ਸਿੱਖਿਆ ਸਕੱਤਰ ਨੇ ਕੀਤਾ ਡਾ. ਅਰਮਨਪ੍ਰੀਤ ਦਾ ਵਿੱਦਿਅਕ ਗੀਤ 'ਮੈਰਿਟ ਵਿੱਚ ਆਉਣਾ' ਰਿਲੀਜ਼

 ਸਿੱਖਿਆ ਸਕੱਤਰ ਨੇ ਕੀਤਾ ਡਾ. ਅਰਮਨਪ੍ਰੀਤ ਦਾ ਵਿੱਦਿਅਕ ਗੀਤ 'ਮੈਰਿਟ ਵਿੱਚ ਆਉਣਾ' ਰਿਲੀਜ਼

ਹੁਸ਼ਿਆਰਪੁਰ, 4 ਮਾਰਚ:(ਪ੍ਰਮੋਦ ਭਾਰਤੀ) 

ਸਟੇਟ ਅਵਾਰਡੀ ਡਾ. ਅਰਮਨਪ੍ਰੀਤ ਦੇ ਲਿਖੇ ਅਤੇ ਗਾਏ ਵਿੱਦਿਅਕ ਗੀਤ 'ਮੈਰਿਟ ਵਿੱਚ ਆਉਣਾ' ਨੂੰ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ. ਅਰਮਨਪ੍ਰੀਤ ਵੱਲੋਂ ਆਪਣੀ ਬਾਲ ਕਵਿਤਾਵਾਂ ਦੀ ਪੁਸਤਕ ਚਿੜੀ ਪ੍ਰਾਹੁਣੀ ਵੀ ਸਿੱਖਿਆ ਸਕੱਤਰ ਨੂੰ ਭੇਟ ਕੀਤੀ ਗਈ। ਸਿੱਖਿਆ ਸਕੱਤਰ ਵੱਲੋਂ ਗੀਤ ਦੀ ਭਰਪੂਰ ਸ਼ਲਾਘਾ ਕਰਦਿਆਂ ਅਜਿਹੇ ਉਪਰਾਲਿਆਂ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਡਾ. ਅਰਮਨਪ੍ਰੀਤ ਨੇ ਦੱਸਿਆ ਕਿ ਇਹ ਗੀਤ ਮੁੱਖ ਤੌਰ ਤੇ ਇਮਤਿਹਾਨਾਂ ਦੀ ਤਿਆਰੀ ਵਿੱਚ ਰੁੱਝੇ ਵਿਦਿਆਰਥੀਆਂ ਨੂੰ ਹੋਰ ਵਧੀਆ ਕਾਰਗੁਜ਼ਾਰੀ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਸੰਗੀਤ ਕੁਮਾਰ ਪ੍ਰਭ ਨੇ ਦਿੱਤਾ। ਗੀਤ ਦਾ ਵੀਡੀਉ ਮਨਪ੍ਰੀਤ ਸਿੰਘ ਕ੍ਰਿਸ਼ਨਾ ਫੋਟੋਗ੍ਰਾਫ਼ੀ ਵੱਲੋਂ ਅਤੇ ਸੰਪਾਦਨ ਦਾ ਕੰਮ ਸਿੱਖਿਆ ਵਿਭਾਗ ਦੀ ਮੀਡੀਆ ਟੀਮ ਸਮਰਜੀਤ ਸਿੰਘ ਅਤੇ ਯੋਗੇਸ਼ਵਰ ਸਲਾਰੀਆ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੀਤ ਲਈ ਬੀਰਮਪੁਰ, ਢੱਡਾ ਫ਼ਤਿਹ ਸਿੰਘ ਅਤੇ ਘੋੜਾਬਾਹਾ ਦੇ ਸਕੂਲਾਂ ਵਿੱਚ ਕੀਤੀ ਸ਼ੂਟਿੰਗ ਕੀਤੀ ਗਈ, ਜਿਸ ਲਈ ਸਬੰਧਤ ਸਕੂਲ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਂਮਾਰੀ ਲਾਕਡਾਉਨ ਦੌਰਾਨ ਵੀ ਉਨ੍ਹਾਂ ਵੱਲੋਂ ਦੋਆਬਾ ਰੇਡੀਉ, ਦੂਰਦਰਸ਼ਨ, ਅਕਾਸ਼ਵਾਣੀ ਅਤੇ ਹੋਰ ਚੈਨਲਾਂ ਰਾਹੀਂ ਲਗਾਤਾਰ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੀ ਤਿਆਰੀ ਅਤੇ ਸਫ਼ਲਤਾ ਲਈ ਪ੍ਰਿੰ. ਸਲਿੰਦਰ ਸਿੰਘ ਸਹਾਇਕ ਡਾਇਰੈਕਟਰ, ਐਸ. ਸੀ. ਈ. ਆਰ. ਟੀ (ਟਰੇਨਿੰਗਾਂ), ਡਾ. ਹਰਪਾਲ ਸਿੰਘ ਬਾਜਕ ਸਟੇਟ ਕੁਆਡੀਨੇਟਰ ਹਿੰਦੀ-ਪੰਜਾਬੀ, ਡਾ. ਚਰਨਪੁਸ਼ਪਿੰਦਰ ਸਿੰਘ ਮੀਡੀਆ ਸਲਾਹਕਾਰ, ਪ੍ਰਿੰ. ਸਤਵੰਤ ਕਲੋਟੀ, ਪ੍ਰਸਿੱਧ ਗੀਤਕਾਰ ਸੁਖਜੀਤ ਝਾਂਸਾਂਵਾਲਾ ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।


ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਡਾ. ਅਰਮਨਪ੍ਰੀਤ ਸਿੰਘ ਦਾ ਵਿੱਦਿਅਕ ਗੀਤ ਮੈਰਿਟ ਵਿੱਚ ਆਉਣਾ ਰਿਲੀਜ਼ ਕਰਦੇ ਹੋਏ।ਜ਼ਿਲ੍ਹਾ ਪੱਧਰੀ ਕੌਂਸਲਿੰਗ ਰੂਮ ਦਾ ਕੀਤਾ ਉਦਘਾਟਨ

   ਜ਼ਿਲ੍ਹਾ ਪੱਧਰੀ ਕੌਂਸਲਿੰਗ ਰੂਮ  ਦਾ ਕੀਤਾ ਉਦਘਾਟਨ  

ਲੁਧਿਆਣਾ , 4 ਮਾਰਚ ( )- ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੁਆਰਾ ਆਈ ਈ ਡੀ ਕੰਪੋਨੈਂਟ ਦੇ ਤਹਿਤ ਅੱਜ ਮੰਦਬੁੱਧੀ ਬੱਚਿਆਂ ਦੀ ਕੌਂਸਲਿੰਗ ਲਈ ਤਿਆਰ ਕੀਤੇ ਗਏ ਕੌਂਸਲਿੰਗ ਰੂਮ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫਸਰ (ਅ ਸ) ਸ੍ਰੀਮਤੀ ਰਾਜਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ ਕੁਲਦੀਪ ਸਿੰਘ ਦੁਆਰਾ ਕੀਤਾ ਗਿਆ। ਇਸ ਕੌਂਸਲਿੰਗ ਰੂਮ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਇਹ ਕੌਂਸਲਿੰਗ ਰੂਮ ਸਮੱਗਰ ਸਿੱਖਿਆ ਅਭਿਆਨ, ਲੁਧਿਆਣਾ ਦੇ ਦਫ਼ਤਰ ਵਿੱਚ ਤਿਆਰ ਕੀਤਾ ਗਿਆ ਹੈ ਜਿੱਥੇ ਜ਼ਿਲ੍ਹੇ ਦੇ ਸਪੈਸ਼ਲ ਐਜੂਕੇਟਰ ਮੈਡਮ ਪ੍ਰਦੀਪ ਕੌਰ ਜ਼ਰੂਰਤ ਅਨੁਸਾਰ ਮੰਦਬੁੱਧੀ ਬੱਚਿਆਂ ਦੀ ਕੌਂਸਲਿੰਗ ਕਰਨਗੇ ਅਤੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਲਈ ਲੋੜੀਂਦੇ ਸੁਝਾਅ ਵੀ ਦੇਣਗੇ। 
ਉਪ ਜ਼ਿਲ੍ਹਾ ਸਿੱਖਿਆ ਅਫਸਰ ਸ ਕੁਲਦੀਪ ਸਿੰਘ ਨੇ ਦੱਸਿਆ ਕਿ ਦਿਵਿਆਂਗ ਬੱਚਿਆਂ ਲਈ ਕੰਮ ਕਰਨ ਵਾਲੇ ਆਈ ਡੀ ਵਿੰਗ ਵੱਲੋਂ ਦਿਵਿਆਂਗ ਬੱਚਿਆਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਵਿਚ ਹੋਰ ਨਿਖਾਰ ਆਵੇਗਾ ਕਿਉਂਕਿ ਕਈ ਵਾਰ ਇਨ੍ਹਾਂ ਬੱਚਿਆਂ ਨਾਲ ਵਿਚਰਦੇ ਹੋਏ ਮਾਪਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇ। ਉਨ੍ਹਾਂ ਦੀ ਮੁਸ਼ਕਲ ਦਾ ਹੱਲ ਕਰਨ ਲਈ ਅਤੇ ਇਨ੍ਹਾਂ ਬੱਚਿਆਂ ਦੀ ਸਮਰੱਥਾ ਅਤੇ ਕਾਬਲੀਅਤ ਦੇ ਅਨੁਸਾਰ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਨ ਲਈ ਉਨ੍ਹਾਂ ਦੀ ਕੌਂਸਲਿੰਗ ਅਤੇ ਅਸੈਸਮੈਂਟ ਵੀ ਇੱਥੇ ਕੀਤੀ ਜਾਵੇਗੀ। ਇਸ ਸਮੇਂ ਬੀ ਪੀ ਈ ਓ ਸ੍ਰੀਮਤੀ ਭੁਪਿੰਦਰ ਕੌਰ, ਜ਼ਿਲਾ ਆਈ ਈ ਡੀ ਕੋਆਰਡੀਨੇਟਰ ਗੁਲਜ਼ਾਰ ਸ਼ਾਹ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਮੈਡਮ ਪਰਦੀਪ ਕੌਰ, ਜ਼ਿਲ੍ਹਾ ਫਿਜ਼ਿਓਥ੍ਰੈਪਿਸਟ ਪ੍ਰੀਤੀ ਤੱਗੜ, ਅਸਿਸਟੈਂਟ ਪ੍ਰਾਜੈਕਟ ਕੋਆਰਡੀਨੇਟਰ ਸੀਮਾ ਗੋਇਲ ਅਤੇ ਸਮੱਗਰ ਸਿੱਖਿਆ ਅਭਿਆਨ ਦਾ ਪੂਰਾ ਸਟਾਫ ਹਾਜ਼ਰ ਸੀ।

ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਅਹਿਮ ਮੀਟਿੰਗ

 ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਅਹਿਮ ਮੀਟਿੰਗ

 

ਰਹਿੰਦੇ ਸਟੇਸ਼ਨ ਸੋਅ ਹੋਣਗੇ,ਜਲਦ ਪਰਮੋਸ਼ਨਾਂ,ਏਸੀਪੀ ਲਾਗੂ ਤੇ ਪਰਬੇਸ਼ਨ ਪੀਰਡ ਘੱਟ ਤੇ ਬਦਲੀਆਂ ਸਮੇਂ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ

 


 ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਪ੍ਰਾਇਮਰੀ ਪੱਧਰ ਦੀਆਂ ਅਹਿਮ ਮੰਗਾਂ ਨੂੰ ਲੈ ਕੇ  ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਹਰਜਿੰਦਰ ਪਾਲ ਸਿੰਘ ਪੰਨੂ ਦੀ ਅਗਵਾਈ ਵਿੱਚ ਅਹਿਮ ਮੀਟਿੰਗ ਹੋਈ।ਮੀਟਿੰਗ ਵਿੱਚ ਸਕੂਲਾਂ ਵਿੱਚ ਬੱਚਿਆ ਦੀ ਵੱਧੀ ਗਿਣਤੀ ਦੇ ਅਧਾਰ ਤੇ ਹੈੱਡ ਟੀਚਰਜ਼ ਦੀਆਂ ਪਹਿਲੀਆਂ 6230 ਪੋਸਟਾਂ ਤੋ ਇਲਾਵਾ 2562 ਹੋਰ ਨਵੀਆਂ ਪੋਸਟਾਂ ਭਰਨ ਲਈ ਸਰਕਾਰ ਤੋ ਮਨਜੂਰੀ ਸੰਬੰਧੀ ਲਿਖਿਆ।ਰਹਿੰਦੇ ਜਿਲਿਆਂ ਅੰਮ੍ਰਿਤਸਰ, ਫਾਜਿਲਕਾ, ਨਵਾਂਸ਼ਹਿਰ,ਸੰਗਰੂਰ,ਮੁਕਤਸਰ ਸਮੇਤ ਹੋਰ ਜਿਲਿਆਂ ਚ ਹੈੱਡ ਟੀਚਰਜ਼/ਸੈਂਟਰ ਹੈੱਡ ਟੀਚਰਜ਼ ਦੀਆਂ ਪਰਮੋਸ਼ਨਾ ਜਲਦ ਹੋਣ ਦਾ ਵਿਸ਼ਵਾਸ਼ ਦਿੱਤਾ।ਬੀਪੀਈਓ ਦੀਆਂ  ਪਰਮੋਸ਼ਨਾ ਸਬੰਧੀ ਕੋਰਟ ਕੇਸ ਹੱਲ ਹੋਣ ਤੇ ਜਲਦ ਭਰੀਆ ਜਾਣਗੀਆ।ਅੰਤਰ ਜਿਲਾ ਬਦਲੀਆਂ ਦੌਰਾਨ ਪੰਜਾਬ ਭਰ ਦੇ ਜਿਲਿਆਂ ਵਿੱਚ 75 % ਕੋਟੇ ਤਹਿਤ ਬਣਦੀਆਂ ਖਾਲੀ ਹੈੱਡ ਟੀਚਰਜ਼/ਸੈਂਟਰ ਹੈੱਡ ਟੀਚਰਜ਼ ਦੀ ਕੋਈ ਪੋਸਟ ਪ੍ਰਭਾਵਿਤ ਨਹੀ ਹੋਵੇਗੀ।ਬਦਲੀਆਂ ਲਈ ਸ਼ੋ ਨਾ ਹੋ ਰਹੇ ਸਾਰੇ ਸਟੇਸ਼ਨ ਸ਼ੋ ਕਰਕੇ 2 ਦਿਨ ਹੋਰ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਜਾਵੇਗਾ।2016 ਵਿੱਚ ਭਰਤੀ ਹੋਏ 6505 ਈਟੀਟੀ ਅਧਿਆਪਕਾਂ ਦਾ 2020 ਚ ਬਣਦਾ ਏਸੀਪੀ ਲਾਭ ਦੇਣ ਲਈ ਵਿਭਾਗ ਵੱਲੋ ਵਿੱਤ ਵਿਭਾਗ ਕੋਲੋ ਮਨਜੂਰੀ ਲਈ ਲਿਖਿਆ ਪੱਤਰ।ਅੰਮ੍ਰਿਤਸਰ ਜਿਲੇ ਵਿੱਚ 2016 ਵਾਲੇ ਪਰਮੋਸ਼ਨ ਪਰੋਸੈਸ ਵਿੱਚ ਕੋਰਟ ਕੇਸ ਕਾਰਣ ਜੂਨ 2017 ਵਿੱਚ ਬਣੇ ਹੈਡ ਟੀਚਰਜ਼ ਦਾ 4 ਸਾਲਾ ਏ ਸੀ ਪੀ 2020 ਤੋ ਦੇਣ ਸਬੰਧੀ ਲੋੜੀਂਦੀ ਵਿਭਾਗੀ ਕਾਰਵਾਈ ਲਈ  ਮੰਗੀ ਅਧਿਆਪਕਾਂ ਦੀ ਲਿਸਟ।ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਸਮੇ ਦੇ ਸੀ ਪੀ ਐਫ ਦੇ ਬਕਾਇਆ ਸਬੰਧੀ ਪ੍ਰਿੰਸੀਪਲ ਸੈਕਟਰੀ ਨਾਲ ਜਲਦ ਮੀਟਿੰਗ।ਵਿਭਾਗ ਵਿੱਚੋ ਹੀ ਸਿੱਧੀ ਭਰਤੀ ਤਹਿਤ ਨਿਯੁਕਤ ਹੋਏ ਅਧਿਆਪਕਾਂ ਦਾ ਪਰਬੇਸ਼ਨ ਪੀਰੀਅਡ ਖਤਮ ਕਰਨ ਲਈ ਵਿੱਤ ਵਿਭਾਗ ਨੂੰ ਭੇਜੀ ਜਾਵੈਗੀ ਪਰਪੋਜਲ ।


ਇਸ ਤੋ ਇਲਾਵਾ ਸੈਂਟਰ ਪੱਧਰ ਤੇ ਡਾਟਾ ਐਂਟਰੀ ਅਪਰੇਟਰ ਦੇ ਕੇ ਅਧਿਆਪਕਾਂ ਦਾ ਆਨਲਾਈਨ ਕੰਮ ਦਾ ਬੋਝ ਘਟਾਉਣ,ਆਉਣ ਵਾਲੇ ਸਮੇ ਵਿੱਚ ਸੈਂਟਰ ਹੈੱਡ ਟੀਚਰਜ਼ ਦੀਆ ਟਰੇਨਿੰਗਾਂ ਜਿਲਾ ਪੱਧਰ ਤੇ ਲਗਾਉਣ,ਬੋਰਡ ਵੱਲੋਂ ਪੰਜਵੀ ਸ਼੍ਰੇਣੀ ਲਈ ਵਸੂਲੀ ਲੇਟ ਫੀਸ ਵਾਪਿਸ ਕਰਾਉਣ,ਸੀ ਪੀ ਐਫ ਖਾਤਿਆ ਚ ਪਾਏ ਜਾਣ ਵਾਲੇ ਹਿੱਸੇ 4% ਨੂੰ ਟੈਕਸ ਮੁਕਤ ਕਰਾਉਣ ./ਮੈਡੀਕਲ ਬਿਲਾਂ ਲਈ ਬਜਟ ਜਾਰੀ ਕਰਾਉਣ ,ਪਰਾਇਮਰੀ ਪੱਧਰ ਤੇ ਚੌਕੀਦਾਰ /ਸਫਾਈ ਸੇਵਿਕਾ ਪੋਸਟ ਦੇਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਅੱਜ ਡੀਪੀਆਈ(ਐਲੀਮੈਂਟਰੀ)ਪੰਜਾਬ ਸ੍ਰੀ ਲਲਿਤ ਘਈ ਨਾਲ ਵੀ ਵੱਖਰੇ ਤੌਰ ਤੇ ਹੋਈ ਮੀਟਿੰਗ ਚ ਕਈ ਮਸਲੇ ਵਿਚਾਰੇ ਗਏ ।                                 

