Monday, 17 May 2021

LUDHIANA : COVID RESTRICTIONS AND TIMINGS

 


SANGRUR : COVID RESTRICTIONS AND TIMINGS

 

ਵਾਧੂ ਬਿਲ ਚਾਰਜ ਕਰਨ ਦੇ ਦੋਸ਼ ਵਿੱਚ ਨਿਜੀ ਹਸਪਤਾਲ ਦੇ ਵਿਰੁੱਧ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਂਚ ਕਰਨ ਦੇ ਹੁਕਮ

ਚੰਡੀਗੜ੍ਹ: ਕਰਫ਼ਿਊ ਦੀ ਮਿਆਦ ਵਿਚ ਵਾਧਾ

 


ਅਧਿਆਪਕ ਵਰਗ ਚ ਇਕ ਵੱਡਾ ਨਾਮ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ ਜਸਵਿੰਦਰ ਸਿੰਘ ਸਿੱਧੂ ਆਪਣੀ ਸਰਕਾਰੀ ਨੌਕਰੀ ਛੱਡ ਅੱਜ ਆਮ ਆਦਮੀ ਪਾਰਟੀ ਚ ਸ਼ਾਮਿਲ

 *ਅਧਿਆਪਕ ਵਰਗ ਚ ਇਕ ਵੱਡਾ ਨਾਮ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ ਜਸਵਿੰਦਰ ਸਿੰਘ ਸਿੱਧੂ ਆਪਣੀ ਸਰਕਾਰੀ ਨੌਕਰੀ ਛੱਡ ਅੱਜ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ।


ਅਧਿਆਪਕ ਵਰਗ ਚ ਇਕ ਵੱਡਾ ਨਾਮ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ ਜਸਵਿੰਦਰ ਸਿੰਘ ਸਿੱਧੂ ਆਪਣੀ ਸਰਕਾਰੀ ਨੌਕਰੀ ਛੱਡ ਅੱਜ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ।ਅਧਿਆਪਕ ਵਰਗ ਖਾਸ ਕਰਕੇ ਮੁਲਾਜ਼ਮ ਵਰਗ ਨੂੰ ਉਹਨਾਂ ਤੋ ਬਹੁਤ ਵੱਡੀ ਆਸ ਹੈ।ਕਿਉਂ ਕਿ 2001 ਤੋਂ 2006 ਦੇ ਕਾਰਜਕਾਲ ਸਮੇਂ ਜਦ ਪੰਜਾਬ ਦੇ ਸਰਕਾਰੀ ਸਕੂਲ ਕੈਪਟਨ ਸਰਕਾਰ AIRTEL ਵਰਗੀਆਂ ਪ੍ਰਾਈਵੇਟ ਕੰਪਨੀਆ ਨੂੰ ਵੇਚਣ ਜਾ ਰਹੀ ਸੀ, ਤਾਂ ਇਸ ਯੋਧੇ ਨੇ ਉਸ ਸਮੇ ਕੈਪਟਨ ਸਰਕਾਰ ਨੂੰ ਵੰਗਾਰਿਆ ਸੀ ਤੇ ਸਕੂਲ ਬਚਾਏ ਸਨ।




 ਬੇਰੁਜ਼ਗਾਰ ਟੀਚਰਾਂ ਦੀ ਅਗਵਾਈ ਕਰਕੇ ਜੇਲਾਂ ਕੱਟੀਆਂ ਅਤੇ ਕੈਪਟਨ ਸਰਕਾਰ ਨੂੰ ਰੈਗੂਲਰ ਭਰਤੀ ਲਈ ਮਜਬੂਰ ਕਰ ਦਿੱਤਾ। ਬੇਰੁਜਗਾਰ ਅਧਿਆਪਕਾਂ ਦੇ ਓਸ ਸਮੇਂ ਲੜੇ ਸੰਘਰਸ਼ ਦੌਰਾਨ ਜਸਿਵੰਦਰ ਸਿੰਘ ਸਿੱਧੂ ਆਪਣੀ ਪਤਨੀ ਅਤੇ ਸਾਥੀਆਂ ਸਮੇਤ ਤਿੰਨ ਮਹੀਨੇ ਦੀ ਬੱਚੀ ਘਰ ਛੱਡ ਕੇ ਜੇਲ ਵਿੱਚ ਰਹੇ ਸਨ। ਕੈਪਟਨ ਸਰਕਾਰ ਵੱਲੋਂ ਜਿਲ੍ਹਾ ਪ੍ਰੀਸ਼ਦਾਂ ਨੂੰ ਦਿੱਤੇ 5752 ਸਕੂਲ ਸਿੱਖਿਆ ਵਿਭਾਗ ਚ ਲਿਆਉਣ ਲਈ ਬਾਦਲ ਸਰਕਾਰ ਵਿਰੁੱਧ ਲੜੇ ਸੰਘਰਸ਼ ਵਿੱਚ ਆਪਣੇ ਆਪ ਨੂੰ ਦਾਅ ਤੇ ਲਾਕੇ 42 ਦਿਨ ਮਰਨ ਵਰਤ ਰੱਖਿਆ ,ਜਿਸ ਨੂੰ ਕੁੱਲ ਦੁਨੀਆ ਕਹਿੰਦੀ ਸੀ ਇਹ ਨਹੀਂ ਹੋ ਸਕਦਾ ,ਸੰਵਿਧਾਨ ਦਾ ਮਸਲਾ ।ਸਿੱਧੂ ਨੇ ਸੰਵਿਧਾਨ ਦੀ 73 ਵੀ ਧਾਰਾ ਨੂੰ ਪੁੱਠਾ ਗੇੜਾ ਦੇ ਕੇ ਸਾਰੇ ਸਕੂਲ ਸਿੱਖਿਆ ਵਿਭਾਗ ਚ ਮਰਜ ਕਰਨ ਲਈ ਬਾਦਲ ਸਰਕਾਰ ਨੂੰ ਮਜਬੂਰ ਕਰ ਦਿੱਤਾ ਸੀ। ਕੱਚੇ ਅਧਿਆਪਕ ਜਿਨਾ ਦੀ ਕੋਈ ਬਾਂਹ ਨਹੀ ਫੜਦਾ ਸੀ, ਉਹਨਾਂ ਨੂੰ ਸਿੱਖਿਆ ਵਿਭਾਗ ਚ ਪੱਕਾ ਕਰਨ ਦਾ ਰਾਹ ਪੱਧਰ ਕੀਤਾ। ਅੱਜ ਵੀ ਉਹਨਾਂ ਨਾਲ ਡਟਕੇ ਖੜੇ ਹਨ। ਸਿੱਧੂ ਦੇ ਆਮ ਆਦਮੀ ਪਾਰਟੀ ਚ ਜਾਣ ਨੂੰ ਸਾਰਾ ਮੁਲਾਜ਼ਮ ਵਰਗ ਸਰਾਹਨਾ ਕਰ ਰਿਹਾ ਹੈ। ਲੋਕਾਂ ਨੂੰ ਆਸ ਬੱਝੀ ਹੈ ਕਿ ਸਿੱਧੂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ,ਕੱਚੇ ਮੁਲਾਜ਼ਮ ਨੂੰ ਪੱਕੇ ਕਰਵਾਉਣ ਲਈ ,ਲੀਹੋ ਲੱਥ ਚੁੱਕੀ ਸਿੱਖਿਆ ਦੀ ਗੱਡੀ ਨੂੰ ਲੀਹ ਤੇ ਲਿਆਉਣ ਲਈ ਵੱਡੇ ਮੀਲ ਪੱਥਰ ਸਿਆਸੀ ਜੀਵਨ ਚ ਵੀ ਗੱਡਣਗੇ ।ਕਿਉਂਕਿ ਅਧਿਆਪਕ ਲਹਿਰ ਚ ਉਹਨਾ ਦੇ ਕੀਤੇ ਕੰਮ ਇਸਦੀ ਗਵਾਹੀ ਭਰਦੇ ਹਨ।*

ਕੋਵਿਡ ਮਹਾਂਮਾਰੀ ਦੇ ਚਲਦਿਆਂ ਵਿਦਿਆਰਥੀਆਂ ਨੂੰ ਸਰੀਰਕ ਕਿ੍ਆਵਾਂ ਕਰਵਾਈਆਂ ਜਾਣ : ਜ਼ਿਲ੍ਹਾ ਸਿੱਖਿਆ ਅਫ਼ਸਰ

 


ਮੁੱਖ ਮੰਤਰੀ ਅਮਰਿੰਦਰ ਸਿੰਘ ਮੰਗਲਵਾਰ ਨੂੰ ਸਰਪੰਚਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂਕਰਨਗੇ ਗੱਲਬਾਤ

 


COVID BULLETIN ROOPNAGAR : 2 ਮੌਤਾਂ ,159 ਨਵੇਂ ਪਾਜ਼ਿਟਿਵ ਕੇਸ

BARNALA: ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 16 ਤੋਂ 31 ਮਈ ਤੱਕ ਦੁਕਾਨਾਂ ਖੋਲ੍ਹਣ ਦੇ ਹੁਕਮ ਜਾਰੀ / ਸਕੂਲਾਂ ਦੇ ਸਟਾਫ ਨੂੰ ਹਾਜ਼ਰ ਰਹਿਣ ਦੇ ਆਦੇਸ਼

 



ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ



ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 72 ਨਵੇਂ ਕੇਸ, 5 ਮੌਤਾਂ

 


HOSHIARPUR : ਪਿੰਡ ਨੰਗਲ ਕਲਾਲ ਅਤੇ ਡੁੱਗਰੀ ਰਾਜਪੂਤਾਂ ਕੰਟੇਨਮੇੰਟ ਜੋਨ ਘੋਸ਼ਿਤ

 


ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਕੋਰੋਨਾ ਖਿਲਾਫ਼ ਪਿੰਡਾਂ ’ਚ ਮਿਸ਼ਨ ਫਤਿਹ ਨੂੰ ਜਮੀਨੀ ਪੱਧਰ ਤੱਕ ਲਿਜਾਣਗੀਆਂ ਵਿਸ਼ੇਸ਼ ਟੀਮਾਂ : ਅਪਨੀਤ ਰਿਆਤ

 ਕੋਰੋਨਾ ਖਿਲਾਫ਼ ਪਿੰਡਾਂ ’ਚ ਮਿਸ਼ਨ ਫਤਿਹ ਨੂੰ ਜਮੀਨੀ ਪੱਧਰ ਤੱਕ ਲਿਜਾਣਗੀਆਂ ਵਿਸ਼ੇਸ਼ ਟੀਮਾਂ : ਅਪਨੀਤ ਰਿਆਤ

ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਲੋਕਾਂ ਦੇ ਸਹਿਯੋਗ ਨਾਲ ਪਿੰਡਾਂ ’ਚ ਵਾਇਰਸ ਨੂੰ ਹੋਰ ਫੈਲਣੋਂ ਰੋਕਣ ਲਈ ਵਿਅਪਕ ਯੋਜਨਾ

ਵਿਸ਼ੇਸ਼ ਟੀਮਾਂ ਪੰਚਾਇਤਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਕੋਰੋਨਾ ਖਿਲਾਫ਼ ਮੁਹਿੰਮ ਨੂੰ ਕਰਨਗੀਆਂ ਤੇਜ਼

ਹੁਸ਼ਿਆਰਪੁਰ, 17 ਮਈ: ਪੇਂਡੂ ਖੇਤਰਾਂ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਜਿਹੜੀਆਂ ਕਿ ਉਨ੍ਹਾਂ ਨੂੰ ਦਿੱਤੇ ਗਏ ਖੇਤਰਾਂ ਵਿਚਲੇ ਪਿੰਡਾਂ ਵਿੱਚ ਪੰਚਾਇਤਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਆਦਿ ਨਾਲ ਮਿਲ ਕੇ ਕੋਰੋਨਾ ਵਾਇਰਸ ਨੂੰ ਅਸਰਦਾਰ ਢੰਗ ਨਾਲ ਰੋਕਣ ਲਈ ਕੰਮ ਕਰਨਗੀਆਂ।



ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਮੈਂਬਰੀ ਟੀਮ ਦੀ ਅਗਵਾਈ ਇਕ ਸੁਪਰਵਾਈਜ਼ਰ ਕਰੇਗਾ ਅਤੇ ਇਨ੍ਹਾਂ ਟੀਮਾਂ ਵਿੱਚ ਕਾਰਜਕਾਰੀ ਅਧਿਕਾਰੀ/ਬੀ.ਐਲ.ਓਜ਼, ਆਸ਼ਾ ਵਰਕਰਾਂ ਆਦਿ ਮੈਂਬਰ ਹੋਣਗੀਆਂ। ਇਹ ਟੀਮਾਂ ਆਪੋ-ਆਪਣੇ ਖੇਤਰਾਂ ਵਿੱਚ ਸਬੰਧਤ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਦੇ ਤਾਲਮੇਲ ਨਾਲ ਕੰਮ ਕਰਦੀਆਂ ਹੋਈਆਂ ਮਿਸ਼ਨ ਫਤਿਹ ਨੂੰ ਪੇਂਡੂ ਖੇਤਰਾਂ ਵਿੱਚ ਜਮੀਨੀ ਪੱਧਰ ’ਤੇ ਲਾਗੂ ਕਰਨ ਵਿੱਚ ਅਹਿਮ ਰੋਲ ਅਦਾ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵਲੋਂ ਪੰਚਾਇਤਾਂ, ਸਰਪੰਚਾਂ, ਯੂਥ ਕਲੱਬਾਂ ਅਤੇ ਹੋਰ ਸਰਗਰਮ ਸੰਸਥਾਵਾਂ ਨਾਲ ਰਾਬਤਾ ਕਰਕੇ ਲੋਕਾਂ ਨੂੰ ਕੋਵਿਡ-19 ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀਆਂ ਦੇਣ ਦੇ ਨਾਲ-ਨਾਲ ਪਿੰਡਾਂ ਵਿੱਚ ਟੀਕਾਕਰਨ ਕੈਂਪ ਲਗਵਾਏ ਜਾਣਗੇ।

ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਪੇਂਡੂ ਖੇਤਰਾਂ ਵਿੱਚ ਕੋਵਿਡ ਦੇ ਹਾਲਾਤ ਦੀ ਸਮੀਖਿਆ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਵਲੋਂ ਜ਼ਿਲ੍ਹੇ ਦੇ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ ਅਤੇ ਹਰ ਯੋਗ ਲਾਭਪਾਤਰੀ ਦਾ ਟੀਕਾਕਰਨ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟੀਮ ਵਲੋਂ ਰੋਜਾਨਾ ਆਪੋ-ਆਪਣੇ ਖੇਤਰਾਂ ਦੀ ਕੋਵਿਡ ਸਬੰਧੀ ਅਹਿਮ ਜਾਣਕਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਲੋੜ ਪੈਣ ’ਤੇ ਉਚਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਇਹ ਟੀਮਾਂ ਪਿੰਡਾਂ ਦੇ ਵਸਨੀਕਾਂ ਨੂੰ ਕੋਵਿਡ ਸਿਹਤ ਸਲਾਹਕਾਰੀਆਂ ਦੀ ਪੂਰਨ ਪਾਲਣਾ ਲਈ ਪ੍ਰੇਰਿਤ ਕਰਨਗੀਆਂ ਅਤੇ ਉਨ੍ਹਾਂ ਨੂੰ ਮਾਸਕ ਪਹਿਨਣ, ਬੇਲੋੜੇ ਇਕੱਠ ਤੋਂ ਗੁਰੇਜ਼ ਕਰਨ ਦਾ ਸੱਦਾ ਦੇਣਗੀਆਂ। ਉਨ੍ਹਾਂ ਦੱਸਿਆ ਕਿ ਟੀਮਾਂ ਵਲੋਂ ਪੇਂਡੂ ਖੇਤਰਾਂ ਵਿੱਚ ਜ਼ਿਲ੍ਹੇ ਦੇ ਹਸਪਤਾਲਾਂ ਅੰਦਰ ਬੈਡਾਂ ਅਤੇ ਆਕਸੀਜਨ ਦੀ ਉਪਲਬੱਧਤਾ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹੈਲਪਲਾਈਨ ਨੰਬਰਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।

ਆਸ਼ਾ ਵਰਕਰਾਂ ਕੋਲ ਮੌਜੂਦ ਰਹੇਗੀ ਕੋਵਿਡ ਕੇਅਰ ਕਿੱਟ:

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡਾਂ ਵਿੱਚ ਆਸ਼ਾ ਵਰਕਰਾਂ ਕੋਲ ਵਿਸ਼ੇਸ਼ ਕੋਵਿਡ ਕੇਅਰ ਕਿੱਟ ਮੌਜੂਦ ਰਹੇਗੀ ਜਿਹੜੀ ਕਿ ਕਿਸੇ ਨੂੰ ਵੀ ਲੋੜ ਪੈਣ ’ਤੇ ਵਰਤੀ ਜਾ ਸਕੇਗੀ।

ਪਿੰਡਾਂ ’ਚ ਲੱਗਣਗੇ ਵਿਸ਼ੇਸ਼ ਟੀਕਾਕਰਨ ਕੈੈਂਪ :

ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਕੋਵਿਡ ਟੀਕਾਕਰਨ ਲਈ ਚਾਰ ਮੋਬਾਇਲ ਵੈਨਾਂ ਦਾ ਪ੍ਰਬੰਧ ਹੈ ਜਿਹੜੀਆਂ ਕਿ ਵੱਖ-ਵੱਖ ਪਿੰਡਾਂ ਵਿੱਚ ਭੇਜ ਕੇ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਨੁਮਾਇੰਦਿਆਂ ਵਲੋਂ ਇਸ ਸਬੰਧੀ ਟੀਮ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਜਾ ਸਕਦਾ ਹੈ ਤਾਂ ਜੋ ਯੋਗ ਲਾਭਪਾਤਰੀਆਂ ਦੇ ਜਲਦ ਤੋਂ ਜਲਦ ਪਹਿਲੀ ਅਤੇ ਦੂਜੀ ਡੋਜ਼ ਲਗਾਈ ਜਾ ਸਕੇ।

ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਦੇ ਸਹਿਯੋਗ ਨਾਲ ਸਿਹਤ ਸਲਾਹਕਾਰੀਆਂ ਨੂੰ ਲਾਗੂ ਕਰਵਾਉਣ ਵਿੱਚ ਕੋਈ ਕਮੀ ਨਾ ਛੱਡਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਾਸਕ ਪਹਿਨਣ ਅਤੇ ਹੋਰ ਸਿਹਤ ਸੁਰੱਖਿਆ ਨਾਲ ਜੁੜੀਆਂ ਹਦਾਇਤਾਂ ਦੀ ਪਾਲਣਾ ਲਈ ਪ੍ਰੇਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਠੀਕਰੀ ਪਹਿਰਿਆਂ ਦੇ ਨਾਲ-ਨਾਲ ਯੂਥ ਕਲੱਬਾਂ ਦਾ ਸਹਿਯੋਗ ਲੈ ਕੇ ਮਿਸ਼ਨ ਫਤਿਹ ਨੂੰ ਪੂਰੀ ਤਰ੍ਹਾਂ ਕਾਮਯਾਬ ਬਣਾਇਆ ਜਾਣਾ ਚਾਹੀਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ. (ਜ) ਅਮਿਤ ਕੁਮਾਰ ਪੰਚਾਲ, ਏ.ਡੀ.ਸੀ. (ਡੀ) ਹਰਬੀਰ ਸਿੰਘ, ਐਸ.ਡੀ.ਐਮਜ਼ ਅਮਿਤ ਮਹਾਜਨ, ਰਣਦੀਪ ਸਿੰਘ ਹੀਰ, ਹਰਬੰਸ ਸਿੰਘ, ਅਸ਼ੋਕ ਕੁਮਾਰ, ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਏ.ਸੀ.ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ, ਡੀ.ਐਸ.ਪੀਜ਼ ਗੁਰਪ੍ਰੀਤ ਸਿੰਘ ਗਿੱਲ, ਜਗਦੀਸ਼ ਅੱਤਰੀ, ਅਮਰ ਨਾਥ, ਪ੍ਰੇਮ ਸਿੰਘ, ਮੁਨੀਸ਼ ਸ਼ਰਮਾ, ਸਤਿੰਦਰ ਚੱਢਾ, ਰਵਿੰਦਰ ਸਿੰਘ ਅਤੇ ਸਿਵਲ ਸਰਜਨ ਡਾ. ਰਣਜੀਤ ਸਿੰਘ ਆਦਿ ਮੌਜੂਦ ਸਨ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਸਰਕਾਰੀ ਸਕੂਲਾਂ ਦਾ ਇਸ ਵਾਰ ਫੇਰ ਦਸਵੀਂ ਅਤੇ ਅੱਠਵੀਂ ਬੋਰਡ ਦਾ ਸ਼ਾਨਦਾਰ ਨਤੀਜਾ

 ਸਰਕਾਰੀ ਸਕੂਲਾਂ ਦਾ ਇਸ ਵਾਰ ਫੇਰ ਦਸਵੀਂ ਅਤੇ ਅੱਠਵੀਂ ਬੋਰਡ ਦਾ ਸ਼ਾਨਦਾਰ ਨਤੀਜਾ 

3576 ਸਰਕਾਰੀ ਸਕੂਲਾਂ ਦਾ ਦਸਵੀਂ ਦਾ ਸ਼ਤ-ਪ੍ਰਤੀਸ਼ਤ ਨਤੀਜਾ ਰਿਹਾ 

ਚੰਡੀਗੜ੍ਹ/ ਐੱਸ.ਏ.ਐੱਸ. ਨਗਰ 17 ਮਈ (ਅੰਜੂ ਸੂਦ  )

ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਮਾਰਚ, 2021 ਦੇ ਬੋਰਡ ਨਤੀਜਿਆਂ ਵਿੱਚ ਦਸਵੀਂ ਅਤੇ ਅੱਠਵੀਂ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ। ਮਾਰਚ 2021 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 99.96 ਪ੍ਰਤੀਸ਼ਤ ਰਹੀ ਜਦਕਿ ਬੋਰਡ ਦੀ ਪਾਸ ਪ੍ਰਤੀਸ਼ਤਤਾ 99.93 ਰਹੀ। ਇਸ ਵਾਰ ਦਸਵੀਂ ਦੇ 100 ਫੀਸਦੀ ਨਤੀਜਾ ਦੇਣ ਵਾਲੇ ਸਰਕਾਰੀ ਸਕੁਲਾਂ ਦੀ ਗਿਣਤੀ 3576 ਰਹੀ ਹੈ। ਇਸੇ ਤਰ੍ਹਾਂ ਅੱਠਵੀਂ ਜਮਾਤ ਦੀ ਮਾਰਚ 2021 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 99.91 ਪ੍ਰਤੀਸ਼ਤ ਰਹੀ ਜਦਕਿ ਬੋਰਡ ਦਾ ਪਾਸ ਪ੍ਰਤੀਸ਼ਤਤਾ 99.88 ਪ੍ਰਤੀਸ਼ਤ ਰਹੀ। ਅੱਠਵੀਂ ਦੇ 100 ਫੀਸਦੀ ਨਤੀਜਾ ਦੇਣ ਵਾਲੇ ਸਰਕਾਰੀ ਸਕੂਲਾਂ ਦੀ ਗਿਣਤੀ 6215 ਰਹੀ ਹੈ।



ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸਮੂਹ ਪਾਸ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਹਨਾਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਕੋਵਿਡ ਜਿਹੇ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਦਿਆਂ ਵਿਦਿਆਰਥੀਆਂ ਨਾਲ ਜੁੜੇ ਰਹਿ ਕੇ ਇਹ ਸ਼ਾਨਦਾਰ ਨਤੀਜੇ ਪ੍ਰਾਪਤ ਕਰਨਾ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੀ ਨਿਵੇਕਲੀ ਅਤੇ ਸਾਹਸ ਭਰਪੂਰ ਪ੍ਰਾਪਤੀ ਹੈ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਸ਼ਤ-ਪ੍ਰਤੀਸ਼ਤ ਨਾਲ ਨਾਜ਼ੁਕ ਹਾਲਾਤਾਂ ਵਿੱਚ ਵੀ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੁਆਰਾ ਦ੍ਰਿੜਤਾ ਨਾਲ ਕਰਵਾਈ ਗਈ ਸਖਤ ਮਿਹਨਤ ਦਾ ਬੇਹਤਰੀਨ ਨਤੀਜਾ ਮਿਲਿਆ ਹੈ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਇਹਨਾਂ ਹਾਲਤਾਂ ਨੂੰ ਮੱਦੇਨਜ਼ਰ ਰੱਖਦਿਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਵਿਦਿਆਰਥੀਆਂ ਨੂੰ ਸ਼ਾਨਦਾਰ ਫਲ ਮਿਲਿਆ ਹੈ। ਸਮੂਹ ਵਿਦਿਆਰਥੀ ਇਸ ਸਾਲ ਵੀ ਆਪਣੀ ਪੜ੍ਹਾਈ ਨੂੰ ਸੰਜੀਦਗੀ ਨਾਲ ਲੈ ਕੇ ਅਧਿਆਪਕਾਂ ਤੋਂ ਆਨਲਾਈਨ ਅਗਵਾਈ ਲੈਂਦੇ ਰਹਿਣ। ਵਿਭਾਗ ਵੱਲੋਂ ਪਿਛਲੇ ਸਾਲ ਵਾਂਗ ਇਸ ਸਾਲ ਵੀ ਆਨਲਾਈਨ ਘਰ ਬੈਠੇ ਸਿੱਖਿਆ ਲਈ ਦੂਰਦਰਸ਼ਨ ਪੰਜਾਬੀ ਰਾਹੀਂ ਆਨਲਾਈਨ ਜਮਾਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਵਿਭਾਗ ਵੱਲੋਂ ਪੰਜਾਬ ਐਜੂਕੇਅਰ ਐਪ ਅਤੇ ਜ਼ੂਮ ਮੀਟਿੰਗਾਂ ਰਾਹੀਂ ਵੀ ਜਮਾਤਾਂ ਲਗਾਈਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਧੀਆ ਸਹੁਲ਼ਤਾਂ ਅਤੇ ਮੁਫ਼ਤ ਪੜ੍ਹਾਈ ਦੇ ਪ੍ਰਬੰਧਾਂ ਕਾਰਨ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਰਿਕਾਰਡ ਵਾਧਾ ਹੋ ਰਿਹਾ ਹੈ।

ਜ਼ਿਲੇ ਵਿਚ ਜਾਰੀ ਪਾਬੰਦੀਆਂ ਵਿਚ 31 ਮਈ ਤੱਕ ਦਾ ਵਾਧਾ: ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ

 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ

ਜ਼ਿਲੇ ਵਿਚ ਜਾਰੀ ਪਾਬੰਦੀਆਂ ਵਿਚ 31 ਮਈ ਤੱਕ ਦਾ ਵਾਧਾ: ਜ਼ਿਲ੍ਹਾ ਮੈਜਿਸਟ੍ਰੇਟ

*ਦੁੱਧ ਵਿਕਰੇਤਾ ਤੇ ਡੇਅਰੀ ਹੁਣ ਸਾਰੇ ਦਿਨ 24 ਘੰਟੇ ਕਰ ਸਕਣਗੇ ਕੰਮ

ਬਾਕੀ ਦੁਕਾਨਾਂ ਦੀ ਪਹਿਲਾਂ ਵਾਂਗ ਹੀ ਰਹੇਗੀ ਸਮਾਂ ਸਾਰਣੀ

*ਫਲ-ਸਬਜੀਆਂ, ਮੀਟ ਦੀਆਂ ਦੁਕਾਨਾਂ ਰੋਜਾਨਾ ਸਵੇਰ 5 ਤੋਂ ਸਵੇਰੇ 9 ਵਜੇ ਤੱਕ ਅਤੇ ਕਰਿਆਨੇ ਸਮੇਤ ਦੂਜੀਆਂ ਦੁਕਾਨਾਂ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰ 10 ਤੋਂ ਬਾਅਦ ਦੁਪਹਿਰ 2 ਵਜੇ ਤੱਕ ਖੁੱਲ੍ਹਣਗੀਆਂ

