Friday, 26 March 2021

ਦਾਖਲਾ ਮੁਹਿੰਮ ਅਤੇ ਸਕੂਲਾਂ ਦੀਆਂ ਪ੍ਰਾਪਤੀਆਂ: ਅਨਾਊਂਸਮੈਂਟ ਲਈ ਲਖਾਂ ਰੁਪਏ ਖਰਚੇਗੀ ਸਰਕਾਰ

ਸਿੱਖਿਆ ਵਿਭਾਗ ਦੀ ਹਫਤਾਵਾਰੀ ਮੀਟਿੰਗ :ਬੱਚਿਆਂ ਦੇ ਸਕੂਲ ਨਾ ਆਉਣ ਕਾਰਨ ਲਗਣਗੀਆਂ ਜੂਮ ਕਲਾਸਾਂ , ਬਣਿਆ ਨਵਾਂ ਟਾਈਮ ਟੇਬਲ

ਲੁਧਿਆਣਾ 26 ਮਾਰਚ (ਅੰਜੂ ਸੂਦ) ਸਿੱਖਿਆ ਵਿਭਾਗ ਦੀ ਹਫਤਾਵਾਰੀ ਮੀਟਿੰਗ : ਬੱਚਿਆਂ ਦੇ ਸਕੂਲ ਨਾ ਆਉਣ ਕਾਰਨ ਜੂਮ ਕਲਾਸਾਂ ਹੀ ਮਹਤੱਵਪੂਰਨ ਬਦਲ, ਆਨਲਾਈਨ ਪਡ਼ਾਈ ਲਈ ਨਵਾਂ ਟਾਈਮ ਟੇਬਲ   ਬਣਾਇਆ।

ਸਿੱਖਿਆ ਵਿਭਾਗ ਦੀ ਹਫਤਾਵਾਰੀ ਮੀਟਿੰਗ , ਸਿੱਖਿਆ ਵਿਭਾਗ ਵੱਲੋਂ  ਕਈ ਮਹਤੱਵਪੂਰਨ  ਫੈਸਲੇ ਲਏ ਗਏ ਹਨ।

ਬੱਚਿਆਂ ਦੇ ਸਕੂਲ ਨਾ ਆਉਣ ਕਾਰਨ ਜੂਮ ਕਲਾਸਾਂ ਹੀ ਮਹਤੱਵਪੂਰਨ ਬਦਲ ਹੈ। ਡਾਟੇ ਦੀ ਸਮੱਸਿਆ ਦੇ ਮੱਦੇਨਜ਼ਰ ਅੱਠਵੀਂ, ਦਸਵੀਂ ਜਮਾਤ ਦੇ ਤਿੰਨ ਵਿਸ਼ਿਆਂ ਅਤੇ ਬਾਰਵੀਂ ਜਮਾਤ ਦੇ ਵਿਸ਼ਿਆਂ ਦੀਆਂ ਰੋਜ਼ਾਨਾ ਜੂਮ ਕਲਾਸਾਂ ਲਗਾਈਆਂ ਜਾਣ। ਸਮਾਰਟ ਫੋਨ ਨਾ ਹੋਣ ਦੀ ਸੂਰਤ ਵਿੱਚ ਬਡੀ ਦੀ ਮਦਦ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਜੂਮ ਕਲਾਸ ਦਾ ਸਮਾਂ 40 ਮਿੰਟ ਦਾ ਹੀ ਰੱਖਿਆ ਗਿਆ ਹੈ। ਜੇਕਰ ਕੋਈ ਅਧਿਆਪਕ/ਸਕੂਲ ਉਕਤ ਸ਼ਡਿਊਲ ਤੋਂ ਬਿਨਾਂ ਹੋਰ ਵਾਧੂ ਜੂਮ ਕਲਾਸ ਲਗਾਉਣਾ ਚਾਹੇ ਤਾਂ ਲਾ ਸਕਦਾ ਹੈ। ਜੂਮ ਕਲਾਸਾਂ ਵਿੱਚ ਬੱਚਿਆਂ ਦੀ ਹਾਜਰੀ ਯਕੀਨੀ ਬਣਾਉਣ ਲਈ ਉਹਨਾਂ ਦੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾਵੇ ਜੂਮ ਕਲਾਸਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ।
ਸਕੂਲ ਬੰਦ ਹੋਣ ਕਾਰਨ ਇਹ ਵੀ  ਫੈਸਲੇ ਕੀਤੇ ਗਏ ਕਿ ਅਧਿਆਪਕ ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ - Zoom Classes - Whatsapp - Telephone calls ਕੀਤੀਆਂ ਜਾਣ।

 ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਸਿਲੇਬਸ ਦੀ ਦੁਹਰਾਈ ਕਰਵਾਈ ਜਾਵੇ।

 ਅਧਿਆਪਕਾਂ ਦੁਆਰਾ focused topic ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇ।

 ਐੱਸ.ਐਮ.ਸੀ/ ਐਮ.ਡੀ.ਐਮ. ਵਰਕਰ ਪੰਚਾਇਤ ਮੈਂਬਰ ਦੀ ਮਦਦ ਨਾਲ ਅਸਾਇਨਮੈਂਟ ਪੁੱਜਦਾ ਕੀਤਾ ਜਾਵੇ।


ਨਵੇ ਸੈਸ਼ਨ ਸੰਬੰਧੀ   :  ਨਵੀਆਂ ਪ੍ਰਾਪਤ ਹੋ ਰਹੀਆਂ ਕਿਤਾਬਾਂ ਦੀ ਵੰਡ ਸਮੇਂ ਸਿਰ ਕੀਤੀ ਜਾਵੇ। · ਨਵੇਂ ਦਾਖਲੇ ਲਈ ਰਜਿਸਟਰ ਹੋਏ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ।  ਨਵੇਂ ਦਾਖਲੇ ਲਈ ਰਜਿਸਟਰ ਹੋਏ ਵਿਦਿਆਰਥੀਆਂ ਨੂੰ ਸਕੂਲ ਵਿੱਚ ਦਾਖਲ ਕਰਨਾ ਅਤੇ ਈ- ਪੰਜਾਬ ਪੋਰਟਲ ਤੇ ਅਪਡੇਟ ਕੀਤਾ ਜਾਵੇ।


PSEB ADMISSION FORM 2021-22 


ਇਸ ਮੀਟਿੰਗ ਵਿੱਚ   ਹਫਤਾਵਾਰੀ ਯੋਜਨਾਬੰਧੀ ਵੀ ਉਲੀਕੀ ਗਈ।       
  29-03-2021( ਸੋਮਵਾਰ) ਹੋਲੀ ਦੇ ਰੰਗ ਸਰਕਾਰੀ ਸਕੂਲ ਦੇ ਸੰਗ , ਰੰਗ ਬਰੰਗੇ ਸਕੂਲਾਂ ਦੀ ਕਲਰ ਕੋਡਿੰਗ, ਬਾਲਾ ਵਰਕ ਆਦਿ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਨਾ। ਸਰਕਾਰੀ ਸਕੂਲਾਂ ਲਈ ਆਕਰਸ਼ਣ ਪੈਦਾ ਕੀਤਾ ਜਾਵੇ।
 30-03-2021 (ਮੰਗਲਵਾਰ) : ਸਕੂਲ EBT ਵਲੋਂ ਸਾਰੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ ਮੈਂਬਰਾਂ ਨਾਲ ਮੀਟਿੰਗ ਕਰਕੇ ਦਾਖ ਵਧਾਉਣ ਸਬੰਧੀ ਵਿਉਤਬੰਧੀ ਕਰਨੀ। ਹਰ ਮੈਂਬਰ ਵਲੋਂ ਦਾਖਲੇ ਲਈ ਕਮਿਟਮੈਂਟ ਲਈ ਜਾਵੇ।  

