Monday, 31 May 2021

5 ਵਿਭਾਗਾਂ ਵਿਚ 38,552 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ

  5 ਵਿਭਾਗਾਂ ਵਿਚ 38,552 ਯੋਗ ਉਮੀਦਵਾਰਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ  

ਚੰਡੀਗੜ੍ਹ, 31 ਮਈ 2021: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਵਿਭਾਗਾਂ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਨ ਅਤੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਦਿੱਤੇ ਹੁਕਮਾਂ ਵਿਚ ਤੇਜ਼ੀ ਲਿਆਉਂਦਿਆਂ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਭਰਤੀ ਪ੍ਰਕਿਰਿਆਂ ਛੇਤੀ ਮੁਕੰਮਲ ਕੀਤੀ ਜਾਵੇ ਤਾਂ ਜੋ ਵੱਖ-ਵੱਖ ਵਿਭਾਗਾਂ ਦੀ ਕਾਰਜਕੁਸ਼ਲਤਾ ਵਿਚ ਹੋਰ ਵਾਧਾ ਹੋ ਸਕੇ।

ਉਨ੍ਹਾਂ ਕਿਹਾ ਕਿ ਨਵੀਂ ਭਰਤੀ ਨਾਲ ਨਾ ਸਿਰਫ ਦਫਤਰੀ ਕੰਮਾਂ ਵਿਚ ਕਾਰਜਕੁਸ਼ਲਤਾ ਵਧੇਗੀ ਤੇ ਲੋਕਾਂ ਨੂੰ ਵਧੀਆਂ ਢੰਗ ਨਾਲ ਸੇਵਾਵਾਂ ਮਿਲਣਗੀਆਂ ਬਲਕਿ ਇਸ ਨਾਲ ਸੂਬੇ ਦੇ ਬੇਰੋਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲਣਗੀਆਂ।

ਇੱਥੇ ਰਾਜ ਪੱਧਰੀ ਰੁਜ਼ਗਾਰ ਯੋਜਨਾ ਸਬੰਧੀ ਹੋਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਤੋਂ ਵੱਡੇ ਪੱਧਰ `ਤੇ ਵੱਖ-ਵੱਖ ਵਿਭਾਗਾਂ ਵਿਚ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਬਹੁਤ ਸਾਰੀਆਂ ਅਸਾਮੀਆਂ ਹਾਲੇ ਵੀ ਭਰੀਆਂ ਜਾਣੀਆਂ ਬਾਕੀ ਹਨ।

ਮੁੱਖ ਸਕੱਤਰ ਨੇ ਦੱਸਿਆ ਕਿ ਸਿਰਫ 5 ਵਿਭਾਗਾਂ ਵਿਚ ਹੀ ਵੱਖ-ਵੱਖ ਅਸਾਮੀਆਂ ਲਈ 38,552 ਪੋਸਟਾਂ ਭਰੀਆਂ ਜਾਣੀਆਂ ਹਨ, ਜਿਨ੍ਹਾਂ ਵਿਚੋਂ ਸਿਰਫ ਸਕੂਲ ਸਿੱਖਿਆ ਵਿਭਾਗ ਵਿਚ ਹੀ 16681 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਜਦਕਿ ਗ੍ਰਹਿ ਵਿਭਾਗ `ਚ 10387, ਬਿਜਲੀ ਵਿਭਾਗ `ਚ 3623, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਚ 5834 ਅਤੇ ਸਹਿਕਾਰਤਾ ਵਿਭਾਗ ਵਿਚ ਵੀ 2027 ਅਸਾਮੀਆਂ ਦੀ ਵੱਖ-ਵੱਖ ਪੱਧਰ `ਤੇ ਭਰਤੀ ਕੀਤੀ ਜਾਣੀ ਹੈ।

  ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਜ਼ਿਆਦਾ ਵਿਭਾਗਾਂ ਵੱਲੋਂ ਭਰਤੀ ਲਈ ਮੁੱਢਲੀਆਂ ਜ਼ਰੂਰੀ ਸ਼ਰਤਾਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਜਲਦ ਹੀ ਸੂਬੇ ਦੇ ਹਜ਼ਾਰਾਂ ਨੌਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮਿਲੇਗਾ।

ਮੁੱਖ ਸਕੱਤਰ ਨੇ ਦੱਸਿਆ ਕਿ ਕਈ ਵਿਭਾਗਾਂ ਜਿਵੇਂ ਕਿ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਜਲ ਸਰੋਤ ਵਿਭਾਗ, ਗ੍ਰਹਿ ਵਿਭਾਗ, ਬਿਜਲੀ ਵਿਭਾਗ, ਸਹਿਕਾਰਤਾ, ਸਿਹਤ ਵਿਭਾਗ, ਉਚੇਰੀ ਸਿੱਖਿਆ, ਮਾਲ ਵਿਭਾਗ ਅਤੇ ਦਿਹਾਤੀ ਵਿਕਾਸ ਵਿਭਾਗ ਵਿਚ ਵੱਡੇ ਪੱਧਰ `ਤੇ ਭਰਤੀ ਕੀਤੀ ਜਾਣੀ ਹੈ।

ਇਸ ਤੋਂ ਇਲਾਵਾ ਹਾਊਸਿੰਗ, ਪਬਲਿਕ ਵਰਕਸ, ਟਰਾਂਸਪੋਰਟ, ਪਸ਼ੂ ਪਾਲਣ ਵਿਭਾਗ, ਕਿਰਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਖੇਤੀਬਾੜੀ, ਜੰਗਲਾਤ, ਜੇਲ੍ਹ ਵਿਭਾਗ, ਮੈਡੀਕਲ ਸਿੱਖਿਆ, ਯੋਜਨਾ ਵਿਭਾਗ, ਖੇਡ ਅਤੇ ਯੁਵਕ ਸੇਵਾਵਾਂ ਵਿਭਾਗ, ਸਮਾਜਿਕ ਸੁਰੱਖਿਆ, ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ, ਚੋਣਾਂ ਵਿਭਾਗ, ਡਿਫੈਂਸ ਸਰਵਸਿਜ਼, ਸੈਰ ਸਪਾਟਾ ਵਿਭਾਗ, ਸਿਵਲ ਏਵੀਏਸ਼ਨ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਵੀ ਭਰਤੀ ਪ੍ਰਕਿਰਿਆ ਲਈ ਕਾਰਜ ਜ਼ੋਰਾਂ `ਤੇ ਹੈ।

