Tuesday, 25 May 2021

6th PAY COMMISSION REPORT : ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕਾਰਵਾਈ ਕਰਨ ਦੀਆਂ ਹਦਾਇਤਾਂ

 


ਭਾਰਤ ਸਰਕਾਰ ਨੂੰ ਪ੍ਰੀਖਿਆਵਾਂ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਦਾ ਟੀਕਾਕਰਨ ਯਕੀਨੀ ਬਣਾਉਣਾ ਚਾਹੀਦੈ : ਵਿਜੈ ਇੰਦਰ ਸਿੰਗਲਾ

 - ਭਾਰਤ ਸਰਕਾਰ ਨੂੰ ਪ੍ਰੀਖਿਆਵਾਂ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਦਾ ਟੀਕਾਕਰਨ ਯਕੀਨੀ ਬਣਾਉਣਾ ਚਾਹੀਦੈ : ਵਿਜੈ ਇੰਦਰ ਸਿੰਗਲਾ

- ਕੋਵਿਡ ਕਾਰਨ ਵਿਦਿਆਰਥੀਆਂ ਨੂੰ ਪੈ ਰਹੇ ਸਮੇਂ ਦੇ ਘਾਟੇ ਨੂੰ ਪੂਰਾ ਕਰਨ ਲਈ ਉਚੇਰੀ ਸਿੱਖਿਆ ਦੇ ਸਿਲੇਬਸ ਨੂੰ ਘਟਾਉਣ ਲਈ ਕੇਂਦਰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਕਰੇ ਜਾਰੀ: ਸਿੰਗਲਾ


ਚੰਡੀਗੜ੍ਹ, 25 ਮਈ 2021 ( ਪ੍ਮੋਦ ਭਾਰਤੀ)- ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸਬੰਧੀ ਫ਼ੈਸਲਾ ਲੈਣ ਤੋਂ ਪਹਿਲਾਂ ਸਾਰੇ ਸੂਬਿਆਂ ਨੂੰ ਲੋੜੀਂਦੇ ਕੋਵਿਡ ਟੀਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਰਫੋਂ ਕੇਂਦਰੀ ਐਚ.ਆਰ.ਡੀ ਮੰਤਰੀ ਨੂੰ ਜਵਾਬ ਦਿੰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਟੀਕੇ ਲਗਾਉਣ ਦੀ ਸਖ਼ਤ ਲੋੜ ਦੇ ਨਾਲ-ਨਾਲ ਉਹਨਾਂ ਦੀ ਸਿਹਤ, ਬਚਾਅ ਅਤੇ ਸੁਰੱਖਿਆ ਵੀ ਬਹੁਤ ਮਹੱਤਵਪੂਰਨ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਹਰੇਕ ਵਿਸ਼ਾ-ਖੇਤਰ ਦੇ ਸਿਰਫ਼ ਚੋਣਵੇਂ ਅਤੇ ਲੋੜ ਪੈਣ ‘ਤੇ ਹੋਰ ਜ਼ਰੂਰੀ ਵਿਸ਼ਿਆਂ ਦੀ ਪ੍ਰੀਖਿਆ ਹੀ ਲਈ ਜਾਣੀ ਚਾਹੀਦੀ ਹੈ ਅਤੇ ਪ੍ਰਸ਼ਨ ਪੱਤਰ ਵੀ ਘੱਟ ਮਿਆਦ ਦੇ ਕੀਤੇ ਜਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪ੍ਰੀ-ਬੋਰਡ ਪ੍ਰੀਖਿਆਵਾਂ ਅਤੇ ਅੰਦਰੂਨੀ ਮੁਲਾਂਕਣ ਵੱਲ ਵੀ ਧਿਆਨ ਦਿੱਤਾ ਜਾ ਸਕਦਾ ਹੈ।


ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪ੍ਰੀਖਿਆਵਾਂ ਉਦੋਂ ਤੱਕ ਨਹੀਂ ਲਈਆਂ ਜਾਣੀਆਂ ਚਾਹੀਦੀਆਂ ਜਦੋਂ ਤੱਕ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉੱਚ ਵਿਦਿਅਕ ਸੰਸਥਾਵਾਂ ਵਿਚ ਦਾਖਲਾ ਲੈਣ ਵਿਚ ਦੇਰੀ ਹੋਵਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਵਿਦਿਆਰਥੀਆਂ ਦੇ ਸਮੇਂ ਦੀ ਘਾਟੇ ਨੂੰ ਪੂਰਾ ਕਰਨ ਲਈ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਲੋੜੀਂਦਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਉੱਚ ਸਿੱਖਿਆ ਸੰਸਥਾਵਾਂ ਨੂੰ ਕੋਰਸਾਂ ਦੇ ਸਿਲੇਬਸ ਨੂੰ ਘਟਾਉਣ ਲਈ ਕਿਹਾ ਜਾਣਾ ਚਾਹੀਦਾ ਹੈ ਜਿਸ ਨਾਲ ਵਿਦਿਆਰਥੀਆਂ ‘ਤੇ ਮਾਨਸਿਕ ਦਬਾਅ ਵੀ ਘੱਟੇਗਾ।
ਸਿੰਗਲਾ ਨੇ ਕਿਹਾ ਕਿ ਕੋਵਿਡ-19 ਕਰਕੇ ਉਪਜੇ ਔਖੇ ਹਾਲਾਤਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਸੇ ਮੁਸ਼ਕਲ ਵਿੱਚ ਨਹੀਂ ਪਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉੱਚ ਵਿਦਿਅਕ ਅਦਾਰਿਆਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਅਗਲੇ ਕੋਰਸ ਦੇ ਸਾਰੇ ਸਮੈਸਟਰ ਦੀ ਪੜ੍ਹਾਈ ਜ਼ਰੂਰੀ ਨਾ ਕੀਤੀ ਜਾਵੇ। ਸ਼੍ਰੀ ਸਿੰਗਲਾ ਨੇ ਕਿਹਾ ਕਿ ਸਿਲੇਬਸ ਘਟਾਉਣ ਲਈ ਉਦਾਹਰਨ ਵਜੋਂ 8 ਸਮੈਸਟਰਾਂ ਦੇ ਕੋਰਸ ਨੂੰ ਘਟਾ ਕੇ 7 ਸਮੈਸਟਰਾਂ ਦਾ ਕੀਤਾ ਜਾ ਸਕਦਾ ਹੈ ਜੋ ਵਿਦਿਆਰਥੀਆਂ 'ਤੇ ਮਾਨਸਿਕ ਦਬਾਅ ਘਟਾਉਣ ਵਿਚ ਸਹਾਇਕ ਹੋਵੇਗਾ ਅਤੇ ਉਨ੍ਹਾਂ ਨੂੰ ਉੱਚ ਸਿੱਖਿਆ ਵਿਚ ਵਧੇਰੇ ਵਿਸ਼ਵਾਸ ਨਾਲ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।ਰੂਪਨਗਰ: ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ 2 ਮੌਤਾਂ, 58 ਨਵੇਂ ਕੇਸ - ਡਿਪਟੀ ਕਮਿਸ਼ਨਰ

 

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

ਪੰਜਾਬ ਸਰਕਾਰ ਨੇ ਆਉਟਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ 'ਚ ਕੀਤਾ ਵਾਧਾ

 

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

LUDHIANA: 18-44 ਸਾਲ ਦੀ ਉਮਰ ਵਰਗ ਵਿੱਚ 1.03 ਲੱਖ ਟੀਕਾ ਲਗਾ ਕੇ ਪੰਜਾਬ ਵਿੱਚ ਲੁਧਿਆਣਾ ਜ਼ਿਲ੍ਹਾ ਬਣਿਆ ਲੀਡਰ

 LUDHIANA EMERGES AS LEADER IN PUNJAB BY VACCINATING 1.03 LAKH IN 18-44 AGE CATEGORY


DC CONGRATULATES HEALTH TEAMS, THANKS RESIDENTS FOR GIVING AFFIRMATIVE RESPONSE


DISTRICT ALREADY FIRST IN STATE IN OVERALL VACCINATION DRIVE, ADMINISTERS JAB TO 7.55 LAKH


Ludhiana, May 25 –

Despite home to the highest number of coronavirus cases in the state, Ludhiana has earned distinction at the vaccination front and become a leading district of Punjab by administrating jabs to 1.03 lakh beneficiaries in the 18-44 age category till yesterday, i.e. May 24, 2021, under its inoculation drive being carried out aggressively against deadly Covid-19.