31-03-2021( ਬੁੱਧਵਾਰ) ਆਪਣੇ ਆਲੇ ਦੁਆਲੇ ਦੇ  ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸ਼ਨਾਖਤ ਕਰਨੀ  ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਵਾਰੇ ਜਾਣਕਾਰੀ ਦੇਣੀ।


01-04-2021 (ਵੀਰਵਾਰ) ਨਵੇਂ ਅਕਾਦਮਿਕ ਵਰੇ ਦੇ ਸ਼ੁੱਭ ਆਰੰਭ ਮੋਕੇ ਡੋਰ-ਟੂ-ਡੋਰ ਕੈਮਪੇਨ ਚਲਾਈ ਜਾਵੇ। ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਮਿਠਾਈ ਟਾਫੀਆਂ ਨਾਲ ਮੁਹ ਮਿੱਠਾ ਕਰਵਾਈ ਜਾਵੇ ਅਤੇ ਧਾਰਮਿਕ ਅਰਦਾਸ ਜਾਂ ਪੂਜਾ ਕਰਵਾਈ ਜਾਵੇ। 

 02-04-2021( ਸ਼ੁਕੱਰਵਾਰ) :ਕੁੱਝ ਨਾਟਕ, ਵੀਡੀਓ ਫ਼ਿਲਮਾਂ ਰਾਹੀਂ ਸਰਕਾਰੀ ਸਕੂਲਾਂ ਸਬੰਧੀ ਆਕਰਸ਼ਣ ਪੈਦਾ ਕਰਨਾ। ਇਲਾਕੇ ਦੇ ਮੋਹਤਬਰ ਵਿਅਕਤੀਆਂ ਨੂੰ ਬੁਲਾਉਣਾ ਜਿਹਨਾਂ ਵਿੱਚ ਪੰਚਾਇਤ, ਐਸ.ਐਮ.ਸੀ ਮੈਂਬਰ, ਜੀ.ਓ.ਜੀ, ਆਸ਼ਾ ਵਰਕਰ ਆਂਗਨਵਾੜੀ ਵਰਕਰ, ਸੇਵਾ ਮੁਕਤ ਅਧਿਆਪਕ, ਸਥਾਨਕ ਐਨ.ਜੀ.ਓ., ਯੂਥ/ਸਪੋਰਟਸ ਕਲੱਬ ਮੈਂਬਰ ਸ਼ਾਮਲ ਕਰਕੇ ਮੀਟਿੰਗ ਕਰਵਾਈ ਜਾਵੇ।

 03-04-2021(ਸ਼ਨੀਵਾਰ) ਈ- ਪਾ੍ਸਪੈਕਟਸ. ਈ-ਮੈਗਜੀਨ, ਫਲੈਕਸ ਬੋਰਡ ਧਾਰਮਿਕ ਸਥਾਨਾਂ ਤੋਂ ਅਨਾਉਸਮੈਂਟ, ਰਿਕਾਰਡ ਕੀਤੀ ਹੋਈ ਆਡਿਓ ਕਲਿਪਾਂ ਨੂੰ ਰਿਕਸ਼ੇ ਜਾਂ ਸਾਈਕਲ ਰਾਹੀਂ ਗਲੀ ਮੁਹੱਲਿਆਂ ਵਿੱਚ ਚਲਾਈਆਂ ਜਾਣ , ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਦਾ ਪ੍ਰਚਾਰ ਹੋਵੇ
PSEB E BOOKS FOR ALL CLASSES, DOWNLOAD HERE

ਸਰਕਾਰੀ ਸਕੂਲਾਂ ਬਾਰੇ ਦੂਰਦਰਸ਼ਨ ਦਾ ਪ੍ਰੋਗਰਾਮ ‘ਨਵੀਆਂ ਪੈੜਾਂ’ 27 ਮਾਰਚ ਤੋਂ

 ਸਰਕਾਰੀ ਸਕੂਲਾਂ ਬਾਰੇ ਦੂਰਦਰਸ਼ਨ ਦਾ ਪ੍ਰੋਗਰਾਮ ‘ਨਵੀਆਂ ਪੈੜਾਂ’ 27 ਮਾਰਚ ਤੋਂ

ਹਰ ਸ਼ਨੀਵਾਰ ਅਤੇ ਐਤਵਾਰ ਪ੍ਰਸਾਰਿਤ ਹੋਵੇਗਾ ਪ੍ਰੋਗਰਾਮ

ਚੰਡੀਗੜ੍ਹ, 26 ਮਾਰਚ(ਪ੍ਰਮੋਦ ਭਾਰਤੀ ) 


ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਸਕੂਲਾਂ ਦੀ ਬਦਲੀ ਗਈ ਨੁਹਾਰ ਦੀ ਚਰਚਾ ਹੁਣ ਦੂਰਦਰਸ਼ਨ ’ਤੇ ਹੋਵੇਗੀ। ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਢਾਂਚੇ ’ਚ ਤਬਦੀਲੀ ਦਾ ਸੁਨੇਹਾ ਦੇਣ ਲਈ 27 ਮਾਰਚ ਤੋਂ ਡੀਡੀ ਪੰਜਾਬੀ ਤੋਂ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 3.30 ਤੋਂ 4.00 ਵਜੇ ਤੱਕ ‘ਨਵੀਆਂ ਪੈੜਾਂ’ ਦੇ ਹੇਠ ਪੇਸ਼ ਕੀਤਾ ਜਾਵੇਗਾ। ਇਸ ਰਾਹੀਂ ਸਰਕਾਰੀ ਸਕੂਲਾਂ ਦੀਆਂ ਆਕਰਸ਼ਿਕ ਇਮਾਰਤਾਂ, ਪੜ੍ਹਾਉਣ ਦੀਆਂ ਆਧੁਨਿਕ ਤਕਨੀਕਾਂ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦੀ ਜ਼ਿਲ੍ਹਾ ਵਾਰ ਜਾਣਕਾਰੀ ਦਿੱਤੀ ਜਾਵੇਗੀ।

ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਸਕੂਲਾਂ ਦੀ ਕੀਤੀ ਗਈ ਕਾਇਆ-ਕਲਪ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਅਧਿਆਪਕ ਖੁਦ ਘਰੋ-ਘਰੀ, ਪਿੰਡਾਂ ਦੀਆਂ ਸੱਥਾਂ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਜਾ ਕੇ ਸਰਕਾਰੀ ਸਕੂਲਾਂ ਦੇ ਅਤਿ-ਆਧੁਨਿਕ ਢਾਂਚੇ ਦਾ ਸੁਨੇਹਾ ਦੇ ਰਹੇ ਹਨ ਉੱਥੇ ਹੀ ਵਿਭਾਗ ਵੱਲੋਂ ਸੋਸ਼ਲ ਅਤੇ ਪਿ੍ਰੰਟ ਮੀਡੀਆ ਜਰੀਏ ਵੀ ਸਮਾਜ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਪਿਛਲੇ ਸਾਲ ਦਾਖਲਿਆਂ ਵਿੱਚ 15 ਫ਼ੀਸਦਾ ਦਾ ਹੋਇਆ ਵਾਧਾ ਸਕੂਲੀ ਢਾਂਚੇ ਦੀ ਕਾਇਆ-ਕਲਪ ਦਾ ਹੀ ਨਤੀਜਾ ਹੈ।
ਸਮਾਰਟ ਸਕੂਲ ਮੁਹਿੰਮ ਅਧੀਨ ਸੂਬੇ ਦੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਆਕਰਸ਼ਕ ਗੇਟ ਅਤੇ ਚਾਰਦੀਵਾਰੀਆਂ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਸਕੂਲਾਂ ਦੀਆਂ ਇਮਾਰਤਾਂ ਅਤੇ ਜਮਾਤਾਂ ਦੇ ਕਮਰਿਆਂ ਨੂੰ ਸਿੱਖਣ ਸਮੱਗਰੀ ਭਰਪੂਰ ਪੇਟਿੰਗਾਂ ਨਾਲ ਸ਼ਿੰਗਾਰਿਆ ਗਿਆ ਹੈ। ਸਮਾਰਟ ਕਲਾਸ ਕਮਰੇ ਬਣਾਉਣ ਦੇ ਨਾਲ-ਨਾਲ ਪੜ੍ਹਾਉਣ ਦੇ ਆਧੁਨਿਕ ਸਾਧਨ ਪ੍ਰਾਜੈਕਟਰ, ਐਲਸੀਡੀ ਅਤੇ ਐਜੂਸੈਟ ਮੁਹੱਈਆ ਕਰਵਾਏ ਗਏ ਹਨ।