       ਅੱਜ ਦੀ ਮੀਟਿੰਗ ਚ ਈ ਟੀ ਯੂ (ਰਜਿ;) ਪੰਜਾਬ ਦੇ ਆਗੂ ਹਰਜਿੰਦਰ ਪਾਲ  ਸਿੰਘ ਪੰਨੂੰ, ਸਤਵੀਰ ਸਿੰਘ ਰੌਣੀ, ਗੁਰਿੰਦਰ ਸਿੰਘ ਘੁੱਕੇਵਾਲੀ ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਜਗਨੰਦਨ ਸਿੰਘ ਫਾਜਿਲਕਾ, ਗੁਰਮੇਲ ਸਿੰਘ ਬਰੇ, ਪਰਮਿੰਦਰ ਚੌਹਾਨ, ਅਵਤਾਰ ਸਿੰਘ ਮਾਨ, ਸਤਬੀਰ ਸਿੰਘ ਬੋਪਾਰਾਏ, ਪਵਨ ਕੁਮਾਰ ਜਲੰਧਰ, ਰਿਸ਼ੀ ਕੁਮਾਰ, ਹਰਦੀਪ ਸਿੰਘ ਬਾਹੋਮਾਜਰਾ,ਜਗਰੂਪ ਸਿੰਘ ਢਿੱਲੋਂ ਲੁਧਿਆਣਾ ਰਘਵਿੰਦਰ ਸਿੰਘ ਸੰਗਰੂਰ, ਬਲਜੀਤ ਸਿੰਘ ਸੰਗਰੂਰ , ਗੁਰਭੇਜ ਸਿੰਘ, ਜਗਜੀਤਪਾਲ ਸਿੰਘ, ਸ਼ਤੀਸ ਕੁਮਾਰ, ਦਲਜੀਤ ਸਿੰਘ ਮਾਨਸਾ, ਨਰਿੰਦਰ ਕਾਲੜਾ, ਦਲੀਪ ਸਿੰਘ,ਚਿਮਨ ਸਿੰਘ ਤੇ ਹੋਰ ਵੱਖ ਵੱਖ ਜਿਲਿਆ ਵਿੱਚੋ ਕਈ ਆਗੂ ਸ਼ਾਮਿਲ ਸਨ।

ਅਧਿਆਪਕਾਂ ਦੀ ਸਮਰੱਥਾ ਅਤੇ ਯੋਗਤਾ ਨਾਲ ਸਕੂਲਾਂ ਵਿੱਚ ਗੁਣਾਤਮਿਕ ਅਤੇ ਗਿਣਾਤਮਿਕ ਸੁਧਾਰਾਂ ਦੀ ਲਹਿਰ – ਸਿੱਖਿਆ ਸਕੱਤਰ

 ਅਧਿਆਪਕਾਂ ਦੀ ਸਮਰੱਥਾ ਅਤੇ ਯੋਗਤਾ ਨਾਲ ਸਕੂਲਾਂ ਵਿੱਚ ਗੁਣਾਤਮਿਕ ਅਤੇ ਗਿਣਾਤਮਿਕ ਸੁਧਾਰਾਂ ਦੀ ਲਹਿਰ – ਸਿੱਖਿਆ ਸਕੱਤਰ

ਸੈਂਟਰ ਹੈੱਡ ਟੀਚਰਾਂ ਦੀ ਦੋ ਦਿਨਾਂ ਸਿਖਲਾਈ ਦਾ ਤੀਜਾ ਗੇੜ ਸਮਾਪਤ

ਐੱਸ.ਏ.ਐੱਸ. ਨਗਰ 4 ਮਾਰਚ ( ਪ੍ਰਮੋਦ ਭਾਰਤੀ)
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਾਤਮਿਕ ਸਿੱਖਿਆ ਦੇਣ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਸਿੱਖਣ-ਸਿਖਾਉਣ ਵਿਧੀਆਂ, ਸਕੂਲ ਪ੍ਰਬੰਧਨ ਅਤੇ ਸਮਾਰਟ ਤਕਨਾਲੋਜੀ ਦੀ ਵਰਤੋਂ ਦੀ ਸਿਖਲਾਈ ਦੇਣ ਲਈ ਸੈਂਟਰ ਹੈੱਡ ਟੀਚਰਾਂ ਦੀ ਦੋ ਦਿਨਾਂ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਤੀਜਾ ਗੇੜ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਵਿਖੇ ਸਮਾਪਤ ਹੋ ਗਿਆ ਹੈ। ਸੈਂਟਰ ਹੈੱਡ ਟੀਚਰਾਂ ਨੂੰ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਸਮਰੱਥਾ ਅਤੇ ਯੋਗਤਾ ਨਾਲ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਅਤੇ ਗਿਣਾਤਮਿਕ ਸੁਧਾਰਾਂ ਦੀ ਲਹਿਰ ਨੂੰ ਬਹੁਤ ਜਿਆਦਾ ਹੁਲਾਰਾ ਮਿਲਿਆ ਹੈ। ਸਕੂਲਾਂ ਵਿੱਚ ਸੈਂਟਰ ਹੈੱਡ ਟੀਚਰ ਅਧਿਆਪਕਾਂ ਦੇ ਗ੍ਰੀਵੀਐਂਸਜ਼ ਖੁਦ ਹੱਲ ਕਰਵਾਉਣ ਲਈ ਕਾਰਵਾਈ ਕਰਨ। ਇਹਨਾਂ ਕਾਰਜਾਂ ਲਈ ਕਿਸੇ ਕਿਸਮ ਦੀ ਸਿਫ਼ਾਰਿਸ਼ ਦੀ ਲੋੜ ਨਹੀਂ ਹੈ। ਸਮੂਹ ਸਕੂਲ ਮੁਖੀਆਂ ਨੇ ਹੁਣ ਪੰਜਾਬ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਹੈ ਇਸ ਲਈ ਸਮੂਹ ਸੈਂਟਰ ਹੈੱਡ ਟੀਚਰ ਆਪਣੇ ਆਪਣੇ ਸੈਂਟਰ ਦੇ ਹਰੇਕ ਬੱਚੇ ਦੇ ਸਿੱਖਣ ਪੱਧਰਾਂ ਅਤੇ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਲਈ ਉਚੇਚੇ ਯਤਨ ਕਰ ਰਹੇ ਹਨ। ਸਕੂਲਾਂ ਵਿੱਚ ਦਾਖਲਿਆਂ ਨੂੰ ਵਧਾਉਣ ਲਈ ਮਾਪਿਆਂ ਨੂੰ ਸਕੂਲਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣਾ ਸੈਂਟਰ ਹੈੱਡ ਟੀਚਰ ਲਈ ਬਹੁਤ ਸੌਖਾ ਹੁੰਦਾ ਹੈ। ਸਕੂਲਾਂ ਵਿੱਚ ਹੋ ਰਹੇ ਵਧੀਆ ਕੰਮਾਂ ਦਾ ਪ੍ਰਚਾਰ ਕਰਨ ਲਈ ਸਕੂਲ ਮੁਖੀ ਅਤੇ ਅਧਿਆਪਕ ਵੱਧ ਤੋਂ ਵੱਧ ਉਪਰਾਲੇ ਕਰਨ।  

ਇਸ ਸਿਖਲਾਈ ਵਰਕਸ਼ਾਪ ਦੌਰਾਨ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਲਲਿਤ ਕਿਸ਼ੋਰ ਘਈ ਅਤੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਜਗਤਾਰ ਸਿੰਘ ਕੁਲੜੀਆਂ ਨੇ ਉਚੇਚੇ ਤੌਰ 'ਤੇ ਵਿਜ਼ਟ ਕੀਤੀ ਅਤੇ ਸੈਂਟਰ ਹੈੱਡ ਟੀਚਰਾਂ ਨੂੰ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਹਿੱਤ ਉਪਰਾਲੇ ਕਰਨ 'ਤੇ ਜ਼ੋਰ ਦੇਣ ਲਈ ਕਿਹਾ।

ਸਿਖਲਾਈ ਵਰਕਸ਼ਾਪ ਦੌਰਾਨ ਸਟੇਟ ਰਿਸੋਰਸ ਪਰਸਨਾਂ ਨੇ ਸਮੂਹ ਭਾਗ ਲੈਣ ਵਾਲੇ ਸੈਂਟਰ ਹੈੱਡ ਟੀਚਰਾਂ ਨੂੰ ਵੱਖ-ਵੱਖ ਵਿਸ਼ਿਆਂ ਨੂੰ ਪੜ੍ਹਾਉਣ, ਮੌਜੂਦਾ ਸਮੇਂ ਅਨੁਸਾਰ ਪਾਠਕ੍ਰਮ ਨੂੰ ਕਰਵਾਉਣ ਲਈ ਵਰਤੀਆਂ ਜਾਣ ਵਾਲੀ ਸਮਾਰਟ ਤਕਨੀਕਾਂ, ਸਿੱਖਣ-ਸਿਖਾਉਣ ਲਈ ਵਰਤੀ ਜਾਣ ਵਾਲੀ ਟੀ.ਐੱਲ.ਐੱਮ. ਦੀ ਤਿਆਰੀ, ਜਮਾਤਾਂ ਦੇ ਕਮਰਿਆਂ ਦੇ ਅੰਦਰ ਅਤੇ ਬਾਹਰ ਬਾਲਾ ਵਰਕ ਬਾਰੇ ਜਾਣਕਾਰੀ, ਸਕੂਲਾਂ ਵਿੱਚ ਜਮਾਤ ਅਨੁਸਾਰ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਲਈ ਕੁਇਜ਼ 'ਤੇ ਆਧਾਰਿਤ ਸਲਾਇਡਾਂ ਦੀ ਵੱਧ ਤੋਂ ਵੱਧ ਵਰਤੋਂ, ਸਕੂਲਾਂ ਵਿੱਚ ਸ਼ੁਰੂ ਹੋਏ ਨੈਤਿਕ ਸਿੱਖਿਆ ਸਬੰਧੀ ਨਵੇਂ ਵਿਸ਼ੇ ਸਵਾਗਤ ਜ਼ਿੰਦਗੀ ਦੀ ਮਹੱਤਤਾ, ਬੱਚਿਆਂ ਦੀ ਵੱਖ-ਵੱਖ ਭਾਸ਼ਾਵਾਂ ਨੂੰ ਸਿੱਖਣ ਲਈ ਰੁਚੀ ਨੂੰ ਪ੍ਰਫੁੱਲਤ ਕਰਨ ਹਿੱਤ ਇੰਗਲਿਸ਼ ਬੂਸਟਰ ਕਲੱਬਾਂ ਦੇ ਸੁਚਾਰੂ ਡੰਗ ਨਾਲ ਸੰਚਾਲਨ ਸਬੰਧੀ ਸਿਖਲਾਈ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਸਾਹਿਤਕ ਗਤਿਵਿਧੀਆਂ ਨਾਲ ਜੋੜਣ ਲਈ ਰੀਡਿੰਗ ਕਾਰਨਰ ਵਿੱਚ ਬਾਲ ਮੈਗਜ਼ੀਨਾਂ ਤਿਆਰ ਕਰਨਾ ਅਤੇ ਪੜ੍ਹਣ ਦੀ ਰੁਚੀ ਵਿਕਸਿਤ ਕਰਨਾ, ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਣ ਲਈ ਖੇਡ ਨੀਤੀ ਤਹਿਤ ਵੱਖ ਵੱਖ ਖੇਡਾਂ ਦੀ ਜਾਣਕਾਰੀ ਦੇਣਾ, ਸਕੂਲਾਂ ਵਿੱਚ ਸਮਾਰਟ ਕਲਾਸਰੂਮਾਂ ਵਿੱਚ ਸਮਾਰਟ ਤਕਨੀਕ ਦੀ ਵਰਤੋਂ ਕਰਕੇ ਵਿਭਾਗ ਦੁਆਰਾ ਤਿਆਰ ਕੀਤੇ ਗਏ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਬੱਚਿਆਂ ਅਤੇ ਮਾਪਿਆਂ ਨੂੰ ਸਿਖਾਉਣਾ ਆਦਿ ਬਾਰੇ ਵੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ।

