Monday, 12 April 2021

ਘੋਰ ਕਲਯੁਗ! ਅਧਿਆਪਕ ਗਿਣਤੀ ਬਨਾਉਣ ਲਈ ਗੱਲਿਆਂ ਵਿੱਚ ,ਤੇ ਵਿਦਿਆਰਥੀ ਵਲੋਂ ਦਾਤ ਨਾਲ ਹਮਲਾ




ਕਦੇ ਸਮਾਂ ਹੁੰਦਾ ਸੀ ਕਿ ਵਿਦਿਆਰਥੀ ਆਪਦੇ ਅਧਿਆਪਕ ਨੂੰ ਰੱਬ ਦੇ ਸਮਾਨ ਪੂਜਦਾ ਸੀ ਤੇ ਅੱਜ ਇਹ ਸਮਾਂ ਆ ਗਿਆ ਕਿ ਵਿਦਿਆਰਥੀਆਂ ਦਾ ਭਵਿੱਖ ਬਣਾਉਣ ਵਾਲੇ ਗੁਰੂ ਨੂੰ ਉਸ ਦੇ ਵਿਦਿਆਰਥੀ ਵੱਲੋਂ ਦਾਤ ਮਾਰ ਕੇ ਜ਼ਖੀ ਕਰ ਦਿੱਤਾ ਗਿਆ ।ਅਜਿਹੀ ਇੱਕ ਘਟਨਾ ਪੰਜਗਰਾਈਆ ਵਿੱਚ ਵਾਪਰੀ ,ਜਿੱਥੇ ਸਰਕਾਰੀ ਹਾਈ ਸਕੂਲ ਦੀ ਹਿਸਾਬ ਦੀ ਅਧਿਆਪਕਾ ਸ੍ਰੀ ਮਤੀ ਸੰਤੋਂਸ ਰਾਣੀ ਨੂੰ ਉਸ ਵੇਲੇ ਉਸੇ ਦੇ ਇੱਕ ਪੁਰਾਣੇ ਵਿਦਿਆਰਥੀ ਨੇ ਦਾਤ ਮਾਰ ਕੇ ਬੁਰੀ ਤਰਾਂ ਜ਼ਖਮੀ ਕਰ ਦਿੱਤਾ, ਜਦੋਂ ਉਹ ਪਿੰਡ ਵਿੱਚ ਘਰ ਘਰ ਜਾ ਕੇ ਦਾਖਲੇ ਸੰਬੰਧੀ ਲੋਕਾਂ ਨੂੰ ਪੇ੍ਰਿਤ ਕਰ ਰਹੀ ਸੀ। ਭਾਵੇਂ ਇਸ ਘਟਨਾ ਸੰਬੰਧੀ ਠੋਸ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ , ਗੁਰੂ ਚੇਲੇ ਦੇ ਰਿਸ਼ਤੇ ਵਿੱਚ ਆ ਰਹੀ ਕੜਵਾਹਟ ਸਾਹਮਣੇ ਆਉਣ ਲੱਗ ਪਈ ਹੈ ਨਾਲ਼ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੰਮ ਕਰ ਰਹੇ ਅਧਿਆਪਕਾਂ ਦੀ ਸੁਰੱਖਿਆ ਸੰਬੰਧੀ ਸਵਾਲ ਵੀ ਉੱਠਣ ਲੱਗ ਪਏ ਹਨ। ਪਿੰਡ ਦੀਆਂ ਗਲੀਆਂ ਵਿੱਚ ਅਧਿਆਪਕ ਗਿਣਤੀ ਵਧਾਉਣ ਲਈ ਬੱਚਿਆਂ ਦੇ ਘਰਾਂ ਵਿੱਚ ਜਾ ਰਹੇ ਸਨ, ਇਕ ਲੜਕਾ ਘਰੋਂ ਨਿਕਲਿਆ ਤੇ ਸਿਰ ਵਿੱਚ ਦਾਤ ਮਾਰ ਦਿੱਤਾ ਬਿਨਾ ਕਿਸੇ ਗੱਲ ਕਦੇ, ਬਿਨਾ ਕਿਸੇ ਭੜਕਾਟ ਦੇ। ਜਾਣਕਾਰੀ ਮੁਤਾਬਕ ਵਿਦਿਆਰਥੀ ਅਧਿਆਪਕਾ ਕੋਲੋ ਪੜਿਆ ਵੀ ਨਹੀਂ ਸਨ । ਅਜੇ ਤੀਕ ਇਹ ਪਤਾ ਨਹੀਂ ਲਗਾ ਕਿ ਵਿਦਿਆਰਥੀ ਨੇ ਇੰਜ ਕਿਉਂ ਕੀਤਾ। 


