Wednesday, 16 June 2021

ਮੁੱਖ ਚੋਣ ਅਫਸਰ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ sveep Activities ਸੋਸ਼ਲ ਮੀਡੀਆ ਤੇ ਦਿਖਾਉਣ ਲਈ ਹਦਾਇਤਾਂ

 ਮੁੱਖ ਚੋਣ ਅਫਸਰ ਵੱਲੋਂ  ਸਮੂਹ ਡਿਪਟੀ ਕਮਿਸ਼ਨਰਾਂ ਨੂੰ sveep Activities ਸੋਸ਼ਲ ਮੀਡੀਆ ਤੇ ਦਿਖਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ।



ਇਸਦੇ ਨਾਲ  ਹੀ ਵਿਧਾਨ ਸਭਾ ਚੋਣਾਂ ਜਨਵਰੀ/ਫਰਵਰੀ 2022 ਦੀਆਂ ਤਿਆਰੀਆਂ ਵੀ  ਸ਼ੁਰੂ ਹੁੰਦੀਆਂ ਲਗਦੀਆਂ ਹਨ 






ਸਿੱਖਿਆ ਵਿਭਾਗ ਵੱਲੋਂ ਬਿਹਾਰ ਦੀ ਇਸ ਯੂਨੀਵਰਸਿਟੀ ਤੋਂ ਹਾਸਲ ਕੀਤੀਆਂ ਡਿਗਰੀਆਂ ਤੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੇ ਮੁਕੰਮਲ ਵੇਰਵੇ ਮੰਗੇ

ਸਿੱਖਿਆ ਵਿਭਾਗ ਵੱਲੋਂ ਬਿਹਾਰ ਦੀ ਮਗਧ ਯੂਨੀਵਰਸਿਟੀ ਤੋਂ ਹਾਸਲ ਕੀਤੀਆਂ ਡਿਗਰੀਆਂ ਤੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੇ ਮੁਕੰਮਲ ਵੇਰਵੇ ਮੰਗੇ

 

ਪਟਿਆਲ਼ਾ ਵਿਚ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ਼ ਤੇ ਗ੍ਰਿਫਤਾਰੀ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ

 ਪਟਿਆਲ਼ਾ ਵਿਚ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀਚਾਰਜ਼ ਤੇ ਗ੍ਰਿਫਤਾਰੀ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ


ਬੇਰੁਜ਼ਗਾਰ ਅਧਿਆਪਕਾਂ ਨੂੰ ਤਰੁੰਤ ਪੱਕਾ ਰੁਜ਼ਗਾਰ ਦੇਵੇ ਸਰਕਾਰ :- ਸੁਖਵਿੰਦਰ ਚਾਹਲ

 

