Tuesday, 22 June 2021

ਪੰਜਾਬ ਸਰਕਾਰ ਦਾ ਵੱਡਾ ਫੈਸਲਾ: 28 ਜੂਨ ਤੋਂ ਪੰਜਾਬ ਵਿੱਚ ਖੁੱਲਣਗੇ ਕਾਲਜ, ਲੱਗਣਗੀਆਂ ਕਲਾਸਾਂ

 ਪੰਜਾਬ ਸਰਕਾਰ ਦੇ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਨੇ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਵਿਭਾਗ ਅਧੀਨ ਆਉਂਦੇ ਕਾਲਜਾਂ ਵਿਚ ਐਮ.ਬੀ.ਬੀ.ਐਸ, ਬੀ.ਡੀ.ਐਸ., ਬੀ.ਏ.ਐਮ.ਐਸ. ਅਤੇ ਹੋਰ ਪੈਰਾ ਮੈਡੀਕਲ ਕੋਰਸਾਂ ਦੀਆਂ ਸਾਰੀਆਂ ਕਲਾਸਾਂ ਨੂੰ 28 ਜੂਨ 2021 ਤੋਂ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।
ਸੋਨੀ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਫੈਸਲਾ ਕਰੋਨਾ ਦੇ ਦਿਨੋਂ ਦਿਨ ਘਟ ਰਹੇ ਪ੍ਰਭਾਵ ਨੂੰ ਦੇਖਦਿਆਂ ਲਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਨਾ ਹੋਵੇ।
ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਨੇ ਕਿਹਾ ਕਿ ਕਰੋਨਾ ਬੀਮਾਰੀ ਦੀ ਦੂਸਰੀ ਲਹਿਰ ਦਾ ਟਾਕਰਾ ਕਰਨ ਲਈ ਵਿਭਾਗ ਅਧੀਨ ਆਉਂਦੇ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੇ ਡਾਕਟਰਾਂ, ਐਸ.ਆਰ., ਜੇ.ਆਰ ਅਤੇ ਪੈਰਾਂ ਮੈਡੀਕਲ ਸਟਾਫ਼ ਵੱਲੋਂ ਬਹੁਤ ਪ੍ਰਸੰਸਾ ਯੋਗ ਕੰਮ ਕੀਤਾ ਹੈ ਜਿਸ ਸਦਕਾ ਕਰੋਨਾ ਮਹਾਮਾਰੀ ਦਾ ਟਾਕਰਾ ਕਰਨ ਵਿਚ ਸੂਬਾ ਸਰਕਾਰ ਸਫਲ ਹੋਈ ਹੈ।
ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਸਾਰੇ ਮੈਡੀਕਲ ਡੈਂਟਲ ਨਰਸਿੰਗ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵੀ ਕਲਾਸਾਂ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

NTSE : ਜ਼ਿਲ੍ਹਾ ਲੁਧਿਆਣਾ ਦੇ ਦੋ ਵਿਦਿਆਰਥੀਆਂ ਨੇ ਪਹਿਲੇ ਪੜਾਅ ਦੀ ਪ੍ਰੀਖਿਆ ਕੀਤੀ ਪਾਸ

 ਲੁਧਿਆਣਾ 22 ਜੂਨ (ਪਵਿੱਤਰ ਸਿੰਘ) ਜ਼ਿਲ੍ਹਾ ਲੁਧਿਆਣਾ ਦੇ ਦੋ ਵਿਦਿਆਰਥੀਆਂ ਨੇ ਪਹਿਲੇ ਪੜਾਅ ਦੀ ਪ੍ਰੀਖਿਆ ਕੀਤੀ ਪਾਸ


