ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਲਈ ਘਰ-ਘਰ ਗਏ ਸਿੱਖਿਆ ਸਕੱਤਰ

 ਰਾਜਪੁਰਾ 10 ਅਪ੍ਰੈਲ(ਚਾਨੀ ) ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਲਈ ਘਰ-ਘਰ ਗਏ ਸਿੱਖਿਆ ਸਕੱਤਰ

ਪਿੰਡ ਸੈਦਖੇੜੀ ਵਿਖੇ ਦਾਖ਼ਲਾ ਮੁਹਿੰਮ ਵਿੱਚ ਅਧਿਆਪਕਾਂ ਨੂੰ ਕੀਤਾ ਪ੍ਰੇਰਿਤ

ਸੈਦਖੇੜੀ ਦੇ ਸਰਪੰਚ ਅਤੇ ਪੰਚਾਇਤ ਦੇ ਸਹਿਯੋਗ ਦੀ ਕੀਤੀ ਸਰਾਹਨਾਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਹੀ ਦਾਖ਼ਲਾ ਮੁਹਿੰਮ ਈਚ ਵਨ ਬਰਿੰਗ ਵਨ ਵਿੱਚ ਪਿੰਡ ਸੈਦਖੇੜੀ ਬਲਾਕ ਰਾਜਪੁਰਾ ਵਿਖੇ ਘਰ-ਘਰ ਜਾ ਕੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲ ਵਿੱਚ ਕਰਵਾਉਣ। ਇਸ ਮੌਕੇ ਉਹਨਾਂ ਨਾਲ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਰਾਜਪੁਰਾ 2 ਬਲਵਿੰਦਰ ਕੁਮਾਰ ਵੀ ਹਾਜ਼ਰ ਸਨ।

ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਨੇ ਪਿੰਡ ਦੇ ਗੁਰੂਦੁਆਰਾ ਸਾਹਿਬ ਤੋਂ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਕਰਨ ਦੀ ਅਪੀਲ ਕਰਦਿਆਂ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮ, ਮਿਹਨਤੀ ਅਤੇ ਉੱਚ ਵਿੱਦਿਅਕ ਯੋਗਤਾ ਪ੍ਰਾਪਤ ਅਧਿਆਪਕ, ਮਿਆਰੀ ਪੜ੍ਹਾਈ, ਈ-ਕੰਟੈਂਟ ਦੀ ਵਰਤੋਂ, ਸ਼ਾਨਦਾਰ ਇਮਾਰਤਾਂ ਅਤੇ ਬੱਚਿਆਂ ਨੂੰ ਬਹੁਤ ਜਿਆਦਾ ਸਹੂਲਤਾਂ ਮਿਲ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਬਹੁਤ ਵਿਦਿਆਰਥੀਆਂ ਨੂੰ ਬਹੁਤ ਜਿਆਦਾ ਮਿਹਨਤ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਵੀ ਕੀਤੀ ਗਈ ਹੈ ਅਤੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਹੋਰ ਅਧਿਆਪਕਾਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ। 

ਇਸ ਮੌਕੇ ਸਿੱਖਿਆ ਸਕੱਤਰ ਨੇ ਪਿੰਡ ਦੀਆਂ ਗਲੀਆਂ ਵਿੱਚ ਲਗਾਉਣ ਲਈ ਪੋਸਟਰ ਅਤੇ ਪੰਫਲੈਟ ਵੀ ਜਾਰੀ ਕੀਤੇ। ਇਸ ਮੌਕੇ ਪਿੰਡ ਦੀ ਪੰਚਾਇਤ, ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਅਤੇ ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੁਲ ਦੇ ਸੈਂਟਰ ਹੈੱਡ ਟੀਚਰ ਰੁਪਿੰਦਰ ਕੋਰ ਅਤੇ ਅਧਿਆਪਕ, ਸੁਨੀਲ ਜੋਸ਼ੀ, ਮੇਜਰ ਸਿੰਘ, ਰਾਜਿੰਦਰ ਸਿੰਘ ਚਾਨੀ ਅਤੇ ਪਿੰਡ ਦੇ ਪਤਵੰਤੇ ਸੱਜਣ ਅਤੇ ਮਾਪੇ ਹਾਜ਼ਰ ਸਨ।

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਲਈ ਘਰ-ਘਰ ਗਏ ਸਿੱਖਿਆ ਸਕੱਤਰ

 ਰਾਜਪੁਰਾ 10 ਅਪ੍ਰੈਲ(ਚਾਨੀ ) ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਲਈ ਘਰ-ਘਰ ਗਏ ਸਿੱਖਿਆ ਸਕੱਤਰ

ਪਿੰਡ ਸੈਦਖੇੜੀ ਵਿਖੇ ਦਾਖ਼ਲਾ ਮੁਹਿੰਮ ਵਿੱਚ ਅਧਿਆਪਕਾਂ ਨੂੰ ਕੀਤਾ ਪ੍ਰੇਰਿਤ

ਸੈਦਖੇੜੀ ਦੇ ਸਰਪੰਚ ਅਤੇ ਪੰਚਾਇਤ ਦੇ ਸਹਿਯੋਗ ਦੀ ਕੀਤੀ ਸਰਾਹਨਾ


ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਹੀ ਦਾਖ਼ਲਾ ਮੁਹਿੰਮ ਈਚ ਵਨ ਬਰਿੰਗ ਵਨ ਵਿੱਚ ਪਿੰਡ ਸੈਦਖੇੜੀ ਬਲਾਕ ਰਾਜਪੁਰਾ ਵਿਖੇ ਘਰ-ਘਰ ਜਾ ਕੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲ ਵਿੱਚ ਕਰਵਾਉਣ। ਇਸ ਮੌਕੇ ਉਹਨਾਂ ਨਾਲ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਾਕ ਰਾਜਪੁਰਾ 2 ਬਲਵਿੰਦਰ ਕੁਮਾਰ ਵੀ ਹਾਜ਼ਰ ਸਨ।

ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਨੇ ਪਿੰਡ ਦੇ ਗੁਰੂਦੁਆਰਾ ਸਾਹਿਬ ਤੋਂ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਕਰਨ ਦੀ ਅਪੀਲ ਕਰਦਿਆਂ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮ, ਮਿਹਨਤੀ ਅਤੇ ਉੱਚ ਵਿੱਦਿਅਕ ਯੋਗਤਾ ਪ੍ਰਾਪਤ ਅਧਿਆਪਕ, ਮਿਆਰੀ ਪੜ੍ਹਾਈ, ਈ-ਕੰਟੈਂਟ ਦੀ ਵਰਤੋਂ, ਸ਼ਾਨਦਾਰ ਇਮਾਰਤਾਂ ਅਤੇ ਬੱਚਿਆਂ ਨੂੰ ਬਹੁਤ ਜਿਆਦਾ ਸਹੂਲਤਾਂ ਮਿਲ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਬਹੁਤ ਵਿਦਿਆਰਥੀਆਂ ਨੂੰ ਬਹੁਤ ਜਿਆਦਾ ਮਿਹਨਤ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਵੀ ਕੀਤੀ ਗਈ ਹੈ ਅਤੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਹੋਰ ਅਧਿਆਪਕਾਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ। 

ਇਸ ਮੌਕੇ ਸਿੱਖਿਆ ਸਕੱਤਰ ਨੇ ਪਿੰਡ ਦੀਆਂ ਗਲੀਆਂ ਵਿੱਚ ਲਗਾਉਣ ਲਈ ਪੋਸਟਰ ਅਤੇ ਪੰਫਲੈਟ ਵੀ ਜਾਰੀ ਕੀਤੇ। ਇਸ ਮੌਕੇ ਪਿੰਡ ਦੀ ਪੰਚਾਇਤ, ਸਰਕਾਰੀ ਹਾਈ ਸਕੂਲ ਦੇ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਅਤੇ ਅਧਿਆਪਕ, ਸਰਕਾਰੀ ਪ੍ਰਾਇਮਰੀ ਸਕੁਲ ਦੇ ਸੈਂਟਰ ਹੈੱਡ ਟੀਚਰ ਰੁਪਿੰਦਰ ਕੋਰ ਅਤੇ ਅਧਿਆਪਕ, ਸੁਨੀਲ ਜੋਸ਼ੀ, ਮੇਜਰ ਸਿੰਘ, ਰਾਜਿੰਦਰ ਸਿੰਘ ਚਾਨੀ ਅਤੇ ਪਿੰਡ ਦੇ ਪਤਵੰਤੇ ਸੱਜਣ ਅਤੇ ਮਾਪੇ ਹਾਜ਼ਰ ਸਨ।

Convert enrollment potentialities into actuality , Education Secretary exhorts teachers

 Convert enrollment potentialities into actuality , Education Secretary exhorts teachers.Chandigarh   April 10, 2021  (Anju sood)


     While lauding the education department officials, school heads and teachers for the relentless efforts being made by them to accelerate  the enrollment drive , the Education Secretary , Krishan Kumar, exhorted them to exert their nerves for converting the enrollment potentialities into actuality. 


