Monday, 19 April 2021

ਉਡਾਣ ਅਤੇ ਅੱਜ ਦਾ ਸ਼ਬਦ 20/4/2021

 

ਵਿਦਿਆਰਥਣ ਦੇ ਥਪੜ ਮਾਰਨ ਵਾਲੀ ਪਿ੍ੰਸੀਪਲ ਨੂੰ ਸਕੱਤਰ ਨੇ ਜਬਰਨ ਛੁੱਟੀ ਭੇਜਿਆ

ਵਿਦਿਆਰਥਣ ਦੇ ਅਸੈਂਬਲੀ 'ਚ ਥੱਪੜ ਮਾਰਨ ਵਾਲ਼ੀ ਪ੍ਰਿੰਸੀਪਲ ਖਿਲਾਫ਼ ਖੁੱਲ੍ਹੀ ਵਿਭਾਗੀ ਪੜਤਾਲ

 

ਸਕੱਤਰ ਸਕੂਲ ਸਿੱਖਿਆ ਨੇ ਰਿਲੀਜ਼ ਕੀਤਾ ਪਟਿਆਲਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਕੈਲੰਡਰ

 ਸਕੱਤਰ ਸਕੂਲ ਸਿੱਖਿਆ ਨੇ ਰਿਲੀਜ਼ ਕੀਤਾ ਪਟਿਆਲਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਕੈਲੰਡਰ

ਪਟਿਆਲਾ 19 ਅਪ੍ਰੈਲ (ਸੁਖਦਰਸ਼ਨ ਚਾਹਲ):  ਸਰਕਾਰੀ ਸਕੂਲਾਂ ਦੀ ਬਦਲੀ ਹੋਈ ਨੁਹਾਰ ਨੂੰ ਪੇਸ਼ ਕਰਦਾ ਪਟਿਆਲੇ ਜਿਲ੍ਹੇ ਦੇ ਸਕੂਲਾਂ ਦਾ ਕੈਲੰਡਰ ਅੱਜ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਰਿਲੀਜ਼ ਕੀਤਾ। ਸਕੱਤਰ ਨੇ ਜਿਲ੍ਹਾ ਸਿੱਖਿਆ ਅਫਸਰ (ਸੈ. ਤੇ ਐਲੀ. ਸਿੱਖਿਆ) ਪਟਿਆਲਾ ਦੀ ਟੀਮ ਨੂੰ ਉਕਤ ਕੈਲੰਡਰ ਤਿਆਰ ਕਰਨ ਲਈ ਵਧਾਈ ਦਿੱਤੀ ਅਤੇ ਸ਼ਲਾਘਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਸਰਗਰਮੀਆਂ, ਪ੍ਰਾਪਤੀਆਂ ਤੇ ਸਹੂਲਤਾਂ ਨੂੰ ਘਰ-ਘਰ ਪਹੁੰਚਾਉਣ ਲਈ ਕੈਲੰਡਰ, ਰਸਾਲੇ, ਪੋਸਟਰ ਤੇ ਈ-ਪ੍ਰਾਸਪੈਕਟਸ ਤਿਆਰ ਕੀਤੇ ਜਾ ਰਹੇ ਹਨ। ਜੋ ਬਹੁਤ ਹੀ ਸਿਰਜਣਾਮਕ ਤੇ ਉਸਾਰੂ ਕਾਰਜ ਹੈ। ਸਕੱਤਰ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਸਿਖਰ ‘ਤੇ ਪੁੱਜ ਚੁੱਕੀ ਹੈ, ਜਿਸ ਲਈ ਕੈਲੰਡਰ, ਰਿਸਾਲੇ ਤੇ ਪੋਸਟਰ ਬਹੁਤ ਸਹਾਈ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਜਿੱਥੇ ਆਪਣੇ ਵਿਦਿਆਰਥੀਆਂ ਨੂੰ ਵਧੀਆ ਮਾਹੌਲ ‘ਚ ਗੁਣਵੱਤਾ ਵਾਲੀ ਸਿੱਖਿਆ ਦੇ ਰਹੇ ਹਨ, ਉੱਥੇ ਸਕੂਲਾਂ ਦੀਆਂ ਖੂਬੀਆਂ ਬਾਰੇ ਵੀ ਲੋਕਾਂ ਨੂੰ ਦੱਸ ਰਹੇ ਹਨ। ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਇੰਜੀ. ਅਮਰਜੀਤ ਸਿੰਘ, ਨੈਸ਼ਨਲ ਐਵਾਰਡੀ ਪ੍ਰਿੰ. ਤੋਤਾ ਸਿੰਘ ਚਹਿਲ, ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਰਾਜਵੰਤ ਸਿੰਘ ਹਾਜ਼ਰ ਸਨ। ਡੀ.ਈ.ਓ. (ਐਲੀ. ਸਿੱ.) ਇੰਜੀ. ਅਮਰਜੀਤ ਸਿੰਘ ਨੇ ਸਕੱਤਰ ਸਕੂਲ ਸਿੱਖਿਆ ਵੱਲੋਂ ਹੱਲਾਸ਼ੇਰੀ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਕੈਲੰਡਰ ਜਿਲ੍ਹੇ ਦੇ ਹਰ ਸਕੂਲ ਅਤੇ ਮੋਹਤਬਰ ਵਿਅਕਤੀ ਤੱਕ ਪਹੁੰਚਾਇਆ ਜਾਵੇਗਾ। ਉਕਤ ਕੈਲੰਡਰ ਰਿਲੀਜ਼ ਕਰਨ ਲਈ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਪਟਿਆਲਾ ਹਰਿੰਦਰ ਕੌਰ ਨੇ ਸਿੱਖਿਆ ਸਕੱਤਰ ਦਾ ਧੰਨਵਾਦ ਕੀਤਾ।ਤਸਵੀਰ:- ਸਿੱਖਿਆ ਸਕੱਤਰ ਪਟਿਆਲਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਸਬੰਧੀ ਕੈਲੰਡਰ ਰਿਲੀਜ਼ ਕਰਦੇ ਹੋਏ, ਨਾਲ ਹਨ ਇੰਜੀ. ਅਮਰਜੀਤ ਸਿੰਘ, ਪ੍ਰਿੰ. ਤੋਤਾ ਸਿੰਘ ਚਹਿਲ ਤੇ ਹੋਰ।

