯੋਜਿਤ ਕਰਵਾਉਣ ਤੋਂ ਵੀ ਕੋਰਟ ਨੇ ਇਨਕਾਰ ਕਰ ਦਿੱਤਾ। ਕੋਰਟ ਨੇ ਮੁਲਾਂਕਣ ਸਕੀਮ ਵਿਚ ਸਕੂਲਾਂ ਵਲੋਂ ਧਾਂਦਲੀ ਦੇ ਡਰ ਦੇ ਦੋਸ਼ ‘ਤੇ ਵੀ ਕਿਸੇ ਤਰ੍ਹਾਂ ਦਾ ਹੁਕਮ ਦੇਣ ਤੋਂ ਮਨ੍ਹਾ ਕਰ ਦਿੱਤਾ। ਬੈਂਚ ਨੇ ਦੱਸਿਆ ਕਿ ਇਸ ਦੇ ਲਈ ਬਾਕਾਇਦਾ ਇਕ ਰਿਜ਼ਲਟ ਕਮੇਟੀ ਬਣਾਈ ਗਈ ਹੈ। ਕਮੇਟੀ ਵਿਚ ਸਕੂਲ ਤੋਂ ਇਲਾਵਾ ਬਾਹਰਲੇ ਮੈਂਬਰ ਸ਼ਾਮਲ ਹੋਣਗੇ।

ਵਿਦਿਆਰਥੀਆਂ ਤੇ ਮਾਪਿਆਂ ਵਲੋਂ ਸੀਨੀਅਰ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਹੁਣ ਕੋਰੋਨਾ ਮਾਮਲੇ ਘੱਟ ਹੋ ਗਏ ਹਨ। ਇਸ ਲਈ ਫਿਜ਼ੀਕਲ ਐਗਜ਼ਾਮ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਦਲੀਲ ਦਿੱਤੀ ਕਿ ਇਕ ਸੀਨੀਅਰ ਮੈਥਸ ਟੀਚਰ ਵੀ ਮੁਲਾਂਕਣ ਦੇ ਤਿਆਰ ਫਾਰਮੂਲੇ ਨੂੰ ਨਹੀਂ ਸਮਝ ਸਕਦਾ ਤਾਂ ਵਿਦਿਆਰਥੀ ਕਿਵੇਂ ਸਮਝਣਗੇ।

ਟਰਾਂਸਫਰ ਹੋਣ ਤੇ ਫਾਰਗੀ ਰਿਪੋਰਟ

MORE PROFORMAS RELATED TO TRANSFER DOWNLOAD HERE

TRANSFER : ਟਰਾਂਸਫਰ ਹੋਣ ਤੇ ਫ਼ਾਰਗ਼ ਹੋਣ ਲਈ ਪ੍ਰੋਫਾਰਮਾ

MORE PROFORMAS RELATED TO TRANSFER DOWNLOAD HERE

TRANSFER : ਟਰਾਂਸਫਰ ਹੋਣ ਤੇ ਸਵੈ ਘੋਸ਼ਣਾ ਲਈ ਪ੍ਰੋਫਾਰਮਾ

MORE PROFORMAS RELATED TO TRANSFER DOWNLOAD HERE

TRANSFER : ਟਰਾਂਸਫਰ ਹੋਣ ਤੇ ਫ਼ਾਰਗ਼ ਹੋਣ ਦੀ ਆਗਿਆ ਲਈ ਪ੍ਰੋਫਾਰਮਾ

MORE PROFORMAS RELATED TO TRANSFER DOWNLOAD HERE

TRANSFER : ਟਰਾਂਸਫਰ ਹੋਣ ਤੇ ਹਾਜ਼ਰ ਹੋਣ ਦੀ ਆਗਿਆ ਲਈ ਪ੍ਰੋਫਾਰਮਾ

MORE PROFORMAS RELATED TO TRANSFER DOWNLOAD HERE

ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਨੌਕਰੀ ਲਈ ਆਫਿਸਿਅਲ ਨੋਟੀਫਿਕੇਸ਼ਨ ਅਤੇ ਪ੍ਰੋਫਾਰਮਾ

ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਪੇਅ ਕਮਿਸ਼ਨ ਦੀ ਰਿਪੋਰਟ ਰੱਦ

  ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਪੇਅ ਕਮਿਸ਼ਨ ਦੀ ਰਿਪੋਰਟ ਰੱਦਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪਰਧਾਨ  ਭੁਪਿੰਦਰ ਸਿੰਘ ਸੱਚਰ ਦੀ ਪ੍ਰਧਾਨਗੀ ਅਧੀਨ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਬੜੀ ਨੇ  ਤਨਖਾਹ ਕਮਿਸ਼ਨ  ਵੱਲੋਂ ਲੰਮੇ ਅਰਸੇ ਦੀ ਦੇਰੀ ਉਪਰੰਤ ਜਾਰੀ ਕੀਤੀ ਰਿਪੋਰਟ ਦੀਆਂ ਸਿਫਾਰਸਾਂ ਨੂੰ  ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਰੱਦ ਕਰਦੇ ਹਨ।

   ਸੂਬੇ ਦੇ ਵਿੱਤ ਮੰਤਰੀ ਵੱਲੋਂ ਅਖਬਾਰਾਂ ਰਾਹੀ ਕੀਤੇ ਜਾ ਰਹੇ ਦਾਅਵੇ ਸੱਚਾਈ ਤੋਂ ਕੋਹਾਂ ਦੂਰ ਹਨ। ਸੂਬਾ ਪਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਕਿਹਾ ਕਿ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਲਟਕ ਰਹੀਆਂ ਡੀ ਏ ਦੀਆਂ ਕਿਸਤਾਂ ਦੇਣ ਉਪਰੰਤ ਸਮੁੱਚੇ ਮੁਲਾਜਮਾਂ ਨੂੰ 2.59 ਦੀ ਦਰ ਨਾਲ ਵਾਧਾ ਦਿੱਤਾ ਜਾਵੇ ਅਤੇ ਪਿਛਲੇ ਚਾਰ ਸਾਲਾਂ ਦੇ ਬਕਾਏ ਨਕਦ ਜਾਰੀ ਕੀਤੇ ਜਾਣ। ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ
  ਸਾਂਝੇ ਮੁਲਾਜਮ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤੇ ਜਾ ਰਹੇ ਅੰਦੋਲਨ ਵਿਚ ਡਟ ਕੇ  ਹਿੱਸਾ ਲਵੇਗੀ ਅਤੇ  ਉਨਾਂ ਵੱਲੋਂ ਐਲਾਨੇ ਹਰ ਪਰੋਗਰਾਮ ਵਿਚ ਭਰਵੀਂ  ਸਮੂਲੀਅਤ ਕਰੇਗੀ।ਜੇਕਰ ਪੰਜਾਬ ਸਰਕਾਰ ਨੇ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਵੱਲੋਂ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁਲਾਜਮ ਸਰਕਾਰ ਦੀ ਡਟਵੀਂ ਵਿਰੋਧਤਾ ਕਰਨਗੇ।ਇਸ ਮੌਕੇ ਸੂਬਾ  ਵਿੱਤ ਸਕੱਤਰ ਰਾਜੀਵ ਮਲਹੋਤਰਾ,ਗੁਰਦੀਪ ਬਾਸੀ,ਹਰਪਰੀਤ ਸਿੰਘ ਸਿੱਧੂ,ਜਸਵਿੰਦਰ ਸਿੰਘ ਢਿੱਲੋਂ,ਗੁਰਮੀਤ ਸਿੰਘ ਮਹਿਤਾ,ਮਨਦੀਪ ਸਿੰਘ ਗਿੱਲ,ਦਲਜੀਤ ਸਿੰਘ ਰਾਜਾਤਾਲ,ਹਰਪਰੀਤ ਸਿੰਘ ਸੰਧੂ,ਜਗਸੀਰ ਸਿੰਘ ਖਿਆਲਾ,ਸਤਿਨਾਮ ਸਿੰਘ ਫਤਹਿਗੜ,ਬਰਿਜ ਲਾਲ ਪੂਹਲਾ ਸਮੇਤ ਵੱਡੀ ਗਿਣਤੀ ਵਿਚ ਆਗੂ ਸਾ਼ਮਿਲ ਸਨ

ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਵਿਰੋਧ ਵਿੱਚ ਸਕੱਤਰੇਤ ਮੁਲਾਜ਼ਮਾਂ ਵੱਲੋਂ ਹੜਤਾਲਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਵਿਰੋਧ ਵਿੱਚ ਸਕੱਤਰੇਤ ਮੁਲਾਜ਼ਮਾਂ ਵੱਲੋਂ ਹੜਤਾਲਚੰਡੀਗੜ੍ਹ 23 ਜੂਨ 2021 ( ) ਅੱਜ ਪੰਜਾਬ ਸਰਕਾਰ ਨੂੰ ਉਸ ਵੇਲੇ ਹੱਥਾਂ ਪੈਰਾਂ ਦੀਆਂ ਪੈ ਗਈਆਂ ਜਦੋਂ ਪੀ.ਐਸ.ਐਮ.ਐਸ.ਯੂ. ਦੇ ਸੱਦੇ ਤੇ ਅੱਜ ਪੰਜਾਬ ਸਰਕਾਰ ਦੇ ਸਮੂਹ ਦਫਤਰਾਂ ਦੇ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਵਿੱਚ ਸ਼ਾਮਿਲ ਹੁੰਦਿਆਂ ਸਵੇਰ ਤੋਂ ਹੀ ਸਰਕਾਰੀ ਦਫਤਰਾਂ ਤੋਂ ਵਾਕ ਆਊਟ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ ਸਿਵਲ ਸਕੱਤਰੇਤ—1 ਅਤੇ ਪੰਜਾਬ ਸਿਵਲ ਸਕੱਤਰੇਤ—2 ਵਿਖੇ ਸ਼ਾਖਾਵਾਂ ਵਿੱਚ ਸੁਨਸਾਨ ਛਾਈ ਰਹੀ। ਮੁਲਾਜ਼ਮਾਂ ਵਿੱਚ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਕਰਕੇ ਬਹੁਤ ਰੋਸ ਪਾਇਆ ਜਾ ਰਿਹਾ ਸੀ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 18 ਜੂਨ 2021 ਨੂੰ ਕੈਬਿਨਟ ਦੀ ਮੀਟਿੰਗ ਵਿੱਚ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਪ੍ਰਵਾਨ ਕੀਤੀ ਗਈ।

 ਮੁਲਾਜ਼ਮਾਂ ਦਾ ਪੱਖ ਹੈ ਕਿ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਨਹੀਂ ਹੋ ਰਿਹਾ ਜਦਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਦੀ ਮੁਲਾਜ਼ਮ ਵਰਗ ਪਿਛਲੇ 10 ਸਾਲਾਂ ਤੋਂ ਉਡੀਕ ਕਰ ਰਿਹਾ ਹੈ। ਪ੍ਰੰਤੂ, ਕਮਿਸ਼ਨ ਦੀਆਂ ਸਿਫਾਰਸ਼ਾਂ ਵੇਖ ਕੇ ਮੁਲਾਜ਼ਮ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। 
ਇਹ ਵੀ ਦੱਸ ਦੇਈਏ ਕਿ ਮੁਲਾਜ਼ਮਾਂ ਦੀ ਹੜਤਾਲ 23.06.2021 ਤੋਂ 27.06.2021 ਤੱਕ ਜਾਰੀ ਰਹੇਗੀ ਜਿਸ ਵਿੱਚ ਪੰਜਾਬ ਸਿਵਲ ਸਕੱਤਰੇਤ ਤੋਂ ਲੈਕੇ ਡੀ.ਸੀ. ਦਫਤਰ, ਪਟਵਾਰ ਦਫਤਰ ਅਤੇ ਹੋਰ ਖੇਤਰੀ ਦਫਤਰਾਂ ਵਿੱਚ ਇਸ ਦੌਰਾਨ ਕੰਮ ਕਾਜ ਬੰਦ ਰਹੇਗਾ। ਇਸੇ ਵਿਰੋਧ ਦੇ ਚਲਦਿਆਂ ਕੱਲ ਮਿਤੀ 22.06.2021 ਨੂੰ ਜਲੰਧਰ ਵਿੱਖ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਵਿਖੇ ਸਾਂਝਾ ਮੁਲਾਜ਼ਮ ਫਰੰਟ ਦੇ ਸੱਦੇ ਤੇ ਪੰਜਾਬ ਰਾਜ ਦੀਆਂ ਸਮੂਹ ਜੱਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਐਕਸ਼ਨਾਂ ਸਬੰਧੀ ਫੈਸਲੇ ਲਏ। ਇਸ ਤਹਿਤ ਮਿਤੀ 8—9 ਜੁਲਾਈ 2021 ਨੂੰ ਪੰਜਾਬ ਭਰ ਵਿੱਚ ਮੁਲਾਜ਼ਮਾਂ ਦੇ ਹਰ ਵਰਗ ਵੱਲੋਂ ਕਲਮਛੋੜ, ਟੂਲਡਾਊਨ, ਚੱਕਾ ਜਾਮ, ਸਫਾਈ ਦੇ ਕੰਮ ਬੰਦ ਕਰਕੇ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਅਤੇ ਮਿਤੀ 29.07.2021 ਨੂੰ ਪੰਜਾਬ ਰਾਜ ਦੇ ਸਮੂਹ ਮੁਲਾਜ਼ਮ ਅਤੇ ਪੈਂਨਸ਼ਨਰ ਸਮੂਹਿਕ ਛੁੱਟੀ ਲੈਕੇ ਰਾਜ ਪੱਧਰੀ ਰੈਲੀ ਕਰਕੇ ਕਾਂਗਰਸ ਸਰਕਾਰ ਨੂੰ ਪੰਜਾਬ ਵਿੱਚੋਂ ਰਾਜਨੀਤਿਕ ਤੌਰ ਤੇ ਖ਼ਤਮ ਕਰਨ ਦਾ ਅਹਿਦ ਲੈਣਗੇ। 

