Tuesday, 18 May 2021

10th result : ਜ਼ਿਲ੍ਹਾ ਰੂਪਨਗਰ ਪਾਸ ਪ੍ਰਤੀਸ਼ਤਤਾ ਵਿੱਚ ਟਾਪ ਤੇ, ਤਰਨਤਾਰਨ ਸਭ ਤੋਂ........

 

ਫਤਿਹਗੜ੍ਹ ਸਾਹਿਬ: 3 ਮੌਤਾਂ,159 ਨਵੇਂ ਕੋਰੋਨਾ ਮਰੀਜ

 ਕੋਰੋਨਾ ਅਪਡੇਟ ਫਤਿਹਗੜ ਸਾਹਿਬ


ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਅੱਜ ਕੋਰੋਨਾ ਦੀ ਰਿਪੋਰਟ ਅਨੁਸਾਰ ਜ਼ਿਲ੍ਹੇ ਵਿੱਚ 159 ਨਵੇਂ ਕੋਰੋਨਾ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਜ਼ਿਲ੍ਹੇ ਵਿੱਚ ਅੱਜ ਕੋਰੋਨਾ ਤੋਂ 3 ਮੌਤਾਂ ਹੋਈਆਂ ਹਨ, ਇਸ ਤੋਂ ਬਾਅਦ ਜ਼ਿਲ੍ਹੇ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਕੋਰੋਨਾ ਹੁਣ 195 ਹੈ,, ਅੱਜ ਆਏ ਕੇਸਾਂ ਤੋਂ ਬਾਅਦ, ਜ਼ਿਲੇ ਵਿਚ ਕੁੱਲ 916 ਕੇਸ ਐਕਟਿਵ ਹਨ।

ਪਠਾਨਕੋਟ: ਕੋਵਿਡ ਕਾਲ ਦੋਰਾਨ ਜਿਲ੍ਹਾ ਪ੍ਰਸਾਸਨ ਵੱਲੋਂ ਨਿਰਧਾਰਤ ਕੀਤੇ ਐਂਬੂਲੈਂਸਾਂ ਦੇ ਰੇਟ

ਕੋਵਿਡ ਕਾਲ ਦੋਰਾਨ ਜਿਲ੍ਹਾ ਪ੍ਰਸਾਸਨ ਵੱਲੋਂ ਨਿਰਧਾਰਤ ਕੀਤੇ ਐਂਬੂਲੈਂਸਾਂ ਦੇ ਰੇਟ


 ਪਠਾਨਕੋਟ: 17 ਮਈ 2021:-- ( ) ਕੋਵਿਡ -19 ਮਹਾਂਮਾਰੀ ਦੇ ਕੇਸਾਂ ਵਿੱਚ ਦਿਨ ਪ੍ਰਤੀਦਿਨ ਵਾਧਾ ਹੋ ਰਿਹਾ ਹੈ, ਇਸ ਮਹਾਂਮਾਰੀ ਵਿੱਚ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਜਿਲ੍ਹਾ ਪਠਾਨਕੋਟ ਅੰਦਰ ਮਹਾਂਮਾਰੀ ਤੋਂ ਪੀੜਤਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਜੀ ਵੱਲੋਂ ਆਦੇਸ਼ ਜਾਰੀ ਕਰਦਿਆਂ ਜਿਲ੍ਹਾ ਪਠਾਨਕੋਟ ਵਿੱਚ ਮੈਡੀਕਲ ਐਂਬੂਲੈਂਸਾਂ ਲਈ ਰੇਟ ਨਿਰਧਾਰਤ ਕੀਤੇ ਗਏ ਹਨ। ਇਹ ਪ੍ਰਗਟਾਵਾ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਵੱਲੋਂ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਤਿੰਨ ਤਰ੍ਹਾਂ ਦੀਆਂ ਐਂਬੂਲੈਂਸਾਂ ਹਨ ਪਹਿਲੀ ਕੈਟਾਗਿਰੀ ਵਿੱਚ ਬੀ.ਐਲ.ਐਸ. (ਬੇਸਿਕ ਲਾਈਫ ਸਪੋਰਟ) ਐਂਬੂਲੈਂਸ ਹਨ ਜਿਨ੍ਹਾਂ ਦਾ 15 ਕਿਲੋਮੀਟਰ ਲਈ 1200 ਰੁਪਏ ਅਤੇ 15 ਕਿਲੋਮੀਟਰ ਤੋਂ ਉਪਰ ਪ੍ਰਤੀਕਿਲੋ ਮੀਟਰ 12 ਰੁਪਏ ਨਿਰਧਾਰਤ ਕੀਤਾ ਗਿਆ ਹੈ। ਇਸੇ ਤਰ੍ਹਾਂ ਦੂਸਰੀ ਕੈਟਾਗਿਰੀ ਬੀ.ਐਲ.ਐਸ. (ਬੇਸਿਕ ਲਾਈਫ ਸਪੋਰਟ) ਈਕੋ ਸਪੋਰਟ ਪੈਟਰੋਲ ਐਂਬੂਲੈਂਸ ਜਿਸ ਲਈ 15 ਕਿਲੋਮੀਟਰ ਤੱਕ 1500 ਰੁਪਏ ਅਤੇ 15 ਕਿਲੋਮੀਟਰ ਤੋਂ ਉਪਰ 18 ਰੁਪਏ ਪ੍ਰਤੀ ਕਿਲੋਮੀਟਰ ਅਤੇ ਤੀਸਰੀ ਕੈਟਾਗਿਰੀ ਏ.ਸੀ.ਐਲ.ਐਸ. ਐਮਬੂਲੈਂਸ (ਅਡਵਾਂਸਡ ਕਾਰਡਿੱਕ ਲਾਈਫ ਸਪੋਰਟ) ਹਨ ਜਿਸ ਦਾ 15 ਕਿਲੋੋਮੀਟਰ ਤੱਕ 2000 ਰੁਪਏ ਅਤੇ 15 ਕਿਲੋਮੀਟਰ ਤੋਂ ਉਪਰ 20 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਐਬਲੈਸ ਕਿਰਾਏ ਤੇ ਲੈਣ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਨਿਯਮ ਨਿਰਧਾਰਤ ਕੀਤੇ ਗਏ ਹਨ ਜਿਸ ਅਨੁਸਾਰ ਐਂਬੂਲੈਂਸ ਦਾ ਕਿਰਾਇਆ ਸਹਿਰ ਵਿੱਚ ਕਰੋਨਾ ਮਰੀਜ ਲਈ 1000 /-ਰੁਪੈ (10 ਕਿਲੋਮੀਟਰ ਤੱਕ) ਹੋਵੇਗਾ ਇਸ ਤੋਂ ਉਪਰੋਕਤ ਨਿਰਧਾਰਤ ਰੇਟਾਂ ਅਨੁਸਾਰ ਪ੍ਰਤੀ ਕਿੱਲੋ ਮੀਟਰ ਅਨੁਸਾਰ ਚਾਰਜ ਕੀਤੇ ਜਾਣਗੇ, ਵਾਹਨ ਦਾ ਕਿਰਾਇਆ ਉਸ ਨੂੰ ਕਿਰਾਏ ਤੇ ਲੈਣ ਵਾਲੀ ਧਿਰ ਵਲੋ ਉਸ ਸਥਾਨ ਤੋਂ ਲੈ ਕੇ ਐਬੂਲੈਸ ਛੱਡਣ ਵਾਲੇ ਸਥਾਨ ਅਤੇ ਵਾਪਸੀ ਤੱਕ ਲਾਗ ਬੁੱਕ ਅਨੁਸਾਰ ਅਦਾ ਕਰਨਾ ਹੋਵੇਗਾ, ਡਰਾਈਵਰ / ਯੂਨੀਅਨ / ਕੰਪਨੀ ਮਰੀਜ ਨੂੰ ਦਸਤਾਨੇ ਅਤੇ ਮਾਸਕ 50-50 ਰੁਪੈ ਪ੍ਰਤੀ ਨਗ ਦੇ ਹਿਸਾਬ ਨਾਲ ਮੁਹੱਈਆ ਕਰਵਾਉਣਗੇ ਅਤੇ ਪੀ.ਪੀ ਕਿੱਟਾਂ ਵੀ ਮੁਹੱਈਆ ਕਰਵਾਉਣਗੇ । ਜਿਸ ਦਾ ਸਾਰਾ ਖਰਚਾ ਮਰੀਜ ਵਲੋਂ ਦਿੱਤਾ ਜਾਵੇਗਾ । ਵੈਂਟੀਲੇਟਰ ਵਾਲੀ ਐਬੂਲੈਸ ਵਿਚ ਮੈਡੀਕਲ ਸਟਾਫ ਸਬੰਧਤ ਹਸਪਤਾਲ ਵਲੋਂ ਭੇਜਿਆ ਜਾਵੇਗਾ ਜਿਸ ਦਾ ਖਰਚਾ 1500/- ਰੁਪਏ ਪ੍ਰਤੀ ਦੌਰਾ ਵੱਖਰੇ ਤੋਰ ਤੇ ਹੋਵੇਗਾ।

