Thursday, 25 March 2021

ਪੰਜਾਬ ਸਰਕਾਰ ਦੇ ਦਰਜਾ 3 ਅਤੇ ਦਰਜਾ 4 ਕਰਮਚਾਰੀਆਂ ਦੀਆਂ ਤਨਖਾਹਾਂ ਵਾਰੇ ਸਪਸ਼ਟੀਕਰਨ

 

ਬਦਲੀਆਂ ਰਦ ਕਰਨ/ਬਦਲੀਆਂ ਸਬੰਧੀ Objection/ ਅਤੇ ਬਦਲੀਆਂ ਅਪਲਾਈ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਮੌਕਾ

ਪ੍ਰਾਪਤ ਪ੍ਰਤੀ ਬੇਨਤੀਆਂ ਦੇ ਅਧਾਰ ਤੇ ਵੱਖ-ਵੱਖ ਕਾਡਰ ਦੇ ਯੋਗ ਦਰਖਾਸਤਕਰਤਾਵਾਂ ਦੇ ਸਿੱਖਿਆ ਵਿਭਾਗ ਵੱਲੋਂ ਮਿਤੀ 24.03.2021 ਨੂੰ ਆਨ ਲਾਇਨ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਅਧਿਆਪਕਾਂ ਦੇ ਬਦਲੀਆਂ ਸਬੰਧੀ ਇਤਰਾਜ਼ ਦੇਣ ਲਈ ਵਿਭਾਗ ਵੱਲੋਂ ਇਤਰਾਜ ਆਨ ਲਾਇਨ ਦੇਣ ਦੀ ਸੁਵਿਧਾ ਮੁਹਇਆ ਕਰਵਾਈ ਗਈ ਹੈ। ਅਧਿਆਪਕ ਆਪਣੇ ਇਤਰਾਜ ਈ-ਪੰਹਾਬ ਸਕੂਲ ਪੋਰਟਲ ਤੇ ਸਟਾਫ ਲਾਗ ਇੰਨ ਅਧੀਨ ਕਰਵਾਏ ਲਿੰਕ “Objection regarding Transfer ਤੇ ਮਿਤੀ 25.03.2021 ਤੋਂ 26.03.2021 ਤੱਕ ਦਰਜ ਕਰ ਸਕਦੇ ਹਨ। 

ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਬਦਲੀ ਦੇ ਕੇਵਲ ਆਨ ਲਾਇਨ ਇਤਰਾਜ ਹੀ ਵਿਚਾਰੇ ਜਾਣਗੇ।

 ਜਿਨ੍ਹਾਂ ਅਧਿਆਪਕ ਦੀ ਬਦਲੀ ਦੇ ਹੁਕਮ ਸਿੱਖਿਆ ਵਿਭਾਗ ਵੱਲੋਂ ਮਿਤੀ 24.03.2021 ਨੂੰ ਜਾਰੀ ਕੀਤੇ ਹਨ ਉਨ੍ਹਾਂ ਵਿੱਚੋਂ ਜੇਕਰ ਕੋਈ ਅਧਿਆਪਕ ਬਦਲੀ ਰੱਦ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਈ-ਪੰਜਾਬ ਸਕੂਲ ਪੋਰਟਲ ਤੇ ਲਾਗ ਇੰਨ ਕਰਕੇ Transfer Cancellation Link ਤੇ Click ਕਰਕੇ ਬਦਲੀ ਰੱਦ ਕਰਵਾਉਣ ਲਈ ਆਨ ਲਾਇਨ ਆਪਣੀ ਬੇਨਤੀ ਮਿਤੀ 26.03.2021 ਤੱਕ ਦੇ ਸਕਦਾ ਹੈ। 

ਇੱਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਬਦਲੀ ਰੱਦ ਕਰਵਾਉਣ ਸਬੰਧੀ ਮੁੱਖ ਦਫਤਰ ਵਿਖੇ ਦਸਤੀ ਦਰਖਾਸਤਾਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ। ਇਸਸ ਤੋਂ ਇਲਾਵਾ ਪਹਿਲੇ ਗੇੜ ਦੀਆਂ ਬਦਲੀਆਂ ਦੌਰਾਨ ਅਯੋਗ ਪਾਏ ਗਏ ਦਰਖਾਸਤਕਰਤਾ ਨੂੰ ਵੀ ਬਦਲੀ ਲਈ ਦਰਖਾਸਤ ਦੇਣ ਦਾ ਇੱਕ ਹੋਰ ਮੌਕਾ ਦਿੱਤਾ ਜਾਂਦਾ ਹੈ, ਅਜਿਹੇ ਪ੍ਰਾਰਥੀ ਬਦਲੀ ਸਬੰਧੀ ਆਪਣੀਆਂ ਦਰਖਾਸਤਾਂ ਅਤੇ ਡਾਟੇ ਵਿੱਚ ਲੋੜੀਂਦਾ ਡਾਟਾ ਦਰੁਸਤ ਕਰਨ ਉਪਰੰਤ ਮਿਤੀ 26.03.2021 ਤੱਕ ਆਪਣੀ ਬੇਨਤੀ ਦਰਜ ਦੇ ਸਕਦੇ ਹਨ। ਦਰਖਾਸਤਾਂ ਡਾਟਾ ਦਰੁਸਤ ਪਾਏ ਜਾਣ ਦੀ ਸੂਰਤ ਵਿੱਚ ਹੀ ਇਨ੍ਹਾਂ ਪ੍ਰਾਰਥੀਆਂ ਨੂੰ ਦੂਜੇ ਗੇੜ ਦੀਆਂ ਬਦਲੀਆਂ ਵਿੱਚ ਵਿਚਾਰਿਆ ਜਾਵੇਗਾ।

RECENT UPDATES

Today's Highlight