Ludhiana is already first in the state by vaccinating 7.55 lakh in terms of overall coverage of categories in its vaccination drive.

Divulging the details, Deputy Commissioner Varinder Kumar Sharma said that 1,03,331 beneficiaries in the 18-44 age bracket, have been given the doses which is highest in Punjab till May 24, 2021. He said that Ludhiana is followed by Patiala and Hoshiarpur by covering 56,480 and 35,194 beneficiaries in the same category. Jalandhar and Gurdaspur districts have so far administrated jabs to 32,310 and 26,874 beneficiaries in the same age group.

Congratulating the health machinery for making Ludhiana forefront in Punjab to carry the vaccination drive on such a large scale level, Deputy Commissioner Varinder Kumar Sharma said that health workers have been working tirelessly by ensuring vaccine to all eligible. 

He told that the health teams deserve all the praise for this rare feat as holding so many camps and administer the vaccine to people is not a cakewalk. 

He said that the credit also goes to the people of the district who wholeheartedly supported the vaccination drive and reached in large numbers to get the shot.

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

He emphasized that only a massive Covid vaccination program on a war footing can help to stop the third wave of the pandemic as maximum coverage of the people under this immunization drive would help to build herd immunity.

Sharma added that people need to make a mask, frequent washing of hands and social distancing new norms. He asked everybody to meticulously follow the Covid guidelines issued by the health department.

He said that there must be no complacency at any point till the contagion wiped out completely.

ਕਪੂਰਥਲਾ: ਮਿਸ਼ਨ ਫਤਹਿ-2 ਤਹਿਤ ਪੇਂਡੂ ਖੇਤਰਾਂ ਅੰਦਰ ਟੈਸਟਿੰਗ ਜ਼ੋਰਾਂ ’ਤੇ-ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ

 


ਮਿਸ਼ਨ ਫਤਹਿ-2 ਤਹਿਤ ਪੇਂਡੂ ਖੇਤਰਾਂ ਅੰਦਰ ਟੈਸਟਿੰਗ ਜ਼ੋਰਾਂ ’ਤੇ


ਹਰ ਘਰ ਜਾ ਰਹੀਆਂ ਨੇ ਸਿਹਤ ਵਿਭਾਗ ਦੀਆਂ ਟੀਮਾਂ


ਕਪੂਰਥਲਾ, 25 ਮਈ

ਕਪੂਰਥਲਾ ਜਿਲ੍ਹੇ ਅੰਦਰ ਕੋਵਿਡ ਵਿਰੁੱਧ ਲੜਾਈ ਲਈ ਪੇਂਡੂ ਖੇਤਰਾਂ ਵਾਸਤੇ ਸ਼ੁਰੂ ਕੀਤੀ ਗਈ ਮਿਸ਼ਨ ਫਤਹਿ-2 ਮੁਹਿੰਮ ਤਹਿਤ ਗਤੀਵਿਧੀਆਂ ਜ਼ੋਰਾਂ ’ਤੇ ਹਨ, ਜਿਸ ਤਹਿਤ ਸਿਹਤ ਵਿਭਾਗ, ਆਸ਼ਾ ਵਰਕਰ, ਏ.ਐਨ.ਐਮਜ਼ ਘਰ-ਘ੍ਰਰ ਜਾ ਕੇ ਲੋਕਾਂ ਨੂੰ ਕੋਵਿਡ ਵਿਰੁੱਧ ਜਾਗਰੂਕ ਕਰ ਰਹੀਆਂ ਹਨ। 


ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਅੱਜ ਕੁੱਲ 12292 ਘਰਾਂ ਦਾ ਸਰਵੇ ਕਰਕੇ 44074 ਆਬਾਦੀ ਨੂੰ ਕਵਰ ਕੀਤਾ ਗਿਆ। ਅੱਜ ਪੇਂਡੂ ਖੇਤਰਾਂ ਅੰਦਰ ਵਿਸ਼ੇਸ਼ ਟੀਮਾਂ ਵਲੋਂ 931 ਸੈਂਪਲ ਇਕੱਤਰ ਕੀਤੇ ਗਏ, ਜਿਸ ਵਿਚੋਂ 4 ਪਾਜੀਟਿਵ ਆਏ ਹਨ। ਬਾਕੀ 927 ਸੈਂਪਲ ਨੈਗੇਟਿਵ ਰਹੇ ਹਨ।

 

ਜਿਲ੍ਹੇ ਅੰਦਰ ਪੇਂਡੂ ਖੇਤਰਾਂ ਅੰਦਰ ਟੈਸਟਿੰਗ ਲਈ ਵਿਸ਼ੇਸ਼ ਟੀਮਾਂ ਭੇਜਣ ਦੇ ਵੀ ਸਾਰਥਿਕ ਨਤੀਜੇ ਨਿਕਲੇ ਹਨ, ਜਿਸ ਕਰਕੇ ਰੋਜ਼ਾਨਾ ਦੀ ਸੈਂਪਲਿੰਗ 3500 ਤੋਂ ਵੀ ਪਾਰ ਕਰ ਗਈ ਹੈ। ਅੱਜ ਮਿਤੀ 25 ਮਈ ਨੂੰ 3553 ਸੈਂਪਲ ਇਕੱਤਰ ਕੀਤੇ ਗਏ। 


ਕਪੂਰਥਲਾ ਜਿਲ੍ਹੇ ਅੰਦਰ ਹੁਣ ਤੱਕ ਕੁੱਲ 368677 ਸੈਂਪਲ ਲਏ ਗਏ ਹਨ, ਜਿਸ ਵਿਚੋਂ 17463 ਪਾਜੀਟਿਵ ਕੇਸ ਆਏ ਹਨ। ਇਨ੍ਹਾਂ ਵਿਚੋਂ ਕਪੂਰਥਲਾ ਜਿਲ੍ਹੇ ਨਾਲ ਸਬੰਧਿਤ 16066 ਹਨ, ਜਿਸ ਵਿਚੋਂ 14578 ਵਿਅਕਤੀ ਠੀਕ ਹੋਏ ਹਨ, ਜਦਕਿ 1036 ਐਕਟਿਵ ਕੇਸ ਹਨ। 


ਕੈਪਸ਼ਨ-ਕਪੂਰਥਲਾ ਜਿਲ੍ਹੇ ਦੇ ਪਿੰਡ ਮੇਵਾ ਸਿੰਘ ਵਾਲਾ ਵਿਖੇ ਸੈਂਪਲ ਇਕੱਤਰ ਕਰਦੀ ਸਿਹਤ ਵਿਭਾਗ ਦੀ ਟੀਮ।


ਕੈਪਸ਼ਨ-ਪਿੰਡ ਬੂਟ ਵਿਖੇ ਕੋਵਿਡ ਟੈਸਟ ਲਈ ਸੈਂਪਲ ਇਕੱਤਰ ਕਰਦੀ ਸਿਹਤ ਵਿਭਾਗ ਦੀ ਟੀਮ।

Hoshiarpur: Availability of Beds in Hoshiarpur hospitals(25.05)

