Wednesday, 17 February 2021

ਨਵ-ਨਿਯੁਕਤ ਸੀਐੱਚਟੀ ਅਤੇ ਐੱਚਟੀ ਦੀ ਤਿੰਨ ਰੋਜ਼ਾ ਵਰਕਸ਼ਾਪ 16 ਤੋਂ 18 ਫਰਵਰੀ ਤੱਕ

 ਨਵ-ਨਿਯੁਕਤ ਸੀਐੱਚਟੀ ਅਤੇ ਐੱਚਟੀ ਦੀ ਤਿੰਨ ਰੋਜ਼ਾ ਵਰਕਸ਼ਾਪ 16 ਤੋਂ 18 ਫਰਵਰੀ ਤੱਕ

ਸਕੂਲ ਮੁਖੀਆਂ ਨੂੰ ਸਕੂਲ ਪ੍ਰਬੰਧਨ, ਸਿੱਖਣ-ਸਿਖਾਉਣ ਵਿਧੀਆਂ ਅਤੇ ਸਮਾਂ-ਪ੍ਰਬੰਧਨ ਦੀ ਦਿੱਤੀ ਜਾ ਰਹੀ ਹੈ ਸਿਖਲਾਈ

ਐੱਸ.ਏ.ਐੱਸ. ਨਗਰ 17 ਫਰਵਰੀ (ਪ੍ਰਮੋਦ ਭਾਰਤੀ  )ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ 16 ਤੋਂ 18 ਫਰਵਰੀ ਤੱਕ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਆਯੋਜਿਤ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਿੱਧੀ ਭਰਤੀ ਰਾਹੀਂ ਨਵ-ਨਿਯੁਕਤ 100 ਦੇ ਕਰੀਬ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਭਾਗ ਲੈ ਰਹੇ ਹਨ। ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਦੇਣ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਮੁਹਿੰਮਾਂ ਦੀ ਜਾਣਕਾਰੀ ਦੇਣ ਲਈ ਸਟੇਟ ਰਿਸੋਰਸ ਪਰਸਨ ਮਾਈਕ੍ਰੋ ਗਰੁੱਪਾਂ ਵਿੱਚ ਉਚੇਚੇ ਤੌਰ 'ਤੇ ਸਿਖਲਾਈ ਦੇ ਰਹੇ ਹਨ। ਇਸ ਸਿਖਲਾਈ ਵਰਕਸ਼ਾਪ ਦੌਰਾਨ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਸਿੱਖਣ ਪਰਿਣਾਮਾਂ ਦਾ ਮੁਲਾਂਕਣ, ਸਕੂਲ ਪਬੰਧ, ਸਮਾਂ ਪ੍ਰਬੰਧਨ, ਸੁੰਦਰ ਲਿਖਾਈ, ਪੰਜਾਬ ਐਜੂਕੇਅਰ ਐਪ, ਸਿਹਤ ਸੰਭਾਲ ਲਈ ਪੀ.ਟੀ. ਅਤੇ ਹੋਰ ਕਸਰਤਾਂ, ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਪੰਜਾਬੀ, ਹਿੰਦੀ, ਅੰਗਰੇਜ਼ੀ, ਗਣਿਤ, ਵਾਤਾਵਰਨ ਸਿੱਖਿਆ ਅਤੇ ਹਿੰਦੀ ਦੀਆਂ ਜਮਾਤ ਅਨੁਸਾਰ ਸਿੱਖਣ ਸਿਖਾਉਣ ਵਿਧੀਆਂ, ਸਕੂਲਾਂ ਵਿੱਚ ਨਵੇਂ ਸ਼ੁਰੂ ਕੀਤੇ ਗਏ ਵਿਸ਼ੇ ਸਵਾਗਤ ਜ਼ਿੰਦਗੀ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਕੂਲ ਮੁਖੀਆਂ ਨੂੰ ਸਮਾਰਟ ਸਕੂਲ ਨੀਤੀ, ਖੇਡ ਨੀਤੀ ਅਤੇ ਅੱਖਰਕਾਰੀ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਸਿਖਲਾਈ ਵਰਕਸ਼ਾਪ ਵਿੱਚ ਲਲਿਤ ਕਿਸ਼ੋਰ ਘਈ ਡੀਪੀਆਈ ਐਲੀਮੈਂਟਰੀ ਅਤੇ ਜਗਤਾਰ ਸਿੰਘ ਕੁਲੜੀਆਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਵੀ ਸਿੱਧੀ ਭਰਤੀ ਰਾਹੀਂ ਨਿਯੁਕਤ ਸਕੂਲ ਮੁਖੀਆਂ ਨੂੰ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਕਰਨ ਲਈ ਕਾਰਜ ਕਰਨ ਹਿੱਤ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ।

ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਨਵ-ਨਿਯੁਕਤ ਸਕੂਲ ਮੁਖੀ ਇਸ ਸਿਖਲਾਈ ਵਰਕਸ਼ਾਪ ਦੌਰਾਨ ਬਹੁਤ ਹੀ ਉਤਸ਼ਾਹ ਅਤੇ ਲਗਨ ਨਾਲ ਭਾਗ ਲੈ ਰਹੇ ਹਨ। ਸਕੂਲ ਮੁਖੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕਰਵਾਈਆਂ ਜਾਣ ਵਾਲੀਆਂ ਕਿਰਿਆਵਾਂ, ਸਿਖਲਾਈ ਮਾਡਿਊਲਾਂ ਅਤੇ ਸਕੂਲ ਪ੍ਰਬੰਧ ਦੇ ਨੇਮਾਂ ਬਾਰੇ ਵੀ ਉਚੇਚੇ ਤੌਰ ਤੇ ਅਗਵਾਈ ਦਿੱਤੀ ਜਾ ਰਹੀ ਹੈ। 


--

ਅਣਵਰਤੀਆਂ ਰਹਿ ਗਈਆਂ ਗ੍ਰਾਂਟਾਂ ਅਤੇ ਫੰਡਾਂ ਦੀ ਵਰਤੋਂ ਕਫ਼ਾਇਤੀ ਤਰੀਕੇ ਨਾਲ ਕਰਨ ਸਬੰਧੀ ਹਦਾਇਤਾਂ ਜਾਰੀ

 ਅਣਵਰਤੀਆਂ ਰਹਿ ਗਈਆਂ ਗ੍ਰਾਂਟਾਂ ਅਤੇ ਫੰਡਾਂ ਦੀ ਵਰਤੋਂ ਕਫ਼ਾਇਤੀ ਤਰੀਕੇ ਨਾਲ ਕਰਨ ਸਬੰਧੀ ਹਦਾਇਤਾਂ ਜਾਰੀਐੱਸ.ਏ.ਐੱਸ. ਨਗਰ 17 ਫਰਵਰੀ ( ਪ੍ਰਮੋਦ ਭਾਰਤੀ )

