Thursday, 17 June 2021

BIG BREAKING : ਕੈਬਨਿਟ ਸਬ ਕਮੇਟੀ ਵਲੋਂ 4000 ਕਰਮਚਾਰੀਆ ਨੂੰ ਰੈਗੂਲਰ ਕਰਨ ਤੇ ਮੋਹਰ

 ਕੈਬਨਿਟ ਸਬ ਕਮੇਟੀ ਵਲੋਂ 4000 ਕਰਮਚਾਰੀਆ ਨੂੰ ਰੈਗੂਲਰ ਕਰਨ ਤੇ ਮੋਹਰਪੰਜਾਬ ਸਰਕਾਰ ਵਲੋਂ ਮੰਤਰੀ ਬ੍ਰਹਮ ਮੋਹਿੰਦਰਾ ਦੀ ਅਗਵਾਈ ਵਿਚ ਕਰਮਚਾਰੀਆ ਦੇ ਮਾਮਲਿਆਂ ਤੇ ਗਠਿਤ ਕੈਬਿਨੇਟ ਸਬ ਕਮੇਟੀ ਨੇ 4000 ਕਰਮਚਾਰੀਆ ਨੂੰ ਰੈਗੂਲਰ ਕਰਨ ਤੇ ਮੋਹਰ ਲਗਾ ਦਿੱਤੀ ਹੈ ਇਸ ਕਮੇਟੀ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ,ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸ਼ਾਮਿਲ ਹਨ ਮਨਪ੍ਰੀਤ ਬਾਦਲ ਨੇ ਅੱਜ ਕਮੇਟੀ ਅੱਗੇ ਪੰਜਾਬ ਦੀ ਵਿੱਤੀ ਹਾਲਤ ਨੂੰ ਲੈ ਕਿ ਚਰਚਾ ਕੀਤੀ ਹੈ।

Also read: 

ਘਰ ਘਰ ਰੋਜ਼ਗਾਰ: ਆਂਗਨਵਾੜੀ ਭਰਤੀ, ਸੁਪਰਵਾਈਜ਼ਰ ਭਰਤੀ, ਮਾਸਟਰ ਕੇਡਰ ਭਰਤੀ, ਪੀ੍ ਪਾ੍ਇਮਰੀ ਅਧਿਆਪਕਾਂ ਦੀ ਭਰਤੀ, ਪਸ਼ੂ ਪਾਲਣ ਵਿਭਾਗ ਵਲੋਂ ਭਰਤੀ,NTT ਭਰਤੀ , ਸੁਪਰਵਾਈਜ਼ਰ ਭਰਤੀ, ਲੈਕਚਰਾਰ ਭਰਤੀ , ਕਲਰਕ ਭਰਤੀ , ਦੇਖੋ ਇਥੇ

ਪੰਜਾਬ ਦੇ ਕਰਮਚਾਰੀ ਕਾਫੀ ਸਮੇ ਤੇ ਰੈਗੂਲਰ ਕਰਨ ਦੀ ਮੰਗ ਕਰ ਰਹੇ ਹਨ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾ ਵਾਅਦਾ ਕੀਤਾ ਸੀ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇਗਾ ਤੇ ਕਰਮਚਾਰੀਆ ਨੂੰ ਰੈਗੂਲਰ ਕੀਤਾ ਜਾਵੇਗਾ ਜਿਸ ਦੇ ਤਹਿਤ 4000 ਕਰਮਚਾਰੀਆ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ

ਚੰਡੀਗੜ੍ਹ : ਸਕੂਲ, ਕੋਚਿੰਗ ਸੈਂਟਰ ਖੋਲ੍ਹਣ ਦੇ ਹੁਕਮ ਜਾਰੀ

ਉਪਵੈਦਾਂ ਦੀ ਭਰਤੀ; ਨਿਯੁਕਤੀ ਪੱਤਰ 21 ਜੂਨ ਨੂੰ

DOWNLOAD RESULT OF 2012 NOTIFICATION 

ਪਟਵਾਰੀ , ਜ਼ਿਲ੍ਹੇਦਾਰ ਤੇ ਨਹਿਰੀ ਪਟਵਾਰੀ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਤਰੀਕ ਦਾ ਐਲਾਨ

 ਪਟਵਾਰੀ , ਜ਼ਿਲ੍ਹੇਦਾਰ ਤੇ ਨਹਿਰੀ ਪਟਵਾਰੀ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਤਰੀਕ ਦਾ ਐਲਾਨ
ਪਟਵਾਰੀ ਅਤੇ ਜ਼ਿਲ੍ਹਾ ਅਧਿਕਾਰੀ ਦੀਆਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ 8 ਅਗਸਤ ਨੂੰ ਹੋਵੇਗੀ: ਰਮਨ ਬਹਿਲ  

ਚੰਡੀਗੜ੍ਹ17 ਜੂਨ: ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਪੰਜਾਬ ਵੱਲੋਂ ਪਟਵਾਰੀ, ਜ਼ਿਲ੍ਹਾ ਅਫਸਰ, ਨਹਿਰ ਪਟਵਾਰੀ ਦੀਆਂ 1152 ਅਸਾਮੀਆਂ ਲਈ ਇਸ਼ਤਿਹਾਰਬਾਜ਼ੀ ਰਾਹੀਂ ਬਿਨੈ ਪੱਤਰ ਮੰਗੇ ਗਏ ਸਨ। ਇਨ੍ਹਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਹੁਣ 08 ਅਗਸਤ 2021 ਨੂੰ ਲਈ ਜਾ ਰਹੀ ਹੈ।

ਇਹ ਜਾਣਕਾਰੀ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਹੁਦਿਆਂ ਲਈ ਲਿਖਤੀ ਪ੍ਰੀਖਿਆ ਦੇ ਪਹਿਲਾਂ ਐਲਾਨੇ ਗਏ ਕਾਰਜਕਾਲ ਦੇ ਅਨੁਸਾਰ 2 ਮਈ, 2021 ਦੀ ਤਰੀਕ ਨਿਰਧਾਰਤ ਕੀਤੀ ਗਈ ਸੀ, ਜਿਸ ਨੂੰ ਕੋਵਿਡ -19 ਦੀ ਦੂਜੀ ਲਹਿਰ ਕਾਰਨ ਕੋਵੀਡ -19 ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤਾ ਗਿਆ ਸੀ। 