 

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

FAZILKA:24 ਘੰਟਿਆਂ ਵਿਚ ਜ਼ਿਲੇ ਵਿਚ ਕੋਵਿਡ ਦੇ 334 ਨਵੇਂ ਮਾਮਲੇ,

 13884 ਲੋਕਾਂ ਨੇ ਕਰੋਨਾ ਖਿਲਾਫ ਪ੍ਰਾਪਤ ਕੀਤੀ ਜਿੱਤ-ਹਰੀਸ਼ ਨਾਇਰ

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੈਂਪਲਿੰਗ ਕਰਵਾਉਣ ਅਤੇ ਵੈਕਸੀਨ ਲਗਵਾਉਣ ਦੀ ਕੀਤੀ ਅਪੀਲ

ਫਾਜ਼ਿਲਕਾ, 25 ਮਈ

ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿੱਛਲੇ 24 ਘੰਟਿਆਂ ਵਿਚ ਫਾਜ਼ਿਲਕਾ ਜ਼ਿਲੇ ਵਿਚ 435 ਲੋਕਾਂ ਨੇ ਕਰੋਨਾ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਸਿਹਤਮੰਦ ਹੋਏ ਹਨ। ਉਨਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਜਾਂਚ ਕਰਵਾ ਲਈ ਜਾਵੇ ਅਤੇ ਬਿਮਾਰੀ ਦਾ ਅਗੇਤਾ ਪਤਾ ਲੱਗ ਜਾਵੇ ਤਾਂ ਜਿਆਦਾਤਰ ਲੋਕ ਆਪਣੇ ਘਰ ਵਿਚ ਰਹਿ ਕੇ ਹੀ ਦਵਾਈਆਂ ਲੈ ਕੇ ਸਿਹਤਮੰਦ ਹੋ ਜਾਂਦੇ ਹਨ। ਇਸ ਲਈ ਉਨਾਂ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਵਿਡ ਦੇ ਲੱਛਣ ਵਿਖਾਈ ਦੇਣ ਤਾਂ ਬਿਨਾਂ ਦੇਰੀ ਆਪਣੇ ਟੈਸਟ ਕਰਵਾਓ। ਉਨਾਂ ਨੇ ਕਿਹਾ ਕਿ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਵਿਚ ਟੈਸਟ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ।ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੱਛਲੇ 24 ਘੰਟਿਆਂ ਵਿਚ ਜ਼ਿਲੇ ਵਿਚ ਕੋਵਿਡ ਦੇ 334 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰਾਂ ਹੁਣ ਤੱਕ ਜ਼ਿਲੇ ਵਿਚ ਕੁੱਲ 17525 ਲੋਕਾਂ ਦੀ ਰਿਪੋਰਟ ਪਾਜਿਟਿਵ ਆ ਚੁੱਕੀ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਇੰਨਾਂ ਵਿਚੋਂ 13884 ਲੋਕ ਪੂਰੀ ਤਰਾਂ ਸਿਹਤਮੰਦ ਹੋ ਚੁੱਕੇ ਹਨ। ਜਦ ਕਿ ਇਸ ਸਮੇਂ 3249 ਐਕਟਿਵ ਕੇਸ ਜ਼ਿਲੇ ਵਿਚ ਹਨ ਅਤੇ ਹੁਣ ਤੱਕ 392 ਦੁੱਖਦਾਈ ਮੌਤਾਂ ਹੋਈਆਂ ਹਨ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

ਫਿਰੋਜ਼ਪੁਰ: ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ 8 ਮੌਤਾਂ, 114 ਨਵੇਂ ਕੇਸ ਆਏ ਤੇ 119 ਹੋਏ ਤੰਦਰੁਸਤ - ਡਿਪਟੀ ਕਮਿਸ਼ਨਰ

ਬਠਿੰਡਾ: ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ 14 ਮੌਤਾਂ, 350 ਨਵੇਂ ਕੇਸ ਆਏ ਤੇ 637 ਹੋਏ ਤੰਦਰੁਸਤ - ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਬਠਿੰਡਾ ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ 14 ਮੌਤਾਂ, 350 ਨਵੇਂ ਕੇਸ ਆਏ ਤੇ 637 ਹੋਏ ਤੰਦਰੁਸਤ : ਡਿਪਟੀ ਕਮਿਸ਼ਨਰ

 ਬਠਿੰਡਾ, 25 ਮਈ : ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਨਾਲ 14 ਦੀ ਮੌਤ, 350 ਨਵੇਂ ਕੇਸ ਆਏ ਤੇ 637 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪੋ-ਆਪਣੇ ਘਰ ਵਾਪਸ ਪਰਤ ਗਏ ਹਨ। 


ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਅੰਦਰ ਕੋਵਿਡ-19 ਤਹਿਤ ਕੁੱਲ 310065 ਸੈਂਪਲ ਲਏ ਗਏ, ਜਿਨਾਂ ਚੋਂ 37274 ਪਾਜੀਟਿਵ ਕੇਸ ਆਏ, ਜਿਸ ਵਿਚੋਂ 31679 ਕਰੋਨਾ ਪ੍ਰਭਾਵਿਤ ਮਰੀਜ਼ ਕਰੋਨਾ ਵਾਇਰਸ ਤੇ ਫ਼ਤਿਹ ਹਾਸਲ ਕਰਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਇਸ ਸਮੇਂ ਜ਼ਿਲੇ ਵਿੱਚ ਕੁੱਲ 4771 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 824 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ 4407 ਕਰੋਨਾ ਪਾਜੀਟਿਵ ਘਰੇਲੂ ਇਕਾਂਤਵਾਸ ਵਿਚ ਹਨ।

ਅੰਮਿ੍ਰਤਸਰ:ਅੱਜ 340 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ, 13 ਮੌਤਾਂ

ਅੰਮਿ੍ਰਤਸਰ ਕੋਰੋਨਾ ਤੋਂ ਮੁਕਤ ਹੋਏ 398 ਵਿਅਕਤੀ ਪਰਤੇ ਆਪਣੇ ਘਰਾਂ ਨੂੰ --- ਅੱਜ 340 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ ----ਜਿਲਾ ਅੰਮਿ੍ਰਤਸਰ ਵਿੱਚ ਕੁਲ ਐਕਟਿਵ ਕੇਸ 4050 


ਅੰਮਿ੍ਰਤਸਰ, 24 ਮਈ --- ਜਿਲਾ ਅੰਮਿ੍ਰਤਸਰ ਵਿੱਚ ਅੱਜ 340 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ 398 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ ਅਤੇ ਹੁਣ ਤੱਕ ਕੁਲ 37767 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚਰਨਜੀਤ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ 4050 ਐਕਟਿਵ ਕੇਸ ਹਨ। ਉਨਾ ਦੱਸਿਆ ਕਿ ਹੁਣ ਤੱਕ 1357 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਅੱਜ 13 ਵਿਅਕਤੀ ਦੀ ਮੌਤ ਹੋਈ ਹੈ।

ਕੋਵਿਡ ਦੋਰਾਨ ਮਿਡ ਡੇ ਮੀਲ ਅਧੀਨ ਪ੍ਤੀ ਵਿਦਿਆਰਥੀ ਕਿਨੀਂ ਫੂਡਗ੍ਰੇਨ ਅਤੇ ਕੁਕਿੰਗ ਕਾਸਟ ਟਰਾਂਸਫਰ ਕੀਤੀ ਜਾਵੇ, ਦੇਖੋ

 