ਇਸ ਹੜਤਾਲ ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਸਮੂਹ ਸਮੂਹ ਜੱਥੇਬੰਦੀਆਂ ਜਿਨ੍ਹਾਂ ਵਿੱਚ ਪੰਜਾਬ ਸਿਵਲ ਸਕੱਤਰੇਤ ਆਫਿਸਰਜ਼ ਐਸੋਸੀਏਸ਼ਨ ਤੋਂ ਗੁਰਿੰਦਰ ਸਿੰਘ ਭਾਟੀਆ, ਦਵਿੰਦਰ ਸਿੰਘ ਜੁਗਨੀ, ਪਰਮਦੀਪ ਸਿੰਘ ਭਬਾਤ, ਗੁਰਦੀਪ ਸਿੰਘ, ਮਨਜੀਤ ਸਿੰਘ ਰੰਧਾਵਾ ਪੰਜਾਬ ਸਿਵਲ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਤੋਂ ਮਲਕੀਤ ਸਿੰਘ ਓਜਲਾ, ਰਾਜੇਸ਼ ਰਾਣੀ, ਸੁਦੇਸ਼ ਕੁਮਾਰੀ, ਜਸਵੀਰ ਕੌਰ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਵੱਲੋਂ ਗੁਰਪ੍ਰੀਤ ਸਿੰਘ, ਜਸਪ੍ਰੀਤ ਰੰਧਾਵਾ, ਸੁਸ਼ੀਲ ਕੁਮਾਰ, ਨੀਰਜ ਕੁਮਾਰ, ਪ੍ਰਵੀਨ ਕੁਮਾਰ, ਸੰਦੀਪ, ਕੁਲਵਿੰਦਰ ਸਿੰਘ, ਮਨਦੀਪ ਚੌਧਰੀ, ਗੁਰਵੀਰ ਸਿੰਘ, ਸੁਖਜੀਤ ਕੌਰ, ਇੰਦਰਪਾਲ ਭੰਗੂ, ਮਿਥੁਨ ਚਾਵਲਾ, ਸਾਹਿਲ ਸ਼ਰਮਾ, ਸਕੱਤਰੇਤ ਦਰਜਾ—4 ਐਸੋਸੀਏਸ਼ਨ ਤੋਂ ਬਲਰਾਜ ਸਿੰਘ ਦਾਊਂ, ਮੋਤੀ ਲਾਲ, ਵਿੱਤੀ ਕਮਿਸ਼ਨਰ ਸਕੱਤਰੇਤ ਸਟਾਫ ਐਸੋਸੀਏਸ਼ਨ ਤੋਂ ਕੁਲਵੰਤ ਸਿੰਘ, ਰੂਪਿੰਦਰ ਸਿੰਘ ਰੂਪੀ, ਅਲਕਾ ਚੋਪੜਾ, ਨੀਲਮ ਰਾਣੀ ਪ੍ਰਾਹੁਣਚਾਰੀ ਵਿਭਾਗ ਤੋਂ ਮਹੇਸ਼ ਚੰਦਰ ਅਤੇ ਬਜਰੰਗ ਯਾਦਵ ਆਦਿ ਸ਼ਾਮਿਲ ਹੋਏ। 

ਠੇਕੇ ਦੇ ਅਧਾਰ ਤੇ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਪ੍ਰਸੋਨਲ ਵਿਭਾਗ ਵੱਲੋੋਂ ਬਣੇਗਾ ਨਵਾਂ ਕਾਨੂੰਨ

JOIN TELEGRAM GROUP FOR LATEST UPDATES FROM JOBSOFTODAY

26 ਜੂਨ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਅਨੋਖੇ ਢੰਗ ਨਾਲ ਬਜ਼ਾਰਾਂ `ਚ ਮਾਰਚ ਕਰਨਗੇ ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਕਾਮੇ*26 ਜੂਨ ਨੂੰ ਸਿੱਖਿਆ ਮੰਤਰੀ ਦੇ ਸ਼ਹਿਰ ਅਨੋਖੇ ਢੰਗ ਨਾਲ ਬਜ਼ਾਰਾਂ `ਚ ਮਾਰਚ ਕਰਨਗੇ ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਕਾਮੇ*

*ਵਿੱਤ ਵਿਭਾਗ ਦੀ ਪ੍ਰਵਾਨਗੀ ਦੇ ਬਾਵਜੂਦ ਪੱਕਾ ਕਰਨ ਲਈ 18 ਮਹੀਨਿਆ ਤੋਂ ਸਿੱਖਿਆ ਮੰਤਰੀ ਲਗਾ ਰਹੇ ਲਾਰੇ*

*ਮੁਲਾਜ਼ਮਾਂ ਨੂੰ ਰੈਗੂਲਰ ਤਾਂ ਕੀ ਕਰਨਾ ਸੀ ਤਨਖਾਹਾਂ ਤੇ ਕਰ ਦਿੱਤੀ ਕਟੌਤੀ: ਮਲਕੀਤ ਸਿੰਘ*ਪਠਾਨਕੋਟ , 23 ਜੂਨ ( ) ਸੱਤਾ ਵਿਚ ਆਉਣ ਸਮੇਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਪਹਿਲੀ ਕੈਬਿਨਟ ਵਿੱਚ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਵਾਅਦੇ ਭੁੱਲ ਕੇ ਕਾਂਗਰਸ ਦੀ ਸਰਕਾਰ ਕਮੇਟੀਆ ਦੀ ਸਰਕਾਰ ਬਣ ਕੇ ਰਹਿ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਮਲਕੀਤ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੁਲਾਜ਼ਮਾਂ ਤੇ ਨੋਜਵਾਨਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਚਾਰ ਸਾਲਾਂ ਦੌਰਾਨ ਆਮ ਜਨਤਾ ਦੇ ਪੱਲੇ ਕੁੱਝ ਨਹੀ ਪਿਆ। ਮਲਕੀਤ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਕਰਮਚਾਰੀਆਂ ਦੀ ਤਨਖਾਹ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਅਤੇ ਕਰਮਚਾਰੀਆਂ ਦੀਆਂ ਦੂਰ ਦੂਰਾਡੇ ਬਦਲੀਆਂ ਕੀਤੀਆ ਜਾ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾ ਸੂਬਿਆਂ ਵਿਚ ਕਾਂਗਰਸ ਦੀਆ ਸਰਕਾਰਾਂ ਨਹੀ ਹਨ ਉਥੇ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਰੈਲੀਆਂ ਵਿਚ ਐਲਾਨ ਕਰਦੇ ਆ ਰਹੇ ਹਨ ਕਿ ਠੇਕਾ ਭਰਤੀ ਸਿਸਟਮ ਨਹੀ ਹੋਣਾ ਚਾਹੀਦਾ ਹੋਰ ਤਾਂ ਹੋਰ ਪੰਜਾਬ ਦੇ ਇੰਚਾਰਜ਼ ਹਰੀਸ਼ ਰਾਵਤ ਵੱਲੋਂ ਵੀ ਉਤਰਾਖੰਡ ਵਿਚ ਕੱਚੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀਆਂ ਜਾ ਰਹੀਆ ਹਨ ਅਤੇ ਕਾਂਗਰਸ ਦੇ ਸੱਤਾ ਵਿਚ ਆਉਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ ਪਰ ਹੈਰਾਨੀਜਨਕ ਪਹਿਲੂ ਇਹ ਹੈ ਕਿ ਇਹ ਸਾਰੇ ਲੀਡਰ ਜਦ ਪੰਜਾਬ ਜਿਸ ਜਗਾਂ ਕਾਂਗਰਸ ਸੱਤਾ ਵਿੱਚ ਹੈ ਦੀ ਵਾਰੀ ਆਉਦੀ ਹੈ ਤਾਂ ਕੱਚੇ ਮੁਲਾਜ਼ਮਾਂ ਨੂੰ ਭੁੱਲ ਕਿਓ ਜਾਂਦੇ ਹਨ।