ਇਨ੍ਹਾਂ ਦਾ ਉਲੇਖ ਕਰਦਾ ਡੀ.ਡੀ. ਪੰਜਾਬੀ ਦਾ ‘ਨਵੀਆਂ ਪੈੜਾਂ’ ਪ੍ਰੋਗਰਾਮ ਸਰਕਾਰੀ ਸਕੂਲਾਂ ਵਿੱਚ ਲੋਕਾਂ ਨੂੰ ਆਪਣੇ ਬੱਚੇ ਦਾਖਲ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸਕੂਲਾਂ ਦੀ ਬਦਲੀ ਹੋਈ ਨੁਹਾਰ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। 


----------

Navian Pairhaan' program regarding government schools on DD from March 27

 'Navian Pairhaan' program regarding government schools on DD from March 27


The program will air every Saturday and Sunday


Chandigarh, March 26 (Pramod Bharti)Under the guidance of Punjab Education Minister Mr. Vijay Inder Singla and under the supervision of Education Secretary Mr. Krishan Kumar, the changed face of government schools will now be spotted on the Doordarshan. The program is being aired on DD Punjabi from March 27 to convey the message of achievements and changes in the infrastructure of government schools. The program will be telecasted every Saturday and Sunday from 3.30 pm to 4.00 pm under title ' Navian Pairhaan'. It will provide district wise information about the attractive infrastructure of government schools, modern teaching techniques, achievements of students and facilities being provided to students by the government.


According to a spokesperson, continuous efforts are being made to spread the information of rejuvenation of schools to the public. While the officials and teachers of the education department are personally visiting door to door and other common places to extend the message of state-of-the-art infrastructure of government schools. The department is also making efforts to aware society through social and print media. The 15 % increase in enrollment in government schools last year is a result of the transformation of the school structure.


Attractive gates and walls of schools have been constructed under the Smart School Campaign. At the same time school buildings and classrooms have been decorated. In addition smart classrooms are developed with projectors, LCDs and Edusat have been provided. The 'Navian Pairhaan' program of DD Punjabi will update the people of the state about the new face of government schools besides playing an important role to motive them to enroll their kids in government schools.  ------------

Online Transfer : Station allotment to newly transferred teachers

 


CLICK HERE TO DOWNLOAD COMPLETE LIST OF TEACHERS TRANSFERRED

ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਸੁਨੇਹਾ ਦਿੰਦਾ ਦੂਰਦਰਸ਼ਨ ਦਾ ਪ੍ਰੋਗਰਾਮ ' ਨਵੀਆਂ ਪੈੜਾਂ' 27 ਮਾਰਚ ਤੋਂ

 ਲੁਧਿਆਣਾ 26 ਮਾਰਚ(ਅੰਜੂ ਸੂਦ )*ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦਾ ਸੁਨੇਹਾ ਦਿੰਦਾ ਦੂਰਦਰਸ਼ਨ ਦਾ ਪ੍ਰੋਗਰਾਮ ' ਨਵੀਆਂ ਪੈੜਾਂ' 27 ਮਾਰਚ ਤੋਂ* 