      Interacting virtually with the District Education Officers, Block Nodal Officers and School Heads, Krishan Kumar, said that the education department had launched a massive " Enrollment Campaign"  to make the public aware about the changing scenario of government schools. 


     " The school teachers are using public address system of gurudwaras and other religious places, going door to door, distributing pamphlets, affixing  flex hoardings, plying rickshaws / vans playing promotional songs , staging street plays at public places and setting up canopies at Mela sites to highlight the revolutionary improvement in infrastructure as well as quality education facilities . Besides, the optimum use of print, electronic and social media is being ensured to give a fillip to the enrollment drive. The department has started telecast of " Naviyan Pairhan" programme on DD Punjabi for the purpose. It is aired on every Saturday and Sunday. Moreover, several talented teachers, who have made videos of their promotional songs and skits have been uploading these on youtube/ facebook pages and the well knit media team has been sharing all the highlights of the print and electronic media in whatsapp groups also. The posters highlighting various quality education activities / good practices are also being prepared and shared in social media groups of students, parents, Sarpanches. SMCs etc." , he said while exhorting them to make micro planning like procuring lists along with phone numbers of target families  in their respective localities so that they could be contacted repeatedly on phone , sensitising the parents about the facility of separate sections for the students aspiring to oprt English medium and setting up " Admission Helpline" manned with dedicated Nodal Officer at school level. 


      The District Education Officers and School heads apprised the Education Secretary of the progress of the enrollment drive in their respective districts. While appreciating the innovative initiatives including holding of ' School Darshan' and ' Mashal March' programmes started by DEO(SE), Anju Gupta and Block Nodal officer, Rajinder Soni in Mukatsar district, Krishan Kumar exhorted the other districts to replicate these programmes to showcase the achievements of the government schools to the people. 

ਪੀਐੱਸ ਟੈੱਟ ਦੀ ਮਿਆਦ ਨਤੀਜਾ ਘੋਸ਼ਿਤ ਹੋਣ ਤੋਂ ਸੱਤ ਸਾਲ ਤਕ ‌: ਡਾਇਰੈਕਟਰ

ਸਿੱਖਿਆ ਵਿਭਾਗ ਵਲੋ ਨਾਨ ਟੀਚਿਂਗ ਸਟਾਫ ਦੀਆਂ ਬਦਲੀਆਂ ਲਈ 10 ਅਪ੍ਰੈਲ ਤੋਂ ਅਰਜ਼ੀਆਂ ਦੀ ਮੰਗ

 

ਸਿੱਖਿਆ ਵਿਭਾਗ ਵੱਲੋਂ ਸਾਲ 2021-22 ਲਈ ਸਾਰੀਆਂ ਜਮਾਤਾਂ ਦਾ ਸਿਲੇਬਸ ਜਾਰੀ

 1st To 4th Class Syllabus 

5th Class Syllabus 6th And 7th Class Syllabus 

8th Class Syllabus 

9thClass Syllabus 

10th Class Syllabus 

11th Class Syllabus 

12th Class Syllabus 

ONLINE TRANSFER : ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਲਈ ਨਵੀਆਂ ਗਾਈਡਲਾਈਨ ਜਾਰੀ

ਸਰਕਾਰੀ ਇਨ ਸਰਵਿਸ ਟਰੇਨਿੰਗ ਸੈਂਟਰ ਲੁਧਿਆਣਾ ਵਿਖੇ ਜਿਲ੍ਹਾ ਸਿੱਖਿਆ ਅਫਸਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਵਲੋਂ ਨਵੇਂ ਦਾਖਲੇ ਲਈ ਡੀ ਐਮ, ਬੀ ਐਮ ਤੇ ਬੀਐਨਓ ਨਾਲ ਕੀਤੀ ਮੀਟਿੰਗ।

 ਲੁਧਿਆਣਾ, 9 ਅਪ੍ਰੈਲ (ਅੰਜੂ ਸੂਦ) ਸਰਕਾਰੀ ਇਨ ਸਰਵਿਸ ਟਰੇਨਿੰਗ ਸੈਂਟਰ ਲੁਧਿਆਣਾ ਵਿਖੇ ਜਿਲ੍ਹਾ ਸਿੱਖਿਆ ਅਫਸਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਵਲੋਂ ਨਵੇਂ ਦਾਖਲੇ ਲਈ ਡੀ ਐਮ, ਬੀ ਐਮ ਤੇ ਬੀਐਨਓ ਨਾਲ ਕੀਤੀ ਮੀਟਿੰਗ।ਅੱਜ ਹਰਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈਂ ਸਿ) ਅਤੇ ਚਰਨਜੀਤ ਸਿੰਘ ਜਲਾਜਣ ਉਪ ਜਿਲ੍ਹਾ ਸਿੱਖਿਆ ਅਫਸਰ (ਸੈਂ ਸਿ) ਲੁਧਿਆਣਾ ਵਲੋਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਨਵੇਂ ਦਾਖਲੇ ਨੂੰ ਲੈ ਕੇ ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੈਂਟਰ, ਲੁਧਿਆਣਾ ਵਿਖੇ ਬਲਾਕ ਨੋਡਲ ਅਫਸਰ, ਬੀ ਐਮ ਤੇ ਡੀ ਐਮ ਨਾਲ ਇਕ ਜਰੂਰੀ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਸਰਕਾਰ ਵਲੋਂ ਮਿਲ ਰਹੀਆਂ ਸਹੂਲਤਾਂ ਤੇ ਪ੍ਰਾਪਤੀਆਂ ਦਾ ਲੋਕਾਂ ਵਿਚ ਯੋਜਨਾਬੱਧ ਤਰੀਕੇ ਨਾਲ ਪ੍ਰਚਾਰ ਕਰਕੇ ਸਰਕਾਰੀ ਸਕੂਲਾਂ ਵਿਚ ਨਵਾਂ ਦਾਖਲਾ ਵਧਾਉਣ ਦਾ ਕੰਮ ਅਧਿਆਪਕਾਂ ਨੂੰ ਨਾਲ ਲੈ ਕੇ ਕੀਤਾ ਜਾਵੇ। ਇਸ ਲਈ ਉਨ੍ਹਾਂਂ ਹਲਕੇ ਦੇ ਐਮ ਐਲ ਏ, ਐਮ ਸੀ, ਪੰਚਾਇਤ ਮੈਂਬਰਾਂ, ਨੌਜਵਾਨ ਸਭਾਵਾਂ ਤੇ ਭਾਈਚਾਰੇ ਦਾ ਵੱਧ ਤੋਂ ਵੱਧ ਸਹਿਯੋਗ ਲੈਣ ਤੇ ਪਹੁੰਚ ਕਰਨ ਬਾਰੇ ਹਦਾਇਤ ਕੀਤੀ। ਉਨ੍ਹਾਂ ਸਰਕਾਰੀ ਸਮਾਰਟ ਸਕੂਲਾਂ ਦੀ ਬਿਲਡਿੰਗਾਂ ਤੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਨਤਕ ਥਾਵਾਂ ਤੇ ਹੋਲਡਿੰਗ ਲਗਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਤੇ ਸਕੂਲਾਂ ਦੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦਾ ਦਾਖ਼ਲਾ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਵਿਚ ਪੁਰਾ ਸਹਿਯੋਗ ਕਰਨ ਦੀ ਹਦਾਇਤਾਂ ਵੀ ਕੀਤੀਆਂ।