ਸਿੱਖਿਆ ਵਿਭਾਗ ਵੱਲੋਂ ਮੁੱਖ ਦਫ਼ਤਰ ਵਿਖੇ ‘ਸਮਾਰਟ ਸਕੂਲ ਪ੍ਰਾਜੈਕਟ' ਅਧੀਨ ਦੋ ਦਿਨਾਂ ਵਰਕਸ਼ਾਪ ਸਮਾਪਤ

 ਸਿੱਖਿਆ ਵਿਭਾਗ ਵੱਲੋਂ ਮੁੱਖ ਦਫ਼ਤਰ ਵਿਖੇ ‘ਸਮਾਰਟ ਸਕੂਲ ਪ੍ਰਾਜੈਕਟ' ਅਧੀਨ ਦੋ ਦਿਨਾਂ ਵਰਕਸ਼ਾਪ ਸਮਾਪਤ

   ਸਿੱਖਿਆ ਸਕੱਤਰ ਨੇ ਸਿੱਖਿਆ ਸੁਧਾਰ ਟੀਮਾਂ ਨੂੰ ਸਕੂਲ ਸਿੱਖਿਆ ਦੇ ਵਿਕਾਸ ਲਈ ਵਿਆਪਕ ਭੂਮਿਕਾ ਨਿਭਾਉਣ ਲਈ ਕੀਤਾ ਪ੍ਰੇਰਿਤ

 

  ਐੱਸ.ਏ.ਐੱਸ. ਨਗਰ 4 ਮਾਰਚ (   ਪ੍ਰਮੋਦ ਭਾਰਤੀ ) ਸਿੱਖਿਆ ਵਿਭਾਗ  ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ‘ਸਮਾਰਟ ਸਕੂਲ ਮੁਹਿੰਮ' ਤਹਿਤ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਲਈ  ਉਪਰਾਲੇ ਨਿਰੰਤਰ ਜਾਰੀ ਹਨ। ਇਸ ਮੁਹਿੰਮ ਤਹਿਤ ਵਿਭਾਗ ਵੱਲੋਂ ਮੁੱਖ ਦਫ਼ਤਰ ਵਿਖੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਸਿਖਲਾਈ ਵਰਕਸ਼ਾਪ ਵਿੱਚ ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ, ਡੀ.ਐੱਸ.ਐੱਮਜ਼ ਅਤੇ ਏ.ਸੀਜ਼ ਨੇ ਭਾਗ ਲਿਆ।  ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਵਰਕਸ਼ਾਪ ਵਿੱਚ ਭਾਗ ਲੈਣ ਆਏ ਅਧਿਕਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਵਧਾਉਣ ਅਤੇ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਉਹਨਾਂ ਦਾ ਵਿਸ਼ੇਸ਼ ਰੋਲ ਹੈ।  ਉਹਨਾਂ ਕਿਹਾ ਕਿ ਸਕੂਲਾਂ ਵਿੱਚ ਮੌਜੂਦਾ ਸੁਵਿਧਾਵਾਂ ਨੂੰ ਮਿਆਰੀ ਰੂਪ ਵਿੱਚ ਹੋਰ ਬਿਹਤਰ ਬਣਾਉਣ ਲਈ ਮਿਸ਼ਨ ਬਣਾ ਕੇ ਅੱਗੇ ਵਧਣ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਸਿੱਖਿਆ ਸੁਧਾਰ ਟੀਮਾਂ ਵੱਲੋਂ ਸਕੂਲ ਸਿੱਖਿਆ ਦੇ ਗੁਣਾਤਮਕ ਵਿਕਾਸ, ਮਿਸ਼ਨ ਸ਼ਤ-ਪ੍ਰਤੀਸ਼ਤ, ਸਮਾਰਟ ਸਕੂਲ ਮੁਹਿੰਮ, ਪੰਜਾਬ ਐਜੂਕੇਅਰ ਐਪ ਦੀ ਵਰਤੋਂ, ਇੰਗਲਿਸ਼ ਬੂਸਟਰ ਕਲੱਬਾਂ, ਬਡੀ ਗਰੁੱਪਾਂ, ਸੋਹਣਾ ਫ਼ਰਨੀਚਰ, ਰੰਗਦਾਰ ਤੇ ਗਿਆਨ ਭਰਪੂਰ ਇਮਾਰਤਾਂ, ਮਿਆਰੀ ਖੇਡ ਮੈਦਾਨ,  ਵਿਦਿਆਰਥੀਆਂ ਦੇ ਲਈ ਡਾਈਨਿੰਗ ਹਾਲ, ਸੋਹਣੇ ਅਤੇ ਆਕਰਸ਼ਕ ਮੁੱਖ ਗੇਟ ਦੇ ਨਿਰਮਾਣ, ਫਿਟਨੈੱਸ ਪਾਰਕ ਅਤੇ ਵੱਖ-ਵੱਖ ਵਿੱਦਿਅਕ ਪਾਰਕ ਬਣਾਉਣ ਲਈ ਵਿਸ਼ੇਸ਼  ਅਗਵਾਈ ਕੀਤੀ ਜਾਵੇ। ਇਸ ਲਈ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰਨ ਦੀ ਲੋੜ ਹੈ। ਉਹਨਾਂ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਅਧਿਆਪਕਾਂ ਦੁਆਰਾ ਕੀਤੀ ਜਾ ਰਹੀ ਮਿਹਨਤ ਨੂੰ ਵੀ ਸਰਾਹਿਆ।

  ਇਸ ਸਿਖਲਾਈ ਵਰਕਸ਼ਾਪ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਮਾਰਟ ਸਕੂਲ ਪ੍ਰਾਜੈਕਟ ਅਧੀਨ ਚੱਲ ਰਹੇ ਕੰਮਾਂ ਦਾ ਰਿਵਿਊ ਕੀਤਾ ਗਿਆ ਅਤੇ ਸਕੂਲਾਂ ਦੀਆਂ ਬੈਸਟ ਪ੍ਰੈਕਟਿਸਜ਼ ਸ਼ੇਅਰ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਅਧਿਆਪਕਾਂ ਅਤੇ ਸਮਾਜ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਿਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸਮਾਰਟ ਸਕੂਲ ਪੈਰਾਮੀਟਰ ਸਟੇਜ -2 ਅਨੁਸਾਰ ਲੱਗਭੱਗ 10,000  ਸਰਕਾਰੀ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਹੋ ਚੁੱਕੇ ਹਨ। ਇਹਨਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਦੀ ਸਹਾਇਤਾ ਨਾਲ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।

   ਇੱਥੇ ਇਹ ਜ਼ਿਕਰਯੋਗ ਹੈ ਕਿ ਅਧਿਆਪਕਾਂ ਦੀ ਸਖ਼ਤ ਮਿਹਨਤ ਸਦਕਾ ਸਰਕਾਰੀ ਸਕੂਲ ਸਮਾਰਟ ਤਾਂ ਬਣੇ ਹੀ ਹਨ ਬਲਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਅਨੁਸਾਰ ਮਿਆਰੀ ਸਿੱਖਿਆ ਵੀ ਪ੍ਰਦਾਨ ਕੀਤੀ ਜਾ ਰਹੀ ਹੈ।

 ਇਸ ਮੌਕੇ ਸ਼ਲਿੰਦਰ ਸਿੰਘ ਸਹਾਇਕ ਡਾਇਰੈਕਟਰ। ਸਿੱਖਿਆ ਵਿਭਾਗ ਨੇ ਕਿਹਾ ਕਿ ਸਿੱਖਿਆ ਵਿਭਾਗ ਦੀ ਸਮੁੱਚੀ ਸਮਾਰਟ ਸਕੂਲ ਟੀਮ ਵੱਲੋਂ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਅਧਿਆਪਕਾਂ ਦੀ ਸਹਾਇਤਾ ਲਈ ਸ਼ਾਲਾਘਾਯੋਗ ਯਤਨ ਕੀਤੇ ਜਾ ਰਹੇ ਹਨ। ਉਹਨਾਂ ਬਾਕੀ ਸਰਕਾਰੀ ਸਕੂਲਾਂ ਨੂੰ ਵੀ ਸਮਾਰਟ ਬਣਾਉਣ ਲਈ ਚੱਲ ਰਹੇ ਕੰਮਾਂ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਪ੍ਰੇਰਿਤ ਕੀਤਾ।   ਇਸ ਸਿਖਲਾਈ ਵਰਕਸ਼ਾਪ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਭਾਰਦਵਾਜ ਮੈਂਬਰ ਸਟੇਟ ਸਮਾਰਟ ਸਕੂਲ ਟੀਮ ਨੇ ਸਮੂਹ ਸਮਾਰਟ ਸਕੂਲ ਟੀਮ ਦੀ ਹੌਸਲਾ ਅਫਜ਼ਾਈ ਕੀਤੀ।