*ਰੇਹੜੀ ਵਾਲਿਆਂ ਨੂੰ ਦੁਪਹਿਰ 2 ਵਜੇ ਤੱਕ ਗਲੀਆਂ ਵਿਚ ਫਲ-ਸਬਜ਼ੀਆਂ ਵੇਚਣ ਦੀ ਇਜਾਜ਼ਤ ਪਰ ਖੜ੍ਹਣ ਦੀ ਮਨਾਹੀ

ਸੰਗਰੂਰ, 17 ਮਈ:

ਕੋਵਿਡ 19 ਦੀ ਰੋਕਥਾਮ ਲਈ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਗ੍ਰਹਿ ਤੇ ਨਿਆਂ ਵਿਭਾਗ, ਪੰਜਾਬ ਵੱਲੋਂ ਜਾਰੀ ਪਾਬੰਦੀਆਂ ਨੂੰ 31 ਮਈ 2021 ਤੱਕ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਜਾਰੀ ਹੁਕਮਾਂ ਵਿਚ ਦੁੱਧ ਵਿਕਰੇਤਾ ਅਤੇ ਡੇਅਰੀ ਨੂੰ ਛੱਡ ਕੇ ਬਾਕੀ ਦੁਕਾਨਾਂ ਦੀ ਸਮਾਂ ਸਾਰਣੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।




ਸ੍ਰੀ ਰਾਮਵੀਰ ਨੇ ਦੱਸਿਆ ਕਿ ਸੇਵਾਵਾਂ ਦੇ ਨਿਰਧਾਰਿਤ ਕੀਤੇ ਸਮੇਂ ਮੁਤਾਬਿਕ ਜ਼ਿਲ੍ਹਾ ਸੰਗਰੂਰ ਅੰਦਰ ਹੁਣ ਦੁੱਧ/ਦੁੱਧ ਵਿਕਰੇਤਾ, ਡੇਅਰੀ ਰੋਜ਼ਾਨਾ 24 ਘੰਟੇ ਅਪਣਾ ਕੰਮ ਕਰ ਸਕਣਗੇ।ਹੁਕਮਾਂ ਅਨੁਸਾਰ ਸਵੇਰ 5 ਵਜੇ ਤੋਂ ਸਵੇਰ 9 ਵਜੇ ਤੱਕ ਰੋਜਾਨਾ ਫ਼ਲ, ਸਬਜ਼ੀਆਂ, ਕਰਿਆਨਾ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੋਵੇਗੀ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਹਰ ਰੋਜ ਫ਼ਲ ਅਤੇ ਸਬਜ਼ੀਆਂ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਖੁਲ੍ਹਣਗੀਆਂ। ਉਨ੍ਹਾਂ ਦੱਸਿਆ ਕਿ ਸਵੇਰ 9 ਵਜੇ ਤੋਂ 10 ਵਜੇ ਤੱਕ ਮੈਡੀਕਲ, ਪੈਟਰੌਲ ਪੰਪ ਤੇ ਦੁੱਧ ਦੀਆਂ ਦੁਕਾਨਾਂ ਤੋਂ ਇਲਾਵਾ ਹੋਰ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਸੋਮਵਾਰ ਤੋਂ ਸੁੱਕਰਵਾਰ ਤੱਕ 10 ਵਜੇ ਸਵੇਰ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕਰਿਆਨਾ ਦੀਆਂ ਦੁਕਾਨਾਂ ਸਮੇਤ ਬਾਕੀ ਰਹਿੰਦੀਆਂ ਸ੍ਰੇਣੀਆਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੋਵੇਗੀ।

ਹੁਕਮਾਂ ਅਨੁਸਾਰ ਵੱਧ ਤੋਂ ਵੱਧ 72 ਘੰਟੇ ਪੁਰਾਣੀ ਨੈਗਟਿਵ ਕੋਵਿਡ ਰਿਪੋਰਟ ਜਾਂ ਦੋ ਹਫ਼ਤਿਆਂ ਤੋਂ ਜ਼ਿਆਦਾ ਪੁਰਾਣਾ ਟੀਕਾਕਰਨ ਸਰਟੀਫਿਕੇਟ (ਘੱਟੋ ਘੱਟ ਇਕ ਡੋਜ਼) ਤੋਂ ਬਿਨਾਂ ਕੋਈ ਵੀ ਵਿਅਕਤੀ ਨੂੰ ਸੰਗਰੂਰ ਅੰਦਰ ਹਵਾਈ, ਰੇਲ ਜਾਂ ਸੜਕੀ ਆਵਾਜਾਈ ਰਾਹੀਂ ਦਾਖ਼ਲ ਹੋਣ ਦੀ ਮਨਾਹੀ ਹੋਵੇਗੀ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਉਨ੍ਹਾਂ ਦੱਸਿਆ ਕਿ ਬਾਰ, ਸਿਨੇਮਾ ਹਾਲ, ਸੈਲੂਨ, ਜਿੰਮ, ਆਈਲੈੱਟਸ ਸੈਂਟਰ, ਟਿਊਸ਼ਨ ਸੈਂਟਰ, ਸੀਵਿੰਮਗ ਪੁਲ, ਸਪੋਰਟਸ ਕੰਪਲੈਕਸ਼, ਸਾਰੇ ਪੀ.ਜੀ. ਸਣੇ ਹੋਰ ਵਿੱਦਿਅਕ ਸੰਸਥਾਵਾਂ ਆਦਿ ਸਮੇਤ ਪੰਜਾਬ ਸਰਕਾਰ ਵੱਲੋਂ ਜਾਰੀ ਪਹਿਲੀਆਂ ਹਦਾਇਤਾਂ ਅਨੁਸਾਰ ਪਾਬੰਦੀ ਸ਼ੁਦਾ ਸ੍ਰੇਣੀਆਂ ਨੂੰ ਖੋਲ੍ਹਣ ਦੀ ਮਨਾਹੀ ਹੋਵੇਗੀ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਬਾਕੀ ਹਦਾਇਤਾਂ ਅਤੇ ਹੁਕਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ ਜ਼ਿਲ੍ਹੇ ਦੇ ਹਸਪਤਾਲ, ਡਿਸਪੈਂਸਰੀਆਂ, ਕੈਮਿਸਟ ਸ਼ਾਪ, ਮੈਡੀਕਲ ਉਪਕਰਣ ਦੀਅ ਦੁਕਾਨਾਂ, ਲੈਬਾਰਟਰੀਆਂ, ਕਲੀਨਿਕਸ, ਨਰਸਿੰਗ ਹੋਮ, ਐਂਬੂਲੈਂਸ, ਪੈਟਰੋਲ ਪੰਪ ਆਦਿ ਹਫ਼ਤੇ ਦੇ ਸਾਰੇ ਦਿਨ 24 ਘੰਟੇ ਆਪਣੀਆਂ ਸੇਵਾਵਾਂ ਦੇਣਗੇ। ਸਿਹਤ ਸੇਵਾਵਾਂ ਨਾਲ ਸਬੰਧਤ ਕਰਮੀਆਂ, ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ਼, ਹਸਪਤਾਲਾਂ ਅਤੇ ਲੈਬਾਰਟਰੀਆਂ ਆਦਿ ਵਿੱਚ ਕੰਮ ਕਰਨ ਵਾਲਾ ਅਮਲਾ ਵੀ ਹਫ਼ਤੇ ਦੇ ਸਾਰੇ ਦਿਨ 24 ਘੰਟੇ ਆਪਣੀਆਂ ਸੇਵਾਵਾਂ ਦੇ ਸਕਦੇ ਹਨ, ਲਾਕਡਾਊਨ ਨਾਲ ਸਬੰਧਤ ਪਾਬੰਦੀਆਂ ਤੋਂ ਇਨ੍ਹਾਂ ਨੂੰ ਛੋਟ ਹੋਵੇਗੀ।

ਉਨ੍ਹਾਂ ਕਿਹਾ ਕਿ ਪੇਂਡੂ ਤੇ ਸਹਿਰੀ ਖੇਤਰਾਂ ਵਿੱਚ ਉਸਾਰੀ ਦੇ ਕੰਮਾਂ ਤੇ ਉਤਪਾਦਨ ਸਨਅਤਾਂ ਨੂੰ ਕੰਮ ਕਰਨ ਦੀ ਮਨਜੂਰੀ ਹੋਵੇਗੀ। ਸਮੂਹ ਢਾਬੇ ਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ‘ਚ ਬੈਠਣ ਦੀ ਆਗਿਆ ਨਹੀਂ ਹੋਵੇਗੀ ਪਰ ਇਹਨਾਂ ਦੇ ਪ੍ਰਬੰਧਕਾਂ ਨੂੰ ਰਾਤ 9 ਵਜੇ ਤੱਕ ਹੋਮ ਡਿਲੀਵਰੀ ਦੀ ਆਗਿਆ ਹੋਵੇਗੀ। ਹੋਟਲਾਂ ਵਿੱਚ ਮਹਿਮਾਨ ਰੱਖਣ ਮੌਕੇ ਪ੍ਰਬੰਧਕਾਂ ਨੂੰ ਮਹਿਮਾਨ ਦੀ 72 ਘੰਟੇ ਪਹਿਲਾਂ ਦੀ ਆਰ ਟੀ ਪੀ ਸੀ ਆਰ ਰਿਪੋਰਟ ਨੈਗੇਟਿਵ ਲੈਣੀ ਜਰੂਰੀ ਹੋਵੇਗੀ। ਸਾਰੇ ਪੀ.ਜੀ., ਹਫਤਾਵਾਰੀ ਬਾਜਾਰ ਤੇ ਮਨੋਰੰਜਨ ਪਾਰਕ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਈ-ਕਾਮਰਸ ਲਈ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਆਗਿਆ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਬਜੀ ਮੰਡੀ ਅਤੇ ਫਰੂਟ ਮੰਡੀ ਸਵੇਰੇ 10 ਵਜ੍ਹੇ ਤੱਕ ਖੁੱਲੀ ਰਹੇਗੀ ਅਤੇ ਰੇਹੜੀਆਂ ਵਾਲਿਆਂ ਦੁਪਹਿਰ 2 ਵਜ੍ਹੇ ਗਲੀਆਂ ’ਚ ਹਫ਼ਤੇ ਦੇ ਸਾਰੇ ਦਿਨ ਸ਼ਬਜੀ ਵੇਚ ਸਕਣਗੇ, ਪਰੰਤੂ ਇਕ ਥਾਂ ਖੜ੍ਹਨ ਦੀ ਇਜਾਜਤ ਨਹੀ ਹੋਵੇਗੀ। ਇਸ ਤੋਂ ਇਲਾਵਾ ਮੰਡੀ ਅੰਦਰ ਹੋਲਸੇਲ ਤੋਂ ਇਲਾਵਾ ਰਿਟੇਲ ਵਿੱਚ ਫਰੂਟ ਅਤੇ ਸ਼ਬਜੀ ਵੇਚਣ ਦੀ ਆਗਿਆ ਨਹੀ ਹੋਵੇਗੀ। ਜੇਕਰ ਕੋਈ ਹੋਲਸੇਲ ਮਾਰਕੀਟ ’ਚ ਰਿਟੇਲ ਵੇਚਦਾ ਪਕੜਿਆ ਗਿਆ ਤਾਂ ਜ਼ਿਲ੍ਹਾ ਮੰਡੀ ਅਫ਼ਸਰ ਦੁਆਰਾ ਉਸਦਾ ਲਾਇਸੰਸ ਰੱਦ ਕੀਤਾ ਜਾਵੇਗਾ।

ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਇੰਡੀਅਨ ਪੈਨਲ ਕੋਡ ਦੀ ਧਾਰਾ 199 ਅਤੇ ਡਿਜਾਸਟਰ ਮੈਨਜਮੈਂਟ ਐਕਟ 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।          

MOGA : ਕੋਰੋਨਾ ਨੇ ਲਈਆਂ 4 ਹੋਰ ਜਾਨਾਂ, ਆਏ 90 ਨਵੇਂ ਮਾਮਲੇ

ਮੋਗਾ ਜ਼ਿਲ੍ਹੇ ਵਿੱਚ ਅੱਜ ਕੋਰੋਨਾ ਨੇ 4 ਹੋਰ ਜਾਨਾਂ ਲਈਆਂ, ਅਤੇ 90 ਨਵੇਂ ਮਾਮਲੇ ਸਾਹਮਣੇ ਆਏ। more update

COVID BULLETIN FEROZPUR: 8 ਮੌਤਾਂ,241 ਕਰੋਨਾ ਪਾਜ਼ਿਟਿਵ

 

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

MANSA : COVID RESTRICTIONS AND TIMINGS

 


ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

228 ਪੀਟੀਆਈ ਦੀਆਂ ਤਨਖ਼ਾਹਾਂ ਬੀਪੀਈਓ ਦਫ਼ਤਰਾਂ ਤੋਂ ਹੋਣਗੀਆਂ ਜਾਰੀ

 


BATHINDA। 31/5 ਤੱਕ ਸਕੂਲ ਬੰਦ 50% ਅਧਿਆਪਕ ਸਕੂਲ ਵਿੱਚ ਰਹਿਣਗੇ ਹਾਜਰ: ਜ਼ਿਲ੍ਹਾ ਮੈਜਿਸਟਰੇਟ

 


ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਅੱਠਵੀਂ ਅਤੇ ਦਸਵੀਂ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਨੇ ਮਾਰੀ ਵਾਜੀ

ਅੱਠਵੀਂ ਅਤੇ ਦਸਵੀਂ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਨੇ ਮਾਰੀ ਵਾਜੀ

ਅੱਠਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਨਤੀਜਾ 99.91% ਅਤੇ ਪਾ੍ਇਵੇਟ ਸਕੂਲਾਂ ਦਾ ਨਤੀਜਾ 99.85% ਰਿਹਾ।