ਬਦਲੀਆਂ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਨਵੀਆਂ ਹਦਾਇਤਾਂ ਜਾਰੀ

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ , ਨੋਟੀਫਿਕੇਸ਼ਨ ਜਾਰੀ

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਟੀਚਿੰਗ ਅਸਾਮੀਆਂ ਵਿਦਿਅਕ ਸੈਸ਼ਨ 2021-22 ਲਈ ਵੱਖੋ-ਵੱਖਰੀਆਂ ਟੀਚਿੰਗ ਅਸਾਮੀਆਂ (ਐਡਹਾਕ ਪੱਧਰ 'ਤੇ) ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਵੈਬਸਾਈਟ www.desgpc.org ਤੇ ONLINE ਹੀ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਅੰਤਿਮ ਮਿਤੀ 21-04-2021 ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਲਈ ਟੀਚਿੰਗ ਟੀਚਿੰਗ ਅਸਾਮੀਆਂ ਦੀ ਭਰਤੀ ਲਈ ਜਰੂਰੀ ਹਦਾਇਤਾਂ  
ਆਨਲਾਈਨ ਰਜਿਸਟ੍ਰੇਸ਼ਨ ਫੀਸ 500/- ਰੁਪਏ 
ਆਨਲਾਈਨਨ ਅਰਜ਼ੀਆਂ ਭਰਨ ਦੀ ਆਖਰੀ ਮਿਤੀ: 21-04-2021 ਫੋਨ ਨੰ. 75270-07300,75270-0740
ਜਰੂਰੀ ਹਦਾਇਤਾਂ:-
1. ਉਮੀਦਵਾਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਵੈੱਬਸਾਈਟ www.desgpc.org ਤੇ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ।
2. ਅਰਜੀ ਫਾਰਮ ਡਾਕ/ਦਸਤੀ ਪ੍ਰਵਾਨ ਨਹੀਂ ਕੀਤੇ ਜਾਣਗੇ ਅਤੇ ਅਰਜੀ ਫਾਰਮ ਦੀ ਪ੍ਰਿੰਟ ਕਾਪੀ ਵੀ ਭੇਜਣ ਦੀ ਜਰੂਰਤ ਨਹੀਂ ਹੈ।
3. ਉਮੀਦਵਾਰ ਇੱਕ ਤੋਂ ਵੱਧ ਸਕੂਲਾਂ ਵਿੱਚ ਅਪਲਾਈ ਕਰ ਸਕਦੇ ਹਨ। ਇਸ ਲਈ ਵੱਖਰਾ ਫਾਰਮ ਅਤੇ ਫੀਸ ਲੱਗੇਗੀ।
4. ਲਿਖਤੀ ਟੈਸਟ/ਇੰਟਰਵਿਊ ਸਬੰਧੀ ਸਮਾਂ ਸਾਰਨੀ ਮਿਤੀ 26-04-2021 ਨੂੰ ਵੈੱਬਸਾਈਟ 'ਤੇ ਦੇਖੀ ਜਾ ਸਕਦੀ ਹੈ।
5. ਇਹ ਅਸਾਮੀਆਂ ਸਕੂਲਾਂ ਵਿੱਚ ਐਡਹਾਕ ਪੱਧਰ ਤੇ ਵਿਦਿਅਕ ਸੈਸ਼ਨ 2021-22 ਦੇ ਅੰਤ ਤੱਕ ਲਈ ਭਰੀਆਂ ਜਾਣੀਆਂ ਹਨ।
6. ਵਿਸ਼ਾ ਅਧਿਆਪਕ (ਪੀ.ਜੀ.ਟੀ.) ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ, ਗ੍ਰੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿਚ ਘੱਟ ਤੋਂ ਘੱਟ 60% ਅੰਕ ਹੋਣੇ ਲਾਜ਼ਮੀ ਹਨ। ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸਬੰਧਤ ਵਿਸ਼ੇ ਵਿਚ ਹੀ ਹੋਣੀ ਚਾਹੀਦੀ ਹੈ।
7. ਵਿਸ਼ਾ ਅਧਿਆਪਕ (ਟੀ.ਜੀ.ਟੀ.) ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ, ਗ੍ਰੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿਚ ਘੱਟ ਤੋਂ ਘੱਟ 50% ਅੰਕ ਹੋਣੇ ਲਾਜ਼ਮੀ ਹਨ। ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸਬੰਧਤ ਵਿਸ਼ੇ ਵਿਚ ਹੀ ਹੋਣੀ ਚਾਹੀਦੀ ਹੈ।
8. ਫਿਜ਼ੀਕਲ ਐਜੂਕੇਸ਼ਨ ਦੀ ਅਸਾਮੀ ਲਈ ਐਮ.ਪੀਐਡ. ਡਿਗਰੀ, ਮਿਊਜ਼ਿਕ ਦੀ ਅਸਾਮੀ ਲਈ ਐਮ.ਏ. (ਮਿਊਜ਼ਿਕ), ਆਰਟ ਐਂਡ
ਕਰਾਫਟ ਦੀ ਅਸਾਮੀ ਐਮ.ਏ. ਫਾਈਨ ਆਰਟਸ) ਅਤੇ ਕੰਪਿਊਟਰ ਲਈ ਮਾਸਟਰ ਡਿਗਰੀ ਕੰਪਿਊਟਰ ਵਿਸ਼ੇ ਵਿਚ ਹੋਣੀ ਚਾਹੀਦੀ ਹੈ
ਅਤੇ ਉਕਤ ਵਿਸ਼ਿਆਂ ਲਈ ਬੀ.ਐੱਡ. ਲਾਜ਼ਮੀ ਨਹੀਂ ਹੈ।
9. ਜਨਰਲ ਅਧਿਆਪਕਾਂ ਲਈ ਉਮੀਦਵਾਰ ਨੇ ਗ੍ਰੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਡਿਗਰੀਆਂ ਵਿੱਚ ਘੱਟ ਤੋਂ ਘੱਟ 50% ਅੰਕ ਹੋਣੇ ਲਾਜ਼ਮੀ ਹਨ।
10. ਉਮੀਦਵਾਰ ਨੇ ਦਸਵੀਂ ਪੱਧਰ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ।
11. ਉਮੀਦਵਾਰ ਦਾ ਤਜ਼ਰਬਾ ਕੇਵਲ ਕਿਸੇ ਵੀ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਦਾ ਹੀ ਮੰਨਿਆ ਜਾਵੇਗਾ ਅਤੇ ਤਜ਼ਰਬਾ ਸਰਟੀਫਿਕੇਟ ਜਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਹੋਣਾ ਲਾਜ਼ਮੀ ਹੈ।
12. ਉਮੀਦਵਾਰਾਂ ਦੀ ਗਿਣਤੀ ਵੱਧ ਹੋਣ ਦੀ ਸੂਰਤ ਵਿੱਚ ਲਿਖਤੀ ਟੈਸਟ ਵੀ ਲਿਆ ਜਾ ਸਕਦਾ ਹੈ। ਪੀ.ਆਰ.ਟੀ. (ਜਨਰਲ ਅਧਿਆਪਕ) ਲਈ ਟੈਸਟ Multiple Choice Questions ਹੋਵੇਗਾ। ਟੈਸਟ ਦਾ ਸਿਲੇਬਸ ਜਨਰਲ ਅੰਗਰੇਜ਼ੀ, ਸਿੱਖ ਹਿਸਟਰੀ, General Awareness and Teaching Aptitude ਹੈ। ਟੀ.ਜੀ.ਟੀਪੀ.ਜੀ.ਟੀ. (ਵਿਸ਼ਾ ਅਧਿਆਪਕ) ਲਈ ਟੈਸਟ Multiple Choice Questions ਹੋਵੇਗਾ। ਟੈਸਟ ਦਾ ਸਿਲੇਬਸ ਸਬੰਧਤ ਵਿਸ਼ਾ, ਜਨਰਲ ਅੰਗਰੇਜ਼ੀ, ਸਿੱਖ ਹਿਸਟਰੀ, General Awareness and Teaching Aptitude ਹੈ।
13. ਉਮੀਦਵਾਰ ਚੰਗੇ ਅਕਾਦਮਿਕ ਪਿਛੋਕੜ ਵਾਲੇ ਅਤੇ ਅੰਗਰੇਜ਼ੀ ਬੋਲਣ ਵਿਚ ਨਿਪੁੰਨਤਾ ਖਾਸ ਕਰਕੇ (ਸੀ.ਬੀ.ਐਸ.ਈ. ਸਕੂਲਾਂ ਲਈ) ਰੱਖਦੇ ਹੋਣ।
14. ਇੰਟਰਵਿਊ ਸਮੇਂ ਉਮੀਦਵਾਰ ਕੋਲ ਮਾਸਟਰ ਡਿਗਰੀ (ਪੋਸਟ ਗਰੈਜੂਏਸ਼ਨ ਅਤੇ ਬੀ.ਐਡ) ਦਾ ਫਾਈਨਲ ਰਿਜ਼ਲਟ ਹੋਣਾ ਲਾਜ਼ਮੀ ਹੈ।
15. ਇੰਟਰਵਿਊ ਸਮੇਂ ਉਮੀਦਵਾਰ ਨੂੰ ਆਪਣੀ ਯੋਗਤਾ ਅਤੇ ਤਜ਼ਰਬੇ ਦੇ ਅਸਲ ਦਸਤਾਵੇਜ਼ ਨਾਲ ਲੈ ਕੇ ਆਉਣੇ ਲਾਜ਼ਮੀ ਹਨ।
16. ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ।
17. ਅਸਾਮੀਆਂ ਦੀ ਗਿਣਤੀ ਵਰਕਲੋਡ ਅਨੁਸਾਰ ਘੱਟ-ਵੱਧ ਹੋ ਸਕਦੀ ਹੈ।
18. ਨਿਮਨ ਹਸਤਾਖਰੀ ਪਾਸ ਇੰਟਰਵਿਊ ਨੂੰ ਰੱਦ/ਮੁਲਤਵੀ ਕਰਨ ਦਾ ਅਧਿਕਾਰ ਰਾਖਵਾਂ ਹੈ।
19. ਇੰਟਰਵਿਊ ਲਈ ਆਉਣ ਵਾਸਤੇ ਉਮੀਦਵਾਰਾਂ ਨੂੰ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।
20. ਉਮੀਦਵਾਰ ਇੰਟਰਵਿਊ ’ਤੇ ਆਉਣ ਤੋਂ ਇੱਕ ਦਿਨ ਪਹਿਲਾਂ ਵੈੱਬਸਾਈਟ www.desgpc.org) ਜਰੂਰ ਦੇਖਣ ਕਿਉਂਕਿ ਇੰਟਰਵਿਊ ਦੀ ਮਿਤੀ/ਸਮਾਂ ਬਦਲਿਆ ਜਾ ਸਕਦਾ ਹੈ।
ਪੰਜਾਬ ਵਿੱਚ ਕੋਰੋਨਾ ਦੇ ਕਾਰਨ ਬੰਦ ਚੱਲ ਰਹੇ ਵਿਦਿਅਕ ਅਦਾਰੇ ਹੁਣ 30 ਅਪ੍ਰੈਲ ਤੱਕ ਬੰਦ ਰਹਿਣਗੇ