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣ ਸਬੰਧੀ ਵਿਭਾਗ ਵੱਲੋਂ ਲੋਕ ਨਿਰਮਾਣ ਵਿਭਾਗ  ਦੁਆਰਾ ਪ੍ਰਵਾਣਿਤ ਨਾਰਮਜ਼ ਅਨੁਸਾਰ ਨਾਬਾਰਡ ਅਤੇ ਸਮੱਗਰਾ ਸਿੱਖਿਆ ਅਭਿਆਨ ਵੱਲੋਂ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਸਕੂਲ ਮੁਖੀ ਇਹਨਾਂ ਗ੍ਰਾਂਟਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਵਰਤਦੇ ਵੀ ਹਨ। ਇਹਨਾਂ ਗ੍ਰਾਂਟਾਂ ਵਿੱਚੋਂ ਬਚ ਜਾਣ ਵਾਲੀ ਰਾਸ਼ੀ ਨੂੰ ਸਕੂਲ ਦੇ ਵਿੱਚ ਹੀ ਲੋੜੀਂਦੇ ਕਾਰਜਾਂ ਨੂੰ ਕਰਨ ਹਿੱਤ ਵਰਤੋਂ ਵਿੱਚ ਲਿਆਉਣ ਲਈ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਕੂਲ ਮੁਖੀ ਪ੍ਰਾਪਤ ਗ੍ਰਾਂਟਾਂ ਨੂੰ ਕਫ਼ਾਇਤੀ ਢੰਗ ਨਾਲ ਵਰਤ ਕੇ ਵਧੀਆ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾ ਰਹੇ ਹਨ। ਪਰ ਜਿਹੜੀ ਰਾਸ਼ੀ ਬਾਕੀ ਬਚ ਜਾਂਦੀ ਹੈ ਉਸ ਨੂੰ ਸਕੂਲ ਮੈਨੇਜਮੈਂਟ ਕਮੇਟੀ ਦਾ ਮਤਾ ਪਾ ਕੇ ਸਕੂਲਾਂ ਦੇ ਹੋਰ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਕੰਮਾਂ ਵਿੱਚ ਪਖਾਨਿਆਂ ਦੀ ਮੁਰੰਮਤ, ਸਕੂਲ ਗੇਟ ਦੀ ਉਸਾਰੀ ਅਤੇ ਨਵੀਨੀਕਰਨ, ਜਮਾਤਾਂ ਦੇ ਕਮਰਿਆਂ ਜਾਂ ਵਰਾਂਡਿਆਂ ਦੇ ਫ਼ਰਸ਼ਾਂ ਦੀ ਮੁਰੰਮਤ, ਖਿੜਕੀਆਂ-ਦਰਵਾਜਿਆਂ ਦੀ ਮੁਰੰਤ, ਸਕੂਲ ਦੀ ਇਮਾਰਤ ਜਾਂ ਕਮਰਿਆਂ ਦੀ ਮੁਰੰਮਤ, ਸਕੂਲ ਦੀ ਇਮਾਰਤ ਨੂੰ ਰੰਗ-ਰੋਗਨ ਕਰਵਾਉਣ ਲਈ, ਸਕੂਲ ਦੇ ਫਰਨੀਚਰ ਨੂੰ ਵਰਤੋਂ ਯੋਗ ਜਾਂ ਰੰਗਦਾਰ ਬਣਾਉਣ ਲਈ, ਸਕੂਲ ਦੀ ਚਾਰ-ਦੀਵਾਰੀ ਦੀ ਰਿਪੇਅਰ ਜਾਂ ਰੰਗ-ਰੋਗਨ ਕਰਵਾਉਣ ਲਈ, ਸਕੂਲਾਂ ਦੀਆਂ ਛੱਤਾਂ ਨੂੰ ਰਿਪੇਅਰ ਕਰਵਾਉਣ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਗ੍ਰਾਂਟਾਂ ਦੀ ਬਕਾਇਆ ਰਕਮ ਨੂੰ ਖਰਚਣ ਸਮੇਂ ਧਿਆਨ ਰੱਖਿਆ ਜਾਵੇ ਕਿ ਕਿਸੇ ਕਿਸਮ ਦੀ ਇਤਰਾਜ਼ ਵਾਲੀ ਸਥਿਤੀ ਨਾ ਪੈਦਾ ਹੋਵੇ।

ਸਕੂਲ ਮੁਖੀ ਵਿਦਿਆਰਥੀਆਂ ਨੂੰ ਰੈਲੀਆਂ ਅਤੇ ਜਾਗਰੂਕਤਾ ਮੁਹਿੰਮਾਂ ਵਿੱਚ ਨਾ ਭੇਜਣ :ਜਿਲ੍ਹਾ ਸਿੱਖਿਆ ਅਫਸਰ

 ਸਕੂਲ ਮੁਖੀ ਵਿਦਿਆਰਥੀਆਂ ਨੂੰ ਰੈਲੀਆਂ ਅਤੇ ਜਾਗਰੂਕਤਾ ਮੁਹਿੰਮਾਂ ਵਿੱਚ ਨਾ ਭੇਜਣ (ਡੀ. ਈ. ਓ.ਰਜਿੰਦਰ ਕੌਰ) 

ਪੜ੍ਹਾਈ ਦੇ ਦਿਨਾਂ ਵਿੱਚ ਸਮਾਂ ਖਰਾਬ ਅਤੇ ਧਿਆਨ ਭਟਕਦਾ ਹੈ(ਡਿਪਟੀ ਡੀ. ਈ. ਓ. ਚਰਨਜੀਤ ਸਿੰਘ) 


