Labels
Saturday, 15 May 2021
16 ਮਈ ਨੂੰ ਕਿਥੇ ਲਗੇਗੀ ਵੈਕਸੀਨਾ ਦੇਖੋ
ਸੀਨੀਅਰ ਡਾ ਬਿਸ਼ਵ ਮੋਹਨ ਵੱਲੋਂ ਪਿੰਡਾਂ ਦੇ ਵਸਨੀਕਾਂ ਲਈ ਕੋਵਿਡ ਤੋਂ ਬਚਾਅ ਸਬੰਧੀ ਜ਼ਰੂਰੀ ਜਾਣਕਾਰੀ
ਸੀਨੀਅਰ ਡਾ ਬਿਸ਼ਵ ਮੋਹਨ ਵੱਲੋਂ ਪਿੰਡਾਂ ਦੇ ਵਸਨੀਕਾਂ ਲਈ ਕੋਵਿਡ ਤੋਂ ਬਚਾਅ ਸਬੰਧੀ ਜ਼ਰੂਰੀ ਜਾਣਕਾਰੀ,
ਦੇਖਣ ਲਈ ਕਲਿਕ ਕਰੋ
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਵੇਂ ਦਿਸ਼ਾ—ਨਿਰਦੇਸ਼ ਜਾਰੀ * 16 ਮਈ ਤੋਂ 31 ਮਈ ਤੱਕ ਰਹਿਣਗੇ ਲਾਗੂ
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਵੇਂ ਦਿਸ਼ਾ—ਨਿਰਦੇਸ਼ ਜਾਰੀ
* 16 ਮਈ ਤੋਂ 31 ਮਈ ਤੱਕ ਰਹਿਣਗੇ ਲਾਗੂ
ਮਾਨਸਾ, 15 ਮਈ :
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਮਹਿੰਦਰ ਪਾਲ ਨੇ ਕੋਵਿਡ—19 ਦੇ ਵਧ ਰਹੇ ਪਸਾਰ ਦੇ ਮੱਦੇਨਜ਼ਰ ਜਿ਼ਲ੍ਹੇ ਅੰਦਰ ਦੁਕਾਨਾਂ ਆਦਿ ਦੇ ਖੁਲ੍ਹਣ ਸੰਬੰਧੀ ਪਹਿਲਾਂ ਤੋਂ ਜਾਰੀ ਹੁਕਮਾਂ ਦੀ ਲਗਾਤਾਰਤਾ ਵਿੱਚ ਨਵੇਂ ਹੁਕਮ ਜਾਰੀ ਕੀਤੇ ਹਨ, ਜੋ ਕਿ ਜਿ਼ਲ੍ਹਾ ਮਾਨਸਾ ਵਿਖੇ 16 ਮਈ ਤੋਂ 31 ਮਈ ਤੱਕ ਲਾਗੂ ਰਹਿਣਗੇ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜਿ਼ਲ੍ਹੇ ਅੰਦਰ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ ਅਤੇ ਹਰ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹਫ਼ਤਾਵਰੀ ਕਰਫਿਊ ਸਖ਼ਤੀ ਨਾਲ ਲਾਗੂ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਦੌਰਾਨ ਗੈਰ—ਜ਼ਰੂਰੀ ਗਤੀਵਿਧੀਆਂ ਬੰਦ ਰਹਿਣਗੀਆਂ ਜਦਕਿ ਜ਼ਰੂਰੀ ਗਤੀਵਿਧੀਆਂ ਨੂੰ ਇਸ ਕਰਫਿਊ ਦੌਰਾਨ ਛੂਟ ਹੋਵੇਗੀ।
ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਉਹ ਹਵਾਈ, ਰੇਲ ਜਾਂ ਸੜਕ ਯਾਤਰਾ ਰਾਹੀਂ ਜਿਲ੍ਹਾ ਮਾਨਸਾ ਵਿੱਚ ਆਵੇਗਾ, ਉਸ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਜੋ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ ਜਾਂ ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ—ਘੱਟ ਇੱਕ ਡੋਜ਼) 2 ਹਫ਼ਤੇ ਪੁਰਾਣੀ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਬਲਿਕ ਟਰਾਂਸਪੋਰਟ (ਬੱਸ, ਟੈਕਸੀ, ਆਟੋ) ਵਿੱਚ 50 ਫੀਸਦੀ ਸਵਾਰੀਆਂ ਹੀ ਹੋਣੀਆਂ ਚਾਹੀਦੀਆਂ ਹਨ। ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾਸ, ਸਵੀਮਿੰਗ ਪੂਲਜ਼, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ।ਜਦਕਿ ਹਰ ਤਰ੍ਹਾਂ ਦੀਆਂ ਦਵਾਈਆਂ ਦੀਆਂ ਦੁਕਾਨਾਂ (ਥੋਕ ਅਤੇ ਪ੍ਰਚੂਨ), ਹਰ ਤਰ੍ਹਾਂ ਦੀਆਂ ਮੈਡੀਕਲ ਗਤੀਵਿਧੀਆਂ, ਪੈਟਰੋਲ—ਡੀਜ਼ਲ ਪੰਪ ਹਫ਼ਤੇ ਦੇ ਸਾਰੇ ਦਿਨ ਖੁੱਲ੍ਹੇ ਰਹਿ ਸਕਦੇ ਹਨ।
ਜਿ਼ਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਲ ਅਤੇ ਸਬਜ਼ੀਆਂ ਦੀਆਂ ਥੋਕ (ਹੋਲਸੇਲ) ਦੀਆਂ ਮੰਡੀਆਂ ਸਵੇਰੇ 10 ਵਜੇ ਤੱਕ ਬੰਦ ਕਰ ਦਿੱਤੀਆਂ ਜਾਣ ਅਤੇ ਫਲ ਤੇ ਸਬਜ਼ੀਆਂ ਦੀਆਂ ਰਿਟੇਲ ਦੀਆਂ ਦੁਕਾਨਾਂ ਦੁਪਹਿਰ 2 ਵਜੇ ਤੱਕ ਬੰਦ ਕਰ ਦਿੱਤੀਆਂ ਜਾਣ। ਕੋਈ ਵੀ ਰੇਹੜੀ ਚਾਲਕ ਇੱਕ ਥਾਂ 'ਤੇ ਅੱਡਾ ਲਗਾ ਕੇ ਫਲ ਅਤੇ ਸਬਜ਼ੀਆਂ ਨਹੀਂ ਵੇਚਣਗੇ ਅਤੇ ਗਲੀਆਂ ਆਦਿ ਵਿੱਚ ਤੁਰ—ਫਿਰ ਕੇ ਸ਼ਾਮ 5 ਵਜੇ ਤੱਕ ਵੇਚ ਸਕਣਗੇ।
ਦੁੱਧ ਡੇਅਰੀ ਅਤੇ ਦੁੱਧ ਵਿਕਰੇਤਾ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਹੋਮ ਡਿਲੀਵਰੀ ਕਰ ਸਕਣਗੇ।
ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕੌਫ਼ੀ ਸ਼ੌਪ, ਫਾਸਟ ਫੂਡ ਆਊਟਲੈਟਸ, ਢਾਬੇ ਆਦਿ ਗ੍ਰਾਹਕਾਂ ਨੂੰ ਉਥੇ ਬਿਠਾ ਕੇ ਨਹੀਂ ਖੁਆ ਸਕਣਗੇ ਅਤੇ ਨਾ ਹੀ ਲਿਜਾਉਣ ਦੀ ਪ੍ਰਵਾਨਗੀ ਹੋਵੇਗੀ ਪਰ ਹੋਮ ਡਿਲੀਵਰੀ ਸ਼ਾਮ 7 ਵਜੇ ਤੱਕ ਕੀਤੀ ਜਾ ਸਕਦੀ ਹੈ।
ਸਾਰੇ ਹਫ਼ਤਾਵਰੀ ਬਜ਼ਾਰ (ਆਪਣੀ ਮੰਡੀ ਆਦਿ) ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਸਮਾਜਿਕ, ਸਭਿਆਚਾਰਕ ਅਤੇ ਖੇਡ ਇੱਕਠਾਂ ਅਤੇ ਇਨ੍ਹਾਂ ਨਾਲ ਸਬੰਧਤ ਸਮਾਗਮਾਂ 'ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ।