  ਸਾਰੇ ਡੀ.ਐੱਸ.ਐੱਮ ਅਤੇ ਏ.ਸੀਜ਼ ਨੇ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਸਥਿਤ ਸਮਾਰਟ ਸਕੂਲਾਂ ਬਾਰੇ ਪੀ.ਪੀ.ਟੀ ਰਾਹੀਂ ਪ੍ਰੈਜੈਂਟੇਸ਼ਨ ਦਿੱਤੀ।

  ਇਸ ਮੌਕੇ ਸ਼੍ਰੀਮਤੀ ਸੁਰੇਖਾ ਠਾਕੁਰ ਏ.ਐੱਸ.ਪੀ.ਡੀ., ਸੰਜੀਵ ਭੂਸ਼ਣ ਸਟੇਟ ਰਿਸੋਰਸ ਪਰਸਨ, ਪ੍ਰਮੋਦ ਭਾਰਤੀ ਸਪੋਕਸਪਰਸਨ ਸਿੱਖਿਆ ਵਿਭਾਗ, ਸਟੇਟ ਸਮਾਰਟ ਸਕੂਲ ਟੀਮ ਮੈਂਬਰ ਅਮਰਜੀਤ ਸਿੰਘ, ਲਵਜੀਤ ਸਿੰਘ, ਕੁਲਦੀਪ ਸਿੰਘ ਅਤੇ ਜਗਜੀਤ ਸਿੰਘ ਨੇ ਸਿੱਖਿਆ ਸੁਧਾਰ ਮੁਹਿੰਮ ਦੇ ਵੱਖ-ਵੱਖ ਪੱਖਾਂ ਬਾਰੇ ਚਾਨਣਾ ਪਾਇਆ।

Online transfer portal will now be kept open till March 7: Vijay Inder Singla

 Online transfer portal will now be kept open till March 7: Vijay Inder Singla 


Chandigarh, March 4: (Parmod Bharti) Taking serious note of the problems being faced by the teachers aspiring for transfers, the Education Department has decided to extend the date of submitting online applications. The portal will now be kept open till March 7, 2021, said the School Education Minister, Vijay Inder Singla. The cabinet minister said that those who have applied earlier, would also be able to make necessary amendments in the applications on portal, if any. 


Allaying apprehensions and misconceptions being spread by some rumour mongers, Mr Vijay Inder Singla has categorically stated today that no rationalisation of the posts was underway and the process of online transfers with utmost transparency has been going on. 

He added the department is not going to shift any post from any school but the state government, keeping in view the enhancement in enrollment , has sanctioned new posts to give a fillip to the qualitative improvement in education as well as employment avenues for budding teachers. Hence, the teachers should not get misled by rumours, added the Education Minister.


Mr. Singla said that till date, around 7,000 teachers have availed the benefits of the online transfer policy.

शिक्षा विभाग अध्यापकों की रैशनेलाइजेशन नहीं करेगा : शिक्षा सचिव

पंजाब में अध्यापकों की रैशनेलाइजेशन पॉलिसी फिलहाल लागू नहीं होगी । शिक्षा सचिव ने आज अपने वीडियो संदेश में कहा कि फिलहाल शिक्षा विभाग का काम अध्यापकों की ट्रांसफर करना है रैशनेलाइजेशन पॉलिसी को अभी लागू नहीं किया जाएगा।

 

PAY COMMISSION REPORT AGAIN EXTENDED

 


ਵਿਦਿਆਰਥੀਆਂ ਦੀ ਮਾਈਗਰੇਸ਼ਨ ਲਈ 5 ਮਾਰਚ ਤਕ ਕਰੋ ਅਪਲਾਈ

 


ਪੰਜਵੀਁ, ਅਠਵੀਂ ਦੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ 5 ਮਾਰਚ ਤਕ

 

ਸਾਂਝਾ ਅਧਿਆਪਕ ਮੋਰਚਾ ਨੰਗਲ ਵੱਲੋਂ ਸਰਕਾਰ ਖਿਲਾਫ ਕੀਤੀ ਗਈ ਭਰਵੀਂ ਰੋਸ-ਰੈਲੀ

 ਨੰਗਲ (2 ਮਾਰਚ) : ਸਾਂਝਾ ਅਧਿਆਪਕ ਮੋਰਚਾ ਨੰਗਲ ਵੱਲੋਂ ਸਰਕਾਰ ਖਿਲਾਫ ਕੀਤੀ ਗਈ ਭਰਵੀਂ ਰੋਸ-ਰੈਲੀ

   ਤਬਾਦਲਾ ਨੀਤੀ ਦੀ ਆੜ ਹੇਠ ਵਿਭਾਗ ਦੀਆਂ ਪੋਸਟਾਂ ਤੇ ਫੇਰੀ ਜਾ ਰਹੀ ਹੈ ਕੈਂਚੀ ਅਤਿ ਮੰਦਭਾਗਾ-ਆਗੂ ਸਾਂਝਾ ਅਧਿਆਪਕ ਮੋਰਚਾ

 ਪੰਜਾਬ ਦੇ 3 ਮਾਰਚ ਦੇ ਐਕਸ਼ਨ ਵਿੱਚ ਕੀਤੀ ਜਾਏ ਸ਼ਮੂਲੀਅਤ


 ਨੰਗਲ(2 ਮਾਰਚ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ‘ਕੌਮੀ ਸਿੱਖਿਆ ਨੀਤੀ 2020' ਨੂੰ ਲਾਗੂ ਕਰਕੇ ਸਿੱਖਿਆ ਖੇਤਰ ਨੂੰ ਵੀ ਬਾਕੀ ਖੇਤਰਾਂ ਵਾਂਗ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੀ ਕੈਪਟਨ ਸਰਕਾਰ ਵੀ ਓਸੇ ਨੀਤੀ ਦੀਆਂ ਮੱਦਾਂ ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰਦਿਆਂ ਮਾਰੂ ਤਬਾਦਲਾ ਨੀਤੀ ਲਿਆ ਕੇ, ਲਾਗੂ ਕਰਕੇ ਪੋਸਟਾਂ ਦੀ ਵੱਡੇ ਪੱਧਰ 'ਤੇ ਕਟੌਤੀ ਕਰ ਰਹੀ ਹੈ ਇਸ ਸਬੰਧੀ ਸਾਂਝਾ ਅਧਿਆਪਕ ਮੋਰਚਾ ਦੇ ਆਗੂ ਰਾਜਿੰਦਰ ਬਾਲੀ, ਅਮਰੀਕ ਸਿੰਘ, ਰਵਿੰਦਰ ਸਿੰਘ  ,ਦੇਵਰਾਜ,ਤਰਸੇਮ ਭਨਾਮ ,ਯੁੱਧਵੀਰ ,ਸੋਹਣ ਸਿੰਘ ਭੁਪਿੰਦਰ ਸਿੰਘ ਵਲੋਂ ਪ੍ਰੈਸ ਬਿਆਨ ਰਾਹੀਂ ਵਿਭਾਗ ਦੀ ਤਬਾਦਲਾ ਨੀਤੀ ‘ਤੇ ਸੁਆਲ ਕਰਦਿਆਂ ਕਿਹਾ ਆਗੂਆਂ ਨੇ ਕਿਹਾ ਕਿ ਇਸ ਤੋਂ ਨੀਤੀ ਨਾਲ ਤਾਂ ਆਪਣੇ ਘਰਾਂ ਤੋਂ ਦੂਰ-ਦੁਰਾਡੇ ਸਟੇਸ਼ਨਾਂ 'ਤੇ ਬੈਠੇ, ਆਪਣੇ ਪਿੱਤਰੀ ਜ਼ਿਲਿਆਂ ਵਿੱਚ ਵਾਪਸੀ ਦੀ ਉਡੀਕ ਕਰ ਰਹੇ ਅਧਿਆਪਕਾਂ ਦੀਆਂ ਸਮੱਸਿਆਵਾਂ ਵਿੱਚ ਹੋਰ ਇਜ਼ਾਫਾ ਹੋਵੇਗਾ। ਇਸ ਤੋਂ ਇਲਾਵਾ ਵਿਭਾਗ ਦੀਆਂ ਸੈਂਕੜੇ ਆਸਾਮੀਆਂ ਦਾ ਭੋਗ ਪੈ ਜਾਵੇਗਾ।ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਫਸਰਸ਼ਾਹੀ ਨਿੱਜੀਕਰਨ ਦੀਆਂ, ਆਊਟ ਸੋਰਸਿੰਗ ਦੀਆਂ ਨੀਤੀਆਂ ਲਾਗੂ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। 