ਹੁਣ ਜਦੋਂ ਕੋਵਿਦ ਮਾਮਲਿਆਂ ਦੀ ਗਿਣਤੀ ਘਟੀ ਹੈ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਘਰ-ਘਰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਸਰਕਾਰ ਦੀ ਨੀਤੀ ਪ੍ਰਤੀ ਵਚਨਬੱਧਤਾ ਦੇ ਮੱਦੇਨਜ਼ਰ, ਬੋਰਡ ਨੇ ਵੱਖ-ਵੱਖ ਲਈ ਲਿਖਤੀ ਪ੍ਰੀਖਿਆਵਾਂ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਹੈ ਪੋਸਟ. ਜਿਸ ਅਨੁਸਾਰ ਪਟਵਾਰੀ, ਜ਼ਿਲ੍ਹਾ ਅਫਸਰ, ਕੈਨਰੀ ਪਟਵਾਰੀ ਦੀਆਂ 1152 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਹੁਣ 08 ਅਗਸਤ 2021 ਨੂੰ ਕਰਵਾਈ ਜਾ ਰਹੀ ਹੈ।

ਜਿਲ੍ਹਾ ਫਾਜ਼ਿਲਕਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਕੱਚੇ ਅਧਿਆਪਕਾਂ ਦੇ ਹੱਕ ਚ ਅਰਥੀ ਫੂਕ ਮੁਜਾਹਰਾ

 ਜਿਲ੍ਹਾ ਫਾਜ਼ਿਲਕਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਕੱਚੇ ਅਧਿਆਪਕਾਂ ਦੇ ਹੱਕ ਚ ਅਰਥੀ ਫੂਕ ਮੁਜਾਹਰਾ


ਅੱਜ ਜਿਲ੍ਹਾ ਫਾਜ਼ਿਲਕਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਬੈਨਰ ਹੇਠ ਜਿਲ੍ਹੇ ਦੇ ਅਧਿਆਪਕਾਂ ਨੇ ਮੋਹਾਲੀ ਵਿਖੇ ਚੱਲ ਰਹੇ ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜੋਰਦਾਰ ਨਾਹਰੇਬਾਜੀ ਕੀਤੀ ਗਈ ਇਸ ਮੌਕੇ ਜਿਲ੍ਹੇ ਦੀਆਂ ਵੱਖ ਵੱਖ ਅਧਿਆਪਕ ਜਥੇਬੰਦੀਅਾਂ ਦੇ ਆਗੂਆਂ ਕੁਲਦੀਪ ਸੱਭਰਵਾਲ ਈ.ਟੀ.ਟੀ.ਯੂਨੀਅਨ ਦਪਿੰਦਰ ਢਿੱਲੋਂ ਬੀ ਐਡ ਅਧਿਆਪਕ ਫਰੰਟ ਕਲਦੀਪ ਗਰੋਵਰ ਲੈਕਚਰਾਰ ਯੂਨੀਅਨ ਰਮਨਦੀਪ ਮਾਨ ਈ.ਪੀ ਯੂਨੀਅਨ ਦਲਜੀਤ ਸਭਰਵਾਲ ਐਸ ਐਸ ਏ ਰਮਸਾ ਯੂਨੀਅਨ ਪਰਮਜੀਤ ਸ਼ੋਰੇਵਾਲਾ ਜੀ.ਟੀ.ਯੂ ਮਹਿੰਦਰ ਕੌੜਿਅਆਂਵਾਲੀ ਡੀ.ਟੀ.ਐਫ ਇਨਕਲਾਬ ਗਿੱਲ ਈ.ਟੀ.ਟੀ.ਟੈਟ ਪਾਸ ਅਧਿਆਪਕ ਯੂਨੀਅਨ 6505 ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੀਹ ਵੀਹ ਸਾਲਾਂ ਤੋਂ ਨਿਗੂਨੀਆਂ ਤਨਖਾਹਾਂ ਤੇ ਕੰਮ ਕਰ ਰਹੇ ਅਧਿਆਪਕਾਂ ਦਾ ਸ਼ੋਸ਼ਣ ਕਰ ਰਹੀ ਹੈ ਜਿਹਨਾਂ ਨੂੰ ਵਾਰ ਵਾਰ ਮੀਟਿੰਗਾਂ ਦ‍ ਸਮਾਂ ਦੇ ਕੇ ਟਾਲਿਆ ਜਾ ਰਿਹਾ ਹੈ ਜਿਸ ਕਾਰਨ ਇਹਨਾਂ ਅਧਿਆਪਕਾਂ ਨੇ ਬੀਤੇ ਦਿਨ ਸਰਕਾਰ ਦੀਆਂ ਨੀਤੀਆ ਤੋਂ ਤੰਗ ਆ ਕੇ ਸਿੱਖਿਆ ਬੋਰਡ ਦੇ ਦਫਤਰ ਦਾ ਘਿਰਾਓ ਕੀਤਾ ਅਤੇ ਕੁੱਝ ਅਧਿਆਪਕਾਂ ਨੇ ਅਾਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਰੋਸ ਵਜੋਂ ਜਿਲ੍ਹਾ ਫਾਜ਼ਿਲਕਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਸੱਦੇ ਤੇ ਫਾਜ਼ਿਲਕਾ ਜਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਸਵਾਮੀ ਵਿਵੇਕਾਨੰਦ ਪਾਰਕ ਤੋਂ ਰੋਸ ਮਾਰਚ ਕਰਨ ਉਪਰੰਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਸਰਕਾਰ ਪੁਤਲਾ ਫੂਕਿਆ ਹੈ ਅਤੇ ਸਰਕਾਰ ਤੋਂ ਇਹਨਾਂ ਸਾਰੇ ਈ.ਜੀ.ਐਸ ਈ.ਪੀ. ਐਸ.ਟੀ.ਆਰ ਏ.ਆਈ.ਈ ਆਈ.ਈ.ਵੀ ਸਮੇਤ ਸਾਰੇ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਵਿਭਾਗ ਵਿੱਚ ਪੱਕੇ ਕਰਨ ਦੀ ਮੰਗ ਕੀਤੀ ਗਈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਇਹ ਮੰਗ ਪੂਰੀ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਸਮੇਂ ਹੋਰਾਂ ਤੋਂ ਇਲਾਵਾ ਪ੍ਰੇਮ ਕੰਬੋਜ ਰਕੇਸ਼ ਸਿੰਘ ਭਗਵੰਤ ਭਟੇਜਾ ਅਮਨਦੀਪ ਸਿੰਘ ਪਰਮਜੀਤ ਸਿੰਘ ਵਿਕਰਮ ਰਜਿੰਦਰ ਕੌਰ ਸੁਮਨ ਬਾਲਾ ਜੋਤੀ ਬਲਦੇਵ ਕੰਬੋਜ ਰਾਜਨ ਸਚਦੇਵਾ ਮਮਤਾ ਰਾਣੀ ਅਨੀਤਾ ਪੂਜਾ ਰਾਣੀ ਕ੍ਰਿਸ਼ਨ ਕੁਮਾਰ ਗੁਰਵਿੰਦਰ ਸਿੰਘ ਰਮੇਸ਼ ਕੰਬੋਜ ਸੰਜਮ ਸਚਦੇਵਾ ਕਰਨ ਕੁਮਾਰ ਜਤਿੰਦਰ ਕਸ਼ਿਅਪ ਸੁਨੀਲ ਗਾਂਧੀ ਬਲਜੀਤ ਸਿੰਘ ਸੁਰਿੰਦਰ ਕੁਮਾਰ ਅਸ਼ਵਨੀ ਕਟਾਰੀਆ ਅਨਿਲ ਛਾਬੜਾ ਵਰਿੰਦਰ ਸਿੰਘ ਹਰਵਿੰਦਰ ਸਿੰਘ