8ਵੀਂ ਜਮਾਤ ਦੇ ਨਤੀਜੇ ਐਲਾਨਦਿਆਂ ਦੱਸਿਆ ਕਿ ਇਸ ਪ੍ਰੀਖਿਆ ਵਿਚ ਸੂਬੇ ਦੇ 11268 ਸਕੂਲਾਂ ਦੇ 307272 ਵਿਦਿਆਰਥੀ ਸ਼ਾਮਿਲ ਹੋਏ, ਜਿੰਨਾ ਵਿਚੋਂ 306893 ਵਿਦਿਆਰਥੀ ਪਾਸ ਹੋਏ। ਉਨ੍ਹਾਂ ਦੱਸਿਆ ਕਿ ਬੋਰਡ ਦੇ ਨਤੀਜੇ ਕੱਲ੍ਹ ਸਵੇਰੇ 8 ਵਜੇ ਤੋਂ ਬਾਅਦ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੇ।
ਸਰਕਾਰੀ ਸਕੂਲਾਂ ਦਾ ਦਸਵੀਂ ਜਮਾਤ ਦਾ ਨਤੀਜਾ ਪਾ੍ਇਵੇਟ ਸਕੂਲਾਂ ਨਾਲੋਂ ਰਿਹਾ ਸ਼ਾਨਦਾਰ।ਦਸਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਨਤੀਜਾ 99.96% ਅੱਤੇ ਪਾ੍ਇਵੇਟ ਸਕੂਲਾਂ ਦਾ ਨਤੀਜਾ 99.89% ਰਿਹਾ।





ਬੋਰਡ ਦੇ ਮੁੱਖ ਦਫ਼ਤਰ ਮੋਹਾਲੀ ਤੋਂ ਪੱਤਰਕਾਰਾਂ ਨਾਲ ਜ਼ੂਮ ਐਪ ਰਾਹੀਂ ਆਨਲਾਈਨ ਗੱਲਬਾਤ ਕਰਦਿਆਂ ਬੋਰਡ ਦੇ ਚੇਅਰਮੈਨ ਯੋਗਰਾਜ ਸ਼ਰਮਾ ਨੇ ਦੱਸਿਆ ਕਿ10ਵੀਂ ਦੀ ਪ੍ਰੀਖਿਆ ਵਿਚ ਸੂਬੇ ਦੇ ਕੁੱਲ 7592 ਸਕੂਲਾਂ ਦੇ ਕੁੱਲ 321384 ਵਿਦਿਆਰਥੀਆਂ ਨੇ ਹਿੱਸਾ ਲਿਆ , ਜਿੰਨਾ ਵਿਚੋਂ 321163 ਵਿਦਿਆਰਥੀ ਪਾਸ ਹੋਏ

 

ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਸਰਕਾਰੀ ਸਕੂਲ ਬੇਹਤਰੀਨ

 ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੋਮਵਾਰ ਨੂੰ 8ਵੀਂ ਤੇ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। 

ਅੱਠਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਨਤੀਜਾ 99.91% ਅਤੇ ਪਾ੍ਇਵੇਟ ਸਕੂਲਾਂ ਦਾ ਨਤੀਜਾ 99.85% ਰਿਹਾ।


8ਵੀਂ ਜਮਾਤ ਦੇ ਨਤੀਜੇ ਐਲਾਨਦਿਆਂ ਦੱਸਿਆ ਕਿ ਇਸ ਪ੍ਰੀਖਿਆ ਵਿਚ ਸੂਬੇ ਦੇ 11268 ਸਕੂਲਾਂ ਦੇ 307272 ਵਿਦਿਆਰਥੀ ਸ਼ਾਮਿਲ ਹੋਏ, ਜਿੰਨਾ ਵਿਚੋਂ 306893 ਵਿਦਿਆਰਥੀ ਪਾਸ ਹੋਏ। ਉਨ੍ਹਾਂ ਦੱਸਿਆ ਕਿ ਬੋਰਡ ਦੇ ਨਤੀਜੇ ਕੱਲ੍ਹ ਸਵੇਰੇ 8 ਵਜੇ ਤੋਂ ਬਾਅਦ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੇ।




ਸਰਕਾਰੀ ਸਕੂਲਾਂ ਦਾ ਦਸਵੀਂ ਜਮਾਤ ਦਾ ਨਤੀਜਾ ਪਾ੍ਇਵੇਟ ਸਕੂਲਾਂ ਨਾਲੋਂ ਰਿਹਾ ਸ਼ਾਨਦਾਰ

 ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੋਮਵਾਰ ਨੂੰ 8ਵੀਂ ਤੇ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। 

ਸਰਕਾਰੀ ਸਕੂਲਾਂ ਦਾ ਦਸਵੀਂ ਜਮਾਤ ਦਾ ਨਤੀਜਾ ਪਾ੍ਇਵੇਟ ਸਕੂਲਾਂ ਨਾਲੋਂ ਰਿਹਾ ਸ਼ਾਨਦਾਰ।ਦਸਵੀਂ ਜਮਾਤ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਨਤੀਜਾ 99.96% ਅੱਤੇ ਪਾ੍ਇਵੇਟ ਸਕੂਲਾਂ ਦਾ ਨਤੀਜਾ 99.89% ਰਿਹਾ।



ਬੋਰਡ ਦੇ ਮੁੱਖ ਦਫ਼ਤਰ ਮੋਹਾਲੀ ਤੋਂ ਪੱਤਰਕਾਰਾਂ ਨਾਲ ਜ਼ੂਮ ਐਪ ਰਾਹੀਂ ਆਨਲਾਈਨ ਗੱਲਬਾਤ ਕਰਦਿਆਂ ਬੋਰਡ ਦੇ ਚੇਅਰਮੈਨ ਯੋਗਰਾਜ ਸ਼ਰਮਾ ਨੇ ਦੱਸਿਆ ਕਿ10ਵੀਂ ਦੀ ਪ੍ਰੀਖਿਆ ਵਿਚ ਸੂਬੇ ਦੇ ਕੁੱਲ 7592 ਸਕੂਲਾਂ ਦੇ ਕੁੱਲ 321384 ਵਿਦਿਆਰਥੀਆਂ ਨੇ ਹਿੱਸਾ ਲਿਆ , ਜਿੰਨਾ ਵਿਚੋਂ 321163 ਵਿਦਿਆਰਥੀ ਪਾਸ ਹੋਏ। ਦਸਵੀਂ ਵਿਚੋਂ ਲੜਕੀਆਂ ਦੀ ਪਾਸ ਪ੍ਰਤੀਸ਼ਤ 99.94 ਫ਼ੀਸਦੀ ਬਣਦੀ ਹੈ, ਜੋ ਕਿ ਲੜਕਿਆਂ ਦੀ ਪਾਸ ਫ਼ੀਸਦੀ ਤੋਂ ਵੱਧ ਹੈ।



ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਦੇ ਨਤੀਜੇ ਐਲਾਨੇ

 ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਦੇ ਨਤੀਜੇ ਐਲਾਨੇ



ਮੁਹਾਲੀ, 17 ਮਈ, 2021: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੋਮਵਾਰ ਨੂੰ 8ਵੀਂ ਤੇ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਹ ਨਤੀਜੇ ਵੀਡੀਓਕਾਨਫਰੰਸਿੰਗ ਦੇ ਰਾਹੀਂ ਐਲਾਨੇ ਗਏ ਹਨ। 

ਬੋਰਡ ਦੇ ਚੇਅਰਮੈਨ ਡਾ. ਯੋਗ ਰਾਜ ਸ਼ਰਮਾ ਨੇ ਦੋਵਾਂ ਕਲਾਸਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। 

ਉਹਨਾਂ ਦੱਸਿਆ ਕਿ ਨਤੀਜੇ ਪਿਛਲੇ ਸਾਲ ਅਪਣਾਏ ਗਏ ਤਰੀਕੇ ਯਾਨੀ ਇੰਟਰਨਲ ਅਸੈਸਮੈਂਟ ਦੇ ਆਧਾਰ ’ਤੇ ਐਲਾਨ ਗਏ ਹਨ। 

10ਵੀਂ ਦਾ ਨਤੀਜਾ 99.93 ਫੀਸਦੀ ਰਿਹਾ ਹੈ ਜਦਕਿ ਲੜਕੀਆਂ ਦਾ ਨਤੀਜਾ 99 ਫੀਸਦੀ ਤੋਂ ਉਪਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੋਰਡ ਦੇ ਨਤੀਜੇ ਕੱਲ੍ਹ ਸਵੇਰੇ 8 ਵਜੇ ਤੋਂ ਬਾਅਦ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੋਣਗੇ।



ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ 8th ਅਤੇ 10th ਦਾ ਬੋਰਡ ਦਾ ਨਤੀਜਾ ਅੱਜ 2:30 ਵਜੇ

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ 8th ਅਤੇ 10th ਦਾ ਬੋਰਡ ਦਾ ਨਤੀਜਾ ਅੱਜ 2:30 ਵਜ਼ੇ ਬਾਅਦ ਦੁਪਹਿਰ ਘੋਸ਼ਿਤ ਕੀਤਾ ਜਾਵੇਗਾ।

ਦੁਖਦ ਖਬਰ: ਪੰਜਾਬੀ ਅਧਿਆਪਕਾ ਸ਼੍ਰੀਮਤੀ ਰਾਜਿੰਦਰ ਕੌਰ ਦੀ ਕਰੋਨਾ ਨਾਲ ਮੌਤ

ਦੁਖਦਾਇਕ ਖਬਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਵਿਖੇ ਬਤੌਰ ਪੰਜਾਬੀ mistress ਕੰਮ ਕਰਦੇ ਸ਼੍ਰੀਮਤੀ ਰਾਜਿੰਦਰ ਕੌਰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਪਿਛਲੇ 10‌ ਦਿਨਾਂ ਤੋ ਕਰੋਨਾ ਨਾਲ ਜੂਝ ਰਹੇ ਸਨ। ਹਰ ਰੋਜ਼ ਇਸ ਤਰ੍ਹਾਂ ਦੀਆਂ ਖਬਰਾਂ ਤੋਂ ਅਧਿਆਪਕ ਵਰਗ ਬਹੁਤ ਦੁਖੀ ਹੈ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਸੰਗਰੂਰ: ਕਰੋਨਾ ’ਤੇ ਜੰਗ ਜਿੱਤ ਕੇ ਸਿਹਤਯਾਬ ਹੋ ਚੁੱਕੇ ਮਰੀਜ਼ ਪਲਸ ਆਕਸੀਮੀਟਰ ਵਾਪਸ ਕਰਕੇ ਸਿਹਤ ਵਿਭਾਗ ਨੂੰ ਸਹਿਯੋਗ ਕਰਨ-ਯਸ਼ਪਾਲ ਸਰਮਾ

 

ਕਰੋਨਾ ’ਤੇ ਜੰਗ ਜਿੱਤ ਕੇ ਸਿਹਤਯਾਬ ਹੋ ਚੁੱਕੇ ਮਰੀਜ਼ ਪਲਸ ਆਕਸੀਮੀਟਰ ਵਾਪਸ ਕਰਕੇ ਸਿਹਤ ਵਿਭਾਗ ਨੂੰ ਸਹਿਯੋਗ ਕਰਨ-ਯਸ਼ਪਾਲ ਸਰਮਾ

*ਔਖੀ ਘੜੀ ’ਚ ਇਕ ਦੂਜੇ ਦੇ ਕੰਮ ਆਉਣਾ ਹਰੇਕ ਨਾਗਰਿਕ ਦਾ ਮੁੱਢਲਾ ਫਰਜ਼-ਐਸ.ਡੀ.ਐਮ

*ਐਸ.ਡੀ.ਐਮ ਦਫ਼ਤਰ ਵਿਖੇ ਮੋਬਾਇਲ ਨੰਬਰ 99880-00169 ’ਤੇ ਰਾਬਤਾ ਕਰਕੇ ਵੀ ਵਾਪਸ ਕੀਤਾ ਜਾ ਸਕਦਾ ਹੈ ਆਕਸੀਮੀਟਰ

ਸੰਗਰੂਰ 16 ਮਈ:

ਕਰੋਨਾ ਮਹਾਂਮਾਰੀ ਦੌਰਾਨ ਸਬ ਡਵੀਜ਼ਨ ਸੰਗਰੂਰ ’ਚ ਕੋਵਿਡ-19 ਦੀ ਜੰਗ ਜਿੱਤ ਕੇ ਸਿਹਤਯਾਬ ਹੋ ਚੁੱਕੇ ਮਰੀਜ਼ ਆਪਣੀ ਨੇੜਲੀ ਡਿਸਪੈਂਸਰੀ, ਹਸਪਤਾਲ ਵਿਚ ਪਲਸ ਆਕਸਮੀਟਰ ਜਮਾਂ ਕਰਵਾ ਕੇ ਸਿਹਤ ਵਿਭਾਗ ਨੂੰ ਸਹਿਯੋਗ ਕਰਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ. ਸੰਗਰੂਰ ਸ੍ਰੀ ਯਸ਼ਪਾਲ ਸਰਮਾ ਨੇ ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਵਾਧੇ ਕਾਰਣ ਆਕਸ਼ੀਮੀਟਰ ਦੀ ਆਈ ਘਾਟ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਅਪੀਲ ਕਰਦਿਆਂ ਕੀਤਾ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਸ੍ਰੀ ਸ਼ਰਮਾ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਪਾਜ਼ਟਿਵ ਆਏ ਮਰੀਜ਼ਾਂ ਨੂੰ ਹੋਮਆਈਸੋਲੇਸ਼ਨ ’ਚ ਮਿਸ਼ਨ ਫਤਹਿ ਕਿੱਟਾਂ ਮੁੱਹਈਆ ਕਰਵਾਈਆਂ ਗਈਆ ਸਨ, ਇਨ੍ਹਾਂ ਕਿੱਟਾਂ ਵਿੱਚ ਪਲਸ ਆਕਸੀਮੀਟਰ, ਸਟੀਮਰ, ਡਿਜ਼ੀਟਲ ਥਰਮਾਮੀਟਰ, ਦਵਾਈਆਂ, ਮਾਸਕ ਤੋਂ ਇਲਾਵਾ ਕੋਵਿਡ-19 ਨਾਲ ਸਬੰਧਤ ਦਵਾਈਆਂ ਤੇ ਇਲਾਜ ਨਾਲ ਸਬੰਧਤ ਹੋਰ ਜਾਗਰੂਕਤਾ ਸਮੱਗਰੀ ਉਪਲੱਬਧ ਸੀ। ਪੰਜਾਬ ਸਰਕਾਰ ਵੱਲੋਂ ਹੁਣ ਤੱਕ ਰਾਜ ਦੇ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਪਲਸ ਆਕਸੀਮੀਟਰ ਵੰਡੇ ਜਾ ਚੁੱਕੇ ਹਨ।