ਜਿ਼ਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੋ ਵਿਅਕਤੀ ਕਿਸੇ ਵੀ ਇੱਕਠ ਵਾਲੀਆਂ ਥਾਵਾਂ (ਧਾਰਮਿਕ, ਰਾਜਨੀਤਿਕ, ਸਮਾਜਿਕ)'ਤੇ ਜਾਵੇਗਾ ਉਸਨੂੰ 5 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਕੀਤਾ ਜਾਵੇਗਾ ਅਤੇ ਪ੍ਰੋਟੋਕਾਲ ਮੁਤਾਬਕ ਉਸਦਾ ਟੈਸਟ ਕਰਵਾਇਆ ਜਾਵੇਗਾ।
ਸਾਰੇ ਪ੍ਰਾਈਵੇਟ ਦਫ਼ਤਰਾਂ ਸਮੇਤ ਸਰਵਿਸ ਇੰਡਸਟਰੀ ਜਿਵੇਂ ਆਰਕੀਟੈਕਟ, ਚਾਰਟਡ ਅਕਾਊਂਟੈਂਟ, ਬੀਮਾ ਕੰਪਨੀਆਂ ਆਦਿ ਸਿਰਫ਼ ਘਰਾਂ ਤੋਂ ਕੰਮ ਕਰਨਾ ਯਕੀਨੀ ਬਣਾਉਣ।
ਜਿ਼ਲ੍ਹੇ ਵਿੱਚ ਬੈਂਕ ਸੇਵਾਵਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 50 ਪ੍ਰਤੀਸ਼ਤ ਕਰਮਚਾਰੀਆਂ ਨਾਲ ਪ੍ਰਦਾਨ ਕੀਤੀਆਂ ਜਾ ਸਕਣਗੀਆਂ।
ਸਾਰੇ ਚਾਰ ਪਹੀਆ ਵਾਹਨਾਂ ਸਮੇਤ ਕਾਰ ਅਤੇ ਟੈਕਸੀ ਵਿੱਚ 2 ਤੋਂ ਵੱਧ ਸਵਾਰੀਆਂ ਨਹੀਂ ਬੈਠਣਗੀਆਂ, ਜਦਕਿ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਵਾਹਨਾਂ ਨੂੰ ਇਸ ਤੋਂ ਛੋਟ ਹੋਵੇਗੀ।
ਸਕੂਟਰ ਅਤੇ ਮੋਟਰਸਾਈਕਲ 'ਤੇ ਇੱਕ ਤੋਂ ਵੱਧ ਸਵਾਰ ਨਹੀਂ ਹੋਵੇਗਾ ਪਰ ਇਕੋ ਪਰਿਵਾਰ ਅਤੇ ਇੱਕੋ ਘਰ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਇਸ ਤੋਂ ਛੋਟ ਹੋਵੇਗੀ।
ਜਿ਼ਲ੍ਹਾ ਮੈਜਿਸਟਰੇਟ ਨੇ ਹਦਾਇਤ ਕੀਤੀ ਹੈ ਕਿ ਧਾਰਮਿਕ ਸਥਾਨ ਰੋਜ਼ਾਨਾ ਸ਼ਾਮ 6 ਵਜੇ ਤੱਕ ਬੰਦ ਹੋ ਜਾਣੇ ਚਾਹੀਦੇ ਹਨ ਅਤੇ ਗੁਰੂਦੁਆਰਾ, ਮੰਦਿਰ, ਮਸਜਿਦ ਅਤੇ ਚਰਚ ਆਦਿ ਵਿੱਚ ਇੱਕਠ ਨਾ ਕੀਤਾ ਜਾਵੇ।
ਪਿੰਡਾਂ ਵਿੱਚ ਨਾਈਟ ਕਰਫਿਊ ਅਤੇ ਵੀਕੈਂਡ ਕਰਫਿਊ ਦੀ ਪਾਲਣਾ ਹਿੱਤ ਠੀਕਰੀ ਪਹਿਰੇ ਲਗਾਏ ਜਾਣ।
ਵਿਆਹ—ਸ਼ਾਦੀ, ਸਸਕਾਰ ਅਤੇ ਭੋਗ ਸਮੇਂ 10 ਤੋਂ ਵਧੇਰੇ ਵਿਅਕਤੀ ਨਹੀਂ ਹੋਣੇ ਚਾਹੀਦੇ।
ਇਸ ਦੇ ਨਾਲ ਹੀ ਜਿ਼ਲ੍ਹੇ ਅੰਦਰ ਹਰ ਤਰ੍ਹਾਂ ਦੇ ਰਾਜਨੀਤਿਕ ਇੱਕਠ 'ਤੇ ਪਾਬੰਦੀ ਲਗਾਈ ਜਾਂਦੀ ਹੈ।