ਦੂਜੇ ਪੜਾਅ ਦੀ ਪ੍ਰੀਖਿਆ ਤੋਂ ਬਾਅਦ ਪੀ.ਐੱਚ.ਡੀ. ਤੱਕ ਦੀ ਪੜ੍ਹਾਈ ਮੁਫ਼ਤ ਹੋਵੇਗੀ 
 ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ ( ਕੁੜੀਆਂ) ਦੀ ਵਿਦਿਆਰਥਣ ਕੀਰਤੀ ਵਰਮਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਦੋਵਾਲ ਛਾਉਣੀ ਦੇ ਵਿਦਿਆਰਥੀ ਭਵਦੀਪ ਸਿੰਘ ਨੇ ਪੰਜਾਬ 'ਚੋਂ ਪਹਿਲੀ ਵਾਰ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜਦੇ ਹੋਏ ਦੋ ਵਿਦਿਆਰਥੀਆਂ ਨੇ ਨੇੈਸਨਲ ਟੈਲੈਂਟ ਸਕਾਲਰਸਿਪ ਪੇਪਰ (ਐੱਨ.ਟੀ.ਐੱਸ.ਈ) ਦਾ ਪਹਿਲੇ ਪੜਾਅ ਦਾ ਪੇਪਰ ਪਾਸ ਕਰ ਲਿਆ ਹੈ। ਜਿਸ ਨਾਲ ਦੋਨਾਂ ਸਕੂਲਾਂ ਅਤੇ ਜ਼ਿਲ੍ਹਾ ਲੁਧਿਆਣਾ 'ਚ ਖ਼ੁਸ਼ੀ ਦੀ ਲਹਿਰ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ ( ਕੁੜੀਆਂ) ਦੀ ਪ੍ਰਿੰਸੀਪਲ ਸਮਰੀਤੀ ਭਾਰਗਵ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਦੋਵਾਲ ਛਾਉਣੀ ਦੀ ਪ੍ਰਿੰਸੀਪਲ ਮੰਜੂ ਭਾਰਦਵਾਜ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਕੌਮੀ ਪੱਧਰ ਦੀ ਵਜ਼ੀਫ਼ਾ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ,ਸਕੂਲ, ਪਿੰਡ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਪੱਧਰ 'ਤੇ ਗਾਇਡ ਕਰਨ ਵਾਲੇ ਅਧਿਆਪਕ ਮੈਡਮ ਬਲਵਿੰਦਰ ਕੌਰ, ਪੂਜਾ ਸੋਨੀ, ਸੰਗੀਤਾ, ਸੁਰਿੰਦਰ ਕੌਰ, ਕਿਰਨ ਅਤੇ ਸਟਾਫ਼ ਸਿਰ ਜਾਂਦਾ ਹੈ, ਜਿਨ੍ਹਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਇਸ ਪ੍ਰੀਖਿਆ ਦੀ ਤਿਆਰੀ ਕਰਵਾਈ ਹੈ। ਇਸ ਪ੍ਰੀਖਿਆ ਵਿੱਚ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਦਸਵੀਂ ਵਿੱਚ ਪੜ੍ਹਾਈ ਕਰਦੇ ਵਿਦਿਆਰਥੀ ਭਾਗ ਲੈਂਦੇ ਹਨ, ਜਿਸ ਵਿੱਚ ਸਾਰੇ ਪੰਜਾਬ 'ਚੋ 183 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਇਸ ਪ੍ਰੀਖਿਆ ਦਾ ਦੂਜਾ ਪੇਪਰ ਰਾਸ਼ਟਰ ਪੱਧਰ ਦਾ ਹੋਵੇਗਾ,ਜੇਕਰ ਇਹ ਵਿਦਿਆਰਥੀਆਂ ਦੂਜੇ ਪੜਾਅ ਦੀ ਪ੍ਰੀਖਿਆ ਪਾਸ ਕਰ ਲੈਂਦੇ ਹਨ ਤਾਂ ਇਹਨਾਂ ਨੂੰ ਗਰੇਜੂਏਸਨ ਤੱਕ 24,000 ਰੁਪਏ ਸਾਲਾਨਾ ਵਜ਼ੀਫ਼ਾ ਮਿਲੇਗਾ ਅਤੇ ਮਾਸਟਰ ਡਿਗਰੀ ਤੱਕ ਖਰਚ ਸਰਕਾਰ ਵੱਲੋਂ ਹੋਵੇਗਾ ਅਤੇ ਰਿਸਰਚ ਵਿੱਚ ਸਾਰਾ ਖਰਚਾ ਭਾਰਤ ਸਰਕਾਰ ਕਰੇਗੀ ਅਤੇ ਇਹਨਾਂ ਵਿਦਿਆਰਥੀਆਂ ਦੀ ਰਿਸਰਚ ਵਿੱਚ ਪੀ.ਅੇੈਚ.ਡੀ. ਤੱਕ ਪੜ੍ਹਾਈ ਦਾ ਖਰਚ ਨਿਯਮਾਂ ਅਨੁਸਾਰ ਭਾਰਤ ਸਰਕਾਰ ਕਰੇਗੀ । ਵਰਨਣਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੀ ਵਾਰ ਵੱਡੀ ਪੱਧਰ 'ਤੇ ਸਫਲਤਾ ਪ੍ਰਾਪਤ ਕੀਤੀ ਹੈ।ਇਸ ਪ੍ਰੀਖਿਆ ਵਿੱਚ ਹੁਣ ਤੱਕ ਨਿੱਜੀ ਸਕੂਲਾਂ ਦੇ ਵਿਦਿਆਰਥੀ ਹੀ ਮੱਲਾਂ ਮਾਰਦੇ ਰਹੇ ਹਨ। ਸਰਕਾਰੀ ਸਕੂਲਾਂ ਨੇ ਇਸ ਵਾਰ ਦਰਸਾ ਦਿੱਤਾ ਹੈ ਕਿ ਸਰਕਾਰੀ ਸਕੂਲ ਦੇ ਵਿਦਿਆਰਥੀ ਵੀ ਕਿਸੇ ਤੋਂ ਘੱਟ ਨਹੀਂ ਹਨ। ਇਹਨਾਂ ਵਿਦਿਆਰਥੀਆਂ ਦੀ ਸਫ਼ਲਤਾ ਤੇ ਜ਼ਿਲ੍ਹੇ ਲੁਧਿਆਣਾ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ।

ਜ਼ਿਲ੍ਹੇ ਦੀ ਇਸ ਪ੍ਰਾਪਤੀ 'ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਸਮਰਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਚਰਨਜੀਤ ਸਿੰਘ ਜਲਾਜਣ ,ਜ਼ਿਲ੍ਹਾ ਸਮਾਰਟ ਸਕੂਲ ਮੈਟਰ ਮੰਜੂ ਭਾਰਦਵਾਜ ,ਜਿਲ੍ਹਾ ਰਿਸੋਰਸ ਪਰਸਨ ਬਲਵਿੰਦਰ ਕੌਰ, ਪ੍ਰਿੰਟ ਮੀਡੀਆ ਕੋਆਰਡੀਨੇਟਰ ਡਾ ਦਵਿੰਦਰ ਸਿੰਘ ਛੀਨਾ,ਜ਼ਿਲ੍ਹਾ ਸੋਸ਼ਲ ਮੀਡੀਆ ਕੁਆਰਡੀਨੇਟਰ ਅੰਜੂ ਸੂਦ ਅਤੇ ਕਈ ਹੋਰ ਵੀ ਅਧਿਕਾਰੀਆਂ ਨੇ ਇਹਨਾਂ ਵਿਦਿਆਰਥੀਆਂ ਨੂੰ ਅਤੇ ਸਕੂਲ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ ।


PAY COMMISSION: ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸ਼ੀਏਸ਼ਨ ਵਲੋਂ ਪੇਅ ਕਮਿਸ਼ਨ ਨਾਮੰਜ਼ੂਰ, ਕੰਮਕਾਜ ਕੀਤਾ ਠੱਪ

 