 


ਪੰਜਾਬ ਵਿੱਚ ਕੋਰੋਨਾ ਦੇ ਕਾਰਨ ਬੰਦ ਚੱਲ ਰਹੇ ਵਿਦਿਅਕ ਅਦਾਰੇ ਹੁਣ 30 ਅਪ੍ਰੈਲ ਤੱਕ ਬੰਦ ਰਹਿਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਾਰੇ ਸਕੂਲ ਅਤੇ ਵਿਦਿਅਕ ਅਦਾਰੇ ਬੰਦ ਰਹਿਣਗੇ, ਪ੍ਰੰਤੂ ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਪਹਿਲਾਂ ਦੀ ਤਰ੍ਹਾਂ ਖੁੱਲ੍ਹੇ ਰਹਿਣਗੇ।


 ਪਹਿਲਾਂ ਤੋਂ ਹੀ ਬੰਦ ਚੱਲ ਰਹੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਆਉਣ ਉਤੇ ਪਾਬੰਦੀ ਹੈ, ਜਦੋਂ ਕਿ ਅਧਿਆਪਕ ਸਕੂਲ ਵਿੱਚ ਆਪਣੀ ਡਿਊਟੀ  ਆਉਂਦੇ ਹਨ। 

ਸਿੱਖਿਆ ਵਿਭਾਗ ਅਧੀਨ 2392 ਮਾਸਟਰ ਕਾਡਰ ਅਸਾਮੀਆਂ ਭਰਨ ਲਈ ਨੋਟੀਫਿਕੇਸ਼ਨ ਜਾਰੀ

 

“ਘਰ ਘਰ ਰੁਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ਮਾਸਟਰ ਕਾਡਰ (ਬਾਰਡਰ ਏਰੀਆ) ਵਿਚ ਸਾਇੰਸ ਵਿਸ਼ੇ ਦੀਆਂ 518, ਐਗਰੋਜ਼ੀ 380 ਅਤੇ ਮੈਥ ਵਿਥੋਂ ਦੀਆਂ 595 ਬੈਕਲਾਗ ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ, ਵਿਭਾਗ ਦੀ ਵੈੱਬਸਾਈਟ www.educationrecruitmentboard.com ਤੋਂ ਆਨਲਾਈਨ ਦਰਖ਼ਾਸਤਾਂ ਦੀ ਮੰਗ ਮਿਤੀ 10.01.2021 ਤੋਂ 01.05.2021 ਤੱਕ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਸਬੰਧੀ ਸ਼ਰਤਾਂ ਅਤੇ ਬਾਨਾਂ (Terms & Conditions) ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਹਨ।
""ਘਰ ਘਰ ਰੁਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ਮਾਸਟਰ ਕਾਡਰ ਬਾਰਡਰ ਏਰੀਆ) ਵਿਚ ਅੰਗਰੇਜ਼ੀ ਵਿਸ਼ੇ ਦੀਆਂ 899 ਨਵੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈੱਬਸਾਈਟ www.educationrecruitmentboard.com ਤੋਂ ਆਨਲਾਈਨ ਦਰਖ਼ਾਸਤਾਂ ਦੀ ਮੰਗ ਮਿਤੀ 10.04.2021 ਤੋਂ 105.2021 ਤੱਕ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਸਬੰਧੀ ਖਰਤਾਂ ਅਤੇ ਬਾਨਾਂ (Terms & Conditions) ਵਿਭਾਗ ਦੀ ਵੈੱਬਸਾਈਟ ਤੋਂ ਉਪਲਬਧ ਹਨ।

ਬਦਲੀਆਂ ਹੋਣ ਉਪਰੰਤ ਵੀ ਬੀਐਮਜ/ਡੀਐਮਜ ਪਹਿਲਾਂ ਵਾਂਗ ਕਰਨਗੇ : ਸਕੱਤਰ

 

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਦੇ ਵਿਦਿਆਰਥੀਆਂ ਨੂੰ 5228 ਕਾਪੀਆਂ ਦੇਣ ਲਈ ਡਾ. ਜੇ.ਪੀ.ਐਸ. ਸਾਂਘਾ ਦਾ ਸਿੱਖਿਆ ਸੱਕਤਰ ਵਲੋਂ ਸਨਮਾਨ

 

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਦੇ ਵਿਦਿਆਰਥੀਆਂ ਨੂੰ 5228 ਕਾਪੀਆਂ ਦੇਣ ਲਈ ਡਾ. ਜੇ.ਪੀ.ਐਸ. ਸਾਂਘਾ ਦਾ ਸਿੱਖਿਆ ਸੱਕਤਰ ਵਲੋਂ ਸਨਮਾਨ


ਨੰਗਲ 6 ਅਪ੍ਰੈਲ:( ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਦੇ ਵਿਦਿਆਰਥੀਆਂ ਨੂੰ 5228 ਕਾਪੀਆਂ ਦੇ ਯੋਗਦਾਨ ਲਈ ਡਾ. ਜੇ.ਪੀ.ਐਸ. ਸਾੰਘਾ ਦਾ ਸਿੱਖਿਆ ਸੱਕਤਰ ਵਲੋਂ ਸਨਮਾਨ ਕੀਤਾ ਗਿਆ ਹੈ। ਪ੍ਰਿੰਸੀਪਲ ਮੋਨਿਕਾ ਭੁਟਾਨੀ ਨੇ ਦਸਿਆ ਕਿ ਡਾ. ਜੇ.ਪੀ.ਐਸ. ਸਾੰਘਾ, ਸਾੰਘਾ ਹਸਪਤਾਲ ਰੂਪਨਗਰ ਵਲੋਂ ਸੈਸਨ 2020-21 ਲਈ 2000 ਕਾਪੀਆਂ ਅਤੇ ਸੈਸ਼ਨ 2021-22 ਲਈ 3228 ਕਾਪੀਆਂ ਭਲਾਣ ਸਕੂਲ ਦੇ ਵਿਦਿਆਰਥੀਆਂ ਨੂੰ ਦਿਤੀਆਂ ਹਨ, ਜਿਸ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਡਾ. ਜੇ.ਪੀ.ਐਸ ਸਾੰਘਾ ਨੂੰ ਪ੍ਰਸੰਸਾ ਪੱਤਰ ਪ੍ਰਦਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਮੂਹ ਸਟਾਢ , ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਵੀ ਡਾ. ਜੇ.ਪੀ.ਐਸ. ਸੰਘਾ ਦੀ ਇਸ ਮਦਦ ਦਾ ਧੰਨਵਾਦ ਕਰਦੇ ਹਨ । 