ਲੁਧਿਆਣਾ 17 ਫਰਵਰੀ(ਅੰਜੂ ਸੂਦ) 

ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲੀ ਬੱਚਿਆਂ ਨੂੰ ਰੈਲੀਆਂ, ਜਾਗਰੂਕਤਾ ਮੁਹਿੰਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਨਾ ਭੇਜਣ ਸਬੰਧੀ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਅਣਸੁਖਾਵੇਂ ਮੌਸਮ ਕਾਰਨ ਵਿਿਦਆਰਥੀਆਂ ਦੇ ਸਿਹਤ 'ਤੇ ਅਸਰ ਪੈਣ ਜਾਂ ਸੱਟ ਲੱਗਣ ਦਾ ਖਦਸ਼ਾ ਰਹਿੰਦਾ ਹੈ ਅਤੇ ਦੂਜੇ ਪਾਸੇ ਕੋਵਿਡ-19 ਕਾਰਨ ਲੰਬਾ ਸਮਾਂ ਸਕੂਲ ਬੰਦ ਰਹਿਣ ਕਰਕੇ ਪਹਿਲਾਂ ਹੀ ਬੱਚਿਆਂ ਦੀ ਪੜ੍ਹਾਈ ਨੁਕਸਾਨ ਹੋਇਆ ਹੈ। ਕਿਸੇ ਵੀ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਗੈਰ-ਸਰਕਾਰੀ ਸੰਸਥਾ, ਏਜੰਸੀ ਜਾਂ ਕੰਪਨੀ ਦੇ ਪ੍ਰੋਗਰਾਮਾਂ ਵਿੱਚ ਵਿਿਦਆਰਥੀਆਂ ਨੂੰ ਭੇਜਣ ਤੋਂ ਮਨਾਹੀ ਕੀਤੀ ਗਈ ਹੈ।

ਡੀ. ਈ. ਓ.ਰਜਿੰਦਰ ਕੌਰ     ਅਤੇ        ਡਿਪਟੀ ਡੀ. ਈ. ਓ. ਚਰਨਜੀਤ ਸਿੰਘ

ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.)ਸ਼੍ਰੀ ਮਤੀ ਰਜਿੰਦਰ ਕੌਰ ਨੇ ਕਿਹਾ ਕਿ ਫਰਵਰੀ ਦਾ ਮਹੀਨਾ ਚਲ ਰਿਹਾ ਹੈ। ਸਾਲਾਨਾ ਪ੍ਰੀਖਿਆਵਾਂ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਾਸਤੇ ਵਿਿਦਆਰਥੀਆਂ ਕੋਲ ਬਹੁਤ ਘੱਟ ਸਮਾਂ ਹੈ। ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਅਧਿਆਪਕ ਸਵੇਰੇ, ਸ਼ਾਮ ਅਤੇ ਛੁੱਟੀ ਵਾਲੇ ਦਿਨ ਵੀ ਵਿਿਦਆਰਥੀਆਂ ਨੂੰ ਪੜ੍ਹਾਉਣ ਲਈ ਵਾਧੂ ਸਮਾਂ ਲਗਾ ਰਹੇ ਹਨ। ਇਸ ਤਰ੍ਹਾਂ ਜੇਕਰ ਹੁਣ ਕੋਈ ਸੰਸਥਾ ਜਾਂ ਏਜੰਸੀ ਆ ਕੇ ਸਕੂਲੀ ਵਿਿਦਆਰਥੀਆਂ ਦਾ ਸਮਾਂ ਨਸ਼ਟ ਕਰਦੀ ਹੈ ਤਾਂ ਸਕੂਲ ਮੁਖੀਆਂ ਦੀ ਯੋਜਨਾਬੰਦੀ ਪ੍ਰਭਾਵਿਤ ਹੁੰਦੀ ਹੈ। ਸਿੱਖਿਆ ਵਿਭਾਗ ਵੱਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ।