ਬਦਲੀਆਂ ਦੀ ਆੜ ਵਿੱਚ ਰੈਸ਼ਨੇਲਾਈਜ਼ੇਸ਼ਨ ਕਰਕੇ ਪ੍ਰਾਇਮਰੀ, ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਦੀਆਂ ਆਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਤਕਨੀਕੀ ਨੁਕਸ ਦਾ ਬਹਾਨਾ ਬਣਾ ਕੇ ਆਸਾਮੀਆਂ ਦਾ ਉਜਾੜਾ ਕੀਤਾ ਜਾ ਰਿਹਾ। ਮਿਡਲ ਸਕੂਲਾਂ ਚੋਂ ਪੀਟੀਆਈ ਅਧਿਆਪਕਾਂ ਦੀਆਂ 228 ਆਸਾਮੀਆਂ ਬਲਾਕਾਂ ਵਿੱਚ ਸ਼ਿਫਟ ਕਰ ਦਿੱਤੀਆਂ ਗਈਆਂ ਹਨ। ਜਥੇਬੰਦੀ ਪੰਜਾਬ ਸਰਕਾਰ ਦੇ ਇਹਨਾਂ ਨਾਦਰਸ਼ਾਹੀ ਫੁਰਮਾਨਾਂ ਦਾ ਤਿੱਖਾ ਵਿਰੋਧ ਕਰਦੀ ਹੈ। ਆਗੂਆਂ ਨੇ ਕਿਹਾ ਕਿ ਆਨ ਲਾਈਨ ਸਿੱਖਿਆ ਨੀਤੀ ਨੂੰ ਥਾਪੜਾ ਦੇ ਕੇ ਸਿੱਖਣ ਪ੍ਰਕਿਰਿਆ ਵਿਚੋਂ ਅਧਿਆਪਕ ਦੀ ਭੂਮਿਕਾ ਨੂੰ ਮਨਫੀ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦੀਆਂ ਸੇਵਾਵਾਂ ਨੂੰ ਅਨਿਯਮਿਤ ਕਰਕੇ ਆਰਥਿਕ ਲਾਭਾਂ 'ਤੇ ਕੱਟ ਲਾਇਆ ਜਾ ਰਿਹਾ ਹੈ। ਅਧਿਆਪਕਾਂ ਅਤੇ ਮੁਲਾਜ਼ਮਾਂ ਦੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਦੇਣ ਅਤੇ ਤਨਖਾਹ ਕਮਿਸ਼ਨ ਲਾਗੂ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ। ਅਜਿਹੇ ਹਾਲਤਾਂ ਨੂੰ ਮੋੜਾ ਦੇਣ ਲਈ ਦੇਸ਼ ਦੀ ਕਿਸਾਨ ਲਹਿਰ ਵਾਂਗ ਮਜਬੂਤ ਅਧਿਆਪਕ ਅਤੇ ਵਿਸ਼ਾਲ ਮੁਲਾਜ਼ਮ ਲਹਿਰ ਦੀ ਉਸਾਰੀ ਸਮੇਂ ਦੀ ਅਣਸਰਦੀ ਲੋੜ ਹੈ।
ਜਿਸ ਤਹਿਤ ਸਾਂਝਾ ਅਧਿਆਪਕ ਮੋਰਚਾ ਨੰਗਲ ਹਰ ਮੁਹਾਜ਼ ‘ਤੇ ਵਿੱਢੇ ਗਏ ਲੋਕ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੀ ਰਹੇਗੀ, ਇਸ ਮੌਕੇ ਸਾਂਝਾ ਅਧਿਆਪਕ ਮੰਚ ਫਿਰੋਜ਼ਪੁਰ ਦੇ ਆਗੂ ਸਾਹਿਬਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਵੱਖ - ਵੱਖ ਵਿਭਾਗਾਂ ਦੀ ਆਕਾਰ- ਘਟਾਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚੋਂ ਵੱਖ-ਵੱਖ ਵਿਭਾਗਾਂ ਦੀਆਂ ਲੱਗਭਗ 60000 ਅਸਾਮੀਆਂ ਨੂੰ ਬੇਲੋੜੀਆਂ ਦੱਸ ਕੇ ਖਤਮ ਕੀਤਾ ਜਾ ਚੁੱਕਾ ਹੈ।


 ਸਿੱਖਿਆ ਵਿਭਾਗ ਦੀ ਬੇਲਗਾਮ ਅਫਸਰਸ਼ਾਹੀ ਵੱਲੋਂ ਸਕੂਲ ਵਿੱਚ ਖੌਫਜਦਾ ਮਹੌਲ ਸਿਰਜਿਆ ਜਾ ਰਿਹਾ ਹੈ। ਸਾਰਾ ਸਾਲ ਅਧਿਆਪਕਾਂ ਨੂੰ ਬੇਲੋੜੇ ਟੈਸਟਾਂ ਵਿੱਚ ਉਲਝਾਇਆ ਜਾ ਰਿਹਾ ਹੈ। ਸਾਂਝਾ ਅਧਿਆਪਕ ਮੋਰਚਾ ਨੰਗਲ ਦੇ ਆਗੂ ਸਾਹਿਬਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਨਜੂਰਸ਼ੁਦਾ ਪੋਸਟਾਂ ਸਕੂਲਾਂ ਵਿੱਚ ਵਾਪਸ ਨਾ ਕੀਤੀਆਂ ਗਈਆਂ, ਪੀਟੀਆਈ ਅਧਿਆਪਕਾਂ ਨੂੰ ਸਕੂਲਾਂ ਵਿੱਚ ਵਾਪਿਸ ਨਾ ਭੇਜਿਆ ਗਿਆ ਅਤੇ ਤਬਾਦਲੇ ਲਈ ਸਕੂਲਾਂ ਵਿੱਚ ਖਾਲੀ ਪੋਸਟਾਂ ਈ-ਪੰਜਾਬ ਪੋਰਟਲ 'ਤੇ ਨਾ ਦਿਖਾਇਆ ਗਿਆ ਤਾਂ ਜਥੇਬੰਦੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਤਿੱਖਾ ਸੰਘਰਸ਼ ਵਿੱਢੇਗੀ। 


ਇਸ ਮੌਕੇ ਅਰੁਣ ਠਾਕੁਰ, ਜਿਤੇੇੰਦਰ ਕੌੌੌਸ਼ਲ,ਸੰਤੋਸ਼ ਕੁਮਾਰ, ਅਜੈ ਕੁਮਾਰ, ਰਾਜੇੇੇਸ਼ ਕੁਮਾਰ ,ਵਿਕੇਸ ਕੁਮਾਰ , ਰਾਜਿੰੰਦਰ ਕੌਰ, ਰਾਜ ਰਾਣੀ, ਰਾਕੇਸ਼ ਕੁਮਾਰ, ਸੁਧੀਰ ਕੁਮਾਰ, ਨੀਰਜ ਕੁਮਾਰ, ਪਰਮਿੰਦਰ ਕੁਮਾਰ, ਅਮ੍ਰਿਤ ਸੈਣੀ ਰਾਕੇਸ਼ ਕੁਮਾਰ ਜਸਵਿੰਦਰ ਸਿੰਘ, ਚੰਨਣ, ਪ੍ਰਮੋਦ ਸ਼ਰਮਾ, ਰਾਕੇਸ਼ ਕੁਮਾਰ, ਵਿਕੇਸ਼ ਕੁਮਾਰ, ਅਵਨੀਸ਼ ਕੁਮਾਰ ,ਰਜਿੰਦਰ ਕੌਰ ਅਮਿਤਾ ਰਾਣੀ, ਕਿਰਨ ਚੌਧਰੀ, ਰੋਹਿਨੀ ਅਾਦਿ ਹਾਜ਼ਰ ਸਨ। 

ਪੰਜਾਬ ਦੇ ਸਕੂਲ 15 ਮਾਰਚ ਤੱਕ ਸਵੇਰੇ 9 ਵਜੇ ਹੀ ਖੁੱਲਣਗੇ।

ਪੰਜਾਬ ਦੇ ਸਕੂਲ 15 ਮਾਰਚ ਤੱਕ ਸਵੇਰੇ 9 ਵਜੇ ਹੀ ਖੁੱਲਣਗੇ। ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਕੂਲਾਂ ਦੇ ਸਮੇਂ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਹੈ ਕਿ ਸਕੂਲਾਂ ਦਾ ਸਮਾਂ ਵਜੇ 9 ਵਜੇ ਖੁੱਲ੍ਹਣ ਦਾ ਹੀ ਰਹੇਗਾ। ਪ੍ਰਾਇਮਰੀ ਸਕੂਲ ਬਾਦ ਦੁਪਹਿਰ 3 ਵਜੇ ਤੱਕ ਅਤੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਬਾਦ ਦੁਪਹਿਰ 3.20 ਤੱਕ ਦਾ ਹੋਵੇਗਾ।

MIDDLE SCHOOL ਤੌੰ ਪੀਟੀਆਈ ਦੀਆਂ ਅਸਾਮੀਆਂ ਖਤਮ

 

ਸਿੱਖਿਆ ਵਿਭਾਗ ਵੱਲੋਂ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਸਹਿਯੋਗ ਨਾਲ ਕਰਵਾਈ ਸਿਖਲਾਈ ਵਰਕਸ਼ਾਪ ਰਹੀ ਪ੍ਰਭਾਵਸ਼ਾਲੀ

 *ਸਿੱਧੀ ਭਰਤੀ ਰਾਹੀਂ ਚੁਣੇ ਗਏ ਪ੍ਰਿੰਸੀਪਲਾਂ ਦੀ ਆਨਲਾਈਨ ਰਿਫਰੈਸ਼ਰ ਵਰਕਸ਼ਾਪ*

 


   ਐੱਸ.ਏ.ਐੱਸ. ਨਗਰ 26 ਫ਼ਰਵਰੀ (  ਪ੍ਰਮੋਦ ਭਾਰਤੀ  ) ਸਿੱਖਿਆ ਵਿਭਾਗ ਵੱਲੋਂ ਵਿਸ਼ਵ ਪੱਧਰੀ ਸੰਸਥਾ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਸਹਿਯੋਗ ਨਾਲ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿੱਧੀ ਭਰਤੀ ਰਾਹੀਂ ਚੁਣੇ ਗਏ 150 ਪ੍ਰਿੰਸੀਪਲਾਂ ਨੂੰ ਪਿਛਲੇ ਸਾਲ ਸਿਖਲਾਈ ਕਰਵਾਈ ਗਈ ਸੀ। ਇਸ ਸਿਖਲਾਈ ਵਰਕਸ਼ਾਪ ਵਿੱਚ ਪ੍ਰਿੰਸੀਪਲਾਂ ਨੂੰ ਵੱਖ-ਵੱਖ ਵਿਸ਼ਿਆਂ ਤੇ ਸਿਖਲਾਈ ਦਿੱਤੀ ਗਈ ਸੀ। ਇਸ ਸਿਖਲਾਈ ਵਰਕਸ਼ਾਪ ਵਿੱਚ ਨਵ-ਨਿਯੁਕਤ ਪ੍ਰਿੰਸੀਪਲਾਂ ਨੂੰ ਪ੍ਰਦਾਨ ਕੀਤੀ ਸਿਖਲਾਈ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ, ਸਿਖਲਾਈ ਵਿੱਚ ਧਾਰਨਾਵਾਂ ਦੀ ਸਮਝ ਨੂੰ ਹੋਰ ਵਿਕਸਤ ਕਰਨ, ਪ੍ਰਾਪਤ ਗਿਆਨ ਨੂੰ ਰਿਫਰੈਸ਼ ਕਰਨ ਅਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਆਈ.ਐੱਸ.ਬੀ. ਦੇ ਸਹਿਯੋਗ ਨਾਲ ਆਨ-ਲਾਈਨ ਰਿਫ਼ਰੈਸ਼ਰ ਵਰਕਸ਼ਾਪ 23 ਫ਼ਰਵਰੀ ਤੋਂ 25 ਫ਼ਰਵਰੀ ਤੱਕ ਲਗਾਈ ਗਈ। ਇਸ ਸਿਖਲਾਈ ਦਾ ਉਦੇਸ਼ ਸਕੂਲ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਵਿਭਾਗ ਵੱਲੋਂ ਜਾਰੀ ਮੁਹਿੰਮਾਂ ਅਧੀਨ ਮਾਨਵੀ ਸਰੋਤਾਂ ਅਤੇ ਸਮਾਜ ਨੂੰ ਪ੍ਰੇਰਿਤ ਕਰਨ ਲਈ ਪ੍ਰਬੰਧਕੀ ਹੁਨਰਾਂ ਨੂੰ ਵਿਕਸਤ ਕਰਨਾ ਹੈ। 

