ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ , ਨੋਟੀਫਿਕੇਸ਼ਨ ਜਾਰੀ

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਟੀਚਿੰਗ ਅਸਾਮੀਆਂ ਵਿਦਿਅਕ ਸੈਸ਼ਨ 2021-22 ਲਈ ਵੱਖੋ-ਵੱਖਰੀਆਂ ਟੀਚਿੰਗ ਅਸਾਮੀਆਂ (ਐਡਹਾਕ ਪੱਧਰ 'ਤੇ) ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਵੈਬਸਾਈਟ www.desgpc.org ਤੇ ONLINE ਹੀ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਅੰਤਿਮ ਮਿਤੀ 21-04-2021 ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਲਈ ਟੀਚਿੰਗ ਟੀਚਿੰਗ ਅਸਾਮੀਆਂ ਦੀ ਭਰਤੀ ਲਈ ਜਰੂਰੀ ਹਦਾਇਤਾਂ  
ਆਨਲਾਈਨ ਰਜਿਸਟ੍ਰੇਸ਼ਨ ਫੀਸ 500/- ਰੁਪਏ 
ਆਨਲਾਈਨਨ ਅਰਜ਼ੀਆਂ ਭਰਨ ਦੀ ਆਖਰੀ ਮਿਤੀ: 21-04-2021 ਫੋਨ ਨੰ. 75270-07300,75270-0740
ਜਰੂਰੀ ਹਦਾਇਤਾਂ:-
1. ਉਮੀਦਵਾਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਵੈੱਬਸਾਈਟ www.desgpc.org ਤੇ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ।
2. ਅਰਜੀ ਫਾਰਮ ਡਾਕ/ਦਸਤੀ ਪ੍ਰਵਾਨ ਨਹੀਂ ਕੀਤੇ ਜਾਣਗੇ ਅਤੇ ਅਰਜੀ ਫਾਰਮ ਦੀ ਪ੍ਰਿੰਟ ਕਾਪੀ ਵੀ ਭੇਜਣ ਦੀ ਜਰੂਰਤ ਨਹੀਂ ਹੈ।
3. ਉਮੀਦਵਾਰ ਇੱਕ ਤੋਂ ਵੱਧ ਸਕੂਲਾਂ ਵਿੱਚ ਅਪਲਾਈ ਕਰ ਸਕਦੇ ਹਨ। ਇਸ ਲਈ ਵੱਖਰਾ ਫਾਰਮ ਅਤੇ ਫੀਸ ਲੱਗੇਗੀ।
4. ਲਿਖਤੀ ਟੈਸਟ/ਇੰਟਰਵਿਊ ਸਬੰਧੀ ਸਮਾਂ ਸਾਰਨੀ ਮਿਤੀ 26-04-2021 ਨੂੰ ਵੈੱਬਸਾਈਟ 'ਤੇ ਦੇਖੀ ਜਾ ਸਕਦੀ ਹੈ।
5. ਇਹ ਅਸਾਮੀਆਂ ਸਕੂਲਾਂ ਵਿੱਚ ਐਡਹਾਕ ਪੱਧਰ ਤੇ ਵਿਦਿਅਕ ਸੈਸ਼ਨ 2021-22 ਦੇ ਅੰਤ ਤੱਕ ਲਈ ਭਰੀਆਂ ਜਾਣੀਆਂ ਹਨ।
6. ਵਿਸ਼ਾ ਅਧਿਆਪਕ (ਪੀ.ਜੀ.ਟੀ.) ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ, ਗ੍ਰੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿਚ ਘੱਟ ਤੋਂ ਘੱਟ 60% ਅੰਕ ਹੋਣੇ ਲਾਜ਼ਮੀ ਹਨ। ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸਬੰਧਤ ਵਿਸ਼ੇ ਵਿਚ ਹੀ ਹੋਣੀ ਚਾਹੀਦੀ ਹੈ।
7. ਵਿਸ਼ਾ ਅਧਿਆਪਕ (ਟੀ.ਜੀ.ਟੀ.) ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ, ਗ੍ਰੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿਚ ਘੱਟ ਤੋਂ ਘੱਟ 50% ਅੰਕ ਹੋਣੇ ਲਾਜ਼ਮੀ ਹਨ। ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸਬੰਧਤ ਵਿਸ਼ੇ ਵਿਚ ਹੀ ਹੋਣੀ ਚਾਹੀਦੀ ਹੈ।
8. ਫਿਜ਼ੀਕਲ ਐਜੂਕੇਸ਼ਨ ਦੀ ਅਸਾਮੀ ਲਈ ਐਮ.ਪੀਐਡ. ਡਿਗਰੀ, ਮਿਊਜ਼ਿਕ ਦੀ ਅਸਾਮੀ ਲਈ ਐਮ.ਏ. (ਮਿਊਜ਼ਿਕ), ਆਰਟ ਐਂਡ
ਕਰਾਫਟ ਦੀ ਅਸਾਮੀ ਐਮ.ਏ. ਫਾਈਨ ਆਰਟਸ) ਅਤੇ ਕੰਪਿਊਟਰ ਲਈ ਮਾਸਟਰ ਡਿਗਰੀ ਕੰਪਿਊਟਰ ਵਿਸ਼ੇ ਵਿਚ ਹੋਣੀ ਚਾਹੀਦੀ ਹੈ
ਅਤੇ ਉਕਤ ਵਿਸ਼ਿਆਂ ਲਈ ਬੀ.ਐੱਡ. ਲਾਜ਼ਮੀ ਨਹੀਂ ਹੈ।
9. ਜਨਰਲ ਅਧਿਆਪਕਾਂ ਲਈ ਉਮੀਦਵਾਰ ਨੇ ਗ੍ਰੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਡਿਗਰੀਆਂ ਵਿੱਚ ਘੱਟ ਤੋਂ ਘੱਟ 50% ਅੰਕ ਹੋਣੇ ਲਾਜ਼ਮੀ ਹਨ।
10. ਉਮੀਦਵਾਰ ਨੇ ਦਸਵੀਂ ਪੱਧਰ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ।
11. ਉਮੀਦਵਾਰ ਦਾ ਤਜ਼ਰਬਾ ਕੇਵਲ ਕਿਸੇ ਵੀ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਦਾ ਹੀ ਮੰਨਿਆ ਜਾਵੇਗਾ ਅਤੇ ਤਜ਼ਰਬਾ ਸਰਟੀਫਿਕੇਟ ਜਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਹੋਣਾ ਲਾਜ਼ਮੀ ਹੈ।
12. ਉਮੀਦਵਾਰਾਂ ਦੀ ਗਿਣਤੀ ਵੱਧ ਹੋਣ ਦੀ ਸੂਰਤ ਵਿੱਚ ਲਿਖਤੀ ਟੈਸਟ ਵੀ ਲਿਆ ਜਾ ਸਕਦਾ ਹੈ। ਪੀ.ਆਰ.ਟੀ. (ਜਨਰਲ ਅਧਿਆਪਕ) ਲਈ ਟੈਸਟ Multiple Choice Questions ਹੋਵੇਗਾ। ਟੈਸਟ ਦਾ ਸਿਲੇਬਸ ਜਨਰਲ ਅੰਗਰੇਜ਼ੀ, ਸਿੱਖ ਹਿਸਟਰੀ, General Awareness and Teaching Aptitude ਹੈ। ਟੀ.ਜੀ.ਟੀਪੀ.ਜੀ.ਟੀ. (ਵਿਸ਼ਾ ਅਧਿਆਪਕ) ਲਈ ਟੈਸਟ Multiple Choice Questions ਹੋਵੇਗਾ। ਟੈਸਟ ਦਾ ਸਿਲੇਬਸ ਸਬੰਧਤ ਵਿਸ਼ਾ, ਜਨਰਲ ਅੰਗਰੇਜ਼ੀ, ਸਿੱਖ ਹਿਸਟਰੀ, General Awareness and Teaching Aptitude ਹੈ।
13. ਉਮੀਦਵਾਰ ਚੰਗੇ ਅਕਾਦਮਿਕ ਪਿਛੋਕੜ ਵਾਲੇ ਅਤੇ ਅੰਗਰੇਜ਼ੀ ਬੋਲਣ ਵਿਚ ਨਿਪੁੰਨਤਾ ਖਾਸ ਕਰਕੇ (ਸੀ.ਬੀ.ਐਸ.ਈ. ਸਕੂਲਾਂ ਲਈ) ਰੱਖਦੇ ਹੋਣ।
14. ਇੰਟਰਵਿਊ ਸਮੇਂ ਉਮੀਦਵਾਰ ਕੋਲ ਮਾਸਟਰ ਡਿਗਰੀ (ਪੋਸਟ ਗਰੈਜੂਏਸ਼ਨ ਅਤੇ ਬੀ.ਐਡ) ਦਾ ਫਾਈਨਲ ਰਿਜ਼ਲਟ ਹੋਣਾ ਲਾਜ਼ਮੀ ਹੈ।
15. ਇੰਟਰਵਿਊ ਸਮੇਂ ਉਮੀਦਵਾਰ ਨੂੰ ਆਪਣੀ ਯੋਗਤਾ ਅਤੇ ਤਜ਼ਰਬੇ ਦੇ ਅਸਲ ਦਸਤਾਵੇਜ਼ ਨਾਲ ਲੈ ਕੇ ਆਉਣੇ ਲਾਜ਼ਮੀ ਹਨ।
16. ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ।
17. ਅਸਾਮੀਆਂ ਦੀ ਗਿਣਤੀ ਵਰਕਲੋਡ ਅਨੁਸਾਰ ਘੱਟ-ਵੱਧ ਹੋ ਸਕਦੀ ਹੈ।
18. ਨਿਮਨ ਹਸਤਾਖਰੀ ਪਾਸ ਇੰਟਰਵਿਊ ਨੂੰ ਰੱਦ/ਮੁਲਤਵੀ ਕਰਨ ਦਾ ਅਧਿਕਾਰ ਰਾਖਵਾਂ ਹੈ।
19. ਇੰਟਰਵਿਊ ਲਈ ਆਉਣ ਵਾਸਤੇ ਉਮੀਦਵਾਰਾਂ ਨੂੰ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।
20. ਉਮੀਦਵਾਰ ਇੰਟਰਵਿਊ ’ਤੇ ਆਉਣ ਤੋਂ ਇੱਕ ਦਿਨ ਪਹਿਲਾਂ ਵੈੱਬਸਾਈਟ www.desgpc.org) ਜਰੂਰ ਦੇਖਣ ਕਿਉਂਕਿ ਇੰਟਰਵਿਊ ਦੀ ਮਿਤੀ/ਸਮਾਂ ਬਦਲਿਆ ਜਾ ਸਕਦਾ ਹੈ।
ਪੰਜਾਬ ਵਿੱਚ ਕੋਰੋਨਾ ਦੇ ਕਾਰਨ ਬੰਦ ਚੱਲ ਰਹੇ ਵਿਦਿਅਕ ਅਦਾਰੇ ਹੁਣ 30 ਅਪ੍ਰੈਲ ਤੱਕ ਬੰਦ ਰਹਿਣਗੇ

 


ਪੰਜਾਬ ਵਿੱਚ ਕੋਰੋਨਾ ਦੇ ਕਾਰਨ ਬੰਦ ਚੱਲ ਰਹੇ ਵਿਦਿਅਕ ਅਦਾਰੇ ਹੁਣ 30 ਅਪ੍ਰੈਲ ਤੱਕ ਬੰਦ ਰਹਿਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਾਰੇ ਸਕੂਲ ਅਤੇ ਵਿਦਿਅਕ ਅਦਾਰੇ ਬੰਦ ਰਹਿਣਗੇ, ਪ੍ਰੰਤੂ ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਪਹਿਲਾਂ ਦੀ ਤਰ੍ਹਾਂ ਖੁੱਲ੍ਹੇ ਰਹਿਣਗੇ।


 ਪਹਿਲਾਂ ਤੋਂ ਹੀ ਬੰਦ ਚੱਲ ਰਹੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਆਉਣ ਉਤੇ ਪਾਬੰਦੀ ਹੈ, ਜਦੋਂ ਕਿ ਅਧਿਆਪਕ ਸਕੂਲ ਵਿੱਚ ਆਪਣੀ ਡਿਊਟੀ  ਆਉਂਦੇ ਹਨ। 

ਸਿੱਖਿਆ ਵਿਭਾਗ ਅਧੀਨ 2392 ਮਾਸਟਰ ਕਾਡਰ ਅਸਾਮੀਆਂ ਭਰਨ ਲਈ ਨੋਟੀਫਿਕੇਸ਼ਨ ਜਾਰੀ

 

“ਘਰ ਘਰ ਰੁਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ਮਾਸਟਰ ਕਾਡਰ (ਬਾਰਡਰ ਏਰੀਆ) ਵਿਚ ਸਾਇੰਸ ਵਿਸ਼ੇ ਦੀਆਂ 518, ਐਗਰੋਜ਼ੀ 380 ਅਤੇ ਮੈਥ ਵਿਥੋਂ ਦੀਆਂ 595 ਬੈਕਲਾਗ ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ, ਵਿਭਾਗ ਦੀ ਵੈੱਬਸਾਈਟ www.educationrecruitmentboard.com ਤੋਂ ਆਨਲਾਈਨ ਦਰਖ਼ਾਸਤਾਂ ਦੀ ਮੰਗ ਮਿਤੀ 10.01.2021 ਤੋਂ 01.05.2021 ਤੱਕ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਸਬੰਧੀ ਸ਼ਰਤਾਂ ਅਤੇ ਬਾਨਾਂ (Terms & Conditions) ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਹਨ।
""ਘਰ ਘਰ ਰੁਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ਮਾਸਟਰ ਕਾਡਰ ਬਾਰਡਰ ਏਰੀਆ) ਵਿਚ ਅੰਗਰੇਜ਼ੀ ਵਿਸ਼ੇ ਦੀਆਂ 899 ਨਵੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈੱਬਸਾਈਟ www.educationrecruitmentboard.com ਤੋਂ ਆਨਲਾਈਨ ਦਰਖ਼ਾਸਤਾਂ ਦੀ ਮੰਗ ਮਿਤੀ 10.04.2021 ਤੋਂ 105.2021 ਤੱਕ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਸਬੰਧੀ ਖਰਤਾਂ ਅਤੇ ਬਾਨਾਂ (Terms & Conditions) ਵਿਭਾਗ ਦੀ ਵੈੱਬਸਾਈਟ ਤੋਂ ਉਪਲਬਧ ਹਨ।

ਬਦਲੀਆਂ ਹੋਣ ਉਪਰੰਤ ਵੀ ਬੀਐਮਜ/ਡੀਐਮਜ ਪਹਿਲਾਂ ਵਾਂਗ ਕਰਨਗੇ : ਸਕੱਤਰ

 

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਦੇ ਵਿਦਿਆਰਥੀਆਂ ਨੂੰ 5228 ਕਾਪੀਆਂ ਦੇਣ ਲਈ ਡਾ. ਜੇ.ਪੀ.ਐਸ. ਸਾਂਘਾ ਦਾ ਸਿੱਖਿਆ ਸੱਕਤਰ ਵਲੋਂ ਸਨਮਾਨ

 

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਦੇ ਵਿਦਿਆਰਥੀਆਂ ਨੂੰ 5228 ਕਾਪੀਆਂ ਦੇਣ ਲਈ ਡਾ. ਜੇ.ਪੀ.ਐਸ. ਸਾਂਘਾ ਦਾ ਸਿੱਖਿਆ ਸੱਕਤਰ ਵਲੋਂ ਸਨਮਾਨ