ਮੁੱਖ ਸਕੱਤਰ ਨੇ ਇਸ ਮੌਕੇ ਵਿੱਤ ਵਿਭਾਗ ਨੂੰ ਖਾਸ ਨਿਰਦੇਸ਼ ਜਾਰੀ ਕੀਤੇ ਤਾਂ ਜੋ ਜਿਹੜੀਆਂ ਅਸਾਮੀਆਂ ਦੀ ਪ੍ਰਵਾਨਗੀ, ਨਿਯਮਾਂ ਵਿਚ ਸੋਧ ਜਾਂ ਹੋਰ ਮਸਲੇ ਲੰਬਿਤ ਪਏ ਹਨ, ਉਨ੍ਹਾਂ ਨੂੰ ਨਿਯਮਾਂ ਮੁਤਾਬਿਕ ਤੁਰੰਤ ਮੰਜ਼ੂਰ ਕੀਤਾ ਜਾਵੇ। ਕਾਬਿਲੇਗੌਰ ਹੈ ਕਿ ਵੱਖ-ਵੱਖ ਵਿਭਾਗਾਂ ਵਿਚ ਭਰੀਆਂ ਜਾਣ ਵਾਲੀਆਂ ਅਸਾਮੀਆਂ ਪੀਪੀਐਸਸੀ, ਐਸ ਐਸ ਬੋਰਡ ਅਤੇ ਕੁਝ ਅਸਾਮੀਆਂ ਵਿਭਾਗਾਂ ਵੱਲੋਂ ਭਰੀਆਂ ਜਾਣੀਆਂ ਹਨ। ਮੀਟਿੰਗ ਵਿਚ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ।

ਅਧਿਆਪਕਾਂ ਦੀਆਂ ਬਦਲੀਆਂ ਲਈ 10ਵੀਂ ਵਾਰ ਵੀ ਆਈ ਨਵੀਂ ਤਾਰੀਖ

 

ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅੱਜ ਤੋਂ ਦੋ ਮਹੀਨੇ ਪਹਿਲਾਂ ਬਟਨ ਦਬਾ ਕੇ ਕਰਵਾਈਆਂ ਪ੍ਰਾਇਮਰੀ ਕੇਡਰ ਦੇ ਪੰਜ ਹਜ਼ਾਰ ਤੋਂ ਵਧੇਰੇ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਤਾਰੀਖ ਲਗਾਤਾਰ 10ਵੀਂ ਵਾਰ ਅੱਗੇ ਪਾ ਕੇ ਹੁਣ 8 ਜੂਨ ਕਰ ਦਿੱਤੀ ਗਈ ਹੈ। ਜਿਸ ਨਾਲ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਹਜ਼ਾਰਾਂ ਆਨਲਾਈਨ ਬਦਲੀਆਂ ਕਰਨ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ ਅਤੇ ਸਿੱਖਿਆ ਵਿਭਾਗ ਦੀ ਡਿਜੀਟਲ ਤਬਾਦਲਾ ਨੀਤੀ 'ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।

ਪੰਜਾਬ'ਚ ਅੱਜ 117 ਮੌਤਾਂ, ਸਭ ਤੋਂ ਵੱਧ ਮੌਤਾਂ ਪਟਿਆਲੇ ਵਿੱਚ


 

ਨਵੇਂ ਪਦ ਉੱਨਤ ਲੈਕਚਰਾਰਾਂ ਦੀ ਟ੍ਰੇਨਿੰਗ 2 ਜੂਨ ਤੋਂ

 


ਕਾਲਜਾਂ ਵਿੱਚ 50% ਸਟਾਫ ਨੂੰ work from home ਕਰਨ ਦੇ ਹੁਕਮ

ਸ੍ਰੀ ਮੁਕਤਸਰ ਸਾਹਿਬ: 9 ਮੌਤਾਂ 345 ਨਵੇਂ ਕਰੋਨਾ ਪਾਜ਼ਿਟਿਵ ਕੇਸਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮ

 

HOSHIARPUR: VILLAGE Bohra declared Containment zone

 


ਫਾਜ਼ਿਲਕਾ: ਮਹੀਨੇ ਦੇ ਆਖਰੀ ਦਿਨ ਆਏ ਕੇਵਲ 78 ਨਵੇਂ ਕੇਸ

 ਜਾਂਦਾ ਹੋਇਆ ਮਈ ਮਹੀਨਾ ਦੇ ਗਿਆ ਕੁਝ ਰਾਹਤ, ਮਹੀਨੇ ਦੇ ਆਖਰੀ ਦਿਨ ਆਏ ਕੇਵਲ 78 ਨਵੇਂ ਕੇਸ

 ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਬਣਾਈ ਰੱਖਣ ਦੀ ਅਪੀਲ

ਫਾਜ਼ਿਲਕਾ, 31 ਮਈ

ਮਈ ਮਹੀਨੇ ਦਾ ਆਖਰੀ ਦਿਨ ਅੱਜ ਜ਼ਿਲੇ ਲਈ ਕੁਝ ਰਾਹਤ ਵਾਲਾ ਰਿਹਾ। ਮਹੀਨੇ ਦੌਰਾਨ ਅੱਜ ਪਹਿਲੀ ਵਾਰ ਹੋਇਆ ਕਿ ਨਵੇਂ ਕੇਸ 100 ਤੋਂ ਘੱਟ ਆਏ ਹਨ। ਸੋਮਵਾਰ ਨੂੰ ਜ਼ਿਲੇ ਵਿਚ 78 ਨਵੇਂ ਕੇਸ ਆਏ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।

ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਕਿਹਾ ਕਿ ਨਵੇਂ ਕੇਸਾਂ ਵਿਚ ਕਮੀ ਜ਼ਿਲਾ ਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੋਈ ਹੈ ਜਿੰਨਾਂ ਨੇ ਕੋਵਿਡ ਪਾਬੰਦੀਆਂ ਦੀ ਪਾਲਣਾ ਕੀਤੀ ਅਤੇ ਸਹੀ ਸਮਾਜਿਕ ਵਿਹਾਰ ਕਰਦਿਆਂ ਜ਼ਿਲੇ ਵਿਚ ਕਰੋਨਾ ਦਾ ਅਸਰ ਘੱਟ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਉਨਾਂ ਨੇ ਜ਼ਿਲਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਤੋਂ ਵੀ ਇਸੇ ਤਰਾਂ ਸਾਵਧਾਨੀਆਂ ਰੱਖਣ ਤਾਂ ਜੋ ਕੋਵਿਡ ਨੂੰ ਮੁੜ ਸਿਰ ਚੁੱਕਣ ਤੋਂ ਰੋਕਿਆ ਜਾ ਸਕੇ। ਉਨਾਂ ਨੇ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਕੋਵਿਡ ਖਿਲਾਫ ਸਾਡੇ ਮਿਸ਼ਨ ਨੂੰ ਫਤਿਹ ਹਾਸਲ ਹੋਵੇਗੀ। ਉਨਾਂ ਨੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਵੀ ਕੀਤੀ। ਉਨਾਂ ਨੇ ਕਿਹਾ ਕਿ ਕੋਵਿਡ ਦੀ ਵੈਕਸੀਨ ਪੂਰੀ ਤਰਾਂ ਨਾਲ ਸੁਰੱਖਿਅਤ ਹੈ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਸੋਮਵਾਰ ਨੂੰ ਜ਼ਿਲੇ ਵਿਚ 78 ਨਵੇਂ ਕੇਸ ਆਏ ਹਨ ਜਦ ਕਿ 204 ਜਣੇ ਕੋਵਿਡ ਤੋਂ ਠੀਕ ਹੋਏ ਹਨ। ਉਨਾਂ ਨੇ ਕਿਹਾ ਕਿ ਜ਼ਿਲੇ ਵਿਚ ਹੁਣ ਤੱਕ ਕੁੱਲ 18573 ਲੋਕ ਕੋਵਿਡ ਪਾਜਿਟਿਵ ਆਏ ਹਨ ਜਿੰਨਾਂ ਵਿਚੋਂ 15905 ਲੋਕ ਠੀਕ ਹੋ ਚੁੱਕੇ ਹਨ ਅਤੇ ਇਸ ਸਮੇਂ ਐਕਟਿਵ ਕੇਸ 2227 ਹਨ ਜਦ ਕਿ 441 ਮੌਤਾਂ ਜ਼ਿਲੇ ਵਿਚ ਹੋਈਆਂ ਹਨ।

ਬਠਿੰਡਾ:ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 11 ਮੌਤਾਂ, 194 ਨਵੇਂ ਕੇਸ ਆਏ ਤੇ 448 ਹੋਏ ਤੰਦਰੁਸਤ-ਡਿਪਟੀ ਕਮਿਸ਼ਨਰਬੀਤੇ 24 ਘੰਟਿਆਂ 'ਚ ਕੋਰੋਨਾ ਨਾਲ 11 ਮੌਤਾਂ, 194 ਨਵੇਂ ਕੇਸ ਆਏ ਤੇ 448 ਹੋਏ ਤੰਦਰੁਸਤ: ਡਿਪਟੀ ਕਮਿਸ਼ਨਰ


       ਬਠਿੰਡਾ, 31 ਮਈ ( ) : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 11 ਦੀ ਮੌਤ, 194 ਨਵੇਂ ਕੇਸ ਆਏ ਤੇ 448 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪੋਂ-ਆਪਣੇ ਘਰ ਵਾਪਸ ਪਰਤ ਗਏ ਹਨ।


        ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕੋਵਿਡ-19 ਤਹਿਤ ਕੁੱਲ 328939 ਸੈਂਪਲ ਲਏ ਗਏ, ਜਿਨਾਂ ਚੋਂ 39020 ਪਾਜੀਟਿਵ ਕੇਸ ਆਏ, ਜਿਸ ਵਿਚੋਂ 35324 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ।


        ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਦੱਸਿਆ ਕਿ ਇਸ ਸਮੇਂ ਜ਼ਿਲੇ ਵਿੱਚ ਕੁੱਲ 2800 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 896 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 2518 ਕਰੋਨਾ ਪਾਜੀਟਿਵ ਘਰੇਲੂ ਇਕਾਂਤਵਾਸ ਵਿਚ ਹਨ। 

ਬਠਿੰਡਾ: ਬੀਤੇ 24 ਘੰਟਿਆਂ ਦੌਰਾਨ 1829 ਦੇ ਲਏ ਸੈਂਪਲ ਤੇ 1886 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ - ਡਿਪਟੀ ਕਮਿਸ਼ਨਰ

 ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਬਠਿੰਡਾ

ਬੀਤੇ 24 ਘੰਟਿਆਂ ਦੌਰਾਨ 1829 ਦੇ ਲਏ ਸੈਂਪਲ ਤੇ 1886 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ : ਡਿਪਟੀ ਕਮਿਸ਼ਨਰ