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸ਼ੀਏਸ਼ਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਮੂਹ ਮੁਲਾਜ਼ਮ ਸਾਥੀਆਂ ਵੱਲੋਂ ਸਾਂਝਾ ਮੁਲਾਜ਼ਮ ਮੰਚ ਪੰਜਾਬ/ਚੰਡੀਗੜ੍ਹ ਅਤੇ ਪੀ, ਐਸ.ਐਮ.ਐਸ.ਯੂ. ਦੇ ਸੱਦੇ ਤੇ ਸਰਕਾਰ ਵੱਲੋਂ ਲਾਗੂ ਕੀਤੇ ਛੇਵੇਂ ਪੈ ਕਮਿਸ਼ਨ ਨੂੰ ਨਾ ਮਨਜ਼ੂਰ ਕਰਦੇ ਹੋਏ ਅਤੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ ਵਿੱਢੇ ਜਾ ਰਹੇ ਸੰਘਰਸ਼ ਹਿੱਤ ਮਿਤੀ 22- 06-2021 ਨੂੰ ਠੀਕ 11.00 ਵਜੇ ਪੰਜਾਬ ਭਰ ਅਤੇ ਚੰਡੀਗੜ੍ਹ ਦੇ ਦਫਤਰਾਂ ਦਾ ਬਾਈਕਾਟ ਕਰਕੇ ਡੀ.ਸੀ. ਦਫਤਰ ਵਿਖੇ ਇੱਕਤਰ ਹੋਣ ਦਾ ਫੈਸਲਾ ਕੀਤਾ ਹੈ। 

6th PAY COMMISSION : Read all updates here 


ਸਾਂਝਾ ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਅਤੇ ਪੀ.ਐਸ.ਐਮ.ਐਸ.ਯੂ. ਵੱਲੋਂ ਮਿਤੀ 23-06- 21 ਤੋਂ 27-06-2021 ਤੱਕ ਦਫ਼ਤਰੀ ਕੰਮਕਾਜ ਠੱਪ ਕਰਨ ਲਈ ਕਲਮਛੋੜ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ । ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸ਼ੀਏਸ਼ਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਮੂਹ ਮੁਲਾਜ਼ਮ ਮੁਲਾਜ਼ਮ ਹਿੱਤਾਂ ਨੂੰ ਮੁੱਖ ਰੱਖਦੇ ਹੋਏ, ਮੁਲਾਜ਼ਮ ਹਿੱਤਾਂ ਤੇ ਪੈਣ ਵਾਲੇ ਡਾਕੇ ਨੂੰ ਰੋਕਣ ਲਈ ਏਕਤਾ ਦਾ ਸਬੂਤ ਦਿੰਦੇ ਹੋਏ 22-06-2021 ਦਿਨ ਮੰਗਲਵਾਰ ਨੂੰ ਠੀਕ 11.00 ਵਜੇ ਸਮੂਹ ਮੁਲਾਜ਼ਮ ਦਫਤਰਾਂ ਦਾ ਕੰਮਕਾਜ ਬੰਦ ਕਰਕੇ ਆਪਣੇ ਵਿੱਢੇ ਜਾਣ ਵਾਲੇ ਸੰਘਰਸ਼ ਵਿੱਚ ਸ਼ਾਮਿਲ ਹੋ ਰਹੇ ਹਾਂ ਅਤੇ ਮਿਤੀ 23-06-2021 ਤੋਂ 27-06-2021 ਤੱਕ ਕਲਮਛੋੜ ਹੜਤਾਲ ਤੇ ਜਾ ਰਹੇ ਹਾਂ। 


Vijay Inder Singla congratulates government school students who cleared stage-1 of NTSE

 Vijay Inder Singla congratulates government school students who cleared stage-1 of NTSE


Chandigarh, June 22: ( Pramod Bharti)


As many as 20 students of government schools of Punjab have cleared the first stage of the National Talent Search Exam (NTSE) with flying colors. Punjab school education minister Mr. Vijay Inder Singla congratulated the students the students, their parents, teachers and officials of education department for their hard work and tremendous achievements. The minister said that the students of government schools have performed very well in NTSE as compared to the last year.


The cabinet minister said that apart from the policies and reforms introduced by the Chief Minister Captain Amarinder Singh led state government, the efforts of the teachers and other staff of the education department also helped the students to excel in all competitions. He said that the education department has facilitated the students with free coaching classes for NTSE and during the tough times of COVID pandemic, the teachers, principals, resource persons and other staff had worked hard to train the students.


Mr. Vijay Inder Singla said that the NTSE was being conducted by the National Council of Educational Research and Training (NCERT) on the national level only for 10th standard students in two stages. He said that the objective of the exam was to provide scholarships to the exemplary students studying in class 10th. He added that the NTSE scholars were provided with the scholarship of Rs 1250 per month for Class XI and XII and Rs 2000 per month for graduation and higher studies by the government. He added that apart from this, several other coaching benefits


Mr. Singla said that Gagandeep Kaur, a student of Senior Secondary School Barhe has got 98 percent marks in Mental Ability Tests (MAT) and secured first position while, Harpreet Singh of Government Senior Secondary School Balel Ke Hasal has secured top position in Scholastic Ability Tests (SAT) by getting 85 percent marks.


The minister said that apart from Gagandeep and Harpreet, Muskan of GSSS Civil Lines Patiala, Tejinder Singh of Government High School Chak Karma, Rakhi of GSSS Mahmu Zoian, Jashanpreet Kaur of GSSS Bareh, Reetu Rani of GSSS Balberha, Jahnvi of GSSS Behbal Manj, Muskan Kaur of GHS Patiala, Kriti Verma of GSSS (girls) Gill, Bhavdeep Singh of GSSS Baddowal Cant, Daljit Singh of GSSS Bareh, Prerna of GSSS (girls) Khanauri, Seema Rani of GHS Bhutal Khurd, Roshni of GSSS Bhwanipur, Jaswinder Kaur of GSSS (girls) Ghall Kalan, Khushwinder Kaur of GSSS Shekhpura, Aman of GSSS (boys) Malerkotla, Peena Begam of Lok Kavi Sant Ram Udassi GSSS Raisar and Tejbir Singh of Shaheed Major Vajinder Singh Shahi GHS Gillanwali (Qila Darshan Singh) has also cleared the first stage of NTSE.