ਨੰਗਲ 6 ਅਪ੍ਰੈਲ:( ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਦੇ ਵਿਦਿਆਰਥੀਆਂ ਨੂੰ 5228 ਕਾਪੀਆਂ ਦੇ ਯੋਗਦਾਨ ਲਈ ਡਾ. ਜੇ.ਪੀ.ਐਸ. ਸਾੰਘਾ ਦਾ ਸਿੱਖਿਆ ਸੱਕਤਰ ਵਲੋਂ ਸਨਮਾਨ ਕੀਤਾ ਗਿਆ ਹੈ। ਪ੍ਰਿੰਸੀਪਲ ਮੋਨਿਕਾ ਭੁਟਾਨੀ ਨੇ ਦਸਿਆ ਕਿ ਡਾ. ਜੇ.ਪੀ.ਐਸ. ਸਾੰਘਾ, ਸਾੰਘਾ ਹਸਪਤਾਲ ਰੂਪਨਗਰ ਵਲੋਂ ਸੈਸਨ 2020-21 ਲਈ 2000 ਕਾਪੀਆਂ ਅਤੇ ਸੈਸ਼ਨ 2021-22 ਲਈ 3228 ਕਾਪੀਆਂ ਭਲਾਣ ਸਕੂਲ ਦੇ ਵਿਦਿਆਰਥੀਆਂ ਨੂੰ ਦਿਤੀਆਂ ਹਨ, ਜਿਸ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਡਾ. ਜੇ.ਪੀ.ਐਸ ਸਾੰਘਾ ਨੂੰ ਪ੍ਰਸੰਸਾ ਪੱਤਰ ਪ੍ਰਦਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਮੂਹ ਸਟਾਢ , ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਵੀ ਡਾ. ਜੇ.ਪੀ.ਐਸ. ਸੰਘਾ ਦੀ ਇਸ ਮਦਦ ਦਾ ਧੰਨਵਾਦ ਕਰਦੇ ਹਨ । 


ਇਹ ਜਾਣਕਾਰੀ ਸਕੂਲ ਮੀਡੀਆ ਕੋਆਰਡੀਨਟਰ ਲੈਕਚਰਾਰ ਫਿਜਿਕਸ ਦੇਵਰਾਜ ਵਲੋਂ ਦਿਤੀ ਗਈ , ਉਹਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰੇਕ ਤਰਾਂ ਦੀਆਂ ਸਹੂਲਤਾਂ ਮੌਜੂਦ ਹਨ ਅਤੇ ਅਪੀਲ ਕੀਤੀ ਕਿ ਬੱਚਿਆਂ ਨੂੰ ਭਲਾਣ ਸਕੂਲ ਵਿਚ ਚਲ ਰਹੀਆਂ ਜਮਾਤਾਂ ਸਾਂਇੰਸ , ਕਾਮਰਸ , ਆਰਟਸ , ਹੌਰਟੀਕਲਚਰ , ਮਾਡਰਨ ਆਫਿਸ ਪਰੈਕਟਿਸ , ਹੈਲਥਕੇਅਰ ਅਤੇ ਕੰਸਟ੍ਰਕਸ਼ਨ ਵਿਚ ਦਾਖਲ ਕਰਵਾਉਣ ਅਤੇ ਵਧੀਆ ਸਹੂਲਤਾਂ ਦਾ ਲਾਭ ਲੈਣ।

ਪੰਜਾਬ ਸਰਕਾਰ ਵੱਲੋਂ 8 ਅਪ੍ਰੈਲ ਦੀ ਛੁੱਟੀ ਘੋਸ਼ਿਤ

 


Applications invited from teachers for second round transfers

 Applications invited from teachers for second round transfers

Chandigarh, April 6(Pramod Bharti)


The Punjab School Education Department has invited the application from school teachers for the second round of transfers. This request can be made on epunjabschoolportal by April 7.


 


Disclosing this here today a spokesperson of the school education department said that as a result of the first round of transfers, various cadre posts of teachers have become vacant in many schools. Therefore, the department has invited applications for the second round of transfers from all the teachers who have not been transferred in the first round or who have got canceled their transfer after. According to the spokesperson, the teachers who did not participate in the selection process of the station under the first round of transfers have also been invited to apply against the vacant vacancies for transfers. Teachers who want mutual transfer can also apply online during this second round.


 


According to the spokesperson, the transfer request would be accepted online only and a teacher can apply only as per the list of vacant vacancies published on the website of the department.

ਅਧਿਆਪਕਾਂ ਤੋਂ ਦੂਜੇ ਗੇੜ ਦੀਆਂ ਬਦਲੀਆਂ ਲਈ 7 ਤੱਕ ਅਰਜੀਆਂ ਦੀ ਮੰਗ


ਚੰਡੀਗੜ, 6 ਅਪ੍ਰੈਲ(ਪ੍ਰਮੋਦ ਭਾਰਤੀ)

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਨੂੰ ਦੂਜੇ ਗੇੜ ਵਿੱਚ ਬਦਲੀਆਂ ਵਾਸਤੇ ਆਪਣੇ ਬੇਨਤੀ ਪੱਤਰ ਭੇਜਣ ਦਾ ਸੱਦਾ ਦਿੱਤਾ ਹੈ। ਇਹ ਬੇਨਤੀ 7 ਅਪ੍ਰੈਲ ਤੱਕ ’ਤੇ ਇੰਪਲਾਈ ਲੋਗਇੰਨ ਆਈ ਡੀ ’ਤੇ ਲੋਗਇੰਨ ਕਰਕੇ ਕੀਤੀ ਜਾ ਸਕਦੀ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਹਿਲੇ ਗੇੜ ਦੀਆਂ ਬਦਲੀਆਂ ਦੇ ਨਤੀਜੇ ਵਜੋਂ ਕਈ ਸਕੂਲਾਂ ਵਿੱਚ ਅਧਿਆਪਕਾਂ ਦੇ ਵੱਖ ਵੱਖ ਕਾਡਰਾਂ ਦੀਆਂ ਅਸਾਮੀਆਂ ਖਾਲੀ ਹੋਈਆਂ ਹਨ। ਇਸ ਕਰਕੇ ਵਿਭਾਗ ਵੱਲੋਂ ਦੂਜੇ ਗੇੜ ਦੀਆਂ ਬਦਲੀਆਂ ਲਈ ਸਮੂਹ ਅਧਿਆਪਕਾਂ ਤੋਂ ਅਰਜੀਆਂ ਮੰਗੀਆਂ ਗਈਆਂ ਹਨ ਜਿਨਾਂ ਦੀ ਬਦਲੀ ਪਹਿਲੇ ਗੇੜੇ ਵਿੱਚ ਨਹੀਂ ਹੋਈ ਜਾਂ ਜਿਨਾਂ ਨੇ ਬਦਲੀ ਹੋਣ ਤੋਂ ਬਾਅਦ ਆਪਣਾ ਤਬਾਦਲਾ ਰੱਦ ਕਰਵਾ ਲਿਆ ਹੈ। ਬੁਲਾਰੇ ਅਨੁਸਾਰ ਜਿਨਾਂ ਅਧਿਆਪਕਾਂ ਨੇ ਪਹਿਲੇ ਗੇੜ ਦੀਆਂ ਬਦਲੀਆਂ ਅਧੀਨ ਸਟੇਸ਼ਨ ਦੀ ਚੋਣ ਪ੍ਰਕਿਰਿਆ ਵਿੱਚ ਭਾਗ ਨਹੀਂ ਲਿਆ, ਨੂੰ ਬਦਲੀਆਂ ਲਈ ਖਾਲੀ ਅਸਾਮੀਆਂ ਵਿਰੁੱਧ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਿਹੜੇ ਅਧਿਆਪਕ ਆਪਸੀ ਬਦਲੀ ਕਰਵਾਉਣਾ ਚਾਹੁੰਦੇ ਹਨ, ਉਹ ਵੀ ਇਸ ਦੂਜੇ ਗੇੜ ਦੌਰਾਨ ਆਪਣੀ ਦਰਖਾਸਤ ਆਨ ਲਾਈਨ ਦੇ ਸਕਦੇ ਹਨ।

ਬੁਲਾਰੇ ਅਨੁਸਾਰ ਤਬਾਦਲੇ ਲਈ ਬੇਨਤੀ ਕੇਵਲ ਆਨ ਲਾਈਨ ਹੀ ਸਵੀਕਾਰ ਕੀਤੀ ਜਾਵੇਗੀ ਅਤੇ ਕੇਵਲ ਵਿਭਾਗ ਦੀ ਵੈਬਸਾਈਟ ’ਤੇ ਪ੍ਰਕਾਸ਼ਿਤ ਅਸਾਮੀਆਂ ਦੀ ਸੂਚੀ ਅਨੁਸਾਰ ਹੀ ਅਪਲਾਈ ਕੀਤਾ ਜਾ ਸਕੇਗਾ।

------------

ਸਿੱਖਿਆ ਸਕੱਤਰ ਨੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਦੌਰਾਨ ਕੋਵਿਡ ਤੋਂ ਬਚਾਅ ਲਈ ਲਗਵਾਇਆ ਟੀਕਾ

 ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਸਿੱਖਿਆ ਸਕੱਤਰ ਨੇ ਕਰਮਚਾਰੀਆਂ ਨੂੰ ਕੀਤਾ ਪ੍ਰੇਰਿਤ

ਸਿੱਖਿਆ ਸਕੱਤਰ ਨੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਦੌਰਾਨ ਕੋਵਿਡ ਤੋਂ ਬਚਾਅ ਲਈ ਲਗਵਾਇਆ ਟੀਕਾ

45 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਕਰਮਚਾਰੀਆਂ ਅਤੇ ਅਧਿਆਪਕਾਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਦਫ਼ਤਰਾਂ ਵਿੱਚ ਜਾਰੀ

ਐੱਸ.ਏ.ਐੱਸ. ਨਗਰ 6 ਅਪ੍ਰੈਲ (ਪ੍ਮੋਦ ਭਾਰਤੀ  )

ਪੰਜਾਬ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਲਗਾਏ ਗਏ ਵਿਸ਼ੇਸ਼ ਟੀਕਾਕਰਨ ਕੈਂਪ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੋਰੋਨਾ ਦੇ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ। ਇਸ ਮੌਕੇ ਉਹਨਾਂ ਸਮੂਹ ਕਰਮਚਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁੱਖ ਦਫ਼ਤਰ ਵਿਖੇ ਕਰਮਚਾਰੀਆਂ ਦੀ ਸਹੂਲਤ ਲਈ ਕੋਵਿਡ ਟੀਕਾਕਰਨ ਦੇ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਹੈ। ਉਹਨਾਂ ਕਿਹਾ ਕਿ ਕਰਮਚਾਰੀਆਂ ਦੀ ਫੀਡ ਬੈਕ ਸੀ ਕਿ ਉਹਨਾਂ ਨੂੰ ਬਾਹਰ ਜਾ ਕੇ ਅਤੇ ਲਾਇਨਾਂ ਵਿੱਚ ਲੱਗ ਕੇ ਅਤੇ ਫਿਰ ਰਜਿਸਟਰੇਸ਼ਨ ਕਰਵਾ ਕੇ ਟੀਕਾ ਲਾਉਣ ਲਈ ਲਾਭਪਾਤਰੀ ਬਣਨਾ ਪੈਂਦਾ ਹੈ। ਜਿਸਦੇ ਫਲਸਰੂਪ ਵਿਭਾਗ ਨੇ ਸਿਹਤ ਵਿਭਾਗ ਨਾਲ ਮਿਲ ਕੇ ਮੁੱਖ ਦਫ਼ਤਰ ਵਿਖੇ ਹੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਹੈ ਤਾਂ ਜੋ ਮੌਕੇ 'ਤੇ ਹੀ ਰਜਿਸਟਰੇਸ਼ਨ ਕਰਵਾ ਕੇ ਸੁਰੱਖਿਅਤ ਢੰਗ ਨਾਲ ਕੋਵਿਡ ਦੇ ਵੈਕਸੀਨ ਦੀ ਡੋਜ਼ ਲੈਣ ਵਿੱਚ ਅਸਾਨੀ ਹੋਵੇ।ਇਸ ਮੌਕੇ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਡਾਇਰੈਕਟਰ ਜਗਤਾਰ ਸਿੰਘ ਕੁਲੜੀਆ ਨੇ ਵੀ ਕੋਵਿਡ ਟੀਕਾਕਰਨ ਕੈਂਪ ਵਿੱਚ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ।

ਇਸ ਮੌਕੇ ਸਿਹਤ ਵਿਭਾਗ ਤੋਂ ਪਹੁੰਚੇ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਅਤੇ ਦੂਜੇ ਦਿਨ ਦਿਨ ਵਿਭਾਗ ਦੇ 45 ਸਾਲ ਦੀ ਉਮਰ ਤੋਂ ਵੱਧ ਦੇ ਲਗਭਗ 125 ਕਰਮਚਾਰੀਆਂ ਨੇ ਟੀਕਾ ਲਗਵਾਇਆ। ਵਿਭਾਗ ਵੱਲੋਂ ਕਰਮਚਾਰੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਕਰਵਾਉਣ ਲਈ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਸਿਹਤ ਵਿਭਾਗ ਵੱਲੋਂ ਕੋਵਿਡ ਸਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀਆਂ ਦੀ ਸੋਸ਼ਲ ਡਿਸਟੈਂਸਿੰਗ ਰੱਖ ਕੇ ਵੈਕਸੀਨੇਸ਼ਨ ਕੀਤੀ ਗਈ ਹੈ। ਕਰਮਚਾਰੀਆਂ ਦੀ ਰਜਿਸਟਰੇਸ਼ਨ ਮੌਕੇ 'ਤੇ ਹੀ ਕੀਤੀ ਜਾ ਰਹੀ ਹੈ। ਟੀਕਾ ਲਗਵਾਉਣ ਉਪਰੰਤ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ 40 ਮਿੰਟ ਤੱਕ ਆਰਾਮ 'ਤੇ ਬੈਠਣ ਦਾ ਸਮਾਂ ਵੀ ਦਿੱਤਾ ਗਿਆ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਹਨਾਂ ਕਰਮਚਾਰੀਆਂ ਨੂੰ ਕੋਰੋਨਾ ਦੀ ਦੂਜੀ ਵੈਕਸੀਨ ਨਿਰਧਾਰਿਤ 28 ਦਿਨਾਂ ਤੋਂ ਬਾਅਦ ਕਰਵਾਉਣ ਲਈ ਵੀ ਕਿਹਾ ਗਿਆ ਹੈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਅਮਨਦੀਪ ਕੌਰ ਅਤੇ ਪਰਵਿੰਦਰ ਕੌਰ ਸਟਾਫ਼ ਨਰਸ ਦੇ ਨਾਲ ਸਾਹਿਲ ਵੀ ਮੌਜੂਦ ਰਹੇ।

ਆਪਸੀ ਬਦਲੀ/ਦੂਸਰੇ ਗੇੜ ਦੀਆਂ ਬਦਲੀਆਂ ਲਈ ਆਨਲਾਈਨ ਅਰਜ਼ੀਆਂ ਸੁਰੂ

 

PUNJAB BIOTECHNOLOGY INCUBATOR INVITES ONLINE APPLICATION FOR THE RECRUITMENT OF DIFFERENT POSTS


 