ਕੋਰੋਨਾ ਅਪਡੇਟ ਪੰਜਾਬ ਜ਼ਿਲ੍ਹਾ ਵਾਇਜ ਦੇਖੋ ਇਥੇ
ਸਾਰੇ ਵਿੱਦਿਅਕ ਅਦਾਰੇ ਜਿਵੇਂ ਸਕੂਲ—ਕਾਲਜ ਬੰਦ ਰਹਿਣਗੇ ਅਤੇ ਸਰਕਾਰੀ ਸਕੂਲਾਂ ਦਾ ਸਟਾਫ਼ ਸਕੂਲਾਂ ਵਿੱਚ ਡਿਊਟੀ ਕਰ ਸਕੇਗਾ।
ਯੂਨੀਅਨ ਅਤੇ ਧਾਰਮਿਕ ਆਗੂ ਕਿਸੇ ਵੀ ਤਰ੍ਹਾਂ ਦਾ ਇੱਕਠ ਨਹੀਂ ਕਰਨਗੇ ਅਤੇ ਪੈਟਰੋਲ ਪੰਪ ਅਤੇ ਮਾਲਜ਼ (ਸੁਪਰਮਾਰਕਿਟ)'ਤੇ ਹਦਾਇਤਾਂ ਅਨੁਸਾਰ ਸੀਮਤ ਗਿਣਤੀ ਵਿੱਚ ਹੀ ਹਾਜ਼ਰ ਰਹਿ ਸਕਣਗੇ।
ਆਕਸੀਜਨ ਸਿਲੰਡਰਾਂ ਦਾ ਭੰਡਾਰ ਕਰਨ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੜਕਾਂ ਅਤੇ ਗਲੀਆਂ ਵਿੱਚ ਵਸਤਾਂ ਵੇਚਣ ਵਾਲਿਆਂ ਜਿਵੇਂ ਕਿ ਰੇਹੜੀ ਵਾਲਿਆਂ ਦੇ ਆਰ.ਟੀ.—ਪੀ.ਸੀ.ਆਰ. ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ ਅਤੇ ਟੈਸਟਿੰਗ ਪ੍ਰਕਿਰਿਆ ਲਈ ਟੈ੍ਰਫਿਕ ਪੁਲਿਸ ਅਤੇ ਸਿਹਤ ਟੀਮਾਂ ਆਪਸੀ ਤਾਲਮੇਲ ਰੱਖਣ।
ਉਨ੍ਹਾਂ ਕਿਹਾ ਕਿ ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁਲ੍ਹੇ ਰਹਿਣਗੇ।
ਸ਼ਰਾਬ ਦੀ ਵਿਕਰੀ ਵਾਲੀਆਂ ਰਿਟੇਲ ਤੇ ਹੋਲਸੇਲ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ ਪਰ ਅਹਾਤੇ ਨਹੀਂ ਖੋਲ੍ਹੇ ਜਾਣਗੇ।
ਜਿ਼ਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਇਸ ਤੋਂ ਇਲਾਵਾ ਕੁਝ ਜ਼ਰੂਰੀ ਗਤੀਵਿਧੀਆਂ ਨੂੰ ਇਸ ਕਰਫਿਊ ਦੌਰਾਨ ਛੋਟ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਹਸਪਤਾਲ, ਪਸ਼ੂ ਹਸਪਤਾਲ ਅਤੇ ਸਾਰੀਆਂ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਵਿੱਚ ਦਵਾਈਆਂ ਅਤੇ ਮੈਡੀਕਲ ਉਪਕਰਣ ਉਤਪਾਦਨ ਕਰਨ ਅਤੇ ਸਪਲਾਈ ਕਰਨ ਵਾਲੀਆਂ ਸੰਸਥਾਵਾਂ ਨੂੰ ਛੋਟ ਹੋਵੇਗੀ। ਇਸ ਤੋਂ ਇਲਾਵਾ ਅਜਿਹੀਆਂ ਗਤੀਵਿਧੀਆਂ ਨਾਲ ਸਬੰਧਤ ਕਾਮਿਆਂ ਨੂੰ ਟਰਾਂਸਪੋਰਟੇਸ਼ਨ ਦੀ ਆਗਿਆ ਹੋਵੇਗੀ ਪਰ ਉਨ੍ਹਾਂ ਕੋਲ ਪਛਾਣ ਪੱਤਰ ਹੋਣਾ ਲਾਜ਼ਮੀ ਹੋਵੇਗਾ।