 ਫਿਲੌਰ :- 15 ਜੂਨ ( ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਤੇ ਸਹਾਇਕ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਅੱਜ ਪਟਿਆਲ਼ਾ ਵਿਚ ਰੁਜ਼ਗਾਰ ਮੰਗਦੇ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾ ਤੇ ਭਾਰੀ ਲਾਠੀਚਾਰਜ਼ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ ਹੈ ਇਸ ਸਮੇਂ ਆਗੂਆਂ ਨੇ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਨੂੰ ਮਰਦ ਪੁਲਿਸ ਅਧਿਕਾਰੀਆਂ ਵਲੋਂ ਘੜੀਸਣਾਂ ਤੇ ਉਹਨਾਂ ਦੀਆਂ ਚੁੰਨੀਆਂ ਲਾਹੁਣੀਆਂ ਤੇ ਕੁੱਟਣਾਂ ਅਤਿ ਨਿੰਦਣਯੋਗ ਹਨ! ਇਸ ਸਮੇਂ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੇ ਸਕੂਲਾਂ ਵਿਚ ਹਜ਼ਾਰਾਂ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆ ਹਨ ਤੇ ਦੂਸਰੇ ਪਾਸੇ ਯੋਗਤਾ ਪ੍ਰਾਪਤ ਲੜਕੇ ਲੜਕੀਆਂ ਨੌਕਰੀ ਵਾਸਤੇ ਧਰਨੇ ਮੁਜਾਹਰੇ ਕਰ ਰਹੇ ਹਨ ਤੇ ਰੁਜਗਾਰ ਲਈ ਟਾਵਰਾਂ ਤੇ ਬੈਠੇ ਬੇਰੁਜਗਾਰ ਜਿੰਦਗੀ ਮੌਤ ਦੀ ਲੜਾਈ ਲੜ੍ਹ ਰਹੇ ਹਨ ਤੇ ਸਰਕਾਰ ਕੇਦਰ ਸਰਕਾਰ ਨਾਲ ਮਿਲ ਕੇ ਫਰਜੀ ਅੰਕੜੇ ਪੇਸ਼ ਕਰਕੇ ਸਿੱਖਿਆਂ ਦੀਆਂ ਪ੍ਰਾਪਤੀਆਂ ਦਾ ਅਖੌਤੀ ਢੰਡੋਰਾ ਪਿੱਟ ਰਹੇ ਹਨ ਤੇ ਸਰਕਾਰ ਪ੍ਰਚਾਰ ਰਾਹੀ ਹੀ ਪਤਾ ਨੀ ਕਿਹੜੇ ਲੋਕਾਂ ਨੂੰ 17 ਲੱਖ ਨੌਕਰੀ ਵੰਡੀ ਬੈਠੀ ਹੈ! ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਰੁਜ਼ਗਾਰ ਅਧਿਆਪਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਤੇ ਹਮਦਰਦੀ ਨਾਲ ਗੌਰ ਕਰਕੇ ਹੱਲ ਕੀਤਾ ਜਾਵੇ ਤੇ ਉਹਨਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ ਅਤੇ ਘਰ ਘਰ ਰੁਜ਼ਗਾਰ ਦੇ ਵਾਅਦੇ ਨੂੰ ਅਸਲੀ ਜਾਮਾਂ ਪਹਿਨਾਇਆ ਜਾਵੇ! ਇਸ ਸਮੇਂ ਆਗੂਆਂ ਨੇ ਸਰਕਾਰ ਦੇ ਉਸ ਫੈਸਲੇ ਦੀ ਵੀ ਨਿੰਦਾਂ ਕੀਤੀ ਹੈ ਜਿਸ ਤਹਿਤ ਕੈਪਟਨ ਸਰਕਾਰ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਚੋਰ ਮੋਰੀ ਰਾਂਹੀ ਗਜ਼ਟਿਡ ਪੋਸਟਾਂ ਤੇ ਤਾਇਨਾਤ ਕਰਨਾ ਚਾਹੁੰਦੀ ਹੈ! ਇਸ ਸਮੇਂ ਉਹਨਾਂ ਨੇ ਬੇਰੁਜ਼ਗਾਰਾਂ ਦੇ ਹਰ ਤਰਾਂ ਦੇ ਅੰਦੋਲਨ ਦੇ ਸਮੱਰਥਨ ਦਾ ਫੈਸਲਾ ਕੀਤਾ!

ਸਿੱਖਿਆ ਵਿਭਾਗ ਵੱਲੋਂ 12ਵੀਂ ਦੀਆਂ ਪ੍ਰੈਕਟਿਕਲ ਪ੍ਰੀਖਿਆਵਾਂ ਲਈ ਨਵੀਆਂ ਗਾਈਡਲਾਈਨ ਜਾਰੀ


ਸਟਾਫ਼ ਨੂੰ ਦਫ਼ਤਰ ਬੁਲਾਉਣ ਸਬੰਧੀ ਪ੍ਰਬੰਧਕੀ ਵਿਭਾਗ ਆਪਣੇ ਪੱਧਰ ਤੇ ਫੈਸਲਾ ਲੈਣਗੇ



ਸਟਾਫ਼ ਨੂੰ ਦਫ਼ਤਰ ਬੁਲਾਉਣ ਸਬੰਧੀ ਪ੍ਰਬੰਧਕੀ ਵਿਭਾਗ ਆਪਣੇ ਪੱਧਰ ਤੇ ਫੈਸਲਾ ਲੈਣਗੇ

ਪੰਜਾਬ ਸਰਕਾਰ ਵੱਲੋਂ ਨਵੀਂ ਅਧਿਸੂਚਨਾ ਜਾਰੀ 


ਚੰਡੀਗੜ੍ਹ, 16 ਜੂਨ:

ਪ੍ਰਬੰਧਕੀ ਵਿਭਾਗ ਸਟਾਫ਼ ਨੂੰ ਦਫ਼ਤਰ ਬੁਲਾਉਣ ਸਬੰਧੀ ਆਪਣੇ ਪੱਧਰ ਤੇ ਫੈਸਲਾ ਲੈਣਗੇ।ਪੰਜਾਬ ਸਰਕਾਰ ਨੇ ਸਰਕਾਰੀ ਦਫ਼ਤਰਾਂ ਚ ਸਟਾਫ਼ ਦੀ ਹਾਜ਼ਰੀ ਸਬੰਧੀ ਹੁਣ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। 



ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਦਿੱਤੀ 21 ਦਿਨਾਂ ਦੀ ਕੋਆਰਨਟਾਈਨ ਲੀਵ


ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਦੀ ਦੂਜੀ ਲਹਿਰ ਦੇ ਕੇਸਾਂ ਵਿੱਚ ਕਮੀ ਆ ਰਹੀ ਹੈ। ਇਸ ਲਈ ਸਰਕਾਰ ਵੱਲੋਂ 50 ਫੀਸਦੀ ਸਟਾਫ਼ ਨੂੰ ਦਫ਼ਤਰਾਂ ਚ ਬੁਲਾਉਣ ਸਬੰਧੀ ਹੁਕਮਾਂ ਨੂੰ ਮੁੜ ਵਿਚਾਰਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਪ੍ਰਬੰਧਕੀ ਵਿਭਾਗ ਹੁਣ ਆਪਣੇ ਅਧੀਨ ਆਉਂਦੇ ਵਿਭਾਗਾਂ/ਦਫ਼ਤਰਾਂ ਵਿੱਚ ਕੋਵਿਡ ਕੇਸਾਂ ਅਤੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਦਫ਼ਤਰਾਂ ਵਿੱਚ ਸਟਾਫ਼ ਨੂੰ ਬੁਲਾਉਣ ਸਬੰਧੀ ਆਪਣੇ ਪੱਧਰ ਤੇ ਫੈਸਲਾ ਲੈਣਗੇ।





ਬੁਲਾਰੇ ਅਨੁਸਾਰ ਜਾਰੀ ਨਿਰਦੇਸ਼ਾਂ ਤਹਿਤ ਵਿਭਾਗਾਂ ਅਤੇ ਦਫ਼ਤਰਾਂ ਦੇ ਮੁਖੀਆਂ ਵੱਲੋਂ  ਗਰਭਵਤੀ ਔਰਤਾਂ ਅਤੇ ਸਿਹਤ ਪੱਖੋਂ ਪੀੜਤ ਕਰਮਚਾਰੀਆਂ ਅਤੇ ਦਿਵਿਆਂਗਾਂ (ਨੇਤਰਹੀਣ), ਨੂੰ ਅਤਿਅੰਤ ਲੋੜ ਪੈਣ ਤੇ ਹੀ ਦਫ਼ਤਰ ਬੁਲਾਇਆ ਜਾਵੇ।

ਨਾਨ ਟੀਚਿਂਗ ਤੋਂ ਮਾਸਟਰ ਕੇਡਰ ਪਦਉੱਨਤੀ ਦੇ ਰੱਦ ਕੀਤੇ ਹੁਕਮ ਵਾਪਸ


ਮੁਹਾਲੀ ਸਿੱਖਿਆ ਬੋਰਡ ਦੀ ਬਿਲਡਿੰਗ 'ਤੇ ਚੜੇ ਅਧਿਆਪਕਾਂ ਵਲੋਂ ਪੈਟਰੋਲ ਪਾ ਕੇ ਆਤਮਦਾਹ ਦੀ ਕੋਸ਼ਿਸ਼

 


ਮੁਹਾਲੀ ਸਿੱਖਿਆ ਬੋਰਡ ਦੀ ਬਿਲਡਿੰਗ 'ਤੇ ਚੜੇ ਇਕ ਅਧਿਆਪਕ ਨੇ ਆਪਣੇ 'ਤੇ ਪੈਟਰੋਲ ਪਾ ਕੇ ਆਤਮਦਾਹ ਕਰਨ ਦੀ ਕੀਤੀ ਕੋਸ਼ਿਸ਼ ਇਕ ਅਧਿਆਪਕਾ ਜਿਸਦਾ ਨਾਂ ਰਾਜਬੀਰ ਕੌਰ ਦਸਿਆ ਜਾ ਰਿਹਾ ਹੈ ਉਸਨੇ ਸਲਫਾਸ ਖਾਧਾ ਹੈ

ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਅਨੂਸੂਚਿਤ ਜਾਤੀਆਂ ਕਮਿਸ਼ਨ ਨੇ ਕੀਤਾ ਤਲਬ

ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਅਨੂਸੂਚਿਤ ਜਾਤੀਆਂ ਕਮਿਸ਼ਨ ਨੇ ਕੀਤਾ ਤਲਬ

    ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਸ੍ਰੀ ਪਵਨ ਕੁਮਾਰ ਟੀਨੂ , ਕਮਰਾ ਨੇ 56-57, ਗਰਾਉਡ ਫਲੋਰ, ਵਿਧਾਨ ਭਵਨ, ਸੈਕਟਰ-1, ਚੰਡੀਗੜ੍ਹ ਤੋਂ ਮਿਤੀ 15-06-2021 ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ।


 ਕਮਿਸ਼ਨ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ-2004' ਦੀ ਧਾਰਾ 12 (2) a ਤਹਿਤ ਪ੍ਰਦਾਨ ਸ਼ਕਤੀਆਂ ਦੇ ਸਨਮੁੱਖ ਇਸ ਸ਼ਿਕਾਇਤ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਸਬੰਧ ਵਿੱਚ ਇਹ ਸ਼ਿਕਾਇਤ ਮਿਤੀ 22-06-2021 ਨੂੰ ਕਮਿਸ਼ਨ ਕੋਲ ਸੁਣਵਾਈ ਲਈ ਨਿਰਧਾਰਿਤ ਕੀਤੀ ਗਈ ਹੈ। ਰਵਨੀਤ ਸਿੰਘ ਬਿੱਟੂ  ਵੱਲੋਂ ਸਪੱਸ਼ਟੀਕਰਨ/ਆਪਣਾ ਪੱਖ ਰੱਖਣ ਲਈ ਮਿਤੀ 22-06-2021 ਨੂੰ ਸਵੇਰੇ 11.30 ਵਜੇ ਕਮਿਸ਼ਨ ਦਫਤਰ ਵਿੱਚ ਹਾਜਰ ਹੋਣ ਲਈ ਕਿਹਾ ਗਿਆ ਹੈ।


BREAKING: ਬੇਰੁਜਗਾਰ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਡੀ. ਪੀ. ਆਈ. ਦਫਤਰ ਦੀ ਛੱਤ ਤੇ ਚੜ੍ਹੇ


ਅੱਜ ਡੀ ਪੀ ਆਈ ਦਫਤਰ ਅੱਗੇ ਈਜੀਐੱਸ ਏਆਈਈ ਐੱਸਟੀਆਰ ਤੇ ਸਿੱਖਿਆ ਪ੍ਰੋਵਾਈਡਰ, ਜੋ ਪਿਛਲੇ ਪੰਦਰਾਂ ਸਾਲਾਂ ਤੋਂ ਕੰਮ ਕਰ ਰਹੇ ਹਨ (ਕੱਚੇ ਅਧਿਆਪਕ), ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।





ਇਹ ਕੱਚੇ ਅਧਿਆਪਕ ਅੱਜ ਅਚਾਨਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਮੋਹਾਲੀ ਵਿਖੇ ਡੀ ਪੀ ਆਈ ਦਫਤਰ ਦੀ ਛੱਤ ਤੇ ਚੜ੍ਹ ਗਏ ਹਨ।


ਕੱਚੇ ਅਧਿਆਪਕਾਂ ‘ਤੇ ਬੀਤੇ ਦਿਨ ਪੁਲਿਸ ਵੱਲੋਂ ਅੰਨਾ ਲਾਠੀਚਾਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅੱਜ ਡੀ ਪੀ ਆਈ ਦਫਤਰ ਦਾ ਘਿਰਾਓ ਸ਼ੁਰੂ ਕਰ ਦਿਤਾ ਹੈ।

ਇਹ ਵੀ ਪੜ੍ਹੋ

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ , ਸੁਪਰਵਾਈਜ਼ਰ ਭਰਤੀ, ਕਲਰਕ ਭਰਤੀ , ਪਸ਼ੂ ਪਾਲਣ ਵਿਭਾਗ ਵਲੋਂ ਭਰਤੀ, ਆਂਗਨਵਾੜੀ ਭਰਤੀ, ਪੰਜਾਬ ਬਿਜਲੀ ਵਿਭਾਗ ਵੱਲੋਂ ਭਰਤੀ, ਸਿਹਤ ਵਿਭਾਗ ਵੱਲੋਂ ਭਰਤੀ 

ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੀ ਆਨਲਾਈਨ ਟ੍ਰੇਨਿੰਗ ਆਈ.ਐਸ.ਬੀ ਮੋਹਾਲੀ ਤੋਂ : ਸਕੱਤਰ

 


ਜੇਲ੍ਹ ਵਿਭਾਗ ਵੱਲੋਂ 847 ਅਸਾਮੀਆਂ ਤੇ ਭਰਤੀ ਲਈ ਸਿਲੇਬਸ ਜਾਰੀ

 ਪੰਜਾਬ ਪੁਲਿਸ ਵਿਭਾਗ ਵੱਲੋਂ 847 ਅਸਾਮੀਆਂ ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਸਨ।


  

ਦਫਤਰ ਵਧੀਕ ਡਾਇਰੈਕਟਰ ਜਨਰਲ ਪੁਲੀਸ, ਜੇਲ੍ਹਾਂ, ਪੰਜਾਬ, ਚੰਡੀਗੜ੍ਹ ਵਿਖੇ ਵਾਰਡਰ (ਕੇਵਲ ਪੁਰਸ਼ ਉਮੀਦਵਾਰਾਂ ਲਈ) ਦੀਆਂ 815 ਅਤੇ ਮੋਟਰਨ (ਕੇਵਲ ਇਸਤਰੀ ਉਮੀਦਵਾਰਾਂ ਲਈ) ਦੀਆ 32 ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਤੋਂ ਮਿਤੀ 10.05.2021 ਤੋਂ ਲੈ ਕੇ ਮਿਤੀ 31.05.2021 ਸ਼ਾਮ 5 ਵਜੇ ਤੱਕ ਬੋਰਡ ਦੀ ਵੈੱਬਸਾਈਟ www.sssb.punjab.gov.in 'ਤੇ ਆਨਲਾਈਨ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਸੀ।


 ਇਨ੍ਹਾਂ ਅਸਾਮੀਆਂ ਸਬੰਧੀ ਵਿੱਦਿਅਕ ਯੋਗਤਾ, ਸਰੀਰਕ ਯੋਗਤਾ, ਤਨਖਾਹ ਸਕੇਲ, ਉਮਰ ਸੀਮਾ ਆਦਿ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹਨ।

ਭਰਤੀ ਲਈ ਲਿਖਤੀ ਪ੍ਰੀਖਿਆ ਦਾ ਸਿਲੇਬਸ ਜਾਰੀ ਕੀਤਾ ਗਿਆ ਹੈ


Proposed MCQ Question Paper for the Recruitment of Warders/Matron Prison, Punjab


Marks: 120


Duration: 100 minutes


Quantitative Ability: 15 marks

Number Series, Profit and Loss, Calculation of Interest, Divisibility test, problems on Ratio & Proportions, Percentage problems, problems on Interest, Data Interpretation

 

Information Technology & Computers :25 marks 

Basics of Computers, Working of Mobile Phones and personal digital Gadgets, Wireless Technology including 3G, 4G, 5G, Wi-Fi and Bluetooth, Use of hotspots, Fundamentals of Computers and Networks, Internet, Malware, Concepts related to GPS, understanding emails/SMS/ messengers Use of Office Productivity Tools such as MS Word, spreadsheets

Reasoning Ability : 15 marks

Problems on Logical thinking. Alphanumeric Series, Letter & Number Series, Odd Man Out problems, Analogy problems, Common Sense Test, problems on Alphabetical Arrangement of Words


Languages (English/Punjabi) :30 marks

Basic Grammar, Subject and Verb, Adjectives and Adverbs, Synonyms, Antonyms, One word Substitution, Fill in the blanks, Problem concerning words, Comparison of Adjectives, Articles, Prepositions, Direct and Indirect Speech, Active and Passive Voice, Correction in Sentences, gender, Singular and Plural, Idioms and their meanings, Reading comprehension, Spell Checks etc.