    ਇਸ ਸਿਖਲਾਈ ਦੇ ਕੋਆਰਡੀਨੇਟਰ ਅਤੇ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਐਸੋਸੀਏਟ ਡਾਇਰੈਕਟਰ ਡਾ.ਆਰੂਸ਼ੀ ਜੈਨ ਨੇ ਕਿਹਾ ਕਿ ਇਸ ਮਹਾਂਮਾਰੀ ਨੇ ਹਰ ਖੇਤਰ ਲੲੀ ਬਹੁਤ ਵੱਡੀਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ ਅਤੇ ਸਿੱਖਿਆ ਦੇ ਖੇਤਰ ਵਿੱਚ ਵੀ ਇਸਦਾ ਗਹਿਰਾ ਪ੍ਰਭਾਵ ਪਿਆ ਹੈ। ਉਹਨਾਂ ਕਿਹਾ ਕਿ ਇਹ ਵਰਕਸ਼ਾਪ ਪੰਜਾਬ ਵਿੱਚ ਸਿੱਖਿਆ ਦੀ ਗੁਣਾਤਮਕਤਾ ਵਿੱਚ ਵਾਧਾ ਕਰਨ ਲਈ ਬਹੁਤ ਵੱਡੇ ਪ੍ਰਾਜੈਕਟ ਦਾ ਹਿੱਸਾ ਹੈ, ਜੋ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਇੰਡੀਅਨ ਸਕੂਲ ਆਫ਼ ਬਿਜ਼ਨਸ ਕਰਵਾ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਪ੍ਰਿੰਸੀਪਲਾਂ ਵੱਲੋਂ ਬਹੁਤ ਅੱਛਾ ਤੇ ਮਿਸਾਲੀ ਕਾਰਜ ਕੀਤਾ ਗਿਆ ਹੈ।

   ਉਹਨਾਂ ਕਿਹਾ ਕਿ ਇਹ ਉਪਰਾਲਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੇ ਗਏ ਗਤੀਸ਼ੀਲ ਉਪਰਾਲਿਆਂ ਵਿੱਚੋਂ ਇੱਕ ਹੈ। ਇਹ ਉਹਨਾਂ ਸਕੂਲ ਪ੍ਰਿੰਸੀਪਲਾਂ ਲਈ ਜੋ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਹਨ, ਨੂੰ ਸਹੀ ਦਿਸ਼ਾ ਅਤੇ ਸਹਿਯੋਗ ਪ੍ਰਦਾਨ ਕਰਨ ਲਈ ਵਿਸ਼ੇਸ਼ ਉਪਰਾਲਾ ਹੈ। ਇਹ ਸਿਖਲਾਈ ਪ੍ਰਿੰਸੀਪਲਾਂ ਨੂੰ ਫੈਸਲੇ ਲੈਣ ਵਿੱਚ, ਟੀਮ ਆਗੂ ਵਜੋਂ ਅਤੇ ਹੋਰ ਖੇਤਰਾਂ ਵਿੱਚ ਸਿੱਖਿਅਤ ਕਰਨ ਲਈ ਕਰਵਾਈ ਗਈ। ਇਸ ਸਿਖਲਾਈ ਦਾ ਉਦੇਸ਼ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਨਵੇਂ ਚੁਣੇ ਗਏ ਪ੍ਰਿੰਸੀਪਲਾਂ ਦੀਆਂ ਸਮਰੱਥਾਵਾਂ ਦੇ ਨਿਰਮਾਣ ਲਈ ਪ੍ਰਬੰਧਕੀ ਧਾਰਨਾਵਾਂ ਦੀ ਸਮਝ ਨੂੰ ਵਿਕਸਤ ਕਰਨਾ ਹੈ।

    ਇਹ ਸਿਖਲਾਈ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਸੀਨੀਅਰ ਫੈਕਲਟੀ ਮੈਂਬਰਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਮਾਹਿਰਾਂ ਵੱਲੋਂ ਨਵ-ਨਿਯੁਕਤ ਪ੍ਰਿੰਸੀਪਲਾਂ ਨੂੰ ਸਿੱਖਿਆ ਦੀ ਗੁਣਾਤਮਕਤਾ ਵਧਾਉਣ ਲਈ ਗੁਰ ਪ੍ਰਦਾਨ ਕੀਤੇ। 

    ਪ੍ਰੋ ਡੋਰਸਵਾਮੀ ਨੰਦ ਕਿਸ਼ੋਰ (ਆਈ.ਐੱਸ.ਬੀ.) ਜੋ ਕਿ ਉੱਘੇ ਕਾਰਪੋਰੇਟ ਲੀਡਰ ਹਨ, ਨੇ ਅਨੁਕੂਲ ਲੀਡਰਸ਼ਿਪ ਅਤੇ ਪ੍ਰਬੰਧ ਵਿੱਚ ਬਦਲਾਅ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਪ੍ਰੋ ਰਾਜੇਸ਼ਵਰ ਉਪਾਧਿਆਇ ਡਾਇਰੈਕਟਰ ਫਾਰ ਐਕਸੇਲੈਂਸ ਨੇ ਭਾਵਨਾਤਮਕ ਯੋਗਤਾ ਅਤੇ ਅੰਤਰ- ਵਿਅਕਤੀਗਤ ਸੰਬੰਧਾਂ ਬਾਰੇ ਸਿਖਲਾਈ ਪ੍ਰਦਾਨ ਕੀਤੀ।

 ਡਾ.ਆਰੂਸ਼ੀ ਜੈਨ ਐਸੋਸੀਏਟ ਪ੍ਰੋਫੈਸਰ ਨੇ ਸਿਖਿਆਰਥੀਆਂ ਨੂੰ ਕੇਸ ਮੈਥਡ, ਟੀਮ ਦੀ ਸਮਰੱਥਾ ਦੇ ਨਿਰਮਾਣ ਅਤੇ ਗਰੁੱਪ ਗਤੀਸ਼ੀਲਤਾ ਆਦਿ ਪੱਖਾਂ ਤੇ ਚਾਨਣਾ ਪਾਇਆ। ਪ੍ਰੋ ਵਿਜੈ ਸੁੰਦਰ ਓਪਰੇਸ਼ਨਲ ਮੈਨੇਜ਼ਮੈਂਟ ਨੇ ਸਿਖਲਾਈ ਦੌਰਾਨ ‘ਪ੍ਰੋਜੈਕਟ ਮੈਨੇਜ਼ਮੈਂਟ' ਮਾਹਿਰ ਵਜੋਂ ਸਿਖਲਾਈ ਪ੍ਰਦਾਨ ਕੀਤੀ। 

   ਇਸ ਮੌਕੇ ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਪਰਦੀਪ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਹੌਰੀ ਕਲਾਂ ਜ਼ਿਲ੍ਹਾ ਲੁਧਿਆਣਾ ਨੇ ਕਿੱਤਾਮੁਖੀ ਕੋਰਸਾਂ ਦੇ ਨਾਲ-ਨਾਲ ਸਕੂਲ ਦੇ ਸੁਧਾਰ ਲਈ ਸਮਾਜ ਦੇ ਸਹਿਯੋਗ ਪ੍ਰੇਰਿਤ ਕਰਨ ਤੇ ਜ਼ੋਰ ਦਿੱਤਾ। ਹਰਨੀਤ ਭਾਟੀਆ ਪ੍ਰਿਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੂਵਾਲਾ ਜ਼ਿਲ੍ਹਾ ਮੋਗਾ ਨੇ ਮਹਾਂਮਾਰੀ ਦੇ ਚਲਦਿਆਂ ਸਕੂਲ ਨੂੰ ਭਵਿੱਖ ਲਈ ਤਿਆਰ ਕਰਨ ਲਈ ਸਿਹਤ ਅਤੇ ਸਾਫ਼-ਸਫਾ਼ਈ ਤੇ ਧਿਆਨ ਕੇਂਦਰਿਤ ਕਰਨ ਤੇ ਜ਼ੋਰ ਦਿੱਤਾ। ਕੁਲਵਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਾਰਾ ਜ਼ਿਲ੍ਹਾ ਫ਼ਰੀਦਕੋਟ ਨੇ ਆਈ.ਐੱਸ.ਬੀ. ਦੁਆਰਾ ਪਿਛਲੇ ਸਾਲ ਕਰਵਾਈ ਗਈ ‘ਮੋਟੀਵੇਸ਼ਨ ਐਂਡ ਲੀਡਰਸ਼ਿਪ ਸਿਖਲਾਈ' ਤੋਂ ਬਾਅਦ ਸਕੂਲ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਅਕਾਦਮਿਕ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜੋ ਨਾਮਵਰ ਸੰਸਥਾ ਇੰਡੀਅਨ ਸਕੂਲ ਆਫ਼ ਬਿਜ਼ਨਸ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਵਿੱਚ ਪ੍ਰਿੰਸੀਪਲਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ।