ਸਿੱਖਿਆ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ ਦਾਖਲਿਆਂ ਸਬੰਧੀ ਨਵੀਆਂ ਹਦਾਇਤਾਂ ਜਾਰੀ

ਸਿੱਖਿਆ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ ਦਾਖਲਿਆਂ ਸਬੰਧੀ ਨਵੀਆਂ ਹਦਾਇਤਾਂ ਜਾਰੀ ਚੰ

ਚੰਡੀਗੜ੍ਹ 5 ਅਪ੍ਰੈਲ:  ਸਰਕਾਰੀ ਸਕੂਲਾਂ ਵਿੱਚ ਦਾਖਲੇ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਸਿੱਖਿਆ ਵਿਭਾਗ ਨੇ ਨਵੀਂਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਕਿਸੇ ਵੀ ਵਿਦਿਆਰਥੀ ਨੂੰ ਦਾਖਲਾ ਦੇਣ ਤੋਂ ਨਾਂਹ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਤੋਂ ਬਾਅਦ ਵਿਭਾਗ ਨੇ ਇਹ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ ਕਿਉਕਿ ਕਈ ਵਿਦਿਆਰਥੀਆਂ ਨੂੰ ਦਸਤਾਵੇਜ਼ ਨਾ ਹੋਣ ਕਾਰਨ ਮੁਸ਼ਕਲ ਪੇਸ਼ ਆ ਰਹੀ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਆਰ.ਟੀ.ਆਈ. ਐਕਟ 2009 ਦੇ ਆਧਾਰ ’ਤੇ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਉਮਰ ਦੇ ਆਧਾਰ ’ਤੇ ਦਾਖਲਾ ਦੇਣ ਲਈ ਆਖਿਆ ਗਿਆ ਹੈ। ਇਸ ਦੇ ਨਾਲ ਹੀ ਬਿਨਾ ਆਧਾਰ ਕਾਰਡ ਵਾਲੇ ਵਿਦਿਆਰਥੀਆਂ ਨੂੰ ਵੀ ਦਾਖਲਾ ਦੇਣ ਅਤੇ ਬਾਅਦ ਵਿੱਚ ਉਨਾਂ ਦਾ ਆਧਾਰ ਕਾਰਡ ਬਾਅਦ ਵਿਚ ਬਨਾਉਣ ਲਈ ਆਖਿਆ ਗਿਆ ਹੈ।
ਇਸ ਤੋਂ ਇਲਾਵਾ 9ਵੀਂ ਤੋਂ 12ਵੀਂ ਜਮਾਤ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਰਜਿਸਟ੍ਰੇਸ਼ਨ ਨੰਬਰ ਨਾ ਮੰਗਣ ਲਈ ਵੀ ਕਿਹਾ ਗਿਆ ਹੈ।ਇਸੇ ਤਰਾਂ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ ਟ੍ਰਾਂਸਫਰ ਸਰਟੀਫਿਕੇਟ ਦੀ ਬੰਦਿਸ਼ ਖਤਮ ਕੀਤੀ ਗਈ ਹੈ ਅਤੇ ਸਕੂਲ ਮੁਖੀਆਂ ਨੂੰ ਦੂਸਰੇ ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਪੱਧਰ ’ਤੇ ਦਾਖਲਾ ਦੇਣ ਲਈ ਕਿਹਾ ਗਿਆ ਹੈ। ਸਮੁਹ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਟ੍ਰਾਂਸਫਰ ਸਰਟੀਫਿਕੇਟ ਨਾ ਹੋਣ ਵਾਲੇ ਵਿਦਿਆਰਥੀਆ ਦੇ ਮਾਪਿਆਂ ਤੋਂ ਪੜਾਈ ਦੇ ਸਬੰਧ ਵਿੱਚ ਲਿਖਤੀ ਤੌਰ ’ਤੇ ਲਿਆ ਜਾਵੇ।ਇਸ ਦੇ ਨਾਲ ਹੀ ਦਾਖਲਾ ਲੈਣ ਦੀ ਇੱਛਾ ਰੱਖਣ ਵਾਲੇ ਜਿਨਾਂ ਵਿਦਿਆਰਥੀਆਂ ਦੇ ਕੋਲ ਜਨਮ ਸਰਟੀਫਿਕੇਟ ਨਹੀਂ ਹੈ, ਉਨਾਂ ਨੂੰ ਜਨਮ ਸਰਟੀਫਿਕੇਟ ਦੇ ਸਬੰਧ ਵਿੱਚ ਮਜ਼ਬੂਰ ਨਾ ਕਰਨ ਵਾਸਤੇ ਵੀ ਹਦਾਇਤਾਂ ਜਾਰੀ ਕੀਤੀਆ ਗਈਆਂ ਹਨ ਅਤੇ ਇਨਾਂ ਵਿਦਿਆਰਥੀਆਂ ਨੂੰ ਪ੍ਰੋਵੀਜ਼ਨ ਆਧਾਰ ’ਤੇ ਦਾਖਲਾ ਦੇਣ ਵਾਸਤੇ ਕਿਹਾ ਗਿਆ ਹੈ।

ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਸਕੂਲ ਈ-ਪ੍ਰਬੰਧ ਦੀ ਨਿਵੇਕਲੀ ਪਹਿਲਕਦਮੀ

 ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਸਕੂਲ ਈ-ਪ੍ਰਬੰਧ ਦੀ ਨਿਵੇਕਲੀ ਪਹਿਲਕਦਮੀ

ਸਿੱਖਿਆ ਸਕੱਤਰ ਵੱਲੋਂ ਹਾਈ ਸਕੂਲ ਅਬਦਾਲ ਦਾ ਵਿਦਿਆਰਥੀ ਮੈਨੇਜਮੈਂਟ ਪੋਰਟਲ ਵਰਚੂਅਲੀ ਲਾਂਚ

ਸਰਕਾਰੀ ਸਕੂਲਾਂ ਵਿੱਚ ਸਕੂਲ ਪ੍ਰਬੰਧ ਪ੍ਰਣਾਲੀ ਹਾਈ-ਟੈੱਕ ਹੋਣ ਵੱਲ ਵਧਣਾ ਚੰਗੇ ਸੰਕੇਤ

ਐੱਸ.ਏ.ਐੱਸ. ਨਗਰ 5 ਅਪ੍ਰੈਲ ( ਪ੍ਰਮੋਦ ਭਾਰਤੀ )

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਸਮਾਰਟ ਢੰਗ ਨਾਲ ਗੁਣਾਤਮਿਕ ਸਿੱਖਿਆ ਦੇਣ ਹਿੱਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਮਾਰਟ ਹਾਈ ਸਕੂਲ ਅਬਦਾਲ ਦੀ ਵੈੱਬਸਾਈਟ ਨੂੰ ਵਰਚੁਅਲੀ ਸ਼ੁਰੂ ਕੀਤਾ। ਵਿਦਿਆਰਥੀਆਂ ਅਤੇ ਮਾਪਿਆਂ ਨਾਲ ਸਮਾਰਟ ਤਕਨਾਲੋਜੀ ਦੀ ਵਰਤੋਂ ਕਰਦਿਆਂ ਬੱਚਿਆਂ ਦੇ ਦਾਖਲੇ ਤੋਂ ਲੈ ਕੇ ਵਿਦਿਆਰਥੀ ਦੀ ਅਕਾਦਮਿਕ ਅਤੇ ਸਹਿ-ਅਕਾਦਮਿਕ ਪ੍ਰਗਤੀ ਦਾ ਰਿਕਾਰਡ ਰੱਖਣ ਲਈ ਸਰਕਾਰੀ ਹਾਈ ਸਕੂਲ ਅਬਦਾਲ ਦੇ ਵਿਦਿਆਰਥੀ ਪ੍ਰਬੰਧਨ ਪੋਰਟਲ ਦਾ ਵਰਚੁਅਲ ਉਦਘਾਟਨਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਸਕੂਲਾਂ ਵਿੱਚ ਮਿਆਰੀ ਸਹੂਲਤਾਂ ਬਾਰੇ ਜਾਣੂੰ ਕਰਵਾਇਆ ਹੈ। ਇਸਦੇ ਨਾਲ ਹੀ ਮੁਸ਼ਕਿਲ ਹਾਲਤਾਂ ਵਿੱਚ ਤਕਨਾਲੋਜੀ ਦੀ ਵਰਤੋਂ ਕਰਕੇ ਜਿੱਥੇ ਬੱਚਿਆਂ ਨਾਲ ਅਧਿਆਪਕ ਜੁੜੇ ਰਹੇ ਉੱਥੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਸਿੱਖਿਆ ਸਕੱਤਰ ਨੇ ਕਿਹਾ ਸਰਕਾਰੀ ਸਮਾਰਟ ਹਾਈ ਸਕੂਲ ਅਬਦਾਲ ਵਿਖੇ ਸਕੂਲ ਮੁਖੀ ਵੱਲੋਂ ਤਿਆਰ ਕੀਤੇ ਗਏ ਪੋਰਟਲ ਅਤੇ ਵੈਬਸਾਈਟ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਬਹੁਤ ਜਿਆਦਾ ਫਾਇਦਾ ਹੋਣ ਵਾਲਾ ਹੈ। ਇਸ ਨਾਲ ਮਾਪਿਆਂ ਨੂੰ ਬੱਚਿਆਂ ਦੇ ਦੀ ਪੜ੍ਹਾਈ, ਸਹਿਅਕਾਦਮਿਕ ਕਿਰਿਆਵਾਂ ਅਤੇ ਸਰਵਪੱਖੀ ਵਿਕਾਸ ਦੀ ਅਪਡੇਟ ਜਾਣਕਾਰੀ ਮਿਲਦੀ ਰਹੇਗੀ। ਸਿੱਖਿਆ ਸਕੱਤਰ ਨੇ ਪੰਜਾਬ ਦੇ ਬਾਕੀ ਸਕੂਲ ਮੁਖੀਆਂ ਨੂੰ ਵੀ ਉਤਸ਼ਾਹਿਤ ਕੀਤਾ ਕਿ ਅਜਿਹੀਆਂ ਨਿਵੇਕਲੀਆਂ ਪਹਿਲਕਦਮੀਆਂ ਕਰਦੇ ਰਹਿਣ। 

ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਇਸ ਪੋਰਟਲ ਦੁਆਰਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇੱਕ ਯੂਨੀਕ ਆਈ.ਡੀ. ਅਤੇ ਪਾਸਵਰਡ ਮਿਲੇਗਾ ਜਿਸ ਦੀ ਵਰਤੋਂ ਕਰਦੇ ਹੋਏ ਵਿਦਿਆਰਥੀ ਅਤੇ ਮਾਪੇ ਆਪਣੇ ਸਕੂਲ ਦੇ ਵਿੱਚ ਦਰਜ ਵੇਰਵਿਆਂ ਨੂੰ ਦੇਖ ਸਕਣਗੇ।  ਵਿਦਿਆਰਥੀਆਂ ਨੂੰ ਰੋਜ਼ਾਨਾਂ ਦਿੱਤਾ ਜਾਣ ਵਾਲਾ ਘਰ ਦਾ ਕੰਮ, ਖੇਡਾਂ ਸਬੰਧੀ ਕਿਰਿਆਵਾਂ ਦੀ ਜਾਣਕਾਰੀ, ਇਮਤਿਹਾਨਾਂ ਦੀ ਪ੍ਰਗਤੀ ਰਿਪੋਰਟ, ਮਾਪਿਆਂ ਵੱਲੋਂ ਵਿਦਿਆਰਥੀਆਂ ਦੀ ਪ੍ਰਗਤੀ ਸਬੰਧੀ ਦਿੱਤੀ ਗਈ ਫੀਡ ਬੈਕ, ਮਾਪਿਆਂ ਦੇ ਸਵਾਲ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਕੀਤੀ ਕਾਰਵਾਈ ਦਾ ਰਿਕਾਰਡ ਦਰਜ ਹੋਵੇਗਾ। ਉਹਨਾਂ ਕਿਹਾ ਕਿ ਇਸ ਵਿੱਚ ਅਧਿਆਪਕ ਵਿਦਿਆਰਥੀਆਂ ਦੇ ਨਤੀਜੇ ਵੀ ਅਪਲੋਡ ਕਰ ਸਕਣਗੇ ਅਤੇ ਮਾਪਿਆਂ ਵੱਲੋਂ ਦਿੱਤੀ ਫੀਡਬੈਕ ਵੀ ਜਾਣ ਸਕਣਗੇ। ਇਸਤੋਂ ਇਲਾਵਾ ਇਸ ਪੋਰਟਲ ਦਾ ਐਡਮਿਨ ਵੀ ਹੋਵੇਗਾ ਜੋ ਕਿ ਸਾਰੀ ਪ੍ਰਕਿਰਿਆ ਦੀ ਨਜ਼ਰਸਾਨੀ ਕਰੇਗਾ। ਇਸਤੋਂ ਇਲਾਵਾ ਗੈਲਰੀ ਵਿੱਚ ਸਕੂਲ ਦੀਆਂ ਪ੍ਰਗਤੀ ਦੀਆਂ ਫੋਟੋ ਵੀ ਅਪਲੋਡ ਕੀਤੀਆਂ ਜਾ ਸਕਣਗੀਆਂ। ਉਹਨਾਂ ਕਿਹਾ ਕਿ ਇਹ ਸਮਾਰਟ ਤਕਨਾਲੋਜੀ ਯੁੱਗ ਦੀ ਇੱਕ ਹੋਰ ਨਿਵੇਕਲੀ ਪ੍ਰਾਪਤੀ ਨਾਲ ਸਿੱਖਿਆ ਵਿਭਾਗ ਦਾ ਮਾਣ ਵਧਿਆ ਹੈ।

ਸਰਕਾਰੀ ਸਮਾਰਟ ਹਾਈ ਸਕੂਲ ਅਬਦਾਲ ਦੀ ਮੁੱਖ ਅਧਿਆਪਕਾ ਦੀਪਿਕਾ ਡੀਨ ਨੇ ਦੱਸਿਆ ਕਿ ਇਸ ਪੋਰਟਲਰਾਹੀਂ 300 ਤੋਂ ਜਿਆਦਾ ਵਿਦਿਆਰਥੀ ਲਾਹਾ ਲੈਣਗੇ। ਵਿਦਿਆਰਥੀ ਪ੍ਰਬੰਧਨ ਪ੍ਰਣਾਲੀ ਰਾਹੀਂ ਮਾਪਿਆਂ ਅਤੇ ਬੱਚਿਆਂ ਨੂੰ ਅਪਡੇਟ ਤਕਨਾਲੋਜੀ ਦਾ ਫਾਇਦਾ ਮਿਲੇਗਾ। ਉਹਨਾਂ ਕਿਹਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ਮਿਲ ਰਹੀ ਹੱਲਾਸ਼ੇਰੀ ਦੇ ਕਾਰਨ ਸਰਕਾਰੀ ਸਕੂਲਾ ਵਿੱਚ ਸਕੂਲ ਮੁਖੀਆਂ ਨੂੰ ਆਪਣੀ ਯੋਗਤਾ ਦਾ ਸਰਵੋਤਮ ਪੇਸ਼ ਕਰਨ ਦਾ ਮੌਕਾ ਮਿਲ ਰਿਹਾ ਹੈ ਜਿਸਦਾ ਸਿੱਧਾ ਫਾਇਦਾ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ।