General Knowledge/Awareness (India & Punjab): 20 marks 

Current Affairs, History & Geography, Its Physical Features, Climate, Demography of India, Its Economic and Social Development, Poverty Alleviation, Economic Planning, Etc. Economic Affairs and Culture, knowledge related to Political and Scientific fields, Sports, Cinema and Literature etc. Important Events, Movements and Leaders of India and Punjab. (Only questions with definitive dates or years, if required) 


Basic Law & Constitution :15 Marks


Features of constitution, Preamble, Fundamental rights, Fundamental Duties, Directive principles of the state policy, structure of Central Government, Powers of Parliament, Procedure of Law making, Roles of President, Vice-President and Prime Minister, Council of Ministers. State Governments - Structure, Powers and functioning, Chief Minister and council of ministers. Governors - Powers and functions Supreme Court of India, High Courts and Subordinate Courts - Structure and Powers. Democracy and elections, Role of Election commission,

Download syllabus from Official website

https://sssb.punjab.gov.in



ਆਂਗਨਵਾੜੀ ਵਰਕਰਾਂ ਦੀ ਭਰਤੀ : ਉਮੀਦਵਾਰਾਂ ਲਈ ਵੱਡੀ ਅਪਡੇਟ , ਸਰਕਾਰ ਨੇ ਕੀਤਾ ਅਲਰਟ



ਆਂਗਨਵਾੜੀ ਵਰਕਰਾਂ ਦੀਆਂ ਅਸਾਮੀਆਂ ਲਈ ਸਿਰਫ ਸਬੰਧਤ ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਦੇ ਦਫ਼ਤਰਾਂ ਵਿਖੇ ਪ੍ਰਾਪਤ ਅਰਜ਼ੀਆਂ ਹੀ ਵਿਚਾਰਨਯੋਗ 

ਚੰਡੀਗੜ, 15 ਜੂਨ:  ਡਾਇਰੈਕਟੋਰੇਟ ਆਫ਼ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਪੰਜਾਬ ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲਿਆਂ ਵਿੱਚ ਆਂਗਨਵਾੜੀ ਵਰਕਰਾਂ, ਮਿੰਨੀ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਇਸ਼ਤਿਹਾਰ ਜਾਰੀ ਕਰਕੇ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।



 ਵਿਭਾਗ ਦੇ ਇੱਕ ਬੁਲਾਰੇ ਨੇ ਇਸ ਸਬੰਧੀ ਅੱਜ ਇੱਥੇ ਮੁੜ ਸਪੱਸ਼ਟ ਕੀਤਾ ਕਿ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਸਬੰਧਤ ਬਲਾਕ ਦੇ ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰਾਂ ਦੇ ਦਫ਼ਤਰ ਵਿਖੇ ਦਸਤੀ ਜਾਂ ਰਜਿਸਟਰਡ ਪੋਸਟ ਰਾਹੀਂ ਜਮ੍ਹਾਂ ਕਰਵਾਈਆਂ ਜਾਣੀਆਂ ਹਨ।

ਆਂਗਨਵਾੜੀ ਭਰਤੀ ਲਈ ਪੇਸ਼ ਹੋਣ ਵਾਲੀਆਂ ਮੁਸ਼ਕਿਲਾਂ ਦਾ ਹੱਲ। ਪੜੋ ਪੂਰੀ ਖਬਰ


ਬੁਲਾਰੇ ਨੇ ਕਿਹਾ ਕਿ ਇਸ਼ਤਿਹਾਰ ਵਿੱਚ ਸਪੱਸ਼ਟ ਕੀਤੇ ਹੋਣ ਦੇ ਬਾਵਜੂਦ ਬਿਨੈਕਾਰਾਂ ਵੱਲੋਂ ਅਰਜ਼ੀ ਫਾਰਮ ਰਜਿਸਟਰਡ ਪੋਸਟ ਰਾਹੀਂ ਡਾਇਰੈਕਟੋਰੇਟ ਆਫ਼ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਪੰਜਾਬ ਨੂੰ ਭੇਜੇ ਜਾ ਰਹੇ ਹਨ। ਬੁਲਾਰੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਡਾਇਰੈਕਟੋਰੇਟ ਵਿਖੇ ਪ੍ਰਾਪਤ ਅਰਜ਼ੀਆਂ ਨੂੰ ਕਿਸੇ ਵੀ ਅਸਾਮੀ ਲਈ ਵਿਚਾਰਿਆ ਨਹੀਂ ਜਾਵੇਗਾ। 