ਮਲਕੀਤ ਸਿੰਘ ਨੇ ਕਿਹਾ ਕਿ ਸੂਬੇ ਦੇ ਦਫ਼ਤਰੀ ਮੁਲਾਜ਼ਮ ਸਰਕਾਰ ਦੇ ਆਗੂਆਂ ਨੂੰ ਸਵਾਲ ਕਰ ਰਹੇ ਹਨ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਵਿੱਚ ਏ.ਜੀ ਪੰਜਾਬ ਵੱਡਾ ਹੈ ਜਾਂ ਕਾਂਗਰਸ ਦੀ ਸਰਕਾਰ ਵੱਡੀ ਹੈ? ਆਗੁਆਂ ਨੇ ਦੱਸਿਆ ਕਿ ਬੀਤੇ ਦਿਨੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਆਖਰੀ ਬਜ਼ਟ ਵਿਚ ਕਿਹਾ ਗਿਆ ਕਿ ਸਰਕਾਰ ਨੇ ਤਕੀਬਨ 14000 ਅਧਿਆਪਕਾਂ ਨੂੰ ਪੱਕਾ ਕੀਤਾ ਹੈ ਪਰ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਦੇ ਬਾਵਜੂਦ 900 ਦੇ ਕਰੀਬ ਦਫ਼ਤਰੀ ਕਰਮਚਾਰੀਆਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦਫਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਮੰਨਜ਼ੂਰੀ ਦੇ ਚੁੱਕਿਆ ਹੈ ਪ੍ਰੰਤੂ ਏ.ਜੀ ਪੰਜਾਬ ਅਤੁਲ ਨੰਦਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੇ ਅੜਿੱਕਾ ਬਣੇ ਹੋਏ ਹਨ । ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦਾ ਅਧਿਆਪਕਾਂ ਨੂੰ ਪੱਕਾ ਕਰਨ ਦਾ ਫੈਸਲਾ ਸਹੀ ਸੀ ਤਾਂ ਅੱਜ ਫ਼ਿਰ ਉਸੇ ਤਰਜ਼ ਤੇ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਤੇ ਕਿਓ ਆਨਾਕਾਨੀ ਕੀਤੀ ਜਾ ਰਹੀ ਹੈ ਜਦਕਿ ਅਧਿਆਪਕਾਂ ਨੂੰ ਪੱਕਾ ਕਰਨ ਲਈ ਇਸੇ ਏ ਜੀ ਪੰਜਾਬ ਵੱਲੋਂ ਸਹਿਮਤੀ ਦਿੱਤੀ ਗਈ ਸੀ।

JOIN TELEGRAM GROUP FOR LATEST UPDATES FROM JOBSOFTODAY

ਆਗੂਆਂ ਨੇ ਕਿਹਾ ਕਿ ਉਹ ਹਰ ਇਕ ਦਰ ਤੇ ਜਾ ਚੁੱਕੇ ਹਨ ਪਰ ਕੋਈ ਵੀ ਬਾਂਹ ਨਹੀ ਫੜ ਰਿਹਾ ਤੇ ਵੋਟਾਂ ਦਾ ਸਮਾਂ ਵੀ ਦਿਨ ਬ ਦਿਨ ਨਜ਼ਦੀਕ ਆ ਰਿਹਾ ਹੈ। ਮੁਲਾਜ਼ਮ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲਣ ਲਈ ਵੱਖੋ ਵੱਖਰੇ ਨਿਵੇਕਲੇ ਪ੍ਰਦਰਸ਼ਨ ਕਰਨਗੇ ਇਸੇ ਤਹਿਤ ਸਿੱਖਿਆ ਮੰਤਰੀ ਨੂੰ ਸਵਾਲ ਕਰਨ ਲਈ ਕਿ 18 ਮਹੀਨਿਆਂ ਵਿਚ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਫਾਈਲ ਪਾਸ ਕਿਓ ਨਹੀ ਕੀਤੀ ਸਬੰਧੀ ਸਵਾਲ ਕਰਨਗੇ ਅਤੇ 26 ਜੂਨ ਨੂੰ ਸੰਗਰੂਰ ਦੇ ਬਜ਼ਾਰਾਂ ਵਿਚ ਨਿਵੇਕਲੇ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਗੇ।ਇਸ ਮੌਕੇ ਤੇ ਨਰਿੰਦਰ ਸਿੰਘ,ਸੁਮਿਤ, ਜਸਬੀਰ ਸਿੰਘ, ਦੁਸ਼ਯੰਤ ਜੋਸ਼ੀ, ਲਲਿਤਾ, ਨੀਲਮ, ਪ੍ਰੀਤੀ ਸ਼ਰਮਾ, ਰਾਜ ਕੁਮਾਰ, ਖ਼ੁਸ਼ਹਾਲ ਬੱਧਨ, ਅਸ਼ਵਨੀ ਸ਼ਰਮਾ, ਪ‍ੰਕਜ ਸ਼ਰਮਾ, ਧੀਰਜ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਜਾਣਕਾਰੀ ਦਿੰਦੇ ਹੋਏ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਾਮੇ।

ਰਾਸ਼ਟਰੀ ਪੱਧਰ ਦੇ ਪ੍ਰੋਗਰਾਮ 'ਰਿਸਪੌਂਸੀਬਲ ਆਰਟੀਫਿਸ਼ੀਅਲ ਇੰਟੈਂਲੀਜੈਂਸ' ਲਈ ਸਰਕਾਰੀ ਸਕੂਲਾਂ ਦੇ 18 ਵਿਦਿਆਰਥੀਆਂ ਦੀ ਚੋਣ