ਉਨ੍ਹਾਂ ਕਿਹਾ ਕਿ ਈ—ਕਾਮਰਸ ਅਤੇ ਸਾਰੀਆਂ ਵਸਤਾਂ ਦੀ ਮੂਵਮੈਂਟ, ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਨਿਰਮਾਣ ਕਾਰਜਾਂ ਨਾਲ ਸਬੰਧਤ ਗਤੀਵਿਧੀਆਂ, ਖੇਤੀਬਾੜੀ ਸਮੇਤ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਟੈਲੀਕਾਮਨੀਕੇਸ਼ਨ, ਇੰਟਰਨੈਟ ਸਰਵਿਸ, ਬਰਾਡਕਾਸਟਿੰਗ ਤੇ ਕੇਬਲ ਸਰਵਿਸ, ਆਈ.ਟੀ. ਸੇਵਾਵਾਂ, ਪੈਟਰੋਲ ਪੰਪ ਅਤੇ ਪੈਟਰੋਲਿਅਮ ਉਤਪਾਦ, ਐਲ.ਪੀ.ਜੀ., ਪੈਟਰੋਲੀਅਮ ਅਤੇ ਗੈਸ ਰਿਟੇਲ ਅਤੇ ਸਟੋਰੇਜ ਆਊਟਲੈਟ, ਪਾਵਰ ਜਨਰੇਸ਼ਨ, ਟਰਾਂਸਮਿਸ਼ਨ ਅਤੇ ਵੰਡ ਇਕਾਈਆਂ ਅਤੇ ਸੇਵਾਵਾਂ, ਕੋਲਡ ਸਟੋਰੇਜ ਅਤੇ ਵੇਅਰਹਾਊਸ ਸਰਵਿਸਜ਼, ਸਾਰੇ ਬੈਂਕ/ਆਰ.ਬੀ.ਆਈ. ਸਰਵਿਸ, ਏ.ਟੀ.ਐਮ. ਕੈਸ਼ ਵੈਨਜ਼ ਅਤੇ ਕੈਸ਼ ਸੰਭਾਲਣ ਜਾਂ ਵੰਡ ਕਰਨ ਵਾਲੇ ਕਰਮਚਾਰਿਆਂ ਨੂੰ ਕਰਫਿਊ ਦੌਰਾਨ ਕੰਮ ਲਈ ਛੋਟ ਹੋਵੇਗੀ ਪਰੰਤੂ ਕਰਮਚਾਰੀ ਕੋਲ ਸਬੰਧਤ ਕੰਪਨੀ ਜਾਂ ਫਰਮ ਤੋਂ ਅਧਿਕਾਰਤ ਪਛਾਣ ਪੱਤਰ ਹੋਣਾ ਲਾਜ਼ਮੀ ਹੈ।
ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਵਿਡ—19 ਸਬੰਧੀ ਹਦਾਇਤਾਂ ਜਿਵੇਂ 6 ਫੁੱਟ ਦੀ ਸਮਾਜਿਕ ਦੂਰੀ (ਦੋ ਗਜ਼ ਦੀ ਦੂਰੀ) , ਬਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਇੱਕਠ ਨਾ ਹੋਣ ਦੇਣਾ ਨੂੰ ਸਖ਼ਤੀ ਨਾਲ ਜਿ਼ਲ੍ਹੇ ਅੰਦਰ ਲਾਗੂ ਕਰਵਾਇਆ ਜਾਵੇ ਅਤੇ ਮਾਸਕ ਨਾ ਪਹਿਣਨ ਅਤੇ ਜਨਤਕ ਥਾਵਾਂ 'ਤੇ ਥੁੱਕ ਸੁੱਟਣ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਡਿਜਾਸਟਰ ਮੈਨੇਜਮੈਂਟ ਐਕਟ 2005 ਦੇ ਸੈਕਸ਼ਨ 51 ਤੋਂ 60 ਅਤੇ ਇੰਡੀਅਨ ਪੈਨਲ ਕੋਡ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਹੋਸ਼ਿਆਰਪੁਰ ਦੇ ਤਿੰਨ ਪਿੰਡਾਂ ਨੂੰ ਕੀਤਾ ਕੰਟੇਨਮੇੰਟ ਜੋਨ ਘੋਸ਼ਿਤ
HOSHIARPUR: District Magistrate Hoshiarpur Apneet Riyait on Saturday declared village Rampur Sainian of PHU Paldi & Dharampur in Mukerian Tehsil as Micro Containment Zones.