ਉਨ੍ਹਾਂ ਦੱਸਿਆ ਕਿ ਜੇਕਰ ਐਂਬੂਲੈਸ ਮਾਲਕ ਵਲੋਂ ਉਪਰ ਦਰਸਾਏ ਰੇਟਾਂ ਤੋਂ ਵੱਧ ਚਾਰਜ ਕੀਤਾ ਜਾਂਦਾ ਹੈ ਤਾਂ ਇਸ ਸਬੰਧੀ ਹੈਲਪ ਲਾਈਨ ਨੰਬਰ ਤੇ ਸਕਿਾਇਤ ਕੀਤੀ ਜਾ ਸਕਦੀ ਹੈ, ਡੈਡ ਬਾੱਡੀਜ ਲਈ ਨਿਰਧਾਰਤ ਵੈਨ ਦਾ ਕਿਰਾਇਆ ਵੀ ਉਪਰੋਕਤ ਦਰਸਾਏ ਗਈਆਂ ਕੀਮਤਾਂ ਦੇ ਅਧਾਰ ਤੇ ਹੋਣਗੇ, ਐਬੂਲੈਂਸ ਦੇ ਡਰਾਈਵਰ ਵੱਲੋਂ ਇੰਨਾਂ ਰੇਟਾਂ ਦੇ ਹੁਕਮਾਂ ਦੀ ਕਾਪੀ ਐਬੂਲੈਸ ਦੇ ਅੱਗੇ ਅਤੇ ਪਿੱਛੋਂ ਲਗਾਉਂਣਾ ਯਕੀਨੀ ਬਣਾਇਆ ਜਾਵੇਗਾ, ਐਂਬੂਲੈਂਸ ਵੱਲੋਂ ਆਕਸੀਜਨ ਦਾ ਅਲਗ ਤੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ, ਮਰੀਜਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਐਬੂਲੈਂਸ ਮਾਲਕ / ਕੰਪਨੀ ਉਸ ਨੂੰ ਟਰਾਂਸਪੋਰਟ ਦੀਆਂ ਹਦਾਇਤਾਂ ਅਨੁਸਾਰ ਚਲਾਉਣ ਦੇ ਪਾਬੰਦ ਹੋਣਗੇ , ਆਕਸੀਜਨ ਪਲਾਂਟ ਇੰਚਾਰਜ ਵੱਲੋਂ ਐਂਬੂਲੈਂਸਾਂ ਦੇ ਆਕਸੀਜਨ ਸਿਲੰਡਰ ਪਹਿਲ ਦੇ ਅਧਾਰ ਤੇ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਦੇ ਰੇਟ ਤੋਂ ਭਰੇ ਜਾਣਗੇ।

[ਹੁਸ਼ਿਆਰਪੁਰ ] ਸ਼ਹਿਰਾਂ ਅਤੇ ਪਿੰਡਾਂ ’ਚ ਕੋਵਿਡ ਵੈਕਸੀਨ ਅਤੇ ਟੈਸਟਿੰਗ ਯਕੀਨੀ ਬਣਾਉਣਗੀਆਂ ਮੋਬਾਇਲ ਕਲੀਨਿਕਲ ਕੇਅਰ ਵੈਨਾਂ : ਅਪਨੀਤ ਰਿਆਤ

 ਸ਼ਹਿਰਾਂ ਅਤੇ ਪਿੰਡਾਂ ’ਚ ਕੋਵਿਡ ਵੈਕਸੀਨ ਅਤੇ ਟੈਸਟਿੰਗ ਯਕੀਨੀ ਬਣਾਉਣਗੀਆਂ ਮੋਬਾਇਲ ਕਲੀਨਿਕਲ ਕੇਅਰ ਵੈਨਾਂ : ਅਪਨੀਤ ਰਿਆਤ

ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਸ਼ਹਿਰ ਦੇ ਲਈ ਦੋ ਅਤੇ ਹਾਰਟਾ ਬੱਡਲਾ, ਹਾਜੀਪੁਰ ਦੇ ਲਈ 1-1 ਮੋਬਾਇਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਵਰਧਮਾਨ ਯਾਰਨਜ਼ ਐਂਡ ਥਰੈਡਜ਼ ਲਿਮਿਟਡ ਵਲੋਂ ਸੀ.ਐਮ.ਆਰ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀਆਂ ਚਾਰ ਵੈਨਾਂ


ਮੋਬਾਇਲ ਵੈਨਾਂ ਵਲੋਂ ਅੱਜ ਸੈਂਟਰਲ ਜੇਲ੍ਹ, ਕੋਆਪ੍ਰੇਟਿਵ ਬੈਂਕ, ਕੈਸਲ ਟੋਯੋਟਾ, ਲਿਬੜਾ ਆਟੋਮੋਬਾਇਲਜ਼ ਅਤੇ ਹੁਸ਼ਿਆਰਪੁਰ ਆਟੋਮੋਬਾਇਲਜ਼ ’ਚ ਕੀਤੀ ਗਈ ਵੈਕਸੀਨੇਸ਼ਨ ਅਤੇ ਟੈਸਟਿੰਗ


ਹੁਸ਼ਿਆਰਪੁਰ, 18 ਮਈ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਅਤੇ ਟੈਸਟਿੰਗ ਨੂੰ ਹੋਰ ਕਾਰਗਰ ਬਣਾਉਣ ਦੇ ਲਈ ਮੋਬਾਇਲ ਕਲੀਨਿਕਲ ਕੇਅਰ ਵੈਨਾਂ ਸ਼ੁਰ ਕੀਤੀਆਂ ਜਾ ਰਹੀਆਂ ਹਨ ਜੋ ਕਿ ਜ਼ਿਲ੍ਹੇ ਦੇ ਦੂਰ-ਦਰਾਜ ਦੇ ਇਲਾਕਿਆਂ ਅਤੇ ਸ਼ਹਿਰਾਂ ਵਿੱਚ ਕੋਵਿਡ-19 ਤੋਂ ਬਚਾਅ ਸਬੰਧੀ ਟੀਕਾਕਰਨ ਅਤੇ ਟੈਸਟਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਗੀਆਂ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਰਧਮਾਨ ਯਾਰਨਜ਼ ਐਂਡ ਥਰੈਡਜ਼ ਲਿਮਿਟਡ ਵਲੋਂ ਸੀ.ਐਸ.ਆਰ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਚਾਰ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੋ ਲਾਭਪਾਤਰੀ ਸਿਹਤ ਕੇਂਦਰਾਂ ’ਤੇ ਨਹੀਂ ਪਹੁੰਚ ਪਾਉਂਦੇ ਉਨ੍ਹਾਂ ਨੂੰ ਇਨ੍ਹਾਂ ਮੋਬਾਇਲ ਵੈਨਾਂ ਤੋਂ ਕਾਫੀ ਰਾਹਤ ਮਿਲੇਗੀ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੀਮਾ ਗਰਗ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਦੇ ਲਈ ਦੋੋ, ਹਾਰਟਾ ਬੱਡਲਾ ਅਤੇ ਹਾਜੀਪੁਰ ਬਲਾਕ ਦੇ ਲਈ ਇਕ-ਇਕ 

ਮੋਬਾਇਲ ਕਲੀਨਿਕਲ ਕੇਅਰ ਵੈਨਾਂ ਅੱਜ ਰਵਾਨਾ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਰਧਮਾਨ ਯਾਰਨਜ਼ ਐਂਡ ਥਰੈਡਜ਼ ਲਿਮਿਟਡ ਵਲੋਂ ਸ਼ਲਾਘਾਯੋਗ ਕੰਮ ਕਰਦਿਆਂ ਹੋਇਆ ਕੋਵਿਡ ਫੈਲਾਅ ਨੂੰ ਰੋਕਣ ਦੇ ਲਈ ਅਹਿਮ ਯਤਨ ਕੀਤਾ ਗਿਆ ਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵੈਨਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਹੋਣਗੀਆਂ ਜੋ ਕਿ ਲਾਭਪਾਤਰੀਆਂ ਦੀ ਵੈਕਸੀਨੇਸ਼ਨ ਤੋਂ ਇਲਾਵਾ ਲੋਕਾਂ ਦੀ ਕੋਵਿਡ ਟੈਸਟਿੰਗ ਵੀ ਯਕੀਨੀ ਬਣਾਈ ਜਾਵੇਗੀ।


ਅਪਨੀਤ ਰਿਆਤ ਨੇ ਦੱਸਿਆ ਕਿ ਇਨ੍ਹਾਂ ਮੋਬਾਇਲ ਵੈਨਾਂ ਵਲੋਂ ਅੱਜ ਹੁਸ਼ਿਆਰਪੁਰ ਵਿੱਚ ਸੈਂਟਰਲ ਜੇਲ੍ਹ, ਕੋਆਪ੍ਰੇਟਿਵ ਬੈਂਕ, ਕੈਸਲ ਟੋਯੋਟਾ, ਲਿਬੜਾ ਆਟੋਮੋਬਾਇਲਜ਼, ਹੁਸ਼ਿਆਰਪੁਰ ਆਟੋਮੋਬਾਇਲ ਵਿੱਚ ਵੈਕਸੀਨੇਸ਼ਨ ਅਤੇ ਟੈਸਟਿੰਗ ਕੀਤੀ ਗਈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਇਸ ਮੁਸ਼ਕਿਲ ਸਮੇਂ ਵਿੱਚ ਉਹ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਗਾਈਡਲਾਈਨਜ਼ ਦਾ ਪੂਰੀ ਗੰਭੀਰਤਾ ਨਾਲ ਪਾਲਣ ਕਰਨ ਅਤੇ ਮਾਸਕ ਲਗਾਉਣ, ਸਮਾਜਿਕ ਦੂਰੀ ਅਤੇ ਸਮੇਂ-ਸਮੇਂ ’ਤੇ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮਹਾਂਮਾਰੀ ’ਤੇ ਫਤਿਹ ਪਾਈ ਜਾ ਸਕਦੀ ਹੈ।


ਹੁਸ਼ਿਆਰਪੁਰ: ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਖਾਣ-ਪੀਣ ਦੀਆਂ ਵਸਤਾਂ ਦੀ ਰੇਹੜੀ ਲਗਾਉਣ ਵਾਲਿਆਂ ਨੂੰ ਸਵੇਰੇ 11 ਵਜੇ ਤੋਂ 3 ਵਜੇ ਤੱਕ ਦਿੱਤੇ ਛੋਟ ਦੇ ਹੁਕਮ