ਕੰਪਿਊਟਰ ਮਾਸਟਰਾਂ ਦੀਆਂ ਬਦਲੀਆਂ ਨੂੰ ਲਾਗੂ ਕਰਨ ਲਈ ਹਦਾਇਤਾਂ

 

ਨਵ ਨਿਯੁਕਤ ਅਧਿਆਪਕਾਂ ਦੀਆਂ ਬਦਲੀਆਂ ਤੇ ਲਗਾਈ ਰੋਕ

ਸਿਵਲ ਰਿਟ ਪਟੀਸ਼ਨ ਨੰ. 25562 / 2018 ਅਮਨਾ ਰਾਉਂ ਦੇ ਫੈਸਲੇ ਅਧੀਨ ਨਵ-ਨਿਯੁਕਤ ਅਧਿਆਪਕਾਂ ਦੀਆਂ ਬਦਲੀਆਂ ਰੋਕ ਤੇ ਲਗਾਈ ਗਈ ਹੈ।  
 ਵਿਭਾਗ ਵੱਲੋਂ ਸਿਵਲ ਰਿੱਟ ਪਟੀਸ਼ਨ ਨੂੰ, 25562 / 2018 ਅਮਨਾ ਰਾਈ ਅਤੇ ਹੋਰ ਅਟੈਚਡ ਰਿੰਟਾਂ ਦੇ ਫੈਸਲੇ ਮਿਤੀ 14, 10.2020 ਨੂੰ ਲਾਗੂ ਕਰਦੇ ਹੋਏ ਪਟੀਸਨਰਾਂ ਤੋਂ ਅੰਡਰਟੇਕਿੰਗ ਲੈਂਦੇ ਹੋਏ Fresh appointment letters ਜਾਰੀ ਕੀਤੇ ਜਾ ਚੁੱਕੇ ਹਨ। ਨਵਨਿਯੁਕਤੀ ਤੇ ਹਾਜਰ ਹੋਏ ਅਧਿਆਪਕਾਂ ਦਾ ਤੇ ਸਾਲ ਦਾ ਪਰਖਕਾਲ ਸਮਾਂ ਸ਼ੁਰੂ ਹੋ ਚੁੱਕਾ ਹੈ। ਇਹਨਾਂ ਪਟੀਸਨਰਾਂ ( 162+18=180) ਅਧਿਆਪਕਾਂ ਵਿਚੋਂ ਕੁਝ ਅਧਿਆਪਕਾਂ ਨੇ ਆਪਣੀ ਪੁਰਾਈ ਆਈ.ਡੀ ਅਧੀਨ ਆਨਲਾਈਨ ਬਦਲੀਆਂ ਅਪਲਾਈ ਕਰਕੇ ਦੂਸਰੇ ਜਿਲ੍ਹਿਆਂ (ਪਿੱਤਰੀ ਜਿਲ੍ਹਿਆਂ) ਵਿੱਚ ਬਦਲੀਆਂ ਕਰਵਾ ਲਈਆਂ ਹਨ।

ਇਹਨਾਂ ਨਵ-ਨਿਯੁਕਤ 162 ਅਧਿਆਪਕਾਂ ਵੱਲੋਂ ਪੁਰਾਣੇ ਤਨਖਾਹ ਸਕੇਲ ਅਤੇ ਪੁਰਾਈ ਸੇਵਾ ਦੇ ਲਾਭਾਂ ਦੀ ਮੰਗ ਨੂੰ ਲੈ ਕੇ ਵਿਭਾਗ ਵਿਰੁੱਧ ਚਿੱਟਾਂ ਦਾਇਰ ਕੀਤੀਆਂ ਹੋਈਆਂ ਹਨ। ਜਿੰਨਾਂ ਦੇ ਫੈਸਲੇ ਹਾਈਕੋਰਟ ਅਧੀਨ ਪੈਂਡਿੰਗ ਹਨ। ਜੇਕਰ ਵਿਭਾਗ ਵੱਲੋਂ ਇਹਨਾਂ ਅਧਿਆਪਕਾਂ (ਪਟੀਸਨਰਾਂ) ਦੀਆਂ ਬਦਲੀਆਂ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਭਵਿੱਖ ਵਿੱਚ ਇਹਨਾਂ ਵੱਲੋਂ ਦਾਇਰ ਕੀਤੀਆਂ ਰਿੰਟਾਂ ਵਿੱਚ ਵਿਭਾਗ ਨੂੰ ਕਾਨੂੰਨੀ ਅੜਚਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਹਨਾਂ ਅਧਿਆਪਕਾਂ ਦੀਆਂ ਬਦਲੀਆਂ ਤੇ ਰੋਕ ਲਗਾਈ ਗਈ ਹੈ।

 

ਬਲੈਕ ਫੰਗਸ ਕੀ ਹੈ? ਬਲੈਕ ਫੰਗਸ ਹੋਣ ਦੇ ਲੱਛਣ, ਜਾਂਚ ਦੇ ਢੰਗਾਂ ਵਾਰੇ ਟੀਕਾਕਰਨ ਅਫ਼ਸਰ ਵਲੋਂ ਜਾਨਕਾਰੀ


ਕਰੋਨਾ ਮਰੀਜਾਂ ਨੂੰ ਬਲੈਕ ਫੰਗਸ ਇਨਫੈਕਸ਼ਨ ਆਪਣੀ ਜਕੜ ਵਿੱਚ ਛੇਤੀ ਲੈ ਲੈਂਦੀ ਹੈ - ਜ਼ਿਲ੍ਹਾ ਟੀਕਾਕਰਨ ਅਫ਼ਸਰ

- ਕਿਹਾ ! ਕਰੋਨਾ ਦੇ ਨਾਲ-ਨਾਲ ਬਲੈਕ ਫੰਗਸ ਇਨਫੈਕਸ਼ਨ ਤੋਂ ਬਚਾਅ ਅਤੇ ਸੁਚੇਤ ਰਹਿਣ ਦੀ ਸਖਤ ਲੋੜ

- ਬਲੈਕ ਫੰਗਸ ਹੋਣ ਦੇ ਲੱਛਣ, ਜਾਂਚ ਦੇ ਢੰਗਾਂ ਬਾਰੇ ਦਿੱਤੀ ਜਾਣਕਾਰੀ

ਮੋਗਾ, 24 ਮਈ ()

ਅੱਜ ਕੱਲ ਬਲੈਕ ਫੰਗਸ (ਮਿਊਕਰਮਾਈਕੋਸਿਸ) ਨਾਮ ਦੀ ਇਨਫੈਕਸਨ ਵਧ ਰਹੀ ਹੈ ਜਿਸ ਤੋਂ ਬਚਾਅ ਕਰਨ ਅਤੇ ਸੁਚੇਤ ਰਹਿਣ ਦੀ ਸਖਤ ਲੋੜ ਹੈ, ਕਿਉਂਕਿ ਕਰੋਨਾ ਦੇ ਸੰਕਰਮਣ ਦੀ ਲਪੇਟ ਵਿੱਚ ਆਏ ਮਰੀਜਾਂ ਨੂੰ ਇਹ ਇਨਫੈਕਸ਼ਨ ਆਪਣੀ ਜਕੜ ਵਿੱਚ ਛੇਤੀ ਲੈ ਲੈਂਦੀ ਹੈ ਜੋ ਕਿ ਘਾਤਕ ਸਿੱਧ ਹੋ ਸਕਦੀ ਹੈ। ਅਜਿਹੇ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖੀਏ ਅਤੇ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਹਿ ਤਹਿਤ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰੀਏ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋਅੱਜ ਵਿਸ਼ੇਸ਼ ਗੱਲਬਾਤ ਕਰਦਿਆਂ ਮੋਗਾ ਦੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਅਸ਼ੋਕ ਸਿੰਗਲਾ ਨੇ ਦੱਸਿਆ ਕਿ ਬੇਕਾਬੂ ਸ਼ੂਗਰ ਦੇ ਰੋਗੀ, ਘੱਟ ਇਮੀਊਨਿਟੀ ਵਾਲੇ ਵਿਅਕਤੀ (ਐਚ.ਆਈ.ਵੀ, ਕੈਂਸਰ ਆਦਿ ਤੋਂ ਪੀੜਤ), ਸਟੀਰਾਇਡਜ/ ਇਮਿਊਨੋਮੇਡੁਲੇਟਰਾਂ ਨਾਲ ਕੋਵਿਡ-19 ਤੋਂ ਠੀਕ ਹੋਏ ਵਿਅਕਤੀ, ਲੰਮਾ ਸਮਾਂ ਆਕਸੀਜਨ ‘ਤੇ ਰਹਿਣ ਵਾਲੇ ਮਰੀਜਾਂ ਨੂੰ ਇਸ ਇਨਫੈਕਸ਼ਨ ਦਾ ਜਿਆਦਾ ਖਤਰਾ ਹੈ।