ਟ੍ਰਾਂਸਫਰ ਦੇ ਅਪਲੋਡ ਕੀਤੇ ਡਾਟਾ ਵਿੱਚ Editing ਕਰਨ ਲਈ ਸਿੱਖਿਆ ਵਿਭਾਗ ਨੇ ਮਿਆਦ ਵਧਾਈ


 

PUNJAB GOVT GIS TABLE 2021(01-01-2021 TO 31-12-2021)

 

Civil works grants important instructions

 
ਸਿਖਿਆ ਵਿਭਾਗ ਦਾ ਫੈਸਲਾ: ਪ੍ਰੀ-ਪ੍ਰਾਇਮਰੀ ਹੁਣ ਐੱਲ.ਕੇ.ਜੀ ਅਤੇ ਯੂ.ਕੇ.ਜੀ. ਦੇ ਨਾਮ ਨਾਲ ਜਾਣੀ ਜਾਵੇਗੀ

 ਪ੍ਰੀ-ਪ੍ਰਾਇਮਰੀ ਹੁਣ ਐੱਲ.ਕੇ.ਜੀ ਅਤੇ ਯੂ.ਕੇ.ਜੀ. ਦੇ ਨਾਮ ਨਾਲ ਜਾਣੀ ਜਾਵੇਗੀ

ਮਾਪਿਆਂ ਅਤੇ ਅਧਿਆਪਕਾਂ ਦੀ ਮੰਗ 'ਤੇ ਵਿਭਾਗ ਨੇ ਜਮਾਤਾਂ ਦਾ ਨਾਮ ਬਦਲਣ ਦਾ ਪੱਤਰ ਜਾਰੀ ਕੀਤਾ
ਐੱਸ.ਏ.ਐੱਸ. ਨਗਰ 26 ਫਰਵਰੀ ( )

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਹੀਆਂ ਪ੍ਰੀ-ਪ੍ਰਾਇਮਰੀ ਦੀਆਂ ਜਮਾਤਾਂ ਦਾ ਨਾਮ ਬਦਲ ਕੇ ਪ੍ਰੀ-ਪ੍ਰਾਇਮਰੀ-1 ਤੋਂ ਬਦਲ ਐੱਲ.ਕੇ.ਜੀ ਅਤੇ ਪ੍ਰੀ-ਪ੍ਰਾਇਮਰੀ-2 ਦਾ ਬਦਲ ਕੇ ਯੂ.ਕੇ.ਜੀ. ਰੱਖ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਅਧਿਆਪਕਾਂ ਵੱਲੋਂ ਜਮਾਤਾਂ ਦਾ ਨਾਮ ਬਦਲਣ ਸਬੰਧੀ ਸੁਝਾਅ ਪ੍ਰਾਪਤ ਹੋਏ ਸਨ।  

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਨਵੰਬਰ, 2017 ਤੋਂ ਸ਼ੁਰੂ ਕੀਤੀ ਗਈ ਸੀ। ਇਸ ਵਿੱਚ 3-6 ਸਾਲ ਦੇ ਬੱਚਿਆਂ ਨੂੰ ਪ੍ਰੀ-ਸਕੂਲ ਸਿੱਖਿਆ ਦੇ ਕੇ ਸਕੂਲੀ ਸਿੱਖਿਆ ਲਈ ਤਿਆਰ ਕਨ ਦਾ ਟੀਚਾ ਰੱਖਿਆ ਗਿਆ ਸੀ। ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਖੇਡ ਵਿਧੀ ਨਾਲ ਸਿਖਾਉਣ ਲਈ ਵਿਭਾਗ ਵੱਲੋਂ ਪਾਠਕ੍ਰਮ ਤਿਆਰ ਕੀਤਾ ਗਿਆ ਅਤੇ ਅਧਿਆਪਕਾਂਨੂੰ ਬਾਲ ਮਨੋਵਿਗਿਆਨ ਅਤੇ ਸਿੱਖਣ-ਸਿਖਾਉਣ ਸਮੱਗਰੀ ਦੀ ਸਿਖਲਾਈ ਵੀ ਦਿੱਤੀ ਗਈ। ਅਧਿਆਪਕਾਂ ਨੇ ਘਰਾਂ ਵਿੱਚ ਜਾ ਕੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਿਸਦੇ ਕਾਰਨ ਹੁਣ ਤੱਕ 3.30 ਲੱਖ ਵਿਦਿਆਰਥੀ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖਲਾ ਲੈ ਚੁੱਕੇ ਹਨ।

ਵਿਭਾਗ ਵੱਲੋਂ ਇਹਨਾਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਨਵਾਂ ਨਾਮ ਦੇ ਕੇ ਮਾਪਿਆਂ ਨੂੰ ਹੋਰ ਜਿਆਦਾ ਆਕਰਸ਼ਿਤ ਕਰਨ ਦਾ ਮਨ ਬਣਾ ਲਿਆ ਹੈ ਜਿਸਦੇ ਸਦਕਾ ਹੁਣ ਤੋਂ ਪ੍ਰੀ-ਪ੍ਰਾਇਮਰੀ-1 ਨੂੰ ਐੱਲ.ਕੇ.ਜੀ. (ਲੋਅਰ ਕਿੰਡਰ ਗਾਰਟਨ) ਅਤੇ ਪ੍ਰੀ-ਪ੍ਰਾਇਮਰੀ-2 ਨੂੰ ਯੂ.ਕੇ.ਜੀ. (ਅਪਰ ਕਿੰਡਰ ਗਾਰਟਨ) ਕਿਹਾ ਜਾਵੇਗਾ। 

ਸਿੱਖਿਆ ਵਿਭਾਗ ਵੱਲੋਂ ਇਹਨਾਂ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਕਮਰਿਆਂ ਨੂੰ ਮਾਡਲ ਕਲਾਸਰੂਮ ਬਣਾਇਆ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਖੇਡ ਵਿਧੀ ਨਾਲ ਸਿਖਾਉਣ ਲਈ ਖਿਡੌਣੇ, ਬੌਧਿਕ ਵਿਕਾਸ ਲਈ ਪਜ਼ਲਜ਼, ਰਚਨਾਤਮਿਕ ਵਿਕਾਸ ਲਈ ਗੁੱਡੀ ਘਰ, ਭਾਸ਼ਾਈ ਵਿਕਾਸ ਲਈ ਵੱਖ-ਵੱਖ ਭਾਸ਼ਾਵਾਂ ਦੀਆਂ ਕਹਾਣੀਆਂ ਅਤੇ ਕਵਿਤਾਵਾਂ ਦੀਆਂ ਰੰਗਦਾਰ ਤਸਵੀਰਾਂ ਸਹਿਤ ਕਿਤਾਬਾਂ, ਬੱਚਿਆਂ ਨੂੰ ਵੱਖ-ਵੱਖ ਚੀਜਾਂ ਬਾਰੇ ਜਾਣਕਾਰੀ ਦੇਣ ਵਾਲੇ ਫਲੈਸ਼ ਕਾਰਡ, ਖੇਡਣ ਲਈ ਝੂਲੇ ਅਤੇ ਸਿਹਤ ਸੰਭਾਲ ਲਈ ਫਸਟ ਏਡ ਕਾਰਨਰ ਵੀ ਬਣਾਏ ਗਏ ਹਨ। ਬੱਚਿਆਂ ਨੂੰ ਸਕੂਲਾਂ ਵਿੱਚ ਘਰ ਵਰਗਾ ਮਾਹੌਲ ਦੇਣ ਲਈ ਫਰਸ਼ਾਂ 'ਤੇ ਹਰੇ ਕਿਫ਼ਾਇਤੀ ਮੈਟ ਅਤੇ ਗੱਦੇ ਵੀ ਉਪਲਬਧ ਕਰਵਾਏ ਗਏ ਹਨ। ਇਸਦੇ ਨਾਲ ਹੀ ਇਹਨਾਂ ਕਲਾਸਰੂਮਾਂ ਨੂੰ ਸਮਾਰਟ ਕਲਾਸਰੂਮਾਂਵਿੱਚ ਤਬਦੀਲ ਕੀਤਾ ਗਿਆ ਹੈ ਤਾਂ ਜੋ ਬੱਚੇ ਆਡੀਓ-ਵਿਜ਼ੂੳਲ ਤਕਨੀਕ ਨਾਲ ਜਮਾਤ ਦੇ ਕਮਰੇ ਵਿੱਚ ਜਿਆਦਾ ਵਧੀਆ ਸਿੱਖ ਸਕਣ। ਵਿਭਾਗ ਵੱਲੋਂ ਇਹਨਾਂ ਜਮਾਤਾਂ ਦੇ ਵਿਦਿਆਰਥੀਆਂ ਲਈ ਪ੍ਰੋਜੈਕਟਰਾਂ ਅਤੇ ਐਲ.ਈ.ਡੀਜ਼. ਦਾ ਪ੍ਰਬੰਧ ਕਰਨ ਲਈ ਵਿਸ਼ੇਸ਼ ਗ੍ਰਾਂਟਾਂ ਵੀ ਜਾਰੀ ਕੀਤੀਆਂ ਗਈਆਂ ਹਨ।

RECENT UPDATES

School holiday

DECEMBER WINTER HOLIDAYS IN SCHOOL: ਦਸੰਬਰ ਮਹੀਨੇ ਸਰਦੀਆਂ ਦੀਆਂ ਛੁੱਟੀਆਂ, ਇਸ ਦਿਨ ਤੋਂ ਬੰਦ ਹੋਣਗੇ ਸਕੂਲ

WINTER HOLIDAYS IN SCHOOL DECEMBER  2022:   ਸਕੂਲਾਂ , ਵਿੱਚ ਦਸੰਬਰ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਇਸ ਪੋਸਟ ਵਿੱਚ  ਅਸੀਂ ਤੁਹਾਨੂੰ ਦਸੰਬਰ ਮਹੀਨੇ ਸ...