ਯੂਪੀ ਟੀਈਟੀ: ਯੋਗੀ ਸਰਕਾਰ ਨੇ ਯੂਪੀ ਟੀਈਟੀ ਪਾਸ ਕਰਨ ਵਾਲੇ 21 ਲੱਖ ਉਮੀਦਵਾਰਾਂ ਦੇ ਹਿੱਤ ਵਿੱਚ ਇਹ ਵੱਡਾ ਫੈਸਲਾ

ਯੂਪੀ ਟੀਈਟੀ: ਯੋਗੀ ਸਰਕਾਰ ਨੇ ਯੂਪੀ ਟੀਈਟੀ ਪਾਸ ਕਰਨ ਵਾਲੇ 21 ਲੱਖ ਉਮੀਦਵਾਰਾਂ ਦੇ ਹਿੱਤ ਵਿੱਚ ਇਹ ਵੱਡਾ ਫੈਸਲਾ ਲਿਆ ।ਯੋਗੀ ਸਰਕਾਰ ਨੇ ਯੂਪੀ ਟੀਈਟੀ ਪਾਸ ਕਰਨ ਵਾਲੇ 21 ਲੱਖ ਉਮੀਦਵਾਰਾਂ ਨੂੰ ਟੈਟ ਦੀ ਮਾਨਤਾ ਉਮਰ ਭਰ ਲਈ ਕਰ ਦਿੱਤਾ ਹੈ।

3704 ਅਸਾਮੀਆਂ ਤੇ ਸਿਲੈਕਟ ਅਧਿਆਪਕਾਂ ਦੀ ਤਨਖ਼ਾਹ, ਡੀਪੀਆਈ ਦਫਤਰ ਵਿਖੇ ਹਾਜ਼ਰ ਹੋਣ ਦੀ ਮਿਤੀ ਤੋਂ ਦੇਣ ਦੇ ਹੁਕਮ

ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਇਥੇ ਹਰ ਜ਼ਰੂਰੀ ਖਬਰ 


ਪਹਿਲਕਦਮੀ- ਸਿੱਖਿਆ ਵਿਭਾਗ ਵੱਲੋਂ ਰੀ-ਇੰਜੀਨੀਅਰ ਪ੍ਰਾਸੈੱਸ ਤਹਿਤ ਆਨਲਾਈਨ ਪ੍ਰਕਿਰਿਆ ਸਬੰਧੀ ਇੱਕ ਕਿਤਾਬਚਾ ਜਾਰੀ

 ਪਹਿਲਕਦਮੀ- ਸਿੱਖਿਆ ਵਿਭਾਗ ਵੱਲੋਂ ਰੀ-ਇੰਜੀਨੀਅਰ ਪ੍ਰਾਸੈੱਸ ਤਹਿਤ ਆਨਲਾਈਨ ਪ੍ਰਕਿਰਿਆ ਸਬੰਧੀ ਇੱਕ ਕਿਤਾਬਚਾ ਜਾਰੀ


ਕਿਤਾਬਚੇ ਵਿੱਚ ਵਿਭਾਗ ਵੱਲੋਂ ਸਮੇਂ-ਸਮੇਂ ਜਾਰੀ ਕੀਤੇ ਸਾਰੇ ਪੱਤਰ ਵੀ ਤਰਤੀਬਵਾਰ ਮਿਲਣਗੇ


ਐੱਸ.ਏ.ਐੱਸ.ਨਗਰ 17 ਜੂਨ (ਰਜਨਦੀਪ ਚਾਹਲ  ) ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਯੋਗ ਰਹਿਨੁਮਾਈ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਪ੍ਰੇਰਨਾ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਸਿੱਖਿਆ ਵਿਭਾਗ ਹਰ ਖੇਤਰ ਵਿੱਚ ਨਵੀਆਂ ਪੁਲਾਘਾਂ ਪੁੱਟ ਰਿਹਾ ਹੈ। ਇਹਨਾਂ ਸਾਰਥਕ ਯਤਨਾਂ ਦੀ ਲੜੀ ਵਿੱਚ ਵਾਧਾ ਕਰਦਿਆਂ ਵਿਭਾਗ ਵੱਲੋਂ ਪਿਛਲੇ ਵਰ੍ਹੇ ਆਰੰਭ ਕੀਤੀ ਰੀ-ਇੰਜੀਨੀਅਰਿੰਗ ਪ੍ਰਕ੍ਰਿਆ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਅਤੇ ਸੁਖ਼ਾਲਾ ਬਣਾਉਣ ਲਈ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਸਮੁੱਚੇ ਪੱਤਰਾਂ ਅਤੇ ਆਨਲਾਈਨ ਪ੍ਰਕ੍ਰਿਆ ਦੀ ਜਾਣਕਾਰੀ ਸਬੰਧੀ ਇੱਕ ਕਿਤਾਬਚਾ ਜਾਰੀ ਕੀਤਾ ਗਿਆ ਹੈ।


ਸਿੱਖਿਆ ਵਿਭਾਗ ਦੇ ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਤਾਬਚੇ ਵਿੱਚ ਆਪਣੇ ਕਰਮਚਾਰੀਆਂ ਦੀ ਸਹੂਲਤ ਲਈ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਕੀਤੀਆਂ ਜਾਂਦੀਆਂ ਹਦਾਇਤਾਂ, ਸੂਚਨਾਵਾਂ ਅਤੇ ਰੂਲਜ਼ ਸਬੰਧੀ ਜਾਰੀ ਕੀਤੇ ਜਾਂਦੇ ਪੱਤਰ ਤਰਤੀਬਵਾਰ ਮੁਹੱਈਆ ਕਰਵਾਏ ਗਏ ਹਨ ਤਾਂ ਕਿ ਕਿਸੇ ਸਮੇਂ ਵੀ ਕਰਮਚਾਰੀ ਜ਼ਰੂਰਤ ਪੈਣ 'ਤੇ ਕੋਈ ਵੀ ਪੱਤਰ ਪ੍ਰਾਪਤ ਕਰ ਸਕਣ। ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਇਥੇ ਹਰ ਜ਼ਰੂਰੀ ਖਬਰ 