<

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

p>ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਕੋਵਿਡ ਪਾਜ਼ਟਿਵ ਮਰੀਜ਼ਾਂ ਨੂੰ ਹੁਣ ਵੀ ਫਤਹਿ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ, ਉਨ੍ਹਾਂ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੀ ਔਖੀ ਘੜੀ ’ਚ ਇਕ ਦੂਜੇ ਦੇ ਕੰਮ ਆਉਣਾ ਹਰੇਕ ਨਾਗਰਿਕ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਠੀਕ ਹੋ ਗਏ ਵਿਅਕਤੀ ਆਪਣੇ ਨੇੜਲੇ ਸਿਹਤ ਕੇਂਦਰ ਜਾਂ ਐਸ.ਡੀ.ਐਮ. ਦਫ਼ਤਰ ਸੰਗਰੂਰ ਵਿਖੇ ਤਾਇਨਾਤ ਨੋਡਲ ਅਫ਼ਸਰ ਪੁਸ਼ਪਿੰਦਰ ਰਤਨ ਨਾਲ ਮੋਬਾਇਲ ਨੰਬਰ 99880-00169 ’ਤੇ ਰਾਬਤਾ ਕਰਕੇ ਵੀ ਪਲਸ ਆਕਸੀਮੀਟਰ ਜਮਾਂ ਕਰਵਾਇਆ ਜਾ ਸਕਦਾ ਹੈ ਤਾਂ ਜੋ ਉਨ੍ਹਾਂ ਨੂੰ ਸੈਨੀਟਾਈਜ਼ ਕਰਨ ਤੋਂ ਬਾਅਦ ਲੋਕਾਂ ਨੂੰ ਦਿੱਤਾ ਜਾ ਸਕੇ।


ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ 100 ਬੈੱਡਾਂ ਦੀ ਸਹੂਲਤ ਵਾਲੇ ਕੋਵਿਡ ਵਾਰ-ਰੂਮ ਦੀ ਕੀਤੀ ਸ਼ੁਰੂਆਤ

 

ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ 100 ਬੈੱਡਾਂ ਦੀ ਸਹੂਲਤ ਵਾਲੇ ਕੋਵਿਡ ਵਾਰ-ਰੂਮ ਦੀ ਕੀਤੀ ਸ਼ੁਰੂਆਤ

*ਸਿਵਲ ਹਸਪਤਾਲ ਸੰਗਰੂਰ ‘ਚ ਵੀ ਬੈੱਡਾਂ ਦੀ ਗਿਣਤੀ 135 ਕਰਨ ਲਈ ਵਧਾਏ ਜਾ ਰਹੇ ਹਨ 15 ਹੋਰ ਬੈੱਡ: ਵਿਜੈ ਇੰਦਰ ਸਿੰਗਲਾ


ਸੰਗਰੂਰ, 16 ਮਈ: ਜਿੱਥੇ ਦੇਸ਼ ਭਰ ਵਿੱਚ ਕੋਵਿਡ ਮਰੀਜ਼ ਵੈਂਟੀਲੇਟਰਾਂ ਅਤੇ ਬਣਾਉਟੀ ਆਕਸੀਜਨ ਦੀ ਮੁਸ਼ਕਿਲ ਲਗਾਤਾਰ ਸਾਹਮਣਾ ਕਰ ਰਹੇ ਹਨ, ਉੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿਖੇ ਆਕਸੀਜਨ ਕੰਸਕਨੈਸਟਰਾਂ ਅਤੇ ਵਾਇਟਲ ਮੈਜ਼ਰਮੈਂਟ ਮੋਨੀਟਰ ਨਾਲ ਲੈਸ ਇੱਕ 100 ਬੈੱਡ ਦੀ ਸਹੂਲਤ ਵਾਲੇ ‘ਕੋਵਿਡ ਵਾਰ-ਰੂਮ’ ਦੀ ਸਥਾਪਨਾ ਕਰਦਿਆਂ “ਜ਼ਿੰਮੇਵਾਰ ਸੰਗਰੂਰ” ਮੁਹਿੰਮ ਦੀ ਸ਼ੁਰੂਆਤ ਕੀਤੀ। ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਕੋਵਿਡ ਵਾਰ-ਰੂਮ ਵਿੱਚ ਇਨ੍ਹਾਂ 100 ਬੈੱਡਾਂ ਤੋਂ ਇਲਾਵਾ ਜ਼ਿਲ੍ਹੇ ਅੰਦਰ ਹੋਰਨਾਂ ਥਾਂਵਾਂ ‘ਤੇ ਉਪਲਬਧ ਬੈੱਡਾਂ ਦੀ ਗਿਣਤੀ, ਆਕਸੀਜਨ ਕੰਨਸੇਨਟਰੇਟਰਜ਼, ਪਲਾਜ਼ਮਾ ਦਾਨੀਆਂ, ਖੂਨ ਦੀ ਉਪਲਬਧਤਾ, ਟੀਕੇ ਅਤੇ ਦਵਾਈਆਂ ਦੇ ਮੱਦੇਨਜ਼ਰ ਚੌਵੀ ਘੰਟੇ ਜਾਣਕਾਰੀ ਤੇ ਲੋੜੀਂਦਾ ਸਹਾਇਤਾ ਮੁਹੱਈਆ ਕਰਵਾਏਗਾ । ਉਨ੍ਹਾਂ ਕਿਹਾ ਕਿ ਜ਼ਰੂਰਤ ਮੌਕੇ ਲੋਕਾਂ ਨੂੰ ਵਾਰ-ਰੂਮ ਤੋਂ ਸਾਰੀ ਸਹਾਇਤਾ ਵਾਰ-ਰੂਮ ਦੇ ਵਲੰਟੀਅਰਾਂ ਵੱਲੋਂ ਇਕੋ ਕਾਲ 'ਤੇ ਦਿੱਤੀ ਜਾਏਗੀ।

ਇਸ ਮੌਕੇ ਕੋਵਿਡ ਕੇਅਰ ਸੈਂਟਰ ਤੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਸਿੰਗਲਾ ਨੇ ਕਿਹਾ, “ਸੰਗਰੂਰ ਕੋਵਿਡ ਨੂੰ ਹਰਾਉਣ ਲਈ ਤਿਆਰ ਹੈ ਕਿਉਂਕਿ ਅਸੀਂ ਵੱਡੇ ਪੱਧਰ 'ਤੇ ਟੀਕਾ ਖਰੀਦ ਰਹੇ ਹਾਂ ਅਤੇ ਇਹ 100 ਬਿਸਤਰਿਆਂ ਦੀ ਸਹੂਲਤ ਵਾਲੀ ਇਮਾਰਤ ਹਲਕੇ ਤੋਂ ਦਰਮਿਆਨੇ ਮਰੀਜ਼ਾਂ ਦੇ ਰਹਿਣ ਅਤੇ ਇਲਾਜ ਲਈ ਬਣਾਈ ਗਈ ਹੈ। ਡਾਕਟਰੀ ਅਮਲਾ ਇੱਥੇ ਚੌਵੀ ਘੰਟੇ ਉਪਲਬਧ ਰਹੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਲਈ ਠੋਕਰਾਂ ਨਾ ਖਾਣੀਆਂ ਪੈਣ।’’

ਕੈਬਨਿਟ ਮੰਤਰੀ ਨੇ ਦੱਸਿਆ ਕਿ ਚੌਵੀ ਘੰਟੇ ਚੱਲਣ ਵਾਲੇ ਇਸ ਹਸਪਤਾਲ ਵਿੱਚ ਵਾਇਰਸ ਦੀ ਗੰਭੀਰਤਾ, ਕੋਵਿਡ ਪੋਜਿਟਿਵ ਵਿਅਕਤੀਆਂ ਦੀ ਸਿਹਤ ਦਾ ਜਾਇਜ਼ਾ ਅਤੇ ਇਲਾਜ ਵਿਚ ਉਨ੍ਹਾਂ ਦੀ ਮਦਦ ਹੋਵੇਗੀ।

ਸਿੰਗਲਾਂ ਨੇ ਕਿਹਾ, “ਅਸੀਂ ਆਕਸੀਜਨ ਕੰਨਸੇਨਟਰੇਟਰਜ਼ ਨਾਲ ਲੈਸ ਤਿੰਨ ਕੋਵਿਡ ਮੈਡੀਕਲ ਵੈਨਾਂ ਵੀ ਸ਼ੁਰੂ ਕਰ ਰਹੇ ਹਾਂ ਜੋ ਪਾਜਿਟਿਵ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਇਲਾਜ ਲਈ ਕੋਵਿਡ ਕੇਅਰ ਸੈਂਟਰ ਲਿਜਾਣਗੀਆਂ। ਆਕਸੀਜਨ ਅੱਜਕੱਲ੍ਹ ਦੀ ਸਭ ਤੋਂ ਵੱਧ ਮੰਗੀ ਜਾਣ ਵਾਲੀ ਚੀਜ਼ ਹੈ ਅਤੇ ਅਸੀਂ ਸੰਗਰੂਰ ਵਿਚ ਸਾਰੀਆਂ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਆਕਸੀਜਨ ਪਲਾਂਟ ਸਥਾਪਤ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰਵਾ ਰਹੇ ਹਾਂ”

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਸਿੰਗਲਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਸੰਕਟ ਦੀ ਇਸ ਘੜੀ ਵਿਚ ਲੋਕਾਂ ਦੀ ਸੇਵਾ ਕੀਤੀ ਜਾਵੇ।

 ਮੰਤਰੀ ਨੇ ਇਹ ਵੀ ਕਿਹਾ ਕਿ ਸਾਡੇ ਵਲੰਟੀਅਰਾਂ ਦੀ ਟੀਮ ਜ਼ਮੀਨੀ ਤੌਰ 'ਤੇ ਹਰ ਵੇਲੇ ਸਰਗਰਮ ਹੋਵੇਗੀ ਜੋ ਕੋਵਿਡ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਜੰਗੀ ਪੱਧਰ 'ਤੇ ਸਿਹਤ ਸੰਬੰਧੀ ਬੁਨਿਆਦੀ ਢਾਂਚੇ ਦਾ ਵਿਸਥਾਰ ਕਰ ਰਿਹਾ ਹੈ ਤਾਂ ਜੋ ਤੀਜੀ ਕੋਵਿਡ ਲਹਿਰ ਨੂੰ ਸ਼ੁਰੂਆਤੀ ਪੜਾਅ ‘ਤੇ ਹੀ ਨਾਕਾਮ ਕੀਤਾ ਜਾ ਸਕੇ।

ਉਨ੍ਹਾਂ ਦੱਸਿਆ ਕਿ ਸਾਡੇ ਅੰਕੜੇ ਦਰਸਾਉਂਦੇ ਹਨ ਕਿ ਸੰਗਰੂਰ ਵਿੱਚ 1.28 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਜਿਸ ਵਿੱਚੋਂ 1.12 ਲੱਖ ਨੂੰ ਸਿੰਗਲ ਡੋਜ਼ ਦਿੱਤਾ ਗਿਆ ਹੈ, ਜਦੋਂਕਿ 16,383 ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਜ਼ਿਕਰਯੋਗ ਹੈ ਕਿ ਇਸ ਵੇਲੇ, ਐਕਟਿਵ ਕੋਵਿਡ ਮਰੀਜ਼ਾਂ ਦੀ ਗਿਣਤੀ 1,829 ਹੈ। ਜ਼ਿਲ੍ਹੇ ਵਿੱਚ 12,009 ਕੋਵਿਡ ਪਾਜਿਟਿਵ ਮਰੀਜ਼ ਹਨ ਜਿਨ੍ਹਾਂ ਵਿੱਚੋਂ 9,639 ਠੀਕ ਹੋ ਗਏ ਅਤੇ 549 ਦੀ ਮੌਤ ਹੋ ਚੁੱਕੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਸਿਵਲ ਸਰਜਨ ਡਾ. ਅੰਜਨਾ ਗੁਪਤਾ, ਐੈਸ.ਡੀ.ਐਮ. ਯਸ਼ ਪਾਲ ਸ਼ਰਮਾ, ਚੇਅਰਮੈਨ ਅਨਿਲ ਘੀਚਾ, ਚੇਅਰਮੈਨ ਨਰੇਸ਼ ਗਾਬਾ, ਵਾਇਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ, ਡੀ.ਐਫ.ਪੀ.ਓ. ਡਾ. ਇੰਦਰਜੀਤ ਸਿੰਗਲਾ,ਡਾਇਰੈਕਟਰ ਸਤੀਸ਼ ਕਾਂਸਲ, ਅਮਰਜੀਤ ਸਿੰਘ ਟੀਟੂ, ਪਰਮਿੰਦਰ ਸ਼ਰਮਾ, ਵਿਜੇ ਗੁਪਤਾ, ਚੇਅਰਮੈਨ ਲੀਗਲ ਸੈੱਲ ਗੁਰਤੇਜ ਗਰੇਵਾਲ, ਡਾ. ਸੁਖਿਵੰਦਰ ਬਬਲਾ, ਰੌਕੀ ਬਾਂਸਲ, ਸੰਜੇ ਬਾਂਸਲ ਅਤੇ ਬਿੰਦਰ ਬਾਂਸਲ ਵੀ ਹਾਜ਼ਰ ਸਨ।