ਉਹਨਾਂ ਅਪੀਲ ਕੀਤੀ ਕਿ ਇਹ ਉਪਰੋਕਤ ਵਿਅਕਤੀ ਆਪਣਾ ਖਾਸ ਖਿਆਲ ਰੱਖਣ ਨੂੰ ਤਰਜੀਹ ਦੇਣ। ਚਿਹਰਾ ਦਰਦ ਜਾਂ ਸੋਜਸ, ਨੱਕ ਬੰਦ ਹੋਣਾ ਜਾਂ ਭੂਰਾ ਤਰਲ ਵਹਿਣਾ, ਦੰਦ ਦਰਦ, ਦੰਦਾਂ ਦਾ ਢਿੱਲਾ ਪੈਣਾ, ਅੱਖਾਂ ਵਿੱਚ ਲਾਲੀ, ਦਰਦ ਜਾਂ ਸੋਜਸ਼, ਬੁਖਾਰ, ਸਾਹ ਲੈਣ ‘ਚ ਤਕਲੀਫ, ਸਿਰ ਦਰਦ, ਭੁਲੇਖੇ ਪੈਣਾ, ਧੁੰਦਲਾ ਜਾਂ ਦੋ-ਦੋ ਨਜਰ ਆਉਣਾ ਇਸ ਇਨਫੈਕਸ਼ਨ ਦੇ ਲੱਛਣ ਹਨ।

ਉਨਾਂ ਕਿਹਾ ਕਿ ਇਸ ਇਨਫੈਕਸ਼ਨ ਨੂੰ ਵੱਖ ਵੱਖ ਤਰੀਕਿਆਂ ਨਾਲ ਜਾਂਚਿਆ ਜਾ ਸਕਦਾ ਹੈ, ਜਿਸ ਵਿੱਚ ਕਿ ਸੀ.ਬੀ.ਸੀ. , ਐਫ.ਬੀ.ਐਸ, ਪੀ.ਪੀ.ਬੀ.ਐਸ, ਐਚ.ਬੀ.ਏ.1 ,ਨੱਕ ਦੀ ਐਂਡੋਸਕੋਪੀ, ਰੰਨਲ ਫੰਕਸਨ ਟੈਸਟ, ਸੀ.ਟੀ-ਪੀ.ਐਨ.ਐਸ., ਐਮ.ਆਰ.ਆਈ. ਔਰਬਿਟ, ਪੀ.ਐਨ.ਐਸ., ਬ੍ਰੇਨ ਵਿਦ ਕੰਟ੍ਰਾਸਟ, ਮਿਊਕਰਮਾਈਕੋਸਿਸ ਜਾਂਚਣ ਲਈ ਟੈਸਟ ਸ਼ਾਮਿਲ ਹਨ।

ਉਹਨਾਂ ਦੱਸਿਆ ਕਿ ਜੇਕਰ ਕਿਸੇ ਮਰੀਜ ਨੂੰ ਇਹ ਇਨਫੈਕਸ਼ਨ ਹੋ ਜਾਂਦੀ ਹੈ ਤਾਂ ਹਾਇਪਰਗਲਾਈਸੰਮੀਆ ਕੰਟਰੋਲ ਕਰਕੇ, ਐਂਟੀਫੰਗਲ ਇਲਾਜ ਨਾਲ, ਸਰਜੀਕਲ ਡੀਬ੍ਰਾਈਡਮੈਂਟ ਰੇਡੀਉਲੌਜੀਕਲ ਮੌਨੀਟਰਿੰਗ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।  

ਉਹਨਾਂ ਨੇ ਦੱਸਿਆ ਕਿ ਬਲੈਕ ਫੰਗਸ ਦਾ ਕੋਈ ਵੀ ਲੱਛਣ ਦਿੱਸਣ ‘ਤੇ ਤੁਰੰਤ ਨਜਦੀਕੀ ਸਰਕਾਰੀ ਹਸਪਤਾਲ ਵਿਖੇ ਨੱਕ, ਕੰਨ, ਗਲਾ, ਮੈਡੀਸਨ, ਛਾਤੀ ਰੋਗਾਂ ਦੇ ਮਾਹਿਰ ਜਾਂ ਪਲਾਸਟਿਕ ਸਰਜਨ ਨਾਲ ਸੰਪਰਕ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਮੇਂ ਸਿਰ ਇਸ ਇਨਫੈਕਸ਼ਨ ਦਾ ਇਲਾਜ ਹੋ ਸਕੇ।

ਉਨਾਂ ਅੱਗੇ ਦੱਸਿਆ ਕਿ ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਵਾਂ ਲਈ 104 ਵੀ ਡਾਇਲ ਕੀਤਾ ਜਾ ਸਕਦਾ ਹੈ ਅਤੇ ਹੋਰ ਵਧੇਰੇ ਜਾਣਕਾਰੀ ਲਈ ਕੋਵਾ ਪੰਜਾਬ ਐਪ ਡਾਊਨਲੋਡ ਕੀਤਾ ਜਾ ਸਕਦਾ ਹੈ।

ਸ਼ੋਅ ਐਂਡ ਟੈੱਲ ਵਿਦਿਆਰਥੀਆਂ ਦੇ ਅੰਗ੍ਰੇਜ਼ੀ ਬੋਲਣ ਦੇ ਹੁਨਰ ਨੂੰ ਦਰਸਾਉਣ ਲਈ ਇਕ ਹੋਰ ਨਿਵੇਕਲਾ ਵਰਚੁਅਲ ਮੁਕਾਬਲਾ

 ਸ਼ੋਅ ਐਂਡ ਟੈੱਲ ਵਿਦਿਆਰਥੀਆਂ ਦੇ ਅੰਗ੍ਰੇਜ਼ੀ ਬੋਲਣ ਦੇ ਹੁਨਰ ਨੂੰ ਦਰਸਾਉਣ ਲਈ ਇਕ ਹੋਰ ਨਿਵੇਕਲਾ ਵਰਚੁਅਲ ਮੁਕਾਬਲਾ