ਇਹ ਜਾਣਕਾਰੀ ਸਕੂਲ ਮੀਡੀਆ ਕੋਆਰਡੀਨਟਰ ਲੈਕਚਰਾਰ ਫਿਜਿਕਸ ਦੇਵਰਾਜ ਵਲੋਂ ਦਿਤੀ ਗਈ , ਉਹਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰੇਕ ਤਰਾਂ ਦੀਆਂ ਸਹੂਲਤਾਂ ਮੌਜੂਦ ਹਨ ਅਤੇ ਅਪੀਲ ਕੀਤੀ ਕਿ ਬੱਚਿਆਂ ਨੂੰ ਭਲਾਣ ਸਕੂਲ ਵਿਚ ਚਲ ਰਹੀਆਂ ਜਮਾਤਾਂ ਸਾਂਇੰਸ , ਕਾਮਰਸ , ਆਰਟਸ , ਹੌਰਟੀਕਲਚਰ , ਮਾਡਰਨ ਆਫਿਸ ਪਰੈਕਟਿਸ , ਹੈਲਥਕੇਅਰ ਅਤੇ ਕੰਸਟ੍ਰਕਸ਼ਨ ਵਿਚ ਦਾਖਲ ਕਰਵਾਉਣ ਅਤੇ ਵਧੀਆ ਸਹੂਲਤਾਂ ਦਾ ਲਾਭ ਲੈਣ।

ਪੰਜਾਬ ਸਰਕਾਰ ਵੱਲੋਂ 8 ਅਪ੍ਰੈਲ ਦੀ ਛੁੱਟੀ ਘੋਸ਼ਿਤ

 


Applications invited from teachers for second round transfers

 Applications invited from teachers for second round transfers

Chandigarh, April 6(Pramod Bharti)


The Punjab School Education Department has invited the application from school teachers for the second round of transfers. This request can be made on epunjabschoolportal by April 7.


 


Disclosing this here today a spokesperson of the school education department said that as a result of the first round of transfers, various cadre posts of teachers have become vacant in many schools. Therefore, the department has invited applications for the second round of transfers from all the teachers who have not been transferred in the first round or who have got canceled their transfer after. According to the spokesperson, the teachers who did not participate in the selection process of the station under the first round of transfers have also been invited to apply against the vacant vacancies for transfers. Teachers who want mutual transfer can also apply online during this second round.


 


According to the spokesperson, the transfer request would be accepted online only and a teacher can apply only as per the list of vacant vacancies published on the website of the department.

ਅਧਿਆਪਕਾਂ ਤੋਂ ਦੂਜੇ ਗੇੜ ਦੀਆਂ ਬਦਲੀਆਂ ਲਈ 7 ਤੱਕ ਅਰਜੀਆਂ ਦੀ ਮੰਗ


ਚੰਡੀਗੜ, 6 ਅਪ੍ਰੈਲ(ਪ੍ਰਮੋਦ ਭਾਰਤੀ)

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਨੂੰ ਦੂਜੇ ਗੇੜ ਵਿੱਚ ਬਦਲੀਆਂ ਵਾਸਤੇ ਆਪਣੇ ਬੇਨਤੀ ਪੱਤਰ ਭੇਜਣ ਦਾ ਸੱਦਾ ਦਿੱਤਾ ਹੈ। ਇਹ ਬੇਨਤੀ 7 ਅਪ੍ਰੈਲ ਤੱਕ ’ਤੇ ਇੰਪਲਾਈ ਲੋਗਇੰਨ ਆਈ ਡੀ ’ਤੇ ਲੋਗਇੰਨ ਕਰਕੇ ਕੀਤੀ ਜਾ ਸਕਦੀ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਹਿਲੇ ਗੇੜ ਦੀਆਂ ਬਦਲੀਆਂ ਦੇ ਨਤੀਜੇ ਵਜੋਂ ਕਈ ਸਕੂਲਾਂ ਵਿੱਚ ਅਧਿਆਪਕਾਂ ਦੇ ਵੱਖ ਵੱਖ ਕਾਡਰਾਂ ਦੀਆਂ ਅਸਾਮੀਆਂ ਖਾਲੀ ਹੋਈਆਂ ਹਨ। ਇਸ ਕਰਕੇ ਵਿਭਾਗ ਵੱਲੋਂ ਦੂਜੇ ਗੇੜ ਦੀਆਂ ਬਦਲੀਆਂ ਲਈ ਸਮੂਹ ਅਧਿਆਪਕਾਂ ਤੋਂ ਅਰਜੀਆਂ ਮੰਗੀਆਂ ਗਈਆਂ ਹਨ ਜਿਨਾਂ ਦੀ ਬਦਲੀ ਪਹਿਲੇ ਗੇੜੇ ਵਿੱਚ ਨਹੀਂ ਹੋਈ ਜਾਂ ਜਿਨਾਂ ਨੇ ਬਦਲੀ ਹੋਣ ਤੋਂ ਬਾਅਦ ਆਪਣਾ ਤਬਾਦਲਾ ਰੱਦ ਕਰਵਾ ਲਿਆ ਹੈ। ਬੁਲਾਰੇ ਅਨੁਸਾਰ ਜਿਨਾਂ ਅਧਿਆਪਕਾਂ ਨੇ ਪਹਿਲੇ ਗੇੜ ਦੀਆਂ ਬਦਲੀਆਂ ਅਧੀਨ ਸਟੇਸ਼ਨ ਦੀ ਚੋਣ ਪ੍ਰਕਿਰਿਆ ਵਿੱਚ ਭਾਗ ਨਹੀਂ ਲਿਆ, ਨੂੰ ਬਦਲੀਆਂ ਲਈ ਖਾਲੀ ਅਸਾਮੀਆਂ ਵਿਰੁੱਧ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਿਹੜੇ ਅਧਿਆਪਕ ਆਪਸੀ ਬਦਲੀ ਕਰਵਾਉਣਾ ਚਾਹੁੰਦੇ ਹਨ, ਉਹ ਵੀ ਇਸ ਦੂਜੇ ਗੇੜ ਦੌਰਾਨ ਆਪਣੀ ਦਰਖਾਸਤ ਆਨ ਲਾਈਨ ਦੇ ਸਕਦੇ ਹਨ।

ਬੁਲਾਰੇ ਅਨੁਸਾਰ ਤਬਾਦਲੇ ਲਈ ਬੇਨਤੀ ਕੇਵਲ ਆਨ ਲਾਈਨ ਹੀ ਸਵੀਕਾਰ ਕੀਤੀ ਜਾਵੇਗੀ ਅਤੇ ਕੇਵਲ ਵਿਭਾਗ ਦੀ ਵੈਬਸਾਈਟ ’ਤੇ ਪ੍ਰਕਾਸ਼ਿਤ ਅਸਾਮੀਆਂ ਦੀ ਸੂਚੀ ਅਨੁਸਾਰ ਹੀ ਅਪਲਾਈ ਕੀਤਾ ਜਾ ਸਕੇਗਾ।

------------

ਸਿੱਖਿਆ ਸਕੱਤਰ ਨੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਦੌਰਾਨ ਕੋਵਿਡ ਤੋਂ ਬਚਾਅ ਲਈ ਲਗਵਾਇਆ ਟੀਕਾ

 ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਸਿੱਖਿਆ ਸਕੱਤਰ ਨੇ ਕਰਮਚਾਰੀਆਂ ਨੂੰ ਕੀਤਾ ਪ੍ਰੇਰਿਤ