CBSE BOARD EXAM: 12 ਵੀਂ ਦੇ ਨਤੀਜਿਆਂ ਲਈ, ਫਾਰਮੂਲਾ ਤਿਆਰ, 31 ਜੁਲਾਈ ਤੱਕ ਨਤੀਜੇ ਦਾ ਐਲਾਨ

ਇਸਸ ਤੋਂ ਇਲਾਵਾ ਰੀ-ਇੰਜੀਨੀਅਰਿੰਗ ਦੀ ਪ੍ਰਕ੍ਰਿਆ ਤਹਿਤ ਵਿਭਾਗ ਵੱਲੋਂ ਆਪਣੇ ਕਰਮਚਾਰੀਆਂ ਦੇ ਸੇਵਾ ਕਾਲ ਵਿੱਚ ਵਾਧਾ ਕਰਨਾ , ਪਰਖਕਾਲ ਅਤੇ ਕੰਨਫ਼ਰਮੇਸ਼ਨ , ਛੁੱਟੀਆਂ ਅਪਲਾਈ ਕਰਨਾ, ਮਿਆਦ ਪੁੱਗੇ ਕਲੇਮ ਕਰਨਾ , ਸੇਵਾ ਮੁਕਤ ਅਧਿਕਾਰੀਆਂ /ਕਰਮਚਾਰੀਆਂ ਦੇ ਮਿਆਦ ਪੁੱਗੇ ਕਲੇਮ, ਅਸਤੀਫ਼ਾ ਅਤੇ ਸਵੈ-ਇੱਛੁਕ ਸੇਵਾ ਮੁਕਤੀ, ਮੈਡੀਕਲ ਬਿੱਲ,ਅਨੁਸ਼ਾਸ਼ਨਿਕ ਕਾਰਵਾਈ ਪ੍ਰਕ੍ਰਿਆ ,ਤਰਸ ਦੇ ਅਧਾਰ 'ਤੇ ਨਿਯੁਕਤੀਆਂ ,ਉਚੇਰੀ ਸਿੱਖਿਆ ਸਬੰਧੀ ਇਤਰਾਜ਼ਹੀਣਤਾ ਸਾਰਟੀਫਿਕੇਟ, ਨਵੀਂ ਨਿਯੁਕਤੀ, ਪਾਸਪੋਰਟ ਬਣਾਉਣ ਅਤੇ ਰੀਨਿਊ ਕਰਨ ਸਬੰਧੀ ਇਤਰਾਜ਼ਹੀਣਤਾ, ਪੈਂਡਿੰਗ ਰੈਫਰੈਂਸਜ ਦੀ ਮੋਬਾਈਲ ਐਪ, ਵਿਦਿਆਰਥੀਆਂ ਦੇ ਸਕੂਲ ਛੱਡਣ ਦੇ ਸਾਰਟੀਫਿਕੇਟ ਪ੍ਰਤੀ ਹਸਤਾਖਰ ਕਰਵਾਉਣਾ, ਤਜ਼ਰਬਾ ਸਾਰਟੀਫਿਕੇਟ ਜਾਰੀ ਕਰਨਾ, ਪੈਨਸ਼ਨ ਕੇਸਾਂ ਅਤੇ ਪੈਨਸ਼ਨਰਾਂ ਦਾ ਡਾਟਾ ਈ-ਪੰਜਾਬ 'ਤੇ ਅਪਲੋਡ ਕਰਨਾ , ਸਮੱਗਰਾ ਸਿੱਖਿਆ ਸਕੀਮ ਅਧੀਨ ਈ-ਪੰਜਾਬ ਡਾਟਾ ਮੁਕੰਮਲ ਕਰਨਾ, ਮੁੱਖ ਦਫ਼ਤਰ ਵਿਖੇ ਸੁਝਾਵਾਂ ਦੀ ਪ੍ਰਾਪਤੀ, ਪ੍ਰਾਈਵੇਟ ਸਕੂਲਾਂ ਦੀਆਂ ਆਨਲਾਈਨ ਸ਼ਿਕਾਇਤਾਂ ਦਾ ਨਿਪਟਾਰਾ ,ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਡਾਟੇ ਦੀ ਪ੍ਰਾਪਤੀ, ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੀ ਬਣਤਰ ਨੂੰ ਸੁਖਾਲਾ ਕਰਨਾ , ਮਹੱਤਵਪੂਰਨ ਸਖ਼ਸ਼ੀਅਤਾਂ ਦੇ ਨਾਮ 'ਤੇ ਸਕੂਲਾਂ ਦੇ ਨਾਮ ਰੱਖਣ ਦੀ ਪ੍ਰਕ੍ਰਿਆ ,ਪ੍ਰਾਈਵੇਟ /ਏਡਿਡ ਸਕੂਲਾਂ ਲਈ ਕਰਾਸਪਾਡੈਂਟ ਦੀ ਪ੍ਰਵਾਨਗੀ ਆਦਿ ਆਨਲਾਈਨ ਪ੍ਰਕ੍ਰਿਆਵਾਂ ਨੂੰ ਅਪਲਾਈ ਕਰਨ ਸਬੰਧੀ ਸਾਰੀ ਜਾਣਕਾਰੀ ਮੁਹੱਈਆ ਕਰਵਾਉਣਾ ਵੀ ਇੱਕ ਨਿਵੇਕਲਾ ਉੱਦਮ ਹੈ।  


  ਸਿੱਖਿਆ ਵਿਭਾਗ ਦੇ ਇਸ ਸ਼ਲਾਘਾਯੋਗ ਉੱਦਮ ਦੀ ਜਿੱਥੇ ਸਮੂਹ ਕਰਮਚਾਰੀਆਂ ਨੂੰ ਸਹੂਲਤ ਮਿਲੀ ਹੈ ਉੱਥੇ ਦੂਜੇ ਵਿਭਾਗਾਂ ਵੱਲੋਂ ਵੀ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਗਈ ਹੈ।

BREAKING : 27 ਜੂਨ ਨੂੰ ਹੋਣ ਵਾਲੀ NTT ਪ੍ਰੀਖਿਆ ਮੁਲਤਵੀ

 ਪੰਜਾਬ ਸਰਕਾਰ ਵੱਲੋਂ NTT ਦੀ 23 ਜੂਨ ਨੂੰ ਹੋਣ ਵਾਲੀ। ਪ੍ਰੀਖਿਆ ਨੂੰ ਪ੍ਰਸ਼ਾਸਨਿਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੁਲਤਵੀ ਕਰ ਦਿੱਤਾ ਹੈ।

ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਇਥੇ ਹਰ ਜ਼ਰੂਰੀ ਖਬਰ ਬਲਾਕ ਪੱਟੀ, ਭਿੱਖੀਵਿੰਡ ਅਤੇ ਤਰਨਤਾਰਨ ਪਰਾਪਰ ਦੇ ਸਾਰੇ ਅੱਪਰ ਪ੍ਰਾਇਮਰੀ ਸਕੂਲ ਹੋਏ ਸਮਾਰਟ

 ਬਲਾਕ ਪੱਟੀ, ਭਿੱਖੀਵਿੰਡ ਅਤੇ ਤਰਨਤਾਰਨ ਪਰਾਪਰ ਦੇ ਸਾਰੇ ਅੱਪਰ ਪ੍ਰਾਇਮਰੀ ਸਕੂਲ ਹੋਏ ਸਮਾਰਟ


ਸਕੱਤਰ ਸਕੂਲ ਸਿੱਖਿਆ ਵੱਲੋਂ ਬਲਾਕ ਨੋਡਲ ਅਫ਼ਸਰਜ਼ ਨੂੰ ਭੇਜੇ ਗਏ ਪ੍ਰਸੰਸਾ ਪੱਤਰ 

ਤਰਨਤਾਰਨ (ਪ੍ਰੇਮ ਸਿੰਘ) 17 ਜੂਨ - ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪੰਜਾਬ ਜੀ ਦੀ ਰਹਿਨੁਮਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਗਈ ਸਮਾਰਟ ਸਕੂਲ ਲਹਿਰ ਦੁਆਰਾ ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਪਿਛਲੇ ਕੁਝ ਸਮੇਂ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਵੇਖਣ ਨੂੰ ਮਿਲ ਰਹੇ ਹਨ ਜੋ ਕਿ ਪਿੰਡ ਵਾਸੀਆਂ ਦੀ ਖਿੱਚ ਦਾ ਕੇਂਦਰ ਬਿੰਦੂ ਬਣੇ ਹੋਏ ਹਨ। ਸ਼੍ਰੀ ਸਤਿਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨਤਾਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਬਹੁਤ ਤੇਜ਼ੀ ਨਾਲ "ਸਮਾਰਟ ਸਕੂਲ ਜ਼ਿਲ੍ਹਾ" ਵਜੋਂ  ਆਪਣੇ ਕਦਮ ਨਿਰੰਤਰ ਵਧਾ ਰਿਹਾ ਹੈ ਜਿਸਦੀ ਤਾਜ਼ਾ ਮਿਸਾਲ ਇਹ ਹੈ ਕਿ ਮਾਨਯੋਗ ਸਕੱਤਰ ਸਕੂਲ ਸਿੱਖਿਆ ਨੇ ਤਿੰਨ ਬਲਾਕਾਂ ਵਿਚਲੇ ਸੰਪੂਰਨ ਸਕੂਲਾਂ ਦੇ ਵਿਭਾਗ ਵੱਲੋਂ ਨਿਰਧਾਰਤ ਸਟੇਜ 2 ਨੂੰ ਕੰਪਲੀਟ ਕਰ ਲੈਣ ਉਪਰੰਤ ਸੰਬੰਧਿਤ ਬਲਾਕਾਂ ਦੇ ਬਲਾਕ ਨੋਡਲ ਅਫ਼ਸਰਜ਼ ਨੂੰ ਪ੍ਰਸੰਸਾ ਪੱਤਰ ਜਾਰੀ ਕਰ ਨਿਵਾਜ਼ਿਆ ਹੈ। ਉਹਨਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਜ਼ਿਲੇ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਗੁਰਬਚਨ ਸਿੰਘ ਲਾਲੀ ਜੋ ਕਿ ਬਤੌਰ ਬਲਾਕ ਨੋਡਲ ਅਫ਼ਸਰ ਪੱਟੀ ਵੀ ਕੰਮ ਕਰ ਰਹੇ ਹਨ ਨੂੰ ਕੁੱਲ 31 ਵਿੱਚੋਂ 31 ਅੱਪਰ ਪ੍ਰਾਇਮਰੀ ਸਕੂਲਾਂ ਨੂੰ 100% ਸਮਾਰਟ ਬਣਾਉਣ ਲਈ ਵਿਭਾਗ ਵੱਲੋਂ ਪ੍ਰਸੰਸਾ ਪੱਤਰ ਜਾਰੀ ਹੋਇਆ ਹੈ।

ਜ਼ਿਲ੍ਹਾ ਮੈਂਟਰ ਸਮਾਰਟ ਸਕੂਲ , ਪ੍ਰਿੰਸੀਪਲ ਸ਼੍ਰੀ ਗੁਰਦੀਪ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਹਰਬੰਸ ਸਿੰਘ (ਪ੍ਰਿੰਸੀਪਲ ਸਸਸਸ ਘਰਿਆਲਾ ਕੰਨਿਆਂ) ਬਲਾਕ ਨੋਡਲ ਅਫ਼ਸਰ ਭਿੱਖੀਵਿੰਡ ਵੱਲੋਂ ਬਲਾਕ ਦੇ ਕੁੱਲ 33 ਵਿੱਚੋਂ 33 ਅੱਪਰ ਪ੍ਰਾਇਮਰੀ ਸਕੂਲ ਅਤੇ ਪ੍ਰਿੰਸੀਪਲ  ਸ਼੍ਰੀ ਸੁਖਮੰਦਰ ਸਿੰਘ (ਸਸਸਸ ਰਟੌਲ) ਬਲਾਕ ਨੋਡਲ ਅਫ਼ਸਰ ਤਰਨਤਾਰਨ ਪਰਾਪਰ ਵੱਲੋਂ ਬਲਾਕ ਦੇ ਸਾਰੇ 28 ਦੇ 28 ਸਕੂਲਾਂ ਨੂੰ ਸਮਾਰਟ ਬਣਾਉਣ ਲਈ ਸਕੱਤਰ ਸਾਹਿਬ ਵੱਲੋਂ ਪ੍ਰਸੰਸਾ ਪੱਤਰ ਜਾਰੀ ਕੀਤੇ ਗਏ ਹਨ।