ਫਾਜ਼ਿਲਕਾ, 24 ਮਈ

ਸਿੱਖਿਆ ਵਿਭਾਗ ਵਿਦਿਆਰਥੀਆਂ ਦੇ ਭਾਸ਼ਾ ਹੁਨਰ ਨੂੰ ਦਰਸਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਮੰਤਵ ਲਈ ਬਹੁਤ ਸਾਰੀਆਂ ਨਵੀਨਤਮ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕ੍ਰਮਵਾਰ `ਅੱਜ ਦਾ ਸ਼ਬਦ- ਪੰਜਾਬੀ ਵਿੱਚ` ਅਤੇ `ਵਰਡ ਆਫ ਦਿ ਡੇ - ਅੰਗਰੇਜ਼ੀ ਵਿੱਚ` ਵਿਦਿਆਰਥੀਆਂ ਦੀ ਸ਼ਬਦਾਵਲੀ ਨੂੰ ਵਧਾਉਣ ਅਤੇ ਭਾਸ਼ਾ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਸ਼ੁਰੂ ਕੀਤੇ ਗਏ ਹਨ। ਪਿਛਲੇ ਸਾਲ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਗੱਲਬਾਤ ਕਰਨ ਵਿੱਚ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਸੰਚਾਰ ਦੇ ਹੁਨਰਾਂ ਨੂੰ ਸੁਧਾਰਨ ਲਈ ਸਰਕਾਰੀ ਸਕੂਲਾਂ ਵਿਚ `ਇੰਗਲਿਸ਼ ਬੂਸਟਰ ਕਲੱਬਾਂ` ਦਾ ਗਠਨ ਕੀਤਾ ਗਿਆ ਸੀ।ਇਹ ਜਾਣਕਾਰੀ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ) ਡਾ. ਤ੍ਰਿਲੋਚਨ ਸਿੰਘ ਸਿੱਧੂ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ `ਇੰਗਲਿਸ਼ ਬੂਸਟਰ ਕਲੱਬਜ਼` ਦੀ ਅਗਵਾਈ ਹੇਠ ਪਿਛਲੇ ਇਕ ਸਾਲ ਤੋਂ ਵੱਖ ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈ ਗਈ ਹੈ।ਹੁਣ ਇਕ ਹੋਰ ਨਿਵੇਕਲੀ ਗਤੀਵਿਧੀ, `ਸ਼ੋਅ ਐਂਡ ਟੈੱਲ`, ਦੇ ਨਾਮ ਹੇਠ ਸਰਕਾਰੀ ਸਕੂਲਾਂ ਵਿਚ 25 ਮਈ ਤੱਕ ਵਰਚੁਅਲ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਦੇ ਤਹਿਤ 6 ਵੀਂ ਤੋਂ 12 ਵੀਂ ਜਮਾਤ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਬੜੇ ਉਤਸ਼ਾਹ ਅਤੇ ਵਿਸ਼ਵਾਸ ਨਾਲ ਭਾਗ ਲੈ ਰਹੇ ਹਨ। ਉਹ ਆਪਣੀ ਪਸੰਦ ਦੀਆਂ ਆਈਟਮਾਂ ਦੀਆਂ ਵੱਖ ਵੱਖ ਵਿਸ਼ੇਸ਼ਤਾਵਾਂ ਬਾਰੇ ਅੰਗਰੇਜ਼ੀ ਵਿਚ ਦੱਸਦੇ ਹੋਏ ਆਪਣੀ ਵੀਡੀਓ ਬਣਾ ਰਹੇ ਹਨ।

ਸਟੇਟ ਮੀਡੀਆ ਬੁਲਾਰੇ ਸ੍ਰੀ ਪ੍ਰਮੋਦ ਭਾਰਤੀ ਨੇ ਕਿਹਾ, “ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇ ਦਿੱਤੇ ਗਏ ਹਨ - `ਮੇਰਾ ਮਨਪਸੰਦ ਪਹਿਰਾਵਾ, ਮੇਰਾ ਮਨਪਸੰਦ ਖਾਣਾ, ਮੇਰਾ ਪਸੰਦੀਦਾ ਸੀਜ਼ਨ, ਮੇਰਾ ਮਨਪਸੰਦ ਪੌਦਾ, ਮੇਰਾ ਮਨਪਸੰਦ ਇਲੈਕਟ੍ਰਾਨਿਕ ਗੈਜੇਟ, ਇੱਕ ਤੋਹਫ਼ਾ ਜੋ ਤੁਸੀਂ ਹਾਲ ਹੀ ਵਿੱਚ ਪ੍ਰਾਪਤ ਕੀਤਾ ਹੈ, ਇੱਕ ਪਤੰਗ, ਮੇਰਾ ਬੱਚਤ ਬੈਂਕ` ਅਤੇ 9 ਵੀਂ ਤੋਂ 12 ਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਸ਼ੇ ਹਨ - `ਕਿਸੇ ਵਿਅਕਤੀ ਵਿਸ਼ੇਸ਼ ਦੀ ਤਸਵੀਰ, ਇੱਕ ਵਸਤੂ ਜੋ ਮੁੜ ਵਰਤੋਂ ਕੀਤੀ ਜਾ ਸਕਦੀ ਹੈ, ਮੇਰੀ ਮਨਪਸੰਦ ਖੇਡ , ਇਕ ਚੀਜ਼ ਜਾਂ ਇਕ ਵਿਅਕਤੀ ਜਿਸ ਪ੍ਰਤੀ ਤੁਸੀਂ ਧੰਨਵਾਦੀ ਹੋ, ਮੇਰੀ ਮਨਪਸੰਦ ਕੰਫਰਟ ਆਈਟਮ, ਮੇਰੀ ਮਨਪਸੰਦ ਬੋਰਡ ਖੇਡ, ਮੇਰੇ ਦਾਦਾ-ਦਾਦੀ, ਮੇਰੀ ਮਨਪਸੰਦ ਕਿਤਾਬ`। ਤਸਵੀਰ ਤੋਂ ਵੇਖ ਕੇ ਦੱਸਣ ਲਈ 6 ਵੀਂ ਤੋਂ 8 ਵੀਂ ਦੇ ਵਿਦਿਆਰਥੀਆਂ ਲਈ ਇਕ ਮਿੰਟ, 9 ਵੀਂ ਅਤੇ 10 ਵੀਂ ਕਲਾਸ ਲਈ ਇਕ ਤੋਂ ਦੋ ਮਿੰਟ ਅਤੇ 11 ਵੀਂ ਅਤੇ 12 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਦੋ ਤੋਂ ਤਿੰਨ ਮਿੰਟ ਤੱਕ ਦਾ ਹੈ।

ਰਾਜ ਦੇ ਰਿਸੋਰਸ ਪਰਸਨ (ਅੰਗ੍ਰੇਜ਼ੀ / ਐੱਸ. ਐੱਸ.) ਚੰਦਰ ਸ਼ੇਖਰ ਨੇ ਕਿਹਾ, "ਮੁਕਾਬਲੇ `ਸ਼ੋਅ ਐਂਡ ਟੋਲ` ਦਾ ਉਦੇਸ਼ ਵਿਦਿਆਰਥੀਆਂ ਵਿਚ ਵਿਸ਼ਵਾਸ ਵਧਾਉਣਾ ਹੈ ਤਾਂ ਜੋ ਉਹ ਭਰੋਸੇ ਨਾਲ ਅੰਗਰੇਜ਼ੀ ਭਾਸ਼ਾ ਵਿਚ ਸਮਝ ਸਕਣ ਅਤੇ ਸੰਚਾਰ ਕਰ ਸਕਣ"। ਉਨ੍ਹਾਂ ਕਿਹਾ, “ਆਪਣੇ ਅਧਿਆਪਕਾਂ ਦੀ ਰਹਿਨੁਮਾਈ ਹੇਠ ਵਿਦਿਆਰਥੀ ਜੋਸ਼ ਨਾਲ ਸੰਚਾਰ ਹੁਨਰ ਨੂੰ ਬਿਹਤਰ ਬਣਾਉਣ ਲਈ ਸ਼ਾਨਦਾਰ ਵੀਡੀਓ ਤਿਆਰ ਕਰ ਰਹੇ ਹਨ।"