        ਬਠਿੰਡਾ, 31 ਮਈ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਰੋਨਾ ਦੇ ਪ੍ਰਭਾਵ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਟੀਮਾਂ ਵਲੋਂ ਸਰਕਾਰੀ ਦਫ਼ਤਰ, ਸੇਵਾਂ ਤੇ ਸੁਵਿਧਾ ਕੇਂਦਰਾਂ, ਤਹਿਸੀਲ ਕੰਪਲੈਕਸ ਵਿੱਚ ਜਾ ਕੇ ਕਰੋਨਾ ਵੈਕਸੀਨੇਸ਼ਨ ਤੇ ਸੈਂਪਲਿੰਗ ਕੈਂਪ ਲਗਾਏ ਜਾ ਰਹੇ ਹਨ। ਇਨਾਂ ਕੈਂਪਾਂ ਦੀ ਲੜੀ ਤਹਿਤ ਬੀਤੇ 24 ਘੰਟਿਆਂ ਦੌਰਾਨ 1829 ਸੈਂਪਲ ਲਏ ਗਏ ਤੇ 1886 ਲੋਕਾਂ ਦੀ ਵੈਕਸੀਨੇਸ਼ਨ ਹੋਈ।

        ਡਿਪਟੀ ਕਮਿਸ਼ਨਰ ਨੇ ਬੀਤੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤੀ ਗਈ ਸੈਂਪਲਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 379 ਵੱਖ-ਵੱਖ ਪੁਲਿਸ ਨਾਕਿਆਂ ਦੁਆਰਾ, 820 ਸਿਹਤ ਵਿਭਾਗ ਤੇ 630 ਪ੍ਰਾਈਵੇਟ ਹਸਪਤਾਲਾਂ ਵਲੋਂ ਸੈਂਪਲ ਲਏ ਗਏ।        

ਇਸੇ ਤਰਾਂ ਜ਼ਿਲੇ ਅੰਦਰ ਕੀਤੀ ਗਈ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਲਗਾਏ ਗਏ ਵੱਖ-ਵੱਖ ਕੈਂਪਾਂ ਦੌਰਾਨ 270 ਵਿਅਕਤੀਆਂ ਨੰੂ, ਸ਼ਹਿਰੀ ਖੇਤਰ ’ਚ ਲਗਾਏ ਗਏ ਕੈਂਪ ਦੌਰਾਨ 786 ਵਿਅਕਤੀਆਂ, ਪੇਂਡੂ ਖੇਤਰ ’ਚ ਲਗਾਏ ਗਏ ਕੈਂਪ ਦੌਰਾਨ 510 ਵਿਅਕਤੀਆਂ ਤੋਂ ਇਲਾਵਾ 18 ਤੋਂ 44 ਵਰਗ ਦੇ 320 ਉਸਾਰੀ ਕਿਰਤੀਆਂ ਦੇ ਵੈਕਸੀਨੇਸ਼ਨ ਕੀਤੀ ਗਈ।

        ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰ ਵਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ। ੳਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਗੁਰੇਜ਼ ਕਰਨ। ਮੂੰਹ ਤੇ ਹਮੇਸ਼ਾ ਮਾਸਕ ਅਤੇ ਵਾਰ-ਵਾਰ ਸਾਫ਼ ਪਾਣੀ ਅਤੇ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਦੇ ਰਹਿਣ। ਉਨਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਸਿਰਫ਼ ਪਰਹੇਜ਼ ਨਾਲ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ।

      

ਬਟਾਲਾ: ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿਚ ਲੱਗੇਗੀ ਕੋਵਿਡ ਵੈਕਸੀਨ

 


ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਹੋਰ ਸ਼ਾਨਦਾਰ ਉਪਰਾਲਾ


ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿਚ ਲੱਗੇਗੀ ਕੋਵਿਡ ਵੈਕਸੀਨ


ਬਟਾਲਾ, 31 ਮਈ ( ) - ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਕੋਵਿਡ ਵਿਰੋਧੀ ਵਿੱਢੀ ਮੁਹਿੰਮ ਨੂੰ ਹੋਰ ਹੁਲਾਰਾ ਦਿੰਦਿਆਂ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੇ ਦਫ਼ਤਰ ਵਿਖੇ ਕੋਵਿਡ ਵਿਰੋਧੀ ਵੈਕਸੀਨ ਲਗਾਈ ਜਾਵੇਗੀ। 


ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸਾਂ ਤਹਿਤ 18-44 ਸਾਲ ਦੇ ਉਮਰ ਵਾਲੇ non eligible ਭਾਵ ਫਰੰਟ ਵਰਕਰ ਜਾਂ ਸਿਹਤ ਕਰਮੀਆਂ ਤੋਂ ਇਲਾਵਾ ਵਿਅਕਤੀ ਵੀ ਕੋਵਿਡ ਵੈਕਸੀਨ ਲਗਵਾ ਸਕਣਗੇ। ਉਨਾਂ ਦੱਸਿਆ ਕਿ ਚਾਹਵਾਨ ਵਿਅਕਤੀ 430 ਰੁਪਏ ਦੇ ਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਵੈਕਸੀਨ ਲਗਵਾ ਸਕਦੇ ਹਨ।


ਵੈਕਸੀਨ ਲਗਾਉਣ ਲਈ 01874-241257, 62393-19083 ਅਤੇ 62831-14877 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਰੈੱਡ ਕਰਾਸ ਸੁਸਾਇਟੀ ਦੇ ਦਫਤਰ ਵਿਖੇ ਜਾ ਕੇ ਕੋਵਿਡ ਵੈਕਸੀਨ ਲਗਵਾਈ ਜਾ ਸਕਦੀ ਹੈ।

---------------------------------------

ਬਰਨਾਲਾ ਵਿਚ ਦੁਕਾਨਾਂ ਖੋਲ੍ਹਣ ਦਾ ਸਮਾਂ ਵਧਾਇਆ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ

 

ਅੰਮ੍ਰਿਤਸਰ: ਅੱਜ 164 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ, 7 ਮੌਤਾਂ