ਡੀਈਓ ਸੈਕੰਡਰੀ ਤਰਨਤਾਰਨ ਵੱਲੋਂ ਇਸ ਮੌਕੇ, ਪ੍ਰਸੰਸਾ ਪੱਤਰ ਪ੍ਰਾਪਤ ਬੀ ਐਨ ਓ ਸਾਹਿਬਾਨ ਨੂੰ ਬਾਕੀ ਬੀ ਐਨ ਓਜ਼ ਨਾਲ ਆਪਣੇ ਤਜਰਬੇ ਸਾਂਝੇ ਕਰਨ ਲਈ ਕਿਹਾ ਉਹਨਾਂ ਬਾਕੀ ਬਲਾਕ ਨੋਡਲ ਅਫ਼ਸਰਜ਼ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈਂਦੇ ਹੋਏ ਜ਼ਿਲ੍ਹਾ ਤਰਨਤਾਰਨ ਵਿਚਲੀ ਸਮਾਰਟ ਸਕੂਲ ਮੁਹਿੰਮ ਨੂੰ ਹੋਰ ਅੱਗੇ ਲਿਜਾਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਡੀਈਓ ਸੈਕੰਡਰੀ ਸ਼੍ਰੀ ਸਤਿਨਾਮ ਸਿੰਘ ਬਾਠ ਵੱਲੋਂ ਸਕੂਲ ਸਿੱਖਿਆ ਸੁਧਾਰ ਟੀਮ ਇੰਚਾਰਜ ਸ੍ਰੀ ਸੁਰਿੰਦਰ ਕੁਮਾਰ ਅਤੇ ਪ੍ਰਿੰਸੀਪਲ ਸ਼੍ਰੀ ਗੁਰਦੀਪ ਸਿੰਘ ਜ਼ਿਲ੍ਹਾ ਮੈਂਟਰ ਸਮਾਰਟ ਸਕੂਲਜ ਨਾਲ 100% ਸਮਾਰਟ ਬਲਾਕ ਬਣਾਉਣ ਵਾਲੇ ਬੀ ਐਨ ਓਜ ਨੂੰ ਵਿਭਾਗ ਵੱਲੋਂ ਜਾਰੀ ਕੀਤਾ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਬੀਐਨਓ ਚੋਹਲਾ ਸਾਹਿਬ ਸ਼੍ਰੀਮਤੀ ਪਰਮਜੀਤ ਕੌਰ, ਬੀਐਨਓ ਨੌਸ਼ਹਿਰਾ ਪਨੂੰਆਂ ਸ਼੍ਰੀ ਪਰਵੀਨ ਕੁਮਾਰ, ਬੀਐਨਓ ਖਡੂਰ ਸਾਹਿਬ ਸ਼੍ਰੀ ਵਿਕਾਸ ਕੁਮਾਰ, ਬੀਐਨਓ ਗੰਡੀਵਿੰਡ ਸ਼੍ਰੀ ਰਣਜੀਤ ਸਿੰਘ ਬੀਐਨਓ ਨੂਰਦੀ ਸ਼੍ਰੀ ਜਸਪ੍ਰੀਤ ਸਿੰਘ ਅਤੇ ਬੀਐਨਓ ਵਲਟੋਹਾ ਸ਼੍ਰੀ ਜਸਬੀਰ ਸਿੰਘ ਹਾਜ਼ਰ ਸਨ।

ਤਸਵੀਰ - ਬੀ.ਐਨ.ਓਜ਼ ਨੂੰ ਸਨਮਾਨਿਤ ਕਰਦਿਆਂ ਡੀਈਓ ਸੈਕੰਡਰੀ ਸਤਿਨਾਮ ਸਿੰਘ ਬਾਠ ਅਤੇ ਅਧਿਕਾਰੀ।

ਮੈਰੀਟੋਰੀਅਸ ਸਕੂਲਾਂ ਵਿੱਚ ਭਰਤੀ, ਸਿਲੈਕਟਡ ਉਮੀਦਵਾਰਾਂ ਨੂੰ 18 ਜੂਨ ਨੂੰ ਸਟੇਸ਼ਨ ਚੋਣ ਲਈ ਬੁਲਾਇਆ

Download list of all candidates called for station allotment

ਖਾਲੀ ਅਸਾਮੀਆਂ ਦੀ ਸੂਚੀ ਜਾਰੀ, ਲੈਕਚਰਾਰਾਂ ਨੂੰ ਸਟੇਸ਼ਨ ਚੋਣ ਲਈ ਮਿਤੀਆਂ 'ਚ ਕੀਤਾ ਵਾਧਾ

ਕੱਚੇ ਅਧਿਆਪਕਾਂ ਦਾ ਧਰਨਾ ਸਿੱਖਿਆ ਸਕੱਤਰ ਦੇ ਦਫਤਰ ਸਾਹਮਣੇ ਰਾਤ ਤੋਂ ਜਾਰੀ, ਅੱਜ ਹੋ ਸਕਦੈ ਵੱਡਾ ਫ਼ੈਸਲਾ
ਕੱਚੇ ਅਧਿਆਪਕਾਂ ਦਾ ਧਰਨਾ ਸਿੱਖਿਆ ਸਕੱਤਰ ਦੇ ਦਫਤਰ ਸਾਹਮਣੇ ਰਾਤ ਤੋਂ ਜਾਰੀ, ਅੱਜ ਹੋ ਸਕਦੈ ਵੱਡਾ ਫ਼ੈਸਲਾ

ਪਿਛਲੇ ਕਈ ਸਾਲਾਂ ਤੋਂ ਪੱਕੇ ਰੁਜ਼ਗਾਰ ਲਈ ਨਿਗੂਣੀਆਂ ਤਨਖਾਹਾਂ ‘ਤੇ ਸੇਵਾਵਾਂ ਨਿਭਾਉਂਦੇ Edu. Provider, AIE, STR, EGS ਵਲੰਟੀਅਰਜ਼ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਪੰਜਾਬ ਸਰਕਾਰ ਸਿੱਖਿਆ ਦੇ ਨਿੱਜੀਕਰਨ ਨੂੰ ਲਾਗੂ ਕਰਨ ਲਈ ਪੱਕਾ ਰੁਜ਼ਗਾਰ ਦੇਣ ਤੋਂ ਭੱਜ ਰਹੀ ਹੈ। ਕੱਚੇ ਅਧਿਆਪਕਾਂ ਵੱਲੋਂ ਪਿਛਲੇ ਕੱਲ ਵੀ ਮੋਹਾਲੀ ਵਿਖੇ ਸਿੱਖਿਆ ਸਕੱਤਰ ਦੇ ਦਫਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜੋ ਅੱਜ ਵੀ ਜਾਰੀ ਹੈ।

ਪੰਜਾਬ ਭਰ ਤੋਂ ਅਧਿਆਪਕ ਮੋਹਾਲੀ ਵਿਖੇ ਪਹੁੰਚ ਚੁੱਕੇ ਹਨ, ਜੋ ਬੋਰਡ ਦੇ ਦਫ਼ਤਰ ਮੂਹਰੇ ਪ੍ਰਦਰਸ਼ਨ ਕਰਦਿਆਂ ਹੋਇਆ ਆਪਣੇ ਹੱਕ ਮੰਗ ਰਹੇ ਹਨ।


ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਇਥੇ ਹਰ ਜ਼ਰੂਰੀ ਖਬਰ CBSE BOARD EXAM: 12 ਵੀਂ ਦੇ ਨਤੀਜਿਆਂ ਲਈ, ਫਾਰਮੂਲਾ ਤਿਆਰ, 31 ਜੁਲਾਈ ਤੱਕ ਨਤੀਜੇ ਦਾ ਐਲਾਨ

 ਸਰਕਾਰ ਦੀ ਬੇਰੁਖੀ ਤੋਂ ਪੀੜਤ ਅਧਿਆਪਕਾਂ ਚੋਂ ਕੱਲ 5 ਅਧਿਆਪਕ ਪੈਟਰੌਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਸਕੱਤਰ ਦੇ ਦਫਤਰ ਦੀ 6ਵੀਂ ਮੰਜ਼ਿਲ ‘ਤੇ ਚੜਨ ਲਈ ਮਜ਼ਬੂਰ ਹੋਏ।

CBSE BOARD EXAM: 12 ਵੀਂ ਦੇ ਨਤੀਜਿਆਂ ਲਈ, ਫਾਰਮੂਲਾ ਤਿਆਰ, 31 ਜੁਲਾਈ ਤੱਕ ਨਤੀਜੇ ਦਾ ਐਲਾਨ

ਸੀਬੀਐਸਈ ਬੋਰਡ 12 ਵੀਂ ਕਲਾਸ ਦਾ ਨਤੀਜਾ ਰਿਪੋਰਟ ਤਿਆਰ ਕਰਨ ਲਈ ਬਣਾਈ ਗਈ 13 ਮੈਂਬਰੀ ਕਮੇਟੀ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਆਪਣੀ ਰਿਪੋਰਟ ਸੌਂਪੀ। ਇਸ ਵਿੱਚ ਬੋਰਡ ਨੇ ਨਤੀਜਾ ਜਾਰੀ ਕਰਨ ਦੇ ਫਾਰਮੂਲੇ ਬਾਰੇ ਦੱਸਿਆ ਹੈ। ਬੋਰਡ ਦੇ ਖਰੜੇ ਅਨੁਸਾਰ 10 ਵੀਂ, 11 ਵੀ ਅੰਤਮ ਨਤੀਜਾ ਅਤੇ 12 ਵੀਂ ਪ੍ਰੀ-ਬੋਰਡ ਨਤੀਜਾ ਅੰਤਮ ਨਤੀਜੇ ਦਾ ਅਧਾਰ ਬਣਾਇਆ ਜਾਵੇਗਾ. ਜੇ ਸਭ ਕੁਝ ਠੀਕ ਰਿਹਾ, 31 ਜੁਲਾਈ ਤੱਕ ਨਤੀਜੇ ਜਾਰੀ ਕੀਤੇ ਜਾਣਗੇ.

 12 ਵੀਂ ਦੀ ਮਾਰਕਸੀਟ ਤਿਆਰ ਕਰਨ ਦੇ ਵੇਰਵੇ ਦਿੰਦਿਆਂ ਸੀਬੀਐਸਈ ਨੇ ਦੱਸਿਆ ਕਿ 10 ਵੀਂ ਦੇ 5 ਵਿਸ਼ਿਆਂ ਵਿਚੋਂ 3 ਵਿਸ਼ਿਆਂ ਦੇ ਸਰਬੋਤਮ ਅੰਕ ਲਏ ਜਾਣਗੇ। ਇਸੇ ਤਰ੍ਹਾਂ 11 ਵੀਂ ਕਲਾਸ ਦੇ ਪੰਜ ਵਿਸ਼ਿਆਂ ਦੀ ਔਸਤ ਲਈ ਜਾਵੇਗੀ ਅਤੇ 12 ਵੀਂ ਪ੍ਰੀ-ਬੋਰਡ ਪ੍ਰੀਖਿਆ ਜਾਂ ਪ੍ਰੈਕਟੀਕਲ ਦੇ ਅੰਕ ਲਏ ਜਾਣਗੇ।
ਬੋਰਡ ਨੇ ਦੱਸਿਆ ਕਿ 10 ਵੀਂ ਅਤੇ 11 ਵੀਂ ਨੰਬਰ ਲਈ 30-30% ਅਤੇ 12 ਵੀਂ ਨੰਬਰ ਲਈ 40%. ਵਜ਼ਨ(weightage)  ਦਿੱਤਾ ਜਾਵੇਗਾ।ਜਿਹੜੇ ਬੱਚੇ ਬਾਅਦ ਵਿਚ ਪ੍ਰੀਖਿਆ ਦੇਣਾ ਚਾਹੁੰਦੇ ਹਨ ਉਨ੍ਹਾਂ ਲਈ ਵੱਖਰੇ ਪ੍ਰਬੰਧ ਕੀਤੇ ਜਾਣਗੇ. ਹਾਲਾਂਕਿ ਮਾਮਲੇ ਦੀ ਸੁਣਵਾਈ ਅਜੇ ਜਾਰੀ ਹੈ। ਇਸ ਬਾਰੇ ਅੰਤਮ ਫੈਸਲੇ ਲਈ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪਏਗਾ.

320 ਹੈਲਥ ਆਫਿਸਰ ਦੀ ਭਰਤੀ ਲਈ ਯੋਗਤਾ 'ਚ ਕੀਤਾ ਬਦਲਾਅ

 


TO READ MORE ABOUT RECRUITMENT OF COMMUNITY HEALTH OFFICER CLICK BELOW


MOHALI : NEW COVID ORDERS


 