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਖਾਣ-ਪੀਣ ਦੀਆਂ ਵਸਤਾਂ ਦੀ ਰੇਹੜੀ ਲਗਾਉਣ ਵਾਲਿਆਂ ਨੂੰ ਸਵੇਰੇ 11 ਵਜੇ ਤੋਂ 3 ਵਜੇ ਤੱਕ ਦਿੱਤੇ ਛੋਟ ਦੇ ਹੁਕਮ
  ਰੇਹੜੀ ਵਾਲੇ ਸਿਰਫ ਟੇਕ-ਅਵੇ ਦੀ ਦੇ ਸਕਣਗੇ ਸਰਵਿਸ, 

ਰੇਹੜੀ ’ਤੇ ਖਿਲਾਉਣ ’ਤੇ ਹੋਵੇਗੀ ਪਾਬੰਦੀ
  ਹੁਸ਼ਿਆਰਪੁਰ, 18 ਮਈ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਖਾਣ-ਪੀਣ ਦੀਆਂ ਵਸਤਾਂ ਦੀ ਰੇਹੜੀ ਲਗਾਉਣ ਵਾਲਿਆਂ ਨੂੰ ਰੋਜ਼ਾਨਾ ਸਵੇਰੇ 11 ਵਜੇ ਤੋਂ 3 ਵਜੇ ਤੱਕ ਰੇਹੜੀਆਂ ਲਗਾਉਣ ਦੀ ਛੋਟ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੋਈ ਵੀ ਰੇਹੜੀ ਵਾਲਾ ਆਪਣੀ ਰੇਹੜੀ ’ਤੇ ਕੁਝ ਨਹੀਂ ਖਿਲਾਵੇਗਾ ਬਲਕਿ ਟੇਕ-ਅਵੇ ਦੀ ਸਰਵਿਸ ਹੀ ਦੇ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਰੇਹੜੀ ਵਾਲਿਆਂ ਦੇ ਲਈ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਸ ਦੌਰਾਨ ਰੇਹੜੀ ਵਾਲੇ ਜਿਥੇ ਖੁੱਦ ਵੀ ਮਾਸਕ ਲਗਾਉਣਾ ਜ਼ਰੂਰੀ ਬਣਾਉਣਗੇ ਉਥੇ ਬਿਨ੍ਹਾਂ ਮਾਸਕ ਦੇ ਕਿਸੇ ਨੂੰ ਵੀ ਟੇਕ-ਅਵੇ ਦੀ ਸੇਵਾ ਨਹੀਂ ਦੇਣਗੇ। ਇਸ ਤੋਂ ਇਲਾਵਾ ਸਾਰੇ ਰੇਹੜੀਆਂ ਵਾਲਿਆਂ ਨੂੰ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਦੇ ਨਾਲ-ਨਾਲ ਸੈਨੇਟਾਈਜ਼ਰ ਰੱਖਣਾ ਵੀ ਜ਼ਰੂਰੀ ਹੋਵੇਗਾ।

ਐਸ.ਏ.ਐਸ.ਨਗਰ: ਈਐਸਆਈਸੀ ਹਸਪਤਾਲਾਂ ਲਈ ਕੋਵਿਡ -19 ਸਹੂਲਤ ਦਾ ਡੈਸ਼ਬੋਰਡ ਤਿਆਰ


*ਈਐਸਆਈਸੀ ਹਸਪਤਾਲਾਂ ਲਈ ਕੋਵਿਡ -19 ਸਹੂਲਤ ਦਾ ਡੈਸ਼ਬੋਰਡ ਤਿਆਰ*


ਐਸ.ਏ.ਐਸ.ਨਗਰ, 18 ਮਈ:

ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਯਤਨ ਵਿੱਚ ਈਐਸਆਈਸੀ ਨੇ ਮੌਜੂਦਾ ਮਹਾਂਮਾਰੀ ਦੌਰਾਨ ਨਾਗਰਿਕ ਕੇਂਦਰਿਤ ਸੇਵਾਵਾਂ ਵਿੱਚ ਵਾਧਾ ਕਰਨ ਅਤੇ ਜਾਣਕਾਰੀ ਦੇ ਪ੍ਰਸਾਰ ਲਈ ਇੱਕ ਹੋਰ ਕਦਮ ਚੁੱਕਿਆ ਹੈ। ਇਹ ਜਾਣਕਾਰੀ ਕਰਮਚਾਰੀ ਰਾਜ ਬੀਮਾ ਨਿਗਮ ਦੇ ਅਧਿਕਾਰਤ ਬੁਲਾਰੇ ਨੇ ਦਿੱਤੀ।

ਇਸ ਸਮੇਂ ਕੋਵਿਡ ਦੇਖਭਾਲ ਲਈ ਬੈਡਾਂ ਦੀ ਗਿਣਤੀ ਵਾਧਾ ਕਰਨ ਦੀ ਸਖਤ ਜਰੂਰਤ ਹੈ। ਈਐਸਆਈ ਦੀਆਂ ਕਈ ਸਿਹਤ ਸਹੂਲਤਾਂ ਜੋ ਇਸ ਦੇ ਲਾਭਪਾਤਰੀਆਂ ਲਈ ਸਨ, ਦੇਸ਼ ਦੇ ਨਾਗਰਿਕਾਂ ਲਈ ਕੋਵਿਡ ਸੇਵਾਵਾਂ ਪ੍ਰਦਾਨ ਕਰਨ ਲਈ ਖੋਲ੍ਹੀਆਂ ਗਈਆਂ ਹਨ। ਕੁਝ ਈਐਸਆਈ ਸੰਸਥਾਵਾਂ ਕੋਵਿਡ ਮਰੀਜ਼ਾਂ ਨੂੰ ਸਮਰਪਿਤ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਹਨ। ਸਾਡੇ ਬਹਾਦਰ ਡਾਕਟਰੀ ਪੇਸ਼ੇਵਰ ਅਤੇ ਦੂਸਰੇ ਫਰੰਟਲਾਈਨ ਕਰਮਚਾਰੀ ਕੋਵਿਡ ਮਰੀਜਾਂ ਦੀ ਜਾਨ ਬਚਾਉਣ ਲਈ 24*7 ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਕੋਵਿਡ ਈਐਸਈ ਸੰਸਥਾਵਾਂ ਵਿੱਚ ਨਾ ਸਿਰਫ ਜ਼ਿੰਮੇਵਾਰ ਨਾਗਰਿਕ ਵਜੋਂ ਬਲਕਿ “ਮਨੁੱਖਤਾ ਦੀ ਸੇਵਾ, ਰੱਬ ਦੀ ਸੇਵਾ” ਦੇ ਮੰਤਵ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਮੰਗ ਅਤੇ ਸਪਲਾਈ ਦੇ ਪਾੜੇ ਦੇ ਕਾਰਨ, ਕੋਵਿਡ ਦੇਖਭਾਲ ਲਈ ਬੈੱਡ ਉਪਲਬਧ ਨਹੀਂ ਹਨ। ਭਾਵੇਂ ਬੈੱਡ ਉਪਲਬਧ ਹਨ ਪਰ ਉਹ ਵੀ ਅਸਲ ਸਮੇਂ ਦੀ ਜਾਣਕਾਰੀ ਲੋੜਵੰਦਾਂ ਅਤੇ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਆਸਾਨੀ ਨਾਲ ਉਪਲਬਧ ਨਹੀਂ ਹਨ। ਈਐਸਆਈਸੀ ਦੀ ਆਈਸੀਟੀ ਟੀਮ ਨੇ ਲੋੜੀਂਦੇ ਨਾਗਰਿਕ ਦੀ ਭਾਲ ਜਾਂ ਇੱਕ ਬੈਡ ਸਬੰਧੀ ਮਦਦ ਕਰਨ ਲਈ ਖਾਕਾ ਬਣਾਉਣ ਅਤੇ ਰਿਕਾਰਡ ਸਮੇਂ ਵਿੱਚ ਇੱਕ ਡੈਸ਼ਬੋਰਡ ਤਿਆਰ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ। ਭਾਗੀਦਾਰ ਈਐਸਆਈ ਸਿਹਤ ਸੰਸਥਾਵਾਂ ਨਿਯਮਿਤ ਤੌਰ ‘ਤੇ ਡਾਟਾ ਅਪਡੇਟ ਕਰ ਰਹੀਆਂ ਹਨ। ਇਸ ਡੈਸ਼ਬੋਰਡ ਦੁਆਰਾ ਨਾਗਰਿਕ ਈਐਸਆਈ ਸਿਹਤ ਸੰਸਥਾ ਵਿੱਚ ਜਾ ਸਕਣਗੇ ਅਤੇ ਉਥੇ ਬੈੱਡ ਦੀ ਸਥਿਤੀ ਨੂੰ ਵੇਖ ਸਕਣਗੇ ਅਤੇ ਸੇਵਾਵਾਂ ਲੈ ਸਕਣਗੇ। ਕੋਵਿਡ ਸਹੂਲਤ ਡੈਸ਼ਬੋਰਡ ਲਈ ਲਿੰਕ https://www.esic.in/Dashboard/CovidDashBoard.aspxa ‘ਤੇ ਉਪਲਬਧ ਕਰਾਇਆ ਗਿਆ ਹੈ।

।ਐਸ.ਏ.ਐਸ. ਨਗਰ। ਕਰੋਨਾਂ ਮਹਾਂਮਾਰੀ ’ਤੇ ਫਤਹਿ ਪਾਉਂਣ ਲਈ ਪੰਚਾਇਤਾਂ ਦਾ ਲਿਆ ਜਾਵੇਗਾ ਸਹਿਯੋਗ : ਰਜੀਵ ਕੁਮਾਰ ਗੁਪਤਾ