 ਦਫਤਰ ਜਿਲਾ ਲੋਕ ਸੰਪਰਕ ਅਫਸਰ ਅੰਮਿ੍ਰਤਸਰ

ਕੋਰੋਨਾ ਤੋਂ ਮੁਕਤ ਹੋਏ 240 ਵਿਅਕਤੀ ਪਰਤੇ ਆਪਣੇ ਘਰਾਂ ਨੂੰ

--- ਅੱਜ 164 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

----ਜਿਲਾ ਅੰਮਿ੍ਰਤਸਰ ਵਿੱਚ ਕੁਲ ਐਕਟਿਵ ਕੇਸ 3211

ਅੰਮਿ੍ਰਤਸਰ, 31 ਮਈ --- ਜਿਲਾ ਅੰਮਿ੍ਰਤਸਰ ਵਿੱਚ ਅੱਜ 164 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ 240 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 40034 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 3211 ਐਕਟਿਵ ਕੇਸ ਹਨ। ਉਨਾ ਦੱਸਿਆ ਕਿ ਹੁਣ ਤੱਕ 1457 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ 7 ਵਿਅਕਤੀ ਦੀ ਮੌਤ ਹੋਈ ਹੈ।

ਅਧਿਆਪਕਾਂ ਦੀਆਂ ਆਨਲਾਈਨ ਕੀਤੀਆਂ ਬਦਲੀਆਂ ਤੇ 10ਵੀਂ ਵਾਰ ਫਿਰ ਬ੍ਰੇਕ!

*ਤਬਾਦਲੇ ਲਾਗੂ ਨਾ ਹੋਣ ਕਾਰਨ 5 ਹਜ਼ਾਰ ਤੋਂ ਵਧੇਰੇ ਪ੍ਰਾਇਮਰੀ ਕੇਡਰ ਦੇ ਅਧਿਆਪਕਾਂ, ਐੱਚਟੀ ਅਤੇ ਸੀਐੱਚਟੀ 'ਚ ਰੋਸ*

ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅੱਜ ਤੋਂ ਦੋ ਮਹੀਨੇ ਪਹਿਲਾਂ ਬਟਨ ਦਬਾ ਕੇ ਕਰਵਾਈਆਂ ਪ੍ਰਾਇਮਰੀ ਕੇਡਰ ਦੇ ਪੰਜ ਹਜ਼ਾਰ ਤੋਂ ਵਧੇਰੇ ਅਧਿਆਪਕਾਂ ਦੀਆਂ ਬਦਲੀਆਂ ਲਾਗੂ ਕਰਨ ਦੀ ਤਾਰੀਖ ਲਗਾਤਾਰ ਨੌਵੀਂ ਵਾਰ ਅੱਗੇ ਪਾ ਕੇ ਹੁਣ 1 ਜੂਨ ਕਰ ਦਿੱਤੀ ਗਈ ਹੈ। ਜਿਸ ਨਾਲ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਹਜ਼ਾਰਾਂ ਆਨਲਾਈਨ ਬਦਲੀਆਂ ਕਰਨ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ ਅਤੇ ਸਿੱਖਿਆ ਵਿਭਾਗ ਦੀ ਡਿਜੀਟਲ ਤਬਾਦਲਾ ਨੀਤੀ 'ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। 


ਇਸ ਉੱਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨੇ ਵਿਭਾਗ ਨੂੰ ਹਰ ਹਫ਼ਤੇ ਬਦਲੀਆਂ ਲਾਗੂ ਹੋਣ ਦੀ ਮਿਤੀ ਤੋਂ ਇੱਕ ਦਿਨ ਪਹਿਲਾਂ ਪੱਤਰ ਜਾਰੀ ਕਰਕੇ ਤਬਾਦਲੇ ਅੱਗੇ ਪਾਉਣ ਦਾ ਵਿਭਾਗੀ ਤਮਾਸ਼ਾ ਬੰਦ ਕਰਨ ਲਈ ਕਿਹਾ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਦਾ ਰੋਸ਼ ਹੈ ਕਿ ਵਿਭਾਗ ਇਨ੍ਹਾਂ ਬਦਲੀਆਂ ਨੂੰ ਲਾਗੂ ਨਾ ਕਰਨ ਲਈ ਹਾਸੋਹੀਣਾ ਜਿਹਾ ਤਰਕ ਦਿੰਦਾ ਹੈ ਕਿ ਜੇਕਰ ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਤਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਹੋ ਜਾਵੇਗੀ ਅਤੇ ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਨਿਯੁਕਤੀ ਸਬੰਧੀ ਕੇਸ ਮਾਨਯੋਗ ਹਾਈਕੋਰਟ ਵਿੱਚ ਪੈਂਡਿੰਗ ਹੈ ਜਦਕਿ ਇਸ ਕੇਸ ਦੀ ਅਗਲੀ ਤਾਰੀਖ ਅਗਸਤ ਮਹੀਨੇ ਵਿੱਚ ਹੈ, ਜਿਸਦਾ ਇਨ੍ਹਾਂ ਬਦਲੀਆਂ ਨਾਲ ਕੋਈ ਸਬੰਧ ਹੀ ਨਹੀਂ ਹੈ।


ਦੱਸਣਯੋਗ ਹੈ ਕਿ ਆਨਲਾਈਨ ਕੀਤੀਆਂ ਬਦਲੀਆਂ ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਵਰਗ ਦੇ ਇਨ੍ਹਾਂ ਅਧਿਆਪਕਾਂ, ਐੱਚਟੀ ਅਤੇ ਸੀਐੱਚਟੀ ਦੀਆਂ ਬਦਲੀਆਂ ਲਾਗੂ ਹੋਣ ਦੀ ਮਿਤੀ ਪਹਿਲਾਂ 10 ਅਪ੍ਰੈਲ, ਫ਼ਿਰ 15 ਅਪ੍ਰੈਲ, ਫਿਰ 21 ਅਪ੍ਰੈਲ, ਫਿਰ 28 ਅਪ੍ਰੈਲ, ਫਿਰ 4 ਮਈ, ਫਿਰ 11 ਮਈ, ਫਿਰ 18 ਮਈ, 25 ਮਈ ਅਤੇ ਹੁਣ 1 ਜੂਨ ਕਰ ਦਿੱਤੀ ਗਈ ਹੈ। 