ਹਮਲਾ ਸੰਤੋਸ਼ ਕੁਮਾਰੀ ਅਧਿਆਪਕਾ ਤੇ ਹੋਇਆ ਜਦੋਂ ਉਹ ਪਿੰਡ ਦੀਆਂ ਗਲੀਆਂ ਵਿਚ ਗਿਣਤੀ ਵਧਾਉਣ ਲਈ ਬੱਚਿਆਂ ਦੇ ਘਰਾਂ ਵਿੱਚ ਜਾ ਰਹੇ ਸਨ। ਗੰਭੀਰ ਹਾਲਤ ਵਿੱਚ ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹਨ।

ਅਧਿਆਪਕਾਂ ਦੀਆਂ 2392 ਅਸਾਮੀਆਂ ਤੇ ਭਰਤੀ, ਨੋਟੀਫਿਕੇਸ਼ਨ ਜਾਰੀ

 

ਸਰਕਾਰੀ ਅਧਿਆਪਕ ਦੀ ਸੜਕ ਹਾਦਸੇ ਵਿਚ ਮੌਤ

 ਫ਼ਾਜ਼ਿਲਕਾ  ਵਾਸੀ ਇਕ ਸਰਕਾਰੀ ਅਧਿਆਪਕ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।  ਜਾਣਕਾਰੀ ਮੁਤਾਬਿਕ ਸੰਦੀਪ ਕੁਮਾਰ (46) ਜੋ ਕਿ ਮੰਡੀ ਅਰਨੀਵਾਲਾ ਦੇ ਪਿੰਡ ਕਮਾਲਵਾਲਾ ਵਿਚ ਸਰਕਾਰੀ ਪ੍ਰਾਇਮਰੀ ਸਕੂਲ 'ਚ ਈ.ਟੀ.ਟੀ. ਅਧਿਆਪਕ ਵਜੋਂ ਤਾਇਨਾਤ ਸੀ ।



 ਅੱਜ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਸਕੂਲ ਜਾਂ ਰਿਹਾ ਸੀ ਤਾਂ ਇਸ ਦੌਰਾਨ ਪਿੰਡ ਸਜਰਾਣਾ ਨੇੜੇ ਇਕ ਟਰੈਕਟਰ ਟਰਾਲੀ ਨਾਲ ਉਸ ਦੀ ਟੱਕਰ ਹੋ ਗਈ ।ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਵਿਸਾਖੀ ਮੇਲਿਆਂ ਵਿੱਚ ਅਧਿਕਾਰੀਆਂ ਤੇ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਲਈ ਪ੍ਰਚਾਰ ਕੀਤਾ ਜਾਵੇਗਾ

 ਵਿਸਾਖੀ ਮੇਲਿਆਂ ਵਿੱਚ ਅਧਿਕਾਰੀਆਂ ਤੇ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਲਈ ਪ੍ਰਚਾਰ ਕੀਤਾ ਜਾਵੇਗਾ

ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਹੋਰ ਪ੍ਰਮੁੱਖ ਸਥਾਨਾਂ 'ਤੇ ਪ੍ਰਚਾਰ ਸਟਾਲਾਂ ਅਤੇ ਕਨੋਪੀਆਂ ਲੱਗਣਗੀਆਂ 

ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਲਈ ਅਧਿਆਪਕਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਅਧਿਕਾਰੀਆਂ ਵਿੱਚ ਭਾਰੀ ਉਤਸ਼ਾਹ

ਐੱਸ.ਏ.ਐੱਸ. ਨਗਰ 12 ਅਪ੍ਰੈਲ (ਪ੍ਰਮੋਦ ਭਾਰਤੀ  )

ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਸੈਸ਼ਨ 2021-22 ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸਨ ਕੁਮਾਰ ਆਈ.ਏ.ਐੱਸ. ਦੀ ਦੇਖ-ਰੇਖ ਵਿੱਚ ਨਵੇਂ ਦਾਖ਼ਲਿਆਂ ਲਈ ਜਾਰੀ ਦਾਖ਼ਲਾ ਮੁਹਿੰਮ 'ਈਚ ਵਨ ਬਰਿੰਗ ਵਨ' ਤਹਿਤ ਅਧਿਆਪਕਾਂ, ਸਕੂਲ ਮੁਖੀਆਂ, ਸਕੂਲ ਮੈਨੇਜਮੈਂਟ ਕਮੇਟੀਆਂ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਅਤੇ ਐਲੀਮੈਂਟਰੀ ਅਤੇ ਮੁੱਖ ਦਫ਼ਤਰ ਦੇ ਉੱਚ-ਅਧਿਕਾਰੀਆਂ ਵੱਲੋਂ ਤਨਦੇਹੀ ਨਾਲ ਕਾਰਜ ਕੀਤਾ ਜਾ ਰਿਹਾ ਹੈ। 