ਜ਼ਿਲ੍ਹਾ ਮੈਜਿਸਟਰੇਟ ਵੱਲੋਂ ਫ਼ਲਾਂ ਅਤੇ ਸਬਜ਼ੀਆਂ ਦੇ ਰੇਟ ਨਿਰਧਾਰਤ

 


ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

HOSHIARPUR :ਜ਼ਿਲ੍ਹਾ ਮੈਜਿਸਟਰੇਟ ਵਲੋਂ 17 ਮਈ ਤੋਂ ਅਗਲੇ ਹੁਕਮਾਂ ਤੱਕ ਜ਼ਿਲ੍ਹੇ ’ਚ ਪਾਬੰਦੀਆਂ ਤੇ ਛੋਟ ਦੇ ਹੁਕਮ ਜਾਰੀ

 ਜ਼ਿਲ੍ਹਾ ਮੈਜਿਸਟਰੇਟ ਵਲੋਂ 17 ਮਈ ਤੋਂ ਅਗਲੇ ਹੁਕਮਾਂ ਤੱਕ ਜ਼ਿਲ੍ਹੇ ’ਚ ਪਾਬੰਦੀਆਂ ਤੇ ਛੋਟ ਦੇ ਹੁਕਮ ਜਾਰੀ

ਦੁੱਧ, ਸਬਜੀ ਤੇ ਫ਼ਲ ਮੰਡੀ, ਮਠਿਆਈ ਦੀਆਂ ਦੁਕਾਨਾਂ, ਕਰਿਆਨਾ, ਹਲਵਾਈ, ਬੇਕਰੀ, ਆਟਾ ਚੱਕੀਆਂ, ਅੰਡੇ, ਪੋਲਟਰੀ, ਮੀਟ, ਮੱਛਲੀ ਦੀਆਂ ਦੁਕਾਨਾਂ, ਪਸ਼ੂਆਂ ਦੇ ਚਾਰੇ ਦੀਆਂ ਦੁਕਾਨਾਂ ਹਫ਼ਤੇ ਦੇ ਸੱਤ ਦਿਨ ਸਵੇਰੇ 5 ਵਜੇ ਤੋਂ ਸਵੇਰੇ 11 ਵਜੇ ਤੱਕ ਛੋਟ

ਗੈਰ ਜ਼ਰੂਰੀ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 11 ਵਜੇ ਤੋਂ 3 ਵਜੇ ਤੱਕ ਖੁੱਲ੍ਹ ਸਕਣਗੀਆਂ

ਹੁਸ਼ਿਆਰਪੁਰ, 16 ਮਈ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ 17 ਮਈ ਤੋਂ ਅਗਲੇ ਹੁਕਮਾਂ ਤੱਕ ਜ਼ਿਲ੍ਹੇ ਵਿੱਚ ਕੁਝ ਜ਼ਰੂਰੀ ਵਸਤੂਆਂ ਦੀਆਂ ਸੇਵਾਵਾਂ ਨੂੰ ਨਿਰਧਾਰਤ ਦਿਨ ਤੇ ਸਮੇਂ ਦੇ ਹਿਸਾਬ ਨਾਲ ਪਾਬੰਦੀਆਂ ਤੇ ਛੋਟ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਉਨ੍ਹਾਂ ਦੁੱਧ ਵਾਲੇ ਅਤੇ ਦੁੱਧ ਵੇਚਣ ਵਾਲੀਆਂ ਦੁਕਾਨਾਂ, ਸਬਜੀ ਤੇ ਫ਼ਲ ਮੰਡੀ, ਮਠਿਆਈ ਦੀਆਂ ਦੁਕਾਨਾਂ, ਕਰਿਆਨਾ, ਹਲਵਾਈਆਂ, ਬੇਕਰੀ ਆਟਾ ਚੱਕੀਆਂ, ਅੰਡੇ, ਪੋਲਟਰੀ, ਮੀਟ, ਮੱਛਲੀ ਦੀਆਂ ਦੁਕਾਨਾਂ, ਪਸ਼ੁਆਂ ਦੇ ਚਾਰੇ ਦੀਆਂ ਦੁਕਾਨਾਂ ਨੂੰ ਹਫ਼ਤੇ ਦੇ 7 ਦਿਨ ਸਵੇਰੇ 5 ਵਜੇ ਤੋਂ ਸਵੇਰੇ 11 ਵਜੇ ਤੱਕ ਛੋਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੁੱਧ ਵਾਲੇ ਇਕ ਥਾਂ ’ਤੇ ਖੜ੍ਹੇ ਹੋ ਕੇ ਦੁੱਧ ਨਹੀਂ ਵੇਚਣਗੇ ਬਲਕਿ ਉਹ ਘਰ-ਘਰ ਜਾ ਕੇ ਵੇਚ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਮਿਸਟ, ਹਸਪਤਾਲ, ਕਲੀਨਿਕ, ਡਾਇਗਨਾਸਟਿਕ ਸੈਂਟਰ, ਮੈਡੀਕਲ ਲੈਬਾਰਟਰੀ, ਵੈਟਨਰੀ ਕਲੀਨਿਕ, ਇੰਡਸਟਰੀਅਲ ਯੂਨਿਟਸ, ਐਲ.ਪੀ.ਜੀ., ਪੈਟਰੋਲ ਪੰਪ ਹਫ਼ਤੇ ਦੇ ਸੱਤ ਦਿਨ ਖੁੱਲ੍ਹੇ ਰਹਿਣਗੇ ਅਤੇ ਇਨ੍ਹਾਂ ਲਈ ਸਮੇਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਬਾਰ, ਸਿਨੇਮਾ ਹਾਲ, ਜਿੰਮ ਤੇ ਸਪਾਅ, ਸਵੀਮਿੰਗ ਪੂਲ ਅਤੇ ਹੋਰ ਖੇਡ ਗਤੀਵਿਧੀਆਂ, ਸੈਲੂਨ ਤੇ ਪਾਰਲਰ, ਸਾਰੀਆਂ ਵਿਦਿਅਕ ਸੰਸਥਾਵਾਂ ਜਿਵੇਂ ਸਕੂਲ, ਕਾਲਜ ਬੰਦ ਰਹਿਣਗੇ ਜਦਕਿ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਆਪਣੀ ਡਿਊਟੀ ਅਟੈਂਡ ਕਰੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਨਰਸਿੰਗ ਤੇ ਮੈਡੀਕਲ ਕਾਲਜ ਖੁੱਲ੍ਹੇ ਰਹਿਣਗੇ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਹੋਟਲ, ਢਾਬਾ, ਰੈਸਟੋਰੈਂਟ, ਕੈਫੇਟੇਰਿਆ ਤੇ ਭੋਜਨਸ਼ਾਲਾ ਵੀ (ਬੈਠਾ ਕੇ ਖਾਣਾ ਨਹੀਂ ਖਿਲਾ ਸਕਦੇ ਸਿਰਫ ਹੋਮ ਡਿਲਿਵਰੀ ਤੇ ਟੇਕਅਪ ਕਰ ਸਕਦੇ ਹਨ) ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹਣਗੇ। ਟੈਲੀਕਾਮ ਓਪਰੇਟਰ, ਆਟੋਮੋਬਾਇਲ ਰਿਪੇਅਰ ਸ਼ਾਪ ਤੇ ਸ਼ਰਾਬ ਦੇ ਠੇਕੇ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 11 ਵਜੇ ਤੋਂ 3 ਵਜੇ ਤੱਕ ਖੁੱਲਣਗੇ ਜਦਕਿ ਬੈਂਕ (50 ਪ੍ਰਤੀਸ਼ਤ ਸਟਾਫ ਨਾਲ), ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਖੁੱਲਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੇ ਗੈਰ ਜ਼ਰੂਰੀ ਵਸਤੂਆਂ ਨੂੰ ਵੇਚਣ ਵਾਲੀਆਂ ਦੁਕਾਨਾਂ ਤੇ ਪ੍ਰਾਈਵੇਟ ਦਫ਼ਤਰਾਂ ਨੂੰ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਸ ਦੌਰਾਨ ਇਨ੍ਹਾਂ ਦੁਕਾਨਾਂ ਲਈ ਸਮਾਜਿਕ ਦੂਰੀ ਤੇ ਕੋਵਿਡ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗੀ। ਈ-ਕਾਮਰਸ ਹੋਮ ਤੇ ਡਿਲਿਵਰੀ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹੋਮ ਡਿਲਿਵਰੀ ਨੂੰ ਉਤਸ਼ਾਹਿਤ ਕੀਤਾ ਜਾਵੇ, ਇਸ ਤੋਂ ਇਲਾਵਾ ਜੇਕਰ ਕਿਸੇ ਦੁਕਾਨ ਵਿੱਚ ਜ਼ਰੂਰਤ ਤੋਂ ਵੱਧ ਭੀੜ ਹੋਈ ਜਾਂ ਕੋਵਿਡ ਨਿਯਮਾਂ ਦੀ ਉਲੰਘਣਾ ਹੋਈ ਤਾਂ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਹੋਮ ਡਿਲਿਵਰੀ ਕਰਨ ਵਾਲੇ ਕੋਲ ਇੰਪਲਾਇਅਰ ਵਲੋਂ ਜਾਰੀ ਕੀਤਾ ਗਿਆ ਪਹਿਚਾਣ ਪੱਤਰ ਹੋਣਾ ਜ਼ਰੂਰੀ ਹੈ, ਜਿਸ ਨੂੰ ਕਰਫਿਊ ਪਾਸ ਮੰਨਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਆਪਣੇ ਵਾਹਨਾਂ ਤੇ ਰੇਹੜੀਆਂ ’ਤੇ ਘਰ-ਘਰ ਜਾ ਕੇ ਦੁੱਧ ਤੇ ਸਬਜੀਆਂ-ਫ਼ਲ ਵੇਚਣ ਵਾਲਿਆਂ ਲਈ ਕਰਫਿਊ ਪਾਸ ਤੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਥੋਕ ਮਾਤਰਾ ਵਿੱਚ ਦੁੱਧ, ਪ੍ਰੀਜੇੲਬਲ ਖਾਦ ਪਦਾਰਥ, ਸਬਜੀਆਂ, ਫਲਾਂ, ਮੀਟ ਤੇ ਅਨਾਜ ਵਾਲੇ ਵਾਹਨਾਂ ਨੂੰ ਸੱਤ ਦਿਨ ਕਿਤੇ ਵੀ ਰੋਕਿਆ ਨਹੀਂ ਜਾਵੇਗਾ।

ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਹਫ਼ਤੇ ਦੇ ਸੱਤ ਦਿਨ ਤੇ 24 ਘੰਟੇ ਕੁਝ ਜਰੂਰੀ ਸੰਸਥਾਵਾਂ ਖੋਲ੍ਹਣ ਤੇ ਗਤੀਵਿਧੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿੱਚ ਬਾਗਬਾਨੀ, ਪਸ਼ੂ ਪਾਲਣ, ਪੋਲਟਰੀ ਉਤਪਾਦ, ਬੀਜ, ਤੇਲ, ਚੀਨੀ, ਅਨਾਜ ਦੀਆਂ ਸਾਰੀਆਂ ਹੋਲਸੇਲ ਮੂਵਮੈਂਟ ਦੀ ਛੋਟ ਰਹੇਗੀ। ਇਸ ਤੋਂ ਇਲਾਵਾ ਹੋਲਸੇਲਰਜ਼ ਨੂੰ ਮਾਲ ਦੀ ਮੂਵਮੈਂਟ ਤੋਂ ਇਲਾਵਾ ਗੋਦਾਮਾਂ ਵਿੱਚ ਥੋਕ ਵਿੱਚ ਮਾਲ ਲੋਡਿੰਗ ਤੇ ਅਪਲੋਡਿੰਗ ਕਰਨ ਦੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਦੌਰਾਨ ਸਬੰਧਤ ਅਥਾਰਟੀ ਵਲੋਂ ਮੰਡੀ ਲੇਬਰ ਨੂੰ ਜਾਰੀ ਪਹਿਚਾਣ ਪੱਤਰ ਕਰਫਿਊ ਪਾਸ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਸਾਰੇ ਕੇਂਦਰ ਤੇ ਰਾਜ ਸਰਕਾਰ ਦੇ ਕਰਮਚਾਰੀ, ਡਿਊਟੀ ’ਤੇ ਮੌਜੂਦ ਪ੍ਰਾਈਵੇਟ ਸਕਿਉਰਿਟੀ ਏਜੰਸੀ ਦੇ ਸਟਾਫ਼ ਨੂੰ ਛੋਟ ਰਹੇਗੀ। ਉਨ੍ਹਾਂ ਕਿਹਾ ਕਿ ਸਾਰੇ ਬੈਂਕ, ਏ.ਟੀ.ਐਮ. ਤੇ ਵਿੱਤੀ ਸੰਸਥਾ ਖੁੱਲੇ੍ਹ ਰਹਿਣਗੇ। ਇਨ੍ਹਾਂ ਸੰਸਥਾਵਾਂ ਵਲੋਂ ਜਾਰੀ ਪਹਿਚਾਣ ਪੱਤਰ ਕਰਫਿਊ ਪਾਸ ਮੰਨਿਆ ਜਾਵੇਗਾ। ਸ਼ਹਿਰਾਂ ਤੇ ਪਿੰਡਾਂ ਵਿੱਚ ਚੱਲਣ ਵਾਲੇ ਕੰਸਟਰੱਕਸ਼ਨ ਗਤੀਵਿਧੀਆਂ ਤੋਂ ਇਲਾਵਾ ਆਵਾਜਾਈ ਨੂੰ ਛੋਟ ਰਹੇਗੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਨਾਈਟ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਅਤੇ ਹਫ਼ਤਾਵਰੀ ਕਰਫਿਊ ਸ਼ੁਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਮੈਡੀਕਲ ਐਮਰਜੈਂਸੀ ਤੋਂ ਇਲਾਵਾ ਵਾਹਨਾਂ ਦੀ ਮੂਵਮੈਂਟ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਕਰਫਿਊ ਪਾਸ pass.pais.net.in ’ਤੇ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸਪਤਾਹਿਕ ਬਾਜਾਰ ਤੇ ਆਪਣੀ ਮੰਡੀ ਬੰਦ ਰਹੇਗੀ। ਉਨ੍ਹਾਂ ਕਿਹਾ ਕਿ ਸਾਰੇ ਤਰ੍ਹਾਂ ਦੇ ਸਮਾਜਿਕ, ਸੰਸਕ੍ਰਿਤਕ, ਖੇਡ ਇਕੱਠ, ਸਰਕਾਰੀ ਪ੍ਰੋਗਰਾਮ, ਉਦਘਾਟਨ ਤੇ ਨੀਂਹ ਪੱਥਰ ਰੱਖਣ ਆਦਿ ਸਮਾਗਮਾਂ ’ਤੇ ਪਾਬੰਦੀ ਰਹੇਗੀ। ਉਨ੍ਹਾਂ ਕਿਹਾ ਕਿ ਰਾਜਨੀਤਿਕ ਇਕੱਠ ’ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਕੀਤੇ ਹਨ। ਉਲੰਘਣਾ ਕਰਨ ’ਤੇ ਆਯੋਜਕਾਂ, ਸ਼ਾਮਲ ਹੋਣ ਵਾਲਿਆ, ਆਯੋਜਨ ਸਥਾਨ ਦੇ ਮਾਲਕ, ਟੈਂਟ ਹਾਊਸ ਦੇ ਖਿਲਾਫ਼ ਡੀ.ਐਮ.ਏ. ਤੇ ਮਹਾਮਾਰੀ (ਐਪੀਡੈਮਿਕਸ) ਐਕਟ ਤਹਿਤ ਮੁਕਦਮਾ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਆਯੋਜਨ ਸਥਾਨ ਨੂੰ 3 ਮਹੀਨੇ ਲਈ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਵਿਅਕਤੀ ਜੋ ਕਿਤੇ ਵੀ ਵੱਡੇ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਇਕੱਠ ਵਿੱਚ ਸ਼ਾਮਲ ਹੋਏ ਹਨ, ਨੂੰ ਘਰ ਵਾਪਸੀ ’ਤੇ ਪ੍ਰੋਟੋਕੋਲ ਅਨੁਸਾਰ ਪੰਜ ਦਿਨਾਂ ਲਈ ਘਰ ਵਿੱਚ ਇਕਾਂਤਵਾਸ ਵਿੱਚ ਰਹਿਣਾ ਪਵੇਗਾ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੋਈ ਵੀ ਵਿਅਕਤੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੱਦ ਅੰਦਰ ਹਵਾਈ, ਰੇਲ ਜਾਂ ਸੜਕ ਰਸਤੇ ਤੋਂ ਕੇਵਲ 72 ਘੰਟੇ ਪੁਰਾਣੀ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਜਾਂ ਵੈਕਸੀਨੇਸ਼ਨ ਸਰਟੀਫਿਕੇਟ (ਜਿਸ ਨੂੰ 2 ਹਫ਼ਤੇ ਪਹਿਲਾਂ ਘੱਟ ਤੋਂ ਘੱਟ ਇਕ ਡੋਜ਼ ਲੱਗੀ ਹੋਵੇ) ਦਿਖਾ ਕੇ ਹੀ ਦਾਖਲ ਹੋ ਸਕਣਗੇ। ਉਨ੍ਹਾਂ ਕਿਹਾ ਕਿ ਕੋਵਿਡ ਸਬੰਧੀ ਡਿਊਟੀ ਤੇ ਤਾਇਨਾਤੀ ਨੂੰ ਛੱਡ ਕੇ ਸਰਕਾਰੀ ਦਫ਼ਤਰਾਂ ਤੇ ਬੈਂਕ ਆਪਣੇ 50 ਪ੍ਰਤੀਸ਼ਤ ਗਿਣਤੀ ਦੀ ਸਮਰੱਥਾ ਨਾਲ ਕੰਮ ਕਰਨਗੇ। ਡਿਊਟੀ ਦੌਰਾਨ ਸਰਕਾਰੀ ਕਰਮਚਾਰੀ ਤੇ ਬੈਂਕ ਕਰਮਚਾਰੀ ਦਾ ਪਹਿਚਾਣ ਪੱਧਰ ਕਰਫਿਊ ਪਾਸ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਚਾਰ ਪਹੀਆ ਵਾਹਨਾਂ ਜਿਵੇਂ ਕਿ ਕਾਰ, ਟੈਕਸੀ ਵਿੱਚ ਦੋ ਤੋਂ ਵੱਧ ਲੋਕਾਂ ਦੇ ਆਉਣ-ਜਾਣ ਦੀ ਆਗਿਆ ਨਹੀਂ ਹੈ ਪਰੰਤੂ ਮਰੀਜ ਨੂੰ ਹਸਪਤਾਲ ਲੈ ਕੇ ਜਾਣ-ਆਣ ਸਮੇਂ ਛੋਟ ਰਹੇਗੀ। ਇਸ ਤਰ੍ਹਾਂ ਮੋਟਰ ਸਾਈਕਲ ਜਾਂ ਸਕੂਟਰ ’ਤੇ ਇਕ ਤੋਂ ਵੱਧ ਵਿਅਕਤੀ ਸਫ਼ਰ ਨਹੀਂ ਕਰ ਸਕਣਗੇ ਪਰ ਜੇਕਰ ਦੋਵੇਂ ਵਿਅਕਤੀ ਇਕ ਪਰਿਵਾਰ ਨਾਲ ਸਬੰਧਤ ਹਨ ਅਤੇ ਇਕ ਘਰ ਵਿੱਚ ਰਹਿੰਦੇ ਹਨ ਤਾਂ ਉਸ ਮਾਮਲੇ ਵਿੱਚ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਵਿਆਹ ਤੇ ਅੰਤਿਮ ਸਸਕਾਰ ਸਮੇਤ ਕਿਤੇ ਵੀ 10 ਤੋਂ ਵੱਧ ਲੋਕਾਂ ਦੇ ਇਕੱਠ ਦੀ ਆਗਿਆ ਨਹੀਂ ਹੈ। ਉਨ੍ਹਾਂ ਪਿੰਡਾਂ ਵਿੱਚ ਰਾਤ ਦੇ ਸਮੇਂ ਕਰਫਿਊ ਤੇ ਸਪਤਾਹਿਕ ਕਰਫਿਊ ਲਈ ਠੀਕਰੀ ਪਹਿਰੇ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਸਬਜੀ ਮੰਡੀ ਕੇਵਲ ਸਬਜੀਆਂ ਤੇ ਫ਼ਲ ਦੇ ਹੋਲਸੇਲਰ ਖੁੱਲ੍ਹਣਗੇ ਅਤੇ ਉਥੇ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਹੋਲਸੇਲ ਮੰਡੀਆਂ ਵਿੱਚ ਰਿਟੇਲ ਬੇਕਰੀ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਹੋਲਸੇਲ ਮੰਡੀ ਵਿੱਚ ਕੋਈ ਰਿਟੇਲ ਖਰੀਦ ਫਿਰੋਖਤ ਕਰਦਾ ਪਾਇਆ ਗਿਆ ਤਾਂ ਜ਼ਿਲ੍ਹਾ ਮੰਡੀ ਅਫ਼ਸਰ ਵਲੋਂ ਉਸ ਦਾ ਲਾਇਸੰਸ ਕੈਂਸਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨ ਯੂਨਿਅਨ ਤੇ ਧਾਰਮਿਕ ਨੇਤਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਕੱਠ ਨਾ ਕਰਨ ਅਤੇ ਪ੍ਰਦਰਸ਼ਨ ਵਾਲੀਆਂ ਥਾਵਾਂ ਜਿਵੇਂ ਕਿ ਟੋਲ ਪਲਾਜਾ, ਪੰਪ ਆਦਿ ’ਤੇ ਵੀ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਕਰਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੇ ਧਾਰਮਿਕ ਸਥਾਨ ਰੋਜਾਨਾ 6 ਵਜੇ ਬੰਦ ਕੀਤੇ ਜਾਣਗੇ ਅਤੇ ਗੁਰਦੁਆਰੇ, ਮੰਦਰਾਂ, ਮਸਜਿਦਾਂ ਅਤੇ ਚਰਚ ਵਿੱਚ ਵੱਧ ਭੀੜ ਦੀ ਮਨਾਹੀ ਹੋਵੇਗੀ। ਉਨ੍ਹਾਂ ਕਿਹਾ ਕਿ ਆਕਸੀਜਨ ਸਿਲੰਡਰ ਦੀ ਜਮਾਂਖੋਰੀ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕ ਤੇ ਗਲੀਆਂ ਵਿੱਚ ਸਮਾਨ ਵੇਚਣ ਵਾਲਿਆਂ ਦਾ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਨਤਕ ਟਰਾਂਸਪੋਰਟ ’ਤੇ ਕੁੱਲ ਸਮਰੱਥਾ 50 ਪ੍ਰਤੀਸ਼ਤ ਸਵਾਰੀਆਂ ਨੂੰ ਬਿਠਾਉਣ ਦੀ ਆਗਿਆ ਹੈ।

ਅਪਨੀਤ ਰਿਆਤ ਨੇ ਕਿਹਾ ਕਿ ਸੇਵਾ ਉਦਯੋਗ ਸਮੇਤ ਸਾਰੇ ਨਿਜੀ ਦਫ਼ਤਰਾਂ ਜਿਨ੍ਹਾਂ ਵਿੱਚ ਐਕਰੀਟੈਕਟ, ਚਾਰਟਡ ਅਕਾਊਂਟੈਂਟ, ਇੰਸ਼ੋਰੈਂਸ ਕੰਪਨੀ ਨੂੰ ਕੇਵਲ ਘਰ ਵਿੱਚ ਕੰਮ ਕਰਨ ਦੀ ਆਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਵਿੱਚ ਕੰਮ ਕਰ ਰਹੇ ਜਿਨ੍ਹਾਂ ਕਰਮਚਾਰੀਆਂ ਦੀ ਉਮਰ 45 ਸਾਲ ਤੋਂ ਵੱਧ ਹੈ ਅਤੇ ਉਨ੍ਹਾਂ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਦਿਨਾਂ ਵਿੱਚ ਵੈਕਸੀਨ ਦੀ ਕੋਈ ਡੋਜ ਨਹੀਂ ਲਗਵਾਈ ਹੈ, ਉਨ੍ਹਾਂ ਨੂੰ ਛੁੱਟੀ ਲੈ ਕੇ ਘਰ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ, ਜਿੰਨੀ ਦੇਰ ਤੱਕ ਉਹ ਵੈਕਸੀਨ ਨਹੀਂ ਲਗਵਾਉਂਦੇ। ਇਸ ਤੋਂ ਇਲਾਵਾ ਜਿਨ੍ਹਾਂ ਕਰਮਚਾਰੀਆਂ ਦੀ ਉਮਰ 45 ਸਾਲ ਤੋਂ ਘੱਟ ਹੈ ਅਤੇ ਆਰ.ਟੀ.-ਪੀ.ਸੀ.ਆਰ. ਦੀ ਰਿਪੋਰਟ (ਪੰਜ ਦਿਨਾਂ ਤੋਂ ਵੱਧ ਪੁਰਾਣੀ ਨਾ ਹੋਵੇ) ਨੈਗੇਟਿਵ ਹੈ, ਉਨ੍ਹਾਂ ਨੂੰ ਹੀ ਦਫ਼ਤਰ ਵਿੱਚ ਆਉਣ ਦੀ ਆਗਿਆ ਹੋਵੇਗੀ ਅਤੇ ਜਿਨ੍ਹਾਂ ਕਰਮਚਾਰੀਆਂ ਦੀ ਆਰ.ਟੀ.-ਪੀ.ਸੀ.ਆਰ. ਦੀ ਰਿਪੋਰਟ ਪੋਜੀਟਿਵ ਹੋਵੇਗੀ ਉਨ੍ਹਾਂ ਨੂੰ ਘਰ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਵਿਅਕਤੀਗਤ ਤੌਰ ’ਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ’ਤੇ ਪਾਬੰਦੀ ਲਗਾਉਂਦੇ ਹੋਏ ਇਸ ਮਕਸਦ ਲਈ ਆਨਲਾਈਨ ਤੇ ਵਰਚੂਅਲ ਤਰੀਕੇ ਅਪਨਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮਾਈਕ੍ਰੋ ਕੰਟੇਨਮੈਂਟ ਜੋਨਾਂ ਵਿੱਚ ਸਖਤੀ ਨਾਲ ਨਿਯਮਾਂ ਦੀ ਪਾਲਣਾ ਕਰਵਾਈ ਜਾਵੇਗੀ।

ਜਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਵੱਧਦੇ ਮਾਮਲੇ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਦੇ ਮੱਦੇਨਜ਼ਰ ਬਾਜ਼ਾਰ, ਜਨਤਕ ਟਰਾਂਸਪੋਰਟ ਆਦਿ ਸਮੇਤ ਸਾਰੀਆਂ ਗਤੀਵਿਧੀਆਂ ਵਿੱਚ ਜ਼ਰੂਰੀ ਸਾਵਧਾਨੀਆਂ ਅਪਨਾਈਆਂ ਜਾਣ, ਜਿਨ੍ਹਾਂ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੇਕਰ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ। ਇਸ ਤੋਂ ਇਲਾਵਾ ਜਨਤਕ ਕੰਮ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ, ਜਨਤਕ ਥਾਵਾਂ ’ਤੇ ਨਾ ਥੁੱਕਣ ਅਤੇ ਸਮੇਂ-ਸਮੇਂ ’ਤੇ ਹੱਥ ਸਾਬਣ ਤੇ ਸੈਨੇਟਾਈਜ਼ਰ ਨਾਲ ਸਾਫ਼ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ, ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਪਦਾ ਪ੍ਰਬੰਧਨ ਮੈਨੇਜਮੈਂਟ ਐਕਟ 1860 ਦੀ ਧਾਰਾ 51 ਤੋਂ 60 ਤੱਕ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਜ਼ਿਲ੍ਹਾ ਪ੍ਰਸ਼ਾਸਨ ਨੇ 16 ਮਈ ਤੱਕ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਖਾਲੀ ਬੈੱਡਾਂ ਦੀ ਜਾਣਕਾਰੀ ਨਸ਼ਰ ਕੀਤੀ