ਵਿਜੈ ਇੰਦਰ ਸਿੰਗਲਾ ਵਲੋਂ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ ਦੇ ਪਹਿਲੇ ਪੜਾਅ ਵਿੱਚ ਸਫਲ ਹੋਣ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਧਾਈ

 ਵਿਜੈ ਇੰਦਰ ਸਿੰਗਲਾ ਵਲੋਂ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ ਦੇ ਪਹਿਲੇ ਪੜਾਅ ਵਿੱਚ ਸਫਲ ਹੋਣ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਧਾਈ


ਚੰਡੀਗੜ, 22 ਜੂਨ : (ਰਜਨਦੀਪ ਚਾਹਲ)


ਪੰਜਾਬ ਦੇ ਸਰਕਾਰੀ ਸਕੂਲਾਂ ਦੇ 20 ਵਿਦਿਆਰਥੀ ਕੌਮੀ ਪ੍ਰਤਿਭਾ ਖੋਜ ਪ੍ਰੀਖਿਆ (ਐੱਨ.ਟੀ.ਐੱਸ.ਈ.) ਵਿੱਚ ਸਫਲ ਹੋਏ ਹਨ।

ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਇਸ ਸ਼ਾਨਦਾਰ ਸਫਲਤਾ ਲਈ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਮਿਹਨਤ ਅਤੇ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ । ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਐੱਨ.ਟੀ.ਐੱਸ.ਈ. ਵਿੱਚ ਜ਼ਿਆਦਾ ਵਧੀਆ ਪ੍ਰਦਰਸ਼ਨ ਕੀਤਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਅਤੇ ਸੁਧਾਰਾਂ ਤੋਂ ਇਲਾਵਾ, ਸਿੱਖਿਆ ਵਿਭਾਗ ਦੇ ਅਧਿਆਪਕਾਂ ਅਤੇ ਹੋਰ ਸਟਾਫ ਦੇ ਸੁਹਿਰਦ ਯਤਨਾਂ ਨੇ ਵੀ ਵਿਦਿਆਰਥੀਆਂ ਨੂੰ ਸਾਰੇ ਮੁਕਾਬਲਿਆਂ ਵਿੱਚ ਸ਼ਾਨਦਾਰ ਬਣਾਉਣ ਵਿੱਚ ਸਹਾਇਤਾ ਕੀਤੀ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਐਨ.ਟੀ.ਐਸ.ਈ. ਲਈ ਮੁਫਤ ਕੋਚਿੰਗ ਕਲਾਸਾਂ ਦੀ ਸਹੂਲਤ ਦਿੱਤੀ ਹੈ ਅਤੇ ਕੋਵਿਡ ਮਹਾਂਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਅਧਿਆਪਕਾਂ, ਸਕੂਲ ਮੁਖੀਆਂ, ਰਿਸੋਰਸ ਪਰਸਨ ਅਤੇ ਹੋਰ ਸਟਾਫ ਨੇ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਸਖਤ ਮਿਹਨਤ ਕੀਤੀ ਸੀ।


ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਐਨ.ਟੀ.ਐਸ.ਈ. ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨ.ਸੀ.ਈ.ਆਰ.ਟੀ.) ਵੱਲੋਂ ਕੌਮੀ ਪੱਧਰ ’ਤੇ ਸਿਰਫ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ ਪੜਾਵਾਂ ਵਿੱਚ ਕਰਵਾਈ ਜਾਂਦੀ ਹੈ। ਉਨਾਂ ਕਿਹਾ ਕਿ ਪ੍ਰੀਖਿਆ ਦਾ ਉਦੇਸ਼ 10 ਵੀਂ ਜਮਾਤ ਵਿੱਚ ਪੜ ਰਹੇ ਸਿਰਕੱਢ ਵਿਦਿਆਰਥੀਆਂ ਨੂੰ ਵਜੀਫੇ ਦੀ ਸਹੂਲਤ ਦੇਣਾ ਹੈ। ਉਨਾਂ ਅੱਗੇ ਕਿਹਾ ਕਿ ਐਨਟੀਐਸਈ ਪਾਸ ਕਰਨ ਵਾਲੇ ਵਿਕਿਆਰਥੀਆਂ ਨੂੰ 11ਵੀਂ ਅਤੇ 12ਵੀਂ ਜਮਾਤ ਲਈ 1250 ਰੁਪਏ ਪ੍ਰਤੀ ਮਹੀਨਾ ਅਤੇ ਗ੍ਰੈਜੂਏਸ਼ਨ ਅਤੇ ਉਚੇਰੀ ਸਿੱਖਿਆ ਲਈ 2000 ਰੁਪਏ ਪ੍ਰਤੀ ਮਹੀਨਾ ਵਜੀਫਾ ਸਰਕਾਰ ਵਲੋਂ ਦਿੱਤਾ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਕਈ ਹੋਰ ਕੋਚਿੰਗ ਲਾਭ ਦਿੱਤ ਜਾਂਦੇ ਹਨ।

ਸ੍ਰੀ ਸਿੰਗਲਾ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਸਕੂਲ ਬਾੜੇ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਮਾਨਸਿਕ ਯੋਗਤਾ ਟੈਸਟ (ਮੈਟ) ਵਿੱਚ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਲ ਕੇ ਹਸਲ ਦੇ ਹਰਪ੍ਰੀਤ ਸਿੰਘ ਨੇ ਵਜੀਫਾ ਯੋਗਤਾ ਟੈਸਟ (ਸੈੱਟ) 85 ਪ੍ਰਤੀਸਤ ਅੰਕ ਪ੍ਰਾਪਤ ਕਰਕ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ।