ਸਿੱਖਿਆ ਵਿਭਾਗ ਦੇ ਇਨ੍ਹਾਂ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਜਿਲ੍ਹਾ ਮੀਡੀਆ ਕੋਆਰਡੀਨੇਟਰ ਗੁਰਛਿੰਦਰ ਪਾਲ ਸਿੰਘ ਨੇ ਕਿਹਾ, “ਵਿਦਿਆਰਥੀਆਂ ਦੇ ਸੰਚਾਰ ਹੁਨਰਾਂ ਨੂੰ ਮਜ਼ਬੂਤ ਕਰਨਾ; ਮਹਾਂਮਾਰੀ ਦੇ ਯੁੱਗ ਵਿਚ ਸਮੇਂ ਦੀ ਲੋੜ ਹੈ, ਇਹ ਪ੍ਰੋਜੈਕਟ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੇ ਦ੍ਰਿਸ਼ਟੀਕੋਣ ਅਤੇ ਕੈਰੀਅਰ ਵਿੱਚ ਮੱਦਦਗਾਰ ਹੋਵੇਗਾ, ਉਹਨਾਂ ਦੇ ਆਤਮ ਵਿਸ਼ਵਾਸ ਨੂੰ ਵਧਾਏਗਾ।"
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡੀ ਐਮ ਕੁਆਰਡੀਨੇਟਰ ਸ੍ਰੀ ਗੌਤਮ ਗੌੜ੍ਹ (ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ) ਨੇ ਦੱਸਿਆ ਕਿ ਵਿਦਿਆਰਥੀ ਅਤੇ ਅਧਿਆਪਕ ਇਸ ਗਤੀਵਿਧੀ ਵਿੱਚ ਵਧ ਚੜ੍ਹ ਕੇ ਪੂਰੇ ਸ਼ੌਕ ਨਾਲ ਹਿੱਸਾ ਲੈ ਰਹੇ ਹਨ। ਵਿਦਿਆਰਥੀਆਂ ਦਾ ਹੌਸਲਾ ਹੈਰਾਨ ਕਰ ਦੇਣ ਵਾਲਾ ਹੈ।ਸ੍ਰੀ ਗੌੜ੍ਹ ਨੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਸਮਾਜਿਕ ਵਿਗਿਆਨ ਪ੍ਰਤੀ ਰੁਚੀ ਨੂੰ ਹੋਰ ਵਧਾਉਣ ਲਈ ਵਿਭਾਗ ਵੱਲੋਂ 26 ਮਈ ਤੋਂ 29 ਮਈ ਤੱਕ ਆਨਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀ ਭਾਗ ਲੈ ਸਕਣਗੇ। ਇਸ ਸਬੰਧੀ ਜਮਾਤਵਾਰ ਵੱਖ-ਵੱਖ ਵਿਸ਼ੇ ਨਿਰਧਾਰਿਤ ਕੀਤੇ ਗਏ ਹਨ। ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਈ ਸਰਟੀਫਿਕੇਟ ਦੇ ਕੇ ਨਵਾਜਿਆ ਜਾਵੇਗਾ।

ਸਿੱਖਿਆ ਵਿਭਾਗ ਵੱਲੋਂ ਲੋਕ ਹਿਤ ਵਿੱਚ ਦਰਜਾ-4 ਕਰਮਚਾਰੀਆਂ ਦੀਆਂ ਬਦਲੀਆਂ

 ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਅਸਾਮੀਆਂ ਦੀ ਰੀ-ਐਲੋਕੇਸ਼ਨ

 

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ

ਮਿਡ ਡੇ ਮੀਲ ਦੀ ਕੁਕਿੰਗ ਕਾਸਟ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇ

 

ਮਿਡਲ ਸਕੂਲਾਂ ਦਾ ਡਾਟਾ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਦਲਿਆ ਜਾਵੇਗਾ:ਡੀਪੀਆਈ

ਸਾਬਕਾ ਸਿੱਖਿਆ ਮੰਤਰੀ ਨੇ 10ਵੀਂ ਦੇ ਨਤੀਜਿਆਂ ਤੇ ਕੀਤੀ ਟਿਪਣੀ

 

ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਨੇ 10ਵੀਂ ਦੇ ਨਤੀਜਿਆਂ ਤੇ ਟਿੱਪਣੀ ਜਾਰੀ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਬੋਰਡ ਦੇ 10 ਵੀਂ ਜਮਾਤ ਦੇ ਨਤੀਜਿਆਂ ਦੀ ਪੜਤਾਲ ਕਰਨ ਤੇ ਜੋ ਕਿ ਲਗਭਗ 100% ਹੈ, ਸੁਰੱਖਿਅਤ ਢੰਗ ਨਾਲ ਇਹ ਸਿੱਟਾ ਕਡਿਆ ਜਾ ਸਕਦਾ ਹੈ ਕਿ ਕਲਾਸ ਦੇ ਅਧਿਆਪਨ ਤੋਂ ਬਾਅਦ ਆਨਲਾਈਨ ਪੜ੍ਹਾਈ ਬਹੁਤ ਵਧੀਆ ਸਾਬਤ ਹੋਈ ਹੈ !! ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉਨ੍ਹਾਂ ਖੇਤਰਾਂ ਵਿੱਚ ਬਰਾਬਰ ਵਧੀਆ ਸਾਬਤ ਹੋਇਆ ਹੈ ਜਿੱਥੇ ਨੈਟਵਰਕ ਵੀ ਕੰਮ ਨਹੀਂ ਕਰਦੇ ਹਨ !! ਕੀ ਸਾਨੂੰ ਹੁਣ ਸਕੂਲ ਚਾਹੀਦੇ ਹੈ?
On examining class X results of PSEB which is almost 100%, it could be safely concluded that online teaching has proved to be far better then classroom teaching !! Surprisingly it has proved equally good in areas where even networks do not work !! Do we need schools anymore ?

5ਵੀਂ ਸ਼੍ਰੇਣੀ ਦੀ ਪ੍ਰੀਖਿਆ ਦਾ ਸਲਾਨਾ ਨਤੀਜਾ ਆਨਲਾਈਨ, ਦੇਖੋ ਇਥੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ  ਦਾ ਨਤੀਜਾ  ਅੱਜ ਆਨਲਾਈਨ ਕਰ ਦਿੱਤਾ ਗਿਆ ਹੈ। 

Always visit : www.pb.jobsoftoday.in

ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਗੋ (GO) ਬਟਨ ਤੇ ਕਲਿੱਕ ਕਰਨ ਉਪਰੰਤ ਆਪਣਾ ਨਤੀਜਾ ਆਨਲਾਈਨ ਦੇਖ ਸਕਦੇ ਹਨ। ਨਤੀਜੇ ਲਈ ਲਿੰਕ  ਐਕਟਿਵ ਹੋ ਗਿਆ ਹੈ।

ਨਵੇਂ ਪਦ ਉੱਨਤ ਹੋਏ ਲੈਕਚਰਾਰਾਂ ਨੂੰ ਸਟੇਸ਼ਨ ਚੋਣ ਦੇ ਸਮੇਂ ਵਿੱਚ ਵਾਧਾ

 