ਇਸ ਮੌਕੇ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ ਐੱਸ.ਸੀ.ਈ.ਆਰ.ਟੀ., ਪ੍ਰਮੋਦ ਭਾਰਤੀ ਸਟੇਟ ਮੀਡੀਆ ਕੋਆਰਡੀਨੇਟਰ, ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ, ਰਾਜੇਸ਼ ਸ਼ਰਮਾ ਅਤੇ ਹਰਭਗਵੰਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ, ਬਲਰਾਜ ਸਿੰਘ ਡੀ.ਐੱਸ.ਐੱਮ., ਅਮਰਦੀਪ ਸਿੰਘ ਬਾਠ, ਸਰਕਾਰੀ ਹਾਈ ਸਕੂਲ ਦਾ ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ।


ਪੰਜਵੀਂ/ਅੱਠਵੀਂ ਸ਼੍ਰੇਣੀ ਦੇ ਸੀ.ਸੀ.ਈ. ਅੰਕ ਅਪਲੋਡ ਕਰਨ ਲਈ ਮਿਤੀ 20-03-2021 ਤੋਂ ਮਿਤੀ 10-04-2021 ਤਕ ਵਾਧਾ

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਮੂਹ ਸਕੂਲਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਪੰਜਵੀਂ/ਅੱਠਵੀਂ ਸ਼੍ਰੇਣੀ ਦੇ ਸੀ.ਸੀ.ਈ. ਅੰਕ ਅਪਲੋਡ ਕਰਨ ਲਈ ਮਿਤੀ 20-03-2021 ਤੋਂ ਮਿਤੀ 10-04-2021 ਤੱਕ ਬਿਨਾ ਜੁਰਮਾਨਾ ਵੀ ਵਾਧਾ ਕੀਤਾ ਜਾਂਦਾ ਹੈ।

 ਮਿੱਥੀ ਮਿਤੀ ਤੋਂ ਬਾਅਦ ਸੀ.ਸੀ.ਈ. ਅੰਕ ਅਪਲੋਡ ਕਰਨ ਲਈ ਜੁਰਮਾਨਾ ਵੀ ਲਗੇੇਗਾ।

(D.EL.Ed) (E.T.T) ਸੈਸ਼ਨ 2020 -22 ਦੀ ਪਹਿਲੀ ਕਾਉਂਸਲਿੰਗ ਮਿਤੀ 07.04.2021 ਤੋਂ

 

ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT) ਪੰਜਾਬ ਵੱਲੋਂ Diploma in Elementary Education (D.EL.Ed) (E.T.T) ਸੈਸ਼ਨ 2020 -22 ਦੀ ਪਹਿਲੀ ਕਾਉਂਸਲਿੰਗ ਮਿਤੀ 07.04.2021 ਤੋਂ ਸੁਰੂ ਕੀਤੀ ਜਾ ਰਹੀ ਹੈ। 

ਮੈਰਿਟ ਲਿਸਟ ਅਨੁਸਾਰ ਨਿਰਧਾਰਿਤ ਮਿਤੀਆਂ ਨੂੰ ਜਿਲ੍ਹੇ ਨਾਲ ਸਬੰਧਤ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਵਿਖੇ ਸ਼ਾਮਿਲ ਹੋਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ http://scert.epunjabschool.gov.in ਤੇ ਵਿਜ਼ਿਟ ਕੀਤਾ ਜਾ ਸਕਦਾ ਹੈ।

DEO PRE MATURED BY EDUCATION DEPARTMENT


 

ਡਾ. ਦਵਿੰਦਰ ਸਿੰਘ ਬੋਹਾ ਨੇ ਐੱਲ.ਕੇ.ਜੀ./ਯੂ.ਕੇ.ਜੀ.ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਚੱਲ ਰਹੀ ਟ੍ਰੇਨਿੰਗ ਵਿੱਚ ਕੀਤੀ ਸ਼ਿਰਕਤ

 ਡਾ. ਦਵਿੰਦਰ ਸਿੰਘ ਬੋਹਾ ਨੇ ਐੱਲ.ਕੇ.ਜੀ./ਯੂ.ਕੇ.ਜੀ.ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਚੱਲ ਰਹੀ ਟ੍ਰੇਨਿੰਗ ਵਿੱਚ ਕੀਤੀ ਸ਼ਿਰਕਤ  


ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਬੁਢਲਾਡਾ ਦੀ ਦਿੱਖ ਅਤੇ ਬੱਚਿਆਂ ਦੀ ਵਧੀ ਗਿਣਤੀ ਦੇਖ ਕੇ ਹੋਏ ਬਾਗੋਬਾਗਮਾਨਸਾ,03 ਅਪਰੈਲ (ਗੁਰਵਿੰਦਰ ਸਿੰਘ ਚਹਿਲ) -ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਵਿਖੇ ਡਾ ਦਵਿੰਦਰ ਸਿੰਘ ਬੋਹਾ ਸਹਾਇਕ ਡਾਇਰੈਕਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਟ੍ਰੇਨਿੰਗ ਦਾ ਆਗਮਨ ਕਰਵਾਇਆ। ਉਨ੍ਹਾਂ ਨੇ ਇੱਥੇ ਚੱਲ ਰਹੇ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਈਜੀਐਸ/ਏਆਈਈ/ਐੱਸ.ਟੀ.ਆਰ. ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦਾ ਲੱਗ ਰਿਹਾ ਹੈ।ਇਸ ਪ੍ਰੋਗਰਾਮ ਤਹਿਤ ਇਨ੍ਹਾਂ ਨੂੰ ਦੋ ਦਿਨਾਂ ਦੀ ਐਲ.ਕੇ.ਜੀ. ਅਤੇ ਯੂ.ਕੇ.ਜੀ. ਜਮਾਤ ਨੇ ਵਧੀਆ ਢੰਗ ਨਾਲ ਪੜ੍ਹਾਉਣ ਦੀ ਸਿਖਲਾਈ ਦਿੱਤੀ ਜਾਵੇਗੀ।ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਦੀ ਬਦਲੀ ਨੁਹਾਰ 'ਤੇ ਖ਼ੁਸ਼ੀ ਪ੍ਰਗਟਾਈ।ਸ੍ਰ: ਬੋਹਾ ਨੇ ਦੱਸਿਆ ਕਿ ਤਕਰੀਬਨ ਦੋ ਕੁ ਸਾਲ ਪਹਿਲਾਂ ਇਸੇ ਸਕੂਲ ਵਿੱਚ ਉਹ ਆਏ ਸਨ ਅਤੇ ਵਿਦਿਆਰਥੀਆਂ ਦੀ ਸੰਖਿਆ ਕੇਵਲ 80 ਸੀ ਅਤੇ ਹੁਣ ਇਸੇ ਸਕੂਲ ਵਿੱਚ ਵਿਦਿਆਰਥੀਆਂ ਦੀ ਸੰਖਿਆ 200 ਤੋਂ ਪਾਰ ਕਰ ਗਈ ਹੈ।ਸਕੂਲ ਵਿੱਚ ਸਾਫ਼ ਸਫ਼ਾਈ ਅਤੇ ਅਧਿਆਪਕਾਂ ਦੁਆਰਾ ਟੀ ਐੱਲ ਐੱਮ ਬਣਾਇਆ ਜਾ ਰਿਹਾ ਸੀ।ਡਾ, ਦਵਿੰਦਰ ਸਿੰਘ ਬੋਹਾ,ਅਮਨਦੀਪ ਔਲਖ ਬੀਪੀਈਓ ਬੁਢਲਾਡਾ ਨੇ ਸਕੂਲ ਮੁਖੀ ਕੁੰਜ ਬਿਹਾਰੀ ਦੁਆਰਾ ਕੀਤੇ ਗਏ ਵਿਕਾਸ ਕੰਮਾਂ ਉਪਰ ਤਸੱਲੀ ਪ੍ਰਗਟਾਈ।ਇਸ ਮੌਕੇ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਸਿੰਘ ਮਘਾਣੀਆਂ, ਸੀਐੱਮਟੀ ਜਸਵਿੰਦਰ ਸਿੰਘ ਮੰਡੇਰ ਅਤੇ ਸਕੂਲ ਦਾ ਸਮੁੱਚਾ ਸਟਾਫ ਮੌਜੂਦ ਸੀ।

ਸਕੂਲ ਲੈਕਚਰਾਰ ਦੀਆਂ ਅਸਾਮੀਆਂ ਤੇ ਭਰਤੀ : ਨੋਟੀਫਿਕੇਸ਼ਨ ਜਾਰੀ

PUNJAB GOVT INVITES ONLINE APPLICATIONS FOR THE RECRUITMENT OF 541 POSTS OF LECTURER.

INTERESTED AND ELIGIBLE CANDIDATES CAN APPLY FOR THESE POSTS After reading all qualification details carefully. Notification link given below


“ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਅਧੀਨ ਗਰੁੱਪ ਬੀ ਵਿੱਚ ਪੰਜਾਬ ਬਾਰਡਰ ਏਰੀਏ ਵਿੱਚ ਲੈਕਚਰਾਰ BIOLOGY | CHEMISTRY | COMMERCE | ECONOMICS | ENGLISH | GEOGRAPHY | HINDI | MATH | PHYSICS | PUNJABI | SOCIOLOGY ਦੇੇ  ਬੈਕਲਾਗ  ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ, ਵਿਭਾਗ ਦੀ ਵੈਬ ਸਾਈਟ WWW.educationrecruitmentboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ ਮਿਤੀ 05.04.2021 ਤੋਂ 26.04.2021 ਤੱਕ ਕੀਤੀ ਜਾਂਦੀ ਹੈ। 

 2. ਵਿਦਿਅਕ ਯੋਗਤਾ:- Education Qualification will be per the Notification No. GSR60/CONST.Art.309/2018 Dated 08 Aug 2018 of Govt. of Punjab department of School Education (Edu-2 Branch). (copy available on website) " 
See notification below for more details

 3. ਚੋਣ ਦਾ ਢੰਗ:- ਇਨ੍ਹਾਂ ਅਸਾਮੀਆਂ ਦੀ ਭਰਤੀ ਕਰਨ ਸਬੰਧੀ ਸਟੇਟ ਪੱਧਰ ਤੇ 150 ਅੰਕਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ।ਜੋ ਇਨ੍ਹਾਂ ਅਸਾਮੀਆਂ ਲਈ ਦਰਸਾਈਆਂ ਗਈਆਂ ਵਿਦਿਅਕ/ਪ੍ਰੋਫੈਸ਼ਨਲ ਯੋਗਤਾਵਾਂ ਲਈ ਨਿਰਧਾਰਿਤ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਨ੍ਹਾਂ ਉਮੀਦਵਾਰਾਂ ਦੀ ਮੈਰਿਟ ਨਿਰੋਲ ਲਿਖਤੀ ਟੈਸਟ ਦੇ ਅਧਾਰ ਤੇ ਬਣਾਈ ਜਾਵੇਗੀ। (ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਲਿਖਤੀ ਟੈਸਟ ਵਿੱਚੋਂ ਬਰਾਬਰ ਅੰਕ ਆਉਂਦੇ ਹਨ ਤਾਂ ਜਿਸ ਉਮੀਦਵਾਰ ਦੀ ਉਮਰ ਵੱਧ ਹੋਵੇਗੀ, ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ ਅਤੇ ਜੇਕਰ ਇਕ ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਨੋਂ ਇੱਕੋ ਜਿਹੇ ਹੋਣ ਤਾਂ ਉਮੀਦਵਾਰ ਦੇ ਪੋਸਟ ਗੈਜੁਏਸ਼ਨ ਵਿੱਚ ਵੱਧ ਪ੍ਰਤੀਸ਼ਤ ਅੰਕ ਹੋਣਗੇ, ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ। 4. ਅਦਾਇਗੀ ਯੋਗ ਰਕਮ- ਚੁਣੇ ਗਏ ਉਮੀਦਵਾਰਾਂ ਨੂੰ ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ, (ਸਿੱਖਿਆ-6 ਸ਼ਾਖਾ) ਵੱਲੋਂ ਜਾਰੀ ਨੋਟੀਫਿਕੇਸ਼ਨ ਨੰ. 13/01/20205 ਸਿ 7/277, ਮਿਤੀ 21.10.2020 ਅਨੁਸਾਰ ਜਾਰੀ ਕੀਤੇ ਪੇਅ ਮੈਟ੍ਰਿਕਸ ਰੁਪਏ 35400/-(ਬਿਨ੍ਹਾਂ ਕਿਸੇ ਭੱਤੇ ਤੇ) ਅਨੁਸਾਰ ਮਿਲਣਯੋਗ ਹੋਵੇਗਾ।  


5. ਉਮਰ ਸੀਮਾ:- i) ਮਿਤੀ 01.01.2021 ਨੂੰ ਉਮਰ 18 ਤੋਂ 37 ਸਾਲ ਦੇ ਦਰਮਿਆਨ ਹੋਵੇ। 
iii) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ ਸੀਮਾ ਦੀ ਹੱਦ ਵਿੱਚ 5 ਸਾਲ ਦੀ ਛੋਟ ਹੋਵੇਗੀ। ਪੰਜਾਬ, ਹੋਰ ਰਾਜਾਂ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉਪਰਲੀ ਸੀਮਾ ਦੀ ਹੱਦ 45 ਸਾਲ ਤੱਕ ਹੋਵੇਗੀ। 

ਪੰਜਾਬ ਰਾਜ ਦੀਆਂ ਵਿਧਵਾ ਅਤੇ ਤਲਾਕਸ਼ੁਧਾ ਔਰਤਾਂ ਦੀ ਉਪਰਲੀ ਉਮਰ ਸੀਮਾ ਦੀ ਹੱਦ ਵਿੱਚ 42 ਸਾਲ ਦੀ ਛੋਟ ਹੋਵੇਗੀ। ਪੰਜਾਬ ਦੇ ਵਸਨੀਕ ਵਿਕਲਾਂਗਾ ਦੀ ਉਮਰ ਹੱਦ ਸੀਮਾ ਦੀ ਹੱਦ ਵਿੱਚ 10 ਸਾਲ ਦੀ ਛੋਟ ਹੋਵੇਗੀ। 

ਪੰਜਾਬ ਦੇ ਸਾਬਕਾ ਫੌਜੀਆਂ ਵੱਲੋਂ ਉਨ੍ਹਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨ੍ਹਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲਾਂ ਅਨੁਸਾਰ ਅਸਾਮੀਦੀ ਉਪਰਲੀ ਸੀਮਾ ਤੋਂ ਤਿੰਨ ਸਾਲ ਵੱਧ ਹੋਵੇਗੀ ਤਾਂ ਉਨ੍ਹਾਂ ਨੂੰ ਉਮਰ ਸੀਮਾ ਦੀਆਂ ਸ਼ਰਤਾਂ ਤੇ ਸੰਤੁਸ਼ਟਤਾ ਦੇਣੀ ਪਵੇਗੀ।