ਕੋਰੋਨਾ : ਸਾਰੇ ਵਿਦਿਅਕ ਅਦਾਰੇ 30 ਅਪ੍ਰੈਲ ਤੱਕ ਬੰਦ

ਰਾਜ ਵਿੱਚ ਕੋਵਿਡ-19 ਦੇ ਵੱਧ ਰਹੇ ਫੈਲਾਅ ਦੇ ਮੱਦੇਨਜ਼ਰ ਪੰਜਾਬ ਰਾਜ ਦੀਆਂ ਵਿੱਚ ਸਥਿਤ ਸਮੂਹ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਅਨਏਡਿਡ ਅਤੇ ਮਾਨਤਾ ਪ੍ਰਾਪਤ ਸਕੂਲ ਅਤੇ ਡੀ.ਐਲ.ਐਡ । ਡੀ.ਪੀ.ਐਡ. ਕੋਰਸ ਕਰਵਾ ਰਹੀਆਂ ਸਰਕਾਰੀ, ਸੈਲਫ ਫਾਇਨਾਂਸਡ ਕਾਲਜ ਸੰਸਥਾਵਾਂ ਮਿਤੀ 30-04-2021 ਤੱਕ ਬੰਦ ਰਹਿਣਗੀਆਂ। ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਅਮਲਾ ਆਮ ਦਿਨਾਂ ਵਾਂਗ ਆਪਣੀਆਂ ਸੰਸਥਾਵਾਂ ਵਿੱਚ ਹਾਜਰ ਰਹੇਗਾ। ਕੋਵਿਡ-19 ਸਬੰਧੀ ਭਾਰਤ ਸਰਕਾਰ ਪੰਜਾਬ ਸਰਕਾਰ/ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ ਗਾਈਡਲਾਈਨਜ਼ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇਗੀ।

 

ਕੋਰੋਨਾ ਦੇ ਵਧਦੇ ਕੇਸ , ਸਰਕਾਰ ਨੇ ਕਰਫਿਊ ਦਾ ਸਮਾਂ ਵਧਾਇਆ

 

ਪੰਜਾਬ ਦੇ ਮੁੱਖ ਮੰਤਰੀ ਨੇ ਕੋਵਿਡ 19 ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਇਹ ਐਲਾਨ ਕੀਤਾ ਹੈ ਕਿ ਰਾਤ ਦੇ ਕਰਫ਼ਿਊ ਦਾ ਸਮਾਂ (ਸ਼ਾਮ 8 ਵਜੇ ਤੋਂ ਸਵੇਰੇ 5 ਵਜੇ) ਤੱਕ ਵਧਾਇਆ ਜਾਵੇਗਾ | ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸਾਂ ਨੂੰ 20-30 ਅਪ੍ਰੈਲ ਤੱਕ ਬੰਦ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ, ਵਿਆਹ ਅਤੇ ਅੰਤਮ ਸੰਸਕਾਰ ਸਮੇਤ 20 ਤੋਂ ਵੱਧ ਦੇ ਇਕੱਠ 'ਤੇ ਪਾਬੰਦੀ ਹੈ : ਮੁੱਖ ਮੰਤਰੀ ਦਫ਼ਤਰ

ਉਡਾਣ ਅਤੇ ਅੱਜ ਦਾ ਸ਼ਬਦ 19/4/2021

 

ਸਕੂਲਾਂ ਦਾ ਸਮਾਂ ਅੱਧਾ ਕਰਨ ਦੀ ਮੰਗ

 