 *ਕਰੋਨਾਂ ਮਹਾਂਮਾਰੀ ’ਤੇ ਫਤਹਿ ਪਾਉਂਣ ਲਈ ਪੰਚਾਇਤਾਂ ਦਾ ਲਿਆ ਜਾਵੇਗਾ ਸਹਿਯੋਗ : ਰਜੀਵ ਕੁਮਾਰ ਗੁਪਤਾ* 

 *ਮੁੱਖ ਮੰਤਰੀ ਵੱਲੋਂ 100 ਫੀਸਦੀ ਟੀਕਾਕਰਨ ਵਾਲੇ ਪਿੰਡਾਂ ਨੂੰ 10 ਲੱਖ ਦੀ ਗਰਾਂਟ ਦੇਣ ਦਾ ਕੀਤਾ ਐਲਾਨ* 


ਐਸ.ਏ.ਐਸ. ਨਗਰ, 18 ਮਈ ()

                    ਪੇਂਡੂ ਖੇਤਰਾਂ ֺ’ਚ ਵੱਧ ਰਹੇ ਕਰੋਨਾਂ ਮਾਮਲਿਆਂ ’ਨੂੰ ਠੱਲ ਪਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਰਪੰਚਾਂ ਤੋਂ ਮੰਗੇ ਸਹਿਯੋਗ ਦੌਰਾਨ ਆਨਲਾਈਨ ਰੱਖੇ ਪ੍ਰੋਗਰਾਮ ਵਿੱਚ ਇਥੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਚਾਇਤਾਂ ਦੇ ਸਹਿਯੋਗ ਨਾਲ ਕੋਵਿਡ-19 ਦੇ ਫੈਲਾਅ ਨੂੰ ਪੂਰੀ ਤਰ੍ਹਾਂ ਰੋਕੇਗੀ । ਇਸ ਤੋਂ ਇਲਾਵਾਂ ਤੇਜ਼ ਗਤੀ ਨਾਲ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਨੂੰ ਸਾਰਿਆਂ ਦੇ ਸਾਂਝੇ ਯਤਨਾਂ ਸਦਕਾ ਰੋਕਿਆ ਜਾਵੇਗਾ।

                    ਉਨ੍ਹਾਂ ਕਿਹਾ ਕਿ ਪੰਚਾਇਤਾਂ ਵਲੋਂ ਕੋਰੋਨਾਂ ਦੀ ਪਹਿਲੀ ਲਹਿਰ ਦੌਰਾਨ ਵੀ ਵਾਇਰਸ ਨੂੰ ਰੋਕਣ ਲਈ ਠਿੱਕਰੀ ਪਹਿਰੇ ਵਰਗੇ ਯਤਨ ਕੀਤੇ ਗਏ ਸਨ ਅਤੇ ਹੁਣ ਮੁੜ ਪੰਚਾਇਤਾਂ ਮਿਸ਼ਨ ਫਤਿਹ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਲਈ ਡਟ ਗਈਆਂ ਹਨ । ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਵਿੱਚ ਚਲਾਈ ਜਾਗਰੂਕਤਾ ਮੁਹਿੰਮ ਬਾਰੇ ਗੱਲ ਕਰਦਿਆਂ ਇਥੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਾਰੀਆਂ ਸਮਾਜਿਕ ਜਥੇਬੰਦੀਆਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਅਤੇ ਯੂਥ ਕਲੱਬਾਂ ਮਿਸ਼ਨ ਫਤਿਹ ਵਿੱਚ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਇਕਮੁਠ ਹੋ ਕੇ ਕੰਮ ਕਰਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਲੋੜੀਂਦੀਆਂ ਦਵਾਈਆਂ ਅਤੇ ਟੀਕਾਕਰਨ ਕੈਂਪਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਹਾ ਲੈਣਾ ਚਾਹੀਦਾ ਹੈ।


                    ਮੁੱਖ ਮੰਤਰੀ ਵਲੋਂ 100 ਫੀਸਦੀ ਟੀਕਾਕਰਨ ਕਰਵਾਉਣ ਵਾਲੇ ਪਿੰਡਾਂ ਲਈ 10 ਲੱਖ ਰੁਪਏ ਵਿਸ਼ੇਸ਼ ਗਰਾਂਟ ਵਜੋਂ ਦੇਣ ਦੇ ਐਲਾਨ ਨੂੰ ਸ਼ਲਾਘਾਯੋਗ ਦੱਸਦਿਆਂ ਸ਼੍ਰੀ ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਲੋਕਾਂ ਨੂੰ ਡਰ ਅਤੇ ਵਹਿਮ ਵਿੱਚ ਨਾ ਪੈਂਦਿਆਂ ਟੀਕਾਕਰਨ ਕਰਵਾਉਣਾ ਚਾਹੀਦਾ ਹੈ।


                   ਇਸ ਮੌਕੇ ਜਿਲ੍ਹਾਂ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀ ਸੁਖਚੈਨ ਸਿੰਘ ਪਾਪੜਾ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗ ਲਾਭਪਾਤਰੀ ਜਲਦ ਕੋਵਿਡ ਵੈਕਸੀਨ ਲਗਵਾਉਣ ਤਾਂ ਜੋ ਇਸ ਭਿਆਨਕ ਬਿਮਾਰੀ ਦੀ ਚਪੇਟ ’ਚ ਆਉਂਣ ਤੋਂ ਬਚਿਆਂ ਜਾ ਸਕੇ । ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਹੀ ਵੈਕਸੀਨ ਲਗਾਈ ਜਾਵੇ ।

ROOPNAGAR : ਕਿਹੜੀਆਂ ਦੁਕਾਨਾਂ ਖੁੱਲੀਆਂ, ਕਿਹੜੀਆਂ ਬੰਦ ਦੇਖੋ

 

Roopnagar COVID BULLETIN 18 MAY : 5 ਮੌਤਾਂ ,100 ਕਰੋਨਾ ਪਾਜ਼ਿਟਿਵ

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਕੂਲਾਂ ਵਿੱਚ ਪੈ੍ਕਟੀਕਲ ਪੇਪਰ ਕਰਵਾਉਣ ਦੀ ਛੋਟ

 


ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਸਿੱਖਿਆ ਵਿਭਾਗ ਵੱਲੋਂ ਬਲਾਕਾਂ ਦੀ ਕੀਤੀ ਰਿਵਾਇਜਡ ਰੈਸਨੇਲਾਈਜੇਸਨ

 

MOGA: 19 ਮਈ ਨੂੰ ਜ਼ਿਲ੍ਹਾ ਮੋਗਾ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਵੇਰਵਾ

 ਮਿਤੀ 19/05/2021 ਨੂੰ ਜ਼ਿਲ੍ਹਾ ਮੋਗਾ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਹੇਠ ਲਿਖੇ ਸਥਾਨਾਂ ਤੇ ਕੀਤਾ ਜਾਵੇਗਾ।

18 ਤੋਂ 44 ਸਾਲ ਉਮਰ ਦੇ ਸਹਿ ਰੋਗੀਆਂ, ਹੈਲਥ ਕੇਅਰ ਵਰਕਰਾਂ, ਉਸਾਰੀ ਕਿਰਤੀ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਟੀਕਾਕਰਨ ਹੇਠ ਲਿਖੇ ਸਥਾਨਾਂ ਉੱਤੇ ਹੋ ਰਿਹਾ ਹੈ।

ਮੋਗਾ - ਡੀ. ਐੱਮ. ਕਾਲਜ, ਗੁਰੂ ਨਾਨਕ ਕਾਲਜ ਅਤੇ ਐੱਸ. ਡੀ. ਕਾਲਜ ਫ਼ਾਰ ਵਿਮੈਨ 

ਬਾਘਾਪੁਰਾਣਾ - ਗੁਰੂ ਨਾਨਕ ਗਰਲਜ਼ ਕਾਲਜ, ਮੁੱਦਕੀ ਰੋਡ

ਕੋਟ ਈਸੇ ਖਾਨ - ਬੀ. ਡੀ. ਪੀ. ਓ. ਦਫ਼ਤਰ 


ਸਹਿ-ਰੋਗਾਂ ਦੀ ਸੂਚੀ

ਪਿਛਲੇ ਇਕ ਸਾਲ ਦੌਰਾਨ ਦਿਲ ਦੀ ਧੜਕਣ ਬੰਦ ਹੋਣ ਕਾਰਨ ਹਸਪਤਾਲ ਦਾਖਲ ਰਹਿ ਚੁੱਕੇ, ਦਿਲ ਟਰਾਂਸਪਲਾਂਟ, ਹਾਈਪਰਟੈਨਸ਼ਨ ਦੇ ਮਰੀਜ਼, ਜਮਾਂਦਰੂ ਦਿਲ ਦੀ ਬਿਮਾਰੀ, ਬਲੱਡ ਕੈਂਸਰ, ਸਾਹ ਦੀ ਗੰਭੀਰ ਬਿਮਾਰੀ, ਜਿਗਰ ਅਤੇ ਗੁਰਦੇ ਦੀ ਟਰਾਂਸਪਲਾਂਟ, ਸ਼ੂਗਰ, ਬਲੱਡ ਪਰੈਸ਼ਰ, ਏਡਜ਼, ਤੇਜ਼ਾਬੀ ਹਮਲਾ ਪੀੜ੍ਹਤ, ਬੋਲ੍ਹੇ ਅਤੇ ਅੰਨ੍ਹੇ, ਥੈਲੇਸੀਮੀਆ, ਬੋਨਮੈਰੋ ਦਾ ਕੰਮ ਨਾ ਕਰਨਾ, ਗੁਰਦੇ ਦੀ ਬਿਮਾਰੀ, ਦਿਮਾਗ ਦੀਆਂ ਨਾੜੀਆਂ ਦਾ ਜੰਮਣਾ, ਰਸੌਲੀਆਂ ਵਾਲੇ ਮਰੀਜ਼ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ। 


ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਨੋਟ - ਬਿਮਾਰੀ ਨਾਲ ਸਬੰਧਤ ਆਪਣਾ ਕਾਰਡ ਨਾਲ ਲਿਆਉਣਾ ਲਾਜ਼ਮੀ ਹੈ। 


‌Covaxin ਦੀ ਦੂਜੀ ਡੋਜ਼ ਹਰੇਕ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲੱਗਦੀ ਹੈ।


‌Coveshield ਦੀ ਦੂਜੀ ਡੋਜ਼ 15 ਜੂਨ ਤੱਕ ਉਪਲਬਧ ਨਹੀਂ ਹੈ।


‌Coveshield ਦੀ ਪਹਿਲੀ ਡੋਜ਼ ਉਪਲਬਧ ਹੋ ਗਈ ਹੈ। ਜਿਹੜੀ ਕਿ ਮੋਗਾ, ਕੋਟ ਇਸੇ ਖਾਨ, ਬੱਧਣੀ, ਨਿਹਾਲ ਸਿੰਘ ਵਾਲਾ, ਡਰੋਲੀ, ਬਾਘਾਪੁਰਾਣਾ, ਢੁੱਡੀਕੇ ਦੇ ਬਲਾਕ ਹਸਪਤਾਲਾਂ ਵਿੱਚ ਲੱਗੇਗੀ। 

ਇਹ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ ਮੋਗਾ ਵਲੋਂ ਦਿੱਤੀ ਗਈ ਹੈ।
BARNALA: ਕਰੋਨਾ ਪਾਬੰਦੀਆਂ, ਕਿਹੜੀਆਂ ਦੁਕਾਨਾਂ ਬੰਦ,ਤੇ ਕਿਹੜੀਆਂ ਖੁੱਲ੍ਹੀਆਂ ਦੇਖੋ

 

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

FEROZEPUR COVID BULLETIN: 8 ਮੌਤਾਂ 242 ਕਰੋਨਾ ਪਾਜ਼ਿਟਿਵ

 

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਪੰਜਾਬ ਦੇ 100% ਟੀਕਾਕਰਣ ਪਿੰਡਾਂ ਨੂੰ 10 ਲੱਖ ਦੀ ਵਿਸ਼ੇਸ਼ ਸਹਾਇਤਾ : ਕੈਪਟਨ ਅਮਰਿੰਦਰ ਸਿੰਘ

 ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ 100% ਟੀਕਾਕਰਣ ਪਿੰਡਾਂ ਨੂੰ 10 ਲੱਖ ਦੀ ਵਿਸ਼ੇਸ਼ ਸਹਾਇਤਾ ਮਿਲੇਗੀ

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ 100% ਟੀਕਾਕਰਣ ਪਿੰਡਾਂ ਨੂੰ 10 ਲੱਖ ਦੀ ਵਿਸ਼ੇਸ਼ ਸਹਾਇਤਾ ਮਿਲੇਗੀ 


ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਸਰਪੰਚਾਂ ਨੂੰ ਪੰਚਾਇਤੀ ਫ਼ੰਡਾਂ ਵਿਚੋਂ 5000 ਰੁਪਏ ਪ੍ਰਤੀ ਦਿਨ ਵਰਤੋਂ ਲਈ ਅਤੇ ਨਾਲ ਹੀ ਐਮਰਜੈਂਸੀ ਵਿਚ ਕੋਵਿਡ ਦੇ ਇਲਾਜ ਲਈ ਵੱਧ ਤੋਂ ਵੱਧ 50,000 ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ।  । ਇਸ ਦੇ ਨਾਲ ਹੀ ਸਰਪੰਚ ਅਤੇ ਪੰਚਾ ਨੂੰ ਠੀਕਰੀ ਪੈਰਾ ਦੇਣ ਲਈ ਵੀ ਕਿਹਾ ਗਿਆ ।


ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਨਾਕਿਆਂ ਤੇ

ROOPNAGAR : ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਰੂਪਨਗਰ ਵਿੱਚ ਬੈਂਕਾਂ ਦੀ ਵਰਕਿੰਗ ਲਈ ਸੋਧੇ ਹੋਏ ਹੁਕਮ ਜਾਰੀ ਕੀਤੇ

 
 ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਰੂਪਨਗਰ ਵਿੱਚ ਬੈਂਕਾਂ ਦੀ ਵਰਕਿੰਗ ਲਈ ਸੋਧੇ ਹੋਏ ਹੁਕਮ ਜਾਰੀ ਕੀਤੇ 

 ਰੂਪਨਗਰ, 17 ਮਈ:
 ਜ਼ਿਲੇ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਬੈਂਕਿੰਗ ਸੇਵਾਵਾਂ ਦੇ ਨਿਰਵਿਘਨ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸ੍ਰੀਮਤੀ ਸੋਨਾਲੀ ਗਿਰੀ, ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਨੇ ਜ਼ਿਲ੍ਹਾ ਰੂਪਨਗਰ ਵਿੱਚ ਬੈਂਕਾਂ ਦੀ ਵਰਕਿੰਗ ਲਈ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।


 ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹਾ ਰੂਪਨਗਰ ਵਿੱਚ ਬੈਂਕ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 10:00 ਵਜੇ 50 ਫੀਸਦੀ ਸਟਾਫ ਸ਼ਕਤੀ ਨਾਲ ਖੁੱਲ੍ਹਣਗੇ ਅਤੇ ਦੁਪਹਿਰ 2:00 ਵਜੇ ਤੱਕ ਬੈਂਕਾਂ ਵਿਚ ਪਬਲਿਕ ਡੀਲਿੰਗ ਕੀਤੀ ਜਾਵੇਗੀ l ਜਨਤਕ ਕਾਰੋਬਾਰ ਲਈ ਸਾਰੇ ਬੈਂਕ ਦੁਪਹਿਰ 2 ਵਜੇ ਹਰ ਤਰਾਂ ਬੰਦ ਹੋ ਜਾਣਗੇ ਜਦਕਿ ਸ਼ਾਮ 4 ਵਜੇ ਤਕ ਬੈਂਕ ਸ਼ਾਖਾਵਾਂ ਨੂੰ ਬੰਦ ਕੀਤਾ ਜਾਵੇਗਾ l ਸ਼ਨੀਵਾਰ ਅਤੇ ਐਤਵਾਰ ਬੈਂਕ ਪੂਰੀ ਤਰ੍ਹਾਂ ਬੰਦ ਰਹਿਣਗੇ l ਏਟੀਐਮ ਸਰਵਿਸਿਜ਼ ਹਫ਼ਤੇ ਦੇ ਸਾਰੇ ਦਿਨ ਚੌਵੀ ਘੰਟੇ ਖੁੱਲੀ ਰਹੇਗੀ l ਇਨ੍ਹਾਂ ਏਟੀਐਮਜ਼ ਤੇ ਤੈਨਾਤ ਸਕਿਉਰਿਟੀ ਗਾਰਡ ਤੇ ਕੇਅਰਟੇਕਰਜ਼ ਨੂੰ ਕਰਫਿਊ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ l ਬੈਂਕ ਕਰਮਚਾਰੀਆਂ ਦੇ ਸ਼ਨਾਖਤੀ ਕਾਰਡ ਨੂੰ ਕਰਫਿਊ ਪਾਸ ਮੰਨਿਆ ਜਾਵੇਗਾ l

 
DM issues Revised Guidelines for Bank Operations in Rupnagar

Rupnagar , May 17 :
Keeping in view the surge of COVID cases in the district and to ensure the smooth functioning of Banking Services, Mrs. Sonali Giri, District Magistrate, Rupnagar has issued revised guidelines.
In an order issued by the District Magistrate Banks will be open from Monday to Friday with the staff strength of 50% at 10:00 AM and will deal with the public upto 2:00 PM. All the Banks will remain closed by all means at 2:00 PM for further public dealing. Closure of Branches by 4:00 PM. Saturday & Sunday will be fully closed. ATM Services will remain open 24 X 7 on all days. Security Guards / Care Takers deputed for these ATMs are exempted from curfew restrictions. Identity Card of Bank employees will be treated as Curfew Pass.
I'm afraid I wasn't able to deliver the following message.
This is a permanent error; I've given up. Sorry it didn't work out.

ਜ਼ਿਲ੍ਹਾ ਸਿੱਖਿਆ ਅਤੇ ਸਿੱਖਲਾਈ ਸੰਸਥਾਵਾਂ ਦਾ ਵਾਧੂ ਚਾਰਜ ਪਿ੍ੰਸੀਪਲਾਂ ਨੂੰ ਦਿੱਤਾ

LUDHIANA : 18 ਮਈ ਨੂੰ ਫ਼ਲਾਂ ਅਤੇ ਸਬਜ਼ੀਆਂ ਦੇ ਰੇਟ ਦੇਖੋ

 


ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

8ਵੀਂ ਅਤੇ 10ਵੀਂ ਦਾ ਨਤੀਜਾ ਆਨਲਾਈਨ ਦੇਖੋ

 8ਵੀਂ ਅਤੇ 10ਵੀਂ ਦਾ ਨਤੀਜਾ ਆਨਲਾਈਨ ਦੇਖਿਆ ਜਾ ਸਕਦਾ ਹੈ। ਨਤੀਜਾ ਆਨਲਾਈਨ ਦੇਖਣ ਲਈ ਇਸ ਲਿੰਕ ਤੇ ਕਲਿਕ ਕਰੋ .