ਸਿੱਖਿਆ ਸਕੱਤਰ ਨੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਦੌਰਾਨ ਕੋਵਿਡ ਤੋਂ ਬਚਾਅ ਲਈ ਲਗਵਾਇਆ ਟੀਕਾ

45 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਕਰਮਚਾਰੀਆਂ ਅਤੇ ਅਧਿਆਪਕਾਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਦਫ਼ਤਰਾਂ ਵਿੱਚ ਜਾਰੀ

ਐੱਸ.ਏ.ਐੱਸ. ਨਗਰ 6 ਅਪ੍ਰੈਲ (ਪ੍ਮੋਦ ਭਾਰਤੀ  )

ਪੰਜਾਬ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਲਗਾਏ ਗਏ ਵਿਸ਼ੇਸ਼ ਟੀਕਾਕਰਨ ਕੈਂਪ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੋਰੋਨਾ ਦੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਇਸ ਮੌਕੇ ਉਹਨਾਂ ਸਮੂਹ ਕਰਮਚਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁੱਖ ਦਫ਼ਤਰ ਵਿਖੇ ਕਰਮਚਾਰੀਆਂ ਦੀ ਸਹੂਲਤ ਲਈ ਕੋਵਿਡ ਟੀਕਾਕਰਨ ਦੇ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਹੈ। ਉਹਨਾਂ ਕਿਹਾ ਕਿ ਕਰਮਚਾਰੀਆਂ ਦੀ ਫੀਡ ਬੈਕ ਸੀ ਕਿ ਉਹਨਾਂ ਨੂੰ ਬਾਹਰ ਜਾ ਕੇ ਅਤੇ ਲਾਇਨਾਂ ਵਿੱਚ ਲੱਗ ਕੇ ਅਤੇ ਫਿਰ ਰਜਿਸਟਰੇਸ਼ਨ ਕਰਵਾ ਕੇ ਟੀਕਾ ਲਾਉਣ ਲਈ ਲਾਭਪਾਤਰੀ ਬਣਨਾ ਪੈਂਦਾ ਹੈ। ਜਿਸਦੇ ਫਲਸਰੂਪ ਵਿਭਾਗ ਨੇ ਸਿਹਤ ਵਿਭਾਗ ਨਾਲ ਮਿਲ ਕੇ ਮੁੱਖ ਦਫ਼ਤਰ ਵਿਖੇ ਹੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਹੈ ਤਾਂ ਜੋ ਮੌਕੇ 'ਤੇ ਹੀ ਰਜਿਸਟਰੇਸ਼ਨ ਕਰਵਾ ਕੇ ਸੁਰੱਖਿਅਤ ਢੰਗ ਨਾਲ ਕੋਵਿਡ ਦੇ ਵੈਕਸੀਨ ਦੀ ਡੋਜ਼ ਲੈਣ ਵਿੱਚ ਅਸਾਨੀ ਹੋਵੇ।ਇਸ ਮੌਕੇ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਡਾਇਰੈਕਟਰ ਜਗਤਾਰ ਸਿੰਘ ਕੁਲੜੀਆ ਨੇ ਵੀ ਕੋਵਿਡ ਟੀਕਾਕਰਨ ਕੈਂਪ ਵਿੱਚ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ।

ਇਸ ਮੌਕੇ ਸਿਹਤ ਵਿਭਾਗ ਤੋਂ ਪਹੁੰਚੇ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਅਤੇ ਦੂਜੇ ਦਿਨ ਦਿਨ ਵਿਭਾਗ ਦੇ 45 ਸਾਲ ਦੀ ਉਮਰ ਤੋਂ ਵੱਧ ਦੇ ਲਗਭਗ 125 ਕਰਮਚਾਰੀਆਂ ਨੇ ਟੀਕਾ ਲਗਵਾਇਆ। ਵਿਭਾਗ ਵੱਲੋਂ ਕਰਮਚਾਰੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਕਰਵਾਉਣ ਲਈ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਸਿਹਤ ਵਿਭਾਗ ਵੱਲੋਂ ਕੋਵਿਡ ਸਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀਆਂ ਦੀ ਸੋਸ਼ਲ ਡਿਸਟੈਂਸਿੰਗ ਰੱਖ ਕੇ ਵੈਕਸੀਨੇਸ਼ਨ ਕੀਤੀ ਗਈ ਹੈ। ਕਰਮਚਾਰੀਆਂ ਦੀ ਰਜਿਸਟਰੇਸ਼ਨ ਮੌਕੇ 'ਤੇ ਹੀ ਕੀਤੀ ਜਾ ਰਹੀ ਹੈ। ਟੀਕਾ ਲਗਵਾਉਣ ਉਪਰੰਤ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ 40 ਮਿੰਟ ਤੱਕ ਆਰਾਮ 'ਤੇ ਬੈਠਣ ਦਾ ਸਮਾਂ ਵੀ ਦਿੱਤਾ ਗਿਆ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਹਨਾਂ ਕਰਮਚਾਰੀਆਂ ਨੂੰ ਕੋਰੋਨਾ ਦੀ ਦੂਜੀ ਵੈਕਸੀਨ ਨਿਰਧਾਰਿਤ 28 ਦਿਨਾਂ ਤੋਂ ਬਾਅਦ ਕਰਵਾਉਣ ਲਈ ਵੀ ਕਿਹਾ ਗਿਆ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਅਮਨਦੀਪ ਕੌਰ ਅਤੇ ਪਰਵਿੰਦਰ ਕੌਰ ਸਟਾਫ਼ ਨਰਸ ਦੇ ਨਾਲ ਸਾਹਿਲ ਵੀ ਮੌਜੂਦ ਰਹੇ।

ਆਪਸੀ ਬਦਲੀ/ਦੂਸਰੇ ਗੇੜ ਦੀਆਂ ਬਦਲੀਆਂ ਲਈ ਆਨਲਾਈਨ ਅਰਜ਼ੀਆਂ ਸੁਰੂ

 

PUNJAB BIOTECHNOLOGY INCUBATOR INVITES ONLINE APPLICATION FOR THE RECRUITMENT OF DIFFERENT POSTS


 

ਸਿੱਖਿਆ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ ਦਾਖਲਿਆਂ ਸਬੰਧੀ ਨਵੀਆਂ ਹਦਾਇਤਾਂ ਜਾਰੀ

ਸਿੱਖਿਆ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ ਦਾਖਲਿਆਂ ਸਬੰਧੀ ਨਵੀਆਂ ਹਦਾਇਤਾਂ ਜਾਰੀ ਚੰ