ਮੰਤਰੀ ਨੇ ਦੱਸਿਆ ਕਿ ਗਗਨਦੀਪ ਅਤੇ ਹਰਪ੍ਰੀਤ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਪਟਿਆਲਾ ਦੀ ਮੁਸਕਾਨ, ਸਰਕਾਰੀ ਹਾਈ ਸਕੂਲ ਚੱਕ ਕਰਮਾ ਦਾ ਤੇਜਿੰਦਰ ਸਿੰਘ, ਸੀਨੀਅਰ ਸੈਕੰਡਰੀ ਸਕੂਲ ਮਹਿਮੂ ਜੋਇਆਂ ਦੀ ਰਾਖੀ, ਸੀਨੀਅਰ ਸੈਕੰਡਰੀ ਸਕੂਲ ਬਾੜੇ ਦੀ ਜਸ਼ਨਪ੍ਰੀਤ ਕੌਰ, ਸੀਨੀਅਰ ਸੈਕੰਡਰੀ ਸਕੂਲ ਬਲਬੇਹਹਾ ਦੀ ਰੀਤੂ ਰਾਣੀ, ਸੀਨੀਅਰ ਸੈਕੰਡਰੀ ਸਕੂਲ ਬਹਿਬਲ ਮੰਝ ਦੀ ਜਾਹਨਵੀ, ਡਾ. ਸਰਕਾਰੀ ਹਾਈ ਸਕੂਲ ਪਟਿਆਲਾ ਦੀ ਮੁਸਕਾਨ ਕੌਰ, ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਗਿੱਲ ਦੀ ਕਿ੍ਰਤੀ ਵਰਮਾ, ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਕੈਂਟ ਦੇ ਭਵਦੀਪ ਸਿੰਘ, ਸੀਨੀਅਰ ਸੈਕੰਡਰੀ ਸਕੂਲ ਬਾੜੇ ਦੇ ਦਲਜੀਤ ਸਿੰਘ, ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਖਨੌਰੀ ਦੀ ਪ੍ਰੇਰਨਾ, ਸੀਨੀਅਰ ਸੈਕੰਡਰੀ ਸਕੂਲ ਭੁਟਾਲ ਖੁਰਦ ਦੀ ਸੀਮਾ ਰਾਣੀ, ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ ਦੀ ਰੋਸ਼ਨੀ, ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਘੱਲ ਕਲਾਂ ਦੀ ਜਸਵਿੰਦਰ ਕੌਰ, ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਦੀ ਖੁਸ਼ਵਿੰਦਰ ਕੌਰ, ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੇਰਕੋਟਲਾ ਦੇ ਅਮਨ, ਲੋਕ ਕਵੀ ਸੰਤ ਰਾਮ ਉਦਾਸੀ ਸੀਨੀਅਰ ਸੈਕੰਡਰੀ ਸਕੂਲ ਰਾਇਸਰ ਦੀ ਪੀਨਾ ਬੇਗਮ ਅਤੇ ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਸਰਕਾਰੀ ਹਾਈ ਸਕੂਲ ਗਿਲਾਂਵਾਲੀ (ਕਿਲਾ ਦਰਸ਼ਨ ਸਿੰਘ) ਦਾ ਤੇਜਬੀਰ ਸਿੰਘ ਨੇ ਐਨਟੀਐਸਈ ਦਾ ਪਹਿਲਾ ਪੜਾਅ ਪਾਸ ਕੀਤਾ ਹੈ।


MASTER CADRE RECRUITMENT: ਸਕਰੂਟਨੀ ਲਈ ਲਗਾਈਆਂ ਅਧਿਆਪਕਾਂ ਦੀਆਂ ਡਿਊਟੀਆਂ

 

3582 ਅਧਿਆਪਕਾਂ ਵੱਲੋਂ ਸਿਧਾਂਤਕ ਹਾਜ਼ਰੀ ਦੀ ਮਿਤੀ ਤੋਂ ਤਨਖ਼ਾਹ ਸਮੇਤ ਸਾਰੇ ਲਾਭ ਅਤੇ ਬਦਲੀਆਂ ਕਰਨ ਦੀ ਮੰਗ

 3582 ਅਧਿਆਪਕਾਂ ਵੱਲੋਂ ਸਿਧਾਂਤਕ ਹਾਜ਼ਰੀ ਦੀ ਮਿਤੀ ਤੋਂ ਤਨਖ਼ਾਹ ਸਮੇਤ ਸਾਰੇ ਲਾਭ ਅਤੇ ਬਦਲੀਆਂ ਕਰਨ ਦੀ ਮੰਗ


ਸੰਗਰੂਰ, 22 ਜੂਨ (): 3582 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਲਜੀਤ ਸਫ਼ੀਪੁਰ ਅਤੇ ਜਨਰਲ ਸਕੱਤਰ ਸੁਖਵਿੰਦਰ ਗਿਰ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਤੰਬਰ 2017 ਵਿੱਚ 3582 ਮਾਸਟਰ ਕੇਡਰ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਇਨ੍ਹਾਂ ਅਸਾਮੀਆਂ ਲਈ ਕਾਉਂਸਲਿੰਗ ਕਰਕੇ ਵਿਭਾਗ ਦੇ ਹੁਕਮਾਂ ਅਨੁਸਾਰ ਚੁਣੇ ਗਏ ਇਨ੍ਹਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਡਾਇਰੈਕਟੋਰੇਟ ਮੁਹਾਲੀ ਵਿਖੇ ਮਿਤੀ 16 ਜੁਲਾਈ 2018 ਨੂੰ ਸਿਧਾਂਤਕ ਤੌਰ ਤੇ ਹਾਜ਼ਰ ਕਰਵਾ ਕੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਟ੍ਰੇਨਿੰਗ ਲਗਾਈ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰਕੇ ਉਨ੍ਹਾਂ ਦੀ ਨਿਯੁਕਤੀ ਵਾਲੇ ਸਕੂਲਾਂ ਵਿੱਚ ਹਾਜ਼ਰ ਕਰਵਾਇਆ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸਿਖਲਾਈ ਅਤੇ ਸਟੇਸ਼ਨ ਅਲਾਟ ਕਰਨ ਉਪਰੰਤ ਅਧਿਆਪਕਾਂ ਦੀ ਨਿਯੁਕਤੀ ਮਿਤੀ 26 ਜੁਲਾਈ 2018 ਤੋਂ ਮਿੱਥੀ ਮੰਨੀ ਗਈ ਜਦੋਂ ਕਿ ਉਹ ਤਾਂ 16 ਜੁਲਾਈ 2018 ਤੋਂ ਹੀ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਹਾਜ਼ਰ ਹੋ ਕੇ ਸਿਖਲਾਈ ਆਦਿ ਲੈ ਰਹੇ ਸਨ। 


          ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਹੁਣ ਨਵੀਂ ਨਿਯੁਕਤ ਵਾਲੇ 3704 ਅਧਿਆਪਕਾਂ ਦੀ ਭਰਤੀ ਲਈ ਉਨ੍ਹਾਂ ਦੀ ਸਿਧਾਂਤਕ ਹਾਜ਼ਰੀ ਦੇ ਸਮੇਂ ਤੋਂ ਹੀ ਤਨਖ਼ਾਹ ਅਤੇ ਹੋਰ ਸਾਰੇ ਲਾਭ ਦੇਣ ਲਈ ਵਿਸ਼ੇਸ਼ ਪੱਤਰ ਜਾਰੀ ਕਰਕੇ ਹੁਕਮ ਦਿੱਤੇ ਗਏ ਹਨ, ਪ੍ਰਤੂੰ 3582 ਅਧਿਆਪਕਾਂ ਨਾਲ ਅਜਿਹਾ ਨਹੀਂ ਹੋਇਆ ਸੀ ਜਦੋਂ ਕਿ ਸਿੱਖਿਆ ਵਿਭਾਗ ਦੁਆਰਾ 3704 ਅਧਿਆਪਕਾਂ ਵਾਂਗ ਹੀ 3582 ਅਧਿਆਪਕਾਂ ਦੀ ਵੀ ਸਿਧਾਂਤਕ ਹਾਜ਼ਰੀ ਕਰਵਾ ਕੇ ਹੀ ਵਿਭਾਗੀ ਟ੍ਰੇਨਿੰਗ ਲਗਾਈ ਸੀ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਵੀ 3582 ਅਧਿਆਪਕਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਦੀ ਪ੍ਰੋੜਤਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 3582 ਅਧਿਆਪਕਾਂ ਨੂੰ ਵੀ ਉਨ੍ਹਾਂ ਦੀ ਸਿਧਾਂਤਕ ਹਾਜ਼ਰੀ ਦੀ ਮਿਤੀ ਤੋਂ ਹੀ ਤਨਖ਼ਾਹ ਸਮੇਤ ਹੋਰ ਸਾਰੇ ਲਾਭ ਦਿੱਤੇ ਜਾਣ ਤੇ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਬੈਠੇ 3582 ਨਾਨ-ਬਾਰਡਰ ਅਤੇ 6060 ਬਾਰਡਰ, ਨਾਨ-ਬਾਰਡਰ ਅਧਿਆਪਕਾਂ ਦੀਆਂ ਬਦਲੀਆਂ ਬਿਨਾਂ ਕਿਸੇ ਦੇਰੀ ਨਾਲ ਤੁਰੰਤ ਕੀਤੀਆਂ ਜਾਣ।

21 ਸਾਲਾਂ ਪਿੱਛੋਂ ਪੰਜਾਬ ਨੂੰ ਉਲਪਿੰਕਸ ’ਚ ਮਿਲੀ ਭਾਰਤੀ ਹਾਕੀ ਟੀਮ ਦੀ ਕਪਤਾਨੀ

 21 ਸਾਲਾਂ ਪਿੱਛੋਂ ਪੰਜਾਬ ਨੂੰ ਉਲਪਿੰਕਸ ’ਚ ਮਿਲੀ ਭਾਰਤੀ ਹਾਕੀ ਟੀਮ ਦੀ ਕਪਤਾਨੀਚੰਡੀਗੜ੍ਹ 22 ਜੂਨ (ਹਰਦੀਪ ਸਿੰਘ ਸਿੱਧੂ) 21 ਸਾਲਾਂ ਪਿੱਛੋਂ ਪੰਜਾਬ ਦਾ ਨੌਜਵਾਨ ਮਨਪ੍ਰੀਤ ਸਿੰਘ ਟੋਕੀਓ ਉਲਪਿੰਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ। ਉਹ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ। ਦਿਲਚਸਪ ਗੱਲ ਇਹ ਹੈ ਕਿ ਮਿੱਠਾਪੁਰ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ, ਜਿਸ ਨੂੰ ਭਾਰਤ ਦੀ ਹਾਕੀ ਟੀਮ ਦੀ ਤੀਜੀ ਵਾਰ ਉਲਪਿੰਕ ਖੇਡਾਂ ਵਿਚ ਕਪਤਾਨੀ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ ਪਰਗਟ ਸਿੰਘ (ਵਿਧਾਇਕ) ਭਾਰਤੀ ਟੀਮ ਦੀ ਬਾਰਸੀਲੋਨਾ-1992, ਐਟਲਾਂਟਾ-1996 ਵਿਚ ਕਪਤਾਨੀ ਕਰ ਚੁੱਕਿਆ ਹੈ। ਉਂਝ ਮਨਪ੍ਰੀਤ ਸਿੰਘ ਪੰਜਾਬ ਦਾ ਅੱਠਵਾਂ ਹਾਕੀ ਖਿਡਾਰੀ ਹੈ, ਜਿਹੜਾ ਉਲਪਿੰਕ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਹੈ। 