 

ਜ਼ਿਲ੍ਹਾ ਪ੍ਰਸ਼ਾਸਨ ਨੇ 16 ਮਈ ਤੱਕ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਖਾਲੀ ਬੈੱਡਾਂ ਦੀ ਜਾਣਕਾਰੀ ਨਸ਼ਰ ਕੀਤੀ  

ਰੂਪਨਗਰ 16 ਮਈ :

ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਕੋਰੋਨਾ ਦੇ ਮਰੀਜ਼ਾਂ ਨੂੰ ਦਾਖਲ ਕਰਵਾਉਣ ਲਈ ਜ਼ਿਲ੍ਹੇ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਹਸਪਤਾਲਾਂ ਵਿਚ ਬੈੱਡਾਂ ਦੀ ਉਪਲਬਧਤਾ ਨਸ਼ਰ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ l 

ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਅੱਜ 16 ਮਈ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਕੋਰੋਨਾ ਮਰੀਜ਼ਾਂ ਨੂੰ ਦਾਖ਼ਲ ਕੀਤੇ ਜਾਣ ਲਈ ਕੁੱਲ ਨਾਮਜ਼ਦ 65 ਬੈੱਡਾਂ ਵਿੱਚੋਂ ਸਾਰੇ 65ਬੈੱਡ ਭਰੇ ਹੋਏ ਹਨ l


ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

 ਇਸੇ ਤਰ੍ਹਾਂ ਸਬ ਡਿਵੀਜ਼ਨਲ ਹਸਪਤਾਲ ਨੰਗਲ ਵਿਖੇ 35 ਬੈੱਡਾਂ ਵਿੱਚੋਂ 25 ਬੈੱਡ ਭਰੇ ਹੋਏ ਹਨ ਜਦਕਿ 10 ਬੈੱਡ ਖਾਲੀ ਹਨl ਇਸੇ ਤਰ੍ਹਾਂ ਬੀਬੀਐਮਬੀ ਹਸਪਤਾਲ ਨੰਗਲ ਵਿੱਚ ਕੁੱਲ 65 ਬੈੱਡਾਂ ਵਿਚੋਂ 25 ਭਰੇ ਹੋਏ ਹਨ ਜਦਕਿ 40 ਬੈੱਡ ਖਾਲੀ ਹਨ ,ਜਦਕਿ ਸਾਂਘਾ ਹਸਪਤਾਲ ਰੋਪਡ਼ ਵਿਖੇ 22 ਬੈੱਡਾਂ ਵਿੱਚੋਂ ਸਾਰੇ 22 ਬੈੱਡ ਭਰੇ ਹੋਏ ਹਨ l ਪਰਮਾਰ ਹਸਪਤਾਲ ਰੋਪਡ਼ ਵਿਖੇ17 ਬੈੱਡਾਂ ਵਿੱਚੋਂ ਸਾਰੇ 17 ਬੈੱਡ ਭਰੇ ਹੋਏ ਹਨ l ਇਸੇ ਤਰ੍ਹਾਂ ਬਲਜਿੰਦਰਾ ਹਸਪਤਾਲ ਰੋਪੜ ਦੇ 18 ਬੈੱਡਾਂ ਵਿੱਚੋਂ 15 ਬੈੱਡ ਭਰੇ ਹੋਏ ਹਨ ਤੇ 3 ਬੈੱਡ ਖਾਲੀ ਹਨ l

ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਗੁਰਦੇਵ ਹਸਪਤਾਲ ਨੂਰਪੁਰ ਬੇਦੀ ਵਿਖੇ 19 ਬੈੱਡਾਂ ਵਿੱਚੋਂ ਸਾਰੇ 19 ਬੈੱਡ ਭਰੇ ਹਨ l ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ, ਸ੍ਰੀ ਆਨੰਦਪੁਰ ਸਾਹਿਬ ਵਿੱਚ 8 ਬੈੱਡਾਂ ਵਿੱਚੋਂ ਸਾਰੇ 8 ਬੈੱਡ ਭਰੇ ਹੋਏ ਹਨ l

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਵਿੱਚ ਜ਼ਿਲ੍ਹਾ ਰੂਪਨਗਰ ਹਸਪਤਾਲ ਵਿਖੇ ਬਣੇ ਕੋਵਿਡ ਵਾਰਡ ਦੇ ਇੰਚਾਰਜ ਡਾਕਟਰ ਨਾਲ 01881227241 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ l

ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ ਪਾਬੰਦੀਆਂ 31 ਮਈ ਤੱਕ ਵਧਾਈਆਂ

 

ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ ਪਾਬੰਦੀਆਂ 31 ਮਈ ਤੱਕ ਵਧਾਈਆਂ  

ਰੂਪਨਗਰ 16 ਮਈ : ਪੰਜਾਬ ਰਾਜ ਵਿੱਚ ਕੋਵਿਡ -19 ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ, ਪੰਜਾਬ ਸਰਕਾਰ, ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਚੰਡੀਗੜ੍ਹ ਨੇ ਪੱਤਰ ਨੰ. 7/56/2020 / 2H4 / 2330 ਮਿਤੀ: 16-05-2021 ਰਾਹੀਂ ਵਾਧੂ ਪਾਬੰਦੀਆਂ ਦੇ ਆਦੇਸ਼ ਜਾਰੀ ਕੀਤੇ ਹਨ l 

 ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਤੇ ਜ਼ਿਲਾ ਮੈਜਿਸਟ੍ਰੇਟ ਰੂਪਨਗਰ ਦੇ ਦਫਤਰ ਵੱਲੋਂ ਪਹਿਲਾਂ ਤੋਂ ਜਾਰੀ ਆਦੇਸ਼ ਨੰ. 15001-70 / ਐਮਸੀ (1) ਮਿਤੀ: 07-05-2021 ਦੀ ਲਗਾਤਾਰਤਾ ਵਿੱਚ ਸ੍ਰੀਮਤੀ ਸੋਨਾਲੀ ਗਿਰੀ, ਆਈਏਐਸ, ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਨੇ ਧਾਰਾ 144, ਸੀਆਰਪੀਸੀ 1973

ਦੇ ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਜ਼ਿਲ੍ਹਾ ਰੂਪਨਗਰ ਵਿਚ 16-05 -21ਤੋਂ 31.05.2021 ਤਕ ਵਾਧੂ ਪਾਬੰਦੀਆਂ ਲਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ l

 ਉਪਰੋਕਤ ਪੱਤਰਾਂ ਵਿੱਚ ਦਰਜ ਹਦਾਇਤਾਂ ਨੂੰ 31 ਮਈ, 2021 ਤੱਕ ਜ਼ਿਲੇ ਭਰ ਵਿੱਚ ਸਖਤੀ ਅਤੇ ਸਾਵਧਾਨੀ ਨਾਲ ਲਾਗੂ ਕੀਤਾ ਜਾਣਾ ਜਾਰੀ ਰਹੇਗਾ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

< p>ਇਸ ਦੇ ਨਾਲ ਹੀ ਐਸਐਸਪੀ, ਰੂਪਨਗਰ ਅਤੇ ਸਬੰਧਤ ਐਸਡੀਐਮਐਸ ਸਮਾਜਿਕ ਦੂਰੀਆਂ ਦੇ ਨਿਯਮਾਂ, ਮਾਰਕੀਟ ਸਥਾਨਾਂ ਅਤੇ ਜਨਤਕ ਟ੍ਰਾਂਸਪੋਰਟ ਵਿੱਚ ਭੀੜ ਨੂੰ ਨਿਯਮਤ ਕਰਨ, ਅਤੇ ਨਿਯਮਾਂ ਅਨੁਸਾਰ ਜੁਰਮਾਨੇ ਲਗਾਉਣ ਸਮੇਤ ਉਚਿਤ ਵਿਵਹਾਰ 'ਤੇ ਐਮਐਚਏ / ਰਾਜ ਸਰਕਾਰ ਦੀਆਂ ਸਾਰੀਆਂ ਮੌਜੂਦਾ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੇ l

12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਫੈਸਲਾ ਅੱਜ ਹੋਣ ਦੀ ਸੰਭਾਵਨਾ


ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੀ 12ਵੀਂ ਜਮਾਤ ਦੀ ਪ੍ਰੀਖਿਆ ਕਰੋਨਾ ਕਾਰਨ ਰੱਦ ਕਰਨ ਜਾਂ ਕਰਵਾਉਣ ਬਾਰੇ ਅੱਜ  ਯਾਨੀ  17 ਮਈ ਨੂੰ ਫ਼ੈਸਲਾ ਹੋ ਸਕਦਾ ਹੈ। 


ਇਸ ਸਬੰਧੀ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਨਿਸ਼ੰਕ ਪੋਖਰਿਆਲ ਵੱਲੋਂ ਸਾਰੇ ਸੂਬਿਆਂ ਦੇ ਸਿੱਖਿਆ ਸਕੱਤਰਾਂ ਨਾਲ ਭਲਕੇ ਮੀਟਿੰਗ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਬੋਰਡ ਪ੍ਰੀਖਿਆ ਸਬੰਧੀ ਫ਼ੈਸਲਾ ਕੀਤਾ ਜਾ ਸਕਦਾ ਹੈ।



 ਇਸ ਪ੍ਰੀਖਿਆ ਦੇ ਕੁਝ ਸਮੇਂ ਲਈ ਮੁਲਤਵੀ ਹੋਣ ਦੇ ਵੀ ਚਰਚੇ ਹਨ। ਇਸ ਤੋਂ ਇਲਾਵਾ ਸਰਵਉੱਚ ਅਦਾਲਤ ਵਿੱਚ ਬੋਰਡ ਪ੍ਰੀਖਿਆ ਰੱਦ ਕਰਨ ਸਬੰਧੀ ਪਟੀਸ਼ਨ ਵੀ ਪਾਈ ਗਈ ਹੈ। ਇਸ ਵੇਲੇ ਵਿਦਿਆਰਥੀਆਂ ਨੇ ਹੈਸ਼ਟੈਗ ਸੇਵ ਬੋਰਡ ਸਟੂਡੈਂਟਸ' ਮੁਹਿੰਮ ਚਲਾਈ ਹੈ, ਜਿਸ ਨਾਲ ਲਗਭਗ 90 ਹਜ਼ਾਰ ਦੇ ਕਰੀਬ ਵਿਦਿਆਰਥੀ ਜੁੜ ਚੁੱਕੇ ਹਨ ਅਤੇ ਮੰਗ ਕਰ ਰਹੇ ਹਨ ਕਿ ਬਾਰੂਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ ਤੇ ਨਤੀਜਾ ਇੰਟਰਨਲ ਅਸੈੱਸਮੈਂਟ ਦੇ ਆਧਾਰ ਤੇ ਜਾਰੀ ਕੀਤਾ ਜਾਵੇ। 


ਜਾਣਕਾਰੀ ਅਨੁਸਾਰ   ਬੋਰਡ ਪ੍ਰੀਖਿਆਵਾਂ ਕਰਵਾਉਣ ਬਾਰੇ ਬੋਰਡ ਵੱਲੋਂ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ ਤੇ ਭਲਕੇ ਸਿੱਖਿਆ ਸਕੱਤਰਾਂ ਨਾਲ ਮੀਟਿੰਗ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਵੱਲੋਂ ਇਸ ਸਬੰਧੀ ਐਲਾਨ ਕੀਤਾ ਜਾਵੇਗਾ। ਸੀ


ਸੀਬੀਐੱਸਈੇ   ਵਿਚਲੇ ਅਧਿਕਾਰੀਆਂ ਅਨੁਸਾਰ ਭਲਕੇ ਦੀ ਮੀਟਿੰਗ ਦੌਰਾਨ ਹਰ ਰਾਜ ਵਿੱਚ ਕਰੋਨਾ ਕੇਸਾਂ ਦੀ ਸਥਿਤੀ ਤੇ ਹਾਲਾਤ ਬਾਰੇ ਰਿਪੋਰਟ ਲਈ ਜਾਵੇਗੀ ਤੇ ਉਥੇ ਪ੍ਰੀਖਿਆਵਾਂ ਕਰਵਾਉਣ ਜਾਂ ਨਾ ਕਰਵਾਉਣ ਬਾਰੇ ਫੀਡਬੈਕ ਲਈ ਜਾਵੇਗੀ। ਇਹ ਵੀ ਚਰਚਾ ਹੈ ਕਿ ਸਰਕਾਰ ਹਾਲੇ ਪ੍ਰੀਖਿਆਵਾਂ ਕੁਝ ਸਮੇਂ ਲਈ ਫੋਰ ਮੁਲਤਵੀ ਕਰ ਸਕਦੀ ਹੈ ਪਰ ਇਸ ਸਬੰਧੀ ਫ਼ੈਸਲਾ ਕੇਂਦਰੀ ਮੰਤਰੀ ਵੱਲੋਂ ਹੀ ਲਿਆ ਜਾਵੇਗਾ। 


ਸਰਵਉਚ ਅਦਾਲਤ ਵਿੱਚ ਦੋ ਦਿਨ ਪਹਿਲਾਂ ਪਟੀਸ਼ਨ ਪਾ ਕੇ ਮੰਗ ਕੀਤੀ ਗਈ ਹੈ ਕਿ ਇਹ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ। ਮਾਪਿਆਂ ਨੇ ਵੀ ਕੇਂਦਰੀ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਜੂਨ ਜਾਂ ਜੁਲਾਈ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ।

RECENT UPDATES

Today's Highlight