हिमाचल में कोरोना कर्फ्यू 26 मई तक लागू। पढ़ें हिमाचल कैबिनेट के फैसले
ਦਸਵੀਂ ਦਾ ਨਤੀਜਾ ਪੀ੍ ਬੋਰਡ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ਤੇ
COVID-19 ਮਹਾਂਮਾਰੀ ਦੇ ਚਲਦੇ ਸੈਸ਼ਨ 2020-21 ਦੀ ਸਲਾਨਾ ਮੈਟ੍ਰਿਕ ਪ੍ਰੀਖਿਆ ਇਸ ਸਾਲ ਨਹੀਂ ਕਰਵਾਈ ਜਾ ਸਕੀ। ਇਸ ਲਈ ਰਾਜ ਵਿੱਚ ਦਸਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਦਾ ਮੈਟਿਕ ਦਾ ਸਲਾਨਾ ਨਤੀਜਾ ਸੈਸ਼ਨ 2020-21 ਵਿੱਚ ਕਰਵਾਈ ਪੀ-ਬੋਰਡ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ 'ਤੇ ਕੀਤਾ ਜਾਵੇਗਾ।
ਹਸਪਤਾਲਾਂ ਵਿੱਚ Beds ਦੀ ਜਾਣਕਰੀ ਲੈਣ ਲਈ ਹੈਲਪ ਲਾਈਨ ਨੰਬਰ ਜਾਰੀ
ਜ਼ਿਲਾ ਹੁਸ਼ਿਆਰਪੁਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ Covid-19 ਦਾ ਇਲਾਜ਼ ਕਰਵਾਉਣ ਲਈ ਉਪਲੱਬਧ Beds ਦੀ ਜਾਣਕਰੀ ਲੈਣ ਲਈ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਹੈ।
ਜਾਣਕਾਰੀ ਅਪਨੀਤ ਰਿਆਤ (ਡਿਪਟੀ ਕਮਿਸ਼ਨਰ ਹੁਸ਼ਿਆਰਪੁਰ) ਵਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ Covid-19 ਦਾ ਇਲਾਜ਼ ਕਰਵਾਉਣ ਲਈ ਉਪਲੱਬਧ Beds ਦੀ ਜਾਣਕਰੀ ਲਈ 82187-65895 ਤੇ ਕਾਲ ਕਰੋ।
ਅੱਜ 1942 ਕੋਰੋਨਾ ਮਰੀਜ਼ ਸਿਹਤਯਾਬ ਹੋਏ ਅਤੇ 661 ਨਵੇਂ ਪਾਜੇਟਿਵ ਮਰੀਜ਼ ਆਏ ਸਾਹਮਣੇ : ਡਿਪਟੀ ਕਮਿਸ਼ਨਰ
ਜ਼ਿਲ੍ਹਾ ਸੂਚਨਾ ਤੇ ਲੋਕ ਸੰਪਰਕ ਦਫਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
*ਅੱਜ 1942 ਕੋਰੋਨਾ ਮਰੀਜ਼ ਸਿਹਤਯਾਬ ਹੋਏ ਅਤੇ 661 ਨਵੇਂ ਪਾਜੇਟਿਵ ਮਰੀਜ਼ ਆਏ ਸਾਹਮਣੇ : ਡਿਪਟੀ ਕਮਿਸ਼ਨਰ*
*ਕੋਵਿਡ ਦੇ 10 ਮਰੀਜਾਂ ਦੀ ਹੋਈ ਮੌਤ*
ਐਸ.ਏ.ਐਸ ਨਗਰ, 14 ਮਈ
ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜੇਟਿਵ ਕੁਲ ਕੇਸ 59524 ਮਿਲੇ ਹਨ ਜਿਨ੍ਹਾਂ ਵਿੱਚੋਂ 47870 ਮਰੀਜ਼ ਠੀਕ ਹੋ ਗਏ ਅਤੇ 10914 ਕੇਸ ਐਕਟੀਵ ਹਨ । ਜਦਕਿ 740 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 1942 ਮਰੀਜ਼ ਠੀਕ ਹੋਏ ਹਨ ਅਤੇ 661 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ 10 ਮਰੀਜਾਂ ਦੀ ਮੌਤ ਹੋਈ ।
ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜੇਟਿਵ ਕੇਸਾਂ ਵਿਚ ਡੇਰਾਬੱਸੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 96 ਕੇਸ, ਢਕੌਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 82 ਕੇਸ ,ਲਾਲੜੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 21, ਬੂਥਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 20 ਕੇਸ, ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 49 ਕੇਸ ,ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 138 ਕੇਸ ,ਕੁਰਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 22 ਕੇਸ, ਬਨੂੰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 13 ਕੇਸ, ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 220 ਕੇਸ ਸ਼ਾਮਲ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੇ 14 ਮਈ ਤੱਕ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਖਾਲੀ ਬੈੱਡਾਂ ਦੀ ਜਾਣਕਾਰੀ ਨਸ਼ਰ ਕੀਤੀ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹਾ ਪ੍ਰਸ਼ਾਸਨ ਨੇ 14 ਮਈ ਤੱਕ ਜ਼ਿਲ੍ਹੇ ਦੇ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਖਾਲੀ ਬੈੱਡਾਂ ਦੀ ਜਾਣਕਾਰੀ ਨਸ਼ਰ ਕੀਤੀ
ਰੂਪਨਗਰ 14 ਮਈ :
ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਕੋਰੋਨਾ ਦੇ ਮਰੀਜ਼ਾਂ ਨੂੰ ਦਾਖਲ ਕਰਵਾਉਣ ਲਈ ਜ਼ਿਲ੍ਹੇ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਹਸਪਤਾਲਾਂ ਵਿਚ ਬੈੱਡਾਂ ਦੀ ਉਪਲਬਧਤਾ ਨਸ਼ਰ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ l
ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਅੱਜ 14 ਮਈ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਕੋਰੋਨਾ ਮਰੀਜ਼ਾਂ ਨੂੰ ਦਾਖ਼ਲ ਕੀਤੇ ਜਾਣ ਲਈ ਕੁੱਲ ਨਾਮਜ਼ਦ 55 ਬੈੱਡਾਂ ਵਿੱਚੋਂ ਸਾਰੇ 55 ਬੈੱਡ ਭਰੇ ਹੋਏ l ਇਸੇ ਤਰ੍ਹਾਂ ਸਬ ਡਿਵੀਜ਼ਨਲ ਹਸਪਤਾਲ ਨੰਗਲ ਵਿਖੇ 35 ਬੈੱਡਾਂ ਵਿੱਚੋਂ 25 ਬੈੱਡ ਭਰੇ ਹੋਏ ਹਨ ਜਦਕਿ 10 ਬੈੱਡ ਖਾਲੀ ਹਨl ਇਸੇ ਤਰ੍ਹਾਂ ਬੀਬੀਐਮਬੀ ਹਸਪਤਾਲ ਨੰਗਲ ਵਿੱਚ ਕੁੱਲ 65 ਬੈੱਡਾਂ ਵਿਚੋਂ 22 ਭਰੇ ਹੋਏ ਹਨ ਜਦਕਿ 43 ਬੈੱਡ ਖਾਲੀ ਹਨ ,ਜਦਕਿ ਸਾਂਘਾ ਹਸਪਤਾਲ ਰੋਪਡ਼ ਵਿਖੇ 22 ਬੈੱਡਾਂ ਵਿੱਚੋਂ ਸਾਰੇ 19 ਬੈੱਡ ਭਰੇ ਹੋਏ ਹਨ ਜਦਕਿ 3 ਬੈੱਡ ਖਾਲੀ ਹਨ l ਪਰਮਾਰ ਹਸਪਤਾਲ ਰੋਪਡ਼ ਵਿਖੇ ਵਿਖੇ17 ਬੈੱਡਾਂ ਵਿੱਚੋਂ ਸਾਰੇ 17 ਬੈੱਡ ਭਰੇ ਹੋਏ ਹਨ l ਇਸੇ ਤਰ੍ਹਾਂ ਬਲਜਿੰਦਰਾ ਹਸਪਤਾਲ ਰੋਪੜ ਦੇ 18 ਬੈੱਡਾਂ ਵਿੱਚੋਂ 10 ਬੈੱਡ ਭਰੇ ਹੋਏ ਹਨ ਤੇ 8 ਬੈੱਡ ਖਾਲੀ ਹਨ l
ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਗੁਰਦੇਵ ਹਸਪਤਾਲ ਨੂਰਪੁਰ ਬੇਦੀ ਵਿਖੇ 19 ਬੈੱਡਾਂ ਵਿੱਚੋਂ 14 ਬੈੱਡ ਭਰੇ ਹਨ ਜਦਕਿ 5 ਬੈੱਡ ਖਾਲੀ ਹਨ l ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ, ਸ੍ਰੀ ਆਨੰਦਪੁਰ ਸਾਹਿਬ ਵਿੱਚ 8 ਬੈੱਡਾਂ ਵਿੱਚੋਂ 6 ਬੈੱਡ ਭਰੇ ਹੋਏ ਹਨ ਜਦਕਿ 2 ਬੈੱਡ ਖਾਲੀ ਹਨ l
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਵਿੱਚ ਜ਼ਿਲ੍ਹਾ ਰੂਪਨਗਰ ਹਸਪਤਾਲ ਵਿਖੇ ਬਣੇ ਕੋਵਿਡ ਵਾਰਡ ਦੇ ਇੰਚਾਰਜ ਡਾਕਟਰ ਨਾਲ 01881227241 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ l
ਮਾਈ ਭਾਗੋ ਇੰਸਟੀਚਿਊਟ ਵੱਲੋਂ ਲਡ਼ਕੀਆਂ ਲਈ ਭਾਰਤੀ ਸੈਨਾ ਵਿੱਚ ਆਫਿਸਰ ਬਣਨ ਦਾ ਸੁਨਹਿਰੀ ਮੌਕਾ, ਹੁਣ ਅਪਲਾਈ ਕਰੋ 23 ਮਈ ਤੱਕ
ਦਸਵੀਂ ਦਾ ਨਤੀਜਾ ਅਗਲੇ ਹਫ਼ਤੇ : ਕੰਟਰੋਲਰ ਪ੍ਰੀਖਿਆਵਾਂ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2020-21 ਦੇ ਦਸਵੀਂ ਜਮਾਤ ਨਾਲ ਸਬੰਧਤ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰ ਲਿਆ ਹੈ। ਸੂਬੇ ਦੇ ਵੱਖ-ਵੱਖ ਸਰਕਾਰੀ ਨਿੱਜੀ ਸਕੂਲਾਂ ਦੇ ਤਕਰੀਬਨ ਸਾਢੇ 3 ਲੱਖ ਪ੍ਰੀਖਿਆਰਥੀਆਂ ਨੇ ਇਮਤਿਹਾਨਾਂ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਨੂੰ ਸਕੂਲਾਂ ਵੱਲੋਂ ਪ੍ਰਾਪਤ ਵੇਰਵਿਆਂ ਦੇ ਆਧਾਰ 'ਤੇ ਨਤੀਜਾ ਕਾਰਡ ਦਿੱਤੇ ਜਾਣਗੇ। ਨਤੀਜਾ ਅਗਲੇ ਹਫ਼ਤੇ (ਸੋਮਵਾਰ ਜਾਂ ਮੰਗਲਵਾਰ) ਘੋਸ਼ਿਤ ਕੀਤਾ ਜਾਵੇਗਾ ਜਿਸ ਵਾਸਤੇ ਬੋਰਡ ਦੇ ਅਧਿਕਾਰੀ ਹਾਲੇ ਸਰਕਾਰੀ ਫੁਰਮਾਨ ਦੇ ਇੰਤਜ਼ਾਰ 'ਚ ਹਨ।
ਅਸੀਂਂ ਨਤੀਜਾ ਤਿਆਰ ਕਰ ਲਿਆ ਹੈ, ਉਮੀਦ ਹੈ ਕਿ ਸੋਮਵਾਰ ਜਾਂ ਮੰਗਲਵਾਰ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਜਾਵੇਗੀ। ਸਰਟੀਫ਼ਿਕੇਟਾਂ ਦੀ ਅਹਿਮੀਅਤ ਨੂੰ ਧਿਆਨ 'ਚ ਰੱਖਦਿਆਂ ਪੈਰਾਮੀਟਰ ਬਣਾਏ ਗਏ ਹਨ ਤਾਂ ਜੋ ਅਕਾਦਮਿਕ ਵੱਕਾਰ ਪੂਰੀ ਤਰਾਂ ਕਾਇਮ ਰਹੇ। ਨਤੀਜੇ ਸਕੂਲਾਂ ਵੱਲੋਂ ਜਾਰੀ ਪੀ-ਬੋਰਡ ਪ੍ਰੀਖਿਆਵਾਂ ਤੋਂ ਇਲਾਵਾ ਹਾਜ਼ਰੀ, ਖੇਡਾਂ 'ਚ ਵਿਦਿਆਰਥੀਆਂ ਦੀ ਰੁਚੀ ਅਤੇ ਹੋਰ ਮਾਪਦੰਡ ਵੀ ਧਿਆਨ 'ਚ ਰੱਖੇ ਗਏ ਹਨ।
ਜੇਆਰ ਮਹਿਰੋਕ, ਕੰਟਰੋਲਰ ਪ੍ਰੀਖਿਆਵਾਂਂ