  ਰਾਸ਼ਟਰੀ ਪੱਧਰ ਦੇ ਪ੍ਰੋਗਰਾਮ 'ਰਿਸਪੌਂਸੀਬਲ ਆਰਟੀਫਿਸ਼ੀਅਲ ਇੰਟੈਂਲੀਜੈਂਸ' ਲਈ ਸਰਕਾਰੀ ਸਕੂਲਾਂ ਦੇ 18 ਵਿਦਿਆਰਥੀਆਂ ਦੀ ਚੋਣ

ਟੈਕਨਾਲੋਜੀ ਦੁਆਰਾ ਵਿਦਿਆਰਥੀਆਂ ਦੇ ਵੱਖ-ਵੱਖ ਤਕਨੀਕੀ ਕੌਸ਼ਲਾਂ ਨੂੰ ਨਿਖਾਰਨਾ ਯੂਥ ਪ੍ਰੋਗਰਾਮ ਦਾ ਮੁੱਖ ਮੰਤਵ 

 ਐੱਸ.ਏ.ਐੱਸ.ਨਗਰ 23 ਜੂਨ (ਚਾਨੀ ) ਵਿਜੈਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਦੀ ਯੋਗ ਰਹਿਨੁਮਾਈ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੇ ਮਾਰਗਦਰਸ਼ਨ ਅਤੇ ਪ੍ਰੇਰਨਾ ਸਦਕਾ ਸਕੂਲ ਸਿੱਖਿਆ ਵਿਭਾਗ ਨਿੱਤ ਦਿਨ ਨਵੇਂ ਦਿਸਹੱਦੇ ਸਿਰਜ ਰਿਹਾ ਹੈ।ਇਸ ਦੀ ਤਾਜ਼ਾ ਮਿਸਾਲ ਰਾਸ਼ਟਰੀ ਸਕੂਲ ਸਰਵੇਖਣ ਦਰਜਾਬੰਦੀ ਵਿੱਚੋਂ ਸਮੁੱਚੇ ਭਾਰਤ ਵਿੱਚੋਂ ਪੰਜਾਬ ਦੇ ਅੱਵਲ ਸਥਾਨ ਪ੍ਰਾਪਤ ਕਰਨ ਤੋਂ ਮਿਲਦੀ ਹੈ। ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਵਿਲੱਖਣ ਪ੍ਰਾਪਤੀਆਂ ਦੀ ਲੜੀ ਦਿਨ-ਬ-ਦਿਨ ਵੱਡੀ ਹੁੰਦੀ ਜਾ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਚੋਣ 'ਰਿਸਪੌਂਸੀਬਲ ਏਆਈ( ਆਰਟੀਫਿਸ਼ੀਅਲ ਇੰਟੈਲੀਜੈਂਸ) ਫਾਰ ਯੂਥ ਪ੍ਰੋਗਰਾਮ' ਲਈ ਹੋਣਾ ਪੰਜਾਬ ਲਈ ਇੱਕ ਹੋਰ ਵੱਡਾ ਮਾਅਰਕਾ ਹੈ। 

  ਇਸ ਮੌਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਰਾਸ਼ਟਰੀ ਪੱਧਰ ਦੇ ਇਸ ਪ੍ਰੋਗਰਾਮ ਲਈ ਚੁਣੇ ਗਏ ਵਿਦਿਆਰਥੀਆਂ, ਉਹਨਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਿਹਨਤੀ ਸਿੱਖਿਆ ਅਮਲਾ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਸਮੇਂ ਤਤਪਰ ਅਤੇ ਯਤਨਸ਼ੀਲ ਹੈ ਕਿਉਂਕਿ ਸੂਚਨਾ ਅਤੇ ਟੈਕਨਾਲੋਜੀ ਦੇ ਦੌਰ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾ ਕੇ ਹੀ ਸਕੂਲੀ ਸਿੱਖਿਆ ਦੇ ਆਧੁਨਿਕ ਟੀਚਿਆਂ ਦੀ ਪੂਰਤੀ ਸੰਭਵ ਹੈ। 
ਇਸ ਮੌਕੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਭਾਰਤ ਸਰਕਾਰ ਅਤੇ ਇੰਟੈੱਲ ਇੰਡੀਆ ਦੇ ਸਾਂਝੇ ਉੱਦਮਾਂ ਸਦਕਾ ਇਲੈਕਟ੍ਰਾਨਿਕ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਅਧੀਨ ਰਾਸ਼ਟਰੀ ਈ-ਗਵਰਨੈਂਸ ਡਿਵੀਜ਼ਨ ਦੁਆਰਾ ਲਾਂਚ ਕੀਤਾ ਗਿਆ ਹੈ। 

ਜਿਸ ਦਾ ਮੁੱਖ ਮੰਤਵ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਖ਼ਸ਼ੀਅਤ ਵਿੱਚ ਏਆਈ(ਆਰਟੀਫਿਸ਼ੀਅਲ ਇੰਟੈਲੀਜੈਂਸ ) ਸਬੰਧੀ ਕਾਰਜਕੁਸ਼ਲਤਾ ਦੀਆਂ ਕਮੀਆਂ ਨੂੰ ਦੂਰ ਕਰਕੇ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੌਸ਼ਲਾਂ ਨੂੰ ਨਿਪੁੰਨਤਾ ਦੇ ਪੱਧਰ 'ਤੇ ਵਿਕਸਿਤ ਕਰਨਾ ਹੈ। ਤਾਂ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਵਿੱਖ ਵਿੱਚ ਟੈਕਨਾਲੋਜੀ ਦੇ ਖੇਤਰ ਵਿੱਚ ਨਵੇਂ-ਨਵੇਂ ਮਾਧਿਅਮਾਂ ਦਾ ਨਿਰਮਾਣ ਕਰਨ ਅਤੇ ਇਹਨਾਂ ਦੀ ਸਹੀ ਵਰਤੋਂ ਕਰਨ ਦੇ ਯੋਗ ਬਣਨ। ਉਹਨਾਂ ਇਸ ਮੌਕੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਮੂਹ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਹਰ ਖੇਤਰ ਵਿੱਚ ਝੰਡਾ ਬਰਦਾਰ ਬਣਨ ਲਈ ਪ੍ਰੇਰਿਆ। 
  ਭਾਰਤ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ ਭਾਰਤ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਪੂਰਨ ਤੌਰ 'ਤੇ ਕਾਰਜਕੁਸ਼ਲ ਬਣਨ ਦੇ ਅਵਸਰ ਪ੍ਰਦਾਨ ਕਰਨ ਲਈ ਉਲੀਕਿਆ ਗਿਆ ਹੈ।