EDUCATIONAL NEWS READ HERE


ਇਸ ਤੋਂ ਪਹਿਲਾਂ ਪੰਜਾਬ ਦੇ ਰਮਨਦੀਪ ਸਿੰਘ ਗਰੇਵਾਲ ਨੇ ਉਲਪਿੰਕਸ ਦੇ ਹਾਕੀ ਮੁਕਾਬਲਿਆਂ ਵਿੱਚ 2000 -ਸਿਡਨੀ ਵਿਚ ਕਪਤਾਨੀ ਕੀਤੀ ਸੀ। ਮਨਪ੍ਰੀਤ ਸਿੰਘ ਅਤੇ ਰਮਨਦੀਪ ਸਿੰਘ ਦੋਨੋਂ ਪੰਜਾਬ ਪੁਲੀਸ ਦੇ ਅਧਿਕਾਰੀ ਅਤੇ ਖਿਡਾਰੀ ਹਨ। ਵੱਖ-ਵੱਖ ਸਮੇਂ ਪੰਜਾਬ ਨਾਲ ਸਬੰਧਤ ਬਲਬੀਰ ਸਿੰਘ ਸੀਨੀਅਰ (1956 ਮੈਲਬਰਨ), ਚਰਨਜੀਤ ਸਿੰਘ (1964 ਟੋਕੀਓ), ਪ੍ਰਿਥੀਪਾਲ ਸਿੰਘ (1968 ਮੈਕਸੀਕੋ), ਹਰਮੀਕ ਸਿੰਘ (1972 ਮਿਊਨਿਖ), ਅਜੀਤਪਾਲ ਸਿੰਘ (1976 ਮਾਂਟਰੀਅਲ), ਪਰਗਟ ਸਿੰਘ (1992 ਬਾਰਸੀਲੋਨਾ ਤੇ 1996 ਐਟਲਾਂਟਾ) ਤੇ ਰਮਨਦੀਪ ਸਿੰਘ ਗਰੇਵਾਲ (2000 ਸਿਡਨੀ) ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਹੋਈ ਹੈ।

ਕੱਚੇ ਅਧਿਆਪਕਾਂ ਨੂੰ ਪੱਕਾ ਕਰੇ ਪੰਜਾਬ ਸਰਕਾਰ: ਡੀ. ਟੀ. ਐੱਫ.

 ਕੱਚੇ ਅਧਿਆਪਕਾਂ ਨੂੰ ਪੱਕਾ ਕਰੇ ਪੰਜਾਬ ਸਰਕਾਰ: ਡੀ. ਟੀ. ਐੱਫ.ਚੰਡੀਗੜ੍ਹ, 22 ਜੂਨ (): ਪੰਜਾਬ ਵਿੱਚ ਸਿੱਖਿਆ ਵਿਭਾਗ ਵਿੱਚ ਵੱਖ-ਵੱਖ ਕੈਟਾਗਰੀਆਂ ਤਹਿਤ ਸਾਲਾਂ ਤੋਂ ਕੰਮ ਕਰ ਰਹੇ ਈ ਜੀ ਐੱਸ, ਏਆਈਈ, ਐੱਸ. ਟੀ. ਆਰ., ਆਈ. ਆਰ. ਟੀ., ਸਿੱਖਿਆ ਪ੍ਰੋਵਾਇਡਰ, ਵਲੰਟੀਅਰ ਅਧਿਆਪਕਾਂ ਨੂੰ ਪਿਛਲੀਆਂ ਚੋਣਾਂ ਵਿੱਚ ਮਿਲੇ ਦਿਲਾਸੇ ਤੋਂ ਬਿਨਾਂ ਹੁਣ ਤੱਕ ਕੁਝ ਨਹੀਂ ਮਿਲਿਆ ਹੈ। ਸਗੋਂ ਹਰ ਵਾਰ ਚੋਣਾਂ ਵਿੱਚ ਸੱਤਾਧਾਰੀਆਂ ਅਤੇ ਵਿਰੋਧੀ ਪਾਰਟੀਆਂ ਵੱਲੋਂ ਪੱਕਾ ਕਰਨ ਦਾ ਭਰੋਸਾ ਦੇ ਕੇ ਇਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ। ਇੰਨ੍ਹਾਂ ਅਧਿਆਪਕਾਂ ਤੋਂ ਸਾਰੇ ਕੰਮ ਪੱਕੇ ਅਧਿਆਪਕਾਂ ਵਾਂਗ ਹੀ ਲਏ ਜਾਂਦੇ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਨੂੰ ਬਹੁਤ ਥੋੜ੍ਹੀ ਤਨਖਾਹ ਦੇ ਕੇ ਸੋਸ਼ਣ ਕੀਤਾ ਜਾਂਦਾ ਹੈ।

Also read : PUNJAB EDUCATIONAL NEWS READ HERE


 ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕੱਚੇ ਅਧਿਆਪਕਾਂ ਵੱਲੋਂ ਵਿੱਦਿਆ ਭਵਨ ਅੱਗੇ ਲਾਏ ਗਏ ਧਰਨੇ ਦੀ ਹਮਾਇਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਰ ਸਾਲ ਪਹਿਲਾਂ ਇੰਨ੍ਹਾਂ ਅਧਿਆਪਕਾਂ ਨੂੰ ਕੀਤੇ ਵਾਅਦਿਆਂ ਨੂੰ ਚੇਤੇ ਕਰਨਾ ਚਾਹੀਦਾ ਹੈ ਜਦੋਂ ਇੰਨ੍ਹਾਂ ਦੀ ਤਨਖਾਹ ਨੂੰ ਆਪਣੇ ਮਾਲੀ ਦੀ ਤਨਖਾਹ ਤੋਂ ਘੱਟ ਹੋਣ ਤੇ ਦੁੱਖ ਪ੍ਰਗਟਾਉਂਦਿਆਂ ਸੱਤਾ ਸੰਭਾਲਦਿਆਂ ਹੀ ਪੱਕੇ ਕਰਨ ਦਾ ਵਿਸ਼ਵਾਸ ਦਵਾਇਆ ਸੀ। ਹੁਣ ਇੰਨ੍ਹਾਂ ਨੂੰ ਕੱਚੇ ਅਧਿਆਪਕ ਦੇ ਤੌਰ ਤੇ ਕੰਮ ਕਰਦਿਆਂ ਦਸ ਦਸ ਸਾਲ ਤੋਂ ਵੀ ਵੱਧ ਸਮਾਂ ਬੀਤ ਗਿਆ ਹੈ ਪਰ ਇਹ ਹਾਲੇ ਵੀ ਬਹੁਤ ਥੋੜ੍ਹੀ ਤਨਖਾਹ ਤੇ ਕੱਚੇ ਅਧਿਆਪਕ ਵਜੋਂ ਹੀ ਕੰਮ ਕਰ ਰਹੇ ਹਨ। ਕੱਚੇ ਅਧਿਆਪਕਾਂ ਵੱਲੋਂ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੋਹਾਲੀ ਵਿੱਚ ਸਿੱਖਿਆ ਭਵਨ ਅੱਗੇ ਅਣਮਿੱਥੇ ਸਮੇਂ ਲਈ ਲਾਏ ਗਏ ਧਰਨੇ ਦਾ ਸਮਰਥਨ ਕਰਦਿਆਂ ਮੀਤ ਪ੍ਰਧਾਨਾਂ ਗੁਰਮੀਤ ਸੁਖਪੁਰ, ਗੁਰਪਿਆਰ ਕੋਟਲੀ, ਰਾਜੀਵ ਕੁਮਾਰ ਬਰਨਾਲਾ, ਜਗਪਾਲ ਬੰਗੀ, ਜਸਵਿੰਦਰ ਔਜਲਾ, ਮੁੱਖ ਬੁਲਾਰਾ ਹਰਦੀਪ ਟੋਡਰਪੁਰ, ਸੰਯੁਕਤ ਸਕੱਤਰਾਂ ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਸਿੰਘ ਜੋਸਨ, ਜੱਥੇਬੰਦਕ ਸਕੱਤਰਾਂ ਨਛੱਤਰ ਸਿੰਘ ਤਰਨਤਾਰਨ, ਰੁਪਿੰਦਰ ਪਾਲ ਗਿੱਲ, ਸਹਾਇਕ ਵਿੱਤ ਸਕੱਤਰਤ ਜਿੰਦਰ ਸਿੰਘ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਤੋਂ ਇਲਾਵਾ ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਜਰਮਨਜੀਤ ਸਿੰਘ ਨੇ ਜਲਦ ਪੱਕੇ ਕੀਤੇ ਜਾਣ ਹਮਾਇਤ ਕੀਤੀ।