★ ਹਰ ਸ਼ਨੀਵਾਰ ਅਤੇ ਐਤਵਾਰ ਪ੍ਰਸਾਰਿਤ ਹੋਵੇਗਾ ਪ੍ਰੋਗਰਾਮ।

 ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਨੁਹਾਰ ਤਬਦੀਲੀ ਦੀਆਂ ਕੋਸ਼ਿਸ਼ਾਂ ਦੇ ਨਾਲ ਨਾਲ ਇਹਨਾਂ ਤਬਦੀਲੀਆਂ ਦਾ ਸੁਨੇਹਾ ਸਮਾਜ ਤੱਕ ਪਹੁੰਚਾਉਣ ਲਈ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।ਜਿੱਥੇ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਅਧਿਆਪਕ ਖੁਦ ਘਰਾਂ, ਪਿੰਡਾਂ ਦੀਆਂ ਸੱਥਾਂ ਅਤੇ ਹੋਰ ਸਾਂਝੀਆਂ ਥਾਵਾਂ 'ਤੇ ਜਾ ਕੇ ਸਰਕਾਰੀ ਸਕੂਲਾਂ ਦੇ ਅਤਿ-ਆਧੁਨਿਕ ਹੋਏ ਢਾਂਚੇ ਦਾ ਸੁਨੇਹਾ ਦੇ ਰਹੇ ਹਨ ,ਉੱਥੇ ਹੀ ਵਿਭਾਗ ਦੀ ਮੀਡੀਆ ਟੀਮ ਵੱਲੋਂ ਸੋਸ਼ਲ ਅਤੇ ਪ੍ਰਿੰਟ ਮੀਡੀਆ ਜਰੀਏ ਵੀ ਸਮਾਜ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

            ਸਕੂਲ ਸਿੱਖਿਆ ਵਿਭਾਗ ਦੇ ਬੁਲਾਰਿਆਂ ਨੇ ਦੱਸਿਆ ਕਿ ਇਹਨਾਂ ਤਮਾਮ ਕੋਸ਼ਿਸ਼ਾਂ ਦੇ ਨਾਲ ਨਾਲ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਅਤੇ ਢਾਂਚੇ ਦੀ ਤਬਦੀਲੀ ਦਾ ਸੁਨੇਹਾ ਦੇਣ ਲਈ 27 ਮਾਰਚ ਤੋਂ ਦੂਰਦਰਸ਼ਨ ਤੋਂ ਵੀ ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 3.30 ਤੋਂ 4.00 ਵਜੇ ਤੱਕ ਪ੍ਰੋਗਰਾਮ 'ਨਵੀਆਂ ਪੈੜਾਂ' ਰਾਹੀਂ ਜਿਲ੍ਹਾ ਵਾਰ ਸਰਕਾਰੀ ਸਕੂਲਾਂ ਦੀਆਂ ਆਕਰਸ਼ਿਕ ਇਮਾਰਤਾਂ, ਉਪਲਬਧ ਪੜ੍ਹਾਉਣ ਦੀਆਂ ਆਧੁਨਿਕ ਤਕਨੀਕਾਂ,ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੱਤੀ ਜਾਇਆ ਕਰੇਗੀ। 

            ਹਰਜੀਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਰਾਜਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਚਰਨਜੀਤ ਸਿੰਘ ਜਲਾਜਣ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਕੁਲਦੀਪ ਸਿੰਘ ਉੁੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਸਮਾਰਟ ਸਕੂਲ ਮੁਹਿੰਮ ਅਧੀਨ ਜਿਲ੍ਹੇ ਦੇ ਸਮੂਹ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਆਕਰਸ਼ਕ ਗੇਟਾਂ ਅਤੇ ਚਾਰਦੀਵਾਰੀਆਂ ਨਾਲ ਦਿੱਖ ਸੰਵਾਰਨ ਦੇ ਨਾਲ ਨਾਲ ਸਕੂਲਾਂ ਦੀਆਂ ਇਮਾਰਤਾਂ ਅਤੇ ਜਮਾਤ ਕਮਰਿਆਂ ਨੂੰ ਸਿੱਖਣ ਸਮੱਗਰੀ ਭਰਪੂਰ ਪੇਟਿੰਗਾਂ ਨਾਲ ਸ਼ਿੰਗਾਰਿਆ ਗਿਆ ਹੈ। ਸਮਾਰਟ ਕਲਾਸ ਕਮਰੇ ਬਣਾਉਣ ਦੇ ਨਾਲ ਨਾਲ ਪੜ੍ਹਾਉਣ ਦੇ ਆਧੁਨਿਕ ਸਾਧਨ ਪ੍ਰਾਜੈਕਟਰ,ਐਲਸੀਡੀ ਅਤੇ ਐਜੂਸੈਟ ਮੁਹੱਈਆ ਕਰਵਾਏ ਗਏ ਹਨ।ਵਿਦਿਆਰਥੀਆਂ ਲਈ ਰਸਮੀ ਸਿੱਖਿਆ ਦੇ ਨਾਲ ਨਾਲ ਕਿੱਤਾਮੁਖੀ ਸਿੱਖਿਆ ਉਪਲਬਧ ਕਰਵਾਈ ਜਾ ਰਹੀ ਹੈ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਸੈਂਕੜੇ ਵਿਦਿਆਰਥੀ ਮੁਕਾਬਲਾ ਪ੍ਰੀਖਿਆਵਾਂ ਪਾਸ ਕਰਨ ਉਪਰੰਤ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਰਹੇ ਹਨ।ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਨਵੇਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਡਿਊਟੀ ਸੰਭਾਲਣ ਲਈ ਭੇਜਣ ਤੋਂ ਪਹਿਲਾਂ ਪ੍ਰਵੇਸ਼ ਸਿਖਲਾਈ ਜਰੀਏ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਵਿੱਦਿਅਕ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

              ਅੰਜੂ ਸੂਦ ਜਿਲ੍ਹਾ ਮੀਡੀਆ ਕੋਆਰਡੀਨੇਟਰ ਲੁਧਿਆਣਾ ਨੇ ਦੱਸਿਆ ਕਿ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਹੇਠ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ,ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਵਧੀਆ ਨੌਕਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਬਾਰੇ ਜਾਣਕਾਰੀ ਦੇਣ ਲਈ ਸਟੇਟ ਮੀਡੀਆ ਟੀਮ ਵੱਲੋਂ ਜਿਲ੍ਹੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਦੂਰਦਰਸ਼ਨ ਲਈ ਸ਼ੂਟਿੰਗ ਕੀਤੀ ਗਈ ਹੈ/ ਕੀਤੀ ਜਾਵੇਗੀ।ਇਹ ਸਮੁੱਚੀ ਸ਼ੂਟਿੰਗ ਜਲਦੀ ਹੀ ਦੂਰਦਰਸ਼ਨ ਦੇ ਪ੍ਰੋਗਰਾਮ ਪ੍ਰੋਗਰਾਮ ਜਰੀਏ ਦਰਸ਼ਕਾਂ ਦੇ ਰੂਬਰੂ ਕੀਤੀ ਜਾਵੇਗੀ।

ਬਦਲੀ ਹੋਣ ਉਪਰੰਤ ਪੋਸਟ ਨਾ ਹੋਣ ਦੀ ਸੂਰਤ ਵਿੱਚ ਜੁਆਇੰਨ ਕਰਵਾਉਣ ਸਬੰਧੀ ਹਦਾਇਤਾਂ

 

3704 ਮਾਸਟਰ ਕੇਡਰ ਭਰਤੀ: ਬਾਕੀ ਰਹਿੰਦੀਆਂ ਅਸਾਮੀਆਂ ਲਈ ਚੋਣ ਸੂਚੀ ਜਾਰੀ

 

DOWNLOAD LIST OF SELECTED CANDIDATES ENGLISH social science MATHEMATICS Science PUNJABI   

3704 ਮਾਸਟਰ ਕੇਡਰ ਭਰਤੀ: ਸਿਲੈਕਟ ਉਮੀਦਵਾਰਾਂ ਨੂੰ ਅਜ ਮਿਲਣਗੇ ਨਿਯੁਕਤੀ ਪੱਤਰ


 

RECENT UPDATES

Today's Highlight