ਵਿਸਾਖੀ ਦੇ ਦਿਹਾੜੇ ਮੌਕੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ ਦੀ ਅਗਵਾਈ ਵਿੱਚ ਪੰਜਾਬ ਦੇ ਪ੍ਰਮੁੱਖ ਸਥਾਨਾਂ ਜਿਵੇਂ ਕਿ ਸ੍ਰੀ ਹਰਿੰਮਦਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਗੁਰੁਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ, ਆਦਿ 'ਤੇ ਲੱਗਣ ਵਾਲੇ ਵਿਸਾਖੀ ਮੇਲਿਆਂ 'ਤੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਨੂੰ ਵਧਾਉਣ ਲਈ ਪ੍ਰਚਾਰ ਸਟਾਲਾਂ ਅਤੇ ਕਨੋਪੀਆਂ ਲਗਾਉਣ ਦਾ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ। ਇਹਨਾਂ ਸਟਾਲਾਂ 'ਤੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤਆਂ ਜਾਣਗੀਆਂ, ਸਕੂਲਾਂ ਦੇ ਸਮਾਰਟ ਕਲਾਸਰੂਮ ਦੀਆਂ ਝਲਕੀਆਂ, ਸਮਾਰਟ ਤਕਨਾਲੋਜੀ ਦੀ ਵਰਤੋਂ ਨਾਲ ਕਰਵਾਈ ਜਾਣ ਵਾਲੀ ਪੜ੍ਹਾਈ ਦੀਆਂ ਤਸਵੀਰਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

ਇਹਨਾਂ ਥਾਵਾਂ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਆਪਣੇ ਜ਼ਿਲ੍ਹੇ ਦੀਆਂ ਟੀਮਾਂ ਉਚੇਚੇ ਤੌਰ 'ਤੇ ਵਿਸਾਖੀ ਮੌਕੇ ਗੁਰੂ ਘਰਾਂ ਵਿੱਚ ਮੱਥਾ ਟੇਕਣ ਆਉਣ ਵਾਲੀਆਂ ਸੰਗਤਾਂ ਨੂੰ ਪੰਫਲੈਟ ਵੰਡਣਗੀਆਂ ਅਤੇ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਆਡੀਓ ਅਤੇ ਵੀਡੀਓ ਰਾਹੀਂ ਸਕੂਲਾਂ ਦੀ ਬਦਲੀ ਨੁਹਾਰ ਬਾਰੇ ਜਾਣਕਾਰੀ ਦੇਣਗੀਆਂ।

ਇਸ ਸਬੰਧੀ ਐਨਰੋਲਮੈਂਟ ਬੂਸਟਰ ਟੀਮ ਦੇ ਸਟੇਟ ਕੋਆਰਡੀਨੇਟਰ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਕਿਹਾ ਕਿ ਵਿਸਾਖੀ ਮੇਲਿਆਂ ਮੌਕੇ ਰੇਹੜੀ-ਰਿਕਸ਼ਾ ਰਾਹੀਂ ਅਨਾਉਂਸਮੈਨਟਾਂ ਅਤੇ ਮੇਲਿਆਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਨੁੱਕੜ ਨਾਟਕ ਟੀਮਾਂ ਰਾਹੀਂ ਵੀ ਖੂਬ ਪ੍ਰਚਾਰ ਕੀਤਾ ਜਾਵੇਗਾ। ਇਸ ਲਈ ਵੱਖ-ਵੱਖ ਜ਼ਿਲਿ੍ਹਆਂ ਦੀਆਂ ਨੁੱਕੜ ਨਾਟਕ ਟੀਮਾਂ ਤਿਆਰ-ਬਰ-ਤਿਆਰ ਹਨ। ਇਸ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਆਪਣੀਆਂ ਜ਼ਿਲ੍ਹਾ ਟੀਮਾਂ ਨਾਲ ਮੀਟਿੰਗਾਂ ਵੀ ਕਰ ਲਈਆਂ ਗਈਆਂ ਹਨ।

RECENT UPDATES

Today's Highlight