ਨਵੇਂ ਪਦ ਉੱਨਤ ਲੈਕਚਰਾਰਾਂ ਨੂੰ 16 ਜੂਨ ਤੋਂ ਹੋਣਗੇ ਸਟੇਸ਼ਨ ਅਲਾਟ

 ਮਿਤੀ 28-05-2021 ਨੂੰ ਮਾਸਟਰ/ਸਿਸਟ੍ਰੈਸ਼ ਤੋਂ ਬਤੌਰ ਲੈਕਚਰਾਰ ਪਦਉੱਨਤ ਹੋਏ ਅਤੇ ਮਿਤੀ 04-06-2021 ਨੂੰ ਹਿਸਟਰੀ, ਪੋਲ ਸਾਇੰਸ, ਅੰਗਰੇਜੀ (ਦੂਜੇ ਰਾਉਂਡ) ਅਤੇ ਪੰਜਾਬੀ (ਦੂਸਰਾ ਰਾਉਂਡ) ਵਿੱਚ ਪਦ-ਉਨਤ ਹੋਏ ਕਰਮਚਾਰੀਆਂ ਨੂੰ ਪਹਿਲੀ ਵਾਰ ਸਟੇਸ਼ਨ ਚੋਣ ਦਾ ਸੱਦਾ ਦਿੱਤਾ ਜਾਂਦਾ ਹੈ ।

ਇਨ੍ਹਾਂ ਕਰਮਚਾਰੀਆਂ ਵੱਲੋਂ ਮਿਤੀ 16-6-2021 ਤੋਂ 18-6-2021 ਤੱਕ ਆਪਣੀ ਈ-ਪੰਜਾਬ ਦੀ ਸਟਾਫ ਲੋਗ

ਇੰਨ ਆਈ.ਡੀ ਵਿੱਚ ਵਿਭਾਗ ਵਲੋਂ ਤਿਆਰ ਕੀਤੇ ਸਾਫਟਵੇਅਰ ਰਾਹੀਂ ਸਟੇਸ਼ਨ ਦੀ ਚੋਣ ਕੀਤੀ ਜਾਵੇਗੀ।

ਸਟੇਸ਼ਨ ਚੋਣ ਕਰਨ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ:-

ਪਦ ਉਨੰਤ ਕਰਮਚਾਰੀ ਆਪਣੀ Staff Login ID ਵਿੱਚ ਲਾਗਿਨ ਕਰਨ ਉਪਰੰਤ ਉਹ ਸਟੇਸ਼ਨ ਚੋਣ

(Station Choice) ਦੇ ਲਿੰਕ ਤੇ ਕਲਿਕ ਕਰਣਗੇ।

ਸਟੇਸ਼ਨ ਚੋਣ (Station Choice) ਦੇ ਲਿੰਕ ਤੇ ਕਲਿਕ ਕਰਨ ਤੇ ਖਾਲੀ ਸਟੇਸ਼ਨਾਂ ਦੀ ਲਿਸਟ ਦਿਖਾਈ ਦੇਵੇਗੀ।

ਸਾਰੇ ਕਰਮਚਾਰੀਆਂ ਨੂੰ ਆਪਣੇ ਵਿਸ਼ੇ ਨਾਲ ਸਬੰਧਤ ਆਪਣੀ ਪ੍ਰਾਥਮਿਕਤਾ ਅਨੁਸਾਰ ਵੱਧ ਤੋਂ ਵੱਧ ਸਟੇਸ਼ਨ ਚੋਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਕਿਸੇ ਕਰਮਚਾਰੀ ਵਲੋਂ ਪ੍ਰਾਥਮਿਕਤਾ ਅਨੁਸਾਰ ਚੋਣ ਕੀਤੇ ਗਏ ਸਾਰੇ ਸਟੇਸ਼ਨਾਂ ਦੀ ਕਿਸੇ ਨਾ ਕਿਸੇ ਹੋਰ ਸੀਨੀਅਰ ਕਰਮਚਾਰੀਆਂ ਵੱਲੋਂ ਚੋਣ ਕਰ ਲਈ ਜਾਂਦੀਹੈ ਤਾਂ ਉਸ ਸਥਿਤੀ ਵਿੱਚ ਵਿਭਾਗ ਵੱਲੋਂ ਕਰਮਚਾਰੀ ਨੂੰ ਆਪਣੇ ਪੱਧਰ ਤੇ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ।




DOWNLOAD LIST OF ALL PROMOTED LECTURER HERE

RECENT UPDATES

Today's Highlight