ਗਰਮੀ ਦੀਆਂ ਛੁੱਟੀਆਂ ਲਈ ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ

ਅਧਿਆਪਕਾਂ ਦੀਆਂ ਬਦਲੀਆਂ, ਅੱਜ ਵੀ ਲਾਗੂ ਨਹੀਂ,ਆਈ ਨਵੀਂ ਤਾਰੀਖ

 ਅਧਿਆਪਕਾਂ ਦੀਆਂ ਬਦਲੀਆਂ ਅੱਜ ਵੀ ਲਾਗੂ ਨਹੀਂ,ਆਈ ਨਵੀਂ ਤਾਰੀਖ 

ਸਿੱਖਿਆ ਵਿਭਾਗ ਵੱਲੋਂ ਅੱਜ ਵੀ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ।ਵਿਭਾਗ ਦੇ ਜਾਰੀ ਪੱਤਰ ਅਨੁਸਾਰ ਜੇਕਰ ਪ੍ਰਾਇਮਰੀ ਕਾਡਰ ਦੇ ਅਧਿਆਪਕ ਭਾਵ ਈ.ਟੀ.ਟੀ, ਐਚ.ਟੀ ਅਤੇ ਸੀ.ਐਚ.ਟੀ ਦੀਆਂ ਬਦਲੀਆਂ ਮਿਤੀ 25.05.2021 ਨੂੰ ਲਾਗੂ ਕੀਤੀਆਂ ਜਾਂਦੀਆਂ ਹਨ ਤਾਂ ਕਾਫੀ ਗਿਣਤੀ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਅਧਿਆਪਕਾਂ ਦੀ ਘਾਟ ਹੋਵੇਗੀ। ਇਸ ਤੋਂ ਇਲਾਵਾ ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਨਿਯੁਕਤੀ ਸਬੰਧੀ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਪੈਂਡਿੰਗ ਹੈ। 
ਇਸ ਲਈ ਵਿਭਾਗ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਪ੍ਰਾਇਮਰੀ ਕਾਡਰ ਦੇ ਅਧਿਆਪਕ ਈ.ਟੀ.ਟੀ, ਐਚ.ਟੀ ਅਤੇ ਸੀ.ਐਚ.ਟੀ ਦੀਆਂ ਬਦਲੀਆਂ 01.06.2021 ਤੋਂ ਲਾਗੂ ਕੀਤੀਆਂ ਜਾਣਗੀਆਂ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੀ ਪ੍ਰੀਖਿਆ ਸਬੰਧੀ ਲਿਆ ਫੈਸਲਾ

 


ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਅਤੇ 10ਵੀਂ  ਦੇ ਵਿਦਿਆਰਥੀਆਂ ਨੂੰ ਭਾਵੇਂ ਬਿਨਾਂ ਪ੍ਰੀਖਿਆਵਾਂ ਪਾਸ ਕਰ ਦਿੱਤਾ ਹੈ ਪਰੰਤੂ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀ ਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਲ 2020-21 ਨਾਲ ਸਬੰਧਤ ਇਮਤਿਹਾਨਾਂ ਲਈ 3 ਲੱਖ 13 ਹਜ਼ਾਰ ਪ੍ਰੀਖਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ  ਪਰ ਕੋਵਿਡ ਮਹਾਮਾਰੀ ਕਾਰਨ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ । 

ਪੰਜਾਬ ਸਕੂਲ ਸਿੱਖਿਆ ਬੋਰਡ  ਦਾ ਇਹ ਫ਼ੈਸਲਾ ਕੇਂਦਰ ਸਰਕਾਰ ਵੱਲੋਂ ਲੰਘੇ ਦਿਨ ਬੋਰਡਾਂ ਦੇ ਚੇਅਰਮੈਨਾਂ ਸਿੱਖਿਆ ਸ਼ਾਸਤਰੀਆਂ ਨਾਲ ਹੋਈ ਬੈਠਕ ਤੋਂ ਬਾਅਦ ਆਇਆ ਹੈ। ਬੋਰਡਾਂ ਦੇ ਚੇਅਰਮੈਨਾਂ ਨਾਲ ਹੋਈ ਬੈਠਕ  ਵਿੱਚ ਕੇਂਦਰ ਵੱਲੋਂ ਪੇਸ਼ ਦੋ-ਨੁਕਾਤੀ ਸੁਝਾਵਾਂ (ਏ ਅਤੇ ਬੀ) ਵਿਚੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੁਕਤਾ-ਏ ਨੂੰ ਆਧਾਰ ਮੰਨ ਕੇ ਪ੍ਰੀਖਿਆਵਾਂ ਕਰਵਾਏਗਾ ਜਿਸਦੀ ਸਮਾਂ-ਸਾਰਣੀ ਪਹਿਲੀ ਜੂਨ ਨੂੰ ਜਾਰੀ ਹੋਵੇਗੀ। 


 ਸਿੱਖਿਆ ਬੋਰਡ ਦੇ  ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਦੱਸੇ ਗਏ ਨੁਕਤੇ ਬਾਰੇ ਪੰਜਾਬ ਸਰਕਾਰ ਪਾਸੋਂ ਸੇਧ ਲਈ ਜਾ ਰਹੀ ਹੈ ਜਿਸ ਨੂੰ ਮੁੱਖ ਰੱਖ ਕੇ ਕੋਵਿਡ- 19 ਸਬੰਧੀ ਨਵਾਂ ਪ੍ਰੋਟੋਕਾਲ ਬਣਾਇਆ ਜਾਵੇਗਾ ਜਿਨ੍ਹਾਂ ਵਿਚ ਵਿਦਿਆਰਥੀਆਂ ਦੇ ਬੈਠਣ ਦੀ ਦੂਰੀ ਘੱਟੋ-ਘੱਟ 6 ਫੁੱਟ ਤਕ ਰੱਖੀ ਜਾਵੇਗੀ। 

PUNJAB EDUCATIONAL NEWS READ HERE

FORMULA A ( ਨੁਕਤਾ ਏ )

ਸਿੱਖਿਆ ਬੋਰਡ ਦੇ  ਚੇਅਰਮੈਨ ਨੇ ਕਿਹਾ ਕਿ ਨੁਕਤਾ ਏ ਅਨੁਸਾਰ ਪ੍ਰੀਖਿਆ ਬਾਰੂਵੀਂ ਜਮਾਤ ਨਾਲ ਸਬੰਧਤ ਵੱਖ ਵੱਖ ਸਟਰੀਮਜ਼ (ਸਾਇੰਸ, ਆਰਟਸ, ਕਾਮਰਸ, ਵੋਕੇਸ਼ਨਲ ) ਨਾਲ ਸਬੰਧਤ ਵਿਸ਼ਿਆਂ ਵਿਚੋਂ ਲਾਜ਼ਮੀ ਵਿਸ਼ਿਆਂ ਦੀ ਹੀ ਪ੍ਰੀਖਿਆ ਲੈ ਲਈ ਜਾਣੀ ਹੈ, ਇਨ੍ਹਾਂ ਵਿਸ਼ਿਆਂ ਵਿਚੋਂ ਪ੍ਰਾਪਤ ਨੰਬਰਾਂ ਦੇ ਆਧਾਰ ਤੇ ਬਾਕੀ ਵਿਸ਼ਿਆਂ ਦੇ ਨੰਬਰ ਲਾਏ ਜਾਣਗੇ। 

ਪੰਜਾਬ ਦੇ ਹਰ ਜ਼ਿਲ੍ਹੇ ਦੀ ਅਪਡੇਟ ਦੇਖਣ ਲਈ ਕਲਿਕ ਕਰੋ


FORMULA B ( ਨੁਕਤਾ ਬੀ )

ਉਨ੍ਹਾਂ ਦੱਸਿਆ ਫਾਰਮੂਲਾ- ਥੀ ਅਨੁਸਾਰ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਲੈ ਲਈ ਜਾਵੇਗੀ ਪਰ ਸਮਾਂ ਤੇ ਪਾਠਕ੍ਰਮ ਘਟਾ ਕੇ ਪ੍ਰਸ਼ਨ ਆਬਜੈਕਟਿਵ ਟਾਈਪ ਦੇ ਹੋਣਗੇ। RECENT UPDATES

Today's Highlight