ਪੰਜਾਬ ਸਰਕਾਰ ਨੇ ਵੀ  27 ਮਈ ਨੂੰ ਪੱਤਰ ਜਾਰੀ ਕਰ  COVID-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ ਕਿ ਬਦਲੀਆਂ/ਤੈਨਾਤੀਆਂ ਤੇ ਮਿਤੀ 05.06.2021 ਤੱਕ ਮੁਕੰਮਲ ਰੋਕ  ਹੋਵੇਗੀ ।

ਇਸ ਲਈ ਆਨਲਾਈਨ ਕੀਤੀਆਂ ਬਦਲੀਆਂ ਅਜੇ ਵੀ  (ਭਾਵ 1 ਜੂਨ ਨੂੰ)  ਲਾਗੂ  ਹੋਣ ਦੀਆਂ ਸੰਭਾਵਨਾਵਾਂ ਜ਼ੀਰੋ ਦੇ ਬਰਾਬਰ ਹੀ ਹਨ । ਇਸ ਦਾ ਮੁੱਖ ਕਾਰਨ ਪੰਜਾਬ ਸਰਕਾਰ ਵੱਲੋਂ 05.06.2021 ਤੱਕ  ਬਦਲੀਆਂ ਤੇ ਮੁਕੰਮਲ ਰੋਕ ਅਤੇ ਬਦਲੀਆਂ ਸਬੰਧੀ ਪਟੀਸ਼ਨ ਮਾਨਯੋਗ ਅਦਾਲਤ ਵਿੱਚ ਪੇੰਡਿਗ ਹੋਣਾ ਹੀ ਹੈ।

ਕਰੋਨਾ ਨਾਲ ਹੋਈ ਮੌਤ ਤੇ ਪਰਿਵਾਰ ਨੂੰ ਦਿਤੀਆਂ ਜਾਣ ਵਾਲੀਆਂ ਸਕੀਮਾਂ ਦਾ ਲਾਭ

 

ਪੰਜਾਬ ਸਿੱਖਿਆ ਵਿਭਾਗ ਵਲੋਂ 115 ਸਕੂਲਾਂ ਵਿੱਚ ਦਫਤਰੀ ਕੰਮਕਾਜ ਚਲਾਉਣ ਲਈ ਕਰਮਚਾਰੀਆਂ ਨੂੰ ਦਿੱਤਾ ਵਾਧੂ ਚਾਰਜ

 

ਪੰਜਾਬ ਸਿੱਖਿਆ ਵਿਭਾਗ ਵਲੋਂ ਵਿਭਾਗ ਦੇ ਅਧੀਨ 317 ਰਮਸਆ ਸਕੂਲਾਂ ਵਿਚੋਂ 115 ਸਕੂਲਾਂ ਵਿੱਚ ਦਫਤਰੀ ਕੰਮਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਕਰਮਚਾਰੀਆਂ ਨੂੰ ਹੋਰ ਸਟੇਸ਼ਨਾਂ / ਸਕੂਲਾਂ ਦਾ ਵਾਧੂ ਚਾਰਜ ਦਿੱਤਾ ਜਾਂਦਾ ਹੈ। Download full list here

12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਸਬੰਧੀ ਪਟੀਸ਼ਨ ਤੇ ਸੁਣਵਾਈ ਮੁਲਤਵੀ

 


ਸੁਪਰੀਮ ਕੋਰਟ ਨੇ ਅੱਜ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਅਤੇ ਭਾਰਤੀ ਸਕੂਲ ਸਰਟੀਫਿਕੇਟ ਪ੍ਰੀਸ਼ਦ (ਸੀਆਈਐਸਸੀਈ) ਵੱਲੋਂ ਕਰਵਾਏ ਗਏ 12 ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਪਟੀਸ਼ਨ ‘ਤੇ 31 ਮਈ ਨੂੰ ਇਕ ਵਾਰ ਫਿਰ ਸੁਣਵਾਈ ਕੀਤੀ। ਦੋਵਾਂ ਬੋਰਡਾਂ ਨੇ ਕੋਰੋਨਾ ਮਹਾਂਮਾਰੀ ਦੇ ਕਾਰਨ 12 ਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਸੀ ਅਤੇ ਇਸ ਸਬੰਧ ਵਿੱਚ ਮੁੜ ਸੁਣਵਾਈ ਕੀਤੀ ਗਈ, ਜਿਸ ਵਿੱਚ ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਰਕਾਰ ਅਗਲੇ ਦਿਨਾਂ ਵਿੱਚ 12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਬਾਰੇ ਅੰਤਮ ਫੈਸਲਾ ਲਵੇਗੀ।

ਸੀਬੀਐਸਈ 12 ਵੀਂ ਬੋਰਡ ਦੀਆਂ ਪ੍ਰੀਖਿਆਵਾਂ ਦੀ ਸੁਣਵਾਈ 3 ਜੂਨ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਸਾਨੂੰ ਵੀਰਵਾਰ ਤੱਕ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਸਰਕਾਰ ਅੰਤਮ ਫੈਸਲਾ ਦੇਵੇਗੀ।


ਸੁਪਰੀਮ ਕੋਰਟ ਨੇ ਸੀਬੀਐਸਈ, ਆਈਸੀਐਸਈ ਬਾਰ੍ਹਵੀਂ ਦੀ ਪ੍ਰੀਖਿਆ ਨੂੰ ਰੱਦ ਕਰਨ ਲਈ ਕੇਂਦਰ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਅਤੇ ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆ (ਸੀਆਈਐਸਸੀਈ) ਲਈ ਕੌਂਸਲ ਦੇ ਨਿਰਦੇਸ਼ਾਂ ਦੀ ਮੰਗ ਕਰਦਿਆਂ ਪਟੀਸ਼ਨ ਮੁਲਤਵੀ ਕਰ ਦਿੱਤੀ ਸੀ।
ਸੀਬੀਐਸਈ ਅਤੇ ਆਈਸੀਐਸਈ ਦੀਆਂ 12 ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਪਟੀਸ਼ਨ ‘ਤੇ ਅੱਜ  ਸੋਮਵਾਰ 31 ਮਈ 2021 ਨੂੰ ਸੁਣਵਾਈ ਕੀਤੀ ਜਾਵੇਗੀ। 