ਕੋਰੋਨਾ ਦੇ ਦੂਸਰੇ ਦੌਰ ਅੰਦਰ ਪੰਜਾਬ ਦੇਸ਼ ਭਰ ਦੇ ਪੀੜਤ ਸਬਿਆਂ ਵਿਚੋਂ ਮੁਹਰਲੀ ਕਤਾਰ ਵਿਚ ਹੈ। ਇਸਦੇ ਚੱਲਦੇ ਸਕੂਲਾਂ ਵਿਚ ਵਿਦਿਆਰਥੀਆਂ ਦੇ ਆਉਣ ਉੱਤੇ ਮੁਕੰਮਲ ਪਾਬੰਦੀ ਹੈ। ਅਜਿਹੇ ਹਲਾਤ ਅੰਦਰ ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲਾਂ ਅੰਦਰ ਸੌ ਫ਼ੀਸਦੀ ਸਟਾਫ਼ ਨੂੰ ਪੂਰੇ ਛੇ ਘੰਟਿਆਂ ਲਈ ਬੁਲਾਉਣਾ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸੀਨੀਅਰ ਮੀਤ ਪ੍ਰਧਾਨ ਗੁਰਬਿੰਦਰ ਸਸਕੌਰ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਅਤੇ ਸੀਨੀਅਰ ਆਗੂ ਧਰਮਿੰਦਰ ਸਿੰਘ ਭੰਗੂ ਨੇ ਕਰਦਿਆਂ ਕਿਹਾ ਕਿ ਪਹਿਲਾਂ ਵੀ ਸਰਕਾਰ ਨਾਲ ਜ਼ਬਰੀ ਸਕੂਲ ਖੁਲ੍ਹਵਾਉਣ ਉਪਰੰਤ ਕੋਰੋਨਾ ਕੇਸ ਵਧਣ ਉੱਤੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕੋਰੋਨਾ ਦਾ ਵਾਹਕ ਐਲਾਨ ਦੇ ਹੋਏ ਇਸ ਪਵਿੱਤਰ ਕਿੱਤੇ ਨੂੰ ਸਮਾਜ ਅੰਦਰ ਬਦਨਾਮ ਕਰਨ ਦੀ ਕੋਝੀ ਹਰਕਤ ਕੀਤੀ ਸੀ।


 ਉਨ੍ਹਾਂ ਕਿਹਾ ਕਿ ਜਦੋਂ ਸਕੂਲਾਂ ਅੰਦਰ ਕੋਈ ਕੰਮ ਹੀ ਨਹੀਂ ਹੈ, ਤਾਂ ਸੌ ਫ਼ੀਸਦੀ ਸਟਾਫ਼ ਨੂੰ ਛੇ ਘੰਟਿਆਂ ਲਈ ਸਕੂਲਾਂ ਵਿਚ ਬਠਾਉਣਾ ਪੂਰੀ ਤਰ੍ਹਾਂ ਗੈਰ ਵਿਗਿਆਨਕ ਹੈ। ਬਹੁਤਾਤ ਸਕੂਲ ਸਟਾਫ਼ ਚੰਡੀਗੜ੍ਹ ਜਾਂ ਮੋਹਾਲੀ ਤੋਂ ਸਾਂਝੀਆਂ ਕਿਰਾਇਆ ਵੈਨਾਂ ਜਾਂ ਬੱਸਾਂ ਰਾਹੀਂ ਸਕੂਲ ਆ ਰਿਹਾ ਹੈ, ਜਿਸ ਕਾਰਨ ਮੌਜੂਦਾ ਹਾਲਾਤ ਵਿਚ ਉਨ੍ਹਾਂ ਦੇ ਪਰਿਵਾਰਾਂ ਤੱਕ ਬਿਮਾਰੀ ਪਹੁੰਚਣ ਦਾ ਖ਼ਦਸ਼ਾ ਹੈ। 
ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਅਧਿਆਪਕਾਂ ਨੇ ਆਨਲਾਈਨ ਕਲਾਸਾਂ ਹੀ ਲੈਣੀਆਂ ਹਨ ਤਾਂ ਉਨ੍ਹਾਂ ਦੀ ਜਾਨ ਨੂੰ ਜੋਖ਼ਮ ਵਿਚ ਨਾ ਪਾ ਕੇ ਕੋਰੋਨਾ ਦੇ ਨਿੱਤ ਦਿਨ ਵਧਦੇ ਕੇਸਾਂ ਨੂੰ ਵੇਖਦੇ ਹੋਏ ਸਕੂਲਾਂ ਦਾ ਸਮਾਂ ਅੱਧਾ ਕੀਤਾ ਜਾਵੇ ਤੇ ਰੋਸਟਰ ਤਿਆਰ ਕਰਕੇ ਰੋਜ਼ਾਨਾ ਪੰਜਾਹ ਫ਼ੀਸਦੀ ਸਟਾਫ਼ ਨੂੰ ਹੀ ਸਕੂਲ ਬੁਲਾਇਆ ਜਾਵੇ।

RECENT UPDATES

Today's Highlight