FOR 10 TH CLASS result click here

ਆਪਣੇ ਵੇਰਵੇ ( Roll number) ਭਰੋ  ਅਤੇ ਸਬਮਿਟ ਬਟਨ ਤੇ ਕਲਿੱਕ ਕਰੋ।

ਇਸ ਤਰ੍ਹਾਂ ਆਨਲਾਈਨ ਨਤੀਜਾ ਤੁਸੀਂ ਆਪਣੀ ਮੋਬਾਈਲ ਤੇ ਦੇਖ ਸਕਦੇ ਹੋ।FOR 8TH CLASS RESULT CLICK HERE


ਆਪਣੇ ਵੇਰਵੇ( Roll number)  ਭਰੋ ਅਤੇ ਸਬਮਿਟ ਬਟਨ ਤੇ ਕਲਿੱਕ ਕਰੋ।

ਇਸ ਤਰ੍ਹਾਂ ਆਨਲਾਈਨ ਨਤੀਜਾ ਤੁਸੀਂ ਆਪਣੀ ਮੋਬਾਈਲ ਤੇ ਦੇਖ ਸਕਦੇ ਹੋ।


ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਿੰਡਾਂ ਵਿੱਚ ਠੀਕਰੀ ਪਹਿਰੇ ਲਈ ਨਵੇਂ ਆਦੇਸ਼ ਜਾਰੀ

 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ,ਰੂਪਨਗਰ 

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਿੰਡਾਂ ਵਿੱਚ ਠੀਕਰੀ ਪਹਿਰੇ ਲਈ ਨਵੇਂ ਆਦੇਸ਼ ਜਾਰੀ 

ਰੂਪਨਗਰ 17 ਮਈ :

ਕੋਵਿਡ-19 ਦੀ ਬਿਮਾਰੀ ਵਿਸ਼ਵ ਭਰ ਵਿੱਚ ਫੈਲਣ ਤੋਂ ਬਾਅਦ ਇਸ ਨੇ ਆਪਣੇ ਪੈਰ ਪੂਰੇ ਭਾਰਤ ਵਿੱਚ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਿਸਨੂੰ ਮੁਖ ਰੱਖਦੇ ਹੋਏ, ਜਿਲ੍ਹਾ ਰੂਪਨਗਰ ਵਿੱਚ ਵੀ ਇਸ ਵਾਇਰਸ ਦੇ ਫੈਲਣ ਤੋਂ ਖਤਰਾ ਲਗਾਤਾਰ ਬਣਿਆ ਹੋਇਆ ਹੈ।ਇਸ ਭਿਆਨਕ ਮਹਾਂਮਾਰੀ ਕਾਰਨ ਪ੍ਰਭਾਵਿਤ ਹੋਣ ਤੋਂ ਰੋਕਣ ਅਤੇ ਅਪਾਤਕਾਲ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਆਮ ਲੋਕਾਂ ਦੀ ਸੁਰੱਖਿਆ ਲਈ ਅਤੇ ਜਨਤਕ ਹਿੱਤਾਂ ਨੂੰ ਦੇਖਦੇ ਹੋਏ ਇਹਤਿਆਤ ਵਜੋਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਈਟ ਕਰਫਿਊ ਲਗਾਇਆ ਗਿਆ ਹੈ।

ਇਸ ਸਬੰਧ ਵਿੱਚ ਜਿਲ੍ਹਾ ਮੈਜਿਸਟਰੇਟ, ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ Punjab Village and Small Town Patrol Act, 1918 section 3(1) ਅਧੀਨ ਪ੍ਰਾਪਤ ਅਖਤਿਆਰਾਂ ਦੀ ਵਰਤੋਂ ਕਰਦਿਆਂ 

ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਲ੍ਹਾ ਰੂਪਨਗਰ ਵਿੱਚ ਸਾਰੇ ਪਿੰਡਾਂ ਵਿੱਚ ਕੇਵਿਡ-19 (ਕਰੋਨਾ ਵਾਇਰਸ) ਨੂੰ ਫੈਲਣ ਤੋਂ ਰੋਕਣ ਲਈ ਨਰੋਈ ਸਿਹਤ ਵਾਲੇ ਬਾਲਗ ਵਿਅਕਤੀ 24 ਘੰਟੇ ਪਹਿਰਾ/ਰਾਖੀ ਦੀ ਡਿਊਟੀ ਨੂੰ ਨਿਭਾਉਣਗੇ ਅਤੇ ਹਰ ਵਿਅਕਤੀ ਨੂੰ ਮਾਸਕ ਪਾਉਣ ਲਈ ਅਤੇ 2 ਗੱਜ ਦੀ ਦੂਰੀ ਬਣਾ ਕੇ ਰੱਖਣ ਲਈ ਜਾਗਰੂਕ ਕਰਨਗੇ। ਪਿੰਡਾਂ ਅੰਦਰ ਸਰਪੰਚ/ ਪੰਚਾਇਤ ਮੈਂਬਰਾਂ ਰਾਹੀਂ ਠੀਕਰੀ ਪਹਿਰੇ ਲਗਵਾਏ ਜਾਣਗੇ ਅਤੇ ਠੀਕਰੀ ਪਹਿਰਾ ਦੇਣ ਵਾਲੇ ਵਿਅਕਤੀਆਂ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਜੇਕਰ ਕੋਈ ਬਾਹਰਲਾ ਵਿਅਕਤੀ ਲੁਕਛਿਪ ਕੇ ਪਿੰਡ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਬਾਰੇ ਤੁਰੰਤ ਕੰਟਰੌਲ ਰੂਮ ਦੇ ਨੰਬਰਾਂ 01881-221273, 9779464100 (ਪੁਲਿਸ ਕੰਟਰੋਲ ਰੂਮ), 01881-221157 (ਕੰਟਰੋਲ ਰੂਮ ਦਫਤਰ ਡਿਪਟੀ ਕਮਿਸ਼ਨਰ, ਰੂਪਨਗਰ) ਤੇ ਜਾਣਕਾਰੀ ਦੇਣਗੇ।
ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

 ਪਿੰਡਾਂ ਦੇ 60 ਸਾਲ ਤੋਂ ਵੱਧ ਉਮਰ ਵਾਲੇ ਬਜੁਰਗਾਂ ਅਤੇ ਅੰਗਹੀਣ ਵਿਅਕਤੀਆਂ ਨੂੰ ਇਹ ਪਹਿਰਾ ਦੇਣ ਤੋਂ ਛੋਟ ਹੋਵੇਗੀ। ਪਿੰਡ ਵਿੱਚ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਤੇ ਪਿੰਡਾਂ ਦੇ ਮੁੱਖ ਥਾਣਾ ਅਫਸਰ ਇਹ ਹੁਕਮ ਸਖਤੀ ਨਾਲ ਲਾਗੂ ਕਰਵਾਉਣ ਦੇ ਜਿੰਮੇਵਾਰ ਅਧਿਕਾਰੀ ਹੋਣਗੇ। ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

MOGA : ਜ਼ਿਲ੍ਹਾ ਮੋਗਾ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਵੇਰਵਾ

 ਜ਼ਿਲ੍ਹਾ ਮੋਗਾ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਵੇਰਵਾ 

ਮਿਤੀ 18/05/2021  ਨੂੰ 18 ਤੋਂ 44 ਸਾਲ ਉਮਰ ਦੇ ਸਹਿ ਰੋਗੀਆਂ, ਹੈਲਥ ਕੇਅਰ ਵਰਕਰਾਂ, ਉਸਾਰੀ ਕਿਰਤੀ ਅਤੇ ਉਹਨਾਂ ਦੇ ਪਰਿਵਾਰਾਂ ਦਾ ਰੋਜ਼ਾਨਾ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਟੀਕਾਕਰਨ ਹੇਠ ਲਿਖੇ ਸਥਾਨਾਂ ਉੱਤੇ ਹੋ ਰਿਹਾ ਹੈ।


ਮੋਗਾ - ਡੀ. ਐੱਮ. ਕਾਲਜ, ਗੁਰੂ ਨਾਨਕ ਕਾਲਜ ਅਤੇ ਐੱਸ. ਡੀ. ਕਾਲਜ ਫ਼ਾਰ ਵਿਮੈਨ 

ਬਾਘਾਪੁਰਾਣਾ - ਗੁਰੂ ਨਾਨਕ ਗਰਲਜ਼ ਕਾਲਜ, ਮੁੱਦਕੀ ਰੋਡ

ਕੋਟ ਈਸੇ ਖਾਨ - ਬੀ. ਡੀ. ਪੀ. ਓ. ਦਫ਼ਤਰ 


ਸਹਿ-ਰੋਗਾਂ ਦੀ ਸੂਚੀ

ਪਿਛਲੇ ਇਕ ਸਾਲ ਦੌਰਾਨ ਦਿਲ ਦੀ ਧੜਕਣ ਬੰਦ ਹੋਣ ਕਾਰਨ ਹਸਪਤਾਲ ਦਾਖਲ ਰਹਿ ਚੁੱਕੇ, ਦਿਲ ਟਰਾਂਸਪਲਾਂਟ, ਹਾਈਪਰਟੈਨਸ਼ਨ ਦੇ ਮਰੀਜ਼, ਜਮਾਂਦਰੂ ਦਿਲ ਦੀ ਬਿਮਾਰੀ, ਬਲੱਡ ਕੈਂਸਰ, ਸਾਹ ਦੀ ਗੰਭੀਰ ਬਿਮਾਰੀ, ਜਿਗਰ ਅਤੇ ਗੁਰਦੇ ਦੀ ਟਰਾਂਸਪਲਾਂਟ, ਸ਼ੂਗਰ, ਬਲੱਡ ਪਰੈਸ਼ਰ, ਏਡਜ਼, ਤੇਜ਼ਾਬੀ ਹਮਲਾ ਪੀੜ੍ਹਤ, ਬੋਲ੍ਹੇ ਅਤੇ ਅੰਨ੍ਹੇ, ਥੈਲੇਸੀਮੀਆ, ਬੋਨਮੈਰੋ ਦਾ ਕੰਮ ਨਾ ਕਰਨਾ, ਗੁਰਦੇ ਦੀ ਬਿਮਾਰੀ, ਦਿਮਾਗ ਦੀਆਂ ਨਾੜੀਆਂ ਦਾ ਜੰਮਣਾ, ਰਸੌਲੀਆਂ ਵਾਲੇ ਮਰੀਜ਼ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ। 


ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਨੋਟ - ਬਿਮਾਰੀ ਨਾਲ ਸਬੰਧਤ ਆਪਣਾ ਕਾਰਡ ਨਾਲ ਲਿਆਉਣਾ ਲਾਜ਼ਮੀ ਹੈ। 


‌Covaxin ਦੀ ਦੂਜੀ ਡੋਜ਼ ਹਰੇਕ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲੱਗਦੀ ਹੈ।

‌Coveshield ਦੀ ਦੂਜੀ ਡੋਜ਼ 15 ਜੂਨ ਤੱਕ ਉਪਲਬਧ ਨਹੀਂ ਹੈ।

‌Coveshield ਦੀ ਕੋਈ ਵੀ ਡੋਜ਼ ਹਾਲੇ ਉਪਲਬਧ ਨਹੀਂ ਹੈ। 


ਵੱਲੋਂ 

ਡਿਪਟੀ ਕਮਿਸ਼ਨਰ, ਮੋਗਾ।

BARNALA : ਅੱਜ ਕਿਥੇ ਲਗੇਗੀ ਵੈਕਸੀਨ,? ਦੇਖੋ

ਵੈਕਸੀਨ ਸਬੰਧੀ ਜ਼ਰੂਰੀ ਸੂਚਨਾ 18 ਤੋਂ 44 ਸਾਲ ਤੱਕ ਦੇ ਸਹਿ-ਬਿਮਾਰੀ ਯੁਕਤ ਵਿਅਕਤੀਆਂ ਦਾ ਕੋਰੋਨਾ ਟੀਕਾਕਰਨ 18 ਮਈ ਦਿਨ ਮੰਗਲਵਾਰ ਨੂੰ 


ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੰਧੂ ਪੱਤੀ ਬਰਨਾਲਾ

  * ਰਾਧਾ ਸੁਆਮੀ ਸਤਿਸੰਗ ਘਰ ਤਪਾ

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

*ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੰਗਰੂਰ ਰੋਡ, ਧਨੌਲਾ

  *ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਮਹਿਲ ਕਲਾਂ *ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨਵੀਂ ਬਿਲਡਿੰਗ ਭਦੌੜ *ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੋ-ਐਡ) ਚੰਨਣਵਾਲ 


ਵਿਖੇ ਕੀਤਾ ਜਾਵੇਗਾ। 
ਜ਼ਰੂਰੀ ਨੋਟ: ਟੀਕਾਕਰਨ ਲਈ ਆਪਣਾ ਆਧਾਰ ਕਾਰਡ, ਸਹਿ-ਬਿਮਾਰੀ ਸਬੰਧੀ ਡਾਕਟਰੀ ਸਲਿੱਪ/ਮੈਡੀਕਲ ਦਸਤਾਵੇਜ਼ ਨਾਲ ਲੈ ਕੇ ਜਾਣਾ

HOSHIARPUR : COVID RESTRICTIONS AND TIMINGS

 


ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਮਿਸ਼ਨ ਫ਼ਤਿਹ ਤਹਿਤ 179 ਮਰੀਜ਼ ਹੋਮਆਈਲੇਸ਼ਨ ਤੋਂ ਹੋਏ ਸਿਹਤਯਾਬ -ਡਿਪਟੀ ਕਮਿਸ਼ਨਰਮਿਸ਼ਨ ਫ਼ਤਿਹ ਤਹਿਤ 179 ਮਰੀਜ਼ ਹੋਮਆਈਲੇਸ਼ਨ ਤੋਂ ਹੋਏ ਸਿਹਤਯਾਬ -ਡਿਪਟੀ ਕਮਿਸ਼ਨਰ

ਸੰਗਰੂਰ, 17 ਮਈ:

ਜ਼ਿਲ੍ਹਾ ਸੰਗਰੂਰ ਤੋਂਂ ਮਿਸ਼ਨ ਫਤਿਹ ਤਹਿਤ ਅੱਜ 179 ਜਣੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਹੋਮਆਈਸੋਲੇਸ਼ਨ ਤੋਂ ਸਿਹਤਯਾਬ ਹੋਏ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਹੋਮਆਈਸੋਲੇਸ਼ਨ ਤੋਂ ਠੀਕ ਹੋਣ ਵਾਲੇ ਕੋਵਿਡ ਪਾਜ਼ਟਿਵ ਮਰੀਜ਼ਾਂ ਨੰੂ ਨਿਰੋਗ ਜਿੰਦਗੀ ਜਿਊਣ ਲਈ ਸੁਭਕਾਮਨਾਵਾਂ ਦਿੱਤੀਆ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੀ ਗੰਭੀਰ ਬਿਮਰੀ ਦਾ ਇਲਾਜ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਨਾਲ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਘਰੋਂ ਬਾਹਰ ਨਿਕਲਣ ਵੇਲੇ ਮਾਸਕ ਦੀ ਵਰਤੋਂ ਲਾਜ਼ਮੀ ਕਰਨੀ ਚਾਹੀਦੀ ਹੈ ਅਤੇ ਹੱਥਾਂ ਦੀ ਸਫ਼ਾਈ ਦਾ ਵਿਸੇਸ ਧਿਆਨ ਰੱਖਣ ਦੀ ਲੋੜ ਹੈ। ।

ਉਨ੍ਹਾਂ ਕਿਹਾ ਕਿ ਹਲਕਾ ਬੁਖਾਰ, ਖਾਂਸੀ, ਜੁਖਾਮ ਜਾਂ ਹੋਰ ਲੱਛਣ ਆਦਿ ਦੀ ਸੂਰਤ ’ਚ ਤੁਰੰਤ ਨੇੜਲੇ ਹਸਪਤਾਲ ਵਿੱਚ ਜਾ ਕੇ ਮੁੱਢਲੀ ਜਾਂਚ ਅਤੇ ਟੈਸਟ ਕਰਵਾਉਣ ਨੰੂ ਪਹਿਲ ਦੇਣਾ ਅਤਿ ਜਰੂਰੀ ਹੈ।


ਜ਼ਿਲ੍ਹਾ ਪ੍ਰਸ਼ਾਸਨ ਨੇ 17 ਮਈ ਤੱਕ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਖਾਲੀ ਬੈੱਡਾਂ ਦੀ ਜਾਣਕਾਰੀ ਨਸ਼ਰ ਕੀਤੀ

 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ  

ਜ਼ਿਲ੍ਹਾ ਪ੍ਰਸ਼ਾਸਨ ਨੇ 17 ਮਈ ਤੱਕ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਖਾਲੀ ਬੈੱਡਾਂ ਦੀ ਜਾਣਕਾਰੀ ਨਸ਼ਰ ਕੀਤੀ  

ਰੂਪਨਗਰ 17 ਮਈ :

ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਕੋਰੋਨਾ ਦੇ ਮਰੀਜ਼ਾਂ ਨੂੰ ਦਾਖਲ ਕਰਵਾਉਣ ਲਈ ਜ਼ਿਲ੍ਹੇ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਹਸਪਤਾਲਾਂ ਵਿਚ ਬੈੱਡਾਂ ਦੀ ਉਪਲਬਧਤਾ ਨਸ਼ਰ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ l 

ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਅੱਜ 17 ਮਈ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਕੋਰੋਨਾ ਮਰੀਜ਼ਾਂ ਨੂੰ ਦਾਖ਼ਲ ਕੀਤੇ ਜਾਣ ਲਈ ਕੁੱਲ ਨਾਮਜ਼ਦ 65 ਬੈੱਡਾਂ ਵਿੱਚੋਂ ਸਾਰੇ 65ਬੈੱਡ ਭਰੇ ਹੋਏ ਹਨ l

 ਇਸੇ ਤਰ੍ਹਾਂ ਸਬ ਡਿਵੀਜ਼ਨਲ ਹਸਪਤਾਲ ਨੰਗਲ ਵਿਖੇ 35 ਬੈੱਡਾਂ ਵਿੱਚੋਂ 25 ਬੈੱਡ ਭਰੇ ਹੋਏ ਹਨ ਜਦਕਿ 10 ਬੈੱਡ ਖਾਲੀ ਹਨl ਇਸੇ ਤਰ੍ਹਾਂ ਬੀਬੀਐਮਬੀ ਹਸਪਤਾਲ ਨੰਗਲ ਵਿੱਚ ਕੁੱਲ 65 ਬੈੱਡਾਂ ਵਿਚੋਂ 22 ਭਰੇ ਹੋਏ ਹਨ ਜਦਕਿ 43 ਬੈੱਡ ਖਾਲੀ ਹਨ ,ਜਦਕਿ ਸਾਂਘਾ ਹਸਪਤਾਲ ਰੋਪਡ਼ ਵਿਖੇ 22 ਬੈੱਡਾਂ ਵਿੱਚੋਂ ਸਾਰੇ 20 ਬੈੱਡ ਭਰੇ ਹੋਏ ਹਨ ਤੇ 2 ਬੈੱਡ ਖਾਲੀ ਹਨ l ਪਰਮਾਰ ਹਸਪਤਾਲ ਰੋਪਡ਼ ਵਿਖੇ17 ਬੈੱਡਾਂ ਵਿੱਚੋਂ ਸਾਰੇ 17 ਬੈੱਡ ਭਰੇ ਹੋਏ ਹਨ l ਇਸੇ ਤਰ੍ਹਾਂ ਬਲਜਿੰਦਰਾ ਹਸਪਤਾਲ ਰੋਪੜ ਦੇ 18 ਬੈੱਡਾਂ ਵਿੱਚੋਂ 11 ਬੈੱਡ ਭਰੇ ਹੋਏ ਹਨ ਤੇ 7 ਬੈੱਡ ਖਾਲੀ ਹਨ l

ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਗੁਰਦੇਵ ਹਸਪਤਾਲ ਨੂਰਪੁਰ ਬੇਦੀ ਵਿਖੇ 19 ਬੈੱਡਾਂ ਵਿੱਚੋਂ ਸਾਰੇ 18 ਬੈੱਡ ਭਰੇ ਹਨ ਤੇ 1ਬੈੱਡ ਖਾਲੀ ਹੈ l

 ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ, ਸ੍ਰੀ ਆਨੰਦਪੁਰ ਸਾਹਿਬ ਵਿੱਚ 8 ਬੈੱਡਾਂ ਵਿੱਚੋਂ ਸਾਰੇ 8 ਬੈੱਡ ਭਰੇ ਹੋਏ ਹਨ l

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਵਿੱਚ ਜ਼ਿਲ੍ਹਾ ਰੂਪਨਗਰ ਹਸਪਤਾਲ ਵਿਖੇ ਬਣੇ ਕੋਵਿਡ ਵਾਰਡ ਦੇ ਇੰਚਾਰਜ ਡਾਕਟਰ ਨਾਲ 01881227241 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ l

ਅਧਿਆਪਕਾਂ ਦੀਆਂ ਬਦਲੀਆਂ ਅੱਜ ਵੀ ਲਾਗੂ ਨਹੀਂ,ਆਈ ਨਵੀਂ ਤਾਰੀਖ

 

ਅਧਿਆਪਕਾਂ ਦੀਆਂ ਬਦਲੀਆਂ ਅੱਜ ਵੀ ਲਾਗੂ ਨਹੀਂ,ਆਈ ਨਵੀਂ ਤਾਰੀਖ 
ਸਿੱਖਿਆ ਵਿਭਾਗ ਵੱਲੋਂ ਅੱਜ ਵੀ ਨਵਾਂ ਪੱਤਰ ਜਾਰੀ ਕੀਤਾ ਗਿਆ ਹੈ ।ਵਿਭਾਗ ਦੇ ਜਾਰੀ ਪੱਤਰ ਅਨੁਸਾਰ  ਜੇਕਰ ਪ੍ਰਾਇਮਰੀ ਕਾਡਰ ਦੇ ਅਧਿਆਪਕ ਭਾਵ ਈ.ਟੀ.ਟੀ, ਐਚ.ਟੀ ਅਤੇ ਸੀ.ਐਚ.ਟੀ ਦੀਆਂ ਬਦਲੀਆਂ ਮਿਤੀ 18.05.2021 ਨੂੰ ਲਾਗੂ ਕੀਤੀਆਂ ਜਾਂਦੀਆਂ ਹਨ ਤਾਂ ਕਾਫੀ ਗਿਣਤੀ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਅਧਿਆਪਕਾਂ ਦੀ ਘਾਟ ਹੋਵੇਗੀ। ਇਸ ਤੋਂ ਇਲਾਵਾ ਪ੍ਰਾਇਮਰੀ ਅਧਿਆਪਕਾਂ ਦੀ ਨਵੀਂ ਨਿਯੁਕਤੀ ਸਬੰਧੀ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਪੈਂਡਿੰਗ ਹੈ। 


ਇਸ ਲਈ ਵਿਭਾਗ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਪ੍ਰਾਇਮਰੀ ਕਾਡਰ ਦੇ ਅਧਿਆਪਕ ਈ.ਟੀ.ਟੀ, ਐਚ.ਟੀ ਅਤੇ ਸੀ.ਐਚ.ਟੀ ਦੀਆਂ ਬਦਲੀਆਂ ਮਿਤੀ 25.05.2021 ਤੋਂ ਲਾਗੂ ਕੀਤੀਆਂ ਜਾਣਗੀਆਂ।

12 ਵੀੰ ਦੀਆਂ ਪ੍ਰੀਖਿਆਵਾਂ ਦਾ ਫੈਸਲਾ ਜੂਨ ਮਹੀਨੇ, ਬਹੁਤੇ ਰਾਜ ਪ੍ਰੀਖਿਆਵਾਂ ਦੇ ਹੱਕ ਵਿੱਚ

 ਸੀਬੀਐਸਈ ਸਮੇਤ ਰਾਜਾਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਦੀਆਂ ਵੱਧ ਰਹੀਆਂ ਮੰਗਾਂ ਦੇ ਵਿਚਕਾਰ, ਬਹੁਤੇ ਰਾਜਾਂ ਨੇ ਇਨ੍ਹਾਂ ਪ੍ਰੀਖਿਆਵਾਂ ਨੂੰ ਮਹੱਤਵਪੂਰਣ ਦੱਸਿਆ ਹੈ ਅਤੇ ਇਨ੍ਹਾਂ ਨੂੰ ਕਰਵਾਉਣ ਲਈ ਸੁਝਾਅ ਦਿੱਤਾ ਹੈ। ਹਾਲਾਂਕਿ, ਇਸਦੇ ਲਈ ਕੋਈ ਢੁਕਵੀਂ ਵਿਧੀ ਅਪਣਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ.

 ਇਸ ਦੌਰਾਨ ਰਾਜਾਂ ਨੇ ਵਿਦਿਆਰਥੀਆਂ ਦੇ ਆਨਲਾਈਨ ਅਧਿਐਨ ਦੇ ਰਾਹ ਵਿੱਚ ਆਉਣ ਵਾਲੇ ਮੋਬਾਈਲ ਫੋਨ, ਟੈਬਲੇਟ ਆਦਿ ਦਾ ਮੁੱਦਾ ਵੀ ਚੁੱਕਿਆ। ਵਿਦਿਆਰਥੀਆਂ ਨੂੰ ਇਹ ਮੁਹੱਈਆ ਕਰਵਾਉਣ ਲਈ ਕੇਂਦਰ ਤੋਂ ਮਦਦ ਦੀ ਮੰਗ ਵੀ ਕੀਤੀ। ਇਸ ਮਿਆਦ ਦੇ ਦੌਰਾਨ ਕੁਝ ਰਾਜਾਂ ਨੇ ਇਨੋਵੇਸ਼ਨ ਫੰਡ ਤੋਂ ਮਦਦ ਦਾ ਸੁਝਾਅ ਦਿੱਤਾ. ਕੋਰੋਨਾ ਸੰਕਟ ਵਿੱਚ ਰਾਜਾਂ ਨੇ ਇਹ ਸੁਝਾਅ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨਾਲ ਸਿੱਖਿਆ ਨਾਲ ਜੁੜੇ ਵਿਸ਼ਿਆਂ ਉੱਤੇ ਵਿਚਾਰ ਵਟਾਂਦਰੇ ਵਿੱਚ ਕੀਤਾ। ਇਸ ਦੌਰਾਨ, ਉੜੀਸਾ ਪ੍ਰੀਖਿਆ ਦੇ ਸਮਰਥਨ ਵਿੱਚ ਪਹਿਲੇ ਸਥਾਨ ਤੇ ਆਇਆ. ਬਾਅਦ ਵਿਚ ਹੋਰ ਰਾਜਾਂ ਨੇ ਵੀ ਉਸ ਦਾ ਸਮਰਥਨ ਕੀਤਾ. ਇਸ ਸਮੇਂ, ਨਿਸ਼ਾਂਕ ਨੇ ਸਪੱਸ਼ਟ ਕੀਤਾ ਕਿ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਵਿਦਿਆਰਥੀਆਂ ਦੇ ਵਿਆਪਕ ਹਿੱਤਾਂ ਦੇ ਮੱਦੇਨਜ਼ਰ ਲਿਆ ਜਾਵੇਗਾ.ਰਾਜਾਂ ਨਾਲ ਮੁਲਾਕਾਤ ਤੋਂ ਬਾਅਦ, ਸਿੱਖਿਆ ਮੰਤਰਾਲੇ ਨੇ ਇਸ ਸਮੇਂ ਸੰਪੂਰਨ ਸਿੱਖਿਆ ਦੇ ਅਧੀਨ ਰਾਜਾਂ ਨੂੰ 5228 ਕਰੋੜ ਰੁਪਏ ਜਾਰੀ ਕੀਤੇ ਹਨ। ਜੋ ਕਿ ਆਨਲਾਈਨ ਸਿੱਖਿਆ, ਸਿਖਲਾਈ ਆਦਿ ਦੀਆਂ ਗਤੀਵਿਧੀਆਂ 'ਤੇ ਖਰਚ ਕੀਤਾ ਜਾ ਸਕਦਾ ਹੈ. ਬੱਚਿਆਂ ਦੀਆਂ ਇਮਤਿਹਾਨਾਂ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ, ਜੂਨ ਵਿਚ ਇਹ ਫੈਸਲਾ ਲਿਆ ਜਾਵੇਗਾ ਕਿ ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ.


ਬੈਂਕ 50% ਸਟਾਫ ਨਾਲ ਹਰ ਰੋਜ਼ 2 ਵਜੇ ਤੱਕ ਖੁੱਲਣਗੇ : ਜ਼ਿਲ੍ਹਾ ਮੈਜਿਸਟਰੇਟ

ਲੁਧਿਆਣਾ: 18 ਮਈ ਨੂੰ 56 ਟੀਕਾਕਰਨ ਕੇਂਦਰਾਂ ਤੇ ਲਗਾਈ ਜਾਵੇਗੀ ਵੈਕਸੀਨ

 

RECENT UPDATES

Today's Highlight