ਬਿਨੈ-ਪੱਤਰ ਪ੍ਰੋਸੈਸਿੰਗ ਫੀਸ:- i ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰ ਲਈ :1000 ਰੁਪਏ ii) ਰਿਜ਼ਰਵ ਕੈਟਗਾਰੀ(ਐਸ.ਸੀ.ਐਸ.ਟੀ.) :500 ਰੁਪਏ ਸਾਬਕਾ ਸੈਨਿਕ (ਖੁੱਦ) ਕੋਈ ਨਹੀਂ ਨੋਟ:-ਸਾਬਕਾ ਸੈਨਿਕਾਂ (ਖੁਦ) ਨੂੰ ਫੀਸ ਦੀ ਅਦਾਇਗੀ ਤੋਂ ਛੋਟ ਕੇਵਲ ਇਸ ਸ਼ਰਤ ਤੇ ਮਦਿੱਤੀ ਜਾਵੇਗੀ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਨੌਕਰੀ ਜਾਂ ਨਿਸਚਿਤ ਆਮ ਅਰਸਾ ਮੁਕੰਮਲ ਹੋਣ ਤੋਂ ਪਹਿਲਾਂ ਜਾਂ ਖੁਦ ਦੀ ਪ੍ਰਤੀ ਬੇਨਤੀ ਤੇ ਨੌਕਰੀ ਤੋਂ ਫਾਰਗ/ਡਿਸਚਾਰਜ ਨਾਂ ਕੀਤਾ ਗਿਆ ਹੋਵੇ।ਸਾਬਕਾ ਸੈਨਿਕਾਂ ਤੇ ਆਸ਼ਰਿਤਾ ਨੂੰ ਲੋੜੀਂਦੀ ਨਿਰਧਾਰਿਤ ਫੀਸ ਦੀ ਅਦਾਇਗੀ ਕਰਨੀ ਹੋਵੇਗੀ ਅਤੇ ਇਸ ਅਸਾਮੀ ਲਈ Lineal Descendents Certificate(LDC) ਅਸਲ ਦਸਤਾਵੇਜਾਂ ਦੀ ਸਕਰੂਟਨੀ ਸਮੇਂ ਪੇਸ਼ ਕਰਨਾ ਹੋਵੇਗਾ।

 ਆਮ ਸ਼ਰਤਾਂ:- b ਜਿਹੜੇ ਉਮੀਦਵਾਰ ਅਨੁਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਦੇ ਰਾਖਵਾਂਕਰਨ ਦਾ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਦੇ ਜਾਤੀ ਸਰਟੀਫਿਕੇਟ ਜੋ ਕਿ ਸਬੰਧਤ ਸਮੱਰਥ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਹੋਣ,ਵਿੱਚ ਜਾਤੀ ਸਪੱਸ਼ਟ ਤੌਰ ਤੇ ਲਿਖੀ ਹੋਵੇ। ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੀ ਉਹ ਇਸਤਰੀ ਉਮੀਦਵਾਰ, ਜਿਨ੍ਹਾਂ ਦੇ ਸਰਟੀਫਿਕੇਟ ਵਿਆਹ ਉਪਰੰਤ ਪਤੀ ਦੇ ਨਾਮ ਤੇ ਬਣੇ ਹਨ, ਉਨ੍ਹਾਂ ਇਸਤਰੀ ਉਮੀਦਵਾਰਾਂ ਨੂੰ ਸਕਰੂਟਨੀ ਸਮੇਂ ਉਹ ਸਰਟੀਫਿਕੇਟ,ਜਿਸ ਵਿੱਚ ਪਿਤਾ ਦਾ ਨਾਮ ਦਰਜ ਹੈ ਜਾਂ ਪਿਤਾ ਦਾ ਅਨੁਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਦਾ ਸਰਟੀਫਿਕੇਟ ਸਬੂਤ ਵਜੋਂ ਪੇਸ਼ ਕਰਨਾ ਹੋਵੇਗਾ। ਜੇਕਰ ਉਹ ਇਹ ਸਰਟੀਫਿਕੇਟ ਪੇਸ਼ ਨਹੀਂ ਕਰਦੀ ਤਾਂ ਉਸਦੀ ਪਾਤਰਤਾ ਅਨੁਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਜਿਹੋ ਜਿਹਾ ਵੀ ਕੇਸ ਹੋਵੇ, ਵਿੱਚ ਨਹੀਂ ਵਿਚਾਰੀ ਜਾਵੇਗੀ।
ਅਨੁਸੂਚਿਤ ਜਾਤੀ ਦਾ ਰਾਖਵਾਂਕਰਨ ਪੰਜਾਬ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੌਕਰੀਆਂ ਵਿੱਚ ਰਾਖਵਾਂਕਰਨ) ਐਕਟ, 2006 ਅਨੁਸਾਰ ਹੋਵੇਗਾ, ਪਰੰਤੂ ਉਨ੍ਹਾਂ ਦੀ ਚੋਣ ਇਸ ਸਬੰਧ ਵਿਚ ਮਾਣਯੋਗ ਸੁਪਰੀਮ ਕੋਰਟ ਵਿਖੇ ਪੈਡਿੰਗ ਕੇਸ SLP(CIVIL) No.23507 of 2010 in CWP NO 18290 OF 2009, ਪੰਜਾਬ ਸਰਕਾਰ ਅਤੇ ਹੋਰ ਬਨਾਮ ਦਵਿੰਦਰ ਸਿੰਘ ਅਤੇ ਹੋਰ ਦੇ ਅੰਤਿਮ ਫੈਸਲੇ ਦੇ ਨਿਰਭਰ ਹੋਵੇਗੀ। 

iii) ਪੱਛੜੀ ਸ਼੍ਰੇਣੀ ਦਾ ਸਰਟੀਫਿਕੇਟ ਉਦੋਂ ਤੱਕ ਵੈਲਿਡ ਮੰਨਿਆ ਜਾਵੇਗਾ, ਜਦੋਂ ਤੱਕ ਪ੍ਰਾਰਥੀ ਕਰੀਮੀਲੇਅਰ ਦੇ ਦਾਇਰੇ ਵਿਚ ਨਹੀਂ ਆ ਜਾਂਦਾ।ਪੱਛੜੀ ਸ਼੍ਰੇਣੀ ਦਾ ਲਾਭ ਪ੍ਰਾਪਤ ਕਰਨ ਲਈ ਉਮੀਦਵਾਰ ਨੂੰ ਦਸਤਾਵੇਜਾਂ ਦੀ ਸਕਰੂਟਨੀ ਸਮੇਂ ਆਪਣੀ ਪ੍ਰਤੀ ਬੇਨਤੀ ਦੇ ਨਾਲ ਇਕ ਘੋਸ਼ਣਾ ਪੱਤਰ ਦੇਣਾ ਪਵੇਗਾ ਕਿ ਉਸ ਦੇ ਸਟੇਟਸ ਵਿੱਚ ਕੋਈ ਤਬਦੀਲੀ ਨਹੀਂ ਆਈ ਅਤੇ ਉਹ ਕਰੀਮੀਲੇਅਰ ਦੇ ਦਾਇਰੇ ਵਿੱਚ ਨਹੀਂ ਆਉਂਦਾ।


 iii) ਸਾਬਕਾ ਸੈਨਿਕ ਕੋਟੇ ਅਧੀਨ ਰਾਖਵਾਂਕਰਨ ਕੇਵਲ ਪੰਜਾਬ ਦੇ ਵਸਨੀਕਾ ਤੇ ਹੀ ਲਾਗੂ ਹੋਵੇਗਾ। ਜੇਕਰ ਸਾਬਕਾ ਸੈਨਿਕ ਖੁਦ ਉਮੀਦਵਾਰ ਨਾ ਹੋਵੇ, ਤਾਂ ਇਹ ਰਾਖਵਾਂਕਰਨ ਆਸ਼ਰਿਤਾਂ ਲਈ ਲਾਗੂ ਹੋਵੇਗਾ। ਅਜਿਹੇ ਸਾਬਕਾ ਸੈਨਿਕ/ਆਸ਼ਰਿਤ ਸੈਨਿਕ ਸਮੱਰਥ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਲੋੜੀਦਾ ਅਸਲ ਸਰਟੀਫਿਕੇਟ ਦਸਤਾਵੇਜਾਂ ਦੀ ਸਕਰੂਟਨੀ ਸਮੇਂ ਪੇਸ਼ ਕਰਨਗੇ। ਆਨਲਾਈਨ ਅਪਲਾਈ ਕਰਨ ਦੀ ਵਿੱਧੀ:- Online Process will start from 05.04.2021) ਵੈਬਾਸਈਟ www.educationrecruitmentboard.com ਉਮੀਦਵਾਰ ਵੱਲੋਂ ਕੇਵਲ ਇੱਕ ਹੀ ਰਜਿਸਟ੍ਰੇਸ਼ਨ ਕੀਤੀ ਜਾਵੇ, ਜੇਕਰ ਕੋਈ ਉਮੀਦਵਾਰ ਇੱਕ ਤੋਂ ਵੱਧ ਕੈਟਾਗਰੀ ਵਿੱਚ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਇੱਕ ਹੀ ਰਜਿਸਟ੍ਰੇਸ਼ਨ ਅਧੀਨ ਹੀ ਵੱਖ ਵੱਖ ਐਪਲੀਕੇਸ਼ਨਜ਼ ਅਪਲਾਈ ਕਰੇਗਾ।ਇੱਕ ਤੋਂ ਜਿਆਦਾ ਰਜਿਸਟ੍ਰੇਸ਼ਨ ਨੰਬਰ ਹੋਣ ਦੀ ਸੂਰਤ ਵਿੱਚ ਪਹਿਲੀ ਰਜਿਸਟ੍ਰੇਸ਼ਨ ਹੀ ਵੈਧ ਮੰਨੀ ਜਾਵੇਗੀ ਅਤੇ ਅਗਲੀਆਂ ਰਜਿਸਟ੍ਰੇਸ਼ਨ (ਜੇ ਕੋਈ ਹੋਣ) ਆਪਣੇ ਆਪ ਕੈਂਸਲ ਹੋਈਆਂ ਵਿਚਾਰੀਆਂ ਜਾਣਗੀਆਂ। ਪਹਿਲਾਂ ਉਪਰੋਕਤ ਦਰਸਾਈ ਵੈਬਸਾਈਟ ਉੱਤੇ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ।


ਰਜਿਸਟ੍ਰੇਸ਼ਨ ਕਰਵਾਉਣ ਲਈ ਇਸ ਵੈਬਸਾਈਟ ਉੱਤੇ ਦਿੱਤੇ ਲਿੰਕ New Registration ਤੇ Click ਕੀਤਾ ਜਾਵੇ ਅਤੇ ਮੰਗੀ ਗਈ ਜਾਣਕਾਰੀ ਭਰੀ ਜਾਵੇ।ਇੱਕ ਵਾਰ ਰਜਿਸਟ੍ਰੇਸ਼ਨ ਕਰਨ ਉਪਰੰਤ ਰਜਿਸਟ੍ਰੇਸ਼ਨ ਵਾਲੀ ਕੋਈ ਵੀ ਜਾਣਕਾਰੀ ਦੁਬਾਰਾ Update/Edit ਨਹੀਂ ਕੀਤੀ ਜਾਵੇਗੀ। ਰਜਿਸਟ੍ਰੇਸ਼ਨ ਉਪਰੰਤ ਉਮੀਦਵਾਰ ਵੱਲੋਂ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਮੱਦਦ ਨਾਲ ਆਪਣੇ ਅਕਾਂਊਟ Login ਵਿੱਚ ਕੀਤਾ ਜਾਵੇਗਾ।ਉਮੀਦਵਾਰ ਵੱਲੋਂ Application Fee ਨਾਮ ਦੇ ਲਿਖ ਉੱਤੇ Click ਕਰਕੇ ਫੀਸ ਅਨਲਾਈਨ ਭਰੀ ਜਾ ਸਕਦੀ ਹੈ। ਫੀਸ ਦੀ Confirmation ਹੋਣ ਉਪਰੰਤ ਆਪਣੇ Application Form ਦਾ Print Out ਜਰੂਰ ਲਿਆ ਜਾਵੇ ਅਤੇ ਇਸਨੂੰ ਸੰਭਾਲੇਕੇ ਰੱਕਿਆ ਜਾਵੇ।

ਘਰ ਘਰ ਰੋਜ਼ਗਾਰ ਕਿਥੇ ਹੋ ਰਹੀ ਸਰਕਾਰੀ ਭਰਤੀ ਦੇਖੋ ਇਥੇ
ਇੱਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ Application Form ਜਾਂ ਕੋਈ ਹੋਰ ਦਸਤਾਵੇਜ਼ ਡਾਕ ਰਾਹੀਂ ਇਸ ਦਫ਼ਤਰ ਨੂੰ ਭੇਜਣ ਦੀ ਜਰੂਰਤ ਨਹੀਂ ਹੈ।ਕੋਈ ਵੀ ਦਸਤਾਵੇਜ਼, ਮੰਗੇ ਜਾਣ ਉਪਰੰਤ ਹੀ ਭੇਜਿਆ ਜਾਵੇ। ਉਮੀਦਵਾਰ ਇੱਕ ਸਵੈ ਤਸਦੀਕੀ ਫੋਟੋ ਅਤੇ ਸਕੈਨ ਕੀਤੇ ਹਸਤਾਖਰ/ਦਸਤਖਤ ਆਨਲਾਈਨ ਅਪਲਾਈ ਕਰਨ ਸਮੇਂ ਅਪਲੋਡ ਕਰੇਗਾ। 

For more details click here
BIOLOGY | CHEMISTRY | COMMERCE | ECONOMICS | ENGLISH | GEOGRAPHY | HINDI | MATH | PHYSICS | PUNJABI | SOCIOLOGY


ਇਹਨਾਂ ਅਸਾਮੀਆਂ ਤੋਂ ਇਲਾਵਾ 191 ਲੈਕਚਰਾਰ ਦੀ ਭਰਤੀ ਲਈ ਵੀ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। For more information click below on link 

BIOLOGY | CHEMISTRY | COMMERCE | ECONOMICS | ENGLISH | GEOGRAPHY | HINDI | MATH | PHYSICS | PUNJABI | SOCIOLOGY

Official Notification for the recruitment of 750 Librarian

 

केंद्रीय विद्यालय पालुवास में शिक्षकों की भर्ती

 

केन्द्रीय विद्यालय पाल्वास द्वारा विभिन्न पदों हेतू अनुबंध आधार पर अध्यापक व अन्य श्रेणियां के लिए साक्षात्कार के लिए एक विज्ञापन दिया गया था। दिए गए विज्ञापन के अनुसार 25.03.2021 को साक्षात्कार लिए गए थे। प्रशासनिक कारणों से 25.03.2021 को लिए गए साक्षात्कार को तुरंत प्रभाव से 01.04.2021' को निरस्त किया गया था। भर्ती प्रक्रिया को पुनः शुरू करते हुए विभिन्न पदों ( अध्यापक व अन्य) पर अस्थायी ( on purely contractual basis )नियुक्ति हेतु साक्षात्कार के लिए आवेदन पत्र, शैक्षणिक सत्र 2021-22 के लिए आमंत्रित किए जाते हैं।

 इच्छुक उम्मीदवार पदों के विवरण व योग्यता एवं अन्य विस्तृत जानकारी व आवेदन प्रपत्र केन्द्रीय विद्यालय पालुवास. भिवानों को वैबसाइट www.paluwas.kvs.ac.in पर जाकर प्राप्त कर सकते हैं। 

जो उम्मीदवार के.वि.सं. मानदंडों के अनुसार न्यूनतम योग्यता को पूर्ण करते हैं, से अनुरोध है कि वे अपना आवेदन निर्धारित प्रोफोर्मा पर उपलब्ध प्रमाणपत्रों कार्यानुभव को स्वप्नमाणित फोटोकॉपी के साथ दिनांक 09.04.2021 तक प्रतिदिन 9:00 बजे से दोपहर 2:00 बजे तक स्वयं इस कार्यालय में जमा करवा सकते हैं। 