ਪਟੀਸ਼ਨ 'ਤੇ 28 ਮਈ ਨੂੰ ਸੁਣਵਾਈ ਸ਼ੁਰੂ ਕਰਦਿਆਂ ਬੈਂਚ ਨੇ ਪਟੀਸ਼ਨਰ ਮਮਤਾ ਸ਼ਰਮਾ ਨੂੰ ਪੁੱਛਿਆ ਸੀ ਕਿ ਉਨ੍ਹਾਂ ਸੀਬੀਐੱਸਈ ਦੀ ਅਗਵਾਈ ਕਰ ਰਹੇ ਵਕੀਲ ਨੂੰ ਪਟੀਸ਼ਨ ਦੀ ਕਾਪੀ ਦਿੱਤੀ ਹੈ ਜਾਂ ਨਹੀਂ। ਪਟੀਸ਼ਨਰ ਨੇ ਜਦੋਂ ਕਿਹਾ ਕਿ ਉਹ ਸਬੰਧਤ ਧਿਰਾਂ ਨੂੰ ਕਾਪੀ ਸੌਂਪੇਗੀ ਤਾਂ ਬੈਂਚ ਨੇ ਕਿਹਾ, 'ਤੁਸੀਂ ਇਹ ਕਰੋ। ਅਸੀਂ ਇਸ ’ਤੇ ਸੋਮਵਾਰ (31 ਮਈ) ਨੂੰ ਸੁਣਵਾਈ ਕਰਾਂਗੇ। ਬੈਂਚ ਨੇ ਕਿਹਾ, “ਅਸੀਂ ਪਟੀਸ਼ਨਰ ਦੇ ਵਕੀਲ ਨੂੰ ਪਟੀਸ਼ਨ ਦੀ ਕਾਪੀ ਕੇਂਦਰੀ ਏਜੰਸੀਆਂ, ਸੀਬੀਐੱਸਈ ਦੇ ਵਕੀਲ ਆਈਐੱਸਸੀਈ ਨੂੰ ਸੌਂਪਣ ਦੀ ਇਜਾਜ਼ਤ ਦਿੰਦੇ ਹਾਂ।JOBS NOTIFICATION IN PUNJAB

ਮਹੱਤਵਪੂਰਨ ਹੈ ਕਿ ਸੁਪਰੀਮ ਕੋਰਟ ਦੇ ਜਸਟਿਸ ਏ ਐਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਇਸ ਮਹਾਂਮਾਰੀ ਦੇ ਵਿਚਕਾਰ 12 ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਰੱਦ ਕਰਨ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ ਸੀ। ਸੁਪਰੀਮ ਕੋਰਟ ਦੀ ਐਡਵੋਕੇਟ ਮਮਤਾ ਸ਼ਰਮਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਕੇਂਦਰ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਅਤੇ ਕੌਂਸਲ ਦੀ ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆ (ਸੀਆਈਐਸਈ) ਤੋਂ ਸੀਬੀਐਸਈ ਅਤੇ ਆਈਸੀਐਸਈ ਕਲਾਸ 12 ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿਚ, ਵਕੀਲ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਕੌਮੀ ਪ੍ਰੀਖਿਆ ਕਰਾਉਣ ਵਾਲੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਬਾਰ੍ਹਵੀਂ ਜਮਾਤ ਦਾ ਨਤੀਜਾ ਇਕ ਖਾਸ ਸਮੇਂ ਦੇ ਅੰਦਰ-ਅੰਦਰ ਹੋਰ ਢੁਕਵੇਂ ਵਿਕਲਪ ਦੇ ਅਧਾਰ ਤੇ ਐਲਾਨੇ ।


ਇਸ ਦੇ ਨਾਲ ਹੀ 300 ਤੋਂ ਵੱਧ ਵਿਦਿਆਰਥੀਆਂ ਨੇ ਭਾਰਤ ਦੇ ਚੀਫ ਜਸਟਿਸ ਐਨਵੀ ਰਮਾਨਾ ਨੂੰ ਇਮਤਿਹਾਨਾਂ  ਦੇ ਪ੍ਰਸਤਾਵ ਨੂੰ ਰੱਦ ਕਰਨ ਅਤੇ ਪਿਛਲੇ ਸਾਲ ਦੀ ਤਰ੍ਹਾਂ ਵਿਕਲਪਕ ਮੁਲਾਂਕਣ ਸਕੀਮ ਪ੍ਰਦਾਨ ਕਰਨ ਲਈ ਇਕ ਪੱਤਰ ਲਿਖਿਆ ਹੈ। ਹਾਲਾਂਕਿ, ਐਮਓਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਪ੍ਰਾਪਤ ਹੋਏ ਫੀਡਬੈਕ ਦੇ ਅਧਾਰ ਤੇ, ਆਮ ਸਹਿਮਤੀ ਹੈ ਕਿ ਪ੍ਰੀਖਿਆ ਆਯੋਜਿਤ ਕੀਤੀ ਜਾਣੀ ਚਾਹੀਦੀ ਹੈ. ਜਿਵੇਂ ਕਿ ਸਿੱਖਿਆ ਮੰਤਰੀ ਨੇ ਕਿਹਾ ਹੈ, 12 ਵੀਂ ਦੀ ਪ੍ਰੀਖਿਆ ਬਾਰੇ ਅੰਤਮ ਫੈਸਲਾ 1 ਜੂਨ ਤੱਕ ਐਲਾਨਿਆ ਜਾਵੇਗਾ।