ਚੰਡੀਗੜ੍ਹ 5 ਅਪ੍ਰੈਲ:  ਸਰਕਾਰੀ ਸਕੂਲਾਂ ਵਿੱਚ ਦਾਖਲੇ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਸਿੱਖਿਆ ਵਿਭਾਗ ਨੇ ਨਵੀਂਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਕਿਸੇ ਵੀ ਵਿਦਿਆਰਥੀ ਨੂੰ ਦਾਖਲਾ ਦੇਣ ਤੋਂ ਨਾਂਹ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਤੋਂ ਬਾਅਦ ਵਿਭਾਗ ਨੇ ਇਹ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿਉਕਿ ਕਈ ਵਿਦਿਆਰਥੀਆਂ ਨੂੰ ਦਸਤਾਵੇਜ਼ ਨਾ ਹੋਣ ਕਾਰਨ ਮੁਸ਼ਕਲ ਪੇਸ਼ ਆ ਰਹੀ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਆਰ.ਟੀ.ਆਈ. ਐਕਟ 2009 ਦੇ ਆਧਾਰ ’ਤੇ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਉਮਰ ਦੇ ਆਧਾਰ ’ਤੇ ਦਾਖਲਾ ਦੇਣ ਲਈ ਆਖਿਆ ਗਿਆ ਹੈ। ਇਸ ਦੇ ਨਾਲ ਹੀ ਬਿਨਾ ਆਧਾਰ ਕਾਰਡ ਵਾਲੇ ਵਿਦਿਆਰਥੀਆਂ ਨੂੰ ਵੀ ਦਾਖਲਾ ਦੇਣ ਅਤੇ ਬਾਅਦ ਵਿੱਚ ਉਨਾਂ ਦਾ ਆਧਾਰ ਕਾਰਡ ਬਾਅਦ ਵਿਚ ਬਨਾਉਣ ਲਈ ਆਖਿਆ ਗਿਆ ਹੈ।
ਇਸ ਤੋਂ ਇਲਾਵਾ 9ਵੀਂ ਤੋਂ 12ਵੀਂ ਜਮਾਤ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਰਜਿਸਟ੍ਰੇਸ਼ਨ ਨੰਬਰ ਨਾ ਮੰਗਣ ਲਈ ਵੀ ਕਿਹਾ ਗਿਆ ਹੈ।ਇਸੇ ਤਰਾਂ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਟ੍ਰਾਂਸਫਰ ਸਰਟੀਫਿਕੇਟ ਦੀ ਬੰਦਿਸ਼ ਖਤਮ ਕੀਤੀ ਗਈ ਹੈ ਅਤੇ ਸਕੂਲ ਮੁਖੀਆਂ ਨੂੰ ਦੂਸਰੇ ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਪੱਧਰ ’ਤੇ ਦਾਖਲਾ ਦੇਣ ਲਈ ਕਿਹਾ ਗਿਆ ਹੈ। ਸਮੁਹ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਟ੍ਰਾਂਸਫਰ ਸਰਟੀਫਿਕੇਟ ਨਾ ਹੋਣ ਵਾਲੇ ਵਿਦਿਆਰਥੀਆ ਦੇ ਮਾਪਿਆਂ ਤੋਂ ਪੜਾਈ ਦੇ ਸਬੰਧ ਵਿੱਚ ਲਿਖਤੀ ਤੌਰ ’ਤੇ ਲਿਆ ਜਾਵੇ।ਇਸ ਦੇ ਨਾਲ ਹੀ ਦਾਖਲਾ ਲੈਣ ਦੀ ਇੱਛਾ ਰੱਖਣ ਵਾਲੇ ਜਿਨਾਂ ਵਿਦਿਆਰਥੀਆਂ ਦੇ ਕੋਲ ਜਨਮ ਸਰਟੀਫਿਕੇਟ ਨਹੀਂ ਹੈ, ਉਨਾਂ ਨੂੰ ਜਨਮ ਸਰਟੀਫਿਕੇਟ ਦੇ ਸਬੰਧ ਵਿੱਚ ਮਜ਼ਬੂਰ ਨਾ ਕਰਨ ਵਾਸਤੇ ਵੀ ਹਦਾਇਤਾਂ ਜਾਰੀ ਕੀਤੀਆ ਗਈਆਂ ਹਨ ਅਤੇ ਇਨਾਂ ਵਿਦਿਆਰਥੀਆਂ ਨੂੰ ਪ੍ਰੋਵੀਜ਼ਨ ਆਧਾਰ ’ਤੇ ਦਾਖਲਾ ਦੇਣ ਵਾਸਤੇ ਕਿਹਾ ਗਿਆ ਹੈ।

ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਸਕੂਲ ਈ-ਪ੍ਰਬੰਧ ਦੀ ਨਿਵੇਕਲੀ ਪਹਿਲਕਦਮੀ

 ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਸਕੂਲ ਈ-ਪ੍ਰਬੰਧ ਦੀ ਨਿਵੇਕਲੀ ਪਹਿਲਕਦਮੀ

ਸਿੱਖਿਆ ਸਕੱਤਰ ਵੱਲੋਂ ਹਾਈ ਸਕੂਲ ਅਬਦਾਲ ਦਾ ਵਿਦਿਆਰਥੀ ਮੈਨੇਜਮੈਂਟ ਪੋਰਟਲ ਵਰਚੂਅਲੀ ਲਾਂਚ

ਸਰਕਾਰੀ ਸਕੂਲਾਂ ਵਿੱਚ ਸਕੂਲ ਪ੍ਰਬੰਧ ਪ੍ਰਣਾਲੀ ਹਾਈ-ਟੈੱਕ ਹੋਣ ਵੱਲ ਵਧਣਾ ਚੰਗੇ ਸੰਕੇਤ

ਐੱਸ.ਏ.ਐੱਸ. ਨਗਰ 5 ਅਪ੍ਰੈਲ ( ਪ੍ਰਮੋਦ ਭਾਰਤੀ )

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਸਮਾਰਟ ਢੰਗ ਨਾਲ ਗੁਣਾਤਮਿਕ ਸਿੱਖਿਆ ਦੇਣ ਹਿੱਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਮਾਰਟ ਹਾਈ ਸਕੂਲ ਅਬਦਾਲ ਦੀ ਵੈੱਬਸਾਈਟ ਨੂੰ ਵਰਚੁਅਲੀ ਸ਼ੁਰੂ ਕੀਤਾ। ਵਿਦਿਆਰਥੀਆਂ ਅਤੇ ਮਾਪਿਆਂ ਨਾਲ ਸਮਾਰਟ ਤਕਨਾਲੋਜੀ ਦੀ ਵਰਤੋਂ ਕਰਦਿਆਂ ਬੱਚਿਆਂ ਦੇ ਦਾਖਲੇ ਤੋਂ ਲੈ ਕੇ ਵਿਦਿਆਰਥੀ ਦੀ ਅਕਾਦਮਿਕ ਅਤੇ ਸਹਿ-ਅਕਾਦਮਿਕ ਪ੍ਰਗਤੀ ਦਾ ਰਿਕਾਰਡ ਰੱਖਣ ਲਈ ਸਰਕਾਰੀ ਹਾਈ ਸਕੂਲ ਅਬਦਾਲ ਦੇ ਵਿਦਿਆਰਥੀ ਪ੍ਰਬੰਧਨ ਪੋਰਟਲ ਦਾ ਵਰਚੁਅਲ ਉਦਘਾਟਨਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਸਕੂਲਾਂ ਵਿੱਚ ਮਿਆਰੀ ਸਹੂਲਤਾਂ ਬਾਰੇ ਜਾਣੂੰ ਕਰਵਾਇਆ ਹੈ। ਇਸਦੇ ਨਾਲ ਹੀ ਮੁਸ਼ਕਿਲ ਹਾਲਤਾਂ ਵਿੱਚ ਤਕਨਾਲੋਜੀ ਦੀ ਵਰਤੋਂ ਕਰਕੇ ਜਿੱਥੇ ਬੱਚਿਆਂ ਨਾਲ ਅਧਿਆਪਕ ਜੁੜੇ ਰਹੇ ਉੱਥੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਸਿੱਖਿਆ ਸਕੱਤਰ ਨੇ ਕਿਹਾ ਸਰਕਾਰੀ ਸਮਾਰਟ ਹਾਈ ਸਕੂਲ ਅਬਦਾਲ ਵਿਖੇ ਸਕੂਲ ਮੁਖੀ ਵੱਲੋਂ ਤਿਆਰ ਕੀਤੇ ਗਏ ਪੋਰਟਲ ਅਤੇ ਵੈਬਸਾਈਟ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਬਹੁਤ ਜਿਆਦਾ ਫਾਇਦਾ ਹੋਣ ਵਾਲਾ ਹੈ। ਇਸ ਨਾਲ ਮਾਪਿਆਂ ਨੂੰ ਬੱਚਿਆਂ ਦੇ ਦੀ ਪੜ੍ਹਾਈ, ਸਹਿਅਕਾਦਮਿਕ ਕਿਰਿਆਵਾਂ ਅਤੇ ਸਰਵਪੱਖੀ ਵਿਕਾਸ ਦੀ ਅਪਡੇਟ ਜਾਣਕਾਰੀ ਮਿਲਦੀ ਰਹੇਗੀ। ਸਿੱਖਿਆ ਸਕੱਤਰ ਨੇ ਪੰਜਾਬ ਦੇ ਬਾਕੀ ਸਕੂਲ ਮੁਖੀਆਂ ਨੂੰ ਵੀ ਉਤਸ਼ਾਹਿਤ ਕੀਤਾ ਕਿ ਅਜਿਹੀਆਂ ਨਿਵੇਕਲੀਆਂ ਪਹਿਲਕਦਮੀਆਂ ਕਰਦੇ ਰਹਿਣ। 

ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਇਸ ਪੋਰਟਲ ਦੁਆਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇੱਕ ਯੂਨੀਕ ਆਈ.ਡੀ. ਅਤੇ ਪਾਸਵਰਡ ਮਿਲੇਗਾ ਜਿਸ ਦੀ ਵਰਤੋਂ ਕਰਦੇ ਹੋਏ ਵਿਦਿਆਰਥੀ ਅਤੇ ਮਾਪੇ ਆਪਣੇ ਸਕੂਲ ਦੇ ਵਿੱਚ ਦਰਜ ਵੇਰਵਿਆਂ ਨੂੰ ਦੇਖ ਸਕਣਗੇ।  ਵਿਦਿਆਰਥੀਆਂ ਨੂੰ ਰੋਜ਼ਾਨਾਂ ਦਿੱਤਾ ਜਾਣ ਵਾਲਾ ਘਰ ਦਾ ਕੰਮ, ਖੇਡਾਂ ਸਬੰਧੀ ਕਿਰਿਆਵਾਂ ਦੀ ਜਾਣਕਾਰੀ, ਇਮਤਿਹਾਨਾਂ ਦੀ ਪ੍ਰਗਤੀ ਰਿਪੋਰਟ, ਮਾਪਿਆਂ ਵੱਲੋਂ ਵਿਦਿਆਰਥੀਆਂ ਦੀ ਪ੍ਰਗਤੀ ਸਬੰਧੀ ਦਿੱਤੀ ਗਈ ਫੀਡ ਬੈਕ, ਮਾਪਿਆਂ ਦੇ ਸਵਾਲ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਕੀਤੀ ਕਾਰਵਾਈ ਦਾ ਰਿਕਾਰਡ ਦਰਜ ਹੋਵੇਗਾ। ਉਹਨਾਂ ਕਿਹਾ ਕਿ ਇਸ ਵਿੱਚ ਅਧਿਆਪਕ ਵਿਦਿਆਰਥੀਆਂ ਦੇ ਨਤੀਜੇ ਵੀ ਅਪਲੋਡ ਕਰ ਸਕਣਗੇ ਅਤੇ ਮਾਪਿਆਂ ਵੱਲੋਂ ਦਿੱਤੀ ਫੀਡਬੈਕ ਵੀ ਜਾਣ ਸਕਣਗੇ। ਇਸਤੋਂ ਇਲਾਵਾ ਇਸ ਪੋਰਟਲ ਦਾ ਐਡਮਿਨ ਵੀ ਹੋਵੇਗਾ ਜੋ ਕਿ ਸਾਰੀ ਪ੍ਰਕਿਰਿਆ ਦੀ ਨਜ਼ਰਸਾਨੀ ਕਰੇਗਾ। ਇਸਤੋਂ ਇਲਾਵਾ ਗੈਲਰੀ ਵਿੱਚ ਸਕੂਲ ਦੀਆਂ ਪ੍ਰਗਤੀ ਦੀਆਂ ਫੋਟੋ ਵੀ ਅਪਲੋਡ ਕੀਤੀਆਂ ਜਾ ਸਕਣਗੀਆਂ। ਉਹਨਾਂ ਕਿਹਾ ਕਿ ਇਹ ਸਮਾਰਟ ਤਕਨਾਲੋਜੀ ਯੁੱਗ ਦੀ ਇੱਕ ਹੋਰ ਨਿਵੇਕਲੀ ਪ੍ਰਾਪਤੀ ਨਾਲ ਸਿੱਖਿਆ ਵਿਭਾਗ ਦਾ ਮਾਣ ਵਧਿਆ ਹੈ।

ਸਰਕਾਰੀ ਸਮਾਰਟ ਹਾਈ ਸਕੂਲ ਅਬਦਾਲ ਦੀ ਮੁੱਖ ਅਧਿਆਪਕਾ ਦੀਪਿਕਾ ਡੀਨ ਨੇ ਦੱਸਿਆ ਕਿ ਇਸ ਪੋਰਟਲਰਾਹੀਂ 300 ਤੋਂ ਜਿਆਦਾ ਵਿਦਿਆਰਥੀ ਲਾਹਾ ਲੈਣਗੇ। ਵਿਦਿਆਰਥੀ ਪ੍ਰਬੰਧਨ ਪ੍ਰਣਾਲੀ ਰਾਹੀਂ ਮਾਪਿਆਂ ਅਤੇ ਬੱਚਿਆਂ ਨੂੰ ਅਪਡੇਟ ਤਕਨਾਲੋਜੀ ਦਾ ਫਾਇਦਾ ਮਿਲੇਗਾ। ਉਹਨਾਂ ਕਿਹਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਮਿਲ ਰਹੀ ਹੱਲਾਸ਼ੇਰੀ ਦੇ ਕਾਰਨ ਸਰਕਾਰੀ ਸਕੂਲਾ ਵਿੱਚ ਸਕੂਲ ਮੁਖੀਆਂ ਨੂੰ ਆਪਣੀ ਯੋਗਤਾ ਦਾ ਸਰਵੋਤਮ ਪੇਸ਼ ਕਰਨ ਦਾ ਮੌਕਾ ਮਿਲ ਰਿਹਾ ਹੈ ਜਿਸਦਾ ਸਿੱਧਾ ਫਾਇਦਾ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ।

ਇਸ ਮੌਕੇ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਐੱਸ.ਸੀ.ਈ.ਆਰ.ਟੀ., ਪ੍ਰਮੋਦ ਭਾਰਤੀ ਸਟੇਟ ਮੀਡੀਆ ਕੋਆਰਡੀਨੇਟਰ, ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ, ਰਾਜੇਸ਼ ਸ਼ਰਮਾ ਅਤੇ ਹਰਭਗਵੰਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ, ਬਲਰਾਜ ਸਿੰਘ ਡੀ.ਐੱਸ.ਐੱਮ., ਅਮਰਦੀਪ ਸਿੰਘ ਬਾਠ, ਸਰਕਾਰੀ ਹਾਈ ਸਕੂਲ ਦਾ ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ।


ਪੰਜਵੀਂ/ਅੱਠਵੀਂ ਸ਼੍ਰੇਣੀ ਦੇ ਸੀ.ਸੀ.ਈ. ਅੰਕ ਅਪਲੋਡ ਕਰਨ ਲਈ ਮਿਤੀ 20-03-2021 ਤੋਂ ਮਿਤੀ 10-04-2021 ਤਕ ਵਾਧਾ

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਮੂਹ ਸਕੂਲਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਪੰਜਵੀਂ/ਅੱਠਵੀਂ ਸ਼੍ਰੇਣੀ ਦੇ ਸੀ.ਸੀ.ਈ. ਅੰਕ ਅਪਲੋਡ ਕਰਨ ਲਈ ਮਿਤੀ 20-03-2021 ਤੋਂ ਮਿਤੀ 10-04-2021 ਤੱਕ ਬਿਨਾ ਜੁਰਮਾਨਾ ਵੀ ਵਾਧਾ ਕੀਤਾ ਜਾਂਦਾ ਹੈ।

 ਮਿੱਥੀ ਮਿਤੀ ਤੋਂ ਬਾਅਦ ਸੀ.ਸੀ.ਈ. ਅੰਕ ਅਪਲੋਡ ਕਰਨ ਲਈ ਜੁਰਮਾਨਾ ਵੀ ਲਗੇੇਗਾ।

(D.EL.Ed) (E.T.T) ਸੈਸ਼ਨ 2020 -22 ਦੀ ਪਹਿਲੀ ਕਾਉਂਸਲਿੰਗ ਮਿਤੀ 07.04.2021 ਤੋਂ

 

ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT) ਪੰਜਾਬ ਵੱਲੋਂ Diploma in Elementary Education (D.EL.Ed) (E.T.T) ਸੈਸ਼ਨ 2020 -22 ਦੀ ਪਹਿਲੀ ਕਾਉਂਸਲਿੰਗ ਮਿਤੀ 07.04.2021 ਤੋਂ ਸੁਰੂ ਕੀਤੀ ਜਾ ਰਹੀ ਹੈ। 

ਮੈਰਿਟ ਲਿਸਟ ਅਨੁਸਾਰ ਨਿਰਧਾਰਿਤ ਮਿਤੀਆਂ ਨੂੰ ਜਿਲ੍ਹੇ ਨਾਲ ਸਬੰਧਤ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਵਿਖੇ ਸ਼ਾਮਿਲ ਹੋਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ http://scert.epunjabschool.gov.in ਤੇ ਵਿਜ਼ਿਟ ਕੀਤਾ ਜਾ ਸਕਦਾ ਹੈ।

RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...