NTT RECRUITMENT: ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਤੇ ਭਰਤੀ , ਹੁਣ ਅਪਲਾਈ ਕਰਨ ਦੀ ਮਿਤੀ 'ਚ ਕੀਤਾ ਵਾਧਾ

 

ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਨੂੰ ਭਰਨ ਸਬੰਧੀ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ WWW.educationrecruitmentboard.com ਆਨਲਾਈਨ ਅਰਜ਼ੀਆਂ ਦੀ ਮਿਤੀ 21-12-2020 ਤੱਕ ਮੰਗ ਕੀਤੀ ਗਈ ਸੀ।
 ਇਸ ਤੋਂ ਬਾਅਦ ਇਸ ਵਿੱਚ ਅਪਲਾਈ ਕਰਨ ਦੀ ਮਿਤੀ ਵਿੱਚ 09.06.2021 ਤੱਕ ਵਾਧਾ ਕੀਤਾ ਗਿਆ ਸੀ। ਉਮੀਦਵਾਰਾਂ ਦੀਆਂ ਪ੍ਰਤੀਬੇਨਤੀਆਂ ਨੂੰ ਵਿਚਾਰਦੇ ਹੋਏ ਹੁਣ ਇਹਨਾਂ ਅਸਾਮੀਆਂ ਵਿੱਚ ਅਪਲਾਈ ਕਰਨ ਦੀ ਮਿਤੀ 26.06.2021 ਤੱਕ ਦਾ ਵਾਧਾ ਕੀਤਾ ਜਾਂਦਾ ਹੈ। ਬਾਕੀ ਸ਼ਰਤਾਂ ਅਤੇ ਬਾਨਾਂ (Terms and conditions) ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਉਪਲੱਬਧ ਵਿਗਿਆਪਨ ਅਨੁਸਾਰ ਹੀ ਹੋਣਗੀਆਂ। Letter Regarding Grant of old age pensioner/ family pensioner

ਆਈ ਈ ਡੀ ਕੰਪੋਨੈਂਟ ਅਧੀਨ ਜ਼ਿਲ੍ਹਾ ਪੱਧਰ ਤੇ ਕੰਮ ਕਰਦੇ ਅਧਿਆਪਕਾਂ ਨੂੰ ਤੁਰੰਤ ਫਾਰਗ ਕਰਨ ਸੰਬੰਧੀ, ਪੱਤਰ ਜਾਰੀ

 
ਜੀਪੀਐਫ ਵਿਆਜ਼ ਦਰਾਂ ਸਾਲ 1980 ਤੋਂ 2020 ਤੱਕ
General Provident Fund Interest Rate 


Year........... Rate of Interest

1980-81 8.50%

1981-82 to 1982-83 9.00%

1983-84 9.50%

1984-85 10.00%

1985-86 10.50%

1986-87 to 1999-2000 12.00%

2000-01 11.00%

2001-02 9.50%

2002-03 9.00%

2003-04 to 2010-11 8.00%

01-04-2011 to 30-11-2011 8.00%

01-12-2011 to 31-03-2012 8.60%

2012-13 8.80%

2013-14 to 2015-16 8.70%

01.04.2016 to 30.06.2016 8.10%

01.07.2016 to 30.09.2016 8.10%

01.10.2016 to 31.12.2016 8.00%01.01.2017 to 31.03.2017 8.00%

01.04.2017 to 30.06.2017 7.90%

01.07.2017 to 31.12.2017 7.80%

01.01.2018 to 31.03.2018 7.60%

01.4.2018 to 30.06.2018 7.60%

01.07.2018 to 30.09.2018 7.60%

01.10.2018 to 31.12.2018 8.00%

01.01.2019 to 31.03.2019 8.00%

All about PUNJAB EDUCATIONAL NEWS READ HERE

01.04.2019 to 30.06.2019 8.00%

01.07.2019 to 30.09.2019 7.90%

01.10.2019 to 31.12.2019 7.90%

01.01.2020 to 31.03.2020 7.90%

01.04.2020 to 30.06.2020 7.10%

ਤਰਸ ਦੇ ਆਧਾਰ ਤੇ ਦਿੱਤੀਆਂ ਨੌਕਰੀਆਂ ਸੰਬੰਧੀ ਮੰਗੀ ਪੰਜਾਬ ਸਰਕਾਰ ਨੇ ਸੂਚਨਾ

 
RECENT UPDATES

Today's Highlight