 ਇਸ ਪ੍ਰੋਗਰਾਮ ਲਈ 28 ਰਾਜਾਂ ਅਤੇ 8 ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚੋਂ ਨਾਮਾਂਕਨ ਹੋਏ 53782 ਵਿਦਿਆਰਥੀਆਂ ਵਿੱਚੋਂ ਡੀਪ ਡਾਈਵਿੰਗ ਟ੍ਰੇਨਿੰਗ ਲਈ ਸਿਰਫ਼ 125 ਵਿਦਿਆਰਥੀਆਂ ਦੀ ਚੋਣ ਹੋਈ ਹੈ । ਆਰਟੀਫਿਸ਼ੀਅਲ ਇੰਟੈਲੀਜੈਂਸ ਟ੍ਰੇਨਿੰਗ ਲਈ ਚੁਣੇ ਗਏ 11000 ਵਿਦਿਆਰਥੀਆਂ ਵਿੱਚੋਂ 125 ਵਿਦਿਆਰਥੀਆਂ ਦੀ ਚੋਣ ਅਗਲੇਰੀ ਟ੍ਰੇਨਿੰਗ ਲਈ ਕੀਤੀ ਗਈ ਹੈ।  

ਸਿੱਖਿਆ ਵਿਭਾਗ ਲਈ ਇਹ ਬੜੇ ਫ਼ਖਰ ਵਾਲੀ ਗੱਲ ਹੈ ਕਿ ਇਹਨਾਂ ਚੁਣੇ ਗਏ 125 ਵਿਦਿਆਰਥੀਆਂ ਵਿੱਚੋਂ 18 ਵਿਦਿਆਰਥੀ ਸਾਡੇ ਸੂਬੇ ਪੰਜਾਬ ਨਾਲ ਸਬੰਧਿਤ ਹਨ। 

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਚੁਣੇ ਗਏ 18 ਵਿਦਿਆਰਥੀਆਂ ਵਿੱਚ ਬਾਰ੍ਹਵੀਂ ਜਮਾਤ ਦਾ ਇੱਕ ਵਿਦਿਆਰਥੀ ਕਸ਼ਿਸ਼ ਸੋਢਾ , ਸਸਸਸ(ਮੁੰਡੇ),ਮਲੋਟ, ਮੁਕਤਸਰ ਗਿਆਰ੍ਹਵੀਂ ਜਮਾਤ ਦੇ ਛੇ ਵਿਦਿਆਰਥੀਆਂ ਵਿੱਚ ਗੁਰਮੀਤ ਸਿੰਘ ਸਸਸਸ,ਬਾਜੇਵਾਲਾ, ਸ਼ਰਨਪ੍ਰੀਤ ਸਿੰਘ, ਸਸਸਸ ,ਬਾਜੇਵਾਲਾ , ਜੋਤੀ ਰਾਣੀ ,ਸਸਸਸ ਅਮਲੋਹ( ਮੁੰਡੇ) ,ਫ਼ਤਹਿਗੜ੍ਹ ਸਾਹਿਬ ,ਡਿੰਪਲ ਧੀਮਾਨ ,ਸਸਸਸ ਦੁਨੇਰਾ ,ਪਠਾਨਕੋਟ ,ਵੈਸ਼ਾਲੀ ਸ਼ਰਮਾ ,ਸਸਸਸ ਦੁਨੇਰਾ ,ਪਠਾਨਕੋਟ ,ਭਾਵਨਾ ਸਸਸਸ,ਧੀਰਾ ,ਪਠਾਨਕੋਟ ,ਦਸਵੀਂ ਜਮਾਤ ਦੇ ਪੰਜ ਵਿਦਿਆਰਥੀਆਂ ਵਿੱਚ ਗਗਨਜੋਤ ਕੌਰ ਸਸਸਸ ਬੁੱਗਾ ਕਲਾਂ, ਫ਼ਤਹਿਗੜ੍ਹ ਸਾਹਿਬ ,ਗੁਰਕੀਰਤ ਸਿੰਘ ,ਸਸਸਸ ਬੁੱਗਾ ਕਲਾਂ ,ਫ਼ਤਹਿਗੜ੍ਹ ਸਾਹਿਬ ,ਪਲਕ ,ਸਸਸਸ ਟਾਂਡਾ ਉੜਮੁੜ ,ਜਲੰਧਰ ,ਅੰਕਿਤਾ ਸਸਸਸ,ਟਾਂਡਾ ਉੜਮੁੜ ,ਜਲੰਧਰ ,ਯਾਸਮੀਨ ,ਸਸਸਸ ਮੁੱਲੇਪੁਰ ,ਫ਼ਤਹਿਗੜ੍ਹ ਸਾਹਿਬ ,ਨੌਂਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਵਿੱਚ ਨਿਤਿਨ ਸ਼ਰਮਾ ,ਸ ਹ ਸ ,ਮੁਲਾਂਪੁਰ ਕਲਾਂ ,ਫ਼ਤਹਿਗੜ੍ਹ ਸਾਹਿਬ ,ਮਨਪ੍ਰੀਤ ਕੌਰ ਸ ਹ ਸ, ਟਲਾਂਣੀਆਂ ,ਫ਼ਤਹਿਗੜ੍ਹ ਸਾਹਿਬ ,ਯੁਗਰਾਜ ਸਿੰਘ, ਸ ਹ ਸ,ਟਲਾਂਣੀਆਂ ,ਫ਼ਤਹਿਗੜ੍ਹ ਸਾਹਿਬ , ਅੱਠਵੀਂ ਜਮਾਤ ਦੇ ਤਿੰਨ ਵਿਦਿਆਰਥੀਆਂ ਵਿੱਚ ਸੁਖਨੈਬ ਸਿੰਘ ,ਸਸਸਸ ਝੁੰਬਾ, ਸੁਖਚੈਨ ਸਿੰਘ ,ਸਸਸਸ ,ਝੁੰਬਾ ਅਤੇ ਮਨਪ੍ਰੀਤ ਕੌਰ ,ਸਸਸਸ ਜੱਲਾ ,ਫ਼ਤਹਿਗੜ੍ਹ ਸਾਹਿਬ ਦਾ ਨਾਂ ਸ਼ਾਮਿਲ ਹੈ। 

ਭਾਰਤ ਸਰਕਾਰ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਿਖਲਾਈ ਲਈ ਲੋੜੀਂਦੇ ਇੰਟਰਨੈੱਟ ਸਾਧਨ ਜਿਵੇਂ ਲੈਪਟਾਪ ਅਤੇ ਡਾਟਾ ਪੈਕ ਮੁਹੱਈਆ ਕਰਵਾਏ ਜਾ ਰਹੇ ਹਨ।