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ. ਸਿੱ) ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਇਸ ਸਮੇਂ ਪ੍ਰੀ-ਬੋਰਡ ਇਮਤਿਹਾਨ ਚੱਲ ਰਹੇ ਹਨ। ਵਿਿਦਆਰਥੀਆਂ ਦਾ ਪੂਰਾ ਧਿਆਨ ਇਮਤਿਹਾਨਾਂ ਦੀ ਤਿਆਰੀ ਵੱਲ ਹੈ ਤਾਂ ਜੋ ਸਾਲਾਨਾ ਇਮਤਿਹਾਨਾਂ ਵਿੱਚ ਚੰਗੇ ਨੰਬਰ ਪ੍ਰਾਪਤ ਕਰ ਸਕਣ। ਸਿੱਖਿਆ ਵਿਭਾਗ ਵੱਲੋਂ ਜਾਰੀ ਇਹ ਹਦਾਇਤ ਬਹੁਤ ਹੀ ਲਾਹੇਵੰਦ ਰਹੇਗੀ। ਉਹਨਾਂ ਕਿਹਾ ਕਿ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫ਼ਲ ਬਣਾਉਣ ਲਈ ਵਿਿਦਆਰਥੀਆਂ ਦੀ ਪੜ੍ਹਾਈ ਵੱਲ ਇਕਾਗਰਤਾ ਬਹੁਤ ਜਰੂਰੀ ਹੈ। ਇਹਨਾਂ ਦਿਨਾਂ ਵਿੱਚ ਰੈਲੀਆਂ ਅਤੇ ਜਾਗੂਕਤਾ ਮੁਹਿੰਮਾਂ ਵਿਦਿਆਰਥੀਆਂ ਦਾ ਸਮਾਂ ਬਰਬਾਦ ਕਰਣਗੀਆਂ।

ਸਿੱਖਿਆ ਵਿਭਾਗ ਵੱਲੋਂ ਬਦਲੀਆਂ ਦੀ ਪ੍ਰਕਿਰਿਆ ਮਿਤੀਆਂ ਵਿੱਚ ਵਾਧਾ

 ਸਿੱਖਿਆ ਵਿਭਾਗ ਵੱਲੋਂ ਬਦਲੀਆਂ ਦੀ ਪ੍ਰਕਿਰਿਆ ਮਿਤੀਆਂ ਵਿੱਚ ਵਾਧਾ


19 ਫਰਵਰੀ ਤੱਕ ਬਦਲੀਆਂ ਲਈ ਦਰਖਾਸਤ ਅਤੇ ਸੋਧਾਂ ਕਰ ਸਕਣਗੇ ਅਧਿਆਪਕ


ਸਿੱਖਿਆ ਵਿਭਾਗ ਨੇ ਦਰਖਾਤਸਤਕਰਤਾਵਾਂ ਨੂੰ ਦਿੱਤਾ ਦੁਬਾਰਾ ਮੌਕਾ


ਐੱਸ.ਏ.ਐੱਸ. ਨਗਰ 17 ਫਰਵਰੀ  (ਪ੍ਰਮੋਦ ਭਾਰਤੀ) 


ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ, ਕੰਪਿਊਟਰ ਫੈਕਲਟੀਜ਼, ਸਿੱਖਿਆ ਪ੍ਰੋਵਾਈਡਰਾਂ ਈ.ਜੀ.ਐੱਸ./ਏ.ਆਈ.ਈ./ਐੱਸ.ਟੀ.ਆਰ. ਵਲੰਟੀਅਰਾਂ ਨੂੰ ਆਨ-ਲਾਈਨ ਬਦਲੀਆਂ ਦੀ ਪ੍ਰਕਿਰਿਆ ਦੇ ਦਿਨਾਂ ‘ਚ ਵਾਧਾ ਕੀਤੀ ਹੈ। ਜਿਸ ਤਹਿਤ ਬਦਲੀਆਂ ਲਈ ਦਰਖਾਸਤਾਂ ਮਿਤੀ 13 ਫਰਵਰੀ ਤੱਕ ਦਿੱਤੀਆਂ ਜਾ ਸਕਦੀਆਂ ਹਨ। ਇਹਨਾਂ ਆਨਲਾਈਨ ਦਰਖਾਸਤਾਂ ਵਿੱਚ ਦਰਖਾਸਤਕਰਤਾਵਾਂ ਵੱਲੋਂ ਆਨਲਾਈਨ ਅਪਲਾਈ ਕਰਨ ਸਮੇਂ ਅਧਿਆਪਕ ਆਨਲਾਈਨ ਬਦਲੀ ਪਾਲਿਸੀ 2019 ਅਤੇ ਸਮੇਂ-ਸਮੇਂ ਅਨੁਸਾਰ ਕੀਤੀਆਂ ਗਈਆਂ ਸੋਧਾਂ ਅਨੁਸਾਰ ਰਹਿ ਗਈਆਂ ਤਰੁੱਟੀਆਂ  ਵਿੱਚ ਸੋਧ ਕਰਨ ਲਈ ਵਿਭਾਗ ਵੱਲੋਂ 19 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸਤੋਂ ਇਲਾਵਾ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਅਧਿਆਪਕ, ਕੰਪਿਊਟਰ ਫੈਕਲਟੀ, ਸਿੱਖਿਆ ਪ੍ਰੋਵਾਈਡਰ, ਈ.ਜੀ.ਐੱਸ./ਐੱਸ.ਟੀ.ਆਰ/ਏ.ਆਈ.ਈ. ਨਿਰਧਾਰਿਤ ਮਿਤੀ ਤੱਕ ਤਬਾਦਲੇ ਲਈ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਹਨ ਤਾਂ ਉਹ ਵੀ ਮਿਤੀ 19 ਫਰਵਰੀ ਤੱਕ ਅਪਲਾਈ ਕਰ ਸਕਦੇ ਹਨ।


ਇਸ ਸਬੰਧੀ ਡੀਪੀਆਈ ਸੈਕੰਡਰੀ ਸਿੱਖਿਆ ਪੰਜਾਬ ਨੇ ਦੱਸਿਆ ਕਿ 6 ਤੋਂ 13 ਫਰਵਰੀ ਤੱਕ ਆਨ-ਲਾਈਨ ਤਬਾਦਲਿਆਂ ਲਈ 22868 ਦਰਖਾਸਤਾਂ ਮਿਲੀਆਂ ਹਨ। ਇਹਨਾਂ ਵਿੱਚੋਂ 6054 ਦਰਖਾਸਤਕਰਤਾਵਾਂ ਨੇ ਆਪਣੀਆਂ ਪ੍ਰਤੀਬੇਨਤੀਆਂ ਵਿੱਚ ਲੋੜੀਂਦਾ ਡਾਟਾ ਅਪਰੂਵ ਕਰਨ ਤੋਂ ਪਹਿਲਾਂ ਆਮ ਵਿਵਰਣ, ਨਤੀਜਿਆਂ ਸਬੰਧੀ ਵਿਵਰਣ ਅਤੇ ਸੇਵਾ ਕਾਲ ਦੇ ਰਿਕਾਰਡ ਬਾਰੇ ਅੰਕੜਾ ਸਹੀ ਨਹੀਂ ਭਰਿਆ। ਇਸੇ ਤਰ੍ਹਾਂ 6707 ਅਧਿਆਪਕਾਂ ਵੱਲੋਂ ਵੱਖ-ਵੱਖ ਜੋਨਾਂ ਵਿੱਚ ਕੀਤੀ ਗਈ ਸੇਵਾ ਅਤੇ ਸਿੱਖਿਆ ਵਿਭਾਗ ਵਿੱਚ ਕੀਤੀ ਗਈ ਸੇਵਾ ਭਰਨ ਸਮੇਂ ਅੰਕੜਾ ਅੰਤਰ ਦਿਖਾ ਰਿਹਾ ਹੈ। 91 ਦਰਖਾਸਤਕਰਤਾ ਅਜਿਹੇ ਹਨ ਜਿਨ੍ਹਾਂ ਦੀ ਸ਼ਿਕਾਇਤ/ਪ੍ਰਬੰਧਕੀ ਅਧਾਰ 'ਤੇ ਬਦਲੀ ਹੋਈ ਹੈ ਅਤੇ ਪਾਲਿਸੀ ਅਨੁਸਾਰ ਮੌਜੂਦਾ ਤੈਨਾਤੀ ਵਾਲੇ ਸਥਾਨ ਤੇ ਸਮਾਂ ਪੂਰਾ ਨਹੀਂ ਹੋਇਆ। ਵਿਸ਼ੇਸ਼ ਛੋਟ ਵਾਲੀ ਕੈਟਾਗਰੀ ਵਾਲੇ ਦਰਖਾਸਤਕਰਤਾਵਾਂ ਨੇ ਲੋੜੀਂਦੇ ਦਸਤਾਵੇਜ਼ ਨੱਥੀ ਨਹੀਂ ਕੀਤੇ ਹਨ ਅਤੇ ਜੋ ਨੱਥੀ ਕੀਤੇ ਹਨ ਉਹ ਪਾਲਿਸੀ ਅਨੁਸਾਰ ਲੋੜੀਂਦੇ ਨਹੀਂ ਹਨ। ਇਸਤੋਂ ਇਲਾਵਾ ਬਹੁਤ ਸਾਰੇ ਦਰਖਾਸਤਕਰਤਾਵਾਂ ਵੱਲੋਂ ਆਪਣੀਆਂ ਸੇਵਾ ਨਾਲ ਸਬੰਧਿਤ ਸਾਲ 2019-20 ਦੀ ਸਾਲਾਨਾ ਗੁਪਤ ਰਿਪੋਰਟਾਂ (ਏ.ਸੀ.ਆਰ.) ਦੇ ਅੰਕ 2018-19 ਅਤੇ 2019-20 ਦੇ ਸਾਲਾਨਾ ਬੋਰਡ/ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਨਤੀਜੇ ਨਹੀਂ ਭਰੇ ਹਨ। ਅਜਿਹੇ ਅਧੁਰੇ ਵੇਰਵਿਆਂ ਕਾਰਨ ਪਾਲਿਸੀ ਅਨੁਸਾਰ ਅਜਿਹੀਆਂ ਤਰੁੱਟੀਆਂ ਵਾਲੀਆਂ ਦਰਖਾਸਤਾਂ ਨੂੰ ਰੱਦ ਕਰਨ ਦਾ ਸਬੱਬ ਬਣਦਾ ਹੈ ਪਰ ਆਨਲਾਈਨ ਤਬਾਦਲਾ ਨੀਤੀ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਣ ਲਈ ਇਹਨਾਂ ਅਧਿਆਪਕ ਦਰਖਾਸਤਕਰਤਾਵਾਂ ਨੂੰ 19 ਫਰਵਰੀ ਤੱਕ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ।


ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਲਈ ਜੂਨ 2019 ਵਿੱਚ ਅਧਿਆਪਕ ਤਬਾਦਲਾ ਨੀਤੀ 2019 ਲਾਗੂ ਕੀਤੀ ਗਈ ਸੀ। ਇਸ ਉਪਰੰਤ ਸਤੰਬਰ 2019 ਵਿੱਚ ਕੰਪਿਊਟਰ ਫੈਕਲਟੀ ਲਈ ਅਤੇ ਮਈ 2020 ਵਿੱਚ ਸਿੱਖਿਆ ਪ੍ਰੋਵਾਈਡਰਾਂ ਈ.ਜੀ.ਐੱਸ./ਏ.ਆਈ.ਈ./ਐੱਸ.ਟੀ.ਆਰ. ਵਲੰਟੀਅਰਾਂ ਲਈ ਵੀ ਆਨਲਾਲਈਨ ਤਬਾਦਲਾ ਨੀਤੀ ਜਾਰੀ ਕੀਤੀ ਗਈ। ਵਿਭਾਗ ਵੱਲੋਂ ਪਾਲਿਸੀ ਅਨੁਸਾਰ ਕਵਰ ਹੁੰਦੇ ਅਧਿਆਪਕਾਂ, ਸਿੱਖਿਆ ਪ੍ਰੋਵਾਈਡਰਾਂ ਈ.ਜੀ.ਐੱਸ./ਏ.ਆਈ.ਈ./ਐੱਸ.ਟੀ.ਆਰ. ਵਲੰਟੀਅਰਾਂ ਲਈ ਹੁਣ ਮਿਤੀ 13 ਫਰਵਰੀ ਤੋਂ ਵਧ ਕੇ 19 ਫਰਵਰੀ ਹੋ ਚੁੱਕੀ ਹੈ।RECENT UPDATES

Today's Highlight