अन्य किसी माध्यम से भेजे फार्म स्वीकार्य नहीं होंगे। दिनांक 09.04.2021 शाम 2:00 बजे के बाद आए आवेदन स्वीकार्य नहीं होंगे। 

विद्यालय में सिर्फ निम्नरिक्तियां हैं-डॉक्टर-01, नर्स-01, स्पोर्ट्स कोच-01, योग शिक्षक-01, कंप्यूटर प्रशिक्षक- (Computer instructor )-01, परामर्शदाता-01 तथा टीजीटी-( अंग्नेजी)-01 अन्य बाकी बचे हुए पदों के लिए शैक्षणिक सत्र 2021-22 के लिए एक पैनल बनाया जायेगा उसमें चयनित शिक्षकों को सिर्फ विद्यालय में भविष्य में रिक्तियां होने पर ही बुलाया जाएगा । तथा यह पैनल सिर्फ 28 फरवरी 2022 तक ही मान्य होगा। जिन उम्मीदवारों के सभी दस्तावेजों को सत्यापित कर दिया जाएगा और सही पाया जाएगा उन्हों उम्मीदवारों को साक्षात्कार हेतु बुलाया जाएगा। उन उम्मीदवारों की लिस्ट विद्यालय की नोटिस बोर्ड पर तथा वैबसाइट पर दिनांक 12.04.2021 को दशायी जाएगी।

 अभियार्थी नीचे दिए गए कार्यकर्मानुसार इंटरव्यू में उपस्थित हो सकते हैं।

 क्रम सं. पदनाम विषय दिनांक स्थानव समय

   पी.जी.टी. हिन्दी, अंग्रेजी, अर्थशास्त्र, वाणिज्य, भौतिकी,  रसायन शास्त्र, जीव-विज्ञान, गणित, विज्ञान (Computer Science), व कंप्यूटर प्रशिक्षक ( (Computer Instructor) 13.04.2021

 प्राथमिक शिक्षक 13.04.2021


 डॉक्टस, नर्स, स्पोट्स कोच, योग शिक्षक, परामर्शदाता   (Counsellor)15.04.2021

 टी.जी.टी. हिंदी, अंग्रेजी, संस्कृत, विज्ञान, गणित, सामाजिक-विज्ञान  15.04.2021 
समय
केंद्रीय विद्यालय पालुवास, भिवानी सुबह 9:00 बजे


ਬਾਰਡਰ ਏਰੀਆ ਮਾਸਟਰ ਕੇਡਰ ਭਰਤੀ, Apply online

 

ਸਿੰਗਲਾ ਦੇ ਨਿਰਦੇਸ਼ਾਂ ’ਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਦੀ ਪੂਰਤੀ ਅਤੇ ਗੁਣਾਤਮਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਤਕਰੀਬਨ ਸੱਤ ਕਰੋੜ ਦੇ ਫੰਡ ਜਾਰੀ ਕਰਨ ਦਾ ਫੈਸਲਾ

ਚੰਡੀਗੜ 2 ਅਪ੍ਰੈਲ(ਪ੍ਰਮੋਦ ਭਾਰਤੀ) ਸਿੰਗਲਾ ਦੇ ਨਿਰਦੇਸ਼ਾਂ ’ਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਦੀ ਪੂਰਤੀ ਅਤੇ ਗੁਣਾਤਮਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਤਕਰੀਬਨ ਸੱਤ ਕਰੋੜ ਦੇ ਫੰਡ ਜਾਰੀ ਕਰਨ ਦਾ ਫੈਸਲਾਕੋਵਿਡ-19 ਦੇ ਕਾਰਨ ਸਕੂਲ ਦੇ ਘੱਟ ਸਮਾਂ ਖੁਲਣ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੀ ਪੜਾਈ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਵੱਖ ਵੱਖ ਉਪਰਾਲਿਆਂ ਅਤੇ ਗੁਣਾਤਮਿਕ ਸਿੱਖਿਆ ਮੁਹਈਆ ਕਰਵਾਉਣ ਵਾਸਤੇ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਨੂੰ ਤਕਰੀਬਨ ਸੱਤ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਕੀਤਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਤਕਰੀਬਨ 6, 97, 01,00 ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਫੰਡ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਦੀ ਸਿੱਖਣ ਦੀ ਸਮਰੱਥਾ ਵਧਾਉਣ ਲਈ ਵਰਤੇ ਜਾਣਗੇ।ਬੁਲਾਰੇ ਅਨੁਸਾਰ ਕੋਵਿਡ-19 ਦੇ ਕਾਰਨ ਪਿਛਲੇ ਅਕਾਦਮਿਕ ਸੈਸ਼ਨ ਦੌਰਾਨ ਸਕੂਲ ਬਹੁਤ ਘੱਟ ਸਮਾਂ ਖੁਲੇ ਹਨ। ਇਸ ਦੇ ਕਾਰਨ ਵੱਖ ਵੱਖ ਵਿਸ਼ਿਆਂ ਨੂੰ ਸਿੱਖਣ ਵਿਚਲੇ ਪਾੜੇ ਦੀ ਸ਼ਨਾਖਤ ਕੀਤੀ ਗਈ ਹੈ। ਇਸ ਪਾੜੇ ਨੂੰ ਪੂਰਨ ਵਾਸਤੇ ਲਰਨਿੰਗ ਇਨਹਾਂਸਮੈਂਟ ਪ੍ਰੋਗਰਾਮ (ਸੈਕੰਡਰੀ) ਆਧਾਰਤ ਹਿਸਾਬ, ਸਾਇੰਸ, ਪੰਜਾਬੀ, ਅੰਗਰੇਜ਼ੀ, ਹਿੰਦੀ ਅਤੇ ਸਮਾਜਿਕ ਵਿਗਿਆਨ ਦੇ ਵਿਸ਼ਿਆਂ ਵਿੱਚ ਵਿਦਿਆਰਥੀਆਂ ਦੀ ਸਮਰੱਥਾ ਵਧਾਉਣ (ਰੀਜਿਲਿਐਂਸ ਪ੍ਰੋਗਰਾਮ) ਵਾਸਤੇ ਸਪਲੀਮੈਂਟਰੀ ਸਮੱਗਰੀ/ਪ੍ਰੈਕਟੀਕਲ ਅਤੇ ਵੱਖ ਵੱਖ ਗਤੀਵਿਧੀਆਂ ਕਰਵਾਉਣ ਲਈ ਫੰਡ ਜਾਰੀ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਹ ਫੰੰਡ ਵੱਖ ਵੱਖ ਜਮਾਤਾਂ ਲਈ ਵਰਤੇ ਜਾਣਗੇ।

ਇਨਾਂ ਫੰਡਾਂ ਦੇ ਨਾਲ ਵਿਦਿਆਰਥੀਆਂ ਦੇ ਸਿੱਖਣ ਦਾ ਪਾੜਾ ਪੂਰਾ ਕਰਨ ਲਈ ਅਸਾਇਨਮੈਂਟਾਂ ਦੀਆਂ ਕਾਪੀਆਂ ਭੇਜੀਆਂ ਜਾਣਗੀਆਂ। ਹਿਸਾਬ, ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਬਾਰੇ ਰੋਜ਼ਾਨਾ, ਵਿਗਿਆਨ ਲਈ ਹਫਤੇ ਵਿੱਚ ਤਿੰਨ ਦਿਨ ਅਤੇ ਹਿੰਦੀ ਤੇ ਪੰਜਾਬੀ ਲਈ ਹਫਤੇ ਵਿੱਚ ਦੋ ਦਿਨ ਅਸਾਈਨਮੈਂਟਾਂ ਭੇਜੀਆਂ ਜਾਣਗੀਆਂ। ਇਸ ਤੋਂ ਇਲਾਵਾ ਸਿੱਖਣ ਦਾ ਪਾੜਾ ਪੂਰਨ ਲਈ ਰਾਸ਼ਟਰੀ ਅਚੀਵਮੈਂਟ ਸਰਵੇ (ਐਨ.ਏ.ਐਸ.) ਦੀ ਤਿਆਰੀ ਵਾਸਤੇ ਵਿਸ਼ਾ ਅਧਿਆਪਕ, ਵਿਦਿਆਰਥੀਆਂ ਲਈ ਅਸਾਇਨਮੈਂਟਾਂ ਵਾਸਤੇ ਵੀ ਫੰਡ ਵਰਤੇ ਜਾ ਸਕਣਗੇ। ਇਹ ਫੰਡ ਬਾਰਵੀਂ ਜਮਾਤ ਦੇ ਆਰਟਸ ਗਰੁੱਪ ਦੇ ਵਿਦਿਆਰਥੀਆਂ ਦੀਆਂ ਮੈਪ ਐਕਟੀਵਿਟੀ ਤੇ ਪੋਲਿਟੀਕਲ ਸਾਇੰਸ/ਹਿਸਟਰੀ ਦੀਆਂ ਅਸਾਇਨਮੈਂਟਾਂ ਲਈ ਵੀ ਵਰਤੇ ਜਾ ਸਕਣਗੇ।


 Chandigarh, April 2(Parmod Bharti ) Education department releases around Rs. 7 crore to the government schools for the raising the standard of education

 


The Punjab School Education Department has decided to release an amount of around Rs. 7 crore to the government schools for taking various measures to compensate the students for the loss of education due to closing of the school during Covid-19.


Disclosing this here today, a spokesperson of the school education department said that on the directions of the Education Minister Mr. Vijay Inder Singla an amount of Rs. 6,97,01,00 is being released for raising the standard of education and to enhance the learning ability of students of different classes.


According to the spokesperson, schools had to be closed for a long duration in the last academic session due to Covid-19. So, the gap in learning has been identified in different subjects. To fill this gap, funds are going to be released under Learning Enhancement Program (Secondary) for the Supplementary Materials / Practical and various activities. The Resilience Program for Mathematics, Science, Punjabi, English, Hindi and Social Sciences will also be initiated.


 These funds will be used for Learning based assignments to fill the learning gap of students of different classes. Assignments of Mathematics, English and Social Sciences will be sent to the students daily, while three days in a week for Science and two days in a week for Hindi and Punjabi. In addition, funds can also be used for assignments for the National achievement servey (NAS). These funds may also be used for Map Activity and Political Science / History assignments for Class XII humanities Group students.ਦੂਰਦਰਸ਼ਨ ਦਾ ‘ਨਵੀਆਂ ਪੈੜਾਂ' ਪ੍ਰੋਗਰਾਮ ਦਰਸਾਏਗਾ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ

 ਦੂਰਦਰਸ਼ਨ ਦਾ ‘ਨਵੀਆਂ ਪੈੜਾਂ' ਪ੍ਰੋਗਰਾਮ ਦਰਸਾਏਗਾ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ  


 ਹੋਵੇਗੀ ਸੰਗਰੂਰ ਤੇ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਪੇਸ਼ਕਾਰੀ


ਐਸ.ਏ.ਐਸ. ਨਗਰ 2 ਅਪ੍ਰੈਲ-(ਪ੍ਰਮੋਦ ਭਾਰਤੀ) ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਨੁਹਾਰ ਤਬਦੀਲੀ ਦੀਆਂ ਕੋਸ਼ਿਸ਼ਾਂ ਦੇ ਨਾਲ ਨਾਲ ਇਹਨਾਂ ਤਬਦੀਲੀਆਂ ਦਾ ਸੁਨੇਹਾ ਸਮਾਜ ਤੱਕ ਪਹੁੰਚਾਉਣ ਲਈ ਲਗਾਤਾਰ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਅਧਿਆਪਕ ਖੁਦ ਘਰਾਂ, ਪਿੰਡਾਂ ਦੀਆਂ ਸੱਥਾਂ ਅਤੇ ਹੋਰ ਸਾਂਝੀਆਂ ਥਾਵਾਂ 'ਤੇ ਜਾ ਕੇ ਸਰਕਾਰੀ ਸਕੂਲਾਂ ਦੇ ਅਤਿ-ਆਧੁਨਿਕ ਹੋਏ ਢਾਂਚੇ ਦਾ ਸੁਨੇਹਾ ਦੇ ਰਹੇ ਹਨ, ਉੱਥੇ ਹੀ ਵਿਭਾਗ ਦੀ ਮੀਡੀਆ ਟੀਮ ਵੱਲੋਂ ਸੋਸ਼ਲ ਅਤੇ ਪ੍ਰਿੰਟ ਮੀਡੀਆ ਜਰੀਏ ਵੀ ਸਮਾਜ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਦੇ ਸਪੋਕਸਪਰਸਨ ਪ੍ਰਮੋਦ ਭਾਰਤੀ ਤੇ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਦੱਸਿਆ ਕਿ ਇਹਨਾਂ ਤਮਾਮ ਕੋਸ਼ਿਸ਼ਾਂ ਦੇ ਨਾਲ-ਨਾਲ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਢਾਂਚੇ ਦੀ ਤਬਦੀਲੀ ਦਾ ਸੁਨੇਹਾ ਦੇਣ ਲਈ ਦੂਰਦਰਸ਼ਨ ਜਲੰਧਰ ਤੋਂ ਵੀ ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਤਹਿਤ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 3.30 ਤੋਂ 4.00 ਵਜੇ ਤੱਕ ਪ੍ਰੋਗਰਾਮ 'ਨਵੀਆਂ ਪੈੜਾਂ' ਰਾਹੀਂ ਜਿਲ੍ਹਾ ਵਾਰ ਸਰਕਾਰੀ ਸਕੂਲਾਂ ਦੀਆਂ ਆਕਰਸ਼ਿਕ ਇਮਾਰਤਾਂ, ਉਪਲਬਧ ਪੜ੍ਹਾਉਣ ਦੀਆਂ ਆਧੁਨਿਕ ਤਕਨੀਕਾਂ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ ਜਾਇਆ ਕਰੇਗੀ। ਇਸ ਵਾਰ ਭਲਕੇ ਸ਼ਨੀਵਾਰ ਨੂੰ ਸੰਗਰੂਰ ਤੇ ਐਤਵਾਰ ਦੇ ਪ੍ਰੋਗਰਾਮ ‘ਚ ਸ਼ਹੀਦ ਭਗਤ ਸਿੰਘ ਜਿਲ੍ਹੇ ਦੇ ਸਰਕਾਰੀ ਸਕੂਲਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਜਾਵੇਗਾ।
ਵਿਭਾਗ ਦੇ ਬੁਲਾਰਿਆਂ ਨੇ ਦੱਸਿਆ ਕਿ ਸਮਾਰਟ ਸਕੂਲ ਮੁਹਿੰਮ ਅਧੀਨ ਜਿਲ੍ਹੇ ਦੇ ਸਮੂਹ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਆਕਰਸ਼ਕ ਗੇਟਾਂ ਅਤੇ ਚਾਰਦੀਵਾਰੀਆਂ ਨਾਲ ਦਿੱਖ ਸੰਵਾਰਨ ਦੇ ਨਾਲ-ਨਾਲ ਸਕੂਲਾਂ ਦੀਆਂ ਇਮਾਰਤਾਂ ਅਤੇ ਜਮਾਤ ਕਮਰਿਆਂ ਨੂੰ ਸਿੱਖਣ ਸਮੱਗਰੀ ਭਰਪੂਰ ਪੇਟਿੰਗਾਂ ਨਾਲ ਸ਼ਿੰਗਾਰਿਆ ਗਿਆ ਹੈ। ਸਮਾਰਟ ਕਲਾਸ ਕਮਰੇ ਬਣਾਉਣ ਦੇ ਨਾਲ ਨਾਲ ਪੜ੍ਹਾਉਣ ਦੇ ਆਧੁਨਿਕ ਸਾਧਨ ਪ੍ਰਾਜੈਕਟਰ, ਐਲਸੀਡੀ ਅਤੇ ਐਜੂਸੈਟ ਮੁਹੱਈਆ ਕਰਵਾਏ ਗਏ ਹਨ। ਵਿਦਿਆਰਥੀਆਂ ਲਈ ਰਸਮੀ ਸਿੱਖਿਆ ਦੇ ਨਾਲ ਨਾਲ ਕਿੱਤਾਮੁਖੀ ਸਿੱਖਿਆ ਉਪਲਬਧ ਕਰਵਾਈ ਜਾ ਰਹੀ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਸੈਂਕੜੇ ਵਿਦਿਆਰਥੀ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਰਹੇ ਹਨ।ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਨਵੇਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਡਿਊਟੀ ਸੰਭਾਲਣ ਲਈ ਭੇਜਣ ਤੋਂ ਪਹਿਲਾਂ ਪ੍ਰਵੇਸ਼ ਸਿਖਲਾਈ ਜਰੀਏ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਵਿੱਦਿਅਕ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਸਾਰੀਆਂ ਗਤੀਵਿਧੀਆਂ ਤੇ ਪ੍ਰਾਪਤੀਆਂ ਨੂੰ ਦੂਰਦਰਸ਼ਨ ਜਲੰਧਰ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਵਿਭਾਗ ਦੇ ਸਪੋਕਰਪਰਸਨ ਪ੍ਰਮੋਦ ਭਾਰਤੀ ਤੇ ਡਾ. ਸੁਖਦਰਸ਼ਨ ਸਿੰਘ ਚਹਿਲ, ਡਿਜ਼ੀਟਲ ਮੀਡੀਆ ਸੰਚਾਲਕ ਅਮਰਦੀਪ ਸਿੰਘ, ਅਸ਼ੋਕ ਕੁਮਾਰ ਤੇ ਗੁਰਦੀਪ ਜੌਨੀ ‘ਤੇ ਅਧਾਰਤ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ।