ਇਸ ਪ੍ਰੋਗਰਾਮ ਦੀ ਵਿਸਤ੍ਰਿਤ ਜਾਣਕਾਰੀ ਅਨੁਸਾਰ ਇਹ ਸਿਖਲਾਈ ਪ੍ਰੋਗਰਾਮ ਤਿੰਨ ਫ਼ੇਜ਼ਾਂ ਵਿੱਚ ਹੋਵੇਗੀ। ਪਹਿਲੇ ਫੇਜ਼ ਵਿੱਚ ਦਿੱਤੇ ਗਏ ਆਨਲਾਈਨ ਫਾਰਮੈੱਟ ਅਨੁਸਾਰ ਤਿਆਰ ਕੀਤੇ ਮਾਡਲਾਂ ਦੀ ਵੀਡੀਓ ਸਬਮਿਸ਼ਨ ਕਰਵਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਓਰੀਐਨਟੇਸ਼ਨ ਅਤੇ ਆਨਲਾਈਨ ਟ੍ਰੇਨਿੰਗ ਸੈਸ਼ਨ ਹੋਵੇਗਾ । 

ਦੂਜੇ ਫ਼ੇਜ਼ ਵਿੱਚ ਸਰਵੋਤਮ 100 ਵੀਡੀਓਜ਼ ਸ਼ਾਰਟਲਿਸਟ ਕੀਤੀਆਂ ਜਾਣਗੀਆਂ ਅਤੇ ਸਬੰਧਿਤ ਵਿਦਿਆਰਥੀ ਆਪਣੀ ਡੀਪ ਡਾਈਵ ਟ੍ਰੇਨਿੰਗ ਦੀ ਸ਼ੁਰੂਆਤ ਕਰਨਗੇ , ਇਸ ਸੈਸ਼ਨ ਤੋਂ ਬਾਅਦ ਉਹ ਆਪਣੇ ਮਾਡਲਾਂ 'ਤੇ ਦੁਬਾਰਾ ਸਟੱਡੀ ਕਰਕੇ ਅੰਤਿਮ ਰੂਪ ਵਿੱਚ ਆਪਣੇ ਮਾਡਲ ਦੀ ਵਰਕਿੰਗ ਵੀਡੀਓ ਪ੍ਰੋਗਰਾਮ ਦੀ ਵੈੱਬਸਾਈਟ 'ਤੇ ਸਬਮਿੱਟ ਕਰਵਾਉਣਗੇ। 

ਤੀਜੇ ਅਤੇ ਅੰਤਿਮ ਫੇਜ਼ ਵਿੱਚ ਇਹਨਾਂ ਮਾਡਲਾਂ ਵਿੱਚੋਂ ਸਰਵੋਤਮ 50 ਮਾਡਲ ਚੁਣੇ ਜਾਣਗੇ ਅਤੇ ਇਹਨਾਂ ਨਾਲ ਸਬੰਧਿਤ ਵਿਦਿਆਰਥੀ ਆਨਲਾਈਨ ਆਪਣੇ ਮਾਡਲਾਂ ਦੀ ਕਾਰਜਕੁਸ਼ਲਤਾ ਦਾ ਪ੍ਰਦਰਸ਼ਨ ਕਰਨਗੇ । ਇਹਨਾਂ 50 ਮਾਡਲਾਂ ਵਿੱਚੋਂ 20 ਸਰਵਸ਼੍ਰੇਸ਼ਠ ਮਾਡਲਾਂ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ।

6th Pay commission: ਫਾਰੈਸਟ ਇੰਪਲਾਈਜ ਯੂਨ, ਵਣ ਵਿਭਾਗ ਵੱਲੋਂ ਕਲਮ ਛੋੜ ਹੜਤਾਲ ਦਾ ਐਲਾਨ

ਰਾਸ਼ਟਰੀ ਪੱਧਰ ਦੇ ਪ੍ਰੋਗਰਾਮ 'ਰਿਸਪੌਂਸੀਬਲ ਆਰਟੀਫਿਸ਼ੀਅਲ ਇੰਟੈਂਲੀਜੈਂਸ' ਲਈ ਸਰਕਾਰੀ ਸਕੂਲਾਂ ਦੇ 18 ਵਿਦਿਆਰਥੀਆਂ ਦੀ ਚੋਣ

 ਰਾਸ਼ਟਰੀ ਪੱਧਰ ਦੇ ਪ੍ਰੋਗਰਾਮ 'ਰਿਸਪੌਂਸੀਬਲ ਆਰਟੀਫਿਸ਼ੀਅਲ ਇੰਟੈਂਲੀਜੈਂਸ' ਲਈ ਸਰਕਾਰੀ ਸਕੂਲਾਂ ਦੇ 18 ਵਿਦਿਆਰਥੀਆਂ ਦੀ ਚੋਣਟੈਕਨਾਲੋਜੀ ਦੁਆਰਾ ਵਿਦਿਆਰਥੀਆਂ ਦੇ ਵੱਖ-ਵੱਖ ਤਕਨੀਕੀ ਕੌਸ਼ਲਾਂ ਨੂੰ ਨਿਖਾਰਨਾ ਯੂਥ ਪ੍ਰੋਗਰਾਮ ਦਾ ਮੁੱਖ ਮੰਤਵ 

NTT RECRUITMENT: PAY SCALE OF NTT TEACHERS SEE HERE

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਵਿੱਚ 4362 ਕਾਂਸਟੇਬਲਾਂ ਦੀ ਭਰਤੀ ਕਰਨ ਦਾ ਕੀਤਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਸ ਵਿੱਚ 4362 ਕਾਂਸਟੇਬਲਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੈ।   ਮੁੱਖ ਮੰਤਰੀ ਨੇ  ਪੁਲਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਪੁਲਸ ਤੇ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਖਾਲੀ ਪਏ ਅਹੁਦਿਆਂ ਨੂੰ ਭਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ।  

ਕੁਲ ਅਸਾਮੀਆਂ ਦਾ ਵੇਰਵਾ 

 ਮੁੱਖ ਮੰਤਰੀ  ਨੇ ਕਿਹਾ ਕਿ 4362 ਕਾਂਸਟੇਬਲਾਂ ਵਿਚੋਂ 2016 ਕਾਂਸਟੇਬਲ ਜ਼ਿਲ੍ਹਿਆਂ ਵਿੱਚ ਅਤੇ 2346 ਕਾਂਸਟੇਬਲ ਆਰਮੀ ਕੇਡਰ ਵਿੱਚ ਭਰਤੀ ਕੀਤੇ ਜਾਣਗੇ।

ਕਦੋਂ ਸ਼ੁਰੂ ਹੋਵੇਗੀ ਭਰਤੀ: 
 ਉਨ੍ਹਾਂ ਕਿਹਾ ਕਿ ਜੁਲਾਈ ਦੇ ਅੱਧ ’ਚ ਪੁਲਸ ਵਿੱਚ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।ਚੰਗੀ ਖਬਰ ਪੰਜਾਬ ਪੁਲਸ 'ਚ ਹੋਣ ਵਾਲੀ ਭਰਤੀ ਵਿਚ 33 ਫੀਸਦੀ ਅਹੁਦੇ ਜਨਾਨੀਆਂ ਲਈ ਰਾਖਵੇਂ ਰੱਖੇ ਜਾਣਗੇ। 
 ਸਾਰੇ ਜ਼ਿਲਿਆਂ ਵਿੱਚ ਇੱਛੁਕ ਉਮੀਦਵਾਰਾਂ ਲਈ ਪੁਲਸ ਲਾਈਨ, ਕਾਲਜਾਂ ਤੇ ਸਕੂਲਾਂ ਦੇ ਸਟੇਡੀਅਮ ਤੇ ਮੈਦਾਨ ਖੋਲ੍ਹ ਦਿੱਤੇ ਜਾਣਗੇ ਤਾਂ ਜੋ ਪੁਲਸ 'ਚ ਭਰਤੀ ਹੋਣ ਤੋਂ ਪਹਿਲਾਂ ਨੌਜਵਾਨ ਆਪਣੀਆਂ ਤਿਆਰੀਆਂ ਪੂਰੀਆਂ ਕਰ ਸਕਣ। 