ਮੌਸਮ ਪੰਜਾਬ: ਦੋ ਦਿਨ ਤੇਜ਼ ਤੂਫਾਨ, ਹਨੇਰੀ- ਮੀਂਹ ਦੀ ਸੰਭਾਵਨਾ

 


ਪੰਜਾਬ 'ਚ ਸ਼ਨਿਚਰਵਾਰ ਨੂੰ ਆਏ ਤੂਫ਼ਾਨ, ਹਨੇਰੀ ਅਤੇ ਮੀਂਹ ਪਿੱਛੋਂ ਐਤਵਾਰ ਨੂੰ ਬੇਸ਼ੱਕ ਮੌਸਮ ਸਾਫ ਰਿਹਾ, ਧੁੱਪ ਵੀ ਨਿਕਲੀ ਪਰ ਹਵਾਵਾਂ ਦੇ ਚੱਲਦੇ ਲੋਕਾਂ ਨੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ। ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੁਤਾਬਕ ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਤੇਜ਼ ਤੂਫ਼ਾਨ, ਹਨੇਰੀ ਅਤੇ ਮੀਂਹ ਦੀ ਸੰਭਾਵਨਾ ਹੈ। ਉੱਤਰੀ ਭਾਰਤ ਵਿਚ ਜੋ ਗਰਮੀ ਪੈ ਰਹੀ ਸੀ ਮੋਸਮ ਉਸ ਦੇ ਅਨੁਕੂਲ ਹੈ।ਜੇ ਉੱਤਰੀ ਭਾਰਤ ਵਿਚ ਵੱਧ ਗਰਮੀ ਪੈਂਦੀ ਹੈ ਤਾਂ ਘੱਟ ਦਬਾਅ ਬਣਦਾ ਹੈ ਤੇ ਹਵਾਵਾਂ ਚੱਲਦੀਆਂ ਹਨ। ਪੰਜਾਬ ਵਿਚ ਮਾਨਸੂਨ ਦੇ ਆਉਣ ਸਬੰਧੀ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ  ਜੂਨ  ਦੇ ਆਖ਼ਰੀ ਹਫ਼ਤੇ ਤਕ ਮਾਨਸੂਨ ਦੇ ਪੰਜਾਬ ੧ ਵਿਚ ਪੁੱਜਣ ਦੀ ਸੰਭਾਵਨਾ ਹੈ।

ਵੈਸਟਰਨ ਡਿਸਟ੍ਬੇਂਸ ਦੇ ਪ੍ਰਭਾਵ ਹੇਠ, ਆਗਾਮੀ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਦੇ ਜਿਆਦਾਤਰ ਇਲਾਕਿਆਂ ਚ ਹਨੇਰੀ-ਝੱਖੜ ਤੇ ਗਰਜ ਨਾਲ ਹਲਕੀਆਂ-ਦਰਮਿਆਨੀਆਂ ਬਰਸਾਤੀ ਕਾਰਵਾਈਆਂ ਦੀ ਉਮੀਦ ਹੈ। ਜਿਸਦੀ ਤੀਬਰਤਾ ਮਾਲਵਾ ਡਿਵੀਜ਼ਨ ਖਾਸਕਰ ਫਾਜਿਲਕਾ, ਅਬੋਹਰ, ਮੁਕਤਸਰ, ਫਰੀਦਕੋਟ, ਬਠਿੰਡਾ ਚ ਵਧੀਕ ਰਹੇਗੀ। ਹਵਾ ਦੀ ਰਫਤਾਰ 70-90km/h ਤੱਕ ਰਹਿ ਸਕਦੀ ਹੈ, ਜਿਸ ਨਾਲ ਨੁਕਸਾਨ ਦੀ ਸੰਭਾਵਨਾ ਬਣੀ ਹੋਈ ਹੈ। ਅਜਿਹੀ ਸਥਿਤੀ ਚ 2-3 ਘੰਟਿਆਂ ਚ ਹੀ ਪਾਰੇ ਚ 14-15° ਦੀ ਗਿਰਾਵਟ ਦੀ ਸੰਭਾਵਨਾ ਵੀ ਰਹੇਗੀ। ਜਿਕਰਯੋਗ ਹੈ ਕਿ 28-29 ਮਈ ਨੂੰ ਚੜੀ ਰਾਤਾਂ ਦੀ ਗਰਮੀ ਕਾਰਨ ਪੰਜਾਬ-ਰਾਜਸਥਾਨ ਸਰਹੱਦ ਤੇ ਆਸਪਾਸ ਚੱਕਰਵਾਤੀ ਹਵਾਵਾਂ ਦਾ ਖੇਤਰ ਬਣਿਆਂ ਹੋਇਆ ਹੈ। ਜਿਸ ਕਰਕੇ ਬੀਤੇ ਕਈ ਦਿਨਾਂ ਤੋਂ ਸੂਬੇ ਚ ਪੁਰਾ ਖੁੱਲ੍ਹਿਆ ਹੋਇਆ ਹੈ ਤੇ ਕੱਲ੍ਹ ਸ਼ਨੀਵਾਰ ਦੇਰ ਸ਼ਾਮ ਪੰਜਾਬ ਦੀ ਹਿਮਾਚਲ ਬੈਲਟ ਚ ਹਨੇਰੀ-ਝੱਖੜ ਨਾਲ਼ ਮੀਂਹ ਦਰਜ ਹੋਇਆ। 


ਲੁਧਿਆਣਾ: ਨਵੇਂ ਆਦੇਸ਼ ਜਾਰੀ, ਸਾਰੀਆਂ ਦੁਕਾਨਾਂ ਅਤੇ ਦਫ਼ਤਰਾਂ ਨੂੰ ਸਵੇਰੇ 5:00 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲਣ ਦੇ ਹੁਕਮ

 


RECENT UPDATES

Today's Highlight