ਸਕੂਲਾਂ ਵਿਚ 750 ਲਾਇਬ੍ਰੇਰੀਅਨ ਦੀਆਂ ਅਸਾਮੀਆਂ ਦੀ ਭਰਤੀ, ਨੋਟੀਫਿਕੇਸ਼ਨ ਜਾਰੀ

 ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ

ਵਣ ਕੰਪਲੈਕਸ, ਸੈਕਟਰ-68 , ਐਸ.ਏ.ਐਸ. ਨਗਰ,

ਇਸ਼ਤਿਹਾਰ ਨੰ. 04 ਆਫ 2021


ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਲੋਂ ਡਾਇਰੈਕਟਰ, ਸਿੱਖਿਆ ਵਿਭਾਗ (ਸੈ.ਸਿ.) ਪੰਜਾਬ ਵਿਚ ਸਕੂਲ ਲਾਇਬ੍ਰੇਰੀਅਨ ਦੀਆਂ 750 ਅਸਾਮੀਆਂ (ਨੋਟ: ਅਸਾਮੀਆਂ ਦੀ ਗਿਣਤੀ ਸਬੰਧਿਤ ਵਿਭਾਗ ਦੇ ਫੈਸਲੇ ਅਨੁਸਾਰ ਘਟਾਈ ਜਾਂ ਵਧਾਈ ਜਾ ਸਕਦੀ ਹੈ) ਤਨਖਾਹ ਸਕੇਲ 25 500/-( Level 4) ਦੇ ਪੇਅ ਸਕੇਲ ਵਿਚ ਸਿੱਧੀ ਭਰਤੀ ਰਾਹੀਂ ਭਰਨ ਲਈ ਬੋਰਡ ਦੀ ਵੈੱਬਸਾਈਟ https://sssb.punjab.gov.in 'ਤੇ ਯੋਗ ਉਮੀਦਵਾਰਾਂ ਤੋਂ ਮਿਤੀ 05.04 2021 ਤੋਂ 26.04.2021 ਸ਼ਾਮ 05.00 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। 


ਇਸ ਭਰਤੀ ਦਾ ਵਿਸਥਾਰਪੂਰਵਕ ਨੋਟਿਸ ਅਤੇ ਜਾਣਕਾਰੀ ਜਿਵੇਂ ਕਿ ਬਿਨੈ ਕਰਨ ਦਾ ਢੰਗ, ਅਸਾਮੀਆਂ ਦਾ ਸ਼੍ਰੇਣੀ ਵਾਈਜ਼ ਵਰਗੀਕਰਨ, ਵਿੱਦਿਅਕ ਯੋਗਤਾ, ਉਮਰ ਸੀਮਾ, ਚੋਣ ਵਿਧੀ, ਭਰਤੀ ਦੇ ਹੋਰ ਨਿਯਮ ਅਤੇ ਸ਼ਰਤਾਂ (Terms and conditions) ਅਤੇ ਸੰਪਰਕ ਲਈ ਫੋਨ ਨੰ./ਈ-ਮੇਲ ਆਦਿਬੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https:/isssb.punjab.gov.in 'ਤੇ ਉਪਲਬਧ ਹਨ।

Website address https:/isssb.punjab.gov.inਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਦਾਖਲੇ ਸੰਬੰਧੀ ਹਦਾਇਤਾਂ ਜਾਰੀ

ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਦਾਖਲੇ ਸੰਬੰਧੀ ਹਦਾਇਤਾਂ ਜਾਰੀ


IERT ਐਕਟ 2009 ਤਹਿਤ ਵਿਦਿਆਰਥੀ ਦੀ ਉਮਰ ਅਨੁਸਾਰ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦਾਖਲਾ ਦਿੱਤਾ ਜਾਵੇ। 


 ਕਿਸੇ ਵੀ ਵਿਦਿਆਰਥੀ ਨੂੰ ਕਿਸੇ ਕਿਸਮ ਦੇ ਦਸਤਾਵੇਜ਼ਾਂ ਦੀ ਕਮੀ ਦੇ ਆਧਾਰ ਤੇ ਦਾਖਲੇ ਤੋਂ ਇਨਕਾਰ ਨਾ ਕੀਤਾ ਜਾਵੇ। ਜੇਕਰ ਕੋਈ ਵਿਦਿਆਰਥੀ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ਵਿੱਚ ਦਾਖਲ ਹੁੰਦਾ ਹੈ ਤਾਂ ਵਿਦਿਆਰਥੀ ਤੋਂ ਟ੍ਰਾਂਸਫਰ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਹੈ। ਸਕੂਲ ਮੁੱਖੀ ਤਸੱਲੀ ਅਨੁਸਾਰ ਐਸੇ ਵਿਦਿਆਰਥੀਆਂ ਨੂੰ ਦਾਖਲਾ ਦੇ ਸਕਦੇ ਹਨ, ਪ੍ਰੰਤੂ ਸਬੰਧਤ ਵਿਦਿਆਰਥੀ ਦੇ ਮਾਪਿਆਂ ਤੋਂ ਬੱਚੇ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਸਬੰਧੀ ਲਿਖਤੀ ਵਿੱਚ ਲੈ ਲਿਆ ਜਾਵੇ । 


ਵਿਦਿਆਰਥੀਆਂ ਦਾ ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿੱਚ ਵੀ ਵਿਦਿਆਰਥੀ ਨੂੰ ਸਕੂਲ ਵਿੱਚ ਦਾਖਲ ਕਰ ਲਿਆ ਜਾਵੇ ਅਤੇ ਦਾਖਲੇ ਤੋਂ ਬਾਅਦ ਉਸ ਦਾ ਆਧਾਰ ਕਾਰਡ ਬਣਵਾ ਲਿਆ ਜਾਵੇ।  


ਕੁਝ ਵਿਦਿਆਰਥੀਆਂ ਕੋਲ ਆਪਣਾ ਜਨਮ ਸਰਟੀਫਿਕੇਟ ਨਹੀਂ ਹੈ, ਪਰ ਉਹ ਵਿਦਿਆਰਥੀ ਸਕੂਲਾਂ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ, ਇਸ ਸਬੰਧ ਵਿੱਚ ਸਪਸ਼ਟ ਕੀਤਾ ਜਾਂਦਾ ਹੈ ਕਿ ਅਜਿਹੇ ਵਿਦਿਆਰਥੀਆਂ ਨੂੰ ਮੋਕੇ ਤੇ ਜਨਮ ਸਰਟੀਫਿਕੇਟ ਦੇਣ ਲਈ ਮਜਬੂਰ ਨਾ ਕੀਤਾ ਜਾਵੇ। ਇਹਨਾਂ ਦਾ ਦਾਖਲਾ ਪ੍ਰੋਵੀਜ਼ਨਲ ਆਧਾਰ ਤੇ ਕਰ ਲਿਆ ਜਾਵੇ ਅਤੇ ਬਾਅਦ ਵਿੱਚ ਜਨਮ ਸਰਟੀਫਿਕੇਟ ਲੈ ਲਿਆ ਜਾਵੇ।


 ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਦਾਖਲੇ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਜਾਰੀ ਵਿਦਿਆਰਥੀਆਂ ਦੇ ਰਜਿਸਟਰੇਸ਼ਨ ਨੰਬਰ ਦੀ ਮੰਗ ਨਾ ਕੀਤੀ ਜਾਵੇ। ਇਸ ਸਬੰਧੀ ਈ- ਪੰਜਾਬ ਪੋਰਟਲ ਤੇ ਜਲਦ ਹੀ ਸੋਧ ਕਰ ਦਿੱਤੀ ਜਾਵੇਗੀ।
ਕੋਵਿਡ-19 ਟੀਕਾਕਰਨ ਕਰਵਾਉਣ ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਅਧਿਆਪਕਾਂ ਨੂੰ ਕੀਤਾ ਪ੍ਰੇਰਿਤ

 ਲੁਧਿਆਣਾ, 1 ਅਪ੍ਰੈਲ (ਅੰਜੂ ਸੂਦ) : ਕੋਵਿਡ-19 ਟੀਕਾਕਰਨ ਕਰਵਾਉਣ ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਨੇ ਅਧਿਆਪਕਾਂ ਨੂੰ ਕੀਤਾ ਪ੍ਰੇਰਿਤ।


ਸੁਬੋਧ ਵਰਮਾ, ਡੀ ਐਮ ਇੰਗਲਿਸ਼ ਨੇ ਨਿਭਾਈ ਮੀਟਿੰਗ ਹੋਸਟ ਦੀ ਭੂਮਿਕਾ ਅੱਜ ਲੁਧਿਆਣਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਜੀ ਨੇ ਜੂਮ ਐਪ ਤੇ ਲੁਧਿਆਣੇ ਜਿਲ੍ਹੇ ਦੇ 110 ਦੇ ਕਰੀਬ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਹਰਜੀਤ ਸਿੰਘ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਚਰਨਜੀਤ ਸਿੰਘ ਜਲਾਜਣ ਵੀ ਇਸ ਮੀਟਿੰਗ ਵਿਚ ਸ਼ਾਮਲ ਸਨ। ਡਿਪਟੀ ਕਮਿਸ਼ਨਰ ਜੀ ਵਲੋਂ ਜਿਥੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਕੋਵਿਡ-19 ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਉਥੇ ਉਨ੍ਹਾਂ ਦੇ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਦੀ ਜਿੰਮੇਵਾਰੀ ਵੀ ਪ੍ਰਿੰਸੀਪਲ ਸਾਹਿਬਾਨ ਦੀ ਲਗਾਈ। ਉਨ੍ਹਾਂ ਕਿਹਾ ਕਿ ਇਸ ਟੀਕੇ ਨੂੰ ਲਵਾਉਣ ਨਾਲ ਸਰੀਰ ਤੇ ਕੋਈ ਗਲਤ ਪ੍ਰਭਾਵ ਨਹੀਂ ਪੈਂਦਾ। ਉਨ੍ਹਾਂ ਮੀਟਿੰਗ ਵਿਚ ਸ਼ਾਮਲ ਸਕੂਲ ਮੁਖੀਆਂ ਨੂੰ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਪੱਤਰ ਵੀ ਜਾਰੀ ਕੀਤਾ ਹੈ ਜਿਸ ਅਨੁਸਾਰ ਜੋ ਕਰਮਚਾਰੀ ਦਫਤਰੀ ਸਮੇਂ ਦੌਰਾਨ ਕੋਵਿਡ-19 ਦਾ ਟੀਕਾਕਰਨ ਕਰਵਾਉਣ ਹਸਪਤਾਲ ਜਾਵੇਗਾ ਉਸ ਨੂੰ ਉਸ ਸਮੇਂ ਦੌਰਾਨ ਆਨ ਡਿਉਟੀ ਮੰਨਿਆ ਜਾਵੇਗਾ। ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਨੇ ਮੀਟਿੰਗ ਵਿਚ ਦੱਸਿਆ ਕਿ ਉਨ੍ਹਾਂ ਨੇ ਕੋਵਿਡ-19 ਦਾ ਟੀਕਾਕਰਨ ਖੁਦ ਕਰਵਾਇਆ ਹੋਇਆ ਹੈ। ਉਨ੍ਹਾਂ ਟੀਕਾਕਰਨ ਪ੍ਰਤੀ ਹੋ ਰਹੇ ਗਲਤ ਪ੍ਰਚਾਰ ਤੋ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਅਧਿਕਾਰੀਆਂ ਨੇ ਇਸ ਜਾਣਕਾਰੀ ਨੂੰ ਅਧਿਆਪਕਾਂ ਨਾਲ ਸਾਂਝਾ ਕਰਨ ਦੀ ਹਦਾਇਤ ਵੀ ਕੀਤੀ। ਇਸ ਮੀਟਿੰਗ ਨੂੰ ਸੁਬੋਧ ਵਰਮਾ, ਡੀ ਐਮ ਇੰਗਲਿਸ਼ ਦੁਆਰਾ ਹੋਸਟ ਕੀਤਾ ਗਿਆ।

School timing changed till schools closed

 

ਨੈਸ਼ਨਲ ਗਰੀਨ ਕਰੋਪਸ ਪ੍ਰੋਗਰਾਮ ਚਲਾਉਣ ਲਈ 2200 ਸਰਕਾਰੀ ਸਕੂਲਾਂ ਦੀ ਚੋਣ

 ਨੈਸ਼ਨਲ ਗਰੀਨ ਕਰੋਪਸ ਪ੍ਰੋਗਰਾਮ ਚਲਾਉਣ ਲਈ 2200 ਸਰਕਾਰੀ ਸਕੂਲਾਂ ਦੀ ਚੋਣ


ਸਿੰਗਲਾ ਦੇ ਨਿਰਦੇਸ਼ਾਂ ’ਤੇ ਸਕੂਲਾਂ ਨੂੰ ਰਾਸ਼ੀ ਭੇਜਣ ਦਾ ਫੈਸਲਾ


ਚੰਡੀਗੜ, 1 ਅਪ੍ਰੈਲ (ਪ੍ਰਮੋਦ ਭਾਰਤੀ)


ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ਾਂ ’ਤੇ ਸਰਕਾਰੀ ਸਕੂਲਾਂ ਵਿੱਚ ਨੈਸ਼ਨਲ ਗਰੀਨ ਕਰੋਪਸ ਪ੍ਰੋਗਰਾਮ ਚਲਾਉਣ ਲਈ ਸਕੂਲ ਸਿੱਖਿਆ ਵਿਭਾਗ ਨੇ ਇੱਕ ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਕਰ ਲਿਆ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨੈਸ਼ਨਲ ਗਰੀਨ ਕਰੋਪਸ ਪ੍ਰੋਗਰਾਮ 2020-21 ਨੂੰ ਲਾਗੂ ਕਰਨ ਲਈ ਸੂਬੇ ਭਰ ਦੇ 2200 ਸਰਕਾਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ ਅਤੇ ਹਰੇਕ ਜ਼ਿਲੇ ਵਿੱਚੋਂ 100 ਸਕੂਲ ਲਏ ਗਏ ਹਨ। ਇਨਾਂ ਸਕੂਲਾਂ ਨੂੰ ਇੱਕ ਕਰੋੜ, 15 ਲੱਖ ਅਤੇ 50 ਹਜ਼ਾਰ ਰੁਪਏ ਦੀ ਰਾਸ਼ੀ ਭੇਜੀ ਜਾ ਰਹੀ ਹੈ। ਇਸ ਰਾਸ਼ੀ ਵਿੱਚੋਂ ਹਰੇਕ ਈਕੋ ਕਲੱਬ ਲਈ 5000 ਰੁਪਏ ਦੀ ਵਿਵਸਥਾ ਕੀਤੀ ਗਈ ਹੈ ਜਦਕਿ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਤੇ ਨਿਗਰਾਣੀ ਰੱਖਣ ਲਈ 25,000 ਰੁਪਏ ਪ੍ਰਤੀ ਜ਼ਿਲਾ ਦਿੱਤੇ ਗਏ ਹਨ।

ਬੁਲਾਰੇ ਅਨੁਸਾਰ ਇਸ ਪ੍ਰੋਗਰਾਮ ਦੇ ਹੇਠ ਵਾਤਾਵਰਣ ਸੁਰੱਖਿਆ ਅਤੇ ਸੰਭਾਲ ਦੇ ਨਾਲ ਨਾਲ ਸੋਲਿਡ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਸਕੂਲਾਂ ਵਿੱਚ ਵਿਸ਼ਵ ਵਾਤਾਵਰਣ ਦਿਵਸ, ਵਿਸ਼ਵ ਵੈੱਟਲੈਂਡ ਦਿਵਸ, ਧਰਤ ਦਿਵਸ ਆਦਿ ਵਰਗੇ ਮਹੱਤਵਪੂਰਨ ਵਾਤਾਵਰਣ ਦਿਵਸ ਮਨਾਏ ਜਾਣਗੇ। ਇਸ ਦੌਰਾਨ ਇਨਾਂ ਦਿਵਸਾਂ ਨਾਲ ਸਬੰਧਿਤ ਸਲੋਗਨ, ਡਰਾਇੰਗ ਅਤੇ ਪੋਸਟਰ ਮੁਕਾਬਲੇ ਕਰਵਾਏ ਜਾਣਗੇ ਅਤੇ ਵਿਦਿਆਰਥੀ ‘ਪ੍ਰਕਿਰਤੀ ਖੋਜ’ ਹੇਠ ਕੁਵਿਜ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦੇ ਹੇਠ ਸਕੂਲਾਂ ਅਤੇ ਹੋਰਨਾਂ ਥਾਵਾਂ ’ਤੇ ਪੌਦੇ ਲਉਣ ਦੇ ਨਾਲ ਨਾਲ ਸਫਾਈ ਮੁਹਿੰਮ ਵੀ ਚਲਾਈ ਜਾਵੇਗੀ।

ਪੰਜਾਬ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ,

ਸਿੱਖਿਆ ਵਿਭਾਗ ਵਿਖੇ ਮਾਸਟਰ ਕਾਡਰ (ਬਾਰਡਰ ਏਰੀਆ) ਦੀਆਂ ਦਿਵਿਆਂਗ ਕੈਟਾਗਰੀ ਦੀਆਂ ਬੈਕਲਾਗ ਅਸਾਮੀਆਂ ਨੂੰ ਭਰਨ ਸਬੰਧੀ ਹਿੰਦੀ,ਇੰਗਲਿਸ਼,ਮੈਥ,ਸਾਇੰਸ ਵਿਸ਼ਾਵਾਰ ਖਾਲੀ ਰਹਿ ਗਈਆਂ ਅਸਾਮੀਆਂ ਦੀ ਭਰਤੀ ਕਰਨ ਲਈ ਯੋਗ ਉਮੀਦਵਾਰਾਂ ਵੱਲੋਂ ਵਿਭਾਗ ਦੀ ਵੈਬਸਾਈਟ www.educationrecruitboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ ਮਿਤੀ:01.04.2021 ਤੋਂ 21.04.2021 ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਦੀ ਕੈਟਾਗਰੀ ਵਾਇਜ਼ ਵੰਡ ਹੇਠ ਲਿਖੇ ਅਨੁਸਾਰ ਹੈ:-

 

2. ਵਿੱਦਿਅਕ ਯੋਗਤਾਂ:- ਇਨ੍ਹਾਂ ਦਿਵਿਆਂਗ ਕੈਟਾਗਰੀ ਦੀ 135 ਅਸਾਮੀਆਂ ਦਾ ਬੈਕਲਾਗ ਪੂਰਾ ਕਰਨ ਲਈ ਪੰਜਾਬ ਰਾਜ ਅਧਿਆਪਕ ਟੈਸਟ 2 ਪਾਸ ਹੋਏ ਉਮੀਦਵਾਰਾਂ ਨੂੰ Punjab Educational (Teaching cadre) Border Area Group c Service Rules, 2018 ਅਤੇ Punjab Educational (Teaching cadre) Border Area Group C Service (First Amendment) Rules, 2020 NOHTS ਤੈਅ ਮੁੱਢਲੀ ਵਿਦਿਅਕ ਯੋਗਤਾਵਾਂ ਅਤੇ Subject Combination ਮੁਤਾਬਿਕ ਭਰਨਾ ਬਣਦਾ ਹੈ। ਹਿੰਦੀ ਵਿਸ਼ੇ ਲਈ:- (i) Should have passed Graduation with 45% marks in the case of General Category candidates and 40% marks in the case of Scheduled Castes, Scheduled Tribes, Other Backward Classes, Backward Classes and Physical Handicapped Candidates from a recognized university or institution and should have passed Hindi as an elective subject for three years of Graduation; and 
(ii) Should have passed B.Ed from a recognized university or institution with Hindi as one of the teaching subjects as per guidelines of University Grants Commission. 


ਅੰਗਰੇਜ਼ੀ ਵਿਸ਼ੇ ਲਈ:- (i) Should have passed Graduation with minimum 45% percent marks in the case of the persons from the General category; and (ii) with minimum 40% marks in the case of the persons from the Scheduled Castes, Scheduled Tribes, other Backward Classes, Backward Classes and Physically Handicapped category, from a recognized university or institution and should have studied English as an elective subject for a period of three years; or Should have studied Functional English, English Literature, B.A. Honours (English), B.A. (Honours) English in Graduation; or its equivalent; or Should have passed Post Graduation in English; and (i) should have passed B.Ed. from a recognized university or institution with English as one of the teaching subjects as per University Grants Commission guidelines. 

ਮੈਥ ਵਿਸ਼ੇ ਲਈ:- (i) Should have passed Graduation with 45% marks in the case of General Category candidates and 44% marks in the case of Scheduled Castes, Scheduled Tribes, Other Backward Classes, Backward Classes and Physical Handicapped Candidates from a recognized university or institution and should have passed Mathematics as subject for three years of Graduation; and (ii) Should have passed B.Ed from a recognized university or institution with Mathematics as one of the teaching subjects as per guidelines of University Grants Commission. 


ਸਾਇੰਸ ਵਿਸ਼ੇ ਲਈ:- :- a) Science (Non-Medical) (i) Should have passed B.Sc. with 45% marks in the case of General Category candidates and 40% marks in the case of Scheduled Castes, Scheduled Tribes, Other Backward Classes, Backward Classes and Physical Handicapped Candidates from a recognized university or institution with any of the two subjects i.e. Physics Chemistry and Mathematics or should have passed B.Sc. in Physics and Mathematics or any other equivalent qualification, but certificate of equivalency should be given bythe concerned University as per guidelines of the University
Grants Commission; and
(ii) Should have passed B.Ed from a recognized university or
institution with Science as one of the teaching subject as per
guidelines of the University Grants Commission.
b) Science (Medical)
(i) Should have passed B.Sc. with 45% marks in the case of
General Category candidates and 40% marks in the case of
Scheduled Castes, Scheduled Tribes, Other Backward Classes,
Backward Classes and Physical Handicapped Candidates from a
recognized university or institution with any of the two subjects
i.e. Biology, Physics and Chemistry or B.Sc. Honours) in either
of these subjects or B.Sc (life science) or B.Sc (Physical
Science) or B.Sc (Bio-technology) or B.Sc (Honours) or B.Sc
(Industrial Microbiology) or B.Sc (Micro-biology) or B.Sc
(Bio-physics) or B.Sc (Bio-chemistry) or B.Sc (Mircobial, Food
Technology, Chemistry) or B.Sc. Industrial Chemistry or B.Sc.
Food Science and Quality Control or B.Sc. Microbial food
Technology any other equivalent qualification, but certificate
of equivalency should be given by the concerned University as
per guidelines of the University Grants Commission; and
(ii) Should have passed B.Ed from a recognized university or
institution with Science as one of the teaching subject as per
guidelines of the University Grants Commission.
ਉਪਰੋਕਤ ਵਿੱਦਿਅਕ ਯੋਗਤਾਵਾਂ ਤੋਂ ਇਲਾਵਾ ਮਾਸਟਰ/ਮਿਸਟ੍ਰੈਸ ਅਧਿਆਪਕ ਦੀ ਅਸਾਮੀ ਲਈ ਉਮੀਦਵਾਰਾਂ ਵੱਲੋਂ ਆਰ.ਟੀ.ਆਈ. ਐਕਟ ਤਹਿਤ ਪੰਜਾਬ ਸਰਕਾਰ ਦੁਆਰਾ ਲਿਆ
ਗਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2 (P.S.T.E.T-2) ਪਾਸ ਕੀਤਾ ਹੋਣਾ ਲਾਜ਼ਮੀ ਹੈ।
3. ਚੋਣ ਦਾ ਢੰਗ:-
ਇਹਨਾਂ ਅਸਾਮੀਆਂ ਦੀ ਭਰਤੀ ਕਰਨ ਸਬੰਧੀ ਸਟੇਟ ਪੱਧਰ ਤੇ ਇੱਕ ਲਿਖਤੀ ਟੈਸਟ ਲਿਆ ਜਾਵੇ। ਜਿਸ ਵਿੱਚ ਸਬੰਧਤ ਵਿਸ਼ੇ ਵਿੱਚ 150 ਅੰਕਾਂ ਦਾ ਟੈਸਟ ਲਿਆ ਜਾਵੇਗਾ ਜੋ ਇਹਨਾਂ
ਅਸਾਮੀਆਂ ਲਈ ਦਰਸਾਈਆਂ ਗਈਆਂ ਵਿੱਦਿਅਕ/ਪ੍ਰੋਫੈਸ਼ਨਲ ਯੋਗਤਾਵਾਂ ਲਈ ਨਿਰਧਾਰਿਤ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਹਨਾਂ ਉਮੀਦਵਾਰਾਂ ਦੀ ਮੈਰਿਟ ਨਿਰੋਲ ਲਿਖਤੀ ਟੈਸਟ ਦੇ ਅਧਾਰ ਤੇ ਬਣਾਈ ਜਾਵੇਗੀ। PSTET (2) ਦੇ ਨੰਬਰ ਮੈਰਿਟ ਵਿੱਚ ਨਹੀਂ ਜੋੜੇ ਜਾਣਗੇ 
(ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਲਿਖਤੀ ਟੈਸਟ ਵਿੱਚੋਂ ਬਰਾਬਰ ਅੰਕ ਆਉਂਦੇ ਹਨ ਤਾਂ ਜਿਸ ਉਮੀਦਵਾਰ ਦੀ ਉਮਰ ਵੱਧ ਹੋਵੇਗੀ, ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ
official notification download here 

ਅਧਿਆਪਕ ਬਦਲੀਆਂ ਸੰਬੰਧੀ ਵਾਇਰਲ ਹੋਇਆ ਪੱਤਰ ਬਿਲਕੁਲ ਜ਼ਾਅਲੀ

 *ਅਧਿਆਪਕ ਬਦਲੀਆਂ ਸੰਬੰਧੀ ਵਾਇਰਲ ਹੋਇਆ ਪੱਤਰ ਬਿਲਕੁਲ ਜ਼ਾਅਲੀ*


 *ਬਦਲੀਆਂ ਸੰਬੰਧੀ ਗ਼ਲਤ ਅਫ਼ਵਾਹਾਂ ਫੈਲਾਉਣ ਵਾਲੇ ਅਸਮਾਜਿਕ ਤੱਤਾਂ ਖਿਲਾਫ਼ ਵਿਭਾਗ ਕਰੇਗਾ ਕਾਰਵਾਈ*

  

  ਐੱਸ.ਏ.ਐੱਸ. ਨਗਰ 1 ਅਪ੍ਰੈਲ ( ਪ੍ਰਮੋਦ ਭਾਰਤੀ) ਅਧਿਆਪਕਾਂ ਦੀਆਂ ਬਦਲੀਆਂ ਨੂੰ ਰੱਦ ਕਰਨ ਸੰਬੰਧੀ ਵਾਇਰਲ ਕੀਤਾ ਗਿਆ ਪੱਤਰ ਬਿਲਕੁਲ ਝੂਠਾ, ਫਰਜ਼ੀ ਅਤੇ ਜ਼ਾਅਲੀ ਹੈ। ਬਦਲੀਆਂ ਰੱਦ ਕਰਨ ਸੰਬੰਧੀ ਝੂਠੀਆਂ ਅਫ਼ਵਾਹਾਂ ਫੈ਼ਲਾਉਣ ਵਾਲੇ ਅਸਮਾਜਿਕ ਤੱਤਾਂ ਖਿਲਾਫ਼ ਸਿੱਖਿਆ ਵਿਭਾਗ ਵੱਲੋਂ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਵੱਲੋਂ ਅਧਿਆਪਕਾਂ ਦੀਆਂ ਕੀਤੀਆਂ ਗਈਆਂ ਆਨਲਾਈਨ ਬਦਲੀਆਂ ਲਾਗੂ ਰਹਿਣਗੀਆਂ। 
    ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇਸ ਸੰਬੰਧੀ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਵਿਭਾਗ ਵੱਲੋਂ ਬਦਲੀਆਂ ਦੀ ਲਿਸਟ ਨੂੰ ਰੱਦ ਕਰਨ ਸੰਬੰਧੀ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਅਜਿਹਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

   ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਅਧਿਆਪਕ ਤਬਾਦਲਾ ਨੀਤੀ-2019 ਤਹਿਤ ਵਿਭਾਗ ਵੱਲੋਂ ਕੁੱਝ ਦਿਨ ਪਹਿਲਾਂ ਨਿਰੋਲ ਪਾਰਦਰਸ਼ੀ ਢੰਗ ਨਾਲ ਆਨਲਾਈਨ ਕੀਤੀਆਂ ਗਈਆਂ ਬਦਲੀਆਂ ਦੀ ਸੂਚੀ ਜਾਰੀ ਕੀਤੀ ਗਈ ਸੀ।

RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...