Fees structure

B.ED PRACTICE ONLINE : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਿਵੇਕਲੀ ਪਹਿਲ, ਪੜ੍ਹੋ ਪੂਰੀ ਖਬਰ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਿਵੇਕਲੀ ਪਹਿਲ ਸ਼ੁਰੂ ਕੀਤੀ ਹੈ। 

ਬੀ.ਐਡ. ਭਾਗ ਦੂਜਾ (ਸਮੈਸਟਰ ਚੌਥਾ) ਬੀ. ਏ. ਬੀ.ਐਡ ਭਾਗ ਚੌਥਾ (ਸਮੈਸਟਰ ਅੱਠਵਾਂ, ਮਈ-202 ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ Simulation ਢੰਗ ਨਾਲ ਕਰਵਾਈਆਂ ਜਾਣਗੀਆਂ, ਜਿਸ ਤਹਿਤ ਸਬੰਧਿਤ ਵਿਸ਼ੇ ਦੇ ਵਿਦਿਆਰਥੀਆਂ ਦਾ ਗਰੁੱਪ ਬਣਾਕੇ ਵਾਰੀ-ਵਾਰੀ ਹਰੈਕ ਵਿਦਿਆਰਥੀ ਪੜਾਏਗਾ ਅਤੇ ਬਾਕੀ ਵਿਦਿਆਰਥੀ ਵੀਚਿੰਗ ਦੌਰਾਨ ਵਿਦਿਆਰਥੀ ਦਾ ਰੋਲ ਅਦਾ ਕਰਨਗੇ। ਇਸ ਪ੍ਰੈਕਟੀਕਲ ਦਾ ਨਿਰੀਖਣ ਕਰਨ ਲਈ ਇਕ ਬਾਹਰਲਾ ਵਿਸ਼ਾ ਮਾਹਿਰ ਯੂਨੀਵਰਸਿਟੀ ਵੱਲੋਂ ਨਿਯੁਕਤ ਕੀਤਾ ਜਾਵੇਗਾ ਅਤੇ ਸਬੰਧਿਤ ਕਾਲਜ ਦਾ ਅਧਿਆਪਕ ਵਿਸ਼ਾ ਮਾਹਿਰ ਅੰਦਰੂਨੀ ਪ੍ਰੀਖਿਅਕ ਹੋਵੇਗਾ। 

ਬਾਹਰਲੇ ਅਤੇ ਅੰਦਰੂਨੀ ਪ੍ਰੀਖਿਅਕਾਂ ਵੱਲੋਂ ਦਿੱਤੇ ਅੰਕਾਂ ਦੇ ਔਸਤਨ ਅੰਕ ਵਿਦਿਆਰਥੀ ਨੂੰ ਦਿੱਤੇ ਜਾਣਗੇ। ਪ੍ਰੈਕਟੀਕਲ ਪ੍ਰੀਖਿਆਵਾਂ ਦੀ ਸਾਰੀ ਕਾਰਵਾਈ ਆਨ-ਲਾਈਨ ਵਿਧੀ ਰਾਹੀਂ ਹੋਵੇਗੀ। ਬੀ.ਐਡ. ਭਾਗ ਦੂਜਾ (ਸਮੈਸਟਰ ਚੌਥਾ) ਬੀ.ਏ, ਬੀ.ਐਡ ਭਾਗ ਚੌਥਾ (ਸਮੈਸਟਰ ਅੱਠਵਾਂ) ਮਈ-2021 ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਵੀ ਡੇਟ-ਸ਼ੀਟ ਜਲਦ ਹੀ ਯੂਨੀਵਰਸਿਟੀ ਦੇ ਵੈਬਸਾਈਟ ਤੇ ਅਪਲੋਡ ਕੀਤੀ ਜਾਵੇਗੀ।

ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਨੌਕਰੀ ਲਈ ਨੋਟੀਫਿਕੇਸ਼ਨ

ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਨੌਕਰੀ ਦਾ ਮੌਕਾ, ਭਰਤੀ ਲਈ ਅਰਜ਼ੀਆਂ ਮੰਗੀਆਂ
ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ੍ਹ ਰੁਜ਼ਗਾਰ ਨੋਟਿਸ ਟੈਲੀਫੋਨ ਓਪਰੇਟਰ ਦੀ ਇਕ ਅਸਾਮੀ ਲਈ ਯੋਗ ਉਮੀਦਵਾਰਾਂ ਪਾਸ ਅਰਜ਼ੀਆਂ ਮੰਗੀਆਂ ਗਈਆਂ ਹਨ 
ਅਸਾਮੀ ਦਾ ਨਾਂ : ਟੈਲੀਫੋਨ ਓਪਰੇਟਰ
ਅਸਾਮੀਆਂ ਦੀ ਗਿਣਤੀ: 01

 ਅਸਾਮੀ ਦੀਆਂ ਯੋਗਤਾਵਾਂ, ਸ਼ਰਤਾਂ ਅਤੇ ਚੋਣ ਵਿਧੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਵਿਧਾਨ ਸਭਾ ਸਕੱਤਰੇਤ ਦੀ ਵੈੱਬਸਾਈਟ www.punjabassembly.nic.in ਤੇ ਉਪਲਬਧ ਹੈ। ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਸਕੱਤਰ, ਪੰਜਾਬ ਵਿਧਾਨ ਸਭਾ, ਚੰਡੀਗੜ੍ਹ-160001 ਪਾਸ ਮਿਤੀ 30.06.2021 ਨੂੰ ਸ਼ਾਮ 5.00 ਵਜੇ ਤੱਕ ਭੇਜ ਸਕਦੇ ਹਨ। 

ਇਸ਼ਤਿਹਾਰ ਵਿਚ ਕਿਸੇ ਕਿਸਮ ਦੀ ਸੋਧ/ਸੂਚਨਾ ਲਈ ਉਮੀਦਵਾਰ ਸਮੇਂ-ਸਮੇਂ 'ਤੇ ਵੈੱਬਸਾਈਟ ਚੈੱਕ ਕਰਦੇ ਰਹਿਣ।

PET RECRUITMENT IN SCHOOL , APPLY

RECENT UPDATES

Today's Highlight