ਸਰਕਾਰੀ ਸਕੂਲਾਂ ਲਈ ਸਿੱਖਿਆ ਮੰਤਰੀ ਦਾ ਵੱਡਾ ਐਲਾਨਸਕੂਲ ਸਿੱਖਿਆ ‘ਚ ਲੋੜੀਂਦੇ ਸੁਧਾਰਾਂ ਨੂੰ ਯਕੀਨੀ ਬਣਾ ਕੇ ਭਾਰਤ ‘ਚੋਂ ਪਹਿਲਾ ਦਰਜਾ ਬਰਕਰਾਰ ਰੱਖਣ ਲਈ ਵਚਨਬੱਧ: ਸਕੂਲ ਸਿੱਖਿਆ ਮੰਤਰੀ ਸਿੰਗਲਾ
ਚੰਡੀਗੜ੍ਹ, 16 ਜੂਨ:(ਪ੍ਰਮੋਦ ਭਾਰਤੀ)
ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਕੂਲ ਸਿੱਖਿਆ ਦੇ ਖੇਤਰ ਵਿੱਚ ਸਰਬਪੱਖੀ ਸੁਧਾਰ ਲਈ ਨਿਰੰਤਰ ਕੰਮ ਕਰ ਰਹੀ ਹੈ ਅਤੇ ਹੋਰ ਸੁਧਾਰਾਂ ਤੇ ਨਵੀਆਂ ਪਹਿਲਕਦਮੀਆਂ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਬੁਨਿਆਦੀ  ਢਾਂਚੇ ਦਾ ਨਵੀਨੀਕਰਨ ਵੀ ਕਰਵਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਹਾਈ ਅਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲਾਂ ਦੇ ਮੁੱਢਲੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਹਾਲ ਹੀ ਵਿੱਚ 22.91 ਕਰੋੜ ਰੁਪਏ ਜਾਰੀ ਕੀਤੇ ਹਨ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸੂਬੇ ਨੇ ਹਾਲ ਹੀ ਵਿੱਚ ਸਕੂਲ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦੀ ਪੀ.ਜੀ.ਆਈ. ਰੈਂਕਿੰਗ ਵਿੱਚ 1000 ਵਿੱਚੋਂ 929 ਅੰਕ ਪ੍ਰਾਪਤ ਕਰਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਸਮੁੱਚਾ ਸਿੱਖਿਆ ਵਿਭਾਗ ਇਸ ਖੇਤਰ ਵਿੱਚ ਸੂਬੇ ਦੇ ਅੱਵਲ ਦਰਜੇ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਸਬੰਧਤ ਖੇਤਰਾਂ ਵਿਚ ਲੋੜੀਂਦੇ ਸੁਧਾਰਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਸ੍ਰੀ ਸਿੰਗਲਾ ਨੇ ਕਿਹਾ, “ਇਹ ਪਹਿਲੀ ਦਫ਼ਾ ਨਹੀਂ ਹੈ ਜਦੋਂ ਕਾਂਗਰਸ ਸਰਕਾਰ ਨੇ ਸਕੂਲਾਂ ਦੇ ਸਰਬਪੱਖੀ ਵਿਕਾਸ ਲਈ ਗ੍ਰਾਂਟ ਜਾਰੀ ਕੀਤੀ ਹੈ ਕਿਉਂਕਿ ਅਸੀਂ ਸਰਕਾਰੀ ਸਕੂਲਾਂ ਦੀਆਂ ਮੰਗਾਂ ਅਨੁਸਾਰ ਨਿਯਮਤ ਅੰਤਰਾਲਾਂ `ਤੇ ਗ੍ਰਾਂਟ ਜਾਰੀ ਕੀਤੀ ਜਾਂਦੀ ਰਹੀ ਹੈ।"    
ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡਾਂ ਦੇ ਸਾਜ਼ੋ-ਸਾਮਾਨ ਦੀ ਖਰੀਦ, ਲੈਬਾਰਟਰੀਆਂ ਦੇ ਵਿਕਾਸ, ਇੰਟਰਨੈਟ ਸੇਵਾਵਾਂ, ਪੀਣ ਵਾਲੇ ਪਾਣੀ ਦੇ ਪ੍ਰਬੰਧਾਂ, ਬਿਜਲੀ ਖਰਚਿਆਂ ਅਤੇ ਸਕੂਲਾਂ ਵਿਚ ਪਏ ਅਸਾਸਿਆਂ ਦੇ ਰੱਖ-ਰਖਾਅ ਲਈ ਇਹ 22.91 ਕਰੋੜ ਰੁਪਏ ਦੀ ਗ੍ਰਾਂਟ ਵੀ ਮਨਜ਼ੂਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਦੀ ਵਰਤੋਂ ਸਕੂਲ ਦੀ ਇਮਾਰਤ ਦੇ ਰੱਖ-ਰਖਾਅ, ਪਖਾਨੇ ਬਣਾਉਣ ਅਤੇ ਬੁਨਿਆਦੀ ਸਹੂਲਤਾਂ ਵਿਚ ਹੋਰ ਸੁਧਾਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ।
ਮੰਤਰੀ ਨੇ ਕਿਹਾ ਕਿ ਗਰਾਂਟ ਦੀ ਪਾਰਦਰਸ਼ੀ ਢੰਗ ਨਾਲ ਵਰਤੋਂ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਹਨਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਲਈ 152.25 ਲੱਖ ਰੁਪਏ, ਬਰਨਾਲਾ ਲਈ 56.25 ਲੱਖ ਰੁਪਏ, ਬਠਿੰਡਾ ਲਈ 134 ਲੱਖ ਰੁਪਏ, ਫ਼ਰੀਦਕੋਟ ਲਈ 54 ਲੱਖ ਰੁਪਏ, ਫ਼ਤਹਿਗੜ੍ਹ ਸਾਹਿਬ ਲਈ 50 ਲੱਖ ਰੁਪਏ, ਫ਼ਾਜ਼ਿਲਕਾ ਲਈ 101.25 ਲੱਖ ਰੁਪਏ, ਫ਼ਿਰੋਜ਼ਪੁਰ ਲਈ 79.25 ਲੱਖ ਰੁਪਏ, ਗੁਰਦਾਸਪੁਰ ਲਈ 132.25 ਲੱਖ ਰੁਪਏ, ਹੁਸ਼ਿਆਰਪੁਰ ਲਈ 151 ਲੱਖ ਰੁਪਏ, ਜਲੰਧਰ ਲਈ 168.50 ਲੱਖ ਰੁਪਏ, ਕਪੂਰਥਲਾ ਲਈ 71.75 ਲੱਖ ਰੁਪਏ, ਲੁਧਿਆਣਾ ਲਈ 214.75 ਲੱਖ ਰੁਪਏ, ਮਾਨਸਾ ਲਈ 86.50 ਲੱਖ ਰੁਪਏ, ਮੋਗਾ ਲਈ 105.50 ਲੱਖ ਰੁਪਏ, ਮੋਹਾਲੀ ਲਈ 70.50 ਲੱਖ ਰੁਪਏ, ਮੁਕਤਸਰ ਲਈ 94.50 ਲੱਖ ਰੁਪਏ, ਨਵਾਂ ਸ਼ਹਿਰ ਲਈ 58.75 ਲੱਖ ਰੁਪਏ, ਪਠਾਨਕੋਟ ਲਈ 55.50 ਲੱਖ ਰੁਪਏ, ਪਟਿਆਲਾ ਲਈ 139.25 ਲੱਖ ਰੁਪਏ, ਰੂਪਨਗਰ ਲਈ 64.25 ਲੱਖ ਰੁਪਏ, ਸੰਗਰੂਰ ਲਈ 142.75 ਲੱਖ ਰੁਪਏ ਅਤੇ ਤਰਨਤਾਰਨ ਜ਼ਿਲ੍ਹੇ ਲਈ 108.25 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।


RECENT UPDATES

Today's Highlight